Home Blog Page 2343

ਮੁੱਖ ਮੰਤਰੀ ਨੇ ਸ਼ਹੀਦ ਸਿਪਾਹੀ ਗੱਜਣ ਸਿੰਘ ਦੇ ਜੱਦੀ ਪਿੰਡ ਪਚਰੰਡਾ ਵਿਖੇ ਪਹੁੰਚ ਕੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ

0

ਬਹਾਦਰ ਸੈਨਿਕ ਦੀ ਅਰਥੀ ਨੂੰ ਮੋਢਾ ਦਿੱਤਾ, ਅਰਦਾਸ ਵਿਚ ਸ਼ਾਮਲ ਹੋਏ ਅਤੇ ਪਰਿਵਾਰਕ ਮੈਂਬਰਾਂ ਨਾਲ ਚਿਖਾ ਨੂੰ ਅਗਨੀ ਦਿਖਾਈ

ਪਚਰੰਡਾ, (ਰੂਪਨਗਰ) : ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਸ਼ਹੀਦ ਸਿਪਾਹੀ ਗੱਜਣ ਸਿੰਘ ਨੂੰ ਸ਼ਰਧਾਂਜਲੀ ਭੇਟ ਕੀਤੀ ਜਿਨ੍ਹਾਂ ਦਾ ਸਸਕਾਰ ਅੱਜ ਰੂਪਨਗਰ ਜ਼ਿਲ੍ਹੇ ਵਿਚ ਉਨ੍ਹਾਂ ਦੇ ਜੱਦੀ ਪਿੰਡ ਪਚਰੰਡਾ ਵਿਖੇ ਪੂਰੇ ਫੌਜੀ ਸਨਮਾਨਾਂ ਨਾਲ ਕੀਤਾ।

ਮੁੱਖ ਮੰਤਰੀ ਨੇ ਸ਼ਹੀਦ ਦੀ ਅਰਥੀ ਨੂੰ ਮੋਢਾ ਦਿੱਤਾ ਜਿਨ੍ਹਾਂ ਨਾਲ ਇਸ ਮੌਕੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੇ.ਪੀ. ਸਿੰਘ ਵੀ ਸ਼ਾਮਲ ਹੋਏ। ਇਸ ਦੌਰਾਨ ਮੁੱਖ ਮੰਤਰੀ ਨੇ ਫੁੱਲ ਮਾਲਾਵਾਂ ਭੇਟ ਕੀਤੀਆਂ, ਸਲਾਮੀ ਦਿੱਤੀ ਅਤੇ ਅਰਦਾਸ ਵਿਚ ਵੀ ਸ਼ਾਮਲ ਹੋਏ। ਉਨ੍ਹਾਂ ਨੇ ਸ਼ਹੀਦ ਦੇ ਪਿਤਾ ਅਤੇ ਭਤੀਜੇ ਨਾਲ ਸੂਰਬੀਰ ਸੈਨਿਕ ਦੀ ਚਿਖਾ ਨੂੰ ਅਗਨੀ ਵੀ ਦਿਖਾਈ। ਸ਼ਹੀਦ ਗੱਜਣ ਸਿੰਘ ਨੇ 11 ਅਕਤੂਬਰ ਨੂੰ ਜੰਮੂ ਕਸ਼ਮੀਰ ਦੇ ਪੁੰਛ ਸੈਕਟਰ ਵਿਚ ਅੱਤਵਾਦੀਆਂ ਨਾਲ ਲੋਹਾ ਲੈਂਦਿਆਂ ਲਾਸਾਨੀ ਕੁਰਬਾਨੀ ਦੇ ਦਿੱਤੀ।

ਦੁਖੀ ਪਰਿਵਾਰ ਦੇ ਮੈਂਬਰਾਂ ਨਾਲ ਦਿਲੀ ਹਮਦਰਦੀ ਜ਼ਾਹਰ ਕਰਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਸ਼ਹੀਦ ਗੱਜਣ ਸਿੰਘ ਦੀ ਲਾਮਿਸਾਲ ਕੁਰਬਾਨੀ ਬਾਕੀ ਸੈਨਿਕਾਂ ਨੂੰ ਦੇਸ਼ ਦੀ ਏਕਤਾ ਤੇ ਅਖੰਡਤਾ ਦੀ ਰਾਖੀ ਲਈ ਆਪਣੀ ਡਿਊਟੀ ਹੋਰ ਵੀ ਸਮਰਪਿਤ ਭਾਵਨਾ ਅਤੇ ਵਚਨਬੱਧਤਾ ਨਾਲ ਨਿਭਾਉਣ ਲਈ ਸਦਾ ਪ੍ਰੇਰਿਤ ਕਰਦੀ ਰਹੇਗੀ।

BSF ਦਾ ਅਧਿਕਾਰ ਵਧਣ ਕਾਰਨ ਪੰਜਾਬ ‘ਚ ਭੜਕੀ ਸਿਆਸਤ : Sunil Jakhar ਨੇ ਟਵੀਟ ਕਰ CM Channi ‘ਤੇ ਚੁੱਕੇ ਸਵਾਲ

0

ਚੰਡੀਗੜ੍ਹ : ਪੰਜਾਬ ਨੂੰ ਲੈ ਕੇ ਕੇਂਦਰ ਸਰਕਾਰ ਨੇ ਵੱਡਾ ਫੈਸਲਾ ਲਿਆ ਹੈ। ਗ੍ਰਹਿ ਮੰਤਰਾਲੇ ਨੇ ਪੰਜਾਬ, ਪੱਛਮ ਬੰਗਾਲ ਅਤੇ ਅਸਾਮ ‘ਚ ਬੀਐਸਐਫ ਦੇ ਅਧਿਕਾਰ ਖੇਤਰ ਨੂੰ ਵਧਾਉਣ ਦਾ ਐਲਾਨ ਕੀਤਾ ਹੈ। ਇਸ ਆਦੇਸ਼ ਦੇ ਤਹਿਤ ਹੁਣ ਬੀਐਸਐਫ 50 ਕਿਲੋਮੀਟਰ ਤੱਕ ਤਲਾਸ਼ੀ ਅਤੇ ਗ੍ਰਿਫ਼ਤਾਰੀ ਕਰ ਸਕੇਗੀ। ਉਥੇ ਹੀ ਬੀਐਸਐਫ ਦਾ ਅਧਿਕਾਰ ਵਧਣ ਨਾਲ ਪੰਜਾਬ ਵਿੱਚ ਸਿਆਸਤ ਭੜਕ ਗਈ ਹੈ। ਦਰਅਸਲ, ਕਾਂਗਰਸ ਆਗੂ ਸੁਨੀਲ ਜਾਖੜ ਨੇ ਆਪਣੇ ਹੀ ਪਾਰਟੀ ਦੇ ਮੁੱਖਮੰਤਰੀ ਚਰਨਜੀਤ ਸਿੰਘ ਚੰਨੀ ‘ਤੇ ਸਵਾਲ ਖੜੇ ਕੀਤੇ ਹਨ। ਉਨ੍ਹਾਂ ਨੇ ਟਵੀਟ ਕਰ ਕਿਹਾ ਕਿ ਸੀਐਮ ਚੰਨੀ ਨੇ ਕੇਂਦਰ ਦੇ ਹਵਾਲੇ ਅੱਧਾ ਪੰਜਾਬ ਕਰ ਦਿੱਤਾ ਹੈ।

ਉਨ੍ਹਾਂ ਨੇ ਕਿਹਾ ਕਿ 50 ਹਜ਼ਾਰ Sq ਕਿਲੋਮੀਟਰ ਨਾਲ ਅੱਧਾ ਖੇਤਰ ਬੀਐਸਐਫ ਨੂੰ ਸੌਂਪ ਦਿੱਤਾ ਗਿ। ਕੀ ਅਣਜਾਣੇ ਵਿੱਚ ਅੱਧਾ ਪੰਜਾਬ ਕੇਂਦਰ ਦੇ ਹਵਾਲੇ ਕਰ ਦਿੱਤਾ ਗਿਆ ਹੈ? ਕੀ ਪੰਜਾਬ ਪੁਲਿਸ ਮੂਕ ਦਰਸ਼ਕ ਬਣ ਕੇ ਖੜੀ ਰਹੇਗੀ? ਇਸ ਟਵੀਟ ਵਿੱਚ ਉਨ੍ਹਾਂ ਨੇ ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਸੀਐਮ ਚੰਨੀ ਦੀ ਮੁਲਾਕਾਤ ਦਾ ਵੀ ਹਵਾਲਿਆ ਦਿੱਤਾ ਹੈ।

ਅਰਵਿੰਦ ਕੇਜਰੀਵਾਲ ਵੱਲੋਂ ਪੰਜਾਬ ’ਚ ਵਪਾਰੀਆਂ ਨੂੰ 24 ਘੰਟੇ ਬਿਜਲੀ ਦੇਣ ਦਾ ਐਲਾਨ

0

ਜਲੰਧਰ : ਦਿੱਲੀ ਦੇ ਮੁੱਖਮੰਤਰੀ ਅਰਵਿੰਦ ਕੇਜਰੀਵਾਲ ਨੇ ਪੰਜਾਬ ਦੌਰੇ ਦੇ ਦੂਜੇ ਦਿਨ ਜਲੰਧਰ ਵਿਚ ਵਪਾਰੀਆਂ ਨਾਲ ਮੁਲਾਕਾਤ ਕੀਤੀ। ਇਸ ਦੌਰਾਨ ਉਨ੍ਹਾਂ ਨੇ ਵਪਾਰੀਆਂ ਨੂੰ ਭਰੋਸਾ ਦਿੱਤਾ ਕਿ ਤੁਹਾਡੀ ਸਰਕਾਰ ਆਉਣਾ ‘ਤੇ ਉਨ੍ਹਾਂ ਨੂੰ 24 ਘੰਟੇ ਬਿਜਲੀ ਮਿਲੇਗੀ। ਉਨ੍ਹਾਂ ਨੇ ਕਿਹਾ ਕਿ ਇੱਕ ਮੌਕਾ ਸਾਨੂੰ ਵੀ ਦੇ ਕੇ ਦੇਖੋ। ਇਸਦੇ ਨਾਲ ਹੀ ਉਨ੍ਹਾਂ ਨੇ ਕਈ ਹੋਰ ਵਾਅਦੇ ਵੀ ਕੀਤੇ।

ਉਨ੍ਹਾਂ ਨੇ ਕਿਹਾ ਕਿ ਸਾਡੀ ਸਰਕਾਰ ਬਣਨ ‘ਤੇ ਪੁਰਾਣੇ ਕਾਨੂੰਨਾਂ ਵਿੱਚ ਸੁਧਾਰ ਕੀਤਾ ਜਾਵੇਗਾ। ਜੋ ਜ਼ਰੂਰੀ ਨਹੀਂ ਹਨ ਉਨ੍ਹਾਂ ਕਾਨੂੰਨਾਂ ਨੂੰ ਖ਼ਤਮ ਕਰ ਦਿੱਤਾ ਜਾਵੇਗਾ। ਲਾਲਫ਼ੀਤਾਸ਼ਾਹੀ ਅਤੇ ਇੰਸਪੈਕਟਰ ਰਾਜ ਵੀ ਖ਼ਤਮ ਕੀਤਾ ਜਾਵੇਗਾ। ਇਸ ਦੇ ਨਾਲ ਹੀ ਉਨ੍ਹਾਂ ਨੇ 3 – 6 ਮਹੀਨਿਆਂ ‘ਚ VAT ਰਿਫੰਡ, ਬੁਨਿਆਦੀ ਢਾਂਚੇ ਨੂੰ ਠੀਕ ਕਰਨ,ਹਫਤਰ ਪ੍ਰਣਾਲੀ ਅਤੇ ਗੁੰਡਾ ਟੈਕਸ ਖ਼ਤਮ ਕਰਨ, ਪਾਰਟਨਰ ਦੇ ਰੂਪ ਵਿੱਚ ਕੰਮ ਕਰਨਾ, ਸ਼ਾਂਤਮਈ ਪੰਜਾਬ ਅਤੇ MSME ਨੂੰ ਵਧਾਉਣ ਦਾ ਵਾਅਦਾ ਕੀਤਾ। ਉਨ੍ਹਾਂ ਨੇ ਕਿਹਾ ਕਿ ਸੜਕਾਂ ,ਪਾਣੀ ਬਿਜਲੀ ਦੀ ਸਮੱਸਿਆ 2 ਸਾਲਾਂ ਦੇ ਅੰਦਰ ਹੱਲ ਕੀਤੀ ਜਾਵੇਗੀ।

ਉਨ੍ਹਾਂ ਨੇ ਕਿਹਾ ਕਿ ਜੇਕਰ ਇੱਕ ਇਮਾਨਦਾਰ ਮੁੱਖਮੰਤਰੀ ਹੋਵੇਗਾ, ਇਮਾਨਦਾਰ ਮੰਤਰੀਮੰਡਲ ਹੋਵੇਗਾ ਤਾਂ ਵਿੱਚ ਚੁਣੋਤੀ ਦੇ ਸਕਦੇ ਹਾਂ ਕਿ ਹੇਠਾਂ ਦਾ ਸਾਰਾ ਢਾਂਚਾ ਆਪਣੇ ਆਪ ਠੀਕ ਹੋ ਜਾਵੇਗਾ। ਅਜਿਹਾ ਨਹੀਂ ਹੈ ਕਿ ਇਹ ਹੋ ਨਹੀਂ ਸਕਦਾ, ਦਿੱਲੀ ਵਿੱਚ ਅਸੀਂ ਕਰਕੇ ਦਿਖਾਇਆ ਹੈ।

ਸ਼ਿਲਾਂਗ ਮਾਮਲਾ : Manjinder Sirsa ਦੀ ਅਗਵਾਈ ‘ਚ 4 ਮੈਂਬਰੀ ਵਫ਼ਦ ਪੀੜ੍ਹਤ ਪਰਿਵਾਰਾਂ ਨਾਲ ਕਰੇਗਾ ਮੁਲਾਕਾਤ

0

ਮੇਘਾਲਿਆ ਸਰਕਾਰ ਵੱਲੋਂ ਸ਼ਿਲਾਂਗ ਵਿੱਚ ਸਿੱਖਾਂ ਨੂੰ ਸਿੱਖ ਲੇਨ ਤੋਂ ਹਟਾਉਣ ਦੇ ਫੈਸਲੇ ਤੋਂ ਪੰਜਾਬ ਸਰਕਾਰ ਨਾਰਾਜ਼ ਹੈ। ਇਸ ਦੌਰਾਨ, ਸ਼ਿਲਾਂਗ ਵਿੱਚ ਸਿੱਖਾਂ ਦੇ ਪਲਾਇਨ ਦੇ ਮੁੱਦੇ ਦੇ ਸੰਬੰਧ ਵਿੱਚ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਦੀ ਅਗਵਾਈ ਵਿੱਚ 4 ਮੈਂਬਰੀ ਵਫਦ ਸ਼ਿਲਾਂਗ ਜਾ ਕੇ ਪੀੜਤਾਂ ਦੇ ਪਰਿਵਾਰਾਂ ਨੂੰ ਮਿਲੇਗਾ। ਹੈਰਾਨੀਜਨਕ ਗੱਲ ਤਾਂ ਇਹ ਹੈ ਕਿ 200 ਸਾਲ ਦੇ ਲੱਗਭਗ ਵਸੇਬਾ ਕਰਨ ਮਗਰੋਂ ਵੀ ਸਿੱਖਾਂ ਨੂੰ ਉਨ੍ਹਾਂ ਦੇ ਮਾਲਿਕਾਨਾ ਹੱਕ ਨਹੀਂ ਦਿੱਤੇ ਜਾ ਰਹੇ।

ਆਇਰਨ ਦੀ ਕਮੀ ਨਾਲ ਸਿਹਤ ਕਿਵੇਂ ਹੋ ਸਕਦੀ ਹੈ ਪ੍ਰਭਾਵਿਤ, ਜਾਣੋ

0

ਹਰ ਵਿਅਕਤੀ ਨੂੰ ਆਪਣੀ ਸਿਹਤ ਦਾ ਖਿਆਲ ਰੱਖਣਾ ਚਾਹੀਦਾ ਹੈ। ਜੇ ਤੁਸੀਂ ਇਸ ਵਿੱਚ ਥੋੜ੍ਹਾ ਜਿਹਾ ਵੀ ਲਾਪਰਵਾਹ ਹੁੰਦੇ ਹੋ, ਤਾਂ ਇਸਦਾ ਪ੍ਰਭਾਵ ਬਹੁਤ ਗੰਭੀਰ ਹੋ ਸਕਦਾ ਹੈ। ਇਸ ਲਈ ਨਿਯਮਤ ਕਸਰਤ, ਪੌਸ਼ਟਿਕ ਆਹਾਰ ਅਤੇ ਚੰਗੀ ਨੀਂਦ ਲੈਣਾ ਮਹੱਤਵਪੂਰਨ ਹੈ। ਇਸ ਨਾਲ ਦਿਲ, ਦਿਮਾਗ ਅਤੇ ਤੁਹਾਡਾ ਸਰੀਰ ਤੰਦਰੁਸਤ ਰਹਿੰਦੇ ਹਨ। ਤੁਹਾਡੀ ਪੌਸ਼ਟਿਕ ਖੁਰਾਕ ਲੈਣ ਦਾ ਪ੍ਰਭਾਵ ਸਿਰਫ ਸਰੀਰ ‘ਤੇ ਹੀ ਨਹੀਂ, ਬਲਕਿ ਤੁਹਾਡੇ ਦਿਲ (Heart) ‘ਤੇ ਵੀ ਪੈਂਦਾ ਹੈ। ਦੱਸ ਦਈਏ ਕਿ ਦਿਲ ਦੀਆਂ ਬਿਮਾਰੀਆਂ ਦੇ ਜੋਖਮ ਨੂੰ ਲੈ ਕੇ ਇੱਕ ਨਵੀਂ ਜਾਣਕਾਰੀ ਸਾਹਮਣੇ ਆਈ ਹੈ।

ਇੱਕ ਖੋਜ ਵਿੱਚ ਦੱਸਿਆ ਗਿਆ ਹੈ ਕਿ ਪਿਛਲੇ ਦਹਾਕੇ ਵਿੱਚ ਮੱਧ ਉਮਰ ਦੇ 10 ਪ੍ਰਤੀਸ਼ਤ ਲੋਕ, ਜੋ ਦਿਲ ਨਾਲ ਜੁੜੀਆਂ ਬਿਮਾਰੀਆਂ  ਦਾ ਸ਼ਿਕਾਰ ਹੋਏ, ਉਨ੍ਹਾਂ ਵਿਚਲੀ ਆਇਰਨ ਦੀ ਕਮੀ ਨੂੰ ਦੂਰ ਕਰਕੇ ਉਨ੍ਹਾਂ ਨੂੰ ਬਿਮਾਰ ਹੋਣ ਤੋਂ ਬਚਾਇਆ ਜਾ ਸਕਦਾ ਸੀ। ਅਧਿਐਨ ਦੇ ਨਤੀਜਿਆਂ ਨੂੰ ਯੂਰਪੀਅਨ ਸੁਸਾਇਟੀ ਆਫ਼ ਕਾਰਡੀਓਲੌਜੀ ਦੀ ਜਰਨਲ ‘ਈਐਸਸੀ ਹਾਰਟ ਫੇਲਿਯਰ’ ਵਿੱਚ ਪ੍ਰਕਾਸ਼ਤ ਕੀਤਾ ਗਿਆ ਹੈ।

ਹਾਲਾਂਕਿ ਇਸ ਖੋਜ ਦੇ ਲੇਖਕ ਅਤੇ ਯੂਨੀਵਰਸਿਟੀ ਹਾਰਟ ਐਂਡ ਵੈਸਕੁਲੇਚਰ ਸੈਂਟਰ ਹੈਮਬਰਗ, ਜਰਮਨੀ ਦੇ ਡਾ. ਬੇਨੇਡਿਕਟ ਸ਼ਰੇਜ਼ ਨੇ ਦੱਸਿਆ ਕਿ ਇਹ ਇਕ ਅਬਜ਼ਰਵੇਸ਼ਨਲ ਸਟੱਡੀ ਹੈ। ਪਰ ਇਸ ਗੱਲ ਦੇ ਸਬੂਤ ਹਨ ਕਿ ਇਹ ਨਤੀਜੇ ਅੱਗੇ ਦੀ ਖੋਜ ਦਾ ਆਧਾਰ ਬਣ ਸਕਦੇ ਹਨ ਅਤੇ ਆਇਰਨ ਦੀ ਕਮੀ ਅਤੇ ਦਿਲ ਦੀ ਬਿਮਾਰੀ ਦੇ ਜੋਖਮ ਦੇ ਵਿਚਕਾਰ ਸੰਬੰਧ ਨੂੰ ਸਾਬਤ ਕਰ ਸਕਦੇ ਹਨ।

ਅਧਿਐਨ ਵਿੱਚ ਸ਼ਾਮਲ 60 ਪ੍ਰਤੀਸ਼ਤ ਲੋਕਾਂ ਵਿੱਚ ਆਇਰਨ ਦੀ ਗੰਭੀਰ ਘਾਟ ਸੀ ਅਤੇ 64 ਪ੍ਰਤੀਸ਼ਤ ਵਿੱਚ ਕਾਰਜਸ਼ੀਲ ਆਇਰਨ ਦੀ ਘਾਟ ਸੀ। ਇਸ ਤੋਂ ਬਾਅਦ 13.3 ਸਾਲਾਂ ਦੇ ਫਾਲੋ-ਅਪ ਅਧਿਐਨ ਵਿੱਚ, ਇਹ ਪਾਇਆ ਗਿਆ ਕਿ 2,212 (18.2%) ਲੋਕਾਂ ਦੀ ਮੌਤ ਹੋ ਗਈ। ਇਨ੍ਹਾਂ ਵਿੱਚੋਂ 573 (4.7 ਪ੍ਰਤੀਸ਼ਤ) ਦੀ ਕਾਰਡੀਓਵੈਸਕੁਲਰ ਕਾਰਨਾਂ ਕਰਕੇ ਮੌਤ ਹੋਈ ਸੀ।

ਫੰਕਸ਼ਨਲ ਆਇਰਨ ਦੀ ਘਾਟ ਨੂੰ  ਦਿਲ ਦੀ ਬਿਮਾਰੀ ਦੇ 24 ਪ੍ਰਤੀਸ਼ਤ ਵਧੇਰੇ ਜੋਖਮ ਨਾਲ ਜੋੜਿਆ ਗਿਆ ਹੈ, ਜਦੋਂ ਕਿ ਮੌਤ ਦਾ ਜੋਖਮ 26 ਪ੍ਰਤੀਸ਼ਤ ਜ਼ਿਆਦਾ ਸੀ। ਨਾਲ ਹੀ, ਫੰਕਸ਼ਨਲ ਆਇਰਨ ਦੀ ਘਾਟ ਕਾਰਨ ਮੌਤ ਦਾ ਜ਼ੋਖ਼ਮ ਹੋਰ ਕਾਰਨਾਂ ਕਰਕੇ ਮੌਤ ਦੇ ਜ਼ੋਖ਼ਮ ਨਾਲੋਂ 12 ਪ੍ਰਤੀਸ਼ਤ ਜ਼ਿਆਦਾ ਸੀ।

ਪੰਜ-ਤੱਤਾਂ ‘ਚ ਵਿਲੀਨ ਹੋਏ ਸ਼ਹੀਦ ਨਾਇਬ ਸੂਬੇਦਾਰ ਜਸਵਿੰਦਰ ਸਿੰਘ, ਨਮ ਅੱਖਾਂ ਨਾਲ ਦਿੱਤੀ ਗਈ ਅੰਤਿਮ ਵਿਦਾਈ

0

ਜੰਮੂ-ਕਸ਼ਮੀਰ ਦੇ ਪੁੰਛ ‘ਚ ਅੱਤਵਾਦੀ ਹਮਲੇ ‘ਚ ਸ਼ਹੀਦ ਹੋਏ ਨਾਇਬ ਸੂਬੇਦਾਰ ਜਸਵਿੰਦਰ ਸਿੰਘ ਪੰਜ ਤੱਤਾਂ ‘ਚ ਵਿਲੀਨ ਹੋ ਗਏ ਹਨ।ਜਸਵਿੰਦਰ ਸਿੰਘ ਦੇ ਜੱਦੀ ਪਿੰਡ ਮਾਨਾ ਤਲਵੰਡੀ ‘ਚ ਪੂਰੇ ਸਰਕਾਰੀ ਸਨਮਾਨ ਨਾਲ ਉਨ੍ਹਾਂ ਦਾ ਅੰਤਿਮ ਸੰਸਕਾਰ ਕੀਤਾ ਗਿਆ।

ਇਸ ਮੌਕੇ ਸ਼੍ਰੋਮਣੀ ਅਕਾਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪ੍ਰਧਾਨ ਬੀਬੀ ਜਾਗੀਰ ਕੌਰ ਵੀ ਮੌਜੂਦ ਰਹੀ। ਜ਼ਿਕਰਯੋਗ ਹੈ ਕਿ, ਜੰਮੂ ਦੇ ਪੁੰਛ ‘ਚ ਬੀਤੇ ਸੋਮਵਾਰ ਅੱਤਵਾਦੀਆਂ ਦੇ ਘੁਸਪੈਠ ਦੀ ਸੂਚਨਾ ਮਿਲਣ ਤੋਂ ਬਾਅਦ ਸੁਰੱਖਿਆਬਲਾਂ ਨੇ ਆਪਰੇਸ਼ਨ ਸ਼ੁਰੂ ਕੀਤਾ ਸੀ। ਇਸੇ ਦੌਰਾਨ ਅੱਤਵਾਦੀਆਂ ਦੀ ਫਾਇਰਿੰਗ ‘ਚ 5 ਜਵਾਨ ਸ਼ਹੀਦ ਹੋਏ।

ਇਨ੍ਹਾਂ ‘ਚ ਨਾਇਮ ਸੂਬੇਦਾਰ ਜਸਵਿੰਦਰ ਸਿੰਘ, ਨਾਇਕ ਮਨਦੀਪ ਸਿੰਘ, ਸਿਪਾਹੀ ਗੱਜਣ ਸਿੰਘ, ਸਿਪਾਹੀ ਸਰਜ ਸਿੰਘ ਅਤੇ ਸਿਪਾਹੀ ਵੈਸਾਖ ਸਿੰਘ ਸ਼ਾਮਿਲ ਸਨ। ਜਸਵਿੰਦਰ ਸਿੰਘ ਦਾ 13 ਸਾਲ ਦਾ ਬੇਟਾ ਬਿਕਰਮਜੀਤ ਸਿੰਘ ਅਤੇ 11 ਸਾਲ ਦੀ ਬੇਟੀ ਹਰਨੂਰ ਕੌਰ ਹੈ। ਉਨ੍ਹਾਂ ਦੀ ਮਾਂ ਕਈ ਮਹੀਨਿਆਂ ਤੋਂ ਬੀਮਾਰ ਹੈ। ਸ਼ਹੀਦ ਦੇ ਪਿਤਾ ਕੈਪਟਨ ਹਰਭਜਨ ਸਿੰਘ ਦਾ ਦੋ ਮਹੀਨੇ ਪਹਿਲਾਂ ਕੋਰੋਨਾ ਨਾਲ ਦੇਹਾਂਤ ਹੋ ਗਿਆ ਸੀ।