ਪਾਚਨ ਤੰਤਰ ਨੂੰ ਮਜ਼ਬੂਤੀ ਪ੍ਰਦਾਨ ਕਰਦੀ ਹੈ ਭਿੰਡੀ, ਜਾਣੋ ਕਿਵੇਂ?
ਖਾਣ ‘ਚ ਸੁਆਦਿਸ਼ਟ ਲੱਗਣ ਵਾਲੀ ‘ਭਿੰਡੀ’ ਗੁਣਾ ਨਾਲ ਭਰਪੂਰ ਹੁੰਦੀ ਹੈ। ਇਹ ਜਿੱਥੇ ਪਾਚਨ ਤੰਤਰ ਨੂੰ ਮਜ਼ਬੂਤ ਕਰਦੀ ਹੈ, ਉੱਥੇ ਅੱਖਾਂ ਲਈ ਵੀ ਫਾਇਦੇਮੰਦ ਹੈ ਕਿਉਂਕਿ ਇਸ ਵਿਚ ਬੇਟਾਕੇਰੋਟੀਂਨ ਦੇ ਨਾਲ-ਨਾਲ ਵਿਟਾਮਿਨ ਏ ਵੀ ਪਾਇਆ ਜਾਂਦਾ ਹੈ। ਇਸ ਦੇ ਨਾਲ-ਨਾਲ ਇਸ ਦਾ ਮੁਖ ਗੁਣ ਇਹ ਹੈ ਕਿ ਇਹ ਤੁਹਾਡੀ ਚਮੜੀ ਦੇ ਲਈ ਵੀ ਉਪਯੋਗੀ ਸਿੱਧ ਹੋ ਸਕਦੀ ਹੈ। ਕਿਉਂਕਿ ਇਸ ਵਿਚ ਵਿਟਾਮਿਨ ‘ਸੀ’ ਵੀ ਪਾਇਆ ਜਾਂਦਾ ਹੈ। ਇਸ ਦੇ ਨਾਲ-ਨਾਲ ਹੀ ਇਹ ਰੋਗ ਪ੍ਰਤੀਰੋਧਕ ਸ਼ਕਤੀ ਵਿਚ ਵੀ ਵਾਧਾ ਕਰਦੀ ਹੈ।
ਹਾਈ ਬਲੱਡ ਪ੍ਰੈਸ਼ਰ ਨੂੰ ਘੱਟ ਕਰਦੀ ਹੈ, ਖੂਨ ਵਿਚ ਸ਼ੂਗਰ ਦੀ ਮਾਤਰਾ ਨੂੰ ਘੱਟ ਕਰਦੀ ਹੈ ਅਤੇ ਅਸਥਮਾ ਵਿਚ ਵੀ ਫਾਇਦੇਮੰਦ ਹੈ। ਨਾਲ ਹੀ ਇਹ ਕਬਜ ਤੋਂ ਵੀ ਰਾਹਤ ਦਿੰਦੀ ਹੈ। ਮੋਟਾਪਾ ਘੱਟ ਕਰਨ ਦੇ ਲਈ ਵੀ ਤੁਸੀਂ ਇਸ ਦੀ ਵਰਤੋਂ ਕਰ ਸਕਦੇ ਹੋ। ਇਸ ਵਿਚ ਬਹੁਤ ਜਿਆਦਾ ਗੁਣ ਹਨ, ਜਿਸ ਦੇ ਕਾਰਨ ਤੁਸੀਂ ਕੈਂਸਰ ਤੋਂ ਵੀ ਬਚ ਸਕਦੇ ਹੋ। ਇਸ ਵਿਚ ਪਾਏ ਜਾਣ ਵਾਲੇ ਤੱਤ ਦੇ ਕਾਰਨ ਅੰਤੜੀਆਂ ਨੂੰ ਸਾਫ ਰੱਖਦੀ ਹੈ ਜਿਸ ਨਾਲ ਤੁਸੀਂ ਕੈਂਸਰ ਵਰਗੀ ਸਮੱਸਿਆ ਤੋਂ ਵੀ ਬਚ ਸਕਦੇ ਹੋ। ਇਸ ਦੇ ਬਿਨਾ ਇਹ ਤੁਹਾਡੇ ਵਾਲ਼ਾਂ ਨੂੰ ਸੰਘਣਾ ਬਣਾਉਂਦੀ ਹੈ। ਪਰ ਇਸ ਦੇ ਨਾਲ-ਨਾਲ ਏਨੇ ਗੁਣ ਹੋਣ ਦੇ ਬਾਵਜੂਦ ਕਈ ਕੇਸਾਂ ਵਿਚ ਇਹ ਹਾਨੀਕਾਰਕ ਹੁੰਦੀ ਹੈ।

ਇਹ ਜਾਨਣਾ ਤੁਹਾਡੇ ਲਈ ਬੇਹੱਦ ਜਰੂਰੀ ਹੈ। ਵੈਸੇ ਤਾਂ ਹਰੀਆਂ ਸਬਜ਼ੀਆਂ ਸਾਡੇ ਲਈ ਇੱਕ ਪੋਸ਼ਟਿਕ ਆਹਾਰ ਤੋਂ ਘੱਟ ਨਹੀਂ ਹਨ ਪਰ ਕਈ ਵਾਰ ਇਹ ਸਬਜ਼ੀਆਂ ਸਾਡੇ ਸਰੀਰ ਵਿਚ ਜ਼ਹਿਰ ਦਾ ਕੰਮ ਵੀ ਕਰਦੀਆਂ ਹਨ ਅਤੇ ਇਨਫੈਕਸ਼ਨ ਦਾ ਕਾਰਨ ਵੀ ਬਣ ਸਕਦੀਆਂ ਹਨ। ਇਸੇ ਤਰ੍ਹਾਂ ਹਰੀਆਂ ਸਬਜ਼ੀਆਂ ਵਿੱਚੋ ਲੋਕ ਭਿੰਡੀ ਖਾਣਾ ਬਹੁਤ ਪੰਸਦ ਕਰਦੇ ਹਨ। ਇਸ ਲਈ ਭਿੰਡੀ ਖਾਂਦੇ ਸਮੇ ਕੁਝ ਸਾਵਧਾਨੀਆਂ ਰੱਖਣੀਆਂ ਚਾਹੀਦੀਆਂ ਹਨ। ਜਿਆਦਾ ਮਾਤਰਾ ਵਿਚ ਭਿੰਡੀ ਖਾਣ ਨਾਲ ਸਾਡੇ ਸਰੀਰ ਵਿਚ ਪਿੱਤ ਦੀ ਸ਼ਿਕਾਇਤ (ਸਰੀਰ ਦੇ ਅੰਦਰ ਗਰਮੀ ਦਾ ਹੋਣਾ) ਹੋ ਸਕਦੀ ਹੈ। ਇਸ ਲਈ ਭਿੰਡੀ ਖਾਣ ਦੇ ਬਾਅਦ ਕਦੇ ਵੀ ਮੂਲੀ ਦਾ ਸੇਵਨ ਨਾ ਕਰੋ।

ਜੇਕਰ ਤੁਸੀਂ ਭਿੰਡੀ ਖਾਣ ਦੇ ਮੂਲੀ ਦਾ ਸੇਵਨ ਕਰਦੇ ਹੋ ਤਾ ਤੁਹਾਨੂੰ ਚਮੜੀ ਦੇ ਸਬੰਧੀ ਰੋਗ ਹੋ ਸਕਦੇ ਹਨ। ਜਿਵੇ ਕਿ ਚਮੜੀ ਦੇ ਰੋਗ,ਇਸ ਨਾਲ ਚਿਹਰੇ ਤੇ ਦਾਗ ਧੱਬੇ ਹੋ ਸਕਦੇ ਹਨ ਨਾਲ ਹੀ ਚਿਹਰੇ ਤੇ ਅਜੀਬ ਦਾਣੇ ਹੋ ਸਕਦੇ ਹਨ ਇਸ ਲਈ ਭਿੰਡੀ ਦੇ ਬਾਅਦ ਭੁੱਲ ਕੇ ਮੂਲੀ ਦਾ ਸੇਵਨ ਨਾ ਕਰੋ। ਭਿੰਡੀ ਨੂੰ ਭੁੰਨ ਕੇ ਖਾਣ ਦੇ ਸ਼ੌਕੀਨ ਹੋ ਤਾਂ ਇਹ ਸ਼ੌਕ ਤੁਹਾਡੇ ’ਤੇ ਕਾਫੀ ਭਾਰੀ ਪੈ ਸਕਦਾ ਹੈ। ਭੁੰਨ ਕੇ ਭਿੰਡੀ ਖਾਣ ਨਾਲ ਕੈਲੋਸਟਰੋਲ ਲੈਵਲ ਵਧਦਾ ਹੈ। ਇਸ ਨਾਲ ਤੁਹਾਨੂੰ ਮੋਟਾਪਾ ਅਤੇ ਹੋਰ ਵੀ ਸਮੱਸਿਆਵਾ ਹੋ ਸਕਦੀਆਂ ਹਨ। ਦੱਸ ਦੇਈਏ ਕਿ ਅਕਸਰ ਲੋਕ ਲੋਕ ਵੱਖਰਾ ਕੁਝ ਕਰਨ ਦੇ ਲਈ ਭਿੰਡੀ ਅਤੇ ਕਰੇਲਾ ਦੋਨੋ ਹੀ ਬਣਾ ਲੈਂਦੇ ਹਨ। ਬਸ ਇਥੇ ਹੀ ਸਾਵਧਾਨੀ ਵਰਤਣ ਦੀ ਲੋੜ ਹੈ। ਧਿਆਨ ਰੱਖਣਾ ਕਿ ਭਿੰਡੀ ਖਾਣ ਬਾਅਦ ਕਰੇਲੇ ਦੀ ਸਬਜ਼ੀ ਕਦੇ ਨਹੀਂ ਖਾਣੀ ਚਾਹੀਦੀ। ਇੰਝ ਕਰਨ ਨਾਲ ਪੇਟ ਵਿੱਚ ਜ਼ਹਿਰ ਬਣ ਜਾਂਦਾ ਹੈ, ਜਿਸ ਨਾਲ ਮੌਤ ਤੱਕ ਹੋ ਸਕਦੀ ਹੈ।
D – Mart ਦੇ ਮਾਲਿਕ ਰਾਧਾਕਿਸ਼ਨ ਦਮਾਨੀ ਨੇ ਮਾਰੀ ਵੱਡੀ ਛਲੰਗ, ਦੁਨੀਆ ਦੇ 100 ਅਮੀਰ ਲੋਕਾਂ ‘ਚ ਹੋਏ ਸ਼ਾਮਿਲ
ਨਵੀਂ ਦਿੱਲੀ : ਕਹਿੰਦੇ ਹਨ ਤੁਹਾਡੀ ਮਿਹਨਤ ਅਤੇ ਲਗਨ ਇੱਕ ਦਿਨ ਰੰਗ ਜ਼ਰੂਰ ਲਿਆਉਂਦੀ ਹੈ। ਦਿੱਗਜ਼ ਇਨਵੈਸਟਰ ਅਤੇ ਅਰਬਪਤੀ ਰਾਧਾਕਿਸ਼ਨ ਦਮਾਨੀ ਜੋ ਰਿਟੇਲ ਚੇਨ ਡੀਮਾਰਟ (D – Mart) ਦੇ ਮਾਲਿਕ ਹਨ, ਦੇ ਨਾਲ ਅਜਿਹਾ ਹੀ ਹੋਇਆ ਹੈ। ਉਹ ਇਕ ਹੋਰ ਭਾਰਤੀ ਅਰਬਪਤੀ ਦੁਨੀਆ ਦੇ ਸਿਖ਼ਰ ਅਮੀਰਾਂ ਦੀ ਸੂਚੀ ਵਿਚ ਆਪਣਾ ਨਾਂ ਦਰਜ ਕਰਵਾਉਣ ‘ਚ ਕਾਮਯਾਬ ਹੋ ਗਏ ਹਨ। ਬਲੂਮਬਰਗ ਬਿਲੀਨਅਰਜ਼(Bloomberg Billionaires) ਨੇ ਦੁਨੀਆ ਦੇ 100 ਅਮੀਰਾਂ ਦੀ ਸੂਚੀ ਜਾਰੀ ਕੀਤੀ ਹੈ। ਡੀ ਮਾਰਟ ਚਲਾਉਣ ਵਾਲੇ ਦਮਾਨੀ ਦੀ ਨੈੱਟਵਰਥ 19.2 ਅਰਬ ਡਾਲਰ ਹੋ ਗਈ ਹੈ। ਦੁਨੀਆ ਦੇ 100 ਸਭ ਤੋਂ ਅਮੀਰਾਂ ਵਿਚ ਦਮਾਨੀ ਇਸ ਵੇਲੇ 98ਵੇਂ ਨੰਬਰ ‘ਤੇ ਹਨ।
1990 ਤੋਂ ਹੀ ਵੈਲਿਊ ਸਟਾਕਸ ਵਿਚ ਨਿਵੇਸ਼
ਰਾਧਾਕ੍ਰਿਸ਼ਨ ਦਮਾਨੀ ਨੇ 1990 ਤੋਂ ਹੀ ਵੈਲਿਊ ਸਟਾਕਸ ਵਿਚ ਨਿਵੇਸ਼ ਕਰਨਾ ਸ਼ੁਰੂ ਕਰ ਦਿੱਤਾ ਸੀ ਅਤੇ ਆਪਣੀ ਖ਼ੁਦ ਦੀ ਜਾਇਦਾਦ ਬਣਾਈ। ਇਸ ਤੋਂ ਬਾਅਦ ਦਮਾਨੀ ਡੀ ਮਾਰਟ ਦੇ ਬ੍ਰਾਂਡ ਹੇਠ ਰਿਟੇਲ ਕਾਰੋਬਾਰ ਵਿਚ ਆ ਗਏ। 2021 ਵਿੱਚ ਦਮਾਨੀ ਦੀ ਦੌਲਤ ਵਿੱਚ 29 ਫੀਸਦੀ ਭਾਵ 4.3 ਅਰਬ ਡਾਲਰ ਦਾ ਵਾਧਾ ਹੋਇਆ ਹੈ। ਇਸ ਸਮੇਂ ਦੌਰਾਨ ਦਮਾਨੀ ਨੂੰ ਐਵੇਨਿਊ ਸੁਪਰਮਾਰਟਸ ਤੋਂ ਸਭ ਤੋਂ ਵੱਧ ਲਾਭ ਹੋਇਆ ਹੈ। ਐਵੇਨਿਊ ਸੁਪਰਮਾਰਟਸ ਦੇ ਸ਼ੇਅਰਾਂ ਵਿੱਚ 2021 ਵਿੱਚ 32 ਫੀਸਦੀ ਦਾ ਵਾਧਾ ਹੋਇਆ ਹੈ। ਪਿਛਲੇ ਤਿੰਨ ਮਹੀਨਿਆਂ ਦੌਰਾਨ, ਐਵੇਨਿ ਸੁਪਰਮਾਰਟਸ ਦੇ ਸ਼ੇਅਰ ਵਧੇ ਹਨ। ਡੀ-ਮਾਰਟ ‘ਤੇ ਨਿਰੰਤਰ ਫੋਕਸ ਦੇ ਨਾਲ-ਨਾਲ ਦਮਾਨੀ ਨੇ ਵੈਲਿਊ ਸ਼ੇਅਰਾਂ ਵਿੱਚ ਨਿਵੇਸ਼ ਕਰਨਾ ਜਾਰੀ ਰੱਖਿਆ ਹੈ। ਅਰਬਪਤੀ ਨਿਵੇਸ਼ਕ ਨੇ ਪਿਛਲੇ ਦੋ ਸਾਲਾਂ ਦੇ ਅੰਦਰ ਸੀਮੈਂਟ ਨਿਰਮਾਤਾ ਕੰਪਨੀ ਇੰਡੀਆ ਸੀਮੈਂਟ ਵਿੱਚ 12.7 ਪ੍ਰਤੀਸ਼ਤ ਹਿੱਸੇਦਾਰੀ ਲਈ ਹੈ। ਇਸ ਦੀ ਕੀਮਤ 674 ਕਰੋੜ ਰੁਪਏ ਸੀ।
ਦਮਾਨੀ ਦਾ ਬਚਪਨ ਅਤੇ ਕਾਰੋਬਾਰ ਦਾ ਸਫ਼ਰ
ਅਰਬਪਤੀ ਰਾਧਾਕਿਸ਼ਨ ਦਮਾਨੀ ਇੱਕ ਸਧਾਰਨ ਪਰਿਵਾਰ ਵਿੱਚ ਪੈਦਾ ਹੋਏ। ਦਮਾਨੀ ਦਾ ਪਾਲਣ-ਪੋਸ਼ਣ ਇੱਕ ਮਾਰਵਾੜੀ ਪਰਿਵਾਰ ਵਿੱਚ ਮੁੰਬਈ ਦੇ ਇੱਕ ਕਮਰੇ ਵਾਲੇ ਅਪਾਰਟਮੈਂਟ ਵਿੱਚ ਹੋਇਆ ਸੀ। ਦਮਾਨੀ ਨੇ ਯੂਜੀ ਕਾਮਰਸ ਦੀ ਪੜ੍ਹਾਈ ਲਈ ਮੁੰਬਈ ਯੂਨੀਵਰਸਿਟੀ ਵਿੱਚ ਦਾਖਲਾ ਲਿਆ ਪਰ ਇੱਕ ਸਾਲ ਦੇ ਬਾਅਦ ਡਰਾਪ ਆਊਟ ਹੋਏ।
5000 ਰੁਪਏ ਤੋਂ ਸ਼ੁਰੂ ਕੀਤਾ ਸ਼ੇਅਰ ਬਾਜ਼ਾਰ ਵਿਚ ਕਾਰੋਬਾਰ
1985-86 ਵਿੱਚ ਆਪਣੇ ਪਿਤਾ ਸ਼ਿਵਕਿਸ਼ਨ ਦਮਾਨੀ ਦੀ ਮੌਤ ਤੋਂ ਬਾਅਦ, ਉਸਨੇ ਘਾਟੇ ਵਿੱਚ ਚੱਲਣ ਵਾਲੇ ਬਾਲ ਬੇਅਰਿੰਗ ਦੇ ਕਾਰੋਬਾਰ ਨੂੰ ਬੰਦ ਕਰ ਦਿੱਤਾ। ਉਸਦੇ ਪਿਤਾ ਇੱਕ ਸਟਾਕ ਬ੍ਰੋਕਰ ਸਨ ਇਸ ਲਈ ਉਸਨੂੰ ਬਚਪਨ ਤੋਂ ਹੀ ਸ਼ੇਅਰ ਮਾਰਕੀਟ ਦੀ ਥੋੜ੍ਹੀ ਸਮਝ ਸੀ। ਭਰਾ ਗੋਪੀਕਿਸ਼ਨ ਦਮਾਨੀ ਦੇ ਨਾਲ, ਪੂਰਾ ਧਿਆਨ ਸ਼ੇਅਰ ਬਾਜ਼ਾਰ ਵੱਲ ਲਗਾਇਆ। 5000 ਰੁਪਏ ਨਾਲ ਨਿਵੇਸ਼ ਕਰਨਾ ਸ਼ੁਰੂ ਕੀਤਾ ਅਤੇ ਅੱਜ ਦੁਨੀਆ ਦੇ ਸਭ ਤੋਂ ਅਮੀਰ ਲੋਕਾਂ ਦੀ ਸੂਚੀ ਵਿੱਚ 98 ਵੇਂ ਸਥਾਨ ‘ਤੇ ਪਹੁੰਚ ਗਏ। ਦਲਾਲ ਸਟਰੀਟ ਵਿੱਚ ਕੰਮ ਕਰਨ ਵਾਲੇ ਆਪਣੇ ਪਿਤਾ ਦੀ ਮੌਤ ਤੋਂ ਬਾਅਦ, ਦਮਾਨੀ ਨੇ ਸਟਾਕ ਮਾਰਕੀਟ ਬ੍ਰੋਕਰ ਅਤੇ ਨਿਵੇਸ਼ਕ ਬਣਨ ਲਈ ਬਾਲ ਬੇਅਰਿੰਗ ਦਾ ਕਾਰੋਬਾਰ ਛੱਡ ਦਿੱਤਾ।
1992 ਵਿੱਚ ਹਰਸ਼ਦ ਮਹਿਤਾ ਘੁਟਾਲੇ ਦੇ ਸੁਰਖੀਆਂ ਵਿੱਚ ਆਉਣ ਤੋਂ ਬਾਅਦ ਉਨ੍ਹਾਂ ਦੇ ਕਾਰੋਬਾਰ ਵਿੱਚ ਤੇਜ਼ੀ ਆਈ। ਰਾਧਾ ਕਿਸ਼ਨ ਦਮਾਨੀ ਨੇ ਸਾਲ 2000 ਵਿੱਚ ਆਪਣੀ ਹਾਈਪਰਮਾਰਕੇਟ ਚੇਨ ਡੀ-ਮਾਰਟ ਸ਼ੁਰੂ ਕਰਨ ਵਰਗਾ ਵੱਡਾ ਫੈਸਲਾ ਲਿਆ। 2002 ਵਿੱਚ ਪਵਈ ਵਿੱਚ ਪਹਿਲਾ ਸਟੋਰ ਸਥਾਪਤ ਕੀਤਾ। 8 ਸਾਲ ਦੇ ਸਮੇਂ ਦਰਮਿਆਨ 25 ਸਟੋਰ ਖੋਲ੍ਹੇ। ਇਸ ਤੋਂ ਬਾਅਦ ਕੰਪਨੀ ਤੇਜ਼ੀ ਨਾਲ ਵਧਦੀ ਗਈ ਅਤੇ ਸਾਲ 2017 ਵਿੱਚ ਜਨਤਕ ਹੋ ਗਈ। ਅਰਬਪਤੀ ਰਾਧਾਕਿਸ਼ਨ ਦਮਾਨੀ ਹਮੇਸ਼ਾ ਮੀਡੀਆ ਦੀਆਂ ਸੁਰਖੀਆਂ ਤੋਂ ਦੂਰ ਰਹਿਣਾ ਪਸੰਦ ਕਰਦੇ ਹਨ। ਦਮਾਨੀ ਨੇ ਹੀ ਭਾਰਤੀ ਅਰਬਪਤੀ ਰਾਕੇਸ਼ ਝੁਨਝੁਨਵਾਲਾ ਨੂੰ ਸਟਾਕ ਟਰੇਡਿੰਗ ਤਕਨੀਕ ਸਿਖਾਈ ਹੈ। 2020 ਵਿੱਚ ਉਹ 1650 ਮਿਲੀਅਨ ਡਾਲਰ ਦੀ ਸੰਪਤੀ ਨਾਲ ਚੌਥੇ ਸਭ ਤੋਂ ਅਮੀਰ ਭਾਰਤੀ ਬਣ ਗਏ ਸਨ।
ਅਦਾਕਾਰਾ ਨੀਰੂ ਬਾਜਵਾ ਦੀ ਹੁਣ ਹਾਲੀਵੁੱਡ ‘ਚ ਹੋਵੇਗੀ ਐਂਟਰੀ
ਪੰਜਾਬੀ ਫਿਲਮ ਇੰਡਸਟਰੀ ਦੀ ਮਸ਼ਹੂਰ ਅਦਾਕਾਰਾ ਨੀਰੂ ਬਾਜਵਾ ਜਲਦ ਹੀ ਹਾਲੀਵੁੱਡ ‘ਚ ਕੰਮ ਕਰਨ ਜਾ ਰਹੀ ਹੈ। ਇਸ ਦੀ ਜਾਣਕਾਰੀ ਨੀਰੂ ਬਾਜਵਾ ਨੇ ਇੱਕ ਪੋਸਟ ਸਾਂਝੀ ਕਰਕੇ ਦਿੱਤੀ ਹੈ।

ਅਦਾਕਾਰਾ ਨੀਰੂ ਬਾਜਵਾ ਨੇ ਪੋਸਟ ਸਾਂਝੀ ਕਰਦੇ ਹੋਏ ਲਿਖਿਆ ਕਿ ‘ਮੈਂ ਹਮੇਸ਼ਾ ਹੀ ਸਖ਼ਤ ਮਿਹਨਤ ਕੀਤੀ ਅਤੇ ਕਈ ਵਾਰ ਮੈਨੂੰ ਨਕਾਰਿਆ ਵੀ ਗਿਆ ਪਰ ਮੈਂ ਹੋਰ ਤਾਕਤ ਦੇ ਨਾਲ ਸੰਘਰਸ਼ ਕੀਤਾ। ਜਿਸ ਤੋਂ ਬਾਅਦ ਮੈਂ ਖੁਦ ਆਪਣੇ ਸੁਫ਼ਨਿਆਂ ਨੂੰ ਪੂਰਾ ਕਰਨ ਦੇ ਯੋਗ ਹੋਣ ਅਤੇ ਵਿਸ਼ਵਾਸ਼ ਕਰਨ ਵਾਲੀ ਦੁਨੀਆ ਵਿੱਚ ਗੁਆਚ ਜਾਣ ਦੇ ਲਈ ਅਤੇ ਲੜਨ ਦੇ ਲਈ ਪ੍ਰੇਰਿਆ’।

ਇਸ ਪੋਸਟ ਨੂੰ ਸਾਂਝਾ ਕਰਦੇ ਹੋਏ ਮੇਰੇ ਕੋਲ ਸ਼ਬਦਾਂ ਦੀ ਘਾਟ ਹੈ ਕਿ ਜ਼ਿੰਦਗੀ ਨੇ ਮੈਨੂੰ ਸਿਨੇਮਾ ਦੀ ਦੁਨੀਆ ‘ਚ ਅਜਿਹੇ ਖੂਬਸੂਰਤ ਤਜ਼ਰਬੇ ਦਿੱਤੇ ਅਤੇ ਸਿਨੇਮਾ ਵੀ ਮੈਨੂੰ ਪਿਆਰ ਕਰਦਾ ਹੈ। ਮੈਂ ਆ ਗਈ ਹਾਂ, ਹਾਲੀਵੁੱਡ ‘ਚ ਤੁਹਾਡਾ ਸਵਾਗਤ ਹੈ’।

ਨੀਰੂ ਬਾਜਵਾ ਨੇ ਜੋ ਪੋਸਟ ਸਾਂਝੀ ਕੀਤੀ ਹੈ। ਉਸ ਪੋਸਟ ‘ਤੇ ਸੋਨਮ ਬਾਜਵਾ ਨੇ ਵੀ ਵਧਾਈ ਦਿੱਤੀ ਹੈ। ਇਸ ਦੇ ਨਾਲ ਹੀ ਵਾਮਿਕਾ ਗੱਬੀ ਅਤੇ ਨਿਸ਼ਾ ਬਾਨੋ ਨੇ ਵੀ ਅਦਾਕਾਰਾ ਨੂੰ ਵਧਾਈ ਦਿੱਤੀ ਹੈ । ਨੀਰੂ ਬਾਜਵਾ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਹ ਹੁਣ ਤੱਕ ਕਈ ਹਿੱਟ ਪੰਜਾਬੀ ਫ਼ਿਲਮਾਂ ‘ਚ ਨਜ਼ਰ ਆ ਚੁੱਕੀ ਹੈ।
ਸ਼ਾਇਰ ਮੁਨੱਵਰ ਰਾਣਾ ਨੇ ਤਾਲਿਬਾਨ ਮਾਮਲੇ ‘ਚ ਦਿੱਤਾ ਵਿਵਾਦਿਤ ਬਿਆਨ, ਲੋਕਾਂ ਨੇ ਕੀਤਾ ਟ੍ਰੋਲ
ਅਫਗਾਨਿਸਤਾਨ ਉੱਤੇ ਤਾਲਿਬਾਨ ਨੇ ਕਬਜ਼ਾ ਕਰ ਲਿਆ ਹੈ। ਇਸ ਬਾਰੇ ਭਾਰਤ ‘ਚ ਸਿਆਸੀ ਬਿਆਨਬਾਜ਼ੀ ਸ਼ੁਰੂ ਹੋ ਗਈ ਹੈ। ਭਾਰਤ ਦੇ ਮਸ਼ਹੂਰ ਕਵੀ ਮੁਨੱਵਰ ਰਾਣਾ ਨੇ ਤਾਲਿਬਾਨ ਦਾ ਸਮਰਥਨ ਕਰਦਿਆਂ ਕਿਹਾ ਕਿ ਇਸ ਬਾਰੇ ਰਾਏ ਬਣਾਉਣ ਵਿੱਚ ਬਹੁਤ ਜਲਦਬਾਜ਼ੀ ਕੀਤੀ ਜਾ ਰਹੀ ਹੈ। ਰਾਣਾ ਨੇ ਕਿਹਾ ਕਿ 20 ਸਾਲਾਂ ਵਿੱਚ ਬਹੁਤ ਸਾਰੇ ਦੇਸ਼ਾਂ ਦੀਆਂ ਫੌਜ਼ਾਂ ਨੇ ਤਾਲਿਬਾਨ ‘ਤੇ ਬੰਬ ਸੁੱਟੇ ਹਨ ਤੇ ਅੱਜ ਜੋ ਹੋ ਰਿਹਾ ਹੈ ਉਹ ਬਦਲੇ ਦੀ ਕਾਰਵਾਈ ਹੈ। ਅਫਗਾਨਿਸਤਾਨ ਵਿੱਚੋਂ ਸਿਰਫ ਉਹੀ ਲੋਕ ਭੱਜ ਰਹੇ ਹਨ, ਜੋ ਪਿਛਲੀ ਅਫਗਾਨ ਸਰਕਾਰ ਦੇ ਬਹੁਤ ਨਜ਼ਦੀਕੀ ਰਹੇ ਹਨ।
ਖ਼ਬਰਾਂ ਅਨੁਸਾਰ ਦੱਸਿਆ ਗਿਆ ਕਿ ਮੁਨੱਵਰ ਰਾਣਾ ਨੇ ਕਿਹਾ,“ਇਹ ਕਿਤੇ ਵੀ ਸਾਬਤ ਨਹੀਂ ਹੋਇਆ ਹੈ ਕਿ ਉਨ੍ਹਾਂ (ਤਾਲਿਬਾਨ) ਨੇ ਕਿਸੇ ਨੂੰ ਮਾਰਿਆ ਹੈ ਜਾਂ ਭਜਾ ਦਿੱਤਾ ਹੈ। ਜਦੋਂ ਤਖ਼ਤੇ ਪਲਟ ਦਿੱਤੇ ਜਾਂਦੇ ਹਨ, ਤਾਂ ਛੋਟੀਆਂ-ਮੋਟੀਆਂ ਚੀਜ਼ਾਂ ਇੱਧਰ-ਉੱਧਰ ਖਿੰਡ-ਪੁੰਡ ਜਾਂਦੀਆਂ ਹਨ। ਜੇ ਭਾਰਤ ‘ਚ ਕਿਤੇ ਸਰਕਾਰ ਬਦਲ ਜਾਵੇ, ਤਾਂ ਇਸ ਸਰਕਾਰ ਦੇ ਖਾਸ ਲੋਕ ਕਿਤੇ ਨਾ ਕਿਤੇ ਲੁਕ ਜਾਣਗੇ। ਹੁਣ ਤੱਕ ਅਜਿਹੀ ਕੋਈ ਰਿਪੋਰਟ ਨਹੀਂ ਜਿਸ ਵਿੱਚ ਤਾਲਿਬਾਨ ਨੇ ਅੱਤਿਆਚਾਰ ਕੀਤਾ ਹੋਵੇ। ਇਹ ਉਹੀ ਲੋਕ ਹਨ ਜੋ ਭੱਜ ਰਹੇ ਹਨ ਜਾਂ ਲੁਕੇ ਹੋਏ ਹਨ ਜੋ ਅਫਗਾਨ ਸਰਕਾਰ ਦੇ ਖ਼ਾਸ ਸਨ। ਇੱਕ ਆਮ ਆਦਮੀ ਜਿਸ ਦਾ ਕਿਸੇ ਨਾਲ ਕੋਈ ਲੈਣਾ-ਦੇਣਾ ਨਹੀਂ, ਉਹ ਇਹ ਨਹੀਂ ਕਹਿ ਸਕਦਾ ਕਿ ਲੋਕ ਉਸ ਕਾਰਨ ਭੱਜ ਰਹੇ ਹਨ।
ਰਾਣਾ ਨੇ ਕਿਹਾ, “ਅਫ਼ਗ਼ਾਨਿਸਤਾਨ ਤਾਲਿਬਾਨ ਦਾ ਹੀ ਦੇਸ਼ ਹੈ, ਉਸ ਨੂੰ ਵੀਹ ਸਾਲਾਂ ਤੋਂ ਮਾਰਿਆ ਜਾ ਰਿਹਾ ਹੈ। ਅਮਰੀਕਾ ਨੇ ਬਹੁਤ ਅੱਤਿਆਚਾਰ ਕੀਤੇ ਹਨ। ਕੋਈ ਵੀ ਪਰਿਵਾਰ ਅਜਿਹਾ ਨਹੀਂ ਹੋਵੇਗਾ ਜਿਸ ਦੇ ਦੋ ਜਾਂ ਚਾਰ ਲੋਕਾਂ ਦੀ ਮੌਤ ਇਸ ਅੱਤਿਆਚਾਰ ਕਾਰਣ ਨਾ ਹੋਈ ਹੋਵੇ। ਹੁਣ ਜਦੋਂ ਉਹ ਸੱਤਾ ਵਿੱਚ ਆ ਰਹੇ ਹਨ, ਉਹ ਜਸ਼ਨ ਮਨਾ ਰਹੇ ਹਨ। ਫਿਲਹਾਲ ਨਾ ਤਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸ ਬਾਰੇ ਕੁਝ ਕਿਹਾ ਹੈ ਤੇ ਨਾ ਹੀ ਵਿਦੇਸ਼ ਮੰਤਰੀ ਨੇ।’
ਕਿਸਾਨਾਂ ਲਈ ਵੱਡੀ ਖ਼ਬਰ! ਹੁਣ ਪੰਜਾਬ ਸਰਕਾਰ ਦੇਵੇਗੀ ਗੰਨੇ ਦੇ ਰੋਗ ਰੋਧਕ ਤੇ ਟਿਕਾਊ ਬੀਜ
ਪੰਜਾਬ ‘ਚ ਹੁਣ ਗੰਨੇ ਦੀ ਫਸਲ ਬਿਮਾਰੀਆਂ ਤੋਂ ਮੁਕਤ ਹੋਵੇਗੀ। ਪੰਜਾਬ ਸਰਕਾਰ ਗੰਨੇ ਦੀ ਖੇਤੀ ਨੂੰ ਉਤਸ਼ਾਹਿਤ ਕਰਨ ਲਈ ਕਿਸਾਨਾਂ ਨੂੰ ਰੋਗ ਪ੍ਰਤੀਰੋਧੀ ਤੇ ਟਿਕਾਊ ਬੀਜ ਵੰਡਣ ਜਾ ਰਹੀ ਹੈ। ਪੰਜਾਬ ਸਰਕਾਰ ਦੇ ਇਸ ਯਤਨ ਨਾਲ ਰਾਜ ਵਿੱਚ ਗੰਨੇ ਦੀ ਫਸਲ ਨੂੰ ਹੁਲਾਰਾ ਮਿਲੇਗਾ ਤੇ ਝਾੜ ਵਿੱਚ ਵੀ ਵਾਧਾ ਹੋਵੇਗਾ। ਇਸ ਵੇਲੇ ਪੰਜਾਬ ਦੀ 70 ਪ੍ਰਤੀਸ਼ਤ ਖੇਤੀ ਯੋਗ ਜ਼ਮੀਨ ਵਿੱਚ ਕਿਸਾਨ ਗੰਨੇ ਦੀ ਫਸਲ ਦਾ ਉਤਪਾਦਨ ਕਰਦੇ ਹਨ।
ਪੰਜਾਬ ਵਿੱਚ ਗੰਨੇ ਦੀ ਫਸਲ ਹੇਠਲਾ ਖੇਤਰ ਲਗਪਗ 95,000 ਹੈਕਟੇਅਰ (2,34,650 ਏਕੜ) ਹੈ। ਇਸ ਵਿੱਚੋਂ ਲਗਪਗ 70 ਪ੍ਰਤੀਸ਼ਤ ਖੇਤਰ ਸਿਰਫ ਇੱਕ ਕਿਸਮ ਦੀ ਗੰਨੇ ਦੀ ਫਸਲ CO-0238 ਦੇ ਅਧੀਨ ਆਉਂਦਾ ਹੈ। ਇਹ ਗੰਨੇ ਦੀ ਫਸਲ 2005 ਵਿੱਚ ਪੰਜਾਬ ਵਿੱਚ ਬੀਜੀ ਗਈ ਸੀ।
ਚੰਗੀ ਫਸਲ ਪੈਦਾਵਾਰ ਦੇ ਬਾਅਦ ਵੀ ਅੱਜਕੱਲ੍ਹ ਗੰਨੇ ਦੀ ਇਸ ਪ੍ਰਜਾਤੀ ‘ਚ ਪੋਕਾ ਬੋਇੰਗ ਬਿਮਾਰੀ ਦਾ ਹਮਲਾ ਹੋ ਰਿਹਾ ਹੈ। ਇਸ ਨਾਲ ਗੰਨੇ ਦੀ ਇਸ ਫਸਲ ਦਾ ਬਹੁਤ ਨੁਕਸਾਨ ਹੋ ਰਿਹਾ ਹੈ। ਗੰਨੇ ਦੀ ਉਚਾਈ 7-8 ਫੁੱਟ ਹੋਣ ਕਾਰਨ ਦਵਾਈਆਂ ਦੇ ਛਿੜਕਾਅ ਵਿੱਚ ਵੀ ਮੁਸ਼ਕਲ ਆ ਰਹੀ ਹੈ। ਅਜਿਹੀ ਸਥਿਤੀ ਵਿੱਚ ਹੁਣ ਸਰਕਾਰ ਬਿਮਾਰੀ ਰੋਧਕ ਤੇ ਟਿਕਾਊ ਬੀਜ ਲਿਆ ਰਹੀ ਹੈ, ਜਲਦੀ ਹੀ ਸਰਕਾਰ ਉਨ੍ਹਾਂ ਨੂੰ ਕਿਸਾਨਾਂ ਵਿੱਚ ਵੀ ਵੰਡ ਦੇਵੇਗੀ।
ਅਗਲੇ ਤਿੰਨ ਸਾਲਾਂ ਵਿੱਚ ਪੰਜਾਬ ਸਰਕਾਰ ਹੁਣ ਕਿਸਾਨਾਂ ਨੂੰ ਗੰਨੇ ਦੀਆਂ ਚਾਰ ਨਵੀਆਂ ਕਿਸਮਾਂ ਦੇ ਅਧੀਨ ਬੀਜਾਂ ਦੀ ਵੰਡ ਕਰੇਗੀ। ਇਨ੍ਹਾਂ ਵਿੱਚ COPB-95, COPB-96, COPB-98 ਤੇ CO-118 ਸ਼ਾਮਲ ਹਨ। ਦੂਜੇ ਪਾਸੇ ਕੁੱਲ ਰਕਬੇ ਦਾ 30 ਤੋਂ 40 ਫੀਸਦੀ ਹਿੱਸਾ 2005 ਦੀ ਕਿਸਮ CO-0238 ਦੇ ਅਧੀਨ ਆਉਣਾ ਹੈ।
ਹਰਿਆਣਾ ਸਰਕਾਰ ਨੇ ‘ਗੋਰਖਾ ਧੰਦਾ’ ਸ਼ਬਦ ਦੇ ਇਸਤੇਮਾਲ ‘ਤੇ ਲਗਾਈ ਪਾਬੰਦੀ
ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਨੇ ‘ਗੋਰਖ ਧੰਦਾ’ ਸ਼ਬਦ ਦੇ ਇਸਤੇਮਾਲ ’ਤੇ ਪਾਬੰਦੀ ਲਾ ਦਿੱਤੀ ਹੈ। ਗਲਤ ਕੰਮਾਂ ਦੀ ਵਿਆਖਿਆ ਲਈ ‘ਗੋਰਖ ਧੰਦਾ’ ਸ਼ਬਦ ਦਾ ਇਸਤੇਮਾਲ ਕੀਤਾ ਜਾਂਦਾ ਰਿਹਾ ਹੈ, ਜਿਸ ’ਤੇ ਹਰਿਆਣਾ ਸਰਕਾਰ ਨੇ ਰੋਕ ਲਾਉਣ ਦਾ ਫ਼ੈਸਲਾ ਲਿਆ। ਉਨ੍ਹਾਂ ਨੇ ਇਸ ਸ਼ਬਦ ਦੇ ਇਸਤੇਮਾਲ ’ਤੇ ਰੋਕ ਲਾਉਣ ਦਾ ਕਾਰਨ ਵੀ ਦੱਸਿਆ ਹੈ। ਉਨ੍ਹਾਂ ਨੇ ਦੱਸਿਆ ਕਿ ਗੋਰਖਨਾਥ ਇਕ ਸੰਤ ਸਨ ਅਤੇ ਇਸ ਸ਼ਬਦ ਦੇ ਇਸਤੇਮਾਲ ਨਾਲ ਉਨ੍ਹਾਂ ਦੇ ਪੈਰੋਕਾਰਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਦੀ ਹੈ।
ਹਾਲ ਹੀ ’ਚ ਗੋਰਖਨਾਥ ਸੰਪਰਦਾਇ ਦੇ ਲੋਕਾਂ ਨੇ ਮੁੱਖ ਮੰਤਰੀ ਖੱਟੜ ਨਾਲ ਮੁਲਾਕਾਤ ਕੀਤੀ ਸੀ ਤੇ ਉਨ੍ਹਾਂ ਤੋਂ ਗੋਰਖ ਧੰਦਾ ਸ਼ਬਦ ਦੇ ਇਸਤੇਮਾਲ ’ਤੇ ਪਾਬੰਦੀ ਲਾਉਣ ਦੀ ਮੰਗ ਕੀਤੀ ਸੀ। ਉਨ੍ਹਾਂ ਦੀ ਇਸ ਮੰਗ ’ਤੇ ਹੀ ਮੁੱਖ ਮੰਤਰੀ ਨੇ ਇਹ ਫ਼ੈਸਲਾ ਲਿਆ ਹੈ।
ਮੁੱਖ ਮੰਤਰੀ ਮਨੋਹਰ ਲਾਲਖੱਟੜ ਨੇ ਦੱਸਿਆ ਕਿ ਗੋਰਖਨਾਥ ਇਕ ਸੰਤ ਸਨ ਅਤੇ ਕਿਸੇ ਵੀ ਅਧਿਕਾਰਤ ਭਾਸ਼ਾ, ਭਾਸ਼ਣ ਜਾਂ ਕਿਸੇ ਵੀ ਸੰਦਰਭ ਵਿਚ ਇਸ ਸ਼ਬਦ ਦਾ ਇਸਤੇਮਾਲ ਸੰਤ ਗੋਰਖਨਾਥ ਦੇ ਪੈਰੋਕਾਰਾਂ ਦੀਆਂ ਭਾਵਨਾਵਾਂ ਨੂੰ ਦੁੱਖ ਪਹੁੰਚਾਉਂਦਾ ਹੈ। ਇਸ ਲਈ ਇਸ ਸ਼ਬਦ ਦੇ ਇਸਤੇਮਾਲ ’ਤੇ ਪੂਰੀ ਤਰ੍ਹਾਂ ਨਾਲ ਪਾਬੰਦੀ ਲਾ ਦਿੱਤੀ ਗਈ ਹੈ।
ਨਵਜੋਤ ਸਿੱਧੂ ਨੇ Mohd Mustafa ਨੂੰ Principal Strategic Advisor ਕੀਤਾ ਨਿਯੁਕਤ
ਨਵਜੋਤ ਸਿੱਧੂ ਨੇ ਮੁਹੰਮਦ ਮੁਸਤਫਾ ਨੂੰ Principal Strategic Advisor ਕੀਤਾ ਨਿਯੁਕਤ।
















