Home Blog Page 2306

ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ‘ਚ ਮੁੜ ਤੋਂ ਹੋਇਆ ਵਾਧਾ, ਜਾਣੋ ਅੱਜ ਦੇ ਰੇਟ

0

ਨਵੀਂ ਦਿੱਲੀ: ਦੇਸ਼ ‘ਚ ਪੈਟਰੋਲੀਅਮ ਉਤਪਾਦਾਂ ਦੀਆਂ ਕੀਮਤਾਂ ‘ਚ ਵਾਧਾ ਰੁਕਣ ਦਾ ਨਾਂਅ ਨਹੀਂ ਲੈ ਰਿਹਾ ਹੈ। ਜਿਸ ਦਰ ਨਾਲ ਕੌਮਾਂਤਰੀ ਬਾਜ਼ਾਰ ਵਿੱਚ ਕੱਚੇ ਤੇਲ ਦੀਆਂ ਕੀਮਤਾਂ ਵਧ ਰਹੀਆਂ ਹਨ, ਉਸੇ ਤਰ੍ਹਾਂ ਪੈਟਰੋਲ ਅਤੇ ਡੀਜ਼ਲ (Petrol and diesel) ਦੀਆਂ ਕੀਮਤਾਂ ਵੀ ਵਧ ਰਹੀਆਂ ਹਨ।

ਭਾਰਤੀ ਤੇਲ ਕੰਪਨੀਆਂ ਨੇ ਅੱਜ 1 ਨਵੰਬਰ ਨੂੰ ਪੈਟਰੋਲ ਤੇ ਡੀਜ਼ਲ ਦੀ ਕੀਮਤ ‘ਚ 35 ਪੈਸੇ ਪ੍ਰਤੀ ਲੀਟਰ ਦਾ ਵਾਧਾ ਕੀਤਾ ਹੈ। ਦੱਸ ਦੇਈਏ ਕਿ ਲਗਾਤਾਰ ਪੈਟਰੋਲ ਅਤੇ ਡੀਜ਼ਲ (Petrol and diesel) ਦੀਆਂ ਕੀਮਤਾਂ ਵਿੱਚ ਵਾਧੇ ਦੇ ਨਾਲ ਹੀ ਦੇਸ਼ ਵਿੱਚ ਤੇਲ ਦੀਆਂ ਕੀਮਤਾਂ ਇੱਕ ਨਵੇਂ ਰਿਕਾਰਡ ਉੱਤੇ ਪਹੁੰਚ ਗਈਆਂ ਹਨ। ਪ੍ਰਮੁੱਖ ਮਹਾਨਗਰਾਂ ਵਿੱਚ ਪੈਟਰੋਲ ਅਤੇ ਡੀਜ਼ਲ ਦੀ ਕੀਮਤ ਦੀ ਤਾਜ਼ਾ ਅਪਡੇਟਸ ਦੇ ਅਨੁਸਾਰ 8 ਅਕਤੂਬਰ ਨੂੰ ਪੈਟਰੋਲ ਦੀ ਕੀਮਤ ਵਿੱਚ 35 ਪੈਸੇ ਪ੍ਰਤੀ ਲੀਟਰ ਦਾ ਵਾਧਾ ਕੀਤਾ ਗਿਆ ਹੈ। ਇਸ ਦੇ ਨਾਲ ਹੀ ਡੀਜ਼ਲ 35 ਪੈਸੇ ਪ੍ਰਤੀ ਲੀਟਰ ਮਹਿੰਗਾ ਹੋ ਗਿਆ ਹੈ। ਦੇਸ਼ ਦੀ ਸਭ ਤੋਂ ਵੱਡੀ ਫਿਊਲ ਰਿਟੇਲਰ ਇੰਡੀਅਨ ਆਇਲ ਕਾਰਪੋਰੇਸ਼ਨ (ਆਈਓਸੀਐਲ) ਦੇ ਮੁਤਾਬਕ, ਜੇਕਰ ਅਸੀਂ ਦੇਸ਼ ਦੇ ਇਨ੍ਹਾਂ ਮਹਾਨਗਰਾਂ ਦੀ ਤੁਲਨਾ ਕਰੀਏ ਤਾਂ ਪੈਟਰੋਲ ਅਤੇ ਡੀਜ਼ਲ (Petrol and diesel) ਮੁੰਬਈ ਵਿੱਚ ਸਭ ਤੋਂ ਮਹਿੰਗੇ ਹਨ।

ਸ਼ਹਿਰ ਦਾ ਨਾਂਅ     ਪੈਟਰੋਲ     ਡੀਜ਼ਲ

ਦਿੱਲੀ             109.69     98.42

ਮੁੰਬਈ             115.50    106.62

ਕੋਲਕਾਤਾ          110.15      101.56

 

ਇਸ ਦੇ ਨਾਲ ਹੀ ਕੇਂਦਰ ਅਤੇ ਸੂਬਾ ਸਰਕਾਰ ਵੱਲੋਂ ਲਗਾਏ ਗਏ ਟੈਕਸ ਤੇ ਆਵਾਜਾਈ ਦੀ ਲਾਗਤ ਦੇ ਕਾਰਨ ਸੂਬਿਆਂ ‘ਚ ਪੈਟਰੋਲ ਅਤੇ ਡੀਜ਼ਲ (Petrol and diesel) ਦੀ ਕੀਮਤ ਵਿੱਚ ਅੰਤਰ ਵੱਖਰਾ ਹੁੰਦਾ ਹੈ। ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਰੋਜ਼ਾਨਾ ਅਪਡੇਟ ਹੁੰਦੀਆਂ ਹਨ। ਪੈਟਰੋਲ ਅਤੇ ਡੀਜ਼ਲ (Petrol and diesel) ਦੀ ਕੀਮਤ ਵਿਦੇਸ਼ੀ ਮੁਦਰਾ ਦਰਾਂ ਦੇ ਨਾਲ ਅੰਤਰਰਾਸ਼ਟਰੀ ਬਾਜ਼ਾਰ ਵਿੱਚ ਕੱਚੇ ਮੁੱਲ ਦੇ ਅਧਾਰ ’ਤੇ ਰੋਜ਼ਾਨਾ ਅਪਡੇਟ ਕੀਤੀ ਜਾਂਦੀ ਹੈ। ਤੇਲ ਮਾਰਕੀਟਿੰਗ ਕੰਪਨੀਆਂ ਕੀਮਤਾਂ ਦੀ ਸਮੀਖਿਆ ਕਰਨ ਤੋਂ ਬਾਅਦ ਹਰ ਰੋਜ਼ ਪੈਟਰੋਲ ਅਤੇ ਡੀਜ਼ਲ (Petrol and diesel) ਦੀਆਂ ਕੀਮਤਾਂ ਤੈਅ ਕਰਦੀਆਂ ਹਨ।

ਪੰਜਾਬ ਸਰਕਾਰ ਵੱਲੋਂ ਵੱਡਾ ਫੇਰਬਦਲ, 16 IAS ਤੇ 2 ਡੀ. ਸੀਜ਼. ਸਮੇਤ 46 ਅਧਿਕਾਰੀਆਂ ਦੇ ਹੋਏ ਤਬਾਦਲੇ, ਦੇਖੋ ਸੂਚੀ

0

ਚੰਡੀਗੜ੍ਹ : ਪੰਜਾਬ ਸਰਕਾਰ ਵੱਲੋਂ ਵੱਡਾ ਫੇਰਬਦਲ ਕਰਦੇ ਹੋਏ ਅਧਿਕਾਰੀਆਂ ਦੇ ਤਬਾਦਲੇ ਕੀਤੇ ਗਏ ਹਨ। ਇਸ ਫੇਰਬਦਲ ਤਹਿਤ 16 ਆਈ. ਏ. ਐੱਸ. ਅਧਿਕਾਰੀਆਂ ਅਤੇ 2 ਡੀ. ਸੀਜ਼ ਸਮੇਤ 46 ਅਧਿਕਾਰੀਆਂ ਨੂੰ ਤਬਦੀਲ ਕੀਤਾ ਗਿਆ ਹੈ। ਇਸ ਤੋਂ ਪਹਿਲਾਂ ਵੀ ਪੰਜਾਬ ਸਰਕਾਰ ਵੱਲੋਂ ਪ੍ਰਸ਼ਾਸਨਿਕ ਫੇਰਬਦਲ ਕਰਦੇ ਹੋਏ ਅਧਿਕਾਰੀਆਂ ਦੇ ਵੱਡੇ ਪੱਧਰ ‘ਤੇ ਤਬਾਦਲੇ ਕੀਤੇ ਗਏ ਸਨ।

ਇਸ ਵਾਰ ਤਬਦੀਲ ਕੀਤੇ ਗਏ ਅਧਿਕਾਰੀਆਂ ਦੀ ਪੂਰੀ ਸੂਚੀ ਇਸ ਤਰ੍ਹਾਂ ਹੈ-

 

ਮੌਸਮ ਦੇ ਬਦਲਾਅ ਕਾਰਨ ਐਲਰਜੀ ਦੇ ਮਾਮਲਿਆਂ ‘ਚ ਹੋ ਸਕਦਾ ਹੈ ਵਾਧਾ, ਇੰਝ ਕਰੋ ਬਚਾਵ

0

ਮੌਸਮ ਦੇ ਬਦਲਾਅ ਨਾਲ ਸਾਡੀ ਸਿਹਤ ਕਈ ਤਰ੍ਹਾਂ ਨਾਲ ਪ੍ਰਭਾਵਿਤ ਹੁੁੰਦੀ ਹੈ। ਸਰਦੀਆਂ ਵਿੱਚ ਐਲਰਜੀ ਦੇ ਮਾਮਲੇ 70% ਤੱਕ ਵੱਧ ਜਾਂਦੇ ਹਨ। ਜਦੋਂ ਵੀ ਕੋਈ ਵਿਅਕਤੀ ਐਲਰਜੀਨ ਦੇ ਸੰਪਰਕ ਵਿੱਚ ਆਉਂਦਾ ਹੈ, ਤਾਂ ਸਰੀਰ ਖੂਨ ਵਿੱਚ ਹਿਸਟਾਮਾਈਨ ਰਸਾਇਣ ਛੱਡਦਾ ਹੈ, ਜਿਸ ਨਾਲ ਛਿੱਕ ਆਉਣਾ, ਫਟਣਾ, ਸਿਰ ਦਰਦ ਹੁੰਦਾ ਹੈ। ਐਲਰਜੀ ਪੈਦਾ ਕਰਨ ਵਾਲੇ 0.3 ਮਾਈਕਰੋਨ 400 ਮਾਈਕਰੋਨ ਤੱਕ ਹੋ ਸਕਦੇ ਹਨ। ਧੂੜ ਦੇ ਕਣ 20 ਮਾਈਕਰੋਨ ਹੁੰਦੇ ਹਨ। ਅਜਿਹੇ ਮਰੀਜ਼ਾਂ ਵਿੱਚ ਇਲਾਜ ਵਜੋਂ ਇਮਯੂਨੋਥੈਰੇਪੀ ਦਿੱਤੀ ਜਾਂਦੀ ਹੈ। ਇਸ ਲਈ ਐਲਰਜੀ ਨੂੰ ਕੁੱਝ ਸਾਵਧਾਨੀਆਂ, ਰੋਕਥਾਮ ਅਤੇ ਇਮਿਊਨੋਥੈਰੇਪੀ ਨਾਲ ਠੀਕ ਕੀਤਾ ਜਾ ਸਕਦਾ ਹੈ।

ਐਲਰਜੀ ਨੂੰ ਰੋਕਣ ਦੇ ਇਹ ਤਰੀਕੇ ਇਸ ਪ੍ਰਕਾਰ ਹਨ।

ਸੁੱਕੇ ਕੱਪੜੇ ਦੀ ਬਜਾਏ ਗਿੱਲੇ ਕੱਪੜੇ ਦੀ ਵਰਤੋਂ ਕਰੋ ਧੂੜ ਨੂੰ ਪੂੰਝਣ ਲਈ ਸੁੱਕੇ ਕੱਪੜੇ ਦੀ ਬਜਾਏ ਗਿੱਲੇ ਕੱਪੜੇ ਦੀ ਵਰਤੋਂ ਕਰੋ। ਗਿੱਲਾ ਕੱਪੜਾ ਮਿੱਟੀ ਨਾਲ ਚਿਪਕ ਜਾਂਦਾ ਹੈ।
ਇਸ ਤੋਂ ਇਲਾਵਾ ਕੱਪੜਿਆਂ ਵਿੱਚੋਂ ਧੂੜ ਦੇ ਕਣਾਂ ਨੂੰ ਹਟਾਉਣ ਲਈ ਘੱਟੋ ਘੱਟ 54 ਡਿਗਰੀ ਸੈਲਸੀਅਸ ਗਰਮ ਪਾਣੀ ਵਿੱਚ ਧੋਵੋ ।

ਇੱਕ ਮਾਸਕ ਪਹਿਨੋ। ਇੱਕ ਏਐੱਨ 95 ਜਾਂ ਐੱਫਐੱਫਪੀ 2 ਮਾਸਕ 0.1 ਤੋਂ 0.3 ਮਾਈਕਰੋਨ ਦੇ ਕਣਾਂ ਨੂੰ ਵੀ ਫਿਲਟਰ ਕਰ ਸਕਦਾ ਹੈ। ਇਹ ਕਣ ਮਨੁੱਖੀ ਵਾਲਾਂ ਨਾਲੋਂ 700 ਗੁਣਾ ਛੋਟੇ ਹੁੰਦੇ ਹਨ।

ਡਾਕਟਰੀ ਸਲਾਹ

ਜੇ ਤੁਹਾਡੀ ਨੱਕ ਵਗਦੀ ਹੈ, ਅੱਖਾਂ ਵਿੱਚ ਪਾਣੀ ਆਉਂਦਾ ਹੈ, ਜਾਂ ਕਈ ਦਿਨਾਂ ਤੋਂ ਲਗਾਤਾਰ ਖੰਘ ਰਹਿੰਦੀ ਹੈ ਤਾਂ ਡਾਕਟਰ ਨਾਲ ਸੰਪਰਕ ਕਰੋ।

ਜੇਕਰ ਤੁਸੀਂ ਇਨ੍ਹਾਂ ਲੱਛਣਾਂ ਦੇ ਕਾਰਨ ਸੌਂ ਨਹੀਂ ਪਾਉਂਦੇ ਹੋ, ਤਾਂ ਸਾਵਧਾਨ ਰਹਿਣ ਦੀ ਲੋੜ ਹੈ।

ਜੇਕਰ ਤੁਹਾਨੂੰ ਸਾਈਨਸ ਇਨਫੈਕਸ਼ਨ, ਸਿਰ ਦਰਦ ਅਤੇ ਕੰਨ ਦੀ ਇਨਫੈਕਸ਼ਨ ਵਰਗੀਆਂ ਸਮੱਸਿਆਵਾਂ ਹਨ।

ਇਹ ਧਿਆਨ ਵਿੱਚ ਰੱਖੋ ਕਿ ਜੇਕਰ ਤੁਸੀਂ ਐਲਰਜੀ ਨਾਲ ਜੁੜੇ ਲੱਛਣ ਦੇਖਦੇ ਹੋ ਤਾਂ ਆਪਣੇ ਦਿਮਾਗ ‘ਤੇ ਕੋਈ ਦਵਾਈ ਨਾ ਲਓ। ਡਾਕਟਰੀ ਸਲਾਹ ਜ਼ਰੂਰ ਲਓ।

ਡੇਂਗੂ ਦਾ ਬੁਖ਼ਾਰ ਹੋਣ ‘ਤੇ ਇਨ੍ਹਾਂ ਗੱਲਾਂ ਦਾ ਰੱਖੋ ਖਾਸ ਧਿਆਨ, ਜਲਦ ਰਿਕਵਰੀ ‘ਚ ਮਿਲੇਗੀ ਮਦਦ

0

ਬਰਸਾਤ ਦੇ ਕਾਰਨ ਡੇਂਗੂ ਦਾ ਖ਼ਤਰਾ ਵੱਧ ਜਾਂਦਾ ਹੈ। ਡੇਂਗੂ ਦੇ ਬੁਖ਼ਾਰ ਦਾ ਕਹਿਰ ਇੰਨ੍ਹੀ ਦਿਨੀਂ ਤੇਜ਼ੀ ਨਾਲ ਫ਼ੈਲ ਰਿਹਾ ਹੈ। ਇਹ ਬੁਖ਼ਾਰ ਮੱਛਰ ਕੱਟਣ ਨਾਲ ਹੁੰਦਾ ਹੈ, ਜਿਸ ਨੂੰ ਠੀਕ ਹੋਣ ‘ਚ ਕਾਫ਼ੀ ਸਮਾਂ ਲੱਗਦਾ ਹੈ। ਮੱਛਰ ਦੇ ਕੱਟਣ ਦੇ ਲਗਪਗ 3 ਤੋਂ 5 ਦਿਨ੍ਹਾਂ ਬਾਅਦ ਡੇਂਗੂ ਬੁਖ਼ਾਰ ਦੇ ਲੱਛਣ ਦਿਖਾਈ ਦੇਣ ਲੱਗਦੇ ਹਨ, ਜਿਨ੍ਹਾਂ ਦਾ ਸਮੇਂ ’ਤੇ ਇਲਾਜ ਹੋਣ ਕਾਰਨ ਹਾਲਾਤ ਕਾਬੂ ’ਚ ਰਹਿੰਦੇ ਹਨ ਨਹੀਂ ਤਾਂ ਇਹ ਬੀਮਾਰੀ ਜਾਨਲੇਵਾ ਵੀ ਹੋ ਸਕਦੀ ਹੈ। ਡੇਂਗੂ ਬੁਖਾਰ ‘ਚ ਬਲੱਡ ‘ਚ ਮੌਜੂਦ ਪਲੇਟਲੇਟਸ (ਸੈੱਲ) ਤੇਜ਼ੀ ਨਾਲ ਘੱਟਣ ਲੱਗਦੇ ਹਨ। ਅਜਿਹੇ ‘ਚ ਮਰੀਜ਼ ਨੂੰ ਜੇਕਰ ਸਹੀ ਖੁਰਾਕ ਨਾ ਮਿਲੇ ਤਾਂ ਉਸ ਦੀ ਜਾਨ ਵੀ ਜਾ ਸਕਦੀ ਹੈ। ਇਸ ਲਈ ਜ਼ਰੂਰੀ ਹੈ ਕਿ ਮਰੀਜ਼ ਨੂੰ ਆਪਣੇ ਖਾਣੇ ‘ਚ ਅਜਿਹੇ ਪਦਾਰਥਾਂ ਨੂੰ ਸ਼ਾਮਲ ਕਰਨਾ ਚਾਹੀਦਾ ਜਿਸ ਨਾਲ ਉਸ ਦੇ ਪਲੇਟਲੇਟਸ (ਸੈੱਲ) ਤੇਜ਼ੀ ਨਾਲ ਵੱਧ ਸਕਣ।

ਇਨ੍ਹਾਂ ਗੱਲਾਂ ਦਾ ਰੱਖੋ ਖਿਆਲ

ਜੇਕਰ ਮਰੀਜ਼ ਨੂੰ ਸਧਾਰਨ ਡੇਂਗੂ ਦਾ ਬੁਖ਼ਾਰ ਹੈ ਤਾਂ ਉਸ ਦਾ ਇਲਾਜ ਅਤੇ ਦੇਖਭਾਲ ਘਰ ’ਚ ਹੀ ਕੀਤੀ ਜਾ ਸਕਦੀ ਹੈ। ਇਸ ਦੇ ਕੱਪੜੇ, ਖਾਣਾ-ਪੀਣਾ, ਦਵਾਈ ਆਦਿ ਸਭ ਕੁਝ ਦਾ ਖ਼ਿਆਲ ਰੱਖਣਾ ਚਾਹੀਦਾ ਹੈ, ਤਾਂ ਕਿ ਉਸ ਨੂੰ ਕਿਸੇ ਤਰ੍ਹਾਂ ਦੀ ਕੋਈ ਸਮੱਸਿਆ ਦਾ ਸਾਹਮਣਾ ਨਾ ਕਰਨਾ ਪਵੇ….

ਇਸ ਦੇ ਨਾਲ ਹੀ ਡੇਂਗੂ ਹੋਣ ’ਤੇ ਤੁਸੀਂ ਡਾਕਟਰ ਦੀ ਸਲਾਹ ਅਨੁਸਾਰ ਪੈਰਾਸੀਟਾਮੋਲ ਜਾਂ ਕਰੋਸਿਨ ਆਦਿ ਲੈ ਸਕਦੇ ਹੋ।

ਡੇਂਗੂ ਦਾ ਬੁਖ਼ਾਰ ਹੋਣ ’ਤੇ ਕਦੇ ਵੀ ਡਿਸਪਰਿਨ ਨਹੀਂ ਲੈਣੀ ਚਾਹੀਗੀ, ਕਿਉਂਕਿ ਇਸ ਨਾਲ ਪਲੇਟਲੈਟਸ ਘੱਟ ਹੋ ਸਕਦੇ ਹਨ

ਜੇਕਰ ਬੁਖ਼ਾਰ 102 ਡਿਗਰੀ ਫਾਰਨਹਾਈਟ ਤੋਂ ਜ਼ਿਆਦਾ ਹੈ ਤਾਂ ਮਰੀਜ਼ ਦੇ ਸਰੀਰ ’ਤੇ ਪਾਣੀ ਦੀਆਂ ਪੱਟੀਆਂ ਰੱਖੋ।

ਡੇਂਗੂ ਦਾ ਬੁਖ਼ਾਰ ਹੋਣ ’ਤੇ ਸਹੀ ਸਮੇਂ ‘ਤੇ ਭੋਜਨ ਕਰੋ ਕਿਉਂਕਿ ਬੁਖ਼ਾਰ ਦੀ ਹਾਲਤ ’ਚ ਸਰੀਰ ਨੂੰ ਜ਼ਿਆਦਾ ਖਾਣੇ ਦੀ ਜ਼ਰੂਰਤ ਹੁੰਦੀ ਹੈ। ਇਸ ਦੇ ਨਾਲ ਹੀ ਮਰੀਜ਼ ਨੂੰ ਵੱਧ ਤੋਂ ਵੱਧ ਆਰਾਮ ਕਰਨ ਦਿਓ।

ਡੇਂਗੂ ਦੇ ਬੁਖ਼ਾਰ ਤੋਂ ਰਾਹਤ ਪਾਉਣ ਲਈ ਨਾਰੀਅਲ ਪਾਣੀ ਖੂਬ ਪੀਓ। ਇਸ ’ਚ ਮੌਜ਼ੂਦ ਜ਼ਰੂਰੀ ਪੋਸ਼ਕ ਤੱਤ ਜਿਵੇਂ ਮਿਨਰਲਜ਼ ਅਤੇ ਅਲੈਕਟ੍ਰੋਲਾਈਟਸ ਸਰੀਰ ਨੂੰ ਮਜ਼ਬੂਤ ਬਣਾਉਣ ’ਚ ਮਦਦ ਕਰਦੇ ਹਨ।

ਇਸ ਤੋਂ ਇਲਾਵਾ ਤੁਲਸੀ ਦੇ ਪੱਤਿਆਂ ਨੂੰ ਗਰਮ ਪਾਣੀ ’ਚ ਉਬਾਲ ਲਓ ਅਤੇ ਫਿਰ ਇਸ ਪਾਣੀ ਨੂੰ ਪੀਓ। ਅਜਿਹਾ ਕਰਨ ਨਾਲ ਸਰੀਰ ਦੀ ਰੋਗ ਰੋਕੂ ਸਮਰੱਥਾ ਬਿਹਤਰ ਹੁੰਦੀ ਹੈ।
ਡੇਂਗੂ ਦਾ ਬੁਖ਼ਾਰ ਹੋਣ ’ਤੇ ਮੇਥੀ ਦੀਆਂ ਪੱਤੀਆਂ ਉਬਾਲ ਕੇ ਚਾਹ ਬਣਾ ਕੇ ਪੀਓ। ਅਜਿਹਾ ਕਰਨ ਨਾਲ ਸਰੀਰ ਦੇ ਜ਼ਹਿਰੀਲੇ ਪਦਾਰਥ ਬਾਹਰ ਨਿੱਕਲਦੇ ਹਨ ਅਤੇ ਡੇਂਗੂ ਦਾ ਵਾਇਰਸ ਦੂਰ ਹੁੰਦਾ ਹੈ।

ਡੇਂਗੂ ਦੇ ਬੁਖ਼ਾਰ ਤੋਂ ਰਾਹਤ ਪਾਉਣ ਲਈ ਪਪੀਤੇ ਦੇ ਪੱਤੇ ਵੀ ਕਾਫ਼ੀ ਅਸਰਦਾਰ ਹੁੰਦੇ ਹਨ। ਇਸ ’ਚ ਮੌਜ਼ੂਦ ਪਪੇਨ ਸਰੀਰ ਦੇ ਪਾਚਨ ਨੂੰ ਸਹੀ ਰੱਖਦਾ ਹੈ। ਇਸ ਦਾ ਜੂਸ ਪੀਣ ਨਾਲ ਪਲੇਟਲੈਟਸ ਤੇਜ਼ੀ ਨਾਲ ਵਧਦੇ ਹਨ। ਤੁਲਸੀ ਦੇ ਪੱਤਿਆਂ ਨਾਲ ਕਾਲੀ ਮਿਰਚ ਨੂੰ ਪਾਣੀ ’ਚ ਉਬਾਲ ਕੇ ਪੀਓ। ਇਸ ਨਾਲ ਇਮਿਊਨ ਸਿਸਟਮ ਮਜ਼ਬੂਤ ਹੁੰਦਾ ਹੈ ਅਤੇ ਇਹ ਐਂਟੀ ਬੈਕਟੀਰੀਅਲ ਵਾਂਗ ਕੰਮ ਕਰਦਾ ਹੈ

ਇਸ ਤੋਂ ਇਲਾਵਾ ਗਲੋਅ ਅਤੇ 7 ਤੁਲਸੀ ਦੇ ਪੱਤਿਆਂ ਦਾ ਰਸ ਪੀਣ ਨਾਲ ਸਰੀਰ ਦੀ ਰੋਗ ਰੋਕੂ ਸਮਰੱਥਾ ਵਧਦੀ ਹੈ। ਇਹ ਖੂਨ ਦੇ ਪਲੇਟਲੈਟਸ ਦਾ ਪੱਧਰ ਵਧਾਉਂਦਾ ਹੈ।

1 ਨਵੰਬਰ ਤੋਂ ਬਦਲ ਜਾਣਗੇ ਇਹ ਨਿਯਮ, ਲੋਕਾਂ ਦੀ ਜੇਬ ‘ਤੇ ਪੈ ਸਕਦਾ ਹੈ ਅਸਰ

0

ਕੱਲ੍ਹ ਤੋਂ ਨਵੰਬਰ ਦਾ ਮਹੀਨਾ ਸ਼ੁਰੂ ਹੋ ਜਾਵੇਗਾ। ਇਸ ਦੌਰਾਨ ਕਈ ਅਜਿਹੇ ਬਦਲਾਅ ਹੋਣਗੇ, ਜਿਨ੍ਹਾਂ ਦਾ ਤੁਹਾਡੀ ਜ਼ਿੰਦਗੀ ’ਤੇ ਸਿੱਧਾ ਅਸਰ ਪਵੇਗਾ। 1 ਨਵੰਬਰ ਤੋਂ ਬੈਂਕਾਂ ’ਚ ਪੈਸਾ ਜਮ੍ਹਾ ਕਰਨ ਤੋਂ ਲੈ ਕੇ ਪੈਸੇ ਕਢਵਾਉਣ ਤੱਕ ਦਾ ਚਾਰਜ ਲੱਗੇਗਾ। ਉੱਥੇ ਹੀ ਰੇਲਵੇ ਦੇ ਟਾਈਮ ਟੇਬਲ ’ਚ ਵੀ ਬਦਲਾਅ ਹੋਵੇਗਾ। ਇਸ ਤੋਂ ਇਲਾਵਾ ਗੈਸ ਸਿਲੰਡਰ ਬੁਕਿੰਗ ਦੇ ਨਿਯਮਾਂ ’ਚ ਵੱਡਾ ਬਦਲਾਅ ਹੋਣ ਜਾ ਰਿਹਾ ਹੈ।

ਰਸੋਈ ਗੈਸ ਸਿਲੰਡਰ ਦੀਆਂ ਕੀਮਤਾਂ ’ਚ 1 ਨਵੰਬਰ ਤੋਂ ਬਦਲਾਅ ਹੋ ਸਕਦਾ ਹੈ। ਦੱਸ ਦਈਏ ਕਿ ਐੱਲ. ਪੀ. ਜੀ. ਦੀਆਂ ਕੀਮਤਾਂ ’ਚ ਵਾਧਾ ਕੀਤਾ ਜਾ ਸਕਦਾ ਹੈ। ਮੀਡੀਆ ਰਿਪੋਰਟ ਅਨੁਸਾਰ ਐੱਲ. ਪੀ. ਜੀ. ਦੀ ਵਿਕਰੀ ’ਤੇ ਹੋਣ ਵਾਲੇ ਨੁਕਸਾਨ ਨੂੰ ਦੇਖਦੇ ਹੋਏ ਸਰਕਾਰ ਇੱਕ ਵਾਰ ਮੁੜ ਐੱਲ. ਪੀ. ਜੀ. ਸਿਲੰਡਰ ਦੀਆਂ ਕੀਮਤਾਂ ਨੂੰ ਵਧਾ ਸਕਦੀ ਹੈ।

ਬੈਂਕਿੰਗ ਨਿਯਮਾਂ ’ਚ ਹੋਵੇਗਾ ਬਦਲਾਅ

ਹੁਣ ਬੈਂਕਾਂ ‘ਚ ਆਪਣਾ ਪੈਸਾ ਜਮ੍ਹਾ ਕਰਨ ਅਤੇ ਕੱਢਣ ’ਤੇ ਚਾਰਜ ਦੇਣਾ ਹੋਵੇਗਾ। ਬੈਂਕ ਆਫ ਬੜੌਦਾ ਨੇ ਇਸ ਦੀ ਸ਼ੁਰੂਆਤ ਕੀਤੀ ਹੈ। ਅਗਲੇ ਮਹੀਨੇ ਤੋਂ ਨਿਰਧਾਰਤ ਲਿਮਟ ਤੋਂ ਵੱਧ ਬੈਂਕਿੰਗ ਟ੍ਰਾਂਜਿਕਸ਼ਨ ਕਰਨ ’ਤੇ ਵੱਖ ਤੋਂ ਫੀਸ ਲੱਗੇਗੀ। 1 ਨਵੰਬਰ ਤੋਂ ਗਾਹਕਾਂ ਨੂੰ ਲੋਨ ਖਾਤੇ ਲਈ 150 ਰੁਪਏ ਅਦਾ ਕਰਨੇ ਹੋਣਗੇ। ਖਾਤਾਧਾਰਕਾਂ ਲਈ 3 ਗੁਣ ਤੱਕ ਜਮ੍ਹਾ ਕਰਨਾ ਮੁਫਤ ਹੋਵੇਗਾ ਪਰ ਜੇ ਗਾਹਕ ਚੌਥੀ ਵਾਰ ਪੈਸਾ ਜਮ੍ਹਾ ਕਰਦੇ ਹਨ ਤਾਂ ਉਨ੍ਹਾਂ ਨੂੰ 40 ਰੁਪਏ ਦਾ ਭੁਗਤਾਨ ਕਰਨਾ ਹੋਵੇਗਾ। ਉੱਥੇ ਹੀ ਜਨ ਧਨ ਖਾਤਾਧਾਰਕਾਂ ਨੂੰ ਇਸ ’ਚ ਕੁੱਝ ਰਾਹਤ ਮਿਲੀ ਹੈ, ਉਨ੍ਹਾਂ ਨੂੰ ਜਮ੍ਹਾ ਕਰਨ ’ਤੇ ਕੋਈ ਫੀਸ ਨਹੀਂ ਦੇਣੀ ਹੋਵੇਗੀ ਸਗੋਂ ਨਿਕਾਸੀ ’ਤੇ 100 ਰੁਪਏ ਦੇਣੇ ਹੋਣਗੇ।

ਬਦਲੇਗਾ ਟ੍ਰੇਨਾਂ ਦਾ ਟਾਈਮ ਟੇਬਲ

ਭਾਰਤੀ ਰੇਲਵੇ ਵਿਭਾਗ ਦੇਸ਼ ਭਰ ’ਚ ਟ੍ਰੇਨਾਂ ਦੇ ਟਾਈਮ ਟੇਬਲ ’ਚ ਬਦਲਾਅ ਕਰਨ ਜਾ ਰਿਹਾ ਹੈ। ਪਹਿਲਾਂ 1 ਅਕਤੂਬਰ ਤੋਂ ਟ੍ਰੇਨਾਂ ਦੇ ਟਾਈਮ ਟੇਬਲ ’ਚ ਬਦਲਾਅ ਹੋਣ ਵਾਲਾ ਸੀ ਪਰ ਕਿਸੇ ਕਾਰਨਾਂ ਕਰ ਕੇ ਇਹ ਸਮਾਂ ਅੱਗੇ ਪੈ ਗਿਆ। ਹੁਣ 1 ਨਵੰਬਰ ਤੋਂ ਨਵੀਂ ਸਮਾਂ ਸਾਰਨੀ ਲਾਗੂ ਕੀਤੀ ਜਾਵੇਗੀ। ਇਸ ਤੋਂ ਬਾਅਦ 13,000 ਯਾਤਰੀ ਟ੍ਰੇਨਾਂ ਅਤੇ 7000 ਮਾਲਗੱਡੀਆਂ ਦਾ ਸਮਾਂ ਬਦਲੇਗਾ। ਦੇਸ਼ ’ਚ ਚੱਲਣ ਵਾਲੀਆਂ ਕਰੀਬ 30 ਰਾਜਧਾਨੀ ਟ੍ਰੇਨਾਂ ਦਾ ਸਮਾਂ ਵੀ 1 ਨਵੰਬਰ ਤੋਂ ਬਦਲ ਜਾਏਗਾ।

ਗੈਸ ਸਿਲੰਡਰ ਦੀ ਬੁਕਿੰਗ ਲਈ ਦੇਣਾ ਹੋਵੇਗਾ ਓ. ਟੀ. ਪੀ.

1 ਨਵੰਬਰ ਤੋਂ ਰਸੋਈ ਗੈਸ ਸਿਲੰਡਰ ਦੀ ਡਲਿਵਰੀ ਦੀ ਪੂਰੀ ਪ੍ਰਕਿਰਿਆ ਬਦਲਣ ਜਾ ਰਹੀ ਹੈ। ਗੈਸ ਬੁਕਿੰਗ ਤੋਂ ਬਾਅਦ ਗਾਹਕਾਂ ਦੇ ਮੋਬਾਇਲ ਨੰਬਰ ’ਤੇ ਇਕ ਓ. ਟੀ. ਪੀ. ਭੇਜਿਆ ਜਾਵੇਗਾ। ਜਦੋਂ ਸਿਲੰਡਰ ਡਲਿਵਰੀ ਲਈ ਆਵੇਗਾ ਤਾਂ ਤੁਹਾਨੂੰ ਇਸ ਓ. ਟੀ. ਪੀ. ਨੂੰ ਡਲਿਵਰੀ ਬੁਆਏ ਨਾਲ ਸ਼ੇਅਰ ਕਰਨਾ ਹੋਵੇਗਾ। ਇਕ ਵਾਰ ਇਸ ਕੋਡ ਦਾ ਸਿਸਟਮ ਨਾਲ ਮਿਲਾਨ ਹੋ ਜਾਣ ’ਤੇ ਗਾਹਕ ਨੂੰ ਸਿਲੰਡਰ ਦੀ ਡਲਿਵਰੀ ਹੀ ਮਿਲੇਗੀ।

ਹਰਿਆਣਾ ‘ਚ ਵੀ ਪਟਾਕਿਆਂ ਦੀ ਵਿਕਰੀ ‘ਤੇ ਲੱਗੀ ਪਾਬੰਦੀ

0

ਦਿੱਲੀ ਤੋਂ ਬਾਅਦ ਹੁਣ ਹਰਿਆਣਾ ਦੇ 14 ਜ਼ਿਲ੍ਹਿਆਂ ‘ਚ ਵੀ ਪਟਾਕਿਆਂ ‘ਤੇ ਪਾਬੰਦੀ ਲਗਾ ਦਿੱਤੀ ਗਈ ਹੈ। ਰਾਜ ਵਿੱਚ ਐਨਸੀਆਰ ਦੇ ਨਾਲ-ਨਾਲ 14 ਜ਼ਿਲ੍ਹਿਆਂ ਵਿੱਚ ਪਟਾਕਿਆਂ ਦੀ ਵਰਤੋਂ ਅਤੇ ਵਿਕਰੀ ‘ਤੇ ਪਾਬੰਦੀ ਲਗਾਈ ਗਈ ਹੈ।

ਦਿਸ਼ਾ ਨਿਰਦੇਸ਼ਾਂ ਅਨੁਸਾਰ ਲੋਕ ਸਿਰਫ਼ ਗ੍ਰੀਨ ਪਟਾਕੇ ਹੀ ਵਰਤ ਸਕਦੇ ਹਨ। ਸਟੇਟ ਡਿਜ਼ਾਸਟਰ ਮੈਨੇਜਮੈਂਟ ਅਥਾਰਟੀ ਨੇ ਸਮਾਂ ਵੀ ਤੈਅ ਕਰ ਦਿੱਤਾ ਹੈ। ਦੀਵਾਲੀ ‘ਤੇ ਸਿਰਫ਼ ਦੋ ਘੰਟੇ ਪਟਾਕੇ ਚਲਾਉਣ ਦੀ ਇਜਾਜ਼ਤ ਹੋਵੇਗੀ। ਇਸ ਦੌਰਾਨ ਪੁਲਿਸ ਟੀਮਾਂ ਵੀ ਨਿਰੀਖਣ ਕਰਨਗੀਆਂ।

ਹਰਿਆਣਾ ਸਰਕਾਰ ਨੇ ਦੀਵਾਲੀ, ਗੁਰਪੁਰਬ ਅਤੇ ਛੱਠ ਤਿਉਹਾਰ ਮੌਕੇ ਪਟਾਕਿਆਂ ਦੀ ਵਿਕਰੀ ਅਤੇ ਵਰਤੋਂ ਨੂੰ ਲੈ ਕੇ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਹਨ। ਐਨਸੀਆਰ ਵਿੱਚ ਪੈਂਦੇ ਸਾਰੇ 14  ਜ਼ਿਲ੍ਹਿਆਂ ਵਿੱਚ ਪਟਾਕਿਆਂ ਦੀ ਵਿਕਰੀ ਅਤੇ ਵਰਤੋਂ ‘ਤੇ ਪਾਬੰਦੀ ਲਗਾ ਦਿੱਤੀ ਗਈ ਹੈ।

ਇਨ੍ਹਾਂ ਜ਼ਿਲ੍ਹਿਆਂ ‘ਚ ਪਟਾਕਿਆਂ ‘ਤੇ ਪਾਬੰਦੀ

ਹਰਿਆਣਾ ਦੇ ਚਰਖੀ ਦਾਦਰੀ, ਫਰੀਦਾਬਾਦ, ਗੁਰੂਗ੍ਰਾਮ, ਝੱਜਰ, ਜੀਂਦ, ਕਰਨਾਲ, ਮਹਿੰਦਰਗੜ੍ਹ, ਨੂਹ, ਪਲਵਲ, ਪਾਣੀਪਤ, ਰੋਹਤਕ, ਰੇਵਾੜੀ ਅਤੇ ਸੋਨੀਪਤ ਜ਼ਿਲ੍ਹਿਆਂ ‘ਚ ਪਟਾਕਿਆਂ ‘ਤੇ ਪਾਬੰਦੀ ਹੈ।

ਜਾਰੀ ਹੋਏ ਦਿਸ਼ਾ ਨਿਰਦੇਸ਼ਾ ਅਨੁਸਾਰ ਦੀਵਾਲੀ ਮੌਕੇ ਰਾਤ 8 ਵਜੇ ਤੋਂ ਰਾਤ 10 ਵਜੇ ਤੱਕ ਗਰੀਨ ਪਟਾਕੇ ਚਲਾਏ ਜਾ ਸਕਦੇ ਹਨ। ਛਠ ਤਿਉਹਾਰ ‘ਤੇ ਸਵੇਰੇ 6 ਵਜੇ ਤੋਂ ਸਵੇਰੇ 8 ਵਜੇ ਤੱਕ ਪਟਾਕੇ ਚਲਾਏ ਜਾ ਸਕਣਗੇ। ਨਵੇਂ ਸਾਲ ਦੇ ਮੌਕੇ ‘ਤੇ ਰਾਤ 11:55 ਤੋਂ 12:30 ਵਜੇ ਤੱਕ ਹੀ ਪਟਾਕੇ ਚਲਾਏ ਜਾ ਸਕਦੇ ਹਨ। ਸਿਰਫ਼ ਲਾਇਸੰਸਸ਼ੁਦਾ ਵਿਕਰੇਤਾ ਹੀ ਪਟਾਕੇ ਵੇਚ ਸਕਣਗੇ। ਇਸ ਦੇ ਨਾਲ ਹੀ ਪਟਾਕਿਆਂ ਦੀ ਆਨਲਾਈਨ ਵਿਕਰੀ ‘ਤੇ ਪਾਬੰਦੀ ਲਗਾ ਦਿੱਤੀ ਗਈ ਹੈ।