Home Blog Page 2427

ਕਰਨਾਲ ਮਹਾਪੰਚਾਇਤ ‘ਚ ਡੀਸੀ ਦਾ ਹੋਇਆ ਵਿਰੋਧ, ਮੀਡੀਆ ਦੇ ਸਵਾਲਾਂ ਤੋਂ ਬਚਣ ਦੀ ਕੀਤੀ ਕੋਸ਼ਿਸ਼

0

ਕਿਸਾਨ ਲੰਬੇ ਸਮੇਂ ਤੋਂ ਆਪਣੇ ਹੱਕਾਂ ਦੀ ਲੜਾਈ ਲੜ ਰਹੇ ਹਨ। ਉਹ ਖੇਤੀ ਦੇ ਕਾਲੇ ਕਾਨੂੰਨਾਂ ਨੂੰ ਰੱਦ ਕਰਾਉਣਾ ਚਾਹੁੰਦੇ ਹਨ। ਇਸ ਲਈ ਹੁਣ ਤੱਕ ਉਨ੍ਹਾਂ ਦਾ ਇਹ ਸੰਘਰਸ਼ ਜਾਰੀ ਹੈ। ਆਪਣੇ ਹੱਕਾਂ ਲਈ ਉਹ ਲੰਬੇ ਸਮੇਂ ਤੋਂ ਦਿੱਲੀ ‘ਚ ਧਰਨਾ ਦੇ ਰਹੇ ਹਨ। ਇਸ ਤੋਂ ਇਲਾਵਾ 5 ਸਤੰਬਰ ਨੂੰ ਮੁਜ਼ੱਫਰਨਗਰ ‘ਚ ਵੀ ਕਿਸਾਨਾਂ ਨੇ ਮਹਾਪੰਚਾਇਤ ਕੀਤੀ ਸੀ। ਉੱਥੇ ਵੀ ਕਿਸਾਨਾਂ ਦੇ ਹੌਸਲੇ ਬੁਲੰਦ ਸਨ। ਮੁਜ਼ੱਫਰਨਗਰ ‘ਚ ਵੀ ਬਹੁਤ ਜਿਆਦਾ ਗਿਣਤੀ ‘ਚ ਕਿਸਾਨ ਇੱਕਠੇ ਹੋਏ ਸਨ। ਉਨ੍ਹਾਂ ਨੇ ਆਪਣੇ ਸੰਘਰਸ਼ ਨੂੰ ਢਿੱਲਾ ਨਹੀਂ ਹੋਣ ਦਿੱਤਾ। ਇਸੇ ਮਹਾਪੰਚਾਇਤ ‘ਚ ਸੋਨੀਆ ਮਾਨ ਨੇ ਭਾਜਪਾ ਦਾ ਵਿਰੋਧ ਕਰਨ ਦੀ ਗੱਲ ਵੀ ਆਖੀ ਸੀ।

ਇੱਕ ਵਾਰ ਅੱਜ ਫਿਰ ਕਿਸਾਨ ਕਰਨਾਲ ‘ਚ ਇਕੱਠੇ ਹੋਏ ਹਨ। ਅੱਜ ਫਿਰ ਕਰਨਾਲ ‘ਚ ਮਹਾਪੰਚਾਇਤ ਹੋ ਰਹੀ ਹੈ। ਇੱਥੇ ਵੀ ਕਿਸਾਨ ਪੂਰੇ ਜੋਸ਼ ਨਾਲ ਵੱਡੀ ਗਿਣਤੀ ‘ਚ ਇੱਕਠੇ ਹੋਏ ਹਨ। ਉਹ ਕਰਨਾਲ ‘ਚ 28 ਅਗਸਤ ਨੂੰ ਕਿਸਾਨਾਂ ‘ਤੇ ਹੋਏ ਲਾਠੀਚਾਰਜ ਦਾ ਵਿਰੋਧ ਕਰ ਰਹੇ ਹਨ।

https://www.facebook.com/onair13media/videos/556361295441314

ਕਰਨਾਲ ਦੀ ਇਸ ਮਹਾਪੰਚਾਇਤ ‘ਚ ਡੀਸੀ ਦਾ ਕਿਸਾਨਾਂ ਵੱਲੋਂ ਵਿਰੋਧ ਕੀਤਾ ਜਾ ਰਿਹਾ ਹੈ।ਇਸੇ ਦੌਰਾਨ ਡੀਸੀ ਨੂੰ ਜਦੋਂ ਮੀਡੀਆ ਕਰਮੀਆਂ ਨੇ ਸਵਾਲ ਕੀਤਾ ਕਿ ਇਨ੍ਹਾਂ ਕਿਸਾਨਾਂ ਨੂੰ ਕਿਸ ਤਰ੍ਹਾਂ ਸ਼ਾਂਤ ਕੀਤਾ ਜਾ ਸਕਦਾ ਹੈ ਤਾਂ ਉਨ੍ਹਾਂ ਨੇ ਇਸ ਦਾ ਕੋਈ ਜਵਾਬ ਨਾ ਦਿੱਤਾ। ਉਹ ਮੀਡਆ ਕਰਮੀਆਂ ਦੇ ਸਵਾਲਾਂ ਤੋਂ ਬਚਦੇ ਹੋਏ ਉੱਥੋਂ ਨਿਕਲ ਗਏ।

https://www.facebook.com/onair13media/videos/365814045198712

ਇਸ ਮਹਾਪੰਚਾਇਤ ‘ਚ ਮੀਡੀਆ ਵੱਲੋਂ ਜਦੋਂ ਗੁਰਨਾਮ ਸਿੰਘ ਚੜੂਨੀ ਨੂੰ ਸਵਾਲ ਪੁੱਛੇ ਗਏ ਤਾਂ ਉਨ੍ਹਾਂ ਨੇ ਕਿਹਾ ਕਿ ਸਾਡੇ ‘ਤੇ ਭਾਵੇਂ 10 ਵਾਰ ਲਾਠੀਚਾਰਜ ਕੀਤਾ ਜਾਵੇ ,ਜਿਨ੍ਹਾ ਮਰਜ਼ੀ ਅੱਤਿਆਚਾਰ ਕੀਤਾ ਜਾਵੇ ਪਰ ਅਸੀਂ ਹਾਰ ਨਹੀਂ ਮੰਨਣੀ। ਇਸ ਦੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਪਰ ਅਸੀਂ ਕਿਸੇ ‘ਤੇ ਵੀ ਹੱਥ ਨਹੀਂ ਚੱਕਾਂਗੇ।। ਇਸ ਦੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਇਹ ਅੰਦੋਲਨ ਉਸ ਸਮੇਂ ਤੱਕ ਜਾਰੀ ਰਹੇਗਾ ਜਦੋਂ ਤੱਕ ਸਾਡੀ ਜਿੱਤ ਨਹੀਂ ਹੋ ਜਾਂਦੀ।

ਜੇਕਰ ਤੁਹਾਡੀ ਵੀ ਗਰਦਨ ‘ਚ ਰਹਿੰਦਾ ਹੈ ਦਰਦ ਤਾਂ ਵਰਤੋਂ ਇਹ ਸਾਵਧਾਨੀਆਂ

0

ਗਰਦਨ ’ਚ ਦਰਦ ਇਕ ਆਮ ਸਮੱਸਿਆ ਹੈ ਜੋ ਕਈ ਵਾਰ ਲੋਕਾਂ ਨੂੰ ਪਰੇਸ਼ਾਨ ਕਰਦੀ ਹੈ। ਗ਼ਲਤ ਸਾਈਡ ਸੌਣ, ਦੇਰ ਤਕ ਇੱਕੋ ਪੁਜ਼ੀਸ਼ਨ ’ਚ ਬੈਠਣਾ, ਟੇਢੇ-ਮੇਢੇ ਲੰਮੇ ਪੈਣ ਜਾਂ ਨੱਸ ਚੜ ਜਾਣ ਕਾਰਨ ਗਰਦਨ ’ਚ ਦਰਦ ਹੁੰਦੀ ਹੈ। ਕਈ ਵਾਰ ਮਾਸਪੇਸ਼ੀਆਂ ’ਚ ਖਿਚਾਅ ਕਾਰਨ ਜਾਂ ਲਿਗਾਮੈਂਟਸ ’ਤੇ ਜ਼ੋਰ ਪੈਣ ਕਾਰਨ ਵੀ ਇਹ ਸਮੱਸਿਆ ਸਾਹਮਣੇ ਆਉਂਦੀ ਹੈ। ਆਮ ਤੌਰ ’ਤੇ ਗਰਦਨ ’ਚ ਹੋਣ ਵਾਲਾ ਦਰਦ ਤੁਹਾਡੇ ਲਈ ਪਰੇਸ਼ਾਨੀ ਦਾ ਸਬੱਬ ਬਣਦੀ ਹੈ ਕਿਉਂਕਿ ਇਸ ਦਾ ਅਸਰ ਤੁਹਾਡੇ ਰੂਟੀਨ ਦੇ ਕੰਮਾਂ ’ਤੇ ਵੀ ਪੈਂਦਾ ਹੈ। ਕਈ ਵਾਰ ਤਾਂ ਸਿਰ ਘੁੰਮਾਉਣ ਤੇ ਗੱਲ ਕਰਨ ’ਚ ਵੀ ਪਰੇਸ਼ਾਨੀ ਹੁੰਦੀ ਹੈ।

ਜੇਕਰ ਤੁਹਾਨੂੰ ਵੀ ਅਕਸਰ ਜਾਂ ਕਦੀ-ਕਦਾਈਂ ਇਹ ਸਮੱਸਿਆ ਆਉਂਦੀ ਹੈ ਤਾਂ ਇਹ ਤਰੀਕੇ ਅਪਣਾਉਣ ਨਾਲ ਤੁਹਾਨੂੰ ਇਸ ਤੋਂ ਛੁਟਕਾਰਾ ਮਿਲ ਜਾਵੇਗਾ। ਪੜਨ ਵੇਲੇ, ਟੀਵੀ ਦੇਖਣ, ਫੋਨ ’ਤੇ ਗੱਲਬਾਤ ਕਰਨ ਵੇਲੇ ਜਾਂ ਕੰਮ ਕਰਦੇ ਸਮੇਂ ਜਦੋਂ ਗਰਦਨ ਗਲ਼ਤ ਦਿਸ਼ਾ ’ਚ ਰੱਖਦੇ ਹਾਂ ਤਾਂ ਦਰਦ ਸ਼ੁਰੂ ਹੋ ਜਾਂਦੀ ਹੈ। ਇਸ ਤੋਂ ਇਲਾਵਾ ਜਦੋਂ ਅਸੀਂ ਕੋਈ ਅਜਿਹੇ ਸਿਰਹਾਣੇ ਦਾ ਇਸਤੇਮਾਲ ਕਰਦੇ ਹਾਂ ਜਿਹੜਾ ਬਹੁਤ ਉੱਚਾ ਜਾਂ ਨੀਵਾਂ ਹੁੰਦਾ ਹੈ ਤਾਂ ਵੀ ਇਹ ਸਮੱਸਿਆ ਆਉਂਦੀ ਹੈ। ਪੇਟ ਦੇ ਭਾਰ ਸੌਂਦੇ ਸਮੇਂ ਗਰਦਨ ਗ਼ਲਤ ਤਰੀਕੇ ਨਾਲ ਮੋੜਨ ਕਾਰਨ ਵੀ ਦਰਦ ਹੋ ਸਕਦੀ ਹੈ। ਤਣਾਅ ਵੀ ਗਰਦਨ ਦਰਦ ਦਾ ਇਕ ਕਾਰਨ ਹੋ ਸਕਦਾ ਹੈ।

ਗਰਦਨ ਦਰਦ ਦੇ ਹੱਲ ਦੇ ਬਹੁਤ ਤਰੀਕੇ ਹਨ ਜਿਵੇਂ ਆਈਸ ਪੈਕ ਲਾਉਣਾ, ਮਸਾਜ ਕਰਨੀ ਪਰ ਇਸ ਤਰਾਂ ਦੇ ਦਰਦ ਤੋਂ ਬਚਣ ਦਾ ਸਭ ਤੋਂ ਸੌਖਾ ਤਰੀਕਾ ਹੈ ਬਚਾਅ ਕਰਨਾ। ਇਸ ਲਈ ਘਰ ਤੇ ਆਫਿਸ ’ਚ ਸਹੀ ਪੋਸਚਰ ਬਣਾਈ ਰੱਖੋ। ਆਪਣੀ ਕੁਰਸੀ ’ਤੇ ਸਿੱਧੇ ਬੈਠੋ ਤੇ ਲੋਅਰ ਬੈਕ ਨੂੰ ਸਪਰੋਟ ਦਿਉ। ਪੈਰਾਂ ਨੂੰ ਜ਼ਮੀਨ ’ਤੇ ਰੱਖੋ ਤੇ ਮੋਢਿਆਂ ਨੂੰ ਆਰਾਮ ਦਿਉ। ਇੱਕੋ ਪੁਜ਼ੀਸ਼ਨ ’ਚ ਨਾ ਬੈਠੋ। ਗਰਦਨ ਦੀਆਂ ਮਾਸਪੇਸ਼ੀਆਂ ਨੂੰ ਅਰਾਮ ਦੇਣ ਲਈ ਛੋਟੀ-ਮੋਟੀ ਬ੍ਰੇਕ ਲੈਂਦੇ ਰਹੋ।

ਕੰਪਿਊਟਰ ਨੂੰ ਇਸ ਤਰਾਂ ਰੱਖੋ ਕਿ ਮੌਨੀਟਰ ਦਾ ਟੌਪ ਅੱਖਾਂ ਦੀ ਸੇਧ ’ਚ ਆਵੇ। ਅਜਿਹੇ ਡਾਕਿਊਮੈਂਟ ਹੋਲਡਰ ਦਾ ਇਸਤੇਮਾਲ ਕਰੋ ਜਿਸ ਨੂੰ ਤੁਸੀਂ ਸਕ੍ਰੀਨ ਦੀ ਸੇਧ ’ਚ ਰੱਖ ਸਕੋ। ਟੈਲੀਫੋਨ ਦੀ ਜਗਾ ਹੈੱਡ ਜਾਂ ਸਪੀਕਰ ਫੋਨ ਦਾ ਇਸਤੇਮਾਲ ਕਰੋ। ਫੋਨ ਨੂੰ ਮੋਢੇ ’ਤੇ ਰੱਖ ਕੇ ਗੱਲ ਕਰਨ ਦੀ ਜ਼ਹਿਮਤ ਨਾ ਉਠਾਓ। ਆਪਣੀ ਕਾਰ ਦੀ ਸੀਟ ਨੂੰ ਅਪਰਾਈਟ ਪੁਜ਼ੀਸ਼ਨ ’ਚ ਰੱਖੋ। ਸਟਿਅਰਿੰਗ ਵੀਲ ਤਕ ਪਹੁੰਚਣ ’ਚ ਤਕਲੀਫ਼ ਨਾ ਉਠਾਓ ਤੇ ਆਪਣੇ ਹੱਥਾਂ ਨੂੰ ਅਰਾਮਦਾਇਕ ਪੁਜ਼ੀਸ਼ਨ ’ਚ ਰੱਖੋ। ਅਜਿਹੇ ਸਿਰਹਾਣੇ ਦਾ ਇਸਤੇਮਾਲ ਕਰੋ ਜਿਹੜਾ ਨਾ ਬਹੁਤ ਸਿੱਧਾ, ਨਾ ਬਹੁਤ ਫਲੈਟ ਹੋਵੋ ਤੇ ਸੌਂਦੇ ਸਮੇਂ ਗਰਦਨ ਟੇਢੀ ਨਾ ਰੱਖੋ। ਕਿਤਾਬ ਨੂੰ ਕਿਸੇ ਮਿੱਥੀ ਜਗਾ ਹੀ ਰੱਖੋ ਤਾਂ ਜੋ ਕਿਤਾਬ ਹੱਥ ’ਚ ਫੜ ਕੇ ਗਰਦਨ ਨਾ ਟੇਢੀ ਕਰਨੀ ਪਵੇ। ਆਪਣੇ ਹੱਥਾਂ ਨੂੰ ਅਰਾਮ ਦੇਣ ਲਈ ਵੈੱਜਸ਼ੇਪ ਦੇ ਸਿਰਹਾਣੇ ਦਾ ਇਸਤੇਮਾਲ ਕਰੋ ਤੇ ਗਰਦਨ ਨਿਉਟ੍ਰਲ ਪੁਜ਼ੀਸ਼ਨ ’ਚ ਰੱਖੋ।

ਜੇਕਰ ਤੁਸੀਂ ਕ੍ਰੈਡਿਟ ਕਾਰਡ ਤੇ ਡੈਬਿਟ ਕਾਰਡ ,ਆਧਾਰ ਕਾਰਡ, ਪੈਨ ਨੂੰ ਫੋਨ ‘ਚ ਕਰਦੇ ਹੋ ਸੇਵ ਤਾਂ ਹੋ ਜਾਓ ਸਾਵਧਾਨ!

0

ਅਕਸਰ ਲੋਕ ਆਪਣੀ ਨਿੱਜੀ ਜਾਣਕਾਰੀ ਜਾਂ ਬੈਂਕਿੰਗ ਡੇਟਾ ਨੂੰ ਫ਼ੋਨ ਜਾਂ ਈਮੇਲ ਰਾਹੀਂ ਸੁਰੱਖਿਅਤ ਕਰਦੇ ਹਨ। ਜੇਕਰ ਤੁਸੀਂ ਵੀ ਅਜਿਹਾ ਹੀ ਕਰਦੇ ਹੋ ਤਾਂ ਇਸ ਲਈ ਤੁਹਾਨੂੰ ਸਾਵਧਾਨ ਹੋ ਜਾਣਾ ਚਾਹੀਦਾ ਹੈ। ਕਈ ਵਾਰ ਇਹ ਛੋਟੀ ਜਿਹੀ ਲਾਪਰਵਾਹੀ ਤੁਹਾਨੂੰ ਬਰਬਾਦ ਕਰ ਸਕਦੀ ਹੈ ਅਤੇ ਤੁਹਾਨੂੰ ਲੱਖਾਂ ਰੁਪਏ ਦਾ ਨੁਕਸਾਨ ਵੀ ਹੋ ਸਕਦਾ ਹੈ।

ਬਹੁਤ ਸਾਰੇ ਲੋਕ ਅਜਿਹੇ ਹੁੰਦੇ ਹਨ ਜਿੰਨ੍ਹਾਂ ਦੇ ਇੱਕ ਤੋਂ ਵੱਧ ਬੈਂਕ ਖਾਤੇ ਹੁੰਦੇ ਹਨ। ਇੰਨਾ ਹੀ ਨਹੀਂ, ਜੇਬ ਵਿੱਚ ਵੱਖਰੇ ਡੈਬਿਟ, ਕ੍ਰੈਡਿਟ ਅਤੇ ਏਟੀਐਮ ਕਾਰਡ ਮੌਜੂਦ ਹੋ ਸਕਦੇ ਹਨ। ਪਰ ਸ਼ਾਇਦ ਤੁਸੀਂ ਇਹ ਵੀ ਨਹੀਂ ਜਾਣਦੇ ਹੋਵੋਗੇ ਕਿ ਆਪਣੇ ਫੋਨ, ਕੰਪਿਊਟਰ ਸਿਸਟਮ ਜਾਂ ਈਮੇਲ ਤੇ ਆਪਣਾ ਏਟੀਐਮ ਪਿੰਨ ਸੁਰੱਖਿਅਤ ਕਰਨਾ ਕਿੰਨਾ ਖ਼ਤਰਨਾਕ ਹੈ।

ਇੱਕ ਸਰਵੇਖਣ ਅਨੁਸਾਰ ਤਿੰਨ ਚੋਂ ਇੱਕ ਭਾਰਤੀ ਨਾਗਰਿਕ ਆਪਣਾ ਨਿੱਜੀ ਡਾਟਾ ਪਰਸਨਲ ਕੰਪਿਊਟਰ, ਮੋਬਾਈਲ ਤੇ ਸੁਰੱਖਿਅਤ ਕਰਦਾ ਹੈ। ਦਰਅਸਲ ਇਹ ਸਰਵੇਖਣ ‘ਕਮਿਊਨਿਟੀ ਪਲੇਟਫਾਰਮ ਲੋਕਲ ਸਰਕਲ’ ਰਾਹੀਂ ਕੀਤਾ ਗਿਆ ਸੀ। ਜਿਸ ‘ਚ ਭਾਰਤੀਆਂ ਦੀਆਂ ਕੁਝ ਦਿਲਚਸਪ ਆਦਤਾਂ ਦਾ ਜ਼ਿਕਰ ਕੀਤਾ ਗਿਆ ਹੈ।

ਸਰਵੇਖਣ ਅਨੁਸਾਰ, ਹਰ ਤਿੰਨ ਭਾਰਤੀਆਂ ਚੋਂ ਇੱਕ ਗੁਪਤ ਜਾਣਕਾਰੀ ਰੱਖਦਾ ਹੈ। ਗੁਪਤ ਯਾਨੀ ਜਿਵੇਂ ਕ੍ਰੈਡਿਟ ਕਾਰਡ ਪ੍ਰਮਾਣ ਪੱਤਰ, ਏਟੀਐਮ ਪਿੰਨ, ਬੈਂਕ ਖਾਤੇ ਦੇ ਵੇਰਵੇ, ਡੈਬਿਟ ਕਾਰਡ ਦੇ ਵੇਰਵੇ, ਆਧਾਰ ਨੰਬਰ, ਪੈਨ ਕਾਰਡ ਨੰਬਰ। ਇੰਨਾ ਹੀ ਨਹੀਂ, 11% ਭਾਰਤੀ ਆਪਣੀ ਨਿੱਜੀ ਵਿੱਤੀ ਜਾਣਕਾਰੀ ਨੂੰ ਆਪਣੇ ਫੋਨ ਦੀ ਸੰਪਰਕ ਸੂਚੀ ਵਿੱਚ ਸੁਰੱਖਿਅਤ ਕਰਦੇ ਹਨ। ਲੋਕਾਂ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਫੋਨ ‘ਚ ਡਾਊਨਲੋਡ ਕੀਤੀਆਂ ਐਪਸ ਸੰਪਰਕ ਸੂਚੀ ਅਤੇ ਹੋਰ ਚੀਜ਼ਾਂ ਨੂੰ ਐਕਸੈਸ ਕਰਨ ਦੀ ਇਜਾਜ਼ਤ ਮੰਗਦੀਆਂ ਹਨ।

ਇੱਕ ਸਰਵੇਖਣ ਦੇ ਅਧੀਨ ਆਏ 7 ਫੀਸਦੀ ਲੋਕਾਂ ਨੇ ਮੰਨਿਆ ਕਿ ਉਹ ਆਪਣੇ ਫੋਨ ਵਿੱਚ ਕ੍ਰੈਡਿਟ ਕਾਰਡ ਸੀਵੀਵੀ, ਡੈਬਿਟ ਕਾਰਡ, ਬੈਂਕ ਖਾਤਾ, ਏਟੀਐਮ ਪਾਸਵਰਡ, ਆਧਾਰ ਜਾਂ ਪੈਨ ਨੰਬਰ ਵਰਗੇ ਮਹੱਤਵਪੂਰਨ ਵੇਰਵੇ ਰੱਖਦੇ ਹਨ।

15% ਲੋਕ ਅਜਿਹੀ ਜਾਣਕਾਰੀ ਨੂੰ ਈਮੇਲ ਰਾਹੀਂ ਜਾਂ ਕੰਪਿਊਟਰ ‘ਤੇ ਹੀ ਸੁਰੱਖਿਅਤ ਰੱਖਦੇ ਹਨ। ਇਸ ਸਰਵੇਖਣ ਵਿੱਚ ਹਿੱਸਾ ਲੈਣ ਵਾਲੇ ਕੁੱਲ ਲੋਕਾਂ ਵਿੱਚੋਂ ਸਿਰਫ 21% ਨੇ ਕਿਹਾ ਕਿ ਉਨ੍ਹਾਂ ਨੂੰ ਆਪਣਾ ਸਾਰਾ ਨਿੱਜੀ ਡਾਟਾ ਅਤੇ ਜਾਣਕਾਰੀ ਯਾਦ ਹੈ, ਜਦੋਂ ਕਿ 39% ਲੋਕਾਂ ਨੂੰ ਇਨ੍ਹਾਂ ਚੀਜ਼ਾਂ ਨੂੰ ਲਿਖਤੀ ਰੂਪ ਵਿੱਚ ਸਟੋਰ ਕਰਨਾ ਪੈਂਦਾ ਹੈ।

ਤੁਹਾਨੂੰ ਹੈਕ ਅਤੇ ਡੇਟਾ ਚੋਰੀ ਦੀ ਵਧਦੀ ਗਿਣਤੀ ਦੇ ਨਾਲ ਆਨਲਾਈਨ ਪ੍ਰਮਾਣ ਪੱਤਰਾਂ ਨੂੰ ਸੁਰੱਖਿਅਤ ਕਰਨਾ ਕਿੰਨਾ ਜੋਖਮ ਭਰਿਆ ਹੈ ਇਸ ਬਾਰੇ ਵਿਚਾਰ ਪ੍ਰਾਪਤ ਕਰਨਾ ਚਾਹੀਦਾ ਹੈ।

ਕੁੱਝ ਜ਼ਰੂਰੀ ਸੁਝਾਅ

ਹੁਣ ਸਵਾਲ ਇਹ ਉੱਠਦਾ ਹੈ ਕਿ ਆਪਣੇ ਪ੍ਰਮਾਣ ਪੱਤਰਾਂ ਨੂੰ ਕਿੱਥੇ ਅਤੇ ਕਿਵੇਂ ਬਚਾਉਣਾ ਹੈ? ਇਸ ਲਈ ਯਾਦ ਰੱਖੋ ਕਿ ਜੇ ਤੁਸੀਂ ਆਪਣੀ ਜਾਣਕਾਰੀ ਨੂੰ ਆਨਲਾਈਨ ਸੇਵ ਕਰਨਾ ਚਾਹੁੰਦੇ ਹੋ, ਤਾਂ ਇਸ ਨੂੰ ਸੁਰੱਖਿਅਤ ਰੱਖਣ ਦੇ ਕੁਝ ਸੁਝਾਅ ਹਨ।

ਇਹ ਜਾਣਕਾਰੀ ਕਲਾਉਡ ‘ਤੇ ਵੀ ਸਟੋਰ ਕੀਤੀ ਜਾ ਸਕਦੀ ਹੈ, ਤਾਂ ਜੋ ਤੁਸੀਂ ਇਨ੍ਹਾਂ ਅਤਿ ਗੁਪਤ ਜਾਣਕਾਰੀ ਨੂੰ ਸੁਰੱਖਿਅਤ ਰੱਖ ਸਕੋ। ਕੰਪਿਊਟਰ ਜਾਂ ਈਮੇਲ ਦੀ ਬਜਾਏ ਇਸਨੂੰ ਤੁਹਾਡੇ ਕਲਾਉਡ ਸਟੋਰੇਜ ਵਿੱਚ ਟ੍ਰਾਂਸਫਰ ਕਰਨਾ ਇੱਕ ਬਿਹਤਰ ਹੱਲ ਹੋ ਸਕਦਾ ਹੈ।

ਦੱਸ ਦੇਈਏ ਕਿ ਪਾਸਵਰਡ ਤੁਹਾਡੇ ਦਸਤਾਵੇਜ਼ਾਂ ਨੂੰ ਸੁਰੱਖਿਅਤ ਰੱਖਦਾ ਹੈ। ਇਸ ਨੂੰ ਸੰਪਰਕ ਸੂਚੀ ਜਾਂ ਫ਼ੋਨ ਨੋਟਸ ਤੇ ਰੱਖਣ ਦੀ ਬਜਾਏ, ਇਸਨੂੰ ਪਾਸਵਰਡ ਨਾਲ ਸੁਰੱਖਿਅਤ ਰੱਖੋ। ਇਹ ਸੁਨਿਸ਼ਚਿਤ ਕਰਦਾ ਹੈ ਕਿ ਇਹ ਜਾਣਕਾਰੀ ਸਿਰਫ ਤੁਹਾਡੇ ‘ਤੇ ਨਿਰਭਰ ਰਹੇਗੀ।

ਤੁਹਾਡਾ ਡੇਟਾ ਪੋਰਟੇਬਲ ਡਿਸਕ ਵਿੱਚ ਸਟੋਰ ਕਰਕੇ ਵੀ ਸੁਰੱਖਿਅਤ ਰਹੇਗਾ। ਜੇ ਤੁਸੀਂ ਡਾਟਾ ਸਟੋਰ ਕਰਨ ਲਈ ਪਾਸਵਰਡ ਪ੍ਰੋਟੈਕਟਡ ਪੈੱਨ ਡਰਾਈਵ ਜਾਂ ਹਾਰਡ ਡਿਸਕ ਦੀ ਵਰਤੋਂ ਕਰਦੇ ਹੋ, ਤਾਂ ਇਹ ਇੱਕ ਸਾਵਧਾਨ ਕਦਮ ਵੀ ਸਾਬਤ ਹੋਵੇਗਾ।

ਸਰਕਾਰੀ ਬੱਸਾਂ ਦੇ ਚੱਕੇ ਜਾਮ ਤੋਂ ਬਾਅਦ ਪੰਜਾਬ ਸਰਕਾਰ ਹੋਈ ਨਰਮ, ਹੜਤਾਲੀ ਮੁਲਾਜ਼ਮਾਂ ਨੂੰ ਮੀਟਿੰਗ ਲਈ ਬੁਲਾਇਆ

0

ਪੰਜਾਬ ਸਰਕਾਰ ਵੱਲੋਂ ਰੋਡਵੇਜ਼ ਦੇ ਹੜਤਾਲੀ ਮੁਲਾਜ਼ਮਾਂ ਨੂੰ ਗੱਲਬਾਤ ਲਈ 8 ਸਤੰਬਰ ਨੂੰ ਬੁਲਾਇਆ ਗਿਆ ਹੈ। ‌ਇਸ ਮਗਰੋਂ ਅੱਜ ਮੁੱਖ ਮੰਤਰੀ ਦੇ ਸਿਸਵਾਂ ਫਾਰਮ ਤੇ ਮੋਤੀ ਮਹਿਲ ਦੇ ਘਿਰਾਓ ਦਾ ਐਕਸ਼ਨ ਮੁਲਤਵੀ ਕੀਤਾ ਗਿਆ ਹੈ। ਉਂਝ ਪੰਜਾਬ ਸਰਕਾਰ ਤੋਂ ਆਪਣੀਆਂ ਮੰਗਾਂ ਮਨਾਉਣ ਲਈ ਅੜੇ ਬੱਸ ਕਰਮਚਾਰੀਆਂ ਨੇ ਅੱਜ ਲਗਾਤਾਰ ਦੂਜੇ ਦਿਨ ਵੀ ਰਾਜ ਭਰ ਵਿੱਚ ਬੱਸਾਂ ਬੰਦ ਰੱਖੀਆਂ। ਇਸ ਨਾਲ ਲੋਕਾਂ ਮੁਸ਼ਕਿਲਾਂ ਹੋ ਰਿਹਾ ਹਨ ਤੇ ਪ੍ਰਾਈਵੇਟ ਬੱਸਾਂ ਵਾਲਿਆਂ ਨੂੰ ਮੌਜਾਂ ਲੱਗੀਆਂ ਰਹੀਆਂ।

ਯੂਨੀਅਨ ਦੇ ਲੀਡਰਾਂ ਦਾ ਕਹਿਣਾ ਹੈ ਕਿ ਪੰਜਾਬ ਸਰਕਾਰ ਵੱਲੋਂ ਉਨ੍ਹਾਂ ਨੂੰ ਪੰਜ ਮੈਂਬਰੀ ਕਮੇਟੀ ਵਜੋਂ ਗੱਲਬਾਤ ਕਰਨ ਲਈ 8 ਸਤੰਬਰ ਨੂੰ ਅਕਾਸ਼ ਬਾਂਸਲ (ਆਈਏਐਸ) ਉਪ ਮੰਡਲ ਮੈਜਿਸਟਰੇਟ ਖਰੜ ਰਾਹੀਂ ਪੱਤਰ ਭੇਜਿਆ ਗਿਆ ਹੈ, ਜਿਸ ਵਿੱਚ ਪ੍ਰਮੁੱਖ ਸਕੱਤਰ, ਮੁੱਖ ਮੰਤਰੀ ਪੰਜਾਬ ਨੇ ਸਵੇਰੇ 11 ਵਜੇ ਮੁੱਖ ਮੰਤਰੀ ਦੇ ਦਫ਼ਤਰ ਸਿਵਲ ਸਕੱਤਰੇਤ ਵਿਖੇ ਬੁਲਾਇਆ ਹੈ। ਉਨ੍ਹਾਂ ਦੱਸਿਆ ਕਿ ਉਹ ਆਪਣੀਆਂ ਮੰਗਾਂ ਮਨਾਉਣ ਲਈ ਗੱਲਬਾਤ ਕਰਨ ਜਾਣਗੇ ਤੇ ਆਪਣੇ ਪੱਖ ਨੂੰ ਜ਼ੋਰਦਾਰ ਢੰਗ ਨਾਲ ਪੇਸ਼ ਕਰਨਗੇ। ਉਨ੍ਹਾਂ ਇਹ ਵੀ ਦੱਸਿਆ ਕਿ ਗੱਲਬਾਤ ਦਾ ਸੱਦਾ ਆਉਣ ਕਾਰਨ ਹੀ ‌ਅੱਜ ਮੁੱਖ ਮੰਤਰੀ ਦੇ ਸਿਸਵਾਂ ਫਾਰਮ ਤੇ ਮੋਤੀ ਮਹਿਲ ਦੇ ਘਿਰਾਓ ਦਾ ਐਕਸ਼ਨ ਇੱਕ-ਦੋ ਦਿਨ ਲਈ ਮੁਲਤਵੀ ਕੀਤਾ ਗਿਆ ਹੈ।