ਹਿਮਾਚਲ ਪ੍ਰਦੇਸ਼ ਵਿਚ ਆਏ ਤੂਫਾਨ ਨੇ ਉਡਾਈਆਂ ਘਰ ਤੇ ਗਊਸ਼ਾਲਾਵਾਂ ਦੀਆਂ ਛੱਤਾਂ

0
33
Himachal Pradesh

ਹਿਮਾਚਲ ਪ੍ਰਦੇਸ਼, 11 ਮਈ 2026 : ਭਾਰਤ ਦੇਸ਼ ਦੇ ਸੂਬੇ ਹਿਮਾਚਲ ਪ੍ਰਦੇਸ਼ (Himachal Pradesh) ਦੇ ਕਈ ਹਿੱਸਿਆਂ ਵਿਚ ਬੀਤੇ ਦਿਨੀਂ ਆਏ ਤੇਜ ਤੂਫਾਨ (Storm) ਨੇ ਘਰ ਅਤੇ ਗਊਸ਼ਾਲਾਵਾਂ ਦੀਆਂ ਛੱਤਾਂ ਤੱਕ ਉਡਾ ਦਿੱਤੀਆਂ ਹਨ ।

ਕਿੰਨੇ ਘਰਾਂ ਤੇ ਕਿੰਨੀਆਂ ਗਊਸ਼ਾਲਾਵਾਂ ਦੀਆਂ ਉਡੀਆਂ ਹਨ ਛੱਤਾਂ

ਮਿਲੀ ਜਾਣਕਾਰੀ ਮੁਤਾਬਕ ਹਿਮਾਚਲ ਪ੍ਰਦੇਸ਼ ਵਿੱਚ ਮੌਸਮ ਬਦਲਣ (Weather change) ਦੇ ਚਲਦਿਆਂ ਜੋ ਬੀਤੀ ਰਾਤ ਤੇਜ ਤੂਫਾਨ ਆਇਆ ਹੈ ਦੇ ਕਾਰਨ ਪੰਜ ਘਰਾਂ ਦੀਆਂ ਅਤੇ ਸੱਤ ਗਊਸ਼ਾਲਾਵਾਂ ਦੀਆਂ ਛੱਤਾਂ ਤੱਕ ਉਡ ਗਈਆਂ ਹਨ । ਇਸ ਤੋਂ ਇਲਾਵਾ ਤੂਫ਼ਾਨ ਕਾਰਨ ਕਾਂਗੜਾ ਅਤੇ ਸਿ਼ਮਲਾ ਦੇ ਕਈ ਇਲਾਕਿਆਂ ਵਿੱਚ ਦਰੱਖ਼ਤ ਅਤੇ ਬਿਜਲੀ ਦੇ ਖੰਭੇ ਵੀ ਉਖੜ ਗਏ ਹਨ ।

ਕੀ ਦੱਸਿਆ ਮੌਸਮ ਵਿਭਾਗ ਨੇ

ਹਿਮਾਚਲ ਪ੍ਰਦੇਸ਼ ਦੇ ਮੌਸਮ ਵਿਭਾਗ (Meteorological Department) ਦੇ ਅਨੁਸਾਰ ਗੁਲੇਡ ਵਿੱਚ ਕੱਲ੍ਹ ਰਾਤ 41.2 ਮਿਲੀਮੀਟਰ, ਪੰਡੋਹ ਵਿੱਚ 41 ਮਿਲੀਮੀਟਰ ਅਤੇ ਕਾਂਗੜਾ ਵਿੱਚ 32.4 ਮਿਲੀਮੀਟਰ ਮੀਂਹ ਪਿਆ । ਕਾਂਗੜਾ ਵਿੱਚ, ਤੂਫਾਨ ਕਾਰਨ ਪੰਜ ਘੰਟੇ ਬਿਜਲੀ ਬੰਦ ਰਹੀ, ਜਿਸ ਕਾਰਨ ਕਈ ਇਲਾਕਿਆਂ ਵਿੱਚ ਦਰੱਖ਼ਤ ਡਿੱਗ ਗਏ । ਸਿ਼ਮਲਾ, ਮੰਡੀ, ਹਮੀਰਪੁਰ, ਸੋਲਨ ਅਤੇ ਕੁੱਲੂ ਜ਼ਿਲ੍ਹਿਆਂ ਵਿੱਚ ਵੀ ਰਾਤ ਭਰ ਮੀਂਹ ਪਿਆ ।

ਭਾਰੀ ਮੀਂਹ ਤੋਂ ਬਾਅਦ ਸਿ਼ਮਲਾ ਦੇ ਰਾਮਪੁਰ ਵਿੱਚ ਗਨਵੀ ਖੱਡ ਦੇ ਪਾਣੀ ਦਾ ਪੱਧਰ ਅਚਾਨਕ ਵੱਧ ਗਿਆ। ਇਸ ਕਾਰਨ ਇੱਕ ਬੋਲੇਰੋ ਗੱਡੀ ਉਸ ਵਿੱਚ ਫਸ ਗਈ ਅਤੇ ਸੜਕ ਧੱਸ ਗਈ । ਇਸ ਤੋਂ ਬਾਅਦ ਮੌਕੇ ‘ਤੇ ਪਹੁੰਚੇ ਲੋਕਾਂ ਨੇ ਬਚਾਅ ਕਾਰਜ ਕੀਤੇ ਅਤੇ ਗੱਡੀ ਅਤੇ ਡਰਾਈਵਰ ਨੂੰ ਸੁਰੱਖਿਅਤ ਬਾਹਰ ਕੱਢਿਆ ।

ਪੰਜ ਦਿਨਾਂ ਤੱਕ ਰਹੇਗਾ ਖਰਾਬ ਮੌਸਮ

ਮੌਸਮ ਵਿਭਾਗ ਦੇ ਅਨੁਸਾਰ ਸੂਬੇ ਵਿੱਚ ਪੰਜ ਦਿਨਾਂ ਤੱਕ ਮੌਸਮ ਖ਼ਰਾਬ ਰਹੇਗਾ । ਇਸ ਸਮੇਂ ਦੌਰਾਨ ਭਾਰੀ ਮੀਂਹ, ਗੜੇਮਾਰੀ ਅਤੇ 50 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਹਵਾਵਾਂ ਨਾਲ ਤੂਫ਼ਾਨ ਆਉਣ ਦੀ ਭਵਿੱਖਬਾਣੀ ਕੀਤੀ ਗਈ ਹੈ । ਮੌਸਮ ਵਿਭਾਗ ਨੇ ਅੱਜ ਲਈ ਚਾਰ ਜਿਲ੍ਹਿਆਂ ਚੰਬਾ, ਕਾਂਗੜਾ, ਕੁੱਲੂ ਅਤੇ ਮੰਡੀ ਲਈ ਯੈਲੋ ਅਲਰਟ ਜਾਰੀ ਕੀਤਾ ਹੈ ।

ਸੂਬੇ ਦੇ ਜਿ਼ਆਦਾਤਰ ਹਿੱਸਿਆਂ ਵਿਚ ਸਵੇਰ ਤੋਂ ਹੀ ਬੱਦਲਵਾਈ ਛਾਈ ਹੋਈ ਹੈ । ਅੱਜ ਰਾਤ ਤੋਂ ਪੱਛਮੀ ਗੜਬੜੀ ਹੋਰ ਤੇਜ਼ ਹੋ ਜਾਵੇਗੀ । ਇਸ ਦੇ ਮੱਦੇਨਜ਼ਰ ਕੱਲ੍ਹ ਲਈ ਚੰਬਾ, ਕਾਂਗੜਾ, ਕੁੱਲੂ ਅਤੇ ਮੰਡੀ ਜ਼ਿਲ੍ਹਿਆਂ ਲਈ ਇੱਕ ਔਰੇਂਜ ਅਲਰਟ ਜਾਰੀ ਕੀਤਾ ਗਿਆ ਹੈ । ਲਾਹੌਲ-ਸਪਿਤੀ ਅਤੇ ਕਿੰਨੌਰ ਨੂੰ ਛੱਡ ਕੇ ਬਾਕੀ ਸਾਰੇ ਜਿ਼ਲ੍ਹੇ ਯੈਲੇ ਅਲਰਟ `ਤੇ ਹਨ ।

LEAVE A REPLY

Please enter your comment!
Please enter your name here