ਮੁੰਬਈ, 15 ਮਈ 2026 : ਭਾਰਤ ਦੇਸ਼ ਦੇ ਪ੍ਰਸਿੱਧ ਫਿ਼ਲਮਕਾਰ (Filmmaker) ਰਣਬੀਰ ਕਪੂਰ ਵਲੋਂ ਅਯੁੱਧਧਿਆ ਵਿਚ ਕਰੋੜਾਂ ਰੁਪਏ ਦੀ ਜਮੀਨ ਦੀ ਖਰੀਦੋ-ਫਰੋਖਤ ਕੀਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ।
ਅਯੁੱਧਿਆ ਵਿਚ ਕਿਥੇ ਖਰੀਦੀ ਹੈ ਜਮੀਨ
ਫਿਲਮ ਅਦਾਕਾਰ ਰਣਬੀਰ ਕਪੂਰ (Ranbir Kapoor) ਨੇ ਅਯੁੱਧਿਆ ਦੇ ਮਸ਼ਹੂਰ ਭੂਮੀ ਪ੍ਰਾਜੈਕਟ `ਦਿ ਸਰਯੂ` ‘ਚ ਜ਼ਮੀਨ ਖਰੀਦੀ ਹੈ । ਰੀਅਲ ਅਸਟੇਟ ਕੰਪਨੀ ਐੱਚ. ਓ. ਬੀ. ਐੱਲ. ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ । ਹਾਊਸ ਆਫ ਅਭਿਨੰਦਨ ਲੋਢਾ (ਐੱਚ. ਓ. ਏ. ਬੀ. ਐੱਲ.) ਨੇ ਬਿਆਨ ‘ਚ ਕਿਹਾ ਕਿ ਇਸ ਪ੍ਰੀਮੀਅਮ ਪ੍ਰਾਜੈਕਟ `ਚ ਸਥਿਤ 2134 ਵਰਗ ਫੁੱਟ ਦੇ ਪਲਾਟ ਦਾ ਇਹ ਸੌਦਾ ਲੱਗਭਗ 3.31 ਕਰੋੜ ਰੁਪਏ (Rs 3.31 crore) ਦਾ ਹੈ ।
ਕੀ ਨਾਮ ਹੈ ਪ੍ਰਾਜੈਕਟ ਦਾ
ਇਹ ਜ਼ਮੀਨ 75 ਏਕੜ ਦੇ ਪ੍ਰਾਜੈਕਟ `ਦਿ ਸਰਯੂ` (The Siru) ਦਾ ਹਿੱਸਾ ਹੈ, ਜੋ ਸਰਯੂ ਨਦੀ ਦੇ ਕਿਨਾਰੇ ਵਿਕਸਤ ਕੀਤਾ ਜਾ ਰਿਹਾ ਹੈ। ਇਸ ਪ੍ਰਾਜੈਕਟ ‘ਚ ਕਲੱਬ ਹਾਊਸ, ਆਧੁਨਿਕ ਜੀਵਨਸ਼ੈਲੀ ਸਹੂਲਤਾਂ ਅਤੇ `ਦਿ ਲੀਲਾ` ਵੱਲੋਂ ਸੰਚਾਲਿਤ ਇਕ ਲਗਜ਼ਰੀ ਹੋਟਲ ਵੀ ਸ਼ਾਮਲ ਹੈ। ਸਾਲ ਦੇ ਅੰਤ ‘ਚ ਰਿਲੀਜ਼ ਹੋਣ ਵਾਲੀ ਫਿਲਮ `ਰਾਮਾਇਣ`’ਚ ਭਗਵਾਨ ਰਾਮ ਦਾ ਕਿਰਦਾਰ ਨਿਭਾਉਣ ਵਾਲੇ ਰਣਬੀਰ ਨੇ ਕਿਹਾ ਕਿ ਅਯੁੱਧਿਆ ਨਾਲ ਉਨ੍ਹਾਂ ਦਾ ਜੁੜਾਅ ਭਾਵਨਾਤਮਕ ਹੈ ।









