Home Blog Page 2569

Aamir Khan ਨੇ ਵਿਆਹ ਤੋਂ 15 ਸਾਲ ਬਾਅਦ ਤਲਾਕ ਲੈਣ ਦਾ ਲਿਆ ਫੈਸਲਾ

0

ਫਿਲਮ ਇੰਡਸਟਰੀ ਤੋਂ ਇੱਕ ਨਵੀਂ ਖ਼ਬਰ ਸਾਹਮਣੇ ਆ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਆਮਿਰ ਖਾਨ ਅਤੇ ਕਿਰਨ ਰਾਓ ਦਾ ਤਲਾਕ ਹੋ ਰਿਹਾ ਹੈ। ਆਮਿਰ ਖਾਨ ਨੇ 28 ਦਸੰਬਰ 2005 ਨੂੰ ਦੂਜੀ ਵਾਰ ਵਿਆਹ ਕਰਵਾਇਆ ਸੀ। ਵਿਆਹ ਤੋਂ ਬਾਅਦ ਦੋਹਾਂ ਨੇ ਮਿਲ ਕੇ ਕਈ ਫਿਲਮਾਂ ਵੀ ਬਣਾਈਆਂ। ਉਨ੍ਹਾਂ ਦੇ ਤਲਾਕ ਦੀ ਖ਼ਬਰਾਂ ਨੇ ਬਾਲੀਵੁੱਡ ਵਿੱਚ ਹਲਚਲ ਮਚਾ ਦਿੱਤੀ। ਦੱਸ ਦਈਏ ਕਿ ਉਸਦਾ ਇੱਕ ਬੇਟਾ ਵੀ ਹੈ।

ਆਮਿਰ ਖਾਨ ਦਾ ਸਾਲ 2002 ਵਿੱਚ ਆਪਣੀ ਪਹਿਲੀ ਪਤਨੀ ਰੀਨਾ ਦੱਤਾ ਤੋਂ ਤਲਾਕ ਹੋ ਗਿਆ ਸੀ। ਉਸ ਤੋਂ ਬਾਅਦ ਕਿਰਨ ਰਾਓ ਉਨ੍ਹਾਂ ਦੀ ਜ਼ਿੰਦਗੀ ਵਿਚ ਆਈ। ਤੁਹਾਨੂੰ ਦੱਸ ਦੇਈਏ ਕਿ ਆਮਿਰ ਅਤੇ ਕਿਰਨ ਨੇ ਆਪਣੀ ਵੱਖ ਹੋਣ ‘ਤੇ ਸਾਂਝਾ ਬਿਆਨ ਜਾਰੀ ਕੀਤਾ ਹੈ। ਉਨ੍ਹਾਂ ਕਿਹਾ ਕਿ ਸਾਡਾ ਵਪਾਰਕ ਸੰਬੰਧ ਜਾਰੀ ਰਹੇਗਾ। ਇਸ ਤੋਂ ਇਲਾਵਾ, ਅਸੀਂ ਮਿਲ ਕੇ ਬੱਚੇ ਦੀ ਦੇਖਭਾਲ ਵੀ ਕਰਾਂਗੇ।

ਆਮਿਰ ਨੇ ਕਿਹਾ ਸੀ ਕਿ ਜਦੋਂ ਮੈਂ ਰੀਨਾ ਤੋਂ ਤਲਾਕ ਤੋਂ ਬਾਅਦ ਪਹਿਲੀ ਵਾਰ ਕਿਰਨ ਨੂੰ ਮਿਲਿਆ ਸੀ, ਤਾਂ ਸਾਡੀ ਕੋਈ ਖ਼ਾਸ ਗੱਲਬਾਤ ਵੀ ਨਹੀਂ ਹੋਈ ਸੀ। ਉਸ ਸਮੇਂ ਉਹ ਮੇਰੀ ਦੋਸਤ ਵੀ ਨਹੀਂ ਸੀ। ਆਮਿਰ ਖਾਨ ਨੇ ਦੱਸਿਆ ਸੀ ਕਿ ਇਕ ਵਾਰ ਕਿਰਨ ਨੇ ਉਸਨੂੰ ਬੁਲਾਇਆ ਸੀ। ਇਹ ਕਾਲ ਤਕਰੀਬਨ 30 ਮਿੰਟ ਚੱਲੀ, ਜਿਸ ਤੋਂ ਬਾਅਦ ਉਸਨੇ ਕਿਰਨ ਨੂੰ ਡੇਟ ਕਰਨਾ ਸ਼ੁਰੂ ਕਰ ਦਿੱਤਾ। ਅਸੀਂ ਲਗਭਗ ਇਕ ਦੋ ਸਾਲ ਇਸ ਤਰ੍ਹਾਂ ਮਿਲਦੇ ਰਹੇ ਅਤੇ ਇਸ ਤੋਂ ਬਾਅਦ ਵਿਆਹ ਕਰਾਉਣ ਦਾ ਫੈਸਲਾ ਕੀਤਾ। ਆਮਿਰ ਨੇ ਦੱਸਿਆ ਸੀ ਕਿ ਉਹ ਕਿਰਨ ਤੋਂ ਬਿਨਾਂ ਆਪਣੀ ਜ਼ਿੰਦਗੀ ਬਾਰੇ ਸੋਚ ਵੀ ਨਹੀਂ ਸਕਦਾ। ਪਰ ਹੁਣ ਉਨ੍ਹਾਂ ਦੇ ਤਲਾਕ ਦੀ ਖ਼ਬਰ ਸਾਹਮਣੇ ਆਈ ਹੈ।

 

ਪੰਜਾਬ ‘ਚ ਬਿਜਲੀ ਸੰਕਟ ‘ਤੇ Mayawati ਨੇ ਕਾਂਗਰਸ ਸਰਕਾਰ ‘ਤੇ ਕਸਿਆ ਤੰਜ, ਕਹੀ ਇਹ ਗੱਲ

0

ਲਖਨਊ : ਪੰਜਾਬ ਵਿੱਚ ਬਿਜਲੀ ਸੰਕਟ ਨੂੰ ਲੈ ਕੇ ਬਹੁਜਨ ਸਮਾਜ ਪਾਰਟੀ (ਬਸਪਾ) ਦੀ ਸੁਪ੍ਰੀਮੋ ਮਾਇਆਵਤੀ ਨੇ ਸ਼ਨੀਵਾਰ ਨੂੰ ਪੰਜਾਬ ਸਰਕਾਰ ‘ਤੇ ਨਿਸ਼ਾਨਾ ਬਣਾਉਂਦੇ ਹੋਏ ਰਾਜ ਵਿੱਚ ਅਗਲੀ ਵਿਧਾਨ ਸਭਾ ਚੋਣ ਵਿੱਚ ਸ਼੍ਰੋਮਣੀ ਅਕਾਲੀ ਦਲ ਅਤੇ ਬਸਪਾ ਗੱਠਜੋੜ ਨੂੰ ਜਿੱਤਣ ਦੀ ਅਪੀਲ ਕੀਤੀ।

ਮਾਇਆਵਤੀ ਨੇ ਟਵੀਟ ਕੀਤਾ, ਪੰਜਾਬ ‘ਚ ਬਿਜਲੀ ਦੇ ਗੰਭੀਰ ਸੰਕਟ ਨਾਲ ਜਨਤਕ ਜੀਵਨ, ਉਦਯੋਗ – ਧੰਧੇ ਅਤੇ ਖੇਤੀ – ਕਿਸਾਨੀ ਆਦਿ ਬੁਰੀ ਤਰ੍ਹਾਂ ਤੋਂ ਪ੍ਰਭਾਵਿਤ ਹਨ, ਜੋ ਇਹ ਸਾਬਤ ਕਰਦਾ ਹੈ ਕਿ ਰਾਜ ਦੀ ਕਾਂਗਰਸ ਸਰਕਾਰ ਆਪਸੀ ਧੜੇਬੰਦੀ, ਝਗੜੇ ਅਤੇ ਟਕਰਾਅ ਆਦਿ ਵਿੱਚ ਸ਼ਾਮਲ ਹੋ ਕੇ ਲੋਕ ਹਿੱਤਾਂ ਅਤੇ ਲੋਕ ਭਲਾਈ ਦੀ ਜ਼ਿੰਮੇਵਾਰੀ ਤਿਆਗ ਦਿੱਤੀ ਹੈ, ਜਿਸ ਦਾ ਜਨਤਾ ਨੂੰ ਨੋਟਿਸ ਲੈਣ ਦੀ ਲੋੜ ਹੈ।

ਉਨ੍ਹਾਂ ਨੇ ਕਿਹਾ,”ਤਾਂ? ਪੰਜਾਬ ਦਾ ਬਿਹਤਰ ਭਵਿੱਖ ਅਤੇ ਰਾਜ ਦੇ ਲੋਕਾਂ ਦੀ ਭਲਾਈ ਇਸ ਵਿੱਚ ਰੱਖਿਆ ਹੋਇਆ ਹੈ ਕਿ ਉਹ ਕਾਂਗਰਸ ਪਾਰਟੀ ਦੀ ਸਰਕਾਰ ਤੋਂ ਛੁਟਕਾਰਾ ਪਾਉਣ ਅਤੇ ਅਗਲੀ ਵਿਧਾਨ ਸਭਾ ਆਮ ਚੋਣਾਂ ਵਿੱਚ ਸ਼੍ਰੋਮਣੀ ਅਕਾਲੀ ਦਲ ਅਤੇ ਬਸਪਾ ਗੱਠਜੋੜ ਦੀ ਪ੍ਰਸਿੱਧ ਸਰਕਾਰ ਦਾ ਗਠਨ ਯਕੀਨੀ ਬਣਾਉਣ ਵਿੱਚ ਹੈ। ਜ਼ਿਕਰਯੋਗ ਹੈ ਕਿ ਅਗਲੀ ਵਿਧਾਨ ਸਭਾ ਚੋਣ ਲਈ ਬਸਪਾ ਅਤੇ ਸ਼੍ਰੋਮਣੀ ਅਕਾਲੀ ਦਲ ਨੇ ਆਪਸ ‘ਚ ਗੱਠਜੋੜ ਕੀਤਾ ਹੈ।

ਉਤਰਾਖੰਡ CM ਮੁੱਦੇ ‘ਤੇ ਅੱਜ ਹੋਵੇਗੀ BJP ਦੀ ਅਹਿਮ ਬੈਠਕ

0

ਉਤਰਾਖੰਡ ਵਿੱਚ ਰਾਜਨੀਤੀ ‘ਚ ਅਚਾਨਕ ਹੋਈਆਂ ਤਬਦੀਲੀਆਂ ਕਾਰਨ ਤੀਰਥ ਸਿੰਘ ਰਾਵਤ ਵੱਲੋਂ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫ਼ਾ ਦੇਣ ਤੋਂ ਬਾਅਦ ਮੌਜੂਦਾ ਕਾਰਜਕਾਲ ਵਿੱਚ ਇੱਕ ਵਾਰ ਫਿਰ ਰਾਜ ਵਿੱਚ ਮੁੱਖ ਮੰਤਰੀ ਬਦਲਣ ਦੀ ਨੌਬਤ ਆ ਗਈ ਹੈ। ਰਾਵਤ ਤੋਂ ਬਾਅਦ ਹੁਣ ਮੁੱਖ ਮੰਤਰੀ ਕੌਣ ਹੋਵੇਗਾ, ਇਸ ਸਵਾਲ ‘ਤੇ ਵਿਚਾਰ ਕਰਨ ਲਈ ਅੱਜ ਦੁਪਹਿਰ ਨੂੰ ਉਤਰਾਖੰਡ ਭਾਜਪਾ ਪਾਰਟੀ ਬੈਠਕ ਕਰਨ ਜਾ ਰਹੀ ਹੈ ।

ਇਸ ਬੈਠਕ ਦੀ ਪ੍ਰਧਾਨਗੀ ਪਾਰਟੀ ਦੇ ਉਤਰਾਖੰਡ ਦੇ ਪ੍ਰਧਾਨ ਮਦਨ ਕੌਸ਼ਿਕ ਕਰਨਗੇ। ਅਜੇ ਇਸ ਬਾਰੇ ਕੋਈ ਖੁਲਾਸਾ ਨਹੀਂ ਹੋਇਆ ਹੈ ਕਿ ਨਵੇਂ ਮੁੱਖ ਮੰਤਰੀ ਲਈ ਕਿਹੜੇ ਨਾਮਾਂ ‘ਤੇ ਵਿਚਾਰ ਕੀਤਾ ਜਾ ਰਿਹਾ ਹੈ, ਪਰ ਕਿਹਾ ਜਾ ਰਿਹਾ ਹੈ ਕਿ ਇਸ ਵਾਰ ਕਿਸੇ ਵਿਧਾਇਕ ਨੂੰ ਹੀ ਮੁੱਖ ਮੰਤਰੀ ਬਣਾਇਆ ਜਾਵੇਗਾ।ਉੱਤਰਾਖੰਡ ਦੇ ਭਾਜਪਾ ਮੀਡੀਆ ਇੰਚਾਰਜ ਮਨਵੀਰ ਸਿੰਘ ਚੌਹਾਨ ਨੇ ਕਿਹਾ ਕਿ ਪਾਰਟੀ ਦੇ ਸਾਰੇ ਵਿਧਾਇਕਾਂ ਨੂੰ ਇਸ ਮੀਟਿੰਗ ਵਿੱਚ ਸ਼ਾਮਿਲ ਰਹਿਣ ਲਈ ਕਿਹਾ ਜਾ ਚੁੱਕਿਆ ਹੈ।

ਕੇਂਦਰੀ ਮੰਤਰੀ ਨਰਿੰਦਰ ਸਿੰਘ ਤੋਮਰ ਸ਼ਨੀਵਾਰ ਦੁਪਹਿਰ 3 ਵਜੇ ਕੌਸ਼ਿਕ ਦੀ ਪ੍ਰਧਾਨਗੀ ਹੇਠ ਹੋਣ ਵਾਲੀ ਬੈਠਕ ਵਿੱਚ ਕੇਂਦਰੀ ਨਿਗਰਾਨ ਵਜੋਂ ਸ਼ਾਮਿਲ ਹੋਣਗੇ। ਕੌਸ਼ਿਕ ਨੇ ਮੀਟਿੰਗ ਦੇ ਏਜੰਡੇ ਬਾਰੇ ਸਪੱਸ਼ਟ ਤੌਰ ‘ਤੇ ਕਿਹਾ ਹੈ ਕਿ ਅਗਲਾ ਮੁੱਖ ਮੰਤਰੀ ਵਿਧਾਇਕਾਂ ਵਿੱਚੋਂ ਹੀ ਚੁਣਿਆ ਜਾਵੇਗਾ। ਤੀਰਥ ਸਿੰਘ ਰਾਵਤ ਨੇ ਸ਼ੁੱਕਰਵਾਰ ਦੀ ਰਾਤ ਨੂੰ ਦਿੱਲੀ ਵਿੱਚ ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਭਾਜਪਾ ਪ੍ਰਧਾਨ ਜੇ ਪੀ ਨੱਡਾ ਨਾਲ ਮੁਲਾਕਾਤ ਦੇ 48 ਘੰਟਿਆਂ ਵਿੱਚ ਹੀ ਅਸਤੀਫਾ ਦੇ ਦਿੱਤਾ।

 

CBSE 12ਵੀਂ ਦੇ ਇਹ ਵਿਦਿਆਰਥੀ ਹੋ ਸਕਦੇ ਹਨ ਫੇਲ੍ਹ, ਬੋਰਡ ਨੇ ਜਾਰੀ ਕੀਤਾ ਸਰਕੂਲਰ

0

CBSE 12ਵੀਂ ਦੇ ਵਿਦਿਆਰਥੀਆਂ ਲਈ ਬੋਰਡ ਵੱਲੋਂ ਇੱਕ ਅਹਿਮ ਫੈਸਲਾ ਲਿਆ ਗਿਆ ਹੈ। ਸੀਬੀਐਸਈ 12ਵੀਂ ਦੇ ਉਨ੍ਹਾਂ ਵਿਦਿਆਰਥੀਆਂ ਲਈ ਬੁਰੀ ਖ਼ਬਰ ਹੈ ਜੋ ਆਨਲਾਈਨ ਕਲਾਸਾਂ ਜਾਂ ਪ੍ਰੀ ਬੋਰਡ ਅਤੇ ਛਮਾਈਂ ਪ੍ਰੀਖਿਆਵਾਂ ਤੋਂ ਗਾਇਬ ਰਹੇ। ਬੋਰਡ ਨੇ ਅਜਿਹੇ ਵਿਦਿਆਰਥੀਆਂ ਨੂੰ ਪ੍ਰਮੋਟ ਨਾ ਕਰਨ ਦਾ ਫੈਸਲਾ ਕੀਤਾ ਹੈ। ਸੀਬੀਐਸਈ ਦੁਆਰਾ ਜਾਰੀ ਕੀਤੇ ਸਰਕੂਲਰ ਵਿੱਚ ਇਹ ਕਿਹਾ ਗਿਆ ਹੈ ਕਿ ਆਨਲਾਈਨ ਕਲਾਸਾਂ ਵਿੱਚ ਸ਼ਾਮਲ ਨਾ ਹੋਣ ਵਾਲੇ ਜਾਂ ਪ੍ਰੀ ਬੋਰਡ ਅਤੇ ਛਮਾਈ ਪ੍ਰੀਖਿਆਵਾਂ ਵਿਚੋਂ ਗਾਇਬ ਰਹਿਣ ਵਾਲੇ ਵਿਦਿਆਰਥੀਆਂ ਨੂੰ ਗੈਰਹਾਜ਼ਰ ਮੰਨਿਆ ਜਾਏਗਾ।

ਇਸ ਸੰਬੰਧੀ ਬੋਰਡ ਤੈਅ ਕਰੇਗਾ ਕਿ ਅਜਿਹੇ ਵਿਦਿਆਰਥੀਆਂ ਨੂੰ ਇਮਤਿਹਾਨ ਦੇਣ ਦਾ ਮੌਕਾ ਮਿਲੇਗਾ ਜਾਂ ਨਹੀਂ। ਹੁਣ ਤੱਕ ਵਿਦਿਆਰਥੀ ਇਹ ਮੰਨ ਰਹੇ ਸਨ ਕਿ ਸਭ ਨੂੰ ਪਾਸ ਕਰ ਦਿੱਤਾ ਜਾਵੇਗਾ। ਅਜਿਹੀ ਸਥਿਤੀ ਵਿੱਚ ਲਾਪ੍ਰਵਾਹੀ ਕਰਨ ਵਾਲੇ ਵਿਦਿਆਰਥੀਆਂ ਲਈ ਇਹ ਇੱਕ ਵੱਡਾ ਝਟਕਾ ਮੰਨਿਆ ਜਾ ਰਿਹਾ ਹੈ।

CBSE ਵੱਲੋਂ ਸਕੂਲਾਂ ਨੂੰ ਭੇਜੇ ਗਏ ਸਰਕੂਲਰ ਵਿੱਚ ਇਹ ਕਿਹਾ ਗਿਆ ਹੈ ਕਿ ਉਹ ਵਿਦਿਆਰਥੀ ਜੋ ਸਾਲ ਭਰ ਸਕੂਲ ਨਾਲ ਸੰਪਰਕ ਵਿੱਚ ਨਹੀਂ ਸਨ, ਉਹ ਸਕੂਲ ਦੀ ਕਿਸੇ ਵੀ ਪ੍ਰੀਖਿਆ ਵਿੱਚ ਨਹੀਂ ਆਉਂਦੇ ਸਨ ਅਤੇ ਆਨਲਾਈਨ ਕਲਾਸਾਂ ਵਿੱਚ ਵੀ ਸ਼ਾਮਲ ਨਹੀਂ ਹੋਏ, ਉਹ ਗ਼ੈਰਹਾਜ਼ਰ ਮੰਨੇ ਜਾਣਗੇ। ਸੀਬੀਐਸਈ ਦੇ ਸਰਕੂਲਰ ਵਿਚ ਕਿਹਾ ਗਿਆ ਹੈ ਕਿ ਸਕੂਲਾਂ ਨੂੰ ਇਹ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਗ਼ੈਰਹਾਜ਼ਰ ਵਜੋਂ ਦਰਸਾਏ ਗਏ ਵਿਦਿਆਰਥੀਆਂ ਦੇ ਨਤੀਜੇ ਜਾਰੀ ਨਾ ਕੀਤੇ ਜਾਣ।

ਸੀਬੀਐਸਈ ਨੇ 12ਵੀਂ ਦੇ ਅੰਕ ਅਪਲੋਡ ਕਰਨ ਲਈ ਆਪਣੇ ਪੋਰਟਲ ‘ਤੇ ਲਿੰਕ ਨੂੰ ਐਕਟਿਵ ਕਰ ਦਿੱਤਾ ਹੈ। ਸਕੂਲਾਂ ਨੂੰ 5 ਜੁਲਾਈ ਤੱਕ ਥਿਊਰੀ ਦੇ ਅੰਕ ਅਪਲੋਡ ਕਰਨੇ ਪੈਣਗੇ, ਜਦੋਂ ਕਿ 11ਵੀਂ ਦੇ ਅੰਕ ਅਪਲੋਡ ਕਰਨ ਦੀ ਆਖਰੀ ਤਰੀਕ 2 ਜੁਲਾਈ ਸੀ। ਸੀਬੀਐਸਈ 12ਵੀਂ ਬੋਰਡ ਨਤੀਜੇ 31 ਜੁਲਾਈ 2021 ਨੂੰ ਜਾਂ ਇਸ ਤੋਂ ਪਹਿਲਾਂ ਸਾਰਣੀਗਤ ਜਾਰੀ ਕੀਤਾ ਜਾਣਾ ਹੈ।

 

CM ਕੈਪਟਨ ਅਗਲੇ ਹਫ਼ਤੇ ਹੋਣਗੇ ਦਿੱਲੀ ਪੇਸ਼, ਸਿੱਧੂ ਨਾਲ ਚੱਲ ਰਹੇ ਕਾਟੋ ਕਲੇਸ਼ ਦਾ ਹੋ ਸਕਦੈ ਨਿਬੇੜਾ

0

ਚੰਡੀਗੜ੍ਹ : ਪੰਜਾਬ ਕਾਂਗਰਸ ‘ਚ ਵਿਵਾਦ ਲਗਾਤਾਰ ਜਾਰੀ ਹੈ। ਇਸ ਨੂੰ ਖ਼ਤਮ ਕਰਨ ਦੀਆਂ ਕੋਸ਼ਿਸ਼ਾਂ ਹੋ ਰਹੀਆਂ ਹਨ। ਜਾਣਕਾਰੀ ਮੁਤਾਬਕ ਜ਼ਲਦ ਹੀ ਮੁੱਖਮੰਤਰੀ ਕੈਪਟਨ ਅਮਰਿੰਦਰ ਸਿੰਘ ਦਿੱਲੀ ਪਹੁੰਚ ਕੇ ਕਾਂਗਰਸ ਹਾਈਕਮਾਨ ਨਾਲ ਮੁਲਾਕਾਤ ਕਰਨਗੇ। ਇਸ ਦੌਰਾਨ ਨਵਜੋਤ ਸਿੰਘ ਸਿੱਧੂ ਨੂੰ ਲੈ ਕੇ ਵੱਡੀ ਚਰਚਾ ਦੀ ਉਂਮੀਦ ਕੀਤੀ ਜਾ ਰਹੀ ਹੈ ਪਰ ਅਜੇ ਤੱਕ ਇਸ ਮੀਟਿੰਗ ਦੀ ਤਾਰੀਕ ਤੈਅ ਨਹੀਂ ਹੋਈ।

ਇਸ ‘ਚ ਇਹ ਅਟਕਲਾਂ ਲਗਾਈਆਂ ਜਾ ਰਹੀਆਂ ਹਨ ਕੀ ਇਸ ਬੈਠਕ ‘ਚ ਪਾਰਟੀ ਦੇ ਅੰਦਰ ਚੱਲ ਰਹੇ ਕਲੇਸ਼ ਨੂੰ ਖ਼ਤਮ ਕਰਨ ਲਈ ਸਿੱਧੂ ਨੂੰ ਵੱਡੀ ਜ਼ਿੰਮੇਵਾਰੀ ਦਿੱਤੀ ਜਾ ਸਕਦੀ ਹੈ। ਉਥੇ ਹੀ ਸਿੱਧੂ ਦੀ ਪ੍ਰਿਅੰਕਾ ਗਾਂਧੀ ਦੇ ਨਾਲ ਮੁਲਾਕਾਤ ਤੋਂ ਬਾਅਦ ਇਹ ਅਟਕਲਾਂ ਵੀ ਲਗਾਈਆਂ ਜਾ ਰਹੀਆਂ ਸਨ ਕਿ ਉਨ੍ਹਾਂ ਨੂੰ ਸੂਬੇ ‘ਚ ਪ੍ਰਚਾਰ ਕਮੇਟੀ ਦਾ ਇੰਚਾਰਜ ਬਣਾਇਆ ਜਾ ਸਕਦਾ ਹੈ ਜਾਂ ਚੋਣ ਕਮੇਟੀ ‘ਚ ਸ਼ਾਮਿਲ ਕੀਤਾ ਜਾ ਸਕਦਾ ਹੈ। ਸੂਤਰਾਂ ਦੀ ਮੰਨੀਏ ਤਾਂ ਦੇਸ਼ ਪੱਧਰ ‘ਤੇ ਪਾਰਟੀ ‘ਚ ਜਾਰੀ ਕਲੇਸ਼ ਦਾ ਅਸਰ ਚੋਣਾਂ ‘ਤੇ ਵੀ ਹੋ ਸਕਦਾ ਹੈ। ਕਾਂਗਰਸ ਵੱਲੋਂ ਇਸਨੂੰ ਸੁਲਝਾਉਣ ਲਈ 3 ਮੈਂਬਰੀ ਕਮੇਟੀ ਵੀ ਤਿਆਰ ਕੀਤੀ ਗਈ ਸੀ।

Australia ‘ਚ ਵੱਜਿਆ CM ਯੋਗੀ ਅਦਿਤਿਆਨਾਥ ਦਾ ਡੰਕਾ, ਵਿਦੇਸ਼ੀ ਸਾਂਸਦ ਨੇ UP ਕੋਵਿਡ ਮੈਨੇਜਮੈਂਟ ਦੀ ਕੀਤੀ ਤਾਰੀਫ

0

ਕੈਨਬਰਾ : ਕੋਰੋਨਾ ਮਹਾਂਮਾਰੀ ਨਾਲ ਲੜਨ ਲਈ ਉੱਤਰ ਪ੍ਰਦੇਸ਼ ਦੇ ਮੁੱਖਮੰਤਰੀ ਯੋਗੀ ਅਦਿਤਿਆਨਾਥ ਨੇ ਜੋ ਕੋਸ਼ਿਸ਼ਾਂ ਕੀਤੀਆਂ ਹਨ ਉਸ ਦੀ ਚਰਚਾ ਦੁਨੀਆਭਰ ‘ਚ ਹੋ ਰਹੀ ਹੈ। ਵਰਲਡ ਹੈਲਥ ਆਰਗਨਾਈਜੇਸ਼ਨ (WHO) ਤੋਂ ਬਾਅਦ ਆਸਟ੍ਰੇਲੀਆ ਦੇ ਸਾਂਸਦ ਨੇ ਵੀ ਯੂਪੀ ਸਰਕਾਰ ਦੀਆਂ ਕੋਸ਼ਿਸ਼ਾਂ ਦੀ ਸ਼ਲਾਘਾ ਕੀਤੀ ਹੈ। ਆਸ‍ਟ੍ਰੇਲੀਆਂ ਦੇ ਸੰਸਦ ਮੈਂਬਰ ਕ੍ਰੈਗ ਕੇਲੀ ਨੇ ਸੂਬੇ ਦੇ ਮੁਖੀ ਸੀਐਮ ਯੋਗੀ ਅਦਿਤਿਆਨਾਥ ਦੇ ਕੋਰੋਨਾ ਪ੍ਰਬੰਧਨ ਦੀ ਤਾਰੀਫ ਕੀਤੀ। ਉਨ੍ਹਾਂ ਨੇ ਆਈਵਰਮੈਕਟਿਨ ਦੇ ਪ੍ਰਯੋਗ ਨਾਲ ਪ੍ਰਦੇਸ਼ ‘ਚ ਕੋਰੋਨਾ ਵਾਇਰਸ ਦੇ ਨਵੇਂ ਵੈਰੀਐਂਟ ਡੈਲ‍ਟਾ ਨੂੰ ਕੰਟਰੋਲ ਕਰਣ ਲਈ ਪ੍ਰਦੇਸ਼ ਸਰਕਾਰ ਦੀਆਂ ਨੀਤੀਆਂ ਨੂੰ ਸਰਾਹਿਆ ਹੈ।

ਸੰਸਦ ਮੈਂਬਰ ਕ੍ਰੈਗ ਕੇਲੀ ਨੇ ਕਿਹਾ ਕਿ 24 ਕਰੋੜ ਦੀ ਆਬਾਦੀ ਵਾਲੇ ਉੱਤਰ ਪ੍ਰਦੇਸ਼ ਨੇ ਆਈਵਰਮੈਕਟਿਨ ਟੈਬਲੇਟ ਦਾ ਪ੍ਰਯੋਗ ਕਰ ਦੂਜੀ ਲਹਿਰ ‘ਤੇ ਰੋਕ ਲਗਾਈ ਹੈ। ਕੇਲੀ ਨੇ ਟਵੀਟ ਕਰਦੇ ਹੋਏ ਕਿਹਾ ਕਿ ਭਾਰਤੀ ਸੂਬੇ ਉੱਤਰ ਪ੍ਰਦੇਸ਼ ਦੀ ਜਨਸੰਖਿਆ 230 ਮਿਲੀਅਨ ਹੈ। ਇਸ ਦੇ ਬਾਵਜੂਦ ਕੋਰੋਨਾ ਦੇ ਨਵੇਂ ਵੈਰੀਐਂਟ ਡੈਲਟਾ ’ਤੇ ਲਗਾਮ ਲਗਾਈ ਹੈ। ਯੂ.ਪੀ. ਵਿਚ ਅੱਜ ਕੋਰੋਨਾ ਦੇ ਰੋਜ਼ਾਨਾ ਮਾਮਲੇ 182 ਹਨ, ਜਦੋਂ ਕਿ ਯੂ.ਕੇ. ਦੀ ਜਨਸੰਖਿਆ 67 ਮਿਲੀਅਨ ਹੈ ਅਤੇ ਰੋਜ਼ਾਨਾ ਦੇ ਕੇਸ਼ 20 ਹਜ਼ਾਰ 479 ਹਨ।

ਕੋਰੋਨਾ ਵਾਇਰਸ ਨਾਲ ਪੀੜਿਤ ਮਰੀਜ਼ਾਂ ਦੇ ਇਲਾਜ਼ ਲਈ ਯੂ.ਪੀ. ਸਰਕਾਰ ਨੇ ਸਿਹਤ ਵਿਭਾਗ ਦੀ ਸਲਾਹ ਮੁਤਾਬਕ ਪ੍ਰਦੇਸ਼ ਵਿਚ ਆਈਵਰਮੈਕਟਿਨ ਨੂੰ ਕੋਰੋਨਾ ਦੀ ਰੋਕਥਾਮ ਲਈ ਵਰਤਿਆ। ਇਸ ਦੇ ਨਾਲ ਹੀ ਡਾਕਸੀਸਾਈਕਲਿਨ ਨੂੰ ਵੀ ਇਲਾਜ਼ ਲਈ ਵਰਤੋਂ ਵਿਚ ਲਿਆਂਦਾ ਗਿਆ। ਦੱਸ ਦੇਈਏ ਕਿ ਉੱਤਰ ਪ੍ਰਦੇਸ ਦੇਸ਼ ਦਾ ਪਹਿਲਾ ਸੂਬਾ ਸੀ, ਜਿਸ ਨੇ ਵੱਡੇ ਪੈਮਾਨੇ ’ਤੇ ਆਈਵਰਮੈਕਟਿਨ ਨੂੰ ਇਲਾਜ਼ ਲਈ ਵਰਤਿਆ। ਯੋਗੀ ਦੇ ਯੂ.ਪੀ. ਮਾਡਲ ਦੀ ਚਰਚਾ ਹਰ ਪਾਸੇ ਹੋ ਰਹੀ ਹੈ। ਕੋਰੋਨਾ ’ਤੇ ਲਗਾਮ ਲਗਾਉਣ ਲਈ ਪ੍ਰਦੇਸ਼ ਸਰਕਾਰ ਦੀਆਂ ਨੀਤੀਆਂ ਦੀ ਡਬਲਯੂ.ਐਚ.ਓ., ਨੀਤੀ ਆਯੋਗ, ਮੁੰਬਈ ਹਾਈਕੋਰਟ ਅਤੇ ਦੇਸ਼ ਦੀ ਸੁਪਰੀਮ ਕੋਰਟ ਨੇ ਵੀ ਸ਼ਲਾਘਾ ਕੀਤੀ ਹੈ।