Home Blog Page 2354

Transport Minister ਦੇ ਹੁਕਮਾਂ ‘ਤੇ RTA ਸੈਕਰੇਟਰੀ ਨੇ ਅੱਧਾ ਦਰਜਨ ਬੱਸਾਂ ਕੀਤੀਆਂ ਬੰਦ

0

ਟਰਾਂਸਪੋਰਟ ਮੰਤਰੀ ਅਮਰਿੰਦਰ ਸਿੰਘ ਰਾਜਾ ਵੜਿੰਗ ਵੱਲੋਂ ਚਲਾਈ ਜਾ ਰਹੀ ਟਰਾਂਸਪੋਰਟ ਮਾਫੀਆ ਖ਼ਿਲਾਫ਼ ਮੁਹਿੰਮ ਦਾ ਸਖਤੀ ਨਾਲ ਪਾਲਣ ਕਰਦੇ ਹੋਏ ਅੰਮ੍ਰਿਤਸਰ ਦੇ ਨਵ-ਨਿਯੁਕਤ ਆਰ. ਟੀ. ਏ. ਸੈਕਰੇਟਰੀ ਅਰਸ਼ਦੀਪ ਸਿੰਘ ਲੁਬਾਣਾ ਨੇ ਵੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਅਤੇ ਟਰਾਂਸਪੋਰਟ ਮਾਫੀਆ ’ਤੇ ਸ਼ਿਕੰਜ਼ਾ ਕੱਸ ਦਿੱਤਾ ਹੈ ।

ਇਸ ਮੁਹਿੰਮ ਤਹਿਤ ਅੰਮ੍ਰਿਤਸਰ ’ਚ ਵੱਖ-ਵੱਖ ਸਥਾਨਾਂ ’ਤੇ ਅੱਧਾ ਦਰਜਨ ਬੱਸਾਂ ਨੂੰ ਬੰਦ ਕਰ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਕੁੱਝ ਬੱਸਾਂ ਦੇ ਚਲਾਨ ਵੀ ਕੱਟੇ ਗਏ ਹਨ, ਜੋ ਟੈਕਸ ਡਿਫਾਲਟਰ ਸਨ ਜਾਂ ਫਿਰ ਨਾਜਾਇਜ਼ ਤੌਰ ’ਤੇ ਚਲਾਈ ਜਾ ਰਹੀ ਸਨ। ਬੰਦ ਕੀਤੀਆਂ ਜਾਣ ਵਾਲੀਆਂ ਬੱਸਾਂ ’ਤੇ ਨਿਯਮਾਂ ਅਨੁਸਾਰ ਕਾਨੂੰਨੀ ਕਾਰਵਾਈ ਵੀ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਆਉਣ ਵਾਲੇ ਦਿਨਾਂ ’ਚ ਵੀ ਟਰਾਂਸਪੋਰਟ ਮਾਫੀਆ ਖ਼ਿਲਾਫ਼ ਵੱਡਾ ਐਕਸ਼ਨ ਕਰਨ ਦੇ ਨਿਰਦੇਸ਼ ਸਟੇਟ ਟਰਾਂਸਪੋਰਟ ਕਮਿਸ਼ਨਰ ਦੇ ਦਫਤਰ ਤੋਂ ਜਾਰੀ ਕੀਤੇ ਜਾ ਚੁੱਕੇ ਹਨ।

ਉੱਥੇ ਹੀ ਟਰਾਂਸਪੋਰਟ ਵਿਭਾਗ ਦੀ ਇਸ ਕਾਰਵਾਈ ਤੋਂ ਟਰਾਂਸਪੋਰਟ ਮਾਫੀਆ ਅਤੇ ਟੈਕਸ ਮਾਫੀਆ ਵੀ ਬੁਰੀ ਤਰ੍ਹਾਂ ਨਾਲ ਸਹਿਮ ਗਿਆ ਹੈ ਕਿਉਂਕਿ ਨਾਜਾਇਜ਼ ਤੌਰ ’ਤੇ ਚੱਲਣ ਵਾਲੀਆਂ ਬੱਸਾਂ ਅਤੇ ਟੈਕਸ ਡਿਫਾਲਟਰ ਬੱਸਾਂ ’ਤੇ ਸਿਰਫ਼ ਅੰਮ੍ਰਿਤਸਰ ’ਚ ਨਹੀਂ ਸਗੋਂ ਰਾਜ ਦੇ ਸਾਰੇ ਪ੍ਰਮੁੱਖ ਜ਼ਿਲ੍ਹਿਆਂ ’ਚ ਕਾਰਵਾਈ ਕੀਤੀ ਜਾ ਰਹੀ ਹੈ। ਖੁਦ ਟਰਾਂਸਪੋਰਟ ਮੰਤਰੀ ਅਮਰਿੰਦਰ ਸਿੰਘ ਰਾਜਾ ਵੜਿੰਗ ਵੀ ਅਧਿਕਾਰੀਆਂ ਦੀ ਟੀਮ ਨਾਲ ਨਾਜਾਇਜ਼ ਤੌਰ ’ਤੇ ਚੱਲਣ ਵਾਲੀਆਂ ਬੱਸਾਂ ਨੂੰ ਬੰਦ ਕਰ ਚੁੱਕੇ ਹਨ ।

ਉਨ੍ਹਾਂ ਨੇ ਆਰ. ਟੀ. ਏ. ਸੈਕਰੇਟਰੀ ਅਤੇ ਟਰਾਂਸਪੋਰਟ ਵਿਭਾਗ ਦੇ ਹੋਰ ਅਧਿਕਾਰੀਆਂ ਨੂੰ ਸਪੱਸ਼ਟ ਹੁਕਮ ਦਿੱਤੇ ਹਨ ਕਿ ਕਿਸੇ ਵੀ ਟੈਕਸ ਡਿਫਾਲਟਰ ਬੱਸ ਨੂੰ ਸੜਕ ’ਤੇ ਨਾ ਚਲਣ ਦਿੱਤਾ ਜਾਵੇ ਕਿਉਂਕਿ ਜਦੋਂ ਟੈਕਸ ਦੀ ਚੋਰੀ ਹੁੰਦੀ ਹੈ ਤਾਂ ਰਾਜ ਦਾ ਵਿਕਾਸ ਵੀ ਘੱਟ ਹੁੰਦਾ ਹੈ ਇਮਾਨਦਾਰੀ ਦੇ ਨਾਲ ਜੇਕਰ ਰੈਵੇਨਿਊ ਮਿਲੇ ਤਾਂ ਇਸ ਰੈਵੇਨਿਊ ਨਾਲ ਰਾਜ ਦਾ ਠੀਕ ਤਰੀਕੇ ਨਾਲ ਵਿਕਾਸ ਕੀਤਾ ਜਾ ਸਕਦਾ ਹੈ ।

ਟਰਾਂਸਪੋਰਟ ਮਾਫੀਆ ਦੀ ਗੱਲ ਕਰੀਏ ਤਾਂ ਪਤਾ ਲੱਗਦਾ ਹੈ ਕਿ ਇਸ ਮਾਫੀਆ ’ਤੇ ਹਮੇਸ਼ਾ ਕਿਸੇ ਨਾ ਕਿਸੇ ਵੱਡੇ ਨੇਤਾ ਦੀ ਛਤਰ-ਛਾਇਆ ਬਣੀ ਰਹੀ ਹੈ ਭਾਵੇਂ ਸਾਬਕਾ ਅਕਾਲੀ-ਭਾਜਪਾ ਗਠਜੋੜ ਸਰਕਾਰ ਦਾ ਕਾਰਜਕਾਲ ਰਿਹਾ ਹੋ ਜਾਂ ਫਿਰ ਮੌਜੂਦਾ ਕਾਂਗਰਸ ਸਰਕਾਰ ਟਰਾਂਸਪੋਰਟ ਮਾਫੀਆ ਹਮੇਸ਼ਾ ਕਿਸੇ ਨਾ ਕਿਸੇ ਵੱਡੇ ਨੇਤਾ ਦੇ ਇਸ਼ਾਰੇ ’ਤੇ ਹੀ ਸੁਰੱਖਿਅਤ ਰਹਿੰਦਾ ਹੈ। ਨਵੀਂ ਸਰਕਾਰ ਆਉਣ ’ਤੇ ਚਿਹਰੇ ਜ਼ਰੂਰ ਬਦਲ ਜਾਂਦੇ ਹਨ ਪਰ ਹਲਾਤ ਪਹਿਲਾਂ ਵਾਲੇ ਹੀ ਰਹਿੰਦੇ ਹੈ । ਟਰਾਂਸਪੋਰਟ ਵਿਭਾਗ ਦੇ ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਜੇਕਰ ਟਰਾਂਸਪੋਰਟ ਵਿਭਾਗ ਦੇ ਅਧਿਕਾਰੀਆਂ ਨੂੰ ਫਰੀ ਹੈਂਡ ਕਰ ਦਿੱਤਾ ਜਾਵੇ ਤਾਂ ਇਕ ਹਫ਼ਤੇ ’ਚ ਨਾਜਾਇਜ਼ ਤੌਰ ’ਤੇ ਚਲਣ ਵਾਲੀ ਬੱਸਾਂ ਅਤੇ ਟੈਕਸ ਡਿਫਾਲਟਰ ਬੱਸਾਂ ਨੂੰ ਬੰਦ ਕੀਤਾ ਜਾ ਸਕਦਾ ਹੈ।

ਸੂਤਰਾਂ ਦੇ ਹਵਾਲੇ ਤੋਂ ਵੱਡੀ ਖ਼ਬਰ : Razia Sultana ਦਾ ਅਸਤੀਫ਼ਾ ਹੋਇਆ ਨਾਮਨਜ਼ੂਰ, ਅੱਜ Cabinet Meeting ‘ਚ ਵੀ ਲੈ ਸਕਦੀ ਹੈ ਹਿੱਸਾ

0

ਚੰਡੀਗੜ੍ਹ : ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਤੋਂ ਬਾਅਦ ਅਸਤੀਫਾ ਦੇਣ ਵਾਲੀ ਰਜ਼ੀਆ ਸੁਲਤਾਨਾ ਦਾ ਅਸਤੀਫਾ ਨਾਮਨਜ਼ੂਰ ਹੋ ਗਿਆ ਹੈ। ਸੂਤਰਾਂ ਦੇ ਹਵਾਲੇ ਤੋਂ ਖ਼ਬਰ ਸਾਹਮਣੇ ਆ ਰਹੀ ਹੈ ਕਿ ਮੁੱਖਮੰਤਰੀ ਚਰਨਜੀਤ ਸਿੰਘ ਚੰਨੀ ਨੇ ਰਜਿਆ ਸੁਲਤਾਨਾ ਨਾਲ ਆਪਣੇ ਆਪ ਗੱਲ ਕੀਤੀ, ਜਿਸ ਤੋਂ ਬਾਅਦ ਅਸਤੀਫਾ ਨਾਮਨਜ਼ੂਰ ਕਰ ਦਿੱਤਾ ਗਿਆ। ਇਸ ਦੇ ਨਾਲ ਹੀ ਰਜਿਆ ਸੁਲਤਾਨਾ ਅੱਜ ਹੋਣ ਵਾਲੀ ਕੈਬਿਨਟ ਮੀਟਿੰਗ ਵਿੱਚ ਵੀ ਹਿੱਸਾ ਲੈ ਸਕਦੀ ਹੈ।

ਵਰੁਣ ਗਾਂਧੀ ਨੇ ਲਖੀਮਪੁਰ ਮਾਮਲੇ ‘ਤੇ ਟਵੀਟ ਕਰ ਕਹੀ ਇਹ ਗੱਲ

0

ਭਾਜਪਾ ਦੇ ਸੰਸਦ ਮੈਂਬਰ ਵਰੁਣ ਗਾਂਧੀ ਨੇ ਦੋਸ਼ ਲਾਇਆ ਹੈ ਕਿ ਲਖੀਮਪੁਰ ਖੀਰੀ ਮਾਮਲੇ ਨੂੰ ਹਿੰਦੂ ਬਨਾਮ ਸਿੱਖ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਸ ਸੰਬੰਧ ‘ਚ ਉਨ੍ਹਾਂ ਨੇ ਕਿਹਾ ਕਿ ਇਹ ਕੋਸ਼ਿਸ਼ ਨਾ ਸਿਰਫ ‘ਅਨੈਤਿਕ ਅਤੇ ਗਲਤ ਧਾਰਨਾ’ ਪੈਦਾ ਕਰ ਰਹੀ ਹੈ ਬਲਕਿ ‘ਖਤਰਨਾਕ’ ਵੀ ਹੈ।

ਵਰੁਣ ਗਾਂਧੀ ਨੇ ਆਪਣੇ ਟਵੀਟ ਵਿੱਚ ਦਾਅਵਾ ਕੀਤਾ ਕਿ ਲਖੀਮਪੁਰ ਖੀਰੀ ਨੂੰ ਹਿੰਦੂ ਬਨਾਮ ਸਿੱਖ ਲੜਾਈ ਵਿੱਚ ਬਦਲਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਨ੍ਹਾਂ ਨੇ ਲਿਿਖਆ, ‘ਲਖੀਮਪੁਰ ਖੀਰੀ’ ਨੂੰ ਹਿੰਦੂ ਬਨਾਮ ਸਿੱਖ ਲੜਾਈ ਵਿੱਚ ਬਦਲਣ ਦੇ ਯਤਨ ਕੀਤੇ ਜਾ ਰਹੇ ਹਨ।

ਉਨ੍ਹਾਂ ਦਾ ਕਹਿਣਾ ਹੈ ਕਿ ਇਹ ਨਾ ਸਿਰਫ ਇੱਕ ਅਨੈਤਿਕ ਅਤੇ ਗਲਤ ਬਿਰਤਾਂਤ ਹੈ ਬਲਕਿ ਖਤਰਨਾਕ ਵੀ ਹੈ। ਉਨ੍ਹਾਂ ਜ਼ਖ਼ਮਾਂ ਨੂੰ ਦੁਬਾਰਾ ਖੁਰਚਨਾ ਖਤਰਨਾਕ ਹੈ ਜਿਨ੍ਹਾਂ ਨੂੰ ਭਰਨ ਵਿਚ ਇੱਕ ਪੀੜ੍ਹੀ ਲੱਗ ਗਈ। ਵਰੁਣ ਗਾਂਧੀ ਨੇ ਕਿਹਾ ਕਿ ਸਾਨੂੰ ਰਾਜਨੀਤਿਕ ਲਾਭਾਂ ਨੂੰ ਰਾਸ਼ਟਰੀ ਏਕਤਾ ਤੋਂ ਉੱਪਰ ਨਹੀਂ ਰੱਖਣਾ ਚਾਹੀਦਾ।

ਰੂਸ ‘ਚ ਵਾਪਰਿਆ ਭਿਆਨਕ ਹਾਦਸਾ, ਜਹਾਜ਼ ਦੇ ਕ੍ਰੈਸ਼ ਹੋਣ ਨਾਲ 16 ਲੋਕਾਂ ਦੀ ਹੋਈ ਮੌਤ

0

ਰੂਸ ਤੋਂ ਇੱਕ ਜਹਾਜ਼ ਦੇ ਹਾਦਸਾਗ੍ਰਸਤ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਅੱਜ ਰੂਸ ‘ਚ ਇੱਕ ਭਿਆਨਕ ਜਹਾਜ਼ ਹਾਦਸਾ ਹੋ ਗਿਆ, ਜਿਸ ’ਚ 16 ਯਾਤਰੀਆਂ ਦੀ ਮੌਤ ਹੋ ਗਈ। ਇਸ ਐੱਲ-410 ਰੂਸੀ ਜਹਾਜ਼ ’ਚ ਕੁੱਲ 23 ਯਾਤਰੀ ਸਵਾਰ ਸਨ। ਇਹ ਜਹਾਜ਼ ਟਾਟਰਸਤਾਨ ਗਣਰਾਜ ਕੋਲ ਹਾਦਸਾਗ੍ਰਸਤ ਹੋ ਗਿਆ ਹੈ।

ਇਸ ਹਾਦਸੇ ‘ਚ ਸ਼ਿਕਾਰ ਹੋਏ ਲੋਕਾਂ ‘ਚੋਂ ਬਚਾਅ ਟੀਮ ਨੇ 7 ਲੋਕਾਂ ਨੂੰ ਜ਼ਿੰਦਾ ਬਚਾਅ ਲਿਆ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਜਹਾਜ਼ ਹਾਦਸਾ ਸਥਾਨਕ ਸਮੇਂ ਅਨੁਸਾਰ ਸਵੇਰੇ 9.30 ਵਜੇ ਵਾਪਰਿਆ। ਰੂਸ ਦੇ ਐਮਰਜੈਂਸੀ ਮੰਤਰਾਲੇ ਨੇ ਦੱਸਿਆ ਕਿ ਇਸ ਹਾਦਸੇ ’ਚ 16 ਲੋਕਾਂ ਦੀ ਮੌਤ ਹੋ ਗਈ। ਮੰਤਰਾਲੇ ਵੱਲੋਂ ਜਾਰੀ ਕੀਤੀ ਗਈ ਤਸਵੀਰ ’ਚ ਇਹ ਸਾਫ਼ ਦਿਖਾਈ ਦੇ ਰਿਹਾ ਹੈ ਕਿ ਜਹਾਜ਼ ਦੇ ਦੋ ਟੁਕੜੇ ਹੋ ਗਏ ਹਨ।

ਜਹਾਜ਼ ਪੂਰੀ ਤਰ੍ਹਾਂ ਨੁਕਸਾਨਿਆ ਗਿਆ। ਸਥਾਨਕ ਸਿਹਤ ਮੰਤਰਾਲੇ ਨੇ ਕਿਹਾ ਕਿ ਬਚਾਏ ਗਏ 7 ਲੋਕਾਂ ਨੂੰ ਹਸਪਤਾਲ ’ਚ ਦਾਖਲ ਕਰਵਾਇਆ ਗਿਆ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਇਨ੍ਹਾਂ ’ਚੋਂ ਇੱਕ ਦੀ ਹਾਲਤ ਬਹੁਤ ਗੰਭੀਰ ਹੈ। ਡਾਕਟਰ ਉਸ ਦੀ ਜਾਨ ਬਚਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਇਹ ਜਹਾਜ਼ ਰੂਸੀ ਫੌਜ ਅਤੇ ਜਲ ਸੈਨਾ ਦੀ ਮਦਦ ਕਰਨ ਵਾਲੇ ਇੱਕ ਸਵੈਮਸੇਵੀ ਸੰਗਠਨ ਦਾ ਹੈ। ਇਹ ਸੰਗਠਨ ਆਪਣੇ ਆਪ ਨੂੰ ਖੇਡ ਤੇ ਰੱਖਿਆ ਸੰਗਠਨ ਦੱਸਦਾ ਹੈ। ਰੂਸੀ ਅਧਿਕਾਰੀ ਇਸ ਜਹਾਜ਼ ਹਾਦਸੇ ਦੀ ਜਾਂਚ ਕਰ ਰਹੇ ਹਨ।

ਰਾਹੁਲ ਗਾਂਧੀ ਨੇ ਟਵੀਟ ਕਰ PM Modi ‘ਤੇ ਕੱਸਿਆ ਤੰਜ, ਕਿਹਾ ਇਨ੍ਹਾਂ ਮਾਮਲਿਆਂ ‘ਚ PM Modi ਨੇ ਧਾਰੀ ਚੁੱਪ

0

ਰਾਹੁਲ ਗਾਂਧੀ ਨੇ ਅੱਜ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ‘ਤੇ ਇੱਕ ਤੰਜ ਕਸਦਿਆਂ ਕਿਹਾ ਹੈ ਕਿ ਕੁੱਝ ਅਜਿਹੇ ਮਾਮਲੇ ਹਨ ਜਿਨ੍ਹਾਂ ‘ਤੇ ਪੀਐੱਮ ਮੋਦੀ ਨੇ ਚੁੱਪ ਧਾਰੀ ਹੋਈ ਹੈ।ਉਨ੍ਹਾਂ ਨੇ ਇਸ ਸੰਬੰਧ ‘ਚ ਇੱਕ ਟਵੀਟ ਕਰਕੇ ਕਿਹਾ ਕਿ ਦੇਸ਼ ‘ਚ ਇੰਨੀ ਬੇਰੁਜ਼ਗਾਰੀ ਹੈ ਤੇ ਪੀਐੱਮ ਮੋਦੀ ਇਸ ਸੰਬੰਧੀ ਚੁੱਪ ਧਾਰਨ ਕਰਕੇ ਬੈਠੇ ਹਨ। ਇਸ ਦੇ ਨਾਲ ਹੀ ਉਨ੍ਹਾਂ ਨੇ ਇਹ ਵੀ ਲਿਖਿਆ ਕਿ ਲਖੀਮਪੁਰ ਖੀਰੀ ‘ਚ ਕਿਸਾਨਾਂ ਦੀ ਦਰਦਨਾਕ ਮੌਤ ਹੋਈ ਹੈ ਤੇ ਕਈ ਭਾਜਪਾ ਵਰਕਰਾਂ ਦੀ ਵੀ ਮੌਤ ਹੋਈ ਹੈ ਪਰ ਫਿਰ ਵੀ ਪੀਐੱਮ ਮੋਦੀ ਚੁੱਪ ਹਨ।

ਇਸ ਦੇ ਨਾਲ ਹੀ ਉਨ੍ਹਾਂ ਨੇ ਦਿਨ ਪ੍ਰਤੀ ਦਿਨ ਤੇਲ ਦੀਆਂ ਕੀਮਤਾਂ ‘ਚ ਹੋ ਰਹੇ ਵਧੇ ‘ਤੇ ਵੀ ਚੁੱਪ ਧਾਰਨ ਕੀਤੀ ਹੋਈ ਹੈ।

 

OnePlus 9RT ਸਮਾਰਟਫੋਨ ਜਲਦ ਹੀ ਮਾਰਕਿਟ ‘ਚ ਆਵੇਗਾ ਨਜ਼ਰ, ਕੰਪਨੀ ਨੇ ਲਾਂਚ ਡੇਟ ਦਾ ਕੀਤਾ ਐਲਾਨ

0

OnePlus 9RT ਸਮਾਰਟਫੋਨ ਕੰਪਨੀ 9R ਮਾਡਲ ਦਾ ਅਪਗ੍ਰੇਡ ਵਰਜ਼ਨ ਮੰਨਿਆ ਜਾ ਰਿਹਾ ਹੈ। ਇਸ ਮਹੀਨੇ ਇਹ ਫੋਨ ਚੀਨ ਤੇ ਭਾਰਤ ਦੋਵਾਂ ਦੇਸ਼ਾਂ ‘ਚ ਲਾਂਚ ਕੀਤਾ ਜਾ ਸਕਦਾ ਹੈ।

ਪ੍ਰੀਮੀਅਮ ਸਮਾਰਟਫੋਨ ਲਈ ਪਾਪੂਲਰ ਕੰਪਨੀ OnePlus ਜਲਦ ਹੀ ਆਪਣਾ ਨਵਾਂ ਸਮਾਰਟਫੋਨ OnePlus 9RT ਲਾਂਚ ਕਰਨ ਜਾ ਰਹੀ ਹੈ। ਇਸ ਫੋਨ ਦੀ ਕੀਮਤ 23 ਹਜ਼ਾਰ ਤੋਂ ਲੈ ਕੇ 34 ਹਜ਼ਾਰ ਰੁਪਏ ਤਕ ਹੋ ਸਕਦੀ ਹੈ। ਕੰਪਨੀ ਨੇ ਇਸ ਫੋਨ ਦੀ ਲੌਂਚਿੰਗ ਡੇਟ ਦਾ ਖੁਲਾਸਾ ਕਰ ਦਿੱਤਾ ਹੈ। ਇਹ ਸਮਾਰਟਫੋਨ 13 ਅਕਤੂਬਰ ਨੂੰ ਚੀਨ ‘ਚ ਲਾਂਚ ਕੀਤਾ ਜਾਵੇਗਾ।

ਇਹ ਫੋਨ 9R ਦਾ ਅਪਗ੍ਰੇਡ ਵਰਜ਼ਨ ਮੰਨਿਆ ਜਾ ਰਿਹਾ ਹੈ। ਇਸ ‘ਚ ਪਰਫੌਰਮੈਂਸ ਲਈ ਕੁਆਲਕਮ ਸਨੈਪਡ੍ਰੈਗਨ 888 SoC ਪ੍ਰੋਸੈਸਰ ਦੇ ਨਾਲ-ਨਾਲ 50 ਮੈਗਾਪਿਕਸਲ ਦਾ ਕੈਮਰਾ ਦਿੱਤਾ ਜਾ ਸਕਦਾ ਹੈ। ਆਓ ਜਾਣਦੇ ਹਾਂ ਇਸ ਸਮਾਰਟਫੋਨ ‘ਚ ਕੀ ਕੁੱਝ ਖਾਸ ਦਿੱਤਾ ਜਾ ਸਕਦਾ ਹੈ।

OnePlus 9RT ਸਮਾਰਟਫੋਨ ‘ਚ 6.55 ਇੰਚ ਦਾ ਫੁੱਲ ਐਚਡੀ ਡਿਸਪਲੇਅ ਦਿੱਤਾ ਜਾ ਚੁੱਕਾ ਹੈ। ਜਿਸ ਦਾ ਰੀਫ੍ਰੈਸ਼ ਰੇਟ 120Hz ਹੋਵੇਗਾ। ਫੋਨ ਐਂਡਰੌਇਡ 11 ਤੇ ਰਨ ਹੋ ਸਕਦਾ ਹੈ। ਉੱਥੇ ਹੀ ਇਸ ‘ਚ ਕੰਪਨੀ ਕੁਆਲਕਮ ਸਨੈਪਡ੍ਰੈਗਨ 888 ਪ੍ਰੋਸੈਸਰ ਦੀ ਵਰਤੋ ਕਰ ਸਕਦੀ ਹੈ।

OnePlus9RT ਸਮਾਰਟਫੋਨ ‘ਚ ਫੋਟੋਗ੍ਰਾਫੀ ਲਈ ਟ੍ਰਿਪਲ ਰੀਅਰ ਕੈਮਰਾ ਸੈੱਟਅਪ ਦਿੱਤਾ ਜਾ ਸਕਦਾ ਹੈ। ਜਿਸ ਦਾ ਪ੍ਰਾਇਮਰੀ ਕੈਮਰਾ 50 ਮੈਗਾਪਿਕਸਲ ਦਾ ਹੋ ਸਕਦਾ ਹੈ। ਉੱਥੇ ਹੀ ਇਸ ‘ਚ 16 ਮੈਗਾਪਿਕਸਲ ਦਾ ਅਲਟ੍ਰਾ-ਵਾਈਡ ਐਂਗਲ ਕੈਮਰਾ ਤੇ 2 ਮੈਗਾਪਿਕਸਲ ਬੀ ਐਂਡ ਡਬਲਯੂ ਸੈਂਸਰ ਦਿੱਤਾ ਜਾ ਸਕਦਾ ਹੈ।

ਪਾਵਰ ਲਈ OnePlus 9RT ਸਮਾਰਟਫੋਨ ‘ਚ 4500mAh ਦੀ ਬੈਟਰੀ ਦਿੱਤੀ ਜਾ ਸਕਦੀ ਹੈ। ਜੋ ਕਿ 65W ਫਾਸਟ ਚਾਰਜਿੰਗ ਸਪੋਰਟ ਦੇ ਨਾਲ ਆਵੇਗੀ। ਕਨੈਕਟੀਵਿਟੀ ਲਈ ਫੋਨ ‘ਚ ਵਾਈ-ਫਾਈ, ਬਲੂਟੁੱਥ, ਜੀਪੀਐਸ ਤੇ ਯੂਐਸਬੀ ਪੋਰਟ ਜਿਹੇ ਫੀਚਰਸ ਦਿੱਤੇ ਜਾ ਸਕਦੇ ਹਨ।

ਪੰਜਾਬ ‘ਚ ਕੋਲੇ ਦੀ ਕਮੀ ਨੂੰ ਲੈ ਕੇ ਨਵਜੋਤ ਸਿੰਘ ਸਿੱਧੂ ਨੇ ਟਵੀਟ ਕਰ ਕਹੀ ਇਹ ਗੱਲ

0

ਦੇਸ਼ ਵਿੱਚ ਕੋਲੇ ਦੀ ਘਾਟ ਕਾਰਨ ਪੰਜਾਬ ਵਿੱਚ ਵੀ ਬਿਜਲੀ ਸੰਕਟ ਡੂੰਘਾ ਹੋ ਗਿਆ ਹੈ। ਥਰਮਲ ਪਲਾਂਟਾਂ ਵਿੱਚ ਉਤਪਾਦਨ ਘੱਟ ਗਿਆ ਹੈ, ਜਿਸ ਕਾਰਨ ਪੀਐਸਪੀਸੀਐਲ ਨੇ ਬਿਜਲੀ ਕੱਟ ਲਗਾਉਣ ਦਾ ਫੈਸਲਾ ਕੀਤਾ ਹੈ।

ਇਸੇ ਦੌਰਾਨ ਨਵਜੋਤ ਸਿੰਘ ਸਿੱਧੂ ਨੇ ਪੰਜਾਬ ਵਿੱਚ ਕੋਲੇ ਦੀ ਘਾਟ ਬਾਰੇ ਟਵੀਟ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਪੰਜਾਬ ਨੂੰ ਤੋਬਾ ਕਰਨ ਅਤੇ ਮੁਰੰਮਤ ਕਰਨ ਦੀ ਬਜਾਏ ਰੋਕਥਾਮ ਲਈ ਤਿਆਰੀ ਕਰਨੀ ਚਾਹੀਦੀ ਹੈ। ਉਨ੍ਹਾਂ ਨੇ ਕਿਹਾ ਕਿ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਨਾ ਕਰਨ ‘ਤੇ ਪ੍ਰਾਈਵੇਟ ਥਰਮਲ ਪਲਾਂਟਾਂ ਵਿਰੁੱਧ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ। ਕੋਲੇ ਦਾ ਭੰਡਾਰ 30 ਦਿਨਾਂ ਤੱਕ ਰੱਖਣਾ ਲਾਜ਼ਮੀ ਹੈ। ਉਨ੍ਹਾਂ ਨੇ ਕਿਹਾ ਕਿ ਸੋਲਰ ਪੀਪੀਏ ਅਤੇ ਰੂਫ ਟੌਪ ਦੇ ਉਪਰਲੇ ਸੋਲਰ ਤੇ ਤੇਜ਼ੀ ਨਾਲ ਕੰਮ ਕਰਨ ਦਾ ਸਮਾਂ ਆ ਗਿਆ ਹੈ।

Exercise ਕਰਨ ਨਾਲ ਜੇਕਰ ਮਾਸਪੇਸ਼ੀਆਂ ‘ਚ ਹੁੰਦਾ ਹੈ ਦਰਦ ਤਾਂ ਇਸ ਤੋਂ ਰਾਹਤ ਪਾਉਣ ਲਈ ਅਪਣਾਓ ਇਹ ਤਰੀਕੇ

0

ਅੱਜ ਦੇ ਸਮੇਂ ਵਿੱਚ ਭਾਰ ਘਟਾਉਣ ਜਾਂ ਕੰਟਰੋਲ ਕਰਨ ਵਿੱਚ ਬਹੁਤ ਮਿਹਨਤ ਕਰਨੀ ਪੈਂਦੀ ਹੈ, ਜਿਸ ਵਿੱਚ ਲੋਕ ਅਕਸਰ ਕਸਰਤ ਕਰਦੇ ਹਨ। ਇਸ ਲਈ ਸ਼ੁਰੂਆਤੀ ਦਿਨਾਂ ਵਿੱਚ ਕਸਰਤ ਕਰਨ ਤੋਂ ਬਾਅਦ ਮਾਸਪੇਸ਼ੀਆਂ ਵਿੱਚ ਅਕਸਰ ਬਹੁਤ ਖਤਰਨਾਕ ਦਰਦ ਹੁੰਦਾ ਹੈ। ਦਰਦ ਦੇ ਕਾਰਨ ਉਹ ਕਸਰਤ ਕਰਨਾ ਪਸੰਦ ਨਹੀਂ ਕਰਦੇ ਅਤੇ ਪੈਦਲ ਚੱਲਣ ਦੀ ਤਾਕਤ ਵੀ ਨਹੀਂ ਰਹਿੰਦੀ ਪਰ ਤੁਸੀਂ ਕੁੱਝ ਆਸਾਨ ਟਿਪਸ ਰਾਹੀਂ ਇਸ ਸਮੱਸਿਆ ਤੋਂ ਰਾਹਤ ਪਾ ਸਕਦੇ ਹੋ ਜੋ ਕਿ ਇਸ ਪ੍ਰਕਾਰ ਹਨ।

ਹੌਲੀ ਹੌਲੀ ਕਸਰਤ ਸ਼ੁਰੂ ਕਰੋ: ਜੇ ਤੁਸੀਂ ਪਹਿਲੀ ਵਾਰ ਕਸਰਤ ਕਰ ਰਹੇ ਹੋ, ਤਾਂ ਅਭਿਆਸ ਨਾਲ ਅਰੰਭ ਕਰੋ। ਇਸ ਦੌਰਾਨ ਆਪਣੇ ਸਾਹ ਵੱਲ ਪੂਰਾ ਧਿਆਨ ਦਿਓ।

ਮਾਲਸ਼: ਤੇਲ ਨਾਲ ਸਰੀਰ ਦੀ ਮਾਲਿਸ਼ ਕਰੋ। ਇਸ ਤੋਂ ਇਲਾਵਾ ਸਪਾ ਲੈਣਾ ਵੀ ਸਹੀ ਹੋਵੇਗਾ। ਇਹ ਤੁਹਾਡੀਆਂ ਮਾਸਪੇਸ਼ੀਆਂ ਅਤੇ ਹੱਡੀਆਂ ਦੇ ਦਰਦ ਨੂੰ ਘੱਟ ਕਰੇਗਾ।

ਚੈਰੀ ਦਾ ਜੂਸ: ਮਾਸਪੇਸ਼ੀਆਂ ਦੇ ਦਰਦ ਤੋਂ ਰਾਹਤ ਪਾਉਣ ਵਿੱਚ ਚੈਰੀ ਦਾ ਜੂਸ ਬਹੁਤ ਪ੍ਰਭਾਵਸ਼ਾਲੀ ਮੰਨਿਆ ਜਾਂਦਾ ਹੈ। ਇਸ ਵਿੱਚ ਮੌਜੂਦ ਪੌਸ਼ਟਿਕ ਤੱਤ ਅਤੇ ਐਂਟੀ-ਆਕਸੀਡੈਂਟ ਗੁਣ ਦਰਦ ਤੋਂ ਰਾਹਤ ਪਾਉਣ ਵਿੱਚ ਮਦਦ ਕਰਦੇ ਹਨ।

ਤਰਲ ਪਦਾਰਥ ਪੀਓ: ਸਰੀਰ ਵਿੱਚ ਪਾਣੀ ਦੀ ਕਮੀ ਹੋਣ ਤੇ ਵੀ ਦਰਦ ਮਹਿਸੂਸ ਹੁੰਦਾ ਹੈ। ਇਸ ਲਈ ਕਸਰਤ ਦੇ ਦੌਰਾਨ ਅਤੇ ਬਾਅਦ ਵਿੱਚ ਖਾਸ ਕਰਕੇ ਪਾਣੀ ਪੀਣਾ ਜਾਰੀ ਰੱਖੋ। ਇਸ ਤੋਂ ਇਲਾਵਾ ਤੁਹਾਨੂੰ ਤਾਜ਼ੇ ਫਲਾਂ ਅਤੇ ਸਬਜ਼ੀਆਂ ਦੇ ਰਸ, ਸਮੂਦੀ ਆਦਿ ਦਾ ਸੇਵਨ ਕਰਨਾ ਚਾਹੀਦਾ ਹੈ।

ਆਈਸ ਪੈਕ: ਜੇ ਤੁਸੀਂ ਚਾਹੋ ਤਾਂ ਤੁਸੀਂ ਦਰਦ ਘਟਾਉਣ ਲਈ ਆਈਸ ਪੈਕ ਦੀ ਵਰਤੋਂ ਵੀ ਕਰ ਸਕਦੇ ਹੋ। ਤੁਹਾਨੂੰ ਬਜ਼ਾਰ ਵਿੱਚ ਆਈਸ ਪੈਕ ਆਸਾਨੀ ਨਾਲ ਮਿਲ ਜਾਣਗੇ। ਇਸ ਤੋਂ ਇਲਾਵਾ, ਸੂਤੀ ਕੱਪੜੇ ਜਾਂ ਤੌਲੀਏ ਵਿਚ ਬਰਫ਼ ਨੂੰ ਲਪੇਟ ਕੇ ਤੁਸੀਂ ਇਸ ਨੂੰ ਕੁੱਝ ਦੇਰ ਲਈ ਦਰਦ ਵਾਲੀ ਥਾਂ ‘ਤੇ ਵੀ ਲਗਾ ਸਕਦੇ ਹੋ।

ਗਰਮ ਪਾਣੀ ਨਾਲ ਨਹਾਓ: ਕਸਰਤ ਤੋਂ ਬਾਅਦ ਸਰੀਰ ਅਤੇ ਮਾਸਪੇਸ਼ੀਆਂ ਦੇ ਦਰਦ ਤੋਂ ਰਾਹਤ ਪਾਉਣ ਲਈ ਤੁਹਾਨੂੰ ਗਰਮ ਪਾਣੀ ਨਾਲ ਨਹਾਉਣਾ ਚਾਹੀਦਾ ਹੈ। ਇਸ ਦੇ ਲਈ ਕੋਸੇ ਪਾਣੀ ‘ਚ ਅਰੋਮਾ ਤੇਲ ਦੀਆਂ ਕੁੱਝ ਬੂੰਦਾਂ ਮਿਲਾਓ ਅਤੇ 4-5 ਮਿੰਟ ਲਈ ਛੱਡ ਦਿਓ।ਬਾਅਦ ਵਿੱਚ ਇਸ ਪਾਣੀ ਨਾਲ ਇਸ਼ਨਾਨ ਕਰੋ।

ਪੰਜਾਬ ਦੇ CM ਚਰਨਜੀਤ ਸਿੰਘ ਚੰਨੀ ਦੇ ਬੇਟੇ ਦਾ ਹੈ ਅੱਜ ਵਿਆਹ, ਗੁਰਦੁਆਰਾ ਸੱਚਾ ਧੰਨ ਸਾਹਿਬ ‘ਚ ਹੋਣਗੇ ਅਨੰਦ ਕਾਰਜ

0

ਮੋਹਾਲੀ: ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਬੇਟੇ ਨਵਜੀਤ ਸਿੰਘ ਦਾ ਵਿਆਹ ਅੱਜ ਮੋਹਾਲੀ ਵਿੱਚ ਹੋ ਰਿਹਾ ਹੈ। ਨਵਜੀਤ ਦਾ ਵਿਆਹ ਡੇਰਾਬੱਸੀ ਨੇੜੇ ਅਮਲਾ ਪਿੰਡ ਦੀ ਵਸਨੀਕ ਸਿਮਰਨਧੀਰ ਕੌਰ ਨਾਲ ਹੋਵੇਗਾ। ਸਵੇਰ ਤੋਂ ਹੀ ਉਨ੍ਹਾਂ ਦੇ ਘਰ ਦੇ ਨਾਲ-ਨਾਲ ਗੁਰਦੁਆਰਾ ਸਾਹਿਬ ਵੀ ਰੌਸ਼ਨ ਨਜ਼ਰ ਆ ਰਿਹਾ ਹੈ।

ਇਸ ਦੌਰਾਨ ਗੁਰਦੁਆਰਾ ਸਾਹਿਬ ਦੇ ਬਾਹਰੋਂ ਤਸਵੀਰਾਂ ਸਾਹਮਣੇ ਆਈਆਂ ਹਨ। ਵਿਆਹ ਲਈ ਗੁਰਦੁਆਰਾ ਸਾਹਿਬ ਨੂੰ ਆਕਰਸ਼ਕ ਫੁੱਲਾਂ ਨਾਲ ਸਜਾਇਆ ਗਿਆ ਹੈ। ਇਸਦੇ ਨਾਲ ਹੀ ਪੁਲਿਸ ਨੇ ਇਲਾਕੇ ਵਿੱਚ ਸੁਰੱਖਿਆ ਦੇ ਪੁਖਤਾ ਪ੍ਰਬੰਧ ਕੀਤੇ ਹਨ।

ਤੁਹਾਨੂੰ ਦੱਸ ਦੇਈਏ ਕਿ ਉਨ੍ਹਾਂ ਦਾ ਅਨੰਦ ਕਾਰਜ ਮੋਹਾਲੀ ਦੇ ਫੇਜ਼ -3 ਬੀ 1 ਵਿੱਚ ਸਥਿਤ ਗੁਰਦੁਆਰਾ ਸੱਚਾ ਧੰਨ ਸਾਹਿਬ ਵਿੱਚ ਹੋਵੇਗਾ। ਵਿਆਹ ਦੀ ਰਸਮ ਬਹੁਤ ਸਾਦੀ ਹੋਵੇਗੀ।ਇਸ ਸਮਾਰੋਹ ਵਿੱਚ ਪਰਿਵਾਰਕ ਮੈਂਬਰਾਂ ਤੋਂ ਇਲਾਵਾ ਕਈ ਦਿੱਗਜ ਨੇਤਾ ਵੀ ਨਜ਼ਰ ਆਉਣਗੇ।

ਅਮਰਿੰਦਰ ਗਿੱਲ ਦੀ ਫਿਲਮ Chal Mera Putt 3 ਨੇ UK ‘ਚ ਬਣਾਇਆ ਨਵਾਂ ਰਿਕਾਰਡ

0

ਉੱਤਰੀ ਅਮਰੀਕਾ ‘ਚ ਸਫਲਤਾ ਦੇ ਝੰਡੇ ਗੱਡਣ ਵਾਲੀ ਪੰਜਾਬੀ ਫਿਲਮ ਚੱਲ ਮੇਰਾ ਪੁੱਤ -3 ਨੇ ਇੰਗਲੈਂਡ’ ਚ ਇੱਕ ਨਵਾਂ ਰਿਕਾਰਡ ਬਣਾਇਆ ਹੈ। ਦਰਅਸਲ ਚੱਲ ਮੇਰਾ ਪੁੱਤ -3 ਯੂਕੇ ਦੇ ਇਤਿਹਾਸ ਵਿੱਚ ਅਜਿਹੀ ਫਿਲਮ ਬਣ ਗਈ ਹੈ, ਜਿਸਨੇ ਇੱਕ ਰਿਕਾਰਡ ਤੋੜ ਦਰਸ਼ਕਾਂ ਨੂੰ ਆਕਰਸ਼ਤ ਕੀਤਾ ਹੈ। ਹਿੰਦੀ ਫਿਲਮਾਂ ਨੂੰ ਪਛਾੜਦੇ ਹੋਏ ਵੈਬਸਾਈਟ comScore ਦੀ ਸੂਚੀ ਵਿੱਚ ਸਿਖਰ ‘ਤੇ ਆਉਣ ਵਾਲੀ ਇਹ ਪਹਿਲੀ ਪੰਜਾਬੀ ਫਿਲਮ ਹੈ। ਚੱਲ ਮੇਰਾ ਪੁੱਤ 3 ਯੂਕੇ ਵਿੱਚ ਰਿਲੀਜ਼ ਹੋਈਆਂ ਚੋਟੀ ਦੀਆਂ 5 ਫਿਲਮਾਂ ਵਿੱਚ 4 ਵੇਂ ਨੰਬਰ ਤੇ ਆ ਗਈ ਹੈ, ਜੋ ਕਿ ਪੰਜਾਬੀ ਸਿਨੇਮਾ ਲਈ ਬਹੁਤ ਮਾਣ ਵਾਲੀ ਗੱਲ ਹੈ। ਜ਼ਿਕਰਯੋਗ ਹੈ ਕਿ ਚੱਲ ਮੇਰਾ ਪੁੱਤ -3 ਨੂੰ ਪੰਜਾਬ ਵਿੱਚ ਵੀ ਭਰਪੂਰ ਸਮਰਥਨ ਮਿਲਿਆ ਹੈ।

ਲਾਕਡਾਊਨ ਤੋਂ ਬਾਅਦ ਇਹ ਪਹਿਲੀ ਫਿਲਮ ਹੈ ਜੋ ਪੰਜਾਬੀ ਫਿਲਮਾਂ ਦੀ ਰਫ਼ਤਾਰ ਵਧਾਉਣ ਅਤੇ ਦਰਸ਼ਕਾਂ ਨੂੰ ਸਿਨੇਮਾਘਰਾਂ ਵੱਲ ਖਿੱਚਣ ਵਿੱਚ ਕਾਮਯਾਬ ਰਹੀ ਹੈ। ਅਮਰਿੰਦਰ ਗਿੱਲ, ਸਿਮੀ ਚਾਹਲ, ਹਰਦੀਪ ਗਿੱਲ, ਗੁਰਸ਼ਬਦ ਅਤੇ ਹੋਰਾਂ ਸਮੇਤ ਚੋਟੀ ਦੇ ਪਾਕਿਸਤਾਨੀ ਕਲਾਕਾਰਾਂ ਨਾਲ ਸਜੀ ਇਹ ਫਿਲਮ ਮਨੋਰੰਜਨ ਦੇ ਨਾਲ ਇੱਕ ਬਹੁਤ ਵੱਡਾ ਸੰਦੇਸ਼ ਦਿੰਦੀ ਹੈ। ਇਹ ਫਿਲਮ ਉਨ੍ਹਾਂ ਪੰਜਾਬੀ ਨੌਜਵਾਨਾਂ ਦੀ ਕਹਾਣੀ ਹੈ ਜੋ ਵਿਦੇਸ਼ ਜਾਣਾ ਚਾਹੁੰਦੇ ਹਨ। ਸਿਨੇਮਾ ਤੋਂ ਬਾਹਰ ਆਉਣ ਵਾਲਾ ਹਰ ਦਰਸ਼ਕ ਫਿਲਮ ਦੀ ਪ੍ਰਸ਼ੰਸਾ ਕਰ ਰਿਹਾ ਹੈ।