Home Blog Page 2315

ਅਹੋਈ ਅਸ਼ਟਮੀ ਦੇ ਵਰਤ ਦੀ ਕੀ ਹੈ ਮਹੱਤਤਾ, ਕਿਉਂ ਰੱਖਿਆ ਜਾਂਦਾ ਹੈ ਇਹ ਵਰਤ!

0

ਅਹੋਈ ਅਸ਼ਟਮੀ ਹਿੰਦੂ ਧਰਮ ਦਾ ਇੱਕ ਪਵਿੱਤਰ ਤਿਉਹਾਰ ਹੈ। ਜਿਸ ਤਰ੍ਹਾਂ ਪਤੀ ਦੀ ਲੰਬੀ ਉਮਰ ਲਈ ਮਹਿਲਾਵਾਂ ਦੁਆਰਾ ਕਰਵਾ ਚੌਥ ਦਾ ਵਰਤ ਰੱਖਿਆ ਜਾਂਦਾ ਹੈ। ਉਸ ਪ੍ਰਕਾਰ ਅਹੋਈ ਅਸ਼ਟਮੀ ‘ਤੇ ਵੀ ਮਾਵਾਂ ਦੁਆਰਾ ਆਪਣੀ ਸੰਤਾਨ ਦੇ ਸੁੱਖੀ ਜੀਵਨ ਤੇ ਲੰਬੀ ਉਮਰ ਲਈ ਇਹ ਵਰਤ ਰੱਖਿਆ ਜਾਂਦਾ ਹੈ। ਇਸ ਵਰਤ ਨੂੰ ਚੱਕਰੀ ਦਾ ਵਰਤ ਵੀ ਕਿਹਾ ਜਾਂਦਾ ਹੈ।

ਜਿਸ ਪ੍ਰਕਾਰ ਕਰਵਾ ਚੌਥ ਦੇ ਵਰਤ ‘ਚ ਮਹਿਲਾਵਾਂ ਦੁਆਰਾ ਆਪਣੇ ਪਤੀ ਦੀ ਲੰਬੀ ਉਮਰ ਲਈ ਨਿਰਜਲਾ ਵਰਤ ਰੱਖਿਆ ਜਾਂਦਾ ਹੈ। ਇਸੇ ਪ੍ਰਕਾਰ ਚੱਕਰੀ ਦੇ ਵਰਤ ‘ਚ ਵੀ ਮਾਵਾਂ ਦੁਆਰਾ ਆਪਣੀ ਸੰਤਾਨ ਲਈ ਨਿਰਜਲਾ ਵਰਤ ਰੱਖਿਆ ਜਾਂਦਾ ਹੈ।

ਇਹ ਵਰਤ ਬੜੀ ਸ਼ਰਧਾ ਨਾਲ ਕੀਤਾ ਜਾਂਦਾ ਹੈ। ਇਸ ਦਿਨ ਭਗਵਾਨ ਗਣੇਸ਼ ਅਤੇ ਕਾਰਤੀਕੇਯ ਦੀ ਮਾਂ ਪਾਰਵਤੀ ਦੀ ਪੂਜਾ ਕੀਤੀ ਜਾਂਦੀ ਹੈ। ਕਿਹਾ ਜਾਂਦਾ ਹੈ ਕਿ ਜੋ ਮਾਵਾਂ ਇਸ ਦਿਨ ਵਰਤ ਰੱਖਦੀਆਂ ਹਨ, ਉਨ੍ਹਾਂ ਦੇ ਬੱਚਿਆਂ ਦੀ ਲੰਬੀ ਉਮਰ ਹੁੰਦੀ ਹੈ। ਉਨ੍ਹਾਂ ਨੂੰ ਪ੍ਰਸਿੱਧੀ, ਸ਼ੁਹਰਤ, ਵਡਿਆਈ ਅਤੇ ਖੁਸ਼ਹਾਲੀ ਮਿਲਦੀ ਹੈ। ਕਿਹਾ ਜਾਂਦਾ ਹੈ ਕਿ ਮਾਂ ਪਾਰਵਤੀ ਖੁਦ ਉਨ੍ਹਾਂ ਦੇ ਬੱਚਿਆਂ ਦੀ ਰੱਖਿਆ ਕਰਦੀ ਹੈ ਜਿਨ੍ਹਾਂ ਦੀਆਂ ਮਾਵਾਂ ਇਸ ਦਿਨ ਵਰਤ ਰੱਖਦੀਆਂ ਹਨ। ਇਸ ਵਰਤ ‘ਚ ਤਾਰੇ ਨੂੰ ਅਰਗ ਦੇ ਕੇ ਵਰਤ ਖੋਲਿਆ ਜਾਂਦਾ ਹੈ।

ਇਸ ਵਰਤ ਦਾ ਮਹੱਤਵ

ਹਿੰਦੂ ਧਰਮ ਵਿੱਚ ਅਹੋਈ ਅਸ਼ਟਮੀ ਦਾ ਵਿਸ਼ੇਸ਼ ਮਹੱਤਵ ਹੈ। ਇਹ ਵਰਤ ਬੱਚਿਆਂ ਦੀ ਖੁਸ਼ਹਾਲੀ ਲਈ ਰੱਖਿਆ ਜਾਂਦਾ ਹੈ। ਕਿਹਾ ਜਾਂਦਾ ਹੈ ਕਿ ਅਹੋਈ ਅਸ਼ਟਮੀ ਦਾ ਵਰਤ ਸਭ ਤੋਂ ਕਠਿਨ ਵਰਤਾਂ ਵਿੱਚੋਂ ਇੱਕ ਹੈ। ਇਸ ਦਿਨ ਔਰਤਾਂ ਨਿਰਜਲਾ ਵਰਤ ਰੱਖਦੀਆਂ ਹਨ। ਮੰਨਿਆ ਜਾਂਦਾ ਹੈ ਕਿ ਅਹੋਈ ਮਾਤਾ ਦੀ ਪੂਜਾ ਕਰਨ ਨਾਲ ਬੱਚੇ ਦੀ ਲੰਬੀ ਉਮਰ ਹੁੰਦੀ ਹੈ।

ਵਰਤ ਕਥਾ

ਮਿਥਿਆਸ ਅਨੁਸਾਰ ਦੀਵਾਲੀ ਦੇ ਮੌਕੇ ‘ਤੇ ਇੱਕ ਸ਼ਾਹੂਕਾਰ ਦੀਆਂ ਸੱਤ ਨੂੰਹਾਂ ਘਰ ਦੀ ਲਿਪਾਈ ਕਰਨ ਲਈ ਮਿੱਟੀ ਲਿਆਉਣ ਲਈ ਜੰਗਲ ਵਿਚ ਗਈਆਂ ਤਾਂ ਉਨ੍ਹਾਂ ਦੀ ਨਨਾਣ ਵੀ ਉਨ੍ਹਾਂ ਦੇ ਨਾਲ ਆ ਗਈ। ਸ਼ਾਹੂਕਾਰ ਦੀ ਧੀ ਜਿਸ ਜਗ੍ਹਾਂ ਤੋਂ ਮਿੱਟੀ ਪੁੱਟ ਰਹੀ ਸੀ। ਉਸ ਜਗ੍ਹਾਂ ‘ਤੇ ਸਿਆਹੂ ਆਪਣੇ ਬੱਚਿਆਂ ਨਾਲ ਰਹਿੰਦੀ ਸੀ। ਮਿੱਟੀ ਪੁੱਟਦੇ ਸਿਆਹੂ ਦਾ ਬੱਚਾ ਇਸ ਚਪੇਟ ਵਿੱਚ ਆ ਗਿਆ। ਜਿਸ ਕਾਰਨ ਬੱਚੇ ਦੀ ਮੌਤ ਹੋ ਗਈ। ਆਪਣੇ ਬੱਚੇ ਦੀ ਮੌਤ ਤੋਂ ਦੁਖੀ ਸਿਆਹ ਮਾਤਾ ਨੇ ਸ਼ਾਹੂਕਾਰ ਦੀ ਧੀ ਦੀ ਕੁੱਖ ਬੰਨ੍ਹਣ ਦਾ ਸਰਾਪ ਦੇ ਦਿੱਤਾ। ਉਸ ਕੁੜੀ ਨੇ ਆਪਣੀਆਂ ਭਾਬੀਆਂ ਨੂੰ ਕਿਹਾ ਕਿ ਤੁਹਾਡੇ ਵਿਚੋਂ ਕੋਈ ਇੱਕ ਆਪਣੀ ਕੁੱਖ ਬੰਨ੍ਹ ਲਵੇ। ਨਨਾਣ ਨੂੰ ਮੁਸੀਬਤ ‘ਚ ਦੇਖ ਕੇ ਸਭ ਤੋਂ ਛੋਟੀ ਭਾਬੀ ਆਪਣੀ ਕੁੱਖ ਬੰਨ੍ਹਣ ਲਈ ਤਿਆਰ ਹੋ ਗਈ।

ਸਰਾਪ ਦੇ ਮਾੜੇ ਪ੍ਰਭਾਵ ਕਾਰਨ ਜਦੋਂ ਵੀ ਛੋਟੀ ਭਾਬੀ ਬੱਚੇ ਨੂੰ ਜਨਮ ਦਿੰਦੀ, ਉਸ ਦੀ 7 ਦਿਨਾਂ ਬਾਅਦ ਮੌਤ ਹੋ ਜਾਂਦੀ ਸੀ। ਇਸ ਤਰ੍ਹਾਂ ਉਸ ਦੇ 7 ਬੱਚਿਆਂ ਦੀ ਮੌਤ ਹੋ ਗਈ। ਉਸ ਨੇ ਇਕ ਪੰਡਤ ਨੂੰ ਇਸ ਸਮੱਸਿਆ ਦਾ ਹੱਲ ਪੁੱਛਿਆ ਤਾਂ ਉਸ ਨੇ ਦੱਸਿਆ ਕਿ ਉਹ ਸੁਰਹੀ ਗਾਂ ਦੀ ਸੇਵਾ ਕਰੇ

ਉਹ ਸੁਰਹੀ ਗਾਂ ਦੀ ਤਨੋ-ਮਨੋ ਸੇਵਾ ਕਰਦੀ ਹੈ, ਉਸ ਦੀ ਸੇਵਾ ਨਾਲ ਖ਼ੁਸ਼ ਗਊ ਮਾਤਾ ਉਸ ਨੂੰ ਸਿਆਹ ਮਾਤਾ ਕੋਲ ਲੈ ਗਈ। ਉਦੋਂ ਹੀ ਰਾਹ ‘ਚ ਉਸ ਦੀ ਨਜ਼ਰ ਇਕ ਸੱਪ ‘ਤੇ ਪੈਂਦੀ ਹੈ। ਉਹ ਇਕ ਗਰੂੜ ਪੰਖਣੀ ਦੇ ਬੱਚੇ ਨੂੰ ਡੰਗਣ ਜਾਂਦਾ ਹੈ ਤਾਂ ਉਹ ਤੁਰੰਤ ਉਸ ਸੱਪ ਨੂੰ ਮਾਰ ਦਿੰਦੀ ਹੈ। ਉਸੇ ਵੇਲੇ ਗਰੂੜ ਪੰਖਨੀ ਆਉਂਦੀ ਹੈ। ਖ਼ੂਨ ਦੇਖ ਕੇ ਉਸ ਨੂੰ ਲਗਦਾ ਹੈ ਕਿ ਉਸ ਔਰਤ ਨੇ ਉਸ ਦੇ ਬੱਚੇ ਨੂੰ ਮਾਰ ਦਿੱਤਾ ਹੈ। ਇਸ ‘ਤੇ ਉਹ ਆਪਣੀ ਚੁੰਝ ਨਾਲ ਉਸ ਔਰਤ ਦੇ ਸਿਰ ‘ਤੇ ਵਾਰ ਕਰਨ ਲਗਦੀ ਹੈ।

ਇਸ ‘ਤੇ ਉਹ ਔਰਤ ਕਹਿੰਦੀ ਹੈ ਕਿ ਤੁਹਾਡੇ ਬੱਚੇ ਸੁਰੱਖਿਅਤ ਹਨ। ਸੱਪ ਕੋਲੋਂ ਤੁਹਾਡੇ ਬੱਚਿਆਂ ਦੀ ਜਾਨ ਬਚਾਈ ਹੈ। ਇਹ ਸੁਣ ਕੇ ਗਰੂੜ ਪੰਖਣੀ ਨੂੰ ਆਪਣੀ ਗ਼ਲਤੀ ਦਾ ਅਹਿਸਾਸ ਹੁੰਦਾ ਹੈ ਤਾਂ ਉਹ ਪਸ਼ਚਾਤਾਪ ਕਰਦੀ ਹੈ। ਫਿਰ ਛੋਟੀ ਨੂੰਹ ਦੀਆਂ ਗੱਲਾਂ ਸੁਣ ਕੇ ਉਸ ਨੂੰ ਖ਼ੁਦ ਸਿਆਹੂ ਮਾਤਾ ਕੋਲ ਲੈ ਜਾਂਦੀ ਹੈ। ਛੋਟੀ ਨੂੰਹ ਦੀ ਸੇਵਾ ਤੋਂ ਪ੍ਰਭਾਵਿਤ ਹੋ ਕੇ ਸਿਆਹੂ ਮਾਤਾ ਉਸ ਨੂੰ 7 ਔਲਾਦਾਂ ਦੀ ਮਾਂ ਹੋਣ ਦਾ ਅਸ਼ੀਰਵਾਦ ਦਿੰਦੀ ਹੈ।

ਦੀਵਾਲੀ ਦੇ ਮੌਕੇ ‘ਤੇ ਪਟਾਕੇ ਵੇਚਣ ਵਾਲਿਆਂ ਲਈ CM Channi ਦਾ ਵੱਡਾ ਐਲਾਨ

0

ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਅਗਵਾਈ ਹੇਠ ਕੈਬਨਿਟ ਮੀਟਿੰਗ ਲੁਧਿਆਣਾ ਵਿਖੇ ਹੋਈ। ਲੁਧਿਆਣਾ ਵਿੱਚ ਕੈਬਨਿਟ ਮੀਟਿੰਗ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਚੰਨੀ ਨੇ ਕਿਹਾ ਕਿ ਅਸੀਂ ਇੰਸਪੈਕਟਰ ਰਾਜ ਖਤਮ ਕਰਕੇ ਦੁਕਾਨਦਾਰਾਂ ਨੂੰ ਰਾਹਤ ਦੇ ਰਹੇ ਹਾਂ। ਆਪਣੇ ਗ਼ਰੀਬੀ ਦੇ ਦਿਨਾਂ ਨੂੰ ਯਾਦ ਕਰਦਿਆਂ ਚੰਨੀ ਨੇ ਕਿਹਾ ਕਿ ਅਕਸਰ ਅਸੀਂ ਦੇਖਦੇ ਹਾਂ ਕਿ ਪੁਲਿਸ ਦਿਨ ਵੇਲੇ ਸੜਕ ਕਿਨਾਰੇ ਪਟਾਕੇ ਵੇਚਣ ਵਾਲਿਆਂ ਨੂੰ ਚੁੱਕ ਲੈਂਦੇ ਹਨ ਅਤੇ ਬਾਅਦ ਵਿੱਚ ਪੈਸੇ ਲੈ ਕੇ ਉਨ੍ਹਾਂ ਨੂੰ ਦੁਬਾਰਾ ਬਿਠਾ ਲੈਂਦੇ ਹਨ। ਹੁਣ ਇਹ ਕੰਮ ਨਹੀਂ ਚਲੇਗਾ। ਇਨ੍ਹਾਂ ਦੁਕਾਨਦਾਰਾਂ ਨੂੰ ਵੀ ਆਪਣੀ ਰੋਜ਼ੀ ਰੋਟੀ ਕਮਾਉਣ ਦਾ ਪੂਰਾ ਹੱਕ ਹੈ ਅਤੇ ਉਨ੍ਹਾਂ ਨੂੰ ਬਣਦਾ ਹੱਕ ਦਿੱਤਾ ਜਾਵੇਗਾ।

ਚੰਨੀ ਨੇ ਕਿਹਾ ਕਿ ਮੇਰੇ ਪਿਤਾ ਦੀ ਟੈਂਟ ਦੀ ਦੁਕਾਨ ਸੀ, ਮੈਂ ਦੀਵਾਲੀ ਅਤੇ ਤਿਉਹਾਰਾਂ ਦੌਰਾਨ ਪਟਾਕੇ ਵੀ ਵੇਚਦਾ ਹਾਂ ਅਤੇ ਆਪਣੀ ਪੜ੍ਹਾਈ ਦਾ ਖਰਚਾ ਵੀ ਚੁਕਦਾ ਸੀ। ਮੈਂ ਚੰਗੀ ਤਰ੍ਹਾਂ ਜਾਣਦਾ ਹਾਂ ਕਿ ਦੁਕਾਨਦਾਰਾਂ ਦੀ ਰੋਜ਼ੀ-ਰੋਟੀ ਕਿਵੇਂ ਚਲਦੀ ਹੈ। ਇਸ ਲਈ ਹੁਣ ਅਜਿਹਾ ਨਹੀਂ ਹੋਵੇਗਾ। ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਦੇ ਛੋਟੇ ਦੁਕਾਨਦਾਰਾਂ ਅਤੇ ਵਪਾਰੀ ਵਰਗ ਨੂੰ ਇੰਸਪੈਕਟਰ ਰਾਜ ਤੋਂ ਰਾਹਤ ਦਿੱਤੀ ਜਾ ਰਹੀ ਹੈ। ਇਸ ਦੇ ਲਈ ਅਸੀਂ ਵੈਟ ਦੇ 40000 ਕੇਸਾਂ ਨੂੰ ਖ਼ਤਮ ਕਰਨ ਦਾ ਫੈਸਲਾ ਕੀਤਾ ਹੈ। ਅਤੇ 8000 ਕੇਸਾਂ ਵਿੱਚ ਜਿਨ੍ਹਾਂ ਵਿੱਚ ਬਹੁਤ ਸਾਰਾ ਟੈਕਸ ਵਪਾਰੀਆਂ ਦੇ ਸਿਰ ਹੈ, ਉਨ੍ਹਾਂ ਨੂੰ ਵਨ ਟਾਈਮ ਸੈਟਲਮੈਂਟ ਦਾ ਮੌਕਾ ਦਿੱਤਾ ਗਿਆ ਹੈ।

ਮੁੱਖ ਮੰਤਰੀ ਦੇ ਨਾਲ ਮੌਜੂਦ ਖਜ਼ਾਨਾ ਮੰਤਰੀ ਮਨਪ੍ਰੀਤ ਬਾਦਲ ਨੇ ਕਿਹਾ ਕਿ ਕਿਸੇ ਵੀ ਕਾਰੋਬਾਰੀ ਜਾਂ ਵਿਅਕਤੀ ਨੂੰ ਇਨਕਮ ਟੈਕਸ ਵਿਭਾਗ ਵਿੱਚ ਪੇਸ਼ ਹੋਣ ਦੀ ਕੋਈ ਲੋੜ ਨਹੀਂ ਹੈ। ਉਨ੍ਹਾਂ ਨੂੰ ਕਿਸੇ ਤੋਂ ਡਰਨ ਦੀ ਲੋੜ ਨਹੀਂ ਹੈ। ਅਸੀਂ ਇੱਕ ਪ੍ਰਣਾਲੀ ਲਾਗੂ ਕਰ ਰਹੇ ਹਾਂ ਜੋ ਪਾਰਦਰਸ਼ੀ ਹੋਵੇਗੀ। ਮੁੱਖ ਮੰਤਰੀ ਨੇ ਕਿਹਾ ਕਿ ਅਸੀਂ ਪੰਜਾਬ ਵਿੱਚ ਉਦਯੋਗ ਨੂੰ ਵਾਪਸ ਲਿਆਉਣ ਅਤੇ ਉਨ੍ਹਾਂ ਨੂੰ ਰਿਆਇਤਾਂ ਦੇਣ ਲਈ ਨਿਵੇਸ਼ਕ ਸੰਮੇਲਨ ਦਾ ਆਯੋਜਨ ਕਰ ਰਹੇ ਹਾਂ। ਉਮੀਦ ਹੈ ਕਿ ਪੰਜਾਬ ਵਿੱਚ ਸਨਅਤ ਮੁੜ ਸੁਰਜੀਤ ਹੋਵੇਗੀ ਅਤੇ ਲੋਕਾਂ ਨੂੰ ਰੋਜ਼ੀ-ਰੋਟੀ ਕਮਾਉਣ ਦਾ ਮੌਕਾ ਮਿਲੇਗਾ।

‘ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ’ ‘ਤੇ ਦਿੱਲੀ CM Kejriwal ਦਾ ਵੱਡਾ ਐਲਾਨ

0

ਨਵੀਂ ਦਿੱਲੀ : ਦਿੱਲੀ ਦੇ ਮੁੱਖਮੰਤਰੀ ਅਰਵਿੰਦ ਕੇਜਰੀਵਾਲ ਨੇ ਸਾਰੇ ਦਿੱਲੀਵਸੀਆਂ ਨੂੰ ਲਾਈਵ ਹੋ ਕੇ ਵਧਾਈ ਦਿੱਤੀ। ਉਨ੍ਹਾਂ ਨੇ ਦੱਸਿਆ ਕਿ ਹੁਣ ਮੁੱਖਮੰਤਰੀ ਤੀਰਥਯਾਤਰਾ ਯੋਜਨਾ ਦੇ ਤਹਿਤ ਆਪਣੇ ਬਜ਼ੁਰਗਾਂ ਨੂੰ ਅਯੁੱਧਿਆ ਦੇ ਦਰਸ਼ਨ ਵੀ ਕਰਵਾਏ ਜਾਣਗੇ। ਅੱਜ ਕੈਬਨਿਟ ਨੇ ਇਹ ਫੈਸਲਾ ਲਿਆ। ਸੀਐੱਮ ਕੇਜਰੀਵਾਲ ਨੇ ਜਨਤਾ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਕੈਬਨਿਟ ਦੀ ਮੀਟਿੰਗ ਵਿੱਚ ਇਹ ਪ੍ਰਸਤਾਵ ਨੂੰ ਮਨਜ਼ੂਰੀ ਦਿੱਤੀ ਗਈ ਹੈ ਕਿ ਦਿੱਲੀ ਦੀ ਮੁੱਖਮੰਤਰੀ ਤੀਰਥ ਯੋਜਨਾ ਵਿੱਚ ਅਯੁੱਧਿਆ ਨੂੰ ਵੀ ਸ਼ਾਮਿਲ ਕਰ ਲਿਆ ਗਿਆ ਹੈ। ਉਨ੍ਹਾਂ ਨੇ ਦੱਸਿਆ ਕਿ ਅਜੇ ਤੱਕ ਇਸ ਯੋਜਨਾ ਵਿੱਚ ਜਗਨਨਾਥ ਪੁਰੀ, ਉਜੈਨ, ਸ਼ਿਰਡੀ, ਦਵਾਰਕਾ ਅੰਮ੍ਰਿਤਸਰ, ਜੰਮੂ, ਤਿਰੂਪਤੀ ਰਾਮੇਸ਼ਵਰ, ਹਰਿਦੁਆਰ, ਮਥੁਰਾ, ਬੋਧ ਗਯਾ ਇਹ ਸਥਾਨ ਸ਼ਾਮਿਲ ਸਨ ਪਰ ਹੁਣ ਇਸ ਦੇ ਅੰਦਰ ਅਯੁੱਧਿਆ ਨੂੰ ਵੀ ਸ਼ਾਮਿਲ ਕਰ ਦਿੱਤਾ ਗਿਆ ਹੈ।

ਦੱਸ ਦਈਏ, ਸਾਡੇ ਦਿੱਲੀ ਦੇ ਜੋ ਬਜ਼ੁਰਗ ਅਯੁੱਧਿਆ ਵਿੱਚ ਰਾਮਲਲਾ ਦੇ ਦਰਸ਼ਨ ਕਰਨਾ ਚਾਹੁੰਦੇ ਹਨ, ਉਨ੍ਹਾਂ ਨੂੰ ਦਿੱਲੀ ਸਰਕਾਰ ਫ੍ਰੀ ਵਿੱਚ ਰਾਮ ਲਲਾ ਦੇ ਦਰਸ਼ਨ ਕਰਵਾਏਗੀ। ਤੁਹਾਡੀ ਸਭ ਦੀ ਜਾਣਕਾਰੀ ਲਈ ਦੱਸ ਦਈਏ ਕਿ ਦਿੱਲੀ ਵਿੱਚ ਜੋ ਸਾਡੀ ਮੁੱਖਮੰਤਰੀ ਤੀਰਥ ਯਾਤਰਾ ਯੋਜਨਾ ਹੈ ਉਸ ਦੇ ਤਹਿਤ ਬਬਜ਼ੁਰਗਾਂ ਦੇ ਘਰ ਤੋਂ ਲੈ ਕੇ ਆਉਣ-ਜਾਣ ਤੱਕ ਦਾ ਸਾਰਾ ਖਰਚਾ ਦਿੱਲੀ ਸਰਕਾਰ ਸਹਿਣ ਕਰਦੀ ਹੈ। ਇਸ ਤੋਂ ਇਲਾਵਾ ਜੇਕਰ ਕੋਈ ਬਜ਼ੁਰਗ ਘਰ ਤੋਂ ਆਪਣੇ ਬੇਟੇ ਜਾਂ ਧੀ ਨੂੰ ਨਾਲ ਲੈ ਕੇ ਜਾਣਾ ਚਾਹੁੰਦੇ ਤਾਂ ਉਹ ਉਸ ਨੂੰ ਯਾਤਰਾ ਵਿੱਚ ਨਾਲ ਲੈ ਕੇ ਜਾ ਸਕਦੇ ਹਨ।

Pegasus Spyware Case ਦੀ ਜਾਂਚ ਲਈ ਨਵੀਂ ਕਮੇਟੀ ਦਾ ਹੋਇਆ ਗਠਨ

0

ਸੁਪਰੀਮ ਕੋਰਟ ਨੇ ਪੈਗਾਸਸ ਜਾਸੂਸੀ ਮਾਮਲੇ ‘ਚ ਅਹਿਮ ਹੁਕਮ ਦਿੱਤਾ ਹੈ। ਸੁਪਰੀਮ ਕੋਰਟ ਨੇ ਕਿਹਾ ਕਿ ਮਾਹਰ ਕਮੇਟੀ ਪੈਗਾਸਸ ਜਾਸੂਸੀ ਮਾਮਲੇ ਦੀ ਜਾਂਚ ਕਰੇਗੀ। ਇਸ ਦੇ ਨਾਲ ਹੀ ਇਸ ਸੰਬੰਧ ‘ਚ 8 ਹਫ਼ਤਿਆਂ ਦੇ ਅੰਦਰ ਹੀ ਰਿਪੋਰਟ ਕਰਨਾ ਹੋਵੇਗਾ। ਅਦਾਲਤ ਵਿੱਚ ਦਾਇਰ ਪਟੀਸ਼ਨਾਂ ਵਿੱਚ ਸੁਤੰਤਰ ਜਾਂਚ ਦੀ ਮੰਗ ਕੀਤੀ ਗਈ ਸੀ। ਚੀਫ਼ ਜਸਟਿਸ ਐਨਵੀ ਰਮਨਾ, ਜਸਟਿਸ ਸੂਰਿਆ ਕਾਂਤ ਅਤੇ ਜਸਟਿਸ ਹਿਮਾ ਕੋਹਲੀ ਦੀ ਬੈਂਚ ਨੇ ਇਹ ਫ਼ੈਸਲਾ ਸੁਣਾਇਆ। ਅਦਾਲਤ ਨੇ ਕਿਹਾ ਕਿ ਲੋਕਾਂ ਦੀ ਗੈਰ-ਵਾਜਬ ਜਾਸੂਸੀ ਬਿਲਕੁਲ ਵੀ ਨਹੀਂ ਕੀਤੀ ਜਾਵੇਗੀ।

ਇਸ ਲਈ ਸੁਪਰੀਮ ਕੋਰਟ ਨੇ ਸੇਵਾਮੁਕਤ ਜਸਟਿਸ ਆਰਵੀ ਰਵਿੰਦਰਨ ਦੀ ਅਗਵਾਈ ਵਿੱਚ ਇੱਕ ਕਮੇਟੀ ਦਾ ਗਠਨ ਕੀਤਾ ਹੈ। ਜਸਟਿਸ ਰਵਿੰਦਰਨ ਦੇ ਨਾਲ ਆਲੋਕ ਜੋਸ਼ੀ ਅਤੇ ਸੰਦੀਪ ਓਬਰਾਏ ਇਸ ਕਮੇਟੀ ਦਾ ਹਿੱਸਾ ਹੋਣਗੇ। ਮਾਹਿਰਾਂ ਦੀ ਕਮੇਟੀ ਵਿੱਚ ਸਾਈਬਰ ਸੁਰੱਖਿਆ ਨਾਲ ਸੰਬੰਧਤ ਲੋਕ, ਫੋਰੈਂਸਿਕ ਮਾਹਿਰ, ਆਈਟੀ ਅਤੇ ਤਕਨੀਕੀ ਮਾਹਿਰ ਹੋਣਗੇ।

ਅਦਾਲਤ ਨੇ ਕਿਹਾ ਕਿ ਇਸ ਮਾਮਲੇ ਵਿੱਚ ਕੇਂਦਰ ਸਰਕਾਰ ਦਾ ਕੋਈ ਸਪੱਸ਼ਟ ਸਟੈਂਡ ਨਹੀਂ ਹੈ। ਬੈਂਚ ਨੇ ਇਸ ਮਾਮਲੇ ‘ਤੇ 13 ਸਤੰਬਰ ਨੂੰ ਆਪਣਾ ਫੈਸਲਾ ਸੁਰੱਖਿਅਤ ਰੱਖਦਿਆਂ ਕਿਹਾ ਸੀ ਕਿ ਉਹ ਸਿਰਫ ਇਹ ਜਾਣਨਾ ਚਾਹੁੰਦਾ ਹੈ ਕਿ ਕੀ ਕੇਂਦਰ ਨੇ ਨਾਗਰਿਕਾਂ ਦੀ ਕਥਿਤ ਜਾਸੂਸੀ ਲਈ ਪੈਗਾਸਸ ਸਾਫਟਵੇਅਰ ਦੀ ਗੈਰ-ਕਾਨੂੰਨੀ ਵਰਤੋਂ ਕੀਤੀ ਹੈ ਜਾਂ ਨਹੀਂ।

ਕੇਂਦਰ ਨੇ ਕਿਹਾ ਕਿ ਇਹ ਜਨਤਕ ਚਰਚਾ ਦਾ ਵਿਸ਼ਾ ਨਹੀਂ ਹੈ ਅਤੇ ਨਾ ਹੀ ਇਹ ‘ਰਾਸ਼ਟਰੀ ਸੁਰੱਖਿਆ ਦੇ ਹਿੱਤ’ ਵਿੱਚ ਹੈ। ਤੁਹਾਨੂੰ ਦੱਸ ਦੇਈਏ ਕਿ ਪੈਗਾਸਸ ਜਾਸੂਸੀ ਮਾਮਲੇ ਦੀ ਨਿਰਪੱਖ ਜਾਂਚ 15 ਪਟੀਸ਼ਨਾਂ ਦਾਇਰ ਕੀਤੀਆਂ ਗਈਆਂ ਸਨ। ਇਹ ਪਟੀਸ਼ਨਾਂ ਸੀਨੀਅਰ ਪੱਤਰਕਾਰ ਐੱਨ ਰਾਮ, ਸੰਸਦ ਮੈਂਬਰ ਜੌਹਨ ਬ੍ਰਿਟਾਸ ਅਤੇ ਯਸ਼ਵੰਤ ਸਿਨਹਾ ਸਮੇਤ ਕਈ ਲੋਕਾਂ ਨੇ ਦਾਇਰ ਕੀਤੀਆਂ ਸਨ।

Navjot Sidhu ਦੇ ਟਵੀਟ ‘ਤੇ Capt. Amarinder Singh ਦਾ ਕਰਾਰਾ ਜਵਾਬ

0

ਚੰਡੀਗੜ੍ਹ : ਪੰਜਾਬ ਦੇ ਸਾਬਕਾ ਮੁੱਖਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਪ੍ਰਦੇਸ਼ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੇ ਵਿੱਚ ਇੱਕ ਵਾਰ ਫਿਰ ਟਵਿੱਟਰ ਵਾਰ ਛਿੜ ਗਈ ਹੈ। ਸਿੱਧੂ ਨੇ ਟਵੀਟ ਕਰ ਕੈਪਟਨ ‘ਤੇ ਨਿਸ਼ਾਨਾ ਸਾਧਿਆ ਸੀ, ਜਿਸ ‘ਤੇ ਹੁਣ ਉਨ੍ਹਾਂ ਨੇ ਕਰਾਰਾ ਪਲਟਵਾਰ ਕੀਤਾ ਹੈ।

ਕੈਪਟਨ ਦੇ ਸਹਿਯੋਗੀ ਰਵੀਨ ਠੁਕਰਾਲ ਨੇ ਟਵੀਟ ਕਰ ਕਿਹਾ ਕਿ ਇਹ ਵਿਅਕਤੀ ਕੁਝ ਨਹੀਂ ਜਾਣਦਾ। ਇਹ ਸਿਰਫ ਮੂੰਹ ਤੋਂ ਬਕਵਾਸ ਕਰਦਾ ਰਹਿੰਦਾ ਹੈ। ਮੈਂ ਸੂਬੇ ਦੇ ਮੁੱਦਿਆਂ ‘ਤੇ ਚਰਚਾ ਕਰਨ ਲਈ ਸਾਰੇ ਕੇਂਦਰੀ ਮੰਤਰੀਆਂ ਨਾਲ ਮਿਲ ਰਿਹਾ ਸੀ। ਸੂਬੇ ‘ਚ ਉਦੋਂ ਤੱਕ ਕੋਈ ਕੰਮ ਨਹੀਂ ਕਰ ਸਕਦੇ ਜਦੋਂ ਤੱਕ ਉਹ ਕੇਂਦਰ ਨਾਲ ਗੱਲਬਾਤ ਨਹੀਂ ਕਰਦੇ। ਮੈਂ ਉਂਮੀਦ ਨਹੀਂ ਕਰ ਸਕਦਾ ਕਿ ਸਿੱਧੂ ਨੂੰ ਸੁਧਾਰ ਅਨੁਸ਼ਾਸਨ ਦੇ ਬਾਰੇ ‘ਚ ਕੁਝ ਵੀ ਜਾਣਕਾਰੀ ਹੋਵੇਗੀ।

ਦੱਸ ਦਈਏ ਕਿ ਕੈਪਟਨ ਅਮਰਿੰਦਰ ਸਿੰਘ ਦੀ ਪ੍ਰੈੱਸ ਕਾਨਫ਼ਰੰਸ ਦੌਰਾਨ ਨਵਜੋਤ ਸਿੰਘ ਸਿੱਧੂ ਵਲੋਂ ਟਵੀਟ ਕੀਤਾ ਗਿਆ ਸੀ ਕਿ ਭਾਜਪਾ ਦੇ ਵਫ਼ਾਦਾਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਰਹੇ ਹਨ। ਟਵੀਟ ਵਿਚ ਉਨ੍ਹਾਂ ਦਾ ਕਹਿਣਾ ਸੀ ਕਿ ਕੈਪਟਨ ਨੇ ਆਪਣੇ ਆਪ ਨੂੰ ਬਚਾਉਣ ਲਈ ਪੰਜਾਬ ਦੇ ਹਿੱਤ ਵੇਚ ਦਿੱਤੇ।

ਨਵਜੋਤ ਸਿੰਘ ਸਿੱਧੂ ਨੇ ਇੱਕ ਵਾਰ ਫਿਰ ਟਵੀਟ ਰਾਹੀਂ ਕੈਪਟਨ ਅਮਰਿੰਦਰ ਸਿੰਘ ਦੇ ਵਿਰੁੱਧ ਭੜਾਸ ਕੱਢੀ ਹੈ। ਉਨ੍ਹਾਂ ਨੇ ਕਿਹਾ ਕਿ ਤੁਸੀਂ ਮੇਰਾ ਮੂੰਹ ਬੰਦ ਕਰਨਾ ਚਾਹੁੰਦੇ ਸੀ, ਕਿਉਂਕਿ ਮੈਂ ਲੋਕਾਂ ਦੇ ਹਿੱਤਾਂ ਲਈ ਆਵਾਜ਼ ਉਠਾ ਰਿਹਾ ਸੀ ਅਤੇ ਸੱਚ ਬੋਲ ਰਿਹਾ ਸੀ।

Aam Aadmi Party ਨੇ ਹਲਕਾ Incharge ਦੀ ਲਿਸਟ ਕੀਤੀ ਜਾਰੀ

0

ਚੰਡੀਗੜ੍ਹ : ਆਮ ਆਦਮੀ ਪਾਰਟੀ ਨੇ ਪੰਜਾਬ ‘ਚ ਵਿਧਾਨ ਸਭਾ ਚੋਣਾਂ ਨੂੰ ਦੇਖਦੇ ਹੋਏ ਹਲਕੇ ਦੇ ਇੰਚਾਰਜਾਂ ਦੀ ਸੂਚੀ ਜਾਰੀ ਕਰ ਦਿੱਤੀ ਹੈ।

 

ਬਾਈਕ ‘ਤੇ ਬੱਚਿਆਂ ਨੂੰ ਬਿਠਾਉਣ ਲਈ ਕੇਂਦਰ ਸਰਕਾਰ ਨੇ ਬਣਾਏ ਨਵੇਂ ਨਿਯਮ, ਨੋਟੀਫਿਕੇਸ਼ਨ ਹੋਇਆ ਜਾਰੀ

0

ਬਾਈਕ ‘ਤੇ ਬੱਚਿਆਂ ਨੂੰ ਬਿਠਾਉਣ ਲਈ ਨਵੇਂ ਨਿਯਮ ਬਣਾਏ ਗਏ ਹਨ। ਕੇਂਦਰ ਸਰਕਾਰ ਨੇ ਬਾਈਕ ‘ਤੇ ਚਾਰ ਸਾਲ ਤੱਕ ਦੇ ਬੱਚੇ ਨੂੰ ਬਿਠਾਉਣ ਬਾਰੇ ਨਿਯਮ ਸਖਤ ਕਰ ਦਿੱਤੇ ਹਨ। ਇਹ ਫੈਸਲਾ ਬੱਚਿਆਂ ਦੀ ਸੁਰੱਖਿਆ ਨੂੰ ਲੈ ਕੇ ਲਿਆ ਗਿਆ ਹੈ। ਨਿਯਮਾਂ ਦੀ ਉਲੰਘਣਾ ਕਰਨ ‘ਤੇ ਜੁਰਮਾਨਾ ਲਗਾਇਆ ਜਾਵੇਗਾ।

ਇਸ ਸੰਬੰਧੀ ਸੜਕੀ ਆਵਾਜਾਈ ਅਤੇ ਰਾਜਮਾਰਗ ਮੰਤਰਾਲੇ ਨੇ ਨੋਟੀਫਿਕੇਸ਼ਨ ਜਾਰੀ ਕੀਤਾ ਹੈ। ਮੰਤਰਾਲੇ ਦੇ ਅਧਿਕਾਰੀਆਂ ਮੁਤਾਬਕ ਨਵੇਂ ਨਿਯਮ ਜਨਵਰੀ 2023 ਤੋਂ ਲਾਗੂ ਹੋਣ ਦੀ ਸੰਭਾਵਨਾ ਹੈ।

ਸੜਕੀ ਆਵਾਜਾਈ ਅਤੇ ਰਾਜਮਾਰਗ ਮੰਤਰਾਲੇ ਵੱਲੋਂ ਦੋ ਪਹੀਆ ਵਾਹਨਾਂ ‘ਤੇ ਸਵਾਰ ਬੱਚਿਆਂ ਦੀ ਸੁਰੱਖਿਆ ਲਈ ਨਵੇਂ ਨਿਯਮ ਬਣਾਏ ਗਏ ਹਨ। ਇਸ ਸੰਬੰਧ ‘ਚ ਮੰਤਰਾਲੇ ਨੇ ਨੋਟੀਫਿਕੇਸ਼ਨ ਜਾਰੀ ਕਰਕੇ ਇਤਰਾਜ਼ਾਂ ਲਈ ਇੱਕ ਮਹੀਨੇ ਦਾ ਸਮਾਂ ਦਿੱਤਾ ਹੈ। ਇਸ ਤੋਂ ਬਾਅਦ ਮੋਟਰ ਵਹੀਕਲ ਐਕਟ ਵਿੱਚ ਸੋਧ ਕੀਤੀ ਜਾਵੇਗੀ, ਜਿਸ ਨਾਲ ਇਹ ਕਾਨੂੰਨ ਬਣ ਜਾਵੇਗਾ।

ਨਵੇਂ ਨਿਯਮ ਦੀ ਲੋੜ

ਸੜਕ ਹਾਦਸਿਆਂ ‘ਚ ਹੋਈਆਂ ਕੁੱਲ ਮੌਤਾਂ ‘ਚੋਂ 37 ਫੀਸਦੀ ਭਾਵ ਲਗਭਗ 56000 ਬਾਈਕ ਸਵਾਰ ਦੀਆਂ ਹਨ। ਕਈ ਬੱਚੇ ਵੀ ਇਸ ਵਿਚ ਸ਼ਾਮਲ ਹੁੰਦੇ ਹਨ, ਜੋ ਹਾਦਸੇ ‘ਤੇ ਝਟਕਾ ਵੱਜਣ ਕਾਰਨ ਸੜਕ ‘ਤੇ ਡਿੱਗਦੇ ਹਨ ਤੇ ਹਾਦਸੇ ਦਾ ਸ਼ਿਕਾਰ ਹੋ ਜਾਂਦੇ ਹਨ। ਕਈ ਮਾਮਲਿਆਂ ਵਿਚ ਬਾਈਕ ਸਵਾਰ ਤਾਂ ਬਚ ਜਾਂਦੇ ਹਨ ਪਰ ਬੱਚੇ ਲਪੇਟ ਵਿਚ ਆ ਜਾਂਦੇ ਹਨ। ਇਸ ਲਈ ਸਖ਼ਤ ਨਿਯਮ ਬਣਾਉਣ ਦੀ ਲੋੜ ਪਈ।

ਨਵੇਂ ਨਿਯਮ

ਨਵੇਂ ਨਿਯਮ ਅਨੁਸਾਰ 4 ਸਾਲ ਤੱਕ ਦੇ ਬੱਚੇ ਨੂੰ ਮੋਟਰਸਾਈਕਲ ‘ਤੇ ਬਿਠਾ ਕੇ ਲਿਜਾਣ ਸਮੇਂ ਬਾਈਕ, ਸਕੂਟਰ, ਸਕੂਟੀ ਵਰਗੇ ਦੋ ਪਹੀਆ ਵਾਹਨਾਂ ਦੀ ਸਪੀਡ ਸੀਮਾ 40 ਕਿਲੋਮੀਟਰ ਪ੍ਰਤੀ ਘੰਟਾ ਤੋਂ ਵੱਧ ਨਹੀਂ ਹੋਣੀ ਚਾਹੀਦੀ।

ਦੋਪਹੀਆ ਵਾਹਨ ਚਾਲਕ ਦੇ ਨਾਲ ਬੈਠਣ ਲਈ 9 ਮਹੀਨੇ ਤੋਂ 4 ਸਾਲ ਦੀ ਉਮਰ ਦੇ ਬੱਚੇ ਲਈ ਕਰੈਸ਼ ਹੈਲਮੇਟ ਪਾਉਣਾ ਲਾਜ਼ਮੀ ਹੈ।

ਮੋਟਰਸਾਈਕਲ ਸਵਾਰ ਨੂੰ ਇਹ ਯਕੀਨੀ ਬਣਾਉਣਾ ਪਵੇਗਾ ਕਿ 4 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਆਪਣੇ ਨਾਲ ਬਾਈਕ ਜਾਂ ਸਕੂਟਰ ‘ਤੇ ਲਿਜਾਣ ਸਣੇ ਆਪਣੇ ਨਾਲ ਬੰਨ੍ਹੀ ਰੱਖਣ ਲਈ ਸੇਫਟੀ ਹਾਰਨੈੱਸ ਦੀ ਵਰਤੋਂ ਕੀਤੀ ਜਾਵੇ।

ਸਾਬਕਾ CM ਕੈਪਟਨ ਦੀ ਪ੍ਰੈੱਸ ਕਾਨਫ਼ਰੰਸ ਦੌਰਾਨ ਨਵਜੋਤ ਸਿੱਧੂ ਦਾ ਟਵੀਟ

0

ਚੰਡੀਗੜ੍ਹ : ਅਮਰਿੰਦਰ ਸਿੰਘ ਦੀ ਪ੍ਰੈੱਸ ਕਾਨਫ਼ਰੰਸ ਦੌਰਾਨ ਨਵਜੋਤ ਸਿੰਘ ਸਿੱਧੂ ਵਲੋਂ ਟਵੀਟ ਕੀਤਾ ਗਿਆ ਅਤੇ ਕਿਹਾ ਕਿ ਭਾਜਪਾ ਦੇ ਵਫ਼ਾਦਾਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਰਹੇ ਹਨ। ਟਵੀਟ ਵਿਚ ਉਨ੍ਹਾਂ ਦਾ ਕਹਿਣਾ ਸੀ ਕਿ ਕੈਪਟਨ ਨੇ ਆਪਣੀ ਖੱਲ ਬਚਾਉਣ ਲਈ ਪੰਜਾਬ ਦੇ ਹਿੱਤ ਵੇਚ ਦਿੱਤੇ।

ਕੈਪਟਨ ਅਮਰਿੰਦਰ ਸਿੰਘ ਨੇ ਜਾਰੀ ਪ੍ਰੈਸ ਕਾਨਫਰੰਸ ‘ਚ ਆਪਣੇ ਕਾਰਜਕਾਲ ਦਾ ਦਿੱਤਾ ਵੇਰਵਾ

0

ਕੈਪਟਨ ਅਮਰਿੰਦਰ ਸਿੰਘ ਨੇ ਅੱਜ ਪ੍ਰੈਸ ਕਾਨਫਰੰਸ ‘ਚ ਕਿਹਾ ਕਿ ਆਪਣੇ ਸਾਢੇ ਚਾਰ ਸਾਲਾਂ ਦੇ ਕਾਰਜਕਾਲ ‘ਚ 92 % ਕੰਮ ਪੂਰਾ ਕੀਤਾ। ਉਨ੍ਹਾਂ ਨੇ ਅੱਜ ਪ੍ਰੈਸ ਕਾਨਫਰੰਸ ‘ਚ ਕਾਰਜਕਾਲ ਦਾ ਵੇਰਵਾ ਦੇਣ ਲਈ ਫਾਈਲਾਂ ਲੈ ਕੇ ਆਏ ਹਨ। ਉਨ੍ਹਾਂ ਨੇ ਕਿਹਾ ਕਿ ਮੇਰੀ ਅਗਵਾਈ ‘ਚ ਮੈਨੀਫੈਸਟੋ ਤੋਂ ਬਾਹਰ ਵੀ ਕੰ ਮਕੀਤੇ ਗਏ ਹਨ। ਇਨ੍ਹਾਂ 4.5 ਸਾਲਾਂ ਦੇ ਦੌਰਾਨ ਜਦੋਂ ਮੈਂ ਉੱਥੇ ਸੀ, ਇੱਥੇ ਅਸੀਂ ਜੋ ਕੁਝ ਹਾਸਲ ਕੀਤਾ ਹੈ ਉਸ ਬਾਰੇ ਸਾਰੇ ਕਾਗਜ਼ਾਤ ਹਨ।

ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ 52 ਸਾਲ ਹੋ ਗਏ ਹਨ, ਮੈਂ ਕਾਂਗਰਸ ‘ਚ ਹਾਂ, ਕੁਝ ਦਿਨ ਹੋਰ ਇੱਥੇ ਰਹਿਣ ਨਾਲ ਕੋਈ ਫਰਕ ਨਹੀਂ ਪਵੇਗਾ। ਪੰਜਾਬ ਦੇ ਸਾਬਕਾ ਮੁਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕੱਲ੍ਹ ਦਿੱਲੀ ਜਾਣਗੇ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਮੁਲਾਕਾਤ ਕਰਨਗੇ। ਦੱਸ ਦਈਏ ਕਿ ਕਿਸਾਨਾਂ ਦੇ ਮੁੱਦੇ ‘ਤੇ ਕੈਪਟਨ ਅਮਰਿੰਦਰ ਨੇ ਕਿਹਾ, “ਮੈਨੂੰ ਨਹੀਂ ਪਤਾ ਕਿ ਕਿਸਾਨਾਂ ਦੇ ਮਸਲੇ ਕਦੋਂ ਹੱਲ ਹੋਣਗੇ ਪਰ ਇਹ ਮੰਦਭਾਗਾ ਹੈ ਕਿ ਚੱਲ ਰਹੇ ਅੰਦੋਲਨ ਦੌਰਾਨ 400 ਤੋਂ ਵੱਧ ਕਿਸਾਨਾਂ ਨੇ ਆਪਣੀਆਂ ਜਾਨਾਂ ਦਿੱਤੀਆਂ ਹਨ। ਮੈਂ ਇਸ ਬਾਰੇ ਅਮਿਤ ਸ਼ਾਹ ਨਾਲ ਗੱਲਬਾਤ ਕੀਤੀ ਸੀ ਅਤੇ ਪੁੱਛਿਆ ਸੀ। ਉਹ ਜਲਦੀ ਤੋਂ ਜਲਦੀ ਕਿਸਾਨਾਂ ਲਈ ਕੋਈ ਹੱਲ ਕੱਢਣ। ਸਾਬਕਾ ਮੁੱਖ ਮੰਤਰੀ ਨੇ ਕਿਹਾ, “ਮੈਂ ਵੀਰਵਾਰ ਨੂੰ ਅਮਿਤ ਸ਼ਾਹ ਨੂੰ ਦੁਬਾਰਾ ਮਿਲਣ ਲਈ ਦਿੱਲੀ ਜਾ ਰਿਹਾ ਹਾਂ। ਉੱਥੇ ਮੇਰੇ ਨਾਲ ਲਗਭਗ 30 ਲੋਕ ਵੀ ਆਉਣਗੇ।”

ਕੈਪਟਨ ਅਮਰਿੰਦਰ ਸਿੰਘ ਵਲੋਂ ਪ੍ਰੈੱਸ ਕਾਨਫ਼ਰੰਸ ਦੌਰਾਨ ਨਵੀਂ ਪਾਰਟੀ ਬਣਾਉਣ ‘ਤੇ ਵੱਡਾ ਬਿਆਨ ਦਿੱਤਾ ਗਿਆ। ਉਨ੍ਹਾਂ ਦਾ ਕਹਿਣਾ ਸੀ ਕਿ ਨਵੀਂ ਪਾਰਟੀ ‘ਤੇ ਕੰਮ ਚੱਲ ਰਿਹਾ ਹੈ।ਉਨ੍ਹਾਂ ਦਾ ਕਹਿਣਾ ਸੀ ਕਿ ਨਵੀਂ ਪਾਰਟੀ ਦਾ ਅਜੇ ਨਾਂਅ ਤੈਅ ਨਹੀਂ ਹੋਇਆ ਹੈ।

ਕੈਪਟਨ ਦੇ ਐਲਾਨ ਤੋਂ ਪਹਿਲਾਂ ਰਾਹੁਲ ਗਾਂਧੀ ਨੂੰ ਮਿਲਣ ਦਿੱਲੀ ਪੁੱਜੇ ‘ਸੁਖਜਿੰਦਰ ਰੰਧਾਵਾ’

0

ਨਵੀਂ ਦਿੱਲੀ/ਚੰਡੀਗੜ੍ਹ : ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਅੱਜ ਪ੍ਰੈੱਸ ਕਾਨਫਰੰਸ ਕੀਤੀ ਜਾ ਰਹੀ ਹੈ। ਮੰਨਿਆ ਜਾ ਰਿਹਾ ਹੈ ਕਿ ਇਸ ਦੌਰਾਨ ਕੈਪਟਨ ਅਮਰਿੰਦਰ ਵੱਲੋਂ ਨਵੀਂ ਪਾਰਟੀ ਦਾ ਐਲਾਨ ਕੀਤਾ ਜਾ ਸਕਦਾ ਹੈ। ਇਸ ਤੋਂ ਪਹਿਲਾਂ ਸਿਆਸਤ ‘ਚ ਹਲਚਲ ਤੇਜ਼ ਹੋ ਗਈ ਹੈ।

ਸੂਤਰਾਂ ਅਨੁਸਾਰ ਪੰਜਾਬ ਦੇ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਦਿੱਲੀ ਵਿਖੇ ਰਾਹੁਲ ਗਾਂਧੀ ਨਾਲ ਮੁਲਾਕਾਤ ਕਰਨ ਲਈ ਪਹੁੰਚੇ ਹਨ। ਦੱਸਿਆ ਜਾ ਰਿਹਾ ਹੈ ਕਿ ਸੁਖਜਿੰਦਰ ਰੰਧਾਵਾ ਦੀ ਇਸ ਵੇਲੇ ਰਾਹੁਲ ਗਾਂਧੀ ਨਾਲ ਮੁਲਾਕਾਤ ਜਾਰੀ ਹੈ। ਪੰਜਾਬ ਦੇ ਵੱਖ-ਵੱਖ ਮੁੱਦਿਆਂ ਨੂੰ ਲੈ ਕੇ ਇਸ ਮੀਟਿੰਗ ਦੌਰਾਨ ਵਿਚਾਰ-ਚਰਚਾ ਕੀਤੇ ਜਾਣ ਦੇ ਆਸਾਰ ਹਨ।