ਭਾਰਤ ਵਿੱਚ ਕੋਰੋਨਾ ਵਾਇਰਸ ਸੰਕ੍ਰਮਣ (Coronavirus In India) ਦੀ ਤੀਜੀ ਲਹਿਰ ਦੇ ਖਤਰੇ ਦੇ ਵਿਚਕਾਰ ਬੱਚਿਆਂ ਦੀ ਇੱਕ ਹੋਰ ਵੈਕਸੀਨ (Vaccination In India) ਦਾ ਰਾਹ ਖੁੱਲ੍ਹ ਸਕਦਾ ਹੈ। ਫਾਰਮਾ ਕੰਪਨੀ ਜਾਨਸਨ ਐਂਡ ਜਾਨਸਨ (Johnson and Johnson) ਨੇ ਭਾਰਤ ਵਿੱਚ 12-17 ਸਾਲ ਦੀ ਉਮਰ ਦੇ ਬੱਚਿਆਂ ਲਈ ਵੈਕਸੀਨ ਦਾ ਟ੍ਰਾਇਲ ਕਰਨ ਦੀ ਮਨਜ਼ੂਰੀ ਮੰਗੀ ਹੈ। ਜਾਨਸਨ ਦੀ ਮਨਜ਼ੂਰੀ ਮੰਗਣ ਦੀ ਖ਼ਬਰ ਅਜਿਹੇ ਸਮੇਂ ਵਿੱਚ ਆਈ ਹੈ ਜਦੋਂ ਕੇਂਦਰੀ ਸਿਹਤ ਮੰਤਰੀ ਮਨਸੁਖ ਮੰਡਾਵੀਆ ਨੇ ਕਿਹਾ ਕਿ ਬੱਚਿਆਂ ਲਈ ਵਿਕਸਤ ਕੀਤੇ ਜਾ ਰਹੇ ਕੋਵਿਡ 19 ਦੇ ਟੀਕੇ ਨੂੰ ਲੈ ਕੇ ਜਾਰੀ ਖੋਜ ਦੇ ਨਤੀਜੇ ਅਗਲੇ ਮਹੀਨੇ ਆ ਸਕਦੇ ਹਨ। ਉਨ੍ਹਾਂ ਕਿਹਾ ਸੀ ਕਿ ਇਹ ਟੀਕਾ ‘ਬਹੁਤ ਛੇਤੀ’ ਮੁਹੱਈਆ ਹੋ ਸਕਦਾ ਹੈ।

ਮੰਡਾਵੀਆ ਨੇ ਕਿਹਾ ਸੀ, ‘ਸਾਡਾ ਉਦੇ਼ਸ ਹਰੇਕ ਨਾਗਰਿਕ ਦਾ ਟੀਕਾਕਰਨ ਕਰਨਾ ਹੈ। ਭਾਰਤ ਸਰਕਾਰ ਪਹਿਲਾਂ ਹੀ ਜਾਈਡਸ ਕੈਡੀਲਾ ਅਤੇ ਭਾਰਤ ਬਾਇਓਟੈਕ ਨੂੰ ਬੱਚਿਆਂ ਲਈ ਕੋਵਿਡ 19 ਟੀਕਾ ਵਿਕਸਤ ਕਰਨ ਲਈ ਖੋਜ ਕਰਨ ਦੀ ਮਨਜ਼ੂਰੀ ਦੇ ਚੁੱਕੀ ਹੈ। ਅਸੀਂ ਉਮੀਦ ਕਰ ਰਹੇ ਹਾਂ ਕਿ ਉਨ੍ਹਾਂ ਦੀ ਖੋਜ ਦੇ ਨਤੀਜੇ ਅਗਲੇ ਮਹੀਨੇ ਆ ਜਾਣਗੇ। ਮੈਨੂੰ ਭਰੋਸਾ ਹੈ ਕਿ ਬੱਚਿਆਂ ਲਈ ਟੀਕੇ ਬਹੁਤ ਛੇਤੀ ਮੁਹੱਈਆ ਹੋਣਗੇ।’

ਉਧਰ, ਏਮਜ਼ ਦੇ ਨਿਰਦੇਸ਼ ਡਾ. ਰਣਦੀਪ ਗੁਲੇਰੀਆ ਵੀ ਕਹਿ ਚੁੱਕੇ ਹਨ ਕਿ ਭਾਰਤ ਬਾਇਓਟੈਕ ਦੀ ਕੋਵੈਕਸੀਨ ਦੇ ਦੋ ਤੋਂ 18 ਸਾਲ ਉਮਰ ਵਰਗ ਦੇ ਵਿਚਕਾਰ ਦੂਜੇ ਅਤੇ ਤੀਜੇ ਪੜਾਅ ਦੇ ਪ੍ਰੀਖਣਾਂ ਦੇ ਅੰਕੜੇ ਸਤੰਬਰ ਤੱਕ ਆ ਸਕਦੇ ਹਨ।

ਇਸ ਤੋਂ ਪਹਿਲਾਂ ਸੂਤਰਾਂ ਨੇ ਦਾਅਵਾ ਕੀਤਾ ਸੀ ਕਿ ਜਾਈਡਸ ਕੈਡੀਲਾ (Zydus Cadila) ਦੀ ਜਾਏਕੋਵ ਡੀ ਵੈਕਸੀਨ (Zycov-d Vaccine) ਨੂੰ ਮਨਜ਼ੂਰੀ ਦਿੱਤੀ ਜਾ ਸਕਦੀ ਹੈ। ਇਸ ਵੈਕਸੀਨ ਨਾਲ 12 ਤੋਂ 18 ਸਾਲ ਦੀ ਉਮਰ ਦੇ ਬਾਲਗਾਂ ‘ਤੇ ਵੀ ਇਸ ਟੀਕੇ ਦਾ ਪ੍ਰੀਖਣ ਕੀਤਾ ਗਿਆ ਹੈ। ਦੱਸ ਦਈਏ ਕਿ ਡੀਐਨਏ-ਪਲਾਜ਼ਮਡ ਆਧਾਰਤ ‘ਜਾਏਕੋਵ ਡੀ’ ਟੀਕ ਦੀਆਂ ਤਿੰਨ ਖੁਰਾਕਾਂ ਹੋਣਗੀਆਂ। ਇਸ ਨੂੰ ਦੋ ਤੋਂ ਚਾਰ ਡਿਗਰੀ ਸੈਲਸੀਅਸ ਤਾਪਮਾਨ ‘ਤੇ ਰੱਖਿਆ ਜਾ ਸਕਦਾ ਹੈ ਅਤੇ ਕੋਲਡ ਚੇਨ ਦੀ ਜ਼ਰੂਰਤ ਨਹੀਂ ਹੋਵੇਗੀ।

ਦੇਸ਼ ਦੇ ਕਿਸੇ ਵੀ ਹਿੱਸੇ ਵਿੱਚ ਜਾਏਕੋਵ ਡੀ ਦੀ ਖੇਪ ਆਸਾਨੀ ਨਾਲ ਪਹੁੰਚ ਸਕਦੀ ਹੈ। ਜੈਵ ਉਦਯੋਗਿਕੀ ਵਿਭਾਗ ਦੇ ਅਧੀਨ ਆਉਣ ਵਾਲੇ ਉਪਕ੍ਰਮ ਜੈਵ ਉਦਯੋਗਿਕੀ ਉਦਯੋਗ ਖੋਜ ਸਹਾਇਤਾ ਪ੍ਰੀਸ਼ਦ (BIRAC) ਤਹਿਤ ਨੈਸ਼ਨਲ ਬਾਇਓਫਾਰਮਾ ਮਿਸ਼ਨ (NBM) ਵੱਲੋਂ ਟੀਕੇ ਨੂੰ ਸਹਾਇਤਾ ਮਿਲੀ ਹੈ।

LEAVE A REPLY

Please enter your comment!
Please enter your name here