Home Blog Page 2388

Apple iPhones ‘ਚ ਇਸ ਤਰ੍ਹਾਂ ਕਰੋ iOS 15 ਇੰਸਟਾਲ, ਇਨ੍ਹਾਂ Devices ‘ਚ ਸਪੋਰਟ ਕਰੇਗਾ ਨਵਾਂ ਸਾਫ਼ਟਵੇਅਰ ਅਪਡੇਟ

0

ਨਵੀਂ ਦਿੱਲੀ : ਅਮਰੀਕੀ ਤਕਨੀਕੀ ਦਿੱਗਜ Apple ਨੇ ਆਪਣੇ ਉਪਕਰਣਾਂ ਲਈ ਅਗਲੀ ਪੀੜ੍ਹੀ ਦੇ ਸਾਫ਼ਟਵੇਅਰ iOS 15 ਅਪਡੇਟ ਦੀ ਸ਼ੁਰੂਆਤ ਕੀਤੀ ਹੈ। ਇਸ ਨੂੰ iPhones ਲਈ ਉਪਲੱਬਧ ਕਰਵਾਇਆ ਗਿਆ ਹੈ। ਇਹ ਅਪਡੇਟ ਇਸ ਸਾਲ ਜੂਨ ‘ਚ ਲਿਆਂਦਾ ਗਿਆ ਸੀ। ਉੱਥੇ ਹੀ iOS 15 ਦੇ ਪਬਲਿਕ ਵਰਜ਼ਨ ਆਈਫੋਨ ਪ੍ਰੇਮੀਆਂ ਨੂੰ ਇਕ ਤੋਂ ਇਕ ਵਿਸ਼ੇਸ਼ਤਾਵਾਂ ਦੇਖਣ ਨੂੰ ਮਿਲਣਗੀਆਂ ਪਰ ਸਵਾਲ ਇਹ ਹੈ ਕਿ ਇਸ ਨੂੰ ਕਿਵੇਂ ਸਥਾਪਤ ਕਰਨਾ ਹੈ ਤੇ ਆਈਫੋਨ ਦੇ ਕਿਹੜੇ-ਕਿਹੜੇ ਮਾਡਲਾਂ ‘ਤੇ ਇਹ ਸਪੋਰਟ ਕਰੇਗਾ। ਜਾਣੋ :

ਇੰਝ ਕਰੋ ਇੰਸਟਾਲ
iPhone ‘ਚ iOS 15 ਇੰਸਟਾਲਕਰਨ ਲਈ ਪਹਿਲਾਂ ਡਿਵਾਈਸ ਦੀ Settings ‘ਚ ਜਾਓ।

ਇੱਥੇ ਹੁਣ General ‘ਤੇ ਜਾਓ ਅਤੇ ਇਸ ‘ਤੇ ਕਲਿੱਕ ਕਰੋ।

ਲੇਟੈਸਟ ਵਰਜ਼ਨ ਮਿਲਣ ‘ਤੇ Software Update ‘ਤੇ ਕਲਿੱਕ ਕਰੋ।

ਹੁਣ ਤੁਹਾਡਾ ਸਾਫ਼ਟਵੇਅਰ ਅਪਡੇਟ ਹੋਣਾ ਸ਼ੁਰੂ ਹੋ ਜਾਵੇਗਾ।

ਇਨ੍ਹਾਂ ਡਿਵਾਈਸ ‘ਚ ਕਰੇਗਾ ਸਪੋਰਟ :

Apple iPhone 12 Series
iOS 15 Apple iPhone 12 Series ਦੇ iPhone 12 Mini, iPhone 12, iPhone 12 Pro ਅਤੇ iPhone 12 Pro Max ਨੂੰ ਸਪੋਰਟ ਕਰੇਗਾ। ਕੰਪਨੀ ਨੇ ਇਸ ਸੀਰੀਜ਼ ਨੂੰ ਪਿਛਲੇ ਸਾਲ ਲਾਂਚ ਕੀਤਾ ਸੀ।

Apple iPhone XR, XS ਅਤੇ XS Max
ਇਸ ਤੋਂ ਇਲਾਵਾ Apple XS ਸੀਰੀਜ਼ ਦੇ ਯੂਜਰ ਵੀ ਇਸ ਅਪਡੇਟ ਨੂੰ ਇੰਸਟਾਲ ਕਰ ਸਕਦੇ ਹਨ। ਇਨ੍ਹਾਂ ‘ਚ iPhone XR, XS ਅਤੇ XS Max ਸ਼ਾਮਲ ਹਨ। ਇਨ੍ਹਾਂ ‘ਚ ਨਵਾਂ ਅਪਡੇਟ ਇੰਸਟਾਲ ਕਰਕੇ ਯੂਜਰ ਨਵੇਂ ਫੀਚਰਸ ਦਾ ਅਨੰਦ ਲੈ ਸਕਦੇ ਹਨ।

Apple iPhone X
ਨਾਲ ਹੀ ਇਸ ਨੂੰ Apple iPhone X ਵਿੱਚ ਵੀ ਇੰਸਟਾਲ ਕੀਤਾ ਜਾ ਸਕਦਾ ਹੈ। ਇਸ ਤੋਂ ਇਲਾਵਾ ਇਸਨੂੰ iPhone 8 ਸੀਰੀਜ਼ ਵਿੱਚ ਵੀ ਇੰਸਟਾਲ ਕੀਤਾ ਜਾ ਸਕਦਾ ਹੈ। ਇੰਨਾ ਹੀ ਨਹੀਂ, iPhone 7 ਤੇ iPhone 7 Plus ਯੂਜ਼ਰਸ iOS15 ਵੀ ਇੰਸਟਾਲ ਕਰ ਸਕਦੇ ਹਨ।

ਸਰੀਰ ਦੇ ਕਿਹੜੇ ਅੰਗ ਨੂੰ ਤੰਦਰੁਸਤ ਰੱਖਣ ਲਈ ਕਿਹੜੀ ਚੀਜ਼ਾਂ ਦਾ ਸੇਵਨ ਕਰਨਾ ਚਾਹੀਦਾ ਹੈ, ਜਾਣੋ ਇਸਦੇ ਫ਼ਾਇਦੇ

0

ਅੱਜ ਦੇ ਸਮੇਂ ‘ਚ ਲੋਕ ਆਪਣੇ ਗਲਤ ਖਾਣ-ਪੀਣ ਅਤੇ ਰਹਿਣ ਸਹਿਣ ਦੇ ਕਾਰਨ ਕਈ ਬਿਮਾਰੀਆਂ ਦਾ ਸ਼ਿਕਾਰ ਹੋ ਜਾਂਦੇ ਹਨ। ਬਾਹਰ ਦੀਆਂ ਚੀਜ਼ਾਂ ਖਾਣ ਨਾਲ ਸਰੀਰ ਨੂੰ ਕਈ ਤਰ੍ਹਾਂ ਦੇ ਨੁਕਸਾਨ ਹੁੰਦੇ ਹਨ, ਜਿਸ ਨਾਲ ਕਈ ਤਰ੍ਹਾਂ ਦੀਆਂ ਪਰੇਸ਼ਾਨੀਆਂ ਹੋਣ ਦੇ ਨਾਲ-ਨਾਲ ਸਿਹਤ ਵੀ ਕਮਜ਼ੋਰ ਹੋਣੀ ਸ਼ੁਰੂ ਹੋ ਜਾਂਦੀ ਹੈ। ਅੱਜ ਕੱਲ੍ਹ ਦੇ ਸਮੇਂ ਵਿੱਚ ਬਹੁਤ ਸਾਰੇ ਲੋਕ ਅਜਿਹੇ ਹਨ, ਜੋ ਆਪਣੀ ਸਿਹਤ ਨੂੰ ਸਿਹਤਮੰਦ ਰੱਖਣਾ ਚਾਹੁੰਦੇ ਹਨ, ਤਾਂਕਿ ਸਰੀਰ ਕਿਸੇ ਤਰ੍ਹਾਂ ਦੀ ਬੀਮਾਰੀ ਦਾ ਸ਼ਿਕਾਰ ਨਾ ਹੋਵੇ। ਸਹੀ ਜਾਣਕਾਰੀ ਨਾ ਹੋਣ ਕਾਰਨ ਲੋਕ ਆਪਣੇ ਸਰੀਰ ਨੂੰ ਸਿਹਤਮੰਦ ਨਹੀਂ ਰੱਖ ਪਾਉਂਦੇ। ਇਸੇ ਲਈ ਅੱਜ ਅਸੀਂ ਤੁਹਾਨੂੰ ਖਾਣ ਵਾਲੀਆਂ ਕੁਝ ਖ਼ਾਸ ਚੀਜ਼ਾਂ ਬਾਰੇ ਦੱਸਾਂਗੇ, ਜਿਨ੍ਹਾਂ ਦੇ ਸੇਵਨ ਨਾਲ ਤੁਹਾਡੇ ਸਰੀਰ ਦੇ ਅੰਗ ਤੰਦਰੁਸਤ ਹੋ ਜਾਣਗੇ।

ਅੱਖਾਂ ਨੂੰ ਠੀਕ ਰੱਖਣ ਲਈ : ਜੇਕਰ ਤੁਸੀਂ ਆਪਣੀਆਂ ਅੱਖਾਂ ਨੂੰ ਜ਼ਿੰਦਗੀ ਭਰ ਲਈ ਠੀਕ ਰੱਖਣਾ ਚਾਹੁੰਦੇ ਹੋ, ਤਾਂ ਸੌਣ ਤੋਂ ਪਹਿਲਾਂ ਪੈਰਾਂ ਦੀਆਂ ਤਲੀਆਂ ’ਤੇ ਸਰ੍ਹੋਂ ਦੇ ਤੇਲ ਦੀ ਮਸਾਜ ਜ਼ਰੂਰ ਕਰੋ। ਇਸ ਨਾਲ ਅੱਖਾਂ ਨੂੰ ਆਰਾਮ ਮਿਲੇਗਾ।

ਦਿਮਾਗ ਤੰਦਰੁਸਤ ਰੱਖਣ ਲਈ : ਜੇਕਰ ਤੁਸੀਂ ਆਪਣੇ ਦਿਮਾਗ ਨੂੰ ਤੰਦਰੁਸਤ ਰੱਖਣਾ ਚਾਹੁੰਦੇ ਹੋ ਤਾਂ ਰੋਜ਼ਾਨਾ 1-2 ਅਖਰੋਟ ਦਾ ਸੇਵਨ ਜ਼ਰੂਰ ਕਰੋ। ਇਸ ਦੇ ਨਾਲ ਹੀ ਤੁਸੀਂ 8 ਘੰਟੇ ਦੀ ਨੀਂਦ ਜ਼ਰੂਰ ਲਓ।

ਦਿਲ ਨੂੰ ਤੰਦਰੁਸਤ ਰੱਖਣ ਲਈ : ਜੇਕਰ ਤੁਸੀਂ ਹਮੇਸ਼ਾ ਆਪਣੇ ਦਿਲ ਨੂੰ ਤੰਦਰੁਸਤ ਰੱਖਣਾ ਚਾਹੁੰਦੇ ਹੋ, ਤਾਂ ਜ਼ਿਆਦਾ ਲੂਣ ਦਾ ਸੇਵਨ ਕਦੇ ਨਾ ਕਰੋ।

ਲਿਵਰ ਨੂੰ ਤੰਦਰੁਸਤ ਰੱਖਣ ਲਈ : ਜੇਕਰ ਤੁਸੀਂ ਲਿਵਰ ਨੂੰ ਤੰਦਰੁਸਤ ਰੱਖਣਾ ਚਾਹੁੰਦੇ ਹੋ ਤਾਂ ਜ਼ਿਆਦਾ ਫੈਟ ਵਾਲੀਆਂ ਚੀਜ਼ਾਂ, ਜੰਕ ਫੂਡ ਅਤੇ ਅਲਕੋਹਲ ਦਾ ਸੇਵਨ ਕਦੇ ਨਾ ਕਰੋ। ਇਸ ਨੂੰ ਖਾਣ ਨਾਲ ਲਿਵਰ ਖ਼ਰਾਬ ਹੋ ਸਕਦਾ ਹੈ।

ਅੰਤੜੀਆਂ ਲਈ : ਅੰਤੜੀਆਂ ਨੂੰ ਤੰਦਰੁਸਤ ਰੱਖਣ ਲਈ ਜੰਕ ਫੂਡ ਦੀ ਥਾਂ ਹਰੀਆਂ ਸਬਜ਼ੀਆਂ ਦਾ ਸੇਵਨ ਕਰੋ ਅਤੇ ਰੋਜ਼ਾਨਾ ਖਾਣਾ-ਖਾਣ ਤੋਂ ਬਾਅਦ ਅਜਵਾਇਣ ਵਾਲਾ ਪਾਣੀ ਜ਼ਰੂਰ ਪੀਓ ।

ਕਿਡਨੀਆਂ ਲਈ : ਕਿਡਨੀਆਂ ਨੂੰ ਹਮੇਸ਼ਾ ਤੰਦਰੁਸਤ ਰੱਖਣ ਲਈ ਰੋਜ਼ਾਨਾ 8-10 ਗਿਲਾਸ ਪਾਣੀ ਜ਼ਰੂਰ ਪੀਓ। ਦਿਨ ਦੇ ਸਮੇਂ ਜ਼ਿਆਦਾ ਪਾਣੀ ਅਤੇ ਰਾਤ ਨੂੰ ਘੱਟ ਪਾਣੀ ਪੀਓ।

ਨੱਕ ਨੂੰ ਤੰਦਰੁਸਤ ਰੱਖਣ ਲਈ : ਨੱਕ ਨੂੰ ਤੰਦਰੁਸਤ ਰੱਖਣ ਲਈ ਰੋਜ਼ਾਨਾ ਪੁਦੀਨੇ ਦਾ ਸੇਵਨ ਜ਼ਰੂਰ ਕਰੋ। ਇਸ ਨਾਲ ਨੱਕ ਦੀ ਐਲਰਜੀ ਦੀ ਸਮੱਸਿਆ ਨਹੀਂ ਹੁੰਦੀ।

ਪੈਨਕ੍ਰਿਆਸ : ਇਸ ਨੂੰ ਤੰਦਰੁਸਤ ਰੱਖਣ ਦੇ ਲਈ ਫਲਾਂ ਦਾ ਸੇਵਨ ਜ਼ਿਆਦਾ ਕਰੋ। ਭਿੰਡੀ ਦਾ ਸੇਵਨ ਵੀ ਬਹੁਤ ਜ਼ਿਆਦਾ ਲਾਭਦਾਇਕ ਹੁੰਦਾ ਹੈ।

PM ਮੋਦੀ 27 ਸਤੰਬਰ ਨੂੰ ਡਿਜ਼ੀਟਲ Health Mission ਦੀ ਕਰਨਗੇ ਸ਼ੁਰੂਆਤ, ਹੁਣ ਹਰ ਭਾਰਤੀ ਕੋਲ ਹੋਵੇਗਾ ਵਿਲੱਖਣ ਹੈਲਥ ID ਕਾਰਡ

0

ਨਵੀਂ ਦਿੱਲੀ : ਪ੍ਰਧਾਨਮੰਤਰੀ ਨਰਿੰਦਰ ਮੋਦੀ 27 ਸਤੰਬਰ ਨੂੰ ਇੱਕ ਵੱਡੀ ਯੋਜਨਾ ਦੀ ਸ਼ੁਰੂਆਤ ਕਰਨਗੇ। ਦਰਅਸਲ ਪ੍ਰਧਾਨਮੰਤਰੀ ਇਸ ਦਿਨ ਰਾਸ਼ਟਰੀ ਡਿਜ਼ੀਟਲ ਸਿਹਤ ਮਿਸ਼ਨ (ਐਨਡੀਐਚਐਮ) ਦੀ ਦੇਸ਼ ਵਿਆਪੀ ਸ਼ੁਰੂਆਤ ਦਾ ਐਲਾਨ ਕਰਨਗੇ, ਜਿਸ ਦਾ ਨਾਮ ਬਦਲਕੇ ਪ੍ਰਧਾਨਮੰਤਰੀ ਡਿਜ਼ੀਟਲ ਸਿਹਤ ਮਿਸ਼ਨ (ਪੀਐਮ-ਡੀਐਚਐਮ) ਕਰ ਦਿੱਤਾ ਗਿਆ ਹੈ। ਸਿਹਤ ਮੰਤਰੀ ਮਨਸੁਖ ਮੰਡਵੀਆ ਨੇ ਇਹ ਜਾਣਕਾਰੀ ਦਿੱਤੀ ਹੈ।

ਅਧਿਕਾਰੀਆਂ ਨੇ ਦੱਸਿਆ ਕਿ ਪੀਐਮ-ਡੀਐਚਐਮ ਦੇ ਅਧੀਨ ਲੋਕਾਂ ਨੂੰ ਪ੍ਰਦਾਨ ਦੀ ਜਾਣ ਵਾਲੀ ਡਿਜ਼ੀਟਲ ਹੈਲਥ ਆਈਡੀ ਵਿੱਚ ਨਾਗਰਿਕ ਦਾ ਸਿਹਤ ਰਿਕਾਰਡ ਹੋਵੇਗਾ। ਹਰ ਇੱਕ ਵਿਅਕਤੀ ਲਈ ਵਿਸ਼ੇਸ਼ ਆਈਡੀ ਬਣਾਉਣ ਲਈ ਆਧਾਰ ਅਤੇ ਮੋਬਾਈਲ ਨੰਬਰ ਵਰਗੇ ਵੇਰਵਿਆਂ ਨਾਲ ਤਿਆਰ ਕੀਤਾ ਜਾਂਦਾ ਹੈ। ਇਸ ਯੂਨਿਕ ਕਾਰਡ ਨਾਲ ਪਤਾ ਚੱਲ ਜਾਵੇਗਾ ਕਿ ਕਿਸੇ ਮਰੀਜ਼ ਦਾ ਇਲਾਜ ਕਿੱਥੇ – ਕਿੱਥੇ ਹੋਇਆ ਹੈ। ਨਾਲ ਹੀ ਵਿਅਕਤੀ ਦੀ ਸਿਹਤ ਨਾਲ ਜੁੜੀ ਹਰ ਜਾਣਕਾਰੀ ਇਸ ਵਿਲੱਖਣ ਹੈਲਥ ਕਾਰਡ ਵਿੱਚ ਦਰਜ਼ ਹੋਵੇਗੀ। ਇਸ ਤੋਂ ਮਰੀਜ਼ ਨੂੰ ਹਰ ਜਗ੍ਹਾ ਫਾਈਲ ਲੈ ਕੇ ਨਾਲ ਵੀ ਨਹੀਂ ਚੱਲਣਾ ਹੋਵੇਗਾ। ਡਾਕਟਰ ਜਾਂ ਹਸਪਤਾਲ ਮਰੀਜ਼ ਦਾ ਯੂਨਿਕ ਹੈਲਥ ਆਈਡੀ ਦੇਖ ਕੇ ਉਸ ਦੀ ਹਾਲਤ ਨੂੰ ਜਾਣ ਸਕਣਗੇ ਅਤੇ ਫਿਰ ਇਸ ਆਧਾਰ ‘ਤੇ ਅੱਗੇ ਦਾ ਇਲਾਜ ਸ਼ੁਰੂ ਕੀਤਾ ਜਾ ਸਕਦਾ ਹੈ।

PM ਮੋਦੀ ਦੇ ਏਅਰ ਇੰਡੀਆ ਵਨ ਜਹਾਜ਼ ਨੇ ਕਰ ਦਿੱਤਾ ਕਮਾਲ, ਕਈ ਸਾਲਾਂ ਪੁਰਾਣੀ ਪਰੰਪਰਾ ਤੋੜ ਸਿੱਧਾ US ਹੋਇਆ ਲੈਂਡ

0

ਨਿਊਯਾਰਕ : ਅਮਰੀਕਾ ਪਹੁੰਚੇ ਪੀ.ਐੱਮ. ਮੋਦੀ ਨੇ ਇਸ ਯਾਤਰਾ ਜ਼ਰੀਏ ਦਹਾਕਿਆਂ ਤੋਂ ਚਲਦੀ ਆ ਰਹੀ ਪਰੰਪਰਾ ਨੂੰ ਤੋੜ ਦਿੱਤਾ ਹੈ। ਦਰਅਸਲ ਪਿਛਲੇ ਕਈ ਸਾਲਾਂ ਤੋਂ ਅਮਰੀਕਾ ਜਾਣ ਵਾਲੇ ਪ੍ਰਧਾਨ ਮੰਤਰੀ ਹੁਣ ਤੱਕ ਜਰਮਨੀ ਦੇ ਫਰੈਂਕਫਰਟ ਸ਼ਹਿਰ ਵਿਚ ਰੁੱਕਦੇ ਸਨ ਅਤੇ ਇਸ ਤੋਂ ਬਾਅਦ ਉਥੋਂ ਅਮਰੀਕਾ ਲਈ ਰਵਾਨਾ ਹੁੰਦੇ ਸਨ। ਇਸ ਵਾਰ ਅਜਿਹਾ ਨਹੀਂ ਹੋਇਆ ਅਤੇ ਪੀ.ਐੱਮ. ਮੋਦੀ ਬਿਨ੍ਹਾਂ ਰੁਕੇ ਹੀ ਸਿੱਧਾ ਨਿਊਯਾਰਕ ਪਹੁੰਚ ਗਏ। ਕਰੀਬ 13 ਘੰਟੇ ਲੰਬੀ ਇਸ ਯਾਤਰਾ ਨੂੰ ਬਿਨ੍ਹਾਂ ਰੁਕੇ ਪੂਰਾ ਕਰਨ ਦਾ ਸਿਹਰਾ ਪੀ.ਐੱਮ. ਮੋਦੀ ਦੇ ਅਤਿਆਧੁਨਿਕ ਏਅਰ ਇੰਡੀਆ ਵਨ ਜਹਾਜ਼ ਨੂੰ ਜਾਂਦਾ ਹੈ, ਜਿਸ ਨੂੰ ਹਾਲ ਹੀ ‘ਚ ਏਅਰ ਇੰਡੀਆ ਦੇ ਬੇੜੇ ਵਿਚ ਸ਼ਾਮਲ ਕੀਤਾ ਗਿਆ ਹੈ।

ਪੀ.ਐਮ. ਮੋਦੀ ਕਵਾਡ ਸਿਖ਼ਰ ਸੰਮੇਲਨ ਅਤੇ ਸੰਯੁਕਤ ਰਾਸ਼ਟਰ ਆਮ ਸਭਾ ਨੂੰ ਸੰਬੋਧਿਤ ਕਰਨ ਲਈ ਨਿਊਯਾਰਕ ਪੁੱਜੇ ਹਨ। ਭਾਰਤ ਦਾ ਇਹ ਵੀ.ਵੀ.ਆਈ.ਪੀ. ਏਅਰਕ੍ਰਾਫਟ ਏਅਰ ਇੰਡੀਆ ਵਨ ਰਾਸ਼ਟਰਪਤੀ, ਉਪ-ਰਾਸ਼ਟਰਪਤੀ ਅਤੇ ਪ੍ਰਧਾਨ ਮੰਤਰੀ ਮੋਦੀ ਨੂੰ ਲੈ ਕੇ ਸਫ਼ਰ ਕਰਦਾ ਹੈ। ਇਸ ਨੂੰ ਪਿਛਲੇ ਸਾਲ ਅਕਤੂਬਰ ਵਿਚ ਹੀ ਏਅਰ ਇੰਡੀਆ ਦੇ ਬੇੜੇ ਵਿਚ ਸ਼ਾਮਲ ਕੀਤਾ ਗਿਆ ਸੀ। ਇਸ ਜਹਾਜ਼ ਦੀ ਖ਼ਾਸੀਅਤ ਹੈ ਕਿ ਇਹ ਇਕ ਵਾਰ ਤੇਲ ਭਰਾਉਣ ਤੋਂ ਬਾਅਦ ਲਗਾਤਾਰ 17 ਘੰਟੇ ਤੱਕ ਉਡਾਣ ਭਰ ਸਕਦਾ ਹੈ। ਹੁਣ ਤੱਕ ਜਹਾਜ਼ ਵਿਚ ਤੇਲ ਭਰਨ ਲਈ ਜਹਾਜ਼ ਨੂੰ ਫਰੈਂਕਫਰਟ ਹਵਾਈਅੱਡੇ ’ਤੇ ਰੋਕਿਆ ਜਾਂਦਾ ਸੀ। ਪੀ.ਐੱਮ. ਮੋਦੀ ਦੇ ਜਹਾਜ਼ ਨੇ ਬੁੱਧਵਾਰ ਨੂੰ ਨਵੀਂ ਦਿੱਲੀ ਤੋਂ ਉਡਾਣ ਭਰੀ ਅਤੇ ਪਾਕਿਸਤਾਨੀ ਏਅਰ ਸਪੇਸ ਦਾ ਇਸਤੇਮਾਲ ਕਰਦੇ ਹੋਏ ਬਿਨਾਂ ਕਿਤੇ ਰੁਕੇ ਸਿੱਧਾ ਅਮਰੀਕਾ ਪੁੱਜਾ।