PM ਮੋਦੀ ਨੇ ਅੱਜ ਟੋਕੀਓ ਵਿਚ 4 ਦੇਸ਼ਾਂ ਦੇ ਸਮੂਹ ‘ਕਵਾਡ’ ਦੀ ਆਹਮੋ-ਸਾਹਮਣੇ ਦੀ ਦੂਜੀ ਸਿਖ਼ਰ ਵਾਰਤਾ ਵਿਚ ਕਿਹਾ ਕਿ ਕਵਾਡ ਦੇਸ਼ਾਂ ਵਿਚਾਲੇ ਆਪਸੀ ਵਿਸ਼ਵਾਸ ਅਤੇ ਦ੍ਰਿੜ ਸੰਕਲਪ ਨਾ ਸਿਰਫ਼ ਲੋਕਤੰਤਰੀ ਤਾਕਤਾਂ ਨੂੰ ਨਵੀਂ ਊਰਜਾ ਦੇ ਰਿਹਾ ਹੈ, ਸਗੋਂ ਇਕ ਆਜ਼ਾਦ, ਖੁੱਲ੍ਹੇ ਅਤੇ ਸਮਾਵੇਸ਼ੀ ਹਿੰਦ-ਪ੍ਰਸ਼ਾਂਤ ਖੇਤਰ ਦੀ ਸਥਾਪਨਾ ਨੂੰ ਉਤਸ਼ਾਹਿਤ ਵੀ ਕਰ ਰਿਹਾ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਕਵਾਡ ਹਿੰਦ-ਪ੍ਰਸ਼ਾਂਤ ਖੇਤਰ ਲਈ ਇਕ ਰਚਨਾਤਮਕ ਏਜੰਡੇ ਨਾਲ ਅੱਗੇ ਵੱਧ ਰਿਹਾ ਹੈ, ਜੋ ਗਲੋਬਲ ‘ਭਲਾਈ ਦੀ ਦਿਸ਼ਾ ਵਿਚ ਕੰਮ ਕਰਨ ਵਾਲੀ ਇਕ ਤਾਕਤ’ ਦੇ ਰੂਪ ਵਿਚ ਉਸ ਦੇ ਅਕਸ ਨੂੰ ਹੋਰ ਮਜ਼ਬੂਤ ਬਣਾਏਗਾ।

ਮੋਦੀ ਨੇ ਇਹ ਟਿੱਪਣੀ ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਈਡੇਨ, ਜਾਪਾਨ ਦੇ ਪ੍ਰਧਾਨ ਮੰਤਰੀ ਫੁਮਿਓ ਕਿਸ਼ਿਦਾ ਅਤੇ ਆਸਟ੍ਰੇਲੀਆ ਦੇ ਨਵੇਂ ਚੁਣੇ ਗਏ ਪ੍ਰਧਾਨ ਮੰਤਰੀ ਐਂਥਨੀ ਅਲਬਾਨੀਸ ਦੀ ਮੌਜੂਦਗੀ ਵਿਚ ਕੀਤੀ। ਸਿਖ਼ਰ ਸੰਮੇਲਨ ਦੇ ਉਦਘਾਟਨ ਸੈਸ਼ਨ ਵਿਚ ਦਿੱਤੇ ਗਏ ਆਪਣੇ ਸੰਬੋਧਨ ਵਿਚ ਮੋਦੀ ਨੇ ਕਿਹਾ ਕਿ ਕਵਾਡ ਨੇ ਬੇਹੱਦ ਘੱਟ ਸਮੇਂ ਵਿਚ ਗਲੋਬਲ ਪੱਧਰ ‘ਤੇ ਇਕ ਮਹੱਤਵਪੂਰਨ ਸਥਾਨ ਹਾਸਲ ਕੀਤਾ ਹੈ। ਉਨ੍ਹਾਂ ਕਿਹਾ, ‘ਅਸੀਂ ਵੈਕਸੀਨ ਡਿਲੀਵਰੀ, ਜਲਵਾਯੂ ਕਾਰਵਾਈ, ਸਪਲਾਈ ਚੇਨ ਨੂੰ ਲਚਕੀਲਾ ਬਣਾਉਣ, ਆਫ਼ਤ ਪ੍ਰਤੀਕਿਰਿਆ, ਆਰਥਿਕ ਸਹਿਯੋਗ ਅਤੇ ਕੋਵਿਡ-19 ਮਹਾਮਾਰੀ ਤੋਂ ਪੈਦਾ ਹੋਣ ਵਾਲੇ ਅਣਉਚਿਤ ਹਾਲਾਤਾਂ ਨਾਲ ਨਜਿੱਠਣ ਦੀ ਦਿਸ਼ਾ ਵਿਚ ਤਾਲਮੇਲ ਵਧਾਇਆ ਹੈ।’

ਪ੍ਰਧਾਨ ਮੰਤਰੀ ਨੇ ਕਿਹਾ ਕਿ ਕਵਾਡ ਦੇਸ਼ਾਂ ਦਰਮਿਆਨ ਵੱਖ-ਵੱਖ ਖੇਤਰਾਂ ਵਿਚ ਸਹਿਯੋਗ ਹਿੰਦ-ਪ੍ਰਸ਼ਾਂਤ ਖੇਤਰ ਵਿਚ ਸ਼ਾਂਤੀ ਅਤੇ ਸਥਿਰਤਾ ਦੀ ਸਥਾਪਨਾ ਵਿਚ ਯੋਗਦਾਨ ਦੇ ਰਿਹਾ ਹੈ। ਇਹ ਸੰਮੇਲਨ ਅਜਿਹੇ ਸਮੇਂ ਵਿਚ ਹੋ ਰਿਹਾ ਹੈ, ਜਦੋਂ ਚੀਨ ਅਤੇ ਕਵਾਡ ਦੇ ਮੈਂਬਰ ਦੇਸ਼ਾਂ ਦਰਮਿਆਨ ਸਬੰਧ ਪਿਛਲੇ ਕੁੱਝ ਸਮੇਂ ਵਿਚ ਤਣਾਅਪੂਰਨ ਹੋਏ ਹਨ। ਇਸ ਦੀ ਵਜ੍ਹਾ ਬੀਜਿੰਗ ਦਾ ਲੋਕਤੰਤਰੀ ਮੁੱਲਾਂ ਨੂੰ ਲਗਾਤਾਰ ਚੁਣੌਤੀ ਦੇਣਾ ਅਤੇ ਹਮਲਾਵਰ ਵਪਾਰਕ ਨੀਤੀਆਂ ਅਪਣਾਉਣਾ ਹੈ।

ਇਸ ਦੇ ਨਾਲ ਹੀ ਜਾਪਾਨ ਦੇ ਪ੍ਰਧਾਨ ਮੰਤਰੀ ਫੂਮਿਓ ਕਿਸ਼ਿਦਾ ਨੇ ਕਿਹਾ- ਇਹ ਫੈਲੋਸ਼ਿਪ ਚਾਰ ਦੇਸ਼ਾਂ ਲਈ ਇੱਕ ਪੁਲ ਵਾਂਗ ਕੰਮ ਕਰੇਗੀ। ਇਹ ਸਾਨੂੰ ਇੰਡੋ-ਪੈਸੀਫਿਕ ਖੇਤਰ ਅਤੇ ਦੁਨੀਆ ਭਰ ਵਿੱਚ ਬਹੁਤ ਸਾਰੀਆਂ ਚੁਣੌਤੀਆਂ ਨਾਲ ਨਜਿੱਠਣ ਲਈ ਸ਼ਕਤੀ ਪ੍ਰਦਾਨ ਕਰੇਗਾ।

LEAVE A REPLY

Please enter your comment!
Please enter your name here