Home Blog Page 2345

ਕੋਰੋਨਾ ਮ੍ਰਿਤਕਾਂ ਦੇ ਪਰਿਵਾਰਾਂ ਨੂੰ 50-50 ਹਜ਼ਾਰ ਰੁਪਏ ਦੀ ਵਿੱਤੀ ਸਹਾਇਤਾ ਦੇਵੇਗੀ ਪੰਜਾਬ ਸਰਕਾਰ

0

ਚੰਡੀਗੜ੍ਹ : ਪੰਜਾਬ ਸਰਕਾਰ ਵੀ ਕੋਵਿਡ-19 ਮਹਾਂਮਾਰੀ ‘ਚ ਕੋਰੋਨਾ ਕਾਰਨ ਮਰਨ ਵਾਲਿਆਂ ਦੇ ਕਾਨੂੰਨੀ ਵਾਰਸਾਂ ਨੂੰ 50-50 ਹਜ਼ਾਰ ਰੁਪਏ ਦੀ ਵਿੱਤੀ ਸਹਾਇਤਾ ਦੇਵੇਗੀ। ਇਸ ਸਬੰਧ ‘ਚ ਪੰਜਾਬ ਸਰਕਾਰ ਨੇ ਕਾਰਵਾਈ ਸ਼ੁਰੂ ਕਰਦਿਆਂ ਸੂਬੇ ਦੇ ਸਮੂਹ ਡਿਪਟੀ ਕਮਿਸ਼ਨਰਾਂ ਇਕ ਪੱਤਰ ਲਿਖ ਕੇ ਮੌਤਾਂ ਦੀ ਗਿਣਤੀ ਦੀ ਜਾਣਕਾਰੀ ਮੰਗੀ ਹੈ।

ਮਾਲ, ਪੁਰਨਵਾਸ ਤੇ ਕੁਦਰਤੀ ਆਫ਼ਤ ਵਿਰੋਧੀ ਪ੍ਰਬੰਧ ਸਬੰਧੀ ਵਿਭਾਗ ਵਲੋਂ ਜਾਰੀ ਪੱਤਰ ਵਿਚ ਸਾਰੇ ਜ਼ਿਲ੍ਹਿਆਂ ਵਿਚੋਂ ਕੋਰੋਨਾ ਨਾਲ ਹੋਈਆਂ ਮੌਤਾਂ ਦੀ ਜਾਣਕਾਰੀ 15 ਅਕਤੂਬਰ ਤੱਕ ਮੰਗੀ ਗਈ ਹੈ। ਇਹ ਸਹਾਇਤਾ ਕੇਂਦਰ ਸਰਕਾਰ ਵਲੋਂ ਜਾਰੀ ਦਿਸ਼ਾ ਨਿਰਦੇਸ਼ਾਂ ਤਹਿਤ ਦਿਤੀ ਜਾਣੀ ਹੈ।

ਡਿਪਟੀ ਕਮਿਸ਼ਨਰਾਂ ਨੂੰ ਨਿਰਧਾਰਤ ਸਮੇਂ ਅਨੁਸਾਰ ਜਾਣਕਾਰੀ ਦੇਣ ਲਈ ਕਿਹਾ ਗਿਆ ਤਾਂ ਜੋ ਫ਼ੰਡਾਂ ਦਾ ਪ੍ਰਬੰਧ ਹੋ ਸਕੇ। ਸੂਬੇ ਵਿਚ ਸਰਕਾਰੀ ਅੰਕੜਿਆਂ ਅਨੁਸਾਰ ਹੁਣ ਤਕ 16531 ਮੌਤਾਂ ਹੋਈਆਂ ਹਨ।

PM ਮੋਦੀ ਨੇ ਲਾਂਚ ਕੀਤੀ ‘ਗਤੀਸ਼ਕਤੀ ਯੋਜਨਾ’, ਜਾਣੋ ਇਸ ਦੀ ਖ਼ਾਸੀਅਤ

0

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ‘ਗਤੀ ਸ਼ਕਤੀ ਯੋਜਨਾ’ ਲਾਂਚ ਕੀਤੀ ਹੈ।  ਇਹ ਰਾਸ਼ਟਰੀ ਮਾਸਟਰ ਪਲਾਨ 21 ਵੀਂ ਸਦੀ ਦੇ ਭਾਰਤ ਨੂੰ ਹੁਲਾਰਾ ਦੇਵੇਗਾ।

ਇਸ ਯੋਜਨਾ ਦੇ ਤਹਿਤ ਰੇਲ ਅਤੇ ਸੜਕ ਸਮੇਤ 16 ਮੰਤਰਾਲੇ ਡਿਜੀਟਲ ਰੂਪ ਨਾਲ ਜੁੜੇ ਹੋਣਗੇ। ਇਸ ਨਾਲ ਬੁਨਿਆਦੀ ਢਾਂਚਾ ਵਿਕਾਸ ਪ੍ਰੋਜੈਕਟਾਂ ਵਿੱਚ ਤੇਜ਼ੀ ਆਵੇਗੀ। ਇਸ ਦੇ ਤਹਿਤ, ਸ਼ੁਰੂ ਵਿੱਚ 16 ਅਜਿਹੇ ਮੰਤਰਾਲਿਆਂ ਦੀ ਪਛਾਣ ਕੀਤੀ ਗਈ ਹੈ ਜੋ ਬੁਨਿਆਦੀ ਢਾਂਚੇ ਦੇ ਵਿਕਾਸ ਨਾਲ ਨਜਿੱਠਦੇ ਹਨ।

ਪ੍ਰਧਾਨ ਮੰਤਰੀ ਗਤੀ ਸ਼ਕਤੀ ਰਾਸ਼ਟਰੀ ਮਾਸਟਰ ਯੋਜਨਾ ਉਦਯੋਗਿਕ ਗਤੀਵਿਧੀਆਂ ਨੂੰ ਉਤਸ਼ਾਹਤ ਕਰਨ ਦੇ ਨਾਲ -ਨਾਲ ਏਅਰਪੋਰਟ, ਨਵੀਆਂ ਸੜਕਾਂ ਅਤੇ ਰੇਲ ਯੋਜਨਾਵਾਂ ਸਮੇਤ ਆਵਾਜਾਈ ਪ੍ਰਣਾਲੀ ਵਿੱਚ ਸੁਧਾਰ ਲਿਆਏਗੀ ਅਤੇ ਇਸ ਰਾਹੀਂ ਨੌਜਵਾਨਾਂ ਲਈ ਰੁਜ਼ਗਾਰ ਦੇ ਨਵੇਂ ਮੌਕੇ ਪੈਦਾ ਕੀਤੇ ਜਾਣਗੇ। ਇਸ ਡਿਜੀਟਲ ਪਲੇਟਫਾਰਮ ਦੀ ਮਦਦ ਨਾਲ ਵਿਕਾਸ ਕਾਰਜਾਂ ਵਿੱਚ ਤੇਜ਼ੀ ਲਿਆਉਣ ਦੇ ਯਤਨ ਕੀਤੇ ਜਾਣਗੇ। ਇਹ ਉਦਯੋਗਾਂ ਦੀ ਕਾਰਜਕੁਸ਼ਲਤਾ ਵਧਾਉਣ ਅਤੇ ਸਥਾਨਕ ਨਿਰਮਾਤਾਵਾਂ ਨੂੰ ਹੁਲਾਰਾ ਦੇਣ ਵਿੱਚ ਸਹਾਇਤਾ ਕਰੇਗਾ।

ਇਸ ਨਵੀਂ ਯੋਜਨਾ ਵਿੱਚ ਕੇਂਦਰ ਸਰਕਾਰ ਵੱਲੋਂ 16 ਵਿਭਾਗ ਜਿਨ੍ਹਾਂ ਵਿੱਚ ਰੇਲਵੇ, ਸੜਕਾਂ ਅਤੇ ਰਾਜਮਾਰਗ, ਪੈਟਰੋਲੀਅਮ ਅਤੇ ਗੈਸ, ਬਿਜਲੀ, ਦੂਰਸੰਚਾਰ, ਸਮੁੰਦਰੀ ਜਹਾਜ਼, ਹਵਾਬਾਜ਼ੀ ਅਤੇ ਉਦਯੋਗਿਕ ਪਾਰਕ ਆਦਿ ਸ਼ਾਮਲ ਕੀਤੇ ਜਾਣਗੇ। ਕੇਂਦਰ ਦੇ ਸਾਰੇ 16 ਵਿਭਾਗਾਂ ਦੇ ਉੱਚ ਅਧਿਕਾਰੀਆਂ ਦਾ ਇੱਕ ਨੈਟਵਰਕ ਯੋਜਨਾਬੰਦੀ ਸਮੂਹ ਬਣਾਇਆ ਜਾਵੇਗਾ। ਇਸ ਨਾਲ ਦੇਸ਼ ਵਿੱਚ ਵਿਕਾਸ ਕਾਰਜਾਂ ‘ਚ ਤੇਜ਼ੀ ਆਵੇਗੀ।

ਵਿਦੇਸ਼ ਜਾਣ ਵਾਲਿਆਂ ਲਈ ਖੁਸ਼ਖ਼ਬਰੀ! ਅਮਰੀਕਾ ਖੋਲ੍ਹਣ ਜਾ ਰਿਹਾ ਹੈ ਆਪਣੀਆਂ ਸਰਹੱਦਾਂ

0

ਅਮਰੀਕਾ ਨਵੰਬਰ ਤੋਂ ਆਪਣੀਆਂ ਜ਼ਮੀਨੀ ਸਰਹੱਦਾਂ ਨੂੰ ਖੋਲ੍ਹ ਦੇਵੇਗਾ। ਅਮਰੀਕਾ ਨੇ ਫ਼ੈਸਲਾ ਕੀਤਾ ਹੈ ਕਿ ਉਹ ਸਿਰਫ ਪੂਰੀ ਤਰ੍ਹਾਂ ਨਾਲ ਟੀਕਾਕਰਣ ਕਰਵਾ ਚੁੱਕੇ ਲੋਕਾਂ ਲਈ ਆਪਣੀ ਸਰਹੱਦਾਂ ਖੋਲ੍ਹੇਗਾ। ਇਸ ਫੈਸਲੇ ਦੇ ਨਾਲ ਹੀ ਅਮਰੀਕਾ 19 ਮਹੀਨੇ ਤੋਂ ਬੰਦ ਆਪਣੇ ਬਾਰਡਰ ਨੂੰ ਫਿਰ ਤੋਂ ਅੰਤਰਰਾਸ਼ਟਰੀ ਸੈਲਾਨੀਆਂ ਲਈ ਖੋਲ੍ਹਣ ਜਾ ਰਿਹਾ ਹੈ।

ਜਦੋਂ ਕੋਰੋਨਾ ਵਾਇਰਸ ਮਹਾਂਮਾਰੀ ਦੀ ਸ਼ੁਰੂਆਤ ਹੋਈ ਸੀ ਤਾਂ ਉਸ ਸਮੇਂ ਅਮਰੀਕਾ ਨੇ ਕੈਨੇਡਾ ਅਤੇ ਮੈਕਸੀਕੋ ਵਿਚਕਾਰ ਜ਼ਰੂਰੀ ਯਾਤਰਾ, ਜਿਸ ਵਿਚ ਟਰੇਡ ਵੀ ਸ਼ਾਮਲ ਹੈ ਉਸ ਨੂੰ ਪਾਬੰਦੀਸ਼ੁਦਾ ਕਰ ਦਿੱਤਾ ਸੀ। ਹੁਣ ਇਹ ਨਵੇਂ ਨਿਯਮਾਂ ਦੇ ਬਾਅਦ, ਜਿਹਨਾਂ ਦਾ ਐਲਾਨ ਬੁੱਧਵਾਰ ਨੂੰ ਹੋਇਆ ਹੈ। ਇਸ ਅਨੁਸਾਰ ਅਮਰੀਕੀ ਅਥਾਰਿਟੀਜ਼ ਪੂਰੀ ਤਰ੍ਹਾਂ ਟੀਕਾਕਰਣ ਕਰਵਾ ਚੁੱਕੇ ਲੋਕਾਂ ਨੂੰ ਦੇਸ਼ ਵਿਚ ਦਾਖਲ ਹੋਣ ਦੀ ਆਗਿਆ ਦੇ ਦੇਵੇਗੀ।

ਨਵੇਂ ਨਿਯਮਾਂ ਦੇ ਐਲਾਨ ਦੇ ਬਾਅਦ ਕੋਈ ਵੀ ਕਿਸੇ ਕਾਰਨ ਤੋਂ ਕੈਨੇਡਾ ਅਤੇ ਮੈਕਸੀਕੋ ਤੋਂ ਅਮਰੀਕਾ ਜਾ ਸਕਦਾ ਹੈ। ਮੰਨਿਆ ਜਾ ਰਿਹਾ ਹੈ ਕਿ ਜਲਦੀ ਹੀ ਅਮਰੀਕਾ ਹਵਾਈ ਯਾਤਰਾ ‘ਤੇ ਲੱਗੀ ਪਾਬੰਦੀ ਵੀ ਹਟਾ ਦੇਵੇਗਾ। ਜਨਵਰੀ 2021 ਦੇ ਮੱਧ ਤੱਕ ਹਰੇਕ ਯਾਤਰੀ ਜਿਸ ਵਿਚ ਟਰੱਕ ਡਰਾਈਵਰ ਵੀ ਸ਼ਾਮਲ ਹਨ, ਉਹਨਾਂ ਨੂੰ ਅਮਰੀਕਾ ਵਿਚ ਦਾਖਲ ਹੋਣ ਲਈ ਵੈਕਸੀਨ ਦੀਆਂ ਦੋਵੇਂ ਖੁਰਾਕਾਂ ਲੈਣੀਆਂ ਲਾਜ਼ਮੀ ਹਨ।

ਅਮਰੀਕਾ ਦਾ ਇਹ ਫ਼ੈਸਲਾ ਪਿਛਲੇ ਮਹੀਨੇ ਚੁੱਕੇ ਗਏ ਉਸ ਕਦਮ ਦਾ ਹਿੱਸਾ ਹੈ ਜਿਸ ਵਿਚ ਕਿਹਾ ਗਿਆ ਸੀ ਕਿ ਕਿਸੇ ਖਾਸ ਦੇਸ਼ ਤੋਂ ਹਵਾਈ ਯਾਤਰਾ ‘ਤੇ ਲੱਗੀ ਪਾਬੰਦੀ ਖ਼ਤਮ ਕੀਤੀ ਜਾਵੇਗੀ। ਇਸ ਦੇ ਨਾਲ ਹੀ ਇਹ ਵੀ ਕਿਹਾ ਗਿਆ ਕਿ ਵਿਦੇਸ਼ੀ ਨਾਗਰਿਕਾਂ ਦੇ ਅਮਰੀਕਾ ਆਉਣ ਲਈ ਟੀਕਾਕਰਣ ਲਾਜ਼ਮੀ ਹੋਵੇਗਾ। ਨਵੰਬਰ ਮਹੀਨੇ ਤੋਂ ਦੋਵੇਂ ਨੀਤੀਆਂ ਲਾਗੂ ਕਰ ਦਿੱਤੀਆਂ ਜਾਣਗੀਆਂ। ਅਧਿਕਾਰੀਆਂ ਵੱਲੋਂ ਕਿਸੇ ਵੀ ਨਿਸ਼ਚਿਤ ਤਾਰੀਖ਼ ਦੇ ਬਾਰੇ ਜਾਣਕਾਰੀ ਨਹੀਂ ਦਿੱਤੀ ਗਈ।

ਇਨ੍ਹਾਂ ਨਵੇਂ ਨਿਯਮਾਂ ਦੇ ਤਹਿਤ ਨਾਗਰਿਕਾਂ ਨੂੰ ਸਿਰਫ ਕਾਨੂੰਨੀ ਤੌਰ ‘ਤੇ ਦਾਖਲ ਹੋਣ ਦੀ ਇਜਾਜ਼ਤ ਹੋਵੇਗੀ। ਜਿਹੜੇ ਲੋਕ ਗੈਰ ਕਾਨੂੰਨੀ ਢੰਗ ਨਾਲ ਦੇਸ਼ ਵਿਚ ਦਾਖਲ ਹੋਣ ਦੀ ਕੋਸ਼ਿਸ਼ ਕਰਨਗੇ ਉਹਨਾਂ ਨੂੰ Title 42 ਅਥਾਰੀਟੀ ਦੇ ਤਹਿਤ ਸਜ਼ਾ ਦਿੱਤੀ ਜਾਵੇਗੀ।

ਲਾਲ ਲਕੀਰ ਵਾਲੇ ਪ੍ਰੋਜੈਕਟ ਨੂੰ ਪੂਰਾ ਕਰਨ ਲਈ ਪੰਜਾਬ ਸਰਕਾਰ ਵੱਲੋਂ ਕੇਂਦਰ ਸਰਕਾਰ ਤੋਂ ਡ੍ਰੋਨਾਂ ਦੀ ਕੀਤੀ ਜਾ ਸਕਦੀ ਹੈ ਮੰਗ

0

ਪੰਜਾਬ ਸਰਕਾਰ ਨੇ ਬਿਨਾਂ ਸ਼ੱਕ ਪਿੰਡਾਂ ਅਤੇ ਸ਼ਹਿਰਾਂ ਵਿੱਚ ਲਾਲ ਰੇਖਾ ਦੇ ਅੰਦਰ ਰਹਿਣ ਵਾਲੇ ਲੋਕਾਂ ਲਈ ਉਨ੍ਹਾਂ ਦੇ ਘਰਾਂ ਦੇ ਸਰਵੇਖਣ ਦੇ ਅਧਾਰ ਤੇ ਵਿਸ਼ੇਸ਼ ਜਮ੍ਹਾਂਬੰਦੀ ਤਿਆਰ ਕਰਨ ਦਾ ਫੈਸਲਾ ਕੀਤਾ ਹੈ, ਪਰ ਇਸ ਕਾਰਜ ਨੂੰ ਪੂਰਾ ਕਰਨਾ ਇੱਕ ਵੱਡੀ ਚੁਣੌਤੀ ਹੈ।

ਸਰਕਾਰ ਇਸ ਕੰਮ ਨੂੰ ਅਗਲੇ 3 ਮਹੀਨਿਆਂ ਵਿੱਚ ਪੂਰਾ ਕਰਨਾ ਚਾਹੁੰਦੀ ਹੈ, ਪਰ ਇਸਦੇ ਲਈ ਡਰੋਨਾਂ ਦੀ ਜ਼ਰੂਰਤ ਹੈ ਤਾਂ ਜੋ ਪਿੰਡਾਂ ਅਤੇ ਸ਼ਹਿਰਾਂ ਦੇ ਨਕਸ਼ੇ ਤਿਆਰ ਕੀਤੇ ਜਾ ਸਕਣ। ਇਸ ਵੇਲੇ 3 ਡਰੋਨ ਕਾਰਜਸ਼ੀਲ ਹਨ। ਪਹਿਲਾ ਕੰਮ ਗੁਰਦਾਸਪੁਰ ਵਿੱਚ ਸ਼ੁਰੂ ਹੋਇਆ। ਉੱਥੇ 400 ਪਿੰਡਾਂ ਦਾ ਕੰਮ ਪੂਰਾ ਹੋ ਗਿਆ ਹੈ। ਡਰੋਨ ਦੀ ਕੀਮਤ ਕੇਂਦਰ ਸਰਕਾਰ ਅਦਾ ਕਰ ਰਹੀ ਹੈ।

ਤੁਹਾਨੂੰ ਦੱਸ ਦੇਈਏ ਕਿ ਕੇਂਦਰ ਸਰਕਾਰ ਵੀ ਦੇਸ਼ ਵਿੱਚ ਇੱਕ ਸਮਾਨ ਪ੍ਰੋਜੈਕਟ ਲਾਗੂ ਕਰ ਰਹੀ ਹੈ। ਹੁਣ ਇਹ ਕੰਮ ਰੋਪੜ ਅਤੇ ਬਠਿੰਡਾ ਵਿੱਚ ਸ਼ੁਰੂ ਹੋ ਰਿਹਾ ਹੈ। ਇੱਕ ਅਧਿਕਾਰੀ ਨੇ ਦੱਸਿਆ ਕਿ ਕੇਂਦਰ ਸਰਕਾਰ ਤੋਂ 20 ਹੋਰ ਡਰੋਨ ਮੰਗੇ ਜਾਣਗੇ। ਇਸਦੇ ਲਈ ਇੱਕ ਅਧਿਕਾਰੀ ਕੇਂਦਰ ਸਰਕਾਰ ਨਾਲ ਬੈਠਕ ਕਰਨ ਲਈ ਦਿੱਲੀ ਜਾ ਰਿਹਾ ਹੈ।

ਪੰਜਾਬ ਸਰਕਾਰ ਨੇ 248 ਰੂਟਾਂ ਲਈ ਜਾਰੀ ਕੀਤੇ 864 ਪਰਮਿਟ, 17 ਅਕਤੂਬਰ ਤੱਕ ਕਰ ਸਕਦੇ ਹਨ ਅਪਲਾਈ

0

ਚੰਡੀਗੜ੍ਹ : ਟ੍ਰਾਂਸਪੋਰਟ ਮੰਤਰੀ ਬਣਦਿਆਂ ਹੀ ਅਮਰਿੰਦਰ ਸਿੰਘ ਰਾਜਾ ਵੜਿੰਗ ਐਕਸ਼ਨ ਮੋੜ ‘ਚ ਆ ਗਏ ਹਨ। ਇਸਦੇ ਚੱਲਦਿਆਂ ਉਨ੍ਹਾਂ ਨੇ ਫੇਸਬੁਕ ‘ਤੇ ਇੱਕ ਪੋਸਟ ਸ਼ੇਅਰ ਕੀਤੀ ਹੈ, ਜਿਸ ‘ਚ ਉਨ੍ਹਾਂ ਨੇ ਕਿਹਾ ਹੈ ਕਿ ਪੰਜਾਬ ਦੇ ਨੌਜਵਾਨਾਂ ਲਈ ਟ੍ਰਾਂਸਪੋਰਟ ਵਿਭਾਗ ਦੇ ਵੱਲੋਂ 864 ਰੂਟ ਪਰਮਿਟ ਉਪਲੱਬਧ ਕਰਵਾਏ ਜਾ ਰਹੇ ਹਨ।

ਰੂਟ ਪਰਮਿਟ 248 ਰੂਟਾਂ ਦੇ ‘ਤੇ ਪ੍ਰਦਾਨ ਕੀਤੇ ਜਾਣਗੇ। ਪਹਿਲਾਂ ਐਪਲੀਕੇਸ਼ਨ ਜਮ੍ਹਾਂ ਕਰਨ ਦੀ ਤਾਰੀਕ 07 – 10 – 2021 ਸੀ ਪਰ ਇਸਨੂੰ ਹੁਣ ਵਧਾ ਕੇ 17 – 10 – 2021 ਕਰ ਦਿੱਤਾ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਤੁਸੀਂ ਸਾਰੇ ਇਸ ਵੈਬ ਪੋਰਟਲ ‘ਤੇ ਜਾ ਕੇ ਆਨਲਾਈਨ ਅਪਲਾਈ http : //www.punjabtransport.org/ ਵੀ ਜਮ੍ਹਾਂ ਕਰ ਸਕਦੇ ਹੋ।

PM Modi ਨੇ ਮਹਾਅਸ਼ਟਮੀ ਦੇ ਤਿਉਹਾਰ ‘ਤੇ ਦੇਸ਼ ਵਾਸੀਆਂ ਨੂੰ ਦਿੱਤੀ ਵਧਾਈ

0

PM Modi ਨੇ ਮਹਾਅਸ਼ਟਮੀ ਦੇ ਤਿਉਹਾਰ ਦੀਆਂ ਸਾਰੇ ਦੇਸ਼ ਵਾਸੀਆਂ ਨੂੰ ਵਧਾਈਆਂ ਦਿੱਤੀਆਂ ਹਨ। ਉਨ੍ਹਾਂ ਨੇ ਇਸ ਸੰਬੰਧੀ ਇੱਕ ਟਵੀਟ ਕਰਕੇ ਕਿਹਾ ਕਿ ਸਾਰੇ ਦੇਸ਼ ਵਾਸੀਆਂ ਨੂੰ ਇਸ ਪਾਵਨ ਦਿਵਸ ਦੀਆ ਵਧਾਈਆਂ ਹੋਣ।

ਉਨ੍ਹਾਂ ਨੇ ਕਿਹਾ ਕਿ ਨਵਰਾਤਰੀ ਦੇ ਇਸ ਪਾਵਨ ਦਿਵਸ ‘ਤੇ ਮਹਾਗੋਰੀ ਦੀ ਪੂਜਾ ਕੀਤੀ ਜਾਂਦੀ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਲਿਖਿਆ ਕਿ ਮਾਤਾ ਦੇ ਆਸ਼ੀਰਵਾਦ ਨਾਲ ਸਾਰਿਆਂ ਦਾ ਜੀਵਨ ਰੌਸ਼ਨ ਹੋਵੇ।

Capt. Amarinder Singh ਨੇ ਦਿੱਤੀ ਦੁਰਗਾ ਅਸ਼ਟਮੀ ਦੀਆਂ ਸ਼ੁਭਕਾਮਨਾਵਾਂ, ਕਿਹਾ – ਮਾਂ ਰਾਣੀ ਮੁਸ਼ਕਿਲਾਂ ਦਾ ਸਾਹਮਣਾ ਕਰਨ ਦੀ ਹਿੰਮਤ ਬਖਸ਼ੇ

0

ਚੰਡੀਗੜ੍ਹ : ਪੰਜਾਬ ਦੇ ਸਾਬਕਾ ਮੁੱਖਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਾਰੇ ਦੇਸ਼ਵਾਸੀਆਂ ਨੂੰ ਦੁਰਗਾ ਅਸ਼ਟਮੀ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ ਹਨ। ਉਨ੍ਹਾਂ ਨੇ ਟਵੀਟ ਕਰ ਕਿਹਾ ਕਿ ਇਹ ਤਿਉਹਾਰ ਸਾਰਿਆਂ ਦੇ ਜੀਵਨ ਵਿੱਚ ਖੁਸ਼ੀਆਂ ਅਤੇ ਚੰਗੀ ਸਿਹਤ ਲੈ ਕੇ ਆਉਂਦਾ ਹੈ। ਮਾਂ ਦੁਰਗਾ ਹਮੇਸ਼ਾ ਸਾਨੂੰ ਜੀਵਨ ਦੀ ਹਰ ਮੁਸ਼ਕਿਲਾਂ ਦਾ ਸਾਹਮਣਾ ਕਰਨ ਦੀ ਹਿੰਮਤ ਬਖਸ਼ੇ। ਦੱਸ ਦਈਏ ਕਿ, ਅੱਜ ਸ਼ਾਰਦੀਆ ਨਵਰਾਤਰੀ ਦੀ ਅਸ਼ਟਮੀ ਤਾਰੀਖ ਹੈ। ਇਸ ਨੂੰ ਮਹਾਸ਼ਟਮੀ ਜਾਂ ਦੁਰਗਾ ਅਸ਼ਟਮੀ ਕਿਹਾ ਜਾਂਦਾ ਹੈ। ਮਹਾ ਅਸ਼ਟਮੀ ਦੇ ਦਿਨ, ਘਰ ‘ਤੇ ਕੰਨਿਆ ਨੂੰ ਸੱਦਕੇ ਉਨ੍ਹਾਂ ਦਾ ਪੂਜਨ ਕਰਨ ਦਾ ਵਿਧਾਨ ਹੈ।

CNG-PNG ਦੇ ਗਾਹਕਾਂ ਲਈ ਵੱਡਾ ਝਟਕਾ, ਫਿਰ ਤੋਂ ਕੀਮਤਾਂ ‘ਚ ਹੋਇਆ ਵਾਧਾ

0

ਇੰਦਰਪ੍ਰਸਥ ਗੈਸ ਲਿਮਟਿਡ ਨੇ 10 ਦਿਨਾਂ ਦੇ ਅੰਦਰ ਦੂਜੀ ਵਾਰ ਸੰਕੁਚਿਤ ਕੁਦਰਤੀ ਗੈਸ (CNG) ਅਤੇ ਪਾਈਪਡ ਕੁਦਰਤੀ ਗੈਸ (ਪੀਐਨਜੀ) ਦੀਆਂ ਕੀਮਤਾਂ ਵਿੱਚ ਵਾਧਾ ਕੀਤਾ ਹੈ। ਬੀਤੇ ਦਿਨੀ ਸੀਐਨਜੀ ਅਤੇ ਪੀਐਨਜੀ ਦੀਆਂ ਕੀਮਤਾਂ ਵਿੱਚ ਵਾਧਾ ਕੀਤਾ ਗਿਆ ਸੀ। ਆਈਜੀਐਲ ਨੇ ਦੋਵਾਂ ਗੈਸਾਂ ਦੀ ਕੀਮਤ ਵਿੱਚ ਲਗਭਗ 2 ਰੁਪਏ ਦਾ ਵਾਧਾ ਕੀਤਾ ਅਤੇ ਬੁੱਧਵਾਰ ਭਾਵ ਅੱਜ ਤੋਂ ਇਸਨੂੰ ਲਾਗੂ ਕਰਨ ਦੀ ਗੱਲ ਕਹੀ।

ਦਿੱਲੀ ਦੇ ਨਾਲ ਲੱਗਦੇ ਨੋਇਡਾ, ਗਾਜ਼ੀਆਬਾਦ ਅਤੇ ਗ੍ਰੇਟਰ ਨੋਇਡਾ ਵਿੱਚ ਪੀਐਨਜੀ ਦੀ ਕੀਮਤ ਵਿੱਚ 2 ਰੁਪਏ ਪ੍ਰਤੀ ਯੂਨਿਟ ਦਾ ਵਾਧਾ ਕੀਤਾ ਗਿਆ। ਉਦੋਂ ਪੀਐਨਜੀ ਦੀ ਕੀਮਤ ਦਿੱਲੀ ਵਿੱਚ 33.01 ਰੁਪਏ ਪ੍ਰਤੀ ਯੂਨਿਟ ਅਤੇ ਐਨਸੀਆਰ ਸ਼ਹਿਰਾਂ ਵਿੱਚ 32.86 ਰੁਪਏ ਪ੍ਰਤੀ ਯੂਨਿਟ ਸੀ। ਹੁਣ ਮੰਗਲਵਾਰ ਨੂੰ, ਆਈਜੀਐਲ ਨੇ ਦੁਬਾਰਾ ਪੀਐਨਜੀ ਦੀ ਕੀਮਤ ਵਿੱਚ ਵਾਧਾ ਕੀਤਾ।

IGL ਨੇ ਮੰਗਲਵਾਰ ਨੂੰ ਟਵੀਟ ਕਰਕੇ ਪੀਐਨਜੀ ਦੀ ਕੀਮਤ ਵਿੱਚ ਵਾਧੇ ਬਾਰੇ ਜਾਣਕਾਰੀ ਦਿੱਤੀ। ਕੀਮਤਾਂ ‘ਚ ਬਦਲਾਅ ਅੱਜ ਤੋਂ ਲਾਗੂ ਹੋਵੇਗਾ। ਇਸ ਤੋਂ ਬਾਅਦ, ਦਿੱਲੀ ਵਿੱਚ ਪੀਐਨਜੀ ਦੀ ਕੀਮਤ 35.11 ਰੁਪਏ ਪ੍ਰਤੀ ਯੂਨਿਟ ਹੋਵੇਗੀ, ਜਦੋਂ ਕਿ ਐਨਸੀਆਰ, ਨੋਇਡਾ, ਗ੍ਰੇਟਰ ਨੋਇਡਾ ਅਤੇ ਗਾਜ਼ੀਆਬਾਦ ਵਿੱਚ ਪੀਐਨਜੀ 34.86 ਰੁਪਏ ਪ੍ਰਤੀ ਯੂਨਿਟ ਮਿਲੇਗੀ।

CNG ਦੀਆਂ ਕੀਮਤਾਂ ਵਿੱਚ ਵੀ ਵਾਧਾ ਕੀਤਾ ਗਿਆ ਹੈ। ਅਜਿਹੀ ਸਥਿਤੀ ਵਿੱਚ ਹੁਣ ਰਾਜਧਾਨੀ ਦਿੱਲੀ ਵਿੱਚ ਇੱਕ ਕਿਲੋ ਸੀਐਨਜੀ ਦੀ ਕੀਮਤ ਵਧ ਕੇ 49.76 ਰੁਪਏ ਹੋ ਗਈ ਹੈ। ਇਸ ਦੇ ਨਾਲ ਹੀ ਨੋਇਡਾ, ਗ੍ਰੇਟਰ ਨੋਇਡਾ ਅਤੇ ਗਾਜ਼ੀਆਬਾਦ ਵਿੱਚ ਸੀਐਨਜੀ 56.02 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਮਿਲੇਗੀ।

ਪੰਜਾਬ ਦੇ ਬਹੁਚਰਚਿਤ Drug Case ਦੀ ਸੁਣਵਾਈ ਅੱਜ, Navjot Sidhu ਨੇ ਟਵੀਟ ਕਰ ਕਹੀ ਇਹ ਗੱਲ

0

ਚੰਡੀਗੜ੍ਹ: ਪੰਜਾਬ ਦੇ ਮਸ਼ਹੂਰ ਡਰੱਗ ਮਾਮਲੇ ਦੀ ਸੁਣਵਾਈ ਅੱਜ ਹੋਵੇਗੀ। ਹਾਈਕੋਰਟ ਵਿੱਚ ਸੁਣਵਾਈ ਦੇ ਦੌਰਾਨ ਇਸ ਵਿੱਚ ਦਿੱਤੇ ਆਗੂਆਂ ਦੇ ਨਾਮ ਜਨਤਕ ਕੀਤੇ ਜਾਣ ਦੀ ਸੰਭਾਵਨਾ ਹੈ। ਉਥੇ ਹੀ ਸੁਣਵਾਈ ਤੋਂ ਪਹਿਲਾਂ ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਟਵੀਟ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਮਜੀਠੀਆ ਨਾਲ ਜੁੜੇ ਕਰੋੜਾਂ ਰੁਪਏ ਦੇ ਡਰੱਗ ਰੈਕੇਟ ‘ਤੇ ਐਸਟੀਐਫ ਦੀ ਰਿਪੋਰਟ ਅੱਜ ਮਾਨਯੋਗ ਉੱਚ ਅਦਾਲਤ ਵੱਲੋਂ ਖੋਲ੍ਹੀ ਜਾਵੇਗੀ। ਹੁਣ ਤੱਕ ਪੰਜਾਬ ਦੀਆਂ ਮਾਵਾਂ ਰਾਜ ਤੋਂ ਕਾਰਵਾਈ ਦੀ ਉਡੀਕ ਕਰ ਰਹੀਆਂ ਹਨ।

ਦੁਸਹਿਰੇ ‘ਤੇ ਬਿਨਾਂ ਪਟਾਕਿਆਂ ਦੇ ਜਲਾਏ ਜਾਣਗੇ ਰਾਵਣ, ਕੁੰਭਕਰਨ ਤੇ ਮੇਘਨਾਥ ਦੇ ਪੁਤਲੇ

0

ਚੰਡੀਗੜ੍ਹ: ਝੂਠ ਉੱਤੇ ਸੱਚ ਦੀ ਜਿੱਤ ਦਾ ਤਿਉਹਾਰ ਦੁਸਹਿਰਾ ਸ਼ੁੱਕਰਵਾਰ ਨੂੰ ਉਤਸ਼ਾਹ ਨਾਲ ਮਨਾਇਆ ਜਾਵੇਗਾ। ਬੱਚਿਆਂ ‘ਚ ਇਸ ਤਿਉਹਾਰ ਨੂੰ ਲੈ ਕੇ ਬਹੁਤ ਉਤਸ਼ਾਹ ਪਾਇਆ ਜਾਂਦਾ ਹੈ ਪਰ ਚੰਡੀਗੜ੍ਹ ਵਿੱਚ ਇਹ ਤਿਉਹਾਰ ਮੱਧਮ ਰਹੇਗਾ।

ਦਰਅਸਲ, ਚੰਡੀਗੜ੍ਹ ਵਿੱਚ ਦੁਸਹਿਰੇ ਵਾਲੇ ਦਿਨ ਪਟਾਕਿਆਂ ਤੋਂ ਬਿਨਾਂ ਰਾਵਣ, ਕੁੰਭਕਰਨ ਅਤੇ ਮੇਘਨਾਥ ਦੇ ਪੁਤਲੇ ਸਾੜੇ ਜਾਣਗੇ, ਕਿਉਂਕਿ ਪ੍ਰਸ਼ਾਸਨ ਨੇ ਪਟਾਕਿਆਂ ‘ਤੇ ਪਾਬੰਦੀ ਲਗਾਈ ਹੋਈ ਹੈ। ਜੇਕਰ ਕਿਸੇ ਥਾਂ ‘ਤੇ ਪਟਾਕੇ ਫੂਕੇ ਜਾਂਦੇ ਹਨ ਤਾਂ ਉਨ੍ਹਾਂ ਵਿਰੁੱਧ ਸਖਤ ਕਾਰਵਾਈ ਕੀਤੀ ਜਾਵੇਗੀ।