Home Blog Page 2239

ਮੁੱਖ ਮੰਤਰੀ ਚੰਨੀ ਪੰਜਾਬ ਹੋਮਗਾਰਡ ਜਵਾਨਾਂ ਦੀਆਂ ਮੰਗਾਂ ਪ੍ਰਵਾਨ ਕਰਕੇ ਉਨਾਂ ਦੀਆਂ ਕੁਰਬਾਨੀਆਂ ਦਾ ਮੁੱਲ ਮੋੜਨ : ਮੀਤ ਹੇਅਰ

0

ਕਿਹਾ, ਬਾਦਲਾਂ ਵਾਂਗ ਕਾਂਗਰਸ ਵੀ ਮਿੱਟੀ ‘ਚ ਰੋਲ ਰਹੀ ਹੈ ਹੋਮਗਾਰਡ ਜਵਾਨਾਂ ਦੀਆਂ ਸੇਵਾਵਾਂ

ਕਾਂਗਰਸ ਨੇ 2017 ਦੀਆਂ ਚੋਣਾ ਵੇਲੇ ਹੋਮਗਾਰਡਜ਼ ਜਵਾਨਾਂ ਨੂੰ ਪੱਕੇ ਕਰਨ ਦਾ ਕੀਤਾ ਸੀ ਵਾਅਦਾ

ਚੰਡੀਗੜ੍ਹ : ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਵਿਧਾਇਕ ਅਤੇ ਯੂਥ ਵਿੰਗ ਦੇ ਸੂਬਾ ਪ੍ਰਧਾਨ ਗੁਰਮੀਤ ਸਿੰਘ ਮੀਤ ਹੇਅਰ ਨੇ ਸੱਤਾਧਾਰੀ ਕਾਂਗਰਸ ਪਾਰਟੀ ਦੇ ਦੋਸ਼ ਲਾਇਆ ਕਿ ਹੋਮਗਾਰਡ ਜਵਾਨਾਂ ਨਾਲ ਕੀਤੇ ਚੋਣ ਵਾਅਦੇ ਪੂਰੇ ਨਾ ਕਰਕੇ ਸੂਬੇ ਦੀ ਸ਼ਾਂਤੀ ਅਤੇ ਕਾਨੂੰਨ ਵਿਵਸਥਾ ‘ਚ ਅਹਿਮ ਯੋਗਦਾਨ ਪਾਉਣ ਵਾਲੇ ਜਵਾਨਾਂ ਨੂੰ ਧੋਖ਼ਾ ਦਿੱਤਾ ਹੈ। ਉਨਾਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਅਪੀਲ ਕੀਤੀ ਕਿ ਉਹ ਪੰਜਾਬ ਹੋਮਗਾਰਡ ਜਵਾਨਾਂ ਦੀਆਂ ਮੰਗਾਂ ਪ੍ਰਵਾਨ ਕਰਕੇ ਉਨਾਂ ਦੀਆਂ ਕੁਰਬਾਨੀਆਂ ਦਾ ਮੁੱਲ ਮੋੜਨ ਅਤੇ ਕਾਂਗਰਸ ਪਾਰਟੀ ਦਾ ਚੋਣ ਵਾਅਦਾ ਪੂਰਾ ਕਰਨ।

“ਬਟਾਲਾ ਨੂੰ ਬਣਾਓ ਜ਼ਿਲ੍ਹਾ ਨਹੀਂ ਟਮਾਟਰ ਮਾਰ ਭਜਾਵਾਂਗੇ”, ਬਟਾਲਾ ਵਾਸੀਆਂ ਨੇ ਕੀਤਾ ਇਹ ਅਨੋਖਾ ਐਲਾਨ ! | On Air

ਸੋਮਵਾਰ ਨੂੰ ਪਾਰਟੀ ਮੁੱਖ ਦਫ਼ਤਰ ਤੋਂ ਜਾਰੀ ਬਿਆਨ ਰਾਹੀਂ ਵਿਧਾਇਕ ਮੀਤ ਹੇਅਰ ਨੇ ਕਿਹਾ, ”ਪੰਜਾਬ ਹੋਮਗਾਰਡਜ਼ ਦੇ ਜਵਾਨ ਪਿੱਛਲੇ 30-32 ਸਾਲਾਂ ਤੋਂ ਪੰਜਾਬ ਵਿੱਚ ਕਾਨੂੰਨ- ਵਿਵਸਥਾ ਅਤੇ ਸ਼ਾਂਤੀ ਬਣਾਈ ਰੱਖਣ ਲਈ ਪੰਜਾਬ ਪੁਲੀਸ ਨਾਲ ਮਿਲ ਕੇ ਕੰਮ ਕਰ ਰਹੇ ਹਨ। ਪੰਜਾਬ ਦੇ ਕਾਲ਼ੇ ਦੌਰ ‘ਚ ਇਨਾਂ ਜਵਾਨਾਂ ਵਿੱਚੋਂ ਹਜ਼ਾਰਾਂ ਜਵਾਨਾਂ ਨੇ ਕੁਰਬਾਨੀਆਂ ਦਿੱਤੀਆਂ ਹਨ। ਪ੍ਰੰਤੂ ਪੰਜਾਬ ‘ਚ ਸੱਤਾ ‘ਤੇ ਕਾਬਜ ਰਹੀਆਂ ਸਰਕਾਰਾਂ ਨੇ ਇਨਾਂ ਹੋਮਗਾਰਡਜ਼ ਜਵਾਨਾਂ ਦੇ ਬੁਢਾਪੇ ਅਤੇ ਭਵਿੱਖ ਲਈ ਕਦੇ ਵੀ ਕੁੱਝ ਨਹੀਂ ਕੀਤਾ।” ਉਨਾਂ ਦੱਸਿਆ ਕਿ ਮੌਜ਼ੂਦਾ ਸੱਤਾਧਾਰੀ ਕਾਂਗਰਸ ਪਾਰਟੀ ਨੇ ਸਾਲ 2017 ਦੀਆਂ ਚੋਣਾ ਵੇਲੇ ਹੋਮਗਾਰਡਜ਼ ਜਵਾਨਾਂ ਨੂੰ ਪੱਕੇ ਕਰਨ ਅਤੇ ਪੰਜਾਬ ਪੁਲੀਸ ਦੀ ਤਰਾਂ ਹੋਰ ਸਹੂਲਤਾਂ ਦੇਣ ਦਾ ਵਾਅਦਾ ਕੀਤਾ ਸੀ ਅਤੇ ਇਸ ਵਾਅਦੇ ਨੂੰ ਕਾਂਗਰਸ ਪਾਰਟੀ ਨੇ ਆਪਣੇ ਚੋਣ ਮਨੋਰਥ ਪੱਤਰ ਵਿੱਚ ਵੀ ਦਰਜ ਕੀਤਾ ਸੀ। ਮੀਤ ਹੇਅਰ ਨੇ ਕਿਹਾ ਕਿ ਬੜੇ ਦੁੱਖ ਦੀ ਗੱਲ ਹੈ ਕਿ ਕਾਂਗਰਸ ਪਾਰਟੀ ਨੇ ਪੰਜਾਬ ‘ਚ ਆਪਣੀ ਸਰਕਾਰ ਬਣਾ ਕੇ ਹੋਰਨਾਂ ਵਾਅਦਿਆਂ ਦੀ ਤਰਾਂ ਹੋਮਗਾਰਡਜ਼ ਜਵਾਨਾਂ ਨਾਲ ਕੀਤੇ ਵਾਅਦੇ ਨੂੰ ਵੀ ਭੁਲਾ ਦਿੱਤਾ। ਕਾਂਗਰਸ ਸਰਕਾਰ ਨੇ ਨਾ ਹੋਮਗਾਰਡਜ਼ ਜਵਾਨਾਂ ਨੂੰ ਪੱਕਾ (ਰੈਗੂਲਰ) ਕੀਤਾ ਅਤੇ ਨਾ ਹੀ ਉਨਾਂ ਦੀ ਕਦੇ ਖ਼ਬਰਸਾਰ ਲਈ ਹੈ।

BIG BREAKING: CM ਚੰਨੀ ਦੀ ਰੈਲੀ ਤੋਂ ਪਹਿਲਾਂ ਘਮਾਸਾਨ,ਆਪਸ ‘ਚ ਭਿੜੇ ਕਾਂਗਰਸੀ ਆਗੂ | On Air

‘ਆਪ’ ਆਗੂ ਨੇ ਕਿਹਾ ਕਿ ਇਸ ਤੋਂ ਸ਼ਰਮਨਾਕ ਕੀ ਹੋ ਸਕਦਾ ਹੈ ਕਿ ਮੁੱਖ ਮੰਤਰੀ ਚੰਨੀ ਦੇ ਆਪਣੇ ਜ਼ਿਲੇ ਰੋਪੜ ‘ਚ ਹੋਮਗਾਰਡਜ਼ ਦੇ ਜਵਾਨ ਪਿੱਛਲੇ 4 ਸਾਲਾਂ ਤੋਂ ਰੋਪੜ- ਚੰਡੀਗੜ ਮਾਰਗ ‘ਤੇ ਸੋਲਖੀਆਂ ਟੋਲ ਪਲਾਜਾ (ਰੋਪੜ) ‘ਤੇ ਧਰਨਾ ਲਾਈ ਬੈਠੇ ਹਨ ਅਤੇ ਮੰਗ ਕਰ ਰਹੇ ਹਨ, ਪ੍ਰੰਤੂ ਲੋਕਾਂ ਦਾ ਮੁੱਖ ਮੰਤਰੀ ਹੋਣ ਦਾ ਦਿਖਾਵਾ ਕਰਨ ਵਾਲੇ ਮੁੱੱਖ ਮੰਤਰੀ ਚੰਨੀ ਨੂੰ ਉਮਰ ਦੇ ਪਿੱਛਲੇ ਪੜਾਅ ‘ਚ ਸੰਘਰਸ਼ ਕਰਨ ਵਾਲੇ ਇਹ ਹੋਮਗਾਰਡਜ਼ ਜਵਾਨ ਨਜ਼ਰ ਨਹੀਂ ਆ ਰਹੇ। ਮੀਤ ਹੇਅਰ ਨੇ ਕਿਹਾ ਕਿ ਹੋਮਗਾਰਡ ਜਵਾਨਾਂ ਦੀਆਂ ਮੰਗਾਂ ਬਿਲਕੁੱਲ ਜਾਇਜ਼ ਹਨ ਕਿ ਪੰਜਾਬ ਸਰਕਾਰ ਸੂਬੇ ‘ਚ ਸੇਵਾਵਾਂ ਨਿਭਾ ਰਹੇ ਕਰੀਬ 13 ਹਜ਼ਾਰ ਹੋਮਗਾਰਡਜ਼ ਜਵਾਨਾਂ ਨੂੰ ਪੁਲੀਸ ਦੀ ਤਰਜ਼ ‘ਤੇ ਪੱਕੇ ਕੀਤਾ ਜਾਵੇ ਅਤੇ ਸੇਵਾ ਮੁਕਤ (ਰਿਟਾਇਰਡ) ਹੋ ਚੁੱਕੇ 2 ਹਜ਼ਾਰ ਜਵਾਨਾਂ ਨੂੰ ਭਵਿੱਖ ਦੇ ਜੀਵਨ ਬਸਰ ਲਈ ਪੈਨਸ਼ਨ ਅਤੇ ਹੋਰ ਸਹੂਲਤਾਂ ਦੇਵੇ। ਵਿਧਾਇਕ ਮੀਤ ਹੇਅਰ ਨੇ ਹੋਮਗਰਾਡ ਦੇ ਇਹਨਾਂ ਸੰਘਰਸ਼ਸੀਲ ਜਾਵਨਾਂ ਨੂੰ ਭਰੋਸਾ ਦਿੱਤਾ ਕਿ ਜੇਕਰ ਕਾਂਗਰਸ ਆਪਣੇ ਚੋਣ ਵਾਅਦੇ ‘ਤੇ ਖਰੀ ਨਹੀਂ ਉੁਤਰਦੀ ਤਾਂ 2022 ‘ਚ ਆਮ ਆਦਮੀ ਪਾਰਟੀ ਦੀ ਸਰਕਾਰ ਇਹ ਵਾਅਦੇ ਪੂਰੇ ਕਰੇਗੀ।

ਜਾਣੋ ਮਖਾਣੇ ਖਾਣ ਨਾਲ ਸਿਹਤ ਨੂੰ ਮਿਲਦੇ ਹਨ ਕਿਹੜੇ-ਕਿਹੜੇ ਫਾਇਦੇ

0

ਮਖਾਣਾ ਪ੍ਰੋਟੀਨ ਦਾ ਇੱਕ ਵਧੀਆ ਸੋਮਾ ਹੈ ਇਸ ਵਿੱਚ ਕਾਰਬੋਹਾਈਡ੍ਰੇਟ, ਫਾਈਬਰ , ਮੈਗਨੀਸ਼ਿਅਮ, ਪੋਟਾਸ਼ਿਅਮ , ਫਾਸਫੋਰਸ , ਆਇਰਨ ਅਤੇ ਜ਼ਿੰਕ ਭਰਪੂਰ ਮਾਤਰਾ ਵਿੱਚ ਹੁੰਦਾ ਹੈ । ਇਸ ਤੋਂ ਇਲਾਵਾ ਇਸ ਵਿੱਚ ਐਂਟੀ ਆਕਸੀਡੈਂਟ ਹੁੰਦੇ ਹਨ। ਮਖਾਣਿਆਂ ਦੇ ਵਿੱਚ ਪੌਸ਼ਟਿਕ ਤੱਤ ਸੁੱਕੇ ਮੇਵਿਆਂ ਨਾਲੋਂ ਜ਼ਿਆਦਾ ਹੁੰਦੇ ਹਨ। ਇਸੇ ਕਰਕੇ ਮਖਾਣਾ ਸੁਪਰ ਫੂਡ ਮੰਨਿਆ ਜਾਂਦਾ ਹੈ। ਮਖਾਣੇ ਦੇ ਬੀਜ ਕੱਚੇ ਵੀ ਖਾਧੇ ਜਾ ਸਕਦੇ ਹਨ ਭੁੰਨ ਕੇ ਵੀ ਖਾਧੇ ਜਾ ਸਕਦੇ ਹਨ। ਪੁਰਾਣੇ ਲੋਕ ਮਖਾਣਿਆਂ ਨੂੰ ਪੀਸ ਕੇ ਉਨ੍ਹਾਂ ਦੇ ਆਟੇ ਨੂੰ ਕਣਕ ਦੇ ਆਟੇ ਵਿੱਚ ਮਿਲਾ ਕੇ ਖਾਂਦੇ ਸਨ ਤਾਂ ਜੋ ਆਟੇ ਨੂੰ ਪ੍ਰੋਟੀਨ ਭਰਪੂਰ ਬਣਾਇਆ ਜਾ ਸਕੇ।

ਆਓ ਜਾਣਦੇ ਹਾਂ ਮਖਾਣੇ ਖਾਣ ਦੇ ਫਾਇਦਿਆਂ ਬਾਰੇ

ਵਜ਼ਨ ਨੂੰ ਘੱਟ ਕਰੇ

ਮਖਾਣਿਆਂ ਦੇ ਅੰਦਰ ਫਾਈਬਰ ਜ਼ਿਆਦਾ ਹੁੰਦਾ ਹੈ ਅਤੇ ਇਸ ਦੇ ਨਾਲ ਹੀ ਕੈਲੋਰੀ ਨਾਮਾਤਰ ਹੁੰਦੀ ਹੈ। ਜ਼ਿਆਦਾ ਫਾਈਬਰ ਸਾਡੀ ਪਾਚਣ ਸ਼ਕਤੀ ਤੇਜ਼ ਕਰਦਾ ਹੈ ਅਤੇ ਸਰੀਰ ਦੇ ਅੰਦਰ ਫੈਟ ਜਮ੍ਹਾਂ ਹੋਣ ਤੋਂ ਰੋਕਦਾ ਹੈ। ਅਸੀਂ ਮੋਟਾਪੇ ਤੋਂ ਬਚੇ ਰਹਿੰਦੇ ਹਾਂ ।

“ਪੰਜਾਬ ਵਾਲੇ ਕਰਨਗੇ ਅੰਦੋਲਨ ਖ਼ਤਮ ? ਡੱਲੇਵਾਲ ਨੇ ਕਰਤਾ ਵੱਡਾ ਐਲਾਨ,ਸਰਕਾਰ ਨੂੰਦਿੱਤਾ ਸਪਸ਼ਟ ਜਵਾਬ”

ਵਜ਼ਨ ਵਧਾਉਣ ਲਈ

ਮਖਾਣਾ ਵਜ਼ਨ ਘਟਾਉਣ ਦੇ ਨਾਲ ਨਾਲ ਵਜ਼ਨ ਵਧਾਉਣ ਲਈ ਵੀ ਵਰਤਿਆ ਜਾਂਦਾ ਹੈ। ਆਓ ਹੁਣ ਗੱਲ ਕਰਦੇ ਹਾਂ ਕਿ ਮਖਾਣੇ ਦੀ ਵਰਤੋਂ ਨਾਲ ਕਿਵੇਂ ਵਜ਼ਨ ਵਧਾਇਆ ਜਾਂਦਾ ਹੈ।

ਮਖਾਣੇ ਦੇ ਇੱਕ ਕੱਪ ਦਾਣੇ ਛੋਟੇ ਛੋਟੇ ਟੁਕੜਿਆਂ ਵਿੱਚ ਕੱਟ ਲਵੋ ਅਤੇ ਇਨ੍ਹਾਂ ਵਿੱਚ ਅੱਠ ਦਸ ਕਿਸ਼ਮਿਸ਼ ਦੇ ਦਾਣੇ ਚੰਗੀ ਤਰ੍ਹਾਂ ਧੋ ਕੇ ਮਿਲਾ ਲਵੋ ।ਅੱਧਾ ਲੀਟਰ ਦੁੱਧ ਦੇ ਵਿੱਚ ਖੰਡ ਪਾ ਕੇ ਉਸ ਅੰਦਰ ਮਖਾਣੇ ਦੇ ਦਾਣੇ ਅਤੇ ਕਿਸ਼ਮਿਸ਼ ਪਾ ਕੇ ਉਬਾਲੋ ।ਉਸ ਮਗਰੋਂ ਠੰਢਾ ਹੋ ਜਾਣ ਤੇ ਇਸ ਨੂੰ ਸੇਵਨ ਕਰੋ ।

ਤੰਦਰੁਸਤ ਤੇ ਲੰਬੇ ਸਮੇਂ ਤੱਕ ਰੱਖੇ ਜਵਾਨ

ਮਖਾਣਾ ਵੱਧਦੀ ਉਮਰ ਦੇ ਅਸਰ ਨੂੰ ਬੇਅਸਰ ਕਰਦਾ ਹੈ ਇਸ ਅੰਦਰ ਐਂਟੀ ਆਕਸੀਡੈਂਟ ਭਰਪੂਰ ਮਾਤਰਾ ਵਿੱਚ ਹੋਣ ਕਰਕੇ ਇਹ ਵੱਧਦੀ ਉਮਰ ਦੇ ਪ੍ਰਭਾਵ ਨਜ਼ਰ ਅੰਦਾਜ਼ ਕਰ ਦਿੰਦਾ ਹੈ। ਇਹ ਉਮਰ ਤੋਂ ਪਹਿਲਾਂ ਪਈਆਂ ਝੁਰੜੀਆਂ ਵੀ ਖਤਮ ਕਰਦਾ ਹੈ।ਇਸ ਦੇ ਸੇਵਨ ਨਾਲ ਵਿਅਕਤੀ ਤੰਦਰੁਸਤ ਰਹਿੰਦਾ ਹੈ।

Sony Maan ਤੇ Lakha Sidhana ਵਿਵਾਦ ਦੀ ਕਿੱਥੇ ਹੈ ਅਸਲ ਜੜ੍ਹ ? Simranjot Makkar ਦਾ Analysis

ਸਰੀਰ ਦੀ ਗੰਦਗੀ ਬਾਹਰ ਕੱਢੇ

ਮਖਾਣਿਆਂ ਦਾ ਸੇਵਨ ਕਿਡਨੀ ਅਤੇ ਦਿਲ ਦੀ ਸਿਹਤ ਲਈ ਬਹੁਤ ਚੰਗਾ ਹੁੰਦਾ ਹੈ। ਇਸ ਅੰਦਰਲੇ ਤੱਤ ਸਾਡੀ ਕਿਡਨੀ ਦੀ ਸਫਾਈ ਕਰਦੇ ਹਨ ਅਤੇ ਕਿਡਨੀ ਨੂੰ ਮਜ਼ਬੂਤ ਬਣਾਉਂਦੇ ਹਨ। ਕਿਡਨੀਆਂ ਸਾਡੇ ਸਰੀਰ ਦੇ ਲਈ ਸਫਾਈ ਦੇ ਫਿਲਟਰ ਦਾ ਕੰਮ ਕਰਦੀਆਂ ਹਨ ।

ਹੱਡੀਆਂ ਦੀ ਕਮਜ਼ੋਰੀ ਦੂਰ ਕਰੇ

ਮਖਾਣਿਆਂ ਦੇ ਅੰਦਰਲਾ ਕੈਲਸ਼ੀਅਮ ਜੋੜਾਂ ਦਾ ਦਰਦ ਖਾਸ ਕਰਕੇ ਗਠੀਏ ਦੇ ਮਰੀਜ਼ਾਂ ਲਈ ਫਾਇਦੇਮੰਦ ਹੈ। ਇਹ ਹੱਡੀਆਂ ਨੂੰ ਮਜ਼ਬੂਤੀ ਦਿੰਦਾ ਹੈ। ਮਖਾਣਿਆਂ ਦਾ ਸੇਵਨ ਕਰਨ ਵਾਲੇ ਲੋਕਾਂ ਦੇ ਗੋਡੇ ਬੁਢਾਪੇ ਵਿੱਚ ਨਹੀਂ ਦੁੱਖਦੇ ।

ਓ.ਪੀ. ਸੋਨੀ ਨੇ 225 ਮਲਟੀਪਰਪਜ਼ ਸਿਹਤ ਵਰਕਰਾਂ ਨੂੰ ਸੌਂਪੇ ਨਿਯੁਕਤੀ ਪੱਤਰ

0

ਚੰਡੀਗੜ੍ਹ : ਪੰਜਾਬ ਦੇ ਉਪ ਮੁੱਖ ਮੰਤਰੀ ਸ੍ਰੀ ਓ.ਪੀ.ਸੋਨੀ ਨੇ ਅੱਜ ਇਥੇ ਪੰਜਾਬ ਭਵਨ ਚੰਡੀਗੜ੍ਹ ਵਿਖੇ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਵਿੱਚ ਨਵੀਆਂ ਭਰਤੀ ਹੋਈਆਂ ਮਲਟੀ ਪਰਪਜ਼ ਹੈਲਥ ਵਰਕਰਾਂ(ਐਮ.ਪੀ.ਐਚ. ਡਬਲਿਊ.) (ਫੀਮੇਲ) ਨੂੰ ਨਿਯੁਕਤੀ ਪੱਤਰ ਸੌਂਪੇ। ਇਸ ਮੌਕੇ ਸ੍ਰੀ ਵਿਕਾਸ ਗਰਗ, ਸਕੱਤਰ ਸਿਹਤ, ਡਾ: ਅੰਦੇਸ਼ , ਡਾਇਰੈਕਟਰ ਸਿਹਤ ਅਤੇ ਪਰਿਵਾਰ ਭਲਾਈ ਅਤੇ ਡਾ. ਓ.ਪੀ. ਗੋਜਰਾ, ਡਾਇਰੈਕਟਰ ਸਿਹਤ ਸੇਵਾਵਾਂ(ਪ.ਭ.) ਵੀ ਹਾਜ਼ਰ ਸਨ। ਪੰਜਾਬ ਸਰਕਾਰ ਨੇ ਐਮ.ਪੀ.ਐਚ. ਡਬਲਿਊ. (ਫ਼ੀਮੇਲ) ਦੀਆਂ 600 ਅਸਾਮੀਆਂ ਭਰਨ ਲਈ ਇਸ਼ਤਿਹਾਰ ਜਾਰੀ ਕੀਤਾ ਸੀ ਅਤੇ ਅੱਜ ਦੇ ਸਮਾਗਮ ਵਿੱਚ ਪਹਿਲੇ ਪੜਾਅ ਵਿੱਚ 225 ਉਮੀਦਵਾਰਾਂ ਨੂੰ ਨਿਯੁਕਤੀ ਪੱਤਰ ਦਿੱਤੇ ਗਏ ਅਤੇ ਬਾਕੀ ਉਮੀਦਵਾਰਾਂ ਨੂੰ ਵੀ ਅਗਾਮੀ ਕੁਝ ਦਿਨਾਂ ਵਿੱਚ ਨਿਯੁਕਤੀ ਪੱਤਰ ਦੇ ਦਿੱਤੇ ਜਾਣਗੇ।

“ਬਟਾਲਾ ਨੂੰ ਬਣਾਓ ਜ਼ਿਲ੍ਹਾ ਨਹੀਂ ਟਮਾਟਰ ਮਾਰ ਭਜਾਵਾਂਗੇ”, ਬਟਾਲਾ ਵਾਸੀਆਂ ਨੇ ਕੀਤਾ ਇਹ ਅਨੋਖਾ ਐਲਾਨ ! | On Air

ਨਵੇਂ ਭਰਤੀ ਉਮੀਦਵਾਰਾਂ ਨੂੰ ਸੰਬੋਧਨ ਕਰਦਿਆਂ ਸ੍ਰੀ ਸੋਨੀ ਨੇ ਕਿਹਾ ਕਿ ਬਾਬਾ ਫ਼ਰੀਦ ਯੂਨੀਵਰਸਿਟੀ ਆਫ਼ ਹੈਲਥ ਸਾਇੰਸਜ਼, ਫ਼ਰੀਦਕੋਟ ਰਾਹੀਂ ਇਨ੍ਹਾਂ ਨਿਯੁਕਤੀਆਂ ਦੀ ਚੋਣ ਪੂਰੀ ਤਰ੍ਹਾਂ ਨਿਰਪੱਖ ਅਤੇ ਪਾਰਦਰਸ਼ੀ ਢੰਗ ਨਾਲ ਕੀਤੀ ਗਈ ਹੈ। ਉਨ੍ਹਾਂ ਅੱਗੇ ਕਿਹਾ ਕਿ “ਰੁਜ਼ਗਾਰ ਪ੍ਰਾਪਤ ਕਰਨਾ ਕਿਸੇ ਵੀ ਵਿਅਕਤੀ ਦੇ ਜੀਵਨ ਵਿੱਚ ਇੱਕ ਨਾ ਭੁੱਲਣ ਵਾਲਾ ਪੜਾਅ ਹੁੰਦਾ ਹੈ ਅਤੇ ਸਰਕਾਰ ਉਮੀਦ ਕਰਦੀ ਹੈ ਕਿ ਸਾਰੇ ਨਵ-ਨਿਯੁਕਤ ਕਰਮਚਾਰੀ ਆਪਣੇ ਪ੍ਰੋਫਾਈਲ ਅਨੁਸਾਰ ਇਮਾਨਦਾਰੀ ਅਤੇ ਮਿਹਨਤ ਨਾਲ਼ ਡਿਊਟੀ ਨਿਭਾਉਣਗੇ ਤਾਂ ਜੋ ਆਮ ਲੋਕਾਂ ਨੂੰ ਵਧੀਆ ਸਿਹਤ ਸੇਵਾਵਾਂ ਮੁਹੱਈਆ ਹੋ ਸਕਣ।”

BIG BREAKING: CM ਚੰਨੀ ਦੀ ਰੈਲੀ ਤੋਂ ਪਹਿਲਾਂ ਘਮਾਸਾਨ,ਆਪਸ ‘ਚ ਭਿੜੇ ਕਾਂਗਰਸੀ ਆਗੂ | On Air

ਸ੍ਰੀ ਸੋਨੀ ਨੇ ਕਿਹਾ, “ਪੰਜਾਬ ਸਰਕਾਰ ਕੋਵਿਡ-19 ਮਹਾਂਮਾਰੀ ਦੇ ਦੌਰ ਨੂੰ ਬੜੀ ਤਨਦੇਹੀ ਨਾਲ ਨਜਿੱਠਿਆ ਹੈ ਅਤੇ ਇਹ ਸਭ ਸਿਹਤ ਕਰਮਚਾਰੀਆਂ ਦੀਆਂ 24 ਘੰਟੇ ਸੇਵਾਵਾਂ ਸਦਕਾ ਹੀ ਹੋ ਰਿਹਾ ਹੈ”। ਉਨ੍ਹਾਂ ਦੱਸਿਆ ਕਿ “ਅਸੀਂ ਵੱਡੀ ਗਿਣਤੀ ਵਿੱਚ ਮੈਡੀਕਲ ਅਫ਼ਸਰਾਂ, ਸਟਾਫ਼ ਨਰਸਾਂ, ਫਾਰਮਾਸਿਸਟਾਂ, ਸਿਹਤ ਵਰਕਰ, ਰੇਡੀਓਗ੍ਰਾਫਰਾਂ, ਮੈਡੀਕਲ ਲੈਬਾਰਟਰੀ ਟੈਕਨੀਸ਼ੀਅਨ, ਈਸੀਜੀ ਟੈਕਨੀਸ਼ੀਅਨ, ਓਟੀ ਅਸਿਸਟੈਂਟ ਦੀ ਭਰਤੀ ਕਰ ਚੁੱਕੇ ਹਾਂ ਅਤੇ ਹੁਣ 800 ਤੋਂ ਵੱਧ ਵਾਰਡ ਅਟੈਂਡੈਂਟਾਂ ਦੀ ਭਰਤੀ ਪ੍ਰਕਿਰਿਆ ਵੀ ਪੂਰੀ ਹੋਣ ਦੇ ਨੇੜੇ ਹੈ, ਇਨ੍ਹਾਂ ਸਭ ਅਸਾਮੀਆਂ ਨੂੰ ਭਰਕੇ ਆਪਣੀ ਸਿਹਤ ਪ੍ਰਣਾਲੀ ਵਿੱਚ ਹੋਰ ਸੁਧਾਰ ਕਰਾਂਗੇ”।

“ਪੰਜਾਬ ਵਾਲੇ ਕਰਨਗੇ ਅੰਦੋਲਨ ਖ਼ਤਮ ? ਡੱਲੇਵਾਲ ਨੇ ਕਰਤਾ ਵੱਡਾ ਐਲਾਨ,ਸਰਕਾਰ ਨੂੰਦਿੱਤਾ ਸਪਸ਼ਟ ਜਵਾਬ” | On Air

ਸਿਹਤ ਵਿਭਾਗ ਦੇ ਵੱਖ-ਵੱਖ ਹੜਤਾਲੀ ਮੁਲਾਜ਼ਮਾਂ ਨੂੰ ਅਪੀਲ ਕਰਦਿਆਂ ਸ੍ਰੀ ਸੋਨੀ ਨੇ ਕਿਹਾ ਕਿ ਸਰਕਾਰ ਉਨ੍ਹਾਂ ਦੀਆਂ ਜਾਇਜ਼ ਮੰਗਾਂ ਮੰਨਣ ਲਈ ਤਿਆਰ ਹੈ। ਕੋਵਿਡ 19 ਦੇ ਨਵੇਂ ਰੂਪ ਓਮਿਕਰੋਨ ਅਤੇ ਤੀਜੀ ਲਹਿਰ ਦੇ ਖਤਰੇ ਦੇ ਇਸ ਸੰਵੇਦਨਸ਼ੀਲ ਦੌਰ ਦੇ ਵਿਚਕਾਰ ਉਨ੍ਹਾਂ ਨੂੰ ਕੰਮ ‘ਤੇ ਵਾਪਸ ਆਉਣਾ ਚਾਹੀਦਾ ਹੈ ਕਿਉਂਕਿ ਉਨ੍ਹਾਂ ਦੀ ਹੜਤਾਲ ਕਾਰਨ ਆਮ ਜਨਤਾ ਨੂੰ ਬਹੁਤ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।ਸਰਕਾਰ ਨੇ 10 ਸਾਲ ਦੀ ਠੇਕੇ ‘ਤੇ ਸੇਵਾ ਪੂਰੀ ਕਰ ਚੁੱਕੇ 36000 ਮੁਲਾਜ਼ਮਾਂ ਦੀਆਂ ਸੇਵਾਵਾਂ ਨੂੰ ਰੈਗੂਲਰ ਕਰਨ ਲਈ ਬਿੱਲ ਵੀ ਪੇਸ਼ ਕੀਤਾ ਹੈ।

ਸ੍ਰੀ ਗੁਰੂ ਤੇਗ ਬਹਾਦੁਰ ਜੀ ਦੇ ਸ਼ਹੀਦੀ ਦਿਵਸ ‘ਤੇ Harsimrat Kaur ਨੇ ਟਵੀਟ ਕਰ ਕੇਂਦਰ ਸਰਕਾਰ ਨੂੰ ਕੀਤੀ ਇਹ ਮੰਗ

0

ਚੰਡੀਗੜ੍ਹ : ਬੀਬੀ ਹਰਸਿਮਰਤ ਕੌਰ ਬਾਦਲ (Bibi Harsimrat Kaur Badal) ਵਲੋਂ ਆਪਣੇ ਸੋਸ਼ਲ ਮੀਡੀਆ ਅਕਾਊਂਟ ‘ਤੇ ਇਕ ਟਵੀਟ ਕੀਤਾ ਹੈ, ਜਿਸ ਵਿਚ ਉਨ੍ਹਾਂ ਨੇ ਲਿਖਿਆ ਹੈ ਕਿ ਭਾਰਤ ਸਰਕਾਰ ਨੂੰ ਅਪੀਲ ਕਰਦੀ ਹਾਂ ਕਿ ‘ਭਾਰਤ ਸਰਕਾਰ ਰਾਜਧਾਨੀ ਵਿੱਚ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ (Guru Tegh Bahadur Ji) ਦੇ ਨਾਮ ‘ਤੇ ਇੱਕ ਵਿਦਿਅਕ ਸੰਸਥਾ (Educational institution) ਸਥਾਪਤ ਕਰਨ। ਨਾਲ ਹੀ, ਦਿੱਲੀ ਦੇ ਕੌਮਾਂਤਰੀ ਹਵਾਈ ਅੱਡੇ ਦਾ ਨਾਂ ਬਦਲ ਕੇ ਸ੍ਰੀ ਗੁਰੂ ਤੇਗ ਬਹਾਦਰ ਜੀ ਹਵਾਈ ਅੱਡਾ (Guru Tegh Bahadur Ji Airport) ਰੱਖਿਆ ਜਾਵੇ। ਇਹ ਭਾਰਤ ਦੇ ਧਾਰਮਿਕ ਸਹਿਣਸ਼ੀਲਤਾ ਦੇ ਸੰਦੇਸ਼ ਨੂੰ ਵਿਸ਼ਵ ਭਰ ਵਿੱਚ ਪਹੁੰਚਾਉਣ ਲਈ ਇੱਕ ਉੱਤਮ ਸੰਕੇਤ ਹੋਵੇਗਾ।

ਲੱਖਾ ਸਿਧਾਣਾ ਦੀ ਸਪੋਰਟ ‘ਚ ਖੜਿਆ ਮੁੱਛ-ਫੁਟ ਮੁੰਡਾ, “ਪੰਜਾਬ ਇਕੱਠਾ ਕਰਨਾ ਖਿਡਾਉਣਾ ਨੀ” | On Air

ਹਿੰਦ ਦੀ ਚਾਦਰ ਸ੍ਰੀ ਗੁਰੂ ਤੇਗ ਬਹਾਦੁਰ ਜੀ ਦਾ ਸ਼ਹੀਦੀ ਦਿਵਸ ਅੱਜ ਪੂਰੇ ਵਿਸ਼ਵ ‘ਚ ਮਨਾਇਆ ਜਾ ਰਿਹਾ ਹੈ। ਇਸ ਮੌਕੇ ਵੱਡੀ ਗਿਣਤੀ ’ਚ ਸੰਗਤਾਂ ਵਲੋਂ ਗੁਰੂਘਰਾਂ ਵਿੱਚ ਆਪਣੀ ਹਾਜ਼ਰੀ ਲਵਾ ਰਹੀਆਂ ਹਨ। ਸ੍ਰੀ ਗੁਰੂ ਤੇਗ ਬਹਾਦੁਰ ਜੀ ਦੇ ਸ਼ਹੀਦੀ ਦਿਵਸ ਮੌਕੇ ਸਾਬਕਾ ਕੇਂਦਰੀ ਮੰਤਰੀ ਤੇ ਬਠਿੰਡਾ ਤੋਂ ਸੰਸਦ ਮੈਂਬਰ ਹਰਸਿਮਰਤ ਕੌਰ ਨੇ ਮੋਦੀ ਸਰਕਾਰ ਨੂੰ ਅਪੀਲ ਕੀਤੀ ਹੈ।

ਸੰਸਦ ਦੇ ਸਦਨ ’ਚ ਮਹੱਤਵਪੂਰਨ ਮੁੱਦਿਆਂ ’ਤੇ ਚਰਚਾ ਕਰਨ ਤੋਂ ਭੱਜ ਰਹੀ ਹੈ ਮੋਦੀ ਸਰਕਾਰ: Sonia Gandhi

0

ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੇ ਕਿਹਾ ਕਿ ਸਰਕਾਰ ਕੋਲ ਜਨਤਾ ਨਾਲ ਜੁੜੇ ਮੁੱਦਿਆਂ ’ਤੇ ਸਵਾਲਾਂ ਦਾ ਜਵਾਬ ਨਹੀਂ ਹੈ, ਇਸ ਲਈ ਸੰਸਦ ਵਿਚ ਮਹੱਤਵਪੂਰਨ ਮੁੱਦਿਆਂ ’ਤੇ ਚਰਚਾ ਕਰਾਉਣ ਤੋਂ ਬਚ ਰਹੀ ਹੈ। ਉਨ੍ਹਾਂ ਨੇ ਅੱਜ ਇੱਥੇ ਸੰਸਦ ਦੇ ਸੈਂਟਰਲ ਹਾਲ ’ਚ ਕਾਂਗਰਸ ਸੰਸਦੀ ਪਾਰਟੀ ਦੀ ਬੈਠਕ ਨੂੰ ਸੰਬੋਧਿਤ ਕਰਦੇ ਹੋਏ ਕਿਹਾ ਕਿ ਉਨ੍ਹਾਂ ਦੀ ਪਾਰਟੀ ਸੰਸਦ ’ਚ ਹਰ ਵਿਸ਼ੇ ’ਤੇ ਚਰਚਾ ਕਰਾਉਣਾ ਚਾਹੁੰਦੀ ਹੈ ਪਰ ਮੋਦੀ ਸਰਕਾਰ ਚਰਚਾ ਤੋਂ ਭੱਜ ਰਹੀ ਹੈ।

Lakha Sidhana ਦੀ ਸਪੋਰਟ ‘ਚ ਖੜਿਆ ਮੁੱਛ-ਫੁਟ ਮੁੰਡਾ, “ਪੰਜਾਬ ਇਕੱਠਾ ਕਰਨਾ ਖਿਡਾਉਣਾ ਨੀ”

ਸੋਨੀਆ ਗਾਂਧੀ ਦਾ ਕਹਿਣਾ ਸੀ ਕਿ ਦੇਸ਼ ਦੀਆਂ ਸਰਹੱਦਾਂ ਦੀ ਸਥਿਤੀ, ਕਿਸਾਨਾਂ ਦੇ ਮੁੱਦੇ, ਮਹਿੰਗਾਈ, ਬੇਰੁਜ਼ਗਾਰੀ, ਕੋਰੋਨਾ ਵਰਗੇ ਮੁੱਦਿਆਂ ’ਤੇ ਸੰਸਦ ਵਿਚ ਚਰਚਾ ਹੋਣੀ ਚਾਹੀਦੀ ਹੈ ਪਰ ਕੇਂਦਰ ਸਰਕਾਰ ਇਸ ਲਈ ਸਮਾਂ ਨਹੀਂ ਦੇ ਰਹੀ ਹੈ ਅਤੇ ਚਰਚਾ ਕਰਾਉਣ ਤੋਂ ਭੱਜ ਰਹੀ ਹੈ। ਵਿਰੋਧੀ ਧਿਰ ਦੇ 12 ਮੈਂਬਰਾਂ ਨਾਲ ਹੀ ਪਾਰਟੀ ਦੇ 6 ਮੈਂਬਰਾਂ ਦੇ ਰਾਜ ਸਭਾ ਤੋਂ ਮੁਅੱਤਲੀ ਦੇ ਮੁੱਦੇ ’ਤੇ ਉਨ੍ਹਾਂ ਨੇ ਕਿਹਾ ਕਿ ਸਰਕਾਰ ਨੇ ਗਲਤ ਤਰੀਕੇ ਨਾਲ ਇਨ੍ਹਾਂ ਸਾਰੇ ਮੈਂਬਰਾਂ ਨੂੰ ਪੂਰੇ ਸੈਸ਼ਨ ਲਈ ਮੁਅੱਤਲ ਕੀਤਾ ਹੈ ਅਤੇ ਹੁਣ ਵੀ ਸਾਰੇ ਮੁਅੱਤਲ ਮੈਂਬਰ ਸੰਸਦ ਭਵਨ ਕੰਪਲੈਕਸ ਵਿਚ ਰਾਸ਼ਟਰਪਿਤਾ ਮਹਾਤਮਾ ਗਾਂਧੀ ਦੇ ਬੁੱਤ ਸਾਹਮਣੇ ਧਰਨਾ ਦੇ ਰਹੇ ਹਨ।

“ਪੰਜਾਬ ਵਾਲੇ ਕਰਨਗੇ ਅੰਦੋਲਨ ਖ਼ਤਮ ? ਡੱਲੇਵਾਲ ਨੇ ਕਰਤਾ ਵੱਡਾ ਐਲਾਨ,ਸਰਕਾਰ ਨੂੰਦਿੱਤਾ ਸਪਸ਼ਟ ਜਵਾਬ”

ਉਨ੍ਹਾਂ ਨੇ ਕਿਹਾ ਕਿ ਕਾਂਗਰਸ ਪਾਰਟੀ ਪੂਰੀ ਤਰ੍ਹਾਂ ਨਾਲ ਆਪਣੇ ਮੁਅੱਤਲ ਇਨ੍ਹਾਂ ਮੈਂਬਰਾਂ ਨਾਲ ਖੜ੍ਹੀ ਹੈ ਅਤੇ ਮੋਦੀ ਸਰਕਾਰ ਨੂੰ ਤੁਰੰਤ ਉਨ੍ਹਾਂ ਦੀ ਮੁਅੱਤਲੀ ਵਾਪਸ ਲੈ ਕੇ ਸੰਸਦ ਵਿਚ ਜਨਹਿੱਤ ਦੇ ਮੁੱਦਿਆਂ ’ਤੇ ਚਰਚਾ ਕਰਨੀ ਚਾਹੀਦੀ ਹੈ। ਇਸ ਦੇ ਨਾਲ ਹੀ ਸੋਨੀਆ ਗਾਂਧੀ ਨੇ ਨਾਗਾਲੈਂਡ ਵਿਚ ਬੇਕਸੂਰ ਲੋਕਾਂ ਨਾਲ ਹੀ ਸੁਰੱਖਿਆ ਫੋਰਸ ਦੇ ਜਵਾਨਾਂ ਦੇ ਮਾਰੇ ਜਾਣ ’ਤੇ ਵੀ ਡੂੰਘਾ ਦੁੱਖ ਜਤਾਇਆ ਅਤੇ ਕਿਹਾ ਕਿ ਸਰਕਾਰ ਨੇ ਇਸ ਘਟਨਾ ’ਤੇ ਦੁੱਖ ਜਤਾਇਆ ਪਰ ਇਹ ਉੱਚਿਤ ਨਹੀਂ ਹੈ। ਉਨ੍ਹਾਂ ਨੇ ਕਿਹਾ ਕਿ ਅਜਿਹੀਆਂ ਘਟਨਾਵਾਂ ਨੂੰ ਰੋਕਣ ਲਈ ਜ਼ਰੂਰੀ ਕਦਮ ਚੁੱਕਣੇ ਚਾਹੀਦੇ ਹਨ।

ਸੂਬੇ ਦੇ 872 ਸਰਕਾਰੀ ਸੀਨੀਅਰ ਸੈਕੰਡਰੀ ਸਕੂਲਾਂ ਦੀਆਂ ਲਾਇਬਰੇਰੀਆਂ ਨੂੰ ਮਿਲਣਗੇ 4361 ਟੈਬਲੇਟ: ਪਰਗਟ ਸਿੰਘ

0

ਚੰਡੀਗੜ੍ਹ : ਸਕੂਲੀ ਸਿੱਖਿਆ ਨੂੰ ਗੁਣਾਤਮਕਤਾ ਪ੍ਰਦਾਨ ਕਰਨ ਅਤੇ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਨੂੰ ਸਮੇਂ ਦਾ ਹਾਣੀ ਬਣਾਉਣ ਲਈ ਪੰਜਾਬ ਸਰਕਾਰ ਵੱਲੋਂ ਕੀਤੇ ਜਾ ਰਹੇ ਵਿਸ਼ੇਸ਼ ਉਪਰਾਲਿਆਂ ਦੀ ਲੜੀ ਵਿੱਚ ਸੂਬੇ ਦੇ 872 ਸਰਕਾਰੀ ਸੀਨੀਅਰ ਸੈਕੰਡਰੀ ਸਕੂਲਾਂ ਦੀਆਂ ਲਾਇਬਰੇਰੀਆਂ ਨੂੰ 4361 ਟੈਬਲੇਟ ਦੇਣ ਦਾ ਫੈਸਲਾ ਕੀਤਾ ਗਿਆ ਹੈ। ਇਹ ਖੁਲਾਸਾ ਸਿੱਖਿਆ ਮੰਤਰੀ ਪਰਗਟ ਸਿੰਘ ਨੇ ਅੱਜ ਇੱਥੇ ਜਾਰੀ ਪ੍ਰੈਸ ਵਿੱਚ ਕੀਤਾ ਗਿਆ।

ਲੱਖਾ ਸਿਧਾਣਾ ਦੀ ਸਪੋਰਟ ‘ਚ ਖੜਿਆ ਮੁੱਛ-ਫੁਟ ਮੁੰਡਾ, “ਪੰਜਾਬ ਇਕੱਠਾ ਕਰਨਾ ਖਿਡਾਉਣਾ ਨੀ” | On Air

ਸ. ਪਰਗਟ ਸਿੰਘ ਨੇ ਦੱਸਿਆ ਕਿ ਸਿੱਖਿਆ ਵਿਭਾਗ ਵੱਲੋਂ ਟੈਬਲੇਟ ਦੇਣ ਲਈ 872 ਸਰਕਾਰੀ ਸੀਨੀਅਰ ਸੈਕੰਡਰੀ ਸਕੂਲਾਂ ਨੂੰ ਟੈਬਲੇਟ ਦੇਣ ਲਈ ਚੁਣਿਆ ਗਿਆ ਹੈ। ਸਰਕਾਰੀ ਸਕੂਲਾਂ ਦੀਆਂ ਲਾਇਬਰੇਰੀਆਂ ਨੂੰ ਹਾਈਟੈਕ ਬਣਾਉਣ ਦੇ ਉਦੇਸ਼ ਨਾਲ ਪ੍ਰਤੀ ਸਕੂਲ ਪੰਜ ਟੈਬਲੇਟ ਦਿੱਤੇ ਜਾ ਰਹੇ ਹਨ। ਉਨ੍ਹਾਂ ਅੱਗੇ ਦੱਸਿਆ ਕਿ ਵਿਭਾਗ ਵੱਲੋਂ ਟੈਬਲੇਟਾਂ ਵਿੱਚ ਈ-ਕੰਟੈਂਟ ਨਾਲ ਸਬੰਧਿਤ ਐਪਜ਼ ਵੀ ਇੰਸਟਾਲ ਕਰਕੇ ਦਿੱਤੀਆਂ ਜਾ ਰਹੀਆਂ ਹਨ ਅਤੇ ਸਬੰਧਿਤ ਸਕੂਲਾਂ ਨੂੰ ਈ -ਕੰਟੈਂਟ ਚਾਲੂ ਹਾਲਤ ਵਿੱਚ ਰੱਖਣਾ ਯਕੀਨੀ ਬਣਾਉਣ ਦੀ ਹਦਾਇਤ ਕੀਤੀ ਗਈ ਹੈ।

ਦੀਪ ਸਿੱਧੂ ਦਾ ਸਿਮਰਨਜੋਤ ਸਿੰਘ ਮੱਕੜ ਨਾਲ ਵੱਡਾ Interview | On Air

ਸਿੱਖਿਆ ਮੰਤਰੀ ਨੇ ਦੱਸਿਆ ਕਿ ਵਿਭਾਗ ਵੱਲੋਂ ਟੈਬਲੇਟ ਦੀ ਵੰਡ ਸਬੰਧੀ ਸਮੂਹ ਜ਼ਿਲ੍ਹਾ ਸਿੱਖਿਆ ਅਫ਼ਸਰਾਂ (ਸੈਕੰਡਰੀ ਸਿੱਖਿਆ) ਨੂੰ ਸਟਾਕ ਦੀ ਜ਼ਿਲ੍ਹਾ ਪੱਧਰ ‘ਤੇ ਪ੍ਰਾਪਤੀ, ਵੰਡ, ਰਿਕਾਰਡ ਅਤੇ ਸੁਰੱਖਿਆ ਸਬੰਧੀ ਹਦਾਇਤਾਂ ਜਾਰੀ ਕੀਤੀਆਂ ਹਨ ਜਿਸ ਅਨੁਸਾਰ ਸਮੂਹ ਜ਼ਿਲ੍ਹਾ ਸਿੱਖਿਆ ਅਫ਼ਸਰ ਅਤੇ ਜ਼ਿਲ੍ਹਾ ਨੋਡਲ ਅਫ਼ਸਰ ਆਪਣੇ ਅਧੀਨ ਪ੍ਰਾਪਤ ਸਟਾਕ ਦੀ ਕਾਰਜ ਸਮਰੱਥਾ ਦੀ ਜਾਂਚ ਕਰਨਗੇ। ਕਿਸੇ ਵੀ ਤਕਨੀਕੀ ਖਰਾਬੀ ਦੀ ਸੂਰਤ ਵਿੱਚ ਵਿਭਾਗ ਵੱਲੋਂ ਸਰਵਿਸ ਸੈਂਟਰਾਂ ਦੀ ਸੂਚੀ ਵੀ ਜਾਰੀ ਕੀਤੀ ਗਈ ਹੈ।ਵਿਭਾਗ ਵੱਲੋਂ ਜਲਦੀ ਹੀ ਸਕੂਲਾਂ ਨੂੰ ਟੈਬਲੇਟ ਦੀ ਵਰਤੋਂ ਸਬੰਧੀ ਹਦਾਇਤਾਂ ਜਾਰੀ ਕੀਤੀਆਂ ਜਾਣਗੀਆਂ ।

Farmers Protest: ਸਰਕਾਰ ਨੇ ਕਿਸਾਨ ਜਥੇਬੰਦੀਆਂ ਨੂੰ ਭੇਜੇ 5 ਪ੍ਰਸਤਾਵ, ਕਿਸਾਨ ਅੰਦੋਲਨ ਜਲਦ ਖ਼ਤਮ ਹੋਣ ਦੀ ਉਮੀਦ

0

ਕਿਸਾਨ ਅੰਦੋਲਨ ਜਲਦੀ ਹੀ ਖ਼ਤਮ ਹੋ ਸਕਦਾ ਹੈ। ਇਸ ਦੇ ਮੱਦੇਨਜ਼ਰ ਕੇਂਦਰ ਸਰਕਾਰ ਨੇ ਕਿਸਾਨ ਜਥੇਬੰਦੀਆਂ ਨੂੰ ਪੰਜ ਅਹਿਮ ਪ੍ਰਸਤਾਵ ਭੇਜੇ ਹਨ। ਕੇਂਦਰ ਨੇ ਆਪਣੇ ਪ੍ਰਸਤਾਵ ‘ਚ ਘੱਟੋ-ਘੱਟ ਸਮਰਥਨ ਮੁੱਲ, ਕੇਸ ਵਾਪਸ ਲੈਣ ਅਤੇ ਬਿਜਲੀ ਬਿੱਲ ‘ਤੇ ਆਪਣਾ ਸਟੈਂਡ ਸਪੱਸ਼ਟ ਕੀਤਾ ਹੈ। ਸਰਕਾਰ ਦੇ ਪ੍ਰਸਤਾਵ ‘ਤੇ ਵਿਚਾਰ ਕਰਨ ਲਈ ਸੰਯੁਕਤ ਕਿਸਾਨ ਮੋਰਚਾ (ਐਸਕੇਐਮ) ਦੀ ਮੀਟਿੰਗ ਹੋਈ। ਹੁਣ ਬੁੱਧਵਾਰ ਨੂੰ ਦੁਪਹਿਰ 2 ਵਜੇ ਐਸਕੇਐਮ ਦੀ ਵੀ ਮੀਟਿੰਗ ਹੋਵੇਗੀ। ਸੂਤਰਾਂ ਮੁਤਾਬਕ ਹਰਿਆਣਾ ਦੀਆਂ ਜਥੇਬੰਦੀਆਂ ਸਰਕਾਰ ਦੇ ਪ੍ਰਸਤਾਵ ‘ਤੇ ਤਿਆਰ ਨਹੀਂ ਹੋ ਰਹੀਆਂ, ਪੰਜਾਬ ਦੀਆਂ 90 ਫੀਸਦੀ ਜਥੇਬੰਦੀਆਂ ਸਰਕਾਰ ਦੇ ਪ੍ਰਸਤਾਵ ਤੋਂ ਸੰਤੁਸ਼ਟ ਹਨ।

ਦੀਪ ਸਿੱਧੂ ਦਾ ਸਿਮਰਨਜੋਤ ਸਿੰਘ ਮੱਕੜ ਨਾਲ ਵੱਡਾ Interview | On Air

ਸੰਯੁਕਤ ਕਿਸਾਨ ਮੋਰਚਾ ਦੀ ਮੀਟਿੰਗ ਤੋਂ ਬਾਅਦ ਕਿਸਾਨ ਆਗੂ ਯੁੱਧਵੀਰ ਸਿੰਘ ਨੇ ਕਿਹਾ, ”ਸਰਕਾਰ ਦੇ ਪ੍ਰਸਤਾਵ ‘ਤੇ ਚਰਚਾ ਕੀਤੀ ਗਈ। ਕਿਸਾਨ ਆਗੂਆਂ ਨੇ ਕੁਝ ਮੁੱਦਿਆਂ ‘ਤੇ ਸਪੱਸ਼ਟੀਕਰਨ ਦੇਣ ਦੀ ਮੰਗ ਕੀਤੀ ਹੈ। ਉਨ੍ਹਾਂ ਦੀ ਰਾਏ ਸਰਕਾਰ ਨੂੰ ਭੇਜੀ ਜਾਵੇਗੀ। ਉਮੀਦ ਹੈ ਸਰਕਾਰ ਦਾ ਜਵਾਬ ਕੱਲ੍ਹ ਆ ਜਾਵੇਗਾ। ਇਸ ਤੋਂ ਬਾਅਦ ਭਲਕੇ 2 ਵਜੇ ਮੁੜ ਮੀਟਿੰਗ ਹੋਵੇਗੀ। ਦੂਜੇ ਪਾਸੇ ਬਲਬੀਰ ਸਿੰਘ ਰਾਜੇਵਾਲ ਨੇ ਕਿਹਾ ਕਿ ਸਰਕਾਰ ਨੂੰ ਸਪੱਸ਼ਟ ਕਰਨਾ ਚਾਹੀਦਾ ਹੈ ਕਿ ਘੱਟੋ-ਘੱਟ ਸਮਰਥਨ ਮੁੱਲ ਕਮੇਟੀ ਵਿੱਚ ਅਜਿਹੇ ਲੋਕ ਨਹੀਂ ਹੋਣੇ ਚਾਹੀਦੇ ਜੋ ਖੇਤੀ ਕਾਨੂੰਨਾਂ ਦੇ ਸਮਰਥਕ ਹੋਣ। ਕੇਸ ਵਾਪਸ ਲੈਣ ‘ਤੇ ਅੰਦੋਲਨ ਵਾਪਸ ਲੈਣ ਦਾ ਐਲਾਨ ਕਰਨ ਦੀ ਸ਼ਰਤ ਰੱਖੀ ਗਈ ਹੈ। ਅਸੀਂ ਇਸ ਦੇ ਲਈ ਤਿਆਰ ਨਹੀਂ ਹਾਂ। ਅਸੀਂ ਸਰਕਾਰ ਨਾਲ ਮੁੜ ਗੱਲ ਕਰਾਂਗੇ।

ਸਰਕਾਰ ਦੇ ਪੰਜ ਪ੍ਰਸਤਾਵ

  • ਸਰਕਾਰ ਨੇ ਮਤੇ ‘ਚ ਕਿਹਾ, ”ਪ੍ਰਧਾਨ ਮੰਤਰੀ ਨੇ ਖੁਦ ਅਤੇ ਬਾਅਦ ‘ਚ ਖੇਤੀ ਮੰਤਰੀ ਨੇ MSP ‘ਤੇ ਕਮੇਟੀ ਬਣਾਉਣ ਦਾ ਐਲਾਨ ਕੀਤਾ ਹੈ। ਇਸ ਕਮੇਟੀ ਵਿੱਚ ਕੇਂਦਰ, ਸੂਬਾ ਸਰਕਾਰ ਅਤੇ ਕਿਸਾਨ ਜਥੇਬੰਦੀਆਂ ਦੇ ਨੁਮਾਇੰਦੇ ਅਤੇ ਖੇਤੀ ਵਿਗਿਆਨੀ ਸ਼ਾਮਲ ਹੋਣਗੇ। ਅਸੀਂ ਇਸ ਵਿੱਚ ਸਪੱਸ਼ਟਤਾ ਚਾਹੁੰਦੇ ਹਾਂ ਕਿ ਕਿਸਾਨ ਪ੍ਰਤੀਨਿਧੀ ਵਿੱਚ SKM ਦਾ ਪ੍ਰਤੀਨਿਧੀ ਹੋਣਗੇ।”
  • ਕੇਸ ਵਾਪਸੀ: ਮਤੇ ਵਿੱਚ ਕਿਹਾ ਗਿਆ ਹੈ ਕਿ ਜਿੱਥੋਂ ਤੱਕ ਅੰਦੋਲਨ ਦੌਰਾਨ ਹੋਏ ਕੇਸਾਂ ਦਾ ਸਬੰਧ ਹੈ, ਯੂਪੀ ਸਰਕਾਰ ਅਤੇ ਹਰਿਆਣਾ ਸਰਕਾਰ ਨੇ ਪੂਰੀ ਤਰ੍ਹਾਂ ਨਾਲ ਸਹਿਮਤੀ ਜਤਾਈ ਹੈ ਕਿ ਅੰਦੋਲਨ ਵਾਪਸ ਲੈਣ ਦੇ ਤੁਰੰਤ ਬਾਅਦ ਕੇਸ ਵਾਪਸ ਲਏ ਜਾਣਗੇ। ਕਿਸਾਨ ਅੰਦੋਲਨ ਦੌਰਾਨ ਭਾਰਤ ਸਰਕਾਰ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ ਦੇ ਸਬੰਧਤ ਵਿਭਾਗ ਵੱਲੋਂ ਅੰਦੋਲਨ ਦੇ ਮੁੱਦੇ ’ਤੇ ਅੰਦੋਲਨ ਵਾਪਸ ਲੈ ਕੇ ਕੇਸ ਵਾਪਸ ਲੈਣ ਦੀ ਸਹਿਮਤੀ ਬਣੀ ਹੈ।
  • ਮੁਆਵਜ਼ਾ: ਜਿੱਥੋਂ ਤੱਕ ਮੁਆਵਜ਼ੇ ਦਾ ਸਬੰਧ ਹੈ, ਹਰਿਆਣਾ ਅਤੇ ਯੂਪੀ ਸਰਕਾਰ ਨੇ ਵੀ ਇਸ ਲਈ ਸਿਧਾਂਤਕ ਸਹਿਮਤੀ ਦਿੱਤੀ ਹੈ। ਪੰਜਾਬ ਸਰਕਾਰ ਨੇ ਉਪਰੋਕਤ ਦੋਨਾਂ ਵਿਸ਼ਿਆਂ ਸਬੰਧੀ ਜਨਤਕ ਐਲਾਨ ਵੀ ਕੀਤਾ ਹੈ।
  • ਬਿਜਲੀ ਬਿੱਲ: ਕੇਂਦਰ ਨੇ ਪ੍ਰਸਤਾਵ ਵਿੱਚ ਕਿਹਾ, “ਜਿੱਥੋਂ ਤੱਕ ਬਿਜਲੀ ਬਿੱਲ ਦਾ ਸਬੰਧ ਹੈ, ਇਸਨੂੰ ਸੰਸਦ ਵਿੱਚ ਪੇਸ਼ ਕਰਨ ਤੋਂ ਪਹਿਲਾਂ ਸਾਰੇ ਹਿੱਸੇਦਾਰਾਂ ਦੇ ਵਿਚਾਰ ਲਏ ਜਾਣਗੇ।”
  • ਪਰਾਲੀ : ਜਿੱਥੋਂ ਤੱਕ ਪਰਾਲੀ ਦੇ ਮੁੱਦੇ ਦਾ ਸਬੰਧ ਹੈ, ਭਾਰਤ ਸਰਕਾਰ ਨੇ ਪਾਸ ਕੀਤੇ ਕਾਨੂੰਨ ਦੀਆਂ ਧਾਰਾਵਾਂ 14 ਅਤੇ 15 ਦੇ ਤਹਿਤ ਕਿਸਾਨ ਨੂੰ ਅਪਰਾਧਿਕ ਜ਼ਿੰਮੇਵਾਰੀ ਤੋਂ ਛੋਟ ਦਿੱਤੀ ਹੈ। ਦੱਸ ਦੇਈਏ ਕਿ ਕਿਸਾਨ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਅਤੇ ਘੱਟੋ-ਘੱਟ ਸਮਰਥਨ ਮੁੱਲ ‘ਤੇ ਕਾਨੂੰਨ ਬਣਾਉਣ ਸਮੇਤ ਹੋਰ ਮੰਗਾਂ ਨੂੰ ਲੈ ਕੇ ਪਿਛਲੇ ਇੱਕ ਸਾਲ ਤੋਂ ਵੱਧ ਸਮੇਂ ਤੋਂ ਅੰਦੋਲਨ ਕਰ ਰਹੇ ਹਨ। ਸੰਯੁਕਤ ਕਿਸਾਨ ਮੋਰਚਾ ਦੀ ਅਗਵਾਈ ਹੇਠ ਕਿਸਾਨ ਦਿੱਲੀ ਦੇ ਸਿੰਘੂ, ਟਿੱਕਰੀ ਅਤੇ ਗਾਜ਼ੀਪੁਰ ਬਾਰਡਰ ‘ਤੇ ਖੜ੍ਹੇ ਹਨ।

ਲੱਖਾ ਸਿਧਾਣਾ ਦੀ ਸਪੋਰਟ ‘ਚ ਖੜਿਆ ਮੁੱਛ-ਫੁਟ ਮੁੰਡਾ, “ਪੰਜਾਬ ਇਕੱਠਾ ਕਰਨਾ ਖਿਡਾਉਣਾ ਨੀ” | On Air

ਤਿੰਨ ਖੇਤੀਬਾੜੀ ਕਾਨੂੰਨਾਂ ਨੂੰ ਵਾਪਸ ਲੈਣ ਦਾ ਬਿੱਲ 29 ਨਵੰਬਰ ਨੂੰ ਸੰਸਦ ਦੇ ਦੋਵਾਂ ਸਦਨਾਂ ਵਲੋਂ ਪਾਸ ਕੀਤਾ ਗਿਆ ਸੀ। ਇਸ ਤੋਂ ਬਾਅਦ 1 ਦਸੰਬਰ ਨੂੰ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨੇ ਇਸ ਬਿੱਲ ਨੂੰ ਮਨਜ਼ੂਰੀ ਦੇ ਦਿੱਤੀ। ਇਸ ਨਾਲ ਤਿੰਨੋਂ ਖੇਤੀਬਾੜੀ ਕਾਨੂੰਨ ਰਸਮੀ ਤੌਰ ‘ਤੇ ਰੱਦ ਕੀਤੇ ਗਏ। ਇਸ ਤੋਂ ਪਹਿਲਾਂ 19 ਨਵੰਬਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਗੁਰੂ ਪਰਵ ਦੇ ਮੌਕੇ ‘ਤੇ ਰਾਸ਼ਟਰ ਨੂੰ ਆਪਣੇ ਸੰਬੋਧਨ ‘ਚ ਤਿੰਨ ਖੇਤੀਬਾੜੀ ਕਾਨੂੰਨਾਂ ਨੂੰ ਵਾਪਸ ਲੈਣ ਦਾ ਐਲਾਨ ਕੀਤਾ ਸੀ।

ਭਾਰਤੀ ਰੇਲਵੇ ਨੇ ਇੱਕ ਗਲਤੀ ‘ਤੇ ਯਾਤਰੀਆਂ ਤੋਂ ਵਸੂਲੀ 100 ਕਰੋੜ ਤੋਂ ਵੱਧ ਰਕਮ

0

ਭਾਰਤੀ ਰੇਲਵੇ ਨੇ ਇੱਕ ਗਲਤੀ ‘ਤੇ ਯਾਤਰੀਆਂ ਤੋਂ ਭਾਰੀ ਰਕਮ ਵਸੂਲ ਕੀਤੀ ਹੈ। ਰੇਲਵੇ ਨੇ ਇਸ ਇੱਕ ਗਲਤੀ ਲਈ 100 ਕਰੋੜ ਤੋਂ ਵੱਧ ਜੁਰਮਾਨੇ ਵਜੋਂ ਵਸੂਲੇ ਹਨ। ਇਹ ਰੇਲਵੇ ਦੀ ਕਮਾਈ ਦਾ ਇੱਕ ਵੱਡਾ ਸਾਧਨ ਵੀ ਹੈ। ਇਹ ਜੁਰਮਾਨਾ ਬਿਨਾਂ ਟਿਕਟ ਯਾਤਰਾ ਕਰਨ ਵਾਲੇ ਯਾਤਰੀਆਂ ਤੋਂ ਵਸੂਲਿਆ ਜਾਂਦਾ ਹੈ। ਹੁਣ ਤੁਸੀਂ ਇਸ ਗੱਲ ਦਾ ਅੰਦਾਜ਼ਾ ਲਗਾ ਸਕਦੇ ਹੋ ਕਿ ਕਿੰਨੇ ਲੋਕ ਟ੍ਰੇਨ ‘ਚ ਬਿਨਾਂ ਟਿਕਟ ਸਫਰ ਕਰਦੇ ਹਨ। ਉੱਤਰੀ ਰੇਲਵੇ ਨੇ ਅਪ੍ਰੈਲ 2021 ਤੋਂ 5 ਦਸੰਬਰ 2021 ਤੱਕ ਸਿਰਫ 8 ਮਹੀਨਿਆਂ ਵਿੱਚ 100 ਕਰੋੜ ਤੋਂ ਵੱਧ ਦਾ ਜੁਰਮਾਨਾ ਵਸੂਲਿਆ ਹੈ।

BJP ਮਹਿਲਾ ਲੀਡਰ ਦਾ ਧਮਾਕੇਦਾਰ Interview, Punjab ਨਾਲ ਵਿਤਕਰਾ ਕਿਉਂ ? ਸੁਣੋ ਇੱਕ ਇੱਕ ਜਵਾਬ

ਇਸ ਸੰਬੰਧੀ ਉੱਤਰੀ ਰੇਲਵੇ ਦੇ ਜਨਰਲ ਮੈਨੇਜਰ ਆਸ਼ੂਤੋਸ਼ ਗੰਗਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ 1 ਅਪ੍ਰੈਲ 2021 ਤੋਂ 5 ਦਸੰਬਰ 2021 ਦਰਮਿਆਨ ਕਈ ਰੇਲਵੇ ਸਟੇਸ਼ਨਾਂ ਅਤੇ ਟਰੇਨਾਂ ‘ਚ ਟਿਕਟ ਚੈਕਿੰਗ ਮੁਹਿੰਮ ਚਲਾਈ ਗਈ ਸੀ, ਜਿਸ ‘ਚ ਵੱਡੀ ਗਿਣਤੀ ‘ਚ ਲੋਕ ਬਿਨਾਂ ਟਿਕਟ ਸਫਰ ਕਰਦੇ ਫੜੇ ਗਏ ਸਨ। ਇਸ ਦੌਰਾਨ ਬਿਨਾਂ ਟਿਕਟ ਅਤੇ ਅਣਅਧਿਕਾਰਤ ਯਾਤਰਾ ਕਰਨ ਵਾਲਿਆਂ ਤੋਂ ਜੁਰਮਾਨਾ ਵਸੂਲਿਆ ਗਿਆ। ਆਸ਼ੂਤੋਸ਼ ਗੰਗਲ ਨੇ ਦੱਸਿਆ ਕਿ ਟਿਕਟ ਚੈਕਿੰਗ ਤੋਂ ਮਿਲੇ ਜੁਰਮਾਨੇ ਦੀ ਰਕਮ 100 ਕਰੋੜ ਤੋਂ ਵੱਧ ਹੈ।

ਸਰਕਾਰ ਦੇ ਪ੍ਰਸਤਾਵ ਤੋਂ ਬਾਅਦ ਬੋਲੇ ਰਾਜੇਵਾਲ, “ਸਾਰੀਆਂ ਮੰਗਾਂ ਮੰਨੇ ਜਾਣ ਤੱਕ ਨਹੀਂ ਹੋਵੇਗੀ ਘਰ ਵਾਪਸੀ।”

ਉਨ੍ਹਾਂ ਨੇ ਇਸ ਮੁਹਿੰਮ ਨੂੰ ਸਫਲ ਬਣਾਉਣ ਵਾਲੇ ਸਾਰੇ ਰੇਲਵੇ ਕਰਮਚਾਰੀਆਂ ਦੀ ਵੀ ਸ਼ਲਾਘਾ ਕੀਤੀ। ਰੇਲਵੇ ਦੇਸ਼ ਦੇ ਸਾਰੇ ਜ਼ੋਨਾਂ ਵਿੱਚ ਅਜਿਹੀਆਂ ਮੁਹਿੰਮਾਂ ਚਲਾ ਰਿਹਾ ਹੈ। ਕੇਂਦਰੀ ਰੇਲਵੇ ਨੇ ਕੋਰੋਨਾ ਪ੍ਰੋਟੋਕੋਲ ਦੇ ਤਹਿਤ ਮਾਸਕ ਨਾ ਪਹਿਨਣ ਲਈ 23 ਹਜ਼ਾਰ ਤੋਂ ਵੱਧ ਯਾਤਰੀਆਂ ਤੋਂ ਜੁਰਮਾਨਾ ਲਗਾਇਆ ਅਤੇ 26 ਲੱਖ ਰੁਪਏ ਜੁਰਮਾਨਾ ਵਸੂਲਿਆ।

ਦਰਅਸਲ ਤਿਉਹਾਰਾਂ ਦੇ ਸੀਜ਼ਨ ਦੌਰਾਨ ਕਈ ਲੋਕ ਲੱਖ ਕੋਸ਼ਿਸ਼ਾਂ ਦੇ ਬਾਵਜੂਦ ਟਿਕਟ ਨਹੀਂ ਲੈ ਪਾਉਂਦੇ ਹਨ, ਅਜਿਹੇ ‘ਚ ਉਹ ਬਿਨਾਂ ਟਿਕਟ ਰੇਲਵੇ ਸਫਰ ‘ਤੇ ਨਿਕਲ ਜਾਂਦੇ ਹਨ। ਰੇਲਵੇ ਦੇ ਦਿੱਲੀ ਡਿਵੀਜ਼ਨ ਨੇ ਅਜਿਹੇ 1.42 ਕਰੋੜ ਯਾਤਰੀਆਂ ਨੂੰ ਫੜਿਆ ਅਤੇ ਉਨ੍ਹਾਂ ਤੋਂ 8.01 ਕਰੋੜ ਰੁਪਏ ਦਾ ਜੁਰਮਾਨਾ ਵਸੂਲਿਆ।

ਜਾਣਕਾਰੀ ਅਨੁਸਾਰ ਰੇਲਵੇ ਵੱਲੋਂ ਬਿਨਾਂ ਟਿਕਟ ਸਫਰ ਕਰਦੇ ਫੜੇ ਜਾਣ ‘ਤੇ ਘੱਟੋ-ਘੱਟ 250 ਰੁਪਏ ਤੋਂ ਲੈ ਕੇ 1 ਹਜ਼ਾਰ ਰੁਪਏ ਤੱਕ ਦਾ ਜੁਰਮਾਨਾ ਲਗਾਇਆ ਜਾਂਦਾ ਹੈ। ਇਸ ਤੋਂ ਇਲਾਵਾ ਇਸ ਤਰ੍ਹਾਂ ਅਣਅਧਿਕਾਰਤ ਯਾਤਰਾ ਕਰਨ ‘ਤੇ ਯਾਤਰੀਆਂ ਨੂੰ ਜੇਲ੍ਹ ਵੀ ਹੋ ਸਕਦੀ ਹੈ ਜਾਂ ਦੋਵੇਂ ਇਕੱਠੇ ਹੋ ਸਕਦੇ ਹਨ। ਜੇਕਰ ਫੜਿਆ ਜਾਂਦਾ ਹੈ, ਤਾਂ ਬਿਨਾਂ ਟਿਕਟ ਯਾਤਰਾ ਕਰਨ ਵਾਲੇ ਯਾਤਰੀ ਤੋਂ ਰੇਲਗੱਡੀ ਦੇ ਸ਼ੁਰੂ ਹੋਣ ਵਾਲੇ ਸਟੇਸ਼ਨ ਤੋਂ ਆਖਰੀ ਸਟੇਸ਼ਨ ਤੱਕ ਦਾ ਕਿਰਾਇਆ ਵਸੂਲਿਆ ਜਾਂਦਾ ਹੈ।

ਰਾਹੁਲ ਗਾਂਧੀ ਨੇ ਇੱਕ ਵਾਰ ਫਿਰ ਤੋਂ ਮੋਦੀ ਸਰਕਾਰ ‘ਤੇ ਸਾਧਿਆ ਨਿਸ਼ਾਨਾ

0

ਕਾਂਗਰਸ ਪਾਰਟੀ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਇੱਕ ਵਾਰ ਫਿਰ ਤੋਂ ਮੋਦੀ ਸਰਕਾਰ ‘ਤੇ ਨਿਸ਼ਾਨਾ ਸਾਧਿਆ ਹੈ। ਉਨ੍ਹਾਂ ਨੇ ਟਵੀਟ ਕੀਤਾ ਕਿ ਮਹਿੰਗਾਈ, ਬੇਰੁਜ਼ਗਾਰੀ, ਖੇਤੀ ਸੰਕਟ, ਚੀਨ ਦਾ ਕਬਜ਼ਾ- ਸਭ ਦੀ ਜੜ੍ਹ ਇੱਕ ਹੀ ਹੈ-ਮੋਦੀ ਸਰਕਾਰ ਦਾ ਅਹੰਕਾਰ, ਮਿੱਤਰ -ਪਿਆਰ ਅਤੇ ਨਾਕਾਮੀ।

ਬੇਇਨਸਾਫ਼ੀ ਵਿਰੁੱਧ ਆਵਾਜ਼ ਉਠਾਉਣ ਦੇ ਨਾਲ-ਨਾਲ ਅਸੀਂ ਕਾਂਗਰਸ ਦੇ ਸ਼ਾਸਨ ਵਾਲੇ ਰਾਜਾਂ ਵਿਚ ਲੋਕਾਂ ਦੇ ਮਸਲੇ ਹੱਲ ਕਰ ਰਹੇ ਹਾਂ-ਲੋਕਾਂ ਦੀ ਗੱਲ ਸੁਣ ਰਹੇ ਹਾਂ।

ਪੰਜਾਬ ‘ਚ 2 IAS ਅਤੇ 1 PCS ਅਧਿਕਾਰੀਆਂ ਦਾ ਹੋਇਆ ਤਬਾਦਲਾ

0

ਪਟਿਆਲਾ : ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਲਗਾਤਾਰ ਤਬਾਦਲੇ ਕਰ ਰਹੀ ਹੈ। ਅੱਜ ਫਿਰ ਸਰਕਾਰ ਨੇ ਦੋ IAS ਅਤੇ ਇੱਕ PCS ਅਧਿਕਾਰੀ ਦਾ ਤਬਾਦਲਾ ਕਰ ਦਿੱਤਾ। ਇਸ ਆਦੇਸ਼ ਨੂੰ ਤੁਰੰਤ ਲਾਗੂ ਕਰਨ ਨੂੰ ਕਿਹਾ ਗਿਆ ਹੈ।