ਟ੍ਰਾਂਸਪੋਰਟ ਮੰਤਰੀ ਨਾਲ ਬੇਨਤੀਜਾ ਰਹੀ ਮੀਟਿੰਗ ਕਾਰਨ ਹੜ੍ਹਤਾਲ ਰਹੇਗੀ ਜਾਰੀ

0
36
Meeting

ਚੰਡੀਗੜ੍ਹ, 21 ਅਕਤੂਬਰ 2026 : ਪੰਜਾਬ ਦੇ ਟ੍ਰਾਂਸਪੋਰਟ ਮੰਤਰੀ (Transport Minister) ਹਰਪਾਲ ਸਿੰਘ ਚੀਮਾ ਨਾਲ ਵੱਖ-ਵੱਖ ਟ੍ਰਾਂਸਪੋਰਟਾਂ ਵਿਚ ਕੰਮ ਕਰਦੇ ਮੁਲਾਜਮਾਂ ਦੀ ਜੱਥੇਬੰਦੀ ਦੀ ਮੀਟਿੰਗ ਬੇਨਤੀਜਾ (Meeting inconclusive) ਰਹੀ ਹੈ ।

ਕੀ ਜਾਣਕਾਰੀ ਦਿੱਤੀ ਗਈ ਜੱਥੇਬੰਦੀ ਦੇ ਪ੍ਰਧਾਨ ਵਲੋਂ

ਜਥੇਬੰਦੀ ਦੇ ਪ੍ਰਧਾਨ ਰੇਸ਼ਮ ਸਿੰਘ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਅੱਜ ਵੀ ਟ੍ਰਾਂਸਪੋਰਟ ਮੰਤਰੀ ਹਰਪਾਲ ਚੀਮਾ (Harpal Cheema) ਨਾਲ ਮੀਟਿੰਗ ਰੱਖੀ ਗਈ ਸੀ, ਜਿਹੜੀ ਕਿ ਬੇਨਤੀਜਾ ਰਹੀ ਹੈ ਅਤੇ ਹੜਤਾਲ ਚਲਦੀ ਰਹੇਗੀ। ਇਸ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਅੱਜ ਵੀ ਟ੍ਰਾਂਸਪੋਰਟ ਵਿਭਾਗ ਵੱਲੋਂ ਇਹ ਗੱਲ ਕਹੀ ਗਈ ਕਿ ਉਹਨਾਂ ਦਾ ਡਾਟਾ ਹਾਲੇ ਪਰਸੋਨਲ ਵਿਭਾਗ ਤੋਂ ਵਾਪਸ ਆਉਣਾ ਬਾਕੀ ਹੈ, ਜਿਸ ਕਰਕੇ ਨੋਟੀਫਿਕੇਸ਼ਨ ਹੋਣੀ ਜਾਰੀ ਨਹੀਂ ਹੋ ਸਕਦਾ ਅਤੇ ਉਸ ਦੇ ਲਈ ਇੱਕ ਸਮਾਂ ਬੰਦ ਤਰੀਕ ਜਰੂਰ ਦਿੱਤੀ ਗਈ ।

ਸਰਕਾਰ ਦਿੱਤਾ ਜਾ ਰਿਹਾ ਭਰੋਸਾ ਲਿਖਤੀ ਤੌਰ ‘ਤੇ ਦੇਵੇ

ਦੂਜੇ ਪਾਸੇ ਆਊਟ-ਸੋਰਸ ਕਰਮਚਾਰੀਆਂ (Outsourced employees) ਨੂੰ ਕੰਟਰੈਕਟ ’ਤੇ ਲੈਣ ਬਾਰੇ ਵੀ ਇਹੋ ਗੱਲ ਕਹੀ ਗਈ ਕਿ ਪਰਸੋਨਲ ਵਿਭਾਗ ਤੋਂ ਹਾਲੇ ਡਾਟਾ ਨਹੀਂ ਆਇਆ ਹੈ ਅਤੇ ਉਸ ਨੂੰ ਸਮਾਂ ਲੱਗੇਗਾ । ਰੇਸ਼ਮ ਸਿੰਘ ਨੇ ਕਿਹਾ ਕਿ ਭਾਵੇਂ ਸਰਕਾਰ ਵੱਲੋਂ ਇੱਕ ਸਮਾਂਬੰਦ ਭਰੋਸਾ ਦਿੱਤਾ ਜਾ ਰਿਹਾ ਹੈ । ਪਰ ਉਹਨਾਂ ਦੀ ਮੰਗ ਹੈ ਕਿ ਇਹ ਭਰੋਸਾ ਲਿਖਤੀ ਰੂਪ ਵਿੱਚ ਸਕੱਤਰ ਟਰਾਂਸਪੋਰਟ (Secretary, Transport) ਵਿਭਾਗ ਦੇ ਸਾਈਨਾਂ ਦੇ ਨਾਲ ਉਹਨਾਂ ਨੂੰ ਦਿੱਤਾ ਜਾਵੇ, ਤਾਂ ਕਿ ਉਹਨਾਂ ਦਾ ਭਰੋਸਾ ਪੱਕਾ ਹੋ ਸਕੇ ਅਤੇ ਉਹ ਭਵਿੱਖ ਦੇ ਲਈ ਹੜਤਾਲ ਖੋਲ੍ਹ ਦੇਣਗੇ ।

LEAVE A REPLY

Please enter your comment!
Please enter your name here