Home Blog Page 2192

ਇੰਡੀਆ ਗੇਟ ‘ਤੇ ਲਗਾਇਆ ਜਾਵੇਗਾ ਸੁਭਾਸ਼ ਚੰਦਰ ਬੋਸ ਦਾ ਬੁੱਤ: PM Modi

0
ਨੇਤਾਜੀ ਸੁਭਾਸ਼ ਚੰਦਰ ਬੋਸ ਦਾ ਬੁੱਤ ਇੰਡੀਆ ਗੇਟ ‘ਤੇ ਲਗਾਇਆ ਜਾਵੇਗਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਟਵੀਟ ਕਰਕੇ ਇਸ ਦਾ ਐਲਾਨ ਕੀਤਾ ਹੈ। ਉਨ੍ਹਾਂ ਨੇ ਆਪਣੇ ਟਵਿੱਟਰ ਹੈਂਡਲ ‘ਤੇ ਲਿਖਿਆ ਕਿ ਅਜਿਹੇ ਸਮੇਂ ਜਦੋਂ ਪੂਰਾ ਦੇਸ਼ ਨੇਤਾਜੀ ਸੁਭਾਸ਼ ਚੰਦਰ ਬੋਸ ਦੀ 125ਵੀਂ ਜਯੰਤੀ ਮਨਾ ਰਿਹਾ ਹੈ, ਮੈਨੂੰ ਇਹ ਦੱਸਦੇ ਹੋਏ ਖੁਸ਼ੀ ਹੋ ਰਹੀ ਹੈ ਕਿ ਇੰਡੀਆ ਗੇਟ ‘ਤੇ ਨੇਤਾ ਜੀ ਦੀ ਵਿਸ਼ਾਲ ਗ੍ਰੇਨਾਈਟ ਮੂਰਤੀ ਸਥਾਪਿਤ ਕੀਤੀ ਜਾਵੇਗੀ। ਇਹ ਉਨ੍ਹਾਂ ਪ੍ਰਤੀ ਭਾਰਤ ਦੇ ਅਹਿਸਾਨ ਦਾ ਪ੍ਰਤੀਕ ਹੋਵੇਗਾ।

ਪੀ.ਐੱਮ. ਮੋਦੀ ਨੇ ਇਹ ਐਲਾਨ ਅਜਿਹੇ ਸਮੇਂ ਕੀਤਾ ਹੈ, ਜਦੋਂ ਭਾਰਤ ਸਰਕਾਰ ਨੇ ਇੰਡੀਆ ਗੇਟ ’ਤੇ ਅਮਰ ਜਵਾਨ ਜੋਤੀ ’ਤੇ ਬਲਣ ਵਾਲੀ ਲੌ ਨੂੰ ਨੈਸ਼ਨਲ ਵਾਰ ਮੈਮੋਰੀਅਲ ਦੀ ਲੌ ਨਾਲ ਮਰਜ ਕਰਨ ਦਾ ਫੈਸਲਾ ਕੀਤਾ ਹੈ। ਇਸ ਫੈਸਲੇ ’ਤੇ ਕਾਂਗਰਸ ਸਮੇਤ ਵਿਰੋਧੀ ਪਾਰਟੀਆਂ ਕੇਂਦਰ ਸਰਕਾਰ ’ਤੇ ਨਿਸ਼ਾਨਾ ਵਿੰਨ੍ਹ ਰਹੀਆਂ ਹਨ।

ਸਾਬਕਾ ਕ੍ਰਿਕਟਰ ਹਰਭਜਨ ਸਿੰਘ ਨੂੰ ਹੋਇਆ ਕੋਰੋਨਾ, ਖੁਦ ਨੂੰ ਕੀਤਾ ਆਈਸੋਲੇਟ

0

ਸਾਬਕਾ ਭਾਰਤੀ ਸਪਿਨਰ ਹਰਭਜਨ ਸਿੰਘ ਕੋਵਿਡ-19 ਪਾਜ਼ੇਟਿਵ ਪਾਏ ਗਏ ਹਨ। ਹਰਭਜਨ ਸਿੰਘ ਨੇ ਕਿਹਾ ਕਿ ਉਨ੍ਹਾਂ ਨੇ ਖ਼ੁਦ ਨੂੰ ਘਰ ਵਿਚ ਇਕਾਂਤਵਾਸ ਕਰ ਲਿਆ ਹੈ ਅਤੇ ਸਾਰੀਆਂ ਲੋੜੀਂਦੀਆਂ ਸਾਵਧਾਨੀਆਂ ਵਰਤ ਰਹੇ ਹਨ।

ਰਾਜੇਵਾਲ ਨੂੰ ਵੀ ਸਿਆਸਤ ਪੈਣ ਲੱਗੀ ਭਾਰੀ, ਲੋਕ ਘੇਰਕੇ ਪੁੱਛਣ ਲੱਗੇ ਸਵਾਲ, ਸੁਭਾਅ ‘ਚ ਆਈ ਕਿਹੜੀ ਵੱਡੀ ਤਬਦੀਲੀ ?

ਉਨ੍ਹਾਂ ਨੇ ਟਵੀਟ ਕਰਦੇ ਹੋਏ ਲਿਖਿਆ, ‘ਮੈਂ ਹਲਕੇ ਲੱਛਣਾਂ ਨਾਲ ਕੋਵਿਡ-19 ਪਾਜ਼ੇਟਿਵ ਪਾਇਆ ਗਿਆ ਹਾਂ। ਮੈਂ ਘਰ ਵਿਚ ਖ਼ੁਦ ਨੂੰ ਇਕਾਂਤਵਾਸ ਕਰ ਲਿਆ ਅਤੇ ਸਾਰੀਆਂ ਜ਼ਰੂਰੀ ਸਾਵਧਾਨੀਆਂ ਵਰਤ ਰਿਹਾ ਹਾਂ। ਮੈਂ ਉਨ੍ਹਾਂ ਲੋਕਾਂ ਨੂੰ ਜਲਦ ਤੋਂ ਜਲਦ ਜਾਂਚ ਕਰਾਉਣ ਦੀ ਬੇਨਤੀ ਕਰਦਾ ਹਾਂ, ਜੋ ਮੇਰੇ ਸੰਪਰਕ ਵਿਚ ਆਏ ਸਨ। ਕ੍ਰਿਪਾ ਸੁਰੱਖਿਅਤ ਰਹੋ ਅਤੇ ਧਿਆਨ ਰੱਖੋ।

ਪੰਜਾਬ ਕਾਂਗਰਸ ਕਮੇਟੀ ਦੇ ਕਾਨੂੰਨੀ, ਮਨੁੱਖੀ ਅਧਿਕਾਰ ਅਤੇ RTI ਵਿਭਾਗ ਦੇ ਅਧਿਕਾਰੀਆਂ ਦੇ ਨਾਵਾਂ ਨੂੰ ਮਿਲੀ ਮਨਜ਼ੂਰੀ

0

ਨਵਜੋਤ ਸਿੰਘ ਸਿੱਧੂ ਨੇ ਪੰਜਾਬ ਕਾਂਗਰਸ ਕਮੇਟੀ ਦੇ ਕਾਨੂੰਨੀ, ਮਨੁੱਖੀ ਅਧਿਕਾਰ ਅਤੇ ਆਰਟੀਆਈ ਵਿਭਾਗ ਦੇ ਅਹੁਦੇਦਾਰਾਂ ਦੇ ਨਾਵਾਂ ਨੂੰ ਮਨਜ਼ੂਰੀ ਦੇ ਦਿੱਤੀ ਹੈ।

ਸਾਡੇ ਸਰਵੇ ਅਨੁਸਾਰ CM ਚੰਨੀ ਜੀ ਚਮਕੌਰ ਸਾਹਿਬ ਤੋਂ ਹਾਰ ਰਹੇ ਹਨ- ਅਰਵਿੰਦ ਕੇਜਰੀਵਾਲ

0

ਦਿੱਲੀ ਦੇ ਮੁੱਖ ਮੰਤਰੀ ਤੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਇੱਕ ਟਵੀਟ ਸ਼ੇਅਰ ਕਰਦਿਆਂ ਕਿਹਾ ਕਿ ਸਾਡਾ ਸਰਵੇ ਇਹ ਦਿਖਾ ਰਿਹਾ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਪੰਜਾਬ ਵਿਧਾਨ ਸਭਾ ਚੋਣਾਂ 2022 ਵਿੱਚ ਆਪਣੀ ਚਮਕੌਰ ਸਾਹਿਬ ਸੀਟ ਤੋਂ ਹਾਰ ਰਹੇ ਹਨ। ਇਸ ਦੇ ਨਾਲ ਹੀ ਕੇਜਰੀਵਾਲ ਨੇ ਇੱਕ ਨਿਊਜ਼ ਚੈਨਲ ਦਾ ਟਵੀਟ ਸ਼ੇਅਰ ਕੀਤਾ ਹੈ, ਜਿਸ ਵਿੱਚ ਈਡੀ ਛਾਪੇਮਾਰੀ ਦੌਰਾਨ ਸੀਐੱਮ ਚੰਨੀ ਦੇ ਰਿਸ਼ਤੇਦਾਰ ਦੇ ਘਰੋਂ ਭਾਰੀ ਮਾਤਰਾ ਵਿੱਚ ਕੈਸ਼ ਤੇ ਸੋਨਾ ਬਰਾਮਦ ਹੋਇਆ ਹੈ।

ਕੋਰੋਨਾ ਦਾ ਕਹਿਰ ਜਾਰੀ, ਦਿੱਲੀ ‘ਚ 24 ਘੰਟਿਆਂ ‘ਚ 12 ਹਜ਼ਾਰ ਤੋਂ ਵੱਧ ਨਵੇਂ ਮਾਮਲੇ ਆਏ ਸਾਹਮਣੇ

0

ਕੋਰੋਨਾ ਦਾ ਕਹਿਰ ਲਗਾਤਾਰ ਜਾਰੀ ਹੈ। ਦਿੱਲੀ ਵਿਚ ਕੋਰੋਨਾ ਦੇ ਮਾਮਲਿਆਂ ’ਚ ਫਿਰ ਤੋਂ ਵਾਧਾ ਦੇਖਣ ਨੂੰ ਮਿਲਿਆ ਹੈ। ਬੀਤੇ 24 ਘੰਟਿਆਂ ਵਿਚ ਦਿੱਲੀ ‘ਚ ਕੋਰੋਨਾ ਦੇ 12 ਹਜ਼ਾਰ 308 ਨਵੇਂ ਮਾਮਲੇ ਸਾਹਮਣੇ ਆਏ ਹਨ। ਇਸੇ ਦੇ ਨਾਲ 43 ਮਰੀਜ਼ਾਂ ਦੀ ਮੌਤ ਵੀ ਹੋਈ ਹੈ। ਇਸ ਦੇ ਨਾਲ ਹੀ ਸਰਗਰਮ ਮਾਮਲੇ 68 ਹਜ਼ਾਰ 730 ਹਨ ਜਦਕਿ ਪਾਜ਼ੇਟਿਵਿਟੀ  ਰੇਟ 21.48 ਫ਼ੀਸਦੀ ਹੈ।

“ਅਸੀਂ ਤਾਂ ਜਿੱਤੇ ਬੈਠੇ ਹਾਂ, ਬਸ ਐਲਾਨ ਹੋਣਾ ਬਾਕੀ”,ਅਕਾਲੀ ਲੀਡਰ ਕਰ ਗਿਆ ਪੱਕਾ ਦਾਅਵਾ,

ਇਸ ਤੋਂ ਪਹਿਲਾਂ ਨਵੇਂ ਮਾਮਲੇ ਅਤੇ ਸੰਕਰਮਣ ਦਰ ਵਧਣ ਦਾ ਇਕ ਕਾਰਨ ਮੰਗਲਵਾਰ ਦੀ ਤੁਲਨਾ ’ਚ ਜ਼ਿਆਦਾ ਸੈਂਪਲ ਦੀ ਜਾਂਚ ਹੋਣਾ ਰਿਹਾ। ਦਿੱਲੀ ਵਿਚ ਬੁੱਧਵਾਰ ਨੂੰ ਕੋਰੋਨਾ ਦੇ 13785 ਨਵੇਂ ਮਾਮਲੇ ਆਏ ਸਨ। ਜਦਕਿ ਸੰਕਰਮਣ ਦਰ ਵਧ ਕੇ 23.86 ਫ਼ੀਸਦੀ ਸੀ। ਪਿਛਲੇ 24 ਘੰਟਿਆਂ ਵਿਚ 57776 ਸੈਂਪਲਾਂ ਦੀ ਜਾਂਚ ਹੋਈ। ਜਦਕਿ ਦੋ ਦਿਨ ਪਹਿਲਾਂ 11684 ਨਵੇਂ ਮਾਮਲੇ ਅਤੇ ਸੰਕਰਮਣ ਦਰ 22.47 ਫ਼ੀਸਦੀ ਰਹੀ ਸੀ। ਉਦੋਂ 52002 ਸੈਂਪਲਾਂ ਦੀ ਜਾਂਚ ਹੋਈ ਸੀ। ਇਸ ਤਰ੍ਹਾਂ 5774 ਸੈਂਪਲ ਦੀ ਜਾਂਚ ਜ਼ਿਆਦਾ ਹੋਣ ’ਤੇ 2101 ਵੱਧ ਨਵੇਂ ਮਾਮਲੇ ਮਿਲੇ ਹਨ। ਇਸ ਦੇ ਨਾਲ ਹੀ ਸੰਕਰਮਣ ਦਰ ਵਿਚ 1.39 ਫ਼ੀਸਦੀ ਦਾ ਵਾਧਾ ਹੋਇਆ ਹੈ।

ਰਾਜੇਵਾਲ ਨੂੰ ਵੀ ਸਿਆਸਤ ਪੈਣ ਲੱਗੀ ਭਾਰੀ, ਲੋਕ ਘੇਰਕੇ ਪੁੱਛਣ ਲੱਗੇ ਸਵਾਲ, ਸੁਭਾਅ ‘ਚ ਆਈ ਕਿਹੜੀ ਵੱਡੀ ਤਬਦੀਲੀ ?

ਬੀਤੇ 24 ਘੰਟਿਆਂ ’ਚ 35 ਮਰੀਜ਼ਾਂ ਦੀ ਮੌਤ ਹੋ ਗਈ। ਇਸ ਦੇ ਨਾਲ ਹੀ 16580 ਮਰੀਜ਼ ਠੀਕ ਹੋਏ। ਇਸ ਮਹੀਨੇ 19 ਦਿਨਾਂ ਵਿਚ ਕੋਰੋਨਾ ਨਾਲ ਮਰਨ ਵਾਲਿਆਂ ਦੀ ਗਿਣਤੀ 353 ਪੁੱਜ ਗਈ ਹੈ। ਦਿੱਲੀ ਵਿਚ ਪੰਜ ਦਸੰਬਰ ਨੂੰ ਓਮੀਕ੍ਰੋਨ ਦਾ ਪਹਿਲਾ ਮਾਮਲਾ ਸਾਹਮਣੇ ਆਉਣ ਤੋਂ ਬਾਅਗਦ ਹੁਣ ਤਕ ਕੋਰੋਨਾ ਦੇ ਕੁਲ ਤਿੰਨ ਲੱਖ ਤੋਂ ਵੱਧ ਮਾਮਲੇ ਆ ਚੁੱਕੇ ਹਨ। 75 ਫ਼ੀਸਦੀ ਤੋਂ ਵੱਧ ਮਰੀਜ਼ ਠੀਕ ਵੀ ਹੋ ਚੁੱਕੇ ਹਨ। ਦਿੱਲੀ ਵਿਚ ਕੰਟੇਨਮੈਂਟ ਜ਼ੋਨ ਦੀ ਗਿਣਤੀ ਵਿਚ ਵੀ ਲਗਾਤਾਰ ਵਾਧਾ ਜਾਰੀ ਹੈ। ਇਸ ਕਾਰਨ ਬੁੱਧਵਾਰ ਨੂੰ ਵੀ 1949 ਨਵੇਂ ਕੰਟੇਨਮੈਂਟ ਜ਼ੋਨ ਬਣਾਏ ਗਏ। ਇਸ ਤੋਂ ਪਹਿਲਾਂ ਕੰਟੇਨਮੈਂਟ ਜ਼ੋਨ ਦੀ ਗਿਣਤੀ ਵਧ ਕੇ 39,489 ਹੋ ਗਈ ਹੈ।

ਇਸ ਦੇ ਨਾਲ ਹੀ ਹਸਪਤਾਲਾਂ ’ਚ ਦਾਖ਼ਲ ਮਰੀਜ਼ਾਂ ਦੀ ਗਿਣਤੀ 2730 ਤੋਂ ਵੱਧ ਕੇ 2734 ਹੋ ਗਈ ਹੈ। ਇਸ ਕਾਰਨ ਹਸਪਤਾਲਾਂ ਵਿਚ 17.52 ਫ਼ੀਸਦੀ ਬੈੱਡ ਭਰੇ ਹੋਏ ਹਨ। ਉੱਥੇ, 82.48 ਫ਼ੀਸਦੀ ਬੈੱਡ ਖ਼ਾਲੀ ਹਨ। ਮੌਜੂਦਾ ਸਮੇਂ ’ਚ 908 ਮਰੀਜ਼ ਆਕਸੀਜਨ ਸਪੋਰਟ ’ਤੇ ਹਨ। ਜਿਸ ਵਿੱਚੋਂ 147 ਮਰੀਜ਼ ਵੈਂਟੀਲੇਟਰ ਸਪੋਰਟ ’ਤੇ ਹਨ।

ਕਾਂਗਰਸ ਹਾਈਕਮਾਨ ਵੱਲੋਂ ਪੰਜਾਬ ਚੋਣਾਂ ਲਈ ਸਾਰੇ ਜ਼ਿਲ੍ਹਿਆਂ ਵਾਸਤੇ ਏ.ਆਈ.ਸੀ.ਸੀ. ਅਬਜ਼ਰਵਰਾਂ ਦੀ ਨਿਯੁਕਤੀ 

0

ਆਲ ਇੰਡੀਆ ਕਾਂਗਰਸ ਕਮੇਟੀ ਵੱਲੋਂ ਪੰਜਾਬ ਚੋਣਾਂ ਲਈ ਸਾਰੇ ਜ਼ਿਲ੍ਹਿਆਂ ਵਾਸਤੇ ਏ.ਆਈ.ਸੀ.ਸੀ. ਅਬਜ਼ਰਵਰਾਂ ਦੀ ਨਿਯੁਕਤੀ ਕੀਤੀ ਗਈ ਹੈ।

ਆਲ ਇੰਡੀਆ ਕਾਂਗਰਸ ਕਮੇਟੀ ਦੇ ਜਨਰਲ ਸਕੱਤਰ ਸ੍ਰੀ ਕੇ.ਸੀ.ਵੇਨੂੰਗੋਪਾਲ ਨੇ ਇਹ ਸੂਚੀ ਪੰਜਾਬ ਮਾਮਲਿਆਂ ਦੇ ਇੰਚਾਰਜ ਸ੍ਰੀ ਹਰੀਸ਼ ਚੌਧਰੀ ਨੂੰ ਭੇਜੀ ਹੈ। ਇਹ ਸੂਚੀ ਹੇਠ ਅਨੁਸਾਰ ਹੈ:

ਭਾਰਤੀ ਜਨਤਾ ਪਾਰਟੀ ਹਮੇਸ਼ਾ ਤੋਂ ਦਲਿਤ ਵਿਰੋਧੀ ਰਹੀ ਹੈ: ਡਾ. ਰਾਜ ਕੁਮਾਰ ਵੇਰਕਾ

0

ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਤੇ ਕੈਬਨਿਟ ਮੰਤਰੀ ਡਾ. ਰਾਜ ਕੁਮਾਰ ਵੇਰਕਾ ਨੇ ਭਾਰਤੀ ਜਨਤਾ ਪਾਰਟੀ ਤੇ ਪੀਐੱਮ ਨਰਿੰਦਰ ਮੋਦੀ ਉੱਪਰ ਸੂਬੇ ਸਣੇ ਦੇਸ਼ ਭਰ ਦੇ ਦਲਿਤਾਂ ਨੂੰ ਦਬਾਉਣ ਦੀ ਸੋਚ ਤਹਿਤ ਭਾਰਤ ਦੇ ਪਹਿਲੇ ਦਲਿਤ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਖ਼ਿਲਾਫ਼ ਗਲਤ ਪ੍ਰਚਾਰ ਕਰਨ ਅਤੇ ਉਹਨਾਂ ਨੂੰ ਹਟਾਉਣ ਲਈ ਉਨ੍ਹਾਂ ਦੇ ਰਿਸ਼ਤੇਦਾਰਾਂ ਤੇ ਈਡੀ ਦੀ ਕਾਰਵਾਈ ਦੀ ਸਾਜ਼ਿਸ਼ ਰਚਣ ਦਾ ਦੋਸ਼ ਲਗਾਇਆ ਹੈ।

“ਕੇਜਰੀਵਾਲ ਕੋਲ 26 ਤਾਰੀਕ ਤੱਕ ਦਾ ਸਮਾਂ”, ਸਿੱਖ ਜਥੇਬੰਦੀਆਂ ਦੀ ਸਿੱਧੀ ਚੇਤਾਵਨੀ, ਕੀ ਫੈਸਲਾ ਲੈਣਗੇ ਭਗਵੰਤ ਮਾਨ ?

ਡਾ. ਰਾਜ ਕੁਮਾਰ ਵੇਰਕਾ ਚੰਡੀਗੜ੍ਹ ਸਥਿਤ ਪੰਜਾਬ ਕਾਂਗਰਸ ਮੁੱਖ ਦਫਤਰ ਚ ਪਾਰਟੀ ਦੇ ਸੀਨੀਅਰ ਆਗੂ ਅਲਕਾ ਲਾਂਬਾ ਦੀ ਮੌਜੂਦਗੀ ਹੇਠ ਇੱਕ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰ ਰਹੇ ਸਨ।

ਵੇਰਕਾ ਨੇ ਕਿਹਾ ਕਿ ਭਾਰਤੀ ਜਨਤਾ ਪਾਰਟੀ ਹਮੇਸ਼ਾ ਤੋਂ ਦਲਿਤ ਵਿਰੋਧੀ ਰਹੀ ਹੈ ਅਤੇ ਮੋਦੀ ਸਰਕਾਰ ਪੰਜਾਬ ਨੂੰ ਦਬਾਉਣ ਤੇ ਡਰਾਉਣ ਲਈ ਅਜਿਹੇ ਕਾਨੂੰਨੀ ਹਥਕੰਡੇ ਅਪਣਾ ਰਹੀ ਹੈ। ਇਸ ਤੋਂ ਉਨ੍ਹਾਂ ਦੁੱਖ ਮਹਿਸੂਸ ਹੁੰਦਾ ਹੈ ਕਿ ਦਲਿਤਾਂ ਅਤੇ ਪਿਛੜਿਆਂ ਦੇ ਹਿੱਤਾਂ ਦੀ ਗੱਲ ਕਰਨ ਵਾਲੇ ਪ੍ਰਧਾਨ ਮੰਤਰੀ ਇੰਨੇ ਹੇਠਲੇ ਪੱਧਰ ਤੱਕ ਡਿੱਗ ਸਕਦੇ ਹਨ।

ਉਨ੍ਹਾਂ ਨੇ ਦੋਸ਼ ਲਗਾਇਆ ਕਿ ਦੇਸ਼ ਦੇ ਪਹਿਲੇ ਦਲਿਤ ਤੇ ਨੌਜਵਾਨ ਮੁੱਖ ਮੰਤਰੀ ਚੰਨੀ ਖ਼ਿਲਾਫ਼ ਭਾਜਪਾ, ਆਮ ਆਦਮੀ ਪਾਰਟੀ ਤੇ ਸ਼੍ਰੋਮਣੀ ਅਕਾਲੀ ਦਲ ਸਾਜ਼ਿਸ਼ ਰਚ ਰਹੇ ਹਨ। ਵੇਰਕਾ ਨੇ ਜ਼ੋਰ ਦਿੰਦਿਆਂ ਕਿਹਾ ਕਿ ਭਾਜਪਾ ਕਿਸੇ ਵੀ ਤਰੀਕੇ ਨਾਲ ਸੀ.ਐਮ ਦੀ ਕੁਰਸੀ ਤੇ ਬਹਿਣਾ ਅਤੇ ਪੰਜਾਬ ਦੀ ਸਿਆਸਤ ‘ਤੇ ਕਬਜ਼ਾ ਕਰਨਾ ਚਾਹੁੰਦੀ ਹੈ। ਇਹ ਪੰਜਾਬ, ਪੰਜਾਬੀਅਤ ਅਤੇ ਸੂਬੇ ਦੇ ਤਿੰਨ ਕਰੋੜ ਨਾਗਰਿਕਾਂ ‘ਤੇ ਹਮਲਾ ਹੈ।

“ਅਸੀਂ ਤਾਂ ਜਿੱਤੇ ਬੈਠੇ ਹਾਂ, ਬਸ ਐਲਾਨ ਹੋਣਾ ਬਾਕੀ”,ਅਕਾਲੀ ਲੀਡਰ ਕਰ ਗਿਆ ਪੱਕਾ ਦਾਅਵਾ,

ਉਨ੍ਹਾਂ ਨੇ ਇਹ ਵੀ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਫਿਰੋਜ਼ਪੁਰ ਰੈਲੀ ਦੌਰਾਨ ਲੱਗੀਆਂ 70 ਹਜ਼ਾਰ ਕੁਰਸੀਆਂ ਮੁਕਾਬਲੇ 700 ਲੋਕ ਵੀ ਨਹੀਂ ਪਹੁੰਚੇ ਸਨ। ਜਿਸ ਤੋਂ ਘਬਰਾਏ ਭਾਜਪਾ ਅਤੇ ਉਨ੍ਹਾਂ ਦੇ ਸਹਿਯੋਗੀ ਸਾਡੇ ਖ਼ਿਲਾਫ਼ ਸਾਜ਼ਿਸ਼ਾਂ ਰਚ ਰਹੇ ਹਨ ਤੇ ਦਲਿਤਾਂ ਨੂੰ ਧਮਕਾ ਰਹੇ ਹਨ। ਉਨ੍ਹਾਂ ਨੇ ਚਿਤਾਵਨੀ ਦਿੰਦਿਆਂ ਕਿਹਾ ਕਿ ਦਲਿਤ ਘਬਰਾਉਣ ਤੇ ਡਰਨ ਵਾਲੇ ਨਹੀਂ ਹਨ। ਅਸੀਂ ਬੰਧੂਆ ਮਜ਼ਦੂਰ ਨਹੀਂ ਹਾਂ, ਸਗੋਂ ਰਾਹੁਲ ਗਾਂਧੀ ਦੇ ਸੈਨਿਕ ਹਾਂ।

ਇਸ ਦੌਰਾਨ ਉਨ੍ਹਾਂ ਖੁਲਾਸਾ ਕੀਤਾ ਕਿ ਗਾਜ਼ੀਆਬਾਦ ਚ ਭਾਜਪਾ ਦੀ ਗੱਡੀ ਤੋਂ ਤਿੰਨ ਕਰੋੜ ਰੁਪਏ ਫੜੇ ਗਏ, ਜਿਹੜੇ ਲਖਨਊ ਤੇ ਦਫ਼ਤਰ ਜਾਣੇ ਸਨ। ਇਸ 177 ਕਰੋੜ ਰੁਪਏ ਦੀ ਬਰਾਮਦਗੀ ਚ ਕੋਈ ਕੇਸ ਨਹੀਂ ਦਰਜ ਹੋਇਆ। ਭਾਜਪਾ ਦੇ ਆਗੂਆਂ ਤੇ ਈਡੀ ਰੇਡ ਹੁੰਦੀ ਹੈ, ਪਰ ਕੋਈ ਕਾਰਵਾਈ ਨਹੀਂ ਹੁੰਦੀ, ਲੇਕਿਨ ਪੰਜਾਬ ਚ ਚਰਨਜੀਤ ਸਿੰਘ ਚੰਨੀ ਨੂੰ ਟਾਰਗੇਟ ਕੀਤਾ ਜਾਂਦਾ ਹੈ ਤੇ ਉਨ੍ਹਾਂ ਦਾ ਅਪਮਾਨ ਤੇ ਬੇਇੱਜ਼ਤ ਕੀਤਾ ਜਾਂਦਾ ਹੈ।

ਇਸੇ ਤਰ੍ਹਾਂ ਪਾਰਟੀ ਦੇ ਸੀਨੀਅਰ ਆਗੂ ਅਲਕਾ ਲਾਂਬਾ ਨੇ ਸੀਐਮ ਚੰਨੀ ਤੇ ਝੂਠੇ ਦੋਸ਼ ਲਗਾਉਣ ਵਾਲੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਸੱਚਾਈ ਮੀਡੀਆ ਸਾਹਮਣੇ ਰੱਖੀ। ਉਨ੍ਹਾਂ ਖੁਲਾਸਾ ਕੀਤਾ ਕਿ ਕੇਜਰੀਵਾਲ ਦਾ ਭਤੀਜਾ ਪੀਡਬਲਿਊਡੀ ਸਕੈਮ ਚ ਅਰੈਸਟ ਹੋਇਆ ਤੇ ਉਨ੍ਹਾਂ ਦੇ ਭਤੀਜੇ ਤੇ ਈਡੀ ਦੀ ਰੇਡ ਹੋਈ। ਦਿੱਲੀ ਦੇ ਸਿਹਤ ਮੰਤਰੀ ਸਤਿੰਦਰ ਜੈਨ ਤੇ ਭ੍ਰਿਸ਼ਟਾਚਾਰ ਨੂੰ ਲੈ ਕੇ ਸੀਬੀਆਈ ਦੀ ਰੇਡ ਹੋਈ। ਡਿਪਟੀ ਮੁੱਖ ਮੰਤਰੀ ਨਾਲ ਜੁੜੇ ਇਕ ਅਫਸਰ ਸੀਬੀਆਈ ਰੇਡ ਦੌਰਾਨ ਗ੍ਰਿਫ਼ਤਾਰ ਹੋਏ ।

 

ਮਨਪ੍ਰੀਤ ਸਿੰਘ ਤਲਵੰਡੀ ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਯੂਥ ਵਿੰਗ ਦੇ ਪ੍ਰਧਾਨ ਹੋਏ ਨਿਯੁਕਤ

0

ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਦੇ ਪ੍ਰਧਾਨ ਅਤੇ ਰਾਜ ਸਭਾ ਮੈਂਬਰ ਸ: ਸੁਖਦੇਵ ਸਿੰਘ ਢੀਂਡਸਾ ਨੇ ਪਾਰਟੀ ਦੇ ਯੂਥ ਵਿੰਗ ਦੇ ਸਰਗਰਮ ਆਗੂ ਸ: ਮਨਪ੍ਰੀਤ ਸਿੰਘ ਤਲਵੰਡੀ ਨੂੰ ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਯੂਥ ਵਿੰਗ ਦਾ ਪ੍ਰਧਾਨ ਨਿਯੁਕਤ ਕੀਤਾ ਹੈ।

ਭਗਵੰਤ ਮਾਨ ਨੂੰ CM ਚਿਹਰਾ ਐਲਾਨੇ ਜਾਣ ਤੋਂ ਬਾਅਦ ਦਲਬੀਰ ਗੋਲਡੀ ਦਾ ਪਹਿਲਾ ਇੰਟਰਵਿਊ

ਇਸ ਤੋਂ ਪਹਿਲਾਂ ਸ: ਮਨਪ੍ਰੀਤ ਸਿੰਘ ਤਲਵੰਡੀ ਪਾਰਟੀ ਵਿੱਚ ਬਤੌਰ ਯੂਥ ਵਿੰਗ ਦੇ ਕਨਵੀਨਰ ਵਜੋਂ ਆਪਣੀਆਂ ਸੇਵਾਵਾਂ ਨਿਭਾ ਰਹੇ ਸਨ। ਇਸ ਮੌਕੇ ‘ਤੇ ਪਾਰਟੀ ਦੇ ਯੂਥ ਵਿੰਗ ਦੇ ਸਰਪ੍ਰਸਤ ਸ: ਪਰਮਿੰਦਰ ਸਿੰਘ ਢੀਂਡਸਾ ਨੇ ਮਨਪ੍ਰੀਤ ਸਿੰਘ ਤਲਵੰਡੀ ਨੂੰ ਪਾਰਟੀ ਵਿੱਚ ਨਵੀਂ ਮਿਲੀ ਜ਼ਿੰਮੇਵਾਰੀ ਲਈ ਵਧਾਈ ਦਿੱਤੀ ਹੈ।

ਸ: ਮਨਪ੍ਰੀਤ ਸਿੰਘ ਨੂੰ ਮਿਲੇ ਨਵੇਂ ਅਹੁਦੇ ਦਾ ਐਲਾਨ ਕਰਦਿਆਂ ਪਾਰਟੀ ਦੇ ਦਫ਼ਤਰ ਸਕੱਤਰ ਅਤੇ ਬੁਲਾਰੇ ਸ: ਮਨਿੰਦਰਪਾਲ ਸਿੰਘ ਬਰਾੜ ਨੇ ਦੱਸਿਆ ਕਿ ਨੌਜਵਾਨ ਵਰਗ ਦੇ ਹਰਮਨ ਪਿਆਰੇ ਮਨਪ੍ਰੀਤ ਸਿੰਘ ਤਲਵੰਡੀ ਦੀ ਪਾਰਟੀ ਪ੍ਰਤੀ ਲਗਨ ਅਤੇ ਇਮਾਨਦਾਰੀ ਨੂੰ ਵੇਖਦੇ ਹੋਏ ਉਨ੍ਹਾਂ ਨੂੰ ਯੂਥ ਵਿੰਗ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ।

ਕਾਂਗਰਸ ਦੇ CM ਚਿਹਰੇ ਦੀ ਖਿੱਚੋਤਾਣ ‘ਚ ਨਵਾਂ ਮੋੜ! 4 ਮੰਤਰੀ ਖੁੱਲ੍ਹ ਕੇ ਆਏ ਸਾਹਮਣੇ

ਇਸ ਦੇ ਨਾਲ ਹੀ ਇਸ ਮੌਕੇ ‘ਤੇ ਪਾਰਟੀ ਦੇ ਯੂਥ ਵਿੰਗ ਦੇ ਨਵ-ਨਿਯੁਕਤ ਪ੍ਰਧਾਨ ਸ: ਮਨਪ੍ਰੀਤ ਸਿੰਘ ਤਲਵੰਡੀ ਨੇ ਸ: ਸੁਖਦੇਵ ਸਿੰਘ ਢੀਂਡਸਾ ਅਤੇ ਸ: ਪਰਮਿੰਦਰ ਸਿੰਘ ਢੀਂਡਸਾ ਸਮੇਤ ਪਾਰਟੀ ਦੀ ਸਮੁੱਚੀ ਲੀਡਰਸ਼ਿਪ ਦਾ ਧੰਨਵਾਦ ਕੀਤਾ ਅਤੇ ਕਿਹਾ ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਦਾ ਯੂਥ ਵਿੰਗ ਪਾਰਟੀ ਦਾ ਮੁੱਖ ਧੂਰਾ ਹੈ ਜਿਸ ਵਿੱਚ ਮਿਹਨਤੀ ਅਤੇ ਉੁੱਚ ਯੋਗਤਾ ਪ੍ਰਾਪਤ ਨੌਜਵਾਨ ਪਾਰਟੀ ਦੀ ਮਜਬੂਤੀ ਲਈ ਦਿਨ-ਰਾਤ ਜੁਟੇ ਹੋਏ ਹਨ।

ਸ: ਤਲਵੰਡੀ ਨੇ ਕਿਹਾ ਕਿ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਿੱਚ ਨੌਜਵਾਨਾਂ ਦੀ ਅਹਿਮ ਭੂਮਿਕਾ ਹੈ। ਉਨ੍ਹਾਂ ਨੇ ਪਾਰਟੀ ਦੇ ਯੂਥ ਆਗੂਆਂ ਨੂੰ ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਦੀਆਂ ਲੋਕ ਪੱਖੀ ਨੀਤੀਆਂ ਨੂੰ ਘਰ-ਘਰ ਪਹੁੰਚਾਉਣ ਦੀ ਅਪੀਲ ਕੀਤੀ।

ਸੁਪਰੀਮ ਕੋਰਟ ਦਾ ਵੱਡਾ ਫ਼ੈਸਲਾ, ਹੁਣ ਇਸ ਖੇਤਰ ‘ਚ OBC Reservation ਨੂੰ ਦਿੱਤੀ ਹਰੀ ਝੰਡੀ

0

ਸੁਪਰੀਮ ਕੋਰਟ ਨੇ NEET PG ਦਾਖਲੇ ਵਿੱਚ ਆਰਥਿਕ ਤੌਰ ‘ਤੇ ਕਮਜ਼ੋਰ ਵਰਗ (EWS) ਅਤੇ ਹੋਰ ਪਛੜੀਆਂ ਸ਼੍ਰੇਣੀਆਂ (OBC) ਦੇ ਰਾਖਵੇਂਕਰਨ ਨੂੰ ਹਰੀ ਝੰਡੀ ਦੇ ਦਿੱਤੀ ਹੈ। ਅਕਾਦਮਿਕ ਸਾਲ 2021-22 ਲਈ, ਸੁਪਰੀਮ ਕੋਰਟ ਨੇ NEET ਆਲ ਇੰਡੀਆ ਕੋਟੇ ਦੀਆਂ ਸੀਟਾਂ ਵਿੱਚ OBCs ਲਈ 27 ਪ੍ਰਤੀਸ਼ਤ ਅਤੇ EWS ਲਈ 10 % ਰਾਖਵੇਂਕਰਨ ਦੇ ਕੇਂਦਰ ਸਰਕਾਰ ਦੇ ਫੈਸਲੇ ਨੂੰ ਬਰਕਰਾਰ ਰੱਖਿਆ ਹੈ। EWS ਲਈ 8 ਲੱਖ ਰੁਪਏ ਦੀ ਆਮਦਨ ਸੀਮਾ ਦੇ ਮਾਪਦੰਡ ਨੂੰ ਚੁਣੌਤੀ ਦੇਣ ਵਾਲੀਆਂ ਪਟੀਸ਼ਨਾਂ ਨੂੰ 5 ਮਾਰਚ ਨੂੰ ਅੰਤਿਮ ਸੁਣਵਾਈ ਲਈ ਸੂਚੀਬੱਧ ਕੀਤਾ ਗਿਆ ਹੈ।

ਅਦਾਲਤ ਨੇ ਆਪਣੇ ਅੰਤਰਿਮ ਆਦੇਸ਼ ਵਿੱਚ, ਸਾਲ 2021-22 ਲਈ ਅਧਿਸੂਚਿਤ ਨਿਯਮਾਂ ਦੇ ਅਨੁਸਾਰ NEET PG ਕਾਉਂਸਲਿੰਗ ਨੂੰ ਮੁੜ ਸ਼ੁਰੂ ਕਰਨ ਲਈ ਕਿਹਾ ਅਤੇ ਸਟੇਅ ਨੂੰ ਖਾਲੀ ਕਰ ਦਿੱਤਾ। ਸਾਲ 2021-22 ਲਈ NEET ਕਾਉਂਸਲਿੰਗ ਮੌਜੂਦਾ OBC ਅਤੇ EWS ਰਿਜ਼ਰਵੇਸ਼ਨ ਨਿਯਮਾਂ ਅਨੁਸਾਰ ਹੋਵੇਗੀ।

ਅੰਤਰਿਮ ਫੈਸਲੇ ਵਿੱਚ, ਅਦਾਲਤ ਨੇ ਕਿਹਾ ਕਿ ਅਕਾਦਮਿਕ ਸਾਲ 2021-22 ਲਈ NEET PG ਕਾਉਂਸਲਿੰਗ ਵਿੱਚ EWS (ਆਮਦਨ 8 ਲੱਖ ਰੁਪਏ ਸਾਲਾਨਾ ਅਤੇ 10 ਪ੍ਰਤੀਸ਼ਤ ਰਿਜ਼ਰਵੇਸ਼ਨ) ਲਈ ਮੌਜੂਦਾ ਨਿਯਮਾਂ ‘ਤੇ ਵਿਚਾਰ ਕੀਤਾ ਜਾਵੇਗਾ। ਭਵਿੱਖ ਦੇ NEET PG ਦਾਖਲੇ EWS ਆਮਦਨ ਸੀਮਾ ‘ਤੇ ਅਦਾਲਤ ਦੇ ਅੰਤਮ ਫੈਸਲੇ ‘ਤੇ ਅਧਾਰਤ ਹੋਣਗੇ।

ਗਣਤੰਤਰ ਦਿਵਸ ਮਨਾਉਣ ਲਈ ਪੰਜਾਬ ਸਰਕਾਰ ਵਲੋਂ ਹਦਾਇਤਾਂ ਕੀਤੀਆਂ ਗਈਆਂ ਜਾਰੀ, ਪੜ੍ਹੋ

0

ਪੰਜਾਬ ਸਰਕਾਰ ਨੇ ਕੋਵਿਡ 19 ਮਹਾਂਮਾਰੀ ਦੇ ਚੱਲਦੇ ਗਣਤੰਤਰ ਦਿਵਸ 26 ਜਨਵਰੀ ਮਨਾਉਣ ਸੰਬੰਧੀ ਹਦਾਇਤਾਂ ਜਾਰੀ ਕੀਤੀਆਂ ਹਨ। ਪੰਜਾਬ ਸਰਕਾਰ ਦੇ ਆਦੇਸ਼ ਅਨੁਸਾਰ ਕੋਵਿਡ 19 ਮਹਾਂਮਾਰੀ ਨੂੰ ਫੈਲਣ ਤੋਂ ਰੋਕਣ ਲਈ ਲਗਾਈ ਪਾਬੰਦੀਆਂ ਵਿਚ 25 ਜਨਵਰੀ ਤੱਕ ਵਾਧਾ ਕੀਤਾ ਗਿਆ ਹੈ। ਉਥੇ ਹੀ 26 ਜਨਵਰੀ ਨੂੰ ਗਣਤੰਤਰ ਦਿਵਸ ਮੌਕੇ ਹੋਣ ਵਾਲੇ ਸਮਾਗਮਾਂ ਲਈ ਇਨਡੋਰ ਸਮਾਗਮਾਂ ਵਿਚ ਕੇਵਲ 50 ਵਿਅਕਤੀਆਂ ਅਤੇ ਆਊਟਡੋਰ ਸਮਾਗਮ ਵਿਚ ਕੇਵਲ 100 ਵਿਅਕਤੀਆਂ ਤੱਕ ਇਕੱਠ (ਸਮਰੱਥਾ ਤੋਂ 50 ਫੀਸਦੀ ਤੋਂ ਘੱਟ) ਕਰਨ ਦੀ ਸੀਮਾ ਨਿਰਧਾਰਿਤ ਕੀਤੀ ਹੈ।