Home Blog Page 2342

ਸੁਪ੍ਰੀਮ ਕੋਰਟ ਦੇ ਆਦੇਸ਼ ‘ਤੇ ਤਿਹਾੜ ਜ਼ੇਲ੍ਹ ਦੇ 32 ਅਧਿਕਾਰੀ – ਕਰਮਚਾਰੀ ਮੁਅੱਤਲ, ਲੱਗੇ ਇਹ ਇਲਜ਼ਾਮ

0

ਨਵੀਂ ਦਿੱਲੀ : ਸੁਪ੍ਰੀਮ ਕੋਰਟ ਦੇ ਆਦੇਸ਼ ‘ਤੇ ਤਿਹਾੜ ਜ਼ੇਲ੍ਹ ਦੇ 32 ਅਧਿਕਾਰੀਆਂ ਅਤੇ ਕਰਮਚਾਰੀਆਂ ‘ਤੇ ਇਕੱਠੇ ਮੁਅੱਤਲ ਹੋਣ ਦੀ ਗਾਜ ਡਿੱਗੀ ਹੈ। ਜੇਲ੍ਹ ਮੈਨੂਅਲ ਦੇ ਖਿਲਾਫ ਕੈਦੀਆਂ ਨੂੰ ਗ਼ੈਰਕਾਨੂੰਨੀ ਰੂਪ ਨਾਲ ਮਦਦ ਕਰਨ ਦੇ ਮਾਮਲੇ ‘ਚ ਇਹ ਕਾਰਵਾਈ ਹੁਣ ਤੱਕ ਦੀ ਸਭ ਤੋਂ ਵੱਡੀ ਦੱਸੀ ਜਾ ਰਹੀ ਹੈ।

ਦੱਸ ਦਈਏ ਕਿ ਉਨ੍ਹਾਂ ਦੇ ਉੱਤੇ ਸਾਬਕਾ ਪ੍ਰਮੋਟਰਾਂ ਨੂੰ ਗਲਤ ਤਰੀਕੇ ਨਾਲ ਜਾਣਕਾਰੀ ਪਹੁੰਚਾਉਣ ਦੇ ਚੱਲਦਿਆਂ ਇਹ ਐਕਸ਼ਨ ਲਿਆ ਗਿਆ। ਇਨ੍ਹਾਂ ‘ਚ ਇੱਕ ਡਾਟਾ ਐਂਟਰੀ ਆਪਰੇਟਰ ਅਤੇ ਇੱਕ ਨਰਸਿੰਗ ਕਰਮਚਾਰੀ ਵੀ ਸ਼ਾਮਿਲ ਹੈ।

BSF ਦਾ ਅਧਿਕਾਰ ਵਧਣ ਕਾਰਨ ਪੰਜਾਬ ‘ਚ ਭੜਕੀ ਸਿਆਸਤ : ਕੇਂਦਰ ਦੇ ਫੈਸਲੇ ਦਾ Capt. Amarinder Singh ਨੇ ਕੀਤਾ ਸਮਰਥਨ

0

ਚੰਡੀਗੜ੍ਹ : ਪੰਜਾਬ ਨੂੰ ਲੈ ਕੇ ਕੇਂਦਰ ਸਰਕਾਰ ਨੇ ਵੱਡਾ ਫੈਸਲਾ ਲਿਆ ਹੈ। ਗ੍ਰਹਿ ਮੰਤਰਾਲੇ ਨੇ ਪੰਜਾਬ, ਪੱਛਮ ਬੰਗਾਲ ਅਤੇ ਅਸਾਮ ਵਿੱਚ ਬੀਐਸਐਫ ਦੇ ਅਧਿਕਾਰ ਖੇਤਰ ਨੂੰ ਵਧਾਉਣ ਦਾ ਐਲਾਨ ਕੀਤਾ ਹੈ। ਇਸ ਆਦੇਸ਼ ਦੇ ਤਹਿਤ ਹੁਣ ਬੀਐਸਐਫ 50 ਕਿਲੋਮੀਟਰ ਤੱਕ ਤਲਾਸ਼ੀ ਅਤੇ ਗ੍ਰਿਫਤਾਰੀਆਂ ਕਰ ਸਕੇਗੀ। ਉਥੇ ਹੀ ਬੀਐਸਐਫ ਦਾ ਅਧਿਕਾਰ ਵਧਣ ਨਾਲ ਪੰਜਾਬ ਵਿੱਚ ਸਿਆਸਤ ਭੜਕ ਗਈ ਹੈ। ਉਥੇ ਹੀ ਇਸ ਵਿੱਚ ਪੰਜਾਬ ਦੇ ਸਾਬਕਾ ਮੁੱਖਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੇਂਦਰ ਦੇ ਇਸ ਫੈਸਲੇ ਦਾ ਸਮਰਥਨ ਕੀਤਾ ਹੈ।

ਕੈਪਟਨ ਦੇ ਸਾਥੀ ਰਵੀਨ ਠੁਕਰਾਲ ਟਵੀਟ ਕਰ ਕਿਹਾ ਕਿ ਕਸ਼ਮੀਰ ਵਿੱਚ ਸਾਡੇ ਜਵਾਨ ਸ਼ਹੀਦ ਹੋ ਰਹੇ ਹਨ। ਪੰਜਾਬ ਵਿੱਚ ਹਰ ਰੋਜ ਪਾਕਿਸਤਾਨ ਤੋਂ ਨਸ਼ਾ ਅਤੇ ਹਥਿਆਰ ਆ ਰਹੇ ਹਨ। ਬੀਐਸਐਫ ਦੀ ਹਾਜ਼ਰੀ ਤੋਂ ਪੰਜਾਬ ਨੂੰ ਮਜ਼ਬੂਤੀ ਮਿਲੇਗੀ। ਉਨ੍ਹਾਂ ਕਿਹਾ ਕਿ ਕੇਂਦਰੀ ਹਥਿਆਰਬੰਦ ਬਲਾਂ ਨੂੰ ਰਾਜਨੀਤੀ ਵਿੱਚ ਘਸੀਟਿਆ ਨਹੀਂ ਜਾਣਾ ਚਾਹੀਦਾ।

ਚਿੱਭੜ ਖਾਣ ਨਾਲ ਕਿਹੜੇ – ਕਿਹੜੇ ਹੁੰਦੇ ਹਨ ਫ਼ਾਇਦੇ, ਜਾਣੋ

0

ਚਿੱਭੜ ਦਾ ਨਾਮ ਇਨ੍ਹਾਂ ਸੋਹਣਾ ਨਹੀਂ ਪਰ ਬਹੁਤ ਮਾਡਰਨ ਨਾਵਾਂ ਵਾਲੇ ਮਹਿੰਗੇ ਫਲਾਂ, ਸਲਾਦਾਂ ਤੇ ਮਹਿੰਗੇ ਡਰਾਈ ਫਰੂਟਸ ਤੋਂ ਕਿਤੇ ਵੱਧ ਸਿਹਤ ਵਰਧਕ ਹੈ। ਜੇਕਰ ਚਿੱਭੜ ਦੀ ਗੱਲ ਕਰੀਏ ਤਾਂ ਇਸ ਦੀ ਖੇਤੀ ਕਰਨ, ਇਸ ਦੇ ਪਕਵਾਨ ਤੇ ਚਟਣੀਆਂ ਬਣਾਉਣ, ਇਸ ਨੂੰ ਸੰਭਾਲਣ, ਇਸ ਦੀ ਅੰਤਰਾਸ਼ਟਰੀ ਮੰਗ, ਮਾਰਕੀਟਿੰਗ ਆਦਿ ਬਾਰੇ ਵੀ ਜਾਣਕਾਰੀ ਦਿੰਦੇ ਹਾਂ। ਅਸਲ ਵਿੱਚ ਚਿੱਭੜ ‘ਚ ਅਨੇਕਾਂ ਫਾਇਟੋਨਿਉਟਰੀਐਂਟਸ ਹੁੰਦੇ ਹਨ ਜੋ ਵਿਅਕਤੀ ਨੂੰ ਬਹੁਤ ਰੋਗਾਂ ਤੋਂ ਬਚਾਉਂਦੇ ਹਨ। ਪੁਰਾਣੇ ਸਮਿਆਂ ਵਿੱਚ ਅਫਰੀਕਾ, ਭਾਰਤ, ਆਸਟ੍ਰੇਲੀਆ, ਇਰਾਨ ਆਦਿ ਇਲਾਕਿਆਂ ਵਿੱਚ ਸਾਲ ਭਰ ਹੀ ਚਿੱਭੜ ਖਾਂਦੇ ਰਹਿੰਦੇ ਸਨ।

ਸ਼ਾਇਦ ਉਹਨਾਂ ਦੀ ਤੰਦਰੁਸਤੀ ਤੇ ਲੰਬੀ ਉਮਰ ਵਿੱਚ ਚਿੱਭੜ ਦਾ ਵੀ ਰੋਲ ਹੋਵੇਗਾ। ਇਹ ਖੂਨ ਵਿੱਚ ਵਧੀ ਹੋਈ ਗੁਲੂਕੋਜ਼ ਦੇ ਹਾਜ਼ਮੇਂ, ਇਨਸੁਲਿਨ ਬਣਨ, ਰੈਟਿਨੋਪੈਥੀ, ਨੈਫਰੋਪੈਥੀ ਅਤੇ ਸ਼ੂਗਰ ਰੋਗ ਦੌਰਾਨ ਬਣਨ ਵਾਲੇ ਵੈਸਕੁਲਰ ਡਿਸਫੰਕਸ਼ਨ ਆਦਿ ਤੋਂ ਬਚਾਉਣ ‘ਚ ਵੀ ਮਦਦ ਕਰਦੇ ਹਨ। ਅਸਲ ਵਿੱਚ ਗੁਲੂਕੋਜ਼ ਨੂੰ ਹਜ਼ਮ ਕਰਨ ਲਈ ਸਰੀਰ ਅੰਦਰ ਅਨੇਕਾਂ ਮਲਟੀਪਲ ਬਾਇਉਲੌਜੀਕਲ ਐਕਟਿਵਟੀਜ਼ ਹੁੰਦੇ ਹਨ। ਇਹਨਾਂ ਕਿਰਿਆਵਾਂ ਨੂੰ ਚਲਾਉਣ ਵਿੱਚ ਚਿੱਭੜ ਵਿਚਲੇ oleanolic acid, glycyrrhetinic acid, ursolic acid, betulinic acid ਅਤੇ lupeol ਨਾਂ ਦੇ ਤੱਤ ਬਹੁਤ ਮਦਦ ਕਰਦੇ ਹਨ। ਇਹ ਤੱਤ ਹਾਰਮੋਨਜ਼ ਬਣਾਉਣ ਤੇ ਹਾਰਮੋਨਜ਼ ਦਾ ਬੈਲੰਸ ਸਹੀ ਬਣਾਈ ਰੱਖਣ ਵਿੱਚ ਵੀ ਮਦਦ ਕਰਦੇ ਹਨ। ਸੇਬ ਦੇ ਛਿਲਕੇ ਵਿੱਚ ਥੋੜ੍ਹੀ ਮਾਤਰਾ ਵਿੱਚ ਹੀ Ursolic acid ਹੁੰਦਾ ਹੈ ਜਿਸ ਕਾਰਨ ਸੇਬ ਕੈਂਸਰ ਤੋਂ ਬਚਾਉ ਕਰਦਾ ਹੈ, ਮਾਸਪੇਸ਼ੀਆਂ ਦਾ ਵਿਕਾਸ ਪਰ ਫਾਲਤੂ ਦੀ ਚਰਬੀ ਘਟਾਉਂਦਾ ਹੈ।

ਪਰ ਇੱਕ ਚਿੱਭੜ ਵਿੱਚ ਹੀ ਇਹ ਕਮਾਲ ਦਾ phytochemical ਐਨਾ ਜ਼ਿਆਦਾ ਹੁੰਦਾ ਹੈ ਜਿੰਨਾ ਦੋ ਕਿੱਲੋ ਸੇਬ ਚੋਂ ਹੀ ਮਿਲੇਗਾ। ਵਿਗਿਆਨਿਕ ਪੜਤਾਲ ਬਾਅਦ ਪਤਾ ਲੱਗਾ ਹੈ ਕਿ ursolic acid ਰੋਜ਼ਾਨਾ ਹਰ ਖਾਣੇ ਚ 150mg ਹੋਣਾ ਚਾਹੀਦਾ ਹੈ। ਪਰ ਇਹ ਇੱਕ ਛੋਟੇ ਚਿੱਬੜ ਵਿੱਚ ਹੀ 225mg ਹੁੰਦਾ ਹੈ। ਇਹ ਮੇਲ ਫੀਮੇਲ ਹਾਰਮੋਨਜ਼ ਨੂੰ ਵੀ ਸਹੀ ਰਿਸਣ ਲਾਉਂਦਾ ਹੈ। ਇਸੇ ਕਾਰਨ ਅਕਸਰ ਚਿੱਭੜ ਦੀ ਵਰਤੋਂ ਕਰਨ ਵਾਲੀਆਂ ਔਰਤਾਂ ਨੂੰ ਗੁਪਤ ਰੋਗ ਬਹੁਤ ਘੱਟ ਹੁੰਦੇ ਹਨ। ਉਹਨਾਂ ਦੇ ਲਿਕੋਰੀਆ, ਬੱਚੇਦਾਨੀ ਕੈਂਸਰ, ਅਵਿਕਸਿਤ ਛਾਤੀਆਂ, ਅੰਡਾ ਨਾ ਬਣਨਾ, ਮਾਹਵਾਰੀ ਵੱਧ ਘੱਟ, ਗਰਭ ਨਾ ਠਹਿਰਨਾ, ਅਣਚਾਹੇ ਵਾਲ, ਵਾਲਾਂ ਦਾ ਝੜਨਾ, ਚਿਹਰੇ ਦੇ ਕਿੱਲ ਦਾਗ ਆਦਿ ਪ੍ਰਾਬਲਮਜ਼ ਨਹੀਂ ਹੁੰਦੀਆਂ।

ਚਿੱਭੜ ਖਾਂਦੇ ਰਹਿਣ ਵਾਲੇ ਮਰਦਾਂ ਨੂੰ ਵੀ ਅਨੇਕ ਗੁਪਤ ਰੋਗਾਂ ਤੋਂ ਬਚਾਅ ਹੁੰਦਾ ਹੈ। ਇਸੇ ਤਰ੍ਹਾਂ Lupeol ਨਾਂ ਦਾ ਤੱਤ ਵੀ ਚਿੱਭੜ ਨੂੰ ਬੇਹੱਦ ਜ਼ਰੂਰੀ ਤੇ ਪੌਸ਼ਟਿਕ ਬਣਾ ਦਿੰਦਾ ਹੈ। ਇਹ ਇਕੱਲਾ ਤੱਤ ਵੀ ਵਿਅਕਤੀ ਨੂੰ ਬਹੁਪੱਖੀ ਸਿਹਤ ਬਣਾਉਣ ਚ ਮਦਦ ਕਰਦਾ ਹੈ। ਇਹ antiprotozoal ਹੋਣ ਕਰਕੇ ਗੰਦੇ ਪਾਣੀ ਜਾਂ ਦੂਸ਼ਿਤ ਖਾਣੇ ਤੋਂ ਬਣਨ ਵਾਲੇ ਰੋਗਾਂ ਤੋਂ ਵੀ ਬਚਾਅ ਕਰਦਾ ਹੈ। ਇਹ ਤੱਤ ਐਂਟੀਮਾਇਕਰੋਬਾਇਲ, ਐਂਟੀ ਬੈਕਟੀਰੀਅਲ ਅਤੇ ਐਂਟੀ ਟਿਉਮਰ ਵੀ ਹੁੰਦਾ ਹੈ ਨਤੀਜੇ ਵਜੋਂ ਇਹ ਅਨੇਕ ਪ੍ਰਕਾਰ ਦੀਆਂ ਇਨਫੈਕਸ਼ਨਜ਼ ਤੋਂ ਬਚਾਉਂਦਾ ਹੈ। ਅਨੇਕ ਤਰ੍ਹਾਂ ਦੇ ਕੈਂਸਰ, ਰਸੌਲੀ, ਗੰਢ, ਗਿਲਟੀ ਆਦਿ ਤੋਂ ਵੀ ਬਚਾਉਂਦਾ ਹੈ। ਚਿੱਭੜ ਵਿਚਲੇ ਅਨੇਕਾਂ ਤੱਤ ਪਾਚਣ ਪ੍ਰਣਾਲੀ ਦੇ ਐਂਜ਼ਾਇਮਜ਼ ਨੂੰ ਵੀ ਹੋਰ ਵਧੀਆ ਬਣਾਉਂਦੇ ਹਨ।

ਇਸੇ ਕਾਰਨ ਕਿਸੇ ਵੀ ਤਰ੍ਹਾਂ ਦੀ ਸਬਜ਼ੀ ਦਾਲ ਨਾਲ ਚਿੱਭੜ ਦੀ ਚਟਣੀ ਖਾਣ ਤੇ ਹਾਜ਼ਮਾ ਸਹੀ ਬਣਦਾ ਹੈ। ਚਿੱਭੜ ਦੀ ਵਰਤੋਂ ਨਾਲ ਪੇਟ ਗੈਸ, ਪੇਟ ਭਾਰੀਪਨ, ਪੇਟ ਦਰਦ, ਪੇਟ ਕੀੜੇ, ਪੇਟ ਸੋਜ਼, ਮੂੰਹ ਦੀ ਬਦਬੂ, ਪੇਟ ਖੁੱਲ੍ਹ ਕੇ ਸਾਫ ਨਾ ਹੋਣਾ, ਭੁੱਖ ਘੱਟ ਲੱਗਣਾ, ਖੂਨ ਨਾ ਬਣਨਾ, ਖੁਰਾਕ ਨਾ ਲੱਗਣਾ, ਬੱਚਿਆਂ ਦਾ ਸਰੀਰਕ ਵਿਕਾਸ ਨਾ ਹੋਣਾ ਆਦਿ ਤਕਲੀਫਾਂ ਹੁੰਦੀਆਂ ਹੀ ਨਹੀਂ ਹਨ। ਚਿੱਭੜ ਵਿੱਚ glycyrrhetinic acid ਵੀ ਕਾਫੀ ਮਾਤਰਾ ਵਿੱਚ ਹੁੰਦਾ ਹੈ। ਇਹ peptic ulcer ਅਤੇ gastroesophageal reflux disease ਆਦਿ ਬੀਮਾਰੀਆਂ ਨੂੰ ਬਣਨ ਹੀ ਨਹੀਂ ਦਿੰਦਾ। ਚਿੱਭੜ ਵਿਚਲੇ Oleanolic Acid ਕਾਰਣ ਵੀ ਚਿੱਭੜ ਅਨਮੋਲ ਬਣ ਜਾਂਦਾ ਹੈ। ਇਹ ਹਰ ਤਰ੍ਹਾਂ ਦੀ ਸੋਜ਼ ਤੇ Oxidative stress ਤੋਂ ਬਚਾਉਂਦਾ ਹੈ।

ਚਿੱਭੜ ਵਿਚਲੇ ਅਨੇਕਾਂ ਫਾਇਟੋ ਨਿਉਟਰੀਐਂਟਸ ਰੋਗਾਂ ਨਾਲ ਲੜਨ ਦੀ ਸਮਰੱਥਾ ਵੀ ਵਧਾਉਂਦੇ ਹਨ। ਸ਼ਾਇਦ ਇਸੇ ਕਾਰਨ ਚਿੱਭੜ ਦੀ ਵਰਤੋਂ ਕਰਦੇ ਰਹਿਣ ਨਾਲ ਖੰਘ, ਜ਼ੁਕਾਮ, ਗਲਾ ਖਰਾਬੀ, ਅਲੱਰਜੀ, ਰੇਸ਼ਾ, ਸੁੱਕੀ ਖੰਘ ਆਦਿ ਜਲਦੀ ਨਹੀਂ ਲਗਦੇ। ਜੇ ਲਗਦੇ ਵੀ ਹਨ ਤਾਂ ਜਲਦੀ ਹਟ ਜਾਂਦੇ ਹਨ। ਇਸ ਦੇ ਛਿਲਕੇ ਵਿੱਚ ਵਿਟਾਮਿਨ ਕੇ, ਡਾਇਟਿਕ ਫਾਇਬਰ ਅਤੇ ਪੁਟਾਸ਼ੀਅਮ ਹੁੰਦਾ ਹੈ। ਇਸ ਦੇ ਬੀਜਾਂ ਵਿੱਚ ਅਨੇਕਾਂ ਮਿਨਰਲਜ਼ ਤੇ ਗੁੱਦੇ ਵਿੱਚ ਬੀਟਾ ਕੈਰੋਟੀਨ, zeaxanthin ਅਤੇ bioflavonoids ਆਦਿ ਕਾਫੀ ਮਾਤਰਾ ਵਿੱਚ ਹੁੰਦੇ ਹਨ। ਇਹ ਨਿਗਾ ਅਤੇ ਅੱਖਾਂ ਦੀ ਤੰਦਰੁਸਤੀ ਲਈ ਜ਼ਰੂਰੀ ਹੁੰਦੇ ਹਨ। ਇਸ ਵਕਤ ਪੰਜਾਬ, ਰਾਜਸਥਾਨ, ਹਰਿਆਣਾ ਆਦਿ ਇਲਾਕਿਆਂ ਵਿੱਚ ਜਾਟ, ਅਹੀਰ, ਮੀਣੇ, ਬਾਗੜੀ, ਬਿਸ਼ਨੋਈ, ਬਾਵਰੀਆ, ਭੀਲ ਆਦਿ ਜਾਤੀਆਂ ਹੀ ਚਿੱਭੜ ਦੀ ਵਰਤੋਂ ਵਧੇਰੇ ਕਰਦੀਆਂ ਹਨ।

ਇਹ ਲੋਕ ਹੀ ਭਾਰਤ ਵਿੱਚ ਬਾਕੀ ਬਹੁਤੀਆਂ ਬਰਾਦਰੀਆਂ ਤੋਂ ਇਸ ਵਕਤ ਵਧੇਰੇ ਤੰਦਰੁਸਤ ਤੇ ਲੰਬੀ ਉਮਰ ਭੋਗਣ ਵਾਲੇ ਹਨ। ਇਸਦੀ ਪੰਜਾਬ ਦੇ ਹਰ ਕੋਨੇ ਵਿੱਚ ਖੇਤੀ ਹੋ ਸਕਦੀ ਹੈ। ਇਹ ਬਹੁਤ ਸਸਤੇ ਚ ਉਗਾਇਆ ਜਾ ਸਕਦਾ ਹੈ। ਇਹ ਇੱਕ ਏਕੜ ਚੋਂ ਸੱਠ ਕੁ ਹਜ਼ਾਰ ਦੇ ਨਿਕਲ ਸਕਦੇ ਹਨ। ਜੇ ਇਹਨਾਂ ਦੀ ਚਟਣੀ ਬਣਾ ਕੇ ਖੁੱਲੀ ਮਾਰਕਿਟ ਵਿੱਚ ਵਿਕਰੀ ਕੀਤੀ ਜਾਵੇ ਤਾਂ ਆਮਦਨ ਡੇਢ ਲੱਖ ਤੋਂ ਉੱਪਰ ਜਾ ਸਕਦੀ ਹੈ। ਪ੍ਰੰਤੂ ਜੇ ਅੰਤਰਾਸ਼ਟਰੀ ਪੱਧਰ ਤੇ ਇਹਦੀ ਚਟਣੀ ਉਤਾਰੀ ਜਾਵੇ ਤਾਂ ਇਹ ਪਹਿਲੇ ਸਾਲ ਤੋਂ ਹੀ ਪੰਜ ਛੇ ਲੱਖ ਆਸਾਨੀ ਨਾਲ ਹੀ ਦੇਵੇਗੀ। ਜੇ ਕੋਈ ਕਿਸਾਨ ਚਾਹਵਾਨ ਹੋਵੇ ਤਾਂ ਅਸੀਂ ਉਸਦੀ ਬਿਲਕੁਲ ਮੁਫ਼ਤ ਚ ਮਦਦ ਕਰਾਂਗੇ।

ਪੀਐਸਪੀਸੀਐਲ ਨੇ ਕੋਲੇ ਦੀ ਕਮੀ ਦੇ ਬਾਵਜੂਦ 9352 ਮੈਗਾਵਾਟ ਬਿਜਲੀ ਦੀ ਸਪਲਾਈ ਕੀਤੀ : ਏ.ਵੇਨੂੰ ਪ੍ਰਸਾਦ

0

ਪਟਿਆਲਾ : ਪੀਐਸਪੀਸੀਐਲ ਦੇ ਸੀਐਮਡੀ ਸ਼੍ਰੀ ਏ. ਵੇਨੂੰ ਪ੍ਰਸਾਦ ਨੇ ਖੁਲਾਸਾ ਕੀਤਾ ਕਿ ਕੋਲੇ ਦੀ ਕਮੀ ਦੇ ਬਾਵਜੂਦ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਨੇ 12 ਅਕਤੂਬਰ ਨੂੰ ਪੰਜਾਬ ਵਿੱਚ 9352 ਮੈਗਾਵਾਟ ਬਿਜਲੀ ਦੀ ਸਪਲਾਈ ਕੀਤੀ ਹੈ। ਸੀਐਮਡੀ ਨੇ ਕਿਹਾ ਕਿ ਪੀਐਸਪੀਸੀਐਲ ਨੇ 13 ਅਕਤੂਬਰ ਨੂੰ 10.55 ਰੁਪਏ ਪ੍ਰਤੀ ਯੂਨਿਟ ਦੀ ਦਰ ਨਾਲ ਪਾਵਰ ਐਕਸਚੇਂਜ ਤੋਂ ਲਗਭਗ 1800 ਮੈਗਾਵਾਟ ਬਿਜਲੀ ਖਰੀਦੀ ਹੈ।ਕੋਲੇ ਦੇ ਭੰਡਾਰ ਦੀ ਸਥਿਤੀ ਬਾਰੇ ਵੇਰਵੇ ਦਿੰਦੇ ਹੋਏ ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਸਥਿਤ ਸਾਰੇ ਤਾਪ ਬਿਜਲੀ ਘਰਾਂ ਵਿੱਚ ਕੋਲਾ ਸਟਾਕ ਦੀ ਸਥਿਤੀ ਅਜੇ ਵੀ ਨਾਜ਼ੁਕ ਹੈ। ਉਨ੍ਹਾਂ ਕਿਹਾ ਕਿ ਇਸ ਵੇਲੇ ਪੰਜਾਬ ਦੇ ਸਾਰੇ ਪ੍ਰਾਈਵੇਟ ਅਤੇ ਸਰਕਾਰੀ ਮਾਲਕੀ ਵਾਲੇ ਕੋਲਾ ਅਧਾਰਤ ਪਲਾਂਟਾਂ ਵਿੱਚ ਲਗਭਗ 2 ਦਿਨਾਂ ਦਾ ਕੋਲਾ ਭੰਡਾਰ ਹੈ। ਉਨ੍ਹਾਂ ਦੱਸਿਆ ਕਿ 12 ਅਕਤੂਬਰ, 2021 ਨੂੰ ਕੁੱਲ ਕੋਲੇ ਦੇ 22 ਰੈਕਾਂ ਦੀ ਲੋੜ ਦੇ ਮੁਕਾਬਲੇ 13 ਕੋਲਾ ਰੈਕ ਪ੍ਰਾਪਤ ਹੋਏ ਸਨ।

ਉਨ੍ਹਾਂ ਕਿਹਾ ਕਿ ਹਾਲਾਂਕਿ ਕੋਲਾ ਰੈਕ ਦੀ ਸਪਲਾਈ ਘੱਟ ਹੈ, ਪਰ ਫਿਰ ਵੀ ਸਪਲਾਈ ਦੀ ਇਕਸਾਰਤਾ ਬਣਾਈ ਰੱਖੀ ਜਾ ਰਹੀ ਹੈ। ਸੀਐਮਡੀ ਨੇ ਕਿਹਾ ਕਿ ਇਸ ਤੋਂ ਇਲਾਵਾ ਕਾਫੀ ਗਿਣਤੀ ਵਿੱਚ ਕੋਲੇ ਦੇ ਰੈਕ ਪਾਈਪਲਾਈਨ ਵਿੱਚ ਹਨ ਅਤੇ ਇਸ ਤਰ੍ਹਾਂ ਆਉਣ ਵਾਲੇ ਕੁਝ ਦਿਨਾਂ ਵਿੱਚ ਕੋਲੇ ਦੀ ਸਥਿਤੀ ਵਿੱਚ ਸੁਧਾਰ ਹੋਵੇਗਾ।ਉਨ੍ਹਾਂ ਕਿਹਾ ਕੱਲ੍ਹ ਬਿਜਲੀ ਦੀ ਉਪਲਬਧਤਾ ਵਿੱਚ ਸੁਧਾਰ ਦੇ ਕਾਰਨ ਬਿਜਲੀ ਕੱਟ ਦੀ ਮਿਆਦ ਕੱਲ੍ਹ ਘੱਟ ਸੀ, ਕਿਉਂਕਿ ਜੀਜੀਐਸਐਸਟੀਪੀ, ਰੋਪੜ ਅਤੇ ਜੀਵੀਕੇ ਦੇ ਇੱਕ ਯੂਨਿਟ ਨੂੰ ਕਾਰਜਸ਼ੀਲ ਬਣਾਇਆ ਗਿਆ ਸੀ। ਇਸ ਤੋਂ ਇਲਾਵਾ ਅਨੰਦਪੁਰ ਸਾਹਿਬ ਹਾਈਡਲ ਪ੍ਰੋਜੈਕਟ ਨੇ ਰਿਕਾਰਡ ਸਮੇਂ ਵਿੱਚ ਚੈਨਲ ਦੀ ਮੁਰੰਮਤ ਤੋਂ ਬਾਅਦ 84 ਮੈਗਾਵਾਟ ਬਿਜਲੀ ਉਤਪਾਦਨ ਸ਼ੁਰੂ ਕੀਤਾ ਅਤੇ ਜੀਵੀਕੇ ਦਾ ਇੱਕ ਯੂਨਿਟ ਚਾਲੂ ਹੋ ਗਿਆ ।

ਸ਼੍ਰੀ ਏ. ਵੇਨੂੰ ਪ੍ਰਸਾਦ ਨੇ ਕਿਹਾ ਕਿ ਅਨੰਦਪੁਰ ਸਾਹਿਬ ਹਾਈਡਲ ਪ੍ਰਾਜੈਕਟ ਦੇ ਚੈਨਲ ਦੀ ਰਿਕਾਰਡ ਸਮਾਂ ਵਿੱਚ ਮੁਰੰਮਤ ਨੇ ਇਸ ਬਿਜਲੀ ਘਾਟੇ ਦੇ ਹਾਲਾਤ ਵਿੱਚ ਪੀਐਸਪੀਸੀਐਲ ਨੂੰ ਵੱਡੀ ਰਾਹਤ ਦਿੱਤੀ ਹੈ ਜਿੱਥੇ ਪੀਐਸਪੀਸੀਐਲ ਦੁਆਰਾ ਉੱਚ ਦਰਾਂ ਤੇ ਬਿਜਲੀ ਖਰੀਦੀ ਜਾਣੀ ਹੈ ਜਦੋਂ ਕਿ ਇਸਦੇ ਆਪਣੇ ਪ੍ਰੋਜੈਕਟ ਤੋਂ ਪ੍ਰਤੀ ਯੂਨਿਟ ਲਾਗਤ ਸਿਰਫ 25 ਪੈਸੇ ਹੈ ।ਸ਼੍ਰੀ ਏ. ਵੇਨੂੰ ਪ੍ਰਸਾਦ ਨੇ ਹਾਈਡਲ ਆਰਗੇਨਾਈਜੇਸ਼ਨ ਦੇ ਇੰਜੀਨੀਅਰਾਂ/ਅਧਿਕਾਰੀਆਂ ਦੀ ਸਖਤ ਮਿਹਨਤ, ਪ੍ਰਭਾਵੀ ਯੋਜਨਾਬੰਦੀ ਅਤੇ ਅਨੰਦਪੁਰ ਸਾਹਿਬ ਹਾਈਡਲ ਪ੍ਰੋਜੈਕਟ ਦੇ ਚੈਨਲ ਦੀ ਮੁਰੰਮਤ ਲਈ ਜੰਗੀ ਪੱਧਰ ‘ਤੇ ਨਿਰੰਤਰ ਨਿਗਰਾਨੀ ਦੇ ਯਤਨਾਂ ਦੀ ਸ਼ਲਾਘਾ ਕੀਤੀ।ਉਨ੍ਹਾਂ ਇਹ ਵੀ ਕਿਹਾ ਕਿ ਬਾਸਮਤੀ ਉਗਾਉਣ ਵਾਲੇ ਫੀਡਰਾਂ ਅਤੇ ਸਬਜ਼ੀਆਂ ਨਾਲ ਸਬੰਧਤ ਫੀਡਰਾਂ ਨੂੰ ਬਿਜਲੀ ਸਪਲਾਈ ਵਿੱਚ ਵੀ ਸੁਧਾਰ ਹੋਇਆ ਹੈ।

Sidhu ਛੱਡਣਗੇ ਜਿੱਦ ਜਾਂ ਨਿਯੁਕਤੀਆਂ ਦੇ ਵਿਰੋਧ ‘ਚ ਲੈਣਗੇ ਸਟੈਂਡ, ਫੈਸਲਾ ਅੱਜ

0

ਅੰਮ੍ਰਿਤਸਰ : ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ ਕੀਤੀਆਂ ਗਈਆਂ 2 ਮਹੱਤਵਪੂਰਣ ਨਿਯੁਕਤੀਆਂ ਦੇ ਫੈਸਲੇ ਤੋਂ ਨਾਰਾਜ਼ ਹੋ ਕੇ ਪੰਜਾਬ ਕਾਂਗਰਸ ਪ੍ਰਧਾਨ ਦੇ ਅਹੁਦੇ ਤੋਂ ਅਸਤੀਫਾ ਦੇਣ ਵਾਲੇ ਨਵਜੋਤ ਸਿੰਘ ਸਿੱਧੂ ਆਪਣੀ ਜਿੱਦ ‘ਤੇ ਅੜੇ ਰਹਿੰਦੇ ਹਨ ਜਾਂ ਹਾਈਕਮਾਨ ਦੇ ਸਾਹਮਣੇ ਗੋਡੇ ਟੇਕਦੇ ਹੋਏ ਪ੍ਰਦੇਸ਼ ਪ੍ਰਧਾਨ ਦੀ ਜ਼ਿੰਮੇਵਾਰੀ ਨਿਭਾਉਣ ਲਈ ਤਿਆਰ ਹੁੰਦੇ ਹਨ, ਇਸ ਗੱਲ ਦਾ ਖੁਲਾਸਾ ਅੱਜ ਹੋ ਜਾਵੇਗਾ ਸਿੱਧੂ ਅੱਜ ਕਾਂਗਰਸ ਜਨਰਲ ਸਕੱਤਰ ਵੇਣੁਗੋਪਾਲ ਅਤੇ ਪ੍ਰਦੇਸ਼ ਇੰਚਾਰਜ ਹਰੀਸ਼ ਰਾਵਤ ਦੇ ਸਾਹਮਣੇ ਦਿੱਲੀ ‘ਚ ਪੇਸ਼ ਹੋਣਗੇ।

ਉਥੇ ਹੀ ਸਿੱਧੂ ਦੇ ਅਸਤੀਫੇ ਤੋਂ ਬਾਅਦ ਵੀ ਸੀਐਮ ਚੰਨੀ ਨੇ ਡੀਜੀਪੀ ਅਤੇ ਐਡਵੋਕੇਟ ਜਰਨਲ ਦੀਆਂ ਨਿਯੁਕਤੀਆਂ ‘ਚ ਕੋਈ ਬਦਲਾਅ ਨਹੀਂ ਕੀਤਾ। ਮੁੱਖ ਮੰਤਰੀ ਦੇ ਨਾਲ – ਨਾਲ ਕਾਂਗਰਸ ਹਾਈਕਮਾਨ ਨੇ ਵੀ ਇਸ ਵਾਰ ਸਿੱਧੂ ਦੇ ਅਸਤੀਫੇ ‘ਤੇ ਆਪਣਾ ਸਖਤ ਰੁਖ਼ ਆਪਣਾ ਰੱਖਿਆ ਹੈ। ਸਿੱਧੂ ਦੇ ਅਸਤੀਫੇ ‘ਤੇ ਹਾਈਕਮਾਨ ਨੇ ਚੁੱਪੀ ਸਾਧੀ ਹੈ ਤਾਂ ਉਥੇ ਹੀ ਸਿੱਧੂ ਟਵੀਟ ਕਰ ਪ੍ਰਦੇਸ਼ ਸਰਕਾਰ ਲਈ ਚੁਣੌਤੀਆਂ ਪੈਦਾ ਕਰਣ ਦੀ ਕੋਸ਼ਿਸ਼ ਕਰ ਰਹੇ ਹਨ। ਮੁੱਖਮੰਤਰੀ ਚੰਨੀ ਨੇ ਸਿੱਧੂ ਨੂੰ ਸਪੱਸ਼ਟ ਸੰਕੇਤ ਦੇ ਦਿੱਤੇ ਹਨ ਕਿ ਜੋ ਜ਼ਿੰਮੇਵਾਰੀ ਉਨ੍ਹਾਂ ਨੂੰ ਸੌਂਪੀ ਗਈ ਹੈ ਉਹ ਉਸਨੂੰ ਪੂਰਾ ਕਰਨ।

ਮੁੱਖ ਮੰਤਰੀ ਵੱਲੋਂ ਵਿਧਾਨ ਸਭਾ ਹਲਕਿਆਂ ਦੇ ਮਸਲੇ ਸੁਲਝਾਉਣ ਲਈ ਇਕੱਲੇ-ਇਕੱਲੇ ਵਿਧਾਇਕ ਨਾਲ ਵਿਚਾਰ-ਵਟਾਂਦਰਾ

0

ਲੋਕਾਂ ਦੇ ਮਸਲੇ ਪਹਿਲੇ ਦੇ ਆਧਾਰ ਉਤੇ ਹੱਲ ਕਰਨ ਲਈ ਵਿਧਾਇਕਾਂ ਨੂੰ ਜ਼ਿਲ੍ਹਾ ਪ੍ਰਸ਼ਾਸਨ ਦੀ ਸਹਾਇਤਾ ਨਾਲ ਸੁਵਿਧਾ ਕੈਂਪ ਲਾਉਣ ਲਈ ਕਿਹਾ

ਵਿਕਾਸ ਪ੍ਰਾਜੈਕਟਾਂ ਦਾ ਕੰਮ ਸਮੇਂ ਸਿਰ ਮੁਕੰਮਲ ਕਰਨ ਅਤੇ ਲੋਕ ਪੱਖੀ ਉਪਰਾਲਿਆਂ ਨੂੰ ਲਾਗੂ ਕੀਤੇ ਜਾਣ ਨੂੰ ਯਕੀਨੀ ਬਣਾਉਣ ਦਾ ਭਰੋਸਾ

ਚੰਡੀਗੜ੍ਹ:ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਲੋਕਾਂ ਦੀਆਂ ਸ਼ਿਕਾਇਤਾਂ ਦਾ ਤੇਜ਼ੀ ਨਾਲ ਨਿਪਟਾਰਾ ਕਰਨ ਲਈ ਵਿਧਾਇਕਾਂ ਨੂੰ ਜ਼ਿਲ੍ਹਾ ਪ੍ਰਸ਼ਾਸਨ ਦੀ ਸਹਾਇਤਾ ਨਾਲ ਸੁਵਿਧਾ ਕੈਂਪ ਲਾਉਣ ਲਈ ਆਖਿਆ ਤਾਂ ਕਿ ਸੂਬਾਈ ਸ਼ਾਸਨ ਵਿਚ ਲੋਕਾਂ ਦਾ ਭਰੋਸਾ ਦ੍ਰਿੜ ਹੋ ਸਕੇ।ਹਾਲਾਂਕਿ, ਸ. ਚੰਨੀ ਨੇ ਕਿਹਾ ਕਿ ਸਾਫ-ਸੁਥਰਾ, ਪਾਰਦਰਸ਼ੀ ਅਤੇ ਭ੍ਰਿਸ਼ਟਾਚਾਰ ਮੁਕਤ ਪ੍ਰਸ਼ਾਸਨ ਉਨ੍ਹਾਂ ਦੀ ਸਰਕਾਰ ਦੀ ਪਛਾਣ ਹੈ ਅਤੇ ਸੂਬੇ ਦੇ ਕਿਸੇ ਵੀ ਵਿਅਕਤੀ ਨੂੰ ਰੋਜ਼ਮੱਰਾ ਦੀਆਂ ਸਮੱਸਿਆਵਾਂ ਦੇ ਸੰਦਰਭ ਵਿਚ ਅਣਗੌਲਿਆ ਮਹਿਸੂਸ ਨਹੀਂ ਹੋਣਾ ਚਾਹੀਦਾ।ਇਸੇ ਦੌਰਾਨ ਮੁੱਖ ਮੰਤਰੀ ਨੇ ਦੋ ਦਿਨਾ ਲੰਮੀ-ਚੌੜੀ ਵਿਚਾਰ-ਚਰਚਾ ਦੌਰਾਨ ਲਗਪਗ 60 ਵਿਧਾਇਕਾਂ ਨਾਲ ਵੱਖੋ-ਵੱਖ ਤੌਰ ਉਤੇ ਗੱਲਬਾਤ ਕੀਤੀ ਤਾਂ ਕਿ ਉਨ੍ਹਾਂ ਪਾਸੋਂ ਵਿਧਾਨ ਸਭਾ ਹਲਕਿਆਂ ਵਿਚ ਚੱਲ ਰਹੇ ਵੱਖ-ਵੱਖ ਵਿਕਾਸ ਕਾਰਜਾਂ ਅਤੇ ਲਾਗੂ ਕੀਤੀਆਂ ਜਾ ਰਹੀਆਂ ਭਲਾਈ ਸਕੀਮਾਂ ਬਾਰੇ ਫੀਡਬੈਕ ਹਾਸਲ ਕੀਤੀ ਜਾ ਸਕੇ।

ਗੱਲਬਾਤ ਦੌਰਾਨ ਵਿਧਾਇਕਾਂ ਵੱਲੋਂ ਉਠਾਏ ਗਏ ਵੱਖ-ਵੱਖ ਮੁੱਦਿਆਂ ਦਾ ਜਵਾਬ ਦਿੰਦਿਆਂ ਮੁੱਖ ਮੰਤਰੀ ਨੇ ਉਨ੍ਹਾਂ ਦੀਆਂ ਸ਼ਿਕਾਇਤਾਂ ਦਾ ਪਹਿਲ ਦੇ ਆਧਾਰ `ਤੇ ਤੁਰੰਤ ਨਿਪਟਾਰਾ ਕਰਨ ਦਾ ਭਰੋਸਾ ਦਿੱਤਾ। ਉਨ੍ਹਾਂ ਨੇ ਚੱਲ ਰਹੇ ਵਿਕਾਸ ਕਾਰਜਾਂ ਨੂੰ ਸਮਾਂਬੱਧ ਢੰਗ ਨਾਲ ਮੁਕੰਮਲ ਹੋਣ ਤੋਂ ਇਲਾਵਾ ਭਲਾਈ ਸਕੀਮਾਂ ਨੂੰ ਸਹੀ ਅਰਥਾਂ ਵਿੱਚ ਲਾਗੂ ਕਰਨ ਦੇ ਨਿਰਦੇਸ਼ ਦਿੱਤੇ ਤਾਂ ਜੋ ਸਮਾਜ ਦੇ ਸਾਰੇ ਵਰਗਾਂ ਖਾਸ ਕਰਕੇ ਜ਼ਮੀਨੀ ਪੱਧਰ `ਤੇ ਲੋਕਾਂ ਦੀ ਭਲਾਈ ਨੂੰ ਯਕੀਨੀ ਬਣਾਇਆ ਜਾ ਸਕੇ।

ਸ. ਚੰਨੀ ਨੇ ਵਿਧਾਇਕਾਂ ਨੂੰ ਇਹ ਵੀ ਬੇਨਤੀ ਕੀਤੀ ਕਿ ਉਹ ਆਪਣੇ -ਆਪਣੇ ਹਲਕਿਆਂ ਦੇ ਵਿਕਾਸ ਪ੍ਰਾਜੈਕਟਾਂ ਦੀ ਪ੍ਰਗਤੀ ਦੀ ਨਿੱਜੀ ਤੌਰ `ਤੇ ਨਿਗਰਾਨੀ ਕਰਨ ਤਾਂ ਜੋ ਪ੍ਰਾਜੈਕਟਾਂ ਨੂੰ ਸਮੇਂ ਸਿਰ ਮੁਕੰਮਲ ਕੀਤਾ ਜਾ ਸਕੇ।ਮੁੱਖ ਮੰਤਰੀ ਨੇ ਵਿਧਾਇਕਾਂ ਨੂੰ ਕਿਹਾ ਕਿ ਉਹ ਆਪਣੇ ਹਲਕਿਆਂ ਅੰਦਰ ਵੱਖ-ਵੱਖ ਭਲਾਈ ਸਕੀਮਾਂ ਦੀ ਪ੍ਰਗਤੀ ਦੀ ਸਮੀਖਿਆ ਕਰਨ ਤਾਂ ਜੋ ਸਰਕਾਰ ਵੱਲੋਂ ਕੀਤੀਆਂ ਇਨ੍ਹਾਂ ਲੋਕ ਪੱਖੀ ਪਹਿਲਕਦਮੀਆਂ ਦਾ ਲਾਭ ਹਰੇਕ ਵਿਅਕਤੀ ਤੱਕ ਪਹੁੰਚ ਸਕੇ।

ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦੀ ਹਾਲਤ ਗੰਭੀਰ ਹਸਪਤਾਲ ‘ਚ ਭਰਤੀ

0

ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੂੰ ਬੁਖਾਰ ਦੀ ਸ਼ਿਕਾਇਤ ਤੋਂ ਬਾਅਦ ਏਮਜ਼ ਦਿੱਲੀ ਵਿੱਚ ਦਾਖਲ ਕਰਾਇਆ ਗਿਆ ਹੈ। ਸਾਲ 2004 ਤੋਂ 2014 ਤੱਕ ਪੀ.ਐੱਮ. ਰਹੇ ਮਨਮੋਹਨ ਸਿੰਘ ਇਸ ਸਾਲ ਕੋਰੋਨਾ ਵਾਇਰਸ ਤੋਂ ਪੀੜਤ ਹੋ ਗਏ ਸਨ। ਉਨ੍ਹਾਂ ਨੂੰ 19 ਅਪ੍ਰੈਲ ਨੂੰ ਕੋਰੋਨਾ ਪਾਜ਼ੇਟਿਵ ਹੋਣ ਤੋਂ ਬਾਅਦ ਏਮਜ਼ ਦੇ ਟਰਾਮਾ ਸੈਂਟਰ ਵਿੱਚ ਦਾਖਲ ਕਰਾਇਆ ਗਿਆ ਸੀ। ਇਸ ਤੋਂ ਬਾਅਦ 29 ਅਪ੍ਰੈਲ ਨੂੰ ਉਨ੍ਹਾਂ ਨੂੰ ਏਮਜ਼ ਦੇ ਟਰਾਮਾ ਸੈਂਟਰ ਤੋਂ ਛੁੱਟੀ ਦੇ ਦਿੱਤੀ ਗਈ ਸੀ। ਉਨ੍ਹਾਂ ਦੀ ਉਮਰ 88 ਸਾਲ ਹੈ ਅਤੇ ਉਨ੍ਹਾਂ ਨੂੰ ਸ਼ੂਗਰ ਦੀ ਵੀ ਬੀਮਾਰੀ ਹੈ।

ਸਾਬਕਾ ਪੀ.ਐੱਮ. ਦੀਆਂ ਦੋ ਬਾਈਪਾਸ ਸਰਜਰੀਆਂ ਵੀ ਹੋਈਆਂ ਹਨ। ਉਨ੍ਹਾਂ ਦੀ ਪਹਿਲੀ ਸਰਜਰੀ ਸਾਲ 1990 ਵਿੱਚ ਯੂਨਾਈਟਿਡ ਕਿੰਗਡਮ ਵਿੱਚ ਹੋਈ ਸੀ। ਜਦੋਂ ਕਿ 2009 ਵਿੱਚ ਏਮਜ਼ ਵਿੱਚ ਉਨ੍ਹਾਂ ਦੀ ਦੂਜੀ ਬਾਈਪਾਸ ਸਰਜਰੀ ਕੀਤੀ ਗਈ ਸੀ। ਪਿਛਲੇ ਸਾਲ ਮਈ ਮਹੀਨੇ ਵਿੱਚ ਵੀ ਉਨ੍ਹਾਂ ਨੂੰ ਬੁਖਾਰ ਦੇ ਚੱਲਦੇ ਹਸਪਤਾਲ ਵਿੱਚ ਦਾਖਲ ਹੋਣਾ ਪਿਆ ਸੀ।

ਕਲਾਕਾਰ ਨੇ ਕੀਤੀ ਖੂਬਸੂਰਤ ਕਲਾਕਾਰੀ, ਆਈਸਕ੍ਰੀਮ ਸਟਿਕ ਨਾਲ ਬਣਾਈ ‘ਦੁਰਗਾ ਦੇਵੀ’ ਦੀ ਮੂਰਤੀ

0

ਕਲਾਕਾਰ ਹਮੇਸ਼ਾ ਆਪਣੀ ਕਲਾ ਦੀ ਕੋਈ ਨਾ ਕੋਈ ਨਵੀਂ ਮਿਸਾਲ ਪੈਦਾ ਕਰਦੇ ਹਨ।ਉਹ ਆਪਣੀ ਕਲਾ ਨਾਲ ਵੱਖ- ਵੱਖ ਤਰ੍ਹਾਂ ਦੀਆਂ ਤਸਵੀਰਾਂ ਬਣਾਉਂਦੇ ਹਨ। ਕੋਈ ਰੇਤ ਨਾਲ ਕਲਾਕਾਰੀ ਕਰ ਰਿਹਾ ਹੈ ਅਤੇ ਕੋਈ ਕੁੱਝ ਵੱਖਰੇ ਢੰਗ ਨਾਲ ਖੂਬਸੂਰਤ ਚੀਜ਼ਾਂ ਨੂੰ ਬਣਾ ਰਿਹਾ ਹੈ। ਰੇਤ ਕਲਾਕਾਰ ਸੁਦਰਸ਼ਨ ਪਟਨਾਇਕ ਦੀ ਰੇਤ ਕਲਾਕ੍ਰਿਤੀ ਕਿਸੇ ਤੋਂ ਲੁੱਕੀ ਨਹੀਂ ਹੈ। ਹੁਣ ਉਨ੍ਹਾਂ ਨਾਲ ਇੱਖ ਹੋਰ ਕਲਾਕਾਰ ਦਾ ਨਾਂ ਵੀ ਜੁੜ ਗਿਆ ਹੈ।

ਨਰਾਤਿਆਂ ਮੌਕੇ ਪੁਰੀ ਦੇ ਇੱਕ ਕਲਾਕਾਰ ਨੇ 275 ਆਈਸਕ੍ਰੀਮ ਸਟਿਕ ਦੇ ਇਸਤੇਮਾਲ ਨਾਲ ਦੇਵੀ ਦੁਰਗਾ ਦੀ ਇਕ ਮੂਰਤੀ ਬਣਾਈ ਹੈ। ਓਡੀਸ਼ਾ ਦੇ ਪੁਰੀ ’ਚ ਰਹਿਣ ਵਾਲੇ ਕਲਾਕਾਰ ਬਿਸਵਾਜੀਤ ਨਾਇਕ ਨੇ ਦੱਸਿਆ ਕਿ ਇਸ ਕਲਾਕ੍ਰਿਤੀ ਨੂੰ ਪੂਰਾ ਕਰਨ ’ਚ ਉਸ ਨੂੰ 6 ਦਿਨਾਂ ਦਾ ਸਮਾਂ ਲੱਗਾ ਹੈ।

ਬਿਸਵਾਜੀਤ ਨਾਇਕ ਨੇ 275 ਆਈਸਕ੍ਰੀਮ ਸਟਿਕ ਨਾਲ ਮਾਂ ਦੁਰਗਾ ਦੇ ਚਿਹਰੇ ਦਾ ਅਕਸ ਬਣਾਇਆ ਹੈ। ਇਸ ਆਕਰਸ਼ਿਤ ਕਲਾਕ੍ਰਿਤੀ ਨੂੰ ਬਣਾਉਣ ’ਚ ਨਾਇਕ ਨੂੰ 6 ਦਿਨ ਲੱਗੇ। ਪੁਰੀ ਕੁਮੁਤੀ ਪਟਨਾ ਦੇ ਬਲਰਾਮ ਨਾਇਕ ਦੇ ਪੁੱਤਰ ਬਿਸਵਾਜੀਤ ਨਾਇਕ ਪਹਿਲਾਂ ਵੀ ਅਜਿਹੇ ਕੰਮਾਂ ਲਈ ਕਈ ਪੁਰਸਕਾਰ ਜਿੱਤ ਚੁੱਕੇ ਹਨ।

Punjab Vigilance Bureau ਨੇ ਭ੍ਰਿਸ਼ਟਾਚਾਰੀ ਅਧਿਕਾਰੀਆਂ ਖਿਲਾਫ਼ ਸ਼ਿਕਾਇਤ ਦਰਜ ਕਰਾਉਣ ਲਈ ਟੋਲ ਫ੍ਰੀ ਨੰਬਰ ਕੀਤਾ ਜਾਰੀ

0

ਪੰਜਾਬ ਦੇ ਸਰਕਾਰੀ ਦਫਤਰਾਂ ਵਿੱਚ ਭ੍ਰਿਸ਼ਟਾਚਾਰ ਨੂੰ ਖਤਮ ਕਰਨ ਦੇ ਉਦੇਸ਼ ਨਾਲ ਪੰਜਾਬ ਵਿਜੀਲੈਂਸ ਬਿਊਰੋ ਨੇ ਅੱਜ ਆਮ ਲੋਕਾਂ ਅਤੇ ਪੰਜਾਬ ਦੇ ਇਮਾਨਦਾਰ ਅਧਿਕਾਰੀਆਂ ਨੂੰ ਭ੍ਰਿਸ਼ਟ ਸਰਕਾਰੀ ਅਧਿਕਾਰੀਆਂ, ਕਰਮਚਾਰੀਆਂ ਵਿਰੁੱਧ ਜਾਣਕਾਰੀ ਮੁਹੱਈਆ ਕਰਵਾਉਣ ਜਾਂ ਟੋਲ ਫਰੀ ਨੰਬਰ 1800-1800-1000 ਤੇ ਸ਼ਿਕਾਇਤ ਦਰਜ ਕਰਵਾਉਣ ਜਾਂ ਵਟਸਐਪ ਨੰਬਰ ਜਾਂ ਈਮੇਲ ਤੇ ਸ਼ਿਕਾਇਤ ਦਰਜ ਕਰਵਾਉਣ ਲਈ ਅਪੀਲ ਕੀਤੀ ਹੈ।

ਵਿਜੀਲੈਂਸ ਬਿਊਰੋ ਦੇ ਮੁੱਖ ਡਾਇਰੈਕਟਰ ਕਮ ਏਡੀਜੀਪੀ ਐਲਕੇ ਯਾਦਵ ਨੇ ਕਿਹਾ ਕਿ ਸਰਕਾਰੀ ਅਧਿਕਾਰੀਆਂ ਵੱਲੋਂ ਕਿਸੇ ਵੀ ਤਰ੍ਹਾਂ ਦਾ ਭ੍ਰਿਸ਼ਟਾਚਾਰ ਕਿਸੇ ਵੀ ਕੀਮਤ ‘ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਅਤੇ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੀ ਰਾਜ ਵਿੱਚ ਭ੍ਰਿਸ਼ਟਾਚਾਰ ਮੁਕਤ ਸ਼ਾਸਨ ਲਾਗੂ ਕਰਨ ਲਈ ਵਚਨਬੱਧ ਹਨ।

ਐਲਕੇ ਯਾਦਵ ਨੇ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਬਿਊਰੋ ਹੈੱਡਕੁਆਰਟਰ ਵਿਖੇ ਟੋਲ ਫਰੀ ਨੰਬਰ 24 ਘੰਟੇ ਕਾਰਜਸ਼ੀਲ ਰਹੇਗਾ। ਇਸ ਤੋਂ ਇਲਾਵਾ ਕੋਈ ਵੀ ਵਿਅਕਤੀ ਵਟਸਐਪ ਨੰਬਰ 90410-89685 ‘ਤੇ ਕਿਸੇ ਵੀ ਸਮੇਂ ਵਿਜੀਲੈਂਸ ਬਿਊਰੋ ਨੂੰ ਜਾਣਕਾਰੀ, ਵੀਡੀਓ ਜਾਂ ਟੈਕਸਟ ਸੁਨੇਹੇ ਭੇਜ ਸਕਦਾ ਹੈ ਜਾਂ complaint2vb@punjab.gov.in ‘ ਤੇ ਈਮੇਲ ਕਰ ਸਕਦਾ ਹੈ।