Home Blog Page 2523

ਮੁਖੌਟੇ ਹਟੇ, ਪੰਜਾਬ ਲਈ ਨਹੀਂ ਸਿਰਫ ਕੁਰਸੀ ਲਈ ਲੜਦੇ ਹਨ ਕਾਂਗਰਸੀ – ਰਾਘਵ ਚੱਢਾ

0

ਨਵਜੋਤ ਸਿੱਧੂ ਨੂੰ ਸ਼ੁੱਭਕਾਮਨਾਵਾਂ, ਦੇਖਦੇ ਹਾਂ ਮਾਫ਼ੀਆ ਨਾਲ ਕਿੰਝ ਨਿਪਟਦੇ ਹਨ ਨਵੇਂ ਕਾਂਗਰਸ ਪ੍ਰਧਾਨ? – ‘ਆਪ’

ਹਰਪਾਲ ਸਿੰਘ ਚੀਮਾ ਦੇ ਨਿਸ਼ਾਨੇ ‘ਤੇ ਰਹੇ ਬਾਦਲ ਅਤੇ ਕਾਂਗਰਸੀ ਆਗੂ

ਚੰਡੀਗੜ੍ਹ : ਆਮ ਆਦਮੀ ਪਾਰਟੀ (ਆਪ) ਦੇ ਕੌਮੀ ਬੁਲਾਰੇ, ਵਿਧਾਇਕ ਅਤੇ ਪੰਜਾਬ ਮਾਮਲਿਆਂ ਦੇ ਸਹਿ ਇੰਚਾਰਜ ਰਾਘਵ ਚੱਢਾ ਨੇ ਕਿਹਾ ਕਿ ਪੰਜਾਬ ਕਾਂਗਰਸ ‘ਚ ਚੱਲ ਰਹੇ ਅੰਦਰੂਨੀ ਯੁੱਧ ਨੇ ਇੱਕ ਗੱਲ ਸਪੱਸ਼ਟ ਕਰ ਦਿੱਤੀ ਹੈ ਕਿ ਸੱਤਾਧਾਰੀ ਕਾਂਗਰਸ ਨੂੰ ਪੰਜਾਬ ਅਤੇ ਲੋਕ ਮੁੱਦਿਆਂ ਦੀ ਨਹੀਂ, ਸਿਰਫ ਆਪਣੀ ਕੁਰਸੀ (ਸੱਤਾ-ਸ਼ਕਤੀ) ਦੀ ਫ਼ਿਕਰ ਹੈ। ਸੱਤਾ ‘ਚ ਹੋਣ ਦੇ ਬਾਵਜੂਦ ਇਹ ਕਾਂਗਰਸੀ ਸਾਢੇ 4 ਸਾਲ ਕਦੇ ਵੀ ਪੰਜਾਬ ਅਤੇ ਪੰਜਾਬ ਦੇ ਲੋਕਾਂ ਨੂੰ ਦਰਪੇਸ਼ ਮੁੱਦਿਆਂ ਲਈ ਨਹੀਂ ਲੜੇ, ਕੇਵਲ ਕੁਰਸੀ ਖੋਹਣ ਜਾਂ ਬਚਾਉਣ ਲਈ ਆਪਸੀ ਯੁੱਧ ਲੜੇ ਹਨ। ਜਿਸ ਤਰ੍ਹਾਂ ਦੇ ਲਾਲਚੀ ਹਾਲਾਤ ਬਣੇ ਹੋਏ ਹਨ, ਲੱਗ ਨਹੀਂ ਰਿਹਾ ਕਿ ਨਵਜੋਤ ਸਿੰਘ ਸਿੱਧੂ ਦੇ ਪੰਜਾਬ ਪ੍ਰਦੇਸ਼ ਕਾਂਗਰਸ ਦਾ ਪ੍ਰਧਾਨ ਬਣਨ ਨਾਲ ਕਾਂਗਰਸੀ ਕਾਟੋ-ਕਲੇਸ਼ ਸ਼ਾਂਤ ਹੋ ਜਾਵੇਗਾ।

ਰਾਘਵ ਚੱਢਾ ਸੋਮਵਾਰ ਇੱਥੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਅਤੇ ਸੂਬਾ ਜਨਰਲ ਸਕੱਤਰ ਹਰਚੰਦ ਸਿੰਘ ਬਰਸਟ ਨਾਲ ਭੁਲੱਥ ਹਲਕੇ ਤੋਂ ਕਾਂਗਰਸੀ ਉਮੀਦਵਾਰ (2017) ਰਹੇ ਰਣਜੀਤ ਸਿੰਘ ਰਾਣਾ ਅਤੇ ਕਪੂਰਥਲਾ ਜ਼ਿਲ੍ਹਾ ਯੂਥ ਕਾਂਗਰਸ ਦੇ ਪ੍ਰਧਾਨ ਐਡਵੋਕੇਟ ਹਰਸਿਮਰਨ ਸਿੰਘ ਘੁੰਮਣ ਨੂੰ ਪਾਰਟੀ ‘ਚ ਸ਼ਾਮਲ ਕਰਨ ਉਪਰੰਤ ਮੀਡੀਆ ਦੇ ਰੂਬਰੂ ਸਨ। ਪੱਤਰਕਾਰਾਂ ਨੂੰ ਪ੍ਰਤੀਕਿਰਿਆ ਦਿੰਦਿਆਂ ਰਾਘਵ ਚੱਢਾ ਨੇ ਕਿਹਾ, ”ਵੈਸੇ ਤਾਂ ਇਹ ਕਾਂਗਰਸ ਦਾ ਅੰਦਰੂਨੀ ਮਸਲਾ ਹੈ, ਪਰੰਤੂ ਸੱਤਾਧਾਰੀ ਧਿਰ ਹੋਣ ਦੇ ਕਾਰਨ ਕਾਂਗਰਸ ਦੀ ਖ਼ਾਨਾ-ਜੰਗੀ ਨੇ ਪੰਜਾਬ ਦਾ ਬਹੁਤ ਨੁਕਸਾਨ ਕੀਤਾ ਹੈ। ਆਪਸੀ ਲੜਾਈ ਕਾਰਨ ਪੰਜਾਬ ਇਨ੍ਹਾਂ ਦੇ ਏਜੰਡੇ ‘ਤੇ ਹੀ ਨਹੀਂ ਰਿਹਾ। ਸਾਢੇ 4 ਸਾਲ ਦੀ ਬਰਬਾਦੀ ਉਪਰੰਤ ਹੁਣ ਉਮੀਦ ਕਰਦੇ ਹਾਂ ਕਿ ਸੱਤਾਧਾਰੀ ਕਾਂਗਰਸ ਬਾਕੀ ਬਚਦੇ ਚੰਦ ਮਹੀਨਿਆਂ ਦਾ ਲੋਕਾਂ ਅਤੇ ਸੂਬੇ ਦੀ ਭਲਾਈ ਹਿੱਤ ਸਦਉਪਯੋਗ ਕਰੇਗੀ।”

ਇੱਕ ਜਵਾਬ ‘ਚ ਰਾਘਵ ਚੱਢਾ ਨੇ ਕਿਹਾ, ” ਨਵਜੋਤ ਸਿੰਘ ਸਿੱਧੂ ਨੂੰ ਸਾਡੀਆਂ ਸ਼ੁੱਭਕਾਮਨਾਵਾਂ ਹਨ। ਦੇਖਦੇ ਹਾਂ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਦੀ ਕੁਰਸੀ ‘ਤੇ ਬੈਠ ਕੇ ਸਿੱਧੂ ਪੰਜਾਬ ਦੇ ਸਾਰੇ ਭਖਵੇਂ ਮੁੱਦਿਆਂ, ਭ੍ਰਿਸ਼ਟਾਚਾਰ ਅਤੇ ਮਾਫ਼ੀਆ ਨਾਲ ਕਿੰਜ ਨਿਪਟਦੇ ਹਨ?” ਰਾਘਵ ਚੱਢਾ ਨੇ ਕਿਹਾ ਕਿ ਸਭ ਨੂੰ ਪਤਾ ਹੈ ਕਿ ਸ੍ਰੀ ਗੁਟਕਾ ਸਾਹਿਬ ਦੀ ਸਹੁੰ ਚੁੱਕਣ ਦੇ ਬਾਵਜੂਦ ਕੈਪਟਨ ਅਤੇ ਕਾਂਗਰਸੀ ਰੇਤ ਮਾਫ਼ੀਆ, ਲੈਂਡ ਮਾਫ਼ੀਆ, ਟਰਾਂਸਪੋਰਟ ਮਾਫ਼ੀਆ, ਬਿਜਲੀ ਮਾਫ਼ੀਆ, ਬੇਰੁਜ਼ਗਾਰੀ, ਨਸ਼ੇ, ਕਰਜ਼ੇ ਥੱਲੇ ਦੱਬੇ ਕਿਸਾਨ-ਮਜ਼ਦੂਰ, ਮਹਿਲਾਵਾਂ-ਬਜ਼ੁਰਗਾਂ, ਮੁਲਾਜ਼ਮਾਂ-ਪੈਨਸ਼ਨਰਾਂ ਇੱਥੋਂ ਤੱਕ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਮਾਮਲੇ ‘ਚ ਇਨਸਾਫ਼ ਲਈ ਨਹੀਂ ਲੜੇ, ਸਿਰਫ ਇੱਕ-ਦੂਜੇ ਕੁਰਸੀ ਬਚਾਉਣ ਜਾਂ ਖੋਹਣ ਲਈ ਹੀ ਆਪਸ ਵਿਚ ਲੜੇ ਹਨ। ਇਸ ਲਈ ਬਾਦਲਾਂ ਵਾਂਗ ਕਾਂਗਰਸ ਤੋਂ ਵੀ ਜਨਤਾ ਦਾ ਪੂਰੀ ਤਰ੍ਹਾਂ ਮੋਹ ਭੰਗ ਹੋ ਗਿਆ ਹੈ। ਇਸ ਲਈ ਲੋਕ ਵਿਕਾਸ ਦਾ ਪ੍ਰਤੀਕ ਬਣੇ ਅਰਵਿੰਦ ਕੇਜਰੀਵਾਲ ਦੀ ‘ਆਪ’ ਨੂੰ ਵੱਡੀ ਉਮੀਦ ਵਜੋਂ ਦੇਖ ਰਹੇ ਹਨ।

ਇਸ ਮੌਕੇ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਜਿਸ ਤਰ੍ਹਾਂ ਸੱਤਾ ਦੇ ਨਸ਼ੇ ‘ਚ ਅੱਤ ਮਚਾਉਣ ਵਾਲੇ ਬਾਦਲਾਂ ਦਾ ਮਖੌਟਾ ਉੱਤਰਿਆ ਸੀ, ਉਸੇ ਤਰ੍ਹਾਂ ਕੁਰਸੀ ਲਈ ਲੜਦੇ ਕਾਂਗਰਸੀਆਂ ਦਾ ਮਖੌਟਾ ਉੱਤਰ ਚੁੱਕਾ ਹੈ ਕਿ ਕੁਰਸੀ ਦੀ ਲਲ੍ਹਕ ‘ਚ ਇਹ ਕਿਸੇ ਵੀ ਹੱਦ ਤੱਕ ਗਿਰ ਸਕਦੇ ਹਨ।

ਪੰਜਾਬ ਦੀ ਖਿਡਾਰਨ Tokyo Olympics ’ਚ ਪਹਿਲੀ ਵਾਰ ਕਰੇਗੀ ਮੁੱਕੇਬਾਜ਼ੀ

0

ਸਿਮਰਨਜੀਤ ਕੌਰ ਪੰਜਾਬ ਦੀ ਪਹਿਲੀ ਅਜਿਹੀ ਮਹਿਲਾ ਮੁੱਕੇਬਾਜ਼ ਹੈ, ਜਿਨ੍ਹਾਂ ਨੇ ਓਲੰਪਿਕ ‘ਚ ਭਾਗ ਲੈਣਾ ਹੈ। ਜਲਦ ਹੀ ਸਿਮਰਨਜੀਤ ਕੌਰ ਤੁਹਾਨੂੰ ਟੋਕੀਓ ਓਲੰਪਿਕ ਦੇ ਰਿੰਗ ’ਚ ਨਜ਼ਰ ਆਵੇਗੀ ਤੇ ਦੇਸ਼ ਲਈ ਮੈਡਲ ਲਿਆਉਣ ਲਈ ਆਪਣੇ ਵਿਰੋਧੀ ਖਿਡਾਰੀਆਂ ਨਾਲ ਦੋ-ਦੋ ਹੱਥ ਕਰਦੀ ਨਜ਼ਰ ਆਵੇਗੀ।

ਸਿਮਰਨਜੀਤ ਕੌਰ ਨੂੰ ਵੂਮੈਨਜ਼ ਕੈਟੇਗਰੀ ਦੇ 60 ਕਿਲੋਗ੍ਰਾਮ ਭਾਰ ਵਰਗ ’ਚ ਬਾਕਸਿੰਗ ’ਚ ਦੋ-ਦੋ ਹੱਥ ਕਰਦੇ ਦੇਖਿਆ ਜਾਵੇਗਾ। ਪੰਜਾਬ ਦੀ ਰਹਿਣ ਵਾਲੀ ਸਿਮਰਨਜੀਤ ਕੌਰ ਦੇ ਪਰਿਵਾਰ ਦਾ ਸੰਬੰਧ ਖੇਡਾਂ ਨਾਲ ਜ਼ਰੂਰ ਰਿਹਾ ਹੈ ਪਰ ਕੋਈ ਵੱਡਾ ਖਿਡਾਰੀ ਅਜੇ ਤਕ ਉਨ੍ਹਾਂ ਦੇ ਪਰਿਵਾਰ ਤੋਂ ਨਹੀਂ ਨਿਕਲਿਆ ਹੈ। ਹਾਲਾਂਕਿ ਉਨ੍ਹਾਂ ਦੇ ਭਰਾ-ਭੈਣ ਬਾਕਸਿੰਗ ਜ਼ਰੂਰ ਕਰਦੇ ਹਨ ਤੇ ਰਾਸ਼ਟਰੀ ਪੱਧਰ ਤਕ ਖੇਡ ਚੁੱਕੇ ਹਨ ਪਰ ਸਭ ਤੋਂ ਅੱਗੇ ਸਿਮਰਨਜੀਤ ਕੌਰ ਹੈ, ਜਿਨ੍ਹਾਂ ਤੋਂ ਸਾਰਿਆਂ ਨੂੰ ਉਮੀਦ ਹੈ।

ਸਿਮਰਨਜੀਤ ਕੌਰ 2011 ਤੋਂ ਪੇਸ਼ੇਵਰ ਮੁੱਕੇਬਾਜ਼ੀ ’ਚ ਹੈ। ਉਨ੍ਹਾਂ ਨੇ ਕਿਹਾ ਸੀ ਕਿ ਉਨ੍ਹਾਂ ਨੇ ਓਲੰਪਿਕ ਲਈ ਖੂਬ ਤਿਆਰੀ ਕੀਤੀ ਹੈ ਤੇ ਵਿਰੋਧੀ ਖਿਡਾਰੀਆਂ ਦੀ ਕਮਜ਼ੋਰੀ ਨੂੰ ਤਲਾਸ਼ ਦੇ ਹੋਏ ਖੁਦ ਦੀਆਂ ਕਮਜ਼ੋਰੀਆਂ ਨੂੰ ਵੀ ਦੂਰ ਕਰ ਰਹੀ ਹੈ। ਇਸ ਦਾ ਨਤੀਜਾ ਸਾਨੂੰ ਓਲੰਪਿਕ ਦੇ ਰਿੰਗ ’ਚ ਦੇਖਣ ਨੂੰ ਮਿਲ ਸਕਦਾ ਹੈ।

ਸਿਮਰਨਜੀਤ ਕੌਰ ਨੇ 2018 ਏਆਈਬੀਏ ਵੋਮੈਨਜ਼ ਵਰਲਡ ਬਾਕਸਿੰਗ ਚੈਂਪੀਅਨਸ਼ਿਪ ’ਚ ਤਾਂਬੇ ਦਾ ਮੈਡਲ ਜਿੱਤਿਆ ਹੈ। 64 ਕਿਲੋਗ੍ਰਾਮ ਭਾਰ ਵਰਗ ’ਚ ਸਿਮਰਨਜੀਤ ਕੌਰ ਨੇ ਅਹਿਮਟ ਕਾਮਰਟ ਬਾਕਸਿੰਗ ਟੂਰਨਾਮੈਂਟ ’ਚ ਗੋਲਡ ਮੈਡਲ ਜਿੱਤਿਆ ਹੈ। 9 ਮਾਰਚ 2021 ਨੂੰ ਇਸ ਖਿਡਾਰਨ ਨੂੰ ਟੋਕੀਓ ਓਲੰਪਿਕ ਦਾ ਟਿਕਟ ਮਿਲਿਆ ਸੀ।

ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਮੰਗ ਪੱਤਰ ਦੇ ਕੇ ਦੋਸ਼ੀਆਂ ਖਿਲਾਫ਼ ਮੰਗੀ ਕਾਰਵਾਈ

0
ਜੌਲੀਆਂ ਵਿਖੇ ਅਗਨ ਭੇਟ ਹੋਏ ਪਾਵਨ ਸਰੂਪ ਨੂੰ ਵਾਪਸ ਮੰਗਵਾਉਣ ਦਾ ਮਾਮਲਾ
ਅੰਮ੍ਰਿਤਸਰ : ਸੰਗਰੂਰ ਦੇ ਪਿੰਡ ਜੌਲੀਆਂ ਵਿਖੇ ਬੀਤੇ ਦਿਨੀਂ ਇਕ ਔਰਤ ਵੱਲੋਂ ਗੁਰਦੁਆਰਾ ਸਾਹਿਬ ਨੂੰ ਅੱਗ ਲਗਾਉਣ ਦੇ ਮਾਮਲੇ ’ਚ ਜੌਲੀਆਂ ਦੇ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ, ਸ਼੍ਰੋਮਣੀ ਕਮੇਟੀ ਦੇ ਅੰਤ੍ਰਿੰਗ ਮੈਂਬਰ ਸ. ਭੁਪਿੰਦਰ ਸਿੰਘ ਭਲਵਾਨ, ਬੀਬੀ ਮਲਕੀਤ ਕੌਰ ਕਮਾਲਪੁਰ, ਜਥੇਦਾਰ ਤੇਜਾ ਸਿੰਘ ਕਮਾਲਪੁਰ ਅਤੇ ਨਗਰ ਦੇ ਕੁਝ ਮੋਹਤਬਰ ਵਿਅਕਤੀਆਂ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੇ ਨਾਂ ਇਕ ਮੰਗ ਪੱਤਰ ਉਨ੍ਹਾਂ ਦੇ ਨਿੱਜੀ ਸਹਾਇਕ ਸ. ਜਸਪਾਲ ਸਿੰਘ ਢੱਡੇ ਨੂੰ ਸੌਂਪਿਆ। ਉਨ੍ਹਾਂ ਮੰਗ ਕੀਤੀ ਕਿ ਨਗਰ ਜੌਲੀਆਂ ਵਿਖੇ ਇਮਾਰਤ ਨੂੰ ਅੱਗ ਲੱਗਣ ਸਮੇਂ ਅਗਨ ਭੇਟ ਹੋਏ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਸਤਿਕਾਰ ਸਹਿਤ ਸ੍ਰੀ ਗੋਇੰਦਵਾਲ ਸਾਹਿਬ ਲਿਜਾਣ ਵਿਚ ਵਿਘਨ ਪਾਉਣ ਵਾਲੇ ਵਿਅਕਤੀਆਂ ਖਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ।
ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪੁੱਜੇ ਸ. ਤੇਜਾ ਸਿੰਘ ਕਮਾਲਪੁਰ ਅਤੇ ਸ. ਭੁਪਿੰਦਰ ਸਿੰਘ ਭਲਵਾਨ ਨੇ ਕਿਹਾ ਕਿ ਪਿੰਡ ਜੌਲੀਆਂ ਵਿਖੇ ਵਾਪਰੀ ਘਟਨਾ ਮਗਰੋਂ ਜਦੋਂ ਅਗਨ ਭੇਟ ਹੋਇਆ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਵਨ ਸਰੂਪ ਅਰਦਾਸ ਕਰਕੇ ਸ੍ਰੀ ਗੋਇੰਦਵਾਲ ਸਾਹਿਬ ਨੂੰ ਰਵਾਨਾ ਕਰ ਦਿੱਤਾ ਗਿਆ ਤਾਂ ਸ. ਹਰਜਿੰਦਰ ਸਿੰਘ ਮਾਝੀ, ਸ. ਅਮਰਜੀਤ ਸਿੰਘ ਕਣਕਵਾਲ ਭੰਗੂਆਂ, ਸ. ਬਚਿੱਤਰ ਸਿੰਘ ਮੰਗਵਾਲ ਆਦਿ ਵੱਲੋਂ ਮਾਹੌਲ ਨੂੰ ਖਰਾਬ ਕਰਦਿਆਂ ਪ੍ਰਸਾਸ਼ਨ ਰਾਹੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਵਨ ਸਰੂਪ ਵਾਪਸ ਮੰਗਵਾਇਆ ਗਿਆ। ਇਸ ਨਾਲ ਸਿੱਖ ਸੰਗਤਾਂ ਦੀਆਂ ਭਾਵਨਾਵਾਂ ਨੂੰ ਭਾਰੀ ਸੱਟ ਵੱਜੀ, ਕਿਉਂਕਿ ਜਦੋਂ ਇਕ ਵਾਰ ਅਰਦਾਸਾ ਸੋਧ ਕੇ ਚਾਲੇ ਪਾ ਦਿੱਤੇ ਗਏ ਸਨ, ਤਾਂ ਮਗਰੋਂ ਆਪਣੀ ਸ਼ੋਹਰਤ ਖੱਟਣ ਲਈ ਇਨ੍ਹਾਂ ਲੋਕਾਂ ਨੇ ਅਜਿਹਾ ਕਰਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕੀਤੀ ਹੈ।
ਉਨ੍ਹਾਂ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਗਨ ਭੇਟ ਹੋਏ ਸਰੂਪ ਨੂੰ ਰਸਤੇ ਵਿੱਚੋਂ ਮੋੜ ਕੇ  25 ਜੂਨ ਤੋਂ 5 ਜੁਲਾਈ 2021 ਤੱਕ ਰੋਕੀ ਰੱਖਿਆ ਗਿਆ। ਉਨ੍ਹਾਂ ਦੋਸ਼ ਲਗਾਇਆ ਕਿ ਅਜਿਹਾ ਕਰਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅਤੇ ਪੰਥਕ ਰਵਾਇਤਾਂ ਦੀ ਇਨ੍ਹਾਂ ਲੋਕਾਂ ਨੇ ਤੌਹੀਨ ਕੀਤੀ ਹੈ, ਜਿਸ ਲਈ ਇਨ੍ਹਾਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇ। ਇਸ ਮੌਕੇ ਸ. ਜਗਮੇਲ ਸਿੰਘ ਛਾਜਲਾ ਪ੍ਰਧਾਨ ਗ੍ਰੰਥੀ ਰਾਗੀ ਪ੍ਰਚਾਰਕ ਸਿੰਘ ਸਭਾ, ਸ. ਬੱਬੀ ਸਿੰਘ ਪ੍ਰਧਾਨ ਲੋਕਲ ਗੁਰਦੁਆਰਾ ਕਮੇਟੀ ਜੌਲੀਆਂ, ਸ. ਕੁਲਵੰਤ ਸਿੰਘ ਸਾਬਕਾ ਚੇਅਰਮੈਨ ਵਾਸੀ ਜੌਲੀਆਂ ਆਦਿ ਮੌਜੂਦ ਸਨ।

ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਸ਼ਰਧਾ ਨਾਲ ਮਨਾਇਆ ਛੇਵੇਂ ਪਾਤਸ਼ਾਹ ਦਾ ਮੀਰੀ ਪੀਰੀ ਦਿਵਸ

0

ਅੰਮ੍ਰਿਤਸਰ : ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਦੇ ਮੀਰੀ ਪੀਰੀ ਦਿਵਸ ਮੌਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਗੁਰਮਤਿ ਸਮਾਗਮ ਕਰਵਾਇਆ ਗਿਆ, ਜਿਸ ਵਿਚ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਮੁੱਖ ਗ੍ਰੰਥੀ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ, ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ, ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਬੀਬੀ ਜਗੀਰ ਕੌਰ, ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਅਤੇ ਸ਼੍ਰੋਮਣੀ ਕਮੇਟੀ ਦੇ ਜਨਰਲ ਸਕੱਤਰ ਐਡਵੋਕੇਟ ਭਗਵੰਤ ਸਿੰਘ ਸਿਆਲਕਾ ਸਮੇਤ ਹੋਰ ਪ੍ਰਮੁੱਖ ਸ਼ਖ਼ਸੀਅਤਾਂ ਨੇ ਸ਼ਮੂਲੀਅਤ ਕੀਤੀ। ਇਸ ਮੌਕੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਮਗਰੋਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਹਜ਼ੂਰੀ ਰਾਗੀ ਭਾਈ ਹਰਭਿੰਦਰ ਸਿੰਘ ਦੇ ਜਥੇ ਨੇ ਸੰਗਤ ਨੂੰ ਗੁਰਬਾਣੀ ਕੀਰਤਨ ਨਾਲ ਜੋੜਿਆ ਅਤੇ ਅਰਦਾਸ ਭਾਈ ਸੁਲਤਾਨ ਸਿੰਘ ਨੇ ਕੀਤੀ। ਪਾਵਨ ਹੁਕਮਨਾਮੇ ਮਗਰੋਂ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਨੇ ਮੀਰੀ ਪੀਰੀ ਦਿਹਾੜੇ ਦਾ ਇਤਿਹਾਸ ਸਾਂਝਾ ਕਰਦਿਆਂ ਸੰਗਤ ਨੂੰ ਗੁਰੂ ਸਾਹਿਬ ਵੱਲੋਂ ਦਰਸਾਏ ਮਾਰਗ ’ਤੇ ਚੱਲਣ ਦੀ ਪ੍ਰੇਰਣਾ ਕੀਤੀ।

ਸਮਾਗਮ ਦੌਰਾਨ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਮੀਰੀ ਪੀਰੀ ਦਿਵਸ ਦੀ ਵਧਾਈ ਦਿੰਦਿਆਂ ਕਿਹਾ ਕਿ ਸਿੱਖ ਕੌਮ ਅੰਦਰ ਇਹ ਸਿਧਾਂਤ ਭਗਤੀ ਅਤੇ ਸ਼ਕਤੀ ਦਾ ਸੁਮੇਲ ਹੈ, ਜਿਸ ਦਾ ਦੁਨੀਆਂ ਦੇ ਧਾਰਮਿਕ ਇਤਿਹਾਸ ਅੰਦਰ ਵੱਡਾ ਮਹੱਤਵ ਹੈ। ਉਨ੍ਹਾਂ ਕਿਹਾ ਕਿ ਛੇਵੇਂ ਪਾਤਸ਼ਾਹ ਵੱਲੋਂ ਸਿੱਖ ਕੌਮ ਨੂੰ ਮੀਰੀ ਪੀਰੀ ਦੇ ਸਿਧਾਂਤ ਨਾਲ ਜੋੜ ਕੇ ਜੋ ਮਾਰਗ ਦਿਖਾਇਆ ਗਿਆ, ਉਹ ਅਧਿਆਤਮ ਨਾਲ ਜੁੜਨ ਦੇ ਨਾਲ-ਨਾਲ ਮਜਲੂਮਾਂ ਦੀ ਰੱਖਿਆ ਕਰਨ ਵਾਲਾ ਹੈ। ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਨੇ ਆਖਿਆ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਮੀਰੀ ਪੀਰੀ ਦੀ ਅਵਾਜ਼ ਸਮੇਂ ਦੀ ਜਾਲਮ ਮੁਗਲ ਹਕੂਮਤ ਦੀ ਜੜ੍ਹਾਂ ਹਲਾਉਣ ਵਾਲੀ ਸਾਬਤ ਹੋਈ। ਇਸ ਨੇ ਸ਼ਕਤੀਸ਼ਾਲੀ ਅਤੇ ਨਿਰਦਈ ਹਕੂਮਤ ਦੇ ਜ਼ੁਲਮਾਂ ਦਾ ਮੁਕਾਬਲਾ ਕੀਤਾ, ਜਿਸ ਨਾਲ ਲੋਕਾਂ ਦੀ ਕਾਇਰਤਾ ਵਾਲੀ ਸੋਚ ਬਦਲੀ ਤੇ ਉਹ ਗੁਲਾਮ ਜੀਵਨ ਵਿੱਚੋਂ ਬਾਹਰ ਆਏ। ਇਹੋ ਕਾਰਨ ਸੀ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਹਕੂਮਤਾਂ ਵੱਲੋਂ ਸਦਾ ਚੁਣੌਤੀ ਦਿੱਤੀ ਜਾਂਦੀ ਰਹੀ। ਉਨ੍ਹਾਂ ਸਿੱਖ ਕੌਮ ਨੂੰ ਗੁਰੂ ਸਾਹਿਬ ਦੇ ਇਸ ਮਾਨਮੱਤੇ ਸਿਧਾਂਤ ਨਾਲ ਜੁੜ ਕੇ ਬਾਣੀ ਅਤੇ ਬਾਣੇ ਦੇ ਧਾਰਨੀ ਬਣਨ ਦੀ ਅਪੀਲ ਕੀਤੀ ਅਤੇ ਆਪਣੀਆਂ ਰਵਾਇਤਾਂ ਤੇ ਪ੍ਰੰਪਰਾਵਾਂ ’ਤੇ ਪਹਿਰਾ ਦੇਣ ਲਈ ਆਖਿਆ।

ਸਮਾਗਮ ਦੌਰਾਨ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਸੁਸ਼ੋਭਿਤ ਗੁਰੂ ਸਾਹਿਬ ਦੀਆਂ ਇਤਿਹਾਸਕ ਮੀਰੀ ਤੇ ਪੀਰੀ ਦੀਆਂ ਕਿਰਪਾਨਾਂ ਦੇ ਸੰਗਤ ਨੂੰ ਦਰਸ਼ਨ ਵੀ ਕਰਵਾਏ ਗਏ। ਇਸ ਮੌਕੇ ਸਿੰਘ ਸਾਹਿਬਾਨ ਨੇ ਪ੍ਰਮੁੱਖ ਸ਼ਖ਼ਸੀਅਤਾਂ ਨੂੰ ਗੁਰੂ ਬਖ਼ਸ਼ਿਸ਼ ਸਿਰੋਪਾਓ ਦੇ ਕੇ ਸਤਿਕਾਰ ਦਿੱਤਾ। ਸਮਾਗਮ ਦੌਰਾਨ ਸ਼੍ਰੋਮਣੀ ਕਮੇਟੀ ਦੇ ਜਨਰਲ ਸਕੱਤਰ ਐਡਵੋਕੇਟ ਭਗਵੰਤ ਸਿੰਘ ਸਿਆਲਕਾ, ਸ਼੍ਰੋਮਣੀ ਕਮੇਟੀ ਦੇ ਮੈਂਬਰ ਸ. ਜਗਸੀਰ ਸਿੰਘ ਮਾਂਗੇਆਣਾ, ਭਾਈ ਅਜਾਇਬ ਸਿੰਘ ਅਭਿਆਸੀ, ਸਾਬਕਾ ਜਥੇਦਾਰ ਗਿਆਨੀ ਗੁਰਬਚਨ ਸਿੰਘ, ਹੈੱਡ ਗ੍ਰੰਥੀ ਗਿਆਨੀ ਗੁਰਮੁੱਖ ਸਿੰਘ, ਭਾਈ ਮਲਕੀਤ ਸਿੰਘ ਵਰਪਾਲ, ਸ਼੍ਰੋਮਣੀ ਕਮੇਟੀ ਦੇ ਸਕੱਤਰ ਸ. ਮਹਿੰਦਰ ਸਿੰਘ ਆਹਲੀ, ਵਧੀਕ ਸਕੱਤਰ ਸ. ਸੁਖਦੇਵ ਸਿੰਘ ਭੂਰਾਕੋਹਨਾ, ਸ. ਪ੍ਰਤਾਪ ਸਿੰਘ, ਮੀਤ ਸਕੱਤਰ ਸ. ਕੁਲਵਿੰਦਰ ਸਿੰਘ ਰਮਦਾਸ, ਸ. ਬਲਵਿੰਦਰ ਸਿੰਘ ਕਾਹਲਵਾਂ, ਸ. ਸੁਲੱਖਣ ਸਿੰਘ ਭੰਗਾਲੀ, ਸ. ਗੁਰਮੀਤ ਸਿੰਘ ਬੁੱਟਰ, ਸ. ਸੁਖਬੀਰ ਸਿੰਘ, ਸ. ਗੁਰਮੀਤ ਸਿੰਘ ਆਨਰੇਰੀ ਸਕੱਤਰ, ਸ੍ਰੀ ਦਰਬਾਰ ਸਾਹਿਬ ਦੇ ਮੈਨੇਜਰ ਸ. ਗੁਰਿੰਦਰ ਸਿੰਘ ਮਥਰੇਵਾਲ, ਸੁਪ੍ਰਿੰਟੈਂਡੈਂਟ ਸ. ਮਲਕੀਤ ਸਿੰਘ ਬਹਿੜਵਾਲ, ਓਐਸਡੀ ਡਾ. ਅਮਰੀਕ ਸਿੰਘ ਲਤੀਫਪੁਰ, ਡਾ. ਸੁਖਬੀਰ ਸਿੰਘ, ਮੈਨੇਜਰ ਨਰਿੰਦਰ ਸਿੰਘ, ਸ. ਨਿਸ਼ਾਨ ਸਿੰਘ, ਸ. ਜਸਪਾਲ ਸਿੰਘ ਢੱਡੇ ਆਦਿ ਮੌਜੂਦ ਸਨ।

ਕਪੂਰਥਲਾ ‘ਚ ਕਾਂਗਰਸ ਨੂੰ ਝਟਕਾ, ਸੈਂਕੜੇ ਸਾਥੀਆਂ ਸਮੇਤ ‘ਆਪ’ ‘ਚ ਸ਼ਾਮਲ ਹੋਏ ਰਣਜੀਤ ਸਿੰਘ ਰਾਣਾ ਅਤੇ ਭੁਲੱਥ ਦੇ ਯੂਥ ਕਾਂਗਰਸ ਪ੍ਰਧਾਨ ਹਰਸਿਮਰਨ ਘੁੰਮਣ

0

ਰਾਘਵ ਚੱਢਾ ਸਮੇਤ ਹਰਪਾਲ ਸਿੰਘ ਚੀਮਾ ਨੇ ਕਰਵਾਈ ਰਸਮੀ ਸ਼ਮੂਲੀਅਤ

ਪੰਜਾਬ ਦੀ ਖੁਸ਼ਹਾਲੀ ਚਾਹੁੰਦੇ ਸਾਰੇ ਸੱਜਣਾਂ ਦਾ ਆਪ ‘ਚ ਸਵਾਗਤ : ਰਾਘਵ ਚੱਢਾ

ਭੁਲੱਥ ਹਲਕੇ ਤੋਂ 2017 ‘ਚ ਕਾਂਗਰਸੀ ਉਮੀਦਵਾਰ ਸਨ ਰਣਜੀਤ ਸਿੰਘ ਰਾਣਾ

ਚੰਡੀਗੜ੍ਹ : ਸੱਤਾਧਾਰੀ ਕਾਂਗਰਸ ਪਾਰਟੀ ਨੂੰ ਜ਼ਿਲਾ ਕਪੂਰਥਲਾ ‘ਚ ਕਰਾਰਾ ਝਟਕਾ ਦਿੰਦਿਆਂ ਵਿਧਾਨ ਸਭਾ ਹਲਕਾ ਭੁਲੱਥ ਤੋਂ ਕਾਂਗਰਸ ਦੇ ਸਾਬਕਾ ਉਮੀਦਵਾਰ ਰਣਜੀਤ ਸਿੰਘ ਰਾਣਾ ਅਤੇ ਭੁਲੱਥ ਹਲਕੇ ਤੋਂ ਯੂਥ ਕਾਂਗਰਸ ਦੇ ਪ੍ਰਧਾਨ ਹਰਸਿਮਰਨ ਸਿੰਘ ਘੁੰਮਣ ਆਪਣੇ ਸੈਂਕੜੇ ਸਾਥੀਆਂ ਅਤੇ ਸਮਰਥਕਾਂ ਨਾਲ ਸੋਮਵਾਰ ਨੂੰ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਗਏੇ। ਇਨਾਂ ਆਗੂਆਂ ਦਾ ਆਮ ਆਦਮੀ ਪਾਰਟੀ (ਆਪ) ਪੰਜਾਬ ਮਾਮਲਿਆਂ ਦਾ ਸਹਿ ਇੰਚਾਰਜ ਅਤੇ ਦਿੱਲੀ ਤੋਂ ਵਿਧਾਇਕ ਰਾਘਵ ਚੱਢਾ, ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਅਤੇ ਪਾਰਟੀ ਦੇ ਸੂਬਾ ਜਨਰਲ ਸਕੱਤਰ ਹਰਚੰਦ ਸਿੰਘ ਬਰਸਟ ਨੇ ਪਾਰਟੀ ਦੇ ਮੁੱਖ ਦਫ਼ਤਰ ਵਿੱਚ ਰਸਮੀ ਤੌਰ ‘ਤੇ ਸਵਾਗਤ ਕੀਤਾ।

ਰਣਜੀਤ ਸਿੰਘ ਰਾਣਾ ਅਤੇ ਐਡਵੋਕੇਟ ਹਰਸਿਮਰਨ ਸਿੰਘ ਘੁੰਮਣ ਦਾ ਸਵਾਗਤ ਕਰਦਿਆਂ ਆਮ ਆਦਮੀ ਪਾਰਟੀ ਦੇ ਦਿੱਲੀ ਤੋਂ ਵਿਧਾਇਕ ਅਤੇ ਪੰਜਾਬ ਮਾਮਲਿਆਂ ਦੇ ਸਹਿ ਇੰਚਾਰਜ ਰਾਘਵ ਚੱਢਾ ਨੇ ਕਿਹਾ ਕਿ ਪੰਜਾਬ ਦੀ ਖੁਸ਼ਹਾਲੀ ਚਾਹੁਣ ਵਾਲੇ ਸਾਰੇ ਸਜਣਾਂ ਦਾ ‘ਆਪ’ ਵਿੱਚ ਸਵਾਗਤ ਹੈ। ਉਨਾਂ ਕਿਹਾ ਕਿ ਸੂਬੇ ਦੇ ਲੋਕ ਸਮਝ ਗਏ ਹਨ ਕਿ ਸਿਰਫ਼ ਆਮ ਆਦਮੀ ਪਾਰਟੀ ਹੀ ਪੰਜਾਬ ਦੀ ਖੁਸ਼ਹਾਲੀ ਲਈ ਲੜਦੀ ਹੈ, ਜਦਕਿ ਕਾਂਗਰਸੀ ਅਤੇ ਅਕਾਲੀ ਕੇਵਲ ਕੁਰਸੀ ਲਈ ਲੜਦੇ ਹਨ।

‘ਆਪ’ ਦੇ ਸੀਨੀਅਰ ਆਗੂ ਅਤੇ ਪੰਜਾਬ ਵਿਧਾਨ ਸਭਾ ‘ਚ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਪੰਜਾਬ ਵਾਸੀ ਆਮ ਆਦਮੀ ਪਾਰਟੀ ਨੂੰ ਸੂਬੇ ਦੇ ਭਵਿੱਖ ਵਜੋਂ ਦੇਖ ਰਹੇ ਹਨ। ਇਸੇ ਲਈ ਹਰ ਦਿਨ ਆਮ ਆਦਮੀ ਪਾਰਟੀ ਦਾ ਕਾਫ਼ਲਾ ਵਧਦਾ ਜਾ ਰਿਹਾ ਹੈ।
ਇਸ ਮੌਕੇ ਰਣਜੀਤ ਸਿੰਘ ਰਾਣਾ ਅਤੇ ਐਡਵੋਕੇਟ ਹਰਸਿਮਰਨ ਸਿੰਘ ਘੁੰਮਣ ਨੇ ਕਿਹਾ ਕਿ ਕਿਹਾ ਕਿ ਪੰਜਾਬ ਦੇ ਬਹੁ ਗਿਣਤੀ ਲੋਕਾਂ ਵਾਂਗ ਉਹ ਵੀ ਅਰਵਿੰਦ ਕੇਜਰੀਵਾਲ ਦੀ ਸਰਕਾਰ ਵੱਲੋਂ ਦਿੱਲੀ ਵਿੱਚ ਕੀਤੇ ਕੰਮਾਂ ਤੋਂ ਪ੍ਰਭਾਵਿਤ ਹੋਏ ਹਨ ਅਤੇ ਦਿੱਲੀ ਦੀ ਤਰਾਂ ਪੰਜਾਬ ਵਿੱਚ ਵੀ ਭ੍ਰਿਸ਼ਟਾਚਾਰ ਮੁਕਤ ਅਤੇ ਲੋਕ ਹਿਤੈਸ਼ੀ ਸਰਕਾਰ ਬਣਾਉਣ ਲਈ ਯਤਨਸ਼ੀਲ ਹਨ। ਵਿਧਾਇਕ ਸੁਖਪਾਲ ਸਿੰਘ ਖਹਿਰਾ ਦੀ ਅਲੋਚਨਾ ਕਰਦਿਆਂ ਰਣਜੀਤ ਸਿੰਘ ਰਾਣਾ ਨੇ ਕਿਹਾ ਕਿ ‘ਆਪ’ ਵੱਲੋਂ ਜਿੱਤ ਪ੍ਰਾਪਤ ਕਰਕੇ ਵਿਧਾਇਕ ਖਹਿਰਾ ਨੇ ਲੋਕਾਂ ਦੇ ਫ਼ਤਵੇ ਨਾਲ ਧੋਖ਼ਾ ਕੀਤਾ ਹੈ ਅਤੇ ਪੰਜਾਬ ਲੋਕ ਹੁਣ ਸੁਖਪਾਲ ਖਹਿਰਾ ‘ਤੇ ਮੁੱੜ ਵਿਸ਼ਵਾਸ਼ ਨਹੀਂ ਕਰਨਗੇ। ਉਨਾਂ ਕਿਹਾ ਕਿ ਇਤਿਹਾਸ ਗਵਾਹ ਹੈ ਕਿ ਖਹਿਰਾ ਜਿਥੇ ਵੀ ਗਏ ਹਨ, ਉਥੇ ਖਿਲਾਰਾ ਹੀ ਪਾਇਆ ਹੈ।

ਜ਼ਿਕਰਯੋਗ ਹੈ ਕਿ ਰਣਜੀਤ ਸਿੰਘ ਰਾਣਾ ਸਾਲ 2017 ਵਿੱਚ ਵਿਧਾਨ ਸਭਾ ਹਲਕਾ ਭੁਲੱਥ ਤੋਂ ਕਾਂਗਰਸ ਪਾਰਟੀ ਵੱਲੋਂ ਚੋਣ ਲੜ ਚੁੱਕੇ ਹਨ। ਉਹ ਟਰੱਕ ਯੂਨੀਅਨ ਦੇ ਪੰਜਾਬ ਪ੍ਰਧਾਨ, ਪਿੰਡ ਦੇ ਸਰਪੰਚ ਅਤੇ ਸਹਿਕਾਰੀ ਬੈਂਕ ਦੇ ਚੇਅਰਮੈਨ ਤੇ ਡਾਇਰੈਕਟਰ ਵੀ ਰਹਿ ਚੁੱਕੇ ਹਨ। ਇਸ ਸਮੇਂ ਰਣਜੀਤ ਸਿੰਘ ਰਾਣਾ ਦੇ ਸਮਰਥਕ, ਪੰਚ ਸਰਪੰਚ, ਬਲਾਕ ਸੰਮਤੀ ਤੇ ਜ਼ਿਲਾ ਪ੍ਰੀਸ਼ਦ ਮੈਂਬਰ ਅਤੇ ਯੂਥ ਕਾਂਗਰਸ ਦੇ ਵਰਕਰ ਵੱਡੀ ਗਿਣਤੀ ਵਿੱਚ ਹਾਜ਼ਰ ਸਨ।

Hyundai ਦਾ ਨਵਾਂ ਧਮਾਕਾ, ਆਉਣ ਵਾਲੀ ਹੈ 5 ਲੱਖ ਤੋਂ ਘੱਟ ਕੀਮਤ ਦੀ ਮਾਈਕ੍ਰੋ SUV ਕਾਰ

0

ਨਵੀਂ ਦਿੱਲੀ: ਟਾਟਾ ਨੇ ਭਾਰਤ ‘ਚ ਸਭ ਤੋਂ ਘੱਟ ਕੀਮਤ ਤੇ ਸਭ ਤੋਂ ਛੋਟੀ ਕਾਰ ਨੈਨੋ ਲਾਂਚ ਕੀਤੀ ਸੀ ਪਰ ਇਹ ਕਾਰ ਆਪਣਾ ਪ੍ਰਭਾਵ ਨਹੀਂ ਛੱਡ ਸਕੀ ਪਰ ਜਦੋਂ ਇਹ ਐਸਯੂਵੀ (SUV) ਦੀ ਗੱਲ ਆਉਂਦੀ ਹੈ, ਤਾਂ ਲੋਕਾਂ ਦਾ ਇਸ ਪ੍ਰਤੀ ਦਿਲਚਸਪੀ ਵਧ ਜਾਂਦੀ ਹੈ। ਜ਼ਿਆਦਾਤਰ ਲੋਕ ਐਸਯੂਵੀ ਨੂੰ ਪਸੰਦ ਕਰਦੇ ਹਨ ਪਰ ਕੀਮਤ ਵੱਧ ਹੋਣ ਕਾਰਨ ਉਹ ਇਸ ਨੂੰ ਖਰੀਦਣ ਦੇ ਯੋਗ ਨਹੀਂ ਹੁੰਦੇ।

ਇਸ ਉਦੇਸ਼ ਲਈ, ਦੱਖਣੀ ਕੋਰੀਆ ਦੀ ਕਾਰ ਨਿਰਮਾਤਾ ਹੁੰਡਈ ਨੇ ਸਭ ਤੋਂ ਛੋਟੀ ਐਸਯੂਵੀ ਲਿਆਉਣ ਦਾ ਫੈਸਲਾ ਕੀਤਾ ਹੈ। ਜਲਦੀ ਹੀ ਇਹ ਬਾਜ਼ਾਰ ਵਿੱਚ ਵਿਕਰੀ ਲਈ ਤਿਆਰ ਹੋ ਜਾਵੇਗੀ। ਦਿਲਚਸਪ ਗੱਲ ਇਹ ਹੈ ਕਿ ਇਸ ਕਾਰ ਦੀ ਲੰਬਾਈ ਟਾਟਾ ਨੈਨੋ ਨਾਲੋਂ ਘੱਟ ਹੈ। ਸਪੱਸ਼ਟ ਹੈ ਕਿ ਇਸ ਦੀ ਕੀਮਤ ਵੀ ਘੱਟ ਹੋਵੇਗੀ।

ਕੈਸਪਰ ਨਾਮ ਦੀ ਚਰਚਾ
ਮੀਡੀਆ ਖ਼ਬਰਾਂ ਅਨੁਸਾਰ ਹੁੰਡਈ ਕੰਪਨੀ ਨੇ ਇਸ ਦਾ ਨਾਮ ਮਾਈਕ੍ਰੋ ਐਸਯੂਵੀ ਰੱਖਿਆ ਹੈ। ਇਸ ਦੀ ਲੰਬਾਈ ਟਾਟਾ ਨੈਨੋ ਨਾਲੋਂ ਘੱਟ ਹੋਵੇਗੀ। ਹੁੰਡਈ ਨੇ ਕੋਰੀਆ ਵਿੱਚ ਐਸਯੂਵੀ ਕੈਸਪਰ ਦਾ ਨਾਮ ਲਿਆ ਹੈ। ਕੁਝ ਰਿਪੋਰਟਾਂ ਅਨੁਸਾਰ, ਕੋਰੀਆ ਦੇ ਬਾਜ਼ਾਰ ਵਿੱਚ ਇਸਦੇ ਮਾਰਕੀਟਿੰਗ ਦਾ ਨਾਮ ਏਐਕਸ 1 ਮਾਈਕਰੋ-ਐਸਯੂਵੀ (AX1 Micro-SUV) ਹੋਵੇਗਾ। ਹੁੰਡਈ ਆਪਣੀਆਂ ਕਾਰਾਂ ਨੂੰ ਵਿਲੱਖਣ ਨਾਮ ਦੇਣ ਲਈ ਜਾਣੀ ਜਾਂਦੀ ਹੈ। ਇਸ ਲਈ, ਕੋਰੀਆ ’ਚ ਇਸ ਮਾਈਕ੍ਰੋ-ਐਸਯੂਵੀ ਦਾ ਨਾਮ ਕੈਸਪਰ (Casper) ਹੋਵੇਗਾ, ਇਸ ਬਾਰੇ ਪੱਕਾ ਕੁਝ ਨਹੀਂ ਕਿਹਾ ਜਾ ਸਕਦਾ।

ਕਾਰ ਦੀਆਂ ਵਿਸ਼ੇਸ਼ਤਾਵਾਂ
ਹੁੰਡਈ ਕੈਸਪਰ ਲਗਪਗ 142 ਇੰਚ (3,595 ਮਿਲੀਮੀਟਰ) ਲੰਮੀ, ਲਗਭਗ 63 ਇੰਚ (1,595 ਮਿਲੀਮੀਟਰ) ਚੌੜੀ ਤੇ ਲਗਪਗ 62 ਇੰਚ (1,575 ਮਿਲੀਮੀਟਰ) ਉੱਚੀ ਹੈ। ਇਸ ਦਾ ਮਤਲਬ ਹੈ ਕਿ ਹੁੰਡਈ ਦੀ ਸਭ ਤੋਂ ਛੋਟੀ ਐਸਯੂਵੀ ਥੋੜ੍ਹੀ ਜਿਹੀ ਛੋਟੀ ਹੋਵੇਗੀ ਪਰ ਇਸ ਦੀ ਸਭ ਤੋਂ ਛੋਟੀ ਪੇਸ਼ਕਸ਼ ਸੈਂਟਰੋ ਹੈਚਬੈਕ ਨਾਲੋਂ ਲੰਮੀ ਹੋਵੇਗੀ।

ਫੋਰ-ਸਿਲੰਡਰ ਐਸਪੀਰੇਟਡ ਇੰਜਣ
ਕੈਸਪਰ ਵਿੱਚ 1.2-ਲੀਟਰ, ਫੋਰ-ਸਿਲੰਡਰ ਐਸਪੀਰੇਟਡ ਇੰਜਣ ਦਿੱਤਾ ਗਿਆ ਹੈ। ਹੁੰਡਈ ਨੇ ਲਾਗਤ ਨੂੰ ਘਟਾਉਣ ਲਈ ਸੈਂਟ੍ਰੋ ਦੇ 1.1-ਲਿਟਰ, ਥ੍ਰੀ-ਸਿਲੰਡਰ ਪੈਟਰੋਲ ਇੰਜਣ ਦੇ ਨਾਲ ਮਾਈਕਰੋ-ਐਸਯੂਵੀ ਦੇ ਹੇਠਲੇ ਵੇਰੀਐਂਟ ਦੀ ਪੇਸ਼ਕਸ਼ ਵੀ ਕਰ ਸਕਦੀ ਹੈ। ਹੁੰਡਈ ਕੈਸਪਰ ਟਾਟਾ ਐਚਬੀਐਕਸ ਮਾਈਕ੍ਰੋ-ਐਸਯੂਵੀ, ਮਾਰੂਤੀ ਸੁਜ਼ੂਕੀ ਇਗਨੀਸ ਤੇ ਮਹਿੰਦਰਾ ਕੇਯੂਵੀ 100 ਵਰਗੇ ਉੱਚ-ਰਾਈਡ ਹੈਚਬੈਕ ਨਾਲ ਮੁਕਾਬਲਾ ਕਰ ਸਕਦੀ ਹੈ।

ਸਤੰਬਰ ਤੱਕ ਗਲੋਬਲ ਮਾਰਕੀਟਿੰਗ
ਮੀਡੀਆ ਖ਼ਬਰਾਂ ਅਨੁਸਾਰ ਇਸ ਕਾਰ ਨੂੰ ਸਤੰਬਰ ਤੱਕ ਗਲੋਬਲ ਬਾਜ਼ਾਰ ਵਿੱਚ ਲਾਂਚ ਕੀਤਾ ਜਾ ਸਕਦਾ ਹੈ। ਇਸ ਤੋਂ ਬਾਅਦ ਇਸ ਨੂੰ ਭਾਰਤ ‘ਚ ਲਾਂਚ ਕੀਤਾ ਜਾਵੇਗਾ। ਭਾਰਤ ਵਿਚ ਸਬ-ਫੋਰ-ਮੀਟਰ ਵੇਨਿਯੂ ਕੰਪੈਕਟ ਐਸਯੂਵੀ (SUV) ਵਿੱਚ ਟਾਟਾ ਨੇਕਸਨ (7.19 ਤੋਂ 13.23 ਲੱਖ ਰੁਪਏ), ਮਾਰੂਤੀ ਵਿਟਾਰਾ ਬ੍ਰੇਜ਼ਾ (7.51 ਤੋਂ 11.41 ਲੱਖ) ਤੇ ਹੁੰਡਈ ਸਥਾਨ (6.92-11.78 ਲੱਖ) ਵਰਗੇ ਵਾਹਨ ਸ਼ਾਮਲ ਹਨ।

ਭਾਰਤ ਨੇ ਪਹਿਲੇ ਵਨਡੇ ‘ਚ ਸ਼੍ਰੀਲੰਕਾ ਨੂੰ 7 ਵਿਕਟਾਂ ਨਾਲ ਦਿੱਤੀ ਕਰਾਰੀ ਮਾਤ

0

ਭਾਰਤ ਅਤੇ ਸ਼੍ਰੀਲੰਕਾ ਵਿਚਾਲੇ 3 ਮੈਚਾਂ ਦੀ ਵਨਡੇ ਸੀਰੀਜ਼ ਦਾ ਆਗਾਜ਼ ਹੋ ਗਿਆ ਹੈ। ਆਰ. ਪ੍ਰੇਮਦਾਸਾ ਸਟੇਡੀਅਮ ਵਿੱਚ ਖੇਡੇ ਗਏ ਪਹਿਲੇ ਵਨਡੇ ਮੈਚ ਵਿੱਚ ਭਾਰਤੀ ਕ੍ਰਿਕਟ ਟੀਮ ਨੇ ਮੇਜ਼ਬਾਨ ਟੀਮ ਸ਼੍ਰੀਲੰਕਾ ਨੂੰ ਸੱਤ ਵਿਕਟਾਂ ਨਾਲ ਮਾਤ ਦਿੱਤੀ। ਇਸਦੇ ਨਾਲ ਹੀ ਭਾਰਤ ਨੇ ਤਿੰਨ ਮੈਚਾਂ ਦੀ ਸੀਰੀਜ਼ ਵਿੱਚ 1-0 ਦੀ ਲੀਡ ਹਾਸਿਲ ਕਰ ਲਈ ਹੈ।

ਮੇਜ਼ਬਾਨ ਟੀਮ ਸ਼੍ਰੀਲੰਕਾ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਦਿਆਂ 50 ਓਵਰਾਂ ਵਿੱਚ 9 ਵਿਕਟਾਂ ਦੇ ਨੁਕਸਾਨ ‘ਤੇ 262 ਦੌੜਾਂ ਬਣਾਈਆਂ। ਇਸ ਟੀਚੇ ਦਾ ਪਿੱਛਾ ਕਰਨ ਉਤਰੀ ਭਾਰਤੀ ਟੀਮ ਨੇ 36.4 ਓਵਰਾਂ ਵਿੱਚ ਸਿਰਫ ਤਿੰਨ ਵਿਕਟਾਂ ਦੇ ਨੁਕਸਾਨ ਨਾਲ ਇਹ ਮੈਚ ਜਿੱਤ ਲਿਆ। ਭਾਰਤ ਲਈ ਕਪਤਾਨ ਸ਼ਿਖਰ ਧਵਨ ਨੇ 95 ਗੇਂਦਾਂ ਵਿੱਚ ਨਾਬਾਦ 86 ਦੌੜਾਂ ਦੀ ਪਾਰੀ ਖੇਡੀ। ਇਸ ਤੋਂ ਇਲਾਵਾ ਈਸ਼ਾਨ ਕਿਸ਼ਨ ਨੇ 59 ਦੌੜਾਂ ਬਣਾਈਆਂ ।

ਧਵਨ ਨੇ 86 ਦੌੜਾਂ ਦੀ ਆਪਣੀ ਪਾਰੀ ਵਿੱਚ ਛੇ ਚੌਕੇ ਅਤੇ ਇੱਕ ਛੱਕਾ ਮਾਰਿਆ। ਇਸਦੇ ਨਾਲ ਹੀ ਉਨ੍ਹਾਂ ਨੇ ਵਨਡੇ ਕ੍ਰਿਕਟ ਵਿੱਚ 6000 ਦੌੜਾਂ ਦਾ ਅੰਕੜਾ ਵੀ ਪਾਰ ਕਰ ਲਿਆ। ਧਵਨ ਨੇ ਤੇਜ਼ੀ ਨਾਲ 6000 ਦੌੜਾਂ ਬਣਾਉਣ ਦੇ ਮਾਮਲੇ ਵਿੱਚ ਵੈਸਟਇੰਡੀਜ਼ ਦੇ ਸਰ ਵਿਵੀਅਨ ਰਿਚਰਡਸ ਅਤੇ ਇੰਗਲੈਂਡ ਦੇ ਕਪਤਾਨ ਜੋ ਰੂਟ ਨੂੰ ਵੀ ਪਿੱਛੇ ਕਰ ਦਿੱਤਾ ਹੈ ।

ਦੂਜੇ ਪਾਸੇ ਸ਼੍ਰੀਲੰਕਾ ਵੱਲੋਂ ਚਮਿਕਾ ਕਰੁਣਾਰਤਨੇ ਨੇ 35 ਗੇਂਦਾਂ ‘ਤੇ ਇੱਕ ਚੌਕੇ ਅਤੇ ਦੋ ਛੱਕਿਆਂ ਦੀ ਮਦਦ ਨਾਲ ਸਭ ਤੋਂ ਵੱਧ ਨਾਬਾਦ 43 ਦੌੜਾਂ ਬਣਾਈਆਂ । ਸ਼੍ਰੀਲੰਕਾ ਦੀ ਪਾਰੀ ਵਿੱਚ ਕਪਤਾਨ ਦਸੁਨ ਸ਼ਨਾਕਾ ਨੇ 39, ਚਰੀਥ ਅਸਲੰਕਾ ਨੇ 38, ਅਵਿਸ਼ਕਾ ਫਰਨਾਂਡੋ ਨੇ 32, ਮਿਨੋਦ ਭਾਨੂਕਾ ਨੇ 27, ਭਾਨੂਕਾ ਰਾਜਪਕਸ਼ਾ ਨੇ 24, ਧਨੰਜੈ ਡੀ ਸਿਲਵਾ ਨੇ 14 ਦੌੜਾਂ ਬਣਾਈਆਂ। ਭਾਰਤ ਲਈ ਦੀਪਕ ਚਾਹਰ, ਯੁਜਵੇਂਦਰ ਚਾਹਲ ਅਤੇ ਕੁਲਦੀਪ ਯਾਦਵ ਨੇ ਦੋ-ਦੋ ਵਿਕਟਾਂ ਲਈਆਂ, ਜਦੋਂ ਕਿ ਹਾਰਦਿਕ ਪਾਂਡਿਆ ਅਤੇ ਕ੍ਰੂਨਲ ਪਾਂਡਿਆ ਨੇ ਇੱਕ-ਇੱਕ ਵਿਕਟ ਹਾਸਿਲ ਕੀਤੀ ।

ਸਰਕਾਰ ਨੂੰ ਪੈਟਰੋਲ – ਡੀਜ਼ਲ ਤੋਂ ਹੋਈ 3.35 ਲੱਖ ਕਰੋੜ ਦੀ ਕਮਾਈ, ਸੰਸਦ ‘ਚ ਦਿੱਤੀ ਪੂਰੀ ਜਾਣਕਾਰੀ

0

ਪੈਟਰੋਲ – ਡੀਜ਼ਲ ਨਾਲ ਸਰਕਾਰ ਨੂੰ ਬਹੁਤ ਕਮਾਈ ਹੋ ਰਹੀ ਹੈ। ਪੈਟਰੋਲ – ਡੀਜ਼ਲ ‘ਤੇ ਲੱਗਣ ਵਾਲੇ ਟੈਕਸ ਤੋਂ ਕੇਂਦਰ ਸਰਕਾਰ ਦੀ ਕਮਾਈ 88 ਫੀਸਦੀ ਤੱਕ ਵੱਧ ਗਈ ਹੈ। ਇਸ ਸਾਲ ਮਾਰਚ ਤੱਕ ਇਹ ਕਮਾਈ 3.35 ਲੱਖ ਕਰੋੜ ਤੱਕ ਪਹੁੰਚ ਗਈ ਹੈ। ਐਕਸਾਈਜ਼ ਡਿਊਟੀ ਵਧਾਉਣ ਤੋਂ ਬਾਅਦ ਸਰਕਾਰ ਦੀ ਕਮਾਈ ਵਧੀ ਹੈ। ਇਸ ਗੱਲ ਦੀ ਜਾਣਕਾਰੀ ਸੋਮਵਾਰ ਨੂੰ ਲੋਕ ਸਭਾ ਵਿੱਚ ਦਿੱਤੀ ਗਈ।

ਪਿਛਲੇ ਸਾਲ ਪੈਟਰੋਲ ‘ਤੇ ਐਕਸਾਈਜ਼ ਡਿਊਟੀ 19.98 ਰੁਪਏ ਸੀ ਜਿਸ ਨੂੰ ਇਸ ਵਾਰ ਵਧਾਕੇ 32.90 ਰੁਪਏ ਕਰ ਦਿੱਤਾ ਗਿਆ। ਕੋਰੋਨਾ ਦੇ ਚਲਦੇ ਅੰਤਰਰਾਸ਼ਟਰੀ ਬਾਜ਼ਾਰ ਵਿੱਚ ਕੱਚੇ ਤੇਲ ਦੇ ਮੁੱਲ ਕਈ ਸਾਲ ਦੇ ਰਿਕਾਰਡ ਹੇਠਲੇ ਪੱਧਰ ‘ਤੇ ਚਲੇ ਗਏ ਸਨ। ਲਾਕਡਾਊਨ ਦੀ ਵਜ੍ਹਾ ਤੋਂ ਗੱਡੀਆਂ ਬੰਦ ਸਨ ਅਤੇ ਤੇਲਾਂ ਦੀ ਮੰਗ ਵੀ ਘੱਟ ਗਈ ਸੀ। ਇਸ ਕਮੀ ਨੂੰ ਦੂਰ ਕਰਨ ਲਈ ਸਰਕਾਰ ਨੇ ਐਕਸਾਈਜ਼ ਡਿਊਟੀ ਵਧਾਈ ਸੀ। ਇਸੇ ਤਰ੍ਹਾਂ ਡੀਜ਼ਲ ਦੇ ਮੁੱਲ ‘ਤੇ ਵੀ ਲਗਭਗ ਦੁਗਣੇ ਰੁਪਏ ਤੱਕ ਡਿਊਟੀ ਵਧਾਈ ਗਈ। ਪਿਛਲੇ ਸਾਲ ਇਹ ਡਿਊਟੀ 15.83 ਰੁਪਏ ਸੀ ਜਿਸ ਨੂੰ ਵਧਾਕੇ 31.80 ਰੁਪਏ ਕਰ ਦਿੱਤੇ ਗਏ। ਇਸ ਦੇ ਬਾਰੇ ਵਿੱਚ ਲੋਕ ਸਭਾ ਵਿੱਚ ਪੈਟਰੋਲੀਅਮ ਰਾਜਮੰਤਰੀ ਰਾਮੇਸ਼ਵਰ ਤੇਲੀ ਨੇ ਇਸ ਬਾਰੇ ਜਵਾਬ ਦਿੱਤਾ।

ਹੋਰ ਹੁੰਦੀ ਕਮਾਈ ਪਰ…
ਇਨ੍ਹਾਂ ਦੋਨਾਂ ਬਾਲਣਾਂ ‘ਤੇ ਐਕਸਾਈਜ਼ ਡਿਊਟੀ ਵਧਣ ਨਾਲ ਸਰਕਾਰ ਦਾ ਟੈਕਸ ਕੁਲੈਕਸ਼ਨ 3.35 ਲੱਖ ਕਰੋੜ ਰੁਪਏ ‘ਤੇ ਪਹੁੰਚ ਗਿਆ ਹੈ। ਰਾਮੇਸ਼ਵਰ ਤੇਲੀ ਦੇ ਅਨੁਸਾਰ, ਇਹ ਅੰਕੜਾ ਅਪ੍ਰੈਲ 2020 ਤੋਂ ਮਾਰਚ 2021 ਦੇ ਵਿੱਚ ਦਾ ਹੈ। ਠੀਕ ਇੱਕ ਸਾਲ ਪਹਿਲਾਂ ਇਸ ਮਿਆਦ ਵਿੱਚ ਪੈਟਰੋਲ – ਡੀਜ਼ਲ ਨਾਲ ਟੈਕਸ ਕੁਲੈਕਸ਼ਨ 1.78 ਲੱਖ ਕਰੋੜ ਰੁਪਏ ਸੀ ਜੋ ਹੁਣ ਵਧਕੇ 3.35 ਲੱਖ ਕਰੋੜ ‘ਤੇ ਪਹੁੰਚ ਗਿਆ ਹੈ। ਸਰਕਾਰ ਨੂੰ ਇਸ ਵਸਤੂ ਵਿੱਚ ਹੋਰ ਵੀ ਕਮਾਈ ਹੁੰਦੀ, ਪਰ ਲਾਕਡਾਊਨ ਦੇ ਚਲਦੇ ਇਸ ਵਿੱਚ ਗਿਰਾਵਟ ਦੇਖੀ ਗਈ। ਲਾਕਡਾਊਨ ਅਤੇ ਕੋਰੋਨਾ ਪਾਬੰਦੀਆਂ ਦੇ ਚਲਦੇ ਵਾਹਨ ਦੀ ਆਵਾਜਾਹੀ ਬੰਦ ਹੋਣ ਕਾਰਨ ਪੈਟਰੋਲ ਅਤੇ ਡੀਜ਼ਲ ਦੀ ਮੰਗ ਘੱਟ ਗਈ, ਜਿਸ ਦੇ ਨਾਲ ਟੈਕਸ ਕੁਲੈਕਸ਼ਨ ਵੀ ਘੱਟ ਰਿਹਾ।

ਦਹੀ ਸਿਹਤ ਲਈ ਹੁੰਦਾ ਹੈ ਲਾਭਦਾਇਕ, ਇਸ ਨਾਲ ਕਿਹੜੀਆਂ ਬਿਮਾਰੀਆਂ ਤੋਂ ਮਿਲ ਸਕਦਾ ਹੈ ਛੁਟਕਾਰਾ, ਜਾਣੋ

0

ਦਹੀ ਸੁਆਦੀ ਹੁੰਦਾ ਹੈ ਉਸ ਤੋਂ ਕਿਤੇ ਜ਼ਿਆਦਾ ਇਹ ਸਾਡੀ ਸਿਹਤ ਲਈ ਵੀ ਫਾਇਦੇਮੰਦ ਹੁੰਦਾ ਹੈ। ਦਹੀ ਦੇ ਕੁੱਝ ਅਜਿਹੇ ਫਾਇਦੇ ਹੁੰਦੇ ਹਨ ਜਿਸ ਦੇ ਬਾਰੇ ਵਿੱਚ ਤੁਸੀ ਸ਼ਾਇਦ ਹੀ ਜਾਣਦੇ ਹੋਵੋਗੇ। ਇਸ ਵਿਚ ਅਜਿਹੇ ਬਹੁਤ ਸਾਰੇ ਪੋਸ਼ਕ ਤੱਤ ਹੁੰਦੇ ਹਨ, ਜੋ ਮਨੁੱਖ ਦੇ ਸਰੀਰ ਨੂੰ ਕਈ ਪ੍ਰਕਾਰ ਦੀਆਂ ਬਿਮਾਰੀਆਂ ਤੋਂ ਬਚਾਉਣ ਵਿੱਚ ਮਦਦਗਾਰ ਹੁੰਦੇ ਹਨ। ਦਹੀ ਵਿੱਚ ਕੈਲਸੀਅਮ, ਪ੍ਰੋਟੀਨ, ਵਿਟਾਮਿਨ ਪਾਇਆ ਜਾਂਦਾ ਹੈ। ਅੱਜ ਅਸੀ ਤੁਹਾਨੂੰ ਦਹੀ ਦੇ ਕੁੱਝ ਖਾਸ ਫਾਇਦੇ ਦੇ ਬਾਰੇ ‘ਚ ਦੱਸਾਂਗੇ –

– ਦਹੀ ਦਾ ਸੇਵਨ ਕਰਨ ਨਾਲ ਸਾਡੀ ਪਾਚਣ ਸ਼ਕਤੀ ਵਧਦੀ ਹੈ, ਹਰ – ਰੋਜ਼ ਦਹੀ ਖਾਣ ਨਾਲ ਭੁੱਖ ਨਾ ਲੱਗਣ ਦੀ ਰੋਗ ਖ਼ਤਮ ਹੋ ਜਾਂਦੇ ਹਨ।

– ਜੋ ਲੋਕ ਹਰ – ਰੋਜ਼ ਦਹੀ ਦਾ ਸੇਵਨ ਕਰਦੇ ਹਨ ਨਾ ਤਾਂ ਮੂੰਹ ਤੋਂ ਬਦਬੂ ਆਉਂਦੀ ਹੈ ਅਤੇ ਨਾ ਹੀ ਉਨ੍ਹਾਂ ਦੇ ਦੰਦਾਂ ‘ਚ ਕੀੜਾ ਲਗਦਾ ਹੈ।

– ਹੀਂਗ ਦਾ ਛੌਂਕ ਲਗਾ ਕੇ ਦਹੀ ਖਾਣ ਨਾਲ ਜੋੜਾ ਦੇ ਦਰਦ ‘ਚ ਮੁਨਾਫ਼ਾ ਮਿਲਦਾ ਹੈ। ਇਹ ਸੁਆਦੀ ਹੋਣ ਦੇ ਨਾਲ- ਨਾਲ ਪੌਸ਼ਟਿਕ ਵੀ ਹੁੰਦਾ ਹੈ।

– ਜੇ ਦਹੀਂ ਦੇ ਨਾਲ ਕਿਸ਼ਮਿਸ਼, ਬਦਾਮ ਜਾਂ ਖਜੂਰ ਨੂੰ ਮਿਲਾਇਆ ਜਾਵੇ ਤਾਂ ਭਾਰ ਵਧਣਾ ਸ਼ੁਰੂ ਹੋ ਜਾਂਦਾ ਹੈ।

– ਦਹੀ ਦੇ ਨਾਲ ਸ਼ਹਿਦ ਮਿਲਾ ਕੇ ਜਿਨ੍ਹਾਂ ਬੱਚੀਆਂ ਦੇ ਦੰਦ ਨਿਕਲ ਰਹੇ ਹੋਣ, ਉਨ੍ਹਾਂ ਨੂੰ ਚੱਟਣਾ ਚਾਹੀਦਾ ਹੈ। ਇਸ ਤੋਂ ਦੰਦ ਸੌਖ ਨਾਲ ਨਿਕਲ ਜਾਂਦੇ ਹਨ।

– ਦਹੀ ਖਾਣ ਦਾ ਸਿੱਧਾ ਸੰਬੰਧ ਦਿਮਾਗ ਨਾਲ ਹੁੰਦਾ ਹੈ। ਦਹੀ ਦਾ ਸੇਵਨ ਕਰਨ ਵਾਲਿਆਂ ਨੂੰ ਤਣਾਅ ਦੀ ਸ਼ਿਕਾਇਤ ਬਹੁਤ ਘੱਟ ਹੁੰਦੀ ਹੈ।

– ਜੇਕਰ ਤੁਸੀਂ ਆਪਣੇ ਆਪ ਨੂੰ ਬਹੁਤ ਥੱਕਿਆ ਹੋਇਆ ਮਹਿਸੂਸ ਕਰ ਰਹੇ ਹੋ ਤਾਂ ਹਰ ਰੋਜ਼ ਦਹੀ ਦਾ ਸੇਵਨ ਕਰਨਾ ਤੁਹਾਡੇ ਲਈ ਵਧੀਆ ਰਹੇਗਾ।

ਲਹਿੰਦੇ ਪੰਜਾਬ ‘ਚ ਵਾਪਰੀ ਦੁਰਘਟਨਾ, 30 ਲੋਕਾਂ ਦੀ ਮੌਤ, 40 ਤੋਂ ਵੱਧ ਹੋਏ ਜ਼ਖਮੀ

0

ਪਾਕਿਸਤਾਨ ਦੇ ਪੰਜਾਬ ਰਾਜ ਤੋਂ ਇੱਕ ਦੁਖਦਾਇਕ ਖ਼ਬਰ ਸਾਹਮਣੇ ਆਈ ਹੈ। ਡੇਰਾ ਗਾਜ਼ੀ ਖਾਨ ਜ਼ਿਲ੍ਹੇ ਵਿੱਚ ਇੱਕ ਹਾਈਵੇ ‘ਤੇ ਯਾਤਰੀਆਂ ਨਾਲ ਭਰੀ ਬੱਸ ਅਤੇ ਟਰੱਕ ਵਿਚ ਜਬਰਦਸਤ ਟੱਕਰ ਹੋ ਗਈ। ਇਸ ਹਾਦਸੇ ਵਿੱਚ ਘੱਟੋ ਘੱਟ 30 ਲੋਕਾਂ ਦੀ ਮੌਤ ਹੋ ਗਈ ਅਤੇ 40 ਤੋਂ ਵੱਧ ਲੋਕ ਜ਼ਖਮੀ ਹੋ ਗਏ ਹਨ।

ਜ਼ਖਮੀਆਂ ਵਿਚ ਸਭ ਤੋਂ ਜ਼ਿਆਦਾ ਉਹ ਕਾਮੇ ਹਨ ਜੋ ਈਦ-ਉਲ-ਅਜ਼ਹਾ ਮਨਾਉਣ ਲਈ ਆਪਣੇ ਪਿੰਡ ਜਾ ਰਹੇ ਸਨ। ਅਧਿਕਾਰੀਆਂ ਨੇ ਦੱਸਿਆ ਕਿ ਬੱਸ ਸਿਆਲਕੋਟ ਤੋਂ ਰਾਜਨਪੁਰ ਜਾ ਰਹੀ ਸੀ, ਇਹ ਡੇਰਾ ਗਾਜ਼ੀ ਖਾਨ ਜ਼ਿਲ੍ਹੇ ਦੇ ਤੌਨਸਾ ਬਾਈਪਾਸ ਨੇੜੇ ਸਿੰਧ ਰਾਜ ਮਾਰਗ ‘ਤੇ ਹਾਦਸੇ ਦਾ ਸ਼ਿਕਾਰ ਹੋਈ।

ਇਸ ਹਾਦਸੇ ‘ਚ ਜ਼ਖਮੀ ਹੋਏ ਲੋਕਾਂ ਨੂੰ ਨੇੜਲੇ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਸਿਹਤ ਅਧਿਕਾਰੀਆਂ ਨੇ ਦੱਸਿਆ ਕਿ ਹਸਪਤਾਲ ਪਹੁੰਚਣ ਤੋਂ ਪਹਿਲਾਂ ਹੀ 18 ਲੋਕਾਂ ਦੀ ਮੌਤ ਹੋ ਗਈ ਸੀ। ਪਾਕਿਸਤਾਨ ਦੇ ਸੂਚਨਾ ਅਤੇ ਪ੍ਰਸਾਰਨ ਮੰਤਰੀ ਫਵਾਦ ਚੌਧਰੀ ਨੇ ਪੁਸ਼ਟੀ ਕੀਤੀ ਹੈ ਕਿ ਡੇਰਾ ਗਾਜ਼ੀ ਖਾਨ ਨੇੜੇ ਹੋਏ ਹਾਦਸੇ ਵਿੱਚ ਘੱਟੋ ਘੱਟ 30 ਲੋਕਾਂ ਦੀ ਮੌਤ ਹੋ ਗਈ ਸੀ।