Home Blog Page 2305

ਅਖਿਲੇਸ਼ ਯਾਦਵ ਨੇ ਚੋਣਾਂ ਨੂੰ ਲੈ ਕੇ ਦਿੱਤਾ ਵੱਡਾ ਬਿਆਨ

0

ਸਮਾਜਵਾਦੀ ਪਾਰਟੀ ਦੇ ਪ੍ਰਧਾਨ ਤੇ ਯੂਪੀ ਦੇ ਸਾਬਕਾ ਮੁੱਖ ਮੰਤਰੀ ਅਖਿਲੇਸ਼ ਯਾਦਵ ਨੇ ਚੋਣਾਂ ਨੂੰ ਲੈ ਕੇ ਵੱਡਾ ਬਿਆਨ ਦਿੱਤਾ ਹੈ। ਉਨ੍ਹਾਂ ਨੇ ਕਿਹਾ ਹੈ ਕਿ ਉਹ ਅਗਲੀਆਂ ਵਿਧਾਨ ਸਭਾ ਚੋਣਾਂ ਨਹੀਂ ਲੜਨਗੇ। ਆਜ਼ਮਗੜ੍ਹ ਦੇ ਸੰਸਦ ਮੈਂਬਰ ਅਖਿਲੇਸ਼ ਯਾਦਵ ਨੇ ਕਿਹਾ ਕਿ ਸਪਾ ਛੋਟੀਆਂ ਪਾਰਟੀਆਂ ਨਾਲ ਗਠਜੋੜ ਕਰੇਗੀ।

ਇਸ ਦੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਗਠਜੋੜ ਅਤੇ ਸੀਟਾਂ ਦੀ ਵੰਡ ਨੂੰ ਲੈ ਕੇ ਰਾਸ਼ਟਰੀ ਲੋਕ ਦਲ (ਆਰਐਲਡੀ) ਨਾਲ ਗੱਲਬਾਤ ਜਾਰੀ ਹੈ। ਇਸ ਤੋਂ ਪਹਿਲਾਂ ਐਤਵਾਰ ਨੂੰ ਹਰਦੋਈ ‘ਚ ਇੱਕ ਰੈਲੀ ‘ਚ ਅਖਿਲੇਸ਼ ਨੇ ਕਿਹਾ ਕਿ ਮੁੱਖ ਮੰਤਰੀ ਯੋਗੀ ਆਦਿਿਤਆਨਾਥ ਦੇ ਸਿਰਫ ਦੋ ਕੰਮ ਹਨ। ਇੱਕ ਤਾਂ ਐੱਸ.ਪੀ ਦੇ ਕੰਮਾਂ ਦੇ ਨਾਂ ਬਦਲਣ ਦਾ ਅਤੇ ਦੂਜਾ ਪਖਾਨੇ ਬਣਾਉਣ ਦਾ।

ਪ੍ਰਿਯੰਕਾ ਗਾਂਧੀ ਨੇ ਔਰਤਾਂ ਲਈ ਵੱਖਰਾ ਮੈਨੀਫੈਸਟੋ ਕੀਤਾ ਜਾਰੀ, ਕਈ ਚੀਜ਼ਾਂ ਦੇਣ ਦਾ ਕੀਤਾ ਦਾਅਵਾ

0

ਕਾਂਗਰਸ ਜਨਰਲ ਸਕੱਤਰ ਅਤੇ ਪਾਰਟੀ ਦੀ ਉੱਤਰ ਪ੍ਰਦੇਸ਼ ਇੰਚਾਰਜ ਪ੍ਰਿਅੰਕਾ ਗਾਂਧੀ ਵਾਡਰਾ ਨੇ ਸੋਮਵਾਰ ਨੂੰ ਕਿਹਾ ਕਿ ਉਨ੍ਹਾਂ ਦੀ ਪਾਰਟੀ ਨੇ ਔਰਤਾਂ ਲਈ ਵੱਖਰਾ ਚੋਣ ਮਨੋਰਥ ਪੱਤਰ ਤਿਆਰ ਕੀਤਾ ਹੈ।

ਪ੍ਰਿਅੰਕਾ ਨੇ ਟਵੀਟ ਕੀਤਾ, ”ਉੱਤਰ ਪ੍ਰਦੇਸ਼ ਦੀਆਂ ਮੇਰੀਆਂ ਪਿਆਰੀਆਂ ਭੈਣਾਂ, ਤੁਹਾਡਾ ਹਰ ਦਿਨ ਸੰਘਰਸ਼ਾਂ ਨਾਲ ਭਰਿਆ ਹੁੰਦਾ ਹੈ। ਇਸ ਨੂੰ ਸਮਝਦੇ ਹੋਏ ਕਾਂਗਰਸ ਪਾਰਟੀ ਨੇ ਵੱਖਰਾ ਮਹਿਲਾ ਮੈਨੀਫੈਸਟੋ ਤਿਆਰ ਕਰ ਲਿਆ ਹੈ ਇਸ ਦੇ ਨਾਲ ਹੀ ਸੂਬੇ ਦੀਆਂ ਸਰਕਾਰੀ ਬੱਸਾਂ ਵਿੱਚ ਔਰਤਾਂ ਲਈ ਮੁਫ਼ਤ ਸਫ਼ਰ ਦਾ ਪ੍ਰਬੰਧ ਕੀਤਾ ਜਾਵੇਗਾ।

ਨਵੰਬਰ ਦੇ ਮਹੀਨੇ ‘ਚ ਲਾਂਚ ਹੋਣਗੇ ਸ਼ਾਨਦਾਰ ਸਮਾਰਟਫੋਨ, ਜਾਣੋ ਕੀਮਤਾਂ ਅਤੇ ਵਿਸ਼ੇਸ਼ਤਾਵਾਂ

0

ਭਾਰਤ ’ਚ ਨਵੰਬਰ ਮਹੀਨੇ ’ਚ ਕਈ ਸ਼ਾਨਦਾਰ ਸਮਾਰਟਫੋਨ ਲਾਂਚ ਹੋਣ ਵਾਲੇ ਹਨ। ਇਨ੍ਹਾਂ ’ਚ 2 ਸਸਤੇ ਸਮਾਰਟਫੋਨ Poco M4 Pro 5G ਅਤੇ Lava Agni ਵੀ ਸ਼ਾਮਲ ਹੋਣਗੇ। ਇਨ੍ਹਾਂ ਦੋਵਾਂ ਨੂੰ ਇਕ ਹੀ ਦਿਨ, 9 ਨਵੰਬਰ ਨੂੰ ਲਾਂਚ ਕੀਤਾ ਜਾਵੇਗਾ। ਆਓ ਜਾਣਦੇ ਹਾਂ ਇਨ੍ਹਾਂ ਸਾਰੇ ਅਪਕਮਿੰਗ ਸਮਾਰਟਫੋਨਾਂ ਬਾਰੇ…

LAVA Agni 5G
– 9 ਨਵੰਬਰ ਨੂੰ ਲਾਂਚ ਹੋਵੇਗਾ ਲਾਵਾ ਦਾ ਪਹਿਲਾ ਇਹ 5ਜੀ ਸਮਾਰਟਫੋਨ।
– ਇਸ ਨੂੰ 9,999 ਰੁਪਏ ਦੀ ਕੀਮਤ ਨਾਲ ਲਿਆਇਆ ਜਾ ਸਕਦਾ ਹੈ।
– ਇਸ ਵਿਚ 90Hz ਦੇ ਰਿਫ੍ਰੈਸ਼ ਰੇਟ ਵਾਲੀ ਡਿਸਪਲੇਅ ਮਿਲੇਗੀ।

Poco M4 Pro 5G
ਇਸ ਫੋਨ ਦੀ ਵੀ ਗਲੋਬਲ ਲਾਂਚਿੰਗ 9 ਨਵੰਬਰ ਨੂੰ ਹੋਵੇਗੀ।
– ਇਸ ਵਿਚ 6.50 ਇੰਚ ਦੀ ਡਿਸਪਲੇਅ ਦਿੱਤੀ ਗਈ ਹੋਵੇਗੀ।
– ਇਹ ਫੋਨ ਐਂਡਰਾਇਡ 11 ਆਪਰੇਟਿੰਗ ਸਿਸਟਮ ’ਤੇ ਕੰਮ ਕਰੇਗਾ।
– ਇਸ ਵਿਚ 48 ਮੈਗਾਪਿਕਸਲ ਲੈੱਨਜ਼, 2 ਮੈਗਾਪਿਕਸਲ ਮੈਕ੍ਰੋ ਅਤੇ 2 ਮੈਗਾਪਿਕਸਲ ਡੈੱਪਥ ਸੈਂਸਰ ਦਿੱਤਾ ਜਾ ਸਕਦਾ ਹੈ।

Redmi Note 11 ਸੀਰੀਜ਼
– ਇਸੇ ਮਹੀਨੇ ਭਾਰਤ ’ਚ Redmi Note 11 ਸੀਰੀਜ਼ ਨੂੰ ਲਾਂਚ ਕੀਤਾ ਜਾਵੇਗਾ।
– ਇਸ ਸੀਰੀਜ਼ ਤਹਿਤ Redmi Note 11 , Redmi Note 11 Pro ਅਤੇ Redmi Note 11 Pro Plus ਸਮਾਰਟਫੋਨ ਲਿਆਏ ਜਾਣਗੇ।
– Redmi Note 11 5G ’ਚ 50 ਮੈਗਾਪਿਕਸਲ ਦਾ ਕੈਮਰਾ ਮਿਲੇਗਾ, ਜਦਕਿ ਇਸ ਦੇ ਪ੍ਰੋ ਮਾਡਲਾਂ ’ਚ 108 ਮੈਗਾਪਿਕਸਲ ਦਾ ਕੈਮਰਾ ਮਿਲੇਗਾ।
– ਇਨ੍ਹਾਂ ’ਚ 6.6 ਇੰਚ ਦੀ ਡਿਸਪਲੇਅ ਮਿਲੇਗੀ ਜੋ ਕਿ 90Hz ਰਿਫ੍ਰੈਸ਼ ਰੇਟ ਨੂੰ ਸਪੋਰਟ ਕਰੇਗੀ।

Moto G51 5G
– ਇਸ ਫੋਨ ਨੂੰ ਸਨੈਪਡ੍ਰੈਗਨ 750G ਪ੍ਰੋਸੈਸਰ, 4 ਜੀ.ਬੀ. ਰੈਮ ਅਤੇ 128 ਜੀ.ਬੀ. ਇੰਟਰਨਲ ਸਟੋਰੇਜ ਨਾਲ ਲਿਆਇਆ ਜਾਵੇਗਾ।
– 5ਜੀ ਦੀ ਸਪੋਰਟ ਨਾਲ ਆਉਣ ਵਾਲੇ ਇਸ ਫੋਨ ’ਚ 50 ਮੈਗਾਪਿਕਸਲ ਦਾ ਟ੍ਰਿਪਲ ਰੀਅਰ ਕੈਮਰਾ ਸੈੱਟਅਪ ਮਿਲੇਗਾ।

Oppo Foldable Phone
– ਓਪੋ ਨਵੰਬਰ ’ਚ ਆਪਣੇ ਫੋਲਡੇਬਲ ਸਮਾਰਟਫੋਨ ਨੂੰ ਲਾਂਚ ਕਰ ਸਕਦੀ ਹੈ।
– ਇਸ ਨੂੰ 8 ਇੰਚ ਦੀ OLED ਡਿਸਪਲੇਅ ਨਾਲ ਲਿਆਇਆ ਜਾਵੇਗਾ ਜੋ ਕਿ 120Hz ਰਿਫ੍ਰੈਸ਼ ਰੇਟ ਨੂੰ ਸਪੋਰਟ ਕਰੇਗੀ।
– ਸਨੈਪਡ੍ਰੈਗਨ 888 ਪ੍ਰੋਸੈਸਰ ਨਾਲ ਲੈਸ ਇਸ ਫੋਨ ਨੂੰ 50 ਮੈਗਾਪਿਕਸਲ ਦਾ ਕੈਮਰਾ ਮਿਲੇਗਾ।

ਰਾਤ ਸਮੇਂ ਦੁੱਧ ਪੀਣ ਨਾਲ ਕਿਸ ਸਮੱਸਿਆ ਤੋਂ ਮਿਲਦੀ ਹੈ ਰਾਹਤ, ਜਾਣੋ

0

ਕਈ ਵਾਰ ਰਾਤ ਨੂੰ ਸੌਣ ਤੋਂ ਪਹਿਲਾਂ ਕੋਸਾ ਦੁੱਧ ਪੀਣ ਦੀ ਸਲਾਹ ਦਿੱਤੀ ਜਾਂਦੀ ਹੈ। ਇਸ ਦੇ ਕਈ ਕਾਰਨ ਹਨ। ਵਿਗਿਆਨੀਆਂ ਨੇ ਰਾਤ ਨੂੰ ਦੁੱਧ ਪੀਣ ਦਾ ਨਵਾਂ ਕਾਰਨ ਦੱਸਿਆ ਹੈ। ਇਸ ਲਈ ਜੇਕਰ ਤੁਸੀਂ ਚੰਗੀ ਨੀਂਦ ਲੈਣਾ ਚਾਹੁੰਦੇ ਹੋ ਤਾਂ ਰਾਤ ਨੂੰ ਕੋਸਾ ਦੁੱਧ ਪੀਓ। ਇਹ ਤੁਹਾਡੀ ਨੀਂਦ ਨਾ ਆਉਣ ਦੀ ਸਮੱਸਿਆ ਨੂੰ ਹੱਲ ਕਰ ਸਕਦਾ ਹੈ।

ਚੀਨ ਦੀ ਨੈਸ਼ਨਲ ਨੈਚੁਰਲ ਸਾਇੰਸ ਫਾਊਂਡੇਸ਼ਨ ਦੀ ਖੋਜ ‘ਚ ਇਹ ਗੱਲ ਸਾਹਮਣੇ ਆਈ ਹੈ। ਖੋਜਕਰਤਾਵਾਂ ਦਾ ਕਹਿਣਾ ਹੈ ਕਿ ਖੋਜ ਵਿੱਚ ਇਹ ਸਾਬਤ ਹੋ ਗਿਆ ਹੈ ਕਿ ਕੋਸੇ ਦੁੱਧ ਨਾਲ ਇਨਸੌਮਨੀਆ ਦੀ ਸ਼ਿਕਾਇਤ ਤੋਂ ਰਾਹਤ ਮਿਲਦੀ ਹੈ।

ਦੁੱਧ ਇੰਸੌਮਨੀਆ ਤੋਂ ਕਿਵੇਂ ਛੁਟਕਾਰਾ ਪਾਉਂਦਾ ਹੈ ਖੋਜਕਰਤਾਵਾਂ ਦੇ ਅਨੁਸਾਰ, ਦੁੱਧ ਵਿੱਚ ਟ੍ਰਿਪਟੋਫੈਨ ਨਾਮਕ ਅਮੀਨੋ ਐਸਿਡ ਪਾਇਆ ਜਾਂਦਾ ਹੈ। ਇਸ ਤੋਂ ਇਲਾਵਾ ਰਿਸਰਚ ਦੌਰਾਨ ਇਹ ਗੱਲ ਵੀ ਸਾਹਮਣੇ ਆਈ ਕਿ ਦੁੱਧ ‘ਚ ਪੇਪਟਾਇਡ ਕੈਸੀਨ ਹਾਈਡ੍ਰੋਲਾਇਜੇਟ ਵੀ ਪਾਇਆ ਜਾਂਦਾ ਹੈ, ਜੋ ਤਣਾਅ ਨੂੰ ਘੱਟ ਕਰਦਾ ਹੈ ਅਤੇ ਨੀਂਦ ਨੂੰ ਵੀ ਬਿਹਤਰ ਬਣਾਉਂਦਾ ਹੈ। ਇਹ ਦੋ ਚੀਜ਼ਾਂ ਮਿਲ ਕੇ ਅਨਸੌਮਨੀਆ ਦੀ ਸਮੱਸਿਆ ਨੂੰ ਦੂਰ ਕਰਦੀਆਂ ਹਨ।

ਇਸ ਸੰਬੰਧ ‘ਚ ਖੋਜਕਰਤਾ ਲਿਨ ਜ਼ੇਂਗ ਦਾ ਕਹਿਣਾ ਹੈ, ”ਅਸੀਂ ਇਹ ਪਤਾ ਕਰਨਾ ਚਾਹੁੰਦੇ ਸੀ ਕਿ ਦੁੱਧ ਨਾਲ ਨੀਂਦ ਦਾ ਕੋਈ ਸੰਬੰਧ ਹੈ ਜਾਂ ਨਹੀਂ। ਖੋਜ ਦੌਰਾਨ ਚੂਹੇ ‘ਤੇ ਨੀਂਦ ਦਾ ਟੈਸਟ ਕੀਤਾ ਗਿਆ। ਰਿਪੋਰਟ ‘ਚ ਪਾਇਆ ਗਿਆ ਕਿ ਦੁੱਧ ‘ਚ ਮੌਜੂਦ ਖਾਸ ਕਿਸਮ ਦੇ ਪੇਪਟਾਇਡ ਨੀਂਦ ਲਿਆਉਣ ‘ਚ ਮਦਦ ਕਰਦੇ ਹਨ।

ਦਿਲ ਦੀਆਂ ਬਿਮਾਰੀਆਂ ਦਾ ਖ਼ਤਰਾ ਵੀ ਘਟਾਉਂਦਾ ਹੈ

ਇੰਗਲੈਂਡ ਦੇ ਖੋਜਕਰਤਾਵਾਂ ਦਾ ਕਹਿਣਾ ਹੈ ਕਿ ਜੇਕਰ ਤੁਸੀਂ ਦਿਲ ਦੀਆਂ ਬਿਮਾਰੀਆਂ ਅਤੇ ਸਟ੍ਰੋਕ ਦੇ ਖ਼ਤਰੇ ਨੂੰ 14 ਪ੍ਰਤੀਸ਼ਤ ਤੱਕ ਘੱਟ ਕਰਨਾ ਚਾਹੁੰਦੇ ਹੋ ਤਾਂ ਰੋਜ਼ਾਨਾ ਇੱਕ ਗਲਾਸ ਦੁੱਧ ਪੀਓ। ਜੋ ਲੋਕ ਰੋਜ਼ਾਨਾ ਇੱਕ ਗਲਾਸ ਦੁੱਧ ਪੀਂਦੇ ਹਨ, ਉਨ੍ਹਾਂ ਵਿੱਚ ਕੋਲੈਸਟ੍ਰੋਲ ਦਾ ਪੱਧਰ ਘੱਟ ਰਹਿੰਦਾ ਹੈ। ਇਸ ਲਈ ਦਿਲ ਦੀਆਂ ਬਿਮਾਰੀਆਂ ਦਾ ਖ਼ਤਰਾ ਘੱਟ ਹੁੰਦਾ ਹੈ। ਜਦੋਂ ਸਰੀਰ ਵਿੱਚ ਕੋਲੈਸਟ੍ਰੋਲ ਦਾ ਪੱਧਰ ਵਧਦਾ ਹੈ ਤਾਂ ਧਮਨੀਆਂ ਵਿੱਚ ਰੁਕਾਵਟਾਂ ਬਣ ਜਾਂਦੀਆਂ ਹਨ। ਇਸ ਦੇ ਨਤੀਜੇ ਵਜੋਂ ਦਿਲ ਦੇ ਦੌਰੇ ਅਤੇ ਸਟ੍ਰੋਕ ਦਾ ਖ਼ਤਰਾ ਵੱਧ ਜਾਂਦਾ ਹੈ।

ਇਸ ਦੇ ਨਾਲ ਹੀ ਲੋਕਾਂ ਵਿੱਚ ਇਹ ਵਿਸ਼ਵਾਸ ਹੈ ਕਿ ਦੁੱਧ ਪੀਣ ਨਾਲ ਸ਼ੂਗਰ ਦਾ ਖ਼ਤਰਾ ਵੱਧ ਜਾਂਦਾ ਹੈ ਪਰ ਨਵੀਂ ਖੋਜ ਵਿੱਚ ਖੋਜਕਾਰਾਂ ਨੇ ਦਾਅਵਾ ਕੀਤਾ ਹੈ ਕਿ ਘੱਟ ਜਾਂ ਵੱਧ ਦੁੱਧ ਪੀਣ ਨਾਲ ਸ਼ੂਗਰ ਹੋਣ ਦਾ ਕੋਈ ਸਬੂਤ ਨਹੀਂ ਹੈ। ਦੁੱਧ ਹੱਡੀਆਂ ਲਈ ਬਹੁਤ ਜ਼ਰੂਰੀ ਹੈ ਅਤੇ ਵਿਟਾਮਿਨ ਅਤੇ ਪ੍ਰੋਟੀਨ ਦੀ ਕਮੀ ਨੂੰ ਵੀ ਪੂਰਾ ਕਰਦਾ ਹੈ

ਹਰ ਰੋਜ਼ ਸਵੇਰੇ ਆਂਡੇ ਖਾਣ ਨਾਲ ਹੁੰਦੇ ਹਨ ਫਾਇਦੇ, ਕਈ ਰੋਗਾਂ ਤੋਂ ਮਿਲਦਾ ਹੈ ਰਾਹਤ, ਜਾਣੋ

0

ਬਹੁਤ ਸਾਰੇ ਲੋਕ ਆਂਡੇ ਖਾਣ ਦੇ ਸ਼ੌਕਿਨ ਹਨ। ਅੰਡੇ ‘ਚ ਵਿਟਾਮਿਨ, ਫਾਸਫੋਰਸ, ਕੈਲਸ਼ੀਅਮ, ਜਿੰਕ, ਬੀ-5, ਬੀ-12, ਬੀ-2, ਡੀ, ਈ, ਕੇ, ਬੀ-6 ਅਤੇ ਕਈ ਹੋਰ ਬਹੁਤ ਸਾਰੇ ਪੋਸ਼ਕ ਤੱਤ ਪਾਏ ਜਾਂਦੇ ਹਨ। ਇਸ ਤੋਂ ਇਲਾਵਾ ਇਸ ‘ਚ 70 ਕੈਲੋਰੀ, 6 ਕੈਲੋਰੀ, 6 ਗ੍ਰਾਮ ਪ੍ਰੋਟੀਨ ਅਤੇ 5 ਗ੍ਰਾਮ ਹੈਲਦੀ ਫੈਟ ਵੀ ਹੁੰਦੀ ਹੈ। ਜੋ ਸਰੀਰ ਨੂੰ ਸਿਹਤਮੰਦ ਰੱਖਣ ਦਾ ਕੰਮ ਕਰਦੀ ਹੈ। ਰੋਜ਼ਾਨਾ 2 ਆਂਡੇ ਖਾਣ ਨਾਲ ਸਰੀਰ ਕਈ ਬੀਮਾਰੀਆਂ ਤੋਂ ਬਚਿਆ ਰਹਿੰਦਾ ਹੈ। ਆਂਡੇ ਨੂੰ ਬ੍ਰੇਕਫਾਸਟ ਦੇ ਰੂਪ ‘ਚ ਖਾਣ ਨਾਲ ਸਰੀਰ ਨੂੰ ਸਭ ਤੋਂ ਜ਼ਿਆਦਾ ਫ਼ਾਇਦਾ ਮਿਲਦਾ ਹੈ। ਅੱਜ ਅਸੀਂ ਤੁਹਾਨੂੰ ਰੋਜ਼ਾਨਾ ਆਂਡੇ ਖਾਣ ਨਾਲ ਸਰੀਰ ਨੂੰ ਹੋਣ ਵਾਲੇ ਫ਼ਾਇਦਿਆਂ ਬਾਰੇ ਦੱਸਣ ਜਾ ਰਹੇ ਹਾਂ….

ਸਿਹਤਮੰਦ ਦਿਮਾਗ
ਕੋਲੀਨ ਇਕ ਨਿਊਟ੍ਰੀਐਂਟ ਹੈ, ਜੋ ਦਿਮਾਗ ਨੂੰ ਸਿਗਨਲ ਦੇਣ ਦਾ ਕੰਮ ਕਰਦਾ ਹੈ। ਅੰਡੇ ‘ਚ ਕੋਲੀਨ ਦੀ ਮਾਤਰਾ ਜ਼ਿਆਦਾ ਹੁੰਦੀ ਹੈ। ਇਸ ਦੀ ਵਰਤੋਂ ਕਰਨ ਨਾਲ ਦਿਮਾਗ ਦਾ ਸੰਤੁਲਨ ਠੀਕ ਰੱਖਣ ਦੇ ਨਾਲ ਨਾਲ ਯਾਦਦਾਸ਼ਤ ਵੀ ਵਧਦੀ ਹੈ। ਰੋਜ਼ਾਨਾ ਅੰਡੇ ਖਾਣ ਨਾਲ ਦਿਮਾਗ ਤੇਜ਼ ਹੁੰਦਾ ਹੈ।

ਆਇਰਨ ਦੀ ਘਾਟ ਨੂੰ ਕਰੇ ਦੂਰ
ਜੇ ਤੁਹਾਡੇ ਸਰੀਰ ‘ਚ ਆਇਰਨ ਦੀ ਘਾਟ ਹੈ ਤਾਂ ਰੋਜ਼ਾਨਾ ਅੰਡਾ ਖਾਣਾ ਤੁਹਾਡੇ ਲਈ ਫ਼ਾਇਦੇਮੰਦ ਹੁੰਦਾ ਹੈ। ਅੰਡੇ ਦੇ ਪੀਲੇ ਵਾਲੇ ਹਿੱਸੇ ‘ਚ ਸਭ ਤੋਂ ਜ਼ਿਆਦਾ ਆਇਰਨ ਮੌਜੂਦ ਹੁੰਦਾ ਹੈ। ਕੁਝ ਦਿਨਾਂ ਤਕ ਇਸ ਨੂੰ ਖਾਣ ਨਾਲ ਆਇਰਨ ਦੀ ਘਾਟ ਦੂਰ ਹੋ ਜਾਵੇਗੀ।

ਦੰਦਾਂ ਅਤੇ ਹੱਡੀਆਂ ਲਈ ਫ਼ਾਇਦੇਮੰਦ
ਆਂਡੇ ‘ਚ ਵਿਟਾਮਿਨ-ਡੀ ਅਤੇ ਪ੍ਰੋਟੀਨ ਦੀ ਭਰਮਾਰ ਹੁੰਦੀ ਹੈ। ਜਿਨ੍ਹਾਂ ਲੋਕਾਂ ਦੇ ਹੱਥਾਂ-ਪੈਰਾਂ ਅਤੇ ਸਰੀਰ ਦੇ ਬਾਕੀ ਹਿੱਸੇ ‘ਚ ਦਰਦ ਰਹਿੰਦਾ ਹੈ, ਉਨ੍ਹਾਂ ਨੂੰ ਰੋਜ਼ਾਨਾ ਅੰਡਾ ਜ਼ਰੂਰ ਖਾਣਾ ਚਾਹੀਦਾ ਹੈ। ਆਂਡੇ ਖਾਣ ਨਾਲ ਦਰਦ ਘੱਟ ਹੋਣ ਦੇ ਨਾਲ-ਨਾਲ ਹੱਡੀਆਂ ਵੀ ਮਜ਼ਬੂਤ ਹੁੰਦੀਆਂ ਹਨ।

ਸਿਹਤਮੰਦ ਦਿਲ
ਰੋਜ਼ਾਨਾ 2 ਆਂਡੇ ਖਾਣ ਨਾਲ ਬੈਡ ਕੋਲੈਸਟਰੋਲ ਦੀ ਮਾਤਰਾ ਘੱਟ ਹੋ ਜਾਂਦੀ ਹੈ। ਇਸ ਨਾਲ ਗੁਡ ਕੋਲੈਸਟਰੋਲ ਸਰੀਰ ‘ਚ ਵਧਣ ਨਾਲ ਦਿਲ ਸਬੰਧੀ ਸਮੱਸਿਆਵਾਂ ਨਹੀਂ ਹੁੰਦੀਆਂ। ਜੇ ਤੁਹਾਨੂੰ ਦਿਲ ਨਾਲ ਸਬੰਧੀ ਕੋਈ ਵੀ ਸਮੱਸਿਆ ਹੈ ਤਾਂ ਰੋਜ਼ਾਨਾ ਅੰਡੇ ਦੀ ਵਰਤੋਂ ਕਰੋ। ਕੁਝ ਹੀ ਦਿਨਾਂ ‘ਚ ਫਰਕ ਦਿਖਾਈ ਦੇਣ ਲੱਗੇਗਾ।

ਅੱਖਾਂ ਲਈ ਬਿਹਤਰੀਨ
ਆਂਡੇ ‘ਚ ਲੁਈਟੇਨ, ਜੈਕਸਾਥਿਨ ਵਰਗੇ ਐਂਟੀਆਕਸੀਡੈਂਟ ਮੌਜੂਦ ਹੁੰਦੇ ਹਨ। ਜੋ ਅੱਖਾਂ ਦੇ ਰੈਟਿਨਾ ਨੂੰ ਸਿਹਤਮੰਦ ਰੱਖਣ ਦਾ ਕੰਮ ਕਰਦੇ ਹਨ। ਰੋਜ਼ਾਨਾ ਆਂਡੇ ਖਾਣ ਨਾਲ ਮੋਤੀਆਬਿੰਦ ਦੀ ਸਮੱਸਿਆ ਤੋਂ ਬਚਿਆ ਜਾ ਸਕਦਾ ਹੈ। ਜੇ ਤੁਹਾਡੀ ਅੱਖਾਂ ਦੀ ਰੋਸ਼ਨੀ ਘੱਟ ਹੋ ਰਹੀ ਹੈ ਤਾਂ ਅੰਡੇ ਖਾਣੇ ਸ਼ੁਰੂ ਕਰ ਦਿਓ।

ਮੋਟਾਪਾ ਘੱਟ ਕਰੇ
ਕੁਝ ਲੋਕਾਂ ਦਾ ਮੰਨਣਾ ਹੈ ਕਿ ਆਂਡੇ ਖਾਣ ਨਾਲ ਭਾਰ ਵਧਦਾ ਹੈ ਪਰ ਇਹ ਗਲਤ ਹੈ। ਰੋਜ਼ਾਨਾ 2 ਆਂਡੇ ਦੀ ਵਰਤੋਂ ਕਰਨ ਨਾਲ ਸਰੀਰ ਨੂੰ ਪੂਰੇ ਨਿਊਟ੍ਰੀਐਂਟ ਮਿਲ ਜਾਂਦੇ ਹਨ। ਇਸ ਦੇ ਨਾਲ ਹੀ ਆਂਡੇ ਖਾਣ ਨਾਲ ਭੁੱਖ ਵੀ ਨਹੀਂ ਲੱਗਦੀ ਅਤੇ ਭਾਰ ਵੀ ਕੰਟਰੋਲ ‘ਚ ਰਹਿੰਦਾ ਹੈ।

ਬ੍ਰੈਸਟ ਕੈਂਸਰ
ਆਂਡੇ ‘ਚ ਮੌਜੂਦ ਫੋਲਿਕ ਐਸਿਡ ਅਤੇ ਵਿਟਾਮਿਨ 12 ਬ੍ਰੈਸਟ ਕੈਂਸਰ ਤੋਂ ਬਚਾਉਂਦਾ ਹੈ। ਰੋਜ਼ਾਨਾ 2 ਆਂਡੇ ਖਾਣ ਨਾਲ ਇਸ ਖ਼ਤਰਨਾਕ ਬੀਮਾਰੀ ਤੋਂ ਬਚਿਆ ਜਾ ਸਕਦਾ ਹੈ।

ਜਾਣੋ ਕਿਹੜੇ ਲੋਕਾਂ ਨੂੰ ਨਹੀਂ ਖਾਣਾ ਚਾਹੀਦਾ ਅੰਡਾ
ਹਾਈ ਬਲੱਡ ਪ੍ਰੈਸ਼ਰ, ਸ਼ੂਗਰ, ਹਾਰਟ ਪੇਸ਼ੇਂਟ ਨੂੰ ਅੰਡੇ ਦੀ ਵਰਤੋਂ ਕਰਨ ਤੋਂ ਪਹਿਲਾਂ ਡਾਕਟਰ ਦੀ ਸਲਾਹ ਜ਼ਰੂਰ ਲੈਣੀ ਚਾਹੀਦੀ ਹੈ। ਇਸ ਤੋਂ ਇਲਾਵਾ ਇਨ੍ਹਾਂ ਲੋਕਾਂ ਨੂੰ ਕਦੇਂ ਵੀ ਕੱਚਾ ਅੰਡੇ ਨਹੀਂ ਖਾਣਾ ਚਾਹੀਦਾ। ਇਸ ਨਾਲ ਕੋਲੈਸਟ੍ਰੋਲ ਦੀ ਮਾਤਰਾ ਜ਼ਿਆਦਾ ਹੋਣ ਦੇ ਕਾਰਨ ਦਿਲ ਨੂੰ ਨੁਕਸਾਨ ਪਹੁੰਚਦਾ ਹੈ।

ਹੁਣ ਬਿਨ੍ਹਾਂ ਚਿੰਤਾ ਸਫ਼ਰ ਕਰ ਸਕਦੇ ਹੋ, Australia ਨੇ ਭਾਰਤ ਦੀ ਵੈਕਸੀਨ ਨੂੰ ਦਿੱਤੀ ਮਨਜ਼ੂਰੀ

0

ਭਾਰਤ ਬਾਇਓਟੈਕ ਦੀ ਕੋਵੈਕਸਿਨ ਨੂੰ ਲੈ ਕੇ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ। ਹੁਣ ਜਿਨ੍ਹਾਂ ਭਾਰਤੀ ਨਾਗਰਿਕਾਂ ਨੂੰ ਕੋਵੈਕਸਿਨ ਦੀ ਡੋਜ਼ ਲੱਗੀ ਹੈ ਉਹ ਆਸਟ੍ਰੇਲੀਆ ਦੀ ਯਾਤਰਾ ਕਰ ਸਕਣਗੇ। ਜੀ ਹਾਂ ਹਾਲ ਹੀ ਵਿੱਚ ਆਸਟ੍ਰੇਲੀਆ ਨੇ ਭਾਰਤ ਬਾਇਓਟੈਕ ਦੀ ਕੋਰੋਨਾ ਵੈਕਸੀਨ ਕੋਵੈਕਸਿਨ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਸ ਦੇ ਅਨੁਸਾਰ ਹੁਣ ਜਿਨ੍ਹਾਂ ਭਾਰਤੀਆਂ ਨੂੰ ਕੋਵੈਕਸਿਨ ਦੀਆਂ ਦੋਵੇਂ ਡੋਜ਼ ਲੱਗੀ ਹੈ ਉਹ ਆਸਟ੍ਰੇਲੀਆ ਦੀ ਯਾਤਰਾ ਕਰ ਸਕਣਗੇ।

ਦੱਸ ਦਈਏ ਕਿ ਆਸਟ੍ਰੇਲੀਆ ਦੀ ਸਰਕਾਰ ਨੇ ਕੋਰੋਨਾ ਵਾਇਰਸ ਦੀ ਦੋ ਵੈਕਸੀਨ ਨੂੰ ਮਨਜ਼ੂਰੀ ਦੇ ਦਿੱਤੀ ਹੈ ਇਹਨਾਂ ਵਿੱਚ ਭਾਰਤ ਦੀ ਸਵਦੇਸ਼ੀ ਵੈਕਸੀਨ ਕੋਵੈਕਸੀਨ ਸ਼ਾਮਲ ਹੈ ਜਿਸ ਨੂੰ ਹੈਦਰਾਬਾਦ ਦੀ ਕੰਪਨੀ ਭਾਰਤ ਬਾਇਓਟੈਕ ਨੇ ਵਿਕਸਿਤ ਕੀਤਾ ਹੈ। ਸਰਕਾਰ ਨੇ ਟੂਰਿਸਟ ਦੇ ਵੈਕਸੀਨੇਸ਼ਨ ਸਟੇਟਸ ਵਿੱਚ ਵੈਕਸੀਨ ਨੂੰ ਮਾਨਤਾ ਦਿੱਤੀ ਹੈ, ਜਿਸ ਦਾ ਮਤਲੱਬ ਹੈ ਕਿ ਹੁਣ ਤੁਸੀ ਬਿਨਾਂ ਪਾਬੰਦੀ ਦੇ ਆਸਟ੍ਰੇਲੀਆ ਦੀ ਯਾਤਰਾ ਕਰ ਸਕਣਗੇ ।

COP 26 ਸੰਮੇਲਨ ‘ਚ ਸ਼ਾਮਿਲ ਹੋਣ ਲਈ ਗਲਾਸਗੋ ਪਹੁੰਚੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ

0

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਲਵਾਯੂ ਪਰਿਵਰਤਨ ‘ਤੇ ਹੋ ਰਹੀ 26ਵੀਂ ਕਾਰਪੋਰੇਸ਼ਨ ਆਫ ਪਾਰਟੀਜ਼ ਵਿਚ ਹਿੱਸਾ ਲੈਣ ਲਈ ਗਲਾਸਗੋ ਪਹੁੰਚ ਗਏ ਹਨ। ਪੀ.ਐੱਮ. ਮੋਦੀ 1 ਅਤੇ 2 ਨਵੰਬਰ ਨੂੰ ਦੋ ਦਿਨ ਦੇ ਦੌਰੇ ‘ਤੇ ਗਲਾਸਗੋ ਰਹਿਣਗੇ। ਇਸ ਦੌਰਾਨ ਸੋਮਵਾਰ ਸ਼ਾਮ ਨੂੰ ਪੀ.ਐੱਮ. ਮੋਦੀ ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਨਾਲ ਦੋ-ਪੱਖੀ ਬੈਠਕ ਵੀ ਕਰਨਗੇ।

ਸੰਯੁਕਤ ਰਾਸ਼ਟਰ ਫਰੇਮਵਰਕ ਕਨਵੈਨਸ਼ਨ ਆਨ ਕਲਾਈਮੇਟ ਚੇਂਜ ਦੁਆਰਾ ਆਯੋਜਿਤ ਕੀਤੀ ਜਾ ਰਹੀ 26ਵੀਂ ਕਾਨਫ਼ਰੰਸ ਆਫ਼ ਪਾਰਟੀਜ਼ ਐਤਵਾਰ ਤੋਂ ਗਲਾਸਗੋ, ਸਕਾਟਲੈਂਡ ਵਿੱਚ ਸ਼ੁਰੂ ਹੋ ਗਈ ਹੈ ਅਤੇ 12 ਨਵੰਬਰ ਤੱਕ ਚੱਲੇਗੀ। ਇਸ ਸੰਮੇਲਨ ਵਿੱਚ ਲਗਭਗ 200 ਦੇਸ਼ਾਂ ਦੇ ਡੈਲੀਗੇਟ ਹਿੱਸਾ ਲੈ ਰਹੇ ਹਨ ਤੇ ਇਸ ਵਿਚ 2030 ਤੱਕ ਨਿਕਾਸੀ ‘ਚ ਕਟੌਤੀ ਦੇ ਤਰੀਕਿਆਂ ‘ਤੇ ਚਰਚਾ ਕੀਤੀ ਜਾਵੇਗੀ। ਇਸ ਦੇ ਨਾਲ ਹੀ ਪ੍ਰਧਾਨ ਮੰਤਰੀ ਮੋਦੀ ਇਸ ਸੰਮੇਲਨ ਨੂੰ ਸੰਬੋਧਿਤ ਕਰਨਗੇ।

ਬੀਤੇ ਦਿਨੀ ਯੂਕੇ ਵਿਚ ਭਾਰਤ ਦੀ ਹਾਈ ਕਮਿਸ਼ਨਰ ਗਾਇਤਰੀ ਇਸਾਰ ਕੁਮਾਰ ਨੇ ਦੱਸਿਆ ਕਿ ਪੀ.ਐੱਮ. ਮੋਦੀ ਇੱਥੇ ਕੋਏਲਿਸ਼ਨ ਆਫ ਡਿਜਾਸਟਰ ਰੈਸਿਲੈਂਟ ਇੰਫਾਸ੍ਰਟਕਚਰ ਅਤੇ ਇੰਟਰਨੈਸ਼ਨਲ ਸੋਲਰ ਅਲਾਇੰਸ ਦੇ ਤਹਿਤ ਦੋ ਮਹੱਤਵਪੂਰਨ ਪਹਿਲ ਦੀ ਸ਼ੁਰੂਆਤ ਕਰਨਗੇ। ਉਹਨਾਂ ਨੇ ਦੱਸਿਆ ਕਿ ਕੋਪ 26 ਇਕ ਬਹੁਪੱਖੀ ਪ੍ਰੋਗਰਾਮ ਹੋਵੇਗਾ ਅਤੇ ਇਸ ਦੇ ਇਲਾਵਾ ਮੋਦੀ ਅਤੇ ਜਾਨਸਨ ਵਿਚਕਾਰ ਮੁਲਾਕਾਤ ਹੋਵੇਗੀ। ਇਸ ਬੈਠਕ ਵਿਚ 2030 ਦੇ ਰੋਡਮੈਪ ‘ਤੇ ਚਰਚਾ ਹੋਵੇਗੀ।

ਰੂਸ ‘ਚ ਕੋਰੋਨਾ ਨੇ ਫਿਰ ਤੋਂ ਮਚਾਇਆ ਕਹਿਰ, 40 ਹਜ਼ਾਰ 993 ਨਵੇਂ ਮਾਮਲੇ ਆਏ ਸਾਹਮਣੇ

0

ਰੂਸ ‘ਚ ਕੋਰੋਨਾ ਮਹਾਂਮਾਰੀ ਨੇ ਇੱਕ ਵਾਰ ਫਿਰ ਤੋਂ ਆਪਣੇ ਪੈਰ ਪਸਾਰ ਨੇ ਸ਼ੁਰੂ ਕਰ ਦਿੱਤੇ ਹਨ। ਪਹਿਲਾਂ ਜਿਵੇਂ-ਜਿਵੇਂ ਕੋਰੋਨਾ ਕੇਸਾਂ ਦੀ ਗਿਣਤੀ ਕੁੱਝ ਘੱਟਣ ਲੱਗੀ ਸੀ ਹੁਣ ਫਿਰ ਤੋਂ ਕੇਸਾਂ ਦੀ ਗਿਣਤੀ ਵੱਧਣ ਲੱਗ ਗਈ ਹੈ। ਰੂਸ ‘ਚ ਪਿਛਲੇ 24 ਘੰਟਿਆਂ ‘ਚ ਕੋਰੋਨਾ ਦੇ 40 ਹਜ਼ਾਰ 993 ਨਵੇਂ ਮਾਮਲੇ ਸਾਹਮਣੇ ਆਏ ਹਨ। ਇਸ ਦੇ ਨਾਲ ਹੀ ਪਿਛਲੇ ਸਾਲ ਮਹਾਂਮਾਰੀ ਦੀ ਸ਼ੁਰੂਆਤ ਤੋਂ ਬਾਅਦ ਇਹ ਸਭ ਤੋਂ ਵੱਧ ਅੰਕੜਾ ਹੈ।

ਕੋਰੋਨਾ ਵਾਇਰਸ ਟਾਸਕ ਫੋਰਸ ਦੇ ਅਨੁਸਾਰ, ਪਿਛਲੇ ਇੱਕ ਦਿਨ ਵਿੱਚ 1 ਹਜ਼ਾਰ 158 ਕੋਰੋਨਾ ਮਰੀਜ਼ਾਂ ਦੀ ਮੌਤ ਹੋ ਗਈ ਹੈ। ਇਸ ਦੌਰਾਨ ਦੇਸ਼ ਵਿੱਚ ਕੋਰੋਨਾ ਦੇ 40 ਹਜ਼ਾਰ 993 ਨਵੇਂ ਮਾਮਲੇ ਦਰਜ ਕੀਤੇ ਗਏ ਹਨ। ਰੂਸ ਵਿੱਚ ਮਰਨ ਵਾਲਿਆਂ ਦੀ ਕੁੱਲ ਗਿਣਤੀ 238,538 ਹੋ ਗਈ, ਜੋ ਕਿ ਯੂਰਪ ਵਿੱਚ ਹੁਣ ਤੱਕ ਦੀ ਸਭ ਤੋਂ ਵੱਧ ਗਿਣਤੀ ਹੈ।

ਇਸ ਦੇ ਨਾਲ ਹੀ ਵੀਰਵਾਰ ਨੂੰ ਹੀ ਮਾਸਕੋ ਨੇ ਗੈਰ-ਜ਼ਰੂਰੀ ਸੇਵਾਵਾਂ ‘ਤੇ 11 ਦਿਨਾਂ ਦੀ ਪਾਬੰਦੀ ਲਗਾ ਦਿੱਤੀ। ਪੂਰੇ ਯੂਰਪ ‘ਚ ਕੋਰੋਨਾ ਨਾਲ ਰੂਸ ਸਭ ਤੋਂ ਜ਼ਿਆਦਾ ਪ੍ਰਭਾਵਿਤ ਹੈ। 14.6 ਕਰੋੜ ਦੀ ਆਬਾਦੀ ਵਾਲੇ ਇਸ ਦੇਸ਼ ਵਿੱਚ ਹੁਣ ਤੱਕ ਸੰਕਰਮਣ ਦੇ 85.1 ਲੱਖ ਤੋਂ ਵੱਧ ਮਾਮਲੇ ਸਾਹਮਣੇ ਆ ਚੁੱਕੇ ਹਨ। ਟਾਸਕ ਫੋਰਸ ਸਿਰਫ ਸਿੱਧੇ ਤੌਰ ‘ਤੇ ਕੋਰੋਨਾ ਵਾਇਰਸ ਨਾਲ ਹੋਈਆਂ ਮੌਤਾਂ ਦੀ ਗਿਣਤੀ ਕਰਦੀ ਹੈ, ਜਦੋਂ ਕਿ ਸਟੇਟ ਸਟੈਟਿਸਟੀਕਲ ਸਰਵਿਸ ਰਿਓਸਟੈਟ ਵਿਆਪਕ ਮਾਪਦੰਡਾਂ ਦੇ ਤਹਿਤ ਕੋਵਿਡ -19 ਮੌਤਾਂ ਦੀ ਗਿਣਤੀ ਕਰਦੀ ਹੈ। ਇਸ ਦੇ ਅੰਕੜੇ ਹੋਰ ਵੀ ਵੱਡੇ ਅੰਕੜੇ ਦਿਖਾਉਂਦੇ ਹਨ।

ਸਰਕਾਰ ਦਾ ਮੰਨਣਾ ਹੈ ਕਿ ਲੋਕਾਂ ਨੂੰ ਦਫਤਰਾਂ, ਸਕੂਲਾਂ ਅਤੇ ਭੀੜ-ਭੜੱਕੇ ਵਾਲੇ ਖੇਤਰਾਂ ਤੋਂ ਦੂਰ ਰੱਖਣ ਨਾਲ ਵਾਇਰਸ ਦੇ ਫੈਲਣ ਨੂੰ ਰੋਕਣ ਵਿੱਚ ਮਦਦ ਮਿਲੇਗੀ, ਪਰ ਬਹੁਤ ਸਾਰੇ ਰੂਸੀ ਸਮੁੰਦਰੀ ਕਿਨਾਰੇ ਛੁੱਟੀਆਂ ‘ਤੇ ਗਏ ਹਨ, ਜਿਸ ਨਾਲ ਸਥਿਤੀ ਹੋਰ ਵਿਗੜ ਗਈ ਹੈ। ਅਧਿਕਾਰੀਆਂ ਨੇ ਵਧ ਰਹੇ ਪੌਜ਼ਟਿਵ ਕੇਸਾਂ ਅਤੇ ਮੌਤਾਂ ਲਈ ਰੂਸ ਵਿੱਚ ਟੀਕਾਕਰਨ ਦੀ ਹੌਲੀ ਰਫ਼ਤਾਰ ਨੂੰ ਵੀ ਜ਼ਿੰਮੇਵਾਰ ਠਹਿਰਾਇਆ ਹੈ। ਰਾਇਓਸਟੈਟ ਦੇ ਅਨੁਸਾਰ, ਸਤੰਬਰ ਤੱਕ ਰੂਸ ਵਿੱਚ ਕੋਵਿਡ -19 ਨਾਲ 461,000 ਲੋਕਾਂ ਦੀ ਮੌਤ ਹੋ ਚੁੱਕੀ ਹੈ, ਜੋ ਕਿ ਕਾਰਜਬਲ ਦੇ ਅੰਕੜੇ ਨਾਲੋਂ ਲਗਭਗ ਦੁੱਗਣਾ ਹੈ।

LPG ਵਪਾਰਕ ਸਿਲੰਡਰ ਦੀ ਕੀਮਤ ‘ਚ ਹੋਇਆ ਭਾਰੀ ਵਾਧਾ, ਜਾਣੋ ਨਵਾਂ ਰੇਟ

0

ਦੀਵਾਲੀ ਤੋਂ ਪਹਿਲਾਂ ਐਲਪੀਜੀ ਕਮਰਸ਼ੀਅਲ ਸਿਲੰਡਰ ਦੀ ਕੀਮਤ ਵਿੱਚ ਭਾਰੀ ਵਾਧਾ ਹੋਇਆ ਹੈ। ਇਸ ਪ੍ਰਕਾਰ ਸਰਕਾਰ ਵੱਲੋਂ ਲੋਕਾਂ ਨੂੰ ਵੱਡਾ ਝਟਕਾ ਦਿੱਤਾ ਗਿਆ ਹੈ। ਦੇਸ਼ ਦੀ ਰਾਜਧਾਨੀ ਦਿੱਲੀ ਵਿੱਚ ਅੱਜ ਤੋਂ ਵਪਾਰਕ ਸਿਲੰਡਰ ਲਈ ਐਲਪੀਜੀ ਦੀਆਂ ਕੀਮਤਾਂ ਵਿੱਚ 266 ਰੁਪਏ ਦਾ ਵਾਧਾ ਹੋਇਆ ਹੈ।

ਇਸ ਨਾਲ ਦਿੱਲੀ ‘ਚ 19 ਕਿਲੋ ਦੇ ਕਮਰਸ਼ੀਅਲ ਸਿਲੰਡਰ ਦੀ ਕੀਮਤ ਜੋ ਪਹਿਲਾਂ 1734 ਰੁਪਏ ਸੀ ਅੱਜ ਤੋਂ 2000.50 ਰੁਪਏ ਹੋ ਜਾਵੇਗੀ। ਹਾਲਾਂਕਿ ਘਰੇਲੂ ਰਸੋਈ ਗੈਸ ਸਿਲੰਡਰ ਦੀ ਕੀਮਤ ‘ਚ ਕੋਈ ਵਾਧਾ ਨਹੀਂ ਕੀਤਾ ਗਿਆ ਹੈ। ਇਸ ਦੇ ਨਾਲ ਹੀ ਇਸ ਤੋਂ ਇਲਾਵਾ ਮੁੰਬਈ ‘ਚ ਹੁਣ ਐਲਪੀਜੀ ਕਮਰਸ਼ੀਅਲ ਸਿਲੰਡਰ 1683 ਰੁਪਏ ਦੀ ਬਜਾਏ 1950 ਰੁਪਏ ‘ਚ ਮਿਲੇਗਾ। ਇਸ ਦੇ ਨਾਲ ਹੀ ਕੋਲਕਾਤਾ ‘ਚ ਹੁਣ 19 ਕਿਲੋ ਦਾ ਗੈਸ ਸਿਲੰਡਰ 2073.50 ਰੁਪਏ ਦਾ ਹੋ ਗਿਆ ਹੈ। ਜਦੋਂ ਕਿ ਚੇਨਈ ‘ਚ ਹੁਣ 19 ਕਿਲੋ ਦੇ ਸਿਲੰਡਰ ਲਈ 2133 ਰੁਪਏ ਖਰਚ ਕਰਨੇ ਪੈਣਗੇ।

ਪੰਜਾਬ ਦੇ ਟਰਾਂਸਪੋਰਟ ਮੰਤਰੀ ਰਾਜਾ ਵੜਿੰਗ ਨੇ ਬਿਨਾਂ ਟੈਕਸ ਭਰੇ ਚਲ ਰਹੀਆਂ ‘ਔਰਬਿਟ ਕੰਪਨੀ’ ਦੀਆਂ ਬੱਸਾਂ ਕੀਤੀਆਂ ਬੰਦ

0

ਪੰਜਾਬ ਦੇ ਟਰਾਂਸਪੋਰਟ ਮੰਤਰੀ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਬਠਿੰਡਾ ਬੱਸ ਸਟੈਂਡ ਦਾ ਅਚਨਚੇਤ ਦੌਰਾ ਕੀਤਾ ਤੇ ਉੱਥੋਂ ਦੇ ਪ੍ਰਬੰਧਾਂ ਦਾ ਜਾਇਜ਼ਾ ਲਿਆ ਗਿਆ। ਇਸ ਮੌਕੇ ਉਨਾਂ ਨੇ ਬੱਸ ਸਟੈਂਡ ਵਿੱਚ ਸਾਫ-ਸਫਾਈ, ਪੀਣ ਲਈ ਪਾਣੀ ਵਾਲੇ ਆਰਓ ਸਿਸਟਮ, ਬੱਸ ਸਟੈਂਡ ਚ ਮੌਜੂਦ ਦੁਕਾਨਾਂ ਅਤੇ ਟੁਆਏਲਿਟ ਦੀ ਚੈਕਿੰਗ ਕੀਤੀ। ਉਨਾਂ ਨੇ ਜਨਰਲ ਮੈਨੇਜਰ ਸ੍ਰੀ ਰਮਨ ਸ਼ਰਮਾ ਨੂੰ ਆਦੇਸ਼ ਦਿੱਤੇ ਕਿ ਬੱਸ ਸਟੈਂਡ ਦੀ ਸਾਫ ਸਫਾਈ ਵੱਲ ਹੋਰ ਵਧੇਰੇ ਧਿਆਨ ਦਿੱਤਾ ਜਾਵੇ ਅਤੇ ਬੱਸ ਸਟੈਂਡ ਅੰਦਰ ਲੱਗੀਆਂ ਦੁਕਾਨਾ ਤੇ ਸਟਾਲਾਂ ਨੂੰ ਪਿੱਛੇ ਹਟਾਇਆ ਜਾਵੇ।

ਇਸ ਮੌਕੇ ਟਰਾਂਸਪੋਰਟ ਮੰਤਰੀ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਅਗਵਾਈ ਹੇਠ ਆਰਟੀਏ ਬਠਿੰਡਾ ਬਲਵਿੰਦਰ ਸਿੰਘ ਅਤੇ ਜਨਰਲ ਮੈਨੇਜਰ ਪੀਆਰਟੀਸੀ ਬਠਿੰਡਾ ਡਿਪੂ ਸ੍ਰੀ ਰਮਨ ਸ਼ਰਮਾਂ ਵੱਲੋਂ ਇੱਥੋਂ ਦੇ ਬੱਸ ਸਟੈਂਡ ਵਿਖੇ ਬੱਸਾਂ ਦੀ ਕੀਤੀ ਗਈ। ਚੈਕਿੰਗ ਦੌਰਾਨ ਬਿਨਾਂ ਟੈਕਸ ਭਰੇ ਗੈਰਕਾਨੂੰਨੀ ਤੌਰ ਤੇ ਚਲਾਈਆਂ ਜਾ ਰਹੀਆਂ ਤਿੰਨ ਬੱਸਾਂ ਜਿਨਾਂ ‘ਚੋਂ ਦੋ ਔਰਬਿਟ ਕੰਪਨੀ( ਇੱਕ ਮਰਸਡੀਜ਼ ਅਤੇ ਇੱਕ ਸਾਧਾਰਨ ਬੱਸ) ਅਤੇ ਇੱਕ ਮਾਲਵਾ ਟਰਾਂਸਪੋਰਟ ਕੰਪਨੀ ਦੀ ਬੱਸ ਸਾਮਲ ਹੈ। ਮੌਕੇ ਤੇ ਹੀ ਬੰਦ ਕਰ ਦਿੱਤੀਆਂ ਗਈਆਂ।

ਇਸ ਦੌਰੇ ਦੌਰਾਨ ਰਾਜਾ ਵੜਿੰਗ ਵੱਲੋਂ ਪੀਆਰਟੀਸੀ ਬਠਿੰਡਾ ਡਿਪੂ ਦੇ ਮੁਲਾਜਮਾਂ ਦੀਆਂ ਯੂਨੀਅਨਾਂ ਨਾਲ ਵੀ ਗੱਲਬਾਤ ਕੀਤੀ ਅਤੇ ਉਨਾਂ ਨੂੰ ਯਕੀਨ ਦਵਾਇਆ ਕਿ ਕੱਚੇ ਕਾਮਿਆਂ ਨੂੰ ਪੱਕਾ ਕੀਤਾ ਜਾਵੇਗਾ ਅਤੇ ਨਵੀਂ ਭਰਤੀ ਰੈਗੂਲਰ ਤੌਰ ਤੇ ਹੀ ਕੀਤੀ ਜਾਵੇਗੀ। ਗੱਲਬਾਤ ਦੌਰਾਨ ਪੀਆਰਟੀਸੀ ਬਠਿੰਡਾ ਡਿਪੂ ਦੇ ਮੁਲਾਜ਼ਮਾਂ ਨੇ ਉਨਾਂ ਨੂੰ ਪੇਸ਼ ਆ ਰਹੀਆਂ ਮੁਸ਼ਕਿਲਾਂ ਬਾਰੇ ਦੱਸਿਆ ਤਾਂ ਟਰਾਂਸਪੋਰਟ ਮੰਤਰੀ ਵੜਿੰਗ ਨੇ ਮੌਕੇ ਤੇ ਹੀ ਉੱਚ ਅਧਿਕਾਰੀਆਂ ਨੂੰ ਮੁਲਾਜ਼ਮਾਂ ਦੀਆਂ ਮੁਸ਼ਕਿਲਾਂ ਨੂੰ ਤੁਰੰਤ ਹੱਲ ਕਰਨ ਦੇ ਆਦੇਸ਼ ਦਿੱਤੇ।

ਉਨ੍ਹਾਂ ਨੇ ਟਰਾਂਸਪੋਰਟਰਾਂ ਨੂੰ ਇਹ ਵੀ ਅਪੀਲ ਕੀਤੀ ਕਿ ਬਿਨਾਂ ਟੈਕਸ ਭਰੇ ਬੱਸਾਂ ਨਾ ਚਲਾਈਆਂ ਜਾਣ। ਇਸ ਮੌਕੇ ਆਰਟੀਏ ਬਠਿੰਡਾ ਲਵਿੰਦਰ ਸਿੰਘ, ਪੀਆਰਟੀਸੀ ਬਠਿੰਡਾ ਡਿਪੂ ਦੇ ਜਨਰਲ ਮੈਨੇਜਰ ਸ੍ਰੀ ਰਮਨ ਸ਼ਰਮਾ,ਪ੍ਰਾਈਵੇਟ ਬੱਸ ਟਰਾਂਸਪੋਰਟ ਵੱਲੋਂ ਰਸ਼ਪਾਲ ਸਿੰਘ ਆਹਲੂਵਾਲੀਆਂ, ਮਿੰਨੀ ਬੱਸ ਅਪਰੇਟਰਜ਼ ਦੇ ਪ੍ਰਧਾਨ ਬਲਤੇਜ ਸਿੰਘ ਵਾਦਰ ਅਤੇ ਹਰਵਿੰਦਰ ਹੈਪੀ ਆਦਿ ਵੀ ਵਿਸ਼ੇਸ਼ ਤੌਰ ਤੇ ਮੌਜੂਦ ਰਹੇ।

ਇਸ ਮੌਕੇ ਟਰਾਂਸਪੋਰਟ ਮੰਤਰੀ ਸ੍ਰੀ ਰਾਜਾ ਵੜਿੰਗ ਨੇ ਦੱਸਿਆ ਕਿ ਪੂਰੇ ਸੂਬੇ ਅੰਦਰ ਹੁਣ ਤਕ ਗੈਰਕਾਨੂੰਨੀ ਤੌਰ ਤੇ ਬਿਨਾਂ ਟੈਕਸ ਭਰੇ 300 ਬੱਸਾਂ ਬੰਦ ਕੀਤੀਆਂ ਜਾ ਚੁੱਕੀਆਂ ਹਨ ਇਨਾਂ ਬੱਸਾਂ ਵਿੱਚੋਂ 35 ਬੱਸਾਂ ਬਠਿੰਡੇ ਜ਼ਿਲੇ ਨਾਲ ਸਬੰਧਤ ਹਨ ਜਿਨਾਂ ਵੱਲੋਂ ਬਿਨਾਂ ਟੈਕਸ ਭਰੇ ਇਹ ਬੱਸਾਂ ਚਲਾਈਆਂ ਜਾ ਰਹੀਆਂ ਸਨ। ਇਸ ਮੌਕੇ ਉਨ੍ਹਾਂ ਇਹ ਵੀ ਕਿਹਾ ਕਿ ਜਦੋਂ ਟਰਾਂਸਪੋਟਰ ਸਵਾਰੀ ਦੀ ਟਿਕਟ ਕੱਟ ਕੇ ਟੈਕਸ ਵਸੂਲ ਕਰ ਰਹੇ ਹਨ ਤਾਂ ਸਰਕਾਰ ਨੂੰ ਟੈਕਸ ਭਰਨ ਤੋਂ ਕਿਉਂ ਕੰਨੀ ਕਤਰਾਉਂਦੇ ਹਨ। ਉਨਾਂ ਟਰਾਂਸਪੋਰਟਰਾਂ ਨੂੰ ਅਪੀਲ ਕੀਤੀ ਹੈ ਕਿ ਬਿਨਾਂ ਟੈਕਸ ਭਰੇ ਕੋਈ ਵੀ ਬੱਸ ਗੈਰਕਾਨੂੰਨੀ ਤੌਰ ਤੇ ਨਾ ਚਲਾਈ ਜਾਵੇ।