ਹਲਦੀ ‘ਚ ਐਂਟੀ-ਆਕਸੀਡੈਂਟ, ਐਂਟੀ-ਵਾਇਰਲ, ਐਂਟੀ-ਇਨਫਲੇਮੇਟਰੀ, ਐਂਟੀ-ਬੈਕਟਰੀਆ ਤੇ ਐਂਟੀ-ਮਾਈਕ੍ਰੋਬਾਇਲ ਤੱਤ ਹੁੰਦੇ ਹਨ। ਇਸ ਤੋਂ ਇਲਾਵਾ ਬੀਟਾ ਕੈਰੋਟੀਨ, ਐਸਕੋਰਬਿਕ ਐਸਿਡ, ਵਿਟਾਮਿਨ ਸੀ, ਕੈਲਸ਼ੀਅਮ, ਫਾਈਬਰ, ਆਇਰਨ, ਪੋਟਾਸ਼ੀਅਮ, ਜ਼ਿੰਕ ਸਮੇਤ ਹੋਰ ਬਹੁਤ ਸਾਰੇ ਤੱਤ ਹੁੰਦੇ ਹਨ। ਔਰਤਾਂ ਇਸ ਨੂੰ ਮਾਹਵਾਰੀ, ਇਮਿਊਨ ਸਿਸਟਮ, ਗਰਭ ਅਵਸਥਾ ਤੇ ਪੀਸੀਓਡੀ ਵਰਗੀਆਂ ਗੁੰਝਲਦਾਰ ਸਮੱਸਿਆਵਾਂ ਵਿੱਚ ਇਸਤੇਮਾਲ ਕਰ ਸਕਦੀਆਂ ਹਨ। ਹਲਦੀ ਨੂੰ ਇਕ ਆਯੁਰਵੈਦਿਕ ਔਸ਼ਧੀ ਤੋਂ ਘੱਟ ਨਹੀਂ ਸਮਝਿਆ ਜਾਂਦਾ ਹਮੇਸ਼ਾ ਸੱਟ ਲੱਗਣ ‘ਤੇ ਅਸੀਂ ਇਸ ਮਸਾਲੇ ਦਾ ਲੇਪ ਨੁਕਸਾਨੀ ਗਈ ਥਾਂ ‘ਤੇ ਲਗਾਉਂਦੇ ਹਾਂ ਤਾਂ ਆਓ ਜਾਣਦੇ ਹਾਂ ਇਸ ਦੇ ਬੇਮਿਸਾਲ ਫ਼ਾਇਦਿਆਂ ਬਾਰੇ …

ਹਲਦੀ ‘ਚ ਕੈਂਸਰ ਨਾਲ ਲੜਣ ਦੇ ਤੱਤ ਹੁੰਦੇ ਹਨ। ਇਹ ਖ਼ਾਸ ਤੌਰ ‘ਤੇ ਮਰਦਾਂ ‘ਚ ਹੋਣ ਵਾਲੇ ਪ੍ਰੋਸਟੇਟ ਕੈਂਸਰ ਦੇ ਕੈਂਸਰ ਸੈੱਲਸ ਨੂੰ ਵਧਣ ਤੋਂ ਰੋਕਣ ਦੇ ਨਾਲ-ਨਾਲ ਉਨ੍ਹਾਂ ਨੂੰ ਖਤਮ ਵੀ ਕਰ ਦਿੰਦੇ ਹਨ। ਇਹ ਹਾਨੀਕਾਰਕ ਰੈਡੀਏਸ਼ਨ ਦੇ ਸੰਪਰਕ ‘ਚ ਆਉਣ ਨਾਲ ਹੋਣ ਵਾਲੇ ਟਿਊਮਰ ਤੋਂ ਵੀ ਬਚਾਅ ਕਰਦੀ ਹੈ।

ਹਲਦੀ ‘ਚ ਸੋਜ ਨੂੰ ਰੋਕਣ ਦਾ ਖ਼ਾਸ ਗੁਣ ਹੁੰਦਾ ਹੈ। ਇਸ ਦੀ ਵਰਤੋਂ ਗਠੀਆਂ ਰੋਗੀਆਂ ਨੂੰ ਜ਼ਿਆਦਾ ਲਾਭ ਪਹੁੰਚਾਉਂਦੀ ਹੈ। ਇਹ ਸਰੀਰ ਦੇ ਕੁਦਰਤੀ ਸੈੱਲਸ ਨੂੰ ਖਤਮ ਕਰਨ ਵਾਲੇ ਫ੍ਰੀ ਰੈਡੀਕਲਸ ਨੂੰ ਖਤਮ ਕਰਦੀ ਹੈ ਅਤੇ ਗਠੀਆ ਰੋਗ ‘ਚ ਹੋਣ ਵਾਲੇ ਜੋੜਾਂ ਦੇ ਦਰਦ ‘ਚ ਲਾਭ ਪਹੁੰਚਾਉਂਦੀ ਹੈ।

ਹਲਦੀ ‘ਚ ਇੰਸੁਲਿਨ ਦੇ ਪੱਧਰ ਨੂੰ ਸੰਤੁਲਿਤ ਕਰਨ ਦਾ ਗੁਣ ਹੁੰਦਾ ਹੈ। ਇਸ ਤਰ੍ਹਾਂ ਇਹ ਸ਼ੂਗਰ ਰੋਗੀਆਂ ਲਈ ਵੀ ਬਹੁਤ ਲਾਭਕਾਰੀ ਹੁੰਦੀ ਹੈ। ਇੰਸੁਲਿਨ ਤੋਂ ਇਲਾਵਾ ਇਹ ਗਲੁਕੋਜ਼ ਨੂੰ ਕੰਟਰੋਲ ਕਰਦੀ ਹੈ ਜਿਸ ਨਾਲ ਸ਼ੂਗਰ ਦੇ ਦੌਰਾਨ ਕੀਤੇ ਜਾਣ ਵਾਲੇ ਇਲਾਜ ਦਾ ਅਸਰ ਵਧ ਜਾਂਦਾ ਹੈ। ਪਰ ਜੇਕਰ ਤੁਸੀਂ ਜੋ ਦਵਾਈਆਂ ਲੈ ਰਹੇ ਹੋ ਤਾਂ ਬਹੁਤ  ਹਾਈਡੋਜ਼ ਦੀਆਂ ਹਨ ਤਾਂ ਹਲਦੀ ਦੇ ਇਸਤੇਮਾਲ ਤੋਂ ਪਹਿਲਾਂ ਡਾਕਟਰ ਦੀ ਸਲਾਹ ਜ਼ਰੂਰ ਲੈ ਲਓ।

ਖੋਜ ਤੋਂ ਸਾਬਤ ਹੋ ਚੁੱਕਾ ਹੈ ਕਿ ਹਲਦੀ ‘ਚ ਲਿਪੋਪਾਲੀਸੇੱਚਾਰਾਈਡ ਨਾਂ ਦਾ ਤੱਤ ਹੁੰਦਾ ਹੈ ਇਸ ਨਾਲ ਸਰੀਰ ‘ਚ ਇਮਿਊਨ ਸਿਸਟਰ ਮਜ਼ਬੂਤ ਹੁੰਦਾ ਹੈ। ਹਲਦੀ ਇਸ ਤਰ੍ਹਾਂ ਨਾਲ ਸਰੀਰ ‘ਚ ਬੈਕਟੀਰੀਆ ਦੀ ਸਮੱਸਿਆ ਤੋਂ ਬਚਾਅ ਕਰਦੀ ਹੈ। ਉਹ ਬੁਖ਼ਾਰ ਹੋਣ ਤੋਂ ਰੋਕਦੀ ਹੈ। ਇਸ ‘ਚ ਸਰੀਰ ਨੂੰ ਫੰਗਲ ਇਨਫੈਕਸ਼ਨ ਤੋਂ ਬਚਾਉਣ ਦੇ ਗੁਣ ਵੀ ਹੁੰਦੇ ਹਨ।

ਹਲਦੀ ਦੇ ਲਗਾਤਾਰ ਇਸਤੇਮਾਲ ਨਾਲ ਕੋਲੈਸਟਰਾਲ ਸੇਰਮ ਦਾ ਪੱਧਰ ਸਰੀਰ ‘ਚ ਘੱਟ ਬਣਿਆ ਰਹਿੰਦਾ ਹੈ। ਕੋਲੈਸਟਰਾਲ ਸੇਰਮ ਨੂੰ ਕੰਟਰੋਲ ਰੱਖ ਕੇ ਹਲਦੀ ਸਰੀਰ ਨੂੰ ਦਿਲ ਦੇ ਰੋਗਾਂ ਤੋਂ ਸੁਰੱਖਿਅਤ ਰੱਖਦੀ ਹੈ।

ਹਲਦੀ ‘ਚ ਐਂਟੀ-ਬੈਕਟੀਰੀਅਲ ਅਤੇ ਐਂਟੀ-ਸੈਪਟਿਕ ਗੁਣ ਹੁੰਦੇ ਹਨ। ਇਸ ‘ਚ ਇਨਫੈਕਸ਼ਨ ਨਾਲ ਲੜਣ ਦੇ ਗੁਣ ਵੀ ਪਾਏ ਜਾਂਦੇ ਹਨ। ਇਸ ‘ਚ ਸੋਰਾਈਸਿਸ ਵਰਗੇ ਤੱਤ ਸੰਬੰਧੀ ਰੋਗਾਂ ਤੋਂ ਬਚਾਅ ਦੇ ਗੁਣ ਹੁੰਦੇ ਹਨ। ਹਲਦੀ ਦਾ ਇਸਤੇਮਾਲ ਸਕਿਨ ਨੂੰ ਚਮਕਦਾਰ ਅਤੇ ਸਿਹਤਮੰਦ ਰੱਖਣ ‘ਚ ਬਹੁਤ ਕਾਰਗਰ ਹੈ।