ਅੰਬਾਲਾ ਨਿਵਾਸੀ ਕਰਣ ਦੇ ਅੰਗਾਂ ਨੂੰ ਪਰਿਵਾਰਕ ਮੈਂਬਰਾਂ ਕੀਤਾ ਦਾਨ

0
22
Karan

ਅੰਬਾਲਾ, 11 ਮਈ 2026 : ਹਰਿਆਣਾ (Haryana) ਦੇ ਸ਼ਹਿਰ ਅੰਬਾਲਾ ਦੇ ਵਸਨੀਕ ਕਰਣ ਨਾਮ ਦੇ ਇਕ ਨੌਜਵਾਨ ਵਿਦਿਆਰਥੀ ਦੇ ਅੰਗ (Organs) ਉਸਦੇ ਪਰਿਵਾਰਕ ਮੈਂਬਰਾਂ ਵਲੋਂ ਦਾਨ (Donation) ਕੀਤੇ ਗਏ ਹਨ ।

ਕੀ ਕਾਰਨ ਰਿਹਾ ਅਜਿਹਾ ਕਰਨ ਦਾ

ਮਿਲੀ ਜਾਣਕਾਰੀ ਅਨੁਸਾਰ ਕਰਣ ਜੋ ਕਿ ਅੰਬਾਲਾ ਦਾ ਰਹਿਣ ਵਾਲਾ ਹੈ 28 ਅਪੈ੍ਰਲ ਨੂੰ ਸੜਕ ਪਾਰ ਕਰਦੇ ਵੇਲੇ ਸੜਕ ਹਾਦਸੇ ਦਾ ਸਿ਼ਕਾਰ ਹੋ ਗਿਆ ਸੀ, ਜਿਸਦੇ ਚਲਦਿਆਂ ਡਾਕਟਰਾਂ ਵਲੋਂ 20 ਸਾਲਾ ਇਸ ਨੌਜਵਾਨ ਨੂੰ ਬ੍ਰੇਨ ਡੈਡ (Brain dead) ਐਲਾਨ ਦਿੱਤਾ ਗਿਆ ਸੀ ਤੇ ਪਰਿਵਾਰਕ ਮੈਂਬਰਾਂ ਨੇ ਕਰਣ ਦੀ ਇਸ ਹਾਲਤ ਤੇ ਉਸਦੇ ਸਰੀਰ ਦੇ ਅੰਗ ਹੀ ਦਾਨ ਕਰ ਦਿੱਤੇ ਜਦੋਂ ਕਿ ਉਨ੍ਹਾਂ ਤੇ ਪੁੱਤ ਦੀ ਇਸ ਹਾਲਤ ਦਾ ਪਹਾੜ ਟੁੱਟਿਆ ਪਿਆ ਸੀ ।

ਕਿਹੜੇ ਕਿਹੜੇ ਅੰਗ ਕਰ ਦਿੱਤੇ ਗਏ ਹਨ ਦਾਨ

ਜਾਣਕਾਰੀ ਮੁਤਾਬਕ ਉਕਤ ਨੌਜਵਾਨ ਵਿਦਿਆਰਥੀ ਦੇ ਅੰਗ ਚੰਡੀਗੜ੍ਹ ਵਿਖੇ ਬਣੇ ਪੋਸਟ ਗ੍ਰੈਜੂਏਟ ਇੰਸਟੀਚਿਊਟ (ਪੀ. ਜੀ. ਆਈ.) ਵਿਖੇ ਡਾਕਟਰਾਂ ਦੀ ਮਦਦ ਨਾਲ ਦਾਨ ਕੀਤੇ ਗਏ ਹਨ। ਜਿਹੜੇ ਅੰਗ ਦਾਨ ਕੀਤੇ ਗਏ ਹਨ ਵਿਚ ਕਰਨ ਦੇ ਜਿਗਰ, ਪੈਨਕ੍ਰੀਅਸ ਅਤੇ ਦੋਵੇਂ ਗੁਰਦੇ ਸ਼ਾਮਲ ਹਨ, ਜਿਨ੍ਹਾਂ ਦਾ ਚੰਡੀਗੜ੍ਹ ਪੀ. ਜੀ. ਆਈ. ’ਚ ਸਫਲਤਾਪੂਰਵਕ ਅੰਗਦਾਨ ਕੀਤਾ ਗਿਆ ।

ਕਿਹੜਾ ਅੰਗ ਕਿਸ ਵਿਅਕਤੀ ਨੂੰ ਪਾਇਆ ਗਿਆ

ਅੰਤਮ ਪੜਾਅ ਦੇ ਜਿਗਰ ਦੀ ਬਿਮਾਰੀ ਤੋਂ ਪੀੜਤ 22 ਸਾਲਾ ਵਿਅਕਤੀ ’ਚ ਜਿਗਰ ਟ੍ਰਾਂਸਪਲਾਂਟ ਕੀਤਾ ਗਿਆ । ਪਕਰੀਆਜਾ ਆਰ ਗੁਰਦਾ ਇਕ 35 ਸਾਲਾ ਔਰਤ ’ਚ ਟ੍ਰਾਂਸਪਲਾਂਟ ਕੀਤਾ ਗਿਆ । ਜੋ ਕਿ ਗੰਭੀਰ ਅੰਗ ਫੇਲ੍ਹ ਹੋਣ ਤੋਂ ਪੀੜਤ ਸੀ । ਰੋਟੋ ਨੌਰਥ ਦੇ ਨੋਡਲ ਅਫਸਰ ਡਾ. ਵਿਜੇ ਤਾਡੀਆ ਨੇ ਕਿਹਾ ਕਿ ਕਰਨ ਦੇ ਪਰਵਾਰ ਦੁਆਰਾ ਡੂੰਘੇ ਦੁੱਖ ਦੇ ਬਾਵਜੂਦ ਦਿਖਾਈ ਗਈ ਹਿੰਮਤ ਸਮਾਜ ਲਈ ਪ੍ਰੇਰਨਾ ਹੈ । ਪੀ. ਜੀ. ਆਈ. (P. G. I.) ਤੋਂ ਰਵਾਨਾ ਹੁੰਦੇ ਹੀ ਸਾਰਿਆਂ ਨੇ ਕਰਨ ਨੂੰ ਸਲਾਮ ਕੀਤਾ ।

LEAVE A REPLY

Please enter your comment!
Please enter your name here