Home Blog Page 2316

ਕੈਨੇਡਾ ਦੀ ਨਵੀਂ ਰੱਖਿਆ ਮੰਤਰੀ ਬਣੀ ਭਾਰਤੀ ਮੂਲ ਦੀ ਅਨੀਤਾ ਆਨੰਦ

0

ਕੈਨੇਡਾ ਸਰਕਾਰ ਵੱਲੋਂ ਅੱਜ ਆਪਣੇ ਨਵੇਂ ਮੰਤਰੀਆਂ ਨੂੰ ਸਹੁੰ ਚੁਕਾਈ ਗਈ, ਜਿਸ ਨਾਲ ਕੈਨੇਡਾ ਦੀ ਕੈਬਨਿਟ ਵਿੱਚ ਭਾਰਤ ਦੀ ਅਨੀਤਾ ਆਨੰਦ ਨੇ ਦੇਸ਼ ਦੀ ਦੂਜੀ ਮਹਿਲਾ ਰੱਖਿਆ ਹੋਣ ਦਾ ਮਾਣ ਹਾਸਲ ਕਰਕੇ ਇਤਿਹਾਸ ਰਚਿਆ ਹੈ। ਕੈਨੇਡਾ ਦੇ ਨਵੇਂ ਮੰਤਰੀ ਮੰਡਲ ਵਿੱਚ 6 ਮਹਿਲਾਵਾਂ ਮੰਤਰੀ ਹਨ, ਜਿਨ੍ਹਾਂ ਵਿੱਚੋਂ ਦੋ ਭਾਰਤੀ ਮੂਲ ਦੀਆਂ ਕੈਨੇਡੀਅਨ ਹਨ। ਅਨੀਤਾ ਤੋਂ ਪਹਿਲਾਂ ਕੈਨੇਡਾ ਦੀ ਇੱਕੋ-ਇੱਕ ਮਹਿਲਾ ਰੱਖਿਆ ਮੰਤਰੀ ਸਾਬਕਾ ਪ੍ਰਧਾਨ ਮੰਤਰੀ ਕਿਮ ਕੈਂਪਬੇਲ ਸੀ।

ਅਨੀਤਾ ਦਾ ਜਨਮ 1967 ਵਿਚ ਨੋਵਾ ਵਿਖੇ ਭਾਰਤੀ ਮਾਤਾ-ਪਿਤਾ ਦੇ ਘਰ ਹੋਇਆ ਸੀ। ਉਸ ਦੇ ਮਾਤਾ-ਪਿਤਾ ਡਾਕਟਰੀ ਕਿੱਤੇ ਨਾਲ ਸੰਬੰਧਤ ਸਨ। ਮਾਤਾ ਸਰੋਜ ਪੰਜਾਬ ਤੋਂ ਹੈ ਅਤੇ ਪਿਤਾ ਤਾਮਿਲਨਾਡੂ ਤੋਂ ਹਨ। ਅਨੀਤਾ ਜੋ ਟੋਰਾਂਟੋ ਯੂਨੀਵਰਸਿਟੀ ’ਚ ਕਾਨੂੰਨ ਦੀ ਪ੍ਰੋਫੈਸਰ ਵਜੋਂ ਇਸ ਸਮੇਂ ਛੁੱਟੀ ’ਤੇ ਹੈ, ਨੂੰ ਟੋਰਾਂਟੋ ਨੇੜੇ ਓਕਵਿਲੇ ਤੋਂ ਸੰਸਦ ਮੈਂਬਰ ਵਜੋਂ ਚੁਣੇ ਜਾਣ ਪਿੱਛੋਂ 2019 ’ਚ ਪ੍ਰਧਾਨ ਮੰਤਰੀ ਟਰੂਡੋ ਵਲੋਂ ਜਨਤਕ ਸੇਵਾ ਅਤੇ ਖਰੀਦ ਮੰਤਰੀ ਵਜੋਂ ਚੁਣਿਆ ਗਿਆ ਸੀ।

ਅਨੀਤਾ ਆਨੰਦ ਦੇ ਨਾਲ ਹੀ ਜੋਬਰਪਟਨ ਤੋਂ ਸੰਸਦ ਮੈਂਬਰ ਕਮਲ ਖਹਿਰਾ ਨੇ ਵੀ ਸੀਨੀਅਰ ਨਾਗਰਿਕਾਂ ਦੀ ਮੰਤਰੀ ਵੱਜੋਂ ਸਹੁੰ ਚੁੱਕੀ ਹੈ, ਜਿਸ ਨਾਲ ਟਰੂਡੋ ਕੈਬਨਿਟ ਵਿੱਚ ਭਾਰਤੀ ਮੂਲ ਦੀਆਂ ਕੈਨੇਡੀਆਈ ਮਹਿਲਾਵਾਂ ਦੀ ਗਿਣਤੀ 3 ਹੋ ਗਈ ਹੈ।

Daljit Cheema ਨੇ ਪੰਜਾਬ ਦੇ CM ਚਰਨਜੀਤ ਸਿੰਘ ਚੰਨੀ ਨੂੰ ਕੀਤੀ ਇਹ ਅਪੀਲ

0

ਸ਼੍ਰੋਮਣੀ ਅਕਾਲੀ ਦਲ ਦੇ ਆਗੂ ਦਲਜੀਤ ਸਿੰਘ ਚੀਮਾ ਨੇ ਸਰਬ ਪਾਰਟੀ ਮੀਟਿੰਗ ਵਿੱਚ ਪ੍ਰਦੇਸ਼ ਕਾਂਗਰਸ ਪ੍ਰਧਾਨ ਦੀ ਸਲੈਕਟਿਵ ਵੀਡੀਓ ਕਲਿੱਪਿੰਗ ਦੇ ਲੀਕ ਹੋਣ ’ਤੇ ਸਖ਼ਤ ਇਤਰਾਜ਼ ਜਤਾਇਆ ਅਤੇ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਮੀਟਿੰਗ ਦੀ ਪੂਰੀ ਵੀਡੀਓ ਮੀਡੀਆ ਨੂੰ ਜਾਰੀ ਕਰਨ ਦੀ ਅਪੀਲ ਕੀਤੀ। ਤਾਂ ਜੋ ਪੰਜਾਬ ਦੇ ਲੋਕ ਵੀ ਬੀ.ਐਸ.ਐਫ ਦੇ ਅਧਿਕਾਰ ਖੇਤਰ ਦੇ ਮੁੱਦੇ ‘ਤੇ ਸਾਰੀਆਂ ਪਾਰਟੀਆਂ ਵੱਲੋਂ ਪ੍ਰਗਟਾਏ ਗਏ ਵਿਚਾਰਾਂ ਨੂੰ ਜਾਣ ਸਕਣ।

ਅੱਜ ਪੰਜਾਬ ਕੈਬਨਿਟ ਦੀ ਹੋਵੇਗੀ ਅਹਿਮ ਬੈਠਕ, ਕਈ ਫੈਸਲਿਆਂ ‘ਤੇ ਲੱਗ ਸਕਦੀ ਹੈ ਮੋਹਰ

0

ਅੱਜ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਅਗਵਾਈ ਹੇਠ ਪੰਜਾਬ ਮੰਤਰੀ ਮੰਡਲ ਦੀ ਅਹਿਮ ਮੀਟਿੰਗ ਹੋਵੇਗੀ। ਇਸ ਦੌਰਾਨ ਕਈ ਵੱਡੇ ਫੈਸਲਿਆਂ ‘ਤੇ ਮੋਹਰ ਲੱਗ ਸਕਦੀ ਹੈ।ਇਸ ਦੇ ਨਾਲ ਹੀ ਇਸ ਵਾਰ ਇਹ ਮੀਟਿੰਗ ਚੰਡੀਗੜ੍ਹ ਦੀ ਬਜਾਏ ਲੁਧਿਆਣਾ ਵਿੱਚ ਹੋ ਰਹੀ ਹੈ। ਅੱਜ ਦਾ ਦਿਨ ਪੰਜਾਬ ਲਈ ਬਹੁਤ ਅਹਿਮ ਹੋਣ ਵਾਲਾ ਹੈ।

ਅੱਜ ਲੁਧਿਆਣਾ ਦੇ ਇੱਕ ਰਿਜ਼ੋਰਟ ਵਿੱਚ ਇਨਵੈਸਟ ਪੰਜਾਬ ਸਮਿਟ ਦਾ ਆਯੋਜਨ ਕੀਤਾ ਜਾਵੇਗਾ। ਇਸ ਦੇ ਨਾਲ ਹੀ 11 ਵਜੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਚੰਡੀਗੜ੍ਹ ‘ਚ ਪ੍ਰੈੱਸ ਕਾਨਫਰੰਸ ਕਰਨਗੇ। ਇਸ ਦੌਰਾਨ ਕੈਪਟਨ ਅਮਰਿੰਦਰ ਸਿੰਘ ਵੀ ਕੋਈ ਵੱਡਾ ਐਲਾਨ ਕਰ ਸਕਦੇ ਹਨ।

ਸਾਬਕਾ CM Capt Amarinder ਨੇ ਟਵੀਟ ਰਾਹੀਂ ਆਪਣੇ ਵਿਰੋਧੀਆਂ ‘ਤੇ ਬੋਲਿਆ ਹਮਲਾ

0

ਚੰਡੀਗੜ੍ਹ : ਇੱਕ ਟਵੀਟ ਵਿੱਚ, ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਆਪਣੇ ਵਿਰੋਧੀਆਂ ‘ਤੇ ਚੁਟਕੀ ਲੈਂਦਿਆਂ ਕਿਹਾ ਕਿ “ਨਿੱਜੀ ਹਮਲੇ ਕਰਕੇ ਉਹ ਹੁਣ ਪਟਿਆਲਾ ਅਤੇ ਹੋਰ ਥਾਵਾਂ ‘ਤੇ ਮੇਰੇ ਸਮਰਥਕਾਂ ਦੀਆਂ ਧਮਕੀਆਂ ਅਤੇ ਪਰੇਸ਼ਾਨੀ ਦੇ ਸ਼ਿਕਾਰ ਹੋ ਗਏ ਹਨ।”

ਮੈਂ ਆਪਣੇ ਵਿਰੋਧੀਆਂ ਨੂੰ ਦੱਸਦਾ ਕਿ ਉਹ ਮੈਨੂੰ ਇੰਨੀ ਨੀਵੇਂ ਪੱਧਰ ਦੀ ਸਿਆਸੀ ਖੇਡ ਨਾਲ ਨਹੀਂ ਹਰਾ ਸਕਦੇ। ਇਸ ਤਰ੍ਹਾਂ ਦੀ ਡਰਾਮੇਬਾਜ਼ੀ ਨਾਲ ਉਹ ਨਾ ਤਾਂ ਵੋਟਾਂ ਜਿੱਤ ਸਕਣਗੇ ਅਤੇ ਨਾ ਹੀ ਲੋਕਾਂ ਦਾ ਦਿਲ।

ਮਾਨ ਦਾ ਦਾਅਵਾ: ਹਾਈਕੋਰਟ ਨੇ ਨਸ਼ਾ ਤਸਕਰਾਂ ਵਿਰੁੱਧ ਈ.ਡੀ ਅਤੇ ਸਰਕਾਰ ਦੇ ਹੱਥ ਨਹੀਂ ਬੰਨੇ

0

ਡਰੱਗ ਮਾਫ਼ੀਆ: ਸੀਲਬੰਦ ਰਿਪੋਰਟ ਸਿਰਫ਼ ਬਹਾਨਾ, ਸਰਕਾਰ ਚਾਹੇ ਤਾਂ ਨਸ਼ਾ ਤਸਕਰਾਂ ਵਿਰੁੱਧ ਅੱਜ ਹੀ ਕਰ ਸਕਦੀ ਹੈ ਕਾਰਵਾਈ: ਭਗਵੰਤ ਮਾਨ

ਸਵਾਲ: ਮੁੱਖ ਮੰਤਰੀ ਅਤੇ ਗ੍ਰਹਿ ਮੰਤਰੀ ਦੱਸਣ, ਕੀ ਅਦਾਲਤ ਨੇ ਨਸ਼ਾ ਤਸਕਰਾਂ ਵਿਰੁੱਧ ਅਗਲੀ ਕਾਰਵਾਈ ‘ਤੇ ਰੋਕ ਲਾਈ ਹੋਈ ਹੈ?

ਚੰਡੀਗੜ੍ਹ : ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਪ੍ਰਧਾਨ ਅਤੇ ਸੰਸਦ ਮੈਂਬਰ ਭਗਵੰਤ ਮਾਨ ਨੇ ਡਰੱਗ ਮਾਫ਼ੀਆ ਨੂੰ ਲੈ ਕੇ ਕਾਂਗਰਸ ਸਰਕਾਰ ‘ਤੇ ਗੰਭੀਰ ਸਵਾਲ ਚੁੱਕੇ ਹਨ। ਡਰੱਗ ਤਸਕਰੀ ਬਾਰੇ ਪੰਜਾਬ ਅਤੇ ਹਰਿਆਣਾ ਹਾਈਕੋਰਟ ‘ਚ ਕਈ- ਕਈ ਸਾਲਾਂ ਤੋਂ ਪਈਆਂ ਸੀਲਬੰਦ ਰਿਪੋਰਟਾਂ ਬਾਰੇ ਭਗਵੰਤ ਮਾਨ ਦੀ ਦਲੀਲ ਹੈ ਕਿ ਸੂਬਾ ਸਰਕਾਰ ਅਤੇ ਇਨਫ਼ੋਰਸਮੈਂਟ ਡਾਇਰੈਕਟੋਰੇਟ (ਈ.ਡੀ) ਨੂੰ ਡਰੱਗ ਤਸਕਰਾਂ ਅਤੇ ੳਨਾਂ ਦੇ ਅਫ਼ਸਰਸ਼ਾਹਾਂ ਅਤੇ ਸਿਆਸੀ ਸਰਗਣਿਆਂ ਵਿਰੁੱਧ ਅਗਲੀ ਜਾਂਚ ਅਤੇ ਫ਼ੈਸਲਾਕੁੰਨ ਕਾਰਵਾਈ ਕਰ ਸਕਦੀ ਹੈ, ਕਿਉਂਕਿ ਮਾਨਯੋਗ ਅਦਾਲਤ ਨੇ ਡਰੱਗ ਤਸਕਰਾਂ ਵਿਰੁੱਧ ਐਕਸਨ ਲੈਣ ਤੋਂ ਸਰਕਾਰ ਅਤੇ ਈ.ਡੀ. ਉਪਰ ਕੋਈ ਰੋਕ ਨਹੀਂ ਲਾਈ।

ਮੰਗਲਵਾਰ ਨੂੰ ਪਾਰਟੀ ਮੁੱਖ ਦਫ਼ਤਰ ਤੋਂ ਜਾਰੀ ਬਿਆਨ ਰਾਹੀਂ ਭਗਵੰਤ ਮਾਨ ਨੇ ਕਿਹਾ, ”ਪਿਛਲੀ ਅਕਾਲੀ- ਭਾਜਪਾ ਸਰਕਾਰ ਵਾਂਗ ਮੌਜ਼ੂਦਾ ਕਾਂਗਰਸ ਸਰਕਾਰ ਵੀ ਨਸ਼ੇ ਦੀ ਵਪਾਰੀਆਂ ਅਤੇ ਉਨਾਂ ਦੇ ਚਰਚਿਤ ਸਿਆਸੀ ਸਰਪ੍ਰਸਤਾਂ ਨੂੰ ਸ਼ਰੇਆਮ ਬਚਾਅ ਰਹੀ ਹੈ ਅਤੇ ਲੋਕਾਂ ਦੀਆਂ ਅੱਖਾਂ ‘ਚ ਘੱਟਾ ਪਾ ਰਹੀ ਹੈ। ਡਰੱਗ ਤਸਕਰੀ ਨਾਲ ਸੰਬੰਧਿਤ ਹਾਈਕੋਰਟ ਵਿੱਚ ਸੀਲਬੰਦ ਰਿਪੋਰਟਾਂ ਜਦ ਮਰਜੀ ਖੁੱਲਣ, ਪ੍ਰੰਤੂ ਚੰਨੀ ਸਰਕਾਰ ਚਾਹੇ ਤਾਂ ਅੱਜ ਹੀ ਡਰੱਗ ਤਸਕਰੀ ਦੇ ਇਨਾਂ ਕੇਸਾਂ ਦੀ ਅਗਲੀ ਜਾਂਚ ਵੀ ਸ਼ੁਰੂ ਕਰ ਸਕਦੀ ਹੈ ਅਤੇ ਤਸਕਰਾਂ ਅਤੇ ਸਰਗਣਿਆਂ ਨੂੰ ਗ੍ਰਿਫ਼ਤਾਰ ਕਰਕੇ ਸਲ਼ਾਖਾਂ ਪਿੱਛੇ ਸੁੱਟ ਸਕਦੀ ਹੈ, ਕਿਉਂਕਿ ਸੀਲਬੰਦ ਜਾਂਚ ਰਿਪੋਰਟਾਂ ਨੂੰ ਅਧਾਰ ਬਣਾ ਕੇ ਮਾਣਯੋਗ ਹਾਈਕੋਰਟ ਨੇ ਨਾ ਸੂਬਾ ਸਰਕਾਰ ਦੇ ਹੱਥ ਬੰਨੇ ਹਨ ਅਤੇ ਨਾ ਹੀ ਕੇਂਦਰੀ ਜਾਂਚ ਏਜੰਸੀ ਈ.ਡੀ. ਨੂੰ ਰੋਕਿਆ ਹੈ।”

ਭਗਵੰਤ ਮਾਨ ਨੇ ਕਾਂਗਰਸ ਸਰਕਾਰ ‘ਤੇ ਦੋਸ਼ ਲਾਇਆ ਕਿ ਹਾਈਕੋਰਟ ਵਿੱਚ ਸੀਲਬੰਦ ਪਈਆਂ ਰਿਪੋਰਟਾਂ ਨੂੰ ਬਹਾਨਾ ਬਣਾ ਕੇ ਕੈਪਟਨ ਦੀ ਤਰਾਂ ਚੰਨੀ ਸਰਕਾਰ ਵੀ ਇਸ ਬਹੁ-ਚਰਚਿਤ ਡਰੱਗ ਮਾਫ਼ੀਆ ਨੂੰ ਹੱਥ ਪਾਉਣ ਤੋਂ ਪੱਲ਼ਾ ਝਾੜ ਰਹੀ ਹੈ। ਇਸ ਲਈ ਮੁੱਖ ਮੰਤਰੀ ਚਰਨਜੀਤ ਸਿੰੰਘ ਚੰਨੀ, ਗ੍ਰਹਿ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਅਤੇ ਐਡਵੋਕੇਟ ਜਨਰਲ ਪੰਜਾਬ ਏ.ਪੀ.ਐਸ ਦਿਓਲ ਸਮੇਤ ਈ.ਡੀ. ਸੂਬੇ ਦੇ ਲੋਕਾਂ ਨੂੰ ਅਜਿਹੇ ਕਾਨੂੰਨੀ ਅਤੇ ਅਦਾਲਤੀ ਹੁਕਮ ਦਿਖਾਉਣ, ਜਿਨਾਂ ਕਰਕੇ ਸਰਕਾਰ ਡਰੱਗ ਤਸਕਰੀ ਨਾਲ ਜੁੜੇ ਮਾਮਲਿਆਂ ਦੀ ਅਗਲੇਰੀ ਜਾਂਚ ਜਾਂ ਕੋਈ ਕਾਰਵਾਈ ਕਰਨ ‘ਤੇ ਰੋਕ ਲੱਗੀ ਹੋਵੇ।

ਮਾਨ ਨੇ ਕਿਹਾ ਕਿ ਉਚ ਪੱਧਰੀ ਮਿਲੀਭੁਗਤ ਕਾਰਨ ਪਹਿਲਾਂ ਤੱਤਕਾਲੀ ਏ.ਜੀ ਅਤੁਲ ਨੰਦਾ ਰਾਹੀਂ ਕੈਪਟਨ ਸਰਕਾਰ ਸੀਲਬੰਦ ਜਾਂਚ ਰਿਪੋਰਟਾਂ ਦੀ ਆੜ ‘ਚ ਸਮਾਂ ਲੰਘਾਉਂਦੀ ਰਹੀ, ਹੁਣ ਚੰਨੀ ਸਰਕਾਰ ਵੀ ਏਜੀ ਏਪੀਐਸ ਦਿਓਲ ਵੀ ਉਸੇ ਰਾਹ ਤੁਰ ਪਈ ਹੈ। ਮਾਨ ਨੇ ਕਿਹਾ ਕਿ ਏਜੀ ਦਫਤਰ ਸੀਲਬੰਦ ਜਾਂਚ ਰਿਪੋਰਟ ਖੋਲੇ ਜਾਣ ਦੀ ਮੰਗ ਕਰ ਰਿਹਾ ਹੈ ਤਾਂ ਕਿ ਜਾਂਚ ਅੱਗੇ ਤੋਰੀ ਜਾਵੇ, ਪਰ ਸਵਾਲ ਇਹ ਹੈ ਕਿ ਅਗਲੀ ਜਾਂਚ ਅਤੇ ਕਾਰਵਾਈ ਲਈ ਸੀਲਬੰਦ ਜਾਂਚ ਰਿਪੋਰਟਾਂ ਖੁੱਲਣ ਦੀ ਉਡੀਕ ‘ਚ ਡਰੱਗ ਤਸਕਰਾਂ ਅਤੇ ਉਨਾਂ ਦੇ ਸਰਪ੍ਰਸਤਾਂ ਨੂੰ ਬਚੇ ਰਹਿਣ ਦਾ ਮੌਕਾ ਕਿਉਂ ਦਿੱਤਾ ਜਾ ਰਿਹਾ ਹੈ, ਜਦ ਅਦਾਲਤ ਨੇ ਰੋਕ ਹੀ ਨਹੀਂ ਲਗਾਈ।

ਕੀ ਏ.ਜੀ. ਦਫ਼ਤਰ ਸਪੱਸ਼ਟੀਕਰਨ ਦੇਵੇਗਾ ਕਿ ਮਾਣਯੋਗ ਅਦਾਲਤ ਨੇ ਅਗਲੇਰੀ ਜਾਂਚ ਅਤੇ ਅਗਲੀ ਕਾਰਵਾਈ ਉਤੇ ਕੀ ਅਤੇ ਕਦੋਂ ਰੋਕ ਲਾਈ ਹੈ? ਇਸੇ ਤਰਾਂ ਮਾਨ ਨੇ ਕੇਂਦਰ ਸਰਕਾਰ ਨੂੰ ਸਵਾਲ ਕੀਤਾ ਕਿ ਬਹੁ ਕਰੋੜੀ ਡਰੱਗ ਤਸਕਰੀ ਮਾਮਲੇ ‘ਚ ਈ.ਡੀ ਦੀ ਕਾਰਵਾਈ ਨੂੰ ਕਿਸ ਅਦਾਲਤ ਨੇ ਰੋਕਿਆ ਹੈ? ਭਗਵੰਤ ਮਾਨ ਨੇ ਸੱਤਾਧਾਰੀ ਕਾਂਗਰਸ ਨੂੰ ਵੰਗਾਰਿਆ ਕਿ ਜੇਕਰ ਨਸ਼ਾ ਤਸਕਰੀ ਅਤੇ ਨਸ਼ਾ ਮਾਫੀਆ ਦੇ ਸਰਗਣਿਆਂ ਨੂੰ ਸ੍ਰੀ ਗੁੱਟਕਾ ਸਾਹਿਬ ਦੀ ਸਹੁੰ ਮੁਤਾਬਿਕ ਜੇਲਾਂ ਵਿਚ ਸੁੱਟਣਾ ਹੈ ਤਾਂ ਜਿੰਦਾ ਜ਼ਮੀਰ ਅਤੇ ਸਿਆਸੀ ਜ਼ੁਅਰੱਤ ਦਿਖਾਉਣੀ ਪਵੇਗੀ ਅਤੇ ਹਾਈਕੋਰਟ ‘ਚ ਪਈਆ ਸੀਲਬੰਦ ਜਾਂਚ ਰਿਪੋਰਟਾਂ ਦਾ ਬਹਾਨਾ ਛੱਡਣਾ ਪਵੇਗਾ।