ਪਿਸਤਾ ਸਿਹਤ ਲਈ ਬਹੁਤ ਫਾਇਦੇਮੰਦ ਹੁੰਦਾ ਹੈ। ਇਸ ‘ਚ ਫਾਈਬਰ, ਪ੍ਰੋਟੀਨ, ਵਿਟਾਮਿਨ-ਸੀ, ਜਿੰਕ, ਕਾਪਰ, ਪੌਟਾਸ਼ਿਅਮ, ਆਇਰਨ, ਕੈਲਸ਼ੀਅਮ ਅਤੇ ਐਂਟੀਆਕਸੀਡੈਂਟਸ ਦੇ ਤੱਤ ਪਾਏ ਜਾਂਦੇ ਹਨ। ਦਿਨ ‘ਚ ਦੋ ਵਾਰ ਪਿਸਤਾ ਖਾਣ ਨਾਲ ਡਾਇਬਟੀਜ਼ ਟਾਈਪ-2 ਨੂੰ ਕੰਟਰੋਲ ਕੀਤਾ ਜਾ ਸਕਦਾ ਹੈ। ਪਿਸਤਾ ਤੁਹਾਡੀ ਸਿਹਤ ਲਈ ਬਹੁਤ ਲਾਭਕਾਰੀ ਹੈ ਕਿਉਂਕਿ ਇਸ ‘ਚ ਵਸਾ, ਪ੍ਰੋਟੀਨ ਅਤੇ ਫਾਈਬਰ ਦੀ ਮਾਤਰਾ ਜ਼ਿਆਦਾ ਪਾਈ ਜਾਂਦੀ ਹੈ। ਇਹ ਖਾਣ ‘ਚ ਸੁਆਦ ਹੋਣ ਦੇ ਨਾਲ-ਨਾਲ ਤੁਹਾਨੂੰ ਕਈ ਤਰ੍ਹਾਂ ਦੀਆਂ ਬੀਮਾਰੀਆਂ ਤੋਂ ਬਚਾਉਂਦਾ ਹੈ ਅਤੇ ਕਈ ਰੋਗਾਂ ਨੂੰ ਠੀਕ ਵੀ ਕਰਦਾ ਹੈ। ਪਿਸਤਾ ਖਾਣ ਨਾਲ ਸਰੀਰ ‘ਚ ਹੀਮੋਗਲੋਬਿਨ ਦੀ ਕਮੀ ਪੂਰੀ ਹੁੰਦੀ ਹੈ।

ਕੋਲੈਸਟ੍ਰੋਲ ਦੇ ਪੱਧਰ ਨੂੰ ਕਰੇ ਘੱਟ
ਸਿਹਤਮੰਦ ਦਿਲ ਦੇ ਪਹਿਲੇ ਸਟੈੱਪ ਵਿੱਚੋਂ ਇੱਕ ਤੁਹਾਡਾ ਕੋਲੇਸਟ੍ਰੋਲ ਪੱਧਰ ਹੈ। ਕੋਲੈਸਟ੍ਰੋਲ ਦੀਆਂ ਦੋ ਕਿਸਮਾਂ ਹਨ – LDL ਅਤੇ HDL। ਖ਼ਰਾਬ ਕੋਲੇਸਟ੍ਰੋਲ ਦਾ ਉੱਚ ਪੱਧਰ ਦਿਲ ਦੀ ਬਿਮਾਰੀ ਦੇ ਜ਼ੋਖਮ ਨੂੰ ਵਧਾਉਂਦਾ ਹੈ, ਜਦੋਂ ਕਿ ਉੱਚ ਐਚਡੀਐਲ ਕੋਲੇਸਟ੍ਰੋਲ ਜ਼ੋਖਮ ਨੂੰ ਘਟਾਉਂਦਾ ਹੈ। ਕੋਲੈਸਟ੍ਰੋਲ ਦੇ ਪੱਧਰ ਨੂੰ ਸੁਧਾਰਨ ਲਈ ਸਿਹਤਮੰਦ ਖੁਰਾਕ ਦੀ ਮਦਦ ਲਈ ਜਾ ਸਕਦੀ ਹੈ।

ਬਲੱਡ ਪ੍ਰੈਸ਼ਰ ਨੂੰ ਕਰੇ ਘੱਟ
ਬਲੱਡ ਪ੍ਰੈਸ਼ਰ ਦਾ ਸਿੱਧਾ ਸਬੰਧ ਦਿਲ ਦੀ ਸਿਹਤ ਨਾਲ ਵੀ ਹੁੰਦਾ ਹੈ। ਇਸ ਨੂੰ ਅਕਸਰ ਸਾਈਲੈਂਟ ਕਿਲਰ ਕਿਹਾ ਜਾਂਦਾ ਹੈ ਕਿਉਂਕਿ ਇਹ ਬਿਨਾਂ ਕਿਸੇ ਚਿਤਾਵਨੀ ਦੇ ਚਿੰਨ੍ਹ ਦੇ ਦਿਲ ਦੀ ਬੀਮਾਰੀ, ਸਟ੍ਰੋਕ ਵਰਗੀਆਂ ਗੰਭੀਰ ਬੀਮਾਰੀਆਂ ਦਾ ਕਾਰਨ ਬਣਦਾ ਹੈ।

ਫਾਈਬਰ ਨਾਲ ਹੁੰਦੈ ਭਰਪੂਰ
ਡੇਅਰੀ ਫਾਈਬਰ ਸਮੁੱਚੀ ਸਿਹਤ ਲਈ ਇੱਕ ਜ਼ਰੂਰੀ ਪੌਸ਼ਟਿਕ ਤੱਤ ਹੈ। ਇਹ ਪਾਚਨ ‘ਚ ਸਹਾਇਤਾ ਕਰਦਾ ਹੈ, ਭਾਰ ਘਟਾਉਣ ਅਤੇ ਦਿਲ ਦੀ ਸਿਹਤ ਵਿੱਚ ਵੀ ਮਦਦ ਕਰਦਾ ਹੈ। ਜਿਹੜੇ ਲੋਕ ਭੋਜਨ ‘ਚ ਫਾਈਬਰ ਦੀ ਚੰਗੀ ਮਾਤਰਾ ਲੈਂਦੇ ਹਨ, ਉਨ੍ਹਾਂ ਵਿਚ ਵੀ ਦਿਲ ਦੀ ਬੀਮਾਰੀ ਦਾ ਖ਼ਤਰਾ ਘੱਟ ਹੁੰਦਾ ਹੈ।

ਐਂਟੀਆਕਸੀਡੈਂਟ ਹੁੰਦੇ ਹਨ
ਦਿਲ ਦੀ ਸਿਹਤ ਨਾਲ ਸਬੰਧਤ ਸਭ ਤੋਂ ਮਹੱਤਵਪੂਰਨ ਪੌਸ਼ਟਿਕ ਤੱਤਾਂ ‘ਚੋਂ ਇੱਕ ਐਂਟੀਆਕਸੀਡੈਂਟ ਹੈ। ਕਲੀਵਲੈਂਡ ਕਲੀਨਿਕ ਅਨੁਸਾਰ, ਇਸ ‘ਚ ਵਿਟਾਮਿਨ ਸੀ ਅਤੇ ਈ, ਸੇਲੇਨਿਅਮ ਅਤੇ ਬੀਟਾ-ਕੈਰੋਟੀਨ ਹੁੰਦੇ ਹਨ। ਐਂਟੀਆਕਸੀਡੈਂਟ ਫ੍ਰੀ ਰੈਡੀਕਲਸ ਨਾਲ ਲੜ ਕੇ ਦਿਲ ਦੀ ਸਿਹਤ ਦਾ ਸਮਰਥਨ ਕਰਦੇ ਹਨ।

ਬਲੱਡ ਸ਼ੂਗਰ ਦੇ ਪੱਧਰ ਨੂੰ ਕਰਦੈ ਕੰਟਰੋਲ
ਪਿਸਤਾ ਖਾਣ ਦਾ ਇੱਕ ਫਾਇਦਾ ਬਲੱਡ ਸ਼ੂਗਰ ਨਾਲ ਜੁੜਿਆ ਹੋਇਆ ਹੈ। ਸ਼ੂਗਰ, ਬਲੱਡ ਸ਼ੂਗਰ ਦੇ ਪੱਧਰ ਅਤੇ ਦਿਲ ਦੀ ਸਿਹਤ ਦਾ ਨੇੜਲਾ ਸਬੰਧ ਹੈ। ਸਮੇਂ ਦੇ ਨਾਲ ਹਾਈ ਬਲੱਡ ਸ਼ੂਗਰ ਖੂਨ ਦੀਆਂ ਨਾੜੀਆਂ ਅਤੇ ਤੰਤੂਆਂ ਨੂੰ ਨੁਕਸਾਨ ਪਹੁੰਚਾ ਸਕਦੀ ਹੈ, ਜੋ ਤੁਹਾਡੇ ਦਿਲ ਨੂੰ ਕੰਟਰੋਲ ਕਰਨ ‘ਚ ਮਦਦ ਕਰਦੀਆਂ ਹਨ। ਨਾਲ ਹੀ, ਜਿਨ੍ਹਾਂ ਲੋਕਾਂ ਨੂੰ ਡਾਇਬੀਟੀਜ਼ ਹੈ, ਉਨ੍ਹਾਂ ਨੂੰ ਦਿਲ ਦੀ ਬੀਮਾਰੀ ਦਾ ਖ਼ਤਰਾ ਵੀ ਵੱਧ ਸਕਦਾ ਹੈ। ਪਿਸਤਾ ਦਾ ਸੇਵਨ ਕਰਨ ਨਾਲ ਸਰੀਰ ‘ਚ ਬਲੱਡ ਸ਼ੂਗਰ ਦੇ ਪੱਧਰ ਨੂੰ ਘੱਟ ਕੀਤਾ ਜਾ ਸਕਦਾ ਹੈ।

ਅੱਖਾਂ ਲਈ ਫਾਇਦੇਮੰਦ
ਉਮਰ ਵਧਣ ਦੇ ਨਾਲ-ਨਾਲ ਅੱਖਾਂ ‘ਚ ਕਮਜ਼ੋਰੀ ਅਤੇ ਬੀਮਾਰੀ ਵਧਣ ਲੱਗਦੀ ਹੈ। ਅਜਿਹੀ ਸਥਿਤੀ ‘ਚ ਤੁਹਾਨੂੰ ਨਿਯਮਿਤ ਪਿਸਤਾ ਖਾਂਦੇ ਰਹਿਣਾ ਚਾਹੀਦਾ ਹੈ, ਜਿਸ ਨਾਲ ਤੁਹਾਡੀਆਂ ਅੱਖਾਂ ‘ਤੇ ਕਿਸੇ ਤਰ੍ਹਾਂ ਦਾ ਪ੍ਰਭਾਵ ਨਾ ਪੈ ਸਕੇ।

LEAVE A REPLY

Please enter your comment!
Please enter your name here