Home Blog Page 2398

ਪੰਜਾਬ ਦੇ CM ਵਜੋਂ ਚਰਨਜੀਤ ਸਿੰਘ ਚੰਨੀ, ਡਿਪਟੀ ਸੀਐੱਮ ਵਜੋਂ ਸੁਖਜਿੰਦਰ ਰੰਧਾਵਾ ਤੇ ਬ੍ਰਹਮ ਮੋਹਿੰਦਰਾ ਚੁੱਕਣਗੇ ਸਹੁੰ

0

ਪੰਜਾਬ ਦੇ ਨਵੇਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅੱਜ ਮੁੱਖ ਮੰਤਰੀ ਵਜੋਂ ਸਹੁੰ ਚੁੱਕਣਗੇ। ਉਨ੍ਹਾਂ ਦੇ ਨਾਲ ਦੋ ਡਿਪਟੀ ਮੁੱਖ ਮੰਤਰੀ ਵੀ ਲਗਾਏ ਜਾ ਰਹੇ ਹਨ। ਇਨ੍ਹਾਂ ਵਿਚ ਕੈਬਨਿਟ ਮੰਤਰੀ ਬ੍ਰਹਮ ਮੋਹਿੰਦਰਾ ਅਤੇ ਸੁਖਜਿੰਦਰ ਰੰਧਾਵਾ ਦਾ ਨਾਂ ਸ਼ਾਮਿਲ ਹੈ।

ਸਾਬਕਾ ਕੇਂਦਰੀ ਮੰਤਰੀ ਪਵਨ ਕੁਮਾਰ ਬਾਂਸਲ ਨੇ ਇਸ ਸੰਬੰਧੀ ਜਾਣਕਾਰੀ ਸਾਂਝੀ ਕੀਤੀ। ਉਨ੍ਹਾਂ ਨੇ ਟਵੀਟ ਰਾਹੀਂ ਚਰਨਜੀਤ ਚੰਨੀ ਨੂੰ ਮੁੱਖ ਮੰਤਰੀ ਵਜੋਂ ਅਤੇ ਬ੍ਰਹਮ ਮੋਹਿੰਦਰਾ ਅਤੇ ਸੁਖਜਿੰਦਰ ਰੰਧਾਵਾ ਨੂੰ  ਡਿਪਟੀ ਸੀਐੱਮ ਬਣਨ ‘ਤੇ ਵਧਾਈ ਦਿੱਤੀ।

ਨਵ ਨਿਯੁਕਤ ਮੁੱਖ ਮੰਤਰੀ ਚਰਨਜੀਤ ਚੰਨੀ ਦੇ ਨਾਲ ਇਹ ਦੋਵੇਂ ਮੰਤਰੀ ਵੀ ਡਿਪਟੀ ਮੁੱਖ ਮੰਤਰੀ ਵਜੋਂ ਸਹੁੰ ਚੁੱਕਣਗੇ ਇਹ ਪ੍ਰੋਗਰਾਮ ਅੱਜ ਸਵੇਰੇ 11 ਵਜੇ ਹੋਵੇਗਾ।

Sunil Jakhar ਬੋਲੇ – ‘ਚੰਨੀ ਦੇ ਸਹੁੰ ਚੁੱਕ ਸਮਾਗਮ ‘ਤੇ ਰਾਵਤ ਦਾ ਸਿੱਧੂ ਦੀ ਅਗਵਾਈ ‘ਚ ਚੋਣਾਂ ਲੜਨ ਵਾਲਾ ਬਿਆਨ ਹੈਰਾਨੀ ਵਾਲਾ’

0

ਚੰਡੀਗੜ੍ਹ : ਪੰਜਾਬ ਦੇ ਨਵੇਂ ਮੁੱਖਮੰਤਰੀ ਚਰਨਜੀਤ ਸਿੰਘ ਚੰਨੀ ਦੇ ਸਹੁੰ ਚੁੱਕ ਸਮਾਰੋਹ ਤੋਂ ਪਹਿਲਾਂ ਸੂਬਾ ਕਾਂਗਰਸ ਦੇ ਸਾਬਕਾ ਪ੍ਰਧਾਨ ਸੁਨੀਲ ਜਾਖੜ ਦਾ ਬਹੁਤ ਬਿਆਨ ਸਾਹਮਣੇ ਆਇਆ ਹੈ।

ਜਾਖੜ ਨੇ ਅੱਜ ਟਵੀਟ ਕਰ ਕਿਹਾ ਕਿ ਚਰਨਜੀਤ ਚੰਨੀ ਦੇ ਸਹੁੰ ਚੁੱਕ ਸਮਾਰੋਹ ‘ਤੇ ਹਰੀਸ਼ ਰਾਵਤ ਦਾ ਇਹ ਬਿਆਨ ਕਿ ਚੋਣ ਸਿੱਧੂ ਦੇ ਅਗਵਾਈ ‘ਚ ਲੜੇ ਜਾਣਗੇ, ਕਾਫ਼ੀ ਚੌਂਕਾਣ ਵਾਲਾ ਹੈ। ਉਨ੍ਹਾਂ ਨੇ ਕਿਹਾ ਕਿ ਇਹ ਬਿਆਨ ਮੁੱਖ ਮੰਤਰੀ ਦੇ ਅਧਿਕਾਰ ਨੂੰ ਕਮਜ਼ੋਰ ਕਰਨ ਵਾਲਾ ਹੈ।

ਮੁੱਖ ਮੰਤਰੀ ਵਜੋਂ ਸਹੁੰ ਚੁੱਕਣਗੇ ਪੰਜਾਬ ਦੇ ਨਵੇਂ CM ਚਰਨਜੀਤ ਸਿੰਘ ਚੰਨੀ

0

ਕਾਂਗਰਸ ਹਾਈ ਕਮਾਨ ਨੇ ਪਾਰਟੀ ਵਿਧਾਇਕਾਂ ਨਾਲ ਲੰਮੀ ਵਿਚਾਰ ਚਰਚਾ ਮਗਰੋਂ ਸਰਵਸੰਮਤੀ ਨਾਲ ਦਲਿਤ ਆਗੂ ਚਰਨਜੀਤ ਸਿੰਘ ਚੰਨੀ (58) ਨੂੰ ਪੰਜਾਬ ਦਾ ਮੁੱਖ ਮੰਤਰੀ ਐਲਾਨ ਦਿੱਤਾ ਹੈ। ਚਮਕੌਰ ਸਾਹਿਬ ਤੋਂ ਵਿਧਾਇਕ ਚਰਨਜੀਤ ਸਿੰਘ ਚੰਨੀ ਅੱਜ ਸੋਮਵਾਰ ਨੂੰ 11 ਵਜੇ ਪੰਜਾਬ ਦੇ 16ਵੇਂ ਮੁੱਖ ਮੰਤਰੀ ਵਜੋਂ ਸਹੁੰ ਚੁਕਣਗੇ।

ਪੰਜਾਬ ਦੇ ਸਿਆਸੀ ਇਤਿਹਾਸ ’ਚ ਪਹਿਲੀ ਵਾਰ ਕੋਈ ਦਲਿਤ ਆਗੂ ਮੁੱਖ ਮੰਤਰੀ ਦੀ ਕੁਰਸੀ ’ਤੇ ਬਿਰਾਜਮਾਨ ਹੋਵੇਗਾ। ਦੱਸਣਾ ਬਣਦਾ ਹੈ ਕਿ ਸ਼ਨਿੱਚਰਵਾਰ ਨੂੰ ਕਾਂਗਰਸ ਵਿਧਾਇਕ ਦਲ ਦੀ ਹੋਈ ਮੀਟਿੰਗ ਵਿੱਚ ਨਵਾਂ ਆਗੂ ਚੁਣਨ ਲਈ ਵਿਧਾਇਕਾਂ ਨੇ ਸਰਬਸੰਮਤੀ ਨਾਲ ਸਾਰੇ ਅਧਿਕਾਰ ਪਾਰਟੀ ਪ੍ਰਧਾਨ ਸੋਨੀਆ ਗਾਂਧੀ ਨੂੰ ਸੌਂਪ ਦਿੱਤੇ ਸਨ।

ਕਾਂਗਰਸ ਹਾਈ ਕਮਾਨ ਵੱਲੋਂ ਦਿੱਲੀ ਵਿਚ ਪੰਜਾਬ ਦੇ ਨਵੇਂ ਮੁੱਖ ਮੰਤਰੀ ਦੇ ਚਿਹਰੇ ਲਈ  ਲੰਬੀ ਵਿਚਾਰ ਚਰਚਾ ਕੀਤੀ ਗਈ। ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਅਤੇ ਸੀਨੀਅਰ ਆਗੂ ਰਾਹੁਲ ਗਾਂਧੀ ਇਸ ਫ਼ੈਸਲੇ ਲਈ ਮੀਟਿੰਗਾਂ ਦੇ ਦੌਰ ’ਚ ਲੱਗੇ ਰਹੇ। ਇੱਧਰ ਚੰਡੀਗੜ੍ਹ ਵਿਚ ਹਾਈ ਕਮਾਨ ਵੱਲੋਂ ਭੇਜੇ ਕੇਂਦਰੀ ਨਿਗਰਾਨਾਂ ਅਜੈ ਮਾਕਨ, ਹਰੀਸ਼ ਚੌਧਰੀ ਤੋਂ ਇਲਾਵਾ ਪੰਜਾਬ ਮਾਮਲਿਆਂ ਦੇ ਇੰਚਾਰਜ ਹਰੀਸ਼ ਰਾਵਤ ਨੇ ਲੰਘੇ 24 ਘੰਟਿਆਂ ਦੌਰਾਨ ਮੁੱਖ ਮੰਤਰੀ ਦੇ ਨਵੇਂ ਚਿਹਰੇ ਵਾਸਤੇ ਸਰਬ-ਪ੍ਰਵਾਨਗੀ ਹਾਸਲ ਕਰਨ ਲਈ ਮੀਟਿੰਗਾਂ ਕੀਤੀਆਂ।

ਸੁਨੀਲ ਜਾਖੜ ਦੇ ਨਾਮ ਤੋਂ ਸ਼ੁਰੂ ਹੋਇਆ ਮੰਥਨ ਆਖਿਰ ਨੂੰ ਚਰਨਜੀਤ ਚੰਨੀ ਦੇ ਨਾਮ ’ਤੇ ਸਮਾਪਤ ਹੋ ਗਿਆ।

ਹੁਣ ਗਰੀਬਾਂ- ਦਲਿਤਾਂ ਨੂੰ ਗੁੰਮਰਾਹ ਨਹੀਂ ਕਰ ਸਕੇਗੀ ਕਾਂਗਰਸ ਸਰਕਾਰ ਤੇ ਬਾਦਲ :ਆਪ

0

ਕਿਸਾਨਾਂ ਵਾਂਗ ਦਲਿਤ ਵਰਗ ਵੱਲੋਂ ਸਿਆਸਤਦਾਨਾਂ ਕੋਲੋਂ ਸਵਾਲ ਪੁੱਛਣ ਦੀ ਮੁਹਿੰਮ ਸਵਾਗਤਯੋਗ: ਆਪ

‘ਆਪ’ ਦੇ ਵਿਧਾਇਕਾਂ ਨੇ ਕਾਂਗਰਸ, ਬਾਦਲ ਅਤੇ ਭਾਜਪਾ ’ਤੇ ਦਲਿਤ ਸਮਾਜ ਨਾਲ ਧੋਖ਼ੇ ਕਰਨ ਦੇ ਦੋਸ਼ ਲਾਏ

ਚੰਡੀਗੜ੍ਹ : ਆਮ ਆਦਮੀ ਪਾਰਟੀ (ਆਪ) ਪੰਜਾਬ ਨੇ ਕਿਸਾਨਾਂ ਵਾਂਗ ਗਰੀਬ ਦਲਿਤ ਸਮਾਜ ਵੱਲੋਂ ਸਿਆਸੀ ਲੋਕਾਂ ਕੋਲੋਂ ਸਵਾਲ ਪੁੱਛੇ ਜਾਣ ਦੀ ਮੁਹਿੰਮ ਨੂੰ ਜਾਗਰੂਕਤਾ ਮੁਹਿੰਮ ਕਰਾਰ ਦਿੰਦੇ ਹੋਏ ਇਸ ਦਾ ਸਵਾਗਤ ਕੀਤਾ ਹੈ। ‘ਆਪ’ ਦੀ ਦਲੀਲ ਹੈ ਕਿ ਹੁਣ ਝੂਠੇ ਵਾਅਦਿਆਂ ਅਤੇ ਫ਼ੋਕੇ ਲਾਰਿਆਂ ਨਾਲ ਸਿਆਸੀ ਪਾਰਟੀਆਂ ਗਰੀਬਾਂ, ਦਲਿਤਾਂ ਅਤੇ ਕਿਸਾਨਾਂ ਸਮੇਤ ਕਿਸੇ ਵੀ ਵਰਗ ਨੂੰ ਗੁੰਮਰਾਹ ਨਹੀਂ ਕਰ ਸਕਣਗੀਆਂ। ਐਤਵਾਰ ਨੂੰ ਪਾਰਟੀ ਮੁੱਖ ਦਫ਼ਤਰ ਤੋਂ ‘ਆਪ’ ਦੇ ਸੀਨੀਅਰ ਆਗੂ ਅਤੇ ਵਿਰੋਧੀ ਧਿਰ ਦੀ ਉਪ ਨੇਤਾ ਸਰਬਜੀਤ ਕੌਰ ਮਾਣੂੰਕੇ, ਪਿ੍ਰੰਸੀਪਲ ਬੁੱਧਰਾਮ, ਰੁਪਿੰਦਰ ਕੌਰ ਰੂਬੀ, ਮਾਸਟਰ ਬਲਦੇਵ ਸਿੰਘ, ਕੁਲਵੰਤ ਸਿੰਘ ਪੰਡੋਰੀ, ਮਨਜੀਤ ਸਿੰਘ ਬਿਲਾਸਪੁਰ, ਅਤੇ ਜਗਤਾਰ ਸਿੰਘ ਹਿੱਸੋਵਾਲ ਨੇ ਸਾਂਝੇ ਬਿਆਨ ਰਾਹੀਂ ਸੱਤਾਧਾਰੀ ਕਾਂਗਰਸ ਨੇ ਗਰੀਬ ਅਤੇ ਦਲਿਤ ਸਮਾਜ ਨਾਲ ਪਿਛਲੀ ਬਾਦਲ -ਭਾਜਪਾ ਸਰਕਾਰ ਵਾਂਗ ਗਿਣਮਿੱਥ ਕੇ ਧੋਖ਼ੇ ਕੀਤੇ ਅਤੇ ਦਲਿਤ ਵਰਗ ਨੂੰ ਵੋਟ ਬੈਂਕ ਵਜੋਂ ਵਰਤ ਕੇ ਸੁੱਟ ਦਿੱਤਾ।

ਸਰਬਜੀਤ ਕੌਰ ਮਾਣੂੰਕੇ ਨੇ ਦਲਿਤ ਸਮਾਜ ਨਾਲ ਸੰਬੰਧਤ ਸਮਾਜ ਸੇਵੀ ਅਤੇ ਸੰਘਰਸ਼ੀਲ ਸੰਗਠਨਾਂ ਵੱਲੋਂ ਦਲਿਤ ਸਮਾਜ ਨਾਲ ਕੀਤੇ ਵਾਅਦਿਆਂ ਦਾ ਹਿਸਾਬ ਲੈਣ ਲਈ ਸੱਤਾਧਾਰੀ ਅਤੇ ਬਾਕੀ ਸਿਆਸੀ ਧਿਰਾਂ ਨੂੰ ਸਵਾਲ ਪੁੱਛਣ ਦੀ ਸ਼ੁਰੂ ਹੋਈ ਪ੍ਰਥਾ ਨੂੰ ਸ਼ੁੱਭ-ਸ਼ਗਨ ਦੱਸਦੇ ਹੋਏ ਕਿਹਾ ਕਿ ਕਿਸਾਨ ਸੰਘਰਸ਼ ਨੇ ਦਲਿਤ ਵਰਗ ਨੂੰ ਵੀ ਜਾਗਰੂਕਤਾ ਦਾ ਜਾਗ ਲਾ ਦਿੱਤਾ ਹੈ। ਸੰਗਰੂਰ ਜ਼ਿਲੇ ਦੇ 114 ਪਿੰਡਾਂ ਤੋਂ ਸ਼ੁਰੂ ਹੋਈ ਇਹ ਜਾਗਰੂਕਤਾ ਮੁਹਿੰਮ ਸਾਰੇ ਪੰਜਾਬ ’ਚ ਫੈਲਣੀ ਚਾਹੀਦੀ ਹੈ ਤਾਂ ਕਿ 2022 ਦੀਆਂ ਚੋਣਾ ਦੇ ਮੱਦਨਜ਼ਰ ਕੋਈ ਵੀ ਸਿਆਸੀ ਪਾਰਟੀ ਝੂਠੇ ਵਾਅਦਿਆਂ ਨਾਲ ਲੋਕਾਂ ਨੂੰ ਗੁੰਮਰਾਹ ਨਾ ਕਰ ਸਕਣ। ‘ਆਪ’ ਵਿਧਾਇਕਾਂ ਨੇ ਭਾਰਤੀ ਮੁੱਖ ਚੋਣ ਕਮਿਸ਼ਨਰ ਕੋਲੋਂ ਮੰਗ ਕੀਤੀ ਕਿ ਉਹ ਸਿਆਸੀ ਪਾਰਟੀਆਂ ਵੱਲੋਂ ਚੋਣਾ ਤੋਂ ਪਹਿਲਾ ਪੇਸ਼ ਕੀਤੇ ਜਾਂਦੇ ਚੋਣ ਮਨੋਰਥ ਪੱਤਰਾਂ (ਚੋਣ ਮੈਨੀਫ਼ਸਟੋਜ਼) ਨੂੰ ਕਾਨੂੰਨੀ ਦਾਇਰੇ ’ਚ ਲਿਆ ਕੇ ਇਸ ਨੂੰ ਕਾਨੂੰਨੀ ਦਸਤਾਵੇਜ਼ ਦਾ ਦਰਜਾ ਦੇਣ ਤਾਂ ਭਵਿੱਖ ਵਿੱਚ ਕੋਈ ਵੀ ਸਿਆਸੀ ਧਿਰ ਲੋਕਾਂ ਨੂੰ ਇਸ ਤਰਾਂ ਬੇਵਕੂਫ਼ ਬਣਾਉਣ ਦੀ ਹਿੰਮਤ ਨਾ ਕਰ ਸਕਣ, ਜਿਵੇਂ ਪਹਿਲਾਂ ਬਾਦਲ-ਭਾਜਪਾ ਅਤੇ 2017 ’ਚ ਕਾਂਗਰਸ- ਕੈਪਟਨ ਨੇ ਬਣਾਇਆ ਸੀ।

ਵਿਧਾਇਕਾਂ ਨੇ ਕਿਹਾ ਕਿ ਕਾਂਗਰਸ ਨੇ ਆਪਣੇ 2017 ਦੇ ਚੋਣ ਮਨੋਰਥ ਪੱਤਰ ਦੇ ਪੰਨਾ ਨੰਬਰ 27 ’ਤੇ ਬੇਘਰੇ ਦਲਿਤ ਪਰਿਵਾਰਾਂ ਨੂੰ 5-5 ਮਰਲਿਆਂ ਦੇ ਪਲਾਟ ਅਤੇ ਮੁਫ਼ਤ ਘਰ ਬਣਾ ਕੇ ਦੇਣ ਦਾ ਵਾਅਦਾ ਕੀਤਾ ਸੀ, ਪ੍ਰੰਤੂ ਪੂਰਾ ਨਹੀਂ ਕੀਤਾ। ਇੱਥੋਂ ਤੱਕ ਕਿ ਪੰਚਾਇਤੀ ਜ਼ਮੀਨਾਂ ਨੂੰ 33 ਫ਼ੀਸਦੀ ਰਾਖਵਾਂਕਰਨ ਨਾਲ ਦਲਿਤਾਂ ਦੇ ਸੰਵਿਧਾਨਕ ਹੱਕ ਦੀ ਵੀ ਰੱਖਿਆ ਨਹੀਂ ਕੀਤੀ ਗਈ। ਜਿਸ ਕਰਕੇ ਅੱਜ ਦਲਿਤ ਸਮਾਜ ਨੇ ਸਿਆਸੀ ਧਿਰਾਂ ਖਾਸ ਕਰਕੇ ਸੱਤਾਧਾਰੀ ਕਾਂਗਰਸ ਦੇ ਆਗੂਆਂ ਕੋਲੋਂ ਚੋਣ ਵਾਅਦਿਆਂ ਬਾਰੇ ਸਵਾਲ ਪੁੱਛਣ ਦੀ ਮੁਹਿੰਮ ਇੱਥ ਸਹੀ ਕਦਮ ਹੈ। ‘ਆਪ’ ਆਗੂਆਂ ਨੇ ਪੋਸਟ ਮੈਟਿ੍ਰਕ ਵਜ਼ੀਫ਼ਾ ਘੁਟਾਲੇ ਦਾ ਹਵਾਲਾ ਦਿੰਦੇ ਹੋਏ ਸਰਕਾਰ ਉਤੇ ਦਲਿਤ ਸਮਾਜ ਨਾਲ ਸੋਚ- ਸਮਝ ਕੇ ਪੱਖਪਾਤ ਕਰਨ ਦੇ ਦੋਸ਼ ਵੀ ਲਾਏ। ‘ਆਪ’ ਆਗੂਆਂ ਨੇ ਕਿਹਾ ਕਿ 2022 ਦੀਆਂ ਚੋਣਾ ਤੋਂ ਪਹਿਲਾਂ ‘ਆਪ’ ਇਸ ਦੱਬੇ- ਕੁੱਚਲੇ ਸਮਾਜ ਲਈ ਇੱਕ ਵਿਸਥਾਰ ‘ਰੋਡ ਮੈਪ’ ਤਹਿਤ ਚੋਣ ਮਨੋਰਥ ਪੱਤਰ ਜਨਤਕ ਕਰੇਗੀ।

ਚਰਨਜੀਤ ਸਿੰਘ ਚੰਨੀ ਹੋਣਗੇ ਪੰਜਾਬ ਦੇ ਨਵੇਂ CM !

0

ਪੰਜਾਬ ਦੇ ਨਵੇਂ ਮੁੱਖ ਮੰਤਰੀ ਬਾਰੇ ਹੁਣ ਤੱਕ ਸਸਪੈਂਸ ਬਣਿਆ ਹੋਇਆ।  ਪਹਿਲਾਂ ਸੁਖਜਿੰਦਰ ਰੰਧਾਵਾ ਦਾ ਨਾਂ ਖਬਰਾਂ ਵਿੱਚ ਸੀ। ਦੱਸਿਆ ਜਾ ਰਿਹਾ ਹੈ ਕਿ ਰੰਧਾਵਾ ਨੂੰ ਗ੍ਰਹਿ ਮੰਤਰੀ ਬਣਾਇਆ ਜਾ ਸਕਦਾ ਹੈ। ਇਸ ਤੋਂ ਬਾਅਦ ਇਹ ਜਾਣਕਾਰੀ ਸਾਹਮਣੇ ਆਈ ਕਿ ਚਰਨਜੀਤ ਸਿੰਘ ਚੰਨੀ ਹੁਣ ਪੰਜਾਬ ਦੇ ਨਵੇਂ ਮੁੱਖ ਮੰਤਰੀ ਹੋਣਗੇ।

ਇਸ ਦੇ ਨਾਲ ਹੀ ਪੰਜਾਬ ਦੀ ਸਿਆਸਤ ‘ਚ ਹਲਚਲ ਜਾਰੀ ਹੈ। ਹੁਣ ਚਰਨਜੀਤ ਸਿੰਘ ਚੰਨੀ ਦਾ ਨਾਂ ਇਸ ਆਹੁਦੇ ਲਈ ਸਾਹਮਣੇ ਆ ਰਿਹਾ ਹੈ। ਇਸ ਲਈ ਕਿਸੇ ਵੇਲੇ ਵੀ ਪੰਜਾਬ ਦੇ ਨਵੇਂ ਮੁੱਖ ਮੰਤਰੀ ਦੇ ਨਾਂ ਦਾ ਐਲਾਨ ਕੀਤਾ ਜਾ ਸਕਦਾ ਹੈ। ਇਸੇ ਵਿਚਾਲੇ ਹੁਣ ਹਰੀਸ਼ ਰਾਵਤ ਨੇ ਟਵੀਟ ਕਰਕੇ ਜਾਣਕਾਰੀ ਦਿੱਤੀ ਕਿ ਪੰਜਾਬ ਦੇ ਨਵੇਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਹੋਣਗੇ।

ਪਰ ਇਸ ਵੇਲੇ ਵੀ ਇਸ ਸੰਬੰਧੀ ਚਰਚਾ ਜਾਰੀ ਹੈ ਤੇ ਕੁੱਝ ਸਮੇਂ ਵਿੱਚ ਰਸਮੀ ਘੋਸ਼ਣਾ ਕੀਤੀ ਜਾ ਸਕਦੀ ਹੈ।

Gionee ਵੱਲੋਂ ਟੈਬਲੇਟ Gionee M61 ਜਲਦ ਹੋ ਸਕਦਾ ਹੈ ਲਾਂਚ

0

Gionee ਜਲਦ ਹੀ ਆਪਣਾ ਨਵਾਂ ਐਂਡਰਾਇਡ ਟੈਬਲੇਟ Gionee M61 ਲਾਂਚ ਕਰ ਸਕਦੀ ਹੈ। ਗੂਗਲ ਪਲੇਅ ਕੰਸੋਲ ਲਿਸਟਿੰਗ ’ਤੇ ਇਸ ਦੇ ਕੁੱਝ ਫੀਚਰਜ਼ ਲਿਸਟ ਕੀਤੇ ਗਏ ਹਨ। ਗੂਗਲ ਪਲੇਅ ਕੰਸੋਲ ’ਤੇ ਦਿੱਤੀ ਗਈ ਲਿਸਟਿੰਗ ’ਚ ਇਸ ਦਾ ਰੈਂਡਰ ਵੀ ਸ਼ਾਮਲ ਹੈ। ਐਂਡਰਾਇਡ ਟੈਬਲੇਟ ਦੇ ਫੀਚਰਜ਼ ’ਚ ਇਸ ਦਾ ਪ੍ਰੋਸੈਸਰ ਸਪ੍ਰੈਡਟ੍ਰਮ ਟੀ610 ਦੱਸਿਆ ਗਿਆ ਹੈ ਜਿਸ ਵਿਚ 2+6 ਕੋਰ ਦਾ ਕੰਬੀਨੇਸ਼ਨ ਦਿੱਤਾ ਗਿਆ ਹੈ।

ਇਸ ਦੇ ਨਾਲ ਹੀ ਇਹ ਵੀ ਦੱਸਿਆ ਗਿਆ ਹੈ ਕਿ ਇਸ ਵਿਚ ਸਿਰਫ 4 ਜੀ.ਬੀ. ਦਾ ਇੱਕ ਹੀ ਮਾਡਲ ਲਾਂਚ ਕੀਤਾ ਜਾਵੇਗਾ ਜੋ ਅੱਜ ਦੇ ਸਮੇਂ ਦੇ ਸਟੈਂਡਰਡ ਦੇ ਹਿਸਾਬ ਨਾਲ ਫਿਟ ਕਿਹਾ ਜਾ ਸਕਦਾ ਹੈ। ਹੁਣ ਕੰਪਨੀ ਇੱਕ ਸਸਤਾ ਟੈਬਲੇਟ ਬਾਜ਼ਾਰ ’ਚ ਲਿਆਉਣ ਦੀ ਤਿਆਰੀ ’ਚ ਹੈ।

Gizmochina ਦੀ ਰਿਪੋਰਟ ਅਨੁਸਾਰ Gionee M61 ਦੇ ਕੁੱਝ ਖਾਸ ਫੀਚਰ ਇਸ ਲਿਸਟਿੰਗ ’ਚ ਦਿੱਤੇ ਗਏ ਹਨ। ਇਸ ‘ਚ ਇੱਕ ਸਪ੍ਰੈਡਟ੍ਰਮ ਟੀ610 ਪ੍ਰੋਸੈਸਰ ਸ਼ਾਮਲ ਹੈ। ਜਿਸ ਵਿਚ ਦੋ ARM Cortex-A77 ਕੋਰ ਅਤੇ 6 ARM Cortex-A55 ਹੋਣਗੇ ਅਤੇ ਸਾਰੇ 1800Mhz ’ਤੇ ਕਲਾਕ ਕੀਤੇ ਗਏ ਹਨ। ਪ੍ਰੋਸੈਸਰ 12nm ਆਰਕੀਟੈਕਚਰ ’ਤੇ ਬੇਸਡ ਹੈ ਅਤੇ ਇਸ ਨੂੰ 614Mhz ’ਤੇ ਕਲਾਕ ਕੀਤੇ ਗਏ Mali-G52 GPU ਨਾਲ ਪੇਅਰ ਕੀਤਾ ਜਾਵੇਗਾ।

ਡਿਸਪਲੇਅ ’ਚ 1200×1920 ਪਿਕਸਲ ਦੀ ਫੁਲ ਐੱਚ.ਡੀ. ਪਲੱਸ ਰੈਜ਼ੋਲਿਊਸ਼ਨ ਅਤੇ 320 ਡੀ.ਪੀ.ਆਈ. ਸਕਰੀਨ ਡੈਂਸਿਟੀ ਹੈ। ਸਕਰੀਨ ਸਾਈਜ਼ ਬਾਰੇ ਜਾਣਕਾਰੀ ਨਹੀਂ ਦਿੱਤੀ ਗਈ ਪਰ ਇਹ 7 ਜਾਂ 8 ਇੰਚ ਦੇ ਕਰੀਬ ਹੋ ਸਕਦੀ ਹੈ।

Sukhjinder Randhawa ਹੋਣਗੇ ਪੰਜਾਬ ਦੇ ਨਵੇਂ CM ਹਾਈਕਮਾਨ ਨੇ ਲਗਾਈ ਮੋਹਰ : ਸੂਤਰ

0

ਬੀਤੇ ਦਿਨੀ ਪੰਜਾਬ ਦੇ ਮੁੱਖ ਮੰਤਰੀ ਆਹੁਦੇ ਤੋਂ ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇ ਦਿੱਤਾ ਸੀ। ਇਸ ਲਈ ਹੁਣ ਪੰਜਾਬ ਲਈ ਨਵੇਂ ਮੁੱਖ ਮੰਤਰੀ ਦੇ ਨਾਂ ਲਈ ਕਈਆਂ ਦੇ ਨਾਂ ਸਾਹਮਣੇ ਆ ਰਹੇ ਸਨ। ਇਸੇ ਦੌਰਾਨ ਨਵਜੋਤ ਸਿੰਘ ਸਿੱਧੂ ਦਾ ਨਾਂ ਵੀ ਸਾਹਮਣੇ ਆ ਰਿਹਾ ਹੈ। ਪਰ ਹੁਣ ਸੁਖਜਿੰਦਰ ਸਿੰਘ ਰੰਧਾਵਾ ਦਾ ਨਾਂ ਲਿਆ ਜਾ ਰਿਹਾ ਹੈ ਕਿ ਉਨ੍ਹਾਂ ਨੂੰ ਪੰਜਾਬ ਦਾ ਮੁੱਖ ਮੰਤਰੀ ਬਣਾਇਆ ਜਾ ਸਕਦਾ ਹੈ।

ਪੰਜਾਬ ਵਿੱਚ ਮੁੱਖ ਮੰਤਰੀ ਦੇ ਚਿਹਰੇ ਸੰਬੰਧੀ ਸਸਪੈਂਸ ਖਤਮ ਹੋ ਗਿਆ ਹੈ। ਸੂਤਰਾਂ ਦੇ ਹਵਾਲੇ ਤੋਂ ਖ਼ਬਰ ਆ ਰਹੀ ਹੈ ਕਿ ਸੁਖਜਿੰਦਰ ਰੰਧਾਵਾ ਪੰਜਾਬ ਦੇ ਨਵੇਂ ਮੁੱਖ ਮੰਤਰੀ ਹੋਣਗੇ। ਹਾਈਕਮਾਨ ਨੇ ਉਨ੍ਹਾਂ ਦੇ  ਨਾਂ ‘ਤੇ ਮੋਹਰ ਲਗਾ ਦਿੱਤੀ ਹੈ। ਪਰ ਇਸ ਸੰਬੰਧੀ ਅਜੇ ਅਧਿਕਾਰਕ ਐਲਾਨ ਹੋਣਾ ਬਾਕੀ ਹੈ। ਇਸ ਦੀ ਰਸਮੀ ਘੋਸ਼ਣਾ ਕੁੱਝ ਸਮੇਂ ਵਿੱਚ ਕੀਤੀ ਜਾ ਸਕਦੀ ਹੈ।

ਇਸ ਸਿਆਸੀ ਹਲਚਲ ਦੌਰਾਨ ਸੁਖਜਿੰਦਰ ਸਿੰਘ ਰੰਧਾਵਾ ਦੀ ਰਿਹਾਇਸ਼ ‘ਤੇ ਵਿਧਾਇਕ ਆਉਣੇ ਸ਼ੁਰੂ ਹੋ ਗਏ ਹਨ। ਇਸ ਦੇ ਨਾਲ ਹੀ ਉਨ੍ਹਾਂ ਦੇ ਘਰ ਜਸ਼ਨ ਦਾ ਮਾਹੌਲ ਹੈ। ਇਸ ਦੇ ਨਾਲ ਹੀ ਮੀਡੀਆ ਵੀ ਉੱਥੇ ਮੌਜੂਦ ਹੈ। ਕਿਹਾ ਜਾ ਰਿਹਾ ਹੈ ਕਿ ਲੱਗਭੱਗ ਪੰਜਾਬ ਦੇ ਨਵੇਂ ਮੁੱਖ ਮੰਤਰੀ ਬਾਰੇ ਤੈਅ ਹੋ ਚੁੱਕਾ ਹੈ ਪਰ ਇਸਦਾ ਅਜੇ ਰਸਮੀ ਐਲਾਨ ਹੋਣਾ ਬਾਕੀ ਹੈ। ਕੁੱਝ ਸਮੇਂ ਤੱਕ ਇਸ ਦਾ ਐਲਾਨ ਹੋ ਜਾਵੇਗਾ।

Bigg Boss OTT ਦੀ ਜੇਤੂ ਬਣੀ ਦਿਵਿਆ ਅਗਰਵਾਲ

0

ਰਿਐਲਿਟੀ ਸ਼ੋਅ ਬਿੱਗ ਬੌਸ ਓਟੀਟੀ ਦਾ ਸਫ਼ਰ ਹੁਣ ਖ਼ਤਮ ਹੋ ਗਿਆ ਹੈ। ਇਸ ਸ਼ੋਅ ‘ਚ  ਦਿਵਿਆ ਅਗਰਵਾਲ ਨੇ ਜਿੱਤ ਦੀ ਟਰਾਫ਼ੀ ਆਪਣੇ ਨਾਂਅ ਕਰ ਲਈ ਹੈ। ਉਨ੍ਹਾਂ ਨੂੰ ਇਨਾਮ ‘ਚ 25 ਲੱਖ ਰੁਪਏ ਵੀ ਦਿੱਤੇ ਗਏ। ਇਸ ਦੇ ਨਾਲ ਹੀ ਨਿਸ਼ਾਂਤ ਨੇ ਇਸ ਸ਼ੋਅ ‘ਚ ਦੂਜਾ ਸਥਾਨ ਹਾਸਿਲ ਕੀਤਾ।

ਸ਼ੋਅ ਦੇ ਆਖ਼ਰੀ ਦੌਰ ‘ਚ ਦਿਵਿਆ ਅਗਰਵਾਲ, ਸ਼ਮੀਤਾ ਸ਼ੈੱਟੀ, ਰਾਕੇਸ਼ ਬਾਪਟ ਤੇ ਨਿਸ਼ਾਂਤ ਨੇ ਜਗ੍ਹਾ ਬਣਾਈ ਸੀ, ਤੇ ਸ਼ਨੀਵਾਰ ਨੂੰ ਹੋਏ ਗਰੈਂਡ ਫ਼ਿਨਾਲੇ ‘ਚ  ਦਿਵਿਆ ਨੇ ਤਿੰਨਾਂ ਨੂੰ ਪਿੱਛੇ ਛੱਡਦੇ ਹੋਏ ਟਰਾਫ਼ੀ ‘ਤੇ ਆਪਣੀ ਜਿੱਤ ਬਣਾ ਲਈ।

ਬਿੱਗ ਬੌਸ ਓਟੀਟੀ ਦੀ ਸ਼ੁਰੂਆਤ 8 ਅਗਸਤ ਨੂੰ ਹੋਈ ਸੀ, ਜੋ ਕਿ ਬਿੱਗ ਬੌਸ ਓਟੀਟੀ ਦਾ ਪਹਿਲਾ ਦੌਰ ਸੀ। ਇਸ ਸ਼ੋਅ ਦੀ ਮੇਜ਼ਬਾਨੀ ਕਰਨ ਜੌਹਰ ਕਰ ਰਹੇ ਸੀ, ਉਹ ‘ਸੰਡੇ ਕਾ ਵਾਰ’ ‘ਚ ਹਰ ਹਫ਼ਤੇ ਰਾਤ ਨੂੰ 8 ਵਜੇ ਨਜ਼ਰ ਆਉਂਦੇ ਸੀ। ਇਸ ਸ਼ੋਅ ‘ਚ ਰਾਕੇਸ਼ ਬਾਪਟ, ਜ਼ੀਸ਼ਾਨ ਖ਼ਾਨ, ਮਿਲਿੰਦ ਗਾਬਾ, ਨਿਸ਼ਾਂਤ ਭੱਟ, ਪ੍ਰਤੀਕ ਸਹਿਜਪਾਲ, ਕਰਨ ਨਾਥ, ਸ਼ਮਿਤਾ ਸ਼ੈੱਟੀ, ਉਰਫ਼ੀ ਜਾਵੇਦ, ਨੇਹਾ ਭਸੀਨ, ਮੂਸ ਜਟਾਣਾ, ਅਕਸ਼ਰਾ ਸਿੰਘ, ਦਿਵਿਆ  ਅਗਰਵਾਲ ਤੇ ਰਿੱਧੀਮਾ ਪੰਡਿਤ ਸਮੇਤ ਕੁੱਲ 13 ਪ੍ਰਤੀਯੋਗੀਆਂ ਨੇ ਹਿੱਸਾ ਲਿਆ ਸੀ।

ਇਸ ਸ਼ੋਅ ਦੇ ਆਖ਼ਰੀ ਦੌਰ ‘ਚ 5 ਪ੍ਰਤੀਯੋਗੀਆਂ ਨੇ ਆਪਣੀ ਜਗ੍ਹਾ ਬਣਾਈ। ਜਿਨ੍ਹਾਂ ਵਿਚੋਂ ਪ੍ਰਤੀਕ ਸਹਿਜਪਾਲ 25 ਲੱਖ ਰੁਪਏ ਜਿੱਤੇ ਤੇ ਫਿਰ ਉਹ ਵੀ ਮੁਕਾਬਲੇ ‘ਚੋ ਬਾਹਰ ਹੋ ਗਏ। ਜਿਸ ਤੋਂ ਬਾਅਦ 4 ਪ੍ਰਤੀਯੋਗੀਆਂ ‘ਚ ਆਖ਼ਰੀ ਟੱਕਰ ਹੋਈ ਤੇ ਦਿਵਿਆ ਅਗਰਵਾਲ ਨੇ ਜਿੱਤ ਦੀ ਟਰਾਫ਼ੀ ਆਪਣੇ ਨਾਂਅ ਕਰ ਲਈ।

Neck Pain ਤੋਂ ਰਾਹਤ ਪਾਉਣ ਲਈ ਅਪਣਾਓ ਇਹ ਘਰੇਲੂ ਉਪਾਅ

0

ਸੀਟਿੰਗ ਨੌਕਰੀ (sitting jobs) ਕਾਰਨ ਲੋਕਾਂ ਨੂੰ ਕਈ ਤਰ੍ਹਾਂ ਦੀਆਂ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ । ਲੋਕਾਂ ਨੂੰ ਸਰੀਰ ਵਿੱਚ ਦਰਦ ਦੀ ਪਰੇਸ਼ਾਨੀ ਨਾਲ ਜੂਝਨਾ ਪੈਂਦਾ ਹੈ। ਅਜਿਹੇ ਵਿੱਚ ਸਭ ਤੋਂ ਜ਼ਿਆਦਾ ਪਰੇਸ਼ਾਨੀ ਗਰਦਨ ਦੇ ਦਰਦ ਨੂੰ ਲੈ ਕੇ ਹੀ ਸਾਹਮਣੇ ਆਉਂਦੀ ਹੈ। ਜਦੋਂ ਲੰਬੇ ਸਮੇਂ ਤੱਕ ਕੰੰਮਿਊਟਰ ਦੇ ਸਾਹਮਣੇ ਬੈਠ ਕੇ ਕੰਮ ਕਰਨਾ ਪੈਂਦਾ ਹੈ ਤਾਂ ਇਸ ਕਾਰਨ ਗਰਦਨ ਦੇ ਪਿਛਲੇ ਹਿੱਸੇ ਵਿੱਚ ਕਾਫ਼ੀ ਦਰਦ ਰਹਿਣ ਲੱਗਦਾ ਹੈ। ਇਹ ਦਰਦ ਬੇਹੱਦ ਭਿਆਨਕ ਹੁੰਦਾ ਹੈ ਅਤੇ ਇਸਨੂੰ ਕੰਟਰੋਲ ਕਰਨ ਵਿੱਚ ਵੀ ਬਹੁਤ ਪਰੇਸ਼ਾਨੀ ਹੁੰਦੀ ਹੈ।

ਗਰਦਨ ‘ਚ ਦਰਦ ਹੋਣ ਦੇ ਕਾਰਨ :

ਕੁਰਸੀ ਉੱਤੇ ਗਰਦਨ ਝੁਕਾ ਕੇ ਕੰਮ ਕਰਨਾ

ਰੀੜ੍ਹ ਦੀ ਹੱਡੀ ਸਿੱਧੇ ਕਰਕੇ ਨਾ ਬੈਠਣਾ

ਗਲਤ ਤਰੀਕੇ ਨਾਲ ਬੈਠਣਾ ਅਤੇ ਸੋਨਾ

ਇਸ ਦਰਦ ਤੋਂ ਰਾਹਤ ਪਾਉਣ ਲਈ ਤੁਸੀਂ ਇਹ ਕੁੱਝ ਉਪਾਅ ਅਪਣਾ ਸਕਦੇ ਹੋ:

ਅਦਰਕ ਦੀ ਚਾਹ : ਅਦਰਕ ਵਿੱਚ ਐਂਟੀ – ਬੈਕਟੀਰਿਅਲ, ਐਂਟੀ – ਵਾਇਰਲ ਆਦਿ ਗੁਣ ਹੁੰਦੇ ਹਨ। ਇਸਦਾ ਸੇਵਨ ਕਰਨ ਨਾਲ ਸਰੀਰ ਦਰਦ ਤੋਂ ਰਾਹਤ ਮਿਲਦੀ ਹੈ। ਅਜਿਹੇ ਵਿੱਚ ਤੁਸੀਂ ਗਰਦਨ ਦਰਦ ਤੋਂ ਛੁਟਕਾਰਾ ਪਾਉਣ ਲਈ ਅਦਰਕ ਦੀ ਚਾਹ ਪੀ ਸਕਦੇ ਹੋ।

ਹਲਦੀ ਵਾਲਾ ਦੁੱਧ : ਹਲਦੀ ਵਿਟਾਮਿਨ, ਆਇਰਨ, ਐਂਟੀ – ਬੈਕਟੀਰਿਅਲ, ਐਂਟੀ – ਵਾਇਰਲ ਗੁਣ ਹੁੰਦੇ ਹਨ। ਇਸਦਾ ਸੇਵਨ ਕਰਨ ਨਾਲ ਇੰਮਿਊਨਿਟੀ ਵਧਣ ਦੇ ਨਾਲ ਦਰਦ ਤੋਂ ਰਾਹਤ ਮਿਲਦੀ ਹੈ

ਗੁਨਗੁਨੇ ਪਾਣੀ ਨਾਲ ਨਹਾਉਣਾ : ਗੁਨਗੁਨੇ ਪਾਣੀ ਨਾਲ ਨਹਾਉਣ ਉੱਤੇ ਵੀ ਗਰਦਨ ਦਰਦ ਤੋਂ ਆਰਾਮ ਮਿਲਦਾ ਹੈ।

ਗਰਮ ਪਾਣੀ ਦੀ ਸਿਕਾਈ : ਗਰਦਨ ਵਿੱਚ ਦਰਦ ਜਿਆਦਾ ਹੋਣ ‘ਤੇ ਤੁਸੀ ਗਰਮ ਪਾਣੀ ਨਾਲ ਸੇਕ ਵੀ ਦੇ ਸਕਦੇ ਹੋ। ਇਸ ਨਾਲ ਖੂਨ ਦਾ ਸੰਚਾਰ ਤੇਜ ਹੁੰਦਾ ਹੈ।ਅਜਿਹੇ ਵਿੱਚ ਗਰਦਨ ਦਰਦ ਤੋਂ ਆਰਾਮ ਮਿਲਦਾ ਹੈ ।

ਤੇਲ ਮਸਾਜ : ਤੁਸੀਂ ਗੁਨਗੁਨੇ ਨਾਰੀਅਲ, ਬਦਾਮ, ਜੈਤੂਨ ਆਦਿ ਤੇਲ ਨਾਲ ਗਰਦਨ ਦੀ ਮਸਾਜ ਕਰ ਸਕਦੇ ਹੋ।ਇਸ ਤੋਂ ਤੁਹਾਡਾ ਦਰਦ ਘੱਟ ਹੋਵੇਗਾ।

ਰਾਜਸਥਾਨ ਦੇ CM ਅਸ਼ੋਕ ਗਹਿਲੋਤ ਦੇ OSD ਲੋਕੇਸ਼ ਸ਼ਰਮਾ ਨੇ ਦਿੱਤਾ ਅਸਤੀਫਾ

0

ਕੈਪਟਨ ਅਮਰਿੰਦਰ ਸਿੰਘ ਨੂੰ ਪੰਜਾਬ ਵਿੱਚ ਮੁੱਖ ਮੰਤਰੀ ਦੇ ਅਹੁਦੇ ਤੋਂ ਹਟਾਏ ਜਾਣ ਤੋਂ ਬਾਅਦ ਹੁਣ ਰਾਜਸਥਾਨ ਦੀ ਰਾਜਨੀਤੀ ਵਿੱਚ ਵੀ ਹਲਚਲ ਮੱਚ ਗਈ ਹੈ … ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਦੇ ਓਐਸਡੀ ਲੋਕੇਸ਼ ਸ਼ਰਮਾ ਨੇ ਵੀ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ।

ਦੱਸਿਆ ਜਾ ਰਿਹਾ ਹੈ ਕਿ ਕਾਂਗਰਸ ਹਾਈਕਮਾਂਡ ਦੀ ਨਾਰਾਜ਼ਗੀ ਤੋਂ ਬਾਅਦ ਅਸ਼ੋਕ ਗਹਿਲੋਤ ਨੇ ਅਹੁਦੇ ਤੋਂ ਅਸਤੀਫਾ ਦੇਣ ਤੋਂ ਪਹਿਲਾਂ ਹੀ ਆਪਣੇ ਓਐਸਡੀ ਨੂੰ ਹਟਾਉਣ ਦਾ ਫੈਸਲਾ ਕੀਤਾ ਸੀ।

ਅਹੁਦੇ ਤੋਂ ਅਸਤੀਫਾ ਦੇਣ ਤੋਂ ਪਹਿਲਾਂ ਹੀ, ਲੋਕੇਸ਼ ਸ਼ਰਮਾ ਨੇ ਆਪਣੇ ਟਵੀਟ ਵਿੱਚ ਲਿਖਿਆ, ‘ਮਜ਼ਬੂਤ ਨੂੰ ਮਜ਼ਬੂਰ ਕਰਨਾ ਤੇ ਮਾਮੂਲੀ ਨੂੰ ਮਗਰੂਰ ਕਰਨਾ, ਜੇਕਰ ਵਾੜ ਹੀ ਖੇਤ ਨੂੰ ਖਾਣ ਲੱਗ ਜਾਵੇ ਤਾਂ ਫਸਲ ਨੂੰ ਬਚਾਵੇਗਾ ਕੌਣ’ ..ਇਸ ਟਵੀਟ ਵਿੱਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਅਸਤੀਫਾ ਦੇਣ ਲਈ ਮਜਬੂਰ ਕਰਨ ‘ਤੇ ਪੰਜਾਬ ਕਾਂਗਰਸ ਵਿੱਚ ਸਵਾਲ ਉੱਠੇ ਹਨ। ਲੋਕੇਸ਼ ਸ਼ਰਮਾ ਦੇ ਟਵੀਟ ਤੋਂ ਬਾਅਦ ਅਸ਼ੋਕ ਗਹਿਲੋਤ ਇੰਨੇ ਗੁੱਸੇ ਵਿੱਚ ਸਨ ਕਿ ਦੇਰ ਰਾਤ ਉਨ੍ਹਾਂ ਨੇ ਉਨ੍ਹਾਂ ਤੋਂ ਅਸਤੀਫਾ ਮੰਗ ਲਿਆ।