Home Blog Page 2092

ਪਾਕਿਸਤਾਨ ਦੀ ਕਰਾਚੀ ਯੂਨੀਵਰਸਿਟੀ ‘ਚ ਹੋਇਆ ਜ਼ਬਰਦਸਤ ਧਮਾਕਾ

0

ਪਾਕਿਸਤਾਨ ਦੀ ਕਰਾਚੀ ਯੂਨੀਵਰਸਿਟੀ (Karachi University Blast) ਵਿੱਚ ਇੱਕ ਕਾਰ ਵਿੱਚ ਧਮਾਕਾ ਹੋਇਆ ਹੈ। ਇਸ ਹਾਦਸੇ ‘ਚ 4 ਲੋਕਾਂ ਦੀ ਮੌਤ ਹੋ ਗਈ ਹੈ, ਜਦਕਿ 3 ਲੋਕਾਂ ਦੇ ਜ਼ਖਮੀ ਹੋਣ ਦੀ ਜਾਣਕਾਰੀ ਹੈ। ਜਾਣਕਾਰੀ ਅਨੁਸਾਰ ਇਸ ਧਮਾਕੇ ਵਿੱਚ ਮਾਰੇ ਗਏ ਚਾਰੋਂ ਲੋਕ ਚੀਨ ਦੇ ਨਾਗਰਿਕ ਹਨ। ਇਹ ਧਮਾਕਾ ਯੂਨੀਵਰਸਿਟੀ ਦੇ ਕਨਫਿਊਸ਼ੀਅਸ ਇੰਸਟੀਚਿਊਟ ਨੇੜੇ ਹੋਇਆ।

ਧਮਾਕੇ ਦੇ ਸਮੇਂ ਕਾਰ ਵਿੱਚ ਚੀਨੀ ਲੋਕ ਸਵਾਰ ਸਨ। ਧਮਾਕੇ ਵਿੱਚ ਮਰਨ ਵਾਲਿਆਂ ਵਿੱਚ ਚੀਨੀ ਅਧਿਆਪਕ ਅਤੇ ਡਰਾਈਵਰ ਵੀ ਸ਼ਾਮਲ ਸਨ। ਧਮਾਕੇ ਤੋਂ ਬਾਅਦ ਪੂਰੇ ਇਲਾਕੇ ‘ਚ ਹੜਕੰਪ ਮਚ ਗਿਆ ਹੈ। ਦੱਸਿਆ ਗਿਆ ਹੈ ਕਿ ਇਹ ਕਾਰ ਚੀਨੀ ਸੰਸਥਾ ਦੀ ਸੀ। ਸਥਾਨਕ ਮੀਡੀਆ ਅਨੁਸਾਰ ਫਿਲਹਾਲ ਕੈਂਪਸ ‘ਚ ਸੁਰੱਖਿਆ ਬਲ ਮੌਜੂਦ ਹਨ। ਇਸ ਦੇ ਨਾਲ ਹੀ ਅੱਗ ਬੁਝਾਉਣ ਲਈ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਵੀ ਮੌਜੂਦ ਹਨ।

ਆਮ ਆਦਮੀ ਪਾਰਟੀ ਨੇ ਅਧਿਕਾਰਤ ਤੌਰ ’ਤੇ ਜਾਰੀ ਕੀਤੀ ਨਾਲੇਜ ਸ਼ੇਅਰਿੰਗ ਸਮਝੌਤੇ ਦੀ ਕਾਪੀ

0

ਦਿੱਲੀ ਦੀ ਸਰਕਾਰ ਤੇ ਪੰਜਾਬ ਸਰਕਾਰ ਵਿਚਾਲੇ ਅੱਜ ਨਾਲੇਜ ਸ਼ੇਅਰਿੰਗ ਸਮਝੌਤਾ ਹੋਇਆ ਹੈ। ਆਮ ਆਦਮੀ ਪਾਰਟੀ ਨੇ ਦਿੱਲੀ ਤੇ ਪੰਜਾਬ ਸਰਕਾਰ ਵਿਚਾਲੇ ਹੋਏ ਨਾਲੇਜ ਸ਼ੇਅਰਿੰਗ ਐਗਰੀਮੈਂਟ ਦੀ ਕਾਪੀ ਅਧਿਕਾਰਤ ਤੌਰ ’ਤੇ ਜਾਰੀ ਕਰ ਦਿੱਤੀ ਹੈ।

ਆਪ ਦੇ ਬੁਲਾਰੇ ਨੇ ਦੱਸਿਆ ਕਿ ਇਸ ਸਮਝੌਤੇ ਦੀ ਬਦੌਲਤ ਦੋਵੇਂ ਸਰਕਾਰਾਂ ਆਪਣੇ ਅਧਿਕਾਰੀ, ਮੰਤਰੀ ਤੇ ਹੋਰ ਅਮਲਾ ਇਕ ਦੂਜੇ ਕੋਲ ਭੇਜ ਸਕਦੇ ਹਨ ਤਾਂ ਜੋ ਉਹ ਜਾਣਕਾਰੀ ਲੈ ਸਕਣ, ਤਜ਼ਰਬਾ ਹਾਸਲ ਕਰ ਸਕਣ ਤੇ ਮੁਹਾਰਤ ਹਾਸਲ ਕਰ ਸਕਣ ਜੋ ਲੋਕਾਂ ਦੀ ਭਲਾਈ ਵਾਸਤੇ ਲੋੜੀਂਦੀ ਹੈ।

 

ਪੰਜਾਬੀ ਯੂਨੀਵਰਸਿਟੀ ’ਚ ਦਫਤਰੀ ਰਿਕਾਰਡ ਨਾਲ ਹੋਈ ਛੇੜਛਾੜ, ਕਾਰਵਾਈ ਦੀ ਉੱਠੀ ਮੰਗ

0

ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਚ ਦਫ਼ਤਰੀ ਰਿਕਾਰਡ ਨਾਲ ਛੇੜਛਾੜ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਪੰਜਾਬੀ ਯੂਨੀਵਰਸਿਟੀ ਵਿਚ ਇਕ ਸੀਨੀਅਰ ਅਧਿਕਾਰੀ ਦੇ ਗੁਪਤ ਦਫ਼ਤਰੀ ਰਿਕਾਰਡ ਨਾਲ ਛੇੜਛਾੜ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਆਰਟੀਆਈ ਵਿਚ ਹੋਈ ਖੁਲਾਸੇ ਤੋਂ ਬਾਅਦ ਸਬੰਧਤ ਅਧਿਕਾਰੀ ਡਾ. ਹਰਮਿੰਦਰ ਸਿੰਘ ਖੋਖਰ ਨੇ ਵਾਇਸ ਚਾਂਸਲਰ ਨੂੰ ਸ਼ਿਕਾਇਤ ਭੇਜ ਕੇ ਉਚ-ਪੱਧਰੀ ਪੜਤਾਲ ਕਰਵਾ ਕੇ ਦੋਸ਼ੀਆਂ ਵਿਰੁੱਧ ਸਖ਼ਤ ਤੋਂ ਸਖ਼ਤ ਵਿਭਾਗੀ ਕਾਰਵਾਈ ਕਰਨ ਦੀ ਮੰਗ ਕੀਤੀ ਹੈ।

ਸਾਬਕਾ ਭਾਰਤੀ ਸੂਚਨਾ ਸੇਵਾ (ਆਈ.ਆਈ.ਐਸ) ਅਧਿਕਾਰੀ ਡਾ. ਖੋਖਰ ਨੇ ਪੰਜਾਬੀ ਯੂਨੀਵਰਸਿਟੀ ਦੇ ਵਾਈਸ-ਚਾਂਸਲਰ ਪ੍ਰੋ. ਅਰਵਿੰਦ ਨੂੰ ਭੇਜੀ ਗਈ ਇੱਕ ਸ਼ਿਕਾਇਤ ਵਿੱਚ ਦੋਸ਼ ਲਗਾਇਆ ਹੈ ਕਿ ਵਾਈਸ-ਚਾਂਸਲਰ ਦਫਤਰ ਵਿਚ ਕਿਸੇ ਵਲੋਂ ਸਾਜਿਸ਼ ਤਹਿਤ ਉਨ੍ਹਾਂ ਦੀ ਗੁਪਤ ਨਿੱਜੀ ਫਾਇਲ ਨਾਲ ਛੇੜਛਾੜ ਅਤੇ ਹੇਰਾ-ਫੇਰੀ ਕੀਤੀ ਗਈ ਹੈ। ਡਾ. ਖੋਖਰ ਨੇ ਦੱਸਿਆ ਕਿ ਪੰਜਾਬ ਸਰਕਾਰ ਦੀਆਂ ਹਦਾਇਤਾਂ ਦੇ ਅਧਾਰ ’ਤੇ ਅਕਤੂਬਰ 2010 ਵਿਚ ਵਾਇਸ ਚਾਂਸਲਰ ਵਲੋਂ ਦਫ਼ਤਰੀ ਰਿਕਾਰਡ ਨਾਲ ਛੇੜਛਾੜ ਅਤੇ ਹੇਰਾ-ਫੇਰੀ ਰੋਕਣ ਲਈ ਸਮੂਹ ਕਰਮਚਾਰੀਆਂ ਨੂੰ ਫਾਈਲਾਂ ’ਤੇ ਪੂਰੇ ਹਸਤਾਖ਼ਰ ਅਤੇ ਅਹੁਦਾ ਸਪੱਸ਼ਟ ਲਿਖਣ ਦੇ ਆਦੇਸ਼ ਜਾਰੀ ਕੀਤੇ ਗਏ ਸਨ।

ਆਰ.ਟੀ.ਆਈ. ਤਹਿਤ ਪੰਜਾਬੀ ਯੂਨੀਵਰਸਿਟੀ ਤੋਂ ਪ੍ਰਾਪਤ ਸੂਚਨਾ ਵਿਚ ਸਾਹਮਣੇ ਆਇਆ ਹੈ ਕਿ ਉਸਦੀ ਨਿੱਜੀ ਫਾਇਲ ਜ਼ੋ ਕਿ ਇੱਕ ਮਹੱਤਵਪੂਰਨ ਗੁਪਤ ਦਫ਼ਤਰੀ ਰਿਕਾਰਡ ਹੈ, ਦੇ ਪੰਨਾ ਨੰ. 187/ ਐਨ ’ਤੇ ਵਾਈਸ-ਚਾਂਸਲਰ ਦਫਤਰ ਦੇ ਹੀ ਕਿਸੇ ਅਧਿਕਾਰੀ ਜਾਂ ਕਰਮਚਾਰੀ ਵੱਲੋਂ ਲਿਖਿਆ ਗਿਆ ਹੈ ਕਿ “ਵੀ ਸੀ ਸਾਹਿਬ ਨੇ ਆਦੇਸ਼ ਦਿੱਤੇ ਹਨ ਕਿ ਰਜਿਸਟਰਾਰ ਸਾਹਿਬ ਉਨ੍ਹਾਂ ਨਾਲ ਗੱਲ ਕਰ ਲੈਣ।”

ਡਾ. ਖੋਖਰ ਦਾ ਦੋਸ਼ ਹੈ ਕਿ ਗੁਪਤ ਦਫ਼ਤਰੀ ਰਿਕਾਰਡ ਨਾਲ ਛੇੜਛਾੜ ਕਰਕੇ ਹੇਰਾ-ਫੇਰੀ ਅਤੇ ਧੋਖਾਧੜੀ ਕਰਨ ਦਾ ਅਪਰਾਧਿਕ ਮਾਮਲਾ ਹੈ। ਕਿਉਂਕਿ ਇਸ ਨੋਟਿਗ ਨੂੰ ਲਿਖਣ ਵਾਲੇ ਵਾਈਸ-ਚਾਂਸਲਰ ਦਫਤਰ ਦੇ ਅਧਿਕਾਰੀ ਜਾਂ ਕਰਮਚਾਰੀ ਵਲੋਂ ਗਿਣੀ-ਮਿਥੀ ਸਾਜ਼ਿਸ ਤਹਿਤ ਆਪਣੇ ਪੂਰੇ ਹਸਤਾਖ਼ਰ, ਅਹੁੱਦਾ ਅਤੇ ਮਿਤੀ ਜਾਣਬੁੱਝ ਕੇ ਨਿੱਜੀ ਫਾਇਲ ’ਤੇ ਨਹੀਂ ਲਿਖੀ ਗਈ। ਇਸ ਨੋਟਿੰਗ ਉਪਰੰਤ ਰਜਿਸ਼ਟਰਾਰ ਦੀ ਵਾਈਸ-ਚਾਂਸਲਰ ਨਾਲ ਕੀਤੀ ਗਈ ਗੱਲ ਦਾ ਵੇਰਵਾ ਵੀ ਦਫ਼ਤਰੀ ਰਿਕਾਰਡ ਵਿਚ ਉਪਲਬੱਧ ਨਹੀਂ ਹੈ। ਡਾ. ਖੋਖਰ ਨੇ ਵਾਈਸ ਚਾਂਸਲਰ ਪ੍ਰੋ. ਅਰਵਿੰਦ ਮੰਗ ਕੀਤੀ ਹੈ ਕਿ ਮਹੱਤਵਪੂਰਨ ਅਤੇ ਗੁਪਤ ਦਫ਼ਤਰੀ ਰਿਕਾਰਡ ਨਾਲ ਛੇੜਛਾੜ ਮਾਮਲੇ ਦੀ ਉਚ-ਪੱਧਰੀ ਪੜਤਾਲ ਕਰਵਾ ਕੇ ਦੋਸ਼ੀਆਂ ਵਿਰੁੱਧ ਸਖ਼ਤ ਤੋਂ ਸਖ਼ਤ ਵਿਭਾਗੀ ਕਾਰਵਾਈ ਕੀਤੀ ਜਾਵੇ।

ਵਿਰਾਟ ਭਾਰਤ ਦੇ ਸਭ ਤੋਂ ਅਮੀਰ ਇੰਸਟਾਗ੍ਰਾਮਰ, ਇੱਕ ਪੋਸਟ ਲਈ ਲੈਂਦੇ 5 ਕਰੋੜ, ਪ੍ਰਿਯੰਕਾ ਬਾਲੀਵੁੱਡ ਮਸ਼ਹੂਰ ਹਸਤੀਆਂ ਵਿੱਚ ਸਭ ਤੋਂ ਅੱਗੇ

0

ਇੰਸਟਾਗ੍ਰਾਮ ‘ਤੇ ਮਸ਼ਹੂਰ ਹਸਤੀਆਂ ਪੋਸਟ ਕਰਕੇ ਆਪਣੇ ਪ੍ਰਸ਼ੰਸਕਾਂ ਤੱਕ ਗੱਲਾਂ ਪਹੁੰਚਾਉਂਦੇ ਰਹਿੰਦੇ ਹਨ, ਪਰ ਕੀ ਤੁਸੀਂ ਜਾਣਦੇ ਹੋ ਕਿ ਇੰਸਟਾਗ੍ਰਾਮ ‘ਤੇ ਪੇਡ ਪੋਸਟਾਂ ਲਈ ਸਭ ਤੋਂ ਵੱਧ ਫੀਸ ਕੌਣ ਲੈਂਦਾ ਹੈ ਅਤੇ ਕਿਸ ਦੇ ਸਭ ਤੋਂ ਵੱਧ ਫਾਲੋਅਰਸ ਹਨ। ਤਾਂ ਆਓ ਜਾਣਦੇ ਹਾਂ ਕਿ ਸੈਲੀਬ੍ਰਿਟੀਜ਼ ਦੇ ਫਾਲੋਅਰਸ ਅਤੇ ਪੇਡ ਪ੍ਰਮੋਸ਼ਨ ‘ਤੇ ਉਨ੍ਹਾਂ ਦੀ ਫੀਸ ਕਿੰਨੀ ਹੈ।

ਵਿਰਾਟ ਕੋਹਲੀ ਦੇ ਫਾਲੋਅਰਸ 189 m ਤੇ ਪ੍ਰਤੀ ਪੋਸਟ ‘ਤੇ ਫੀਸ 5 ਕਰੋੜ ਰੁਪਏ ਹੈ। ਪ੍ਰਿਯੰਕਾ ਚੋਪੜਾ ਦੇ ਫਾਲੋਅਰਸ 75 m ਤੇ ਪ੍ਰਤੀ ਪੋਸਟ ‘ਤੇ ਫੀਸ 3 ਕਰੋੜ ਰੁਪਏ ਹੈ। ਦੀਪਿਕਾ ਪਾਦੁਕੋਣ ਦੇ ਫਾਲੋਅਰਸ 65.6 m ਤੇ ਪ੍ਰਤੀ ਪੋਸਟ ‘ਤੇ ਫੀਸ 1.5 ਕਰੋੜ ਰੁਪਏ ਹੈ। ਅਕਸ਼ੇ ਕੁਮਾਰ ਦੇ ਫਾਲੋਅਰਸ 61 m ਤੇ ਪ੍ਰਤੀ ਪੋਸਟ ‘ਤੇ ਫੀਸ 1 ਕਰੋੜ ਰੁਪਏ ਹੈ। ਸ਼ਰਧਾ ਕਪੂਰ ਦੇ ਫਾਲੋਅਰਸ 70 m ਤੇ ਪ੍ਰਤੀ ਪੋਸਟ ‘ਤੇ ਫੀਸ 1.18 ਕਰੋੜ ਰੁਪਏ ਹੈ। ਪ੍ਰਿਯੰਕਾ ਬਾਲੀਵੁੱਡ ਮਸ਼ਹੂਰ ਹਸਤੀਆਂ ਵਿੱਚ ਸਭ ਤੋਂ ਅੱਗੇ ਹਨ।

IPL 2022: ਸ਼ਿਖਰ ਧਵਨ 6 ਹਜ਼ਾਰ ਦੌੜਾਂ ਪੂਰੀਆਂ ਕਰਨ ਵਾਲੇ ਬਣੇ ਦੂਜੇ ਬੱਲੇਬਾਜ਼

0

ਸ਼ਿਖਰ ਧਵਨ (Shikhar Dhawan) ਦੀਆਂ ਅਜੇਤੂ 88 ਦੌੜਾਂ ਦੀ ਪਾਰੀ ਤੋਂ ਬਾਅਦ, ਪੰਜਾਬ ਕਿੰਗਜ਼ ਨੇ ਤੇਜ਼ ਗੇਂਦਬਾਜ਼ਾਂ ਦੇ ਸ਼ਾਨਦਾਰ ਪ੍ਰਦਰਸ਼ਨ ਨਾਲ ਆਖਰੀ ਓਵਰਾਂ ਵਿੱਚ ਚੇਨਈ ਸੁਪਰ ਕਿੰਗਜ਼ ਨੂੰ 11 ਦੌੜਾਂ ਨਾਲ ਹਰਾਇਆ। ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਪੰਜਾਬ ਨੇ 4 ਵਿਕਟਾਂ ‘ਤੇ 187 ਦੌੜਾਂ ਬਣਾ ਕੇ ਚੇਨਈ ਦੀ ਪਾਰੀ ਨੂੰ 176 ਦੌੜਾਂ ‘ਤੇ ਰੋਕ ਕੇ ਸੈਸ਼ਨ ਦੀ ਆਪਣੀ ਚੌਥੀ ਜਿੱਤ ਦਰਜ ਕੀਤੀ।

ਆਪਣਾ 200ਵਾਂ ਆਈਪੀਐਲ ਮੈਚ ਖੇਡ ਰਹੇ ਸ਼ਿਖਰ ਧਵਨ ਨੇ 88 ਦੌੜਾਂ ਦੀ ਅਜੇਤੂ ਪਾਰੀ ਵਿੱਚ ਦੋ ਛੱਕੇ ਅਤੇ ਨੌ ਚੌਕੇ ਜੜੇ। ਧਵਨ ਨੇ ਭਾਨੁਕਾ ਰਾਜਪਕਸ਼ੇ (42) ਨਾਲ 110 ਦੌੜਾਂ ਦੀ ਸਾਂਝੇਦਾਰੀ ਕਰਕੇ ਦੂਜੇ ਵਿਕਟ ਲਈ ਮਜ਼ਬੂਤ ​​ਨੀਂਹ ਰੱਖੀ। ਲਿਆਮ ਲਿਵਿੰਗਸਟੋਨ ਨੇ ਸੱਤ ਗੇਂਦਾਂ ਵਿੱਚ 19 ਦੌੜਾਂ ਦੀ ਧਮਾਕੇਦਾਰ ਪਾਰੀ ਖੇਡੀ, ਜਿਸ ਨਾਲ ਪੰਜਾਬ ਨੇ ਆਖਰੀ ਪੰਜ ਓਵਰਾਂ ਵਿੱਚ 64 ਦੌੜਾਂ ਬਣਾਈਆਂ।

ਇਸ ਸ਼ਾਨਦਾਰ ਪਾਰੀ ਦੌਰਾਨ ਧਵਨ ਆਈਪੀਐਲ ਵਿੱਚ 6000 ਦੌੜਾਂ ਪੂਰੀਆਂ ਕਰਨ ਵਾਲੇ ਵਿਰਾਟ ਕੋਹਲੀ (6402) ਤੋਂ ਬਾਅਦ ਦੂਜੇ ਬੱਲੇਬਾਜ਼ ਬਣ ਗਏ। ਇਸ ਦੇ ਨਾਲ ਹੀ ਉਹ ਇਸ ਲੀਗ ਵਿੱਚ ਕਿਸੇ ਇੱਕ ਟੀਮ ਖ਼ਿਲਾਫ਼ ਸਭ ਤੋਂ ਵੱਧ ਦੌੜਾਂ ਬਣਾਉਣ ਵਾਲਾ ਬੱਲੇਬਾਜ਼ ਵੀ ਬਣ ਗਿਆ। ਉਸ ਨੇ ਚੇਨਈ ਖਿਲਾਫ 1029 ਦੌੜਾਂ ਬਣਾਈਆਂ ਹਨ। ਇਸ ਸੂਚੀ ‘ਚ ਰੋਹਿਤ ਸ਼ਰਮਾ (1018 ਦੌੜਾਂ ਬਨਾਮ ਕੋਲਕਾਤਾ ਨਾਈਟ ਰਾਈਡਰਜ਼) ਦੂਜੇ ਅਤੇ ਡੇਵਿਡ ਵਾਰਨਰ (1005 ਬਨਾਮ ਪੰਜਾਬ ਕਿੰਗਜ਼) ਤੀਜੇ ਸਥਾਨ ‘ਤੇ ਹਨ।

 

ਨਾਲੇਜ ਸ਼ੇਅਰਿੰਗ ਸਮਝੌਤੇ ‘ਤੇ ਸੁਖਬੀਰ ਬਾਦਲ ਨੇ ਸੱਦੀ ਪ੍ਰੈੱਸ ਕਾਨਫਰੰਸ

0

ਦਿੱਲੀ ਦੇ CM ਅਰਵਿੰਦ ਕੇਜਰੀਵਾਲ ਨਾਲ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਨਾਲੇਜ ਸ਼ੇਅਰਿੰਗ ਸਮਝੌਤਾ ਕੀਤਾ ਹੈ। ਇਸ ਸਮਝੌਤੇ ‘ਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਮੁੱਖ ਮੰਤਰੀ ਭਗਵੰਤ ਮਾਨ ‘ਤੇ ਨਿਸ਼ਾਨਾ ਵਿੰਨ੍ਹਿਆ। ਉਨ੍ਹਾਂ ਕਿਹਾ ਕਿ ਇਹ ਪੰਜਾਬ ਲਈ ਕਾਲਾ ਦਿਨ ਹੈ।

ਸੁਖਬੀਰ ਬਾਦਲ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ MoU ਸਮਝੌਤੇ ‘ਤੇ ਦਸਤਖਤ ਕਰਕੇ ਪੰਜਾਬ ਵਿੱਚ ਦਿੱਲੀ ਸਰਕਾਰ ਦੀ ਦਖਲਅੰਦਾਜ਼ੀ ਨੂੰ ਸੰਸਥਾਗਤ ਰੂਪ ਦਿੱਤਾ। ਉਨ੍ਹਾਂ ਕਿਹਾ ਕਿ ਇਸ ਮੁੱਦੇ ‘ਤੇ ਅੱਜ ਅਕਾਲੀ ਦਲ ਦੁਪਹਿਰ ਚੰਡੀਗੜ੍ਹ ਦੇ ਮੁੱਖ ਦਫ਼ਤਰ ਵਿਖੇ ਪ੍ਰੈੱਸ ਕਾਨਫਰੰਸ ਕਰੇਗਾ।

ਪੰਜਾਬ ਹਰਿਆਣਾ ਹਾਈ ਕੋਰਟ ਨੇ ਜਗਦੀਸ਼ ਭੋਲਾ ਦੀ ਜ਼ਮਾਨਤ ਅਰਜੀ ਕੀਤੀ ਰੱਦ

0

ਪੰਜਾਬ ‘ਚ 6 ਹਜ਼ਾਰ ਕਰੋੜ ਦੇ ਸਿੰਥੈਟਿਕ ਡਰੱਗ ਮਾਮਲੇ ਦੇ ਮਾਸਟਰਮਾਈਂਡ ਜਗਦੀਸ਼ ਭੋਲਾ ਨੂੰ ਵੱਡਾ ਝਟਕਾ ਲੱਗਾ ਹੈ। ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਭੋਲਾ ਦੀ ਜ਼ਮਾਨਤ ਅਰਜ਼ੀ ਰੱਦ ਕਰ ਦਿੱਤੀ ਹੈ। ਪਿਛਲੇ ਸਾਲ ਦਸੰਬਰ ‘ਚ ਹਾਈਕੋਰਟ ਨੇ ਭੋਲਾ ਦੀ ਪਟੀਸ਼ਨ ‘ਤੇ ਫੈਸਲਾ ਸੁਰੱਖਿਅਤ ਰੱਖ ਲਿਆ ਸੀ। ਦਰਅਸਲ 2013 ‘ਚ ਇਨਫੋਰਸਮੈਂਟ ਡਾਇਰੈਕਟੋਰੇਟ ਨੇ ਭੋਲਾ ਖਿਲਾਫ ਮਨੀ ਲਾਂਡਰਿੰਗ ਦਾ ਮਾਮਲਾ ਦਰਜ ਕੀਤਾ ਸੀ। ਇਸ ਦੀ ਸੁਣਵਾਈ ਮੁਹਾਲੀ ਅਦਾਲਤ ਵਿੱਚ ਚੱਲ ਰਹੀ ਹੈ। ਇਸ ਮਾਮਲੇ ਵਿੱਚ ਭੋਲਾ ਜ਼ਮਾਨਤ ਲਈ ਹਾਈਕੋਰਟ ਗਿਆ ਸੀ।

ਕਮੇਟੀ ਨੇ ਸੁਨੀਲ ਜਾਖੜ ਨੂੰ ਪਾਰਟੀ ਤੋਂ ਸਸਪੈਂਡ ਕਰਨ ਦੀ ਕੀਤੀ ਸ਼ਿਫਾਰਿਸ਼

0

ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਸੁਨੀਲ ਜਾਖੜ ਨੂੰ 2 ਸਾਲ ਲਈ ਸਸਪੈਂਡ ਕਰਨ ਲਈ ਕਾਂਗਰਸ ਦੀ ਅਨੁਸ਼ਾਸਨ ਕਮੇਟੀ ਨੇ ਸ਼ਿਫਾਰਿਸ਼ ਕੀਤੀ ਹੈ। ਕਮੇਟੀ ਨੇ ਆਪਣੀ ਰਿਪੋਰਟ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੂੰ ਭੇਜੀ ਹੈ। ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਸੁਨੀਲ ਜਾਖੜ ਖਿਲਫ ਸਖਤ ਕਾਰਵਾਈ ਹੋ ਸਕਦੀ ਹੈ। ਇਸ ਲਈ ਸਾਬਕਾ ਪੰਜਾਬ ਪ੍ਰਧਾਨ ਜਾਖੜ ਨੂੰ ਸਸਪੈਂਡ ਕੀਤਾ ਜਾ ਸਕਦਾ ਹੈ।

ਇਸ ਮੀਟਿੰਗ ਤੋਂ ਪਹਿਲਾਂ ਉਨ੍ਹਾਂ ਨੇ ਸਵੇਰੇ ਇੱਕ ਟਵੀਟ ਵੀ ਕੀਤਾ ਸੀ ਜਿਸ ‘ਚ ਉਨ੍ਹਾਂ ਨੇ ਲਿਖਿਆ ਸੀ ਕਿ ਅੱਜ ਉਨ੍ਹਾਂ ਦੇ ਸਿਰ ਕਲਮ ਹੋਣਗੇ, ਜਿਨ੍ਹਾਂ ‘ਚ ਅਜੇ ਜ਼ਮੀਰ ਬਾਕੀ ਹੈ।

CM ਭਗਵੰਤ ਮਾਨ ਤੇ ਅਰਵਿੰਦ ਕੇਜਰੀਵਾਲ ਨੇ ਨਾਲੇਜ ਸ਼ੇਅਰਿੰਗ ਸਮਝੌਤੇ ’ਤੇ ਕੀਤੇ ਦਸਤਖ਼ਤ

0

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ 2 ਦਿਨਾਂ ਲਈ ਦਿੱਲੀ ਦੌਰੇ ‘ਤੇ ਹਨ। ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਅੱਜ ਦਿੱਲੀ ’ਚ ਪ੍ਰੈੱਸ ਕਾਨਫਰੰਸ ਕੀਤੀ ਗਈ । ਇਸ ਦੌਰਾਨ ਦੋਵਾਂ ਮੁੱਖ ਮੰਤਰੀਆਂ ਨੇ ਨਾਲੇਜ ਸ਼ੇਅਰਿੰਗ ਐੱਮ.ਓ.ਯੂ ਸਮਝੌਤੇ ’ਤੇ ਦਸਤਖ਼ਤ ਕੀਤੇ। ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਪੰਜਾਬ ’ਚ ਵੀ ਦਿੱਲੀ ਮਾਡਲ ਨੂੰ ਲਿਆਉਣ ਦੀ ਤਿਆਰੀ ਕੀਤੀ ਜਾ ਰਹੀ ਹੈ। ਦਿੱਲੀ ਦੀਆਂ ਸਿਹਤ ਅਤੇ ਸਿੱਖਿਆ ਸਹੂਲਤਾਵਾਂ ਦੀ ਪੂਰੇ ਦੇਸ਼ ’ਚ ਚਰਚਾ ਹੋ ਰਹੀ ਹੈ। ਇਨ੍ਹਾਂ ਸਹੂਲਤਾਵਾਂ ਨੂੰ ਲੈ ਕੇ ਹੀ ਅੱਜ ਇਹ ਸਮਝੌਤਾ ਕੀਤਾ ਗਿਆ ਹੈ। ਕੇਜਰੀਵਾਲ ਨੇ ਕਿਹਾ ਪੰਜਾਬ ’ਚ ਵੀ ਚੰਗੇ ਕੰਮ ਕੀਤੇ ਜਾਣਗੇ ਅਤੇ ਪੰਜਾਬ ’ਚ ਹੋਏ ਕੰਮਾਂ ਤੋਂ ਦਿੱਲੀ ਵੀ ਸੇਧ ਲਵੇਗੀ। ਆਉਣ ਵਾਲੇ ਦਿਨਾਂ ’ਚ ਪੰਜਾਬ ’ਚ ਬਹੁਤ ਸਾਰੇ ਚੰਗੇ ਕੰਮ ਕੀਤੇ ਜਾਣਗੇ।

ਇਸ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਨੇ ਦਿੱਲੀ ’ਚ ਸਿੱਖਿਆ ਅਤੇ ਸਿਹਤ ਨੂੰ ਲੈ ਕੇ ਦਿੱਤੀਆਂ ਜਾ ਰਹੀਆਂ ਸਹੂਲਤਾਵਾਂ ਦੀ ਤਾਰੀਫ਼ ਕੀਤੀ। ਭਗਵੰਤ ਮਾਨ ਨੇ ਕਿਹਾ ਕਿ ਪੰਜਾਬ ’ਚ 19 ਹਜ਼ਾਰ ਤੋਂ ਵਧੇਰੇ ਸਕੂਲ ਹਨ। ਪੰਜਾਬ ਦੇ ਹਸਪਤਾਲਾਂ ’ਚ ਡਾਕਟਰ ਅਤੇ ਸਕੂਲਾਂ ’ਚ ਅਧਿਆਪਕ ਤਾਂ ਹਨ ਪਰ ਇੰਫ੍ਰਾਸਟਕਚਰ ਦੀ ਘਾਟ ਬਹੁਤ ਹੈ। ਇਸੇ ਲਈ ਸਿੱਖਿਆ ਦਾ ਪੱਧਰ ਉੱਚਾ ਚੁੱਕਣ ਲਈ ਕਈ ਕੰਮ ਕੀਤਾ ਜਾਣਗੇ। ਮੁੱਖ ਮੰਤਰੀ ਨੇ ਕਿਹਾ ਕਿ ਜੋ ਸਹੂਲਤਾਵਾਂ ਦਿੱਲੀ ’ਚ ਹਨ, ਉਹ ਕੈਨੇਡਾ, ਅਮਰੀਕਾ ’ਚ ਵੀ ਸਹੂਲਤਾਵਾਂ ਨਹੀਂ ਹਨ। ਸਕੂਲਾਂ ਦੇ ਬਾਹਰ ਸਮਾਰਟ ਲਿਖਣ ਨਾਲ ਸਕੂਲ ਸਮਾਰਟ ਨਹੀਂ ਬਣਦੇ। ਅੱਜ ਜੋ ਸਮਝੌਤਾ ਕੀਤਾ ਗਿਆ ਹੈ, ਇਸ ਨੂੰ ਲੈ ਕੇ ਵਿਰੋਧੀਆਂ ਵਲੋਂ ਕਈ ਤਰ੍ਹਾਂ ਦੇ ਨਿਸ਼ਾਨੇ ਸਾਧੇ ਜਾਣਗੇ। ਆਮ ਆਦਮੀ ਪਾਰਟੀ ਦੀ ਸਰਕਾਰ ਵਲੋਂ ਸਿਹਤ, ਸਿੱਖਿਆ, ਬਿਜਲੀ ਅਤੇ ਖੇਤੀ ਨੂੰ ਲੈ ਕੇ ਕਈ ਤਰ੍ਹਾਂ ਦੀਆਂ ਯੋਜਨਾਵਾਂ ਬਣਾਈਆਂ ਜਾ ਰਹੀਆਂ ਹਨ।

 

ਗੁਰੂਗ੍ਰਾਮ ਦੇ ਮਾਨੇਸਰ ‘ਚ 5 ਕਿਲੋਮੀਟਰ ਤੱਕ ਫੈਲੀ ਅੱਗ ‘ਤੇ ਕਾਬੂ ਪਾਉਣ ਲਈ ਪਹੁੰਚੀਆਂ ਫਾਇਰ ਬ੍ਰਿਗੇਡ ਦੀਆਂ 500 ਗੱਡੀਆਂ

0

ਗੁਰੂਗ੍ਰਾਮ ਦੇ ਮਾਨੇਸਰ ‘ਚ ਬੀਤੀ ਦੇਰ ਰਾਤ ਕੂੜੇ ਦੇ ਢੇਰਾਂ ‘ਚ ਅੱਗ ਲੱਗ ਗਈ। ਇਸ ਹਾਦਸੇ ‘ਚ ਇਕ ਔਰਤ ਦੀ ਮੌਤ ਹੋ ਗਈ ਹੈ, ਜਦਕਿ ਦੋ ਲੋਕ ਬੁਰੀ ਤਰ੍ਹਾਂ ਨਾਲ ਝੁਲਸ ਗਏ ਹਨ। ਦੂਜੇ ਪਾਸੇ ਦੇਰ ਰਾਤ ਤੇਜ਼ ਹਨੇਰੀ ਤੋਂ ਬਾਅਦ ਅੱਗ ਨੇ ਨੇੜਲੇ ਦਰਜਨਾਂ ਝੁੱਗੀਆਂ ਨੂੰ ਵੀ ਆਪਣੀ ਲਪੇਟ ਵਿੱਚ ਲੈ ਲਿਆ। ਇਹ ਅੱਗ ਕਰੀਬ 5 ਕਿਲੋਮੀਟਰ ਤੱਕ ਫੈਲ ਗਈ।

ਇਹ ਅੱਗ ਝੌਂਪੜੀਆਂ ਅਤੇ ਖੇਤਾਂ ਤੱਕ ਫੈਲ ਗਈ। ਇਹ ਘਟਨਾ ਮਾਨੇਸਰ ਦੇ ਸੈਕਟਰ-6 ਨੇੜੇ ਵਾਪਰੀ। ਘਟਨਾ ਤੋਂ ਬਾਅਦ ਚਾਰੇ ਪਾਸੇ ਦਹਿਸ਼ਤ ਦਾ ਮਾਹੌਲ ਹੈ। ਸੂਚਨਾ ਮਿਲਦੇ ਹੀ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੇ ਮੌਕੇ ‘ਤੇ ਪਹੁੰਚ ਕੇ ਅੱਗ ‘ਤੇ ਕਾਬੂ ਪਾਉਣਾ ਸ਼ੁਰੂ ਕਰ ਦਿੱਤਾ। ਅੱਗ ‘ਤੇ ਕਾਬੂ ਪਾਉਣ ਲਈ 500 ਫਾਇਰ ਬ੍ਰਿਗੇਡ ਦੀਆਂ ਗੱਡੀਆਂ ਪਹੁੰਚ ਗਈਆਂ।

ਦੱਸਿਆ ਜਾ ਰਿਹਾ ਹੈ ਕਿ ਅੱਗ ਦੁਪਹਿਰ 2 ਵਜੇ ਲੱਗੀ। ਇਸ ਦੌਰਾਨ ਲੋਕ ਸੁੱਤੇ ਪਏ ਸਨ। ਇਸ ਦੌਰਾਨ ਲੋਕਾਂ ਨੇ ਅੱਗ ਦੀਆਂ ਲਪਟਾਂ ਉੱਠਦੀਆਂ ਦੇਖੀਆਂ। ਇਸ ਤੋਂ ਬਾਅਦ ਲੋਕਾਂ ਨੇ ਤੁਰੰਤ ਇਸ ਦੀ ਸੂਚਨਾ ਪ੍ਰਸ਼ਾਸਨ ਨੂੰ ਦਿੱਤੀ। ਹਾਲਾਂਕਿ ਅੱਗ ਲੱਗਣ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਹੈ। ਫਾਇਰ ਫਾਈਟਰਜ਼ ਨੇ ਜਲ ਤੋਪਾਂ ਨਾਲ ਅੱਗ ਨੂੰ ਬੁਝਾਇਆ। ਪ੍ਰਸ਼ਾਸਨ ਅੱਗ ਲੱਗਣ ਦੇ ਕਾਰਨਾਂ ਦੀ ਜਾਂਚ ਕਰ ਰਿਹਾ ਹੈ।

ਝੁੱਗੀਆਂ ਵਿੱਚ ਅੱਗ ਲੱਗਣ ਕਾਰਨ ਇੱਥੇ ਰੱਖਿਆ ਸਿਲੰਡਰ ਵੀ ਫਟ ਗਿਆ, ਜਿਸ ਕਾਰਨ ਅੱਗ ਨੇ ਹੋਰ ਵੀ ਆਪਣੀ ਲਪੇਟ ਵਿੱਚ ਲੈ ਲਿਆ। ਹੁਣ ਤੱਕ 90 ਫੀਸਦੀ ਅੱਗ ‘ਤੇ ਕਾਬੂ ਪਾ ਲਿਆ ਗਿਆ ਹੈ ਅਤੇ ਰਾਹਤ ਅਤੇ ਬਚਾਅ ਕੰਮ ਜਾਰੀ ਹੈ।