Home Blog Page 2624

ਹਸਪਤਾਲ ‘ਚ ਭਰਤੀ Ram Rahim ਦੀ 9 ਦਿਨ ਤੱਕ ਦੇਖਭਾਲ ਕਰੇਗੀ Honeypreet

0

ਗੁਰੂਗ੍ਰਾਮ : ਬਲਾਤਕਾਰ ਦੇ ਇੱਕ ਕੇਸ ਵਿੱਚ 20 ਸਾਲ ਦੀ ਸਜ਼ਾ ਕੱਟ ਰਹੇ ਡੇਰਾ ਸਿਰਸਾ ਦੇ ਮੁਖੀ ਗੁਰਮੀਤ ਰਾਮ ਰਹੀਮ (Gurmeet Ram Rahim) ਨੂੰ ਕੋਰੋਨਾ ਪਾਜ਼ੀਟਿਵ ਹੋ ਗਏ ਹਨ। ਗੁਰਮੀਤ ਰਾਮ ਰਹੀਮ ਦੇ ਕੋਰੋਨਾ ਪਾਜ਼ਿਟਿਵ ਪਾਏ ਜਾਣ ਤੋਂ ਬਾਅਦ ਸੋਮਵਾਰ ਨੂੰ ਹਨੀਪ੍ਰੀਤ ਉਸ ਨੂੰ ਮਿਲਣ ਹਸਪਤਾਲ ਪਹੁੰਚੀ। ਹਨੀਪ੍ਰੀਤ ਨੇ ਰਾਮ ਰਹੀਮ ਦੇ ਅਟੈਡੈਂਟ ਦੇ ਤੌਰ ‘ਤੇ ਆਪਣਾ ਕਾਰਡ ਬਣਵਾ ਲਿਆ ਹੈ। ਦੱਸ ਦਈਏ ਕਿ 15 ਜੂਨ ਤੱਕ ਹਨੀਪ੍ਰੀਤ ਨੂੰ ਰਾਮ ਰਹੀਮ ਦੀ ਦੇਖਭਾਲ ਲਈ ਅਟੈਡੈਂਟ ਦਾ ਕਾਰਡ ਦਿੱਤਾ ਗਿਆ ਹੈ। ਜਿਸ ਤੋਂ ਬਾਅਦ ਹਨੀਪ੍ਰੀਤ ਰੋਜ਼ਾਨਾ ਰਾਮ ਰਹੀਮ ਨੂੰ ਮਿਲਣ ਉਸਦੇ ਕਮਰੇ ‘ਚ ਜਾ ਸਕਦੀ ਹੈ।

ਜ਼ਿਕਰਯੋਗ ਹੈ ਕਿ ਸੁਨਾਰੀਆ ਜੇਲ੍ਹ ‘ਚ ਬੰਦ ਰਾਮ ਰਹੀਮ ਨੂੰ ਪੇਟ ਦਰਦ ਦੀ ਸ਼ਿਕਾਇਤ ਸੀ। ਉਸ ਨੂੰ ਇਲਾਜ਼ ਲਈ ਰੋਹਤਕ ਪੀਜੀਆਈ ਲਿਜਾਇਆ ਗਿਆ ਸੀ। ਜਿਥੇ ਉਸ ਦਾ ਸੀਟੀ ਸਕੈਨ, ਐਨਜੀਓਗ੍ਰਾਫੀ ਅਤੇ ਫਾਈਬ੍ਰੋਸਕੈਨ ਕਰਵਾਇਆ ਗਿਆ। ਡਾਕਟਰਾਂ ਨੇ ਕੁਝ ਹੋਰ ਟੈਸਟ ਕਰਵਾਉਣ ਦੀ ਸਲਾਹ ਦਿੱਤੀ। ਇਸ ਤੋਂ ਬਾਅਦ ਰਾਮ ਰਹੀਮ ਨੂੰ ਗੁਰੂਗ੍ਰਾਮ ਦੇ ਹਸਪਤਾਲ ਲਿਆਂਦਾ ਗਿਆ, ਜਿੱਥੇ ਉਸ ਦਾ ਕੋਰੋਨਾ ਟੈਸਟ ਕਰਵਾਇਆ ਗਿਆ ਜਿਸ ਦੀ ਰਿਪੋਰਟ ਪੌਜ਼ੀਟਿਵ ਆਈ ਸੀ। ਫਿਲਹਾਲ ਉਸਦਾ ਇਲਾਜ਼ ਚੱਲ ਰਿਹਾ ਹੈ।

ਗਾਇਕ ਸਿੱਧੂ ਮੂਸੇਵਾਲਾ ਦਾ ਨਵਾਂ SONG ME AND MY GIRLFRIEND’ ਹੋਇਆ ਰਿਲੀਜ਼

0

ਪੰਜਾਬੀ ਇੰਡਸਟਰੀ ਦੇ ਮਸ਼ਹੂਰ ਗਾਇਕ ਸਿੱਧੂ ਮੂਸੇਵਾਲਾ ਜਿਨ੍ਹਾਂ ਨੇ ਹੁਣ ਤੱਕ ਪੰਜਾਬੀ ਇੰਡਸਟਰੀ ਨੂੰ ਬਹੁਤ ਸਾਰੇ ਹਿੱਟ ਗੀਤ ਦਿੱਤੇ ਹਨ। ਦੱਸਣਯੋਗ ਹੈ ਕਿ ਉਹਨਾਂ ਦੀ ਐਲਬਮ Moosetape ‘ਚੋ ਹੁਣ ਤੱਕ ਬਹੁਤ ਸਾਰੇ ਗੀਤ ਰਿਲੀਜ਼ ਹੋ ਚੁਕੇ ਹਨ। ਅੱਜ ਸਿੱਧੂ ਮੂਸੇਵਾਲਾ ਦਾ ਇੱਕ ਹੋਰ ਨਵਾਂ SONG ME AND MY GIRLFRIEND’ ਰਿਲੀਜ਼ ਹੋ ਚੁੱਕਿਆ ਹੈ। ਜਿਸ ਨੂੰ ਸਿੱਧੂ ਮੂਸੇਵਾਲਾ ਦੁਆਰਾ ਹੀ ਲਿਖਿਆ ਤੇ ਗਾਇਆ ਗਿਆ ਹੈ।

ਇਸ ਗੀਤ ਦੇ ਵਿੱਚ ਸਿੱਧੂ ਦੇ ਨਾਲ ਪੰਜਾਬੀ ਮਾਡਲ ਸਾਰਾ ਗੁਰਪਾਲ ਵੀ ਨਜ਼ਰ ਆਈ ਹੈ । ਇਸ ਗੀਤ ਨੂੰ ਮਿਊਜ਼ਿਕ The Kidd ਦੇ ਵਲੋਂ ਦਿੱਤਾ ਗਿਆ ਹੈ। ਸਿੱਧੂ ਮੂਸੇਵਲਾ ਦੇ ਵਰਕ ਫ਼ਰੰਟ ਦੀ ਗੱਲ ਕਰੀਏ ਤਾ ਹੁਣ ਤੱਕ ਉਹਨਾਂ ਨੇ ਬਹੁਤ ਸਾਰੇ ਗੀਤ ਫਿਲਮਾਂ ਦੇ ਵਿਚ ਵੀ ਗਾਏ ਹਨ ਤੇ ਨੌਜਵਾਨ ਵਰਗ ਵਲੋਂ ਸਿੱਧੂ ਨੂੰ ਬਹੁਤ ਪਸੰਦ ਕੀਤਾ ਜਾਂਦਾ ਹੈ।

ਇਸ ਗਾਣੇ ਵਿਚ ਅਸੀਂ ਸਿੱਧੂ ਨੂੰ ਕਾਫ਼ੀ ਧਾਕੜ ਅੰਦਾਜ਼ ਵਿਚ ਵੇਖ ਸਕਦੇ ਹਾਂ। ਉਹ ਆਪਣੇ ਇਸ ਅੰਦਾਜ਼ ਨਾਲ ਦਰਸ਼ਕਾਂ ਦਾ ਦਿਲ ਸ਼ੁਰੂ ਤੋਂ ਹੀ ਜਿੱਤਦੇ ਆਏ ਹਨ। ਸਿੱਧੂ ਨੇ ਆਪਣੀ ਐਲਬਮ ਆਪਣੀ ਮਾਤਾ ਜੀ ਦੇ ਜਨਮ ਦਿਨ ਤੇ ਰਿਲੀਜ਼ ਕੀਤੀ ਸੀ ਤੇ ਇਸ ਐਲਬਮ ਦੇ ਗਾਣੇ 15 ਜੁਲਾਈ ਤਕ ਆਉਣਗੇ। ਸਿੱਧੂ ਦੇ ਪਿਛਲੇ ਗਾਣੇ ਨੇ ਪ੍ਰਸ਼ੰਸਕਾਂ ਦਾ ਧਿਆਨ ਅਜੇ ਤਕ ਵੀ ਆਪਣੇ ਵਲ ਬਣਾ ਕ ਰੱਖਿਆ ਹੋਇਆ ਹੈ।

 

ਅੱਜ ਸ਼ਾਮ 5 ਵਜੇ ਦੇਸ਼ ਨੂੰ ਸੰਬੋਧਨ ਕਰਨਗੇ ਪ੍ਰਧਾਨਮੰਤਰੀ ਮੋਦੀ

0

ਨਵੀਂ ਦਿੱਲੀ : ਕੋਰੋਨਾ ਮਹਾਂਮਾਰੀ ਦਾ ਕਹਿਰ ਕੁੱਝ ਘੱਟ ਹੋਣ ਤੋਂ ਬਾਅਦ ਦੇਸ਼ ਭਰ ਵਿੱਚ ਹੌਲੀ – ਹੌਲੀ ਅਨਲਾਕ ਪ੍ਰਤਿਕ੍ਰਿਆ ਚੱਲ ਰਹੀ ਹੈ। ਉਥੇ ਹੀ ਇਸ ਵਿੱਚ, ਧਾਨ ਮੰਤਰੀ ਨਰਿੰਦਰ ਮੋਦੀ ਅੱਜ ਸ਼ਾਮ 5 ਵਜੇ ਦੇਸ਼ ਨੂੰ ਸੰਬੋਧਨ ਕਰਨਗੇ। ਪੀਐਮ ਦਫ਼ਤਰ ਨੇ ਟਵੀਟ ਕਰ ਦੱਸਿਆ, ‘‘ਪ੍ਰਧਾਨਮੰਤਰੀ ਅੱਜ ਸ਼ਾਮ 5 ਵਜੇ ਦੇਸ਼ ਨੂੰ ਸੰਬੋਧਨ ਕਰਨਗੇ।

ਜ਼ਿਕਰਯੋਗ ਹੈ ਕਿ ਕੋਰੋਨਾ ਮਹਾਂਮਾਰੀ ਦੀ ਸੁਨਾਮੀ ਬਣ ਕੇ ਆਈ ਦੂਜੀ ਲਹਿਰ ਨੇ ਪੂਰੇ ਦੇਸ਼ ਨੂੰ ਹਿਲਾ ਦਿੱਤਾ ਸੀ ਅਤੇ ਇਸ ਦੌਰਾਨ ਲੱਖਾਂ ਲੋਕਾਂ ਦੀ ਜਾਨ ਗਈ ਸੀ। ਹੁਣ ਦੇਸ਼ ਦੇ ਜ਼ਿਆਦਾਤਰ ਹਿੱਸਿਆਂ ਵਿੱਚ ਮਹਾਂਮਾਰੀ ਦਾ ਕਹਿਰ ਕੁੱਝ ਘੱਟ ਹੋ ਰਹੀ ਹੈ ਅਤੇ ਵੱਖ-ਵੱਖ ਰਾਜਾਂ ਨੇ ਅਨਲਾਕ ਦੀ ਪ੍ਰਤਿਕ੍ਰਿਆ ਸ਼ੁਰੂ ਕਰ ਦਿੱਤੀ ਹੈ। ਅਜਿਹੇ ‘ਚ ਪ੍ਰਧਾਨਮੰਤਰੀ ਦੇ ਪੁਕਾਰਨਾ ਨੂੰ ਕਾਫ਼ੀ ਮਹੱਤਵਪੂਰਣ ਮੰਨਿਆ ਜਾ ਰਿਹਾ ਹੈ।

Ollie Robinson ਅਪਮਾਨਜਨਕ ਟਵੀਟ ਲਈ ਅੰਤਰਰਾਸ਼ਟਰੀ ਕ੍ਰਿਕਟ ਤੋਂ ਮੁਅੱਤਲ

0

ਲੰਡਨ : ਇੰਗਲੈਂਡ ਦੇ ਤੇਜ਼ ਗੇਂਦਬਾਜ਼ ਓਲੀ ਰੌਬਿਨਸਨ ਨੂੰ 2012-13 ਵਿਚ ਕੀਤੇ ਗਏ ਭੇਦਭਾਵਪੂਰਨ ਟਵੀਟ ਦੀ ਜਾਂਚ ਲੰਬਿਤ ਰਹਿਣ ਤੱਕ ਅੰਤਰਰਾਸ਼ਟਰੀ ਕ੍ਰਿਕਟ ਤੋਂ ਮੁਅੱਤਲ ਕਰ ਦਿੱਤਾ ਗਿਆ ਹੈ। ਇੰਗਲੈਂਡ ਅਤੇ ਵੇਲਸ ਕ੍ਰਿਕਟ ਬੋਰਡ ਨੇ ਐਤਵਾਰ ਨੂੰ ਕਿਹਾ ਕਿ ਰੌਬਿਨਸਨ ਨਿਊਜ਼ੀਲੈਂਡ ਖ਼ਿਲਾਫ਼ ਵੀਰਵਾਰ ਤੋਂ ਸ਼ੁਰੂ ਹੋਣ ਵਾਲੇ ਦੂਜੇ ਟੈਸਟ ਮੈਚ ਲਈ ਉਪਲੱਬਧ ਨਹੀਂ ਰਹਿਣਗੇ।

ਰੌਬਿਨਸਨ ਜੋ ਕਿ ਇੱਕ ਬਹੁਤ ਵਧੀਆ ਗੇਂਦਬਾਜ਼ ਹਨ।ਉਨ੍ਹਾਂ ਨੇ ਲਾਰਡਸ ਵਿਚ ਖੇਡੀ ਗਈ ਸੀਰੀਜ਼ ਦੇ ਪਹਿਲੇ ਮੈਚ ਵਿਚ ਟੈਸਟ ਕ੍ਰਿਕਟ ਵਿਚ ਡੈਬਿਊ ਕੀਤਾ ਸੀ। ਉਨ੍ਹਾਂ ਨੇ ਮੈਚ ਵਿਚ 7 ਵਿਕਟਾਂ ਲਈਆਂ ਅਤੇ ਇੰਗਲੈਂਡ ਦੀ ਪਹਿਲੀ ਪਾਰੀ ਵਿਚ 42 ਦੌੜਾਂ ਬਣਾਈਆਂ।
ਰੌਬਿਨਸਨ ਨੇ ਇਹ ਟਵੀਟ ਉਦੋਂ ਕੀਤੇ ਸਨ, ਜਦੋਂ ਉਹ 19 ਸਾਲ ਦੇ ਸਨ।

ਇਹ ਟਵੀਟ ਨਸਲਵਾਦੀ ਅਤੇ ਲਿੰਗਭੇਦ ਨਾਲ ਜੁੜੇ ਸਨ। ਮੈਚ ਦੇ ਪਹਿਲੇ ਦਿਨ ਇਨ੍ਹਾਂ ਟਵੀਟਸ ਨੂੰ ਲੈ ਕੇ ਸੋਸ਼ਲ ਮੀਡੀਆ ’ਤੇ ਚਰਚਾ ਹੁੰਦੀ ਰਹੀ, ਜਿਸ ਦੇ ਬਾਅਦ ਰੌਬਿਨਸਨ ਨੇ ਮਾਫ਼ੀ ਮੰਗੀ ਸੀ। ਈ.ਸੀ.ਬੀ. ਨੇ ਇਸ ਗੇਂਦਬਾਜ਼ ਦੇ ਬਾਰੇ ਵਿਚ ਕਿਹਾ, ‘ਰੌਬਿਨਸਨ ਤੁਰੰਤ ਹੀ ਇੰਗਲੈਂਡ ਦੀ ਟੀਮ ਨੂੰ ਛੱਡ ਕੇ ਆਪਣੀ ਕਾਊਂਟੀ ਵਿਚ ਵਾਪਸੀ ਕਰਨਗੇ।’

 

ਵੈਕਸੀਨ ਘੁਟਾਲੇ’ ਦੇ ਵਿਰੋਧ ‘ਚ ‘ਆਪ ਪਾਰਟੀ’ ਨੇ ਘੇਰਿਆ ਸਿਹਤ ਮੰਤਰੀ ਬਲਬੀਰ ਸਿੱਧੂ ਦਾ ਨਿਵਾਸ

0

ਚੰਡੀਗੜ੍ਹ : ਪੰਜਾਬ ਦੇ ਲੋਕਾਂ ਨੂੰ ਕੋਰੋਨਾ ਵਾਇਰਸ ਤੋਂ ਬਚਾਉਣ ਲਈ ਸਰਕਾਰੀ ਕੋਟੇ ‘ਚ ਖ਼ਰੀਦੀ ਗਈ ਵੈਕਸੀਨ ਦਵਾਈ ਕਾਂਗਰਸ ਸਰਕਾਰ ਵੱਲੋਂ ਪ੍ਰਾਈਵੇਟ ਹਸਪਤਾਲਾਂ ਨੂੰ ਵੇਚਣ ਦੇ ਰੋਸ ਵਜੋਂ ਅੱਜ ਆਮ ਆਦਮੀ ਪਾਰਟੀ (ਆਪ) ਪੰਜਾਬ ਵੱਲੋਂ ਸੂਬੇ ਦੇ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਦੀ ਮੋਹਾਲੀ ਸਥਿਤ ਰਿਹਾਇਸ਼ ਦਾ ਘਿਰਾਓ ਅਤੇ ਰੋਸ ਪ੍ਰਦਰਸ਼ਨ ਕਰਦਿਆਂ ਮੰਤਰੀ ਦਾ ਪੁਤਲਾ ਸਾੜਿਆ।ਇਸ ਰੋਸ ਪ੍ਰਦਰਸ਼ਨ ਦੀ ਅਗਵਾਈ ਪੰਜਾਬ ਵਿਧਾਨ ਵਿੱਚ ਵਿਰੋਧੀ ਧਿਰ ਦੀ ਉਪ ਆਗੂ ਸਰਬਜੀਤ ਕੌਰ ਮਾਣੂੰਕੇ, ਵਿਧਾਇਕ ਜੈ ਕ੍ਰਿਸ਼ਨ ਸਿੰਘ ਰੋੜੀ, ਅਮਰਜੀਤ ਸਿੰਘ ਸੰਦੋਆ, ਯੂਥ ਵਿੰਗ ਦੇ ਸਹਿ ਪ੍ਰਧਾਨ ਅਨਮੋਲ ਗਗਨ ਮਾਨ ਅਤੇ ਸੀਨੀਅਰ ਆਗੂ ਮਨਵਿੰਦਰ ਸਿੰਘ ਗਿਆਸਪੁਰਾ ਨੇ ਕੀਤੀ ਅਤੇ ਉਨ੍ਹਾਂ ਮੰਗ ਕੀਤੀ ਕਿ ਬਲਬੀਰ ਸਿੰਘ ਸਿੱਧੂ ਨੂੰ ਪੰਜਾਬ ਮੰਤਰੀ ਮੰਡਲ ਤੋਂ ਬਰਖ਼ਾਸਤ ਕਰਕੇ ਉਸ ਦੇ ਖ਼ਿਲਾਫ਼ ਅਪਰਾਧਿਕ ਮਾਮਲਾ ਦਰਜ ਕੀਤਾ ਜਾਵੇ।

ਇਸੇ ਦੌਰਾਨ ਪੰਜਾਬ ਪੁਲੀਸ ਰੋਸ ਪ੍ਰਦਰਸ਼ਨ ਕਰ ਰਹੇ ਆਮ ਆਦਮੀ ਪਾਰਟੀ ਦੇ ਆਗੂਆਂ ਅਤੇ ਵਰਕਰਾਂ ਨੂੰ ਗਿ੍ਫ਼ਤਾਰ ਕਰਕੇ ਥਾਣੇ ਲੈ ਗਈ। ਆਪ ਵੱਲੋਂ ਬਲਬੀਰ ਸਿੰਘ ਸਿੱਧੂ ਦੀ ਰਿਹਾਇਸ਼ ਅੱਗੇ ਪ੍ਰਦਰਸ਼ਨਕਾਰੀਆਂ ਨੂੰ ਸੰਬੋਧਨ ਕਰਦਿਆਂ ਆਪ ਆਗੂਆਂ ਨੇ ਕਿਹਾ ਕਿ ਸਿਹਤ ਮੰਤਰੀ ਕੋਰੋਨਾ ਮਹਾਮਾਰੀ ਤੋਂ ਪੰਜਾਬ ਦੇ ਲੋਕਾਂ ਦੀ ਸਰੱਖਿਆ ਅਤੇ ਇਲਾਜ ਕਰਨ ਵਿੱਚ ਨਿਕੰਮਾ ਸਿੱਧ ਹੋਇਆ ਹੈ ਅਤੇ ਹੁਣ ਸਿਹਤ ਮੰਤਰੀ ਨੇ ਆਮ ਲੋਕਾਂ ਦੇ ਇਲਾਜ ਲਈ ਜ਼ਰੂਰੀ ਵੈਕਸੀਨ ਪ੍ਰਾਈਵੇਟ ਹਸਪਤਾਲਾਂ ਨੂੰ ਵੇਚ ਕੇ ਪੰਜਾਬ ਵਾਸੀਆਂ ਨਾਲ ਧੋਖ਼ਾ ਕੀਤਾ ਹੈ। ਉਨ੍ਹਾਂ ਦੋਸ਼ ਲਾਇਆ ਕਿ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਅਤੇ ਬਲਬੀਰ ਸਿੰਘ ਸਿੱਧੂ ਨੇ ਕੋਰੋਨਾ ਮਹਾਮਾਰੀ ਨੂੰ ਵੀ ਪੰਜਾਬ ਦੇ ਲੋਕਾਂ ਦੀ ਆਰਥਿਕ ਲੁੱਟ ਕਰਨ ਲਈ ਵਰਤਿਆ ਹੈ। ਸਰਕਾਰ ਨੇ ਪੰਜਾਬ ਦੇ ਲੋਕਾਂ ਦੇ ਨਾਂਅ ‘ਤੇ 400 ਰੁਪਏ ‘ਚ ਖ਼ਰੀਦੀ ਵੈਕਸੀਨ ਪ੍ਰਾਈਵੇਟ ਹਸਪਤਾਲਾਂ ਨੂੰ 1060 ਰੁਪਿਆਂ ਵਿੱਚ ਵੇਚ ਕੇ ਕਰੋੜਾਂ ਰੁਪਏ ਆਪਣੀਆਂ ਜੇਬਾਂ ਵਿੱਚ ਪਾ ਲਏ ਅਤੇ ਆਮ ਲੋਕਾਂ ਨੂੰ ਵੈਕਸੀਨ ਦੇ ਟੀਕੇ ਲਾਉਣ ਵਾਲੇ ਟੀਕਾਕੇਂਦਰ ਇਹ ਕਹਿ ਕੇ ਬੰਦ ਕਰ ਦਿੱਤੇ ਕਿ ਵੈਕਸੀਨ ਦਵਾਈ ਖ਼ਤਮ ਹੋ ਗਈ ਹੈ।

ਆਪ ਆਗੂਆਂ ਨੇ ਕਿਹਾ ਕਿ ਕਾਂਗਰਸ ਪਾਰਟੀ ਪੰਜਾਬ ਵਿੱਚੋਂ ਮਾਫੀਆ ਰਾਜ ਖ਼ਤਮ ਕਰਨ ਅਤੇ ਬਾਦਲਾਂ ਵੱਲੋਂ ਕੀਤੇ ਘੁਟਾਲਿਆਂ ਖ਼ਿਲਾਫ਼ ਕਾਰਵਾਈ ਕਰਨ ਦੇ ਵਾਅਦੇ ਕਰਕੇ ਸੱਤਾ ਵਿੱਚ ਆਈ ਸੀ, ਪਰ ਕਾਂਗਰਸ ਦੇ ਮੁੱਖ ਮੰਤਰੀ ਅਤੇ ਮੰਤਰੀਆਂ ਨੇ ਮਾਫੀਆ ਰਾਜ ਸਥਾਪਤ ਕਰਨ ਦੇ ਨਾਲ ਨਾਲ ਵੈਕਸੀਨ ਘੁਟਾਲਾ ਅਤੇ ਵਜ਼ੀਫਾ ਘੁਟਾਲੇ ਸਮੇਤ ਦਰਜ਼ਨਾਂ ਘੁਟਾਲੇ ਕਰਕੇ ਸਿੱਧ ਕਰ ਦਿੱਤਾ ਕਿ ਕਾਂਗਰਸ ਅਤੇ ਅਕਾਲੀ ਦਲ ਬਾਦਲ ਇੱਕੋ ਸਿੱਕੇ ਦੇ ਦੋ ਪਾਸੇ ਹਨ। ਉਨ੍ਹਾਂ ਕਿਹਾ ਕਿ ਕਾਂਗਰਸ ਸਰਕਾਰ ਵੀ ਘੁਟਾਲਿਆਂ ਦੀ ਸਰਕਾਰ ਬਣ ਕੇ ਰਹਿ ਗਈ ਹੈ। ਅੱਜ ਵੀ ਪੰਜਾਬਵਾਸੀਆਂ ਨੂੰ ਰੇਤ ਮਾਫੀਆ, ਨਕਲੀ ਸ਼ਰਾਬ ਮਾਫੀਆ, ਟਰਾਂਸਪੋਰਟ ਮਾਫੀਆ, ਫ਼ਸਲਾਂ ਦੀ ਨਕਲੀ ਦਵਾਈ ਮਾਫੀਆ ਵੱਲੋਂ ਲੁੱਟਿਆ ਜਾ ਰਿਹਾ ਹੈ।

ਆਗੂਆਂ ਨੇ ਕਿਹਾ ਕਿ ਪੰਜਾਬ ਦੇ ਲੋਕ ਕਾਂਗਰਸ ਸਰਕਾਰ ਦੀਆਂ ਕਰਤੂਤਾਂ ਤੋਂ ਜਾਣੂੰ ਹੋ ਗਏ ਹਨ। ਪੰਜਾਬ ਵਿਧਾਨ ਦੀਆਂ 2022 ‘ਚ ਹੋਣ ਵਾਲੀਆਂ ਚੋਣਾਂ ਵਿੱਚ ਸੂਬੇ ਦੇ ਲੋਕ ਕਾਂਗਰਸ ਪਾਰਟੀ ਕੋਲੋਂ ਵੈਕਸੀਨ ਘੁਟਾਲੇ ਦਾ ਵੀ ਹਿਸਾਬ ਲੈਣਗੇ ਅਤੇ ਸੂਬੇ ਦੀ ਸੱਤਾ ਤੋਂ ਬਾਹਰ ਦਾ ਰਸਤਾ ਦਿਖਾਉਣਗੇ। ਇਸ ਸਮੇਂ ਆਪ ਆਗੂ ਨੀਨਾ ਮਿੱਤਲ, ਦੇਵ ਮਾਨ, ਗੋਵਿੰਦਰ ਮਿੱਤਲ, ਤਜਿੰਦਰ ਮਹਿਤਾ, ਰਾਜ ਲਾਲੀ ਗਿੱਲ, ਪ੍ਰਭਜੋਤ ਕੌਰ, ਐਡਵੋਕੇਟ ਦਿਨੇਸ਼ ਚੱਢਾ, ਰਾਮ ਕੁਮਾਰ ਮੁਰਾਰੀ, ਬਲਤੇਜ ਪੰਨੂ, ਚੇਤਨ ਸਿੰਘ ਜੌਡ਼ੇਮਾਜਰਾ, ਅਨੂ ਗੋਗਨਾ, ਹਰਜੋਤ ਸਿੰਘ ਬੈਂਸ, ਅਜੇ ਸਿੰਘ ਲਿਬੜਾ, ਐਡਵੋਕੇਟ ਨਰਿੰਦਰ ਸਿੰਘ ਟਿਵਾਣਾ, ਜਗਮੀਤ ਸਿੰਘ ਬਾਵਾ ਸਹੋਤਾ, ਗੁਰਿੰਦਰ ਸਿੰਘ ਹਰੀਪੁਰ ਸਮੇਤ ਸੈਂਕੜੇ ਵਰਕਰ ਮੌਜੂਦ ਸਨ।

‘ਮਾਂ ਦਾ ਦੁੱਧ’ ਹੁਣ ਇਸ ਲੈਬ ‘ਚ ਹੋਵੇਗਾ ਤਿਆਰ, ਬਾਜ਼ਾਰ ‘ਚ ਵੇਚਣ ਦੀ ਤਿਆਰੀ

0

ਮਾਂ ਦਾ ਦੁੱਧ ਬੱਚੇ ਨੂੰ ਪੋਸ਼ਣ ਦਿੰਦਾ ਹੈ ਤੇ ਉਨ੍ਹਾਂ ਦੇ ਸਰਵਪੱਖੀ ਵਿਕਾਸ ਵਿੱਚ ਸਹਾਇਤਾ ਕਰਦਾ ਹੈ। ਮਾਂ ਦੇ ਦੁੱਧ ਵਿੱਚ ਕਈ ਕਿਸਮਾਂ ਦੇ ਪੌਸ਼ਟਿਕ ਤੱਤ ਪਾਏ ਜਾਂਦੇ ਹਨ, ਜੋ ਨਵਜੰਮੇ ਨੂੰ ਕਈ ਗੰਭੀਰ ਬਿਮਾਰੀਆਂ ਤੋਂ ਬਚਾਉਂਦੇ ਹਨ। ਅਜਿਹੇ ਸਮੇਂ ਵਿੱਚ, ਵਿਗਿਆਨ ਨੇ ਇੰਨੀ ਤਰੱਕੀ ਕੀਤੀ ਹੈ ਕਿ ਹੁਣ ਸਾਇੰਸ ਲੈਬ ਵਿੱਚ ਨਵਜੰਮੇ ਬੱਚਿਆਂ ਲਈ ਮਾਂ ਦਾ ਦੁੱਧ ਤਿਆਰ ਕਰਨ ਲਈ ਇੱਕ ਕਾਢ ਕੱਢੀ ਗਈ ਹੈ।

ਦਰਅਸਲ, ਇਜ਼ਰਾਈਲ ਵਿਚ ਬਾਇਓਮਿਲਕ ਨਾਂ ਦੀ ਇਕਸਟਾਰਟ-ਅਪ ਕੰਪਨੀ ਔਰਤਾਂ ਦੀ ਬ੍ਰੈਸਟ ਦੇ ਸੈੱਲਾਂ ਤੋਂ ਦੁੱਧ ਤਿਆਰ ਕਰਨ ਵਿੱਚ ਸਫਲ ਹੋ ਗਈ ਹੈ। ਕੰਪਨੀ ਦਾ ਦਾਅਵਾ ਹੈ ਕਿ ਲੈਬ ਵਿੱਚ ਤਿਆਰ ਇਸ ਦੁੱਧ ਵਿੱਚ ਕਾਫ਼ੀ ਹੱਦ ਤਕ ਸਾਰੇ ਪੌਸ਼ਟਿਕ ਤੱਤ ਹੁੰਦੇ ਹਨ, ਜੋ ਆਮ ਤੌਰ ‘ਤੇ ਮਾਂ ਦੇ ਦੁੱਧ ਵਿੱਚ ਪਾਏ ਜਾਂਦੇ ਹਨ। ਹਾਲਾਂਕਿ, ਦੋਵਾਂ ਦੁੱਧ ਦੇ ਵਿਚਕਾਰ ਸਿਰਫ ਫਰਕ ਐਂਟੀਬਾਡੀਜ਼ ਦਾ ਫਰਕ ਹੈ।

ਡਾ. ਲੀਲਾ ਸਟ੍ਰਿਕਲੈਂਡ, ਬਾਇਓਮਿਲਕ ਕੰਪਨੀ ਦੀ ਸਹਿ-ਸੰਸਥਾਪਕ ਤੇ ਚੀਫ ਸਾਇੰਸ ਅਫਸਰ, ਨੇ ਫੋਰਬਸ ਨਾਲ ਗੱਲਬਾਤ ਦੌਰਾਨ ਕਿਹਾ ਕਿ ਸਾਡੀ ਲੈਬ ਵਿੱਚ ਤਿਆਰ ਦੁੱਧ ਦੀ ਪੋਸ਼ਣ ਸਬੰਧੀ ਤੇ ਬਾਇਓਐਕਟਿਵ ਕੰਪੋਜ਼ੀਸ਼ਨ ਕਿਸੇ ਵੀ ਹੋਰ ਉਤਪਾਦ ਨਾਲੋਂ ਜ਼ਿਆਦਾ ਹੈ ਤੇ ਇਹ ਮਾਂ ਦੇ ਦੁੱਧ ਨਾਲ ਸਭ ਤੋਂ ਵੱਧ ਮਿਲਦਾ ਜੁਲਦਾ ਹੈ। ਇੱਕ ਸੀਨੀਅਰ ਸੈੱਲ ਬਾਇਓਲੋਜਿਸਟ ਡਾ. ਸਟ੍ਰਿਕਲੈਂਡ ਨੇ ਆਪਣੇ ਤਜ਼ਰਬੇ ਤੋਂ ਬਾਅਦ ਮਾਂ ਦੇ ਦੁੱਧ ਦੇ ਬਦਲ ‘ਤੇ ਕੰਮ ਕਰਨਾ ਸ਼ੁਰੂ ਕਰ ਦਿੱਤਾ। ਦਰਅਸਲ, ਉਸਦਾ ਬੇਟਾ ਸਮੇਂ ਤੋਂ ਪਹਿਲਾਂ ਪੈਦਾ ਹੋਇਆ ਸੀ ਤੇ ਇਸ ਕਾਰਨ ਉਹ ਉਸ ਨੂੰ ਮਾਂ ਦਾ ਦੁੱਧ ਨਹੀਂ ਦੇ ਪਾ ਰਹੀ ਸੀ।

ਅਜਿਹੀ ਸਥਿਤੀ ਵਿੱਚ, ਸਾਲ 2013 ਵਿੱਚ, ਉਸ ਨੇ ਇੱਕ ਲੈਬ ਵਿੱਚ ਬ੍ਰੈਸਟ ਦੇ ਸੈੱਲ ਤਿਆਰ ਕਰਨੇ ਸ਼ੁਰੂ ਕਰ ਦਿੱਤੇ। ਸਾਲ 2019 ਵਿੱਚ, ਡਾ. ਸਟ੍ਰਿਕਲੈਂਡ ਨੇ ਭੋਜਨ ਵਿਗਿਆਨੀ ਮਿਸ਼ੇਲ ਏਗਰ ਦੇ ਨਾਲ ਮਿਲ ਕੇ ਸ਼ੁਰੂਆਤ ਕੀਤੀ। ਇਸ ਕੰਪਨੀ ਦਾ ਉਦੇਸ਼ ਬ੍ਰੈਸਟ ਫਿਫਡਿੰਗ ਨੂੰ ਖਤਮ ਕਰਨਾ ਨਹੀਂ, ਬਲਕਿ ਇਸ ਦੇ ਉਤਪਾਦਾਂ ਦੀ ਸਹਾਇਤਾ ਨਾਲ ਔਰਤਾਂ ਨੂੰ ਵਿਕਲਪ ਪ੍ਰਦਾਨ ਕਰਨਾ ਹੈ।

ਭਾਰਤ ‘ਚ ਮਿਲੇਗੀ ਸਭ ਤੋਂ ਸਸਤੀ ਕੋਰੋਨਾ ਵੈਕਸੀਨ

0

ਦੇਸ਼ ‘ਚ ਕੋਰੋਨਾ ਦੇ ਮਾਮਲਿਆਂ ‘ਚ ਗਿਰਾਵਟ ਦਰਜ ਕੀਤੀ ਜਾ ਰਹੀ ਹੈ। ਉੱਥੇ ਹੀ ਟੀਕਾਕਰਨ ਕਰਨ ਦਾ ਕੰਮ ਵੀ ਪੂਰੇ ਜ਼ੋਰਾਂ ਨਾਲ ਜਾਰੀ ਹੈ। ਇਸ ਵਿਚ ਚੰਗੀ ਖ਼ਬਰ ਇਹ ਹੈ ਕਿ ਦੇਸ਼ ਨੂੰ ਜੁਲਾਈ ਮਹੀਨੇ ਤੱਕ ਵੈਕਸੀਨ ਨੂੰ ਮਨਜ਼ੂਰੀ ਮਿਲ ਜਾਂਦੀ ਹੈ ਤਾਂ ਇਹ ਦੇਸ਼ ‘ਚ ਉਪਲੱਬਧ ਹੋਣ ਵਾਲੀ ਸਭ ਤੋਂ ਸਸਤੀ ਕੋਰੋਨਾ ਵੈਕਸੀਨ ਹੋ ਸਕਦੀ ਹੈ। ਜਾਣਕਾਰੀ ਅਨੁਸਾਰ ਕਾਰਬੇਵੈਕਸ ਦੀਆਂ ਦੋ ਡੋਜ਼ਾਂ ਦੀ ਕੀਮਤ 400 ਰੁਪਏ ਤੋਂ ਵੀ ਘੱਟ ਹੋਣ ਦੀ ਸੰਭਾਵਨਾ ਹੈ। ਬਾਇਓਲਾਜਿਕਲ ਈ ਦੀ ਮੈਨੇਜਿੰਗ ਡਾਇਰੈਕਟਰ ਮਹਿਲਾ ਦਤਲਾ ਨੇ ਇਕ ਇੰਟਰਵਿਊ ‘ਚ ਇਸ ਦਾ ਸੰਕੇਤ ਦਿੱਤਾ।

ਕਾਰਬੇਵੈਕਸ ਦੇ ਤੀਜੇ ਪੜਾਅ ਦਾ ਟ੍ਰਾਇਲ ਚੱਲ ਰਿਹਾ ਹੈ ਅਤੇ ਇਸ ਦੇ ਨਤੀਜੇ ਸਾਕਾਰਾਤਮਕ ਹਨ। ਮੌਜੂਦਾ ਸਮੇਂ ਸੀਰਮ ਇੰਸਟੀਚਿਊਟ ਦੀ ਕੋਵੀਸ਼ੀਲਡ ਵੈਕਸੀਨ ਦੇਸ਼ ਦੀ ਸਭ ਤੋਂ ਸਸਤੀ ਵੈਕਸੀਨ ਹੈ। ਇਹ ਵੈਕਸੀਨ ਸੂਬਾ ਸਰਕਾਰਾਂ ਲਈ 300 ਰੁਪਏ ਪ੍ਰਤੀ ਡੋਜ਼ ਅਤੇ ਨਿੱਜੀ ਹਸਪਤਾਲਾਂ ਨੂੰ 600 ਰੁਪਏ ਪ੍ਰਤੀ ਡੋਜ਼ ਦੀ ਕੀਮਤ ‘ਤੇ ਮਿਲ ਰਹੀ ਹੈ।

ਭਾਰਤ ਬਾਇਓਟੇਕ ਦੀ ਕੋਵੈਕਸੀਨ ਦੀ ਇਕ ਡੋਜ਼ ਦੀ ਕੀਮਤ ਸੂਬਿਆਂ ਲਈ 400 ਰੁਪਏ, ਜਦਕਿ ਨਿੱਜੀ ਹਸਪਤਾਲਾਂ ਲਈ 1200 ਰੁਪਏ ਹੈ। । ਬਾਇਓਲਾਜੀਕਲ ਈ ਨੇ ਪਿਛਲੇ ਦੋ ਮਹੀਨਿਆਂ ‘ਚ ਵੈਕਸੀਨ ਦਾ ਉਤਪਾਦਨ ਸ਼ੁਰੂ ਕਰ ਦਿੱਤਾ ਹੈ। ਕੰਪਨੀ ਅਗਸਤ ਮਹੀਨੇ ‘ਚ 8 ਕਰੋੜ ਦੇ ਕਰੀਬ ਡੋਜ਼ ਦਾ ਉਤਪਾਦਨ ਕਰਨ ਦੀ ਸਥਿਤੀ ‘ਚ ਹੋਵੇਗੀ।

ਜਿੰਦਗੀ ਅਤੇ ਮੌਤ ਦੀ ਲੜਾਈ ‘ਚ Sonali Bendre ਦਾ ਅਜਿਹਾ ਸੀ ਹਾਲ, ਫੋਟੋ ਕੀਤੀ ਸਾਂਝੀ

0

ਮੁੰਬਈ : ਬਾਲੀਵੁੱਡ ਦੀ ਖੂਬਸੂਰਤ ਅਦਾਕਾਰਾ ਸੋਨਾਲੀ ਬੇਂਦਰੇ ਸੋਸ਼ਲ ਮੀਡੀਆ ‘ਤੇ ਬਹੁਤ ਐਕਟਿਵ ਰਹਿੰਦੀ ਹੈ। ਉਨ੍ਹਾਂ ਦੀ ਜ਼ਿੰਦਗੀ ਵਿੱਚ ਕੀ ਕੁੱਝ ਚੱਲ ਰਿਹਾ ਹੈ ਇਸ ਦੀ ਅਪਡੇਟ ਉਹ ਸੋਸ਼ਲ ਮੀਡਿਆ ‘ਤੇ ਦਿੰਦੀ ਰਹਿੰਦੀ ਹੈ। ਉਹ ਸੋਸ਼ਲ ਮੀਡੀਆ ਰਾਹੀਂ ਆਪਣੇ ਪ੍ਰਸ਼ੰਸਕਾਂ ਲਈ ਸਿਰਫ ਸੁੰਦਰ ਤਸਵੀਰਾਂ ਹੀ ਨਹੀਂ ਬਲਕਿ ਖੂਬਸੂਰਤ ਵਿਚਾਰ ਵੀ ਸਾਂਝੀ ਕਰਦੀ ਰਹਿੰਦੀ ਹੈ। ਇਸ ਦੇ ਨਾਲ ਹੀ ਐਤਵਾਰ ਨੂੰ ‘ਕੈਂਸਰ ਸਰਵਾਈਵਰਸ ਡੇ’ ਦੇ ਮੌਕੇ ‘ਤੇ ਉਨ੍ਹਾਂ ਨੇ ਆਪਣੀ ਕੈਂਸਰ ਦੀ ਲੜਾਈ ਬਾਰੇ ਇਕ ਪੋਸਟ ਸਾਂਝੀ ਕੀਤੀ।

 

View this post on Instagram

 

A post shared by Sonali Bendre (@iamsonalibendre)

ਦੱਸ ਦਈਏ ਕਿ ਸੋਨਾਲੀ ਬੇਂਦਰੇ ਨੇ ਖੁਦ ਕੈਂਸਰ ਨੂੰ ਮਾਤ ਦਿੱਤੀ ਹੈ। ਅਦਾਕਾਰਾ ਨੇ ਆਪਣੇ ਅਧਿਕਾਰਤ ਸੋਸ਼ਲ ਮੀਡੀਆ ਅਕਾਊਂਟ ‘ਤੇ ਕੈਂਸਰ ਦੇ ਇਲਾਜ਼ ਦੌਰਾਨ ਆਪਣੀ ਇਕ ਤਸਵੀਰ ਸ਼ੇਅਰ ਕੀਤੀ ਹੈ। ਇਸ ਤਸਵੀਰ ਵਿਚ ਉਹ ਹਸਪਤਾਲ ਦੇ ਬਿਸਤਰੇ ‘ਤੇ ਕੈਂਸਰ ਨਾਲ ਲੜਾਈ ਲੜ ਰਹੀ ਦਿਖ ਰਹੀ ਹੈ। ਨਾਲ ਹੀ, ਉਸ ਨੇ ਦੱਸਿਆ ਹੈ ਕਿ ਉਹ ਆਪਣੀ ਇਸ ਸਫਰ ਨੂੰ ਕਿਵੇਂ ਯਾਦ ਰੱਖਦੀ ਹੈ। ਇਸ ਤਸਵੀਰ ਨੂੰ ਦੇਖ ਕੇ ਇਹ ਪਤਾ ਲੱਗ ਜਾਂਦਾ ਹੈ ਕਿ ਕੈਂਸਰ ਨਾਲ ਲੜਾਈ ਨੇ ਸੋਨਾਲੀ ਨੂੰ ਕਿੰਨਾ ਤੋੜ ਦਿੱਤਾ ਸੀ। ਪਰ ਸੋਨਾਲੀ ਲੜਾਕੂ ਵਾਂਗ ਲੜਦੀ ਸੀ ਅਤੇ ਜੇਤੂ ਬਣ ਕੇ ਬਾਹਰ ਆ ਗਈ।

ਕੈਪਟਨ ਅਮਰਿੰਦਰ ਸਿੰਘ ਵੱਲੋਂ ਅੱਜ 23ਵਾਂ ਜ਼ਿਲ੍ਹਾ ਮਲੇਰਕੋਟਲਾ ਦਾ ਕੀਤਾ ਗਿਆ ਰਸਮੀ ਉਦਘਾਟਨ

0

ਕੈਪਟਨ ਅਮਰਿੰਦਰ ਸਿੰਘ ਵੱਲੋਂ ਈਦ ਵਾਲੇ ਦਿਨ ਮਲੇਰਕੋਟਲਾ ਨੂੰ ਪੰਜਾਬ ਦਾ 23ਵਾਂ ਜ਼ਿਲ੍ਹਾਂ ਬਣਾਉਣ ਦਾ ਐਲਾਨ ਕੀਤਾ ਗਿਆ ਸੀ। 2017 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਦਰਅਸਲ ਮਲੇਰਕੋਟਲਾ ਦੀ ਵਿਧਾਇਕਾ ਬੀਬੀ ਰਜੀਆ ਸੁਲਤਾਨਾ (ਕੈਬਨਟਿ ਮੰਤਰੀ) ਤੇ ਕੈਪਟਨ ਅਮਰਿੰਦਰ ਸਿੰਘ ਨੇ ਕਾਂਗਰਸ ਪਾਰਟੀ ਦੀ ਸਰਕਾਰ ਬਨਣ ’ਤੇ ਹਲਕੇ ਦੇ ਲੋਕਾਂ ਨਾਲ ਮਲੇਰਕੋਟਲਾ ਨੂੰ ਜ਼ਿਲ੍ਹਾਂ ਬਨਾਉਣ ਦਾ ਵਾਅਦਾ ਕੀਤਾ ਸੀ। ਮਲੇਰਕੋਟਲਾ ਨੂੰ ਜ਼ਿਲ੍ਹਾਂ ਬਨਾਉਣ ਦਾ ਐਲਾਨ ਕਰਕੇ ਉਸੇ ਵਾਅਦੇ ਨੂੰ ਪੂਰਾ ਕੀਤਾ ਹੈ। ਜਿਸ ਨੂੰ ਅੱਜ ਰਸਮੀ ਰੂਪ ਦਿੱਤਾ ਗਿਆ।

ਦਰਅਸਲ ਪਹਿਲਾ ਇਹ ਉਦਘਾਟਨ 5 ਜੂਨ ਨੂੰ ਵਰਚੂਅਲ ਤਰੀਕੇ ਨਾਲ ਕੀਤਾ ਜਾਣਾ ਸੀ, ਪਰ ਫਿਰ ਇਸ ਦਾ ਸਮਾਂ ਬਦਲ ਕੇ 7 ਜੂਨ ਕਰ ਦਿੱਤਾ ਗਿਆ ਸੀ। ਉਕਤ ਜਾਣਕਾਰੀ ਪੰਜਾਬ ਕੈਬਨਿਟ ਮੰਤਰੀ ਰਜ਼ੀਆ ਸੁਲਤਾਨਾ ਨੇ ਦਿੰਦਿਆਂ ਦੱਸਿਆ ਸੀ ਕਿ ਮੁੱਖ ਮੰਤਰੀ ਸਾਹਿਬ ਦੇ ਦਿੱਲੀ ਜਾਣ ਦੇ ਰੁਝੇਵਿਆਂ ਕਾਰਨ ਉਦਘਾਟਨ ਦੀ ਤਾਰੀਖ ਵਿੱਚ ਬਦਲਾਓ ਕੀਤਾ ਗਿਆ ਹੈ। ਮਲੇਰਕੋਟਲਾ ‘ਚ 192 ਪਿੰਡਾਂ ਨੂੰ ਸ਼ਾਮਿਲ ਕੀਤਾ ਗਿਆ ਹੈ।

ਮਲੇਰਕੋਟਲਾ ਜ਼ਿਲ੍ਹੇ ਵਿੱਚ ਹੁਣ ਤਿੰਨ ਸਬ ਡਿਵੀਜ਼ਨ ਮਲੇਰਕੋਟਲਾ, ਅਹਿਮਦਗੜ੍ਹ ਅਤੇ ਅਮਰਗੜ੍ਹ ਸ਼ਾਮਲ ਹੋਣਗੇ। ਇਸ ਤੋਂ ਇਲਾਵਾ ਜ਼ਿਲ੍ਹੇ ਵਿੱਚ 192 ਪਿੰਡ, 62 ਪਟਵਾਰ ਸਰਕਲ ਅਤੇ 6 ਕਾਨੂੰਨਗੋ ਸਰਕਲ ਸ਼ਾਮਲ ਹੋਣਗੇ।ਉਨ੍ਹਾਂ ਦੱਸਿਆ ਕਿ ਮਲੇਰਕੋਟਲਾ ਦੇ ਨਵੇਂ ਡੀ.ਸੀ.ਅੰਮ੍ਰਿਤ ਕੌਰ ਗਿੱਲ ਤੇ ਐਸ.ਐਸ.ਪੀ. ਕੰਵਰਦੀਪ ਕੌਰ ਨੇ ਆਪਣੇ ਅਹੁਦੇ ਦਾ ਚਾਰਜ ਸੰਭਾਲ ਲਿਆ ਹੈ ਅਤੇ ਜਲਦ ਹੀ ਬਾਕੀ ਸਟਾਫ਼ ਦੀ ਨਿਯੁਕਤੀ ਵੀ ਕੀਤੀ ਜਾ ਰਹੀ ਹੈ।

ਇਸਦੇ ਨਾਲ ਹੀ ਮਲੇਰਕੋਟਲਾ ਵਿੱਚ ਮੈਡੀਕਲ ਕਾਲਜ, ਨਵਾਂ ਬੱਸ ਅੱਡਾ, ਲੜਕੀਆਂ ਦੇ ਕਾਲਜ ਦੀ ਨੀਂਹ ਰੱਖੀ ਅਤੇ ਮਹਿਲਾ ਥਾਣੇ ਦਾ ਵੀ ਉਦਘਾਟਨ ਕੀਤਾ।

ਅਰਵਿੰਦ ਕੇਜਰੀਵਾਲ ਨੇ ਅਨਲਾਕ 2.0 ਦੇ ਪਹਿਲੇ ਦਿਨ ਲੋਕਾਂ ਨੂੰ ਕੀਤੀ ਇਹ ਅਪੀਲ

0

ਨਵੀਂ ਦਿੱਲੀ : ਦੇਸ਼ ਦੀ ਰਾਸ਼ਟਰੀ ਰਾਜਧਾਨੀ ਦਿੱਲੀ ਵਿੱਚ ਸੋਮਵਾਰ ਯਾਨੀ ਅੱਜ ਤੋਂ ਲਾਕਡਾਊਨ ਦੇ ਨਾਲ ਅਨਲਾਕ (unlock) ਦਾ ਦੂਜਾ ਪੜਾਅ ਸ਼ੁਰੂ ਹੋ ਗਿਆ ਹੈ। ਦਿੱਲੀ ਦੇ ਮੁੱਖਮੰਤਰੀ ਅਰਵਿੰਦ ਕੇਜਰੀਵਾਲ ਨੇ ਰਾਸ਼ਟਰੀ ਰਾਜਧਾਨੀ ਦਿੱਲੀ ’ਚ ਕੋਰੋਨਾ ਵਾਇਰਸ ਦੀ ਮੱਠੀ ਰਫ਼ਤਾਰ ਮਗਰੋਂ ਸੋਮਵਾਰ ਯਾਨੀ ਅੱਜ ਦਿੱਲੀ ਮੈਟਰੋ ਸੇਵਾ ਬਹਾਲ ਕਰ ਦਿੱਤੀ ਗਈ ਹੈ। ਮੈਟਰੋ ਸੇਵਾ ਕਰੀਬ 3 ਹਫ਼ਤਿਆਂ ਬਾਅਦ ਬਹਾਲ ਕੀਤੀ ਗਈ ਹੈ। ਅਧਿਕਾਰੀਆਂ ਨੇ ਦੱਸਿਆ ਕਿ ਮੈਟਰੋ ‘ਚ ਉਸ ਦੀ ਸਮਰੱਥਾ ਦੇ 50 ਫ਼ੀਸਦੀ ਯਾਤਰੀ ਹੀ ਬੈਠ ਸਕਣਗੇ ਅਤੇ ਖੜ੍ਹੇ ਹੋ ਕੇ ਯਾਤਰਾ ਕਰਨ ਦੀ ਆਗਿਆ ਨਹੀਂ ਹੋਵੇਗੀ। ਮੈਟਰੋ ਦੀਆਂ ਵੱਖ-ਵੱਖ ਲਾਈਨਾਂ ’ਤੇ ਸਿਰਫ਼ ਅੱਧੀਆਂ ਗੱਡੀਆਂ ਦਾ ਹੀ ਸੰਚਾਲਨ ਕੀਤਾ ਜਾਵੇਗਾ ਅਤੇ ਹਰ 5 ਤੋਂ 15 ਮਿੰਟ ਦੇ ਵਕਫ਼ੇ ’ਤੇ ਮੈਟਰੋ ਮਿਲੇਗੀ।

ਦੱਸ ਦਈਏ ਕਿ ਕੋਰੋਨਾ ਕਾਰਨ ਲੱਗੀ ਤਾਲਾਬੰਦੀ ਕਾਰਨ ਦਿੱਲੀ ਮੈਟਰੋ ਰੇਲ ਨਿਗਮ (ਡੀ. ਐੱਮ. ਆਰ. ਸੀ.) ਦੀਆਂ ਸੇਵਾਵਾਂ 20 ਮਈ ਨੂੰ ਪੂਰੀ ਤਰ੍ਹਾਂ ਰੱਦ ਕਰ ਦਿੱਤੀਆਂ ਗਈਆਂ ਸਨ। ਦਿੱਲੀ ਵਿਚ ਵੱਧਦੇ ਕੋਰੋਨਾ ਵਾਇਰਸ ਕਾਰਨ 19 ਅਪ੍ਰੈਲ ਨੂੰ ਤਾਲਾਬੰਦੀ ਲਾਈ ਗਈ ਸੀ ਅਤੇ ਉਸ ਤੋਂ ਬਾਅਦ ਦਿੱਲੀ ਸਰਕਾਰ ਨੇ ਤਾਲਾਬੰਦੀ ਦਾ ਸਮਾਂ ਵਧਾ ਦਿੱਤਾ ਹੈ। ਹਾਲਾਂਕਿ ਸਰਕਾਰ ਵਲੋਂ ਕੁਝ ਰਿਆਇਤਾਂ ਦਿੱਤੀਆਂ ਗਈਆਂ ਹਨ।

ਓਧਰ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਅਨਲਾਕ ਦੀ ਪ੍ਰਕਿਰਿਆ ਤਹਿਤ ਲੋਕਾਂ ਨੂੰ ਕੋਵਿਡ ਉਪਯੁਕਤ ਵਿਵਹਾਰ ਕਰਨ ਦੀ ਅਪੀਲ ਕੀਤੀ ਹੈ। ਕੇਜਰੀਵਾਲ ਨੇ ਤਾਲਾਬੰਦੀ ਵਿਚ ਹੋਰ ਛੋਟ ਦੇਣ ਦਾ ਐਲਾਨ ਕਰਦੇ ਹੋਏ ਕਿਹਾ ਸੀ ਕਿ 7 ਜੂਨ ਤੋਂ ਦਿੱਲੀ ਮੈਟਰੋ 50 ਫ਼ੀਸਦੀ ਸਮਰੱਥਾ ਨਾਲ ਚਲੇਗੀ ਅਤੇ ਬਜ਼ਾਰ ਆਡ-ਈਵਨ ਫਾਰਮੂਲੇ ਨਾਲ ਖੁੱਲ੍ਹਣਗੇ। ਉਨ੍ਹਾਂ ਨੇ ਟਵੀਟ ਕਰ ਕੇ ਕਿਹਾ ਕਿ ਦਿੱਲੀ ’ਚ ਕਈ ਗਤੀਵਿਧੀਆਂ ਫਿਰ ਤੋਂ ਸ਼ੁਰੂ ਹੋ ਰਹੀਆਂ ਹਨ ਪਰ ਕੋਰੋਨਾ ਤੋਂ ਬਚਾਅ ਲਈ ਸਾਰੀਆਂ ਸਾਵਧਾਨੀਆਂ ਵਰਤੋਂ- ਮਾਸਕ ਪਹਿਨੋ, ਸਮਾਜਿਕ ਦੂਰੀ ਬਣਾ ਕੇ ਰੱਖੋ ਅਤੇ ਹੱਥ ਧੋਂਦੇ ਰਹੋ, ਬਿਲਕੁਲ ਢਿੱਲ ਨਹੀਂ ਵਰਤਣੀ। ਮੁੱਖ ਮੰਤਰੀ ਨੇ ਕਿਹਾ ਕਿ ਕੋਰੋਨਾ ਵਾਇਰਸ ਤੋਂ ਬਚ ਕੇ ਵੀ ਰਹਿਣਾ ਹੈ ਅਤੇ ਅਰਥਵਿਵਸਥਾ ਨੂੰ ਫਿਰ ਤੋਂ ਪਟੜੀ ’ਤੇ ਵੀ ਲਿਆਉਣਾ ਹੈ।