Home Blog Page 2625

ਲੁਧਿਆਣਾ ‘ਚ ਨਕਲੀ ਪੁਲਿਸ ਵਾਲੇ ਚੜ੍ਹੇ ਅਸਲੀ ਪੁਲਿਸ ਦੇ ਅੜਿੱਕੇ, ਭੋਲੇ ਭਾਲੇ ਲੋਕਾਂ ਨਾਲ ਮਾਰਦੇ ਸਨ ਠੱਗੀਆਂ

0

ਲੁਧਿਆਣਾ : ਲੁਧਿਆਣਾ ਪੁਲਿਸ ਨੇ ਗੁਪਤ ਸੂਚਨਾ ਦੇ ਅਧਾਰ ‘ਤੇ ਕਾਰਵਾਈ ਕਰਦਿਆਂ ਉਨ੍ਹਾਂ 4 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ ਜੋ ਕਿ ਨਕਲੀ ਪੁਲਿਸ ਮੁਲਾਜ਼ਮ ਬਣ ਕੇ ਲੋਕਾਂ ਨੂੰ ਡਰਾ ਕੇ ਉਨ੍ਹਾਂ ਤੋਂ ਪੈਸੇ ਵਸੂਲਦੇ ਸਨ। ਇਹਨਾਂ ਦੇ ਕੋਲ ਖਾਕੀ ਰੰਗ ਦੀ ਪੱਗ, ਲਾਲ ਫ਼ਿਫ਼ਟੀ ਅਤੇ ਪੁਲਿਸ ਦੇ ਲੋਗੋ ਵਾਲੇ ਮਾਸਕ ਵੀ ਬਰਾਮਦ ਹੋਏ ਹਨ।

ਇਨ੍ਹਾਂ ਬਾਰੇ ਜਾਣਕਾਰੀ ਦਿੰਦੇ ਹੋਏ ਜੁਆਇੰਟ ਕਮਿਸ਼ਨਰ ਦਿਹਾਤੀ ਸਚਿਨ ਗੁਪਤਾ ਨੇ ਦੱਸਿਆ ਕਿ ਪੁਲਿਸ ਨੇ 4 ਅਜਿਹੇ ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਜੋ ਖੁਦ ਨੂੰ ਪੁਲਿਸ ਮੁਲਾਜ਼ਮ ਦੱਸ ਕੇ ਲੋਕਾਂ ਨਾਲ ਠੱਗੀਆਂ ਮਾਰਦੇ ਸਨ। ਇਹਨਾਂ ਕੋਲ ਲਗਭਗ 50 ਹਜ਼ਾਰ ਦੀ ਨਗਦੀ ਵੀ ਬਰਾਮਦ ਕੀਤੀ ਗਈ ਹੈ। ਪੁਲਿਸ ਅਧਿਕਾਰੀ ਨੇ ਇਹ ਵੀ ਦੱਸਿਆ ਕਿ ਹੁਣ ਤੱਕ ਇਨ੍ਹਾਂ ਨੇ ਪੰਜ ਵਾਰਦਾਤਾਂ ਕਬੂਲੀਆਂ ਹਨ ਅਤੇ ਹੋਰ ਪੁੱਛਗਿੱਛ ਜਾਰੀ ਹੈ।

ਸ਼੍ਰੀਲੰਕਾ ‘ਚ ਆਇਆ ਹੜ੍ਹ, ਕਈ ਲੋਕ ਹੋਏ ਬੇਘਰ

0

ਸ੍ਰੀਲੰਕਾ ਵਿੱਚ ਭਾਰੀ ਮੀਂਹ, ਢਿੱਗਾਂ ਡਿੱਗਣ ਤੇ ਹੜ੍ਹਾਂ ਕਾਰਨ 14 ਵਿਅਕਤੀਆਂ ਦੀ ਮੌਤ ਹੋ ਗਈ। ਪਿਛਲੇ ਦੋ ਦਿਨਾਂ ਵਿੱਚ ਮੀਂਹ ਤੇ ਹੜ੍ਹਾਂ ਕਾਰਨ 2,50,000 ਤੋਂ ਵੱਧ ਲੋਕ ਪ੍ਰਭਾਵਿਤ ਹੋਏ ਹਨ। ਅਧਿਕਾਰੀਆਂ ਨੇ ਆਉਣ ਵਾਲੇ ਦਿਨਾਂ ਵਿੱਚ ਵੀ ਮੌਸਮ ਖਰਾਬ ਰਹਿਣ ਦੀ ਚਿਤਾਵਨੀ ਦਿੱਤੀ ਹੈ। ‘ਆਫ਼ਤ ਪ੍ਰਬੰਧਨ ਕੇਂਦਰ’ ਦੇ ਅਧਿਕਾਰੀਆਂ ਨੇ ਦੱਸਿਆ ਕਿ ਮੁਲਕ ਦੇ ਪੱਛਮੀ, ਦੱਖਣੀ ਤੇ ਕੇਂਦਰੀ ਹਿੱਸਿਆਂ ਵਿੱਚ ਦੱਖਣੀ-ਪੱਛਮੀ ਮੌਨਸੂਨ ਆਉਣ ਕਾਰਨ ਕਈ ਇਲਾਕਿਆਂ ਵਿੱਚ ਭਾਰੀ ਮੀਂਹ ਪੈਣ ਤੋਂ ਇਲਾਵਾ ਢਿੱਗਾਂ ਡਿੱਗੀਆਂ ਹਨ।

ਪ੍ਰਾਪਤ ਜਾਣਕਾਰੀ ਅਨੁਸਾਰ ਅਰਾਨਾਇਕਾ ਵਿੱਚ ਸ਼ਨੀਵਾਰ ਨੂੰ ਢਿੱਗਾਂ ਹੇਠ ਦੱਬੇ ਜਾਣ ਕਾਰਨ ਇੱਕ ਪਰਿਵਾਰ ਦੇ ਚਾਰ ਮੈਂਬਰ ਮਾਰੇ ਗਏ। ਇਸੇ ਤਰ੍ਹਾਂ ਹੋਰ ਕਈ ਵਿਅਕਤੀ ਵੀ ਢਿੱਗਾਂ ਡਿੱਗਣ ਤੇ ਨਦੀਆਂ ਦੇ ਤੇਜ਼ ਵਹਾਅ ’ਚ ਰੁੜ੍ਹਨ ਕਾਰਨ ਮਾਰੇ ਗਏ। ਜ਼ਿਆਦਾਤਰ ਲੋਕ ਆਪਣੇ ਘਰਾਂ ’ਚ ਹੀ ਸੁਰੱਖਿਅਤ ਹਨ ਜਦਕਿ 20,000 ਲੋਕਾਂ ਨੂੰ ਸੁਰੱਖਿਅਤ ਥਾਵਾਂ ’ਤੇ ਲਿਜਾਇਆ ਗਿਆ ਹੈ।

ਅੱਜ ਵੀ ਮੀਂਹ ਪੈਣ ਕਾਰਨ ਦੋ ਮੁੱਖ ਨਦੀਆਂ ਦੇ ਪਾਣੀ ਦਾ ਪੱਧਰ ਵਧਣਾ ਜਾਰੀ ਰਿਹਾ। ਕੋਰੋਨਾਵਾਇਰਸ ਦਾ ਫੈਲਾਅ ਰੋਕਣ ਲਈ ਪਾਬੰਦੀਆਂ ਲਾਗੂ ਕਰਵਾਉਣ ’ਚ ਲੱਗੇ ਅਧਿਕਾਰੀਆਂ ਨੂੰ ਹੁਣ ਖਰਾਬ ਮੌਸਮ ਕਾਰਨ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਦੇਸ਼ ‘ਚ 24 ਘੰਟਿਆਂ ‘ਚ 1 ਲੱਖ ਤੋਂ ਜ਼ਿਆਦਾ ਆਏ ਨਵੇਂ ਮਾਮਲੇ, 2427 ਲੋਕਾਂ ਦੀ ਮੌਤ

0

ਨਵੀਂ ਦਿੱਲੀ : ਦੇਸ਼ ਵਿੱਚ ਕੋਰੋਨਾ ਵਾਇਰਸ ਸੰਕਰਮਣ (Coronavirus In India) ਦੀ ਦੂਜੀ ਲਹਿਰ ਹੌਲੀ – ਹੌਲੀ ਕਮਜ਼ੋਰ ਪੈ ਰਹੀ ਹੈ। ਇੱਥੇ ਪਿਛਲੇ 24 ਘੰਟਿਆਂ ਵਿੱਚ ਕੋਵਿਡ-19 ਸੰਕਰਮਣ ਦੇ ਇੱਕ ਲੱਖ ਤੋਂ ਥੋੜ੍ਹੇ ਜ਼ਿਆਦਾ ਨਵੇਂ ਮਾਮਲੇ ਦਰਜ਼ ਕੀਤੇ ਗਏ। ਉਥੇ ਹੀ ਇਸ ਦੌਰਾਨ 2427 ਲੋਕਾਂ ਦੀ ਮੌਤ ਹੋ ਗਈ, ਜਦੋਂ ਕਿ 1 ਲੱਖ 74 ਹਾਜ਼ਰ 399 ਲੋਕ ਠੀਕ ਵੀ ਹੋਏ ਹਨ। ਦੂਜੀ ਲਹਿਰ ਸ਼ੁਰੂ ਹੋਣ ਦੇ 61 ਦਿਨ ਬਾਅਦ ਦੇਸ਼ ਵਿੱਚ ਇਨ੍ਹੇ ਘੱਟ ਮਾਮਲੇ ਆਏ ਹਨ।

ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲਾ ਦੇ ਅਨੁਸਾਰ, ਸੋਮਵਾਰ ਨੂੰ ਇੱਕ ਦਿਨ ਵਿੱਚ ਠੀਕ ਹੋਏ ਲੋਕਾਂ ਦੀ ਗਿਣਤੀ ਦੇ ਨਾਲ ਹੀ ਐਕਟਿਵ ਕੇਸਾਂ ਦੀ ਗਿਣਤੀ ਵਿੱਚ 76,190 ਦੀ ਗਿਰਾਵਟ ਦਰਜ਼ ਕੀਤੀ ਗਈ। ਦੱਸਿਆ ਗਿਆ ਕਿ ਦੇਸ਼ ਵਿੱਚ ਫਿਲਹਾਲ ਕੁੱਲ ਐਕਟਿਵ ਮਾਮਲਿਆਂ ਦੀ ਗਿਣਤੀ 14,01,609 ਡਿਸਚਾਰਜ ਮਰੀਜ਼ਾਂ ਦੀ ਗਿਣਤੀ 2,71,59,180 ਅਤੇ ਲਾਸ਼ਾਂ ਦੀ ਗਿਣਤੀ 3,49,186 ਹੋ ਗਈ ਹੈ।

ਅਫ਼ਗਾਨਿਸਤਾਨ ‘ਚ ਹੋਇਆ ਬੰਬ ਧਮਾਕਾ

0

ਅਫ਼ਗਾਨਿਸਤਾਨ ‘ਚ ਬੰਬ ਧਮਾਕਾ ਹੋ ਗਿਆ ਹੈ। ਉੱਤਰ ਪੱਛਮੀ ਅਫ਼ਗਾਨਿਸਤਾਨ ’ਚ ਸੜਕ ਕਿਨਾਰੇ ਕੀਤੇ ਗਏ ਧਮਾਕੇ ਦੀ ਲਪੇਟ ’ਚ ਇੱਕ ਮਿਨੀ ਬੱਸ ਆ ਗਈ ਅਤੇ ਉਸ ’ਚ ਸਵਾਰ ਘੱਟ ਤੋਂ ਘੱਟ 11 ਮੁਸਾਫ਼ਰਾਂ ਦੀ ਮੌਤ ਹੋ ਗਈ । ਜਿਨ੍ਹਾਂ ’ਚ ਤਿੰਨ ਬੱਚੇ ਵੀ ਸ਼ਾਮਲ ਹਨ। ਬਦਗੀਸ ਸੂਬੇ ਦੇ ਗਵਰਨਰ ਹਿਸ਼ਾਮੂਦੀਨ ਸ਼ਮਸ ਨੇ ਦੱਸਿਆ ਕਿ ਬੰਬ ਧਮਾਕੇ ਮਗਰੋਂ ਮਿਨੀ ਬੱਸ ਇੱਕ ਖੱਡ ’ਚ ਡਿੱਗ ਗਈ। ਉਨ੍ਹਾਂ ਦੱਸਿਆ ਕਿ ਬਚਾਅ ਟੀਮਾਂ ਅਜੇ ਵੀ ਘਾਟੀ ’ਚ ਲਾਸ਼ਾਂ ਦੀ ਭਾਲ ਕਰ ਰਹੀਆਂ ਹਨ।

ਇਸ ਧਮਾਕੇ ਦੀ ਅਜੇ ਤੱਕ ਕਿਸੇ ਨੇ ਵੀ ਜ਼ਿੰਮੇਵਾਰੀ ਨਹੀਂ ਲਈ ਹੈ । ਪਰ ਸੂਬਾ ਸਰਕਾਰ ਦਾ ਕਹਿਣਾ ਹੈ ਕਿ ਸੁਰੱਖਿਆ ਬਲਾਂ ਨੂੰ ਨਿਸ਼ਾਨਾ ਬਣਾਉਣ ਲਈ ਇਹ ਬੰਬ ਤਾਲਿਬਾਨ ਨੇ ਰੱਖਿਆ ਹੋ ਸਕਦਾ ਹੈ। ਤਾਲਿਬਾਨ ਵੱਲੋਂ ਇਸ ਮਾਮਲੇ ’ਚ ਅਜੇ ਤੱਕ ਕੋਈ ਪ੍ਰਤੀਕਿਿਰਆ ਨਹੀਂ ਦਿੱਤੀ ਗਈ ਹੈ। ਇਸੇ ਦੌਰਾਨ ਉੱਤਰੀ ਫਰਿਆਬ ਸੂਬੇ ਦੇ ਅਧਿਕਾਰੀਆਂ ਨੇ ਦੱਸਿਆ ਕਿ ਇੱਕ ਹਫ਼ਤੇ ਦੀ ਲੜਾਈ ਮਗਰੋਂ ਕੈਸਰ ਜ਼ਿਲ੍ਹੇ ’ਤੇ ਤਾਲਿਬਾਨੀ ਲੜਾਕਿਆਂ ਦਾ ਕੰਟਰੋਲ ਸਥਾਪਤ ਹੋ ਗਿਆ ਹੈ।

ਸੂਬਾਈ ਕੌਂਸਲ ਦੇ ਮੁਖੀ ਮੁਹੰਮਦ ਤਾਹਿਰ ਰਹਿਮਾਨੀ ਨੇ ਦੱਸਿਆ ਕਿ ਇਸ ਲੜਾਈ ’ਚ ਸੂਬਾਈ ਪੁਲਿਸ ਮੁਖੀ ਸੈਫੁਲ ਰਹਿਮਾਨ ਸਮੇਤ ਸੱਤ ਪੁਲਿਸ ਮੁਲਾਜ਼ਮ ਮਾਰੇ ਗਏ ਹਨ। ਰਹਿਮਾਨੀ ਨੇ ਕਿਹਾ ਕਿ ਜ਼ਿਲ੍ਹਾ ਪਹਿਲਾਂ ਹੀ ਤਾਲਿਬਾਨ ਦੇ ਕਬਜ਼ੇ ’ਚ ਚਲਾ ਗਿਆ ਸੀ। ਉਨ੍ਹਾਂ ਕਿਹਾ ਕਿ ਤਾਲਿਬਾਨ ਨੇ 37 ਪੁਲਿਸ ਮੁਲਾਜ਼ਮਾਂ ਨੂੰ ਵੀ ਬੰਦੀ ਬਣਾ ਲਿਆ ਹੈ।

ਪਾਕਿਸਤਾਨ ‘ਚ 2 ਰੇਲ ਗੱਡੀਆਂ ਦੀ ਆਪਸ ‘ਚ ਭਿਆਨਕ ਟੱਕਰ, 30 ਲੋਕਾਂ ਦੀ ਮੌਤ

0

ਸਿੰਧ : ਪਾਕਿਸਤਾਨ ਦੇ ਦੱਖਣ ਸਿੰਧ ਪ੍ਰਾਂਤ ‘ਚ ਸੋਮਵਾਰ ਨੂੰ 2 ਰੇਲ ਗੱਡੀਆਂ ਦੇ ਵਿੱਚ ਟੱਕਰ ਹੋ ਗਈ। ਇਸ ਹਾਦਸੇ ‘ਚ ਘੱਟ ਤੋਂ ਘੱਟ 30 ਲੋਕ ਮਾਰੇ ਗਏ। ‘ਰੇਡੀਓ ਪਾਕਿਸਤਾਨ’ ਨੇ ਰੇਲਵੇ ਦੇ ਅਧਿਕਾਰੀਆਂ ਦੇ ਹਵਾਲੇ ਤੋਂ ਦੱਸਿਆ ਕਿ ਘੋਟਕੀ ਸ਼ਹਿਰ ਦੇ ਨੇੜੇ ਰੇਲਵੇ ਸਟੇਸ਼ਨ ਦੇ ‘ਚ ‘ਸਰ ਸਯਦ ਐਕਸਪ੍ਰੈਸ ’ ਦੀ ‘ ਮਿੱਲਤ ਐਕਸਪ੍ਰੈਸ’ ਨਾਲ ਟੱਕਰ ਹੋ ਗਈ। ਹਾਦਸੇ ਵਿੱਚ 30 ਲੋਕਾਂ ਦੀ ਮੌਤ ਹੋ ਗਈ। ਉਨ੍ਹਾਂ ਨੇ ਦੁਰਘਟਨਾ ਵਿੱਚ 30 ਲੋਕਾਂ ਦੀ ਮੌਤ ਦੀ ਪੁਸ਼ਟੀ ਕੀਤੀ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਬਹੁਤ ਸਾਰੇ ਜ਼ਖਮੀਆਂ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਮਰਨ ਵਾਲਿਆਂ ਦੀ ਗਿਣਤੀ ਵਧ ਸਕਦੀ ਹੈ। ਇਹ ਰੇਲ ਗੱਡੀਆਂ ਰੇਟੀ ਤੇ ਦਹਾਰਕੀ ਰੇਲਵੇ ਸਟੇਸ਼ਨ ਵਿਚਕਾਰ ਟਕਰਾ ਗਈਆਂ।

ਘਟਨਾ ਦੀ ਜਾਣਕਾਰੀ ਮਿਲਦੇ ਹੀ ਬਚਾਅ ਟੀਮ ਮੌਕੇ ‘ਤੇ ਪਹੁੰਚ ਗਈ। ਇਸ ਤੋਂ ਬਾਅਦ ਰਾਹਤ ਤੇ ਬਚਾਅ ਕਾਰਜ ਸ਼ੁਰੂ ਕਰ ਦਿੱਤਾ ਗਿਆ ਹੈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਫਿਲਹਾਲ ਉਹ ਇਹ ਨਹੀਂ ਦੱਸ ਸਕਦੇ ਕਿ ਰੇਲ ਸੇਵਾ ਮੁੜ ਸ਼ੁਰੂ ਹੋਣ ਵਿਚ ਕਿੰਨਾ ਸਮਾਂ ਲੱਗੇਗਾ। ਇੱਥੋਂ ਲੰਘਣ ਵਾਲੀਆਂ ਹੋਰ ਰੇਲ ਗੱਡੀਆਂ ਨੂੰ ਰੱਦ ਕੀਤਾ ਜਾ ਸਕਦਾ ਹੈ।

 

ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ‘ਚ ਫਿਰ ਤੋਂ ਹੋਇਆ ਵਾਧਾ

0

ਤੇਲ ਦੀਆਂ ਕੀਮਤਾਂ ‘ਚ ਲਗਾਤਾਰ ਵਾਧਾ ਹੋ ਰਿਹਾ ਹੈ। ਹਰ ਰੋਜ਼ ਹੀ ਕੀਮਤਾਂ ‘ਚ ਤਬਦੀਲੀ ਦੇਖਣ ਨੂੰ ਮਿਲ ਰਹੀ ਹੈ। ਤੇਲ ਦੀਆਂ ਕੀਮਤਾਂ ਵਿੱਚ ਮੁੜ ਹੋਏ ਵਾਧੇ ਮਗਰੋਂ ਦਿੱਲੀ ਵਿੱਚ ਪਹਿਲੀ ਵਾਰ ਪੈਟਰੋਲ ਦੀ ਕੀਮਤ 95 ਰੁਪਏ ਪ੍ਰਤੀ ਲਿਟਰ ਤੇ ਡੀਜ਼ਲ ਦੀ ਕੀਮਤ 86 ਰੁਪਏ ਪ੍ਰਤੀ ਲਿਟਰ ਨੂੰ ਪਾਰ ਕਰ ਗਈ ਹੈ। ਸਰਕਾਰੀ ਤੇਲ ਰਿਟੇਲਰਾਂ ਮੁਤਾਬਕ ਪੈਟਰੋਲ ਦੀ ਕੀਮਤ ਵਿੱਚ 21 ਪੈਸੇ ਪ੍ਰਤੀ ਲਿਟਰ ਤੇ ਡੀਜ਼ਲ ਦੀ ਕੀਮਤ ਵਿੱਚ 20 ਪੈਸੇ ਪ੍ਰਤੀ ਲੀਟਰ ਵਾਧਾ ਹੋਇਆ ਹੈ।

ਦੱਸਣਯੋਗ ਹੈ ਕਿ 4 ਮਈ ਮਗਰੋਂ 20ਵੀਂ ਵਾਰ ਤੇਲ ਕੀਮਤਾਂ ਵਿੱਚ ਹੋਏ ਵਾਧੇ ਮਗਰੋਂ ਮੁਲਕ ਭਰ ਵਿੱਚ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਇਤਿਹਾਸਕ ਵਾਧਾ ਦਰਜ ਕੀਤਾ ਗਿਆ ਹੈ। ਇਸ ਸਮੇਂ ਛੇ ਰਾਜਾਂ ਵਿੱਚ ਪੈਟਰੋਲ 100 ਰੁਪਏ ਪ੍ਰਤੀ ਲਿਟਰ ਤੋਂ ਵੱਧ ਮੁੱਲ ’ਤੇ ਵਿਕ ਰਿਹਾ ਹੈ। ਇਨ੍ਹਾਂ ਰਾਜਾਂ ਵਿੱਚ ਰਾਜਸਥਾਨ, ਮੱਧ ਪ੍ਰਦੇਸ਼, ਮਹਾਰਾਸ਼ਟਰ, ਆਂਧਰਾ ਪ੍ਰਦੇਸ਼, ਤੇਲੰਗਾਨਾ ਤੇ ਲੱਦਾਖ ਸ਼ਾਮਲ ਹਨ। ਦਿੱਲੀ ਵਿੱਚ ਪੈਟਰੋਲ ਦੀ ਕੀਮਤ ਹੁਣ ਤੱਕ ਦੀ ਸਭ ਤੋਂ ਵੱਧ 95.09 ਰੁਪਏ ਪ੍ਰਤੀ ਲੀਟਰ ਹੈ ਜਦੋਂ ਕਿ ਡੀਜ਼ਲ ਦੀ ਕੀਮਤ 86.01 ਰੁਪਏ ਪ੍ਰਤੀ ਲੀਟਰ ਦਰਜ ਕੀਤੀ ਗਈ ਹੈ।

ਕੇਂਦਰ ਸਰਕਾਰ ਵੱਲੋਂ ਕਿਰਤ ਕਾਨੂੰਨਾਂ ਨੂੰ ਲਾਗੂ ਕਰਨ ਦੀ ਤਿਆਰੀ

0

ਚਾਰ ਲੇਬਰ (ਕਿਰਤੀ) ਕੋਡ ਅਗਲੇ ਕੁਝ ਮਹੀਨਿਆਂ ਵਿੱਚ ਅਮਲ ਵਿੱਚ ਆ ਸਕਦੇ ਹਨ । ਕਿਉਂਕਿ ਕੇਂਦਰ ਸਰਕਾਰ ਨੇ ਇਨ੍ਹਾਂ ਕਿਰਤ ਕਾਨੂੰਨਾਂ ਨੂੰ ਲਾਗੂ ਕਰਨ ਦੀ ਤਿਆਰੀ ਕਰ ਲਈ ਹੈ। ਇਨ੍ਹਾਂ ਲੇਬਰ ਕੋਡਾਂ ਨੂੰ ਕਾਨੂੰਨੀ ਰੂਪ ਲੈਣ ਤੋਂ ਬਾਅਦ ਮੁਲਾਜ਼ਮਾਂ ਦੇ ਹੱਥਾਂ ਵਿਚ ਤਨਖਾਹ ਘੱਟ ਜਾਵੇਗੀ, ਜਦੋਂ ਕਿ ਕੰਪਨੀਆਂ ਦੀ ਪ੍ਰੋਵੀਡੈਂਟ ਫੰਡ (ਪੀਐੱਫ) ਦੇਣਦਾਰੀ ਵੱਧ ਜਾਵੇਗੀ। ਵੇਜਿਜ਼ (ਤਨਖਾਹਾਂ ਬਾਰੇ) ਕੋਡ ਦੇ ਲਾਗੂ ਹੋਣ ਤੋਂ ਬਾਅਦ ਮੁਲਾਜ਼ਮਾਂ ਦੀ ਮੁੱਢਲੀ ਤਨਖਾਹ ਅਤੇ ਪੀਐੱਫ ਦੀਆਂ ਗਿਣਤੀਆਂ ਮਿਣਤੀਆਂ ਕਰਨ ਦੇ ਢੰਗ ਤਰੀਕੇ ਵਿੱਚ ਵੀ ਅਹਿਮ ਤਬਦੀਲੀ ਆਏਗੀ।

ਇਸ ਸੰਬੰਧੀ ਕਿਰਤ ਮੰਤਰਾਲੇ ਨੇ ਸਨਅਤੀ ਮੇਲ-ਜੋਲ, ਤਨਖਾਹਾਂ, ਸਮਾਜਿਕ ਸੁਰੱਖਿਆ ਤੇ ਪੇਸ਼ੇਵਰ ਸਿਹਤ ਸੁਰੱਖਿਆ ਤੇ ਕੰਮਕਾਜੀ ਹਾਲਾਤ ਬਾਰੇ ਚਾਰ ਕੋਡਜ਼ ਨੂੰ 1 ਅਪਰੈਲ 2021 ਤੋਂ ਲਾਗੂ ਕਰਨ ਲਈ ਵਿਚਾਰ ਚਰਚਾ ਸ਼ੁਰੂ ਕਰ ਦਿੱਤੀ ਹੈ। ਇਹ ਚਾਰੋਂ ਲੇਬਰ ਕੋਡਜ਼ 44 ਕੇਂਦਰੀ ਕਿਰਤ ਕਾਨੂੰਨਾਂ ਦੀ ਥਾਂ ਲੈਣਗੇ। ਮੰਤਰਾਲੇ ਨੇ ਇਨ੍ਹਾਂ ਚਾਰ ਕੋਡਜ਼ ਤਹਿਤ ਨਿਯਮਾਂ ਨੂੰ ਵੀ ਅੰਤਿਮ ਰੂਪ ਦੇ ਦਿੱਤਾ ਹੈ। ਪਰ ਇਨ੍ਹਾਂ ਨੂੰ ਲਾਗੂ ਨਹੀਂ ਕੀਤਾ ਕਿਉਂਕਿ ਕਈ ਰਾਜ ਆਪਣੇ ਅਧਿਕਾਰ ਖੇਤਰ ਵਿੱਚ ਇਨ੍ਹਾਂ ਕੋਡਜ਼ ਨੂੰ ਨੋਟੀਫਾਈ ਕਰਨ ਦੀ ਸਥਿਤੀ ਵਿੱਚ ਨਹੀਂ ਹਨ।

ਭਾਰਤ ਦੇ ਸੰਵਿਧਾਨ ਤਹਿਤ ਕਿਰਤ ਇੱਕੋ ਵੇਲੇ ਲਾਗੂ ਹੋਣ ਵਾਲਾ ਵਿਸ਼ਾ ਹੈ।ਇਸ ਲਈ ਕੇਂਦਰ ਤੇ ਸੂਬਾ ਸਰਕਾਰਾਂ ਨੂੰ ਆਪੋ ਆਪਣੇ ਅਧਿਕਾਰ ਖੇਤਰ ਵਿੱਚ ਇਨ੍ਹਾਂ ਚਾਰ ਕਿਰਤ ਕੋਡਜ਼ ਨੂੰ ਕਾਨੂੰਨ ਦੀ ਸ਼ਕਲ ਦੇਣ ਲਈ ਇਕੋ ਵੇਲੇ ਨੇਮ ਨੋਟੀਫਾਈ ਕਰਨੇ ਹੋਣਗੇ।
ਪ੍ਰਾਵੀਡੈਂਟ ਫੰਡ ਕੰਟਰੀਬਿਊਸ਼ਨ ਦੀ ਬੇਸਿਕ ਤਨਖਾਹ ਦੀ ਪ੍ਰਤੀਸ਼ਤਤਾ ਦੇ ਹਿਸਾਬ ਨਾਲ ਗਿਣਤੀ ਮਿਣਤੀ ਹੋਵੇਗੀ, ਜਿਸ ਵਿੱਚ ਬੇਸਿਕ ਤਨਖਾਹ ਤੇ ਮਹਿੰਗਾਈ ਭੱਤਾ ਸ਼ਾਮਲ ਹੋਣਗੇ। ਮੌਜੂਦਾ ਸਮੇਂ ਰੁਜ਼ਗਾਰਦਾਤੇ ਆਮ ਕਰਕੇ ਵੇਜਿਜ਼ ਨੂੰ ਕਈ ਭੱਤਿਆਂ ਵਿੱਚ ਵੰਡ ਦਿੰਦੇ ਹਨ। ਜਿਸ ਨਾਲ ਮੂਲ ਵੇਤਨ ਘੱਟ ਜਾਂਦਾ ਹੈ ਅਤੇ ਪ੍ਰਾਵੀਡੈਂਟ ਫੰਡ ਤੇ ਆਮਦਨ ਕਰ ਦੇ ਰੂਪ ਵਿੱਚ ਹੁੰਦੀ ਕੰਟਰੀਬਿਊਸ਼ਨ ਵੀ ਘੱਟ ਜਾਂਦੀ ਹੈ।

ਨਵੇਂ ਵੇਜਿਜ਼ ਕੋਡ ਤਹਿਤ ਪ੍ਰਾਵੀਡੈਂਟ ਫੰਡ ਕੰਟਰੀਬਿਊਸ਼ਨ ਕੁੱਲ ਤਨਖਾਹ ਦੇ 50 ਫੀਸਦ ਦੇ ਹਿਸਾਬ ਨਾਲ ਤੈਅ ਕੀਤਾ ਜਾਵੇਗਾ। ਨਵੇਂ ਕੋਡਾਂ ਦੇ ਅਮਲ ਵਿੱਚ ਆਉਣ ਮਗਰੋਂ ਰੁਜ਼ਗਾਰਦਾਤਿਆਂ ਨੂੰ ਆਪਣੇ ਮੁਲਾਜ਼ਮਾਂ ਦੀਆਂ ਤਨਖਾਹਾਂ ਵੇਜਿਜ਼ ਬਾਰੇ ਨਵੇਂ ਕੋਡ ਤਹਿਤ ਪੁਨਰਗਠਿਤ ਕਰਨੀਆਂ ਹੋਣਗੀਆਂ।

ਨਵੇਂ ਸਨਅਤੀ ਕੋਡ ਤਹਿਤ ਜਿੱਥੇ ਫਰਮਾਂ ਲਈ ਕਾਰੋਬਾਰ ਕਰਨਾ ਸੁਖਾਲਾ ਹੋਵੇਗਾ।ਉਥੇ ਅਜਿਹੀਆਂ ਫਰਮਾਂ ਜਿੱਥੇ 300 ਤੱਕ ਮੁਲਾਜ਼ਮ ਕੰਮ ਕਰਦੇ ਹਨ, ਸਰਕਾਰ ਦੀ ਪ੍ਰਵਾਨਗੀ ਤੋਂ ਬਗੈਰ ਮੁਲਾਜ਼ਮਾਂ ਦੀ ਛਾਂਟੀ ਜਾਂ ਫਰਮ ਨੂੰ ਬੰਦ ਕਰ ਸਕਣਗੀਆਂ। ਮੌਜੂੁਦਾ ਸਮੇਂ 100 ਮੁਲਾਜ਼ਮਾਂ ਵਾਲੀਆਂ ਫਰਮਾਂ ਨੂੰ ਇਹ ਛੋਟ ਹਾਸਲ ਹੈ।

ਕੈਪਟਨ ਅਮਰਿੰਦਰ ਸਿੰਘ ਭ੍ਰਿਸ਼ਟ ਮੰਤਰੀਆਂ ਖਿਲਾਫ਼ ਕਾਰਵਾਈ ਕਰਨ : ਭਗਵੰਤ ਮਾਨ

0

ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਪ੍ਰਧਾਨ ਅਤੇ ਸੰਸਦ ਮੈਂਬਰ ਭਗਵੰਤ ਮਾਨ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੂੰ ਭ੍ਰਿਸ਼ਟ ਕਾਂਗਰਸੀ ਮੰਤਰੀਆਂ ਅਤੇ ਵਿਧਾਇਕਾਂ ਦੀਆਂ ਸੂਚੀਆਂ ਦਿੱਲੀ ਦਰਬਾਰ ਵਿੱਚ ਰਾਹੁਲ ਗਾਂਧੀ ਨੂੰ ਸੌਂਪਣ ਦੀ ਥਾਂ ਉਨ੍ਹਾਂ ਖ਼ਿਲਾਫ਼ ਕਾਰਵਾਈ ਕਰਨੀ ਚਾਹੀਦੀ ਹੈ।

ਇਸ ਤੋਂ ਇਲਾਵਾ ਉਨ੍ਹਾਂ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਪੰਜਾਬ ਦੇ ਸਭ ਤੋਂ ਕਮਜ਼ੋਰ ਮੁੱਖ ਮੰਤਰੀ ਸਾਬਤ ਹੋਏ ਹਨ । ਉਨ੍ਹਾਂ ਨੂੰ ਪੰਜਾਬ ਦੇ ਮੁੱਖ ਮੰਤਰੀ ਦਾ ਅਹੁਦਾ ਛੱਡ ਦੇਣਾ ਚਾਹੀਦਾ ਹੈ। ਸਾਲ 2017 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਕੈਪਟਨ ਅਮਰਿੰਦਰ ਸਿੰਘ ਹਰ ਥਾਂ ਸਹੁੰ ਖਾ ਕੇ ਕਹਿੰਦੇ ਸਨ ਕਿ ਉਹ ਮੁੱਖ ਮੰਤਰੀ ਬਣ ਕੇ ਪੰਜਾਬ ਵਿੱਚੋਂ ਹਰ ਤਰ੍ਹਾਂ ਦਾ ਮਾਫ਼ੀਆ ਰਾਜ ਖਤਮ ਕਰਨਗੇ।

ਸ੍ਰੀ ਭਗਵੰਤ ਮਾਨ ਨੇ ਦੋਸ਼ ਲਾਇਆ ਕਿ ਕਾਂਗਰਸ ਦੀ ਸਰਕਾਰ ਵਿੱਚ ਕੈਪਟਨ ਨੇ ਮਾਫ਼ੀਆ ਰਾਜ ਤਾਂ ਕੀ ਖਤਮ ਕਰਨਾ ਸੀ, ਸਗੋਂ ਕਾਂਗਰਸੀਆਂ ਨੇ ਅਕਾਲੀਆਂ ਵੱਲੋਂ ਸਥਾਪਿਤ ਕੀਤੇ ਮਾਫੀਆ ਰਾਜ ਵਿੱਚ ਹਿੱਸਾ ਪਾ ਲਿਆ ਹੈ। ਅੱਜ ਰੇਤ, ਬਜਰੀ, ਸ਼ਰਾਬ, ਟਰਾਂਸਪੋਰਟ, ਕੇਬਲ ਮਾਫੀਆ ਆਦਿ ਦੇ ਨਾਲ ਨਾਲ ਵੈਕਸੀਨ ਅਤੇ ਨੌਕਰੀ ਮਾਫੀਆ ਵੀ ਕੈਪਟਨ ਦੇ ਮੰਤਰੀਆਂ ਅਤੇ ਵਿਧਾਇਕਾਂ ਨੇ ਸਥਾਪਤ ਕਰ ਲਿਆ। ਇਸ ਮਾਫੀਆ ਰਾਜ ਰਾਹੀਂ ਪੰਜਾਬ ਦੇ ਲੋਕਾਂ ਨੂੰ ਲੁੱਟਿਆ ਅਤੇ ਕੁੱਟਿਆ ਜਾ ਰਿਹਾ ਹੈ। ਇਸ ਪ੍ਰਕਾਰ ਪੰਜਾਬ ਸਰਕਾਰ ਦੀਆਂ ਇਨ੍ਹਾਂ ਨੀਤੀਆਂ ਕਾਰਨ ਪੰਜਾਬ ਹਰ ਖੇਤਰ ‘ਚ ਪਿੱਛੇ ਰਹਿ ਗਿਆ ਹੈ।

ਡੇਰਾ ਸਿਰਸਾ ਮੁਖੀ ਰਾਮ ਰਹੀਮ ਨੂੰ ਹੋਇਆ ਕੋਰੋਨਾ

0

ਕੋਰੋਨਾ ਮਹਾਂਮਾਰੀ ਕਾਰਨ ਬਹੁਤ ਸਾਰੇ ਲੋਕਾਂ ਨੇ ਜਿੱਥੇ ਆਪਣੀ ਜਾਨ ਗੁਆ ਲਈ ਹੈ।ਉੱਥੇ ਹੀ ਇਸ ਵਾਇਰਸ ਦੀ ਪਕੜ ‘ਚ ਹੋਰ ਵੀ ਬਹੁਤ ਸਾਰੇ ਲੋਕ ਆ ਗਏ ਹਨ। ਇਸੇ ਵਾਇਰਸ ਦੀ ਪਕੜ ‘ਚ ਜੇਲ੍ਹ ਵਿਚ ਬੰਦ ਡੇਰਾ ਸਿਰਸਾ ਦਾ ਮੁਖੀ ਗੁਰਮੀਤ ਰਾਮ ਰਹੀਮ ਵੀ ਆ ਗਿਆ ਹੈ। ਰਾਮ ਰਹੀਮ ਨੂੰ ਅੱਜ ਫਿਰ ਇਲਾਜ ਲਈ ਹਸਪਤਾਲ ਲਿਜਾਇਆ ਗਿਆ। ਜਿਸ ਤੋਂ ਬਾਅਦ ਕੀਤੇ ਕੋਰੋਨਾ ਟੈਸਟ ਵਿਚ ਉਸ ਦੀ ਰਿਪੋਰਟ ਪੌਜਟਿਵ ਆਈ ਹੈ।

ਡੇਰਾ ਸਿਰਸਾ ਦੇ ਮੁੱਖੀ ਰਾਮ ਰਹੀਮ ਦੀ ਅੱਜ ਫਿਰ ਤੋਂ ਸਿਹਤ ਖਰਾਬ ਹੋ ਗਈ ਹੈ। ਜਿਸ ਕਾਰਨ ਉਨ੍ਹਾਂ ਨੂੰ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਉਸ ਨੂੰ ਢਿੱਡ ਵਿੱਚ ਦਰਦ ਹੋਣ ਕਾਰਨ ਮੇਦਾਂਤਾ ਹਸਪਤਾਲ ਲਿਜਾਇਆ ਗਿਆ। 3 ਦਿਨ ਪਹਿਲਾਂ ਵੀ ਡੇਰਾ ਮੁਖੀ ਨੂੰ ਢਿੱਡ ਵਿੱਚ ਦਰਦ ਕਾਰਨ ਪੀਜੀਆਈ ਰੋਹਤਕ ਲਿਆਂਦਾ ਗਿਆ ਸੀ ਅਤੇ ਜਾਂਚ ਤੋਂ ਬਾਅਦ ਜੇਲ੍ਹ ਭੇਜ ਦਿੱਤਾ ਗਿਆ ਸੀ।

ਉਸ ਨੂੰ ਸੁਨਾਰੀਆ ਜੇਲ੍ਹ ਤੋਂ ਗੁਰੂਗਰਾਮ ਦੇ ਮੇਦਾਂਤਾ ਹਸਪਤਾਲ ਲਿਆਂਦਾ ਗਿਆ ਹੈ। ਰਾਮ ਰਹੀਮ ਨੇ ਪਿਛਲੇ ਦਿਨੀਂ ਸਿਹਤ ਖਰਾਬ ਹੋਣ ਦਾ ਹਵਾਲਾ ਦਿੱਤਾ ਸੀ। ਇਸ ਤੋਂ ਬਾਅਦ ਉਸ ਨੂੰ ਪੀਜੀਆਈ ਦਾਖਲ ਕਰਵਾਇਆ ਗਿਆ ਸੀ। ਦੱਸਿਆ ਜਾ ਰਿਹਾ ਹੈ ਕਿ ਰਾਮ ਰਹੀਮ ਨੂੰ ਪੀਜੀਆਈ ਦੇ ਡਾਕਟਰਾਂ ਦੀ ਸਲਾਹ ਤੋਂ ਬਾਅਦ ਹੀ ਮੇਦਾਂਤਾ ਲਿਆਂਦਾ ਗਿਆ ਹੈ।

ਦਰਅਸਲ, 3 ਜੂਨ ਨੂੰ ਖ਼ਬਰ ਆਈ ਕਿ ਹਰਿਆਣਾ ਦੇ ਰੋਹਤਕ ਜ਼ਿਲੇ ਦੀ ਸੁਨਾਰੀਆ ਜੇਲ੍ਹ ਵਿੱਚ ਬੰਦ ਗੁਰਮੀਤ ਰਾਮ ਰਹੀਮ ਸਿੰਘ ਦੀ ਸਿਹਤ ਵਿਗੜ ਗਈ ਹੈ। ਇਸ ਤੋਂ ਬਾਅਦ ਉਸ ਨੂੰ ਪੀਜੀਆਈ ਰੋਹਤਕ ਵਿੱਚ ਦਾਖਲ ਕਰਵਾਇਆ ਗਿਆ। ਪੇਟ ਵਿਚ ਦਰਦ ਦੀ ਸ਼ਿਕਾਇਤ ਤੋਂ ਬਾਅਦ ਰਾਮ ਰਹੀਮ ਨੂੰ ਪੀਜੀਆਈ ਵਿਚ ਦਾਖਲ ਕਰਵਾਇਆ ਗਿਆ ਸੀ।

 

ਭਾਰਤ ਤੇ ਬੰਗਲਾਦੇਸ਼ ਵਿਚਾਲੇ 7 ਜੂਨ ਨੂੰ ਹੋਵੇਗਾ ਫੁੱਟਬਾਲ ਮੈਚ

0

ਕੋਰੋਨਾ ਕਾਰਨ ਜਿੱਥੇ ਹਰ ਵਰਗ ਪ੍ਰਭਾਵਿਤ ਰਿਹਾ ਹੈ। ਉੱਥੇ ਹੀ ਕੋਰੋਨਾ ਕਾਰਨ ਲੱਗੇ ਲੌਕਡਾਊਨ ਨਾਲ ਖਿਡਾਰੀ ਵਰਗ ਵੀ ਕਾਫ਼ੀ ਪ੍ਰਭਾਵਿਤ ਹੋਇਆ ਹੈ। ਪਰ ਇਸਦੇ ਬਾਵਜੂਦ ਖਿਡਾਰੀਆਂ ਨੇ ਆਪਣੀ ਹਿੰਮਤ ਨਹੀਂ ਹਾਰੀ। ਕਤਰ ਖ਼ਿਲਾਫ਼ ਜੁਝਾਰੂਪਨ ਦਿਖਾਉਣ ਦੇ ਬਾਵਜੂਦ 0-1 ਨਾਲ ਹਾਰਨ ਵਾਲੀ ਭਾਰਤੀ ਫੁੱਟਬਾਲ ਟੀਮ 2022 ਵਿਸ਼ਵ ਕੱਪ ਅਤੇ 2020 ਏਸ਼ਿਆਈ ਕੱਪ ਕੁਆਲੀਫਾਇਰਜ਼ ਵਿੱਚ ਸੱਤ ਜੂਨ ਨੂੰ ਬੰਗਲਾਦੇਸ਼ ਖ਼ਿਲਾਫ਼ ਖੇਡੇਗੀ।

ਲੰਮੇ ਸਮੇਂ ਤੋਂ ਜਿੱਤ ਦਾ ਇੰਤਜ਼ਾਰ ਕਰ ਰਹੀ ਭਾਰਤੀ ਟੀਮ ਦੇ ਮਿਡ ਫੀਲਡਰ ਬਰੈਂਡਨ ਫਰਨਾਂਡੇਜ਼ ਨੇ ਕਿਹਾ ਕਿ ‘ਬਲੂ ਟਾਈਗਰਜ਼’ ਲਈ ਅਗਲਾ ਮੈਚ ਕਾਫੀ ਮਹੱਤਵਪੂਰਨ ਹੈ। ਉਸ ਨੇ ਕਿਹਾ, ‘‘ਅਸੀਂ ਬੰਗਲਾਦੇਸ਼ ਦੀ ਮਜ਼ਬੂਤੀ ਬਾਰੇ ਜਾਣਦੇ ਹਾਂ। ਉਹ ਅਜਿਹੀ ਟੀਮ ਹੈ ਜੋ ਜਵਾਬੀ ਹਮਲੇ ਕਰਨ ਵਿੱਚ ਵਿਸ਼ਵਾਸ ਰੱਖਦੀ ਹੈ ਅਤੇ ਬਹੁਤ ਖ਼ਤਰਨਾਕ ਹੈ।

ਭਾਰਤ ਅਤੇ ਬੰਗਲਾਦੇਸ਼ ਦੇ ਮੁਕਾਬਲੇ ਹਮੇਸ਼ਾ ਮਨੋਰੰਜਕ ਅਤੇ ਕਰੀਬੀ ਰਹੇ ਹਨ। ਬੰਗਲਾਦੇਸ਼ ਲਈ ਸਾਡੇ ਦਿਲ ਵਿੱਚ ਕਾਫੀ ਸਤਿਕਾਰ ਹੈ।’’ ਬੰਗਲਾਦੇਸ਼ ਦੇ ਕਪਤਾਨ ਜਮਾਲ ਭੂਯਾਨ ਨੇ ਕਿਹਾ ਕਿ ਪਿਛਲੀ ਵਾਰ ਭਾਰਤ ਵੱਲੋਂ ਆਖਰੀ ਪਲਾਂ ਵਿੱਚ ਕੀਤੇ ਗੋਲ ਕਾਰਨ ਉਹ ਕੋਲਕਾਤਾ ਵਿੱਚ ਤਿੰਨ ਅੰਕ ਹਾਸਲ ਕਰਨ ’ਚ ਨਾਕਾਮ ਰਹੇ ਸਨ।