Home Blog Page 2461

ਰਾਜੀਵ ਗਾਂਧੀ ਦੀ ਜਯੰਤੀ ਦੇ ਮੌਕੇ ‘ਤੇ CM Captain ਨੇ ਕਿਸਾਨਾਂ ਨੂੰ ਦਿੱਤੀ ਇਹ ਵੱਡੀ ਸੌਗਾਤ

0

ਸ਼੍ਰੀ ਆਨੰਦਪੁਰ ਸਾਹਿਬ : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਅੱਜ ਦੇਸ਼ ਦੇ ਮਰਹੂਮ ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਦੀ 77ਵੀਂ ਜਯੰਤੀ ‘ਤੇ ਕਿਸਾਨਾਂ ਅਤੇ ਮਜ਼ਦੂਰਾਂ ਨੂੰ ਵੱਡੀ ਸੁਗਾਤ ਦਿੱਤੀ ਹੈ। ਮੁੱਖਮੰਤਰੀ ਨੇ 2.85 ਲੱਖ ਕਿਸਾਨਾਂ, ਮਜ਼ਦੂਰਾਂ ਦਾ 520 ਕਰੋੜ ਰੁਪਏ ਦਾ ਕਰਜ਼ਾ ਮੁਆਫ਼ ਕੀਤਾ। ਇਸ ਮੌਕੇ ਉਨ੍ਹਾਂ ਨੇ ਕਿਹਾ ਕਿ ਕੇਂਦਰ ਸਰਕਾਰ ਕਿਸਾਨਾਂ ‘ਤੇ ਬਿਲਕੁੱਲ ਰਹਿਮ ਨਹੀਂ ਕਰ ਰਹੀ ਹੈ।

ਸੀਐਮ ਨੇ ਕਿਹਾ ਕਿ ਕੇਂਦਰ ਨੂੰ ਕਿਸਾਨਾਂ ਦੀ ਗੱਲ ਸੁਣ ਕੇ ਖੇਤੀਬਾੜੀ ਕਾਨੂੰਨ ਰੱਦ ਕਰ ਦੇਣ ਚਾਹੀਦਾ ਹੈ। ਕਿ ਸਰਕਾਰ ਕਾਨੂੰਨ ਵਿੱਚ ਸੋਧ ਵੀ ਨਹੀਂ ਕਰ ਸਕਦੀ? ਉਨ੍ਹਾਂ ਨੇ ਕਿਹਾ ਕਿ ਕਾਂਗਰਸ ਨੇ ਕਿਸਾਨਾਂ ਦਾ ਕਰਜ਼ਾ ਮੁਆਫ਼ ਕੀਤਾ ਹੈ। ਮੈਂ ਕਦੇ ਕਿਸਾਨਾਂ ਨੂੰ ਪ੍ਰਦਰਸ਼ਨ ਕਰਨ ਤੋਂ ਨਹੀਂ ਰੋਕਿਆ। ਪ੍ਰਦਰਸ਼ਨ ਕਰਨਾ ਕਿਸਾਨਾਂ ਦਾ ਹੱਕ ਹੈ।

ਉਥੇ ਹੀ ਕੋਰੋਨਾ ਦੇ ਲਗਾਤਾਰ ਵੱਧਦੇ ਮਾਮਲਿਆਂ ‘ਤੇ ਵੀ ਸੀਐਮ ਨੇ ਚਿੰਤਾ ਵਿਅਕਤ ਕੀਤੀ। ਉਨ੍ਹਾਂ ਨੇ ਕਿਹਾ ਕਿ ਕੋਰੋਨਾ ਕਾਲ ਵਿੱਚ 16 ਹਜ਼ਾਰ ਪੰਜਾਬੀਆਂ ਦੀ ਮੌਤ ਹੋਈ ਹੈ। ਕੋਰੋਨਾ ਦੀ ਤੀਜੀ ਲਹਿਰ ਆਉਣਾ ਪੰਜਾਬ ਵਿੱਚ ਸੰਕਟ ਖੜਾ ਹੋਵੇਗਾ।

ਹੁਣ ਇਸ ਫਾਰਮਾ ਕੰਪਨੀ ਨੇ ਭਾਰਤ ‘ਚ ਬੱਚਿਆਂ ਲਈ ਮੰਗੀ ਵੈਕਸੀਨ ਦੇ ਟ੍ਰਾਇਲ ਦੀ ਮਨਜ਼ੂਰੀ

0

ਭਾਰਤ ਵਿੱਚ ਕੋਰੋਨਾ ਵਾਇਰਸ ਸੰਕ੍ਰਮਣ (Coronavirus In India) ਦੀ ਤੀਜੀ ਲਹਿਰ ਦੇ ਖਤਰੇ ਦੇ ਵਿਚਕਾਰ ਬੱਚਿਆਂ ਦੀ ਇੱਕ ਹੋਰ ਵੈਕਸੀਨ (Vaccination In India) ਦਾ ਰਾਹ ਖੁੱਲ੍ਹ ਸਕਦਾ ਹੈ। ਫਾਰਮਾ ਕੰਪਨੀ ਜਾਨਸਨ ਐਂਡ ਜਾਨਸਨ (Johnson and Johnson) ਨੇ ਭਾਰਤ ਵਿੱਚ 12-17 ਸਾਲ ਦੀ ਉਮਰ ਦੇ ਬੱਚਿਆਂ ਲਈ ਵੈਕਸੀਨ ਦਾ ਟ੍ਰਾਇਲ ਕਰਨ ਦੀ ਮਨਜ਼ੂਰੀ ਮੰਗੀ ਹੈ। ਜਾਨਸਨ ਦੀ ਮਨਜ਼ੂਰੀ ਮੰਗਣ ਦੀ ਖ਼ਬਰ ਅਜਿਹੇ ਸਮੇਂ ਵਿੱਚ ਆਈ ਹੈ ਜਦੋਂ ਕੇਂਦਰੀ ਸਿਹਤ ਮੰਤਰੀ ਮਨਸੁਖ ਮੰਡਾਵੀਆ ਨੇ ਕਿਹਾ ਕਿ ਬੱਚਿਆਂ ਲਈ ਵਿਕਸਤ ਕੀਤੇ ਜਾ ਰਹੇ ਕੋਵਿਡ 19 ਦੇ ਟੀਕੇ ਨੂੰ ਲੈ ਕੇ ਜਾਰੀ ਖੋਜ ਦੇ ਨਤੀਜੇ ਅਗਲੇ ਮਹੀਨੇ ਆ ਸਕਦੇ ਹਨ। ਉਨ੍ਹਾਂ ਕਿਹਾ ਸੀ ਕਿ ਇਹ ਟੀਕਾ ‘ਬਹੁਤ ਛੇਤੀ’ ਮੁਹੱਈਆ ਹੋ ਸਕਦਾ ਹੈ।

ਮੰਡਾਵੀਆ ਨੇ ਕਿਹਾ ਸੀ, ‘ਸਾਡਾ ਉਦੇ਼ਸ ਹਰੇਕ ਨਾਗਰਿਕ ਦਾ ਟੀਕਾਕਰਨ ਕਰਨਾ ਹੈ। ਭਾਰਤ ਸਰਕਾਰ ਪਹਿਲਾਂ ਹੀ ਜਾਈਡਸ ਕੈਡੀਲਾ ਅਤੇ ਭਾਰਤ ਬਾਇਓਟੈਕ ਨੂੰ ਬੱਚਿਆਂ ਲਈ ਕੋਵਿਡ 19 ਟੀਕਾ ਵਿਕਸਤ ਕਰਨ ਲਈ ਖੋਜ ਕਰਨ ਦੀ ਮਨਜ਼ੂਰੀ ਦੇ ਚੁੱਕੀ ਹੈ। ਅਸੀਂ ਉਮੀਦ ਕਰ ਰਹੇ ਹਾਂ ਕਿ ਉਨ੍ਹਾਂ ਦੀ ਖੋਜ ਦੇ ਨਤੀਜੇ ਅਗਲੇ ਮਹੀਨੇ ਆ ਜਾਣਗੇ। ਮੈਨੂੰ ਭਰੋਸਾ ਹੈ ਕਿ ਬੱਚਿਆਂ ਲਈ ਟੀਕੇ ਬਹੁਤ ਛੇਤੀ ਮੁਹੱਈਆ ਹੋਣਗੇ।’

ਉਧਰ, ਏਮਜ਼ ਦੇ ਨਿਰਦੇਸ਼ ਡਾ. ਰਣਦੀਪ ਗੁਲੇਰੀਆ ਵੀ ਕਹਿ ਚੁੱਕੇ ਹਨ ਕਿ ਭਾਰਤ ਬਾਇਓਟੈਕ ਦੀ ਕੋਵੈਕਸੀਨ ਦੇ ਦੋ ਤੋਂ 18 ਸਾਲ ਉਮਰ ਵਰਗ ਦੇ ਵਿਚਕਾਰ ਦੂਜੇ ਅਤੇ ਤੀਜੇ ਪੜਾਅ ਦੇ ਪ੍ਰੀਖਣਾਂ ਦੇ ਅੰਕੜੇ ਸਤੰਬਰ ਤੱਕ ਆ ਸਕਦੇ ਹਨ।

ਇਸ ਤੋਂ ਪਹਿਲਾਂ ਸੂਤਰਾਂ ਨੇ ਦਾਅਵਾ ਕੀਤਾ ਸੀ ਕਿ ਜਾਈਡਸ ਕੈਡੀਲਾ (Zydus Cadila) ਦੀ ਜਾਏਕੋਵ ਡੀ ਵੈਕਸੀਨ (Zycov-d Vaccine) ਨੂੰ ਮਨਜ਼ੂਰੀ ਦਿੱਤੀ ਜਾ ਸਕਦੀ ਹੈ। ਇਸ ਵੈਕਸੀਨ ਨਾਲ 12 ਤੋਂ 18 ਸਾਲ ਦੀ ਉਮਰ ਦੇ ਬਾਲਗਾਂ ‘ਤੇ ਵੀ ਇਸ ਟੀਕੇ ਦਾ ਪ੍ਰੀਖਣ ਕੀਤਾ ਗਿਆ ਹੈ। ਦੱਸ ਦਈਏ ਕਿ ਡੀਐਨਏ-ਪਲਾਜ਼ਮਡ ਆਧਾਰਤ ‘ਜਾਏਕੋਵ ਡੀ’ ਟੀਕ ਦੀਆਂ ਤਿੰਨ ਖੁਰਾਕਾਂ ਹੋਣਗੀਆਂ। ਇਸ ਨੂੰ ਦੋ ਤੋਂ ਚਾਰ ਡਿਗਰੀ ਸੈਲਸੀਅਸ ਤਾਪਮਾਨ ‘ਤੇ ਰੱਖਿਆ ਜਾ ਸਕਦਾ ਹੈ ਅਤੇ ਕੋਲਡ ਚੇਨ ਦੀ ਜ਼ਰੂਰਤ ਨਹੀਂ ਹੋਵੇਗੀ।

ਦੇਸ਼ ਦੇ ਕਿਸੇ ਵੀ ਹਿੱਸੇ ਵਿੱਚ ਜਾਏਕੋਵ ਡੀ ਦੀ ਖੇਪ ਆਸਾਨੀ ਨਾਲ ਪਹੁੰਚ ਸਕਦੀ ਹੈ। ਜੈਵ ਉਦਯੋਗਿਕੀ ਵਿਭਾਗ ਦੇ ਅਧੀਨ ਆਉਣ ਵਾਲੇ ਉਪਕ੍ਰਮ ਜੈਵ ਉਦਯੋਗਿਕੀ ਉਦਯੋਗ ਖੋਜ ਸਹਾਇਤਾ ਪ੍ਰੀਸ਼ਦ (BIRAC) ਤਹਿਤ ਨੈਸ਼ਨਲ ਬਾਇਓਫਾਰਮਾ ਮਿਸ਼ਨ (NBM) ਵੱਲੋਂ ਟੀਕੇ ਨੂੰ ਸਹਾਇਤਾ ਮਿਲੀ ਹੈ।

ਇਸ ਤਾਰੀਖ ਤੋਂ ਬਾਅਦ ਸਮਾਰਟ ਮੀਟਰ ਹੋਣਗੇ ਜ਼ਰੂਰੀ, ਨਹੀਂ ਤਾਂ ਬਿਜਲੀ ਨਹੀਂ ਮਿਲੇਗੀ, ਸਰਕਾਰ ਨੇ ਜਾਰੀ ਕੀਤੀ ਟਾਈਮਲਾਈਨ

0

ਨਵੀਂ ਦਿੱਲੀ : ਕੇਂਦਰ ਸਰਕਾਰ ਨੇ ਬਿਜਲੀ ਚੋਰੀ ਰੋਕਣ ਲਈ ਵੱਡਾ ਫੈਸਲਾ ਕੀਤਾ ਹੈ। ਸਰਕਾਰ ਨੇ ਐਲਾਨ ਕੀਤਾ ਹੈ ਕਿ 2025 ਤੱਕ ਪੂਰੇ ਦੇਸ਼ ਵਿੱਚ ਪ੍ਰੀਪੇਡ ਪਾਵਰ ਮੀਟਰ ਲਗਾਏ ਜਾਣਗੇ। ਪ੍ਰੀਪੇਡ ਪਾਵਰ ਮੀਟਰ ਸਥਾਪਤ ਹੋਣ ਮਗਰੋਂ ਇਸ ਨੂੰ ਪਹਿਲਾਂ ਰੀਚਾਰਜ ਕਰਨਾ ਪਏਗਾ, ਫਿਰ ਤੁਸੀਂ ਬਿਜਲੀ ਦੀ ਵਰਤੋਂ ਕਰ ਸਕੋਗੇ। ਬਿਜਲੀ ਮੰਤਰਾਲੇ ਨੇ ਦੇਸ਼ ਭਰ ਵਿੱਚ ਸਮਾਰਟ ਮੀਟਰ ਲਗਾਉਣ ਦੀ ਸਮਾਂ ਸੀਮਾ ਤੈਅ ਕੀਤੀ ਹੈ। ਇਸ ਸਮਾਰਟ ਮੀਟਰ ਵਿੱਚ ਪ੍ਰੀ-ਪੇਮੈਂਟ ਦੀ ਸਹੂਲਤ ਹੋਵੇਗੀ ਜੋ ਸਰਕਾਰੀ ਵਿਭਾਗਾਂ, ਵਪਾਰਕ ਉਦੇਸ਼ਾਂ ਤੇ ਉਦਯੋਗਿਕ ਇਕਾਈਆਂ ਲਈ ਵਰਤੀ ਜਾਏਗੀ। ਬਿਜਲੀ ਮੰਤਰਾਲੇ ਵੱਲੋਂ ਜਾਰੀ ਨੋਟੀਫਿਕੇਸ਼ਨ ਅਨੁਸਾਰ, ਸਮਾਰਟ ਮੀਟਰ ਖੇਤੀਬਾੜੀ ਨੂੰ ਛੱਡ ਕੇ ਹਰ ਥਾਂ ਪ੍ਰੀ-ਪੇਮੈਂਟ ਮੋਡ ਵਿੱਚ ਕੰਮ ਕਰੇਗਾ।

ਇਸ ਨੋਟੀਫਿਕੇਸ਼ਨ ਵਿੱਚ ਕਿਹਾ ਗਿਆ ਹੈ ਕਿ ਦਸੰਬਰ 2023 ਤੱਕ ਸਾਰੇ ਬਲਾਕ ਪੱਧਰ ਦੇ ਸਰਕਾਰੀ ਦਫਤਰਾਂ ਵਿੱਚ ਸਮਾਰਟ ਮੀਟਰ ਲਗਾਏ ਜਾਣਗੇ। ਇਹ ਪ੍ਰੀਪੇਡ ਮੀਟਰ ਦੀ ਤਰ੍ਹਾਂ ਕੰਮ ਕਰੇਗਾ। ਇਹ ਡਿਸਕੌਮ ਦੇ ਨੁਕਸਾਨ ਨੂੰ ਘਟਾਏਗਾ। ਇਸ ਨੋਟੀਫਿਕੇਸ਼ਨ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਰਾਜ ਬਿਜਲੀ ਕਮਿਸ਼ਨ ਇਸ ਸਮੇਂ ਸੀਮਾ ਨੂੰ ਦੋ ਵਾਰ, ਵੱਧ ਤੋਂ ਵੱਧ ਛੇ ਮਹੀਨਿਆਂ ਲਈ ਵਧਾ ਸਕਦਾ ਹੈ। ਹਾਲਾਂਕਿ, ਉਨ੍ਹਾਂ ਨੂੰ ਇਸ ਲਈ ਉਚਿਤ ਕਾਰਨ ਵੀ ਦੱਸਣੇ ਪੈਣਗੇ। ਮਾਰਚ 2025 ਤੱਕ ਦੇਸ਼ ਭਰ ਵਿੱਚ ਪ੍ਰੀਪੇਡ ਸਮਾਰਟ ਮੀਟਰ ਲਗਾਏ ਜਾਣਗੇ।

ਇਸ ਨੋਟੀਫਿਕੇਸ਼ਨ ਅਨੁਸਾਰ, ਜਿਸ ਵੀ ਯੂਨਿਟ ਵਿੱਚ ਸ਼ਹਿਰੀ ਖਪਤਕਾਰ 50 ਪ੍ਰਤੀਸ਼ਤ ਤੋਂ ਵੱਧ ਹਨ ਤੇ AT&C ਨੁਕਸਾਨ 15 ਪ੍ਰਤੀਸ਼ਤ ਤੋਂ ਵੱਧ ਹੋਵੇਗਾ, ਉਥੇ 2023 ਤੱਕ ਸਮਾਰਟ ਮੀਟਰ ਲਗਾਏ ਜਾਣਗੇ। ਹੋਰ ਥਾਵਾਂ ‘ਤੇ ਇਹ 2025 ਤੱਕ ਲਾਗੂ ਕਰ ਦਿੱਤਾ ਜਾਵੇਗਾ।

ਇੱਥੇ ਬਿਜਲੀ ਮੰਤਰਾਲੇ ਨੇ ਬਿਜਲੀ ਪੈਦਾ ਕਰਨ ਵਾਲੀਆਂ ਕੰਪਨੀਆਂ ਨੂੰ ਤੀਜੀ ਧਿਰਾਂ ਨੂੰ ਬਿਜਲੀ ਵੇਚਣ ਦੇ ਨਿਯਮਾਂ ਵਿੱਚ ਸੋਧ ਕਰਨ ਦਾ ਪ੍ਰਸਤਾਵ ਵੀ ਦਿੱਤਾ ਹੈ। ਊਰਜਾ ਮੰਤਰਾਲੇ ਵੱਲੋਂ ਜਾਰੀ ਬਿਆਨ ‘ਚ ਕਿਹਾ ਗਿਆ ਹੈ ਕਿ ਇਹ ਕਦਮ ਖਰਚਿਆਂ ਨੂੰ ਘਟਾਏਗਾ ਤੇ ਖਪਤਕਾਰਾਂ ਲਈ ਪ੍ਰਚੂਨ ਖਰਚਿਆਂ ਵਿੱਚ ਕਟੌਤੀ ਵੀ ਕਰ ਸਕਦਾ ਹੈ। ਬਿਜਲੀ ਮੰਤਰਾਲੇ ਨੇ ਵੀਰਵਾਰ ਨੂੰ ਬਿਜਲੀ (ਲੇਟ ਪੇਮੈਂਟ ਸਰਚਾਰਜ) ਸੋਧ ਨਿਯਮ, 2021 ਦਾ ਖਰੜਾ ਜਾਰੀ ਕੀਤਾ। ਇਸ ਡਰਾਫਟ ਦੇ ਸੋਧ ਨਿਯਮ ਬਿਜਲੀ ਮੰਤਰਾਲੇ ਦੀ ਵੈਬਸਾਈਟ ‘ਤੇ ਦੇਖੇ ਜਾ ਸਕਦੇ ਹਨ।

ਮੰਤਰਾਲੇ ਨੇ ਬੁੱਧਵਾਰ ਨੂੰ ਇੱਕ ਬਿਆਨ ਵਿੱਚ ਕਿਹਾ ਕਿ ਇਹ ਰਿਪੋਰਟ 2018-19 ਵਿੱਚ 50,000 ਕਰੋੜ ਰੁਪਏ ਦਾ ਨੁਕਸਾਨ ਦਰਸਾਉਂਦੀ ਹੈ। ਇਸ ਦੇ ਨਾਲ ਹੀ ਰਿਪੋਰਟ ਵਿੱਚ ਦੱਸਿਆ ਗਿਆ ਹੈ ਕਿ ਨੁਕਸਾਨ 2019-20 ਵਿੱਚ ਵੱਧ ਕੇ 60,000 ਕਰੋੜ ਰੁਪਏ ਹੋ ਗਿਆ ਹੈ। ਇਸ ਆਧਾਰ ‘ਤੇ ਰਿਪੋਰਟ ਵਿੱਚ 2020-21 ਵਿੱਚ ਡਿਸਕੌਮਸ ਦਾ ਕੁੱਲ ਨੁਕਸਾਨ 90,000 ਕਰੋੜ ਰੁਪਏ ਦੱਸਿਆ ਗਿਆ ਹੈ। ਮੰਤਰਾਲੇ ਨੇ ਕਿਹਾ ਕਿ ਕੋਵਿਡ -19 ਦੇ ਕਾਰਨ ਲਗਾਏ ਗਏ ਲੌਕਡਾਊਨ ਕਾਰਨ 2020-21 ਵਿੱਚ ਬਿਜਲੀ ਦੀ ਵਿਕਰੀ ਵਿੱਚ ਗਿਰਾਵਟ ਦੇ ਕਾਰਨ ਨੁਕਸਾਨ ਉੱਚੇ ਪੱਧਰ ‘ਤੇ ਪਹੁੰਚਣ ਦੇ ਅਟਕਲਾਂ ਦੇ ਪਿੱਛੇ ਇੱਕ ਕਾਰਨ ਹੈ।

ਪੁਣੇ ਦੇ ਮੰਦਿਰ ‘ਚੋਂ ਹਟਾਈ ਗਈ PM Modi ਦੀ ਮੂਰਤੀ

0

ਪੁਣੇ : ਮਹਾਰਾਸ਼ਟਰ ਦੇ ਪੁਣੇ ‘ਚ ਭਾਰਤੀ ਜਨਤਾ ਪਾਰਟੀ ਦੇ ਇੱਕ ਕਰਮਚਾਰੀ ਨੇ ਪ੍ਰਧਾਨਮੰਤਰੀ ਨਰਿੰਦਰ ਮੋਦੀ ਦਾ ਇੱਕ ਮੰਦਿਰ ਕੁਝ ਦਿਨ ਪਹਿਲਾਂ ਬਣਵਾਇਆ ਸੀ। ਹਾਲਾਂਕਿ ਹੁਣ ਮੰਦਿਰ ਤੋਂ ਪ੍ਰਧਾਨ ਮੰਤਰੀ ਦੀ ਮੂਰਤੀ ਨੂੰ ਹਟਾ ਦਿੱਤਾ ਗਿਆ ਹੈ। ਮੀਡੀਆ ਰਿਪੋਰਟ ਅਨੁਸਾਰ ਮੰਦਿਰ ਬਣਵਾਉਣ ਵਾਲੇ ਮਯੂਰ ਮੁੰਡੇ ਨੇ ਇਹ ਜਾਣਨ ਲਈ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਗਈ ਕਿ ਉਨ੍ਹਾਂ ਨੇ ਮੂਰਤੀ ਨੂੰ ਕਿਉਂ ਹਟਾਇਆ ਹੈ, ਪਰ ਉਨ੍ਹਾਂ ਨਾਲ ਸੰਪਰਕ ਨਹੀਂ ਹੋ ਸਕਿਆ।

ਇਸ ਦਰਮਿਆਨ ਰਾਸ਼ਟਰਵਾਦੀ ਕਾਂਗਰਸ ਪਾਰਟੀ (ਰਾਕਾਂਪਾ) ਦੇ ਵਰਕਰਾਂ ਨੇ ਵੀਰਵਾਰ ਨੂੰ ਇੱਥੇ ਔਂਧ ਇਲਾਕੇ ’ਚ ਪ੍ਰਦਰਸ਼ਨ ਕੀਤਾ। ਰਾਕਾਂਪਾ ਦੀ ਸ਼ਹਿਰੀ ਇਕਾਈ ਦੇ ਮੁਖੀ ਪ੍ਰਸ਼ਾਂਤ ਜਗਤਾਪ ਨੇ ਵਿਅੰਗਾਤਮਕ ਲਹਿਜੇ ’ਚ ਕਿਹਾ,‘‘ਸ਼ਹਿਰ ’ਚ ਆਸ਼ਾਵਾਦ ਪ੍ਰਬਲ ਹੋ ਗਿਆ ਹੈ ਕਿ ਮੋਦੀ ਦੇ ਮੰਦਰ ਦੇ ਨਿਰਮਾਣ ਤੋਂ ਬਾਅਦ ਹੁਣ ਈਂਧਨ ਦੀਆਂ ਕੀਮਤਾਂ ’ਚ ਕਮੀ ਆਵੇਗੀ, ਮਹਿੰਗਾਈ ਘਟੇਗੀ ਅਤੇ ਲੋਕਾਂ ਦੇ ਖਾਤੇ ’ਚ 15-15 ਲੱਖ ਰੁਪਏ ਆਉਣਗੇ। ਅਸੀਂ ਇੱਥੇ ਆਏ ਹਾਂ ਅਤੇ ਦੇਖਿਆ ਕਿ ਮੰਦਰ ਤੋਂ ‘ਭਗਵਾਨ’ ਗਾਇਬ ਹਨ।’’ ਉਨ੍ਹਾਂ ਕਿਹਾ ਕਿ ਅਜਿਹੇ ਮੰਦਰ ਦਾ ਨਿਰਮਾਣ ‘ਬੌਧਿਕ ਦਿਵਾਲੀਏਪਨ’ ਦਾ ਪ੍ਰਤੀਕ ਹੈ। 37 ਸਾਲਾ ਮੁੰਡੇ ਨੇ ਪਹਿਲਾਂ ਕਿਹਾ ਸੀ ਕਿ ਮੰਦਰ ਪ੍ਰਧਾਨ ਮੰਤਰੀ ਨੂੰ ਉਨ੍ਹਾਂ ਦੀ ਸ਼ਰਧਾਂਜਲੀ ਹੈ ਜਿਨ੍ਹਾਂ ਨੇ ਅਯੁੱਧਿਆ ’ਚ ਰਾਮ ਮੰਦਰ ਦਾ ਨਿਰਮਾਣ ਕਰਵਾਇਆ ਹੈ।

ਮੁੰਡੇ ਨੇ ਕਿਹਾ ਸੀ,‘‘ਪ੍ਰਧਾਨ ਮੰਤਰੀ ਬਣਨ ਤੋਂ ਬਾਅਦ, ਮੋਦੀ ਨੇ ਬਹੁਤ ਸਾਰੇ ਵਿਕਾਸ ਕੰਮ ਕੀਤੇ ਹਨ ਅਤੇ ਜੰਮੂ ਕਸ਼ਮੀਰ ’ਚ ਜਿਨ੍ਹਾਂ ਨੇ ਧਾਰਾ 370 ਰੱਦ ਕਰਨ, ਰਾਮ ਮੰਦਰ ਦਾ ਨਿਰਮਾਣ ਕਰਨ ਅਤੇ ਤਿੰਨ ਤਲਾਕ ਵਰਗੇ ਮੁੱਦਿਆਂ ਨੂੰ ਸਫ਼ਲਤਾਪੂਰਵਕ ਨਿਪਟਾਇਆ ਹੈ।’’ ਮੁੰਡੇ ਨੇ ਇਹ ਵੀ ਕਿਹਾ ਸੀ ਕਿ ਪ੍ਰਧਾਨ ਮੰਤਰੀ ਦੀ ਮੂਰਤੀ ਅਤੇ ਨਿਰਮਾਣ ’ਚ ਵਰਤਿਆ ਗਿਆ ਲਾਲ ਸੰਗਮਰਮਰ ਜੈਪੁਰ ਤੋਂ ਲਿਆਂਦਾ ਗਿਆ ਸੀ ਅਤੇ ਕੁੱਲ ਖਰਚ ਲਗਭਗ 1.6 ਲੱਖ ਰੁਪਏ ਆਇਆ ਸੀ।

ਨਵਜੋਤ ਸਿੰਘ ਸਿੱਧੂ ਅੱਜ CM Captain ਨੂੰ ਮਿਲਣ ਪਹੁੰਚੇ ਸਿਸਵਾਂ ਫਾਰਮ ਹਾਊਸ, ਪ੍ਰਗਟ ਸਿੰਘ ਅਤੇ ਕੁਲਜੀਤ ਨਾਗਰਾ ਵੀ ਸਨ ਨਾਲ

0

ਚੰਡੀਗੜ੍ਹ : ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਅੱਜ ਸਵੇਰੇ ਮੁੱਖਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਮੁਲਾਕਾਤ ਕਰਨ ਉਨ੍ਹਾਂ ਦੇ ਸਿਸਵਾਨ ਫਾਰਮ ਹਾਊਸ ਪਹੁੰਚੇ। ਇਸ ਦੌਰਾਨ ਉਨ੍ਹਾਂ ਦੇ ਨਾਲ ਕਾਰਜਕਾਰੀ ਪ੍ਰਧਾਨ ਕੁਲਜੀਤ ਸਿੰਘ ਨਾਗਰਾ ਅਤੇ ਵਿਧਾਇਕ ਪ੍ਰਗਟ ਸਿੰਘ ਵੀ ਮੌਜੂਦ ਰਹੇ। ਮੁੱਖਮੰਤਰੀ ਦੇ ਮੀਡੀਆ ਸਲਾਹਕਾਰ ਰਵੀਨ ਠੁਕਰਾਲ ਨੇ ਟਵੀਟ ਕਰ ਦੱਸਿਆ ਕਿ ਅੱਜ ਸਿੱਧੂ ਨੇ ਕੈਪਟਨ ਨਾਲ ਮੁਲਾਕਾਤ ਕੀਤੀ। ਇਸ ਦੌਰਾਨ ਦੋਵੇਂ ਆਗੂਆਂ ਨੇ ਪੰਜਾਬ ਅਤੇ ਪਾਰਟੀ ਨਾਲ ਸਬੰਧਤ ਮੁੱਦਿਆਂ ‘ਤੇ ਚਰਚਾ ਕੀਤੀ।

ਅਫਗਾਨ ਦੀ ਰਾਸ਼ਟਰੀ ਟੀਮ ਫੁੱਟਬਾਲ ਨੂੰ ਪਿਆ ਘਾਟਾ, ਜਾਣੋ ਕੌਣ ਸੀ ਜਹਾਜ਼ ਤੋਂ ਡਿੱਗਣ ਵਾਲਾ ਖਿਡਾਰੀ !

0

ਕਾਬੁਲ – ਅਫਗਾਨਿਸਤਾਨ ਦੇ ਰਾਸ਼ਟਰੀ ਫੁੱਟਬਾਲਰ ਜਾਕੀ ਅਨਵਾਰੀ ਦੀ ਸੋਮਵਾਰ ਨੂੰ ਅਮਰੀਕੀ ਜਹਾਜ਼ ਤੋਂ ਕਾਬੁਲ ਏਅਰਪੋਰਟ ‘ਤੇ ਡਿੱਗ ਕੇ ਮੌਤ ਹੋ ਗਈ। ਖ਼ਬਰਾਂ ਅਨੁਸਾਰ, ਜਾਕੀ ਦੀ ਅਮਰੀਕੀ ਏਅਰਫੋਰਸ ਦੇ ਜਹਾਜ਼ ਬੋਇੰਗ ਸੀ-17 ਤੋਂ ਡਿੱਗ ਕੇ ਮੌਤ ਹੋਈ। ਅਫਗਾਨਿਸਤਾਨ ਦੇ ਜਨਰਲ ਡਾਇਰੈਕਟੋਰੇਟ ਫਾਰ ਸਪੋਰਟਸ ਨੇ ਵੀ ਇਸ ਦੀ ਪੁਸ਼ਟੀ ਕੀਤੀ ਹੈ।

ਤਾਲਿਬਾਨ ਨੇ 16 ਅਗਸਤ ਨੂੰ ਕਾਬੁਲ ‘ਤੇ ਕਬਜ਼ਾ ਕਰ ਲਿਆ ਸੀ। ਉਦੋਂ ਤੋਂ ਪੂਰੇ ਦੇਸ਼ ਵਿੱਚ ਭਾਜੜ ਦਾ ਮਾਹੌਲ ਹੈ। ਤਾਲਿਬਾਨ ਦੇ ਡਰੋਂ ਅਫਗਾਨਿਸਤਾਨ ਦੇ ਹਜ਼ਾਰਾਂ ਨਾਗਰਿਕ ਦੇਸ਼ ਛੱਡਣਾ ਚਾਹੁੰਦੇ ਹਨ। ਐਤਵਾਰ ਤੋਂ ਹੀ ਵੱਡੀ ਗਿਣਤੀ ਵਿੱਚ ਲੋਕ ਕਾਬੁਲ ਏਅਰਪੋਰਟ ‘ਤੇ ਜਮਾਂ ਹਨ। ਇਨ੍ਹਾਂ ਵਿਚੋਂ ਇੱਕ ਜਾਕੀ ਵੀ ਸਨ।

ਕਾਬੁਲ ਏਅਰਪੋਰਟ ‘ਤੇ ਸੋਮਵਾਰ ਨੂੰ ਜਹਾਜ਼ ਵਿੱਚ ਸਵਾਰ ਹੋਣ ਲਈ ਭਾਜੜ ਮਚੀ ਸੀ। ਇੱਥੇ ਦੇਸ਼ ਛੱਡਣ ਲਈ ਕਈ ਲੋਕ ਜਹਾਜ਼ ਦੇ ਪਹੀਏ ‘ਤੇ ਵੀ ਬੈਠ ਗਏ ਸਨ। ਕੁੱਝ ਲੋਕਾਂ ਨੂੰ ਜਹਾਜ਼ ਦੇ ਉੱਤੇ ਵੀ ਵੇਖਿਆ ਗਿਆ ਸੀ। ਜਹਾਜ਼ ਦੇ ਉਡਾਣ ਭਰਨ ਤੋਂ ਬਾਅਦ ਪਹੀਏ ‘ਤੇ ਬੈਠੇ ਤਿੰਨ ਲੋਕਾਂ ਦੀ ਡਿੱਗ ਕੇ ਮੌਤ ਦੀ ਖ਼ਬਰ ਸਾਹਮਣੇ ਆਈ ਸੀ। ਦੱਸਿਆ ਜਾ ਰਿਹਾ ਹੈ ਕਿ ਮਰਨ ਵਾਲਿਆਂ ਵਿੱਚ ਜਾਕੀ ਵੀ ਸ਼ਾਮਲ ਸੀ।

ਜਾਕੀ ਉਨ੍ਹਾਂ ਹਜ਼ਾਰਾਂ ਅਫਗਾਨਾਂ ਵਿੱਚੋਂ ਇੱਕ ਸੀ, ਜੋ ਸੋਮਵਾਰ ਨੂੰ ਹਾਮਿਦ ਕਰਜਈ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਪੁੱਜੇ ਸਨ। ਤਾਂਕਿ ਤਾਲਿਬਾਨ ਦੇ ਅਫਗਾਨਿਸਤਾਨ ਦੀ ਰਾਜਧਾਨੀ ਕਾਬੁਲ ‘ਤੇ ਕਬਜ਼ੇ ਤੋਂ ਬਾਅਦ ਉਹ ਦੇਸ਼ ਛੱਡ ਸਕਣ।

ਡੇਰਾ ਮੁਖੀ ਰਾਮ ਰਹੀਮ ਨੂੰ ਰੋਹਤਕ ਦੀ ਸੁਨਾਰੀਆ ਜੇਲ੍ਹ ‘ਚ ਪਹੁੰਚੀਆਂ 25 ਹਜ਼ਾਰ ਰੱਖੜੀਆਂ

0

ਹਰਿਆਣਾ: ਹਰਿਆਣਾ ਦੇ ਰੋਹਤਕ ਜ਼ਿਲ੍ਹੇ ਦੀ ਸੁਨਾਰੀਆ ਜੇਲ੍ਹ ਵਿੱਚ ਸਜ਼ਾਯਾਫ਼ਤਾ ਡੇਰਾ ਸੱਚਾ ਸੌਦਾ ਮੁਖੀ ਗੁਰਮੀਤ ਰਾਮ ਰਹੀਮ ਨੂੰ ਲਗਾਤਾਰ ਰੱਖੜੀਆਂ ਭੇਜੀਆਂ ਜਾ ਰਹੀਆਂ ਹਨ। ਪਿਛਲੇ 19 ਦਿਨਾਂ ਵਿੱਚ 25 ਹਜ਼ਾਰ ਤੋਂ ਜ਼ਿਆਦਾ ਰੱਖੜੀਆਂ ਡਾਕ ਰਾਹੀਂ ਪੁੱਜ ਚੁੱਕੀਆਂ ਹਨ। ਰਾਮ ਰਹੀਮ ਬਲਾਤਕਾਰ ਅਤੇ ਕਤਲ ਮਾਮਲੇ ਵਿੱਚ ਉਮਰ ਕੈਦ ਕੱਟ ਰਿਹਾ ਹੈ। ਉਧਰ, ਕਤਲ ਮਾਮਲੇ ਵਿੱਚ ਹਿਸਾਰ ਦੀ ਕੇਂਦਰੀ ਜੇਲ੍ਹ ਵਿੱਚ ਉਮਰਕੈਦ ਦੀ ਸਜ਼ਾ ਭੁਗਤ ਰਹੇ ਕਰੋਂਧਾ ਆਸ਼ਰਮ ਮੁਖੀ ਰਾਮਪਾਲ ਲਈ 25 ਰੱਖੜੀਆਂ ਪੁੱਜੀਆਂ ਹਨ।

ਰੱਖੜੀ ਪਹੁੰਚਾਉਣ ਲਈ ਐਤਵਾਰ ਨੂੰ ਵੀ ਸਪੈਸ਼ਲ ਡਿਲੀਵਰੀ ਦੀ ਸੇਵਾ ਸ਼ੁਰੂ ਕੀਤੀ ਗਈ ਹੈ। ਹਰਿਆਣਾ ਵਿੱਚ ਡਾਕ ਵਿਭਾਗ ਦੇ 850 ਡਾਕੀਏ ਅਤੇ 2190 ਪੇਂਡੂ ਡਾਕ ਸੇਵਕ ਰੱਖੜੀਆਂ ਪਹੁੰਚਾਉਣ ਦਾ ਕੰਮ ਕਰਦੇ ਹਨ। ਡਾਕੀਆ ਰੱਖੜੀ ਪਹੁੰਚਾਉਣ ਲਈ ਲਗਭਗ ਡੇਢ ਘੰਟਾ ਵੱਧ 6:30 ਵਜੇ ਤੱਕ ਡਿਊਟੀ ਦੇ ਰਹੇ ਹਨ।

ਖ਼ਬਰ ਅਨੁਸਾਰ, ਹਰਿਆਣਾ ਦੀ ਚੀਫ਼ ਪੋਸਟ ਮਾਸਟਰ ਜਨਰਲ ਰੰਜੂ ਪ੍ਰਸਾਦ ਨੇ ਦੱਸਿਆ ਕਿ 1 ਤੋਂ 19 ਅਗਸਤ ਤੱਕ ਡਾਕ ਵਿਭਾਗ 2.95 ਲੱਖ ਰੱਖੜੀਆਂ ਪਹੁੰਚਦੀਆਂ ਕਰ ਚੁੱਕਿਆ ਹੈ, ਜਦਕਿ ਪਿਛਲੇ ਸਾਲ 2.78 ਲੱਖ ਰੱਖੜੀਆਂ ਪੁੱਜੀਆਂ ਸਨ। ਇਸ ਵਾਰੀ ਡਾਕ ਵਿਭਾਗ ਵੱਲੋਂ ਪਿਛਲੇ ਸਾਲ ਦੀ ਤੁਲਨਾ ਵਿੱਚ 25 ਫ਼ੀਸਦੀ ਤੱਕ ਜ਼ਿਆਦਾ ਰੁਝਾਨ ਹੈ। ਵਿਦੇਸ਼ਾਂ ਵਿੱਚ ਵੀਰਵਾਰ ਤੱਕ 4,125 ਰੱਖੜੀਆਂ ਡਾਕ ਰਾਹੀਂ ਪਹੁੰਚਾਈਆਂ ਜਾ ਚੁੱਕੀਆਂ ਹਨ।

Haryana News: ਡਾਕ ਵਿਭਾਗ ਵੱਲੋਂ 10 ਰੇਲ ਗੱਡੀਆਂ ਰਾਹੀਂ ਡਾਕ ਭੇਜੀ ਜਾ ਰਹੀ ਹੈ, ਪਰ ਕੋਰੋਨਾ ਕਾਲ ਵਿੱਚ 4 ਰੇਲਾਂ ਹੀ ਚੱਲ ਰਹੀਆਂ ਹਨ। ਡਾਕ ਵਿਭਾਗ ਨੇ ਰੱਖੜੀ ਭੇਜਣ ਲਈ ਖਾਸ ਲਿਫ਼ਾਫ਼ੇ ਜਾਰੀ ਕੀਤੇ ਹਨ। ਹੁਣ ਤੱਕ 40 ਹਜ਼ਾਰ ਲਿਫ਼ਾਫ਼ਾ ਵਿਕ ਚੁੱਕੇ ਹਨ।

Haryana Assembly Monsoon Session : ਅੱਜ ਤੋਂ ਸ਼ੁਰੂ ਹੋਵੇਗਾ ਹਰਿਆਣਾ ਵਿਧਾਨਸਭਾ ਦਾ ਮੌਨਸੂਨ ਸੈਸ਼ਨ, ਜਾਣੋ ਕਿਹੜੇ ਮੁੱਦਿਆਂ ‘ਤੇ ਹੋਵੇਗੀ ਚਰਚਾ, ਹੰਗਾਮੇਦਾਰ ਸੈਸ਼ਨ ਦੀ ਉਮੀਦ

0

ਹਰਿਆਣਾ ਵਿਧਾਨਸਭਾ (Haryana Assembly) ਦਾ ਮੌਨਸੂਨ ਸੈਸ਼ਨ (Monsoon Session) ਅੱਜ ਦੁਪਹਿਰ 2 ਵਜੇ ਤੋਂ ਬਾਅਦ ਸ਼ੁਰੂ ਹੋਵੇਗਾ। ਮੌਨਸੂਨ ਸੈਸ਼ਨ ਦੇ ਦੌਰਾਨ ਵਿਧਾਨਸਭਾ ਵਿੱਚ ਹੰਗਾਮਾ ਹੋਣ ਦੀ ਉਮੀਦ ਹੈ। ਵਿਰੋਧੀ ਧਿਰ ਬੇਰੁਜ਼ਗਾਰੀ, ਪੇਪਰ ਲੀਕ, ਅਪਰਾਧ ਅਤੇ ਕਿਸਾਨਾਂ ਦੇ ਅੰਦੋਲਨ ਦੇ ਮੁੱਦਿਆਂ ਨੂੰ ਚੁੱਕੇਗਾ ਅਤੇ ਸੱਤਾ ਤੋਂ ਜਵਾਬ ਮੰਗੇਗਾ।

ਇਜਲਾਸ ਦੀ ਸ਼ੁਰੂਆਤ ਮੁੱਖ ਮੰਤਰੀ ਮਨੋਹਰ ਲਾਲ ਨੇ ਸ਼ੋਕ ਪ੍ਰਸਤਾਵ ਪੜ੍ਹ ਕੇ ਕਰਨਗੇ। ਵਿਰੋਧੀ ਧਿਰ ਦੇ ਨੇਤਾ, ਸਪੀਕਰ ਅਤੇ ਉਪ ਮੁੱਖ ਮੰਤਰੀ ਦੁਸ਼ਯੰਤ ਚੌਟਾਲਾ ਵੀ ਇਸ ਵਿੱਚ ਹਿੱਸਾ ਲੈਣਗੇ। ਇਸ ਤੋਂ ਬਾਅਦ ਪ੍ਰਸ਼ਨਕਾਲ ਦੀ ਸ਼ੁਰੂਆਤ ਹੋਵੇਗੀ। ਸਵਾਲ-ਜਵਾਬ ਖਤਮ ਹੋਣ ਤੋਂ ਬਾਅਦ ਕਾਰੋਬਾਰੀ ਸਲਾਹਕਾਰ ਕਮੇਟੀ ਦੀ ਰਿਪੋਰਟ ਸਦਨ ਦੇ ਮੇਜ਼ ‘ਤੇ ਰੱਖੀ ਜਾਵੇਗੀ। ਇਜਲਾਸ ਦੇ ਪਹਿਲੇ ਦਿਨ ਹੀ ਵਿਰੋਧੀ ਧਿਰ ਸਿਫ਼ਰ ਕਾਲ ਦੌਰਾਨ ਭਖਦੇ ਮੁੱਦੇ ਉਠਾ ਕੇ ਹੰਗਾਮਾ ਖੜਾ ਕਰ ਸਕਦੀ ਹੈ।

ਕਾਂਗਰਸੀ ਵਿਧਾਇਕ ਵਰੁਣ ਚੌਧਰੀ ਅਤੇ ਹੋਰ ਵਿਧਾਇਕਾਂ ਦੇ ਲੰਬਿਤ ਟਿਊਬਵੈੱਲ ਕੁਨੈਕਸ਼ਨ ਦਾ ਧਿਆਨ ਖਿੱਚਣ ਦਾ ਮਤਾ ਸਦਨ ​​ਵਿੱਚ ਚਰਚਾ ਲਈ ਪੇਸ਼ ਕੀਤਾ ਜਾਵੇਗਾ। ਊਰਜਾ ਮੰਤਰੀ ਰਣਜੀਤ ਚੌਟਾਲਾ ਇਸ ‘ਤੇ ਜਵਾਬ ਦੇਣਗੇ। ਇਸ ਤੋਂ ਬਾਅਦ ਵਿਭਾਗੀ ਮੰਤਰੀ ਵਲੋਂ ਸਦਨ ​​’ਚ 115 ਤੋਂ ਵੱਧ ਦਸਤਾਵੇਜ਼ ਪੇਸ਼ ਕੀਤੇ ਜਾਣਗੇ ਅਤੇ ਪਾਸ ਕੀਤੇ ਜਾਣਗੇ।

ਸਦਨ ਵਿੱਚ ਪਹਿਲੇ ਦਿਨ ਹਰਿਆਣਾ ਨਗਰ ਪਾਲਿਕਾ ਖੇਤਰਾਂ ਵਿੱਚ ਅਧੂਰੀ ਨਾਗਰਿਕ ਸਹੂਲਤਾਂ ਅਤੇ ਬੁਨਿਆਦੀ ਢਾਂਚੇ ਦਾ ਪ੍ਰਬੰਧਨ ਵਿਸ਼ੇਸ਼ ਪ੍ਰਬੰਧ ਸੋਧ ਬਿੱਲ, 2021, ਮਹਾਰਿਸ਼ੀ ਵਾਲਮੀਕਿ ਸੰਸਕ੍ਰਿਤ ਯੂਨੀਵਰਸਿਟੀ ਕੈਥਲ ਸੋਧ ਬਿੱਲ, 2021, ਹਰਿਆਣਾ ਲੋਕਾਯੁਕਤ ਸੋਧ ਬਿੱਲ, 2021, ਹਰਿਆਣਾ ਐਂਟਰਪ੍ਰਾਈਜ਼ ਪ੍ਰੋਮੋਸ਼ਨ ਦੂਜਾ ਸੋਧ ਬਿੱਲ, 2021, ਪੰਡਤ ਲਖਮੀ ਚੰਦ ਸਟੇਟ ਯੂਨੀਵਰਸਿਟੀ ਆਫ਼ ਪਰਫਾਰਮਿੰਗ ਐਂਡ ਵਿਜ਼ੁਅਲ ਆਰਟਸ ਰੋਹਤਕ ਸੋਧ ਬਿੱਲ, 2021,ਜ਼ਮੀਨ ਪ੍ਰਾਪਤੀ, ਮੁੜ ਵਸੇਬੇ ਅਤੇ ਮੁੜ ਵਸੇਬੇ ਵਿੱਚ ਨਿਰਪੱਖ ਮੁਆਵਜ਼ਾ ਅਤੇ ਪਾਰਦਰਸ਼ਤਾ ਦਾ ਅਧਿਕਾਰ ਹਰਿਆਣਾ ਸੋਧ ਬਿੱਲ, 2021 ਪੇਸ਼ ਕੀਤੇ ਜਾਣਗੇ।

ਕੋਰੋਨਾ ਸੰਕਰਮਣ ਕਰਕੇ ਇਸ ਵਾਰ ਵੀ ਇੱਕ ਵਿਧਾਇਕ ਜਾਂ ਮੰਤਰੀ ਇੱਕ ਬੈਂਚ ‘ਤੇ ਬੈਠਣਗੇ। ਹਰਿਆਣਾ ਨਿਵਾਸ ਵਿਖੇ ਇੱਕ ਮੀਡੀਆ ਗੈਲਰੀ ਸਥਾਪਤ ਕੀਤੀ ਗਈ ਹੈ ਜਿੱਥੇ ਵਿਧਾਨ ਸਭਾ ਦੀ ਕਾਰਵਾਈ ਦਾ ਸਿੱਧਾ ਪ੍ਰਸਾਰਣ ਕੀਤਾ ਜਾਵੇਗਾ। ਵਿਧਾਇਕਾਂ, ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਵਿਧਾਨ ਸਭਾ ਵਿੱਚ ਥਰਮਲ ਸਕ੍ਰੀਨਿੰਗ ਤੋਂ ਬਾਅਦ ਹੀ ਦਾਖਲਾ ਮਿਲੇਗਾ।

ਸੁਖਬੀਰ ਬਾਦਲ ‘ਤੇ ਪਲਟਵਾਰ ਕਰਦਿਆਂ ‘ਆਪ’ ਨੇ ਦਾਗੇ ਇਹ 14 ਸਵਾਲ

0

ਸੁਖਬੀਰ ਦੀਆਂ ਗੱਪਾਂ ਨੂੰ ਚੰਗੀ ਤਰਾਂ ਸਮਝਦੇ ਹਨ ਪੰਜਾਬ ਦੇ ਲੋਕ : ਅਮਨ ਅਰੋੜਾ

ਕਿਹਾ, ਕਿਸ ਮੂੰਹ ਨਾਲ ਚਾਰਜ਼ਸੀਟ ਦਾ ਡਰਾਮਾ ਕਰ ਰਹੇ ਹਨ ਦਸ ਨੰਬਰੀਏ?

ਚੰਡੀਗੜ੍ਹ : ਆਮ ਆਦਮੀ ਪਾਰਟੀ (ਆਪ) ਪੰਜਾਬ ਨੇ ਸੁਖਬੀਰ ਸਿੰਘ ਬਾਦਲ ਵੱਲੋਂ ਅਰੰਭੇ ‘ਗੱਲ ਪੰਜਾਬ ਦੀ’ ਪ੍ਰੋਗਰਾਮ ਨੂੰ ‘ਗੱਪ ਪੰਜਾਬ ਦੀ’ ਕਰਾਰ ਦਿੰਦੇ ਹੋਏ ਕਿਹਾ ਕਿ ਪੰਜਾਬ ਦੇ ਲੋਕ ਸੁਖਬੀਰ ਸਿੰਘ ਬਾਦਲ ਦੀਆਂ ਗੱਪਾਂ ਨੂੰ ਚੰਗੀ ਤਰਾਂ ਸਮਝਦੇ ਹਨ ਅਤੇ 2022 ਦੀਆਂ ਚੋਣਾ ਦੌਰਾਨ ਇਸ ਮਾਫ਼ੀਆ ਸਰਗਨੇ ਦੀਆਂ ਗੱਪਾਂ ਦਾ ਸ਼ਿਕਾਰ ਨਹੀਂ ਹੋਣਗੇ, ਉਲਟਾ ਸੁਖਬੀਰ ਸਿੰਘ ਬਾਦਲ ਐਂਡ ਕੰਪਨੀ ਕੋਲੋਂ ਉਨਾਂ ਦੇ 10 ਸਾਲਾਂ ਮਾਫੀਆ ਰਾਜ ਦਾ ਹਿਸਾਬ ਜ਼ਰੂਰ ਮੰਗਣਗੇ। ਵੀਰਵਾਰ ਨੂੰ ਪਾਰਟੀ ਦਫ਼ਤਰ ‘ਤੇ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦੇ ਹੋਏ ਪਾਰਟੀ ਦੇ ਸੀਨੀਅਰ ਆਗੂ ਅਤੇ ਵਿਧਾਇਕ ਅਮਨ ਅਰੋੜਾ ਨੇ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਪੇਸ਼ 13 ਨੁਕਾਤੀ ਪ੍ਰੋਗਰਾਮ ਨੂੰ ਗੱਪਾਂ ਦਾ ਪੁਲੰਦਾ ਦੱਸਦੇ ਹੋਏ ਕਿਹਾ ਸੁਖਬੀਰ ਬਾਦਲ ਨੂੰ ਪਹਿਲਾਂ ਜਨਤਾ ਦੇ ਇਹਨਾਂ 14 ਸਵਾਲਾਂ ਦਾ ਜਵਾਬ ਜ਼ਰੂਰ ਦੇਣਾ ਪਵੇਗਾ। ਇਹ ਸਵਾਲ ਆਮ ਆਦਮੀ ਪਾਰਟੀ ਨਹੀਂ ਬਲਕਿ ਪੰਜਾਬ ਅਤੇ ਪੰਜਾਬੀਆਂ ਦੀ ਹੋਂਦ ਅਤੇ ਭਵਿੱਖ ਨਾਲ ਜੁੜੇ ਹੋਏ ਸਵਾਲ ਹਨ।

ਖੇਤੀਬਾੜੀ:- ਖੇਤੀ ਵਿਰੋਧੀ ਕਾਨੂੰਨਾਂ ਅਤੇ ਕਿਸਾਨਾਂ ਦੇ ਮੁੱਦੇ ‘ਤੇ ਕੀ ਸੁਖਬੀਰ ਬਾਦਲ ਦੱਸਣਗੇ ਕਿ ਬਤੌਰ ਕੈਬਨਿਟ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਕਾਲੇ ਕਾਨੂੰਨਾਂ ਦੇ ਆਰਡੀਨੈਂਸ ‘ਤੇ ਦਸਤਖ਼ਤ ਕਿਉਂ ਕੀਤੇ? ਕੀ ਤੁਸੀਂ ਦੱਸੋਗੇ ਕਿ ਤੁਹਾਡੇ ਰਾਜ ‘ਚ ਕਿੰਨੇ ਕਿਸਾਨਾਂ-ਮਜ਼ਦੂਰਾਂ ਨੇ ਆਤਮ ਹੱਤਿਆ ਕੀਤੀ ਅਤੇ ਤੁਹਾਡੀ (ਅਕਾਲੀ- ਭਾਜਪਾ) ਸਰਕਾਰ ਨੇ ਕਿਸੇ ਵੀ ਪੀੜਤ ਪਰਿਵਾਰ ਦੀ ਬਾਂਹ ਕਿਉਂ ਨਹੀਂ ਫੜੀ?

ਮਹਿੰਗੀ ਬਿਜਲੀ:- ਕੀ ਬਾਦਲ ਦੱਸਣਗੇ ਕਿ ਸਰਕਾਰੀ ਥਰਮਲ ਪਲਾਟਾਂ ਦੀ ਬਲੀ ਲੈ ਕੇ ਮਾਰੂ ਸਮਝੌਤਿਆਂ ਰਾਹੀਂ ਪੰਜਾਬ ‘ਚ ਲਿਆਂਦੀਆਂ ਪ੍ਰਾਈਵੇਟ ਬਿਜਲੀ ਕੰਪਨੀਆਂ ਕੋਲੋਂ ਕਿੰਨੀ ਦਲਾਲੀ ਖਾਧੀ? ਜਿਸ ਕਾਰਨ ਸੂਬਾ 80 ਹਜ਼ਾਰ ਕਰੋੜ ਦੇ ਹੋਰ ਵਾਧੂ ਬੋਝ ਥੱਲੇ ਦੱਬ ਗਿਆ ਅਤੇ ਲੋਕ ਬੇਹੱਦ ਮਹਿੰਗੀ ਬਿਜਲੀ ਖ਼ਰੀਦਣ ਦੇ ਬਾਵਜੂਦ ਗਰਮੀਆਂ ‘ਚ ਬਿਜਲੀ ਕਿੱਲਤ ਨਾਲ ਕਿਉਂ ਜੂਝਦੇ ਹਨ?

ਬੇਰੁਜ਼ਗਾਰੀ:- ਕੀ ਬਾਦਲ ਦੱਸਣਗੇ ਕਿ ਬੇਰੁਜ਼ਗਾਰੀ ਖ਼ਤਮ ਕਰਨ ਲਈ ਉਨਾਂ ਕੀ ਕੀਤਾ? 10 ਸਾਲਾਂ ਦੇ ਰਾਜ ਦੌਰਾਨ 19 ਹਜ਼ਾਰ ਉਦਯੋਗਿਕ ਇਕਾਈਆਂ ਬੰਦ ਹੋ ਗਈਆਂ ਜਾਂ ਦੂਜੇ ਰਾਜਾਂ ਨੂੰ ਚਲੀਆਂ ਗਈਆਂ। ਹਰਸਿਮਰਤ ਕੌਰ ਬਾਦਲ ਨੇ ਫੂਡ ਪ੍ਰੋਸੈਸਿੰਗ ਮੰਤਰੀ ਹੋਣ ਦੇ ਬਾਵਜੂਦ ਕੋਈ ਉਦਯੋਗ ਪੰਜਾਬ ਨਹੀਂ ਲਿਆਂਦਾ। ਸਰਕਾਰੀ ਅਤੇ ਗੈਰ- ਸਰਕਾਰੀ ਖੇਤਰ ‘ਚ ਰੁਜ਼ਗਾਰ (ਨੌਕਰੀਆਂ) ਨੂੰ ਉਤਸ਼ਾਹਿਤ ਕਿਉਂ ਨਹੀਂ ਕੀਤਾ?

ਮਾਫੀਆ:- ਪੰਜਾਬ ‘ਚ ਖੁਦ ਰੇਤ, ਸ਼ਰਾਬ, ਟਰਾਂਸਪੋਰਟ, ਕੇਬਲ, ਲੈਂਡ ਅਤੇ ਹੋਰ ਮਾਫ਼ੀਆ ਦੇ ਬਾਨੀ ਸੁਖਬੀਰ ਸਿੰਘ ਬਾਦਲ ਜਦ ‘ਮਾਫੀਆ’ ਨੂੰ ਖ਼ਤਮ ਕਰਨ ਦੀ ਗੱਲ ਕਰਦੇ ਹਨ ਤਾਂ ਲੋਕਾਂ ਦੇ ਕੰਨ ਹੱਸਦੇ ਹਨ। ਕੀ ਬਾਦਲ ਲੋਕਾਂ ਨੂੰ ਬੇਵਕੂਫ਼ ਸਮਝਦੇ ਹਨ?

ਬੇਅਦਬੀ:- ਕੀ ਬਾਦਲ ਦੱਸਦਗੇ ਕਿ ਸ਼੍ਰੀ ਗੁਰੂ ਗਰੰਥ ਸਾਹਿਬ ਜੀ ਦੀ ਬੇਅਦਬੀ ਕਿਸ ਦੀ ਸਰਕਾਰ ‘ਚ ਹੋਈ? ਬਹਿਬਲ ਕਲਾਂ ‘ਚ ਸ਼ਾਂਤੀ ਪੂਰਵਕ ਰੋਸ ਪ੍ਰਗਟਾ ਰਹੀ ਸੰਗਤ ਉਤੇ ਗੋਲੀਆਂ ਚਲਾਉਣ ਦੇ ਹੁਕਮ ਦੇਣ ਵਾਲਾ ਕੌਣ ਸੀ? ਪੰਥ ਦੇ ਨਾਂ ‘ਤੇ ਸਿਆਸੀ ਰੋਟੀਆਂ ਸੇਕ-ਸੇਕ ਪੰਥਕ ਕਦਰਾਂ ਕੀਮਤਾਂ ਅਤੇ ਸੰਸਥਾਵਾਂ ਦੇ ਨਿਘਾਰ ਲਈ ਕਿਹੜਾ ਪਰਿਵਾਰ ਜ਼ਿੰਮੇਵਾਰ ਹੈ?

ਮਾਤਾ ਖੀਵੀ ਯੋਜਨਾ:- ਇਸ ਤਹਿਤ ਔਰਤਾਂ ਨੂੰ 2000 ਰੁਪਏ ਪ੍ਰਤੀ ਮਹੀਨਾਂ ਭੱਤਾ ਦੇਣ ਦੀਆਂ ਵੱਡੀਆਂ-ਵੱਡੀਆਂ ਗੱਪਾਂ ਮਾਰਨ ਵਾਲੇ ਬਾਦਲ ਦੱਸਣਗੇ ਕਿ ਪੈਸਾ ਕਿੱਥੋਂ ਆਵੇਗਾ? ਇਹ ਵੀ ਦੱਸਣਗੇ ਕਿ ਉਨਾਂ ਦੇ ਰਾਜ ਵੇਲੇ ਕਿਸ ਨੂੰ 500 ਰੁਪਏ ਮਹੀਨਾ ਪੈਨਸ਼ਨਾਂ ਵੀ ਕਦੇ ਸਮੇਂ ਸਿਰ ਕਿਉਂ ਨਹੀਂ ਦਿੱਤੀ ਗਈ?

ਵਿੱਤੀ ਸੰਕਟ:- ਕੀ ਬਾਦਲ ਦੱਸਣਗੇ ਕਿ ਉਨਾਂ ਦੇ 15 ਸਾਲਾਂ ਦੇ ਰਾਜ ‘ਚ ਪੰਜਾਬ ਅਤੇ ਪੰਜਾਬੀਆਂ ਸਿਰ ਕੁੱਲ ਕਿੰਨਾਂ ਕਰਜ਼ ਚੜਿਆ । 51 ਹਜ਼ਾਰ ਕਰੋੜ ਤੋਂ 1 ਲੱਖ 92 ਹਜ਼ਾਰ ਕਰੋੜ ਕਰਜ਼ੇ ਲਈ ਕੌਣ ਜ਼ਿੰਮੇਵਾਰ ਹੈ?

ਸਿਹਤ ਅਤੇ ਸਿੱਖਿਆ:- ਆਪਣੇ ਰਾਜ ‘ਚ ਸਾਜਿਸ਼ ਤਹਿਤ ਸਰਕਾਰੀ ਸਿਹਤ ਅਤੇ ਸਿੱਖਿਆ ਢਾਂਚੇ ਨੂੰ ਤਬਾਹ ਕਰਨ ਵਾਲੇ ਸੁਖਬੀਰ ਸਿੰਘ ਬਾਦਲ ਕਿਸ ਮੂੰਹ ਨਾਲ ਕੇਜਰੀਵਾਲ ਸਰਕਾਰ ਦੇ ਦਿੱਲੀ ਮਾਡਲ ‘ਤੇ ਉਂਗਲ ਚੁੱਕ ਰਹੇ ਹਨ? ਜਦਕਿ ਸਿਹਤ ਅਤੇ ਸਿੱਖਿਆ ਸਹੂਲਤਾਂ ਲਈ ਕੇਜਰੀਵਾਲ ਸਰਕਾਰ ਦੁਨੀਆਂ ਭਰ ‘ਚ ਵਾਹ-ਵਾਹ ਖੱਟ ਰਹੀ ਹੈ?

ਨਸ਼ਾ:- ਪੰਜਾਬ ਦੀ ਨੌਜਵਾਨੀ ਨੂੰ ਨਸ਼ਿਆਂ ਦੇ ਜਾਲ ‘ਚ ਧੱਕਣ ਵਾਲੇ ਬਾਦਲ ਕੀ ਨਸ਼ਿਆਂ ਦੇ ਮੁੱਦੇ ‘ਤੇ ਬੋਲਣ ਦਾ ਹੱਕ ਰੱਖਦੇ ਹਨ? ਹਰ ਕੋਈ ਚਾਣਦਾ ਹੈ ਕਿ ਨਸ਼ਾ ਮਾਫ਼ੀਆ ਦਾ ਸਰਗਣਾ ਕੌਣ ਹੈ?

ਦਿੱਲੀ ਮਾਡਲ:- ਕੀ ਸੁਖਬੀਰ ਬਾਦਲ ਆਪਣੀ 10 ਸਾਲਾ ਸਰਕਾਰ ਦਾ ਰਿਪੋਰਟ ਕਾਰਡ ਲੈ ਕੇ 2022 ‘ਚ ਲੋਕਾਂ ਤੋਂ ਵੋਟਾਂ ਮੰਗਣਗੇ, ਜਿਵੇਂ 2019 ‘ਚ ਕੇਜਰੀਵਾਲ ਨੇ ਆਪਣੇ 5 ਸਾਲਾ ਰਿਪੋਰਟ ਕਾਰਡ (ਕਾਰਗੁਜਾਰੀ) ਦੇ ਬਲਬੂਤੇ ਮੰਗੀਆਂ ਸਨ ਅਤੇ ਤੀਜੀ ਵਾਰ ਜਿੱਤ ਹਾਸਲ ਕੀਤੀ ਸੀ?

ਵਿਦੇਸ਼ੀ ਪਰਵਾਸ :- ਕੀ ਕੋਈ ਚੰਗਾ ਸਿਆਣਾ ਸ਼ਾਸਕ ਆਪਣੇ ਰਾਜ ‘ਚੋਂ ਨੌਜਵਾਨਾਂ ਅਤੇ ਪੜੀ- ਲਿਖੀ ਪਨੀਰੀ ਨੂੰ ਬਾਹਰ ਭੇਜਣ ਦੀ ਯੋਜਨਾ ਬਣਾਉਦਾ ਹੈ? ਆਈਲੈਟਸ ਉਪਰੰਤ ਬਿਨਾਂ ਵਿਆਜ ਕਰਜ਼ੇ ਦੀ ਯੋਜਨਾ ਬਾਦਲਾਂ ਦੇ ਦਿਮਾਗੀ ਦੀਵਾਲੀਆਪਣ ਦਾ ਸਿਖਰ ਹੈ। ਪੰਜਾਬ ‘ਚ ਹੀ ਨੌਜਵਾਨਾਂ ਨੂੰ ਬੇਹਤਰ ਰੁਜ਼ਗਾਰ ਦੇ ਮੌਕੇ ਕਿਉਂ ਨਹੀਂ ਦਿੱਤੇ ਜਾ ਸਕਦੇ?

33 ਫ਼ੀਸਦੀ ਰਾਖਵਾਂਕਰਨ:- ਕੀ ਬਾਦਲ ਦੱਸਣਗੇ ਕਿ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਨੂੰ ਮੈਡੀਕਲ ਅਤੇ ਪ੍ਰੋਫੈਸ਼ਨਲ ਕਾਲਜਾਂ ‘ਚ ਦਾਖਲੇ ਲਈ 33 ਫ਼ੀਸਦ ਰਾਖਵਾਂਕਰਨ ਵਾਲੀ ਗੱਲ ਵੀ ‘ਮੂਰਖਾਨਾ ਗੱਪ’ ਨਹੀਂ ਹੈ? ਕਿਉਂਕਿ ਅਜਿਹੀਆਂ ਸੰਸਥਾਵਾਂ ‘ਚ ਦਾਖਲੇ ਲਈ ਨੀਟ, ਕਲਾਟ ਅਤੇ ਜੇਈਈ ਮੇਨ ਪ੍ਰੀਖਿਆਵਾਂ ਰਾਸ਼ਟਰੀ ਪੱਧਰ ‘ਤੇ ਲਈਆਂ ਜਾਂਦੀਆਂ ਹਨ।

ਪੰਜਾਬੀ ਨੌਜਵਾਨ ਰਾਖਵਾਂਕਰਨ:- ਨੌਜਵਾਨਾਂ ਨੂੰ ਪ੍ਰਾਈਵੇਟ ਖੇਤਰ ‘ਚ 75 ਫ਼ੀਸਦੀ ਰਾਖਵਾਂਕਰਨ ਦੀ ਗੱਪ ਮਾਰਨ ਵਾਲੇ ਸੁਖਬੀਰ ਬਾਦਲ ਦੱਸਣਗੇ ਕਿ ਆਪਣੇ ਸੁਖਵਿਲਾ ਹੋਟਲ ਸਮੇਤ ਬਾਕੀ ਕਾਰੋਬਾਰਾਂ ‘ਚ 75 ਫ਼ੀਸਦੀ ਪੰਜਾਬੀਆਂ ਨੂੰ ਰੁਜ਼ਗਾਰ ਕਿਉਂ ਨਹੀਂ ਦਿੱਤਾ?

ਐਸ.ਵਾਈ.ਐਲ:- ਸਤਲੁਜ – ਯਮਨਾ ਲਿੰਕ ਨਹਿਰ ਦੇ ਮੁੱਦੇ ‘ਤੇ ‘ਆਪ’ ਨੂੰ ਨਿਸ਼ਾਨਾਂ ਬਣਾਉਣ ਵਾਲੇ ਬਾਦਲ ਦੱਸਣਗੇ ਕਿ 1978 ‘ਚ ਇਸ ਦੇ ਕੰਡੇ ਪ੍ਰਕਾਸ਼ ਸਿੰਘ ਬਾਦਲ ਦੀ ਸਰਕਾਰ ਨੇ ਕਿਉਂ ਬੀਜੇ ਸਨ? ਐਸ.ਵਾਈ.ਐਲ ‘ਤੇ ‘ਆਪ’ ਦਾ ਸਟੈਂਡ ਦੁਹਰਾਉਂਦੇ ਹੋਏ ਅਰੋੜਾ ਨੇ ਕਿਹਾ ਕਿ ਪੰਜਾਬ ਕੋਲ ਨਾ ਇੱਕ ਬੂੰਦ ਵਾਧੂ ਪਾਣੀ ਸੀ, ਨਾ ਹੈ ਅਤੇ ਨਾ ਹੀ ਹੋਵੇਗਾ। ‘ਆਪ’ ਰਾਜਸਥਾਨ ਸਮੇਤ ਦੂਜੇ ਰਾਜਾਂ ਨੂੰ ਜਾਂਦੇ ਪਾਣੀ ਦੀ ਰਿਆਲ਼ਟੀ (ਕੀਮਤ) ਵਸੂਲਣ ਦੀ ਵਕਾਲਤ ਕਰਦੀ ਹੈ।

ਭਾਜਪਾ ਦੀ ਤਰ੍ਹਾਂ ਦੇਸ਼ ਨੂੰ ਤੋੜਨ ਅਤੇ ਵੰਡਣ ਵਾਲੀ ਰਾਜਨੀਤੀ ਬੰਦ ਕਰੇ ਕਾਂਗਰਸ : ‘ਆਪ’

0

ਕਸ਼ਮੀਰ ਮੁੱਦੇ ‘ਤੇ ‘ਆਪ’ ਨੇ ਮੁੜ ਘੇਰਿਆ ਨਵਜੋਤ ਸਿੱਧੂ

ਚੰਡੀਗੜ੍ਹ : ਆਮ ਆਦਮੀ ਪਾਰਟੀ (ਆਪ) ਪੰਜਾਬ ਨੇ ਕਾਂਗਰਸ ‘ਤੇ ਦੇਸ਼ ਨੂੰ ਤੋੜਨ ਦੀ ਰਾਜਨੀਤੀ ਕਰਨ ਦਾ ਦੋਸ਼ ਲਾਇਆ ਹੈ। ‘ਆਪ’ ਪੰਜਾਬ ਦੇ ਪ੍ਰਧਾਨ ਅਤੇ ਸੰਸਦ ਮੈਂਬਰ ਭਗਵੰਤ ਮਾਨ ਅਤੇ ਰਾਸ਼ਟਰੀ ਬੁਲਾਰੇ ਤੇ ਪੰਜਾਬ ਮਾਮਲਿਆਂ ਦੇ ਸਹਿ ਪ੍ਰਭਾਰੀ ਦਿੱਲੀ ਤੋਂ ਵਿਧਾਇਕ ਰਾਘਵ ਚੱਢਾ ਨੇ ਵੀਰਵਾਰ ਨੂੰ ਪਾਰਟੀ ਦਫ਼ਤਰ ਤੋਂ ਜਾਰੀ ਸਾਂਝੇ ਬਿਆਨ ਰਾਹੀਂ ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੱਧੂ ਦੇ ਸਲਾਹਕਾਰ ਵੱਲੋਂ ਕਸ਼ਮੀਰ ਨੂੰ ਵੱਖਰਾ ਮੁਲਕ ਕਹਿਣ ‘ਤੇ ਕਾਂਗਰਸ ਦੀ ਸਮੁੱਚੀ ਲੀਡਰਸ਼ਿਪ ਤੋਂ ਸਪਸ਼ਟੀਕਰਨ ਮੰਗਿਆ ਹੈ। ਇਸ ਤੋਂ ਪਹਿਲਾਂ ਇਸ ਮਾਮਲੇ ‘ਤੇ ਪਾਰਟੀ ਦੇ ਸੀਨੀਅਰ ਨੇਤਾ ਅਤੇ ਪੰਜਾਬ ਮਾਮਲਿਆਂ ਦੇ ਪ੍ਰਭਾਰੀ ਦਿੱਲੀ ਤੋਂ ਵਿਧਾਇਕ ਜਰਨੈਲ ਸਿੰਘ ਵੀ ਨਵਜੋਤ ਸਿੱਧੂ ‘ਤੇ ਹਮਲਾ ਬੋਲ ਚੁੱਕੇ ਹਨ।

ਕਸ਼ਮੀਰ ਦੇ ਮੁੱਦੇ ‘ਤੇ ਕਾਂਗਰਸ ਦੇ ਸੂਬਾ ਪ੍ਰਧਾਨ ਦੇ ਸਲਾਹਕਾਰ ਦੀ ਟਿੱਪਣੀ ਸੰਬੰਧੀ ਨਵਜੋਤ ਸਿੱਧੂ ਨੂੰ ਘੇਰਦੇ ਹੋਏ ਭਗਵੰਤ ਮਾਨ ਨੇ ਕਿਹਾ ਕਿ ਸਿੱਧੂ ਨੇ ਆਪਣੇ ਸਲਾਹਕਾਰਾਂ ਦੇ ਜ਼ਰੀਏ ਦੇਸ਼ ਦੀ ਅਖੰਡਤਾ ਅਤੇ ਪ੍ਰਭੁਤਾ ਦੇ ਖ਼ਿਲਾਫ਼ ਬਿਆਨ ਦਿੱਤਾ ਹੈ, ਜਿਸ ਨਾਲ ਪੰਜਾਬ ਅਤੇ ਦੇਸ਼ ਦੀ ਜਨਤਾ ਦੇ ਦਿਲਾਂ ‘ਤੇ ਭਾਰੀ ਸੱਟ ਲੱਗੀ ਹੈ। ‘ਆਪ’ ਆਗੂਆਂ ਨੇ ਸਿੱਧੂ ਨੂੰ ਚੇਤਾਵਨੀ ਦਿੰਦੇ ਹੋਏ ਕਿਹਾ ਕਿ ਉਹ ਦੇਸ਼ ਨੂੰ ਤੋੜਨ ਅਤੇ ਵੰਡਣ ਦੀ ਰਾਜਨੀਤੀ ਕਰਨਾ ਬੰਦ ਕਰਨ।

ਰਾਘਵ ਚੱਢਾ ਨੇ ਕਿਹਾ ਕਿ ਭਾਵੇਂ ਨਵਜੋਤ ਸਿੱਧੂ ਕਾਂਗਰਸ ਦਾ ਹਿੱਸਾ ਹਨ, ਪਰ ਉਸ ਦੇ ਖ਼ੂਨ ‘ਚ ਹੁਣ ਵੀ ਭਾਜਪਾ ਸਮਾਈ ਹੋਈ ਹੈ, ਕਿਉਂਕਿ ਭਾਜਪਾ ਹਮੇਸ਼ਾ ਹੀ ਦੇਸ਼ ਨੂੰ ਵੰਡਣ ਦੀ ਰਾਜਨੀਤੀ ਕਰਦੀ ਆਈ ਹੈ ਅਤੇ ਸਿੱਧੂ ਵੀ ਭਾਜਪਾ ਵਾਲੇ ਹੱਥਕੰਡੇ ਅਪਣਾ ਰਹੇ ਹਨ। ਉਨ੍ਹਾਂ ਸਿੱਧੂ ਨੂੰ ਸਵਾਲ ਕੀਤਾ, ‘ਕੀ ਉਹ ਕਸ਼ਮੀਰ ਨੂੰ ਭਾਰਤ ਦਾ ਹਿੱਸਾ ਨਹੀਂ ਮੰਨਦੇ? ਕੀ ਉਹ ਚਾਹੁੰਦੇ ਹਨ ਕਿ ਕਸ਼ਮੀਰ ਨੂੰ ਅਲੱਗ ਦੇਸ਼ ਦਾ ਦਰਜਾ ਮਿਲਣਾ ਚਾਹੀਦਾ? ਦੇਸ਼ ਦੇ ਖ਼ਿਲਾਫ਼ ਇਸ ਤਰਾਂ ਦੇ ਬਿਆਨ ਨਵਜੋਤ ਸਿੱਧੂ ਨੂੰ ਸ਼ੋਭਾ ਨਹੀਂ ਦਿੰਦੇ। ਉਨ੍ਹਾਂ ਸਿੱਧੂ ਨੂੰ ਸਪਸ਼ਟੀਕਰਨ ਦੀ ਮੰਗ ਕਰਦੇ ਹੋਏ ਕਿਹਾ ਕਿ ਉਨ੍ਹਾਂ ਨੂੰ ਪੰਜਾਬ ਅਤੇ ਦੇਸ਼ ਦੇ ਲੋਕਾਂ ਕੋਲੋਂ ਮੁਆਫ਼ੀ ਮੰਗਣੀ ਚਾਹੀਦੀ ਹੈ, ਕਿਉਂਕਿ ਇਸ ਤਰਾਂ ਦੇ ਦੇਸ਼ ਵਿਰੋਧੀ ਬਿਆਨਾਂ ਨਾਲ ਲੋਕਾਂ ਦੀਆਂ ਭਾਵਨਾਵਾਂ ਨੂੰ ਸੱਟ ਵੱਜਦੀ ਹੈ। ‘ਆਪ’ ਆਗੂਆਂ ਨੇ ਕਿਹਾ ਕਿ ਪੰਜਾਬ ਯੋਧਿਆਂ ਦੀ ਧਰਤੀ ਹੈ ਅਤੇ ਸਲਾਹਕਾਰਾਂ ਦੇ ਰਾਹੀਂ ਸਿੱਧੂ ਵੱਲੋਂ ਕਸ਼ਮੀਰ ਨੂੰ ਅਲੱਗ ਦੇਸ਼ ਬਣਾਉਣ ਦੇ ਦਿੱਤੇ ਬਿਆਨ ਨਾਲ ਸਰਹੱਦਾਂ ‘ਤੇ ਤਾਇਨਾਤ ਪੰਜਾਬ ਅਤੇ ਦੇਸ਼ ਦੇ ਜਵਾਨਾਂ ਦੀ ਬੇਇੱਜ਼ਤੀ ਹੋਈ ਹੈ।

ਉਨ੍ਹਾਂ ਕਿਹਾ ਕਿ ਦੇਸ਼ ਦੇ ਖ਼ਿਲਾਫ਼ ਉਸ (ਸਿੱਧੂ) ਦੀ ਇਸ ਟਿੱਪਣੀ ਅਤੇ ਰਾਸ਼ਟਰ ਵਿਰੋਧੀ ਸੋਚ ਨੇ ਸਰਹੱਦਾਂ ‘ਤੇ ਸ਼ਹੀਦ ਹੋਣ ਵਾਲੇ ਜਵਾਨਾਂ ਦੀ ਸ਼ਹਾਦਤ ‘ਤੇ ਸਵਾਲੀਆ ਚਿੰਨ੍ਹ ਲਾ ਦਿੱਤਾ ਹੈ। ਉਨ੍ਹਾਂ ਸਵਾਲ ਕੀਤਾ ਕਿ ਕੀ ਜਵਾਨਾਂ ਦੀ ਸ਼ਹਾਦਤ ਸਿੱਧੂ ਲਈ ਕੋਈ ਮਾਅਇਨੇ ਨਹੀਂ ਰੱਖਦੀ ? ਆਮ ਆਦਮੀ ਪਾਰਟੀ ਸਿੱਧੂ ਦੀ ਇਸ ਪ੍ਰਕਾਰ ਦੀ ਸੋਚ ਦੀ ਸਖ਼ਤ ਨਿੰਦਾ ਕਰਦੀ ਹੈ ਅਤੇ ਦੇਸ਼ ਦੀ ਜਨਤਾ ਵੀ ਸਿੱਧੂ ਨੂੰ ਕਦੇ ਮੁਆਫ਼ ਨਹੀਂ ਕਰੇਗੀ। ਆਪਣੀ ਸੌੜੀ ਸੋਚ ਅਤੇ ਹੋਸ਼ੀ ਰਾਜਨੀਤੀ ਕਰਨ ਦਾ ਖ਼ਮਿਆਜ਼ਾ ਸਿੱਧੂ ਨੂੰ 2022 ਦੀਆਂ ਵਿਧਾਨ ਸਭਾ ਚੋਣਾ ‘ਚ ਭੁਗਤਣਾ ਪਵੇਗਾ।