ਇੰਡੀਗੋ ਏਅਰਲਾਈਨਜ਼ ਵਲੋਂ ਇੱਕ ਦਿਵਿਆਂਗ ਬੱਚੇ ਨੂੰ ਵਿਮਾਨ ‘ਚ ਚੜ੍ਹਨ ਤੋਂ ਰੋਕਣ ਦਾ ਮਾਮਲਾ ਹੁਣ ਕੇਂਦਰ ਤੱਕ ਪਹੁੰਚ ਗਿਆ ਹੈ। ਇਸ ਘਟਨਾ ਨੂੰ ਲੈ ਕੇ ਕੇਂਦਰੀ ਸ਼ਹਿਰੀ ਹਵਾਬਾਜ਼ੀ ਮੰਤਰੀ ਜਯੋਤਿਰਾਦਿੱਤਿਆ ਨੇ ਕਿਹਾ ਕਿ ਅਜਿਹਾ ਵਿਵਹਾਰ ਬਰਦਾਸ਼ਤ ਨਹੀਂ ਕੀਤਾ ਜਾਵੇਗਾ।

ਉਨ੍ਹਾਂ ਨੇ ਟਵੀਟ ਕਰਕੇ ਲਿਖਿਆ ਕਿ ਅਜਿਹੇ ਰਵੱਈਏ ਲਈ ਬਿਲਕੁਲ ਵੀ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਕਿਸੇ ਵੀ ਇਨਸਾਨ ਨੂੰ ਇਹ ਸਹਿਣ ਨਾ ਕਰਨਾ ਪਵੇ। ਮੈਂ ਮਾਮਲੇ ਦੀ ਖੁਦ ਜਾਂਚ ਕਰ ਰਿਹਾ ਹਾਂ। ਜਿਸਦੇ ਬਾਅਦ ਉੱਚਿਤ ਕਾਰਵਾਈ ਕੀਤੀ ਜਾਵੇਗੀ।ਉਨ੍ਹਾਂ ਨੇ ਇੰਡੀਗੋ ਤੋਂ ਰਿਪੋਰਟ ਮੰਗੀ ਹੈ। ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤੇ ਜਾਣ ਤੋਂ ਬਾਅਦ ਇਸ ਮਾਮਲੇ ‘ਚ ਕਾਰਵਾਈ ਕੀਤੀ ਗਈ ਹੈ।

ਦਰਅਸਲ ਮਾਮਲਾ ਕੀ ਹੈ
ਸ਼ਨੀਵਾਰ ਨੂੰ ਇੱਕ ਵੱਖਰਾ ਬੱਚਾ ਆਪਣੇ ਮਾਤਾ-ਪਿਤਾ ਨਾਲ ਰਾਂਚੀ ਏਅਰਪੋਰਟ ਪਹੁੰਚਿਆ। ਇਸ ਦੌਰਾਨ ਉਸ ਨੂੰ ਇੰਡੀਗੋ ਦੀ ਰਾਂਚੀ-ਹੈਦਰਾਬਾਦ ਫਲਾਈਟ ‘ਚ ਸਵਾਰ ਹੋਣ ਤੋਂ ਰੋਕ ਦਿੱਤਾ ਗਿਆ, ਜਿਸ ਤੋਂ ਬਾਅਦ ਉਸ ਦੇ ਮਾਤਾ-ਪਿਤਾ ਨੇ ਵੀ ਜਹਾਜ਼ ‘ਚ ਸਫਰ ਨਾ ਕਰਨ ਦਾ ਫੈਸਲਾ ਕੀਤਾ।

ਇਸ ਮਾਮਲੇ ‘ਤੇ ਏਅਰਲਾਈਨ ਦੇ ਬਿਆਨ
‘ਇੰਡੀਗੋ’ ਨੇ ਕਿਹਾ ਕਿ 7 ਮਈ ਨੂੰ ਇਕ ਅਪਾਹਜ ਬੱਚਾ ਆਪਣੇ ਪਰਿਵਾਰ ਨਾਲ ਫਲਾਈਟ ‘ਚ ਸਵਾਰ ਨਹੀਂ ਹੋ ਸਕਿਆ ਕਿਉਂਕਿ ਉਹ ਡਰਿਆ ਹੋਇਆ ਸੀ। ਗਰਾਊਂਡ ਸਟਾਫ ਨੇ ਉਸ ਦੇ ਸ਼ਾਂਤ ਹੋਣ ਲਈ ਆਖਰੀ ਮਿੰਟ ਤੱਕ ਇੰਤਜ਼ਾਰ ਕੀਤਾ, ਪਰ ਕੋਈ ਫਾਇਦਾ ਨਹੀਂ ਹੋਇਆ। ਅਜਿਹੇ ‘ਚ ਯਾਤਰੀਆਂ ਦੀ ਸੁਰੱਖਿਆ ਦੇ ਮੱਦੇਨਜ਼ਰ ਬੱਚੇ ਨੂੰ ਫਲਾਈਟ ‘ਚ ਨਹੀਂ ਸੀ ਬਿਠਾਇਆ ਗਿਆ। ਇਸ ਤੋਂ ਬਾਅਦ ਪਰਿਵਾਰ ਨੂੰ ਏਅਰਲਾਈਨ ਦੁਆਰਾ ਹੋਟਲ ਵਿੱਚ ਰਿਹਾਇਸ਼ ਦਿੱਤੀ ਗਈ ਅਤੇ ਉਹ ਅਗਲੀ ਸਵੇਰ ਹੈਦਰਾਬਾਦ ਲਈ ਰਵਾਨਾ ਹੋਏ।

ਸਾਥੀ ਯਾਤਰੀ ਨੇ ਸੋਸ਼ਲ ਮੀਡੀਆ ‘ਤੇ ਪੂਰੀ ਘਟਨਾ ਨੂੰ ਸਾਂਝਾ ਕੀਤਾ
ਮਨੀਸ਼ਾ ਗੁਪਤਾ ਨਾਮਕ ਯਾਤਰੀ ਨੇ ਸੋਸ਼ਲ ਮੀਡੀਆ ‘ਤੇ ਘਟਨਾ ਬਾਰੇ ਵਿਸਥਾਰ ਨਾਲ ਦੱਸਿਆ। ਉਨ੍ਹਾਂ ਲਿਖਿਆ ਕਿ ਸ਼ਨੀਵਾਰ ਨੂੰ ਰਾਂਚੀ ਏਅਰਪੋਰਟ ‘ਤੇ ਇਕ ਅਪਾਹਜ ਬੱਚਾ ਫਲਾਈਟ ‘ਚ ਸਵਾਰ ਹੋਣ ਤੋਂ ਡਰ ਰਿਹਾ ਸੀ। ਉਸ ਦੇ ਮਾਪੇ ਉਸ ਨੂੰ ਸ਼ਾਂਤ ਕਰਨ ਦੀ ਕੋਸ਼ਿਸ਼ ਕਰ ਰਹੇ ਸਨ। ਇਸ ਦੌਰਾਨ ਇੰਡੀਗੋ ਦੇ ਕਰਮਚਾਰੀਆਂ ਨੇ ਉਸਨੂੰ ਵਿਮਾਨ ‘ਚ ਚੜ੍ਹਾਉਣ ਤੋਂ ਇਨਕਾਰ ਕਰ ਦਿੱਤਾ ਸੀ। ਉਨ੍ਹਾਂ ਨੇ ਦਲੀਲ ਦਿੱਤੀ ਕਿ ਇਸ ਨਾਲ ਹੋਰ ਯਾਤਰੀਆਂ ਨੂੰ ਖਤਰਾ ਹੈ।

LEAVE A REPLY

Please enter your comment!
Please enter your name here