Wednesday, September 21, 2022
spot_img

ਯੂਨੀਵਰਸਿਟੀ ‘ਚ ਵਾਪਰੀ ਮੰਦਭਾਗੀ ਘਟਨਾ, ਇਹ ਸਮਾਂ ਸਾਡੀਆਂ ਭੈਣਾਂ ਨਾਲ ਖੜ੍ਹੇ ਹੋਣ ਦਾ ਹੈ: ਸੋਨੂੰ ਸੂਦ

ਸੰਬੰਧਿਤ

ਖੇਡ ਵਿਭਾਗ ‘ਚ ਕੋਚਾਂ ਦੀਆਂ 220 ਅਸਾਮੀਆਂ ਜਲਦ ਭਰੀਆਂ ਜਾਣਗੀਆਂ – ਮੀਤ ਹੇਅਰ

ਪੰਜਾਬ ਦੇ ਖੇਡ ਅਤੇ ਉਚੇਰੀ ਸਿੱਖਿਆ ਮੰਤਰੀ ਗੁਰਮੀਤ ਸਿੰਘ...

ਚੰਡੀਗੜ੍ਹ ਯੂਨੀਵਰਸਿਟੀ ਵਾਇਰਲ ਵੀਡੀਓ ਮਾਮਲਾ ਪਹੁੰਚਿਆ ਹਾਈਕੋਰਟ, CBI ਜਾਂਚ ਦੀ ਉੱਠੀ ਮੰਗ

ਚੰਡੀਗੜ੍ਹ ਯੂਨੀਵਰਸਿਟੀ ਦੇ ਹੋਸਟਲ ਵਿੱਚ ਕੁੜੀਆਂ ਦੀ ਨਹਾਉਂਦਿਆਂ ਦੀ...

ਸਵਾਈਨ ਫਲੂ ਨਾਲ ਸਮਾਣਾ ‘ਚ ਹੋਈ ਪਹਿਲੀ ਮੌਤ

ਸਵਾਈਨ ਫਲੂ ਆਪਣਾ ਕਹਿਰ ਵਰਸਾ ਰਿਹਾ ਹੈ। ਇਸ ਵਾਇਰਸ...

Share

ਮੁਹਾਲੀ ਇੱਕ ਪ੍ਰਾਈਵੇਟ ਯੂਨੀਵਰਸਿਟੀ ਦੇ ਹੋਸਟਲ ਵਿੱਚ ਰਹਿੰਦੀਆਂ 60 ਵਿਦਿਆਰਥਣਾਂ ਦੀ ਨਿੱਜੀ ਵੀਡੀਓ ਲੀਕ ਹੋਣ ਦੇ ਮਾਮਲੇ ਤੋਂ ਬਾਅਦ ਦੇਸ਼ ਭਰ ਵਿੱਚ ਹਲਚਲ ਮਚ ਗਈ ਹੈ। ਸ਼ਨੀਵਾਰ ਦੀ ਰਾਤ ਨੂੰ ਵਿਦਿਆਰਥਣਾਂ ਨੇ ਇਸ ਦੇ ਖਿਲਾਫ ਭਾਰੀ ਪ੍ਰਦਰਸ਼ਨ ਕੀਤਾ ਅਤੇ  ਪੁਲਿਸ ਨੇ ਦੋਸ਼ੀ ਵਿਦਿਆਰਥਣ ਨੂੰ ਗ੍ਰਿਫਤਾਰ ਕਰ ਲਿਆ। ਇਸ ਦੇ ਨਾਲ ਹੀ ਬਾਲੀਵੁੱਡ ਅਦਾਕਾਰ ਸੋਨੂੰ ਸੂਦ ਨੇ ਇਸ ਮੰਦਭਾਗੀ ਘਟਨਾ ‘ਤੇ ਆਪਣੀ ਪ੍ਰਤੀਕਿਰਿਆ ਦਿੱਤੀ ਹੈ ਅਤੇ ਲੜਕੀਆਂ ਦੀ ਲੀਕ ਹੋਈ ਵੀਡੀਓ ਨੂੰ ਵਾਇਰਲ ਨਾ ਕਰਨ ਦੀ ਵੀ ਅਪੀਲ ਕੀਤੀ ਹੈ।

ਸੋਨੂੰ ਸੂਦ ਨੇ ਟਵੀਟ ਕਰਕੇ ਲਿਖਿਆ- ਯੂਨੀਵਰਸਿਟੀ ਵਿੱਚ ਜੋ ਹੋਇਆ ਉਹ ਬਹੁਤ ਮੰਦਭਾਗਾ ਹੈ। ਹੁਣ ਸਮਾਂ ਆ ਗਿਆ ਹੈ ਕਿ ਅਸੀਂ ਆਪਣੀਆਂ ਭੈਣਾਂ ਦੇ ਨਾਲ ਖੜੇ ਹੋ ਕੇ ਇੱਕ ਜ਼ਿੰਮੇਵਾਰ ਸਮਾਜ ਦੀ ਮਿਸਾਲ ਕਾਇਮ ਕਰੀਏ। ਇਹ ਸਾਡੇ ਲਈ ਪਰਖ ਦਾ ਸਮਾਂ ਹੈ, ਪੀੜਤਾਂ ਲਈ ਨਹੀਂ। ਜ਼ਿੰਮੇਵਾਰ ਬਣੋ

ਦੱਸ ਦਈਏ ਕਿ ਹਾਲ ਹੀ ‘ਚ ਕੈਂਪਸ ‘ਚ ਉਸ ਸਮੇਂ ਹਫੜਾ-ਦਫੜੀ ਮਚ ਗਈ ਜਦੋਂ ਇਹ ਪਤਾ ਲੱਗਾ ਕਿ ਹੋਸਟਲ ਦੀਆਂ ਕੁੜੀਆਂ ਦੇ ਨਹਾਉਣ ਦੀਆਂ ਕੁਝ ਵੀਡੀਓਜ਼ ਇੰਟਰਨੈੱਟ ‘ਤੇ ਵਾਇਰਲ ਹੋ ਗਈਆਂ ਹਨ। ਇਸ ਦੇ ਨਾਲ ਹੀ ਜਾਂਚ ‘ਚ ਪਤਾ ਲੱਗਾ ਹੈ ਕਿ ਹੋਸਟਲ ਦੀ ਇਕ ਲੜਕੀ ਨੇ ਕਰੀਬ 60 ਲੜਕੀਆਂ ਦੀ ਵੀਡੀਓ ਬਣਾ ਕੇ ਸ਼ਿਮਲਾ ‘ਚ ਰਹਿਣ ਵਾਲੇ ਇਕ ਲੜਕੇ ਨੂੰ ਭੇਜ ਦਿੱਤੀ ਸੀ। ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਦੋਸ਼ੀ  ਵਿਦਿਆਰਥਣ ਨੂੰ ਗ੍ਰਿਫਤਾਰ ਕਰ ਲਿਆ।

spot_img