ਸ਼ਿਖਰ ਧਵਨ (Shikhar Dhawan) ਦੀਆਂ ਅਜੇਤੂ 88 ਦੌੜਾਂ ਦੀ ਪਾਰੀ ਤੋਂ ਬਾਅਦ, ਪੰਜਾਬ ਕਿੰਗਜ਼ ਨੇ ਤੇਜ਼ ਗੇਂਦਬਾਜ਼ਾਂ ਦੇ ਸ਼ਾਨਦਾਰ ਪ੍ਰਦਰਸ਼ਨ ਨਾਲ ਆਖਰੀ ਓਵਰਾਂ ਵਿੱਚ ਚੇਨਈ ਸੁਪਰ ਕਿੰਗਜ਼ ਨੂੰ 11 ਦੌੜਾਂ ਨਾਲ ਹਰਾਇਆ। ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਪੰਜਾਬ ਨੇ 4 ਵਿਕਟਾਂ ‘ਤੇ 187 ਦੌੜਾਂ ਬਣਾ ਕੇ ਚੇਨਈ ਦੀ ਪਾਰੀ ਨੂੰ 176 ਦੌੜਾਂ ‘ਤੇ ਰੋਕ ਕੇ ਸੈਸ਼ਨ ਦੀ ਆਪਣੀ ਚੌਥੀ ਜਿੱਤ ਦਰਜ ਕੀਤੀ।

ਆਪਣਾ 200ਵਾਂ ਆਈਪੀਐਲ ਮੈਚ ਖੇਡ ਰਹੇ ਸ਼ਿਖਰ ਧਵਨ ਨੇ 88 ਦੌੜਾਂ ਦੀ ਅਜੇਤੂ ਪਾਰੀ ਵਿੱਚ ਦੋ ਛੱਕੇ ਅਤੇ ਨੌ ਚੌਕੇ ਜੜੇ। ਧਵਨ ਨੇ ਭਾਨੁਕਾ ਰਾਜਪਕਸ਼ੇ (42) ਨਾਲ 110 ਦੌੜਾਂ ਦੀ ਸਾਂਝੇਦਾਰੀ ਕਰਕੇ ਦੂਜੇ ਵਿਕਟ ਲਈ ਮਜ਼ਬੂਤ ​​ਨੀਂਹ ਰੱਖੀ। ਲਿਆਮ ਲਿਵਿੰਗਸਟੋਨ ਨੇ ਸੱਤ ਗੇਂਦਾਂ ਵਿੱਚ 19 ਦੌੜਾਂ ਦੀ ਧਮਾਕੇਦਾਰ ਪਾਰੀ ਖੇਡੀ, ਜਿਸ ਨਾਲ ਪੰਜਾਬ ਨੇ ਆਖਰੀ ਪੰਜ ਓਵਰਾਂ ਵਿੱਚ 64 ਦੌੜਾਂ ਬਣਾਈਆਂ।

ਇਸ ਸ਼ਾਨਦਾਰ ਪਾਰੀ ਦੌਰਾਨ ਧਵਨ ਆਈਪੀਐਲ ਵਿੱਚ 6000 ਦੌੜਾਂ ਪੂਰੀਆਂ ਕਰਨ ਵਾਲੇ ਵਿਰਾਟ ਕੋਹਲੀ (6402) ਤੋਂ ਬਾਅਦ ਦੂਜੇ ਬੱਲੇਬਾਜ਼ ਬਣ ਗਏ। ਇਸ ਦੇ ਨਾਲ ਹੀ ਉਹ ਇਸ ਲੀਗ ਵਿੱਚ ਕਿਸੇ ਇੱਕ ਟੀਮ ਖ਼ਿਲਾਫ਼ ਸਭ ਤੋਂ ਵੱਧ ਦੌੜਾਂ ਬਣਾਉਣ ਵਾਲਾ ਬੱਲੇਬਾਜ਼ ਵੀ ਬਣ ਗਿਆ। ਉਸ ਨੇ ਚੇਨਈ ਖਿਲਾਫ 1029 ਦੌੜਾਂ ਬਣਾਈਆਂ ਹਨ। ਇਸ ਸੂਚੀ ‘ਚ ਰੋਹਿਤ ਸ਼ਰਮਾ (1018 ਦੌੜਾਂ ਬਨਾਮ ਕੋਲਕਾਤਾ ਨਾਈਟ ਰਾਈਡਰਜ਼) ਦੂਜੇ ਅਤੇ ਡੇਵਿਡ ਵਾਰਨਰ (1005 ਬਨਾਮ ਪੰਜਾਬ ਕਿੰਗਜ਼) ਤੀਜੇ ਸਥਾਨ ‘ਤੇ ਹਨ।

 

LEAVE A REPLY

Please enter your comment!
Please enter your name here