ਆਮ ਆਦਮੀ ਪਾਰਟੀ ਪੰਜਾਬ ਦੇ ਸਹਿ-ਇੰਚਾਰਜ ਰਾਘਵ ਚੱਢਾ ਨੇ ਗੈਰ-ਕਾਨੂੰਨੀ ਮਾਈਨਿੰਗ ਦੇ ਮੁੱਦੇ ‘ਤੇ ਪੰਜਾਬ ਦੇ ਰਾਜਪਾਲ ਨੂੰ ਮਿਲਣ ਦਾ ਸਮਾਂ ਮੰਗਿਆ ਹੈ। ਇਸ ਲਈ ਉਹ ਅੱਜ 12:30 ਵਜੇ ਪੰਜਾਬ ਦੇ ਰਾਜਪਾਲ ਨਾਲ ਮੁਲਾਕਾਤ ਕਰਨਗੇ। ਇਸ ਤੋਂ ਇਲਾਵਾ ਉਹ ਮੁੱਖ ਮੰਤਰੀ ਚੰਨੀ ਦੇ ਕਰੀਬੀ ਰਿਸ਼ਤੇਦਾਰ ਦੇ ਘਰ ਈ.ਡੀ ਦੀ ਹੋਈ ਛਾਪੇਮਾਰੀ ਬਾਰੇ ਵੀ ਗੱਲ ਕਰਨਗੇ।
BJP ਨਾਲ ਗਠਜੋੜ ਕਰਕੇ ਸ਼ਿਵ ਸੈਨਾ ਦੇ 25 ਸਾਲ ਹੋਏ ਬਰਬਾਦ : CM ਊਧਵ ਠਾਕਰੇ
ਮਹਾਰਾਸ਼ਟਰ ਦੇ ਮੁੱਖ ਮੰਤਰੀ ਅਤੇ ਸ਼ਿਵ ਸੈਨਾ ਪ੍ਰਧਾਨ ਊਧਵ ਠਾਕਰੇ ਨੇ ਗਠਜੋੜ ਨੂੰ ਲੈ ਕੇ ਭਾਜਪਾ ‘ਤੇ ਨਿਸ਼ਾਨਾ ਸਾਧਿਆ ਹੈ। ਊਧਵ ਠਾਕਰੇ ਨੇ ਬਾਲਾ ਸਾਹਿਬ ਠਾਕਰੇ ਦੀ 96ਵੀਂ ਜਯੰਤੀ ‘ਤੇ ਆਯੋਜਿਤ ਇਕ ਵਰਚੁਅਲ ਪ੍ਰੋਗਰਾਮ ‘ਚ ਕਿਹਾ ਕਿ ਭਾਜਪਾ ਨਾਲ ਗਠਜੋੜ ਕਰਕੇ ਸ਼ਿਵ ਸੈਨਾ ਦੇ 25 ਸਾਲ ਬਰਬਾਦ ਹੋ ਗਏ ਹਨ। ਇਸ ਦੇ ਨਾਲ ਹੀ ਉਨ੍ਹਾਂ ਨੇ ਭਾਜਪਾ ‘ਤੇ ਸੱਤਾ ਲਈ ਹਿੰਦੂਤਵ ਦੀ ਦੁਰਵਰਤੋਂ ਕਰਨ ਦਾ ਦੋਸ਼ ਵੀ ਲਾਇਆ। ਉਨ੍ਹਾਂ ਨੇ ਕਿਹਾ ਕਿ ਸ਼ਿਵ ਸੈਨਾ ਨੇ ਕਦੇ ਵੀ ਸੱਤਾ ਲਈ ਹਿੰਦੂਤਵ ਦੀ ਵਰਤੋਂ ਨਹੀਂ ਕੀਤੀ।
ਮਾਨ ਦੀ ਗੱਡੀ ਅੱਗੇ ਆਈਆਂ ਮਹਿਲਾਵਾਂ, ਘੇਰ ਕੇ ਦੇਖੋ ਕਿਵੇਂ ਦਿੱਤਾ ਪਿਆਰ
ਇਸ ਤੋਂ ਇਲਾਵਾ ਉਨ੍ਹਾਂ ਕਿਹਾ ਕਿ ਭਾਜਪਾ ਦੀ ਅਗਵਾਈ ਵਾਲੀ ਐਨਡੀਏ (ਰਾਸ਼ਟਰੀ ਜਮਹੂਰੀ ਗਠਜੋੜ) ਕਮਜ਼ੋਰ ਹੋ ਗਈ ਹੈ, ਕਿਉਂਕਿ ਅਕਾਲੀ ਦਲ ਅਤੇ ਸ਼ਿਵ ਸੈਨਾ ਵਰਗੀਆਂ ਪੁਰਾਣੀਆਂ ਪਾਰਟੀਆਂ ਪਹਿਲਾਂ ਹੀ ਇਸ ਤੋਂ ਵੱਖ ਹੋ ਚੁੱਕੀਆਂ ਹਨ। ਊਧਵ ਨੇ ਕਿਹਾ ਕਿ ਅਸੀਂ ਭਾਜਪਾ ਦੀਆਂ ਰਾਸ਼ਟਰੀ ਇੱਛਾਵਾਂ ਨੂੰ ਪੂਰਾ ਕਰਨ ਲਈ ਪੂਰੇ ਦਿਲ ਨਾਲ ਸਮਰਥਨ ਕੀਤਾ। ਅਸੀਂ ਉਮੀਦ ਕੀਤੀ ਸੀ ਕਿ ਜਦੋਂ ਭਾਜਪਾ ਕੇਂਦਰ ਵਿੱਚ ਹੈ ਤਾਂ ਸ਼ਿਵ ਸੈਨਾ ਮਹਾਰਾਸ਼ਟਰ ਵਿੱਚ ਅਗਵਾਈ ਕਰੇਗੀ। ਪਰ ਸਾਡੇ ਨਾਲ ਧੋਖਾ ਕੀਤਾ ਗਿਆ ਅਤੇ ਸਾਡੇ ਘਰ ਵਿੱਚ ਹੀ ਸਾਨੂੰ ਖਤਮ ਕਰਨ ਦੀ ਕੋਸ਼ਿਸ਼ ਕੀਤੀ ਗਈ, ਇਸ ਲਈ ਸਾਨੂੰ ਗਠਜੋੜ ਤੋੜਨਾ ਪਿਆ। ਭਾਜਪਾ ਆਪਣੇ ਸਹਿਯੋਗੀਆਂ ਨੂੰ ਆਪਣੀ ਸਹੂਲਤ ਅਨੁਸਾਰ ਵਰਤਦੀ ਹੈ ਅਤੇ ਉਸ ਤੋਂ ਬਾਅਦ ਫਿਰ ਉਨ੍ਹਾਂ ਨੂੰ ਛੱਡ ਦਿੰਦੀ ਹੈ।
ਚੋਣ ਲੜ ਰਹੇ ਉਮੀਦਵਾਰ ਦਾ ਪਿਛੋਕੜ ਅਤੇ ਅਪਰਾਧਿਕ ਵੇਰਵਾ ਹੁਣ ਮੋਬਾਈਲ ‘ਤੇ ਇੰਝ ਹੋਵੇਗਾ ਉਪਲੱਬਧ
ਭਾਰਤੀ ਚੋਣ ਕਮਿਸ਼ਨ ਨੇ ਰਾਜਨੀਤਕ ਪਾਰਟੀਆਂ ਵੱਲੋਂ ਅਪਰਾਧਿਕ ਪਿਛੋਕੜ ਵਾਲੇ ਉਮੀਦਵਾਰ ਨੂੰ ਚੋਣ ਲੜਨ ਲਈ ਚੁਣੇ ਜਾਣ ਸਬੰਧੀ, ਮੀਡੀਆ ਵਿੱਚ ਵਾਜਿਬ ਸਪੱਸ਼ਟੀਕਰਨ ਪ੍ਰਕਾਸ਼ਿਤ ਕਰਨ ਨੂੰ ਲਾਜ਼ਮੀ ਬਣਾਉਣ ਤੋਂ ਬਾਅਦ ਚੋਣ ਪ੍ਰਣਾਲੀ ਵਿੱਚ ਹੋਰ ਪਾਰਦਰਸ਼ਤਾ ਲਿਆਉਂਦਿਆਂ, ਵੋਟਰਾਂ ਲਈ ਕਿਸੇ ਵੀ ਉਮੀਦਵਾਰ ਦੇ ਵੇਰਵੇ ਅਤੇ ਅਪਰਾਧਿਕ ਪਿਛੋਕੜ ਬਾਰੇ ਜਾਣਨ ਲਈ ਇੱਕ ਮੋਬਾਈਲ ਐਪਲੀਕੇਸ਼ਨ ‘ਨੋਅ ਯੂਅਰ ਕੈਂਡੀਡੇਟ’(ਆਪਣੇ ਉਮੀਦਵਾਰ ਨੂੰ ਜਾਣੋ) ਜਾਰੀ ਕੀਤੀ ਹੈ।
ਡਿਪਟੀ ਕਮਿਸ਼ਨਰ ਕਮ ਜ਼ਿਲ੍ਹਾ ਚੋਣ ਅਫ਼ਸਰ ਵਿਸ਼ੇਸ਼ ਸਾਰੰਗਲ ਨੇ ਜ਼ਿਲ੍ਹੇ ਦੇ ਵੋਟਰਾਂ ਅਤੇ ਆਮ ਨਾਗਰਿਕਾਂ ਨੂੰ ਇਸ ਮੋਬਾਈਲ ਐਪਲੀਕੇਸ਼ਨ ਨੂੰ ਡਾਊਨਲੋਡ ਕਰਨ ਦੀ ਅਪੀਲ ਕਰਦਿਆਂ ਕਿਹਾ ਕਿ ਇਹ ਐਪ ਚੋਣ ਕਮਿਸ਼ਨ ਵੱਲੋਂ ਚੋਣ ਲੜ ਰਹੇ ਉਮੀਦਵਾਰਾਂ ਦੇ ਅਪਰਾਧਿਕ ਪਿਛੋਕੜ ਬਾਰੇ ਵਿਆਪਕ ਪ੍ਰਚਾਰ ਅਤੇ ਵੱਧ ਤੋਂ ਵੱਧ ਜਾਗਰੂਕਤਾ ਪ੍ਰਦਾਨ ਕਰਨ ਲਈ ਤਿਆਰ ਕੀਤੀ ਗਈ ਹੈ ਤਾਂ ਜੋ ਪਾਰਦਰਸ਼ੀ ਚੋਣਾਂ ਨੂੰ ਯਕੀਨੀ ਬਣਾਇਆ ਜਾ ਸਕੇ । ਇਸ ਐਪ ਨੂੰ ਗੂਗਲ ਪਲੇਅ ਸਟੋਰ ਅਤੇ ਐਪਲ ਐਪ ਸਟੋਰ ਤੋਂ ਡਾਊਨਲੋਡ ਕੀਤਾ ਜਾ ਸਕਦਾ ਹੈ ਅਤੇ ਇਸ ਦਾ ਲਿੰਕ ਕਮਿਸ਼ਨ ਦੀ ਵੈੱਬਸਾਈਟ ‘ਤੇ ਵੀ ਉਪਲਬਧ ਹੈ।
ਜ਼ਿਲ੍ਹੇ ਦੇ ਤਿੰਨਾਂ ਹਲਕਿਆਂ ਦੇ ਰਿਟਰਨਿੰਗ ਅਫਸਰਾਂ ਨੂੰ ਐਪ ‘ਤੇ ਕੇਵਲ ਸਹੀ ਦਸਤਾਵੇਜ਼ ਅਪਲੋਡ ਕਰਨ ਨੂੰ ਯਕੀਨੀ ਬਣਾਉਣ ਲਈ ਨਿਰਦੇਸ਼ ਦਿੰਦੇ ਹੋਏ ਜ਼ਿਲ੍ਹਾ ਚੋਣ ਅਧਿਕਾਰੀ ਨੇ ਕਿਹਾ ਕਿ ਉਮੀਦਵਾਰ ਦੇ ਅਪਰਾਧਿਕ ਪਿਛੋਕੜ ਨੂੰ ਦਰਸਾਉਣ ਲਈ ‘ਹਾਂ’ ਜਾਂ ‘ਨਹੀਂ’ ਵਾਲਾ ਚੈੱਕਬਾਕਸ ਟਿੱਕ ਕੀਤਾ ਜਾਵੇ ਅਤੇ ਉਮੀਦਵਾਰ ਵਲੋਂ ਔਫਲਾਈਨ ਨਾਮਜ਼ਦਗੀ ਸਮੇਂ ਜਮ੍ਹਾਂ ਕਰਵਾਏ ਗਏ ਸਕੈਨ ਕੀਤੇ ਦਸਤਾਵੇਜ਼ ਹੀ ਅਪਲੋਡ ਕੀਤੇ ਜਾਣ। ਇਸ ਗੱਲ ਨੂੰ ਯਕੀਨੀ ਬਣਾਇਆ ਜਾਵੇ ਕਿ ਅਪਰਾਧਿਕ ਪਿਛੋਕੜ ਸਬੰਧੀ ਵੇਰਵੇ ਕੇ.ਵਾਈ.ਸੀ (ਨੋਅ ਯੂਅਰ ਕੈਂਡੀਡੇਟ) ਐਪ ਰਾਹੀਂ ਜਨਤਕ ਕੀਤੇ ਵੇਰਵਿਆਂ ਨਾਲ ਮੇਲ ਖਾਂਦੇ ਹੋਣੇ ਚਾਹੀਦੇ ਹਨ। ਰਿਟਰਨਿੰਗ ਅਫਸਰ ਵਲੋਂ ਵੇਰਵਿਆਂ ਨੂੰ ਦੁਬਾਰਾ ਤਸਦੀਕ ਕੀਤਾ ਜਾਵੇ ਅਤੇ ਇਹ ਯਕੀਨੀ ਬਣਾਇਆ ਜਾਵੇ ਕਿ ਉਮੀਦਵਾਰ ਦੁਆਰਾ ਦਾਖਲ ਕੀਤੇ ਵੇਰਵਿਆਂ ਦੇ ਮੁਤਾਬਕ ਹੀ ਚੈਕਬਾਕਸ ‘ਚ “ਹਾਂ’’ ਜਾਂ “ਨਹੀਂ’’ ਵਜੋਂ ਉਚਿਤ ਢੰਗ ਨਾਲ ਟਿੱਕ ਕੀਤਾ ਗਿਆ ਹੋਵੇ।
ਉਨ੍ਹਾਂ ਨੇ ਮੋਬਾਇਲ ਪਲੇਫਾਰਮ ਦੀ ਵਧੇਰੇ ਵਰਤੋਂ ਦੇ ਮੱਦੇਨਜ਼ਰ ਭਾਰਤੀ ਚੋਣ ਕਮਿਸ਼ਨ ਵੱਲੋਂ ਵੱਖ -ਵੱਖ ਮੋਬਾਈਲ ਵੋਟਰ ਫ੍ਰੈਂਡਲੀ ਐਪਸ ਸ਼ੁਰੂ ਕਰਨ ਜਿਹੀਆਂ ਹੋਰ ਨਵੀਆਂ ਪਹਿਲਕਦਮੀਆਂ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਈ.ਸੀ.ਆਈ. ਵਲੋਂ ਇੱਕ ਹੋਰ ਐਪਲੀਕੇਸ਼ਨ ‘ਸੁਵਿਧਾ ਐਪ’ ਵੀ ਲਾਂਚ ਕੀਤੀ ਗਈ ਹੈ, ਜੋ ਕਿ ਉਮੀਦਵਾਰਾਂ ਅਤੇ ਸਿਆਸੀ ਪਾਰਟੀਆਂ ਦੋਵਾਂ ਲਈ ਮੀਟਿੰਗਾਂ, ਰੈਲੀਆਂ ਆਦਿ ਕਰਵਾਉਣ ਤੋਂ ਪਹਿਲਾਂ ਪ੍ਰਵਾਨਗੀ ਲੈਣ ਲਈ ਅਰਜ਼ੀ ਦੇਣ ਸਬੰਧੀ ਇੱਕ ਸਿੰਗਲ ਵਿੰਡੋ ਸਿਸਟਮ ਪ੍ਰਦਾਨ ਕਰਦੀ ਹੈ। ਇਹ ਐਂਡਰਾਇਡ ਐਪ ਰਾਹੀਂ ਵੀ ਕੀਤਾ ਜਾ ਸਕਦਾ ਹੈ।
ਇੱਕ ਹੋਰ ਮਹੱਤਵਪੂਰਨ ਐਪ ‘ਸੀਵਿਜਿਲ’ ਹੈ ਜੋ ਆਦਰਸ਼ ਚੋਣ ਜਾਬਤੇ/ਖਰਚ ਦੀ ਉਲੰਘਣਾ ਦਾ ਅਸਲ ਸਮਾਂ, ਸਬੂਤ-ਆਧਾਰਿਤ ਵੇਰਵੇ ਅਤੇ ਸਬੰਧਤ ਸਥਾਨ ਦੇ ਡੇਟਾ ਸਮੇਤ ਲਾਈਵ ਫੋਟੋ/ਵੀਡੀਓ ਪ੍ਰਦਾਨ ਕਰਦੀ ਹੈ। ਕੋਈ ਵੀ ਨਾਗਰਿਕ ਮੋਬਾਈਲ ਐਪ ਰਾਹੀਂ ਸ਼ਿਕਾਇਤ ਦਰਜ ਕਰਵਾ ਸਕਦਾ ਹੈ। ਫਲਾਇੰਗ ਸਕੁਐਡ ਫਿਰ ਮਾਮਲੇ ਦੀ ਜਾਂਚ ਕਰਦੇ ਹਨ ਅਤੇ ਰਿਟਰਨਿੰਗ ਅਫਸਰ 100 ਮਿੰਟ ਦੇ ਅੰਦਰ ਫੈਸਲਾ ਲੈਂਦਾ ਹੈ।
ਸਾਰੰਗਲ ਨੇ ਕਿਹਾ ਕਿ ‘ਵੋਟਰ ਹੈਲਪਲਾਈਨ’ ਨਾਂ ਦੀ ਇੱਕ ਹੋਰ ਨਵੀਂ ਐਂਡਰਾਇਡ ਅਧਾਰਤ ਮੋਬਾਈਲ ਐਪ ਵੀ ਲਾਂਚ ਕੀਤੀ ਗਈ ਹੈ, ਇਹ ਐਪ ਸਾਰੇ ਨਾਗਰਿਕਾਂ ਨੂੰ ਵੋਟਰ ਸੂਚੀ ਵਿੱਚ ਆਪਣੇ ਨਾਮ ਲੱਭਣ, ਆਨਲਾਈਨ ਫਾਰਮ ਜਮਾਂ ਕਰਵਾਉਣ, ਅਰਜ਼ੀ ਦੀ ਸਥਿਤੀ ਦਾ ਪਤਾ ਲਗਾਉਣ , ਸ਼ਿਕਾਇਤਾਂ ਦਾਇਰ ਕਰਨ ਅਤੇ ਦਰਜ ਕਰਵਾਈਆਂ ਸ਼ਿਕਾਇਤਾਂ ਦੇ ਜਵਾਬ ਮੋਬਾਈਲ ਐਪ ‘ਤੇ ਪ੍ਰਾਪਤ ਕਰਨ ਦੇ ਨਾਲ-ਨਾਲ ਬੂਥ ਲੈਵਲ ਅਫਸਰਾਂ, ਚੋਣਕਾਰ ਰਜਿਸਟ੍ਰੇਸ਼ਨ ਅਫਸਰਾਂ ਅਤੇ ਜ਼ਿਲ੍ਹਾ ਚੋਣ ਅਫਸਰਾਂ ਦੇ ਸੰਪਰਕ ਵੇਰਵਿਆਂ ਨੂੰ ਜਾਣਨ ਦੀ ਸਹੂਲਤ ਪ੍ਰਦਾਨ ਕਰਦੀ ਹੈ। ਇਹ ਵੋਟਰ ਹੈਲਪਲਾਈਨ ਐਪ ਪੋਰਟਲ https://www.nvsp.in/ ’ਤੇ ਜਾ ਕੇ ਜਾਂ 1950 ਹੈਲਪਲਾਈਨ ਨੰਬਰ ਤੇ ਕਾਲ ਕਰਕੇ ਵਰਤੀ ਜਾ ਸਕਦੀ ਹੈ।
ਉਨ੍ਹਾਂ ਇਹ ਵੀ ਦੱਸਿਆ ਕਿ ਦਿਵਿਆਂਗ ਵਿਅਕਤੀਆਂ (ਪੀ.ਡਬਲਯੂ.ਡੀ.) ਨੂੰ ਨਵੀਂ ਰਜਿਸਟ੍ਰੇਸ਼ਨ, ਪਤੇ ਵਿੱਚ ਤਬਦੀਲੀ, ਵੇਰਵਿਆਂ ਵਿੱਚ ਤਬਦੀਲੀ ਅਤੇ ਮੋਬਾਈਲ ਐਪਲੀਕੇਸ਼ਨ ਦੀ ਵਰਤੋਂ ਦੁਆਰਾ ਖੁਦ ਨੂੰ ਪੀ.ਡਬਲਯੂ.ਡੀ. ਵਜੋਂ ਦਰਸਾਉਣ ਲਈ ਬੇਨਤੀ ਕਰਨ ਦੇ ਯੋਗ ਬਣਾਉਣ ਲਈ ਮੋਬਾਈਲ ਆਧਾਰਿਤ ‘ਪੀ.ਡਬਲਯੂ.ਡੀ .ਐਪ’ ਵੀ ਲਾਂਚ ਕੀਤੀ ਗਈ ਹੈ। ਇਸ ਵਿੱਚ ਸਿਰਫ ਆਪਣੇ ਸੰਪਰਕ ਵੇਰਵਿਆਂ ਨੂੰ ਦਰਜ ਕਰਕੇ, ਬੂਥ ਲੈਵਲ ਅਫਸਰ ਤੱਕ ਪਹੁੰਚ ਕਰਕੇ ਘਰ ਬੈਠੇ ਹੀ ਸਹੂਲਤ ਉਪਲਬਧ ਹੋ ਜਾਂਦੀ ਹੈ। ਦਿਵਿਆਂਗ ਵਿਅਕਤੀ ਪੋਲਿੰਗ ਦੌਰਾਨ ਵੀਲਚੇਅਰ ਲਈ ਵੀ ਬੇਨਤੀ ਕਰ ਸਕਦੇ ਹਨ।
ਚੁਕੰਦਰ ਤੇ ਗਾਜਰ ਦਾ ਸੂਪ ਬੱਚਿਆਂ ਲਈ ਹੁੰਦਾ ਹੈ ਬੇਹੱਦ ਫਾਇਦੇਮੰਦ, ਖੁਰਾਕ ‘ਚ ਜ਼ਰੂਰ ਕਰੋ ਸ਼ਾਮਿਲ
ਛੋਟੇ ਬੱਚਿਆਂ ਦਾ ਸਰਦੀਆਂ ’ਚ ਖ਼ਾਸ ਧਿਆਨ ਰੱਖਣ ਦੀ ਲੋੜ ਹੁੰਦੀ ਹੈ। ਇਸ ਮੌਸਮ ’ਚ ਭੁੱਖ ਜ਼ਿਆਦਾ ਲੱਗਣ ਕਾਰਨ ਉਹ ਬਾਹਰ ਦੀਆਂ ਚੀਜ਼ਾਂ ਦੀ ਜ਼ਿਆਦਾ ਵਰਤੋਂ ਕਰਦੇ ਹਨ। ਇਸ ਕਾਰਨ ਉਨ੍ਹਾਂ ਦੀ ਇਮਿਊਨਿਟੀ ਕਮਜ਼ੋਰ ਹੋ ਕੇ ਬੀਮਾਰੀਆਂ ਦੀ ਲਪੇਟ ’ਚ ਆਉਣ ਦਾ ਖ਼ਤਰਾ ਰਹਿੰਦਾ ਹੈ। ਅਜਿਹੇ ’ਚ ਜੇਕਰ ਤੁਹਾਡੇ ਘਰ ’ਚ ਵੀ ਛੋਟੇ ਬੱਚੇ ਹਨ ਤਾਂ ਤੁਸੀਂ ਉਨ੍ਹਾਂ ਨੂੰ ਸਿਹਤਮੰਦ ਰੱਖਣ ਲਈ ਗਾਜਰਾਂ ਅਤੇ ਚੁਕੰਦਰ ਨਾਲ ਬਣਿਆ ਸੂਪ ਦੇ ਸਕਦੇ ਹੋ। ਇਸ ਨਾਲ ਮਿਲਣ ਵਾਲੇ ਫਾਇਦੇ ਇਸ ਪ੍ਰਕਾਰ ਹਨ:
ਅਖੰਡ ਪਾਠ ਸਾਹਿਬ ਆਰੰਭ ਕਰਵਾਕੇ CM Channi ਨੇ ਛੇੜੀ ਆਪਣੀ ਚੋਣ ਮੁਹਿੰਮ
ਮਜ਼ਬੂਤ ਹੱਡੀਆਂ: ਇਸ ’ਚ ਮੌਜੂਦ ਕੈਲਸ਼ੀਅਮ ਹੱਡੀਆਂ ਮਜ਼ਬੂਤ ਕਰਨ ’ਚ ਮਦਦ ਕਰਦਾ ਹੈ। ਅਜਿਹੇ ’ਚ ਬੱਚਿਆਂ ਦਾ ਬਿਹਤਰ ਵਿਕਾਸ ਹੋਣ ’ਚ ਮਦਦ ਮਿਲਦੀ ਹੈ।
ਮਜ਼ਬੂਤ ਇਮਿਊਨਿਟੀ: ਚੁਕੰਦਰ, ਗਾਜਰ ’ਚ ਵਿਟਾਮਿਨ, ਕੈਲਸ਼ੀਅਮ, ਆਇਰਨ, ਐਂਟੀ-ਆਕਸੀਡੈਂਟ, ਐਂਟੀ-ਬੈਕਟੀਰੀਅਲ ਗੁਣ ਹੁੰਦੇ ਹਨ। ਇਸ ਦੀ ਵਰਤੋਂ ਨਾਲ ਬੱਚਿਆਂ ਦੀ ਇਮਿਊਨਿਟੀ ਮਜ਼ਬੂਤ ਹੋਣ ’ਚ ਮਦਦ ਮਿਲਦੀ ਹੈ। ਅਜਿਹੇ ’ਚ ਸਰਦੀ-ਜ਼ੁਕਾਮ, ਖਾਂਸੀ ਅਤੇ ਹੋਰ ਮੌਸਮੀ ਬੀਮਾਰੀਆਂ ਦੀ ਲਪੇਟ ’ਚ ਆਉਣ ਦਾ ਖ਼ਤਰਾ ਘੱਟ ਰਹਿੰਦਾ ਹੈ।
ਪੁਲਿਸ ਨੇ ਚਲਦੇ ਵਿਆਹ ‘ਚੋ ਚੁੱਕਿਆ ਲਾੜਾ ਵੇਖੋ ਕਿੱਥੇ ਪਈ ਰੰਗ ‘ਚ ਭੰਗ ! ਜਾਣੋ ਕੀ ਹੈ ਮਾਜਰਾ
ਯਾਦ ਸ਼ਕਤੀ ਵਧਾਏ: ਬੱਚਿਆਂ ਦੇ ਮਾਨਸਿਕ ਵਿਕਾਸ ਲਈ ਇਹ ਸੂਪ ਪਿਲਾਉਣਾ ਬਿਹਤਰ ਆਪਸ਼ਨ ਹੈ। ਇਸ ਨਾਲ ਦਿਮਾਗ ਦਾ ਵਿਕਾਸ ਹੋਣ ਦੇ ਨਾਲ ਯਾਦ ਸ਼ਕਤੀ ਵਧਣ ’ਚ ਮਦਦ ਮਿਲਦੀ ਹੈ।
ਖ਼ੂਨ ਵਧਾਏ: ਇਸ ’ਚ ਆਇਰਨ ਹੋਣ ਨਾਲ ਖ਼ੂਨ ਦੀ ਘਾਟ ਪੂਰੀ ਕਰਨ ’ਚ ਮਦਦ ਮਿਲਦੀ ਹੈ। ਅਜਿਹੇ ’ਚ ਬੱਚਿਆਂ ਲਈ ਇਹ ਸੂਪ ਬੇਹੱਦ ਫ਼ਾਇਦੇਮੰਦ ਹੁੰਦਾ ਹੈ।
ਸਿਹਤ ਦੇ ਨਾਲ ਵਾਲ਼ਾਂ ਲਈ ਵੀ ਚੁਕੰਦਰ ਫ਼ਾਇਦੇਮੰਦ ਹੁੰਦਾ ਹੈ। ਇਸ ਦੀ ਵਰਤੋਂ ਕਰਨ ਨਾਲ ਵਾਲਾਂ ਨੂੰ ਵਧਣ ’ਚ ਮਿਲਦੀ ਹੈ। ਇਸ ਦੇ ਨਾਲ ਹੀ ਵਾਲ ਸੁੰਦਰ, ਲੰਬੇ, ਸੰਘਣੇ ਅਤੇ ਮੁਲਾਇਮ ਹੁੰਦੇ ਹਨ।
ਭਾਰਤ ਦੇ ਉਪ ਰਾਸ਼ਟਰਪਤੀ ਐੱਮ. ਵੈਂਕਈਆ ਨਾਇਡੂ ਹੋਏ ਕੋਰੋਨਾ ਪਾਜ਼ੀਟਿਵ
ਭਾਰਤ ਦੇ ਉਪ ਰਾਸ਼ਟਰਪਤੀ ਐੱਮ. ਵੈਂਕਈਆ ਨਾਇਡੂ ਕੋਰੋਨਾ ਪਾਜ਼ੀਟਿਵ ਪਾਏ ਗਏ ਹਨ।ਉਹ ਹੈਦਰਾਬਾਦ ‘ਚ ਹਨ। ਉਨ੍ਹਾਂ ਨੇ ਕੋਰੋਨਾ ਪ੍ਰੋਟੋਕੋਲ ਦੀ ਪਾਲਣਾ ਕਰਦੇ ਹੋਏ ਆਪਣੇ ਆਪ ਨੂੰ ਇੱਕ ਹਫਤੇ ਲਈ ਆਈਸੋਲੇਟ ਕਰਨ ਦਾ ਫੈਸਲਾ ਕੀਤਾ ਹੈ।
ਕੇਜਰੀਵਾਲ ਸਰਕਾਰ ਦੇ ਮੰਤਰੀ ਦੀ ਹੋਣ ਜਾ ਰਹੀ ਹੈ ਗ੍ਰਿਫ਼ਤਾਰੀ ? ਕੇਜਰੀਵਾਲ ਨੇ ਖੁਦ ਕੀਤਾ ਖੁਲਾਸਾ
ਇਸ ਦੇ ਨਾਲ ਹੀ ਉਨ੍ਹਾਂ ਨੇ ਇਹ ਸਲਾਹ ਦਿੱਤੀ ਹੈ ਕਿ ਜੋ ਵੀ ਲੋਕ ਇਨ੍ਹਾਂ ਦਿਨਾਂ ‘ਚ ਉਨ੍ਹਾਂ ਦੇ ਸੰਪਰਕ ‘ਚ ਆਏ ਹਨ, ਉਹ ਆਪਣੇ ਆਪ ਨੂੰ ਅਲੱਗ ਰੱਖਣ ਤੇ ਆਪਣਾ ਕੋਰੋਨਾ ਟੈਸਟ ਕਰਵਾ ਲੈਣ।
The Vice President, Shri M. Venkaiah Naidu, who is in Hyderabad, tested COVID positive today. He has decided to remain in self-isolation for a week. He has advised all those who came in contact with him to isolate themselves and get tested.
— Vice President of India (@VPSecretariat) January 23, 2022
ਇਟਲੀ ਨੇ ਯੂਨੇਸਕੋ ਨੂੰ ਇਟਲੀ ਦੇ ਐਸਪ੍ਰੇਸੋ ਨੂੰ ਵਿਰਾਸਤ ਦੇ ਰੂਪ ਵਿਚ ਮਾਨਤਾ ਦੇਣ ਦੀ ਕੀਤੀ ਅਪੀਲ
ਇਟਲੀ ਨੇ ਯੂਨੇਸਕੋ ਨੂੰ ਇਟਲੀ ਦੇ ਐਸਪ੍ਰੇਸੋ ਨੂੰ ਇਕ ਸੱਭਿਆਚਾਰਕ ਵਿਰਾਸਤ ਦੇ ਰੂਪ ਵਿਚ ਮਾਨਤਾ ਦੇਣ ਦੀ ਅਪੀਲ ਕੀਤੀ ਹੈ। ਇਸ ਸਬੰਧ ਵਿਚ ਇਟਲੀ ਦੇ ਖੇਤੀ ਮੰਤਰਾਲਾ ਨੇ ਯੂਨੇਸਕੋ ਨੂੰ ਇਕ ਅਰਜ਼ੀ ਦਿੱਤੀ ਹੈ। ਇਹ ਜਾਣਕਾਰੀ ਇਟਲੀ ਦੇ ਉਪ ਖੇਤੀ ਮੰਤਰੀ ਜਿਆਨ ਮਾਰਕਰ ਸੈਂਟੀਨੀਓ ਨੇ ਦਿੱਤੀ। ਇੱਕ ਨਿਊਜ਼ ਚੈਨਲ ਨੇ ਸੈਂਟੀਨੀਓ ਦੇ ਹਵਾਲੇ ਤੋਂ ਆਪਣੀ ਰਿਪੋਰਟ ਪ੍ਰਗਟਾਈ ਕਿ ਯੂਨੇਸਕੋ ਰਾਸ਼ਟਰੀ ਕਮਿਸ਼ਨ 31 ਮਾਰਚ ਤੱਕ ਇਸਨੂੰ ਮਨਜ਼ੂਰੀ ਪ੍ਰਦਾਨ ਕਰੇਗਾ ਅਤੇ ਇਸਨੂੰ ਪੈਰਿਸ ਵਿਚ ਯੂਨੇਸਕੋ ਹੈੱਡਕੁਆਰਟਰ ਭੇਜ ਦੇਵੇਗਾ।
ਐਸਪ੍ਰੇਸੋ ਇਤਾਲਵੀ ਮੂਲ ਦੀ ਇਕ ਕੌਫੀ ਬਣਾਉਣ ਦੀ ਵਿਧੀ ਹੈ, ਜਿਸ ਵਿਚ ਲਗਭਗ ਉਬਲਦੇ ਪਾਣੀ ਦੀ ਇਕ ਛੋਟੀ ਮਾਤਰਾ ਨੂੰ ਬਰੀਕ ਪੀਸੀ ਹੋਈ ਕੌਫੀ ਬੀਨਸ ਰਾਹੀਂ 0-10 ਵਾਰ ਦਬਾਅ ਵਿਚ ਪਾਇਆ ਜਾਂਦਾ ਹੈ। ਐਸਪ੍ਰੇਸੋ ਕੌਫੀ ਨੂੰ ਵੱਖ-ਵੱਖ ਤਰ੍ਹਾਂ ਦੇ ਕੌਫੀ ਬੀਨਸ ਅਤੇ ਰੋਸਟ ਡਿਗਰੀ ਨਾਲ ਬਣਾਇਆ ਜਾ ਸਕਦਾ ਹੈ।
Punjab Election 2022 :ਕੈਪਟਨ ਦੀ ‘ਪੰਜਾਬ ਲੋਕ ਕਾਂਗਰਸ’ ਨੇ 22 ਉਮੀਦਵਾਰਾਂ ਦੀ ਸੂਚੀ ਕੀਤੀ ਜਾਰੀ
ਪੰਜਾਬ ਲੋਕ ਕਾਂਗਰਸ (ਪੀ.ਐਲ.ਸੀ.) ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਵਿੱਚ 20 ਫਰਵਰੀ ਨੂੰ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਲਈ ਪਾਰਟੀ ਦੇ 22 ਉਮੀਦਵਾਰਾਂ ਦੀ ਸੂਚੀ ਜਾਰੀ ਕਰ ਦਿੱਤੀ ਗਈ ਹੈ। ਜਦਕਿ ਭਾਜਪਾ ਪਹਿਲਾਂ ਹੀ 34 ਉਮੀਦਵਾਰਾਂ ਅਤੇ ਸ਼੍ਰੋਮਣੀ ਅਕਾਲੀ ਦਲ ਯੂਨਾਈਟਿਡ 13 ਉਮੀਦਵਾਰਾਂ ਦਾ ਐਲਾਨ ਕਰ ਚੁੱਕੀ ਹੈ।
ਇਹ ਨੇ ਪਟਿਆਲਾ ਤੋਂ AAP ਦੇ ਸਮਰਥਕ, ਸਿੱਧੂ ਤੇ ਚੰਨੀ ਨੂੰ ਪੁੱਛਿਆ “ਕਿੱਥੇ ਗਈ ਇਮਾਨਦਾਰੀ”?
ਪੀਐਲਸੀ ਸੂਬੇ ‘ਚ ਭਾਰਤੀ ਜਨਤਾ ਪਾਰਟੀ ਅਤੇ ਸ਼੍ਰੋਮਣੀ ਅਕਾਲੀ ਦਲ (ਯੂ) ਨਾਲ ਮਿਲ ਕੇ ਚੋਣ ਲੜੇਗੀ। ਸੂਬੇ ਦੀਆਂ ਕੁੱਲ 117 ਸੀਟਾਂ ਵਿੱਚੋਂ ਪੀਐਲਸੀ ਹਿੱਸੇ 37 ਸੀਟਾਂ ਆਈਆਂ ਹਨ। ਪਾਰਟੀ ਦੇ ਸਾਥੀਆਂ ਨਾਲ ਗੱਲਬਾਤ ਕੀਤੀ ਤਾਂ ਜੋ ਉਸ ਨੂੰ ਘੱਟੋ-ਘੱਟ ਪੰਜ ਹੋਰ ਸੀਟਾਂ ਮਿਲ ਸਕਣ।
ਕੇਜਰੀਵਾਲ ਸਰਕਾਰ ਦੇ ਮੰਤਰੀ ਦੀ ਹੋਣ ਜਾ ਰਹੀ ਹੈ ਗ੍ਰਿਫ਼ਤਾਰੀ ? ਕੇਜਰੀਵਾਲ ਨੇ ਖੁਦ ਕੀਤਾ ਖੁਲਾਸਾ
ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਆਪਣੀ ਪਾਰਟੀ ਪੰਜਾਬ ਲੋਕ ਕਾਂਗਰਸ ਦੇ 22 ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕੀਤੀ ਹੈ। ਮਾਲਵੇ ਤੋਂ 17, ਮਾਝੇ ਤੋਂ 2 ਅਤੇ ਦੁਆਬੇ ਤੋਂ 3 ਉਮੀਦਵਾਰ ਬਣਾਏ ਗਏ ਹਨ। ਪਟਿਆਲਾ ਸ਼ਹਿਰੀ ਤੋਂ ਕੈਪਟਨ ਅਮਰਿੰਦਰ ਸਿੰਘ, ਪਟਿਆਲਾ ਦੇਹਾਤੀ ਤੋਂ ਸੰਜੀਵ ਸ਼ਰਮਾ ਬਿੱਟੂ, ਫਤਿਹਗੜ੍ਹ ਚੂੜੀਆਂ ਤਜਿੰਦਰ ਸਿੰਘ ਰੰਧਾਵਾ,ਖਰੜ ਤੋਂ ਕਮਲਦੀਪ ਸਿੰਘ, ਲੁਧਿਆਣਾ ਪੂਰਬ ਤੋਂ ਜਗਮੋਹਨ ਸ਼ਰਮਾ, ਆਤਮਾ ਨਗਰ ਤੋਂ ਪ੍ਰੇਮ ਮਿੱਤਲ, ਮਾਲੇਰਕੋਟਲਾ ਫਰਜ਼ਾਨਾ ਆਲਮ, ਦਾਖਾ ਤੋਂ ਦਮਨਜੀਤ ਮੋਹੀ, ਧਰਮਕੋਟ ਤੋਂ ਰਵਿੰਦਰ ਸਿੰਘ ਗਰੇਵਾਲ, ਨਿਹਾਲ ਸਿੰਘ ਤੋਂ ਮੁਖਤਿਆਰ ਸਿੰਘ, ਰਾਮਪੁਰਾ ਫੂਲ ਤੋਂ ਅਮਰਜੀਤ ਸ਼ਰਮਾ, ਬਠਿੰਡਾ ਸ਼ਹਿਰੀ ਤੋਂ ਰਾਜ ਨੰਬਰਦਾਰ, ਬਠਿੰਡਾ ਦਿਹਾਤੀ ਤੋਂ ਸਵੇਰਾ ਸਿੰਘ, ਸਨੌਰ ਬਿਕਰਮ ਇੰਦਰ ਸਿੰਘ ਚਹਿਲ, ਭਦੌੜ ਤੋਂ ਧਰਮ ਸਿੰਘ ਫੌਜੀ, ਬੁਢਲਾਡਾ ਤੋਂ ਭੋਲਾ ਸਿੰਘ ਹਸਨਪੁਰ, ਸਮਾਣਾ ਤੋਂ ਸੁਰਿੰਦਰ ਸਿੰਘ ਖੇੜਕੀ, ਨਵਾਂਸ਼ਹਿਰ ਤੋਂ ਸਤਵੀਰ ਸਿੰਘ ਪੱਲੀ, ਅੰਮ੍ਰਿਤਸਰ ਦੱਖਣੀ ਤੋਂ ਹਰਜਿੰਦਰ ਸਿੰਘ ਠੇਕੇਦਾਰ ਸ਼ਾਮਲ ਹਨ।






ਨਵਜੋਤ ਸਿੱਧੂ ਦੇ ਸਿਆਸੀ ਸਲਾਹਕਾਰ ਮੁਹੰਮਦ ਮੁਸਤਫ਼ਾ ਖਿਲਾਫ਼ FIR ਦਰਜ
ਪੰਜਾਬ ਪੁਲਿਸ ਨੇ ਕਾਂਗਰਸ ਦੇ ਸੂਬਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੇ ਮੁੱਖ ਸਿਆਸੀ ਸਲਾਹਕਾਰ ਮੁਹੰਮਦ ਮੁਸਤਫਾ ਖਿਲਾਫ ਆਈਪੀਸੀ ਦੀ ਧਾਰਾ 153ਏ (ਧਰਮ ਜਾਂ ਫਿਰਕੇ ਖਿਲਾਫ਼ ਮੰਦੀ ਭਾਵਨਾ ਜਾਂ ਟਿੱਪਣੀ) ਤਹਿਤ ਕੇਸ ਦਰਜ ਕੀਤਾ ਹੈ। ਉਨ੍ਹਾਂ ‘ਤੇ ਇਕ ਚੋਣ ਰੈਲੀ ਵਿਚ ਹਿੰਦੂਆਂ ਪ੍ਰਤੀ ਨਫ਼ਰਤ ਭਰੇ ਭਾਸ਼ਣ ਦਾ ਇਸਤੇਮਾਲ ਕਰਨ ਦਾ ਦੋਸ਼ ਹੈ। ਹਾਲਾਂਕਿ ਮੁਸਤਫਾ ਨੇ ਸਪੱਸ਼ਟ ਕੀਤਾ ਹੈ ਕਿ ਉਨ੍ਹਾਂ ਨੇ ਆਪਣੇ ਭਾਸ਼ਣ ‘ਚ ‘ਹਿੰਦੂ’ ਨਹੀਂ ਬਲਕਿ ‘ਫ਼ਿਤਨੋਂ’ (ਦੰਗਈ) ਸ਼ਬਦ ਦੀ ਵਰਤੋਂ ਕੀਤੀ ਹੈ।
ਐਫਆਈਆਰ ‘ਤੇ ਪ੍ਰਤੀਕਿਰਿਆ ਦਿੰਦੇ ਹੋਏ ਮੁਹੰਮਦ ਮੁਸਤਫ਼ਾ ਨੇ ਇਸ ਨੂੰ ਪੂਰੀ ਤਰ੍ਹਾਂ ਬਕਵਾਸ ਕਰਾਰ ਦਿੱਤਾ। “ਮੈਂ ਹਿੰਦੂਆਂ ਨੂੰ ਨਿਸ਼ਾਨਾ ਨਹੀਂ ਬਣਾਇਆ ਜਿਵੇਂ ਕਿ ਸੋਸ਼ਲ ਮੀਡੀਆ ‘ਤੇ ਦੋਸ਼ ਲਗਾਇਆ ਜਾ ਰਿਹਾ ਹੈ। ਮੁਸਤਫ਼ਾ ਪੰਜਾਬ ਦੇ ਸਾਬਕਾ ਡੀਜੀਪੀ ਅਤੇ ਮਾਲੇਰਕੋਟਲਾ ਤੋਂ ਕਾਂਗਰਸ ਦੀ ਉਮੀਦਵਾਰ ਰਜ਼ੀਆ ਸੁਲਤਾਨਾ ਦੇ ਪਤੀ ਹਨ।
CM ਚੰਨੀ ’ਤੇ ਕੀਤਾ ਗਿਆ ਨਿੱਜੀ ਹਮਲਾ ਭਾਜਪਾ ਤੇ ਅਕਾਲੀ ਦਲ ਨੂੰ ਪਵੇਗਾ ਭਾਰੀ : ਡਾ. ਰਾਜ ਕੁਮਾਰ ਵੇਰਕਾ
ਪੰਜਾਬ ਦੇ ਕੈਬਨਿਟ ਮੰਤਰੀ ਡਾ. ਰਾਜ ਕੁਮਾਰ ਵੇਰਕਾ ਨੇ ਕਿਹਾ ਹੈ ਕਿ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ’ਤੇ ਕੀਤਾ ਗਿਆ ਨਿੱਜੀ ਹਮਲਾ ਭਾਜਪਾ ਅਤੇ ਅਕਾਲੀ ਦਲ ਨੂੰ ਭਾਰੀ ਪਵੇਗਾ। ਉਨ੍ਹਾਂ ਨੇ ਕਿਹਾ ਕਿ ਮੁੱਖ ਮੰਤਰੀ ਚੰਨੀ ਹਾਲਾਂਕਿ ਐੱਸ. ਸੀ. ਭਾਈਚਾਰੇ ਨਾਲ ਸੰਬੰਧ ਰੱਖਦੇ ਹਨ, ਇਸ ਲਈ ਕੇਂਦਰ ਦੀ ਭਾਜਪਾ ਸਰਕਾਰ ਨੇ ਉਨ੍ਹਾਂ ਦੇ ਰਿਸ਼ਤੇਦਾਰਾਂ ’ਤੇ ਈ. ਡੀ. ਦੇ ਛਾਪੇ ਮਾਰ ਕੇ ਐੱਸ. ਸੀ. ਪਰਿਵਾਰ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਹੈ ਪਰ ਉਨ੍ਹਾਂ ਨੂੰ ਇਹ ਪਤਾ ਹੋਣਾ ਚਾਹੀਦਾ ਹੈ ਕਿ ਮੁੱਖ ਮੰਤਰੀ ਚੰਨੀ ਕਿਸੇ ਤੋਂ ਡਰਨ ਵਾਲੇ ਨਹੀਂ ਹਨ।
ਉਨ੍ਹਾਂ ਨੇ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਨੂੰ ਈ. ਡੀ. ਦੇ ਛਾਪੇਮਾਰੀ ਵਰਗੀ ਘਟਨਾ ਕਾਫ਼ੀ ਭਾਰੀ ਪੈਣ ਵਾਲੀ ਹੈ। ਵੋਟਾਂ ਵਾਲੇ ਦਿਨ ਸਮੁੱਚਾ ਐੱਸ. ਸੀ. ਭਾਈਚਾਰਾ ਇਕਜੁੱਟ ਹੋ ਕੇ ਭਾਜਪਾ, ਅਕਾਲੀ ਦਲ ਅਤੇ ਆਮ ਆਦਮੀ ਪਾਰਟੀ ਖ਼ਿਲਾਫ਼ ਵੋਟ ਪਾਵੇਗਾ ਕਿਉਂਕਿ ਇਹ ਸਾਰੀਆਂ ਪਾਰਟੀਆਂ ਮੁੱਖ ਮੰਤਰੀ ਚੰਨੀ ਦੇ ਖਿਲਾਫ ਇਕਜੁੱਟ ਹੋ ਗਈਆਂ ਹਨ।
ਕੈਬਨਿਟ ਮੰਤਰੀ ਨੇ ਕਿਹਾ ਕਿ ਸੰਕਟ ਦੇ ਦੌਰ ’ਚ ਪੰਜਾਬ ਦੇ ਸਾਰੇ ਕਾਂਗਰਸੀ ਨੇਤਾ ਮੁੱਖ ਮੰਤਰੀ ਚੰਨੀ ਦੇ ਨਾਲ ਚੱਟਾਨ ਵਾਂਗ ਖੜ੍ਹੇ ਹਨ। ਇਕ ਸਵਾਲ ਦੇ ਜਵਾਬ ’ਚ ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਪੰਜਾਬ ਲਈ ਘਾਤਕ ਹੈ। ਉਨ੍ਹਾਂ ਕਿਹਾ ਕਿ ਸੂਬੇ ਦੇ ਲੋਕ ਕਦੇ ਵੀ ਆਮ ਆਦਮੀ ਪਾਰਟੀ ਨੂੰ ਲੈ ਕੇ ਨਵਾਂ ਪ੍ਰਯੋਗ ਨਹੀਂ ਕਰਨਗੇ। ਅਜਿਹੀਆਂ ਪਾਰਟੀਆਂ ਕੁਝ ਸਮੇਂ ਲਈ ਉੱਭਰਦੀਆਂ ਹਨ ਅਤੇ ਫਿਰ ਅਲੋਪ ਹੋ ਜਾਂਦੀਆਂ ਹਨ। ਇਸ ਲਈ ਅਜਿਹੀਆਂ ਪਾਰਟੀਆਂ ਤੋਂ ਬਚਣਾ ਜ਼ਰੂਰੀ ਹੈ।
ਇਸ ਦੇ ਨਾਲ ਹੀ ਡਾ. ਵੇਰਕਾ ਨੇ ਕਿਹਾ ਕਿ ਭਗਵੰਤ ਮਾਨ ਨੂੰ ਲੈ ਕੇ ਪੰਜਾਬ ਦੇ ਲੋਕ ਗੰਭੀਰ ਨਹੀਂ ਹਨ। ਉਨ੍ਹਾਂ ਨੇ ਕਿਹਾ ਕਿ ਮੰਚ ’ਤੇ ਕਲਾਕਾਰੀ ਕਰਨਾ ਸਰਕਾਰ ਚਲਾਉਣ ਨਾਲੋਂ ਬਿਲਕੁੱਲ ਵੱਖ ਹੈ। ਕਲਾਕਾਰਾਂ ਦਾ ਕੰਮ ਲੋਕਾਂ ਦਾ ਮਨੋਰੰਜਨ ਕਰਨਾ ਹੁੰਦਾ ਹੈ ਜਦਕਿ ਸਰਕਾਰ ਦਾ ਕੰਮ ਜਨ ਕਲਿਆਣ ਲਈ ਨੀਤੀਆਂ ਬਣਾ ਕੇ ਵਿਕਾਸ ਦੇ ਕੰਮਾਂ ਨੂੰ ਲਾਗੂ ਕਰਨਾ ਹੁੰਦਾ ਹੈ।
ਸ਼੍ਰੋਮਣੀ ਅਕਾਲੀ ਦਲ ਨੇ ਹਲਕਾ ਬਾਬਾ ਬਕਾਲਾ ਤੋਂ ਉਮੀਦਵਾਰ ਦਾ ਕੀਤਾ ਐਲਾਨ
ਪੰਜਾਬ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਸ਼੍ਰੋਮਣੀ ਅਕਾਲੀ ਦਲ ਵੱਲੋਂ ਅੱਜ ਹਲਕਾ ਬਾਬਾ ਬਕਾਲਾ ਤੋਂ ਪਾਰਟੀ ਦੇ ਉਮੀਦਵਾਰ ਦਾ ਐਲਾਨ ਕੀਤਾ ਗਿਆ ਹੈ। ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਸਾਬਕਾ ਵਿਧਾਇਕ ਬਲਜੀਤ ਸਿੰਘ ਜਲਾਲਉਸਮਾ ਨੂੰ ਇਸ ਹਲਕੇ ਤੋਂ ਉਮੀਦਵਾਰ ਐਲਾਨਿਆ ਗਿਆ ਹੈ।
CM ਚੰਨੀ ਦੇ ਹਲਕੇ ਸ੍ਰੀ ਚਮਕੌਰ ਸਾਹਿਬ ‘ਚ On Air, MLA ਤੋਂ ਮੰਤਰੀ ਤੇ ਫਿਰ CM ਬਣੇ ਚੰਨੀ
ਇਸ ਦੀ ਜਾਣਕਾਰੀ ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਡਾ. ਦਲਜੀਤ ਸਿੰਘ ਚੀਮਾ ਵੱਲੋਂ ਟਵੀਟ ਕਰਕੇ ਦਿੱਤੀ ਗਈ ਹੈ। ਇਸ ਦੇ ਨਾਲ ਹੀ ਸ਼੍ਰੋਮਣੀ ਅਕਾਲੀ ਦਲ ਵੱਲੋਂ ਵਿਧਾਨ ਸਭਾ ਚੋਣਾਂ ਲਈ ਹੁਣ ਤੱਕ ਕੁੱਲ 95 ਉਮੀਦਵਾਰਾਂ ਦਾ ਐਲਾਨ ਕੀਤਾ ਜਾ ਚੁੱਕਾ ਹੈ।
SAD President S Sukhbir S Badal has announced former MLA S Baljit Singh Jalalusma as party candidate from Baba Bakala. Total declared 95. pic.twitter.com/vSjxmOvpWQ
— Dr Daljit S Cheema (@drcheemasad) January 23, 2022
ਇਸ ਤੋਂ ਇਲਾਵਾ ਹੁਣ ਤੱਕ ਪੰਜਾਬ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਸ਼੍ਰੋਮਣੀ ਅਕਾਲੀ ਦਲ ਦੇ ਨਾਲ-ਨਾਲ ਕਾਂਗਰਸ, ਬੀਜੇਪੀ ਅਤੇ ਆਮ ਆਦਮੀ ਪਾਰਟੀ ਵੱਲੋਂ ਵੀ ਆਪਣੇ ਉਮੀਦਵਾਰਾਂ ਦਾ ਐਲਾਨ ਕੀਤਾ ਗਿਆ ਹੈ।














