Lakhimpur ਮਾਮਲੇ ਖਿਲਾਫ Chandigarh ‘ਚ ਕਾਂਗਰਸ ਦੇ ਪ੍ਰਦਰਸ਼ਨ ‘ਚ ਸ਼ਾਮਿਲ ਹੋਏ CM Channi
ਪਟਿਆਲਾ : ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅੱਜ ਚੰਡੀਗੜ੍ਹ ਦੇ ਸੈਕਟਰ 16 ਵਿੱਚ ਸਥਿਤ ਗਾਂਧੀ ਸਮਾਰਕ ‘ਤੇ ਆਪਣੇ ਕਈ ਸਾਥੀ ਮੰਤਰੀਆਂ ਸਮੇਤ ਪਹੁੰਚੇ।
ਗਾਂਧੀ ਭਵਨ ‘ਚ ਪਹੁੰਚ ਕੇ ਉਨ੍ਹਾਂ ਕੁਝ ਸਮਾਂ ਮੌਨ ਵਰਤ ਰੱਖਿਆ ਅਤੇ ਉਸ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਯੂਪੀ ਵਿੱਚ ਬੀਜੇਪੀ ਸਰਕਾਰ ਨੇ ਜਿਸ ਤਰ੍ਹਾਂ ਕਿਸਾਨਾਂ ਤੇ ਤਾਲਿਬਾਨੀ ਹਮਲਾ ਕੀਤਾ ਹੈ ਉਸ ਨਾਲ ਪੂਰੇ ਦੇਸ਼ ਵਿਚ ਰੋਸ ਪੈਦਾ ਹੋ ਗਿਆ ਹੈ। ਇਸ ਰੋਸ ਨੂੰ ਦੇਖਦਿਆਂ ਹੁਣ ਮੋਦੀ ਸਰਕਾਰ ਨੂੰ ਤਿੰਨੇ ਕਾਲੇ ਕਾਨੂੰਨ ਰੱਦ ਕਰ ਦੇਣੇ ਚਾਹੀਦੇ ਹਨ।

ਡਿਪਟੀ CM ਓ.ਪੀ. ਸੋਨੀ ਵੱਲੋਂ ਡੇਂਗੂ ਤੋਂ ਬਚਾਅ ਸੰਬੰਧੀ ਗਤੀਵਿਧੀਆਂ ‘ਚ ਤੇਜ਼ੀ ਲਿਆਉਣ ਦੇ ਹੁਕਮ ਹੋਏ ਜਾਰੀ
ਪੰਜਾਬ ‘ਚ ਵੱਧ ਰਹੇ ਡੇਂਗੂ ਦੇ ਕੇਸਾਂ ਦੇ ਕਾਰਨ ਉਪ ਮੁੱਖ ਮੰਤਰੀ ਓ. ਪੀ. ਸੋਨੀ (ਮੰਤਰੀ ਸਿਹਤ ਤੇ ਪਰਿਵਾਰ ਭਲਾਈ ਵਿਭਾਗ) ਵੱਲੋਂ ਸਿਹਤ ਵਿਭਾਗ ਦੇ ਉੱਚ ਅਧਿਕਾਰੀਆਂ ਨੂੰ ਡੇਂਗੂ ਰੋਧਕ ਗਤੀਵਿਧੀਆਂ ਵਿਚ ਹੋਰ ਤੇਜ਼ੀ ਲਿਆਉਣ ਦੇ ਹੁਕਮ ਜਾਰੀ ਕੀਤੇ ਗਏ ਹਨ। ਪੰਜਾਬ ਵਿਚ ਡੇਂਗੂ ਦੀ ਮੌਜੂਦਾ ਸਥਿਤੀ ਬਾਰੇ ਜਾਣਕਾਰੀ ਦਿੰਦਿਆਂ ਓ. ਪੀ. ਸੋਨੀ ਨੇ ਦੱਸਿਆ ਕਿ ਪੰਜਾਬ ਵਿਚ ਇਸ ਸਮੇਂ ਕੁੱਲ 13,532 ਸ਼ੱਕੀ ਮਰੀਜ਼ਾਂ ਦੇ ਟੈਸਟ ਕੀਤੇ ਗਏ, ਜਿਨ੍ਹਾਂ ਵਿਚੋਂ 3760 ਡੇਂਗੂ ਦੇ ਪਾਜ਼ੇਟਿਵ ਕੇਸ ਪਾਏ ਗਏ ਹਨ।
ਪੰਜਾਬ ਵਿਚ ਇਸ ਸਮੇਂ 39 ਲੈਬਾਰਟਰੀਆਂ ’ਚ ਡੇਂਗੂ ਦੀ ਮੁਫ਼ਤ ਟੈਸਟਿੰਗ ਕੀਤੀ ਜਾਂਦੀ ਹੈ ਅਤੇ ਸੂਬੇ ਦੇ ਸਰਕਾਰੀ ਹਸਪਤਾਲਾ ’ਚ ਡੇਂਗੂ ਦੀ ਟੈਸਟਿੰਗ ਕਰਨ ਵਾਲੀਆਂ ਕਿੱਟਾਂ ਭਰਪੂਰ ਮਾਤਰਾ ’ਚ ਮੁਹੱਈਆ ਹਨ। ਸੋਨੀ ਨੇ ਸੂਬਾ ਵਾਸੀਆਂ ਨੂੰ ਅਪੀਲ ਕੀਤੀ ਕਿ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਵੱਲੋਂ ਹਫ਼ਤੇ ’ਚ ਹਰ ਸ਼ੁੱਕਰਵਾਰ ਨੂੰ ਡਰਾਈ ਡੇਅ ਦੇ ਤੌਰ ‘ਤੇ ਮਨਾਇਆ ਜਾਂਦਾ ਹੈ।
ਇਸ ਲਈ ਆਪਣੇ ਘਰ ਜਾਂ ਆਲੇ-ਦੁਆਲੇ ਕੂਲਰਾਂ, ਗਮਲਿਆਂ ਜਾਂ ਹੋਰ ਸਮਾਨ ’ਚ ਖੜ੍ਹੇ ਪਾਣੀ ਨੂੰ ਡੋਲ੍ਹਿਆ ਜਾਵੇ। ਉਪ ਮੁੱਖ ਮੰਤਰੀ ਓ. ਪੀ. ਸੋਨੀ ਨੇ ਦੱਸਿਆ ਕਿ ਡੇਂਗੂ ਦੇ ਮੱਛਰਾਂ ਦੇ ਖ਼ਾਤਮੇ ਲਈ ਬ੍ਰੀਡਿੰਗ ਚੈਕਰਾਂ ਦੀ ਗਿਣਤੀ ਵਧਾ ਕੇ 460 ਕਰ ਦਿੱਤੀ ਗਈ ਹੈ ਅਤੇ ਡੇਂਗੂ ਦੇ ਮਰੀਜ਼ ਦੇ ਘਰ ਦੇ ਆਲੇ-ਦੁਆਲੇ 50-60 ਘਰਾਂ ਵਿਚ ਮੱਛਰ ਮਾਰਨ ਵਾਲੀ ਦਵਾਈ ਦੀ ਸਪਰੇਅ ਕਰਵਾਈ ਜਾ ਰਹੀ ਹੈ।
ਹਾਈ ਕੋਰਟ ਨੇ ਡਰੱਗ ਕੇਸ ਦੀ ਸੁਣਵਾਈ ਫੇਰ ਪਾਈ ਅੱਗੇ
ਚੰਡੀਗੜ੍ਹ : ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਅੱਜ ਨਸ਼ਿਆਂ ਦੇ ਮਾਮਲੇ ‘ਚ ਕੇਸ ਦੀ ਸੁਣਵਾਈ 13 ਅਕਤੂਬਰ ਤੱਕ ਮੁਲਤਵੀ ਕਰ ਦਿੱਤੀ। ਅਸਲ ‘ਚ ਐਡਵੋਕੇਟ ਨਵਕਿਰਨ ਸਿੰਘ ਨੇ ਇਸ ਮਾਮਲੇ ਦੀ ਸੁਣਵਾਈ ਜਲਦ ਕੀਤੇ ਜਾਣ ਲਈ ਅਰਜ਼ੀ ਦਾਇਰ ਕੀਤੀ ਸੀ ਕਿਉਂਕਿ ਪਹਿਲਾਂ ਇਹ ਸੁਣਵਾਈ ਨਵੰਬਰ ਮਹੀਨੇ ‘ਚ ਹੋਣੀ ਸੀ।
ਜਸਟਿਸ ਏ ਜੀ ਮਸੀਹ ਅਤੇ ਜਸਟਿਸ ਅਸ਼ੋਕ ਕੁਮਾਰ ਵਰਮਾ ਦੀ ਡਵੀਜ਼ਨ ਬੈਂਚ ਨੇ ਅੱਜ ਇਹ ਅਰਜ਼ੀ ਪ੍ਰਵਾਨ ਕਰ ਲਈ ਤੇ ਮਾਮਲੇ ਦੀ ਸੁਣਵਾਈ 13 ਅਕਤੂਬਰ ’ਤੇ ਪਾ ਦਿੱਤੀ। ਇਸ ਤਰੀਕੇ ਨਾਲ ਹੁਣ ਇਹ ਸੁਣਵਾਈ ਤਕਰੀਬਨ ਡੇਢ ਮਹੀਨਾ ਅਗਾਉਂ ਕਰ ਦਿੱਤੀ ਗਈ ਹੈ।
ਇਸ ਦੌਰਾਨ ਨਸ਼ਿਆਂ ਦੇ ਮਾਮਲੇ ‘ਚ ਹਰਪ੍ਰੀਤ ਸਿੰਘ ਸਿੱਧੂ ਦੀ ਅਗਵਾਈ ਵਾਲੀ ਸਪੈਸ਼ਲ ਟਾਸਕ ਫੋਰਸ (ਐਸ ਟੀ ਐਫ) ਦੀ ਰਿਪੋਰਟ ਨੂੰ ਖੋਲ੍ਹਣ ਲਈ ਦਾਇਰ ਅਰਜ਼ੀ ’ਤੇ ਸੁਣਵਾਈ 13 ਅਕਤੂਬਰ ਨੂੰ ਹੋਵੇਗੀ। ਯਾਦ ਰਹੇ ਕਿ ਅੱਜ ਸਵੇਰੇ ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੱਧੂ ਨੇ ਇਹ ਟਵੀਟ ਕੀਤਾ ਸੀ ਕਿ ਐਸ ਟੀ ਐਫ ਦੀ ਰਿਪੋਰਟ ਅੱਜ ਖੋਲ੍ਹੀ ਜਾਵੇਗੀ।
Today, STF Report on Drugs will finally see light of day after 2.5 yrs of delay in sealed covers, court naming main culprits behind drug trade will be first victory for youth & suffering mothers of Punjab. Hope they are given punishment that acts as a deterrent for generations !!
— Navjot Singh Sidhu (@sherryontopp) October 5, 2021
ਹਫ਼ਤੇ ‘ਚ ਤਿੰਨ ਵਾਰ ਪੀਓ ਸਬਜ਼ੀਆਂ ਦਾ ਜੂਸ, ਜਾਣੋ ਇਸ ਦੇ ਫਾਇਦੇ
ਸਬਜ਼ੀਆਂ ਅਤੇ ਫਲਾਂ ਦੇ ਜੂਸ ਮਨੁੱਖੀ ਸਰੀਰ ਲਈ ਬਹੁਤ ਲਾਹੇਵੰਦ ਹੁੰਦੇ ਹਨ। ਜਿਨ੍ਹਾਂ ਲੋਕਾਂ ਨੂੰ ਹਰੀਆਂ ਸਬਜ਼ੀਆਂ ਖਾਣ ਵਿਚ ਵਧੀਆ ਨਹੀਂ ਲੱਗਦੀਆਂ ਉਹ ਇਨ੍ਹਾਂ ਦਾ ਜੂਸ ਵੀ ਪੀ ਸਕਦੇ ਹਨ। ਜੇਕਰ ਤੁਸੀਂ ਆਪਣੇ ਸਰੀਰ ਨੂੰ ਤੰਦਰੁਸਤ ਰੱਖਣਾ ਚਾਹੁੰਦੇ ਹੋ ਤਾਂ ਹਫਤੇ ਵਿਚ ਤਿੰਨ ਦਿਨ ਸਬਜ਼ੀਆਂ ਦਾ ਜੂਸ ਜ਼ਰੂਰ ਪੀਓ।
ਘੀਏ ਦਾ ਜੂਸ – ਇਸ ਜੂਸ ਨਾਲ ਮੋਟਾਪਾ, ਹਾਈ ਬਲੱਡ ਪ੍ਰੈਸ਼ਰ, ਪਿੱਤ ਦੇ ਰੋਗ, ਦਿਲ ਦੇ ਰੋਗ ਅਤੇ ਕੈਲੇਸਟਰੋਲ ਨੂੰ ਘੱਟ ਕਰਨ ਵਿਚ ਮਦਦ ਮਿਲਦੀ ਹੈ।
ਹਰੇ ਧਨੀਏ ਦਾ ਜੂਸ – ਇਸ ਨਾਲ ਸਰੀਰ ਦਾ ਮੇਟਾਬਾਲਿਜ਼ਮ ਵਧਦਾ ਹੈ ਅਤੇ ਗੰਦਗੀ ਸਰੀਰ ਤੋਂ ੰਬਾਹਰ ਨਿਕਲਦੀ ਹੈ। ਇਸ ਨਾਲ ਖੂਨ ਦੀ ਕਮੀ ਵੀ ਪੂਰੀ ਹੁੰਦੀ ਹੈ।
ਕਰੇਲੇ ਦਾ ਜੂਸ – ਇਹ ਸ਼ੂਗਰ ਨੂੰ ਠੀਕ ਕਰਦਾ ਹੈ ਅਤੇ ਨਾਲ ਹੀ ਸਰੀਰ ਵਿਚ ਜੰਮੀ ਚਰਬੀ ਨੂੰ ਬਾਹਰ ਕੱਢਦਾ ਹੈ। ਜੇਕਰ ਇਹ ਪੀਣ ਵਿਚ ਕੋੜਾ ਲੱਗਦਾ ਹੈ ਤਾਂ ਤੁਸੀਂ ਇਸ ਵਿਚ ਨਿੰਬੂ ਦਾ ਰਸ ਵੀ ਮਿਲਾ ਸਕਦੇ ਹੋ।
ਪਾਲਕ ਜੂਸ – ਜਿਹੜੇ ਲੋਕ ਡਾਈਟਿੰਗ ਕਰਦੇ ਹਨ ਉਨ੍ਹਾਂ ਦੇ ਲਈ ਇਹ ਬਹੁਤ ਲਾਭਦਾਇਕ ਹੋ ਸਕਦਾ ਹੈ। ਇਹ ਵਿਟਾਮਿਨ ਅਤੇ ਪ੍ਰੋਟੀਨ ਨਾਲ ਭਰਿਆ ਰਹਿੰਦਾ ਹੈ। ਇਸ ਲਈ ਇਸ ਨੂੰ ਪੀਣ ਨਾਲ ਤੰਦਰੁਸਤ ਵਾਲ, ਚਮੜੀ ਅਤੇ ਅੱਖਾਂ ਪ੍ਰਾਪਤ ਹੁੰਦੀਆਂ ਹਨ।
ਅੰਬਾਂ ਦਾ ਰਸ – ਗਰਮੀਆਂ ਦੇ ਦਿਨਾਂ ਵਿਚ ਅੰਬਾਂ ਦਾ ਰਸ ਸਰੀਰ ਨੂੰ ਪੂਰੀ ਤਰ੍ਹਾਂ ਨਾਲ ਤਰ ਕਰ ਦਿੰਦਾ ਹੈ ਅਤੇ ਸਰੀਰ ਨੂੰ ਧੁੱਪ ਦੇ ਨਾਲ ਲੜਨ ਦੀ ਸ਼ਕਤੀ ਦਿੰਦਾ ਹੈ।
ਖੀਰੇ ਦਾ ਜੂਸ – ਜੇਕਰ ਤੁਸੀਂ ਮੋਟਾਪਾ ਘੱਟ ਕਰਨਾ ਚਾਹੁੰਦੇ ਹੋ ਤਾਂ ਹਰ ਰੋਜ਼ ਖੀਰੇ ਦਾ ਜੂਸ ਪੀਓ। ਇਹ ਆਸਾਨੀ ਨਾਲ ਪੱਚ ਜਾਂਦਾ ਹੈ ਅਤੇ ਸਰੀਰ ਨੂੰ ਅੰਦਰੋ ਸਾਫ ਵੀ ਕਰਦਾ ਹੈ।
ਕੀਵੀ ਜੂਸ – ਇਸ ਵਿਚ ਵਿਟਾਮਿਨ ਸੀ ਭਰਪੂਰ ਮਾਤਰਾ ਵਿਚ ਪਾਇਆ ਜਾਂਦਾ ਹੈ। ਵਿਟਮਿਨ ਸੀ ਦੇ ਸੇਵਨ ਨਾਲ ਸਰੀਰ ਦੀ ਬੀਮਾਰੀਆਂ ਦੇ ਨਾਲ ਲੜਨ ਦੀ ਸ਼ਕਤੀ ਵਧਦੀ ਹੈ।
ਬ੍ਰੋਕਲੀ ਜੂਸ – ਇਸ ਵਿਚ ਲੋਹਾ, ਪ੍ਰੋਟੀਨ, ਕੈਲਸ਼ੀਅਮ, ਕਾਰਬੋਹਾਈਡ੍ਰੇਟ ਅਚੇ ਵਿਟਾਮਿਨ ਭਰਪੂਰ ਮਾਤਰਾ ਵਿਚ ਪਾਏ ਜਾਂਦੇ ਹਨ। ਇਸ ਨੂੰ ਪੀਣ ਨਾਲ ਚਮਕਦਾਰ ਚਮੜੀ ਮਿਲਦੀ ਹੈ। ਇਸ ਨਾਲ ਕੈਂਸਰ ਨਾਲ ਲੜਨ ਵਿਚ ਵੀ ਮਦਦ ਮਿਲਦੀ ਹੈ। ਗਾਜਰ ਵਿਟਾਮਿਨਜ਼ ਅਤੇ ਖਣਿਜਾਂ ਦਾ ਭੰਡਾਰ ਹੈ ਗਾਜਰ ਦਾ ਜੂਸ ਹਰ ਉਮਰ ਵਰਗ ਦੇ ਲੋਕਾਂ ਲਈ ਫਾਇਦੇਮੰਦ ਹੈ ਇਹ ਟਾਨਿਕ ਦਾ ਕੰਮ ਕਰਦਾ ਹੈ, ਸਰੀਰ ਨੂੰ ਊਰਜਾ ਨਾਲ ਭਰ ਦਿੰਦਾ ਹੈ ਅਤੇ ਸਰੀਰ ਦੀ ਸੁਰੱਖਿਆ ਪ੍ਰਣਾਲੀ ਨੂੰ ਮਜ਼ਬੂਤ ਬਣਾਉਂਦਾ ਹੈ ਗਾਜਰ ਦੇ ਜੂਸ ਵਿਚ ਕਈ ਐਾਟੀ-ਆਕਸੀਡੈਂਟ ਹੁੰਦੇ ਹਨ, ਜਿਵੇਂ ਵੀਟਾ-ਕੈਰੋਟਿਨ, ਲਾਈਕੋਪੀਨ ਅਤੇ ਲਿਊਟਿਨ ਆਦਿ ਐਲ. ਡੀ. ਐਲ. ਕੋਲੈਸਟਰੋਲ ਨੂੰ ਘੱਟ ਕਰਨ ਵਿਚ ਮਦਦਗਾਰ ਹੁੰਦੇ ਹਨ ਅਤੇ ਖੂਨ ਦੀਆਂ ਕੋਸ਼ਿਕਾਵਾਂ ਨੂੰ ਮਜ਼ਬੂਤ ਬਣਾਉਂਦੇ ਹਨ।
ਇਸ ਵਿਚ ਕੈਲਸ਼ੀਅਮ ਹੋਣ ਦੇ ਕਾਰਨ ਹੱਡੀਆਂ ਮਜ਼ਬੂਤ ਬਣਦੀਆਂ ਹਨ ਅਤੇ ਵਿਟਾਮਿਨ ‘ਏ‘ ਹੋਣ ਦੇ ਕਾਰਨ ਅੱਖਾਂ ਦੀਆਂ ਕਈ ਸਮੱਸਿਆਵਾਂ ਨੂੰ ਘੱਟ ਕਰਨ ਵਿਚ ਮਦਦ ਦਿੰਦਾ ਹੈ ਇਸ ਵਿਚ ਕੈਂਸਰ-ਵਿਰੋਧੀ ਗੁਣ ਵੀ ਹੁੰਦੇ ਹਨ ਗਾਜਰ ਦੇ ਜੂਸ ਵਿਚ ਕੁਦਰਤੀ ਰੂਪ ਵਿਚ ਮਿਠਾਸ ਹੋਣ ਦੇ ਕਾਰਨ ਸਰਦੀਆਂ ਵਿਚ ਸਰੀਰ ਨੂੰ ਠੰਢ ਤੋਂ ਵੀ ਬਚਾਉਂਦਾ ਹੈ।
ਗਾਜਰ ਦੇ ਜੂਸ ਦੇ ਨਾਲ ਪਾਲਕ ਦਾ ਜੂਸ ਕਬਜ਼ ਦੂਰ ਕਰਦਾ ਹੈ, ਸਰੀਰ ਵਿਚੋਂ ਖੂਨ ਦੀ ਕਮੀ ਦੂਰ ਹੁੰਦੀ ਹੈ ਅਤੇ ਸਰੀਰ ਨੂੰ ਤਾਕਤਵਰ ਬਣਾਉਂਦਾ ਹੈ ਗਾਜਰ ਦਾ ਜੂਸ ਚਮੜੀ ਨੂੰ ਸਹੀ ਰੱਖਣ ਵਿਚ ਮਦਦ ਕਰਦਾ ਹੈ ਅਤੇ ਵਧਦੀ ਉਮਰ ਦੇ ਪ੍ਰਭਾਵ ਨੂੰ ਵੀ ਰੋਕਦਾ ਹੈ ਜੂਸ ਵਿਚ ਅਦਰਕ ਮਿਲਾ ਕੇ ਪੀਣ ਨਾਲ ਇਸ ਦੇ ਐਾਟੀ-ਆਕਸੀਡੈਂਟ ਤੱਤ ਵਧ ਜਾਂਦੇ ਹਨ, ਜਿਸ ਨਾਲ ਕੈਂਸਰ, ਦਿਲ ਦੀਆਂ ਬਿਮਾਰੀਆਂ ਆਦਿ ਤੋਂ ਬਚਣ ਵਿਚ ਮਦਦ ਮਿਲਦੀ ਹੈ। ਸਬਜ਼ੀ ਦੇ ਰੂਪ ਵਿਚ ਇਸ ਦਾ ਪ੍ਰਚਲਣ ਕਾਫੀ ਹੈ, ਕਿਉਂਕਿ ਹਰ ਸਬਜ਼ੀ, ਦਾਲ ਅਤੇ ਸਾਗ ਬਣਾਉਂਦੇ ਸਮੇਂ ਇਸ ਦੀ ਵਰਤੋਂ ਹੁੰਦੀ ਹੈ ਇਹ ਸਵਾਦ ਵਿਚ ਖੱਟਾ ਹੁੰਦਾ ਹੈ ਟਮਾਟਰ ਦਾ ਜੂਸ ਗਾਜਰ, ਚੁਕੰਦਰ, ਖੀਰੇ ਦੇ ਜੂਸ ਵਿਚ ਮਿਲਾ ਕੇ ਪੀਤਾ ਜਾਂਦਾ ਹੈ। ਟਮਾਟਰ ਵਿਚ ਵੀਟਾ ਕੈਰੋਟਿਨ ਅਤੇ ਲਾਈਕੋਪਿਨ ਹੋਣ ਦੇ ਕਾਰਨ ਸਰੀਰ ਦੀ ਬਿਮਾਰੀਆਂ ਨਾਲ ਲੜਨ ਦੀ ਤਾਕਤ ਵਧਦੀ ਹੈ।
ਟਮਾਟਰ ਵਿਚ ਮੌਜੂਦ ਕੈਲਸ਼ੀਅਮ ਅਤੇ ਵਿਟਾਮਿਨ ਸਾਡੀਆਂ ਹੱਡੀਆਂ ਦੇ ਟਿਸ਼ੂ ਦੀ ਮੁਰੰਮਤ ਕਰਨ ਵਿਚ ਮਦਦ ਕਰਦੇ ਹਨ ਸਰਦੀ-ਫਲੂ ਵਰਗੀਆਂ ਬਿਮਾਰੀਆਂ ਵਿਚ ਟਮਾਟਰ ਦਾ ਜੂਸ ਸੁਰੱਖਿਆ ਕਵਚ ਦਾ ਕੰਮ ਕਰਦਾ ਹੈ ਟਮਾਟਰ ਉੱਚ ਖੂਨ ਦਬਾਅ ਨੂੰ ਕੰਟਰੋਲ ਵਿਚ ਰੱਖਦੇ ਹਨ ਅਤੇ ਐਲ. ਡੀ. ਐਲ., ਟਰਾਈਗਲਿਸਰਾਈਡਜ਼ ਦੀ ਪੱਧਰ ਨੂੰ ਵੀ ਘੱਟ ਕਰਦਾ ਹੈ। ਟਮਾਟਰ ਦਾ ਜੂਸ ਪਾਚਣ ਸ਼ਕਤੀ ਨੂੰ ਵਧਾਉਂਦਾ ਹੈ, ਖੂਨ ਅਤੇ ਯੂਰੀਆ ਸ਼ੂਗਰ ’ਤੇ ਕੰਟਰੋਲ ਕਰਦਾ ਹੈ ਪੀਲੀਏ ਵਿਚ ਟਮਾਟਰ ਦਾ ਸੇਵਨ ਲਾਭਦਾਇਕ ਹੁੰਦਾ ਹੈ ਬਦਹਜ਼ਮੀ, ਕਬਜ਼ ਅਤੇ ਦਸਤ ਵਿਚ ਵੀ ਇਸ ਦਾ ਸੇਵਨ ਲਾਭਦਾਇਕ ਹੁੰਦਾ ਹੈ ਵਿਟਾਮਿਨ ‘ਏ‘ ਇਸ ਵਿਚ ਹੋਣ ਦੇ ਕਾਰਨ ਟਮਾਟਰ ਦਾ ਜੂਸ ਅੱਖਾਂ ਲਈ ਵੀ ਲਾਭਦਾਇਕ ਹੈ ਦੋ ਟਮਾਟਰਾਂ ਦਾ ਜੂਸ ਨਾਸ਼ਤੇ ਵਿਚ ਹਰ ਰੋਜ਼ ਲੈਣ ਨਾਲ ਸਰੀਰ ਨੂੰ ਲਾਭ ਮਿਲਦਾ ਹੈ।
Headphones ਦਿਮਾਗ਼ ਨੂੰ ਕਿਵੇਂ ਕਰਦੇ ਹਨ ਪ੍ਰਭਾਵਿਤ, ਜਾਣੋ
ਕਈ ਲੋਕਾਂ ਵਿੱਚ ਅਜਿਹੀ ਸਮੱਸਿਆ ਸਾਹਮਣੇ ਆ ਰਹੀ ਹੈ ਜਿਸ ‘ਚ ਉਨ੍ਹਾਂ ਨੂੰ ਉੱਚਾ ਸੁਣਨਾ, ਸਿਰ ਦਰਦ ਵਰਗੇ ਲੱਛਣ ਦਿਖੇ ਹਨ। ਮਾਹਿਰਾਂ ਅਨੁਸਾਰ ਹੈੱਡਫੋਨ ਦੀ ਨਿਰੰਤਰ ਵਰਤੋਂ ਦੇ ਕਾਰਨ ਉਹ ਨਾ ਸਿਰਫ ਸੇਂਸਰੀ ਨਿਊਰਲ ਹੇਅਰਿੰਗ ਲੋਸ ਤੇ ਨਰਵ ਰਿਲੇਟਿਡ ਹੇਅਰ ਲੋਸ ਦਾ ਸ਼ਿਕਾਰ ਹੋ ਗਏ ਹਨ। ਪਰ ਇਸ ਦਾ ਕੰਨਾਂ ਦੇ ਸੰਤੁਲਨ ਪ੍ਰਣਾਲੀ ‘ਤੇ ਵੀ ਡੂੰਘਾ ਪ੍ਰਭਾਵ ਪਿਆ ਹੈ, ਜਿਸ ਕਾਰਨ ਉਹ ਲਗਾਤਾਰ ਇਨ੍ਹਾਂ ਸਮੱਸਿਆਵਾਂ ਦਾ ਸਾਹਮਣਾ ਕਰ ਰਹੇ ਹਨ।
ਮਾਹਰਾਂ ਦਾ ਕਹਿਣਾ ਹੈ ਕਿ ਹੈੱਡਫੋਨ ਵਿੱਚ ਬਹੁਤ ਉੱਚੀ ਆਵਾਜ਼ ਦੀ ਵਰਤੋਂ ਕਰਨ ਦੇ ਕਾਰਨ, ਨੌਜਵਾਨਾਂ ਵਿੱਚ ਸੇਂਸਰੀ ਨਿਊਰਲ ਹੇਅਰਿੰਗ ਲੋਸ ਤੇ ਨਰਵ ਰਿਲੇਟਿਡ ਹੇਅਰ ਲੋਸ ਦੇ ਮਾਮਲੇ ਬਹੁਤ ਤੇਜ਼ੀ ਨਾਲ ਵੱਧ ਰਹੇ ਹਨ। ਪਹਿਲਾਂ ਇਸ ਕਿਸਮ ਦੀ ਸ਼ਿਕਾਇਤ ਬਜ਼ੁਰਗਾਂ ਦੁਆਰਾ ਕੀਤੀ ਜਾਂਦੀ ਸੀ, ਪਰ ਹੈੱਡਫੋਨ ਅਤੇ ਬਲੂਟੁੱਥ ਦੀ ਵਧਦੀ ਵਰਤੋਂ ਕਾਰਨ ਹੁਣ ਨੌਜਵਾਨ ਪੀੜ੍ਹੀ ਵੀ ਇਸ ਸਮੱਸਿਆ ਨਾਲ ਜੂਝ ਰਹੀ ਹੈ। ਜਿਹੜੇ ਮਰੀਜ਼ ਸੇਂਸਰੀ ਨਿਊਰਲ ਹੇਅਰਿੰਗ ਲੋਸ ਦੀ ਲਪੇਟ ਵਿੱਚ ਹੁੰਦੇ ਹਨ ਉਨ੍ਹਾਂ ਨੂੰ ਪਹਿਲਾਂ ਸਿਰ ਦਰਦ, ਸਿਰ ਵਿੱਚ ਭਾਰੀਪਨ ਦੀ ਸਮੱਸਿਆ ਦਾ ਸਾਹਮਣਾ ਕਰਨਾ ਪੈਂਦਾ ਹੈ।
ਹੈੱਡਫੋਨ ਸਾਡੀ ਸਿਹਤ ਨੂੰ ਕਿਵੇਂ ਵਿਗਾੜ ਰਹੇ ਹਨ
ਮਾਹਰਾਂ ਦੇ ਅਨੁਸਾਰ ਸਾਡੇ ਕੰਨ ਦੋ ਤਰੀਕਿਆਂ ਨਾਲ ਕੰਮ ਕਰਦੇ ਹਨ, ਉਨ੍ਹਾਂ ਦਾ ਪਹਿਲਾ ਕੰਮ ਆਵਾਜ਼ ਸੁਣਨਾ ਹੈ ਅਤੇ ਦੂਜਾ ਕਾਰਜ ਅੱਖਾਂ ਅਤੇ ਦਿਮਾਗ ਨਾਲ ਸੰਤੁਲਨ ਬਣਾਉਣਾ ਹੈ। ਜਦੋਂ ਦੋ ਪ੍ਰਣਾਲੀਆਂ ਵਿੱਚੋਂ ਇੱਕ ਕਿਸੇ ਕਾਰਨ ਕਰਕੇ ਪ੍ਰਭਾਵਿਤ ਹੁੰਦੀ ਹੈ, ਤਾਂ ਦੂਜੀ ਆਪਣੇ ਆਪ ਪ੍ਰਭਾਵਤ ਹੋ ਜਾਂਦੀ ਹੈ। ਇਸ ਕਾਰਨ, ਜਦੋਂ ਵੀ ਕਿਸੇ ਨੂੰ ਸੁਣਨ ਵਿੱਚ ਮੁਸ਼ਕਲ ਆਉਂਦੀ ਹੈ ਤਾਂ ਇਸ ਨਾਲ ਜੁੜੀਆਂ ਸਮੱਸਿਆਵਾਂ ਵੀ ਸ਼ੁਰੂ ਹੋ ਜਾਂਦੀਆਂ ਹਨ। ਇਨ੍ਹਾਂ ਸਮੱਸਿਆਵਾਂ ਵਾਲੇ ਮਰੀਜ਼ਾਂ ਵਿੱਚ ਦੇਖੇ ਗਏ ਸ਼ੁਰੂਆਤੀ ਲੱਛਣਾਂ ਵਿੱਚ ਬੋਲ਼ੇਪਨ, ਕੰਨਾਂ ਵਿੱਚ ਸੀਟੀ ਵੱਜਣ ਅਤੇ ਚੱਕਰ ਆਉਣ ਵਰਗੀਆਂ ਸਮੱਸਿਆਵਾਂ ਸ਼ਾਮਲ ਹਨ।
ਤੁਹਾਡੇ ਹੈੱਡਫੋਨ ਇੰਝ ਕਰ ਸਕਦੇ ਹਨ ਤੁਹਾਨੂੰ ਬਿਮਾਰ
ਈਐਨਟੀ ਮਾਹਰ ਡਾ: ਸੁਰੇਸ਼ ਸਿੰਘ ਨਾਰੂਕਾ ਦੇ ਅਨੁਸਾਰ, ਬੋਲ਼ੇਪਨ, ਕੰਨਾਂ ਵਿੱਚ ਸੀਟੀ ਵੱਜਣ ਅਤੇ ਚੱਕਰ ਆਉਣੇ ਹੈੱਡਫੋਨ ਦੇ ਮਾੜੇ ਪ੍ਰਭਾਵਾਂ ਦੇ ਸ਼ੁਰੂਆਤੀ ਲੱਛਣ ਹਨ। ਇਸ ਤੋਂ ਬਾਅਦ ਵੀ, ਜੇ ਤੁਸੀਂ ਧਿਆਨ ਨਹੀਂ ਰੱਖਦੇ, ਤਾਂ ਸਮੱਸਿਆਵਾਂ ਗੰਭੀਰ ਰੂਪ ਧਾਰਨ ਕਰਨਾ ਸ਼ੁਰੂ ਕਰ ਦੇਣਗੀਆਂ। ਸ਼ੁਰੂਆਤੀ ਲੱਛਣਾਂ ਤੋਂ ਕੁਝ ਦਿਨਾਂ ਬਾਅਦ, ਤੁਹਾਨੂੰ ਸਿਰ ਦਰਦ ਹੋਵੇਗਾ, ਨੀਂਦ ਨਾ ਆਉਣ ਦੀ ਸਮੱਸਿਆ ਅਤੇ ਇਹ ਸਮੱਸਿਆ ਤੁਹਾਨੂੰ ਮਨੋਵਿਿਗਆਨਕ ਤੇ ਸਮਾਜਿਕ ਮੁੱਦਿਆਂ ਵੱਲ ਲੈ ਜਾਂਦੀ ਹੈ।
ਇੱਥੇ ਇਹ ਸਵਾਲ ਉੱਠਦਾ ਹੈ ਕਿ ਹੈੱਡਫੋਨ ਦੀ ਵਰਤੋਂ ਕਿੰਨੇ ਘੰਟੇ ਕਰਨ ਨਾਲ ਤੁਹਾਨੂੰ ਬੋਲ਼ਾ ਬਣਾ ਸਕਦੀ ਹੈ। ਇਸ ਪ੍ਰਸ਼ਨ ਦੇ ਉੱਤਰ ਵਿੱਚ, ਡਾ: ਸੁਰੇਸ਼ ਸਿੰਘ ਨਾਰੂਕਾ ਦਾ ਕਹਿਣਾ ਹੈ ਕਿ ਜ਼ਰੂਰੀ ਇਹ ਨਹੀਂ ਹੈ ਕਿ ਤੁਸੀਂ ਕਿੰਨਾ ਸਮਾਂ ਹੈੱਡਫੋਨ ਦੀ ਵਰਤੋਂ ਕਰਦੇ ਹੋ, ਬਲਕਿ ਜ਼ਰੂਰੀ ਇਹ ਹੈ ਕਿ ਤੁਸੀਂ ਆਵਾਜ਼ ਦੇ ਕਿੰਨੇ ਲੈਵਲ ‘ਤੇ ਹੈੱਡਫੋਨ ਦੀ ਵਰਤੋਂ ਕਰਦੇ ਹੋ। ਜੇ ਤੁਸੀਂ 10 ਤੋਂ 15 ਡੈਸੀਬਲ ਦੀ ਅਵਾਜ਼ ਨਾਲ ਹੈੱਡਫੋਨ ਨਾਲ ਸੰਗੀਤ ਸੁਣਦੇ ਹੋ, ਤਾਂ ਤੁਹਾਡੇ ਕੰਨ ‘ਤੇ ਕੋਈ ਬੁਰਾ ਪ੍ਰਭਾਵ ਨਹੀਂ ਪਵੇਗਾ। ਪਰ, ਜੇ ਅਸੀਂ 80-90 ਡੈਸੀਬਲ ਦੀ ਉੱਚੀ ਆਵਾਜ਼ ਵਿੱਚ ਹੈੱਡਫੋਨ ਸੁਣਦੇ ਹਾਂ, ਤਾਂ ਇਹ ਸਾਨੂੰ 5 ਮਿੰਟਾਂ ਵਿੱਚ ਵੀ ਬੋਲ਼ਾ ਬਣਾ ਸਕਦਾ ਹੈ। ਕਿਉਂਕਿ, ਲੋਕ ਉੱਚੀ ਆਵਾਜ਼ ਵਿੱਚ ਸੰਗੀਤ ਸੁਣਨਾ ਪਸੰਦ ਕਰਦੇ ਹਨ, ਉਹ ਨਾ ਸਿਰਫ ਇਨ੍ਹਾਂ ਸਾਰੀਆਂ ਮੁਸ਼ਕਲਾਂ ਦਾ ਸਾਹਮਣਾ ਕਰ ਰਹੇ ਹਨ ਬਲਕਿ ਉਹ ਸਦਾ ਲਈ ਬੋਲ਼ੇਪਣ ਦਾ ਸ਼ਿਕਾਰ ਵੀ ਹੋ ਰਹੇ ਹਨ।
Lakhimpur Updates: ਸ਼੍ਰੋਮਣੀ ਕਮੇਟੀ ਦਾ ਵਫ਼ਦ ਪੀੜ੍ਹਤ ਪਰਿਵਾਰਾਂ ਨਾਲ ਕਰੇਗਾ ਮੁਲਾਕਾਤ-ਬੀਬੀ ਜਗੀਰ ਕੌਰ
ਉੱਤਰ ਪ੍ਰਦੇਸ਼ ਦੇ ਲਖੀਮਪੁਰ ਖੀਰੀ ਵਿਖੇ ਬੀਤੇ ਕੱਲ੍ਹ ਵਾਪਰੀ ਘਟਨਾ ਦੇ ਸੰਬੰਧ ‘ਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਬੀਬੀ ਜਗੀਰ ਕੌਰ ਨੇ ਇਕ ਵਫ਼ਦ ਲਖੀਮਪੁਰ ਖੀਰੀ ਭੇਜਣ ਦਾ ਫੈਸਲਾ ਕੀਤਾ ਹੈ। ਇਸ ਸੰਬੰਧੀ ਗੱਲਬਾਤ ਕਰਦਿਆਂ ਬੀਬੀ ਜਗੀਰ ਕੌਰ ਨੇ ਕਿਹਾ ਕਿ ਲਖੀਮਪੁਰ ਖੀਰੀ ਵਿਖੇ ਸ਼ਾਂਤਮਈ ਪ੍ਰਦਰਸ਼ਨ ਕਰ ਰਹੇ ਕਿਸਾਨਾਂ ’ਤੇ ਬੀਜੇਪੀ ਦੇ ਇਕ ਮੰਤਰੀ ਦੇ ਪੁੱਤਰ ਵੱਲੋਂ ਗੱਡੀ ਚੜ੍ਹਾ ਕੇ ਕਈ ਕਿਸਾਨਾਂ ਦਾ ਕਤਲ ਅਤੇ ਕਈਆਂ ਨੂੰ ਜ਼ਖ਼ਮੀ ਕਰ ਦਿੱਤਾ ਗਿਆ, ਜੋ ਅਤਿ ਦੁਖਦਾਈ ਘਟਨਾ ਹੈ।
ਉਨ੍ਹਾਂ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਵੱਲੋਂ ਇਸ ਮਾਮਲੇ ਸੰਬੰਧੀ ਇਕ ਵਫ਼ਦ ਉੱਤਰ ਪ੍ਰਦੇਸ਼ ਭੇਜਿਆ ਜਾ ਰਿਹਾ ਹੈ, ਜੋ ਸਾਰੇ ਮਾਮਲੇ ਦੀ ਮੁਕੰਮਲ ਜਾਣਕਾਰੀ ਹਾਸਲ ਕਰੇਗਾ ਅਤੇ ਪੀੜ੍ਹਤ ਪਰਿਵਾਰਾਂ ਨੂੰ ਮਿਲੇਗਾ। ਬੀਬੀ ਜਗੀਰ ਕੌਰ ਨੇ ਦੱਸਿਆ ਕਿ ਇਸ ਵਫ਼ਦ ਵਿਚ ਸ਼੍ਰੋਮਣੀ ਕਮੇਟੀ ਦੇ ਅੰਤ੍ਰਿੰਗ ਮੈਂਬਰ ਸ. ਅਜਮੇਰ ਸਿੰਘ ਖੇੜਾ, ਸ. ਅਮਰੀਕ ਸਿੰਘ ਸ਼ਾਹਪੁਰ, ਮੈਂਬਰ ਸ. ਕੁਲਵੰਤ ਸਿੰਘ ਮੰਨਣ, ਭਾਈ ਗੁਰਚਰਨ ਸਿੰਘ ਗਰੇਵਾਲ, ਸ. ਜਰਨੈਲ ਸਿੰਘ ਡੋਗਰਾਂਵਾਲਾ, ਸ. ਸੁਖਮੀਤ ਸਿੰਘ ਕਾਦੀਆਂ, ਸ. ਹਰਭਜਨ ਸਿੰਘ ਚੀਮਾਂ ਸਮੇਤ ਸ਼੍ਰੋਮਣੀ ਕਮੇਟੀ ਦੇ ਮੀਤ ਸਕੱਤਰ ਸ. ਨਿਰਵੈਲ ਸਿੰਘ ਵੀ ਸ਼ਾਮਲ ਹਨ। ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਕਿਹਾ ਕਿ ਇਸ ਘਿਨੌਣੀ ਹਰਕਤ ਲਈ ਭਾਰਤ ਸਰਕਾਰ ਦਾ ਇਕ ਮੰਤਰੀ ਤੇ ਉਸ ਦਾ ਪੁੱਤਰ ਜ਼ੁੰਮੇਵਾਰ ਹੈ, ਜਿਸ ਨੂੰ ਤੁਰੰਤ ਬਰਖਾਸਤ ਕਰਨਾ ਚਾਹੀਦਾ ਹੈ।
ਹਰਿਆਣਾ ਦੇ ਮੁੱਖੀ ਮੰਤਰੀ ਵੱਲੋਂ ਕਿਸਾਨਾਂ ਸੰਬੰਧੀ ਕੀਤੀ ਬਿਆਨਬਾਜ਼ੀ ਅਤਿ ਨਿੰਦਣਯੋਗ -ਬੀਬੀ ਜਗੀਰ ਕੌਰ
ਇਸੇ ਦੌਰਾਨ ਬੀਬੀ ਜਗੀਰ ਕੌਰ ਨੇ ਹਰਿਆਣਾ ਦੇ ਮੁੱਖ ਮੰਤਰੀ ਦੀ ਸ਼ੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀ ਇਕ ਵੀਡੀਓ ਬਾਰੇ ਗੱਲ ਕਰਦਿਆਂ ਕਿਹਾ ਕਿ ਸੰਵਾਧਾਨਿਕ ਅਹੁਦਿਆਂ ’ਤੇ ਬੈਠੇ ਵਿਅਕਤੀਆਂ ਨੂੰ ਅਜਿਹੀ ਬਿਆਨਬਾਜ਼ੀ ਸ਼ੋਭਾ ਨਹੀਂ ਦਿੰਦੀ। ਉਨ੍ਹਾਂ ਨੇ ਕਿਹਾ ਕਿ ਕਿਸਾਨ ਦੇਸ਼ ਦੇ ਅੰਨਦਾਤਾ ਹਨ, ਜਿਨ੍ਹਾਂ ਨੇ ਦੇਸ਼ ਦੀ ਤਰੱਕੀ ਵਿਚ ਵੱਡਾ ਯੋਗਦਾਨ ਪਾਇਆ ਹੈ। ਉਨ੍ਹਾਂ ਨੇ ਕਿਹਾ ਕਿ ਜੇਕਰ ਹਰਿਆਣੇ ਦਾ ਮੁੱਖ ਮੰਤਰੀ ਕਿਸਾਨਾਂ ਨਾਲ ਹਮਦਰਦੀ ਨਹੀਂ ਕਰ ਸਕਦਾ ਤਾਂ ਅਜਿਹੀ ਬਿਆਨਬਾਜ਼ੀ ਕਰਕੇ ਦੇਸ਼ ਦੀ ਅਮਨ ਸ਼ਾਂਤੀ ਨੂੰ ਲਾਬੂ ਲਗਾਉਣ ਦਾ ਕੰਮ ਵੀ ਨਾ ਕਰੇ।
ਉਨ੍ਹਾਂ ਨੇ ਕਿਹਾ ਕਿ ਹਰਿਆਣੇ ਵਿਚ ਪਹਿਲਾਂ ਵੀ ਸਰਕਾਰੀ ਸ਼ਹਿ ’ਤੇ ਕਿਸਾਨਾਂ ਉੱਪਰ ਕਈ ਵਾਰ ਅੱਤਿਆਚਾਰ ਹੋ ਚੁੱਕਾ ਹੈ। ਅਜਿਹੇ ਵਿਚ ਮੁੱਖ ਮੰਤਰੀ ਦੀ ਅਜਿਹੀ ਬਿਆਨਬਾਜ਼ੀ ਮਾਹੌਲ ਨੂੰ ਹੋਰ ਖਰਾਬ ਕਰੇਗੀ। ਉਨ੍ਹਾਂ ਨੇ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਵੀ ਅਪੀਲ ਕੀਤੀ ਕਿ ਉਹ ਆਪਣਾ ਹੱਠੀ ਰਵੱਈਆ ਛੱਡ ਕੇ ਕਿਸਾਨਾਂ ਦੀਆਂ ਹੱਕੀ ਮੰਗਾਂ ਨੂੰ ਤੁਰੰਤ ਪ੍ਰਵਾਨ ਕਰਨ।
ਇਸੇ ਦੌਰਾਨ ਬੀਬੀ ਜਗੀਰ ਕੌਰ ਨੇ ਭਾਈ ਬਲਵੰਤ ਸਿੰਘ ਰਾਜੋਆਣਾ ਦੀ ਸਜ਼ਾ ਮੁਆਫ਼ੀ ਸੰਬੰਧੀ ਗੱਲਬਾਤ ਕਰਦਿਆਂ ਕਿਹਾ ਕਿ ਸ਼੍ਰੋਮਣੀ ਕਮੇਟੀ ਵੱਲੋਂ ਭਾਰਤ ਦੇ ਗ੍ਰਹਿ ਮੰਤਰੀ ਨੂੰ ਪੱਤਰ ਲਿਖ ਕੇ ਮਿਲਣ ਲਈ ਸਮੇਂ ਦੀ ਮੰਗ ਕੀਤੀ ਗਈ ਹੈ। ਉਨ੍ਹਾਂ ਨੇ ਕਿਹਾ ਕਿ ਜਲਦੀ ਹੀ ਸਮਾਂ ਮਿਲਣ ’ਤੇ ਸ਼੍ਰੋਮਣੀ ਕਮੇਟੀ ਦਾ ਵਫ਼ਦ ਗ੍ਰਹਿ ਮੰਤਰੀ ਨੂੰ ਮਿਲ ਕੇ ਭਾਈ ਰਾਜੋਆਣਾ ਦੀ ਸਜ਼ਾ ਮੁਆਫ਼ੀ ਦੇ ਕੇਸ ਦਾ ਨਿਪਟਾਰਾ ਕਰਨ ਲਈ ਕਹੇਗਾ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਵੱਲੋਂ ਭਾਰਤ ਦੇ ਰਾਸ਼ਟਰਪਤੀ ਨੂੰ ਭਾਈ ਰਾਜੋਆਣਾ ਦੀ ਸਜ਼ਾ ਮੁਆਫ਼ੀ ਲਈ ਅਪੀਲ ਕੀਤੀ ਗਈ ਸੀ, ਜਿਸ ਵਿਚ ਜਾਣਬੁਝ ਕੇ ਦੇਰੀ ਕੀਤੀ ਜਾ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਸੁਪਰੀਮ ਕੋਰਟ ਵੱਲੋਂ ਵੀ ਸਰਕਾਰ ਨੂੰ ਭਾਈ ਰਾਜੋਆਣਾ ਦੇ ਕੇਸ ਸੰਬੰਧੀ ਜਲਦ ਫੈਸਲਾ ਕਰਨ ਲਈ ਹੁਕਮ ਜਾਰੀ ਕੀਤੇ ਹੋਏ ਹਨ।
Lakhimpur Updates: ਦਿੱਲੀ ਦੇ CM ਕੇਜਰੀਵਾਲ ਨੇ ਲਖੀਮਪੁਰ ‘ਚ ਵਾਪਰੀ ਘਟਨਾ ‘ਤੇ ਕਹੀ ਇਹ ਗੱਲ
ਦਿੱਲੀ ਦੇ ਮੁੱਖ ਮੰਤਰੀ ਕੇਜਰੀਵਾਲ ਨੇ ਲਖੀਮਪੁਰ ‘ਚ ਵਾਪਰੀ ਘਟਨਾ ਬਾਰੇ ਦੁੱਖ ਪ੍ਰਗਟ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਇਸ ਘਟਨਾ ਨਾਲ ਸੰਬੰਧਤ ਜੋ ਤਸਵੀਰਾਂ ਸਾਹਮਣੇ ਆਈਆ ਹਨ। ਉਹ ਕਾਨੂੰਨ ਤੇ ਸਿਸਟਮ ਲਈ ਸ਼ਰਮਸਾਰ ਕਰ ਦੇਣ ਵਾਲੀਆਂ ਹਨ।
ਐਤਵਾਰ ਨੂੰ ਲਖੀਮਪੁਰ ਖੇੜੀ ਦੇ ਟਿਕੁਨੀਆ ਇਲਾਕੇ ਵਿੱਚ ਹਿੰਸਕ ਝੜਪ ਹੋਈ ਸੀ, ਜਿਸ ਵਿੱਚ 4 ਕਿਸਾਨ ਮਾਰੇ ਗਏ ਸਨ। ਦੋਸ਼ ਹੈ ਕਿ ਕੇਂਦਰੀ ਗ੍ਰਹਿ ਰਾਜ ਮੰਤਰੀ ਅਜੈ ਮਿਸ਼ਰਾ ਦੇ ਪੁੱਤਰ ਨੇ ਉਨ੍ਹਾਂ ਕਿਸਾਨਾਂ ‘ਤੇ ਕਾਰ ਚੜ੍ਹਾਈ ਸੀ। ਇਸ ਤੋਂ ਬਾਅਦ ਮਾਹੌਲ ਵਿਗੜ ਗਿਆ ਅਤੇ 4 ਭਾਜਪਾ ਵਰਕਰ ਵੀ ਮਾਰੇ ਗਏ।
ਉਨ੍ਹਾਂ ਨੇ ਕਿਹਾ ਦੋਸ਼ੀਆਂ ਵਿਰੁੱਧ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਤਾਂ ਜੋ ਕਿਸਾਨ ਪਰਿਵਾਰਾਂ ਨੂੰ ਨਿਆਂ ਮਿਲ ਸਕੇ।
ये वास्तव में ह्रदय विदारक है। ये तस्वीरें कानून और सिस्टम को शर्मसार कर देने वाली हैं। जो भी लोग दोषी हों उनके ख़िलाफ़ सख़्त से सख़्त कार्रवाई होनी चाहिए ताकि किसान परिवारों को न्याय मिल सके। https://t.co/RTutRWRizy
— Arvind Kejriwal (@ArvindKejriwal) October 5, 2021
Lakhimpur ‘ਚ ਕਿਸਾਨਾਂ ਤੇ ਹਮਲੇ ਦਾ ਵੀਡੀਓ ਵਾਇਰਲ, Surjewala ਨੇ ਟਵੀਟ ਕਰ ਮੋਦੀ ‘ਤੇ ਸਾਧਿਆ ਨਿਸ਼ਾਨਾ
ਨਵੀਂ ਦਿੱਲੀ : ਲਖੀਮਪੁਰ ਹਿੰਸਾ ਦਾ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ, ਜਿਸ ‘ਚ ਦਿੱਖ ਰਿਹਾ ਹੈ ਕਿ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਨੂੰ ਪਿੱਛੇ ਤੋਂ ਦੋ ਗੱਡੀਆਂ ਆ ਕੇ ਕੁਚਲ ਕੁਚਲ ਰਹੀਆਂ ਹਨ। ਇਹ ਵੀਡੀਓ ਸਾਹਮਣੇ ਆਉਣ ਤੋਂ ਬਾਅਦ ਵਿਰੋਧੀ ਆਗੂਆਂ ਨੇ ਬੀਜੇਪੀ ‘ਤੇ ਨਿਸ਼ਾਨਾ ਸਾਧਨਾ ਸ਼ੁਰੂ ਕਰ ਦਿੱਤਾ ਹੈ। ਇਸ ਕੜੀ ‘ਚ ਕਾਂਗਰਸ ਆਗੂ ਰਣਦੀਪ ਸਿੰਘ ਸੁਰਜੇਵਾਲਾ ਨੇ ਵੀਡੀਓ ਸ਼ੇਅਰ ਕਰ ਟਵੀਟ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਕਿਸਾਨਾਂ ਨੂੰ ਪਿੱਛੇ ਤੋਂ ਗੱਡੀ ਤਲੇ ਕੁਚਲਣ ਵਾਲੇ ਦਿਲ ਕੰਬਾ ਵਾਲੇ ਵੀਡੀਓ ਦੇ 36 ਘੰਟਿਆਂ ਬਾਅਦ ਵੀ ਦੇਸ਼ ਦੇ ਗ੍ਰਹਿ ਰਾਜ ਮੰਤਰੀ ਨੂੰ ਨਹੀਂ ਬਰਖਾਸਤ ਕਰ ਅਤੇ ਨਾ ਹੀ ਕਤਲ ਦਾ ਕੇਸ ਦਰਜ ਕਰ ਮੋਦੀ ਨੇ ਸਾਬਤ ਕਰ ਦਿੱਤਾ ਹੈ ਕਿ ਉਹ ਲਖਨਊ ਵਿੱਚ ਲੋਕਤੰਤਰ ਦੇ ਬਰਬਾਦੀ ਵੱਡਾ ਉਤਸਵ ਵਿੱਚ ਸ਼ਰੀਕ ਹੋਣ ਜਾ ਰਹੇ ਹੈ।
ਦੱਸ ਦਈਏ ਕਿ, ਲਖੀਮਪੁਰ ਖੀਰੀ ਦੇ ਤਿਕੁਨੀਆ ਇਲਾਕੇ ਵਿੱਚ ਐਤਵਾਰ ਨੂੰ ਹਿੰਸਕ ਝੜਪ ਹੋ ਗਈ ਸੀ, ਜਿਸ ਵਿੱਚ 4 ਕਿਸਾਨ ਮਾਰੇ ਗਏ। ਦੋਸ਼ ਹੈ ਕਿ ਕੇਂਦਰੀ ਗ੍ਰਹਿ ਰਾਜਮੰਤਰੀ ਅਜੈ ਮਿਸ਼ਰਾ ਦੇ ਬੇਟੇ ਨੇ ਉਨ੍ਹਾਂ ਕਿਸਾਨਾਂ ‘ਤੇ ਕਾਰ ਚੜਾਈ ਸੀ। ਇਸ ਤੋਂ ਬਾਅਦ ਮਾਹੌਲ ਖ਼ਰਾਬ ਹੋਇਆ ਅਤੇ 4 ਬੀਜੇਪੀ ਕਰਮਚਾਰੀ ਵੀ ਮਾਰੇ ਗਏ। ਹਿੰਸਾ ਤੋਂ ਬਾਅਦ ਪੂਰਾ ਯੂਪੀ ਰਾਜਨੀਤਕ ਅਖਾੜਾ ਬਣਿਆ ਹੋਇਆ ਹੈ।
किसानों को पीछे से गाड़ी तले कुचलने वाले दिल दहलाने वाले विडीयो के 36 घंटे बाद भी देश के गृह राज्य मंत्री को न बर्खास्त कर और न हत्या का मुक़दमा दर्ज कर मोदी जी ने साबित कर दिया है कि वो लखनऊ में प्रजातंत्र के बर्बादी महोत्सव में शरीक होने जा रहे हैं।#Lakhimpur_Kheri pic.twitter.com/HTwvj3g6Ud
— Randeep Singh Surjewala (@rssurjewala) October 5, 2021












