Home Blog Page 2432

ਮੁਜ਼ੱਫਰਨਗਰ ਕਿਸਾਨ ਮਹਾਪੰਚਾਇਤ ‘ਚ ਜਾ ਰਹੇ ਕਿਸਾਨਾਂ ‘ਤੇ ਲੋਕਾਂ ਨੇ ਕੀਤੀ ਫੁੱਲਾਂ ਦੀ ਵਰਖਾ, ਦੇਖੋ

0

ਦੇਸ਼ ਵਿਆਪੀ ਕਿਸਾਨ ਅੰਦੋਲਨ ਦੇ ਵਿਚਕਾਰ ਪੱਛਮੀ ਉੱਤਰ ਪ੍ਰਦੇਸ਼ ਦੇ ਮੁਜ਼ੱਫਰਨਗਰ ਵਿੱਚ ਅੱਜ ਕਿਸਾਨਾਂ ਦੀ ਮਹਾਪੰਚਾਇਤ ਹੋ ਰਹੀ ਹੈ। ਹਰਿਆਣਾ, ਪੰਜਾਬ ਅਤੇ ਰਾਜਸਥਾਨ ਤੋਂ ਹਜ਼ਾਰਾਂ ਕਿਸਾਨ ਇਸ ਮਹਾਪੰਚਾਇਤ ਵਿੱਚ ਪਹੁੰਚੇ ਹਨ। ਅੱਜ ਸਵੇਰ ਤੋਂ ਹੀ ਕਿਸਾਨਾਂ ਦੇ ਜਥੇ ਉੱਤਰ ਪ੍ਰਦੇਸ਼ ਦੀ ਸ਼ਾਮਲੀ-ਹਰਿਆਣਾ ਸਰਹੱਦ ‘ਤੇ ਪਹੁੰਚਣਾ ਸ਼ੁਰੂ ਹੋ ਗਏ।ਮਹਾਪੰਚਾਇਤ ਵਿੱਚ ਸ਼ਾਮਲ ਹੋਣ ਆਏ ਕਿਸਾਨਾਂ ਉੱਤੇ ਲੋਕ ਫੁੱਲਾਂ ਦੀ ਵਰਖਾ ਕਰ ਰਹੇ ਹਨ। ਇਨ੍ਹਾਂ ਵਿੱਚ ਸਥਾਨਕ ਲੋਕ ਅਤੇ ਕਿਸਾਨ ਜਥੇਬੰਦੀਆਂ ਨਾਲ ਜੁੜੇ ਆਗੂ-ਕਾਰਕੁਨ ਸ਼ਾਮਲ ਹਨ।

ਇਹ ਸੁਨਿਸ਼ਚਿਤ ਕਰਨ ਲਈ ਕਿ ਮਹਾਪੰਚਾਇਤ ਵਿੱਚ ਜਾਣ ਵਾਲੇ ਕਿਸਾਨਾਂ ਨੂੰ ਕਿਸੇ ਕਿਸਮ ਦੀ ਸਮੱਸਿਆ ਦਾ ਸਾਹਮਣਾ ਨਾ ਕਰਨਾ ਪਵੇ, ਸ਼ਾਮਲੀ ਵਿੱਚ ਵੱਖ -ਵੱਖ ਥਾਵਾਂ ‘ਤੇ ਪੰਡਾਲ ਲਗਾਏ ਗਏ ਹਨ, ਜਿੱਥੇ ਕਿਸਾਨਾਂ ਲਈ ਪਾਣੀ ਅਤੇ ਬਿਸਕੁਟਾਂ ਦਾ ਪ੍ਰਬੰਧ ਕੀਤਾ ਗਿਆ ਹੈ। ਬੀਕੇਯੂ ਦੇ ਅਧਿਕਾਰੀ ਕਿਸਾਨਾਂ ਨੂੰ ਖਾਣ-ਪੀਣ ਦੀਆਂ ਵਸਤੂਆਂ ਵੀ ਦੇ ਰਹੇ ਸਨ, ਤਾਂ ਜੋ ਉਹ ਆਰਾਮ ਨਾਲ ਮੁਜ਼ੱਫਰਨਗਰ ਪਹੁੰਚ ਸਕਣ।

ਯੂਪੀ-ਹਰਿਆਣਾ ਸਰਹੱਦ ‘ਤੇ ਕਿਸਾਨਾਂ ਦੀ ਮੌਜੂਦਗੀ ਦੇ ਮੱਦੇਨਜ਼ਰ ਵੱਡੀ ਗਿਣਤੀ ਵਿੱਚ ਸੁਰੱਖਿਆ ਬਲ ਵੀ ਤਾਇਨਾਤ ਕੀਤੇ ਗਏ ਹਨ, ਤਾਂ ਜੋ ਕਿਸੇ ਵੀ ਤਰ੍ਹਾਂ ਦੀ ਗੜਬੜੀ ਨਾ ਫੈਲ ਸਕੇ। ਕਿਸਾਨ ਸੰਗਠਨਾਂ ਨਾਲ ਜੁੜੇ ਲੋਕ ਪੁਲਿਸ ਦੇ ਨਾਲ ਪ੍ਰਬੰਧ ਕਰਦੇ ਵੇਖੇ ਗਏ। ਦੱਸ ਦਈਏ ਕਿ ਕੇਂਦਰ ਸਰਕਾਰ ਦੇ ਤਿੰਨ ਨਵੇਂ ਖੇਤੀਬਾੜੀ ਕਾਨੂੰਨਾਂ ਦੇ ਵਿਰੋਧ ਵਿੱਚ ਵੱਖ-ਵੱਖ ਰਾਜਾਂ ਦੇ ਕਿਸਾਨ ਪਿਛਲੇ 10 ਮਹੀਨਿਆਂ ਤੋਂ ਦਿੱਲੀ ਸਰਹੱਦ ਉਤੇ ਧਰਨੇ ਦੇ ਰਹੇ ਹਨ। ਕਿਸਾਨ ਮੰਗ ਕਰ ਰਹੇ ਹਨ ਕਿ ਕੇਂਦਰ ਇਹ ਕਾਨੂੰਨ ਵਾਪਸ ਲਵੇ। ਪਰ ਹੁਣ ਤੱਕ ਕੇਂਦਰ ਸਰਕਾਰ ਨੇ ਕਾਨੂੰਨ ਨੂੰ ਵਾਪਸ ਲੈਣ ਬਾਰੇ ਕੋਈ ਭਰੋਸਾ ਨਹੀਂ ਦਿੱਤਾ ਹੈ।

ਕਿਸਾਨ ਮਹਾਪੰਚਾਇਤ ਵਿੱਚ ਬੀਕੇਯੂ ਨੇਤਾ ਰਾਕੇਸ਼ ਟਿਕੈਤ ਸਮੇਤ ਸਾਰੀਆਂ ਕਿਸਾਨ ਜਥੇਬੰਦੀਆਂ ਦੇ ਨੇਤਾ ਪਹੁੰਚੇ ਹਨ। ਯੂਪੀ ਸਰਹੱਦ ‘ਤੇ ਹਰਿਆਣਾ ਤੋਂ ਮੁਜ਼ੱਫਰਨਗਰ ਜਾ ਰਹੇ ਕਿਸਾਨਾਂ ਨੇ ਕਿਹਾ ਕਿ ਮਹਾਪੰਚਾਇਤ ਇਤਿਹਾਸਕ ਹੋਵੇਗੀ। ਕਿਸਾਨ ਇਸ ਵਾਰ ਸਰਕਾਰ ਨੂੰ ਸਬਕ ਸਿਖਾਉਣ ਦਾ ਕੰਮ ਕਰਨਗੇ।

ਇਸ ਮਹੀਨੇ ਤੋਂ 43 ਸਮਾਰਟਫੋਨ ‘ਤੇ ਨਹੀਂ ਚੱਲੇਗਾ Whatsapp, ਦੇਖ ਪੂਰੀ ਲਿਸਟ….

0

ਮਸ਼ਹੂਰ ਇੰਸਟੈਂਟ ਮੈਸੇਜਿੰਗ ਐਪ ਵਟਸਐਪ (WhatsApp) 1 ਨਵੰਬਰ ਤੋਂ ਪੁਰਾਣੇ ਸਮਾਰਟਫੋਨਸ ‘ਤੇ ਕੰਮ ਨਹੀਂ ਕਰੇਗਾ। ਵਟਸਐਪ ਲਗਾਤਾਰ ਪੁਰਾਣੇ ਫੋਨਾਂ ‘ਤੇ ਆਪਣੀ ਸਪੋਰਟ ਬੰਦ ਕਰ ਰਿਹਾ ਹੈ ਅਤੇ ਹੁਣ ਵਟਸਐਪ 43 ਪੁਰਾਣੇ ਸਮਾਰਟਫੋਨ ਮਾਡਲਾਂ ‘ਤੇ ਕੰਮ ਨਹੀਂ ਕਰੇਗਾ।

ਵਟਸਐਪ ਲੋਕਾਂ ਲਈ ਦੋਸਤਾਂ, ਰਿਸ਼ਤੇਦਾਰਾਂ ਨਾਲ ਜੁੜੇ ਰਹਿਣ ਦਾ ਇੱਕ ਮਹੱਤਵਪੂਰਣ ਤਰੀਕਾ ਹੈ, ਅਜਿਹੀ ਸਥਿਤੀ ਵਿੱਚ ਫੋਨ ਉਤੇ ਵਟਸਐਪ ਬੰਦ ਕਰਨਾ ਲੋਕਾਂ ਲਈ ਕਾਫੀ ਝਟਕੇ ਵਾਲੀ ਖਬਰ ਹੈ। ਵਟਸਐਪ ਦਾ ਸਮਰਥਨ ਖਤਮ ਕਰਨ ਵਾਲੇ ਜਿਨ੍ਹਾਂ ਫੋਨਾਂ ਦੀ ਸੂਚੀ ਜਾਰੀ ਹੋਈ ਹੈ, ਉਨ੍ਹਾਂ ਵਿਚ ਐਂਡਰਾਇਡ ਅਤੇ ਐਪਲ iOS ਦੋਵੇਂ ਹੀ ਮੌਜੂਦ ਹਨ। ‘ਸਨ’ ਦੀ ਰਿਪੋਰਟ ਦੇ ਅਨੁਸਾਰ, ਐਂਡਰਾਇਡ 4.0,4 ‘ਤੇ ਚੱਲਣ ਵਾਲੇ ਫੋਨਾਂ’ ਤੇ ਵਟਸਐਪ ਕੰਮ ਨਹੀਂ ਕਰੇਗਾ..

ਇਸ ਤੋਂ ਇਲਾਵਾ ਐਪਲ iOS 9 ‘ਤੇ ਚੱਲਣ ਵਾਲੇ ਆਈਫੋਨ ‘ਤੇ ਵੀ ਇਸ ਦਾ ਸਮਰਥਨ ਬੰਦ ਹੋ ਜਾਵੇਗਾ। ਆਓ ਉਨ੍ਹਾਂ ਫ਼ੋਨਾਂ ਦੀ ਸੂਚੀ ਦੇਖੀਏ ਜਿਨ੍ਹਾਂ ‘ਤੇ ਵਟਸਐਪ 1 ਨਵੰਬਰ ਤੋਂ ਨਹੀਂ ਚੱਲੇਗਾ …

Apple : iPhone SE, 6S and 6S Plus.

Samsung : ਸੈਮਸੈਂਗ Galaxy Trend Lite, ਸੈਮਸੈਂਗ Galaxy Trend II, ਸੈਮਸੈਂਗ Galaxy SII, ਸੈਮਸੈਂਗ Galaxy S3 mini, ਸੈਮਸੈਂਗ Galaxy Xcover 2, ਸੈਮਸੈਂਗ Core ਅਤੇ ਸੈਮਸੈਂਗ Ace 2.

LG : LG Lucid 2, optimus F7, Optimus F5, optimus L3 II Dual, Optimus F5, optimus L5, Optimus L5 II, Optimus L5 Dual, Optimus L3 II, Optimus L7,optimus L7 II Dual, optimusL7 II, optimus F6, Enact , optimus L4 II Dual, optimus F3, Optimus L4 II, Optimus L2 II, Optimus nitro HD and 4X HD, ਅਤੇ Optimus F3Q.

ZTE : ZTE Grand S Flex, ZTE V956, Grand X Quad V987 ਅਤੇ ਗ੍ਰੈਂਡ Memo.

Huawei : Huawei Ascend G740, Ascend Mate, Ascend D Quad XL, Ascend D1 ਕ੍ਰਾਡ XL, Ascend P1 S, ਅਤੇ Ascend D2.

Sony : ਸੋਨੀ Xperia Miro, Sony Xperia Neo L, Xperia Arc S.

ਹੋਰ ਫੋਨ…
Alcatel One Touch Evo 7, Archos 53 Platinum, HTC Desire 500, Caterpillar Cat B15, Wiko Cink Five, Wiko Darknight, Lenovo A820, UMi X2, Faea F1 and THL W8.

ਮੁਜ਼ੱਫਰਨਗਰ ਕਿਸਾਨ ਮਹਾਪੰਚਾਇਤ ’ਚ ਸੋਨੀਆ ਮਾਨ ਨੇ BJP ਬਾਰੇ ਕਹੀ ਵੱਡੀ ਗੱਲ

0

ਉੱਤਰ ਪ੍ਰਦੇਸ਼ ਦੇ ਮੁਜ਼ੱਫਰਨਗਰ ’ਚ ਅੱਜ ਕਿਸਾਨਾਂ ਨੇ ਮਹਾਪੰਚਾਇਤ ਸੱਦੀ ਹੈ। ਇਸ ਮਹਾਪੰਚਾਇਤ ’ਚ ਵੱਡੀ ਗਿਣਤੀ ’ਚ ਕਿਸਾਨ ਸ਼ਾਮਿਲ ਹੋਏ ਹਨ। ਜੀ. ਆਈ. ਸੀ. ਗਰਾਊਂਡ ਪੂਰੀ ਤਰ੍ਹਾਂ ਭਰ ਗਿਆ ਹੈ। ਪੰਜਾਬ, ਹਰਿਆਣਾ ਤੋਂ ਲੈ ਕੇ ਦੱਖਣੀ ਭਾਰਤ ਤੱਕ ਦੇ ਕਿਸਾਨ ਆਪਣੀ ਆਵਾਜ਼ ਬੁਲੰਦ ਕਰਨ ਲਈ ਤੇ ਆਪਣੇ ਹੱਕਾਂ ਦੀ ਲੜਾਈ ਲੜਨ ਲਈ ਇੱਥੇ ਇੱਕਠੇ ਹੋਏ ਹਨ। ਇਸ ਕਿਸਾਨ ਮਹਾਪੰਚਾਇਤ ’ਚ ਪੰਜਾਬੀ ਅਦਾਕਾਰ ਸੋਨੀਆ ਮਾਨ ਵੀ ਪਹੁੰਚੀ ਹੈ। ਉਹ ਵੀ ਲੰਬੇ ਸਮੇਂ ਤੋਂ ਕਿਸਾਨ ਅੰਦੋਲਨ ਨਾਲ ਜੁੜੀ ਹੋਈ ਹੈ।

ਸੋਨੀਆ ਮਾਨ ਨੇ ਮੰਚ ਤੋਂ ਸੰਬੋਧਨ ਕਰਦੇ ਹੋਏ ਕਿਹਾ ਕਿ ਅੱਜ ਮੁਜ਼ੱਫਰਨਗਰ ਦੀ ਧਰਤੀ ’ਤੇ ਕਿਸਾਨਾਂ ਦਾ ਵੱਡਾ ਇਕੱਠ ਹੋ ਰਿਹਾ ਹੈ। ਟਿਕੈਤ ਸਾਬ੍ਹ ਜੋ ਕਿ ਗਾਜ਼ੀਪੁਰ ਬਾਰਡਰ ’ਤੇ ਲੰਬੇ ਸਮੇਂ ਤੋਂ ਬੈਠੇ ਹਨ। ਅੱਜ ਇੱਥੇ ਉੱਤਰ ਪ੍ਰਦੇਸ਼ ਹੀ ਨਹੀਂ ਸਗੋਂ ਪੰਜਾਬ, ਹਰਿਆਣਾ, ਰਾਜਸਥਾਨ ਤੋਂ ਕਿਸਾਨ ਇੱਥੇ ਆਏ ਹਨ। ਮੋਦੀ ਸਰਕਾਰ ਦੇ ਖ਼ਿਲਾਫ਼ ਇਹ ਅੰਦੋਲਨ ਇਕੱਲਾ ਕਿਸਾਨਾਂ ਦਾ ਨਹੀਂ ਸਗੋਂ ਆਮ ਜਨਤਾ ਦਾ ਅੰਦੋਲਨ ਵੀ ਹੈ।

ਸੋਨੀਆ ਮਾਨ ਨੇ ਇਸ ਦੇ ਨਾਲ ਹੀ ਉੱਤਰ ਪ੍ਰਦੇਸ਼ ਦੀ ਯੋਗੀ ਆਦਿੱਤਿਆਨਾਥ ਸਰਕਾਰ ’ਤੇ ਨਿਸ਼ਾਨਾ ਵਿੰਨ੍ਹਿਆ। ਉਨ੍ਹਾਂ ਕਿਹਾ ਕਿ ਤੁਸੀਂ ਉੱਤਰ ਪ੍ਰਦੇਸ਼ ’ਚ ਯੋਗੀ ਸਰਕਾਰ ਦੀ ਧੱਕਾ-ਸ਼ਾਹੀ ਅਤੇ ਅੱਤਿਆਚਾਰ ਵੇਖਦੇ ਅਸੀਂ ਇਸ ਦਾ ਵਿਰੋਧ ਕਰਦੇ ਹਾਂ।

ਉਨ੍ਹਾਂ ਨੇ ਕਿਹਾ ਕਿ ਕਿਸਾਨ ਅੰਦੋਲਨ ਪਿਛਲੇ ਇਕ ਸਾਲ ਤੋਂ ਬਾਰਡਰਾਂ ’ਤੇ ਹੈ ਪਰ ਆਰ. ਐੱਸ. ਐੱਸ. ਅਤੇ ਭਾਜਪਾ ਸਰਕਾਰ ’ਤੇ ਜੂੰ ਨਹੀਂ ਸਿਰਕ ਰਹੀ। ਪਿਛਲੇ ਦਿਨੀਂ ਹਰਿਆਣਾ ’ਚ ਕਿਸਾਨਾਂ ਨਾਲ ਗੰਦਾ ਸਲੂਕ ਕੀਤਾ ਗਿਆ, ਉਹ ਵੀ ਭਾਜਪਾ ਦੇ ਅੰਡਰ ਆਉਂਦਾ ਹੈ। ਅਸੀਂ ਭਾਜਪਾ ਦਾ ਬਾਇਕਾਟ ਕਰਦੇ ਹਾਂ, ਇਸ ਸਾਲ ਦੀਆਂ 2022 ਦੀਆਂ ਚੋਣਾਂ ’ਚ ਤੁਸੀਂ ਆਰ. ਐੱਸ. ਐੱਸ. ਦਾ ਵਿਰੋਧ ਕਰੋ, ਹਰ ਕੋਈ ਧਰਮ ਸਿਖਾਉਂਦਾ ਹੈ ਇਨਸਾਨੀਅਤ, ਨਾ ਕਿ ਦੰਗਾ-ਫਸਾਦ। ਸਾਡਾ ਕਿਸਾਨ ਅੰਦੋਲਨ ਸਿਖਾਉਂਦਾ ਹੈ ਏਕਤਾ, ਕਿਸਾਨ ਏਕਤਾ ਜ਼ਿੰਦਾਬਾਦ।

Teacher’s Day ’ਤੇ PM ਮੋਦੀ ਨੇ ਅਧਿਆਪਕਾਂ ਨੂੰ ਦਿੱਤੀ ਵਧਾਈ

0

ਅੱਜ ਅਧਿਆਪਕ ਦਿਹਾੜੇ ’ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਧਿਆਪਕਾਂ ਨੂੰ ਵਧਾਈ ਦਿੱਤੀ। ਉਨ੍ਹਾਂ ਨੇ ਅਧਿਆਪਕਾਂ ਦੀ ਪ੍ਰਸ਼ੰਸਾ ਕੀਤੀ ਕਿ ਅਧਿਆਪਕਾਂ ਨੇ ਕਿਵੇਂ ਨਵੇਂ ਤਰੀਕੇ ਲੱਭੇ ਅਤੇ ਇਹ ਯਕੀਨੀ ਕੀਤਾ ਕਿ ਕੋਰੋਨਾ ਵਾਇਰਸ ਮਹਾਂਮਾਰੀ ਦੌਰਾਨ ਵੀ  ਵਿਦਿਆਰਥੀਆਂ ਦੀ ਸਿੱਖਿਆ ਜਾਰੀ ਰੱਖੀ ਜਾ ਸਕਦੀ ਹੈ। ਉਨ੍ਹਾਂ ਨੇ ਸਾਬਕਾ ਉੱਪ ਰਾਸ਼ਟਰਪਤੀ ਐੱਸ. ਰਾਧਾਕ੍ਰਿਸ਼ਨਨ ਨੂੰ ਵੀ ਉਨ੍ਹਾਂ ਦੀ ਜਯੰਤੀ ’ਤੇ ਸ਼ਰਧਾਂਜਲੀ ਦਿੱਤੀ। ਉਨ੍ਹਾਂ ਦੀ ਜਯੰਤੀ ਦਿਵਸ ਨੂੰ ਹੀ ਅਧਿਆਪਕ ਦਿਹਾੜੇ ਦੇ ਰੂਪ ਵਿਚ ਮਨਾਇਆ ਜਾਂਦਾ ਹੈ।

ਪ੍ਰਧਾਨ ਮੰਤਰੀ ਮੋਦੀ ਨੇ ਟਵੀਟ ਕੀਤਾ ਕਿ ਅਧਿਆਪਕ ਦਿਵਸ ’ਤੇ ਪੂਰੇ ਅਧਿਆਪਕ ਜਗਤ ਨੂੰ ਵਧਾਈ, ਜਿਨ੍ਹਾਂ ਨੇ ਹਮੇਸ਼ਾ ਨੌਜਵਾਨਾਂ ਨੂੰ ਵਿਚਾਰਾਂ ਨਾਲ ਭਰਨ ’ਚ ਅਹਿਮ ਭੂਮਿਕਾ ਨਿਭਾਈ ਹੈ। ਉਨ੍ਹਾਂ ਨੇ ਕਿਹਾ ਕਿ ਇਹ ਪ੍ਰਸ਼ੰਸਾਯੋਗ ਹੈ ਕਿ ਅਧਿਆਪਕਾਂ ਨੇ ਕਿਵੇਂ ਨਵੇਂ ਤਰੀਕੇ ਲੱਭੇ ਅਤੇ ਇਹ ਯਕੀਨੀ ਕੀਤਾ ਕਿ ਕੋਰੋਨਾ ਵਾਇਰਸ  ਮਹਾਂਮਾਰੀ ਦੌਰਾਨ ਵੀ ਵਿਦਿਆਰਥੀਆਂ  ਦਾ ਸਿੱਖਿਆ ਦਾ ਸਫ਼ਰ ਜਾਰੀ ਰਹੇ।

ਇਸ ਦੇ ਨਾਲ ਹੀ ਪ੍ਰਧਾਨ ਮੰਤਰੀ ਨੇ ਇੱਕ ਹੋਰ ਟਵੀਟ ਵਿਚ ਕਿਹਾ ਕਿ ਮੈਂ ਡਾ. ਐੱਸ. ਰਾਧਾਕ੍ਰਿਸ਼ਨਨ ਦੀ ਜਯੰਤੀ ’ਤੇ ਉਨ੍ਹਾਂ ਨੂੰ ਸ਼ਰਧਾਂਜਲੀ ਦਿੰਦਾ ਹਾਂ ਅਤੇ ਉਨ੍ਹਾਂ ਦੇ ਦੇਸ਼ ਪ੍ਰਤੀ ਯੋਗਦਾਨ ਨੂੰ ਯਾਦ ਕਰਦਾ ਹਾਂ।

ਇਸ ਤੋਂ ਇਲਾਵਾ ਇਸ ਵਿਸ਼ੇਸ਼ ਦਿਵਸ ‘ਤੇ ਦੇਸ਼ ਦੇ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਵੀ ਅਧਿਆਪਕਾਂ ਨੂੰ ਵਧਾਈ ਦਿੱਤੀ। ਇਸ ਦੇ ਨਾਲ ਹੀ ਅਧਿਆਪਕਾਂ ਨੂੰ ਸਨਮਾਨਿਤ ਕੀਤਾ ਗਿਆ।

ਕਿਸਾਨ ਮਹਾਪੰਚਾਇਤ ‘ਚ ਕਿਸਾਨਾਂ ਲਈ ਕੀਤੇ ਗਈ ਕਿਹੜੇ – ਕਿਹੜੇ ਵੱਡੇ ਪ੍ਰਬੰਧ, ਪੜ੍ਹੋ

0

ਸੰਯੁਕਤ ਕਿਸਾਨ ਮੋਰਚੇ ਵੱਲੋਂ ਕੀਤੀ ਜਾ ਰਹੀ ਕਿਸਾਨ ਮਹਾਪੰਚਾਇਤ ਵਿੱਚ ਪੰਜ ਲੱਖ ਕਿਸਾਨ ਇਕੱਠਾ ਹੋਣ ਦਾ ਦਾਅਵਾ ਕੀਤਾ ਜਾ ਰਿਹਾ ਹੈ। ਮਹਾਪੰਚਾਇਤ ਵਿੱਚ 15 ਸੂਬਿਆਂ ਦੇ ਕਿਸਾਨ ਸ਼ਾਮਲ ਹੋ ਰਹੇ ਹਨ। ਇਹ ਮਹਾਪੰਚਾਇਤ, ‘ਮਿਸ਼ਨ ਉੱਤਰ ਪ੍ਰਦੇਸ਼-ਉੱਤਰਾਖੰਡ’ ਦੀ ਸ਼ੁਰੂਆਤ ਕਰੇਗੀ।

ਇਨ੍ਹਾਂ ਸੂਬਿਆਂ ਵਿੱਚ ਖੇਤੀਬਾੜੀ ਵਿਰੋਧੀ ਕਾਨੂੰਨ ਰੱਦ ਕਰਨ, ਬਿਜਲੀ ਸੋਧ ਬਿੱਲ 2020 ਵਾਪਸ ਲੈਣ ਤੇ ਸਾਰੇ ਖੇਤੀ ਉਤਪਾਦਾਂ ਦੀ ਵਿਆਪਕ ਲਾਗਤ ਦੇ ਡੇਢ ਗੁਣਾਂ ਘੱਟੋ ਘੱਟ ਸਮਰਥਨ ਮੁੱਲ ’ਤੇ ਖਰੀਦ ਦੀ ਕਾਨੂੰਨੀ ਗਾਰੰਟੀ ਦੀ ਮੰਗ ਪੂਰੀ ਕਰਨ ਲਈ ਸੰਘਰਸ਼ ਤੇਜ਼ ਕਰਨ ਦਾ ਐਲਾਨ ਕੀਤਾ ਜਾਵੇਗਾ।

ਇਸ ਹਾਰੇ ਯੋਗਿੰਦਰ ਯਾਦਵ ਨੇ ਕਿਹਾ ਹੈ ਕਿ ਇਹ ਹੁਣ ਤੱਕ ਦੀ ਸਭ ਤੋਂ ਵੱਡੀ ਮੁਜ਼ੱਫਰਨਗਰ ਮਹਾਪੰਚਾਇਤ ਹੋਵੇਗੀ। ਕਿਸਾਨ ਆਗੂ ਜੋਗਿੰਦਰ ਸਿੰਘ ਉਗਰਾਹਾਂ ਨੇ ਕਿਹਾ ਕਿ ਕਿਸਾਨਾਂ ਲਈ ਖਾਣੇ ਦਾ ਪ੍ਰਬੰਧ ਕਰਨ ਲਈ 500 ਲੰਗਰ ਸ਼ੁਰੂ ਕੀਤੇ ਗਏ ਹਨ। ਸ਼ਿਵਕੁਮਾਰ ਸ਼ਰਮਾ ‘ਕੱਕਾਜੀ’ ਨੇ ਕਿਹਾ ਕਿ ਮਹਾਪੰਚਾਇਤ ਵਿੱਚ ਸ਼ਾਮਲ ਹੋਣ ਵਾਲੇ ਕਿਸਾਨਾਂ ਦੀਆਂ ਜਾਂਚ ਲਈ 100 ਮੈਡੀਕਲ ਕੈਂਪ ਵੀ ਲਗਾਏ ਗਏ ਹਨ।

ਜਗਜੀਤ ਸਿੰਘ ਡੱਲੇਵਾਲ ਨੇ ਕਿਹਾ ਕਿ ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਨੇ ਹੁਣ ਪੰਜਾਬ ਸਰਕਾਰ ਨੂੰ 8 ਸਤੰਬਰ ਤੋਂ ਪਹਿਲਾਂ ਕਿਸਾਨਾਂ ਵਿਰੁੱਧ ਦਾਇਰ ਕੀਤੇ ਸਾਰੇ ਫਰਜ਼ੀ ਕੇਸ ਵਾਪਸ ਲੈਣ ਦਾ ਅਲਟੀਮੇਟਮ ਦਿੱਤਾ ਹੈ।

ਆਸਟ੍ਰੇਲੀਆ ਸਰਕਾਰ ਨੇ ਅੰਤਰਰਾਸ਼ਟਰੀ ਯਾਤਰਾ ‘ਤੇ 17 ਦਸੰਬਰ ਤੱਕ ਲਗਾਈ ਰੋਕ

0

ਆਸਟ੍ਰੇਲੀਆ ਸਰਕਾਰ ਵੱਲੋਂ ਅੰਤਰਰਾਸ਼ਟਰੀ ਯਾਤਰਾ ਪਾਬੰਦੀ ਦੇ ਸਮੇਂ ‘ਚ ਵਾਧਾ ਕੀਤਾ ਗਿਆ ਹੈ। ਸਰਕਾਰ ਨੇ ਇਸ ਪਾਬੰਦੀ ਨੂੰ 17 ਦਸੰਬਰ ਤੱਕ ਲਈ ਵਧਾ ਦਿੱਤਾ ਹੈ। ਅੰਤਰਰਾਸ਼ਟਰੀ ਯਾਤਰਾ ਪਾਬੰਦੀਆਂ ਬੀਤੇ ਸਾਲ 18 ਮਾਰਚ 2020 ਤੋਂ ਲਾਗੂ ਹਨ, ਜਿਸ ਦੀ ਮਿਆਦ 17 ਸਤੰਬਰ ਨੂੰ ਖ਼ਤਮ ਹੋਣੀ ਸੀ ਪਰ ਹੁਣ ਵਾਧਾ ਕਰਦਿਆਂ 17 ਦਸੰਬਰ 2021 ਤੱਕ ਇਹ ਪਾਬੰਦੀਆਂ ਲਾਗੂ ਰਹਿਣਗੀਆਂ।

ਆਸਟ੍ਰੇਲੀਆਈ ਨਾਗਰਿਕ ਅਤੇ ਸਥਾਈ ਨਿਵਾਸੀ ਆਸਟ੍ਰੇਲੀਅਨ ਬਾਰਡਰ ਫੋਰਸ ਤੋ ਵਿਸ਼ੇਸ਼ ਇਜਾਜ਼ਤ ਲੈ ਕੇ ਹੀ ਯਾਤਰਾ ਕਰ ਸਕਦੇ ਹਨ। ਸੰਘੀ ਸਰਕਾਰ ਦੇ ਸਿਹਤ ਮੰਤਰੀ ਗ੍ਰੇਗ ਹੰਟ ਵਲੋਂ ਜਾਰੀ ਕੀਤੇ ਗਏ ਬਿਆਨ ਵਿੱਚ ਕਿਹਾ, ਗਵਰਨਰ-ਜਨਰਲ ਡੇਵਿਡ ਹਰਲੀ ਦੁਆਰਾ ਘੋਸ਼ਿਤ ਕੀਤੇ ਗਏ ਵਿਸਥਾਰ ਦੀ ਜਾਣਕਾਰੀ ਆਸਟ੍ਰੇਲੀਅਨ ਹੈਲਥ ਪ੍ਰੋਟੈਕਸ਼ਨ ਪ੍ਰਿੰਸੀਪਲ ਕਮੇਟੀ (ਏਐਚਪੀਪੀਸੀ) ਅਤੇ ਰਾਸ਼ਟਰਮੰਡਲ ਦੇ ਮੁੱਖ ਮੈਡੀਕਲ ਅਫਸਰ ਦੁਆਰਾ ਮੁਹੱਈਆ ਕੀਤੀ ਗਈ।

ਇਸ ਫ਼ੈਸਲੇ ਦੀ ਘੋਸ਼ਣਾ ਕਰਦਿਆਂ, ਸ੍ਰੀ ਹੰਟ ਨੇ ਕਿਹਾ ਕਿ ਕੋਵਿਡ-19 ਕਾਰਨ ਬਾਇਓਸਕਿਊਰਿਟੀ ਸੁਰੱਖਿਆ ਦੀ ਮਿਆਦ ਵਧਾ ਦਿੱਤੀ ਗਈ ਹੈ ਜੋ ਕਿ ਜਨਤਾ ਲਈ ਖਤਰਾ ਬਣਿਆ ਹੋਇਆ ਹੈ। ਇਸ ਮਹਾਂਮਾਰੀ ਨਾਲ ਹੁਣ ਤੱਕ ਅਨੇਕਾਂ ਲੋਕਾਂ ਦੀ ਮੌਤ ਹੋ ਗਈ ਹੈ।

ਸਰਕਾਰ ਦੁਆਰਾ ਕੋਵਿਡ-19 ਦੀ ਰੋਕਥਾਮ ਅਤੇ ਨਿਯੰਤਰਣ ਲਈ ਲੋੜੀਂਦੇ ਉਪਾਅ ਹਨ, ਜਿਵੇਂ ਅੰਤਰਰਾਸ਼ਟਰੀ ਉਡਾਣਾਂ ਲਈ ਰਵਾਨਗੀ ਤੋਂ ਪਹਿਲਾਂ ਜਰੂਰੀ ਚੈਕਅੱਪ ਅਤੇ ਮਾਸਕ ਪਹਿਨਣਾ, ਆਸਟ੍ਰੇਲੀਆ ਦੇ ਸਮੁੰਦਰੀ ਖੇਤਰ ਦੇ ਅੰਦਰ ਸਮੁੰਦਰੀ ਜਹਾਜ਼ਾਂ ਦੇ ਦਾਖਲੇ ‘ਤੇ ਪਾਬੰਦੀਆਂ।ਆਸਟ੍ਰੇਲੀਆਈ ਨਾਗਰਿਕਾਂ ਤੇ ਸਥਾਈ ਨਿਵਾਸੀਆਂ ਦੇ ਬਾਹਰ ਜਾਣ ਵਾਲੀਆਂ ਅੰਤਰਰਾਸ਼ਟਰੀ ਉਡਾਣਾਂ ‘ਤੇ ਪਾਬੰਦੀਆਂ ਲਗਾਈ ਗਈ ਹੈ।

ਜੇਕਰ ਤੁਸੀਂ ਵੀ ਚਿਹਰੇ ਦੇ ਕਿੱਲ ਤੇ ਫਿਨਸੀਆਂ ਤੋਂ ਪਰੇਸ਼ਾਨ ਹੋ ਤਾਂ ਪਿਓ ਇਹ ਪੱਤਿਆਂ ਦਾ ਪਾਣੀ

0

ਨਿੰਮ ਦੇ ਰੁੱਖ ਦੀ ਛਾਂ ਬਹੁਤ ਸੰਘਣੀ ਹੁੰਦੀ ਹੈ। ਇਸ ਦੀ ਉੱਚਾਈ 40 ਫੁੱਟ ਤੱਕ ਹੋ ਸਕਦੀ ਹੈ। ਇਸ ਦੀ ਦਾਤਣ ਦੀ ਵਰਤੋਂ ਦੰਦ ਸਾਫ ਅਤੇ ਮੂੰਹ ਦੇ ਰੋਗਾਂ ਨੂੰ ਠੀਕ ਕਰਨ ਲਈ ਕੀਤੀ ਜਾਂਦੀ ਹੈ। ਬਸੰਤ ਰੁੱਤ ਦੇ ਵਿੱਚ ਪੁਰਾਣੇ ਪੱਤੇ ਡਿੱਗ ਜਾਂਦੇ ਹਨ ਅਤੇ ਨਵੇ ਪੱਤਿਆਂ ਦੇ ਨਾਲ-ਨਾਲ ਛੋਟੇ-ਛੋਟੇ ਫਲ਼ ਵੀ ਲੱਗਦੇ ਹਨ। ਨਿੰਮ ਦਾ ਪੌਦਾ ਕਈ ਤਰ੍ਹਾਂ ਦੀਆ ਦਵਾਈਆਂ, ਫੇਸ ਵਾਸ਼, ਸਾਬਣ ਅਤੇ ਤੇਲ਼ ਬਣਾਉਣ ਲਈ ਵਰਤਿਆ ਜਾਂਦਾ ਹੈ।

ਜੇਕਰ ਤੁਹਾਡੇ ਘਰ ਜਾਂ ਖੇਤ ਵਿੱਚ ਨਿੰਮ ਦਾ ਬੂਟਾ ਲੱਗਿਆ ਹੋਵੇ ਤਾਂ ਇਸ ਦੇ ਪੱਤੇ ਅਤੇ ਸ਼ਾਖਾਵਾਂ ਬਹੁਤ ਉਪਯੋਗੀ ਹੁੰਦੀਆਂ ਹਨ। ਆਓ ਜਾਣਦੇ ਹਾਂ ਨਿੰਮ ਦੇ ਪੌਦੇ ਤੋ ਕੀ ਕੀ ਫਾਇਦੇ ਹੋ ਸਕਦੇ ਹਨ। ਨਿੰਮ ਦੇ ਪੱਤਿਆ ਨੂੰ ਉਬਾਲ ਕੇ ਪੀਣ ਨਾਲ ਸਰੀਰ ਵਿੱਚ ਰੋਗ ਵਿਰੋਧੀ ਸ਼ਕਤੀ ਵੱਧਦੀ ਹੈ। ਨਿੰਮ ਦੇ ਪੱਤਿਆ ਦਾ ਪਾਣੀ ਸਰੀਰ ਦੇ ਵਿੱਚ ਪੈਦਾ ਹੋਣ ਵਾਲੇ ਕਿਟਾਣੂ ਦਾ ਨਾਸ਼ ਕਰਦੇ ਹਨ।

ਨਿੰਮ ਦੇ ਪੱਤਿਆਂ ਨੂੰ ਉਬਾਲ ਕੇ ਇਸ ਦਾ ਪਾਣੀ ਪੀਣ ਨਾਲ ਖੂਨ ਸਾਫ ਹੁੰਦਾ ਹੈ ਅਤੇ ਅੱਖਾਂ ਦਾ ਰੋਗ ਵੀ ਠੀਕ ਹੁੰਦਾ ਹੈ। ਜਿਨ੍ਹਾਂ ਲੜਕੇ-ਲੜਕਿਆਂ ਦੇ ਮੂੰਹ ’ਤੇ ਕਿੱਲ ਫਿਨਸੀਆਂ ਨਿਕਲਣ ਦੀ ਸਮੱਸਿਆ ਹੁੰਦੀ ਹੈ, ਉਹ ਨਿੰਮ ਦੇ ਪੱਤਿਆਂ ਨੂੰ ਉਬਾਲ ਕੇ ਇਸ ਦਾ ਪਾਣੀ ਰੋਜ਼ ਪੀਣ, ਇਸ ਨਾਲ ਇਹ ਸਮੱਸਿਆ ਠੀਕ ਹੁੰਦੀ ਹੈ। ਰਾਤ ਨੂੰ ਨਿੰਮ ਦੇ ਪੱਤਿਆਂ ਦੇ ਪਾਣੀ ਨਾਲ ਮੂੰਹ ਧੋਣ ਨਾਲ ਵੀ ਇਸ ਸਮੱਸਿਆ ਤੋਂ ਛੁਟਕਾਰਾ ਮਿਲਦਾ ਹੈ। ਨਿੰਮ ਦੇ ਬੀਜਾਂ ਦਾ ਤੇਲ ਨਿਕਲਦਾ ਹੈ, ਜੋ ਕਿ ਚਮੜ੍ਹੀ ਰੋਗਾਂ, ਇਨਫੈਕਸ਼ਨ, ਸਿਕਰੀ ਆਦਿ ਨੂੰ ਹਟਾਉਣ ਵਿੱਚ ਲਾਭਕਾਰੀ ਹੈ। ਨਿੰਮ ਦੇ ਪੱਤਿਆ ਨੂੰ ਉਬਾਲ ਕੇ ਪਿਆਉਣ ਨਾਲ ਅਫੀਮ ਦਾ ਅਸਰ ਉਤਰ ਜਾਂਦਾ ਹੈ। ਘਰ ਦੇ ਵਿੱਚ ਨਿੰਮ ਦੇ ਤੇਲ ਦਾ ਦੀਵਾ ਜਗਾਉਣ ਨਾਲ ਮੱਛਰ ਅਤੇ ਮੱਖੀ ਨਹੀ ਆਉਦੀ।

ਸਰੀਰਕ ਜ਼ਖਮਾਂ ਜਾਂ ਫੋੜਿਆਂ ਉੱਪਰ ਨਿੰਮ ਦੇ ਪੀਸੇ ਹੋਏ ਪੱਤਿਆਂ ਵਿੱਚ ਸ਼ਹਿਦ ਮਿਲ਼ਾ ਕੇ ਲਗਾਉਣ ਨਾਲ ਛੇਤੀ ਠੀਕ ਹੁੰਦੇ ਹਨ। ਢਿੱਡ ਦੇ ਕੀੜੇ ਨਿੰਮ ਦੇ ਪੱਤਿਆਂ ਦੇ ਰਸ ਦੀ ਵਰਤੋਂ ਕਰਨ ਨਾਲ ਮਰ ਜਾਂਦੇ ਨੇ ਅਤੇ ਖੂਨ ਵੀ ਸਾਫ ਹੁੰਦਾ ਹੈ। ਨਿੰਮ ਦੇ ਪੱਤਿਆਂ ਨੂੰ ਸੁੱਕਾ ਕੇ ਵੀ ਰੱਖ ਲੈਣਾ ਚਾਹੀਦਾ ਹੈ। ਇਨ੍ਹਾਂ ਸੁੱਕੇ ਹੋਏ ਪੱਤਿਆਂ ਨੂੰ ਕੱਪੜਿਆਂ ਅਤੇ ਕਿਤਾਬਾਂ ਵਿੱਚ ਰੱਖਣ ਨਾਲ ਕੀੜਾ ਨਹੀਂ ਲੱਗਦਾ। ਸਰੀਰ ’ਤੇ ਖੁਰਕ ਹੋਣ ਤੇ ਨਿੰਮ ਦੇ ਪੱਤਿਆਂ ਨੂੰ ਪੀਸ ਕੇ ਦਹੀ ਵਿੱਚ ਮਿਲਾ ਲਵੋ ਤੇ ਲੇਪ ਕਰੋ ਠੀਕ ਹੋ ਜਾਵੇਗਾ।

ਮੁਜ਼ੱਫਰਨਗਰ ਮਹਾਪੰਚਾਇਤ ਦੇ ਸ਼ੁਰੂ ਹੋਣ ਤੋਂ ਪਹਿਲਾਂ ਰਾਕੇਸ਼ ਟਿਕੈਤ ਨੇ ਕਹੀ ਇਹ ਗੱਲ

0

ਮੁਜ਼ੱਫਰਨਗਰ ਵਿਚ ਅੱਜ ਭਾਰੀ ਸੰਖਿਆ ‘ਚ ਕਿਸਾਨ ਇੱਕਠੇ ਹੋਏ ਹਨ। ਉੱਤਰ ਪ੍ਰਦੇਸ਼ ਦੇ ਮੁਜ਼ੱਫਰਨਗਰ ਵਿਚ ਅੱਜ ਕਿਸਾਨਾਂ ਦੀ ਮਹਾਪੰਚਾਇਤ ਹੋਣ ਜਾ ਰਹੀ ਹੈ। ਕਿਸਾਨਾਂ ਦੀ ਇਹ ਮਹਾਪੰਚਾਇਤ ਮੁਜ਼ੱਫਰਨਗਰ ਦੀ ਜੀ. ਆਈ. ਸੀ. ਗਰਾਊਂਡ ਵਿਚ ਸਵੇਰੇ 11 ਵਜੇ ਤੋਂ ਸ਼ੁਰੂ ਹੋਵੇਗੀ, ਜਿਸ ਵਿਚ ਕਿਸਾਨਾਂ ਦੇ ਕਈ ਵੱਡੇ ਨੇਤਾ ਸ਼ਾਮਲ ਹੋਣਗੇ। ਵੱਖ-ਵੱਖ ਰਾਜਾਂ ਤੋਂ ਕਿਸਾਨ ਇੱਥੇ ਪਹੁੰਚ ਰਹੇ ਹਨ। ਦਿੱਲੀ ਦੀ ਸਰਹੱਦ ‘ਤੇ ਲੰਮੇ ਸਮੇਂ ਤੋਂ ਚੱਲ ਰਹੇ ਅੰਦੋਲਨ ਤੋਂ ਕਿਸਾਨ ਇਸ ਮਹਾਪੰਚਾਇਤ ਵਿਚ ਹਿੱਸਾ ਲੈਣ ਜਾ ਰਹੇ ਹਨ।

ਸੰਯੁਕਤ ਕਿਸਾਨ ਮੋਰਚਾ ਦਾ ਦਾਅਵਾ ਹੈ ਕਿ ਇਹ ਹੁਣ ਤੱਕ ਦੀ ਸਭ ਤੋਂ ਵੱਡੀ ਮਹਾਪੰਚਾਇਤ ਹੋਵੇਗੀ। ਇਸ ਦੇ ਸ਼ੁਰੂ ਹੋਣ ਤੋਂ ਪਹਿਲਾਂ ਰਾਕੇਸ਼ ਟਿਕੈਤ ਦਾ ਬਿਆਨ ਸਾਹਮਣੇ ਆਇਆ ਹੈ। ਉਨ੍ਹਾਂ ਇੱਕ ਵਾਰ ਫਿਰ ਸਪੱਸ਼ਟ ਸ਼ਬਦਾਂ ‘ਚ ਕਿਹਾ ਹੈ ਕਿ ਜਦੋਂ ਤੱਕ ਕਾਨੂੰਨ ਵਾਪਸ ਨਹੀਂ ਹੋਣਗੇ ਉਦੋਂ ਤੱਕ ਘਰ ਵਾਪਸੀ ਨਹੀਂ ਕੀਤੀ ਜਾਵੇਗੀ।

ਕਿਸਾਨ ਆਗੂ ਰਾਕੇਸ਼ ਟਿਕੈਤ 10 ਮਹੀਨਿਆਂ ਪਿੱਛੋਂ ਮੁਜ਼ੱਫਰਨਗਰ ਜਾਣਗੇ। ਟਿਕੈਤ ਮੁਜ਼ੱਫਰਨਗਰ ਦੇ ਹੀ ਰਹਿਣ ਵਾਲੇ ਹਨ ਅਤੇ ਜਦੋਂ ਤੋਂ ਕਿਸਾਨਾਂ ਦਾ ਅੰਦੋਲਨ ਸ਼ੁਰੂ ਹੋਇਆ ਹੈ, ਉਨ੍ਹਾਂ ਨੇ ਇੱਥੇ ਕਦਮ ਨਹੀਂ ਰੱਖਿਆ ਹੈ। ਉਨ੍ਹਾਂ ਨੇ ਕਿਹਾ, “ਅੰਦੋਲਨ ਸ਼ੁਰੂ ਹੋਣ ਤੋਂ ਬਾਅਦ ਮੈਂ ਪਹਿਲੀ ਵਾਰ ਮੁਜ਼ੱਫਰਨਗਰ ਜਾ ਰਿਹਾ ਹਾਂ। ਇਸ ਮਹਾਪੰਚਾਇਤ ਨੂੰ ਕਿਸਾਨ ਜਥੇਬੰਦੀਆਂ ਦੇ ਪ੍ਰਮੁੱਖ ਆਗੂ ਸੰਬੋਧਨ ਕਰਨਗੇ। ਮਹਾਪੰਚਾਇਤ ਵਿਚ ਉੱਤਰ ਪ੍ਰਦੇਸ਼ ਤੇ ਉੱਤਰਾਖੰਡ ਦੇ ਪ੍ਰੋਗਰਾਮਾਂ ਦੇ ਨਾਲ-ਨਾਲ ਭਾਰਤ ਬੰਦ ਦੇ ਸੰਬੰਧ ‘ਚ ਕੁੱਝ ਅਹਿਮ ਐਲਾਨ ਵੀ ਕੀਤੇ ਜਾ ਸਕਦੇ ਹਨ।

‘ਆਪ’ ਦੀ ਸਰਕਾਰ ਬਣਾ ਕੇ ਦਿੱਲੀ ਵਰਗਾ ਵਿਕਾਸ ਚਾਹੁੰਦੇ ਹਨ ਪੰਜਾਬ ਦੇ ਲੋਕ : ਰਾਘਵ ਚੱਢਾ

0

ਬਾਦਲ, ਭਾਜਪਾ ਅਤੇ ਕਾਂਗਰਸ ਨੇ ਪੰਜਾਬ ਨੂੰ ਉਜਾੜਨ ਦੀ ਕੋਈ ਕਸਰ ਨਹੀਂ ਛੱਡੀ

ਚੰਡੀਗੜ੍ਹ : ਪੰਜਾਬ ਦੀਆਂ 2022 ’ਚ ਹੋਣ ਵਾਲੀਆਂ ਚੋਣਾਂ ਸੰਬੰਧੀ ਏਬੀਪੀ-ਸੀਵੋਟਰ ਵੱਲੋਂ ਕੀਤੇ ਗਏ ਸਰਵੇ ਬਾਰੇ ਆਮ ਆਦਮੀ ਪਾਰਟੀ (ਆਪ) ਨੇ ਪ੍ਰਤੀਕਿਰਿਆ ਦਿੰਦਿਆਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਵੱਲੋਂ ਕੀਤੇ ਵਾਅਦੇ ਪੂਰਾ ਨਾ ਹੋਣ ਕਾਰਨ ਲੋਕਾਂ ਵਿੱਚ ਗੁੱਸੇ ਵਿੱਚ ਹਨ ਅਤੇ 2022 ਵਿੱਚ ਕੈਪਟਨ ਨੂੰ ਸਬਕ ਸਿਖਾਉਂਦੇ ਹੋਏ ‘ਆਪ’ ਦੀ ਸਰਕਾਰ ਬਣਾਉਣਗੇ। ਪਾਰਟੀ ਦਾ ਕਹਿਣਾ ਹੈ, ‘‘ ਦਿੱਲੀ ਵਿੱਚ ਅਰਵਿੰਦ ਕੇਜਰੀਵਾਲ ਦੀ ਸਰਕਾਰ ਵੱਲੋਂ ਲੋਕਾਂ ਲਈ ਕੀਤੇ ਜਾ ਰਹੇ ਕੰਮਾਂ ਕਰਕੇ ਪੰਜਾਬ ਦੇ ਲੋਕ ਬਹੁਤ ਪ੍ਰਭਾਵਿਤ ਹੋਏ ਹਨ, ਇਸ ਲਈ ਉਹ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਉਣਾ ਚਾਹੁੰਦੇ ਹਨ ਤਾਂ ਜੋ ਦਿੱਲੀ ਵਾਂਗ ਪੰਜਾਬ ਵਿੱਚ ਵੀ ਵਿਕਾਸ ਕੀਤਾ ਜਾਵੇ।’’ ਸ਼ਨੀਵਾਰ ਨੂੰ ਪਾਰਟੀ ਦਫ਼ਤਰ ਤੋਂ ਜਾਰੀ ਬਿਆਨ ਰਾਹੀਂ ‘ਆਪ’ ਵੱਲੋਂ ਪੰਜਾਬ ਮਾਮਲਿਆਂ ਦੇ ਸਹਿ ਇੰਚਾਰਜ , ਕੌਮੀ ਬੁਲਾਰੇ ਅਤੇ ਦਿੱਲੀ ਤੋਂ ਵਿਧਾਇਕ ਰਾਘਵ ਚੱਢਾ ਨੇ ਕਿਹਾ ਕਿ ਅਮਰ ਸ਼ਹੀਦਾਂ ਨੇ ਜਿਹੜੇ ਪੰਜਾਬ ਦਾ ਸੁਪਨਾ ਦੇਖਿਆ ਸੀ, ਅੱਜ ਦੇ ਰਾਜਨੀਤਿਕ ਆਗੂਆਂ ਨੇ ਉਸ ਸੁਪਨੇ ਨੂੰ ਉਜਾੜਨ ’ਚ ਕੋਈ ਕਮੀ ਨਹੀਂ ਛੱਡੀ। ਇੱਕ ਸਾਜਿਸ਼ ਦੇ ਤਹਿਤ ਪੰਜਾਬ ਦੀ ਨੌਜਵਾਨੀ ਨਸ਼ਿਆਂ ’ਤੇ ਲਾ ਦਿੱਤਾ ਅਤੇ ਆਪਣੇ ਘਰ ਭਰ ਦੌਲਤ ਨਾਲ ਭਰ ਲਏ। ਇਹ ਕਮਾਲ ਦੀ ਰਾਜਨੀਤੀ ਹੈ ਜਿਹਦੇ ’ਚ ਸੂਬੇ ਦੀ ਤਾਂ ਤਰੱਕੀ ਨਹੀਂ ਹੋਈ, ਪ੍ਰੰਤੂ ਰਾਜਨੀਤਕ ਆਗੂ ਕਰੋੜਪਤੀ ਹੋ ਗਏ।

ਮੌਜ਼ੂਦਾ ਕਾਂਗਰਸ ਸਰਕਾਰ ਦੀ ਅਲੋਚਨਾ ਕਰਦਿਆਂ ਰਾਘਵ ਚੱਢਾ ਨੇ ਕਿਹਾ ਕਿ ਕੈਪਟਨ ਸਰਕਾਰ ਵੱਲੋਂ ਪਿਛਲੇ ਚਾਰ ਸਾਲਾਂ ਵਿੱਚ ਆਪਣਾ ਕੋਈ ਵਾਅਦਾ ਪੂਰਾ ਨਹੀਂ ਕੀਤਾ ਗਿਆ। ਉਨ੍ਹਾਂ 2017 ਵਿੱਚ ਕਾਂਗਰਸ ਪਾਰਟੀ ਵੱਲੋਂ ਜਾਰੀ ਕੀਤਾ ਚੋਣ ਮੈਨੀਫੈਸਟਾ ਦਿਖਾਉਂਦੇ ਹੋਏ ਕਿਹਾ ਕਿ ਇਸ ਵਿੱਚ ਸਾਫ ਤੌਰ ਉਤੇ ਲਿਖਿਆ ਹੈ ਕਿ 4 ਹਫਤਿਆਂ ਵਿੱਚ ਨਸ਼ਾ ਖਤਮ ਕੀਤਾ ਜਾਵੇਗਾ, ਪਰ ਕੈਪਟਨ ਅਮਰਿੰਦਰ ਸਿੰਘ ਸਾਫ਼ ਹੀ ਮੁੱਕਰ ਗਏ ਹਨ। ਐਨਾ ਹੀ ਨਹੀਂ ਕੈਪਟਨ ਨੇ ਕਿਹਾ ਸੀ ਕਿ ਕਾਂਗਰਸ ਪਾਰਟੀ ਦੀ ਸਰਕਾਰ ਬਣਨ ’ਤੇ ਹਰ ਤਰ੍ਹਾਂ ਦਾ ਮਾਫੀਆ ਨੂੰ ਖਤਮ ਕਰਨ, ਘਰ-ਘਰ ਰੁਜ਼ਗਾਰ ਦੇਣ, ਬਿਜਲੀ ਦੀਆਂ ਕੀਮਤਾਂ ਘੱਟ ਕਰਨ, ਨਸ਼ਾ ਖਤਮ ਕਰਨ ਤੋਂ ਇਲਾਵਾ ਪ੍ਰਾਈਵੇਟ ਬਿਜਲੀ ਕੰਪਨੀ ਨਾਲ ਕੀਤੇ ਮਾਰੂ ਸਮਝੌਤੇ ਰੱਦ ਕਰਨ ਦੇ ਜੋ ਵਾਅਦੇ ਕੀਤੇ ਸਨ, ਉਨਾਂ ਵਿਚੋਂ ਇੱਕ ਵੀ ਵਾਅਦਾ ਪੂਰਾ ਨਹੀਂ ਕੀਤਾ। ਸਗੋਂ ਕੈਪਟਨ ਅਮਰਿੰਦਰ ਸਿੰਘ ਸਾਢੇ ਚਾਰ ਸਾਲਾਂ ਤੋਂ ਸਿਸਵਾਂ ਸ਼ਾਹੀ ਫਾਰਮ ਹਾਊਸ ਤੋਂ ਬਾਹਰ ਨਹੀਂ ਨਿਕਲੇ, ਉਥੇ ਬੈਠੇ ਹੀ ਆਪਣੀ ਸਰਕਾਰ ਚਲਾਉਂਦੇ ਰਹੇ।

ਵਿਧਾਇਕ ਚੱਢਾ ਨੇ ਕਿਹਾ, ‘‘ਅੱਜ ਅੰਨਦਾਤਾ ਕਿਸਾਨ ਸੜਕਾਂ ’ਤੇ ਬੈਠਾ ਹੈ, ਆਤਮ ਹੱਤਿਆ ਕਰਨ ਲਈ ਮਜ਼ਬੂਰ ਹੈ। ਇੱਕ ਖੇਤੀ ਪ੍ਰਧਾਨ ਸੂਬੇ ਦੀ ਅੱਜ ਇਹੋ ਜਿਹੀ ਹਾਲਤ ਬਣਾ ਛੱਡੀ ਕਿ ਹਰ ਦਿਨ ਨਾ ਜਾਣੇ ਕਿੰਨੇ ਕਿਸਾਨ ਸਲਫ਼ਾਸ ਖਾਣ ਨੂੰ ਮਜ਼ਬੂਰ ਹੋ ਰਹੇ ਹਨ, ਪਰ ਸੱਤਾ ਦੀ ਕੁਰਸੀ ’ਤੇ ਬੈਠੇ ਜ਼ਾਲਮਾਂ ਨੂੰ ਭੋਰਾ ਵੀ ਫ਼ਰਕ ਨਹੀਂ ਪੈਂਦਾ।’’ ਉਨ੍ਹਾਂ ਕਿਹਾ ਕਿ ਪੰਜਾਬ ਦਾ ਨੌਜਵਾਨ ਬੇਰੁਜ਼ਗਾਰ ਅਤੇ ਹਿਤਾਸ਼ ਹੈ। ਮਾਪੇ ਆਪਣੇ ਘਰ ਬਾਰ, ਜ਼ਮੀਨਾਂ ਗਹਿਣੇ ਰੱਖ ਕੇ ਆਪਣੇ ਬੱਚਿਆਂ ਨੂੰ ਵਿਦੇਸ਼ਾਂ ’ਚ ਭੇਜ ਰਹੇ ਨੇ ਕਿਉਂਕਿ ਪੰਜਾਬ ਦੇ ਵਿੱਚ ਕੋਈ ਰੋਜ਼ਗਾਰ ਹੀ ਨਹੀਂ। ਇੱਥੇ ਪਾਰਟੀਆਂ ਨੀ, ਘਰੇਲੂ ਬਿਜਨਸ ਚੱਲ ਰਹੇ ਨੇ। ਪਹਿਲਾਂ ਪਿਓ ਰਾਜ ਕਰਦਾ ਸੀ, ਫਿਰ ਪੁੱਤ ਦੀ ਵਾਰੀ, ਨੂੰਹ, ਚਾਚਾ, ਭਤੀਜਾ ਸਭ ਦਾ ਕਰੀਅਰ ਸੈਟ ਹੈ। ਜੇ ਤੁਸੀਂ ਕਿਸੇ ਵੱਡੇ ਲੀਡਰ ਦੇ ਪੁੱਤ ਹੋ ਤਾਂ ਤੁਹਾਡੇ ਸ਼ਾਨਦਾਰ ਭਵਿੱਖ ਦੀ ਗਰੰਟੀ ਤਾਂ ਸਰਕਾਰ ਲੈਂਦੀ ਹੈ, ਪਰ ਆਮ ਬੱਚਿਆਂ ਦੀ ਐਥੇ ਕੋਈ ਕੀਮਤ ਨਹੀਂ। ਉਨ੍ਹਾਂ ਸਵਾਲ ਕੀਤਾ, ‘‘ ਕਿਉਂ ਨਹੀਂ ਆਮ ਬੱਚਿਆਂ ਨੂੰ ਅਸੀਂ ਐਥੇ ਹੀ ਵਧੀਆ ਸਿੱਖਿਆ ਦੇ ਸਕਦੇ? ਕਿਉਂ ਪੰਜਾਬ ਦਾ ਟੈਲੇਂਟ ਵਿਦੇਸ਼ਾਂ ’ਚ ਭਟਕ ਰਿਹਾ ਹੈ?

ਰਾਘਵ ਚੱਢਾ ਨੇ ਅੱਗੇ ਕਿਹਾ ਪੰਜਾਬ ਨੂੰ ਬਚਾਉਣ ਲਈ ਸ੍ਰੀ ਗੁੱਟਕਾ ਸਾਹਿਬ ਦੀਆਂ ਝੂਠੀਆਂ ਸਹੁੰਆਂ ਖਾ ਕੇ ਵੋਟਾਂ ਲੈ ਲੈਂਣ ਵਾਲੇ ਲੀਡਰਾਂ ਨੂੰ ਜ਼ਰਾ ਵੀ ਸ਼ਰਮ ਨਹੀਂ ਹੈ। ਪੰਜਾਬ ’ਚ ਵਾਰੋਂ- ਵਾਰੀ ਸੱਤਾ ਬਦਲੀ, ਪਾਰਟੀ ਬਦਲੀ, ਪ੍ਰੰਤੂ ਕਦੇ ਪੰਜਾਬ ਦੇ ਹਲਾਤ ਨਹੀਂ ਬਦਲੇ। ਪੰਜਾਬ ਨੇ ਸਭ ਨੂੰ ਅਜ਼ਮਾ ਕੇ ਦੇਖ ਲਿਆ, ਹੁਣ ਪੰਜਾਬ ਦੀ ਜਨਤਾ ਨੇ ਮਨ ਬਣਾ ਲਿਆ ਹੈ ਕਿ ਕਿਸੇ ਧੋਖ਼ੇ ’ਚ ਨਹੀਂ ਆਉਣਾ, ਝੂਠੀਆਂ ਸਹੁੰਆਂ ਖਾਣ ਵਾਲਿਆਂ ਨੂੰ ਪਿੰਡਾਂ ਵਿੱਚ ਵੜਨ ਨਹੀਂ ਦੇਣਾ। ਚੱਢਾ ਨੇ ਕਿਹਾ, ‘‘ਇਸ ਵਾਰੀ ਪੰਜਾਬ ਦੀ ਅਵਾਮ ਨੇ ਮਨ ਬਣਾ ਲਿਆ ਕਿ ਇੱਕ ਵਾਰ ਸਾਰਿਆਂ ਨੇ ਮਿਲ ਕੇ ਪੰਜਾਬ ਨੂੰ ਖ਼ੁਸ਼ਹਾਲ ਬਣਾਉਣਾ ਹੈ। ਰੰਗਲੇ ਪੰਜਾਬ ’ਚ ਖ਼ੁਸ਼ੀਆਂ ਦੇ ਰੰਗ ਭਰਨੇ ਨੇ। ਕਿਸਾਨਾਂ, ਨੌਜਵਾਨਾਂ ਸਭ ਨੂੰ ਓਨ੍ਹਾਂ ਦੇ ਹੱਕ ਅਤੇ ਔਰਤਾਂ ਨੂੰ ਸਨਮਾਨ ਦੁਆਉਣਾ ਹੈ। ਆਓ ਮਿਲ ਕੇ ਸ਼ਹੀਦਾਂ ਦੇ ਸੁਪਨਿਆਂ ਦਾ ਪੁੰਜਾਬ ਬਣਾਈਏ, ਇੱਕ ਨਵਾਂ ਪੰਜਾਬ ਬਣਾਈਏ।’’