Home Blog Page 2452

SC ‘ਚ ਨਿਯੁਕਤੀ ਲਈ 9 ਨਾਵਾਂ ਦੀ ਸਿਫਾਰਸ਼, ਦੇਸ਼ ਨੂੰ ਮਿਲ ਸਕਦੀ ਹੈ ਪਹਿਲੀ ਮਹਿਲਾ ਚੀਫ਼ ਜਸਟਿਸ 

0

ਕੇਂਦਰ ਸਰਕਾਰ ਨੇ ਸੁਪਰੀਮ ਕੋਰਟ ਦੇ ਕਾਲਜੀਅਮ ਵੱਲੋਂ ਭੇਜੇ 9 ਜੱਜਾਂ ਦੀ ਨਿਯੁਕਤੀ ਨੂੰ ਪ੍ਰਵਾਨਗੀ ਦੇ ਦਿੱਤੀ ਹੈ। ਇਨ੍ਹਾਂ ਨੌਂ ਜੱਜਾਂ ਵਿੱਚ ਤਿੰਨ ਮਹਿਲਾ ਜੱਜ ਵੀ ਸ਼ਾਮਲ ਹਨ। ਇਸ ਨਾਵਾਂ ਵਿੱਚੋਂ ਕੋਈ ਇੱਕ ਆਉਣ ਵਾਲੇ ਸਮੇਂ ਵਿੱਚ ਭਾਰਤ ਦੀ ਪਹਿਲੀ ਮਹਿਲਾ ਮੁੱਖ ਜੱਜ ਵੀ ਬਣ ਸਕਦੀ ਹੈ। ਕਾਲਜੀਅਮ ਨੇ ਜਿਨ੍ਹਾਂ ਨਾਮਾਂ ਦੀ ਸਿਫਾਰਿਸ਼ ਕੀਤੀ ਹੈ, ਉਨ੍ਹਾਂ ਵਿੱਚ ਕਰਨਾਟਕ ਹਾਈਕਰੋਟ ਦੀ ਜਸਟਿਸ ਦੀ ਪਤਨੀ ਨਾਗਾਰਤਨਾ , ਤੇਲੰਗਾਨਾ ਹਾਈਕੋਰਟ ਦੀ ਚੀਫ਼ ਜਸਟਿਸ ਹਿਮਾ ਕੋਹਲੀ,ਗੁਜਰਾਤ ਹਾਈਕਰੋਟ ਦੀ ਜੱਜ ਬੇਲਾ ਤ੍ਰਿਵੇਦੀ ਵੀ ਹਨ

ਇਸ ਤੋਂ ਇਲਾਵਾ ਕਰਨਾਟਕ ਹਾਈਕੋਰਟ ਦੇ ਚੀਫ ਜਸਟਿਸ ਏਐਸ ਓਕਾ, ਗੁਜਰਾਤ ਹਾਈਕਰੋਟ ਦੇ ਚੀਫ ਜਸਟਿਸ ਵਿਕਰਮਨਾਥ, ਸਿਕਮ ਹਾਈਕਰੋਟ ਦੇ ਚੀਫ ਜਸਟਿਸ ਜੇਕੇ ਮਾਹੇਸ਼ਵਰੀ, ਕੇਰਲ ਹਾਈਕੋਰਟ ਦੇ ਜੱਜ ਜਸਟਿਸ ਸੀਟੀ ਰਵਿੰਦਰਕੁਮਾਰ ਅਤੇ ਮਦਰਾਸ ਹਾਈਕੋਰਟ ਦੇ ਜੱਜ ਐਮ ਐਮ ਸੁੰਦਰੇਸ਼, ਸੀਨੀਅਰ ਵਕੀਲ ਪੀਐਸ ਨਰਸਿਮ੍ਹਾ ਸ਼ਾਮਿਲ ਹਨ। ਇਸ ਵੇਲੇ ਸੁਪਰੀਮ ਕੋਰਟ ਵਿੱਚ 24 ਜੱਜ ਹਨ। ਨੌਂ ਜੱਜਾਂ ਦੀ ਨਿਯੁਕਤੀ ਤੋਂ ਬਾਅਦ ਵੀ ਸੁਪਰੀਮ ਕੋਰਟ ਵਿੱਚ ਇੱਕ ਅਹੁਦਾ ਖਾਲੀ ਰਹੇਗਾ।

ਕਾਲਜੀਅਮ ਨੇ ਜਿਨ੍ਹਾਂ ਨਾਵਾਂ ਦੀ ਸਿਫਾਰਸ਼ ਕੀਤੀ ਹੈ ਉਨ੍ਹਾਂ ਵਿੱਚੋਂ ਜਸਟਿਸ ਨਾਗਰਤਨ ਭਾਰਤ ਦੀ ਪਹਿਲੀ ਮਹਿਲਾ ਮੁੱਖ ਜੱਜ ਬਣ ਸਕਦੀ ਹੈ। ਹਾਲਾਂਕਿ, ਉਹ 25 ਸਤੰਬਰ ਤੋਂ 29 ਅਕਤੂਬਰ 2027 ਤੱਕ ਲਈ ਇਹ ਅਹੁਦਾ ਸੰਭਾਲ ਸਕਦੀ ਹੈ। ਸੁਪਰੀਮ ਕੋਰਟ ਦੇ ਕਾਲਜੀਅਮ ਵਿੱਚ ਚੀਫ ਜਸਟਿਸ ਐਨਵੀ ਰਮਨਾ, ਅਤੇ ਜਸਟਿਸ ਉਦੈ ਯੂ ਲਲਿਤ, ਏਐਮ ਖਾਨਵਿਲਕਰ, ਧਨੰਜਯ ਵਾਈ ਚੰਦਰਚੂੜ ਅਤੇ ਐਲ ਨਾਗੇਸ਼ਵਰ ਰਾਓ ਸ਼ਾਮਲ ਸਨ।

ਸਿਹਤ ਮੰਤਰਾਲੇ ਨੇ ਸੂਬਿਆਂ ਨੂੰ ਜਾਰੀ ਕੀਤੇ ਨਿਰਦੇਸ਼, ਕੋਰੋਨਾ ਦੀਆਂ ਦੋਵੇਂ ਖੁਰਾਕਾਂ ਲੈ ਚੁੱਕੇ ਲੋਕਾਂ ਨੂੰ RT-PCR ਲਾਜ਼ਮੀ ਟੈਸਟ ਤੋਂ ਛੋਟ ਦੇਣ

0

ਨਵੀਂ ਦਿੱਲੀ: ਕੇਂਦਰੀ ਸਿਹਤ ਮੰਤਰਾਲੇ ਨੇ ਸੂਬਿਆਂ ਨੂੰ ਨਿਰਦੇਸ਼ ਦਿੱਤੇ ਹਨ ਕਿ ਜੇਕਰ ਕਿਸੇ ਵਿਅਕਤੀ ‘ਚ ਕੋਰੋਨਾ ਦੇ ਲੱਛਣ ਨਹੀਂ ਪਾਏ ਜਾਂਦੇ ਤੇ ਉਹ ਵਿਅਕਤੀ ਕੋਰੋਨਾ ਵੈਕਸੀਨ ਦੀਆਂ ਦੋਵੇਂ ਡੋਜ਼ ਲਗਵਾ ਚੁੱਕਾ ਹੈ ਤੇ ਦੂਜੀ ਡੋਜ਼ ਲਏ ਨੂੰ 15 ਦਿਨ ਬੀਤ ਚੁੱਕੇ ਹਨ ਤਾਂ ਸੂਬੇ ‘ਚ ਦਾਖਲੇ ਲਈ ਉਨ੍ਹਾਂ ਦੀ ਨੈਗੇਟਿਵ ਰਿਪੋਰਟ ਲਈ ਜ਼ੋਰ ਨਾ ਦਿੱਤਾ ਜਾਵੇ।

ਸਿਹਤ ਮੰਤਰਾਲੇ ਦੇ ਅਨੁਸਾਰ ਬਗੈਰ ਲੱਛਣ ਵਾਲੇ ਵਿਅਕਤੀਆਂ ਜਿਨ੍ਹਾਂ ਨੇ ਕੋਵਿਡ 19 ਟੀਕੇ ਦੀਆਂ ਦੋਵੇਂ ਖੁਰਾਕਾਂ ਲੈ ਲਈਆਂ ਹਨ ਤੇ ਦੂਜੀ ਡੋਜ਼ ਲਏ ਨੂੰ 15 ਦਿਨ ਲੰਘ ਗਏ ਹਨ ਤਾਂ ਉਨ੍ਹਾਂ ਨੂੰ RT-PCR ਟੈਸਟ ਲਾਜ਼ਮੀ ਕਰਾਉਣ ਤੋਂ ਛੋਟ ਦਿੱਤੀ ਜਾਣੀ ਚਾਹੀਦੀ ਹੈ।

ਦੋਵੇਂ ਡੋਜ਼ ਲੈ ਚੁੱਕੇ ਲੋਕਾਂ ਕੋਲ ਕੋ-ਵਿਨ ਪੋਰਟਲ ਵੱਲੋਂ ਜਾਰੀ ਕੀਤਾ ਗਿਆ ਸਰਟੀਫਿਕੇਟ ਹੋਣਾ ਚਾਹੀਦਾ ਹੈ। ਇਸ ਨਾਲ ਹਵਾਈ, ਰੇਲ, ਪਾਣੀ ਜਾਂ ਸੜਕ ਰਾਹੀਂ ਅੰਤਰਰਾਜੀ ਯਾਤਰਾ ‘ਤੇ ਕੋਈ ਪਾਬੰਦੀ ਨਹੀਂ ਹੋਵੇਗੀ।

ਇਹ ਤਾਜ਼ਾ ਨਿਰਦੇਸ਼ ਅਜਿਹੇ ਸਮੇਂ ਆਏ ਹਨ ਜਦੋਂ ਝਾਰਖੰਡ, ਛੱਤੀਸਗੜ੍ਹ ਤੇ ਤ੍ਰਿਪੁਰਾ ਵਰਗੇ ਸੂਬੇ ਯਾਤਰਾ ਰੋਕ ਦੇ ਨਿਯਮਾਂ ਨੂੰ ਜਾਰੀ ਰੱਖਦਿਆਂ ਆਰਟੀਪੀਸੀਆਰ ਦੀ ਰਿਪੋਰਟ ਮੰਗ ਰਹੇ ਹਨ। ਜਦੋਂ ਕਿ ਪੱਛਮੀ ਬੰਗਾਲ, ਗੁਜਰਾਤ, ਉੱਤਰ ਪ੍ਰਦੇਸ਼ ਤੇ ਕਰਨਾਟਕ ‘ਚ ਅੰਸ਼ਿਕ ਪਾਬੰਦੀਆਂ ਲਾਈਆਂ ਗਈਆਂ ਹਨ।

12 ਸਾਲ ਤੋਂ ਉੱਪਰ ਦੇ ਬੱਚਿਆਂ ਨੂੰ ਅਕਤੂਬਰ ਦੇ ਪਹਿਲੇ ਹਫ਼ਤੇ ਲੱਗੇਗੀ ਵੈਕਸੀਨ, ਜਾਣੋ ਪੂਰਾ ਪਲਾਨ

0

ਕੋਰੋਨਾ ਦੀ ਤੀਜੀ ਲਹਿਰ ਆਉਣ ਦੇ ਡਰ ਤੋਂ ਇਸ ਸਾਲ ਅਕਤੂਬਰ ਦੇ ਪਹਿਲੇ ਹਫ਼ਤੇ ਤੋਂ ਭਾਰਤ ‘ਚ 12 ਸਾਲ ਜਾਂ ਇਸ ਤੋਂ ਵੱਧ ਉਮਰ ਦੇ ਬੱਚਿਆਂ ਨੂੰ ਕੋਰੋਨਾ ਦੀ ਵੈਕਸੀਨ ਦੇਣ ਦੀ ਯੋਜਨਾ ਹੈ। ਦੇਸ਼ ‘ਚ 12 ਤੋਂ 17 ਸਾਲ ਦੀ ਉਮਰ ਦੇ ਲਗਭਗ 12 ਕਰੋੜ ਬੱਚੇ ਹਨ, ਪਰ ਪਹਿਲਾਂ ਉਨ੍ਹਾਂ ਬੱਚਿਆਂ ਨੂੰ ਇਹ ਟੀਕਾ ਲਗਾਇਆ ਜਾਵੇਗਾ ਜੋ ਕਿਸੇ ਗੰਭੀਰ ਬਿਮਾਰੀ ਤੋਂ ਪੀੜਤ ਹਨ। ਡੀਸੀਜੀਆਈ ਤੋਂ 12 ਸਾਲ ਅਤੇ ਇਸ ਤੋਂ ਵੱਧ ਉਮਰ ਦੇ ਬੱਚਿਆਂ ਦੇ ਟੀਕਾਕਰਨ ਦੀ ਆਗਿਆ ਮਿਲ ਗਈ ਹੈ। ਜ਼ਾਇਡਸ ਕੈਡੀਲਾ ਦੀ ਵੈਕਸੀਨ ਜ਼ਾਈਕੋ-ਡੀ ਇਸ ਸਾਲ ਅਕਤੂਬਰ ਦੇ ਪਹਿਲੇ ਹਫ਼ਤੇ ਤੋਂ ਬੱਚਿਆਂ ਨੂੰ ਦੇਣ ਦੀ ਯੋਜਨਾ ਹੈ।

ਕੇਂਦਰ ਸਰਕਾਰ ਵਲੋਂ ਬਣਾਈ ਗਈ ਕੋਵਿਡ ਵਰਕਿੰਗ ਗਰੁੱਪ ਕਮੇਟੀ ਦੇ ਚੇਅਰਮੈਨ ਡਾ: ਐਨਕੇ ਅਰੋੜਾ ਦੇ ਅਨੁਸਾਰ, ਕੰਪਨੀ ਨੇ ਕਿਹਾ ਹੈ ਕਿ ਉਸ ਨੇ ਜਾਈਕੋ-ਡੀ ਨੂੰ ਅਕਤੂਬਰ ਦੇ ਪਹਿਲੇ ਹਫ਼ਤੇ ਤੋਂ ਟੀਕਾਕਰਣ ਪ੍ਰੋਗਰਾਮ ‘ਚ ਸ਼ਾਮਲ ਹੋਣ ਲਈ ਕਿਹਾ ਹੈ। ਯਾਨੀ ਹੁਣ ਉਮੀਦ ਹੈ ਕਿ 18 ਸਾਲ ਤੋਂ ਵੱਧ ਉਮਰ ਦੇ ਲੋਕਾਂ ਨੂੰ ਟੀਕਾ ਲਗਾਇਆ ਹੀ ਜਾ ਰਿਹਾ ਹੈ, ਪਰ ਜਲਦੀ ਹੀ ਬੱਚਿਆਂ ਨੂੰ ਵੀ ਟੀਕਾਕਰਨ ਮੁਹਿੰਮ ਵਿੱਚ ਸ਼ਾਮਲ ਕੀਤਾ ਜਾਵੇਗਾ। ਹਾਲਾਂਕਿ, ਸਿਰਫ 12 ਸਾਲ ਤੋਂ ਵੱਧ ਉਮਰ ਦੇ ਉਨ੍ਹਾਂ ਬੱਚਿਆਂ ਨੂੰ ਹੀ ਟੀਕਾ ਲਗਾਇਆ ਜਾਵੇਗਾ ਜੋ ਗੰਭੀਰ ਬਿਮਾਰੀ ਤੋਂ ਪੀੜਤ ਹਨ। ਜਿਹੜੇ ਬੱਚੇ ਸਿਹਤਮੰਦ ਹਨ, ਉਨ੍ਹਾਂ ਨੂੰ ਟੀਕਾਕਰਣ ਲਈ ਮਾਰਚ 2022 ਤੱਕ ਉਡੀਕ ਕਰਨੀ ਪਵੇਗੀ।

ਟੀਕਾਕਰਨ ਬਾਰੇ ਰਾਸ਼ਟਰੀ ਤਕਨੀਕੀ ਸਲਾਹਕਾਰ ਸਮੂਹ ਦੀ ਇੱਕ ਮੀਟਿੰਗ ਛੇਤੀ ਹੀ ਆਯੋਜਿਤ ਕੀਤੀ ਜਾਵੇਗੀ, ਜਿਸ ‘ਚ ਇੱਕ ਸੂਚੀ ਤਿਆਰ ਕੀਤੀ ਜਾਵੇਗੀ ਕਿ ਕਿਹੜੀ ਬਿਮਾਰੀ ਨੂੰ ਗੰਭੀਰ ਰੂਪ ਵਿੱਚ ਬਿਮਾਰਾਂ ਦੀ ਸ਼੍ਰੇਣੀ ਵਿੱਚ ਸ਼ਾਮਲ ਕੀਤਾ ਜਾਣਾ ਹੈ। ਮਾਹਰਾਂ ਦਾ ਮੰਨਣਾ ਹੈ ਕਿ ਸਿਹਤਮੰਦ ਬੱਚਿਆਂ ਵਿੱਚ ਕੋਰੋਨਾ ਸੰਕਰਮਣ ਦੇ ਕਾਰਨ ਹਸਪਤਾਲ ਵਿੱਚ ਦਾਖਲ ਹੋਣ ਜਾਂ ਮੌਤ ਦੀ ਸੰਭਾਵਨਾ ਬਹੁਤ ਘੱਟ ਹੈ।

ਹਰਿਆਣਾ ਸਰਕਾਰ ਨੇ 1 ਸਤੰਬਰ ਤੋਂ ਚੌਥੀ ਤੇ ਪੰਜਵੀਂ ਜਮਾਤ ਦੇ ਸਕੂਲ ਖੋਲ੍ਹੇ ਜਾਣ ਦਾ ਲਿਆ ਫੈਸਲਾ

0

ਕੋਰੋਨਾ ਮਹਾਂਮਾਰੀ ਦੀ ਦੂਜੀ ਲਹਿਰ ਤੋਂ ਬਾਅਦ ਹੁਣ ਸੂਬਾ ਸਰਕਾਰਾਂ ਵੱਲੋਂ ਦੁਬਾਰਾ ਸਕੂਲ ਖੋਲ੍ਹੇ ਜਾ ਰਹੇ ਹਨ। ਹਰਿਆਣਾ ਸਰਕਾਰ ਨੇ ਸੂਬੇ ਦੇ ਅੰਦਰ ਸਾਰੇ ਨਿੱਜੀ ਅਤੇ ਸਰਕਾਰੀ ਸਕੂਲਾਂ ਵਿੱਚ ਪੜ੍ਹਨ ਵਾਲੇ ਚੌਥੀ ਅਤੇ ਪੰਜਵੀਂ ਜਮਾਤ ਦੇ ਵਿਿਦਆਰਥੀਆਂ ਲਈ 1 ਸਤੰਬਰ ਤੋਂ ਸਕੂਲਾਂ ਨੂੰ ਦੁਬਾਰਾ ਖੋਲ੍ਹਣ ਦੀ ਇਜਾਜਤ ਦੇ ਦਿੱਤੀ ਹੈ। ਹਰਿਆਣਾ ਦੇ ਸਿੱਖਿਆ ਮੰਤਰੀ ਕੰਵਰ ਪਾਲ ਨੇ ਇਸ ਗੱਲ ਦੀ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਵਿਭਾਗ ਵੱਲੋਂ ਜਾਰੀ ਸਟੈਂਡਰਡ ਆਫ ਪ੍ਰੋਟੋਕਾਲ ਦਾ ਸਖ਼ਤੀ ਨਾਲ ਪਾਲਣ ਕਰਾਇਆ ਜਾਵੇਗਾ।ਕੋਰੋਨਾ ਮਹਾਂਮਾਰੀ ਤੋਂ ਬਚਾਅ ਲਈ ਠੋਸ ਯਤਨ ਕੀਤੇ ਜਾਣਗੇ।

ਇਸ ਦੇ ਨਾਲ ਹੀ ਸਿੱਖਿਆ ਮੰਤਰੀ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਜਾਰੀ ਪੱਤਰ ਦੇ ਅਨੁਸਾਰ, ਇਨ੍ਹਾਂ ਬੱਚਿਆਂ ਨੂੰ ਸਕੂਲ ਆਉਣ ਦੀ ਇਜਾਜ਼ਤ ਉਦੋਂ ਮਿਲੇਗੀ ਜਦੋਂ ਉਨ੍ਹਾਂ ਨੂੰ ਉਨ੍ਹਾਂ ਦੇ ਮਾਪਿਆਂ ਵਲੋਂ ਮਨਜ਼ੂਰੀ ਦਿੱਤੀ ਜਾਵੇਗੀ। ਇਸ ਤੋਂ ਪਹਿਲਾਂ ਹਰਿਆਣਾ ਸਰਕਾਰ ਨੇ 9ਵੀਂ ਅਤੇ 12ਵੀਂ ਜਮਾਤ ਦੇ ਵਿਿਦਆਰਥੀਆਂ ਲਈ 16 ਜੁਲਾਈ ਤੋਂ ਸਕੂਲ ਖੋਲ੍ਹਣ ਦੀ ਇਜਾਜ਼ਤ ਦਿੱਤੀ ਸੀ।

ਇਸ ਦੇ ਨਾਲ ਹੀ ਕੋਰੋਨਾ ਦੇ ਨਵੇਂ ਮਾਮਲੇ ਵੀ ਸਾਹਮਣੇ ਆ ਰਹੇ ਹਨ।ਹਰਿਆਣਾ ਵਿੱਚ ਬੁੱਧਵਾਰ ਨੂੰ ਕੋਰੋਨਾ ਦੇ 15 ਨਵੇਂ ਮਾਮਲੇ ਸਾਹਮਣੇ ਆਏ ਹਨ ਜਦੋਂ ਕਿ ਇੱਕ ਦੀ ਮੌਤ ਹੋ ਗਈ। ਇਸ ਤੋਂ ਬਾਅਦ ਸੂਬੇ ਵਿੱਚ ਹੁਣ ਤੱਕ ਕੁੱਲ 9,670 ਲੋਕਾਂ ਨੇ ਇਸ ਮਹਾਂਮਾਰੀ ਨਾਲ ਆਪਣੀ ਜਾਨ ਗੁਆਈ ਹੈ ਜਦੋਂ ਕਿ ਕੱੁਲ ਕੋਰੋਨਾ ਪੀੜ੍ਹਤਾਂ ਦੀ ਗਿਣਤੀ ਵੱਧਕੇ 7,70,395 ਹੋ ਗਈ ਹੈ।

ਪੰਜਾਬ ਦੇ ਹਿੱਤਾਂ ਨੂੰ ਸਿੱਧੀ ਸੱਟ ਮਾਰ ਰਿਹਾ ਹੈ ਕਾਂਗਰਸੀਆਂ ਦਾ ਕਾਟੋ-ਕਲੇਸ਼ : ਹਰਪਾਲ ਸਿੰਘ ਚੀਮਾ

0

ਸੱਤਾ ਭੋਗ ਕੇ ਚੋਣਾ ਤੋਂ ਪਹਿਲਾ ਇੱਕ ਦੂਜੇ ‘ਤੇ ਚਿੱਕੜ ਸੁੱਟ ਕੇ ਖ਼ੁਦ ਪਾਕ – ਪਵਿੱਤਰ ਨਹੀਂ ਹੋ ਸਕਦੇ ਕਾਂਗਰਸੀ

ਚੰਡੀਗੜ੍ਹ : ਆਮ ਆਦਮੀ ਪਾਰਟੀ (ਆਪ) ਪੰਜਾਬ ਨੇ ਸੱਤਾਧਾਰੀ ਕਾਂਗਰਸ ‘ਚ ਚੱਲ ਰਹੇ ਕਾਟੋ-ਕਲੇਸ਼ ਨੂੰ ਸੂਬੇ ਅਤੇ ਸੂਬੇ ਦੇ ਲੋਕਾਂ ਦੀ ਬਦਕਿਸਮਤੀ ਕਰਾਰ ਦਿੰਦੇ ਹੋਏ ਕਿਹਾ ਕਿ ਕੈਪਟਨ ਅਤੇ ਕਾਂਗਰਸੀਆਂ ਦਾ ਇੱਕੋ- ਇੱਕੋ ਟੀਚਾ ਕੁਰਸੀ ਸੀ। ਸਾਲ 2017 ‘ਚ ਵੱਡੇ- ਵੱਡੇ ਲਿਖਤੀ ਲਾਰਿਆਂ ਨਾਲ ਪਹਿਲਾਂ ਇਹ ਕੁਰਸੀ ਲੁੱਟੀ ਅਤੇ ਹੁਣ ਇਸ ਕੁਰਸੀ ਲਈ ਆਪਸ ‘ਚ ਲੜ ਹੋ ਰਹੇ ਹਨ। ਜਿਸ ਕਾਰਨ ਨੁਕਸਾਨ ਪੰਜਾਬ ਅਤੇ ਪੰਜਾਬੀਆਂ ਦੇ ਹਿੱਤਾਂ ਦਾ ਹੋ ਰਿਹਾ ਹੈ ਕਿਉਂਕਿ ਕਾਂਗਰਸ ਪਾਰਟੀ ਪੰਜਾਬ ਦੀ ਸੱਤਾ ਵਿੱਚ ਹੈ।

ਬੁੱਧਵਾਰ ਨੂੰ ਪਾਰਟੀ ਦਫ਼ਤਰ ਤੋਂ ਜਾਰੀ ਬਿਆਨ ਰਾਹੀਂ ਸੀਨੀਅਰ ਆਗੂ ਅਤੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਕਾਂਗਰਸੀ ਵਿਧਾਇਕਾਂ ਅਤੇ ਮੰਤਰੀਆਂ ਦਾ ਜਿਹੜਾ ਧੜਾ ਅੱਜ ‘ਪੰਜਾਬ’ ਦੀ ਵਕਾਲਤ ਕਰਦਾ ਹੋਇਆ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਆਪਣੀ ਹੀ ਸਰਕਾਰ ‘ਤੇ ਜੋ ਗੰਭੀਰ ਦੋਸ਼ ਲਗਾ ਰਿਹਾ ਹੈ, ਉਹ ਬਿਲਕੁਲ ਸਹੀ ਹਨ। ਅਰਥਾਤ ਇਹ ਕਾਂਗਰਸੀ ਆਮ ਆਦਮੀ ਪਾਰਟੀ ਵੱਲੋਂ ਪਿਛਲੇ ਸਾਢੇ 4 ਸਾਲ ਤੋਂ ਕੈਪਟਨ ਸਰਕਾਰ ‘ਤੇ ਬਾਦਲਾਂ ਅਤੇ ਮੋਦੀ ਨਾਲ ਰਲੇ ਹੋਣ ਬਾਰੇ ਲਾਏ ਜਾਂਦੇ ਗੰਭੀਰ ਇਲਜ਼ਾਮਾਂ ਦੀ ਪੁਸ਼ਟੀ ਕਰਦੇ ਹਨ . ਪ੍ਰੰਤੂ ਅੱਜ ਸਾਢੇ ਚਾਰ ਸਾਲ ਬਾਅਦ ‘ਆਪ’ ਦੇ ਦੋਸ਼ਾਂ ਨੂੰ ਸਿਰਫ਼ ਕੈਪਟਨ ਅਮਰਿੰਦਰ ਸਿੰਘ ਉੱਤੇ ਸੁੱਟ ਕੇ ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਸਮੇਤ ਕੈਬਨਿਟ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ, ਸੁਖਜਿੰਦਰ ਸਿੰਘ ਸੁੱਖੀ ਰੰਧਾਵਾ, ਚਰਨਜੀਤ ਸਿੰਘ ਚੰਨੀ, ਸੁੱਖ ਸਰਕਾਰੀਆ ਅਤੇ ਹੋਰ ਖ਼ੁਦ ਵੀ ਪਾਕ- ਪਵਿੱਤਰ ਨਹੀਂ ਹੋ ਜਾਂਦੇ।

ਚੀਮਾ ਨੇ ਕਿਹਾ ਕਿ ਪਿਛਲੇ ਸਾਢੇ ਚਾਰ ਸਾਲਾਂ ਤੋਂ ਇਹ ਕਥਿਤ ਬਾਗ਼ੀ ਕਾਂਗਰਸੀ ਵੀ ‘ਮਾਫ਼ੀਆ ਰਾਜ’ ਦਾ ਹਿੱਸਾ ਰਹੇ ਹਨ। ਇਹ ਮੰਤਰੀ ਪੰਜਾਬ ਕੈਬਨਿਟ ਵੱਲੋਂ ਲਏ ਜਾਂਦੇ ਹਨ, ਹਰ ਚੰਗੇ- ਮਾੜੇ ਫ਼ੈਸਲੇ ਦੇ ਬਰਾਬਰ ਜ਼ਿੰਮੇਵਾਰ ਹਨ। ਜਦ ਵਿਧਾਇਕ ਅਤੇ ਵਜ਼ੀਰ ਦਾ ਮੂਕ ਰਹਿ ਕੇ ਜਾਂ ਮੁੱਖ ਰੂਪ ‘ਚ ਵਕਾਲਤ ਕਰਦੇ ਰਹੇ ਹਨ ਤਾਂ ਉਹ ਸਰਕਾਰ ਦੀਆਂ ਨਾਕਾਮੀਆਂ ਨੂੰ ਕਿਸੇ ਇੱਕ ਵਿਅਕਤੀ ਜਾਂ ਧੜੇ ਉੱਤੇ ਨਹੀਂ ਪਾ ਸਕਦੇ। ਉਨ੍ਹਾਂ ਕਿਹਾ ਕਿ ਸਾਢੇ ਚਾਰ ਸਾਲ ਸੂਬੇ ਦੇ ਸਰੋਤਾਂ ਅਤੇ ਲੋਕਾਂ ਦੀ ਕੀਤੀ ਗਈ ਅੰਨ੍ਹੀ ਲੁੱਟ ਦੇ ਭਾਈਵਾਲ ਰਹੇ ਕਾਂਗਰਸੀਆਂ ਨੂੰ ਪੰਜਾਬ ਦੇ ਲੋਕਾਂ ਦੇ ਹਿੱਤਾਂ ਦਾ ਹੇਜ ਆਉਂਦੀਆਂ ਵਿਧਾਨ ਸਭਾ ਚੋਣਾ ਨੇ ਜਗਾਇਆ ਹੈ ਕਿਉਂਕਿ ਲੋਕਾਂ ਨੇ ਸਵਾਲਾਂ ਦੀ ਝੜੀ ਲਗਾ ਦਿੱਤੀ ਹੈ।

ਹਰਪਾਲ ਚੀਮਾ ਨੇ ਨਵਜੋਤ ਸਿੰਘ ਸਿੱਧੂ ਸਮੇਤ ਕਾਂਗਰਸੀ ਵਿਧਾਇਕਾਂ ਅਤੇ ਮੰਤਰੀਆਂ ਨੂੰ ਸਵਾਲ ਕੀਤਾ ਕਿ ਜਦ ਆਮ ਆਦਮੀ ਪਾਰਟੀ ਕੈਪਟਨ ਸਰਕਾਰ ਕੋਲੋਂ ਮਾਫ਼ੀਆ, ਮਾਰੂ ਨੀਤੀਆਂ ਅਤੇ ਪੰਜਾਬ ਨਾਲ ਸੰਬੰਧਿਤ ਸਾਰੇ ਅਹਿਮ ਮੁੱਦਿਆਂ ਉੱਤੇ ਵਿਧਾਨ ਸਭਾ ਦੇ ਅੰਦਰ ਜਾਂ ਬਾਹਰ ਜਵਾਬ ਮੰਗਦੀ ਸੀ, ਉਦੋਂ ਰੰਧਾਵਾਂ- ਚੰਨੀ ਅਤੇ ਦੂਜੇ ਮੰਤਰੀ ਤੇ ਵਿਧਾਇਕ ਹਿੱਕ ਠੋਕ ਕੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਢਾਲ ਕਿਉਂ ਬਣਦੇ ਰਹੇ? ਨਵਜੋਤ ਸਿੱਧੂ ਮਹੀਨਿਆਂ ਬੱਧੀ ਮੋਨ ਧਾਰ ਕੇ ਸਰਕਾਰ ਦੀ ਅਸਿੱਧੀ ਹਿਮਾਇਤ ਕਿਉਂ ਕਰਦੇ ਰਹੇ?

ਚੀਮਾ ਨੇ ਇਹ ਵੀ ਚੁਣੌਤੀ ਦਿੱਤੀ ਕਿ ਜੇਕਰ ਕਾਂਗਰਸੀ ਮੰਤਰੀ ਅਤੇ ਵਿਧਾਇਕ ਕੈਪਟਨ ਸਰਕਾਰ ਤੋਂ ਇਸ ਕਦਰ ਦੁਖੀ ਹਨ ਅਤੇ ਸਰਕਾਰ ਨਾਲ ਕੋਈ ਇਤਫ਼ਾਕ ਨਹੀਂ ਰੱਖਦੇ ਤਾਂ ਅਸਤੀਫ਼ੇ ਦੇ ਕੇ ਸਰਕਾਰ ਦਾ ਭੋਗ ਕਿਉਂ ਨਹੀਂ ਪਾ ਰਹੇ? ਆਪ ਦੀ ਵਜ਼ੀਰੀ ਛੱਡੇ ਬਿਨਾਂ ਮੁੱਖ ਮੰਤਰੀ ਦੀ ਕੁਰਸੀ ਖੋਹ ਕੇ ਰਹਿੰਦੇ ਪੰਜ ਮਹੀਨਿਆਂ ‘ਚ ਕਿਹੜੀ ਕ੍ਰਾਂਤੀ ਲਿਆਉਣਗੇ? ਚੀਮਾ ਨੇ ਕਾਂਗਰਸੀ ਵਿਧਾਇਕਾਂ ਅਤੇ ਮੰਤਰੀਆਂ ਕੋਲੋਂ ਅਸਤੀਫ਼ੇ ਦੀ ਮੰਗ ਕਰਦਿਆਂ ਕਿਹਾ ਕਿ ਜੇਕਰ ਉਹ ਸੱਚਮੁੱਚ ਪੰਜਾਬ ਹਿਤੈਸ਼ੀ ਹਨ ਤਾਂ ਤੁਰੰਤ ਸਰਕਾਰ ਡੇਗਣ ਅਤੇ ਪੰਜਾਬ ਦੇ ਲੋਕਾਂ ਕੋਲੋਂ ਮੁਆਫ਼ੀ ਮੰਗਣ। ਕੁਰਸੀ ਦੀ ਲਲਕ ਮਿਟਾਉਣ ਲਈ ਲੋਕਾਂ ਨੂੰ ਗੁੰਮਰਾਹ ਨਾ ਕਰਨ।

ED ਨੇ ਰਕੁਲ ਪ੍ਰੀਤ ਸਿੰਘ, ਰਾਣਾ ਦੱਗੂਬਾਤੀ ਅਤੇ 10 ਹੋਰ ਟਾਲੀਵੁੱਡ ਅਦਾਕਾਰਾਂ ਨੂੰ ਭੇਜਿਆ ਸੰਮਨ, ਜਾਣੋ ਪੂਰਾ ਮਾਮਲਾ

0

ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਤੇਲੰਗਾਨਾ ਆਬਕਾਰੀ ਅਤੇ ਮਨਾਹੀ ਵਿਭਾਗ ਵਲੋਂ ਦਰਜ਼ ਕੀਤੇ ਗਏ 4 ਸਾਲ ਪੁਰਾਣੇ ਨਸ਼ਾ ਤਸਕਰੀ ਅਤੇ ਖਪਤ ਦੇ ਮਾਮਲੇ ਵਿੱਚ ਰਕੁਲ ਪ੍ਰੀਤ ਸਿੰਘ, ਰਾਣਾ ਦੱਗੂਬਾਤੀ ਅਤੇ 10 ਟਾਲੀਵੁੱਡ ਹਸਤੀਆਂ ਨੂੰ ਸੰਮਨ ਭੇਜਿਆ ਹੈ। ਖ਼ਬਰਾਂ ਅਨੁਸਾਰ, ਇਨਫੋਰਸਮੈਂਟ ਡਾਇਰੈਕਟੋਰੇਟ ਨੇ ਰਕੁਲ ਪ੍ਰੀਤ ਸਿੰਘ ਨੂੰ 6 ਸਤੰਬਰ, ਰਾਣਾ ਦੱਗੂਬਤੀ ਨੂੰ 8 ਸਤੰਬਰ ਅਤੇ ਰਵੀ ਤੇਜਾ ਨੂੰ 9 ਸਤੰਬਰ ਨੂੰ ਤਲਬ ਕੀਤਾ ਹੈ।

2017 ਵਿੱਚ, ਤੇਲੰਗਾਨਾ ਆਬਕਾਰੀ ਅਤੇ ਮਨਾਹੀ ਵਿਭਾਗ ਨੇ 30 ਲੱਖ ਰੁਪਏ ਦੀਆਂ ਦਵਾਈਆਂ ਜ਼ਬਤ ਕਰਨ ਤੋਂ ਬਾਅਦ 12 ਮਾਮਲੇ ਦਰਜ ਕੀਤੇ ਸਨ। ਨਸ਼ਾ ਤਸਕਰਾਂ ਦੇ ਖਿਲਾਫ 11 ਮਾਮਲਿਆਂ ਵਿੱਚ ਚਾਰਜਸ਼ੀਟ ਦਾਇਰ ਕੀਤੀ ਗਈ ਹੈ। ਬਾਅਦ ਵਿੱਚ, ਇਨਫੋਰਸਮੈਂਟ ਡਾਇਰੈਕਟੋਰੇਟ ਨੇ ਆਬਕਾਰੀ ਵਿਭਾਗ ਦੇ ਮਾਮਲਿਆਂ ਦੇ ਅਧਾਰ ਤੇ ਮਨੀ ਲਾਂਡਰਿੰਗ ਦੀ ਕਾਰਵਾਈ ਸ਼ੁਰੂ ਕੀਤੀ।

ਕੈਨੇਡਾ ਦੇ PM ਜਸਟਿਨ ਟਰੂਡੋ ਨੇ ਅਫਗਾਨਿਸਤਾਨ ਮਸਲੇ ‘ਤੇ ਲਿਆ ਵੱਡਾ ਫੈਸਲਾ

0

ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਇੱਕ ਅਹਿਮ ਫੈਸਲਾ ਲਿਆ ਹੈ। ਉਨ੍ਹਾਂ ਨੇ ਕਿਹਾ ਹੈ ਕਿ ਅਫਗਾਨਿਸਤਾਨ ਵਿਚ ਤਾਇਨਾਤ ਉਹਨਾਂ ਦੇ ਦੇਸ਼ ਦੇ ਮਿਲਟਰੀ ਅਫਸਰ 31 ਅਗਸਤ ਦੀ ਸਮੇਂ ਸੀਮਾ ਖ਼ਤਮ ਹੋਣ ਦੇ ਬਾਅਦ ਵੀ ਉੱਥੇ ਰਹਿਣਗੇ। ਇਸ ਤੋਂ ਪਹਿਲਾਂ ਅਮਰੀਕਾ ਦੀ ਸਰਕਾਰ ਤੇ ਤਾਲਿਬਾਨ ਵਿਚਕਾਰ 31 ਅਗਸਤ ਤੱਕ ਬਚਾਅ ਮੁਹਿੰਮ ਨੂੰ ਪੂਰਾ ਕਰ ਲੈਣ ‘ਤੇ ਸਹਿਮਤੀ ਜਤਾਈ ਗਈ ਸੀ। ਇਸ ਦਾ ਮਤਲਬ ਹੈ ਕਿ ਅਮਰੀਕੀ ਫ਼ੌਜਾਂ 31 ਅਗਸਤ ਤੋਂ ਬਾਅਦ ਅਫਗਾਨਿਸਤਾਨ ਤੋਂ ਵਾਪਸੀ ਕਰ ਸਕਦੀਆਂ ਹਨ।

ਇਸੇ ਦੌਰਾਨ ਟਰੂਡੋ ਨੇ ਕਿਹਾ ਕਿ ਅਸੀਂ ਤਾਲਿਬਾਨ ‘ਤੇ ਦਬਾਅ ਬਣਾਉਂਦੇ ਰਹਾਂਗੇ ਕਿ ਉਹ ਲੋਕਾਂ ਨੂੰ ਉੱਥੋ ਜਾਣ ਦੀ ਇਜਾਜ਼ਤ ਦੇਣਾ ਜਾਰੀ ਰੱਖੇ। ਸਾਡੀ ਇਹ ਵਚਨਬੱਧਤਾ ਹੈ ਕਿ ਮੌਜੂਦਾ ਦੌਰ ਵਿਚ ਅਫਗਾਨਿਸਤਾਨ ਦਾ ਖਾਤਮਾ ਨਾ ਹੋਵੇ। ਅਸੀਂ ਰੋਜ਼ਾਨਾ ਅਧਿਕਾਰਤ ਲੋਕਾਂ ਨੂੰ ਆਪਣੇ ਸਹਿਯੋਗੀਆਂ ਨਾਲ ਮਿਲ ਕੇ ਉੱਥੋਂ ਕੱਢਣ ਦੀ ਕੋਸ਼ਿਸ਼ ਕਰਦੇ ਰਹਾਂਗੇ।

ਟਰੂਡੋ ਦਾ ਬਿਆਨ ਜੀ-7 ਦੀ ਮੰਗਲਵਾਰ ਨੂੰ ਹੋਈ ਬੈਠਕ ਦੇ ਬਾਅਦ ਆਇਆ ਹੈ ਜਿਸ ਵਿਚ ਨੇਤਾਵਾਂ ਨੇ 31 ਅਗਸਤ ਦੀ ਸਮੇਂ ਸੀਮਾ ਨੂੰ ਅੱਗੇ ਵਧਾਉਣ ‘ਤੇ ਚਰਚਾ ਕੀਤੀ। ਇਸੇ ਦਿਨ ਅਮਰੀਕੀ ਸੈਨਾ ਦੀ ਵਾਪਸੀ ਅਤੇ ਬਚਾਅ ਮੁਹਿੰਮ ਨੂੰ ਬੰਦ ਕਰਨ ‘ਤੇ ਤਾਲਿਬਾਨ ਦਾ ਜ਼ੋਰ ਅਤੇ ਅਮਰੀਕਾ ਦੀ ਸਹਿਮਤੀ ਹੈ। ਜਦਕਿ ਅਮਰੀਕਾ ਸਮੇਤ ਹੋਰ ਨਾਟੋ ਦੇਸ਼ਾਂ ਦੀਆਂ ਸਰਕਾਰਾਂ ਆਪਣੇ ਨਾਗਰਿਕਾਂ ਅਤੇ ਉਹਨਾਂ ਨਾਲ ਜੁੜੇ ਅਫਗਾਨ ਨਾਗਿਰਕਾਂ ਨੂੰ ਬਾਹਰ ਕੱਢਣ ਲਈ ਏਅਰਲਿਫਟ ਮੁਹਿੰਮ ਚਲਾ ਰਹੀ ਹੈ। ਸੋਮਵਾਰ ਨੂੰ ਕੈਨੇਡਾ ਦੇ ਰੱਖਿਆ ਮੰਤਰੀ ਹਰਜੀਤ ਸੱਜਣ ਨੇ ਟਵੀਟ ਕਰਕੇ ਕਿਹਾ ਕਿ ਜਦੋਂ ਤੱਕ ਹਾਲਾਤ ਸਾਥ ਦੇਣਗੇ, ਕੈਨੇਡਾ ਬਚਾਅ ਮੁਹਿੰਮ ਦੀਆਂ ਉਡਾਣਾਂ ਸੰਚਾਲਿਤ ਕਰਦਾ ਰਹੇਗਾ।

ਕੇਂਦਰੀ ਵਿੱਤ ਮੰਤਰੀ ਨੇ ਲਿਆ ਫੈਸਲਾ, ਸਰਕਾਰੀ ਬੈਂਕ ਮੁਲਾਜ਼ਮ ਦੀ ਮੌਤ ‘ਤੇ ਪਰਿਵਾਰ ਨੂੰ ਮਿਲੇਗੀ 30 ਫ਼ੀਸਦੀ ਜ਼ਿਆਦਾ ਪੈਨਸ਼ਨ

0

ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਜਨਤਕ ਖੇਤਰ ਦੇ ਬੈਂਕਾਂ ਦੇ ਮੁਖੀਆਂ ਨਾਲ ਮੁਲਾਕਾਤ ਕੀਤੀ। ਇਸ ਦੌਰਾਨ ਉਨ੍ਹਾਂ ਨੇ ਜਨਤਕ ਖੇਤਰ ਦੇ ਬੈਂਕਾਂ ਦੀ ਵਿੱਤੀ ਕਾਰਗੁਜ਼ਾਰੀ ਦੀ ਸਮੀਖਿਆ ਵੀ ਕੀਤੀ। ਉਨ੍ਹਾਂ ਨੇ ਜਨਤਕ ਖੇਤਰ ਦੇ ਬੈਂਕਾਂ ਦੁਆਰਾ ਕੋਰੋਨਾ ਵਾਇਰਸ ਮਹਾਂਮਾਰੀ ਕਾਰਨ ਆਰਥਿਕ ਵਿਕਾਸ ਨੂੰ ਹੋਏ ਨੁਕਸਾਨ ਤੋਂ ਉਭਰਨ ਲਈ ਚੁੱਕੇ ਕਦਮਾਂ ਦੀ ਪ੍ਰਗਤੀ ਦੀ ਸਮੀਖਿਆ ਵੀ ਕੀਤੀ।

ਵਿੱਤ ਮੰਤਰੀ ਸੀਤਾਰਮਨ ਨੇ ਭਾਰਤੀ ਉਦਯੋਗ ਸੰਘ ਦੇ ਮੁਖੀਆਂ ਨਾਲ ਮੀਟਿੰਗ ਕੀਤੀ। ਇਸ ਦੌਰਾਨ ਉਨ੍ਹਾਂ ਨੇ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਨੀਤੀਆਂ ਵਿੱਚ ਸਪੱਸ਼ਟਤਾ ਯਕੀਨੀ ਬਣਾਉਣ ਲਈ ਕੰਮ ਕਰ ਰਹੀ ਹੈ। ਉਨ੍ਹਾਂ ਨੇ ਪ੍ਰੈਸ ਕਾਨਫਰੰਸ ਦੌਰਾਨ ਕਿਹਾ ਕਿ ਸਾਰੇ ਸਰਕਾਰੀ ਬੈਂਕਾਂ ਨੇ ਮਿਲ ਕੇ ਬਹੁਤ ਵਧੀਆ ਕਾਰਜ ਕੀਤਾ ਹੈ। ਇਸ ਦੇ ਨਾਲ ਹੀ ਜਨਤਕ ਖੇਤਰ ਦੇ ਬੈਂਕਾਂ ਨੇ ਦੇਸ਼ ਦੇ ਪੂਰਬੀ ਖੇਤਰ ਵਿੱਚ ਚਾਲੂ ਅਤੇ ਬੱਚਤ ਖਾਤਿਆਂ ਵਿੱਚ ਵਧਦੀ ਜਮ੍ਹਾਂ ਰਾਸ਼ੀ ‘ਤੇ ਚਿੰਤਾ ਪ੍ਰਗਟ ਕੀਤੀ ਹੈ। ਇਸ ‘ਤੇ, ਬੈਂਕਾਂ ਨੂੰ ਉੱਤਰ-ਪੂਰਬ ਦੇ ਸਾਰੇ ਰਾਜਾਂ ਲਈ ਇੱਕ ਵਿਸ਼ੇਸ਼ ਯੋਜਨਾ ਤਿਆਰ ਕਰਨ ਲਈ ਕਿਹਾ ਗਿਆ ਹੈ। ਇਸ ਦੌਰਾਨ, ਉਨ੍ਹਾਂ ਦੱਸਿਆ ਕਿ ਸਰਕਾਰੀ ਬੈਂਕਾਂ ਦੇ ਕਰਮਚਾਰੀਆਂ ਦੀ ਮੌਤ ‘ਤੇ, ਪਰਿਵਾਰਕ ਪੈਨਸ਼ਨ ਵਿੱਚ ਪਿਛਲੀ ਘਰੇਲੂ ਤਨਖਾਹ ਦੇ 30 ਪ੍ਰਤੀਸ਼ਤ ਦਾ ਵਾਧਾ ਕੀਤਾ ਗਿਆ ਹੈ।

ਇਸ ਤੋਂ ਇਲਾਵਾ ਉਨ੍ਹਾਂ ਨੇ ਕਿਹਾ ਕਿ ਵਿੱਤੀ ਤਕਨਾਲੋਜੀ ਖੇਤਰ ਨੂੰ ਵੀ ਬੈਂਕਿੰਗ ਸਹਾਇਤਾ ਦੀ ਲੋੜ ਹੈ। ਇਸ ਦੇ ਨਾਲ ਹੀ ਬੈਂਕਾਂ ਨਾਲ ਨਿਰਯਾਤਕਾਂ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਬਾਰੇ ਵੀ ਚਰਚਾ ਹੋਈ। ਉਨ੍ਹਾਂ ਨੇ ਕਿਹਾ ਕਿ ਇਸ ਸਾਲ ਲੋਕਾਂ ਨੂੰ ਦੇਸ਼ ਦੇ ਹਰ ਜ਼ਿਲ੍ਹੇ ਵਿੱਚ ਲੋਨ ਦੀ ਸਹੂਲਤ ਦਿੱਤੀ ਜਾਵੇਗੀ।

ਮਾਲ ਸਕੱਤਰ ਤਰੁਣ ਬਜਾਜ ਨੇ ਕਿਹਾ ਕਿ ਸਰਕਾਰ ਸਿੱਧੀ ਓਵਰਸੀਜ਼ ਲਿਸਟਿੰਗ ‘ਤੇ ਦਿਲਚਸਪੀ ਰੱਖਣ ਵਾਲੀਆਂ ਕੰਪਨੀਆਂ ਨਾਲ ਵਿਚਾਰ-ਵਟਾਂਦਰਾ ਕਰ ਰਹੀ ਹੈ। ਇਸ ਨਾਲ ਹੀ, ਵਿੱਤੀ ਸੇਵਾਵਾਂ ਵਿਭਾਗ ਦੇ ਸਕੱਤਰ ਨੇ ਕਿਹਾ ਕਿ ਬੈਂਕ ਕਰਮਚਾਰੀਆਂ ਦੀ ਪੈਨਸ਼ਨ ਪੇਅ-ਆਊਟ ਦੀ ਸੀਮਾ 9284 ਰੁਪਏ ਤੋਂ ਵਧਾ ਕੇ 30,000 ਰੁਪਏ ਤੋਂ 35,000 ਰੁਪਏ ਕੀਤੀ ਜਾ ਸਕਦੀ ਹੈ।

ਸੌਂਫ ਖਾਣ ਨਾਲ ਕਿਹੜੇ-ਕਿਹੜੇ ਹੁੰਦੇ ਹਨ ਫ਼ਾਇਦੇ, ਜਾਣੋ

0

ਰੋਟੀ ਖਾਣ ਤੋਂ ਬਾਅਦ ਅਕਸਰ ਲੋਕਾਂ ਨੂੰ ਪੇਟ ‘ਚ ਜਲਨ ਜਾਂ ਦਰਦ ਦੀ ਸ਼ਿਕਾਇਤ ਰਹਿੰਦੀ ਹੈ। ਇਸ ਦਾ ਬੇਹਤਰ ਤਰੀਕਾ ਹੈ ਰੋਟੀ ਖਾਣ ਤੋਂ ਬਾਅਦ ਸੌਂਫ ਦੇ ਕੁਜ ਦਾਣੇ ਚਬਾ ਕੇ ਖਾਓ ਜਿਸ ਨਾਲ ਖਾਣਾ, ਜਲਨ ਪਚ ਜਾਂਦਾ ਹੈ ਤੇ ਬਦਹਜ਼ਮੀ ਵੀ ਦੂਰ ਹੋ ਜਾਂਦੀ ਹੈ। ਖਾਸਕਰ ਜਦੋਂ ਤੁਸੀਂ ਜ਼ਿਆਦਾ ਤੇਲਯੁਕਤ ਖਾਣਾ ਖਾਧਾ ਹੋਵੇ। 1 ਚਮਚ ਸੌਂਫ ’ਚ ਗਰਮ ਪਾਣੀ ਮਿਲਾ ਕੇ ਉਸ ਨੂੰ ਦਿਨ ’ਚ 3 ਵਾਰੀ ਪਿਓ। ਇਸ ਨਾਲ ਤੁਹਾਡੇ ਪੇਟ ਦਰਦ ਨੂੰ ਜ਼ਰੂਰ ਆਰਾਮ ਮਿਲੇਗਾ। ਜੇਕਰ ਬਦਹਜ਼ਮੀ ਨਾਲ ਡਾਇਰੀਆ ਦੀ ਵੀ ਤਕਲੀਫ ਹੈ ਤਾਂ ਚਾਵਲ ਦੇ ਪੱਕ ਜਾਣ ਤੋਂ ਬਾਅਦ ਜੋ ਪਾਣੀ ਬੱਚ ਜਾਂਦਾ ਹੈ ਉਸ ਨੂੰ ਪੀਓ, ਜੇਕਰ ਜਰੂਰਤ ਹੋਵੇ ਤਾਂ ਤੁਸੀਂ ਪਾਣੀ ’ਚ ਥੋੜਾ ਜਿਹਾ ਸ਼ਹਿਦ ਵੀ ਮਿਲਾ ਸਕਦੇ ਹੋ। ਪੁਦੀਨੇ ਦੀ ਚਾਹ ਗੈਸ ਅਤੇ ਪੇਟ ਦਰਦ ਲਈ ਕਾਫੀ ਅਸਰਦਾਰ ਹੁੰਦੀ ਹੈ। ਪਾਣੀ ਨੂੰ ਉਬਾਲ ਕੇ ਉਸ ’ਚ ਪੁਦੀਨੇ ਦੇ ਪੱਤੇ ਪਾ ਦਿਓ।

5 – 10 ਮਿੰਟ ਤੱਕ ਢੱਕ ਕੇ ਇਸ ਨੂੰ ਪਕਾਓ ਅਤੇ ਹੌਲੀ – ਹੌਲੀ ਪੀਓ। ਪੱਤੇ ਜੇਕਰ ਤਾਜ਼ਾ ਹੈ ਤਾਂ ਉਸ ਨੂੰ ਸੁੱਟਣਾ ਨਹੀਂ ਸਗੋਂ ਉਸ ਨੂੰ ਚਬਾਓ। ਪੇਟ ’ਚ ਅਲਸਰ ਹੋਣ ਦੇ ਕਾਰਨ ਜੇਕਰ ਦਰਦ ਹੈ ਤਾਂ ਸਵੇਰੇ ਆਲੂ ਪੀਸ ਕੇ 1/4 ਕੱਪ ਰਸ ਕੱਢ ਲਓ, ਉਸ ’ਚ 3/4 ਪਾਣੀ ਪਾਓ ਅਤੇ ਖਾਲੀ ਪੇਟ ਪੀ ਲਓ। ਇਸ ਨੂੰ ਹੋਰ ਸਵਾਦ ਬਣਾਉਣ ਲਈ ਤੁਸੀਂ ਇਸ ’ਚ ਨਿੰਬੂ ਦਾ ਰਸ ਅਤੇ ਸ਼ਹਿਦ ਵੀ ਮਿਲਾ ਸਕਦੇ ਹੋ। ਪਾਚਨ ਪ੍ਰਕਿਰਿਆ ਵਿਗੜਨ ’ਤੇ ਜੀਰਾ ਕਾਫੀ ਮਦਦਗਾਰ ਸਾਬਿਤ ਹੁੰਦਾ ਹੈ। ਜੀਰੇ ਨੂੰ ਪਾਣੀ ’ਚ ਉਬਾਲ ਕੇ ਠੰਡਾ ਕਰ ਲਓ ਅਤੇ ਫਿਰ ਥੋੜੀ ਦੇਰ ਬਾਅਦ ਪੀ ਲਓ। ਤੁਹਾਡਾ ਪੇਟ ਦਰਦ ਗਾਇਬ ਹੋ ਜਾਵੇਗਾ।

ਨਿੰਬੂ ਦੇ ਰਸ ’ਚ ਸਿਟਰੀਕ ਐਸੀਡ ਹੁੰਦਾ ਹੈ ਜੋ ਖਾਣੇ ਨੂੰ ਪਚਾਉਣ ’ਚ ਮਦਦ ਕਰਦਾ ਹੈ। ਬਦਹਜ਼ਮੀ ਦੀ ਵਜ੍ਹਾ ਨਾਲ ਪੇਟ ਦਰਦ ਹੋਣ ’ਤੇ ਗਰਮ ਪਾਣੀ ’ਚ ਇਕ ਚਮਚ ਸ਼ਹਿਦ ਅਤੇ ਨਿੰਬੂ ਦਾ ਰਸ ਮਿਲਾਓ ਅਤੇ ਘੋਲ ਨੂੰ ਹਰ ਵਾਰ ਖਾਣਾ ਖਾਣ ਤੋਂ ਬਾਅਦ ਪੀਓ, ਇਹ ਕਾਫੀ ਮਦਦਗਾਰ ਸਾਬਿਤ ਹੋਵੇਗਾ। ਜੇਕਰ ਗੈਸ ਦੇ ਕਾਰਨ ਤੁਹਾਡੇ ਪੇਟ ’ਚ ਅਕੜਨ ਜਾਂ ਜਲਨ ਹੈ ਤਾਂ ਬੇਕਿੰਗ ਸੋਡਾ ਫਾਇਦੇਮੰਦ ਹੈ। ਇਕ ਕੱਪ ਪਾਣੀ ’ਚ ਅੱਧਾ ਚਮਚ ਬੇਕਿੰਗ ਸੋਡਾ ਮਿਲਾਓ ਅਤੇ ਉਸ ਨੂੰ ਪੀ ਲਵੋ। ਇਸ ਨੂੰ ਕੋਸੇ ਪਾਣੀ ਨਾਲ ਵੀ ਪੀਤਾ ਜਾ ਸਕਦਾ ਹੈ। ਬੇਕਿੰਗ ਸੋਡੇ ਦੀ ਮਦਦ ਨਾਲ ਘਰ ’ਚ ਏਂਟਾਏਸਿਡ ਬਣਾਇਆ ਜਾ ਸਕਦਾ ਹੈ। ਪਾਣੀ ਦੇ ਅੱਧੇ ਭਰੇ ਹੋਏ ਗਿਲਾਸ ’ਚ 1 ਨਿੰਬੂ, 2 ਚਮਚ ਬੇਕਿੰਗ ਸੋਡਾ ਅਤੇ ਇਕ ਚੁਟਕੀ ਨਮਕ ਪਾਓ ਤੁਹਾਡਾ ਏਂਟਾਏਸਿਡ ਤਿਆਰ। ਇਸ ਨੂੰ ਪੀਣ ਤੋਂ ਬਾਅਦ ਜੇ ਡਕਾਰ ਆਵੇ ਤਾਂ ਸਮਝਣਾ ਅਸਰ ਹੋ ਰਿਹਾ ਹੈ।ਪ੍ਰੋਬਾਇਓਟਿਕ ਮਤਲਬ ਕਿ ਉਹ ਵਧੀਆ ਬੈਕਟੀਰੀਆ ਜੋ ਪਾਚਨ ਕਿਰੀਆ ਨੂੰ ਆਸਾਨ ਬਣਾਉਂਦੇ ਹਨ। ਇਕ ਕੱਪ ਦਹੀਂ ’ਚ ਨਮਕ ਮਿਲਾਓ ਤਾਂ ਜੋ ਉਹ ਲੱਸੀ ਵਰਗਾ ਬਣ ਜਾਵੇ। ਧਨੀਆਂ ਪੱਤੀ ਨੂੰ ਨਿਚੋੜ ਕੇ ਉਸ ਦਾ ਰਸ ਲੱਸੀ ’ਚ ਮਿਲਾ ਦਿਓ ਅਤੇ ਇਸ ’ਚ ਇਲਾਇਚੀ ਪਾਉਡਰ ਮਿਲਾ ਕੇ ਇਸ ਨੂੰ ਪੀ ਲਵੋ।

ਭਾਰਤੀ ਟੀਮ 14 ਅੰਕਾਂ ਦੇ ਨਾਲ WTC ਟੇਬਲ ਵਿੱਚ ਪਹਿਲੇ ਸਥਾਨ ਉੱਤੇ ਪਹੁੰਚੀ

0

ਨਵੀਂ ਦਿੱਲੀ: ਭਾਰਤੀ ਕ੍ਰਿਕੇਟ ਟੀਮ ਇੰਗਲੈਂਡ ਦੇ ਖਿਲਾਫ 5 ਟੈਸਟ ਮੈਚਾਂ ਦੀ ਸੀਰੀਜ਼ ਦੇ ਦੂਜੇ ਮੈਚ ਵਿੱਚ 151 ਰਣ ਦੀ ਵੱਡੀ ਜਿੱਤ ਤੋਂ ਬਾਅਦ ਸੰਸਾਰ ਟੈਸਟ ਚੈਂਪੀਅਨਸ਼ਿਪ ( WTC ) ਦੀ ਨਵੀ ਸੂਚੀ ‘ਚ 14ਵੇਂ ਸਿਖਰ ਉੱਤੇ ਹੈ । ਬਾਰੀਸ਼ ਨਾਲ ਪ੍ਰਭਾਵਿਤ ਪਹਿਲਾ ਟੈਸਟ ਮੈਚ ਡਰਾ ਛੁੱਟਣ ਤੇ ਭਾਰਤ ਨੂੰ ਚਾਰ ਅੰਕ ਮਿਲੇ ਜਦੋਂ ਕਿ ਲਾਰਡਸ ਵਿੱਚ ਜਿੱਤ ਨਾਲ ਉਸਨੇ 12 ਅੰਕ ਹਾਸਲ ਕੀਤੇ । ਭਾਰਤ ਦੇ ਹਾਲਾਂਕਿ 16 ਦੀ ਬਜਾਏ 14 ਅੰਕ ਹਨ ਕਿਉਂਕਿ ਧਮਿੀ ਓਵਰ ਰਫ਼ਤਾਰ ਲਈ ਉਸਦੇ ਦੋ ਅੰਕ ਕੱਟ ਦਿੱਤੇ ਗਏ ਸਨ । WTC ਨਿਯਮਾਂ ਦੇ ਮੁਤਾਬਕ ਨਿਰਧਾਰਤ ਸਮੇਂ ‘ਚ ਇੱਕ ਓਵਰ ਘੱਟ ਕਰਨ ਤੇ ਟੀਮਾਂ ਨੂੰ ਇੱਕ ਅੰਕ ਗਵਾਉਣਾ ਪਵੇਗਾ।

ਹਰ ਇੱਕ ਮੈਚ ਵਿੱਚ ਜਿੱਤ ਉੱਤੇ 12 ਅੰਕ ਤੇ ਟਾਈ ਉੱਤੇ 6ਅੰਕ ਅਤੇ ਡਰਾਅ ਹੋਣ ਉੱਤੇ ਚਾਰ ਅੰਕ ਮਿਲਦੇ ਹਨ । ਭਾਰਤ ਤੋਂ ਬਾਅਦ ਪਾਕਿਸਤਾਨ ( 12 ਅੰਕ ) ਦਾ ਨੰਬਰ ਆਉਂਦਾ ਹੈ ਜਿਨ੍ਹੇ ਦੂੱਜੇ ਟੈਸਟ ਮੈਚ ਵਿੱਚ west indies ਨੂੰ 109 ਦੌੜਾਂ ਨਾਲ ਹਰਾਕੇ ਸੀਰੀਜ਼ ਬਰਾਬਰ ਕੀਤੀ । west indies ਨੇ ਪਹਿਲਾ ਟੈਸਟ ਮੈਚ ਜਿੱਤਿਆ ਸੀ ਅਤੇ ਉਸਦੇ ਵੀ 12 ਅੰਕ ਹਨ । ਉਹ ਸੂਚੀ ‘ਚ ਤੀਸਰੇ ਸਥਾਨ ਉੱਤੇ ਹੈ । ਇੰਗਲੈਂਡ ਦੇ ਦੋ ਅੰਕ ਹਨ ਅਤੇ ਉਹ ਚੌਥੇ ਸਥਾਨ ਉੱਤੇ ਹੈ । ਇੰਗਲੈਂਡ ਨੂੰ ਵੀ ਨਾਟਿਘਮ ਟੈਸਟ ਵਿੱਚ ਜਿੱਤ ਲਈ ਚਾਰ ਅੰਕ ਮਿਲੇ ਸਨ ਪਰ ਉਸਨੇ ਵੀ ਹੌਲੀ ਓਵਰ ਰਫ਼ਤਾਰ ਦੇ ਕਾਰਨ ਦੋ ਅੰਕ ਗੰਵਾ ਦਿੱਤੇ ਸਨ । WTC ਦਾ ਇਹ ਚੱਕਰ 2023 ਤੱਕ ਚੱਲੇਗਾ । ਨਿਊਜੀਲੈਂਡ ਨੇ ਜੂਨ ਵਿੱਚ ਫਾਇਨਲ ‘ਚ ਭਾਰਤ ਨੂੰ ਹਰਾਕੇ ਪਹਿਲੀ ਵਿਸ਼ਵ ਟੈਸਟ ਚੈਂਪੀਅਨਸ਼ਿਪ ਜਿੱਤੀ ਸੀ ।