Home Blog Page 2352

ਸਿੱਖਿਆ ਮੰਤਰੀ ਪਰਗਟ ਸਿੰਘ ਨੇ ਸਕੂਲ ਲਾਇਬ੍ਰੇਰੀਅਨਾਂ ਨੂੰ ਸੌਂਪੇ ਨਿਯੁਕਤੀ ਪੱਤਰ, ਨਾਲ ਹੀ ਵਿਦਿਆਰਥੀਆਂ ਲਈ ਕਹੀ ਇਹ ਗੱਲ

0

ਸਿੱਖਿਆ ਮੰਤਰੀ ਪਰਗਟ ਸਿੰਘ ਨੇ ਲਾਇਬ੍ਰੇਰੀਆਂ ਅਤੇ ਪੁਸਤਕਾਂ ਦਾ ਵਿਦਿਆਰਥੀਆਂ ਦੀ ਸਖਸ਼ੀਅਤ ਨਿਖਾਰਨ ਵਿੱਚ ਅਹਿਮ ਯੋਗਦਾਨ ਦੱਸਦਿਆਂ ਲਾਇਬ੍ਰੇਰੀਅਨਾਂ ਨੂੰ ਸਕੂਲਾਂ ਵਿੱਚ ਪੁਸਤਕ ਸੱਭਿਆਚਾਰ ਪੈਦਾ ਕਰਨਾ ਦਾ ਸੱਦਾ ਦਿੱਤਾ। ਉਹ ਅੱਜ ਇਥੇ ਚੰਡੀਗੜ੍ਹ ਦੇ ਸੈਕਟਰ 35 ਸਥਿਤ ਮਿਉਂਸਪਲ ਭਵਨ ਵਿਖੇ ਸਕੂਲ ਸਿੱਖਿਆ ਵਿਭਾਗ ਵੱਲੋਂ ਨਵੇਂ ਭਰਤੀ 693 ਸਕੂਲ ਲਾਇਬ੍ਰੇਰੀਅਨਾਂ ਨੂੰ ਨਿਯੁਕਤੀ ਪੱਤਰ ਸੌਂਪਣ ਮੌਕੇ ਸੰਬੋਧਨ ਕਰ ਰਹੇ ਸਨ।

ਸ. ਪਰਗਟ ਸਿੰਘ ਨੇ ਸੰਬੋਧਨ ਕਰਦਿਆਂ ਆਖਿਆ ਕਿ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਲਈ ਸਕੂਲੀ ਸਿਲੇਬਸ ਤੋਂ ਇਲਾਵਾ ਸਾਹਿਤਕ, ਖੇਡਾਂ ਆਦਿ ਗਤੀਵਿਧੀਆਂ ਦਾ ਅਹਿਮ ਰੋਲ ਹੁੰਦਾ ਹੈ। ਉਨ੍ਹਾਂ ਕਿਹਾ ਕਿ ਸਕੂਲਾਂ ਵਿੱਚ ਵਿਦਿਆਰਥੀਆਂ ਨੂੰ ਤੰਦਰੁਸਤ ਰੱਖਣ ਲਈ ਮੈਡੀਟੇਸ਼ਨ, ਯੋਗਾ ਤੇ ਸਰੀਰਕ ਸਿੱਖਿਆ ਨਾਲ ਸਬੰਧਤ ਗਤੀਵਿਧੀਆਂ ਨੂੰ ਹੁਲਾਰਾ ਦਿੱਤਾ ਜਾਵੇ ਕਿਉਂਕਿ ਸਿਹਤਮੰਦ ਸਰੀਰ ਵਿੱਚ ਹੀ ਸਿਹਤਮੰਦ ਦਿਮਾਗ ਦਾ ਵਾਸਾ ਹੁੰਦਾ ਹੈ।

ਲਾਇਬ੍ਰੇਰੀਅਨਾਂ ਦੀ ਭਰਤੀ ਨਾਲ ਸਕੂਲਾਂ ਦੀਆਂ ਲਾਇਬ੍ਰੇਰੀਆਂ ਨੂੰ ਨਵੀਂ ਦਿੱਖ ਮਿਲੇਗੀ। ਉਨ੍ਹਾਂ ਨਵੇਂ ਭਰਤੀ ਹੋਏ ਲਾਇਬ੍ਰੇਰੀਅਨਾਂ ਦਾ ਵਿਭਾਗ ਵਿੱਚ ਸਵਾਗਤ ਕਰਦਿਆਂ ਕਿਹਾ ਕਿ ਅਜੋਕੇ ਬੱਚੇ ਇਲੈਕਟ੍ਰਾਨਿਕ ਯੰਤਰਾਂ ਦੀ ਨਾਲ ਜ਼ਿਆਦਾ ਜੁੜੇ ਹੋਏ ਹਨ ਜਿਨ੍ਹਾਂ ਨੂੰ ਕਿਤਾਬਾਂ ਨਾਲ ਜੋੜਨ ਵਾਸਤੇ ਉਪਰਾਲੇ ਕੀਤੇ ਜਾਣ।

ਸਿੱਖਿਆ ਮੰਤਰੀ ਨੇ ਸਿੱਖਿਆ ਨੂੰ ਕਿੱਤਾ ਮੁਖੀ ਬਣਾਉਣ ਉਤੇ ਜ਼ੋਰ ਦਿੰਦਿਆਂ ਕਿਹਾ ਕਿ ਕੋਰਸਾਂ ਨੂੰ ਤਿਆਰ ਕਰਨ ਮੌਕੇ ਉਦਯੋਗਾਂ ਦੀ ਮੰਗ ਅਤੇ ਰੋਜ਼ਗਾਰ ਦੀਆਂ ਸੰਭਾਵਨਾਵਾਂ ਨੂੰ ਦੇਖਣਾ ਜ਼ਰੂਰੀ ਹੈ ਤਾਂ ਜੋ ਡਿਗਰੀ ਕਰਨ ਉਪਰੰਤ ਵਿਦਿਆਰਥੀਆਂ ਆਪਣੇ ਪੈਰਾਂ ਉਤੇ ਖੜ੍ਹੇ ਹੋ ਸਕਣ। ਉਨ੍ਹਾਂ ਨੌਜਵਾਨਾਂ ਨੂੰ ਵੀ ਸੂਬੇ ਦੇ ਵਿਕਾਸ ਵਿੱਚ ਆਪਣਾ ਯੋਗਦਾਨ ਪਾਉਣ ਲਈ ਉਸਾਰੂ ਤੇ ਸਕਰਾਤਮਕ ਸੋਚ ਨਾਲ ਕੰਮ ਕਰਨ ਲਈ ਪ੍ਰੇਰਿਆ।

ਸ. ਪਰਗਟ ਸਿੰਘ ਨੇ ਦੱਸਿਆ ਕਿ ਸਿੱਖਿਆ ਵਿਭਾਗ ਵੱਲੋਂ ਪਿਛਲੇ ਸਾਢੇ ਚਾਰ ਸਾਲਾਂ ਵਿੱਚ 14,500 ਅਧਿਆਪਕਾਂ ਦੀ ਭਰਤੀ ਕੀਤੀ ਗਈ ਹੈ ਅਤੇ ਅੱਜ ਸੌਂਪੇ ਗਏ ਨਿਯੁਕਤੀ ਪੱਤਰਾਂ ਤੋਂ ਇਲਾਵਾ 18,900 ਹੋਰ ਅਧਿਆਪਕਾਂ ਦੀ ਭਰਤੀ ਪ੍ਰਕਿਰਿਆ ਅਧੀਨ ਜਿਹੜੀ ਜਲਦ ਮੁਕੰਮਲ ਕਰਕੇ ਚੁਣੇ ਗਏ ਉਮੀਦਵਾਰਾਂ ਨੂੰ ਨਿਯੁਕਤੀ ਪੱਤਰ ਸੌਂਪੇ ਜਾਣਗੇ। ਉਨ੍ਹਾਂ ਅਧਿਆਪਕ ਯੂਨੀਅਨਾਂ ਦੀਆਂ ਮੰਗਾਂ ਅਤੇ ਉਨ੍ਹਾਂ ਦੀਆਂ ਸ਼ਿਕਾਇਤਾਂ ਦੇ ਹੱਲ ਲਈ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਜਿਹੜੇ ਮਾਮਲੇ ਹੱਲ ਹੋ ਸਕਦੇ ਹਨ, ਉਨ੍ਹਾਂ ਦਾ ਤੁਰੰਤ ਹੱਲ ਕੀਤਾ ਜਾਵੇ।

ਇਸ ਤੋਂ ਪਹਿਲਾਂ ਸਿੱਖਿਆ ਸਕੱਤਕ ਸ੍ਰੀ ਅਜੋਏ ਸ਼ਰਮਾ ਨੇ ਸੰਬੋਧਨ ਕਰਦਿਆਂ ਕਿਹਾ ਕਿ ਐਸ.ਐਸ.ਬੋਰਡ ਵੱਲੋਂ ਪਾਰਦਰਸ਼ੀ ਤਰੀਕੇ ਨਾਲ ਨਿਰੋਲ ਮੈਰਿਟ ਦੇ ਆਧਾਰ ਉਤੇ ਭਰਤੀ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਲਾਇਬ੍ਰੇਰੀਆਂ ਦਾ ਵਿਦਿਆਰਥੀ ਜੀਵਨ ਵਿੱਚ ਬਹੁਤ ਵੱਡਾ ਯੋਗਦਾਨ ਹੁੰਦਾ ਹੈ। ਉਨ੍ਹਾਂ ਕਿਹਾ ਕਿ ਇਹ ਭਰਤੀ ਵਿਦਿਆਰਥੀਆਂ ਵਿੱਚ ਪੜ੍ਹਨ ਦੀ ਰੁਚੀ ਪੈਦਾ ਕਰਨ, ਸਿੱਖਿਆ ਹਾਸਲ ਕਰਨ ਦੇ ਤਰੀਕਿਆਂ ਵਿੱਚ ਹੋਰ ਉਸਾਰੂ ਸੁਧਾਰ ਲਿਆਉਣ ਅਤੇ ਸਕੂਲ ਸਿੱਖਿਆ ਵਿੱਚ ਕ੍ਰਾਂਤੀਕਾਰੀ ਤਬਦੀਲੀਆਂ ਲਿਆਉਣ ਵਿੱਚ ਮੀਲ ਪੱਥਰ ਸਾਬਤ ਹੋਵੇਗੀ।

ਡੀ.ਪੀ.ਆਈ. (ਸੈਕੰਡਰੀ ਸਿੱਖਿਆ) ਸ੍ਰੀ ਸੁਖਜੀਤ ਪਾਲ ਸਿੰਘ ਨੇ ਕਿਹਾ ਕਿ ਲਾਇਬ੍ਰੇਰੀਅਨਾਂ ਦੀ ਭਰਤੀ ਮਿਆਰੀ ਸਿੱਖਿਆ ਦੇ ਟੀਚਿਆਂ ਨੂੰ ਹਾਸਲ ਕਰਨ ਵਿੱਚ ਸਹਾਈ ਸਿੱਧ ਹੋਵੇਗੀ। ਉਨ੍ਹਾਂ ਕਿਹਾ ਕਿ ਇਸ ਨਾਲ ਵਿਦਿਆਰਥੀਆਂ ਵਿੱਚ ਪੜ੍ਹਨ ਦੀਆਂ ਆਦਤਾਂ ਵਿਕਸਤ ਹੋਣਗੀਆਂ।ਇਸ ਮੌਕੇ ਡਾਇਰੈਕਟਨ ਜਨਰਲ ਸਕੂਲ ਸਿੱਖਿਆ ਸ੍ਰੀ ਬੀ. ਸ੍ਰੀਨਿਵਾਸਨ ਵੀ ਹਾਜ਼ਰ ਸਨ।

Power Crisis ‘ਤੇ ਪੰਜਾਬ ਦੇ ਮੁੱਖ ਮੰਤਰੀ ਨੇ ਦਿੱਤਾ ਵੱਡਾ ਬਿਆਨ, ਕਿਹਾ- ਨਹੀਂ ਬਣਨ ਦੇਵਾਂਗੇ Blackout ਦੀ ਸਥਿਤੀ

0

ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਬਿਜਲੀ ਅਤੇ ਕੋਲੇ ਦੀ ਕਮੀ ਨੂੰ ਲੈ ਕੇ ਵੱਡਾ ਬਿਆਨ ਦਿੱਤਾ ਹੈ। ਉਨ੍ਹਾਂ ਕਿਹਾ ਕਿ ਪੂਰੇ ਦੇਸ਼ ਦੀ ਤਰ੍ਹਾਂ ਪੰਜਾਬ ਨੂੰ ਵੀ ਕੋਲੇ ਦੀ ਕਮੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਇਸ ਕਾਰਨ ਬਿਜਲੀ ਉਤਪਾਦਨ ਪ੍ਰਭਾਵਿਤ ਹੋ ਰਿਹਾ ਹੈ, ਪਰ ਮੈਂ ਪੰਜਾਬ ਦੇ ਲੋਕਾਂ ਨੂੰ ਭਰੋਸਾ ਦਿਵਾਉਣਾ ਚਾਹੁੰਦਾ ਹਾਂ ਕਿ ਅਸੀਂ Blackout ਦੀ ਸਥਿਤੀ ਨਹੀਂ ਬਣਨ ਦੇਵਾਂਗੇ।

ਇਸ ਦੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਅਸੀਂ ਕੇਂਦਰ ਸਰਕਾਰ ਨਾਲ ਲਗਾਤਾਰ ਸੰਪਰਕ ‘ਚ ਹਾਂ ਤੇ ਪੂਰੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਕਿਸੇ ਵੀ ਹਾਲ ‘ਚ ਬਿਜਲੀ ਉਤਪਾਦਨ ਨਾ ਰੁਕੇ। ਇਸ ਦੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਪੰਜਾਬ ‘ਚ ਜੋ ਕੱਟ ਲੱਗ ਰਹੇ ਹਨ, ਉਹ ਜਾਣਬੁੱਝ ਕੇ ਨਹੀਂ ਲਗਾਏ ਜਾ ਰਹੇ।

 

ਮੁੱਖ ਮੰਤਰੀ ਚੰਨੀ ਦਾ ਵੱਡਾ ਐਲਾਨ, ਲਾਲ ਲਕੀਰ ਵਾਲੇ ਘਰਾਂ ‘ਚ ਵੱਸਦੇ ਲੋਕਾਂ ਨੂੰ ਮਿਲੇਗੀ ਮਾਲਕੀ

0

ਚੰਡੀਗੜ੍ਹ : ਪੰਜਾਬ ਦੇ ਮੁੱਖਮੰਤਰੀ ਚਰਨਜੀਤ ਸਿੰਘ ਚੰਨੀ ਨੇ ਕੈਬਨਿਟ ਮੀਟਿੰਗ ਤੋਂ ਬਾਅਦ ਪ੍ਰੈਸ ਕਾਨਫਰੰਸ ਕਰ ਸੂਬੇ ਦੇ ਲੋਕਾਂ ਲਈ ਵੱਡਾ ਐਲਾਨ ਕੀਤਾ। ਸੀਐਮ ਚੰਨੀ ਨੇ ‘ਮੇਰਾ ਘਰ ਮੇਰੇ ਨਾਮ’ ਸਕੀਮ ਲਾਂਚ ਕੀਤੀ ਹੈ, ਜਿਸਦੇ ਤਹਿਤ ਹੁਣ ਪਿੰਡਾਂ ਅਤੇ ਸ਼ਹਿਰਾਂ ‘ਚ ਲਾਲ ਡੋਰੇ ਦੇ ਅੰਦਰ ਰਹਿਣ ਵਾਲਿਆਂ ਨੂੰ ਮਾਲਿਕਾਨਾ ਹੱਕ ਦਿੱਤਾ ਜਾਵੇਗਾ। ਇਸਦੇ ਲਈ ਰਜਿਸਟਰੀ ਵੀ ਫ੍ਰੀ ਹੋਵੇਗੀ।

ਇਸ ਦੌਰਾਨ ਬਿਜਲੀ ਅਤੇ ਕੋਲੇ ਦੀ ਦਿੱਕਤ ਨੂੰ ਲੈ ਕੇ ਸੀਐਮ ਚੰਨੀ ਨੇ ਵੱਡਾ ਬਿਆਨ ਦਿੱਤਾ। ਉਨ੍ਹਾਂ ਨੇ ਕਿਹਾ ਕਿ ਪੂਰੇ ਦੇਸ਼ ਦੀ ਤਰ੍ਹਾਂ ਪੰਜਾਬ ਵੀ ਕੋਲੇ ਦੀ ਦਿੱਕਤ ਝੱਲ ਰਿਹਾ ਹੈ ਅਤੇ ਇਸ ਵਜ੍ਹਾ ਨਾਲ ਬਿਜਲੀ ਉਤਪਾਦਨ ‘ਤੇ ਅਸਰ ਪੈ ਰਿਹਾ ਹੈ ਪਰ ਮੈਂ ਪੰਜਾਬ ਦੇ ਲੋਕਾਂ ਨੂੰ ਭਰੋਸਾ ਦਵਾਉਣਾ ਚਾਹੁੰਦਾ ਹਾਂ ਕਿ ਅਸੀਂ ਬਲੈਕਆਉਟ ਦੀ ਹਾਲਤ ਨਹੀਂ ਬਨਣ ਦੇਵਾਂਗੇ।

ਉਨ੍ਹਾਂ ਨੇ ਕਿਹਾ ਕਿ ਅਸੀਂ ਲਗਾਤਾਰ ਕੇਂਦਰ ਸਰਕਾਰ ਦੇ ਨਾਲ ਸੰਪਰਕ ਵਿੱਚ ਹਾਂ ਅਤੇ ਪੂਰੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਬਿਜਲੀ ਉਤਪਾਦਨ ਕਿਸੇ ਵੀ ਹਾਲ ‘ਚ ਨਾ ਰੁਕੇ। ਉਨ੍ਹਾਂ ਨੇ ਕਿਹਾ ਕਿ ਜੋ ਵੀ ਪਾਵਰ ਕੱਟ ਪੰਜਾਬ ‘ਚ ਲੱਗ ਰਹੇ ਹਨ ਉਹ ਜਾਣ – ਬੁੱਝਕੇ ਨਹੀਂ ਲਗਾਏ ਜਾ ਰਹੇ।

ਜ਼ਮੀਨ ‘ਤੇ ਬੈਠ ਕੇ ਖਾਣਾ ਖਾਣ ਨਾਲ ਕਿਹੜੇ ਰੋਗਾਂ ਤੋਂ ਮਿਲਦੀ ਹੈ ਰਾਹਤ, ਜਾਣੋ

0

ਜ਼ਿਆਦਾਤਰ ਲੋਕ ਭੋਜਨ ਟੇਬਲ ਕੁਰਸੀ, ਬੈੱਡ, ਸੌਫੇ ਆਦਿ ’ਤੇ ਬੈਠ ਕੇ ਕਰਦੇ ਹਨ। ਕਈ ਲੋਕ ਅਜਿਹੇ ਵੀ ਹਨ ਜੋ ਟੀ.ਵੀ ਜਾਂ ਮੋਬਾਇਲ ਵੇਖਦੇ ਹੋਏ ਵੀ ਭੋਜਨ ਕਰਦੇ ਹਨ ਜੋ ਸਿਹਤ ਲਈ ਠੀਕ ਨਹੀਂ ਹੈ। ਸਾਡੇ ਦੇਸ਼ ‘ਚ ਜ਼ਮੀਨ ‘ਤੇ ਬੈਠ ਕੇ ਭੋਜਨ ਖਾਣਾ ਪੁਰਾਣੀ ਪਰੰਪਰਾ ਰਹੀ ਹੈ। ਹੁਣ ਤਾਂ ਸਮਾਂ ਇੰਨਾ ਬਦਲ ਗਿਆ ਹੈ ਕਿ ਪਰਿਵਾਰਕ ਮੈਂਬਰਾਂ ਕੋਲ ਦਿਨ ‘ਚ ਇੱਕ ਵਾਰ ਵੀ ਇਕੱਠੇ ਭੋਜਨ ਖਾਣ ਦਾ ਸਮਾਂ ਨਹੀਂ ਹੁੰਦਾ। ਭਾਵੇ ਅੱਜ-ਕੱਲ੍ਹ ਲੋਕ ਡਾਈਨਿੰਗ ਟੇਬਲ ‘ਤੇ ਬੈਠ ਕੇ ਭੋਜਨ ਕਰਦੇ ਹਨ ਪਰ ਕਈ ਘਰਾਂ ‘ਚ ਅੱਜ ਵੀ ਲੋਕ ਜ਼ਮੀਨ ‘ਤੇ ਬੈਠ ਕੇ ਹੀ ਭੋਜਨ ਕਰਦੇ ਹਨ। ਕੀ ਤੁਸੀਂ ਜਾਣਦੇ ਹੋ ਕਿ ਜ਼ਮੀਨ ‘ਤੇ ਬੈਠ ਕੇ ਭੋਜਨ ਖਾਣ ਨਾਲ ਕਈ ਫ਼ਾਇਦੇ ਹੁੰਦੇ ਹਨ।

ਬਲੱਡ ਪ੍ਰੈਸ਼ਰ ਅਤੇ ਮਾਸਪੇਸ਼ੀਆਂ ਦਾ ਖਿਚਾਅ
ਇਸ ਤਰੀਕੇ ਨਾਲ ਬੈਠਣ ਨਾਲ ਤੁਹਾਡੀ ਰੀੜ੍ਹ ਦੀ ਹੱਡੀ ਦੇ ਹੇਠਲੇ ਭਾਗ ‘ਤੇ ਜ਼ੋਰ ਪੈਂਦਾ ਹੈ, ਜਿਸ ਨਾਲ ਤੁਹਾਡਾ ਸਰੀਰ ਅਰਾਮ ਮਹਿਸੂਸ ਕਰਦਾ ਹੈ। ਮਾਸਪੇਸ਼ੀਆਂ ਦਾ ਖਿਚਾਅ ਘੱਟ ਹੁੰਦਾ ਹੈ ਅਤੇ ਬਲੱਡ ਪ੍ਰੈਸ਼ਰ ‘ਚ ਵੀ ਕਮੀ ਆਉਂਦੀ ਹੈ।

ਪਾਚਣ ਕਿਰਿਆ ‘ਚ ਸੁਧਾਰ
ਜ਼ਮੀਨ ‘ਤੇ ਬੈਠ ਕੇ ਖਾਣਾ ਖਾਣ ਦੀ ਪ੍ਰਕਿਰਿਆ ਨਾਲ ਤੁਹਾਡੇ ਢਿੱਡ ਦੀਆਂ ਮਾਸਪੇਸ਼ੀਆਂ ਲਗਾਤਾਰ ਕੰਮ ਕਰਦੀਆਂ ਰਹਿੰਦੀਆਂ ਹਨ, ਜਿਸ ਕਾਰਨ ਤੁਹਾਡੀ ਪਾਚਣ ਕਿਰਿਆ ‘ਚ ਸੁਧਾਰ ਹੁੰਦਾ ਹੈ।

ਸਰੀਰ ’ਚ ਹੋਣ ਵਾਲੇ ਦਰਦ ਤੋਂ ਛੁਟਕਾਰਾ
ਭੋਜਨ ਕਰਨ ਲਈ ਜ਼ਮੀਨ ’ਤੇ ਤੁਸੀਂ ਜਦੋਂ ਪਦਮ ਆਸਨ ‘ਚ ਬੈਠਦੇ ਹੋ ਤਾਂ ਤੁਹਾਡੇ ਢਿੱਡ, ਪਿੱਠ ਦੇ ਹੇਠਲੇ ਹਿੱਸੇ ਅਤੇ ਕੂਲਹੇ ਦੀਆਂ ਮਾਸਪੇਸ਼ੀਆਂ ‘ਚ ਲਗਾਤਾਰ ਖਿਚਾਅ ਰਹਿੰਦਾ ਹੈ। ਇਸ ਕਾਰਨ ਸਰੀਰ ’ਚ ਹੋਣ ਵਾਲੇ ਦਰਦ ਅਤੇ ਅਸਹਿਜਤਾ ਤੋਂ ਛੁਟਕਾਰਾ ਮਿਲਦਾ ਹੈ।

ਬਲੱਡ ਦਾ ਵਹਾਅ
ਜ਼ਮੀਨ ’ਤੇ ਬੈਠ ਕੇ ਖਾਣਾ ਖਾਣ ਨਾਲ ਮਾਸਪੇਸ਼ੀਆਂ ‘ਚ ਜੇਕਰ ਖਿੱਚ ਲਗਾਤਾਰ ਹੁੰਦੀ ਹੈ ਤਾਂ ਇਸ ਨਾਲ ਸਿਹਤ ‘ਚ ਸੁਧਾਰ ਦੇਖਿਆ ਜਾ ਸਕਦਾ ਹੈ। ਜ਼ਮੀਨ ’ਤੇ ਸਹੀ ਤਰੀਕੇ ਨਾਲ ਬੈਠਣ ’ਤੇ ਤੁਹਾਡੇ ਸਰੀਰ ‘ਚ ਖ਼ੂਨ ਦਾ ਵਹਾਅ ਬਿਹਤਰ ਹੁੰਦਾ ਹੈ।

ਜ਼ਮੀਨ ’ਤੇ ਬੈਠ ਕੇ ਖਾਣਾ ਖਾਣ ਨਾਲ ਪਾਚਨ ਕਿਰਿਆ ਸਹੀ ਤਰੀਕੇ ਨਾਲ ਕੰਮ ਕਰਦੀ ਹੈ। ਪਾਚਣ ਕਿਰਿਆ ਨੂੰ ਸਹੀ ਰੂਪ ਤੋਂ ਚਲਾਉਣ ‘ਚ ਦਿਲ ਦੀ ਭੂਮਿਕਾ ਅਹਿਮ ਹੁੰਦੀ ਹੈ। ਜਦੋਂ ਭੋਜਨ ਜਲਦੀ ਹਜ਼ਮ ਹੋਣ ਲੱਗਦਾ ਹੈ ਤਾਂ ਦਿਲ ਨੂੰ ਘੱਟ ਮਿਹਨਤ ਕਰਨੀ ਪਵੇਗੀ। ਜ਼ਮੀਨ ‘ਤੇ ਬੈਠ ਕੇ ਭੋਜਨ ਕਰਨ ਨਾਲ ਤੁਹਾਡਾ ਸਰੀਰ ਤੰਦਰੁਸਤ ਰਹਿੰਦਾ ਹੈ, ਪਾਚਣ  ਕਿਰਿਆ ਦੁਰੁਸਤ ਰਹਿੰਦੀ ਹੈ।

ਜੋੜਾਂ ਦੀ ਸਮੱਸਿਆ ਤੋਂ ਰਾਹਤ
ਜ਼ਮੀਨ ‘ਤੇ ਬੈਠ ਕੇ ਭੋਜਨ ਕਰਨ ਸਮੇਂ ਤੁਹਾਨੂੰ ਆਪਣੇ ਘੁਟਣੇ ਮੋੜਨੇ ਪੈਂਦੇ ਹਨ। ਅਜਿਹਾ ਕਰਨ ਨਾਲ ਤੁਹਾਡੇ ਗੋਡਿਆਂ ਦੀ ਚੰਗੀ ਕਸਰਤ ਹੋ ਜਾਂਦੀ ਹੈ। ਉਨ੍ਹਾਂ ਦੀ ਲਚਕ ਬਰਕਰਾਰ ਰਹਿੰਦੀ ਹੈ, ਜਿਸ ਕਾਰਨ ਤੁਸੀਂ ਜੋੜਾਂ ਦੀ ਸਮੱਸਿਆ ਤੋਂ ਬਚ ਸਕਦੇ ਹੋ।

HC Judges Transfer : ਦੇਸ਼ ਦੇ 7 ਹਾਈਕੋਰਟ ਦੇ ਜੱਜਾਂ ਦਾ ਤਬਾਦਲਾ, ਜਾਣੋ ਕਿਸ ਨੂੰ ਕਿੱਥੇ ਭੇਜਿਆ ਗਿਆ

0

ਦੇਸ਼ ਦੀ ਉੱਚ ਨਿਆਂਪਾਲਿਕਾ ਵਿੱਚ ਇੱਕ ਵਾਰ ਫਿਰ ਫੇਰਬਦਲ ਹੋਇਆ ਹੈ। ਕਾਨੂੰਨ ਮੰਤਰਾਲੇ ਨੇ ਦੇਸ਼ ਦੇ 7 ਹਾਈਕੋਰਟ ਦੇ 7 ਜੱਜਾਂ ਦਾ ਟਰਾਂਸਫਰ ਕਰ ਦਿੱਤਾ। ਨੀਆਂ ਵਿਭਾਗ ਨੇ ਕਿਹਾ ਕਿ ਭਾਰਤ ਦੇ ਸੰਵਿਧਾਨ ਦੇ ਤਹਿਤ ਦਿੱਤਾ ਹੋਇਆ ਸ਼ਕਤੀ ਦਾ ਪ੍ਰਯੋਗ ਕਰਦੇ ਹੋਏ, ਰਾਸ਼ਟਰਪਤੀ ਨੇ ਚੀਫ ਜਸਟਿਸ ਨਾਲ ਸਲਾਹ ਮਸ਼ਵਰਾ ਕਰਕੇ ਹਾਈ ਕੋਰਟ ਦੇ ਜੱਜਾਂ ਦਾ ਤਬਾਦਲਾ ਕਰ ਦਿੱਤਾ ਹੈ।

ਜਾਣੋ ਕਿਸ ਨੂੰ ਕਿੱਥੇ ਭੇਜਿਆ ਗਿਆ

— ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਜੱਜ ਰਾਜਨ ਗੁਪਤਾ ਦਾ ਪਟਨਾ ਹਾਈਕੋਰਟ ਟਰਾਂਸਫਰ
— ਮਦਰਾਸ ਹਾਈਕੋਰਟ ਦੇ ਜੱਜ ਟੀਐਸ ਸਿਵਾਨਮ ਦਾ ਕਲਕੱਤਾ ਹਾਈਕੋਰਟ ਟਰਾਂਸਫਰ
— ਹਿਮਾਚਲ ਹਾਈਕੋਰਟ ਦੇ ਜੱਜ ਸੁਰੇਸ਼ਵਰ ਠਾਕੁਰ ਦਾ ਪੰਜਾਬ ਅਤੇ ਹਰਿਆਣਾ ਹਾਈਕੋਰਟ ਟਰਾਂਸਫਰ
— ਕਰਨਾਟਕ ਹਾਈਕੋਰਟ ਦੇ ਜੱਜ ਪੀਬੀ ਬਜਨਥਰੀ ਦਾ ਪਟਨਾ ਹਾਈਕੋਰਟ ਟਰਾਂਸਫਰ
— ਰਾਜਸਥਾਨ ਹਾਈਕੋਰਟ ਦੇ ਜੱਜ ਸੰਜੀਵ ਪ੍ਰਕਾਸ਼ ਸ਼ਰਮਾ ਦਾ ਪਟਨਾ ਹਾਈਕੋਰਟ ਟਰਾਂਸਫਰ
— ਤੇਲੰਗਾਨਾ ਹਾਈਕੋਰਟ ਦੇ ਜੱਜ ਟੀ ਅਮਰਨਾਥ ਗੌੜ ਦਾ ਤ੍ਰਿਪੁਰਾ ਹਾਈਕੋਰਟ ਟਰਾਂਸਫਰ
— ਇਲਾਹਾਬਾਦ ਹਾਈਕੋਰਟ ਦੇ ਜੱਜ ਸੁਭਾਸ਼ ਕੁਝ ਦਾ ਝਾਰਖੰਡ ਹਾਈਕੋਰਟ ਟਰਾਂਸਫਰ

ਸੂਰਜਮੁਖੀ ਦੇ ਬੀਜ ਸਿਹਤ ਲਈ ਹੁੰਦੇ ਹਨ ਗੁਣਕਾਰੀ, ਜਾਣੋ ਕਿਹੜੇ-ਕਿਹੜੇ ਮਿਲਦੇ ਹਨ ਫਾਇਦੇ

0

ਸੂਰਜਮੁਖੀ ਦੇ ਫੁੱਲ ਦਿਖਣ ਵਿੱਚ ਤਾਂ ਸੋਹਣੇ ਹੁੰਦੇ ਹੀ ਹਨ ਪਰ ਇਸ ਦੇ ਬੀਜ ਵੀ ਬਹੁਤ ਗੁਣਕਾਰੀ ਹੁੰਦੇ ਹਨ। ਇਸ ਦੇ ਬੀਜ ‘ਚ ਪ੍ਰੋਟੀਨ, ਐਂਟੀ-ਆਕਸੀਡੈਂਟਸ, ਜ਼ਿੰਕ, ਪੋਟਾਸ਼ੀਅਮ, ਮੈਗਨੀਸ਼ੀਅਮ, ਆਇਰਨ, ਵਿਟਾਮਿਨ ਬੀ, ਵਿਟਾਮਿਨ ਬੀ 6 ਅਤੇ ਸਿਹਤਮੰਦ ਚਰਬੀ ਵੀ ਹੁੰਦੀ ਹੈ। ਇਨ੍ਹਾਂ ਬੀਜਾਂ ਨੂੰ ਆਪਣੀ ਖੁਰਾਕ ਵਿੱਚ ਸ਼ਾਮਲ ਕਰਨ ਦੇ ਬਹੁਤ ਸਾਰੇ ਲਾਭ ਹੋ ਸਕਦੇ ਹਨ। ਇਹ ਇਮਿਊਨ ਸਿਸਟਮ ਨੂੰ ਮਜ਼ਬੂਤ ਕਰਦਾ ਹੈ। ਜਿਸ ਕਾਰਨ ਤੁਸੀਂ ਘੱਟ ਬਿਮਾਰ ਹੁੰਦੇ ਹੋ।

ਭਾਰ ਘਟਾਉਣ ਲਈ ਲੋਕ ਬਹੁਤ ਸਾਰੇ ਆਹਾਰ ਅਤੇ ਫਲਾਂ ਅਤੇ ਸਬਜ਼ੀਆਂ ਦੀ ਵਰਤੋਂ ਕਰਦੇ ਹਨ। ਸੂਰਜਮੁਖੀ ਦੇ ਬੀਜ ਵੀ ਉਨ੍ਹਾਂ ਵਿੱਚੋਂ ਇੱਕ ਹਨ। ਇਸ ਲਈ ਜੇਕਰ ਤੁਸੀਂ ਭਾਰ ਘਟਾਉਣਾ ਚਾਹੁੰਦੇ ਹੋ, ਤਾਂ ਨਿਸ਼ਚਤ ਰੂਪ ਤੋਂ ਇਸ ਨੂੰ ਹਰ ਰੋਜ਼ ਆਪਣੀ ਖੁਰਾਕ ਵਿੱਚ ਸ਼ਾਮਲ ਕਰੋ।

ਜੇ ਬਲੱਡ ਪ੍ਰੈਸ਼ਰ ਦੀ ਸ਼ਿਕਾਇਤ ਹੈ, ਤਾਂ ਇਸ ਨੂੰ ਆਪਣੇ ਸਨੈਕਸ ਵਿੱਚ ਸ਼ਾਮਲ ਕਰੋ। ਇਸ ਨਾਲ ਬਲੱਡ ਪ੍ਰੈਸ਼ਰ ਦੇ ਪੱਧਰ ਵਿੱਚ ਗਿਰਾਵਟ ਆਵੇਗੀ। ਇਸ ਵਿੱਚ ਮੌਜੂਦ ਪੋਟਾਸ਼ੀਅਮ ਅਤੇ ਮੈਗਨੀਸ਼ੀਅਮ ਬਲੱਡ ਪ੍ਰੈਸ਼ਰ ਨੂੰ ਸੰਤੁਲਨ ਵਿੱਚ ਰੱਖਦਾ ਹੈ।

ਸੂਰਜਮੁਖੀ ਦੇ ਬੀਜ ਦਿਮਾਗ ਲਈ ਬਹੁਤ ਲਾਭਦਾਇਕ ਹੁੰਦੇ ਹਨ। ਵਿਟਾਮਿਨ ਬੀ ਦਿਮਾਗ ਨੂੰ ਹੋਰ ਵੀ ਸਿਹਤਮੰਦ ਬਣਾਉਂਦਾ ਹੈ।

ਹਰ ਕਿਸੇ ਨੂੰ ਚਮਕਦਾਰ ਚਮੜੀ ਦੀ ਲੋੜ ਹੁੰਦੀ ਹੈ। ਇਸ ਵਿੱਚ ਮੌਜੂਦ ਪੌਸ਼ਟਿਕ ਤੱਤ ਚਮੜੀ ਨੂੰ ਚਮਕਦਾਰ ਬਣਾਉਂਦੇ ਹਨ। ਕਿਉਂਕਿ ਇਸ ਵਿੱਚ ਵਿਟਾਮਿਨ ਈ ਭਰਪੂਰ ਮਾਤਰਾ ਵਿੱਚ ਪਾਇਆ ਜਾਂਦਾ ਹੈ। ਇਸ ਤੋਂ ਇਲਾਵਾ ਸੂਰਜਮੁਖੀ ਦੇ ਬੀਜ ਚਮੜੀ ਨੂੰ ਸੂਰਜ ਦੀਆਂ ਕਿਰਨਾਂ ਦੇ ਨੁਕਸਾਨਦੇਹ ਪ੍ਰਭਾਵਾਂ ਤੋਂ ਵੀ ਬਚਾਉਂਦੇ ਹਨ।

ਖੁਰਾਕ ਵਿੱਚ ਜ਼ਰੂਰ ਸ਼ਾਮਿਲ ਕਰੋ: ਤੁਸੀਂ ਭੁੰਨੇ ਹੋਏ ਸੂਰਜਮੁਖੀ ਦੇ ਬੀਜਾਂ ਨੂੰ ਆਪਣੇ ਸੂਪ, ਕੇਕ ਬਰੈੱਡ ਦੇ ਨਾਲ ਨਾਲ ਸਲਾਦ ਅਤੇ ਪਾਸਤਾ ਵਿੱਚ ਸ਼ਾਮਲ ਕਰ ਕੇ ਖਾ ਸਕਦੇ ਹੋ। ਇਸ ਤੋਂ ਇਲਾਵਾ ਸੂਰਜਮੁਖੀ ਦੇ ਬੀਜਾਂ ਦੇ ਇੱਕ ਤੋਂ ਦੋ ਚਮਚੇ ਸ਼ਾਮ ਦੀ ਚਾਹ ਦੇ ਨਾਲ ਇੱਕ ਸਨੈਕ ਦੇ ਰੂਪ ਵਿੱਚ ਵੀ ਲਏ ਜਾ ਸਕਦੇ ਹਨ। ਸੂਰਜਮੁਖੀ ਦੇ ਬੀਜ ਤੁਹਾਡੇ ਸਰੀਰ ਲਈ ਬਹੁਤ ਫਾਇਦੇਮੰਦ ਹੁੰਦੇ ਹਨ ਪਰ ਇਸ ਗੱਲ ਦਾ ਧਿਆਨ ਰੱਖੋ ਕਿ ਇਨ੍ਹਾਂ ਬੀਜਾਂ ਦੀ ਬਹੁਤ ਜ਼ਿਆਦਾ ਵਰਤੋਂ ਵੀ ਨੁਕਸਾਨ ਦਾ ਕਾਰਨ ਬਣ ਸਕਦੀ ਹੈ।