Home Blog Page 2626

HIV ਪੀੜਤ ਮਹਿਲਾ ਨੇ ਕੋਰੋਨਾ ਵਾਇਰਸ ਨੂੰ ਪਾਈ ਮਾਤ

0

ਕੋਰੋਨਾ ਮਹਾਂਮਾਰੀ ਨੇ ਹੁਣ ਤੱਕ ਦੁਨੀਆਂ ਭਰ ਦੇ ਲੋਕਾਂ ਨੂੰ ਆਪਣਾ ਸ਼ਿਕਾਰ ਬਣਾਇਆ।ਇਸ ਮਹਾਂਮਾਰੀ ਕਾਰਨ ਅਨੇਕਾਂ ਹੀ ਲੋਕਾਂ ਦੀ ਮੌਤ ਹੋ ਗਈ ਹੈ।ਪਰ ਇਸਦਾ ਇਹ ਕਹਿਰ ਅਜੇ ਵੀ ਜਾਰੀ ਹੈ।ਦੁਨੀਆਂ ਭਰ ਦੇ ਵਿਗਿਆਨੀ ਇਸ ਮਹਾਂਮਾਰੀ ਤੋਂ ਬਚਣ ਲਈ ਖੋਜ ਕਰ ਰਹੇ ਹਨ।ਅਜਿਹੇ ‘ਚ ਇੱਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ।

ਦਰਅਸਲ, ਇਹ ਮਾਮਲਾ ਦੱਖਣੀ ਅਫਰੀਕਾ ਤੋਂ ਸਾਹਮਣੇ ਆਇਆ ਹੈ। ਜਿੱਥੇ ਇੱਕ HIV ਪੀੜਤ ਔਰਤ 216 ਦਿਨਾਂ ਤੱਕ ਕੋਰੋਨਾ ਵਾਇਰਸ ਦੀ ਚਪੇਟ ਵਿੱਚ ਰਹੀ । ਇੱਥੇ ਖਤਰਨਾਕ ਗੱਲ ਇਹ ਹੈ ਕਿ ਇਸ ਦੌਰਾਨ ਕੋਰੋਨਾ ਵਾਇਰਸ ਨੇ ਉਸ ਦੇ ਸਰੀਰ ਵਿੱਚ ਕਰੀਬ 32 ਵਾਰ ਆਪਣਾ ਰੂਪ ਬਦਲਿਆ । ਦੱਖਣੀ ਅਫਰੀਕਾ ਦੇ ਡਰਬਨ ਸਥਿਤ ਕਵਾਜੂਲੂ-ਨੇਟਲ ਯੂਨੀਵਰਸਿਟੀ ਦੇ ਖੋਜੀਆਂ ਨੇ ਇਸ ਦਾ ਖੁਲਾਸਾ ਕੀਤਾ ਹੈ ।

ਇਸ ਬਾਰੇ ਖੋਜੀਆਂ ਨੇ ਦੱਸਿਆ ਕਿ ਪੀੜਤ ਮਹਿਲਾ ਦੇ ਸਰੀਰ ਵਿੱਚ 13 ਮਿਊਟੇਸ਼ਨ (ਜੈਨੇਟਿਕ ਤਬਦੀਲੀ) ਸਪਾਇਕ ਪ੍ਰੋਟੀਨ ਵਿੱਚ ਦੇਖੇ ਗਏ ਹਨ । ਇਹ ਉਹੀ ਪ੍ਰੋਟੀਨ ਹਨ ਜੋ ਕੋਰੋਨਾ ਵਾਇਰਸ ਨੂੰ ਇਮਿਊਨ ਸਿਸਟਮ ਦੇ ਹਮਲੇ ਤੋਂ ਬਚਾਉਂਦੇ ਹਨ ।

ਅਧਿਐਨ ਅਨੁਸਾਰ ਮਹਿਲਾ ਦੇ ਸਰੀਰ ਵਿੱਚ ਕੋਰੋਨਾ ਵਾਇਰਸ ਨੇ 32 ਵਾਰ ਆਪਣਾ ਰੂਪ ਬਦਲਿਆ। ਭਾਵੇਂਕਿ ਇਸ ਔਰਤ ਵਿਚ ਮੌਜੂਦ ਮਿਊਟੇਸ਼ਨ ਦਾ ਪ੍ਰਸਾਰ ਹੋਰ ਲੋਕਾਂ ਵਿਚ ਵੀ ਹੋਇਆ ਸੀ ਇਸ ਦਾ ਖੁਲਾਸਾ ਫਿਲਹਾਲ ਨਹੀਂ ਹੋਇਆ ਹੈ ।

 

ਦਰਅਸਲ, ਇਸ ਖੋਜ ਨਾਲ ਜੁੜੇ ਤੁਲੀਓ ਡੀ ਓਲੀਵੇਰਾ ਨੇ ਦੱਸਿਆ ਕਿ ਜੇ ਭਵਿੱਖ ਵਿੱਚ ਵੀ ਇਸ ਤਰ੍ਹਾਂ ਦੇ ਹੋਰ ਕੇਸ ਹੋਏ ਤਾਂ ਐਚਆਈਵੀ ਸੰਕਰਮਿਤ ਮਰੀਜ਼ਾਂ ਵਿੱਚ ਕੋਰੋਨਾ ਵਾਇਰਸ ਦੇ ਨਵੇਂ ਰੂਪਾਂ ਦਾ ਪਤਾ ਲਗਾਉਣਾ ਆਸਾਨ ਹੋ ਜਾਵੇਗਾ । ਦੱਸ ਦੇਈਏ ਕਿ ਐੱਚਆਈਵੀ ਮਰੀਜ਼ਾਂ ਵਿੱਚ ਬਿਮਾਰੀ ਨਾਲ ਲੜਨ ਦੀ ਸਮਰੱਥਾ ਬਹੁਤ ਘੱਟ ਹੁੰਦੀ ਹੈ।

ਦੱਸਿਆ ਜਾ ਰਿਹਾ ਹੈ ਕਿ ਇਸ ਮਾਮਲੇ ਦਾ ਖੁਲਾਸਾ ਉਸ ਸਮੇਂ ਹੋਇਆ ਜਦੋਂ HIV ਪੀੜਤਾਂ ਦੇ ਇਮਿਊਨ ਸਿਸਟਮ ਦੀ ਪ੍ਰਤੀਕਿਿਰਆ ਸਮਝਣ ਲਈ ਮੁਕਾਬਲਾ ਆਯੋਜਿਤ ਕੀਤਾ ਗਿਆ ਸੀ । ਇਸ ਮੁਕਾਬਲੇ ਵਿੱਚ 300 HIV ਪੀੜਤ ਔਰਤਾਂ ਨੂੰ ਚੁਣਿਆ ਗਿਆ ਸੀ। ਜਿਸ ਵਿੱਚ ਇਹ ਮਹਿਲਾ ਵੀ ਸ਼ਾਮਿਲ ਸੀ।

 

ਬਲਾਤਕਾਰ ਦੇ ਕੇਸ ‘ਚ ਗ੍ਰਿਫ਼ਤਾਰ ਅਦਾਕਾਰ ਪਰਲ ਵੀ ਪੁਰੀ ਦਾ ਕੌਰ ਬੀ ਨੇ ਕੀਤਾ ਸਮਰਥਨ

0

ਬਲਾਤਕਾਰ ਦੇ ਦੋਸ਼ ਵਿੱਚ ਗ੍ਰਿਫ਼ਤਾਰ ਟੀ.ਵੀ ਅਦਾਕਾਰ ਪਰਲ ਵੀ ਪੁਰੀ ਦੀਆਂ ਮੁਸ਼ਕਿਲਾਂ ਲਗਾਤਾਰ ਵੱਧਦੀਆਂ ਹੀ ਜਾ ਰਹੀਆਂ ਹਨ। ਇਸ ਮਾਮਲੇ ਦੇ ਵਿੱਚ ਅਦਾਲਤ ਨੇ ਅਦਾਕਾਰ ਨੂੰ 14 ਦਿਨਾਂ ਦੀ ਨਿਆਇਕ ਹਿਰਾਸਤ ਦੇ ਵਿੱਚ ਭੇਜ ਦਿੱਤਾ ਹੈ। ਪੁਲਿਸ ਨੇ ਪਰਲ ਨੂੰ 4 ਜੂਨ ਦੀ ਰਾਤ ਨੂੰ ਛੇੜਛਾੜ ਦੇ ਮਾਮਲੇ ‘ਚ ਗ੍ਰਿਫ਼ਤਾਰ ਕਰ ਲਿਆ ਸੀ।

ਅਦਾਕਾਰ ਤੇ ਦੋਸ਼ ਲੱਗੇ ਹਨ ਕਿ ਉਸ ਨੇ ਇੱਕ ਨਾਬਾਲਿਗ ਲੜਕੀ ਦਾ ਰੇਪ ਕੀਤਾ ਹੈ।ਲੜਕੀ ਤੇ ਉਸਦੇ ਪਰਿਵਾਰ ਨੇ ਪਰਲ ਵੀ ਪੁਰੀ ਦੇ ਖਿਲਾਫ ਸ਼ਿਕਾਇਤ ਦਰਜ ਕਰਵਾਈ ਸੀ। ਅਦਾਕਾਰ ਨੂੰ ਪੈਕਸੋ ਐਕਟ ਤਹਿਤ ਗ੍ਰਿਫਤਾਰ ਕੀਤਾ ਗਿਆ ਹੈ। ਉਹਨਾਂ ਦੀ ਗ੍ਰਿਫ਼ਤਾਰੀ ਤੋਂ ਬਾਅਦ ਬਹੁਤ ਸਾਰੇ ਸਿਤਾਰੇ ਪਰਲ ਦੇ ਸਮਰਥਨ ਦੇ ਵਿੱਚ ਆਏ ਹਨ। ਇਸੇ ਤਰਾਂ ਹੀ ਪੰਜਾਬੀ ਗਾਇਕਾ ਕੌਰ ਬੀ ਨੇ ਵੀ ਪਰਲ ਦਾ ਸਮਰਥਨ ਕੀਤਾ ਹੈ ਤੇ ਟਵੀਟ ਸਾਂਝੀ ਕੀਤੀ ਹੈ।


ਕੌਰ ਬੀ ਨੇ ਤਸਵੀਰ ਸਾਂਝੀ ਕਰਦੇ ਹੋਏ ਲਿਖਿਆ ਕਿ – ਪਰਲ ਬਹੁਤ ਪਿਆਰਾ ਸ਼ਖਸ ਹੈ…ਹਿੰਮਤ ਬਣਾਈ ਰੱਖੋ ਪਰਲ। ਪਰਲ ਦੇ ਵਰਕ ਫ਼ਰੰਟ ਦੀ ਗੱਲ ਕਰੀਏ ਤਾ ਹੁਣ ਤੱਕ ਪਰਲ ਨੇ 2013 ਵਿਚ ਸ਼ੋਅ’ ਦਿਲ ਕੀ ਨਜ਼ਰ ਸੇ ਸੁੰਦਰ ‘ਨਾਲ ਆਪਣੀ ਅਦਾਕਾਰੀ ਦੀ ਸ਼ੁਰੂਆਤ ਕੀਤੀ ਸੀ। ਹਾਲਾਂਕਿ ਉਸਨੂੰ ਸ਼ੋਅ ਫਿਰ ਨਾ ਮਾਣੇ ਬਦਮਤਿਜ਼ ਦਿਲ ਸੇ ਵਿੱਚ ਆਪਣੀ ਪਹਿਲੀ ਲੀਡ ਰੋਲ ਮਿਲਿਆ ਸੀ।

ਜਾਣੋ ਕੀ ਹੈ ਸਾਕਾ ਨੀਲਾ ਤਾਰਾ 6 ਜੂਨ 1984 ਦਾ ਇਤਿਹਾਸ ?

0

1984 ‘ਚ ਵਾਪਰਿਆ ਸਾਕਾ ਨੀਲਾ ਤਾਰਾ ਦੀ ਅੱਜ 37ਵੀਂ ਵਰ੍ਹੇਗੰਢ ਹੈ।6 ਜੂਨ ਨੂੰ ਭਾਰਤੀ ਫੌਜ ਨੇ ਸ੍ਰੀ ਹਰਮਿੰਦਰ ਸਾਹਿਬ ਨੂੰ ਚਾਰੇ ਪਾਸਿਓਂ ਘੇਰ ਲਿਆ। ਭਾਰੀ ਗੋਲੀਬਾਰੀ ਅਤੇ ਸੰਘਰਸ਼ ਵਿੱਚ ਸੈਂਕੜੇ ਲੋਕਾਂ ਦੀ ਮੌਤ ਹੋਈ। ਦਰਬਾਰ ਸਾਹਿਬ ਕੰਪਲੈਕਸ ਉੱਤੇ ਹੋਏ ਇਸ ਹਮਲੇ ਵਿੱਚ ਭਿੰਡਰਾਂਵਾਲੇ ਅਤੇ ਲੈਫਟੀਨੈਂਟ ਜਨਰਲ ਸੁਬੇਗ ਸਿੰਘ ਸਣੇ ਕਈ ਮੁੱਖ ਲੋਕਾਂ ਦੀ ਮੌਤ ਹੋਈ। ਇਸ ਨੂੰ ਬਲੂ ਸਟਾਰ ਆਪਰੇਸ਼ਨ ਕਿਹਾ ਗਿਆ।

1 ਜੂਨ 1984 ਨੂੰ ਸੀ.ਆਰ.ਪੀ.ਐੱਫ਼. ਤੇ ਬੀ.ਐੱਸ.ਐੱਫ਼. ਨੇ ਦਰਬਾਰ ਸਾਹਿਬ ਸਮੂਹ ਵੱਲ ਗੋਲੀ ਚਲਾਉਣੀ ਆਰੰਭ ਕਰ ਦਿੱਤੀ। ਦੋ ਜੂਨ ਨੂੰ ਜਨਰਲ ਗੌਰੀ ਸ਼ੰਕਰ ਨੂੰ ਸੁਰੱਖਿਆ ਸਲਾਹਕਾਰ ਲਾ ਕੇ ਪੂਰੇ ਪੰਜਾਬ ਵਿੱਚ ਕਰਫ਼ਿਊ ਲਾ ਦਿੱਤਾ ਗਿਆ ਅਤੇ ਫ਼ੌਜ ਨੇ ਨੀਲਾ ਤਾਰਾ ਆਪਰੇਸ਼ਨ ਆਰੰਭ ਕਰ ਦਿੱਤਾ।

ਦਰਬਾਰ ਸਾਹਿਬ ਅੰਦਰ ਐਂਟੀ ਟੈਂਕ ਗੋਲੇ ਤੇ ਹੋਰ ਭਾਰੀ ਅਸਲਾ ਪਹੁੰਚ ਗਿਆ। ਅੰਮ੍ਰਿਤਸਰ ਦੇ ਖ਼ੂਫ਼ੀਆ ਵਿਭਾਗ ਦਾ ਅਫ਼ਸਰ ਸਿੱਧੇ ਤੌਰ ’ਤੇ ਵੀ ਕੇਂਦਰ ਸਰਕਾਰ ਦੇ ਸੰਪਰਕ ਵਿੱਚ ਸੀ। ਦਰਬਾਰ ਸਾਹਿਬ ਸਮੂਹ ਵਿੱਚ ਜਨਰਲ ਸ਼ਬੇਗ ਸਿੰਘ ਨੇ ਮਜ਼ਬੂਤ ਮੋਰਚਾਬੰਦੀ ਕੀਤੀ ਸੀ। 6 ਜੂਨ 1984 ਨੂੰ ਸ੍ਰੀ ਅਕਾਲ ਤਖਤ ਸਾਹਿਬ ਨੂੰ ਢਹਿ ਢੇਰੀ ਕਰਨ ’ਤੇ ਸੰਤ ਜਰਨੈਲ ਸਿੰਘ ਤੇ ਉਨ੍ਹਾਂ ਦੇ ਸਾਥੀਆਂ ਦੀ ਮੌਤ ਨਾਲ ਫ਼ੌਜੀ ਕਾਰਵਾਈ ਕੀਤੀ।

ਸਰਕਾਰੀ ਅੰਕੜਿਆਂ ਅਨੁਸਾਰ 136 ਫ਼ੌਜੀ ਮਰੇ ਅਤੇ 220 ਜ਼ਖ਼ਮੀ ਹੋਏ ਅਤੇ 492 ਨਾਗਰਿਕ ਤੇ ਖਾੜਕੂ ਮਾਰੇ ਗਏ।ਬਰਾੜ ਦੀ ਨਵੀਂ ਕਿਤਾਬ ਮੁਤਬਿਕ 15,307 ਮਰੇ ਅਤੇ 17,000 ਤੋਂ ਵੱਧ ਜ਼ਖਮੀ ਅਤੇ ਮਰਨ ਵਾਲਿਆਂ ਵਿੱਚ ਬਹੁਤੇ ਉਹ ਲੋਕ ਸਨ, ਜੋ ਸ੍ਰੀ ਦਰਬਾਰ ਸਾਹਿਬ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਪੁਰਬ ਮਨਾਉਣ ਲਈ ਆਏ ਸਨ।

ਮਸ਼ਹੂਰ ਅਦਾਕਾਰ ਦਲੀਪ ਕੁਮਾਰ ਦੀ ਸਿਹਤ ਵਿਗੜੀ

0

ਮੁੰਬਈ: ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਦਿਲੀਪ ਕੁਮਾਰ ਨੂੰ ਸਾਹ ਦੀ ਤਕਲੀਫ ਦੇ ਚਲਦਿਆਂ ਮੁੰਬਈ ਦੇ ਹਿੰਦੂਜਾ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ । ਜਿਥੇ ਡਾਕਟਰਾਂ ਵੱਲੋਂ ਉਹਨਾਂ ਦਾ ਇਲਾਜ ਕੀਤਾ ਜਾ ਰਿਹਾ ਹੈ ਇਸ ਤੋਂ ਪਹਿਲਾਂ ਸ਼ੁੱਕਰਵਾਰ ਨੂੰ ਵੀ 98 ਸਾਲਾ ਅਦਾਕਾਰ ਨੂੰ ਸ਼ੁੱਕਰਵਾਰ ਦੁਪਹਿਰ ਨੂੰ ਮੁੰਬਈ ਦੇ ਹਿੰਦੂਜਾ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ।ਇਹ ਇੱਕ ਨੌਨ ਕੋਵਿਡ ਹਸਪਤਾਲ ਹੈ।

ਦੱਸਣਯੋਗ ਹੈ ਕਿ ਪਿਛਲੇ ਸਾਲ,ਇਸ ਸਕ੍ਰੀਨ ਆਈਕਨ ਨੇ ਆਪਣੇ ਦੋ ਛੋਟੇ ਭਰਾ – ਅਸਲਮ ਖ਼ਾਨ (88) ਅਤੇ ਅਹਿਸਾਨ ਖਾਨ (90) ਨੂੰ ਕੋਵਿਡ -19 ਕਾਰਨ ਗੁਆ ​​ਦਿੱਤੇ ਸਨ। ਜੇਕਰ ਉਹਨਾਂ ਦੇ ਫ਼ਿਲਮੀ ਕਰੀਅਰ ਦੀ ਗੱਲੀ ਕੀਤੀ ਜਾਵੇ ਤਾਂ ਸਾਲ 1944 ਵਿਚ ਜਵਾਰ ਭੱਟਾ ਨਾਲ ਆਪਣੀ ਸ਼ੁਰੂਆਤ ਕਰਨ ਵਾਲੇ ਕੁਮਾਰ, ਪੰਜ ਦਹਾਕਿਆਂ ਤੋਂ ਵੱਧ ਸਮੇਂ ਦੇ ਕੈਰੀਅਰ ਦੀਆਂ ਕਈ ਸ਼ਾਨਦਾਰ ਫਿਲਮਾਂ ਵਿਚ ਨਜ਼ਰ ਆਏ, ਜਿਨ੍ਹਾਂ ਵਿਚ ਕੋਹਿਨੂਰ, ਮੁਗਲ-ਏ-ਆਜ਼ਮ, ਦੇਵਦਾਸ,  ਰਾਮ ਸ਼ਿਆਮ ,ਸੌਦਾਗਰ,ਕਰਮਾ ਸ਼ਾਮਲ ਸਨ।

ਦੇਸ਼ ‘ਚ ਕੋਰੋਨਾ ਕੇਸਾਂ ਦੀ ਰਫ਼ਤਾਰ ਘਟੀ, ਜਾਣੋ ਪਿਛਲੇ 24 ਘੰਟਿਆਂ ਦੇ ਅੰਕੜੇ

0

ਕੋਰੋਨਾ ਕਾਰਨ ਹੁਣ ਤੱਕ ਅਨੇਕਾਂ ਲੋਕਾਂ ਨੇ ਆਪਣੀ ਜਾਨ ਗੁਆ ਲਈ ਹੈ।ਇਹ ਖਤਰਾ ਹੁਣ ਵੀ ਬਣਿਆ ਹੋਇਆ ਹੈ।ਪਰ ਹੁਣ ਮੌਤਾਂ ਦੀ ਗਿਣਤੀ ਕੁੱਝ ਧੀਮੀ ਪੈ ਗਈ ਹੈ।ਪਿਛਲੇ 24 ਘੰਟਿਆਂ ਦੌਰਾਨ 2,681 ਮਰੀਜ਼ਾਂ ਦੀ ਮੌਤ ਕੋਰੋਨਾ ਵਾਇਰਸ ਕਰਕੇ ਦਰਜ ਕੀਤੀ ਗਈ। ਦੂਜੇ ਪਾਸੇ 1,89,089 ਲੋਕਾਂ ਨੇ ਕੋਰੋਨਾ ਨੂੰ ਮਾਤ ਦੇ ਦਿੱਤੀ ਹੈ।

ਦੇਸ਼ ਵਿੱਚ ਸ਼ਨੀਵਾਰ ਨੂੰ ਕੋਰੋਨਾ ਦੇ 1,14,415 ਮਾਮਲੇ ਦਰਜ ਕੀਤੇ ਗਏ। ਪਿਛਲੇ 61 ਦਿਨਾਂ ਵਿੱਚ ਇਹ ਸਭ ਤੋਂ ਘੱਟ ਨਵੇਂ ਕੇਸ ਹਨ। ਇਸ ਤੋਂ ਪਹਿਲਾਂ 5 ਅਪ੍ਰੈਲ ਨੂੰ 96,573 ਕੇਸ ਆਏ ਸਨ। ਉੱਥੇ ਹੀ ਪਿਛਲੇ 24 ਘੰਟਿਆਂ ਦੌਰਾਨ 2,681 ਮਰੀਜ਼ਾਂ ਦੀ ਮੌਤ ਕੋਰੋਨਾ ਵਾਇਰਸ ਕਰਕੇ ਦਰਜ ਕੀਤੀ ਗਈ। ਦੂਜੇ ਪਾਸੇ 1,89,089 ਲੋਕਾਂ ਨੇ ਕੋਰੋਨਾ ਨੂੰ ਮਾਤ ਦੇ ਦਿੱਤੀ ਹੈ।

ਇਸ ਤਰ੍ਹਾਂ ਐਕਟਿਵ ਕੇਸ ਯਾਨੀ ਕਿ ਇਲਾਜ ਕਰਵਾ ਰਹੇ ਮਰੀਜ਼ਾਂ ਦੀ ਗਿਣਤੀ ਵਿੱਚ 77,402 ਦੀ ਕਮੀ ਹੋਈ ਹੈ। ਪਿਛਲੇ 10 ਦਿਨਾਂ ਦੀ ਗੱਲ ਕਰੀਏ ਤਾਂ ਐਕਟਿਵ ਕੇਸਾਂ ਵਿੱਚ 9,42,424 ਕੇਸਾਂ ਦੀ ਰਿਕਾਰਡ ਕਮਈ ਆਈ ਹੈ। ਲੰਘੀ 14 ਅਪ੍ਰੈਲ ਤੋਂ ਬਾਅਦ ਪਹਿਲੀ ਵਾਰ ਐਕਟਿਵ ਕੇਸਾਂ ਦਾ ਅੰਕੜਾ 15 ਲੱਖ ਤੋਂ ਹੇਠਾਂ ਆਇਆ ਹੈ।

ਬੀਤੇ 24 ਘੰਟਿਆਂ ਵਿੱਚ ਦਰਜ ਕੀਤੇ ਨਵੇਂ ਕੇਸ: 1.14 ਲੱਖ
ਬੀਤੇ 24 ਘੰਟਿਆਂ ਵਿੱਚ ਤੰਦਰੁਸਤ ਹੋਏ ਮਰੀਜ਼: 1.89 ਲੱਖ
ਬੀਤੇ 24 ਘੰਟਿਆਂ ਵਿੱਚ ਦਰਜ ਮੌਤਾਂ: 2,681
ਹੁਣ ਤੱਕ ਕੋਰੋਨਾ ਤੋਂ ਪੀੜਤ ਕੁੱਲ ਲੋਕਾਂ ਦੀ ਗਿਣਤੀ: 2.88 ਕਰੋੜ
ਹੁਣ ਤੱਕ ਕੋਰੋਨਾ ਤੋਂ ਤੰਦਰੁਸਤ ਹੋਏ ਕੁੱਲ ਲੋਕਾਂ ਦੀ ਗਿਣਤੀ: 2.69 ਕਰੋੜ
ਹੁਣ ਤੱਕ ਕੋਰੋਨਾ ਕਾਰਨ ਕੁੱਲ ਮੌਤਾਂ ਗਿਣਤੀ: 3.46 ਲੱਖ

ਦੇਸ਼ ਦੇ 15 ਸੂਬਿਆਂ ‘ਚ ਪੂਰੀ ਤਰ੍ਹਾਂ ਲੌਕਡਾਊਨ ਵਰਗੀ ਪਾਬੰਦੀਆਂ ਹਨ। ਇਨ੍ਹਾਂ ‘ਚ ਹਿਮਾਚਲ ਪ੍ਰਦੇਸ਼, ਦਿੱਲੀ, ਬਿਹਾਰ, ਝਾਰਖੰਡ, ਛੱਤੀਸਗੜ੍ਹ, ਓਡੀਸ਼ਾ, ਮਹਾਰਾਸ਼ਟਰ, ਕਰਨਾਟਕ, ਕੇਰਲ, ਤਾਮਿਲਨਾਡੂ, ਮਿਜ਼ੋਰਮ, ਗੋਆ, ਤੇਲੰਗਾਨਾ, ਪੱਛਮੀ ਬੰਗਾਲ ਅਤੇ ਪੁੱਡੂਚੇਰੀ ਸ਼ਾਮਲ ਹਨ।ਬੇਸ਼ੱਕ ਕੋਰੋਨਾ ਦੀ ਰਫ਼ਤਾਰ ਕੁੱਝ ਘੱਟ ਗਈ ਹੈ,ਪਰ ਫਿਰ ਵੀ ਸਾਨੂੰ ਇਸ ਬਿਮਾਰੀ ਨੂੰ ਨਜ਼ਰਅੰਦਾਜ਼ ਨਹੀਂ ਕਰਨਾ ਚਾਹੀਦਾ।

ਅਭਿਸ਼ੇਕ ਬੈਨਰਜੀ ਤ੍ਰਿਣਮੂਲ ਕਾਂਗਰਸ ਪਾਰਟੀ ਦੇ ਜਨਰਲ ਸਕੱਤਰ ਹੋਏ ਨਿਯੁਕਤ

0

ਕੋਲਕਾਤਾ: ਟੀਐਮਸੀ (ਤ੍ਰਿਣਮੂਲ ਕਾਂਗਰਸ) ਸੁਪਰੀਮੋ ਮਮਤਾ ਬੈਨਰਜੀ ਨੇ ਅੱਜ ਸੰਸਦ ਮੈਂਬਰ ਅਭਿਸ਼ੇਕ ਬੈਨਰਜੀ ਨੂੰ ਪਾਰਟੀ ਦਾ ਕੌਮੀ ਜਨਰਲ ਸਕੱਤਰ ਨਿਯੁਕਤ ਕੀਤਾ ਹੈ। ਮੀਡੀਆ ਨੂੰ ਜਾਣਕਾਰੀ ਦਿੰਦਿਆਂ ਪਾਰਟੀ ਦੇ ਸੀਨੀਅਰ ਆਗੂ ਪਾਰਥਾ ਚੈਟਰਜੀ ਨੇ ਕਿਹਾ ਕਿ ਵਰਕਿੰਗ ਕਮੇਟੀ ਨੇ ਫ਼ੈਸਲਾ ਕੀਤਾ ਹੈ ਕਿ ਇਕ ਵਿਅਕਤੀ ਨੂੰ ਪਾਰਟੀ ਵਿਚ ਇਕ ਅਹੁਦਾ ਹੀ ਦਿੱਤਾ ਜਾਵੇਗਾ। ਕੋਰ ਕਮੇਟੀ ਨੇ ਇਸ ਫ਼ੈਸਲੇ ਨੂੰ ਪ੍ਰਵਾਨਗੀ ਦੇ ਦਿੱਤੀ ਹੈ।

ਅਭਿਸ਼ੇਕ ਜੋ ਕਿ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਤੇ ਪਾਰਟੀ ਸੁਪਰੀਮੋ ਮਮਤਾ ਬੈਨਰਜੀ ਦੇ ਭਤੀਜੇ ਹਨ, ਸੁਬਰਤਾ ਬਕਸ਼ੀ ਦੀ ਥਾਂ ਲੈਣਗੇ। ਅਦਾਕਾਰੀ ਤੋਂ ਸਿਆਸਤ ’ਚ ਆਈ ਸਾਇਨੀ ਘੋਸ਼ ਨੂੰ ਪਾਰਟੀ ਦੇ ਯੂਥ ਵਿੰਗ ਦੀ ਕਮਾਨ ਸੌਂਪੀ ਗਈ ਹੈ। ਪਹਿਲਾਂ ਬੈਨਰਜੀ ਯੂਥ ਵਿੰਗ ਦੇ ਪ੍ਰਧਾਨ ਸਨ। ਚੋਣਾਂ ਤੋਂ ਪਹਿਲਾਂ ਟੀਐਮਸੀ ਛੱਡ ਗਏ ਆਗੂਆਂ ਬਾਰੇ ਅਜੇ ਕੋਈ ਫੈਸਲਾ ਨਹੀਂ ਲਿਆ ਗਿਆ ਹੈ।

 

ਭੂਚਾਲ ਨੇ ਹਿਲਾਇਆ ਜੰਮੂ-ਕਸ਼ਮੀਰ, Richter scale ‘ਤੇ 2.5 ਰਹੀ ਤੀਬਰਤਾ

0

ਭੂਚਾਲ ਦੇ ਝਟਕਿਆਂ ਕਾਰਨ ਜੰਮੂ-ਕਸ਼ਮੀਰ ਅੱਜ (ਐਤਵਾਰ) ਸਵੇਰੇ ਕੰਬ ਉੱਠਿਆ। ਜੰਮੂ-ਕਸ਼ਮੀਰ ਵਿੱਚ ਸਵੇਰੇ 6.21 ਵਜੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਰਾਸ਼ਟਰੀ ਭੂਚਾਲ ਵਿਗਿਆਨ ਕੇਂਦਰ ਦੇ ਅਨੁਸਾਰ, ਰਿਕਟਰ ਸਕੇਲ ‘ਤੇ ਭੂਚਾਲ ਦੀ ਤੀਬਰਤਾ 2.5 ਸੀ।

ਜਾਣਕਾਰੀ ਅਨੁਸਾਰ ਜੰਮੂ-ਕਸ਼ਮੀਰ ਵਿੱਚ ਭੂਚਾਲ ਦੇ ਹਲਕੇ ਝਟਕੇ ਮਹਿਸੂਸ ਕੀਤੇ ਗਏ। ਅਜੇ ਤੱਕ ਕਿਸੇ ਜਾਨ ਜਾਂ ਮਾਲ ਦੇ ਨੁਕਸਾਨ ਦੀ ਖਬਰ ਨਹੀਂ ਹੈ। ਇਸ ਤੋਂ ਪਹਿਲਾਂ 7 ਮਾਰਚ 2021 ਨੂੰ ਜੰਮੂ-ਕਸ਼ਮੀਰ ਵਿੱਚ ਭੂਚਾਲ ਦੇ ਹਲਕੇ ਝਟਕੇ ਮਹਿਸੂਸ ਕੀਤੇ ਗਏ ਸਨ।

ਪਰ ਕਿਸੇ ਜਾਨੀ ਨੁਕਸਾਨ ਜਾਂ ਸੰਪਤੀ ਦੇ ਨੁਕਸਾਨ ਦੀ ਕੋਈ ਖ਼ਬਰ ਨਹੀਂ ਹੈ। ਆਫ਼ਤ ਪ੍ਰਬੰਧਨ ਵਿਭਾਗ ਦੇ ਅਨੁਸਾਰ ਅਧਿਕਾਰੀਆਂ ਨੇ ਕਿਹਾ ਸੀ ਕਿ ਇਸ ਭੂਚਾਲ ਦੀ ਤੀਬਰਤਾ ਰਿਕਟਰ ਪੈਮਾਨੇ ਤੇ 2.9 ਸੀ। ਇਸ ਦਾ ਕੇਂਦਰ ਉੱਤਰ ਵਿਚ 33.0 ਡਿਗਰੀ ਵਿਥਕਾਰ ਅਤੇ ਪੂਰਬ ਵਿਚ 75.86 ਡਿਗਰੀ ਲੰਬਾਈ ‘ਤੇ ਸੀ।

Post Matric Scholarship ਅਧੀਨ ਪੜ੍ਹ ਰਹੇ ਵਿਦਿਆਰਥੀਆਂ ਦੇ ਰੋਕੇ ਜਾਣਗੇ ਰੋਲ

0

ਬਠਿੰਡਾ : ਪੰਜਾਬ ਸਰਕਾਰ ਵੱਲੋਂ ਕਈ ਸਾਲਾਂ ਤੋਂ ਅਨੁਸੂਚਿਤ ਜਾਤੀਆਂ ਦੇ ਵਿਦਿਆਰਥੀਆਂ ਨੂੰ ਮਿਲਣ ਵਾਲੀ ਸਹਾਇਤਾ ,ਜੋ ਕਿ ਸਕਾਲਰਸ਼ਿਪ ਦੀ ਰਕਮ ਦੇ ਰੂਪ ‘ਚ ਦਿੱਤੀ ਜਾਂਦੀ ਹੈ।ਉਹ ਸਰਕਾਰ ਵੱਲੋਂ ਅਦਾ ਨਹੀਂ ਕੀਤੀ ਗਈ। ਪੰਜਾਬ ਵਿੱਚ ਪੋਸਟ ਮੈਟ੍ਰਿਕ ਸਕਾਲਰਸ਼ਿਪ ਦੀ ਅਦਾਇਗੀ ਨਾ ਹੋਣ ਕਾਰਨ ਅਨੁਸੂਚਿਤ ਜਾਤੀਆਂ ਦੇ ਵਿਦਿਆਰਥਿਆਂ ਦਾ ਭਵਿੱਖ ਮੁਸ਼ਕਲ ਵਿੱਚ ਪੈ ਸਕਦਾ ਹੈ। ਜੈਕ ਨੇ ਇਨ੍ਹਾਂ ਵਿਦਿਆਰਥੀਆਂ ਦੇ ਰੋਲ ਨੰਬਰ ਰੋਕਣ ਦਾ ਫੈਸਲਾ ਲਿਆ ਹੈ।

ਜੁਆਇੰਟ ਐਸੋਸੀਏਸ਼ਨ ਆਫ ਕਾਲੇਜਿਸ (ਜੈਕ) ਦੇ ਚੇਅਰਮੈਨ ਡਾ ਗੁਰਮੀਤ ਸਿੰਘ ਧਾਲੀਵਾਲ ਅਤੇ ਪ੍ਰਧਾਨ ਜਗਜੀਤ ਸਿੰਘ ਨੇ ਕਿਹਾ ਕਿ ਜੈਕ ਨੇ ਉਨ੍ਹਾਂ ਸਾਰੇ ਵਿਦਿਆਰਥੀਆਂ ਦੇ ਰੋਲ ਨੰਬਰ ਨੂੰ ਰੋਕਣ ਦਾ ਫੈਸਲਾ ਕੀਤਾ ਹੈ ਜਿਨ੍ਹਾਂ ਨੇ 2017-18, 2018-19, ਅਤੇ 2019- 20 ਵਿੱਚ ਪੜ੍ਹਾਈ ਕੀਤੀ ਹੈ ਅਤੇ ਪੰਜਾਬ ਸਰਕਾਰ ਨੇ ਉਨ੍ਹਾਂ ਵਿਦਿਆਰਥੀਆਂ ਦੀ ਸਕਾਲਰਸ਼ਿਪ ਦੀ ਰਕਮ ਅਦਾ ਨਹੀਂ ਕੀਤੀ।

ਇਹ ਫੈਸਲਾ ਜ਼ੂਮ ਮੀਟਿੰਗ ਵਿੱਚ ਫੈਸਲਾ ਲਿਆ ਗਿਆ ਜਿਸ ਵਿੱਚ 1600 ਅਨਏਡਿਡ ਕਾਲਜਾਂ ਦੇ ਸਮੂਹ ਵਾਲੀਆਂ 13 ਐਸੋਸੀਏਸ਼ਨਾਂ ਨੇ ਭਾਗ ਲਿਆ। ਦੱਸਣਯੋਗ ਹੈ ਕਿ ਪੰਜਾਬ ਸਰਕਾਰ ਵੱਲੋਂ 2017 ਤੋਂ 2020 ਤੱਕ ਦੇ ਸਾਲਾਂ ਦੀ ਲਗਭਗ 1850 ਕਰੋੜ ਤੋਂ ਵੱਧ ਦੀ ਪੋਸਟ ਮੈਟ੍ਰਿਕ ਸਕਾਲਰਸ਼ਿਪ ਦੀ ਰਕਮ ਦੀ ਅਦਾਇਗੀ ਨਹੀਂ ਕੀਤੀ ਗਈ, ਜਦਕਿ ਕਾਲਜਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ 2021 ਦੀ ਰਕਮ ਵੀ ਅਦਾ ਨਹੀਂ ਕੀਤੀ ਗਈ। ਅਜਿਹੇ ਲਗਭਗ 2 ਲੱਖ ਵਿਦਿਆਰਥੀਆਂ ਨੂੰ ਤਿੰਨ-ਚਾਰ ਸਾਲਾਂ ਤੋਂ ਉਹ ਬਿਨਾਂ ਫੀਸ ਦੇ ਪੜ੍ਹਾ ਰਹੇ ਹਨ ਤੇ ਹੁਣ ਅਜਿਹਾ ਅੱਗੇ ਜਾਰੀ ਨਹੀਂ ਰੱਖ ਸਕਦੇ।

ਜੈਕ ਦੇ ਚੇਅਰਮੈਨ ਤੇ ਪ੍ਰਧਾਨ ਨੇ ਕਿਹਾ ਕਿ ਅਜਿਹੇ ਵਿੱਚ ਵਿਦਿਆਰਥੀਆਂ ਦਾ ਜੇਕਰ ਭਵਿੱਖ ਖਰਾਬ ਹੁੰਦਾ ਹੈ ਤਾਂ ਉਸ ਦੀ ਜ਼ਿੰਮੇਵਾਰ ਪੰਜਾਬ ਸਰਕਾਰ ਹੋਵੇਗੀ।

 

ਬਲੈਕ ਫੰਗਸ ਨੇ ਮਚਾਇਆ ਕਹਿਰ, ਮੌਤਾਂ ਦੀ ਗਿਣਤੀ ‘ਚ ਹੋਇਆ ਵਾਧਾ

0

ਚੰਡੀਗੜ੍ਹ : ਹੁਣ ਤੱਕ ਤਾਂ ਕੋਰੋਨਾ ਮਹਾਂਮਾਰੀ ਨੇ ਹੀ ਕਹਿਰ ਮਚਾ ਰੱਖਿਆ ਸੀ,ਪਰ ਹੁਣ ਬਲੈਕ ਫੰਗਸ ਬਿਮਾਰੀ ਵੀ ਲੋਕਾਂ ਨੂੰ ਆਪਣੀ ਪਕੜ ‘ਚ ਲੈ ਰਹੀ ਹੈ। ਇੱਕ ਪਾਸੇ ਜਿਥੇ ਕਿਹਾ ਜਾ ਰਿਹਾ ਹੈ ਕਿ ਕੋਰੋਨਾ ਤੋਂ ਠੀਕ ਹੋ ਚੁੱਕੇ ਲੋਕ ਬਲੈਕ ਫੰਗਸ ਦਾ ਸ਼ਿਕਾਰ ਹੋ ਰਹੇ ਹਨ, ਉਥੇ ਹੀ ਪੀਜੀਆਈ ਚੰਡੀਗੜ੍ਹ ਦੀ ਇਕ ਰਿਪੋਰਟ ਵਿੱਚ ਹੈਰਾਨ ਕਰਨ ਵਾਲਾ ਖੁਲਾਸਾ ਹੋਇਆ ਹੈ।

ਜਿਸ ਮੁਤਾਬਕ ਹੁਣ ਤੱਕ ਬਲੈਕ ਫੰਗਸ ਯਾਨੀ ਮਿਊਕਰਮਾਇਕੋਸਿਸ ਦੇ ਜਿੰਨੇ ਵੀ ਮਾਮਲੇ ਸਾਹਮਣੇ ਆ ਚੁੱਕੇ ਹਨ। ਇਨ੍ਹਾਂ ਵਿੱਚ 50 ਫੀਸਦੀ ਮਰੀਜ਼ ਅਜਿਹੇ ਹਨ ਜੋ ਕੋਰੋਨਾ ਦੀ ਲਪੇਟ ਵਿੱਚ ਕਦੇ ਆਏ ਹੀ ਨਹੀਂ ਸਨ। ਇਸਦੇ ਬਾਵਜੂਦ ਇਹ ਲੋਕ ਬਲੈਕ ਫੰਗਸ ਦੀ ਬਿਮਾਰੀ ਨਾਲ ਜੂਝ ਰਹੇ ਹਨ। ਹਾਲਾਂਕਿ ਇਹ ਰਾਹਤ ਦੀ ਗੱਲ ਹੈ ਕਿ ਬਲੈਕ ਫੰਗਸ ਦੀ ਬਿਮਾਰੀ ਇਕ ਵਿਅਕਤੀ ਤੋਂ ਦੂਜੇ ਵਿਅਕਤੀ ਵਿਚ ਨਹੀਂ ਫੈਲਦੀ, ਪਰ ਇਹ ਬਿਮਾਰੀ ਨਿਸ਼ਚਿਤ ਤੌਰ ’ਤੇ ਹਵਾ ਰਾਹੀਂ ਫੈਲਦੀ ਹੈ।

ਇਸ ਸਮੇਂ ਬਲੈਕ ਫੰਗਸ ਦੇ 189 ਮਰੀਜ਼ ਪੀਜੀਆਈ ਵਿੱਚ ਦਾਖਲ ਹਨ। ਇਨ੍ਹਾਂ ਵਿੱਚ 122 ਆਦਮੀ ਅਤੇ 67 ਔਰਤਾਂ ਬਲੈਕ ਫੰਗਸ ਦੀ ਬਿਮਾਰੀ ਤੋਂ ਪੀੜਤ ਹਨ। ਪੀਜੀਆਈ ਮੁਤਾਬਕ ਇਨ੍ਹਾਂ 189 ਬਲੈਕ ਫੰਗਸ ਦੇ ਮਰੀਜ਼ਾਂ ਵਿੱਚੋਂ 50 ਫੀਸਦੀ ਉਹ ਲੋਕ ਹਨ ਜੋ ਪਹਿਲਾਂ ਕੋਰੋਨਾ ਪੌਜਟਿਵ ਨਹੀਂ ਹੋਏ ਹਨ।

ਇਨ੍ਹਾਂ ਵਿੱਚੋਂ 50 ਫੀਸਦੀ ਮਰੀਜ਼ਾਂ ਨੂੰ ਜ਼ਿਆਦਾ ਸਟੀਰਾਇਡ ਦੀ ਵਰਤੋਂ ਅਤੇ ਵਧੇਰੇ ਸ਼ੂਗਰ ਪੀੜਤ ਹੋਣ ਕਰਕੇ ਇਸ ਬੀਮਾਰੀ ਦੇ ਸ਼ਿਕਾਰ ਹੋਏ ਹਨ। ਬਲੈਕ ਫੰਗਸ ਬਿਮਾਰੀ ਕਾਰਨ ਹੁਣ ਤੱਕ ਪੀਜੀਆਈ ਵਿੱਚ 17 ਲੋਕਾਂ ਦੀ ਮੌਤ ਹੋ ਚੁੱਕੀ ਹੈ।ਕੋਰੋਨਾ ਮਹਾਂਮਾਰੀ ਤੇ ਬਲੈਕ ਫੰਗਸ ਦੋਵੇਂ ਹੀ ਬਿਮਾਰੀਆਂ ਲੋਕਾਂ ਨੂੰ ਘਾਤਕ ਹਾਨੀ ਪਹੁੰਚਾ ਰਹੀਆਂ ਹਨ।

 

ਕੋਲਕਾਤਾ ਨਾਈਟ ਰਾਈਡਰਜ਼ ਨੂੰ ਵੱਡਾ ਝਟਕਾ,ਨਹੀਂ ਖੇਡਣਗੇ 2 ਖਿਡਾਰੀ IPL ਦੇ ਮੈਚ

0

ਇੰਡੀਅਨ ਪ੍ਰੀਮੀਅਰ ਲੀਗ ਦੇ 14 ਵੇਂ ਸੀਜ਼ਨ ਨੂੰ ਲੈ ਕੇ ਉੱਠ ਰਹੇ ਪ੍ਰਸ਼ਨ ਖਤਮ ਹੋ ਗਏ ਹਨ। ਬੀਸੀਸੀਆਈ ਨੇ ਆਈਪੀਐਲ 2021 ਦੇ ਬਾਕੀ ਮੈਚ ਯੂਏਈ ਵਿੱਚ ਕਰਾਉਣ ਦਾ ਫੈਸਲਾ ਕੀਤਾ ਹੈ। ਬੀਤੇ ਹਫਤੇ ਹੋਈ ਬੀਸੀਸੀਆਈ ਦੀ ਬੈਠਕ ਵਿੱਚ ਆਈਪੀਐਲ ਨੂੰ ਭਾਰਤ ਤੋਂ ਯੂਏਈ ਵਿੱਚ ਤਬਦੀਲ ਕਰਨ ‘ਤੇ ਸਹਿਮਤੀ ਬਣ ਗਈ ਸੀ। ਟੂਰਨਾਮੈਂਟ ਸਤੰਬਰ-ਅਕਤੂਬਰ ਵਿੱਚ ਹੋਣਾ ਹੈ। ਪਰ ਇਸ ਤੋਂ ਪਹਿਲਾ ਹੁਣ ਕੇਕੇਆਰ ਯਾਨੀ ਕੇ ਕੋਲਕਾਤਾ ਨਾਈਟ ਰਾਈਡਰਜ਼ ਨੂੰ ਵੱਡਾ ਝੱਟਕਾ ਲੱਗਿਆ ਹੈ।

ਜਾਣਕਾਰੀ ਅਨੁਸਾਰ ਆਸਟ੍ਰੇਲੀਆ ਦੇ ਤੇਜ਼ ਗੇਂਦਬਾਜ਼ ਪੈਟ ਕਮਿੰਸ ਸਿਤੰਬਰ ਤੋਂ ਸੰਯੁਕਤ ਅਰਬ ਅਮੀਰਾਤ ਵਿੱਚ ਸ਼ੁਰੂ ਹੋਣ ਵਾਲੇ ਆਈਪੀਐਲ 2021 ਦੇ ਬਾਕੀ 31 ਮੈਚਾਂ ਦਾ ਹਿੱਸਾ ਨਹੀਂ ਹੋਣਗੇ। ਆਈਪੀਐਲ ਦੇ 14 ਵੇਂ ਸੀਜ਼ਨ ਵਿੱਚ ਕੋਲਕਾਤਾ ਨਾਈਟ ਰਾਈਡਰਜ਼ ਟੀਮ ਦਾ ਹਿੱਸਾ ਕਮਿੰਸ ਨੇ ਕੋਲਕਾਤਾ ਨਾਈਟ ਰਾਈਡਰਜ਼ ਦੇ ਭਾਰਤੀ ਵਿਕਟਕੀਪਰ ਬੱਲੇਬਾਜ਼ ਦਿਨੇਸ਼ ਕਾਰਤਿਕ ਨੂੰ ਦੱਸਿਆ ਹੈ ਕਿ ਉਹ ਆਈਪੀਐਲ 2021 ਦੇ ਦੂਜੇ ਪੜਾਅ ਲਈ ਉਪਲਬਧ ਨਹੀਂ ਹੋਵੇਗਾ। ਕੇਕੇਆਰ ਲਈ ਇਸ ਸੀਜ਼ਨ ਵਿੱਚ ਟੀਮ ਦੇ ਕਪਤਾਨ ਈਓਨ ਮੋਰਗਨ ਦਾ ਖੇਡਣਾ ਵੀ ਤੈਅ ਨਹੀਂ ਹੈ।

ਕੇਕੇਆਰ ਦੇ ਸਾਬਕਾ ਕਪਤਾਨ ਦਿਨੇਸ਼ ਕਾਰਤਿਕ ਨੇ ਆਪਣੀ ਇੱਕ ਇੰਟਰਵਿਊ ਵਿੱਚ ਕਿਹਾ, “ਪੈਟ ਕਮਿੰਸ ਨੇ ਖ਼ੁਦ ਕਿਹਾ ਹੈ ਕਿ ਉਹ ਖੇਡਣ ਨਹੀਂ ਆਉਣਗੇ। ਪਰ ਈਯਨ ਮੋਰਗਨ ਆ ਸਕਦੇ ਹਨ। ਹਾਲਾਂਕਿ ਟੂਰਨਾਮੈਂਟ ਸ਼ੁਰੂ ਹੋਣ ਵਿੱਚ ਅਜੇ ਤਿੰਨ ਮਹੀਨੇ ਬਾਕੀ ਹਨ ਅਤੇ ਹੁਣ ਤੋਂ ਸਤੰਬਰ ਤੱਕ ਬਹੁਤ ਸਾਰੀਆਂ ਤਬਦੀਲੀਆਂ ਹੋ ਸਕਦੀਆਂ ਹਨ।