Home Blog Page 2627

ਹਰਸਿਮਰਤ ਕੌਰ ਦਾ ਕੈਪਟਨ ‘ਤੇ ਤਿੱਖੇ ਸਵਾਲ, ਪੰਜਾਬ ਅੰਦਰ ਆਕਸੀਜਨ ਦੀ ਘਾਟ

0

ਬਠਿੰਡਾ : ਪ੍ਰਾਈਵੇਟ ਹਸਪਤਾਲਾਂ ਨੂੰ ਕੋਰੋਨਾ ਵੈਕਸੀਨ ਵੇਚੇ ਜਾਣ ਤੇ ਅਕਾਲੀ ਦਲ ਨੇ ਕੈਪਟਨ ਸਰਕਾਰ ਨੂੰ ਘੇਰਿਆ ਹੈ। ਅਕਾਲੀ ਦੇ ਹਰਸਿਮਰਤ ਕੌਰ ਬਾਦਲ ਨੇ ਕਾਂਗਰਸ ਨੂੰ ਤਿੱਖੇ ਸਵਾਲ ਕੀਤੇ ਹਨ। ਹਰਸਿਮਰਤ ਕੌਰ ਬਾਦਲ ਨੇ ਕਿਹਾ, “ਪੰਜਾਬ ਸਰਕਾਰ ਦਾ ਇਰਾਦਾ ਕੀ ਹੈ? ਕੀ ਉਹ ਗਰੀਬ ਲੋਕਾਂ ਦੀ ਜਾਨ ਬਚਾਉਣਾ ਚਾਹੁੰਦੇ ਹਨ ਜਾਂ ਉਹ ਗਰੀਬਾਂ ਲਈ ਬਣਾਏ ਟੀਕਿਆਂ ਤੋਂ ਮੁਨਾਫਾ ਕਮਾਉਣਾ ਚਾਹੁੰਦੇ ਹਨ? ਇਹ ਸਪੱਸ਼ਟ ਹੈ ਕਿ ਉਨ੍ਹਾਂ ਨੇ ਨਿੱਜੀ ਹਸਪਤਾਲਾਂ ਤੋਂ ਪੈਸੇ ਲੈ ਕੇ ਗਰੀਬਾਂ ਲਈ ਆਏ ਟੀਕਿਆਂ ਦਾ ਵਪਾਰ ਕਰਕੇ ਘੁਟਾਲਾ ਕੀਤਾ ਹੈ।”

ਅਕਾਲੀ ਆਗੂ ਅਤੇ ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਇਲਜ਼ਾਮ ਲਗਾਏ ਕਿ, “ਪੰਜਾਬ ਸਰਕਾਰ ਮੁਨਾਫਾਖੋਰੀ ਵਿੱਚ ਉਲਝੀ ਹੈ। ਇਸ ਘੁਟਾਲੇ ਦੇ ਸਾਹਮਣੇ ਆਉਣ ਤੋਂ ਬਾਅਦ, ਉਨ੍ਹਾਂ ਨੇ ਨਿੱਜੀ ਹਸਪਤਾਲਾਂ ਨੂੰ ਟੀਕੇ ਵੇਚਣ ਦਾ ਹੁਕਮ ਵਾਪਸ ਲੈ ਲਿਆ ਹੈ।” ਹਰਸਿਮਰਤ ਕੌਰ ਬਾਦਲ ਨੇ ਸਿਹਤ ਵਿਭਾਗ ਦੇ ਉਸ ਬਿਆਨ ਦਾ ਜਵਾਬ ਦਿੱਤਾ ਜਿਸ ਵਿੱਚ ਉਨ੍ਹਾਂ ਕਿਹਾ ਸੀ ਕਿ “ਉਹ ਟੀਕਾ ਪ੍ਰਕਿਰਿਆ ਦੇ ਇੰਚਾਰਜ ਨਹੀਂ ਹਨ।” ਬੀਬਾ ਬਾਦਲ ਨੇ ਕਿਹਾ, ” ਕੀ ਕੋਈ ਸਿਹਤ ਮੰਤਰੀ ਆਪਣੇ ਮੰਤਰਾਲੇ ਵੱਲੋਂ ਜਾਰੀ ਕੀਤੇ ਆਦੇਸ਼ਾਂ ਤੋਂ ਆਪਣੇ ਹੱਥ ਧੋ ਸਕਦਾ ਹੈ? ਕੀ ਉਸ ਦਾ ਮਤਲਬ ਹੈ ਕਿ ਇਹ ਘੁਟਾਲਾ ਮੁੱਖ ਮੰਤਰੀ ਵੱਲੋਂ ਕੀਤਾ ਗਿਆ ਸੀ। ਇਹ ਉਨ੍ਹਾਂ ਵੱਲੋਂ ਦਿੱਤੇ ਬੇਬੁਨਿਆਦ ਬਿਆਨ ਹਨ।”

ਉਨ੍ਹਾਂ ਕਿਹਾ, ” ਜਦੋਂ ਦੂਸਰੇ ਦੇਸ਼ ਆਪਣੇ ਲੋਕਾਂ ਨੂੰ ਟੀਕਾ ਲਗਾ ਰਹੇ ਸੀ, ਤਾਂ ਕੇਂਦਰ ਟੀਕੇ ਨਿਰਯਾਤ ਕਰ ਰਿਹਾ ਸੀ। ਹੁਣ ਉਨ੍ਹਾਂ ਕੋਲ ਟੀਕਿਆਂ ਦੀ ਘਾਟ ਹੈ, ਪਰ ਮੁਨਾਫੇ ਲਈ ਟੀਕੇ ਵਿੱਕ ਰਿਹਾ ਹੈ ਉਹ ਵੀ ਪਹਿਲੀ ਵਾਰ ਤੇ ਅਜਿਹਾ ਪੰਜਾਬ ਵਿੱਚ ਹੋਇਆ ਹੈ।” ਹਰਸਿਮਰਤ ਨੇ ਕਿਹਾ, “ਰਾਹੁਲ ਗਾਂਧੀ ਸੁਝਾਅ ਦਿੰਦੇ ਹਨ ਕਿ ਗਰੀਬਾਂ ਨੂੰ ਟੀਕੇ ਮੁਫਤ ਦਿੱਤੇ ਜਾਣੇ ਚਾਹੀਦੇ ਹਨ ਅਤੇ ਜਦੋਂ ਉਨ੍ਹਾਂ ਦੀ ਪਾਰਟੀ ਦੀ ਪੰਜਾਬ ਸਰਕਾਰ ਹਰ ਖੁਰਾਕ ‘ਤੇ 650 ਰੁਪਏ ਕਮਾ ਰਹੀ ਹੈ ਤਾਂ ਉਹ ਚੁੱਪ ਕਿਉਂ ਹਨ? ਜੇ ਉਹ ਇਸ ‘ਤੇ ਚੁੱਪ ਹਨ, ਤਾਂ ਇਹ ਕੈਪਟਨ ਅਤੇ ਪਾਰਟੀ ਹਾਈਕਮਾਨ ਵਿਚਾਲੇ ਕੁਝ ਸਮਝੌਤੇ ਦੀ ਪੁਸ਼ਟੀ ਕਰਦਾ ਹੈ।”

ਖੇਤੀ ਕਾਨੂੰਨਾਂ ਖਿਲਾਫ਼ ਪ੍ਰਦਰਸ਼ਨ ਕਰ ਰਹੇ ਕਿਸਾਨਾਂ ‘ਤੇ ਪੁਲਿਸ ਵੱਲੋਂ ਕੀਤਾ ਗਿਆ ਲਾਠੀਚਾਰਜ

0

ਕਿਸਾਨਾਂ ਵੱਲੋਂ ਖੇਤੀਬਾੜੀ ਕਾਨੂੰਨਾਂ ਖਿਲਾਫ਼ ਇੱਕ ਲੰਬੇ ਸਮੇਂ ਤੋਂ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ।ਖੇਤੀਬਾੜੀ ਕਾਨੂੰਨਾਂ ਖਿਲਾਫ ਕਿਸਾਨਾਂ ਦਾ ਇਹ ਰੋਸ ਪ੍ਰਦਰਸ਼ਨ ਅਜੇ ਵੀ ਜਾਰੀ ਹੈ। ਇਸ ਦੌਰਾਨ ਸੰਯੁਕਤ ਕਿਸਾਨ ਮੋਰਚੇ ਵੱਲੋਂ ਅੱਜ ਦੇਸ਼ ਭਰ ਵਿੱਚ ਇੱਕ ਵੱਡਾ ਪ੍ਰੋਗਰਾਮ ਆਯੋਜਿਤ ਕੀਤਾ ਜਾ ਰਿਹਾ ਹੈ। ਅੱਜ ਖੇਤੀਬਾੜੀ ਕਾਨੂੰਨਾਂ ਦੀਆਂ ਕਾਪੀਆਂ ਸਾੜੀਆਂ ਜਾ ਰਹੀਆਂ ਹਨ।

ਕਿਸਾਨ ਅੱਜ ਭਾਰਤੀ ਜਨਤਾ ਪਾਰਟੀ ਦੇ ਨੇਤਾਵਾਂ, ਪਾਰਟੀ ਵਿਧਾਇਕਾਂ, ਸੰਸਦ ਮੈਂਬਰਾਂ ਅਤੇ ਮੰਤਰੀਆਂ ਦੇ ਘਰਾਂ ਅਤੇ ਦਫਤਰਾਂ ਅੱਗੇ ਤਿੰਨੇ ਖੇਤੀਬਾੜੀ ਕਾਨੂੰਨਾਂ ਦੀਆਂ ਕਾਪੀਆਂ ਸਾੜ ਕੇ ਰੋਸ ਪ੍ਰਦਰਸ਼ਨ ਕਰ ਰਹੇ ਹਨ। ਪਰ ਇਸ ਦੌਰਾਨ ਖੇਤੀਬਾੜੀ ਐਕਟ ਦੇ ਵਿਰੋਧ ਵਿੱਚ, ਸ਼ਨੀਵਾਰ ਨੂੰ ਸਿਰਸਾ ਵਿੱਚ ਸੰਸਦ ਮੈਂਬਰ ਸੁਨੀਤਾ ਦੁੱਗਲ ਦੀ ਰਿਹਾਇਸ਼ ਦੇ ਸਾਹਮਣੇ, ਕਿਸਾਨਾਂ ਨੇ ਖੇਤੀਬਾੜੀ ਐਕਟ ਦੀਆਂ ਕਾਪੀਆਂ ਸਾੜੀਆਂ ਹਨ। ਇਸ ਤੋਂ ਪਹਿਲਾਂ ਕਿਸਾਨ 11 ਵਜੇ ਸ਼ਹੀਦ ਭਗਤ ਸਿੰਘ ਸਟੇਡੀਅਮ ਵਿਖੇ ਇਕੱਠੇ ਹੋਏ।

ਡੀ.ਐਸ.ਪੀ ਕੁਲਦੀਪ ਬੈਨੀਵਾਲ ਦੀ ਅਗਵਾਈ ਹੇਠ ਪੁਲਿਸ ਫੋਰਸ ਸੰਸਦ ਮੈਂਬਰ ਦੀ ਰਿਹਾਇਸ਼ ਦੀ ਸੁਰੱਖਿਆ ਲਈ ਮੌਕੇ ‘ਤੇ ਤਾਇਨਾਤ ਕੀਤੀ ਗਈ ਸੀ। ਕਿਸਾਨਾਂ ਨੇ ਪਹਿਲਾਂ ਡੀਐਸਪੀ ਨੂੰ ਸੁਰੱਖਿਆ ਦੇ ਚੱਕਰ ਕੋਲ ਆ ਕੇ ਅੱਗੇ ਜਾਣ ਦੇਣ ਦੀ ਅਪੀਲ ਕੀਤੀ। ਕਿਸਾਨਾਂ ਦੇ ਕਹਿਣ ‘ਤੇ ਕਿਸਾਨਾਂ ਨੂੰ ਦੂਸਰੀ ਬੈਰੀਕੇਡ‘ ਤੇ ਆਉਣ ਦੀ ਆਗਿਆ ਦਿੱਤੀ ਗਈ। ਇਸ ਤੋਂ ਬਾਅਦ ਕਿਸਾਨਾਂ ਨੇ ਸੰਸਦ ਮੈਂਬਰ ਅਤੇ ਭਾਜਪਾ ਖ਼ਿਲਾਫ਼ ਨਾਅਰੇਬਾਜ਼ੀ ਕਰਦਿਆਂ ਤਿੰਨਾਂ ਖੇਤੀਬਾੜੀ ਕਾਨੂੰਨਾਂ ਦੇ ਵਿਰੋਧ ਵਿੱਚ ਕਾਨੂੰਨਾਂ ਦੀਆ ਕਾਪੀਆਂ ਸਾੜੀਆਂ।

ਕਿਸਾਨਾਂ ਦੇ ਇੱਕ ਹੋਰ ਸਮੂਹ ਨੇ ਤਿੰਨੋਂ ਖੇਤੀ ਕਾਨੂੰਨਾਂ ਦੇ ਵਿਰੋਧ ਵਿੱਚ ਕਿਸਾਨ ਚੌਕ ਵਿਖੇ ਬਿੱਲ ਦੀਆਂ ਕਾਪੀਆਂ ਸਾੜੀਆਂ ਹਨ।ਪੰਚਕੂਲਾ ਵਿੱਚ, ਕਿਸਾਨਾਂ ਨੇ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਮਾਜਰੀ ਚੌਕ, ਪਿੰਜੌਰ ਟੌਲ ਪਲਾਜ਼ਾ ਅਤੇ ਨਾਗਲ ਟੌਲ ਪਲਾਜ਼ਾ ਬਰਵਾਲਾ, ਰਾਏਪੁਰਰਾਨੀ ਸਮੇਤ ਕਈ ਥਾਵਾਂ ਤੇ ਪ੍ਰਦਰਸ਼ਨ ਕੀਤਾ ਹੈ। ਕਿਸਾਨ ਪ੍ਰਦਰਸ਼ਨ ਕਰਦੇ ਹੋਏ ਮਾਜਰੀ ਚੌਕ ਵਿਖੇ ਆਏ ਤਾਂ ਕਿਸਾਨਾਂ ਨੂੰ ਇੱਥੋਂ ਹੱਟਣ ਲਈ ਕਿਹਾ ਗਿਆ ਪਰ ਕਿਸਾਨਾਂ ਨੇ ਬੈਰੀਕੇਡਾਂ ਨੂੰ ਹਟਾਉਣ ਦੀ ਕੋਸ਼ਿਸ਼ ਕੀਤੀ। ਜਿਸ ਤੋਂ ਬਾਅਦ ਪੁਲਿਸ ਵਲੋਂ ਲਾਠੀਚਾਰਜ ਕੀਤਾ ਗਿਆ।

ਕਿਸਾਨ ਭਾਰਤੀ ਕਿਸਾਨ ਯੂਨੀਅਨ ਦੇ ਪਿੰਜੌਰ ਬਲਾਕ ਦੇ ਮੁਖੀ ਗੁਰਜੰਟ ਸਿੰਘ ਦੀ ਅਗਵਾਈ ਹੇਠ ਟੋਲ ਪਲਾਜ਼ਾ ਚੰਡੀਮੰਦਰ ਤੋਂ ਪੰਚਕੂਲਾ ਲਈ ਰਵਾਨਾ ਹੋਏ ਸੀ। ਉਨ੍ਹਾਂ ਨੇ ਦੱਸਿਆ ਕਿ ਸਰਕਾਰ ਉਨ੍ਹਾਂ ਦੀ ਨਹੀਂ ਸੁਣ ਰਹੀ ਹੈ। ਖੇਤੀਬਾੜੀ ਕਾਨੂੰਨ ਕਿਸਾਨਾਂ ਦੇ ਹਿੱਤ ਵਿੱਚ ਨਹੀਂ ਹਨ। ਇਸ ਮੌਕੇ ਭਾਰੀ ਪੁਲਿਸ ਫੋਰਸ ਵੀ ਤਾਇਨਾਤ ਕੀਤੀ ਗਈ ਹੈ।ਪਰ ਇਸਦੇ ਬਾਵਜੂਦ ਕਿਸਾਨਾਂ ਨੇ ਹਾਰ ਨਾ ਮੰਨੀ।ਉਹ ਇਸ ਅੰਦੋਲਨ ‘ਚ ਜੁਟੇ ਰਹੇ।

 

PGI ਵਿੱਚ ਦਾਖਲ ਮਿਲਖਾ ਸਿੰਘ ਦੀ ਹਾਲਤ ‘ਚ ਸੁਧਾਰ, ਹਸਪਤਾਲ ਨੇ ਦਿੱਤਾ ਬਿਆਨ

0

ਚੰਡੀਗੜ੍ਹ : ਮਿਲਖਾ ਸਿੰਘ ਕੁੱਝ ਦਿਨਾਂ ਤੋਂ ਕੋਰੋਨਾ ਦੀ ਚਪੇਟ ਵਿੱਚ ਹਨ। ਜਿਨ੍ਹਾਂ ਦਾ ਇਲਾਜ਼ ਚੰਡੀਗੜ੍ਹ ਦੇ ਪੀਜੀਆਈ ਹਸਪਤਾਲ ਵਿੱਚ ਚੱਲ ਰਿਹਾ ਹੈ। ਉਥੇ ਹੀ ਉਨ੍ਹਾਂ ਦੀ ਸਿਹਤ ਨੂੰ ਲੈ ਕੇ ਪੀਜੀਆਈ ਪ੍ਰਸ਼ਾਸਨ ਨੇ ਜਾਣਕਾਰੀ ਦਿੱਤੀ ਹੈ ਕਿ ਮਿਲਖਾ ਸਿੰਘ ਦੀ ਹਾਲਤ ਸਥਿਰ ਬਣੀ ਹੋਈ ਹੈ।

ਮਿਲਖਾ ਸਿੰਘ ਤੋਂ ਬਾਅਦ ਉਨ੍ਹਾਂ ਦੀ ਧੀ ਮੋਨਾ ਵੀ ਹੈ ਅਤੇ ਉਨ੍ਹਾਂ ਨੂੰ ਡਾਕਟਰਾਂ ਨੇ ਉਨ੍ਹਾਂ ਦੀ ਹਾਲਤ ਤੋਂ ਜਾਣੂ ਕਰਵਾਇਆ ਹੈ। ਉਨ੍ਹਾਂ ਦੀ ਧੀ ਲਗਾਤਾਰ ਡਾਕਟਰਾਂ ਦੇ ਸੰਪਰਕ ਵਿੱਚ ਹੈ। ਮਿਲਖਾ ਸਿੰਘ ਦਾ ਇਲਾਜ਼ ਕਰ ਰਹੇ ਡਾਕਟਰਾਂ ਦੇ ਅਨੁਸਾਰ ਉਹ ਆਕਸੀਜਨ ਸਪੋਰਟ ‘ਤੇ ਹੈ ਅਤੇ ਉਨ੍ਹਾਂ ਨੂੰ ਪੀਜੀਆਈ ਦੇ ਕੋਵਿਡ ICU ਵਾਰਡ ‘ਚ ਸ਼ਿਫਟ ਕੀਤਾ ਗਿਆ ਹੈ।

ਬਲਾਤਕਾਰ ਤੇ ਛੇੜਛਾੜ ਦੇ ਦੋਸ਼ ‘ਚ ਅਦਾਕਾਰ Pearl V Puri ਗ੍ਰਿਫ਼ਤਾਰ 

0

ਮੁੰਬਈ: ਟੀਵੀ ਸਟਾਰ ਅਤੇ ਨਾਗਿਨ 3 ਅਦਾਕਾਰ ਪਰਲ ਵੀ ਪੁਰੀ ਨੂੰ ਪੁਲਿਸ ਵੱਲੋਂ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਇੱਕ ਔਰਤ ਨੇ ਐਕਟਰ ‘ਤੇ ਬਲਾਤਕਾਰ ਅਤੇ ਛੇੜਛਾੜ ਦਾ ਦੋਸ਼ ਲਗਾਇਆ ਹੈ। ਅਦਾਕਾਰ ਨੂੰ ਕਥਿਤ ਤੌਰ ‘ਤੇ 4 ਜੂਨ ਦੀ ਰਾਤ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ ਸੀ। ਹਾਲਾਂਕਿ ਅਜੇ ਤਕ ਇਸ ਕੇਸ ਜਾਂ ਸ਼ਿਕਾਇਤਕਰਤਾ ਬਾਰੇ ਜ਼ਿਆਦਾ ਜਾਣਕਾਰੀ ਸਾਹਮਣੇ ਨਹੀਂ ਆਈ ਹੈ।

ਮੁੰਬਈ ਵਿਚ ਇੱਕ ਔਰਤ ਅਤੇ ਉਸਦੇ ਪਰਿਵਾਰ ਨੇ ਐਕਟਰ ਵਿਰੁੱਧ ਬਲਾਤਕਾਰ ਅਤੇ ਛੇੜਛਾੜ ਦਾ ਕੇਸ ਦਰਜ ਕੀਤਾ ਹੈ। ਜਾਣਕਾਰੀ ਅਨੁਸਾਰ ਪਰਲ ਨੂੰ ਕੱਲ੍ਹ ਦੇਰ ਰਾਤ ਗ੍ਰਿਫ਼ਤਾਰ ਕੀਤਾ ਗਿਆ। ਉਹ ਹੁਣ ਪੁਲਿਸ ਹਿਰਾਸਤ ਵਿਚ ਹੈ।” ਫਿਲਹਾਲ ਇਸ ਪੂਰੇ ਮਾਮਲੇ ‘ਤੇ ਐਕਟਰ ਵਲੋਂ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ ਹੈ।

ਦੱਸ ਦੇਈਏ ਕਿ ਪਰਲ ਵੀ ਪੁਰੀ ਨੇ ਆਪਣੇ ਅਦਾਕਾਰੀ ਕਰੀਅਰ ਦੀ ਸ਼ੁਰੂਆਤ ਸਾਲ 2013 ਵਿੱਚ ਕੀਤੀ ਸੀ। ਉਸ ਨੇ ਟੀਵੀ ਦੀ ਦੁਨੀਆ ਵਿੱਚ ਡੈਬਿਊ ਦੀ ਸ਼ੁਰੂਆਤ ਟੀਵੀ ਸੀਰੀਅਲ ‘ਦਿਲ ਕੀ ਨਜ਼ਰ ਸੇ ਸੁੰਦਰ’ ਨਾਲ ਕੀਤੀ ਸੀ। ਹਾਲਾਂਕਿ, ਬਤੌਰ ਲੀਡ ਅਦਾਕਾਰ ਉਹ ਪਹਿਲੀ ਵਾਰ ‘ਫਿਰ ਭੀ ਨਾ ਮਾਨੇ ਬਦਤਮੀਜ਼ ਦਿਲ’ ‘ਚ ਨਜ਼ਰ ਆਇਆ ਸੀ। ਲੋਕਾਂ ਨੇ ਉਸਦੀ ਅਦਾਕਾਰੀ ਵੱਲ ਧਿਆਨ ਦਿੱਤਾ।

 

ਤੇਜ਼ਾਬ ਟੈਂਕਰ ਤੇ ਸ਼ਰਾਬ ਦੇ ਭਰੇ ਕੈਂਟਰ ਵਿੱਚ ਟੱਕਰ ਕਾਰਨ ਦੋਵਾਂ ਵਾਹਨਾਂ ਨੂੰ ਅੱਗ ਲੱਗੀ, ਇੱਕ ਦੀ ਮੌਤ

0

ਸ੍ਰੀ ਆਨੰਦਪੁਰ ਸਾਹਿਬ : ਸ੍ਰੀ ਆਨੰਦਪੁਰ ਸਾਹਿਬ-ਨੰਗਲ ਮੁੱਖ ਮਾਰਗ ’ਤੇ ਕਸਬਾ ਭਨੂਪਲੀ ਕੋਲ ਤੇਜ਼ਾਬ ਨਾਲ ਭਰੇ ਟੈਂਕਰ ਅਤੇ ਸ਼ਰਾਬ ਦੇ ਨਾਲ ਭਰੇ ਕੈਂਟਰ ਦੀ ਸਿੱਧੀ ਟੱਕਰ ਹੋਣ ਨਾਲ ਦੋਵੇਂ ਗੱਡੀਆਂ ਵਿੱਚ ਅੱਗ ਲੱਗ ਗਈ। ਕੈਂਟਰ ਚਾਲਕ ਦੀ ਗੱਡੀ ਵਿੱਚ ਹੀ ਝੁਲਸਣ ਨਾਲ ਮੌਤ ਹੋ ਗਈ। ਖ਼ਬਰਾਂ ਅਨੁਸਾਰ ਦੇਸੀ ਸੰਗਤਰਾ ਨੰਬਰ ਵਨ ਸ਼ਰਾਬ ਨਾਲ ਭਰੀ ਕੈਂਟਰ ਗੱਡੀ ਜੋ ਕਿ ਸ਼੍ਰੀ ਆਨੰਦਪੁਰ ਸਾਹਿਬ ਤੋਂ ਨੰਗਲ ਆ ਰਹੀ ਸੀ ਅਤੇ ਦੂਜੇ ਪਾਸੇ ਤੇਜ਼ਾਬ ਨਾਲ ਭਰਿਆ ਟੈਂਕਰ ਨੰਗਲ ਤੋਂ ਸ਼੍ਰੀ ਆਨੰਦਪੁਰ ਸਾਹਿਬ ਜਾ ਰਿਹਾ ਸੀ। ਕਸਬਾ ਭਾਨੂਪਾਲੀ ਦੇ ਨੇੜੇ ਪਹੁੰਚਦੇ ਹੀ ਦੋਵਾਂ ਵਾਹਨਾਂ ਦੀ ਆਪਸ ਵਿੱਚ ਟੱਕਰ ਹੋ ਗਈ। ਜਿਸ ਦੇ ਨਾਲ ਦੋਵਾਂ ਗੱਡੀਆਂ ‘ਚ ਅੱਗ ਲੱਗ ਗਈ।

ਅੱਗ ਨੇ ਦੋਵਾਂ ਗੱਡੀਆਂ ਨੂੰ ਆਪਣੀ ਚਪੇਟ ਵਿੱਚ ਲੈ ਲਿਆ। ਸ਼ਰਾਬ ਨਾਲ ਭਰੇ ਕੈਂਟਰ ਚਾਲਕ ਨੂੰ ਕੈਂਟਰ ਤੋਂ ਨਿਕਲਣ ਦਾ ਮੌਕਾ ਨਹੀਂ ਮਿਲਿਆ। ਜਿਸ ਦੀ ਵਜ੍ਹਾ ਨਾਲ ਉਹ ਕੈਂਟਰ ਵਿੱਚ ਹੀ ਅੱਗ ਵਿੱਚ ਝੁਲਸ ਗਿਆ ਅਤੇ ਉਸ ਦੀ ਮੌਤ ਹੋ ਗਈ। ਦੂਜੇ ਪਾਸੇ ਤੇਜ਼ਾਬ ਨਾਲ ਭਰੇ ਟੈਂਕਰ ਚਾਲਕ ਡਰਾਈਵਰ ਵਿੱਚ ਤੇਜੀ ਦਿਖਾਂਦੇ ਹੋਏ ਗੱਡੀ ਦੇ ਦੂਜੀ ਪਾਸੋਂ ਨਿਕਲ ਕੇ ਆਪਣੀ ਜਾਨ ਬਚਾਈ ਹਾਲਾਂਕਿ ਲੋਕ ਉੱਥੇ ਬਹੁਤ ਇੱਕਠੇ ਹੋ ਗਏ ਸਨ ਪਰ ਤੇਜ਼ਾਬ ਅਤੇ ਸ਼ਰਾਬ ਨਾਲ ਭਰੀ ਇਸ ਗੱਡੀਆਂ ਵਿੱਚ ਬੁਰੀ ਤਰ੍ਹਾਂ ਅੱਗ ਲੱਗੀ ਹੋਈ ਸੀ। ਜਿਸ ਨੂੰ ਫਾਇਰ ਬ੍ਰਿਗੇਡ ਨੇ ਆਕੇ ਬੁਝਾਇਆ।

ਸੁਖਬੀਰ ਸਿੰਘ ਬਾਦਲ ਸਿਹਤ ਮੰਤਰੀ ਦੇ ਅਸਤੀਫੇ ਦੀ ਕਰਨਗੇ ਮੰਗ

0

ਕੋਰੋਨਾ ਕਾਰਨ ਅਨੇਕਾਂ ਹੀ ਲੋਕਾਂ ਨੇ ਆਪਣੀ ਜਾਨ ਗੁਆ ਲਈ ਹੈ।ਬਹੁਤ ਸਾਰੇ ਲੋਕ ਅਜਿਹੇ ਵੀ ਸਨ,ਜਿਨ੍ਹਾਂ ਨੂੰ ਇਸ ਬਿਮਾਰੀ ਦਾ ਮੁਕਾਬਲਾ ਕਰਨ ਲਈ ਸਹੀ ਇਲਾਜ ਵੀ ਨਾ ਮਿਲ ਸਕਿਆ।ਇਸਦੇ ਨਾਲ ਹੀ ਕੋਰੋਨਾ ਵੈਕਸੀਨ ਦੀ ਕਾਲਾਬਾਜ਼ਾਰੀ ਵੀ ਹੋ ਰਹੀ ਹੈ। ਇਸ ਲਈ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ 7 ਜੂਨ ਨੂੰ ਪੰਜਾਬ ਦੇ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਦੀ ਰਿਹਾਇਸ਼ ‘ਤੇ ਦੋ ਘੰਟੇ ਦਾ ਧਰਨਾ ਲਾਉਣਗੇ ਅਤੇ ਉਨ੍ਹਾਂ ਤੋਂ ਅਸਤੀਫ਼ੇ ਦੀ ਮੰਗ ਕਰਨਗੇ ਅਤੇ ਕੋਵਿਡ ਟੀਕੇ ਦੀ ਗੈਰ-ਕਾਨੂੰਨੀ ਵਿਕਰੀ ਦੀ ਸੀਬੀਆਈ ਜਾਂਚ ਦੀ ਮੰਗ ਕਰਨਗੇ। ਇਸ ਧਰਨੇ ਵਿਚ ਸਾਰੇ ਵਿਧਾਇਕ, ਸਾਬਕਾ ਵਿਧਾਇਕ ਅਤੇ ਜ਼ਿਲ੍ਹਾ ਪ੍ਰਧਾਨ ਸ਼ਾਮਲ ਹੋਣਗੇ।

ਸੁਖਬੀਰ ਬਾਦਲ ਨੇ ਮੰਗ ਕੀਤੀ ਕਿ ਕਾਂਗਰਸ ਸਰਕਾਰ ਕੋਰੋਨਾ ਵੈਕਸੀਨ ਪ੍ਰਾਈਵੇਟ ਹਸਪਤਾਲਾਂ ਨੂੰ ਵੇਚ ਕੇ ਮੁਨਾਫ਼ਾ ਲੈ ਰਹੀ ਹੈ ।ਇਸ ਨਾਲ ਗਰੀਬ ਲੋਕਾਂ ਦੀ ਜ਼ਿੰਦਗੀ ਨਾਲ ਖਿਲਵਾੜ ਕੀਤਾ ਜਾ ਰਿਹਾ ਹੈ।ਇਸ ਲਈ ਇਸਦੀ ਜਾਂਚ ਹੋਣੀ ਚਾਹੀਦੀ ਹੈ।ਅਕਾਲੀ ਆਗੂ ਨੇ ਕਿਹਾ ਕਿ ਇਸ ਘਪਲੇ ਨੇ ਕਾਂਗਰਸ ਦੇ ਆਗੂ ਰਾਹੁਲ ਗਾਂਧੀ ਨੂੰ ਵੀ ਬੇਨਕਾਬ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਰਾਹੁਲ ਗਾਂਧੀ ਨੇ ਹਾਲ ਹੀ ਵਿਚ ਮੰਗ ਕੀਤੀ ਸੀ ਕਿ ਸਭ ਨੂੰ ਕੋਰੋਨਾ ਵੈਕਸੀਨ ਮੁਫਤ ਲਗਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਹੁਣ ਰਾਹੁਲ ਗਾਂਧੀ ਲੋਕਾਂ ਨੂੰ ਦੱਸਣ ਕਿ ਕੀ ਉਹ ਪੰਜਾਬ ਸਰਕਾਰ ਵੱਲੋਂ ਆਮ ਆਦਮੀ ਨੂੰ 1560 ਰੁਪਏ ਪ੍ਰਤੀ ਵੈਕਸੀਨ ਡੋਜ਼ ਦੇਣ ਦੇ ਪੰਜਾਬ ਸਰਕਾਰ ਦੇ ਫੈਸਲੇ ਦੀ ਹਮਾਇਤ ਕਰਦੇ ਹਨ?

ਉਨ੍ਹਾਂ ਮੰਗ ਕੀਤੀ ਕਿ ਕਾਂਗਰਸ ਸਰਕਾਰ ਆਮ ਆਦਮੀ ਦੇ ਖਿਲਾਫ ਇਹ ਵਿਤਕਰਾ ਤੁਰੰਤ ਬੰਦ ਕਰੇ। ਉਨ੍ਹਾਂ ਕਿਹਾ ਕਿ ਜੇਕਰ ਵੈਕਸੀਨ ਵੰਡ ਦਾ ਇਹ ਨਿਗਮੀਕਰਨ ਬੰਦ ਨਾ ਕੀਤਾ ਤਾਂ ਫਿਰ ਅਕਾਲੀ ਦਲ ਇਨਸਾਫ ਲੈਣ ਵਾਸਤੇ ਅਦਾਲਤ ਦਾ ਬੂਹਾ ਖੜਕਾਏਗਾ। ਉਨ੍ਹਾਂ ਇਹ ਵੀ ਐਲਾਨ ਕੀਤਾ ਕਿ ਸੂਬੇ ਵਿਚ ਇਕ ਵਾਰ ਅਕਾਲੀ ਦਲ ਦੀ ਸਰਕਾਰ ਬਣਨ ’ਤੇ ਇਸ ਸਾਰੇ ਮਾਮਲੇ ਦੀ ਜਾਂਚ ਕਰਵਾਈ ਜਾਵੇਗੀ ਅਤੇ ਦੋਸ਼ੀ ਜਿਨ੍ਹਾਂ ਨੇ ਗਰੀਬ ਤੇ ਦਬੇ ਕੁਚਲੇ ਲੋਕਾਂ ਦੀ ਜਾਨ ਖ਼ਤਰੇ ਵਿਚ ਪਾਈ, ਨੂੰ ਮਿਸਾਲੀ ਸਜ਼ਾਵਾਂ ਦਿੱਤੀਆਂ ਜਾਣਗੀਆਂ।

ਇਸ ਸਾਰੇ ਘਪਲੇ ਨੂੰ ਬੇਨਕਾਬ ਕਰ ਕਰਦਿਆਂ ਸ. ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਸੂਬੇ ਵਿਚ ਵੈਕਸੀਨ ਨਹੀਂ ਮਿਲ ਰਹੀ ਪਰ ਇਹ ਆਮ ਆਦਮੀ ਨੂੰ ਮੁਫਤ ਦੇਣ ਦੀ ਥਾਂ ’ਤੇ ਪ੍ਰਾਈਵੇਟ ਹਸਪਤਾਲਾਂ ਨੂੰ ਵੇਚੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਕੋਵੈਕਸੀਨ ਦੀ ਡੋਜ਼ ਜੋ 400 ਰੁਪਏ ਵਿਚ ਪੈਂਦੀ ਹੈ, ਉਹ ਪ੍ਰਾਈਵੇਟ ਹਸਪਤਾਲਾਂ ਵੱਲੋਂ 1060 ਰੁਪਏ ਵਿਚ ਵੇਚੀ ਜਾ ਰਹੀ ਹੈ।

 

ਨਹਿਰ ‘ਚ ਨਹਾਉਣ ਗਏ 16 ਸਾਲਾ ਨੌਜਵਾਨ ਦੀ ਪਾਣੀ ‘ਚ ਡੁੱਬਣ ਨਾਲ ਹੋਈ ਮੌਤ

0

ਭਿੱਖੀਵਿੰਡ : ਭਿੱਖੀਵਿੰਡ ਦੀ ਚੇਲਾ ਕਾਲੋਨੀ ਦੇ 16 ਸਾਲਾ ਨੋਜਵਾਨ ਦੀ ਪਿੰਡ ਵਾਂ ਤਾਰਾ ਸਿੰਘ ਦੀ ਨਹਿਰ ਵਿੱਚ ਡੁੱਬਣ ਕਾਰਨ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਮ੍ਰਿਤਕ ਨੌਜਵਾਨ ਦੀ ਪਛਾਣ ਜਸ਼ਨ ਸਿੰਘ ਪਿਤਾ ਅਮਨਦੀਪ ਸਿੰਘ ਉਹ ਵਜੋਂ ਹੋਈ ਹੈ ਅਤੇ ਨੌਜਵਾਨ ਦੀ ਉਮਰ ਕਰੀਬ 16 ਸਾਲ ਦੱਸੀ ਜਾ ਰਹੀ ਹੈ ਇਸ ਸੰਬੰਧੀ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਮ੍ਰਿਤਕ ਨੌਜਵਾਨ ਦੇ ਚਾਚੇ ਅਤੇ ਮਾਂ ਨੇ ਕਿਹਾ ਕਿ ਜਸ਼ਨ ਘਰੋਂ ਬਹਾਨਾ ਮਾਰਕੇ 20 ਰੁਪਏ ਲੈ ਕੇ ਮੋਟਰਸਾਈਕਲ ਤੇ ਬਾਜ਼ਾਰੋਂ ਕੋਈ ਚੀਜ਼ ਲੈਣ ਗਿਆ ਸੀ।

ਪਰ ਉਨ੍ਹਾਂ ਨੂੰ ਇਸ ਗੱਲ ਦਾ ਪਤਾ ਨਹੀਂ ਸੀ ਕਿ ਜਸ਼ਨ ਪਿੰਡ ਵਾਂ ਤਾਰਾ ਸਿੰਘ ਦੀ ਡਰੇਨ ਵਿਚ ਆਪਣੇ ਸਾਥੀਆਂ ਨਾਲ ਨਹਾਉਣ ਲਈ ਜਾ ਰਿਹਾ ਹੈ। ਮ੍ਰਿਤਕ ਨੌਜਵਾਨ ਦੇ ਪਰਿਵਾਰ ਦਾ ਕਹਿਣਾ ਹੈ ਕਿ ਜਦੋਂ ਸੋਸ਼ਲ ਮੀਡੀਆ ਤੇ ਉਨ੍ਹਾਂ ਦੇ ਲੜਕੇ ਦੀ ਫੋਟੋ ਵਾਇਰਲ ਹੋਈ ਤਾਂ ਕਿਸੇ ਨੇ ਆ ਕੇ ਉਨ੍ਹਾਂ ਨੂੰ ਜਾਣਕਾਰੀ ਦਿੱਤੀ ਕਿ ਤੁਹਾਡੇ ਲੜਕੇ ਦੀ ਯੁਵਾ ਤਾਰਾ ਸਿੰਘ ਦੇ ਡਰੇਨ ਵਿਚ ਡੁੱਬਣ ਕਾਰਨ ਮੌਤ ਹੋ ਗਈ ਹੈ ਤਾਂ ਮੌਕੇ ਤੇ ਪੁੱਜੇ ਪਰਿਵਾਰਕ ਮੈਂਬਰਾਂ ਨੇ ਮ੍ਰਿਤਕ ਨੌਜਵਾਨ ਜਸ਼ਨ ਸਿੰਘ ਦੀ ਲਾਸ਼ ਨੂੰ ਆਪਣੇ ਘਰ ਲੈ ਆਏ । ਜਿੱਥੇ ਮੌਕੇ ਤੇ ਪੁੱਜੇ ਥਾਣਾ ਰਾਜੋਕੇ ਦੀ ਪੁਲਿਸ ਨੇ ਮ੍ਰਿਤਕ ਨੌਜਵਾਨ ਦੇ ਪਰਿਵਾਰ ਦੇ ਬਿਆਨ ਦਰਜ ਕਰ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਪੱਟੀ ਵਿਖੇ ਭੇਜ ਦਿੱਤਾ ।

Delhi ਵਿੱਚ ਔਡ-ਈਵਨ ਦੇ ਤਹਿਤ ਖੁੱਲ੍ਹਣਗੇ ਬਾਜ਼ਾਰ ਅਤੇ ਮਾਲ, ਇਨ੍ਹਾਂ ਸ਼ਰਤਾਂ ਦੇ ਨਾਲ ਮਿਲੀ ਰਾਹਤ

0

ਨਵੀਂ ਦਿੱਲੀ : ਦਿੱਲੀ ‘ਚ ਸੋਮਵਾਰ ਤੋਂ ਬਾਅਦ ਵੀ ਲਾਕਡਾਊਨ ਜਾਰੀ ਰਹੇਗਾ ਪਰ ਬਹੁਤ ਛੁੱਟ ਦਿੱਤੀ ਜਾ ਰਹੀ ਹੈ। ਬਾਜ਼ਾਰ, ਮਾਲ ਨੂੰ ਸਵੇਰੇ 10 ਵਜੇ ਤੋਂ ਸ਼ਾਮ 8 ਵਜੇ ਤੱਕ ਔਡ-ਈਵਨ ਦੇ ਆਧਾਰ ‘ਤੇ ਖੋਲ੍ਹਿਆ ਜਾ ਰਿਹਾ ਹੈ। ਇਸ ਦੀ ਜਾਣਕਾਰੀ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਇੱਕ ਪ੍ਰੈਸ ਕਾਨਫਰੰਸ ਦੌਰਾਨ ਦਿੱਤੀ।

ਨਿੱਜੀ ਦਫਤਰਾਂ ਨੂੰ 50 ਪ੍ਰਤੀਸ਼ਤ ਸਮਰੱਥਾ ਨਾਲ ਖੋਲ੍ਹਿਆ ਜਾ ਸਕਦਾ ਹੈ। ਜ਼ਰੂਰੀ ਚੀਜ਼ਾਂ ਦੀਆਂ ਦੁਕਾਨਾਂ ਰੋਜ਼ ਖੁੱਲ੍ਹਣਗੀਆਂ। ਦਿੱਲੀ ਮੈਟਰੋ 50 ਪ੍ਰਤੀਸ਼ਤ ਸਮਰੱਥਾ ਨਾਲ ਸ਼ੁਰੂ ਕੀਤੀ ਜਾ ਰਹੀ ਹੈ। ਸਰਕਾਰੀ ਦਫ਼ਤਰਾਂ ਵਿੱਚ ਗਰੁੱਪ-ਏ ਦੇ ਅਧਿਕਾਰੀ 100 ਪ੍ਰਤੀਸ਼ਤ ਅਤੇ ਇਸਦੇ ਹੇਠਾਂ ਦੇ 50 ਪ੍ਰਤੀਸ਼ਤ ਅਧਿਕਾਰੀ ਕੰਮ ਕਰਨਗੇ। 100% ਕਰਮਚਾਰੀ ਜ਼ਰੂਰੀ ਸੇਵਾਵਾਂ ਵਿਚ ਕੰਮ ਕਰਨਗੇ। ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ, “ਪਿਛਲੇ 24 ਘੰਟਿਆਂ ਵਿਚ ਦਿੱਲੀ ਵਿਚ ਤਕਰੀਬਨ 400 ਕੇਸ ਹੋਏ ਹਨ ਅਤੇ ਸਕਾਰਾਤਮਕਤਾ ਦਰ ਲਗਪਗ 0.5 ਪ੍ਰਤੀਸ਼ਤ ਤੱਕ ਆ ਗਈ ਹੈ।”

ਮੁੱਖ ਮੰਤਰੀ ਨੇ ਕਿਹਾ, ‘ਮਾਹਰਾਂ ਨਾਲ ਗੱਲਬਾਤ ਕਰਨ ਤੋਂ ਬਾਅਦ ਇਹ ਫੈਸਲਾ ਲਿਆ ਗਿਆ ਹੈ ਕਿ ਅਗਲੀ ਲਹਿਰ 37,000 ਕੇਸਾਂ ਦੀ ਪੀਕ ਮੰਨਕੇ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਜਾਣਗੀਆਂ। 420 ਟਨ ਆਕਸੀਜਨ ਦੀ ਭੰਡਾਰਨ ਸਮਰੱਥਾ ਤਿਆਰ ਕੀਤੀ ਜਾ ਰਹੀ ਹੈ। ਆਕਸੀਜਨ ਦੇ 25 ਟੈਂਕਰਾਂ ਦੀ ਖਰੀਦ ਕੀਤੀ ਜਾ ਰਹੀ ਹੈ ਅਤੇ 64 ਆਕਸੀਜਨ ਪਲਾਂਟ ਲਗਾਏ ਜਾ ਰਹੇ ਹਨ।

ਮੁੱਖ ਮੰਤਰੀ ਦੀ ਮੀਟਿੰਗ
ਕੋਵਿਡ -19 ਮਹਾਂਮਾਰੀ ਦੇ ਤੀਜੀ ਲਹਿਰ ਦੇ ਖਤਰੇ ਦੇ ਮੱਦੇਨਜ਼ਰ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਸ਼ੁੱਕਰਵਾਰ ਨੂੰ ਮਾਹਰ ਕਮੇਟੀ ਨਾਲ ਇੱਕ ਬੈਠਕ ਕੀਤੀ ਸੀ। ਮੁੱਖ ਮੰਤਰੀ ਦਫ਼ਤਰ ਨੇ ਕਿਹਾ ਸੀ ਕਿ ਦੂਜੇ ਦੇਸ਼ਾਂ ਦੇ ਤਜ਼ੁਰਬੇ ਦਰਸਾਉਂਦੇ ਹਨ ਕਿ ਕੋਰੋਨਾ ਦੀ ਸੰਭਾਵਤ ਤੀਜੀ ਲਹਿਰ ਤੋਂ ਸਾਵਧਾਨ ਹੋ ਕੇ ਸਾਨੂੰ ਇਸ ਲਈ ਪਹਿਲਾਂ ਤੋਂ ਤਿਆਰੀ ਕਰਨੀ ਪਵੇਗੀ। ਕਮੇਟੀ ਨਾਲ ਕਈ ਅਹਿਮ ਮੁੱਦਿਆਂ ‘ਤੇ ਵਿਚਾਰ ਵਟਾਂਦਰੇ ਕੀਤੇ ਗਏ।

ਭਾਜਪਾ ਵਿਧਾਇਕ Narendra Bragta ਦਾ ਹੋਇਆ ਦਿਹਾਂਤ

0

ਕੋਰੋਨਾ ਮਹਾਂਮਾਰੀ ਕਾਰਨ ਹੁਣ ਤੱਕ ਅਨੇਕਾਂ ਹੀ ਲੋਕਾਂ ਦੀ ਮੌਤ ਹੋ ਗਈ ਹੈ।ਭਾਜਪਾ ਵਿਧਾਇਕ ਨਰਿੰਦਰ ਬ੍ਰਾਗਟਾ ਵੀ ਕੋਰੋਨਾ ਨਾਲ ਪੀੜ੍ਹਤ ਸਨ। ਪਰ ਉਹਨਾਂ ਨੇ ਕੋਰੋਨਾ ਮਹਾਂਮਾਰੀ ਦਾ ਸਾਹਮਣਾ ਕੀਤਾ,ਅਤੇ ਉਹ ਠੀਕ ਹੋ ਗਏ ਸਨ।ਪਰ ਸ਼ਨੀਵਾਰ ਸਵੇਰੇ ਹਿਮਾਚਲ ਪ੍ਰਦੇਸ਼ ਦੀ ਜੁਬਲ ਕੋਟਖਾਈ ਸੀਟ ਤੋਂ ਭਾਜਪਾ ਵਿਧਾਇਕ ਨਰਿੰਦਰ ਬ੍ਰਾਗਟਾ ਦਾ ਦਿਹਾਂਤ ਹੋ ਗਿਆ ਹੈ। ਉਨ੍ਹਾਂ ਦੀ ਉਮਰ 69 ਸਾਲ ਸੀ। ਕੁੱਝ ਦਿਨ ਪਹਿਲਾਂ ਹੀ ਉਹ ਕੋਰੋਨਾ ਤੋਂ ਠੀਕ ਹੋ ਕੇ ਘਰ ਪਰਤੇ ਸੀ।

ਉਹ ਇਨਫੈਕਸ਼ਨ ਤੋਂ ਠੀਕ ਹੋਣ ਤੋਂ ਬਾਅਦ ਕੋਵਿਡ ਤੋਂ ਬਾਅਦ ਦੀਆਂ ਮੁਸ਼ਕਿਲਾਂ ਨਾਲ ਜੂਝ ਰਹੇ ਸੀ। ਜਿਸ ਤੋਂ ਬਾਅਦ ਉਨ੍ਹਾਂ ਨੂੰ ਚੰਡੀਗੜ੍ਹ ਦੇ ਇੱਕ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ, ਜਿੱਥੇ ਇਲਾਜ ਦੌਰਾਨ ਉਨ੍ਹਾਂ ਦੀ ਮੌਤ ਹੋ ਗਈ । ਉਨ੍ਹਾਂ ਦੇ ਬੇਟੇ ਚੇਤਨ ਸਿੰਘ ਬ੍ਰਾਗਟਾ ਨੇ ਫੇਸਬੁੱਕ ‘ਤੇ ਪੋਸਟ ਪਾ ਕੇ ਉਨ੍ਹਾਂ ਦੀ ਮੌਤ ਦੀ ਜਾਣਕਾਰੀ ਦਿੱਤੀ ਹੈ।

ਉਨ੍ਹਾਂ ਦੇ ਬੇਟੇ ਚੇਤਨ ਨੇ ਫੇਸਬੁੱਕ ‘ਤੇ ਪੋਸਟ ਕੀਤਾ ਕਿ ਉਨ੍ਹਾਂ ਦੇ ਪਿਤਾ ਲੰਬੇ ਸਮੇਂ ਤੋਂ ਬਿਮਾਰ ਸਨ। ਉਨ੍ਹਾਂ ਨੇ ਕੋਰੋਨਾ ਕਾਰਨ ਭੀੜ ਇਕੱਠੀ ਨਾ ਕਰਨ ਦੀ ਵੀ ਅਪੀਲ ਕੀਤੀ ਹੈ।

 

ਬਾਜਵਾ ਨੇ ਕੈਪਟਨ ਨੂੰ ਲਿਖੀ ਚਿੱਠੀ, ਵੈਕਸੀਨ ਵੇਚਣ ਦੇ ਲੱਗੇ ਦੋਸ਼ਾਂ ਸਬੰਧੀ ਜਾਂਚ ਦੀ ਕੀਤੀ ਮੰਗ

0

ਨਵੀਂ ਦਿੱਲੀ: ਪੰਜਾਬ ਵਿੱਚ ਕਾਂਗਰਸ ਦੇ ਰਾਜ ਸਭਾ ਮੈਂਬਰ ਪ੍ਰਤਾਪ ਸਿੰਘ ਬਾਜਵਾ ( Partap Singh Bajwa) ਨੇ ਪੰਜਾਬ ਦੇ ਮੁੱਖ ਮੰਤਰੀ ਅਮਰਿੰਦਰ ਸਿੰਘ ਨੂੰ ਪੱਤਰ ਲਿਖ ਕਿਹਾ ਕਿ ਰਾਜ ਸਰਕਾਰ ਵਲੋਂ ਕੋਰੋਨਾ ਦੇ ਟੀਕੇ ਨਿਜੀ ਹਸਪਤਾਲਾਂ ਨੂੰ ਵੇਚੇ ਜਾਣ ਦੇ ਆਰੋਪਾਂ ਦੀ ਜਾਂਚ ਕੀਤੀ ਜਾਵੇ। ਉਧਰ, ਕੋਵਿਡ ਦੇ ਟੀਕੇ ਨਿਜੀ ਹਸਪਤਾਲਾਂ ਨੂੰ ਵੇਚਣ ਦੇ ਵਿਰੋਧੀ ਪੱਖ ਦੇ ਆਰੋਪਾਂ ਵਲੋਂ ਘਿਰੀ ਪੰਜਾਬ ਸਰਕਾਰ ਨੇ ਸ਼ੁੱਕਰਵਾਰ ਨੂੰ ਹਸਪਤਾਲਾਂ ਤੋਂ 18 ਤੋਂ 44 ਸਾਲ ਦੀ ਉਮਰ ਦੇ ਲੋਕਾਂ ਲਈ ਇਸਤੇਮਾਲ ਹੋਣ ਵਾਲੇ ਟੀਕੇ ਦਾ ਪੂਰਾ ਸਟਾਕ ਵਾਪਸ ਕਰਨ ਦਾ ਨਿਰਦੇਸ਼ ਦਿੱਤਾ।

ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਬਾਜਵਾ ਨੇ ਪੱਤਰ ਵਿੱਚ ਕਿਹਾ, ‘ਮੈਂ ਤੁਹਾਨੂੰ ਬੇਨਤੀ ਕਰਦਾ ਹਾਂ ਕਿ ਤੁਸੀ ਇਸ ਦੀ ਸਮਾਂ ਸੀਮਾ ਅੰਦਰ ਜਾਂਚ ਕਰਵਾਓ ਅਤੇ ਜੋ ਵੀ ਇਸ ਦੇ ਲਈ ਜ਼ਿੰਮੇਦਾਰ ਹੈ ਉਸ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ।’ ਉਨ੍ਹਾਂ ਨੇ ਕਿਹਾ ਕਿ ਟੀਕੇ ਨੂੰ ਨਿਜੀ ਹਸਪਤਾਲਾਂ ਨੂੰ ਦੇਣ ਨਾਲ ਸਬੰਧਤ ਸੂਬਾ ਸਰਕਾਰ ਦੀ ਇਹ ਨੀਤੀ ਕੋਰੋਨਾ ਦੀ ਦੂਜੀ ਲਹਿਰ ਨੂੰ ਦੇਖਦੇ ਹੋਏ ਪੂਰੀ ਤਰ੍ਹਾਂ ਗਲਤ ਹੈ।