Home Blog Page 2193

ਬਰਗਾੜੀ ਬੇਅਦਬੀ ਮਾਮਲਾ: ਜਾਂਚ ਕਮਿਸ਼ਨ ਦੇ ਮੁਖੀ ਜਸਟਿਸ ਰਣਜੀਤ ਸਿੰਘ ਨੇ ਕੀਤੇ ਹੈਰਾਨੀਜਨਕ ਖੁਲਾਸੇ

0

ਬਰਗਾੜੀ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ ਦੀ ਜਾਂਚ ਲਈ ਜੋ ਕਮਿਸ਼ਨ ਬਣਾਇਆ ਗਿਆ ਸੀ। ਉਸ ਕਮਿਸ਼ਨ ਦੇ ਮੁਖੀ ਜਸਟਿਸ ਰਣਜੀਤ ਸਿੰਘ ਨੇ ਅੱਜ ਆਪਣੀ ਕਿਤਾਬ ਰਿਲੀਜ਼ ਕੀਤੀ ਹੈ। ਉਨ੍ਹਾਂ ਨੇ ਦਾਅਵਾ ਕੀਤਾ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ ਲਈ ਡੇਰਾ ਪ੍ਰੇਮੀ ਜ਼ਿੰਮੇਵਾਰ ਹਨ, ਜਦਕਿ ਕੋਟਕਪੂਰਾ ਗੋਲੀਕਾਂਡ ਲਈ ਤਤਕਾਲੀ ਡੀਜੀਪੀ ਤੇ ਮੁੱਖ ਮੰਤਰੀ ਜ਼ਿੰਮੇਵਾਰ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਜਾਂਚ ਦੌਰਾਨ ਕਈ ਅਜਿਹੇ ਤੱਥ ਸਾਹਮਣੇ ਆਏ ਹਨ, ਜਿਨ੍ਹਾਂ ਦਾ ਉਨ੍ਹਾਂ ਨੇ ਆਪਣੀ ਕਿਤਾਬ ‘ਚ ਜ਼ਿਕਰ ਕੀਤਾ ਹੈ।

ਕਾਂਗਰਸ ਦੇ CM ਚਿਹਰੇ ਨਾਲ ਜੁੜੀ ਵੱਡੀ ਖ਼ਬਰ,CM ਚਿਹਰੇ ‘ਤੇ ਹਰੀਸ਼ ਚੌਧਰੀ ਦਾ ਵੱਡਾ ਬਿਆਨ

ਇਸ ਮਾਮਲੇ ਦੇ ਜਸਟਿਸ ਰਣਜੀਤ ਸਿੰਘ ਨੇ ਇਹ ਵੀ ਕਿਹਾ ਕਿ ਚੋਣਾਂ ਤੋਂ ਠੀਕ ਪਹਿਲਾਂ ਕਿਤਾਬ ਨੂੰ ਰਿਲੀਜ਼ ਕਰਨ ਦਾ ਉਨ੍ਹਾਂ ਦਾ ਮਕਸਦ ਕਿਸੇ ਸਿਆਸੀ ਪਾਰਟੀ ਨੂੰ ਫਾਇਦਾ ਜਾਂ ਨੁਕਸਾਨ ਪਹੁੰਚਾਉਣਾ ਨਹੀਂ, ਸਗੋਂ ਤਕਨੀਕੀ ਕਾਰਨਾਂ ਕਰਕੇ ਇਸ ਵਿਚ ਦੇਰੀ ਕੀਤੀ ਜਾ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦੀ ਰਿਪੋਰਟ ‘ਚ ਕਈ ਤੱਥ ਸਾਹਮਣੇ ਆਏ ਸਨ, ਪਰ ਵਿਧਾਨ ਸਭਾ ‘ਚ ਇਸ ’ਤੇ ਸਹੀ ਢੰਗ ਨਾਲ ਬਹਿਸ ਨਹੀਂ ਹੋ ਸਕੀ। ਉਨ੍ਹਾਂ ਇਹ ਵੀ ਕਿਹਾ ਕਿ ਉਹ ਇਨ੍ਹਾਂ ਤੱਥਾਂ ਨੂੰ ਲੋਕਾਂ ਸਾਹਮਣੇ ਲਿਆਉਣਾ ਚਾਹੁੰਦੇ ਹਨ, ਇਸੇ ਲਈ ਉਨ੍ਹਾਂ ਨੇ ਇਸ ਨੂੰ ਪੁਸਤਕ ਦਾ ਰੂਪ ਦਿੱਤਾ ਹੈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਜਸਟਿਸ ਐੱਸਐੱਸ ਸੋਢੀ, ਜਸਟਿਸ ਐੱਚਐੱਸ ਬੇਦੀ, ਜਸਟਿਸ ਐੱਮਐੱਸ ਲਿਬਰਹਾਨ ਅਤੇ ਜਸਟਿਸ ਨਵਾਬ ਸਿੰਘ ਵੀ ਹਾਜ਼ਰ ਸਨ।

ਇਸ ਪੁਸਤਕ ਬਾਰੇ ਗੱਲ ਕਰਦਿਆਂ ਜਸਟਿਸ ਰਣਜੀਤ ਸਿੰਘ ਨੇ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀਆਂ ਘਟਨਾਵਾਂ ਜ਼ਿਲ੍ਹਾ ਫਰੀਦਕੋਟ ਵਿਖੇ 2015 ਵਿੱਚ ਵਾਪਰੀਆਂ ਸਨ। ਇਨ੍ਹਾਂ ਘਟਨਾਵਾਂ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਦੇ ਪਾਵਨ ਅੰਗਾਂ (ਪੰਨਿਆਂ) ਨੂੰ ਫਾੜਨਾ ਅਤੇ ਬਿਖੇਰਨਾ ਸ਼ਾਮਲ ਹੈ। ਉਨ੍ਹਾਂ ਕਿਹਾ ਕਿ ਇਸ ਦੌਰਾਨ ਪੰਜਾਬ ਦੀ ਸ਼ਾਂਤੀ ਲਈ ਖ਼ਤਰਾ ਪੈਦਾ ਕਰਨ ਵਾਲੇ ਪੋਸਟਰ ਚਿਪਕਾਏ ਗਏ ਸਨ। ਉਨ੍ਹਾਂ ਨੇ ਮਹਿਸੂਸ ਕੀਤਾ ਕਿ ਕਈ ਐੱਸਆਈਟੀਜ਼ ਅਤੇ ਦੋ ਜਾਂਚ ਕਮਿਸ਼ਨਾਂ ਦੁਆਰਾ ਜਾਂਚ ਕਰਨ ਦੇ ਬਾਵਜੂਦ ਬੇਅਦਬੀ ਦੇ ਅਸਲ ਦੋਸ਼ੀਆਂ ਨੂੰ ਨਿਆਂ ਦੇ ਸਾਹਮਣੇ ਲਿਆਉਣ ਲਈ ਲੋੜੀਂਦਾ ਕੰਮ ਨਾ ਕਰਨ ਲਈ ਜਨਤਾ ਵਿੱਚ ਵੱਡੇ ਪੱਧਰ ‘ਤੇ ਗੁੱਸਾ ਪਾਇਆ ਗਿਆ।

ਜ਼ਿਕਰਯੋਗ ਹੈ ਕਿ ਜਸਟਿਸ ਰਣਜੀਤ ਸਿੰਘ ਦੀ ਅਗਵਾਈ ਵਾਲੇ ਕਮਿਸ਼ਨ ਨੂੰ ਬੇਅਦਬੀ ਦੇ ਕਰੀਬ 160 ਮਾਮਲਿਆਂ ਦੀ ਜਾਂਚ ਕਰਨ ਲਈ ਕਿਹਾ ਗਿਆ ਸੀ। ਕਮਿਸ਼ਨ ਨੇ ਲਗਭਗ 12 ਮਹੀਨਿਆਂ ਦੇ ਰਿਕਾਰਡ ਸਮੇਂ ਵਿੱਚ ਇਨ੍ਹਾਂ ਸਾਰੇ ਮਾਮਲਿਆਂ ਦੀ ਜਾਂਚ ਪੂਰੀ ਕੀਤੀ ਅਤੇ 544 ਪੰਨਿਆਂ ਵਿੱਚ ਚਾਰ ਭਾਗਾਂ ਵਿੱਚ ਆਪਣੀ ਰਿਪੋਰਟ ਪੇਸ਼ ਕੀਤੀ।

ਭਗਵੰਤ ਮਾਨ ਨੂੰ ਗੁਰੂ ਗੋਬਿੰਦ ਸਿੰਘ ਜੀ ਦਾ ਸੁਨੇਹਾ ਦੇ ਗਿਆ ਇਹ ਬੰਦਾ

ਇਸ ਦੇ ਨਾਲ ਹੀ ਉਨ੍ਹਾਂ ਨੇ ਅੱਗੇ ਕਿਹਾ ਕਿ ਕਮਿਸ਼ਨ ਦੀ ਰਿਪੋਰਟ ‘ਤੇ ਪੰਜਾਬ ਵਿਧਾਨ ਸਭਾ ਵਿੱਚ ਬਹਿਸ ਹੋਈ ਸੀ ਅਤੇ ਸਦਨ ਨੇ ਇਸ ਨੂੰ ਸਰਬਸੰਮਤੀ ਨਾਲ ਸਵੀਕਾਰ ਕਰ ਲਿਆ ਸੀ, ਪਰ ਇਹ ਜਨਤਕ ਖੇਤਰ ਵਿੱਚ ਨਹੀਂ ਆਈ ਸੀ। ਪੁਸਤਕ ਵਿੱਚ ਵੱਖ-ਵੱਖ ਤੱਥਾਂ ਅਤੇ ਸੱਚਾਈ ਨੂੰ ਜਨਤਾ ਦੇ ਸਾਹਮਣੇ ਲਿਆਉਣ ਦਾ ਯਤਨ ਕੀਤਾ ਗਿਆ ਹੈ, ਜਿਸ ਕਾਰਨ ਬੇਅਦਬੀ ਦੀਆਂ ਘਟਨਾਵਾਂ ਨੇ ਸਿੱਖ ਕੌਮ ਅਤੇ ਰਾਸ਼ਟਰ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਵਾਲੀਆਂ ਘਟਨਾਵਾਂ ਦੇ ਗਹਿਰੇ ਦਾਗ ਛੱਡੇ ਹਨ। ਬਦਕਿਸਮਤੀ ਨਾਲ, ਨਿਰਦੋਸ਼ ਪ੍ਰਦਰਸ਼ਨਕਾਰੀਆਂ ‘ਤੇ ਪੁਲਿਸ ਕਰਮਚਾਰੀਆਂ ਦੀ ਗੋਲੀਬਾਰੀ ਦੇ ਬਾਅਦ ਕਈ ਮਨੁੱਖੀ ਜਾਨਾਂ ਦਾ ਨੁਕਸਾਨ ਹੋਇਆ।

ਇਸ ਮੌਕੇ ਜਸਟਿਸ ਸੋਢੀ ਨੇ ਕਿਹਾ ਕਿ ਬੇਅਦਬੀ ਦੇ ਇਨ੍ਹਾਂ ਮਾਮਲਿਆਂ ਦੀ ਐੱਸ.ਆਈ.ਟੀਜ਼ ਵੱਲੋਂ ਕੀਤੀਆਂ ਗਈਆਂ ਵੱਖ-ਵੱਖ ਜਾਂਚਾਂ ਵਿੱਚ ਬਹੁਤ ਘੱਟ ਸਫਲਤਾ ਹੱਥ ਲੱਗੀ ਹੈ, ਜਿਸ ਕਾਰਨ ਲੋਕ ਅਜੇ ਵੀ ਇਨਸਾਫ਼ ਮੰਗ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਜਸਟਿਸ ਰਣਜੀਤ ਸਿੰਘ ਦੀ ਅਗਵਾਈ ਵਾਲੇ ਕਮਿਸ਼ਨ ਨੇ ਬਿਨਾਂ ਕਿਸੇ ਪੱਖਪਾਤ ਦੇ ਬੇਅਦਬੀ ਦੇ ਮਾਮਲਿਆਂ ਦੀ ਜਾਂਚ ਕੀਤੀ ਹੈ।

 

ਭਾਰਤੀ ਟੈਨਿਸ ਖਿਡਾਰਨ ਸਾਨੀਆ ਮਿਰਜ਼ਾ ਨੇ ਸੰਨਿਆਸ ਲੈਣ ਦਾ ਕੀਤਾ ਐਲਾਨ

0

ਭਾਰਤੀ ਟੈਨਿਸ ਖਿਡਾਰਨ ਸਾਨੀਆ ਮਿਰਜ਼ਾ ਨੇ ਐਲਾਨ ਕੀਤਾ ਹੈ ਕਿ 2022 ਉਨ੍ਹਾਂ ਦਾ ਆਖ਼ਰੀ ਸੀਜ਼ਨ ਹੋਵੇਗਾ। ਸਾਨੀਆ ਨੇ ਮਾਰਚ 2019 ਵਿਚ ਪੁੱਤਰ ਦੇ ਜਨਮ ਤੋਂ ਬਾਅਦ ਟੈਨਿਸ ਵਿਚ ਵਾਪਸੀ ਕੀਤੀ ਸੀ ਪਰ ਕੋਰੋਨਾ ਵਾਇਰਸ ਮਹਾਂਮਾਰੀ ਉਨ੍ਹਾਂ ਦੀ ਤਰੱਕੀ ਦੇ ਰਸਤੇ ਵਿਚ ਆ ਗਈ। ਸਾਨੀਆ ਨੇ ਆਪਣੀ ਜੋੜੀਦਾਰ ਨਾਦੀਆ ਕਿਚਨੋਕ ਦੇ ਨਾਲ ਆਸਟਰੇਲੀਅਨ ਓਪਨ ਵਿਚ ਮਹਿਲਾ ਡਬਲਜ਼ ਦੇ ਪਹਿਲੇ ਦੌਰ ਵਿਚ ਹਾਰਨ ਤੋਂ ਬਾਅਦ ਸੰਨਿਆਸ ਲੈਣ ਦਾ ਐਲਾਨ ਕੀਤਾ ਹੈ।

ਨਿਹਾਲ ਸਿੰਘ ਵਾਲਾ ਵਿਸ਼ਾਲ ਕਬੱਡੀ ਕੱਪ,ਦੇਖੋ ਕਿਵੇਂ ਫਸੇ ਕੁੰਢੀਆਂ ਦੇ ਸਿੰਗ!

ਸਾਨੀਆ ਨੇ ਮੈਚ ਤੋਂ ਬਾਅਦ ਪ੍ਰੈੱਸ ਕਾਨਫਰੰਸ ਵਿਚ ਕਿਹਾ, ‘ਇਸ ਦੇ ਕਈ ਕਾਰਨ ਹਨ। ਇਹ ਇੰਨਾ ਸੌਖਾ ਨਹੀਂ ਹੈ ਕਿ ‘ਓਕੇ ਹੁਣ ਮੈਂ ਨਹੀਂ ਖੇਡਾਂਗੀ’। ਮੈਨੂੰ ਲੱਗਦਾ ਹੈ ਕਿ ਮੈਨੂੰ ਉਭਰਨ ਵਿਚ ਲੰਬਾ ਸਮਾਂ ਲੱਗ ਰਿਹਾ ਹੈ। ਮੈਨੂੰ ਲੱਗਦਾ ਹੈ ਕਿ ਮੇਰਾ ਪੁੱਤਰ ਸਿਰਫ਼ 3 ਸਾਲ ਦਾ ਹੈ ਅਤੇ ਮੈਂ ਉਸ ਨਾਲ ਇੰਨੀ ਯਾਤਰਾ ਕਰਕੇ ਉਸ ਨੂੰ ਜੋਖ਼ਮ ਵਿਚ ਪਾ ਰਹੀ ਹਾਂ ਅਤੇ ਇਹ ਅਜਿਹੀ ਚੀਜ਼ ਹੈ, ਜਿਸ ਦਾ ਮੈਨੂੰ ਧਿਆਨ ਰੱਖਣਾ ਪਵੇਗਾ।’ ਇਸ ਦੇ ਨਾਲ ਹੀ ਉਨ੍ਹਾਂ ਨੇ ਕਿਹਾ, ‘ਮੇਰਾ ਸਰੀਰ ਵੀ ਹੁਣ ਕਮਜ਼ੋਰ ਹੋ ਰਿਹਾ ਹੈ। ਅੱਜ ਮੇਰੇ ਗੋਡਾ ਵਿਚ ਕਾਫ਼ੀ ਦਰਦ ਹੋ ਰਿਹਾ ਹੈ। ਮੈਂ ਇਹ ਨਹੀਂ ਕਹਿ ਰਹੀ ਹਾਂ ਕਿ ਇਸ ਕਾਰਨ ਹੀ ਅਸੀਂ ਹਾਰੇ ਪਰ ਮੈਨੂੰ ਲੱਗਦਾ ਹੈ ਕਿ ਮੈਨੂੰ ਉਭਰਨ ਵਿਚ ਥੋੜ੍ਹਾ ਸਮਾਂ ਲੱਗ ਰਿਹਾ ਹੈ।

ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਕੋਰੋਨਾ ਰਿਪੋਰਟ ਆਈ ਪਾਜ਼ੀਟਿਵ

0

ਪੰਜਾਬ ਦੇ ਸਾਬਕਾ ਮੁੱਖ ਮੰਤਰੀ ਅਤੇ ਅਕਾਲੀ ਦਲ ਦੇ ਸਰਪ੍ਰਸਤ ਪ੍ਰਕਾਸ਼ ਸਿੰਘ ਬਾਦਲ ਨੂੰ ਅੱਜ ਲੁਧਿਆਣਾ ਦੇ ਡੀ. ਐੱਮ. ਸੀ. ਹਾਰਟ ਹਸਪਤਾਲ ਵਿਚ ਚੈੱਕਅਪ ਲਈ ਲਿਆਂਦਾ ਗਿਆ ਹੈ। ਜਿੱਥੇ ਡਾਕਟਰਾਂ ਵਲੋਂ ਉਨ੍ਹਾਂ ਦਾ ਕੋਰੋਨਾ ਟੈਸਟ ਕੀਤਾ ਗਿਆ ਜੋ ਕਿ ਪਾਜ਼ੇਟਿਵ ਆਇਆ ਹੈ। ਭਾਰੀ ਸੁਰੱਖਿਆ ਵਿਚ ਪ੍ਰਕਾਸ਼ ਸਿੰਘ ਬਾਦਲ ਡੀ. ਐੱਮ. ਸੀ. ਲਿਆਂਦਾ ਗਿਆ ਸੀ।

ਕਾਂਗਰਸ ਦੇ CM ਚਿਹਰੇ ਨਾਲ ਜੁੜੀ ਵੱਡੀ ਖ਼ਬਰ,CM ਚਿਹਰੇ ‘ਤੇ ਹਰੀਸ਼ ਚੌਧਰੀ ਦਾ ਵੱਡਾ ਬਿਆਨ

ਇਸ ਦੌਰਾਨ ਮੀਡੀਆ ਨੂੰ ਉਨ੍ਹਾਂ ਤੋਂ ਦੂਰ ਰੱਖਿਆ ਗਿਆ। ਦੱਸਿਆ ਜਾ ਰਿਹਾ ਹੈ ਕਿ ਪ੍ਰਕਾਸ਼ ਸਿੰਘ ਬਾਦਲ ਨੂੰ ਪਿਛਲੇ ਕੁੱਝ ਦਿਨਾਂ ਤੋਂ ਕੋਰੋਨਾ ਦੇ ਲੱਛਣ ਸਨ ਜਿਸ ਕਾਰਨ ਉਨ੍ਹਾਂ ਨੂੰ ਚੈੱਕਅੱਪ ਲਈ ਲਿਆਂਦਾ ਗਿਆ ਸੀ। ਉਨ੍ਹਾਂ ਦੀ ਪਹਿਲੀ ਰਿਪੋਰਟ ਕੋਰੋਨਾ ਪਾਜ਼ੀਟਿਵ ਆਈ ਹੈ ਤੇ ਦੂਜੀ ਰਿਪੋਰਟ ਦਾ ਨਤੀਜਾ ਆਉਣਾ ਬਾਕੀ ਹੈ।

 

Air India ਨੇ US ਜਾਣ ਵਾਲੀਆਂ ਕਈ ਉਡਾਣਾਂ ਕੀਤੀਆਂ ਰੱਦ

0

ਏਅਰ ਇੰਡੀਆ ਨੇ ਅਮਰੀਕਾ ਲਈ ਆਪਣੀਆਂ ਕਈ ਉਡਾਣਾਂ ਰੱਦ ਕਰ ਦਿੱਤੀਆਂਂ ਹਨ। ਏਅਰਲਾਈਨ ਨੇ ਟਵੀਟ ਕਰਕੇ ਇਹ ਜਾਣਕਾਰੀ ਦਿੱਤੀ ਹੈ। ਕੰਪਨੀ ਨੇ ਕਿਹਾ ਕਿ ਅਮਰੀਕਾ ’ਚ 5G ਦੀ ਸ਼ੁਰੂਆਤ ਨੂੰ ਲੈ ਕੇ ਪੈਦਾ ਹੋਈ ਸਥਿਤੀ ਨੂੰ ਦੇਖਦੇ ਹੋਏ ਉਸ ਨੇ ਇਹ ਫੈਸਲਾ ਲਿਆ ਹੈ। ਦਰਅਸਲ ਅੱਜ ਤੋਂਂ ਅਮਰੀਕਾ ਦੇ ਹਵਾਈ ਅੱਡਿਆਂ ’ਤੇ 5G ਵਾਇਰਲੈੱਸ ਸੰਚਾਰ ਸ਼ੁਰੂ ਹੋ ਰਿਹਾ ਹੈ ਜੋ ਕਿ ਉਡਾਣਾਂ ਦੀ ਸੁਰੱਖਿਆ ਸੰਬੰਧੀ ਚਿੰਤਾਵਾਂ ਦਾ ਕਾਰਨ ਬਣ ਗਿਆ ਹੈ।

BREAKING: ਕਾਂਗਰਸ ਦੇ CM ਚਿਹਰੇ ਨਾਲ ਜੁੜੀ ਵੱਡੀ ਖ਼ਬਰ,CM ਚਿਹਰੇ ‘ਤੇ ਹਰੀਸ਼ ਚੌਧਰੀ ਦਾ ਵੱਡਾ ਬਿਆਨ

ਜਾਣਕਾਰੀ ਅਨੁਸਾਰ ਫੈਡਰਲ ਏਵੀਏਸ਼ਨ ਐਡਮਿਨਿਸਟਰੇਸ਼ਨ ਨੇ ਚੇਤਾਵਨੀ ਦਿੱਤੀ ਹੈ ਕਿ ਇੱਕ ਸੰਭਾਵੀ 5G ਦਖ਼ਲ-ਅੰਦਾਜ਼ੀ ਉੱਚ ਰੀਡਿੰਗ ਨੂੰ ਪ੍ਰਭਾਵਤ ਕਰ ਸਕਦੀ ਹੈ ਜੋ ਕਿ ਕੁਝ ਜੈੱਟਾਂ ਲਈ ਖ਼ਰਾਬ ਮੌਸਮ ਦੌਰਾਨ ਲੈਂਡਿੰਗ ਵਿੱਚ ਮੁੱਖ ਭੂਮਿਕਾ ਨਿਭਾਉਂਦੀ ਹੈ। ਅਜਿਹੇ ’ਚ ਏਅਰਇੰਡੀਆ ਨੇ ਵੀ ਭਾਰਤ ਤੋਂ ਅਮਰੀਕਾ ਦੇ ਵੱਖ-ਵੱਖ ਹਵਾਈ ਅੱਡਿਆਂ’ਤੇ ਜਾਣ ਵਾਲੀਆ ਉਡਾਣਾਂ ਰੱਦ ਕਰ ਦਿੱਤੀਆਂ ਹਨ।

Breaking News: ਕਾਂਗਰਸ ਅਤੇ ਆਪ ਨੂੰ ਵੋਟ ਪਾਉਗੇ, ਤਾਂ ਪੰਜਾਬ ਹੋਵੇਗਾ ਬਰਬਾਦ: ਸੁਖਬੀਰ ਬਾਦਲ

ਦੱਸ ਦੇਈਏ ਕਿ ਅਮਰੀਕਾ ਦੇ ਹਵਾਈ ਅੱਡਿਆਂ ’ਤੇ ਅੱਜ ਤੋਂ 5G ਇੰਟਰਨੈੱਟ ਸੇਵਾ ਸ਼ੁਰੂ ਕੀਤੀ ਜਾ ਰਹੀ ਹੈ, ਜਿਸ ਕਾਰਨ ਨਾ ਸਿਰਫ਼ ਏਅਰ ਇੰਡੀਆ ਬਲਕਿ ਕਈ ਹੋਰ ਏਅਰਲਾਈਨਾਂ ਨੇ ਵੀ ਉਡਾਣਾਂ ਰੱਦ ਕਰਨ ਦਾ ਐਲਾਨ ਕੀਤਾ ਹੈ। ਜਾਪਾਨ ਤੇ ਹੋਰ ਦੇਸ਼ਾਂ ਦੀਆਂਂ ਏਅਰਲਾਈਨਾਂ ਵੀ ਅਜਿਹਾ ਕਰਨ ਵਾਲਿਆਂ ਵਿੱਚ ਸ਼ਾਮਲ ਹਨ।

ਰਿਪੋਰਟ ਅਨੁਸਾਰ ਇਸ ਹਫ਼ਤੇ 5 ਜੀ ਦੇ ਸੀ-ਬੈਂਡ ਦੇ ਰੋਲਆਊਟ ਕਾਰਨ ਜਹਾਜ਼ ਦੇ ਇਲੈਕਟਰਾਨਿਕ ਉਪਕਰਨਾਂ ਦੇ ਸਿਗਨਲ ਰਿਸੈਪਸ਼ਨ ’ਚ ਰੁਕਾਵਟ ਆ ਸਕਦੀ ਹੈ। ਯੂਨਾਈਟਿਡ ਏਅਰਲਾਈਨਜ਼ ਨੇ ਇੱਕ ਬਿਆਨ ਵਿੱਚ ਕਿਹਾ ਕਿ ਅਮਰੀਕੀ ਸਰਕਾਰ ਦੀ ਇਹ ਯੋਜਨਾ ਏਅਰਲਾਈਨ ਨੂੰ ਗੰਭੀਰ ਰੂਪ ਵਿੱਚ ਪ੍ਰਭਾਵਿਤ ਕਰ ਸਕਦੀ ਹੈ।

 

ਕਾਂਗਰਸੀ ਕੌਂਸਲਰ ਜਗਦੀਪ ਸਿੰਘ ਨਰੂਲਾ ਸਮੇਤ ਕਈ ਆਗੂ ਸ਼੍ਰੋਮਣੀ ਅਕਾਲੀ ਦਲ ‘ਚ ਹੋਏ ਸ਼ਾਮਿਲ

0

ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਸ਼੍ਰੋਮਣੀ ਅਕਾਲੀ ਦਲ ਨੂੰ ਵੱਡਾ ਹੁਲਾਰਾ ਮਿਲਿਆ ਹੈ। ਦਰਅਸਲ ਅੱਜ ਕਾਂਗਰਸੀ ਕੌਂਸਲਰ ਜਗਦੀਪ ਸਿੰਘ ਰਿੰਕੂ ਨਰੂਲਾ ਸਮੇਤ ਕਈ ਆਗੂ  ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਲ ਹੋ ਗਏ ਹਨ। ਪਾਰਟੀ ਪ੍ਰਧਾਨ ਸੁਖਬੀਰ ਬਾਦਲ ਨੇ ਇਨ੍ਹਾਂ ਸਾਰੇ ਆਗੂਆਂ ਦਾ ਸਵਾਗਤ ਕੀਤਾ।

https://www.facebook.com/onair13media/videos/332229708619717

‘ਸ੍ਰੀ ਅੰਮ੍ਰਿਤਸਰ ਸਾਹਿਬ’ ਤੋਂ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਦੀ ਮੌਜੂਦਗੀ ‘ਚ ਅਹਿਮ ਪ੍ਰੈੱਸ ਕਾਨਫ਼ਰੰਸ ਨੂੰ ਸੰਬੋਧਨ ਕਰਦੇ ਹੋਏ ਪਾਰਟੀ ਪ੍ਰਧਾਨ ਸ.ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਅੱਜ ਪੰਜਾਬ ਨੂੰ ਚੰਗੀ ਸਰਕਾਰ ਦੀ ਲੋੜ ਹੈ। ਕਾਂਗਰਸ ਪੂਰੀ ਤਰ੍ਹਾਂ ਖਤਮ ਹੋ ਚੁੱਕੀ ਹੈ। ਉਨ੍ਹਾਂ ਨੇ ਕਿਹਾ ਕਿ ਕਾਂਗਰਸ ਆਗੂ ਹੀ ਕਾਂਗਰਸ ਨੂੰ ਖਤਮ ਕਰਨ ਲੱਗੇ ਹੋਏ ਹਨ। ਇਸ ਤੋਂ ਇਲਾਵਾ ਸੁਖਬੀਰ ਬਾਦਲ ਨੇ ਕਿਹਾ ਕਿ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਅਸਤੀਫਾ ਦੇ ਦੇਣਾ ਚਾਹੀਦਾ ਹੈ।

ਬੱਚਿਆਂ ਨੂੰ ਕੋਰੋਨਾ ਵੈਕਸੀਨ ਲਗਾਉਣ ਤੋਂ ਪਹਿਲਾਂ ਸਾਵਧਾਨ! Bharat Biotech ਨੇ ਜਾਰੀ ਕੀਤਾ ਇਹ ਬਿਆਨ

0

ਦੁਨੀਆਂ ਭਰ ‘ਚ ਕੋਰੋਨਾ ਦਾ ਕਹਿਰ ਜਾਰੀ ਹੈ। ਭਾਰਤ ‘ਚ ਵੀ ਕੋਰੋਨਾ ਕੇਸਾਂ ਦੀ ਗਿਣਤੀ ‘ਚ ਲਗਾਤਾਰ ਵਾਧਾ ਹੁੰਦਾ ਜਾ ਰਿਹਾ ਹੈ। ਇਸ ਦੀ ਰੋਕਥਾਮ ਲਈ ਵੈਕਸੀਨੇਸ਼ਨ ਦੀ ਪ੍ਰਕਿਰਿਆ ਵੀ ਜਾਰੀ ਹੈ। ਇਸ ਦੇ ਨਾਲ ਹੀ ਜੇਕਰ ਤੁਸੀਂ ਆਪਣੇ 15 ਤੋਂ 18 ਸਾਲ ਦੇ ਬੱਚੇ ਨੂੰ ਕੋਰੋਨਾ ਵੈਕਸੀਨ ਲਗਵਾਉਣ ਜਾ ਰਹੇ ਹੋ, ਤਾਂ ਇਹ ਜਾਣਕਾਰੀ ਤੁਹਾਨੂੰ ਅਲਰਟ ਕਰਨ ਜਾ ਰਹੀ ਹੈ। ਦਰਅਸਲ ਭਾਰਤ ਬਾਇਓਟੈਕ ਦੀ ਕੋਰੋਨਾ ਵੈਕਸੀਨ ‘ਕੋਵੈਕਸੀਨ’ ਨੂੰ ਬੱਚਿਆਂ ਲਈ ਮਨਜ਼ੂਰੀ ਦੇ ਦਿੱਤੀ ਗਈ ਹੈ ਪਰ ਭਾਰਤ ਬਾਇਓਟੈਕ ਦਾ ਇੱਕ ਬਿਆਨ ਸਾਹਮਣੇ ਆਇਆ ਹੈ ਕਿ ਬੱਚਿਆਂ ਨੂੰ ਕੋਵੈਕਸੀਨ ਤੋਂ ਇਲਾਵਾ ਹੋਰ ਟੀਕਿਆਂ ਦੀ ਡੋਜ਼ ਦੇਣ ਦੀਆਂ ਕਈ ਰਿਪੋਰਟਾਂ ਆਈਆਂ ਹਨ।

ਬੇਅਦਬੀ ਤੇ ਚਿੱਟੇ ਦੇ ਮੁੱਦੇ ‘ਤੇ ਖੁੱਲ੍ਹ ਕੇ ਬੋਲੇ ਰਣੀਕੇ,ਜਿਹੜੇ ਕਹਿੰਦੇ ਨੇ ਅਕਾਲੀ ਦਲ ਕਮਜ਼ੋਰ,ਉਹਨਾਂ ਨੂੰ ਜਵਾਬ

ਭਾਰਤ ਬਾਇਓਟੈੱਕ ਨੇ ਇੱਕ ਬਿਆਨ ਜਾਰੀ ਕਰਦੇ ਹੋਏ ਕਿਹਾ ਕਿ ਉਸ ਨੂੰ ਕਈ ਰਿਪੋਰਟਾਂ ਮਿਲ ਰਹੀਆਂ ਹਨ ਕਿ 15-18 ਸਾਲ ਦੀ ਉਮਰ ਦੇ ਬੱਚਿਆਂ ਨੂੰ ਕੋਵੈਕਸੀਨ ਤੋਂ ਇਲਾਵਾ ਹੋਰ ਕੋਵਿਡ-19 ਵੈਕਸੀਨ ਦਾ ਟੀਕਾ ਲਗਾਇਆ ਜਾ ਰਿਹਾ ਹੈ। ਭਾਰਤ ਬਾਇਓਟੈਕ ਨੇ ਸਿਹਤ ਸੰਭਾਲ ਮੁਲਾਜ਼ਮਾਂ ਨੂੰ ਸੁਚੇਤ ਰਹਿਣ ਦੀ ਅਪੀਲ ਕੀਤੀ ਅਤੇ ਇਹ ਯਕੀਨੀ ਬਣਾਉਣ ਲਈ ਕਿਹਾ ਕਿ ਸਿਰਫ ਕੋਵੈਕਸੀਨ ਵੈਕਸੀਨ ਹੀ ਉਸ ਖਾਸ ਉਮਰ ਵਰਗ ਨੂੰ ਦਿੱਤੀ ਜਾਵੇ।

ਇਸ ਸੰਬੰਧ ‘ਚ ਭਾਰਤ ਬਾਇਓਟੈੱਕ ਨੇ ਇੱਕ ਟਵਿੱਟਰ ਪੋਸਟ ‘ਚ ਕਿਹਾ ਕਿ ਭਾਰਤ ਬਾਇਓਟੈਕ ਦੀ ਕੋਵੈਕਸੀਨ ਇੱਕੋ ਇੱਕ ਪ੍ਰਵਾਨਿਤ ਕੋਵਿਡ-19 ਵੈਕਸੀਨ ਹੈ, ਜੋ 15 ਤੋਂ 18 ਸਾਲ ਦੀ ਉਮਰ ਦੇ ਬੱਚਿਆਂ ਨੂੰ ਦਿੱਤਾ ਜਾਂਦਾ ਹੈ। ਕੰਪਨੀ ਨੇ ਕਿਹਾ, “ਸਾਨੂੰ 15-18 ਸਾਲ ਦੀ ਉਮਰ ਵਰਗ ਨੂੰ ਅਣ-ਮਨਜ਼ੂਰਸ਼ੁਦਾ ਕੋਵਿਡ-19 ਟੀਕਿਆਂ ਦੀਆਂ ਕਈ ਰਿਪੋਰਟਾਂ ਮਿਲੀਆਂ ਹਨ।’

Lakha Sidhana ਨੂੰ ਚੋਣ ਮੈਦਾਨ ‘ਚ ਟੱਕਰ ਦੇਵੇਗਾ ਇਹ ਆਗੂ, ਕਿੱਥੇ ਪੜ੍ਹਦੇ ਨੇ ਲੱਖਾ ਸਿਧਾਣਾ ਦੇ ਜਵਾਕ ?

ਕੋਵੈਕਸੀਨ ਨੂੰ 2-18 ਸਾਲ ਦੀ ਉਮਰ ਦੇ ਸਮੂਹ ‘ਚ ਸੁਰੱਖਿਆ ਤੇ ਪ੍ਰਤੀ ਰੱਖਿਆ ਸਮਰੱਥਾ ਲਈ ਸੰਪੂਰਨ ਕਲਿਨੀਕਲ ਅਜ਼ਮਾਇਸ਼ ਮੁਲਾਂਕਣ ਦੇ ਅਧਾਰ ‘ਤੇ ਪ੍ਰਵਾਨਗੀ ਪ੍ਰਾਪਤ ਹੋਈ। ਵਰਤਮਾਨ ‘ਚ ਇਹ ਭਾਰਤ ‘ਚ ਬੱਚਿਆਂ ਲਈ ਪ੍ਰਵਾਨਿਤ ਕੋਵਿਡ-19 ਵੈਕਸੀਨ ਹੈ। ਦੇਸ਼ ਵਿੱਚ 3 ਜਨਵਰੀ ਤੋਂ 15 ਤੋਂ 18 ਸਾਲ ਦੀ ਉਮਰ ਦੇ ਬੱਚਿਆਂ ਦਾ ਟੀਕਾਕਰਨ ਸ਼ੁਰੂ ਹੋ ਗਿਆ ਹੈ।

 

UP Election 2022: ਅਪਰਨਾ ਯਾਦਵ BJP ‘ਚ ਹੋਏ ਸ਼ਾਮਿਲ

0

ਸਪਾ ਦੇ ਸੰਸਥਾਪਕ ਮੁਲਾਇਮ ਸਿੰਘ ਯਾਦਵ ਦੀ ਨੂੰਹ ਅਪਰਨਾ ਯਾਦਵ ਅੱਜ ਉਪ ਮੁੱਖ ਮੰਤਰੀ ਕੇਸ਼ਵ ਪ੍ਰਸਾਦ ਮੌਰਿਆ, ਯੂਪੀ ਭਾਜਪਾ ਪ੍ਰਧਾਨ ਸਵਤੰਤਰ ਦੇਵ ਸਿੰਘ ਅਤੇ ਹੋਰ ਨੇਤਾਵਾਂ ਦੀ ਮੌਜੂਦਗੀ ਵਿੱਚ ਭਾਜਪਾ ਵਿੱਚ ਸ਼ਾਮਲ ਹੋ ਗਈ ਹੈ।

Lakha Sidhana ਨੂੰ ਚੋਣ ਮੈਦਾਨ ‘ਚ ਟੱਕਰ ਦੇਵੇਗਾ ਇਹ ਆਗੂ, ਕਿੱਥੇ ਪੜ੍ਹਦੇ ਨੇ ਲੱਖਾ ਸਿਧਾਣਾ ਦੇ ਜਵਾਕ ?

ਉਨ੍ਹਾਂ ਨੇ ਦਿੱਲੀ ਵਿੱਚ ਕਿਹਾ, “ਮੇਰੇ ਲਈ ਦੇਸ਼ ਸਭ ਤੋਂ ਪਹਿਲਾਂ ਆਉਂਦਾ ਹੈ। ਉਨ੍ਹਾਂ ਨੇ ਕਿਹਾ ਕਿ ਮੇਰਾ (ਭਾਜਪਾ ਵਿੱਚ ਸ਼ਾਮਲ ਹੋਣ ਦਾ) ਕਦਮ ਇਹ ਦਰਸਾਉਂਦਾ ਹੈ ਕਿ ਮੇਰੇ ਲਈ ਦੇਸ਼ ਸਭ ਤੋਂ ਪਹਿਲਾਂ ਹੈ।

ਯੂਪੀ ਵਿਧਾਨ ਸਭਾ ਚੋਣਾਂ 2022 ਤੋਂ ਪਹਿਲਾਂ ਭਾਜਪਾ ਵਿੱਚ ਸ਼ਾਮਲ ਹੋਣ ਤੋਂ ਬਾਅਦ ਅਪਰਨਾ ਯਾਦਵ ਨੇ ਕਿਹਾ, “ਮੈਂ ਪ੍ਰਧਾਨ ਮੰਤਰੀ ਮੋਦੀ ਦੇ ਕੰਮ ਦੀ ਪ੍ਰਸ਼ੰਸਾ ਕਰਦੀ ਹਾਂ ਅਤੇ ਕੇਂਦਰ ਦੁਆਰਾ ਘੋਸ਼ਿਤ ਕੀਤੀਆਂ ਯੋਜਨਾਵਾਂ ਤੋਂ ਹਮੇਸ਼ਾ ਪ੍ਰਭਾਵਿਤ ਹੋਈ ਹਾਂ।”

ਪਾਰਟੀ ਦੇ ਅੰਦਰ ਰਹਿ ਕੇ ਫਸਾਈ ਬੈਠੇ ਨੇ ਗਰਾਰੀ, ਇਸ ਆਗੂ ਨੂੰ ਟਿਕਟ ਮਿਲਣ ਦੀ ਆਸ,CM ਚਿਹਰਾ ਹੋਣਗੇ ਨਵਜੋਤ ਸਿੱਧੂ ?

ਅਪਰਨਾ ਯਾਦਵ ਦੇ ਭਾਜਪਾ ਵਿੱਚ ਸ਼ਾਮਲ ਹੋਣ ਨੂੰ ਭਾਜਪਾ ਵੱਲੋਂ ਪਿਛਲੇ ਹਫ਼ਤੇ ਯੋਗੀ ਦੀ ਅਗਵਾਈ ਵਾਲੀ ਯੂਪੀ ਸਰਕਾਰ ਨੂੰ ਤਿੰਨ ਰਾਜਾਂ ਦੇ ਕੈਬਨਿਟ ਮੰਤਰੀਆਂ ਅਤੇ ਕਈ ਵਿਧਾਇਕਾਂ ਦੇ ਅਖਿਲੇਸ਼ ਯਾਦਵ ਦੀ ਸਪਾ ਵਿੱਚ ਸ਼ਾਮਲ ਹੋਣ ਤੋਂ ਬਾਅਦ ਝਟਕੇ ਦੇ ਰੂਪ ਵਿੱਚ ਦੇਖਿਆ ਜਾ ਰਿਹਾ ਹੈ।

ਰਾਹੁਲ ਗਾਂਧੀ ਨੇ ਬੀਜੇਪੀ ‘ਤੇ ਸਾਧਿਆ ਨਿਸ਼ਾਨਾ, ਕਿਹਾ ED ਦੀ ਛਾਪੇਮਾਰੀ BJP ਦਾ ਪਸੰਦੀਦਾ ਹਥਿਆਰ ਹੈ

0

ਰਾਹੁਲ ਗਾਂਧੀ ਨੇ ਭਾਜਪਾ ‘ਤੇ ਨਿਸ਼ਾਨਾ ਸਾਧਿਆ ਹੈ। ਸੋਸ਼ਲ ਮੀਡੀਆ ‘ਤੇ ਰਾਹੁਲ ਗਾਂਧੀ ਨੇ ਟਵੀਟ ਕੀਤਾ ਕਿ “ਈਡੀ ਦੇ ਛਾਪੇ ਭਾਜਪਾ ਦਾ ਪਸੰਦੀਦਾ ਹਥਿਆਰ ਹਨ ਕਿਉਂਕਿ ਉਨ੍ਹਾਂ ਕੋਲ ਖੁਦ ਛੁਪਾਉਣ ਲਈ ਚੀਜ਼ਾਂ ਹਨ। ਉਨ੍ਹਾਂ ਨੇ ਇਹ ਵੀ ਕਿਹਾ ਕਿ ਹਰ ਕੋਈ ਤੁਹਾਡੇ ਵਰਗਾ ਨਹੀਂ ਹੈ। ਸਾਨੂੰ ਕੋਈ ਡਰ ਨਹੀਂ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਬੀਜੇਪੀ ਦੀ ਫੇਕ ਰੇਡ ਹੈਸ਼ਟੈਗ ਕੀਤਾ ਹੈ।

ਦਿੱਲੀ, ਪੰਜਾਬ ਤੇ ਹਰਿਆਣਾ ਸਮੇਤ ਕਈ ਇਲਾਕਿਆਂ ‘ਚ ਠੰਢ ਦਾ ਕਹਿਰ ਜਾਰੀ, IMD ਨੇ ਅਗਲੇ 24 ਘੰਟਿਆਂ ਦੌਰਾਨ ਠੰਢ ਦੇ ਹੋਰ ਵਧਣ ਦੀ ਦਿੱਤੀ ਚਿਤਾਵਨੀ

0

ਦਿੱਲੀ, ਪੰਜਾਬ ਤੇ ਹਰਿਆਣਾ ’ਚ ਕੜਾਕੇ ਦੀ ਠੰਡ ਨਾਲ ਆਮ ਜੀਵਨ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਿਹਾ ਹੈ। ਮੌਸਮ ਵਿਭਾਗ ਅਨੁਸਾਰ ਅਗਲੇ 24 ਘੰਟਿਆਂ ’ਚ ਲੋਕਾਂ ਨੂੰ ਭਿਆਨਕ ਕੋਲਡ ਡੇਅ ਦੇ ਕਹਿਰ ਦਾ ਸਾਹਮਣਾ ਕਰਨਾ ਪਵੇਗਾ। ਉਸ ਤੋਂ ਬਾਅਦ ਕੁੱਝ ਰਾਹਤ ਮਿਲ ਸਕਦੀ ਹੈ। 21 ਜਨਵਰੀ ਤੋਂ ਹਲਕੀ ਬੂੰਦਾਬਾਂਦੀ ਅਤੇ 22 ਜਨਵਰੀ ਨੂੰ ਅਨੇਕਾਂ ਥਾਵਾਂ ’ਤੇ ਮੀਂਹ ਤੇ ਗਰਜ ਨਾਲ ਬੂੰਦਾਬਾਂਦੀ ਹੋਣ ਦੀ ਸੰਭਾਵਨਾ ਹੈ।

ਮੰਤਰੀ ਰਾਣਾ ਗੁਰਜੀਤ ਖਿਲਾਫ਼ ਹੋ ਗਈ ਬਗਾਵਤ, ਚਾਰ ਵਿਧਾਇਕਾਂ ਨੇ ਚਿੱਠੀ ਲਿੱਖ ਪਾਰਟੀ ਤੋਂ ਕੱਢਣ ਦੀ ਕੀਤੀ ਮੰਗ

ਇਸ ਦੇ ਨਾਲ ਹੀ ਕਸ਼ਮੀਰ ਦੇ ਜ਼ਿਆਦਾਤਰ ਇਲਾਕਿਆਂ ਵਿਚ ਘੱਟੋ-ਘੱਟ ਤਾਪਮਾਨ ਜਮਾਅ ਬਿੰਦੂ ਦੇ ਆਸ-ਪਾਸ ਦਰਜ ਕੀਤਾ ਗਿਆ। ਇਸੇ ਤਰ੍ਹਾਂ ਪੱਛਮ ਤੋਂ ਗੜਬੜ ਦੇ ਮਾਮੂਲੀ ਅਸਰ ਕਾਰਨ ਵਾਦੀ ਦੇ ਉਚਾਈ ਵਾਲੇ ਕੁੱਝ ਇਲਾਕਿਆਂ ਵਿਚ ਬਰਫ਼ਬਾਰੀ ਵੀ ਹੋਈ। ਮੌਸਮ ਵਿਭਾਗ ਅਨੁਸਾਰ ਦਿਨ ਦਾ ਵੱਧ ਤੋਂ ਵੱਧ ਤਾਪਮਾਨ 11 ਅਤੇ ਹੇਠਲਾ ਤਾਪਮਾਨ 9 ਡਿਗਰੀ ਰਹਿ ਸਕਦਾ ਹੈ। ਵੀਰਵਾਰ ਵੀ ਬੱਦਲ ਰਹਿਣ ਦੀ ਸੰਭਾਵਨਾ ਹੈ ਪਰ ਮੀਂਹ ਦੀ ਸੰਭਾਵਨਾ ਨਹੀਂ ਹੈ। ਮੌਸਮ ਵਿਭਾਗ ਅਨੁਸਾਰ ਦਿਨ ਦਾ ਵੱਧ ਤੋਂ ਵੱਧ ਤਾਪਮਾਨ 12 ਅਤੇ ਹੇਠਲਾ ਤਾਪਮਾਨ 9 ਡਿਗਰੀ ਰਹਿ ਸਕਦਾ ਹੈ।

ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਗਏ ਸਿੱਖ ਸ਼ਰਧਾਲੂਆਂ ’ਤੇ ਹਮਲੇ ਦਾ ਕੌਮੀ ਘੱਟ ਗਿਣਤੀ ਕਮਿਸ਼ਨ ਨੇ ਲਿਆ ਨੋਟਿਸ

0

ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਵਿਖੇ ਦਰਸ਼ਨ ਕਰਕੇ ਵਾਪਸ ਪਰਤ ਰਹੀਆਂ ਸੰਗਤਾਂ ’ਤੇ ਬਿਹਾਰ ਅੰਦਰ ਕੁਝ ਲੋਕਾਂ ਵੱਲੋਂ ਹਮਲਾ ਕਰਕੇ ਜ਼ਖ਼ਮੀ ਕਰਨ ਵਾਲੀ ਘਟਨਾ ਦੀ ਜਿੱਥੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਵਲੋਂ ਸਖ਼ਤ ਸ਼ਬਦਾਂ ਵਿਚ ਨਿਖੇਧੀ ਕੀਤੀ ਗਈ ਸੀ। ਉੱਥੇ ਹੀ ਕੌਮੀ ਘੱਟ ਗਿਣਤੀ ਕਮਿਸ਼ਨ ਦੇ ਚੇਅਰਮੈਨ ਇਕਬਾਲ ਸਿੰਘ ਲਾਲਪੁਰਾ ਨੇ 16 ਜਨਵਰੀ ਨੂੰ ਤਖ਼ਤ ਸ੍ਰੀ ਹਰਿਮੰਦਰ ਜੀ ਸਾਹਿਬ ਪਟਨਾ ਵਿਖੇ ‘ਪ੍ਰਕਾਸ਼ ਪੁਰਬ’ ’ਚ ਸ਼ਾਮਿਲ ਹੋਣ ਲਈ ਗਏ ਸਿੱਖ ਸਰਧਾਲੂਆਂ ’ਤੇ ਪਥਰਾਅ ਸਬੰਧੀ ਮੀਡੀਆ ਰਿਪੋਰਟਾਂ ਦਾ ਨੋਟਿਸ ਲਿਆ ਹੈ। ਇਨ੍ਹਾਂ ਮੀਡੀਆ ਰਿਪੋਰਟਾਂ ’ਚ ਦੱਸਿਆ ਗਿਆ ਹੈ ਕਿ ਬਿਹਾਰ ਦੇ ਭੋਜਪੁਰ ਜ਼ਿਲ੍ਹੇ ’ਚ ਸਿੱਖ ਸ਼ਰਧਾਲੂਆਂ ਦੇ ਵਾਹਨ ’ਤੇ ਕੁੱਝ ਵਿਅਕਤੀਆਂ ਵਲੋਂ ਪਥਰਾਅ ਕੀਤਾ ਗਿਆ ਸੀ।

ਇਸ ਘਟਨਾ ਦਾ ਨੋਟਿਸ ਲੈਂਦਿਆਂ ਕਮਿਸ਼ਨ ਦੇ ਚੇਅਰਮੈਨ ਨੇ ਬਿਹਾਰ ਦੇ ਮੁੱਖ ਸਕੱਤਰ ਨਾਲ ਗੱਲ ਕੀਤੀ। ਮੁੱਖ ਸਕੱਤਰ ਨੇ ਚੇਅਰਮੈਨ ਨੂੰ ਜਾਣਕਾਰੀ ਦਿੱਤੀ ਕਿ ਇਸ ਮਾਮਲੇ ’ਚ ਤੇਜ਼ੀ ਨਾਲ ਕਾਰਵਾਈ ਕੀਤੀ ਗਈ ਹੈ। 11 ਨਾਮੀ ਤੇ 15 ਅਣਪਛਾਤੇ ਵਿਅਕਤੀਆਂ ਖ਼ਿਲਾਫ ਥਾਣਾ ਚਾਰਪੋਖਰੀ ਵਿਖੇ ਮਾਮਲਾ ਦਰਜ ਕੀਤਾ ਗਿਆ ਹੈ। ਯੱਗ ਸੰਮਤੀ ਦੇ ਸਕੱਤਰ ਸਮੇਤ ਚਾਰ ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰਕੇ ਜੇਲ੍ਹ ਭੇਜ ਦਿੱਤਾ ਗਿਆ ਹੈ। ਜ਼ਖ਼ਮੀਆਂ ਨੂੰ ਤੁਰੰਤ ਡਾਕਟਰੀ ਸਹਾਇਤਾ ਦਿੱਤੀ ਗਈ ਤੇ ਉਨ੍ਹਾਂ ਨੂੰ ਸੁਰੱਖਿਆ ਦੇ ਕੇ ਬਿਹਾਰ ਦਾ ਬਾਰਡਰ ਪਾਰ ਕਰਵਾਇਆ ਗਿਆ ਜੋ ਹੁਣ ਪੰਜਾਬ ਪਹੁੰਚ ਗਏ ਹਨ। ਇਸ ਦੌਰਾਨ ਬਿਹਾਰ ਤੇ ਮੁੱਖ ਸਕੱਤਰ ਨੇ ਚੇਅਰਮੈਨ ਨੂੰ ਬਿਹਾਰ ’ਚ ਰਹਿਣ ਵਾਲੇ ਤੇ ਆਉਣ ਵਾਲੇ ਘੱਟ ਗਿਣਤੀ ਭਾਈਚਾਰਿਆਂ ਦੀ ਸੁਰੱਖਿਆ ਦਾ ਵੀ ਭਰੋਸਾ ਦਿੱਤਾ ਹੈ।