Home Blog Page 2072

CM ਭਗਵੰਤ ਮਾਨ ਨੇ ਪੰਚਾਇਤੀ ਜ਼ਮੀਨਾਂ ‘ਤੇ ਨਾਜਾਇਜ਼ ਕਬਜ਼ੇ ਕਰਨ ਵਾਲਿਆਂ ਨੂੰ ਦਿੱਤਾ ਅਲਟੀਮੇਟਮ

0

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਪੰਚਾਇਤੀ ਜ਼ਮੀਨਾਂ ਉੱਪਰ ਨਾਜਾਇਜ਼ ਕਬਜ਼ੇ ਕਰਨ ਵਾਲਿਆਂ ਨੂੰ 31 ਮਈ ਤੱਕ ਦਾ ਅਲਟੀਮੇਟਮ ਦਿੱਤਾ ਹੈ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਹੈ ਕਿ ਜੇਕਰ ਕਿਸੇ ਨੇ ਕਬਜ਼ਾ ਨਾ ਛੱਡਿਆ ਤਾਂ ਉਨ੍ਹਾਂ ਉੱਪਰ ਪੁਰਾਣੇ ਖ਼ਰਚੇ ਤੇ ਨਵੇਂ ਪਰਚੇ ਪਾਏ ਜਾ ਸਕਦੇ ਹਨ।

ਉਨ੍ਹਾਂ ਨੇ ਟਵੀਟ ਕਰਦਿਆਂ ਲਿਖਿਆ ਹੈ, ਜਿਹੜੇ ਵਿਅਕਤੀਆਂ ਨੇ ਸਰਕਾਰੀ ਜਾਂ ਪੰਚਾਇਤੀ ਜ਼ਮੀਨਾਂ ‘ਤੇ ਨਾਜਾਇਜ਼ ਕਬਜ਼ੇ ਕੀਤੇ ਹੋਏ ਨੇ ਭਾਵੇਂ ਉਹ ਰਾਜਨੀਤਕ ਲੋਕ ਨੇ ਜਾਂ ਅਫਸਰ ਨੇ ਜਾਂ ਫੇਰ ਕੋਈ ਰਸੂਖਦਾਰ ਲੋਕ ਨੇ…ਉਨ੍ਹਾਂ ਨੂੰ ਮੈਂ ਅਪੀਲ ਕਰਦਾ ਹਾਂ ਕਿ 31 ਮਈ ਤੱਕ ਆਪਣੇ ਨਾਜਾਇਜ਼ ਕਬਜ਼ੇ ਛੱਡ ਕੇ ਜ਼ਮੀਨਾਂ ਸਰਕਾਰ ਨੂੰ ਦੇ ਦੇਣ…ਨਹੀਂ ਤਾਂ ਪੁਰਾਣੇ ਖ਼ਰਚੇ ਤੇ ਨਵੇਂ ਪਰਚੇ ਪਾਏ ਜਾ ਸਕਦੇ ਹਨ।

 

CM ਭਗਵੰਤ ਮਾਨ ਅੱਜ ਪੰਜਾਬ ਦੇ ਨੌਜਵਾਨਾਂ ਨੂੰ ਵੰਡਣਗੇ ਨਿਯੁਕਤੀ ਪੱਤਰ

0

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅੱਜ ਪੰਜਾਬ ਦੇ ਨੌਜਵਾਨਾਂ ਨੂੰ ਰੁਜ਼ਗਾਰ ਦੇਣ ਲਈ ਇੱਕ ਅਹਿਮ ਕਦਮ ਚੁੱਕ ਰਹੇ ਹਨ। ਸੀਐਮ ਮਾਨ ਅੱਜ ਸਵੇਰੇ 11:00 ਵਜੇ ਨੌਕਰੀਆਂ ਲਈ ਨਿਯੁਕਤੀ ਪੱਤਰ ਵੰਡਣਗੇ। ਕਈ ਵਿਭਾਗਾਂ ਦੀਆਂ ਅਸਾਮੀਆਂ ‘ਤੇ ਨੌਜਵਾਨਾਂ ਦੀ ਨਿਯੁਕਤੀ ਕਰਦਿਆਂ ਉਨ੍ਹਾਂ ਨੂੰ ਨਿਯੁਕਤੀ ਪੱਤਰ ਵੰਡੇ ਜਾਣਗੇ।

ਇਸ ਦੇ ਨਾਲ ਹੀ ਅੱਜ ਮੁੱਖ ਮੰਤਰੀ ਭਗਵੰਤ ਮਾਨ ਸੂਬੇ ਦੇ ਵਿੱਤ ਮੰਤਰੀ ਹਰਪਾਲ ਸਿੰਘ ਸੀਮਾ ਨਾਲ ਮੁਲਾਕਾਤ ਕਰਨਗੇ। ਇਸ ਮੀਟਿੰਗ ਦੌਰਾਨ ਬਜਟ ‘ਤੇ ਚਰਚਾ ਹੋਵੇਗੀ। ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਬਜਟ ਨੂੰ ਲੈ ਕੇ ਪੂਰੇ ਸੂਬੇ ਦੇ ਦੌਰੇ ‘ਤੇ ਸਨ। ਉਹ ਵੱਖ-ਵੱਖ ਵਰਗਾਂ ਦੀ ਰਾਏ ਲੈ ਰਹੇ ਸੀ। ਅੱਜ ਉਹ ਸੀਐਮ ਭਗਵੰਤ ਮਾਨ ਨਾਲ ਜਨਤਕ ਫੀਡਬੈਕ ਸਾਂਝੀ ਕਰਨਗੇ। ਇਸ ਮੀਟਿੰਗ ਵਿੱਚ ਮੁੱਖ ਸਕੱਤਰ ਵੀ ਸ਼ਾਮਲ ਹੋਣਗੇ। ਇਹ ਮੀਟਿੰਗ ਦੁਪਹਿਰ 12:00 ਵਜੇ ਹੋਵੇਗੀ।

ਕਟਹਲ ਦੇ ਸੇਵਨ ਨਾਲ ਵਿਟਾਮਿਨ C ਦੀ ਘਾਟ ਹੁੰਦੀ ਹੈ ਪੂਰੀ, ਜਾਣੋ ਹੋਰ ਫਾਇਦੇ

0

ਕਟਹਲ ਸਿਹਤ ਲਈ ਬਹੁਤ ਫਾਇਦੇਮੰਦ ਹੁੰਦਾ ਹੈ। ਕਟਹਲ ‘ਚ ਅਜਿਹੇ ਬਹੁਤ ਸਾਰੇ ਪੌਸ਼ਕ ਤੱਤ ਮੌਜੂਦ ਹੁੰਦੇ ਹਨ, ਜੋ ਸਰੀਰ ਦੀਆਂ ਕਈ ਲੋੜਾਂ ਨੂੰ ਪੂਰਾ ਕਰਦੇ ਹਨ। ਤੁਸੀਂ ਇਸ ਨੂੰ ਸਨੈਕਸ ਦੇ ਰੂਪ ‘ਚ ਵੀ ਖਾ ਸਕਦੇ ਹੋ। ਇਸ ‘ਚ ਵਿਟਾਮਿਨ ਈ, ਵਿਟਾਮਿਨ ਸੀ, ਪੋਟਾਸ਼ੀਅਮ, ਕੈਲਸ਼ੀਅਮ, ਆਇਰਨ ਵਰਗੇ ਗੁਣ ਮੌਜੂਦ ਹੁੰਦੇ ਹਨ। ਇਸਦੇ ਇਲਾਵਾ ਇਸ ‘ਚ ਭਰਪੂਰ ਮਾਤਰਾ ‘ਚ ਫਾਈਬਰ ਹੁੰਦਾ ਹੈ। ਕਟਹਲ ਵਿਚ ਪਾਇਆ ਜਾਣ ਵਾਲਾ ਪੋਟਾਸ਼ੀਅਮ ਬਲੱਡ ਪ੍ਰੈਸ਼ਰ ਨੂੰ ਠੀਕ ਰੱਖਦਾ ਹੈ। ਇਸ ਰੇਸ਼ੇਦਾਰ ਫਲ ਵਿਚ ਲੋਹ ਤੱਤ ਦੀ ਮਾਤਰਾ ਵਧੇਰੇ ਹੁੰਦੀ ਹੈ, ਜਿਸ ਨਾਲ ਇਹ ਅਨੀਮੀਆ ਦੇ ਰੋਗ ਵਿਚ ਬਹੁਤ ਲਾਭਦਾਇਕ ਹੈ।

ਕਟਹਲ ਖਾਣ ਦੇ ਫਾਇਦਿਆਂ ਬਾਰੇ…

ਦਿਲ ਦੀ ਬੀਮਾਰੀ
ਕਟਹਲ ‘ਚ ਬਿਲਕੁਲ ਵੀ ਕੈਲੋਰੀ ਨਹੀਂ ਹੁੰਦੀ ਹੈ। ਇਹ ਦਿਲ ਦੇ ਮਰੀਜ਼ਾ ਲਈ ਬਹੁਤ ਫਾਇਦੇਮੰਦ ਹੈ। ਇਸ ਨਾਲ ਹਾਰਟ ਅਟੈਕ ਦਾ ਖਤਰਾ ਵੀ ਘੱਟ ਹੋ ਜਾਂਦਾ ਹੈ।

ਬਲੱਡ ਪ੍ਰੈਸ਼ਰ ਦੀ ਸਮੱਸਿਆ ਨੂੰ ਦੂਰ ਕਰੇ
ਇਸਦੇ ਅੰਦਰ ਭਰਪੂਰ ਮਾਤਰਾ ‘ਚ ਪੋਟਾਸ਼ੀਅਮ ਅਤੇ ਆਇਰਨ ਪਾਇਆ ਜਾਂਦਾ ਹੈ, ਜੋ ਬਲੱਡ ਪ੍ਰੈਸ਼ਰ ਵਰਗੀਆਂ ਪ੍ਰੇਸ਼ਾਨੀਆਂ ਨੂੰ ਦੂਰ ਕਰਦਾ ਹੈ ਅਤੇ ਸਰੀਰ ‘ਚ ਖੂਨ ਦੇ ਸੰਚਾਰ ਨੂੰ ਵਧਾਉਂਦਾ ਹੈ।

ਮਜ਼ਬੂਤ ਹੱਡੀਆਂ
ਹੱਡੀਆਂ ਲਈ ਕਟਹਲ ਬਹੁਤ ਗੁਣਕਾਰੀ ਮੰਨਿਆ ਜਾਂਦਾ ਹੈ। ਇਸ ‘ਚ ਮੌਜੂਦ ਮੈਗਨੀਸ਼ੀਅਮ ਹੱਡੀਆ ਨੂੰ ਮਜ਼ਬੂਤ ਬਣਾਉਂਦਾ ਹੈ। ਇਸ ਲਈ ਗਠੀਏ ਦੇ ਰੋਗੀ ਨੂੰ ਕਟਹਲ ਦੀ ਵਰਤੋਂ ਜ਼ਰੂਰ ਕਰਨੀ ਚਾਹੀਦੀ ਹੈ।

ਜੋੜਾਂ ਦਾ ਦਰਦ
ਜੇਕਰ ਕਟਹਲ ਦੇ ਦੁੱਧ ਨੂੰ ਗੋਡਿਆਂ, ਸੱਟ ਅਤੇ ਸੋਜ ‘ਤੇ ਲਗਾਇਆ ਜਾਵੇ ਤਾਂ ਬਹੁਤ ਹੱਦ ਤਕ ਆਰਾਮ ਮਿਲਦਾ ਹੈ।

ਮੂੰਹ ਦੇ ਛਾਲੇ
ਜਿਨ੍ਹਾਂ ਲੋਕਾਂ ਨੂੰ ਮੂੰਹ ‘ਚ ਵਾਰ-ਵਾਰ ਛਾਲੇ ਹੋ ਜਾਂਦੇ ਹਨ, ਉਨ੍ਹਾਂ ਨੂੰ ਕਟਹਲ ਦੀਆਂ ਕੱਚੀਆਂ ਪੱਤੀਆਂ ਚਬਾਉਣੀਆਂ ਚਾਹੀਦੀਆਂ ਹਨ।

ਦੇਸ਼ ਦੇ 100 ਰੇਲਵੇ ਸਟੇਸ਼ਨਾਂ ‘ਤੇ ਵਾਈਫਾਈ ਸੇਵਾਵਾਂ ਹੋਈਆਂ ਸ਼ੁਰੂ

0

RailTel ਨੇ ਹਾਲ ਹੀ ਵਿੱਚ PM ਵਾਈਫਾਈ ਨੈੱਟਵਰਕ ਇੰਟਰਫੇਸ (PM-WANI) ਸਕੀਮ ਤਹਿਤ 100 ਰੇਲਵੇ ਸਟੇਸ਼ਨਾਂ ਵਿੱਚ ਵਾਈਫਾਈ ਸੇਵਾਵਾਂ (Wifi Services) ਸ਼ੁਰੂ ਕੀਤੀਆਂ ਹਨ। ਇਨ੍ਹਾਂ ਰੇਲਵੇ ਸਟੇਸ਼ਨਾਂ ‘ਤੇ 2,384 ਵਾਈਫਾਈ ਹੌਟਸਪੌਟ ਮੌਜੂਦ ਹਨ। PSU ਵੱਲੋਂ ਜਾਰੀ ਬਿਆਨ ਅਨੁਸਾਰ ਇਹ ਰੇਲਵੇ ਸਟੇਸ਼ਨ 22 ਰਾਜਾਂ ਵਿੱਚ ਹਨ ਤੇ ਇਨ੍ਹਾਂ 71 ਸ਼੍ਰੇਣੀਆਂ ਵਿੱਚ A1, A ਰੇਲਵੇ ਸਟੇਸ਼ਨਾਂ ਦੇ ਨਾਲ 29 ਰੇਲਵੇ ਸਟੇਸ਼ਨ ਦੂਜੀ ਸ਼੍ਰੇਣੀ ਵਿੱਚ ਹਨ।

ਕਿਹਾ ਜਾ ਰਿਹਾ ਹੈ ਇਸ ਵਾਈਫਾਈ ਨੈੱਟਵਰਕ ਤੱਕ ਪਹੁੰਚ ਕਰਨ ਲਈ ਵਰਤਮਾਨ ਵਿੱਚ ਐਂਡਰੌਇਡ ਅਧਾਰਤ ਮੋਬਾਈਲ ਐਪਲੀਕੇਸ਼ਨ ਵਾਈ-ਡੌਟ ਦੀ ਵਰਤੋਂ ਕੀਤੀ ਜਾ ਸਕਦੀ ਹੈ। ਇਹ ਐਪ ਗੂਗਲ ਪਲੇ ਸਟੋਰ ‘ਤੇ ਉਪਲਬਧ ਹੈ। ਇਸ ਮੋਬਾਈਲ ਐਪਲੀਕੇਸ਼ਨ ਨੂੰ C-DOT ਦੇ ਸਹਿਯੋਗ ਨਾਲ ਤਿਆਰ ਕੀਤਾ ਗਿਆ ਹੈ। ਮੋਬਾਈਲ ਐਪਲੀਕੇਸ਼ਨ ਰਾਹੀਂ ਵਾਈ-ਫਾਈ ਤੱਕ ਪਹੁੰਚ ਕਰਨ ਤੋਂ ਇਲਾਵਾ ਰੇਲਵੇ ਸਟੇਸ਼ਨਾਂ ‘ਤੇ ਵਾਈ-ਫਾਈ ਨੂੰ RailWire ਸੇਵਾ ਸੈੱਟ ਪਛਾਣਕਰਤਾ ਦੀ ਚੋਣ ਕਰਕੇ ਵੀ ਐਕਸੈਸ ਕੀਤਾ ਜਾ ਸਕਦਾ ਹੈ।

PSU ਦੇ ਅਨੁਸਾਰ PM ਵਾਨੀ ਅਧਾਰਤ ਵਨ ਟਾਈਮ ਕੇਵਾਈਸੀ ਦੁਆਰਾ ਵਰਤੋਂ ਵਿੱਚ ਆਸਾਨ ਬਣਾਵੇਗੀ। ਇਸ ਦੇ ਨਾਲ OTP ਆਧਾਰਿਤ ਪ੍ਰਮਾਣੀਕਰਨ ਦੀ ਲੋੜ ਨਹੀਂ ਹੋਵੇਗੀ। RailTel ਦਾ WiFi ਨੈੱਟਵਰਕ ਹੁਣ 17,792 WiFi ਹੌਟਸਪੌਟਸ ਦੇ ਨਾਲ ਦੇਸ਼ ਭਰ ਦੇ 6102 ਰੇਲਵੇ ਸਟੇਸ਼ਨਾਂ ਵਿੱਚ ਮੌਜੂਦ ਹੈ ਤੇ ਉਨ੍ਹਾਂ ਦੀ ਗਿਣਤੀ ਅਜੇ ਵੀ ਵਧ ਰਹੀ ਹੈ। ਇਸ ਤੋਂ ਬਾਅਦ PSU ਨੇ ਕਿਹਾ ਕਿ PM ਵਾਨੀ ਅਧਾਰਤ ਜਨਤਕ ਵਾਈਫਾਈ ਦੀ ਪਹੁੰਚ ਦੇਸ਼ ਭਰ ਦੇ ਸਾਰੇ 6102 ਰੇਲਵੇ ਸਟੇਸ਼ਨਾਂ ‘ਤੇ ਉਪਲਬਧ ਕਰਵਾਈ ਜਾਵੇਗੀ, ਜਿੱਥੇ ਜੂਨ 2022 ਦੇ ਅੰਤ ਤੱਕ ਪੜਾਅਵਾਰ ਤਰੀਕੇ ਨਾਲ ਵਾਈਫਾਈ ਪ੍ਰਦਾਨ ਕੀਤਾ ਜਾਵੇਗਾ।

ਦੇਸ਼ ਭਰ ਦੇ ਵੱਖ-ਵੱਖ ਰੇਲਵੇ ਸਟੇਸ਼ਨਾਂ ‘ਤੇ ਸਥਾਪਤ ਹਾਈ-ਸਪੀਡ ਵਾਈ-ਫਾਈ ਯੰਤਰਾਂ ਨੂੰ ਖਾਸ ਤੌਰ ‘ਤੇ ਰੇਲਵੇ ਯਾਤਰੀਆਂ ਨੂੰ ਸ਼ਾਨਦਾਰ ਅਤੇ ਦਮਦਾਰ ਇੰਟਰਨੈੱਟ ਅਨੁਭਵ ਪ੍ਰਦਾਨ ਕਰਨ ਲਈ ਤਿਆਰ ਕੀਤਾ ਗਿਆ ਹੈ। ਰੇਲਵੇ ਸਟੇਸ਼ਨਾਂ ‘ਤੇ RailWire Wi-Fi ਸੁਵਿਧਾ ਹਰ ਰੇਲਵੇ ਯਾਤਰੀ ਲਈ ਉਪਲਬਧ ਹੈ ,ਜਿਸ ਕੋਲ ਇੰਟਰਨੈੱਟ ਕਨੈਕਸ਼ਨ ਵਾਲਾ ਸਮਾਰਟਫੋਨ ਹੈ।

ਰੇਲਵੇ ਸਟੇਸ਼ਨਾਂ ‘ਤੇ ਮੁਸਾਫਰਾਂ ਨੂੰ ਦਿੱਤੀ ਗਈ ਇਹ ਸਹੂਲਤ ਕਾਫੀ ਫਾਇਦੇਮੰਦ ਹੈ। ਦਰਅਸਲ, ਕਈ ਵਾਰ ਸਬੰਧਤ ਰੇਲਵੇ ਸਟੇਸ਼ਨ ‘ਤੇ ਤੁਹਾਡਾ ਮੋਬਾਈਲ ਨੈੱਟਵਰਕ ਠੀਕ ਤਰ੍ਹਾਂ ਕੰਮ ਨਹੀਂ ਕਰਦਾ। ਅਜਿਹੇ ‘ਚ ਤੁਸੀਂ ਆਪਣਾ ਕੋਈ ਵੀ ਜ਼ਰੂਰੀ ਕੰਮ ਨਹੀਂ ਕਰ ਪਾ ਰਹੇ ਹੋ। ਅਜਿਹੀ ਸਥਿਤੀ ਵਿੱਚ ਹਾਈ-ਸਪੀਡ ਵਾਈ-ਫਾਈ ਯਾਤਰੀਆਂ ਨੂੰ ਵਧੀਆ ਸੇਵਾਵਾਂ ਪ੍ਰਦਾਨ ਕਰਦਾ ਹੈ।

ਅਮਿਤ ਸ਼ਾਹ ਨੇ ਕੀਤਾ ਐਲਾਨ, ਦੇਸ਼ ‘ਚ ਹੋਵੇਗੀ ਈ-ਜਨਗਣਨਾ

0

ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਆਪਣੇ ਸੰਬੋਧਨ ਦੌਰਾਨ ਕਿਹਾ ਕਿ ਦੇਸ਼ ਵਿੱਚ ਅਗਲੀ ਜਨਗਣਨਾ ਈ-ਜਨਗਣਨਾ ਹੋਵੇਗੀ। ਇਹ ਅਗਲੇ 25 ਸਾਲਾਂ ਲਈ ਵਿਕਾਸ ਨੀਤੀਆਂ ਨੂੰ ਰੂਪ ਦੇਵੇਗਾ। ਉਨ੍ਹਾਂ ਕਿਹਾ ਕਿ 2024 ਤੱਕ ਦੇਸ਼ ਵਿੱਚ ਹੋਣ ਵਾਲੇ ਸਾਰੇ ਜਨਮ ਅਤੇ ਮੌਤਾਂ ਨੂੰ ਜਨਗਣਨਾ ਨਾਲ ਜੋੜਿਆ ਜਾਵੇਗਾ, ਜੋ ਆਪਣੇ ਆਪ ਅਪਡੇਟ ਹੋ ਜਾਵੇਗਾ। ਕਰੋਨਾ ਮਹਾਂਮਾਰੀ ਕਾਰਨ ਮਰਦਮਸ਼ੁਮਾਰੀ ਦੀ ਪ੍ਰਕਿਰਿਆ ਵਿੱਚ ਦੇਰੀ ਹੋਈ ਹੈ।

ਅਮੀਨਗਾਓਂ ਵਿਖੇ ਜਨਗਣਨਾ ਦਫ਼ਤਰ ਦਾ ਉਦਘਾਟਨ ਕਰਨ ਤੋਂ ਬਾਅਦ ਉਨ੍ਹਾਂ ਕਿਹਾ ਕਿ 100 ਪ੍ਰਤੀਸ਼ਤ ਸਹੀ ਗਿਣਤੀ ਨੂੰ ਯਕੀਨੀ ਬਣਾਉਣ ਲਈ ਜਨਗਣਨਾ ਪ੍ਰਕਿਰਿਆ ਨੂੰ ਡਿਜੀਟਲ ਕੀਤਾ ਗਿਆ ਹੈ। ਜਨਗਣਨਾ ਕਈ ਪੱਖਾਂ ਕਰਕੇ ਜ਼ਰੂਰੀ ਹੈ। ਇਹ ਆਸਾਮ ਵਰਗੇ ਰਾਜਾਂ ਲਈ ਹੋਰ ਵੀ ਮਹੱਤਵਪੂਰਨ ਹੈ ਜੋ ਆਬਾਦੀ ਦੇ ਪ੍ਰਤੀ ਸੰਵੇਦਨਸ਼ੀਲ ਹਨ।

ਉਨ੍ਹਾਂ ਕਿਹਾ ਕਿ ਸਾਲ 2024 ਤੱਕ ਜਨਮ ਅਤੇ ਮੌਤ ਰਜਿਸਟਰ ਨੂੰ ਜਨਗਣਨਾ ਨਾਲ ਜੋੜ ਦਿੱਤਾ ਜਾਵੇਗਾ। ਹਰ ਜਨਮ ਅਤੇ ਮੌਤ ਦਰਜ ਕੀਤੀ ਜਾਵੇਗੀ, ਜਿਸਦਾ ਮਤਲਬ ਹੈ ਕਿ ਸਾਡੀ ਜਨਗਣਨਾ ਆਪਣੇ ਆਪ ਅੱਪਡੇਟ ਹੋ ਜਾਵੇਗੀ। ਜਨਮ ਤੋਂ ਬਾਅਦ ਵੇਰਵਾ ਜਨਗਣਨਾ ਰਜਿਸਟਰ ਵਿੱਚ ਜੋੜਿਆ ਜਾਵੇਗਾ, 18 ਸਾਲ ਦੀ ਉਮਰ ਹੋਣ ਤੋਂ ਬਾਅਦ ਨਾਮ ਵੋਟਰ ਸੂਚੀ ਵਿੱਚ ਸ਼ਾਮਲ ਕੀਤਾ ਜਾਵੇਗਾ ਅਤੇ ਮੌਤ ਤੋਂ ਬਾਅਦ ਨਾਮ ਹਟਾ ਦਿੱਤਾ ਜਾਵੇਗਾ। ਇਸ ਨਾਲ ਨਾਮ/ਪਤਾ ਬਦਲਣਾ ਆਸਾਨ ਹੋਵੇਗਾ।

ਕੇਂਦਰੀ ਗ੍ਰਹਿ ਮੰਤਰੀ ਨੇ ਕਿਹਾ ਕਿ ਮੋਦੀ ਸਰਕਾਰ ਨੇ ਫੈਸਲਾ ਕੀਤਾ ਹੈ ਕਿ ਆਧੁਨਿਕ ਤਕਨੀਕ ਦੀ ਮਦਦ ਨਾਲ ਮਰਦਮਸ਼ੁਮਾਰੀ ਨੂੰ ਵਧੇਰੇ ਸਟੀਕ, ਵਿਗਿਆਨਕ ਅਤੇ ਬਹੁ-ਆਯਾਮੀ ਬਣਾਇਆ ਜਾਵੇਗਾ। ਇਸ ਦੇ ਅੰਕੜਿਆਂ ਦੇ ਵਿਸ਼ਲੇਸ਼ਣ ਲਈ ਉਚਿਤ ਪ੍ਰਬੰਧ ਹੋਵੇਗਾ। ਸਹੀ ਵਿਉਂਤਬੰਦੀ ਨਾਲ ਹੀ ਦੇਸ਼ ਦੀਆਂ ਸਮੱਸਿਆਵਾਂ ਦਾ ਹੱਲ ਸਹੀ ਜਨਗਣਨਾ ਨਾਲ ਕੀਤਾ ਜਾ ਸਕਦਾ ਹੈ। ਜੇਕਰ ਜਨਗਣਨਾ ਦੁਆਰਾ ਉਲੀਕੇ ਗਏ ਵਿਕਾਸ ਨਕਸ਼ੇ ਦੇ ਆਧਾਰ ‘ਤੇ ਬਜਟ ਦੀ ਵਿਉਂਤਬੰਦੀ ਕੀਤੀ ਜਾਵੇ ਤਾਂ ਸਮੱਸਿਆਵਾਂ ਆਪਣੇ ਆਪ ਹੱਲ ਹੋ ਜਾਣਗੀਆਂ।

ਸ਼੍ਰੀਲੰਕਾ ‘ਚ ਗ੍ਰਹਿ ਯੁੱਧ ਵਾਲੇ ਬਣੇ ਹਾਲਾਤ, ਸੜਕਾਂ ‘ਤੇ ਉੱਤਰੇ ਲੋਕ

0

ਸ਼੍ਰੀਲੰਕਾ ਆਰਥਿਕ ਸੰਕਟ ਦਾ ਸਾਹਮਣਾ ਕਰ ਰਿਹਾ ਹੈ। ਸ਼੍ਰੀਲੰਕਾ ਵਿੱਚ ਆਰਥਿਕ ਸੰਕਟ ਤੋਂ ਪੈਦਾ ਹੋਇਆ ਗੁੱਸਾ ਹੁਣ ਘਰੇਲੂ ਯੁੱਧ ਦਾ ਕਾਰਨ ਬਣ ਸਕਦਾ ਹੈ। ਲੋਕ ਸੜਕਾਂ ਉੱਪਰ ਉੱਤਰ ਆਏ ਹਨ ਤੇ ਮੰਤਰੀਆਂ ਤੇ ਸੰਸਦ ਮੈਂਬਰਾਂ ਦੇ ਘਰਾਂ ਨੂੰ ਨਿਸ਼ਾਨਾ ਬਣਾ ਰਹੇ ਹਨ।

ਦੱਸ ਦਈਏ ਕਿ ਸੋਮਵਾਰ ਨੂੰ ਪ੍ਰਧਾਨ ਮੰਤਰੀ ਮਹਿੰਦਾ ਰਾਜਪਕਸ਼ੇ ਨੇ ਵਿਰੋਧੀ ਧਿਰ ਦੇ ਦਬਾਅ ਹੇਠ ਅਸਤੀਫਾ ਦੇ ਦਿੱਤਾ। ਉਨ੍ਹਾਂ ਦੇ ਅਸਤੀਫੇ ਤੋਂ ਨਾਖੁਸ਼ ਸਮਰਥਕਾਂ ਨੇ ਰਾਜਧਾਨੀ ਕੋਲੰਬੋ ਵਿੱਚ ਹਿੰਸਕ ਘਟਨਾਵਾਂ ਨੂੰ ਅੰਜਾਮ ਦਿੱਤਾ ਜਿਸ ਤੋਂ ਬਾਅਦ ਉਨ੍ਹਾਂ ਦੇ ਵਿਰੋਧੀ ਵੀ ਭੜਕ ਗਏ।

ਜਦੋਂ ਰਾਜਪਕਸ਼ੇ ਦੇ ਸਮਰਥਕਾਂ ਨੇ ਕੋਲੰਬੋ ਛੱਡ ਕੇ ਜਾਣ ਦੀ ਕੋਸ਼ਿਸ਼ ਕੀਤੀ ਤਾਂ ਵੱਖ-ਵੱਖ ਥਾਵਾਂ ‘ਤੇ ਉਨ੍ਹਾਂ ਦੇ ਵਾਹਨਾਂ ਨੂੰ ਨਿਸ਼ਾਨਾ ਬਣਾਇਆ ਗਿਆ। ਦੂਜੇ ਪਾਸੇ ਪ੍ਰਦਰਸ਼ਨਕਾਰੀਆਂ ਨੇ ਹੰਬਨਟੋਟਾ ਵਿੱਚ ਮਹਿੰਦਾ ਰਾਜਪਕਸ਼ੇ ਦੇ ਜੱਦੀ ਘਰ ਨੂੰ ਅੱਗ ਲਾ ਦਿੱਤੀ। ਇਸ ਦੇ ਨਾਲ ਹੀ ਰਾਜਧਾਨੀ ਕੋਲੰਬੋ ਵਿੱਚ ਸਾਬਕਾ ਮੰਤਰੀ ਜੌਹਨਸਨ ਫਰਨਾਂਡੋ ਨੂੰ ਕਾਰ ਸਮੇਤ ਝੀਲ ਵਿੱਚ ਸੁੱਟ ਦਿੱਤਾ ਗਿਆ।

ਮੀਡੀਆ ਰਿਪੋਰਟਾਂ ਮੁਤਾਬਕ ਸਾਬਕਾ ਪ੍ਰਧਾਨ ਮੰਤਰੀ ਮਹਿੰਦਾ ਰਾਜਪਕਸ਼ੇ ਅਤੇ ਉਨ੍ਹਾਂ ਦੇ ਪਰਿਵਾਰ ਨੇ ਪੂਰਬੀ ਸ਼੍ਰੀਲੰਕਾ ਦੇ ਤ੍ਰਿੰਕੋਮਾਲੀ ਨੇਵਲ ਬੇਸ ‘ਤੇ ਸ਼ਰਨ ਲਈ ਹੈ। ਉਨ੍ਹਾਂ ਨੂੰ ਹੈਲੀਕਾਪਟਰ ਰਾਹੀਂ ਬੇਸ ਲਿਜਾਇਆ ਗਿਆ। ਇਸ ਦੇ ਨਾਲ ਹੀ ਇਸ ਦੀ ਸੂਚਨਾ ਮਿਲਦੇ ਹੀ ਬੇਸ ਦੇ ਬਾਹਰ ਪ੍ਰਦਰਸ਼ਨਕਾਰੀਆਂ ਦੀ ਭੀੜ ਇਕੱਠੀ ਹੋ ਗਈ। ਇਸ ਹਿੰਸਾ ‘ਚ ਹੁਣ ਤੱਕ 8 ਲੋਕਾਂ ਦੀ ਮੌਤ ਹੋ ਚੁੱਕੀ ਹੈ, ਜਦਕਿ 200 ਤੋਂ ਵੱਧ ਲੋਕ ਜ਼ਖਮੀ ਹਨ। ਹੁਣ ਤੱਕ 12 ਤੋਂ ਵੱਧ ਮੰਤਰੀਆਂ ਦੇ ਘਰ ਸਾੜੇ ਜਾ ਚੁੱਕੇ ਹਨ।

ਜਾਣਕਾਰੀ ਅਨੁਸਾਰ ਸੋਮਵਾਰ ਨੂੰ ਹਜ਼ਾਰਾਂ ਪ੍ਰਦਰਸ਼ਨਕਾਰੀਆਂ ਨੇ ਪ੍ਰਧਾਨ ਮੰਤਰੀ ਦੀ ਸਰਕਾਰੀ ਰਿਹਾਇਸ਼ ‘ਟੈਂਪਲ ਟ੍ਰੀ’ ਦੇ ਮੁੱਖ ਗੇਟ ਨੂੰ ਤੋੜ ਦਿੱਤਾ ਤੇ ਇੱਥੇ ਖੜ੍ਹੇ ਇੱਕ ਟਰੱਕ ਨੂੰ ਅੱਗ ਲਾ ਦਿੱਤੀ। ਇਸ ਤੋਂ ਬਾਅਦ ਰਿਹਾਇਸ਼ ਦੇ ਅੰਦਰ ਗੋਲੀਬਾਰੀ ਵੀ ਕੀਤੀ ਗਈ। ਅੰਦੋਲਨਕਾਰੀ ਭੀੜ ਨੂੰ ਕਾਬੂ ਕਰਨ ਲਈ ਪੁਲਿਸ ਨੇ ਅੱਥਰੂ ਗੈਸ ਦੇ ਗੋਲੇ ਛੱਡੇ ਤੇ ਹਵਾ ਵਿੱਚ ਗੋਲੀਆਂ ਚਲਾਈਆਂ।

ਮਸ਼ਹੂਰ ਸੰਤੂਰ ਵਾਦਕ ਪੰਡਿਤ ਸ਼ਿਵ ਕੁਮਾਰ ਸ਼ਰਮਾ ਦਾ ਹੋਇਆ ਦੇਹਾਂਤ

0

ਪ੍ਰਸਿੱਧ ਸੰਤੂਰ ਵਾਦਕ ਪੰਡਿਤ ਸ਼ਿਵ ਕੁਮਾਰ ਸ਼ਰਮਾ ਦਾ ਅੱਜ ਦੇਹਾਂਤ ਹੋ ਗਿਆ। ਪ੍ਰਾਪਤ ਜਾਣਕਾਰੀ ਅਨੁਸਾਰ ਭਾਰਤੀ ਸੰਗੀਤਕਾਰ ਅਤੇ ਸੰਤੂਰ ਵਾਦਕ ਪੰਡਿਤ ਸ਼ਿਵਕੁਮਾਰ ਸ਼ਰਮਾ ਦੀ ਮੁੰਬਈ ਵਿੱਚ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ ਹੈ। ਪੰਡਿਤ ਸ਼ਿਵ ਕੁਮਾਰ ਸ਼ਰਮਾ 84 ਸਾਲ ਦੇ ਸਨ। ਉਹ ਪਿਛਲੇ 6 ਮਹੀਨਿਆਂ ਤੋਂ ਕਿਡਨੀ ਸੰਬੰਧੀ ਸਮੱਸਿਆਵਾਂ ਤੋਂ ਪੀੜਤ ਸਨ ਅਤੇ ਡਾਇਲਸਿਸ ‘ਤੇ ਸਨ। ਦਿਲ ਦਾ ਦੌਰਾ ਪੈਣ ਕਾਰਨ ਉਸ ਦੀ ਮੌਤ ਹੋ ਗਈ।

ਫਿਲਮ ਜਗਤ ਵਿੱਚ ਵੀ ਪੰਡਿਤ ਸ਼ਿਵ ਕੁਮਾਰ ਸ਼ਰਮਾ ਦਾ ਅਹਿਮ ਯੋਗਦਾਨ ਸੀ। ਬਾਲੀਵੁੱਡ ‘ਚ ‘ਸ਼ਿਵ-ਹਰੀ’ (ਸ਼ਿਵ ਕੁਮਾਰ ਸ਼ਰਮਾ ਅਤੇ ਹਰੀ ਪ੍ਰਸਾਦ ਚੌਰਸੀਆ) ਦੀ ਜੋੜੀ ਨੇ ਕਈ ਹਿੱਟ ਗੀਤਾਂ ਨੂੰ ਸੰਗੀਤ ਦਿੱਤਾ ਹੈ। ਸ਼੍ਰੀਦੇਵੀ ‘ਤੇ ਫਿਲਮਾਏ ਗਏ ਗੀਤ ‘ਮੇਰੇ ਹੱਥੋਂ ਮੈਂ ਨੌਂ ਚੂੜੀਆਂ’ ਦਾ ਸੰਗੀਤ ਇਸ ਹਿੱਟ ਜੋੜੀ ਨੇ ਤਿਆਰ ਕੀਤਾ ਸੀ।

ਸੰਤੂਰ ਵਾਦਕ ਸ਼ਿਵ ਕੁਮਾਰ ਸ਼ਰਮਾ ਨੇ ਸਾਜ਼ ਸੰਤੂਰ ਨੂੰ ਵਿਸ਼ਵ ਪ੍ਰਸਿੱਧ ਬਣਾਉਣ ਵਿੱਚ ਅਹਿਮ ਯੋਗਦਾਨ ਪਾਇਆ। ਸੰਤੂਰ ਕਦੇ-ਕਦਾਈਂ ਜੰਮੂ ਅਤੇ ਕਸ਼ਮੀਰ ਦਾ ਇੱਕ ਘੱਟ ਜਾਣਿਆ-ਪਛਾਣਿਆ ਸਾਜ਼ ਸੀ, ਪਰ ਪੰਡਿਤ ਸ਼ਰਮਾ ਦੇ ਯੋਗਦਾਨ ਨੇ ਸੰਤੂਰ ਨੂੰ ਇੱਕ ਕਲਾਸੀਕਲ ਸੰਗੀਤਕ ਸਾਜ਼ ਦਾ ਦਰਜਾ ਦਿੱਤਾ ਅਤੇ ਇਸਨੂੰ ਸਿਤਾਰ ਅਤੇ ਸਰੋਦ ਵਰਗੇ ਹੋਰ ਪਰੰਪਰਾਗਤ ਅਤੇ ਮਸ਼ਹੂਰ ਸਾਜ਼ਾਂ ਦੇ ਨਾਲ ਉੱਚਾ ਕੀਤਾ। ਪੰਡਿਤ ਸ਼ਿਵਕੁਮਾਰ ਸ਼ਰਮਾ ਨੇ ਸਿਲਸਿਲਾ, ਲਮਹੇ ਅਤੇ ਚਾਂਦਨੀ ਵਰਗੀਆਂ ਫਿਲਮਾਂ ਲਈ ਫਲੋਟਿਸਟ ਪੰਡਿਤ ਹਰੀਪ੍ਰਸਾਦ ਚੌਰਸੀਆ ਦੇ ਨਾਲ ਸੰਗੀਤ ਤਿਆਰ ਕੀਤਾ।

ਵਿਦੇਸ਼ਾਂ ‘ਚ ਕਰਵਾਈ ਜਾਵੇਗੀ ਅਧਿਆਪਕਾਂ ਦੀ ਟਰੇਨਿੰਗ: CM ਭਗਵੰਤ ਮਾਨ

0

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਪੰਜਾਬ ਦੇ ਸਰਕਾਰੀ ਸਕੂਲਾਂ ਦੇ ਮੁਖੀਆਂ ਅਤੇ ਸਿੱਖਿਆ ਅਫ਼ਸਰਾਂ ਨਾਲ ਮੁਲਾਕਾਤ ਕੀਤੀ ਗਈ।

ਆਪਣੇ ਸੰਬੋਧਨ ਦੇ ਦੌਰਾਨ ਸੀਐਮ ਭਗਵੰਤ ਮਾਨ ਦੇ ਵੱਲੋਂ ਆਖਿਆ ਕਿ ਸਾਡੇ ਪ੍ਰਿੰਸੀਪਲ ਤੇ ਅਧਿਆਪਕ ਕੌਮ ਦੇ ਨਿਰਮਾਤਾ ਹਨ, ਉਹਨਾਂ ਨੂੰ ਸਮੱਸਿਆ ਵੀ ਪਤਾ ਹੈ ਤੇ ਹੱਲ ਵੀ। ਉਨ੍ਹਾਂ ਕਿਹਾ ਕਿ ਪੰਜਾਬ ਦੇ ਅੰਦਰ ਛੇਤੀ ਹੀ ਸਿੱਖਿਆ ਵਿੱਚ ਸੁਧਾਰ ਲਈ ਨਵੀਂ ਪਹਿਲ ਕੀਤੀ ਜਾਵੇਗੀ।

ਸੀਐਮ ਨੇ ਕਿਹਾ ਕਿ ਜੋ ਕੁੱਝ ਪਿਛਲੀਆਂ ਸਰਕਾਰਾਂ ਨੇ ਨਹੀਂ ਕੀਤਾ, ਉਹ ਅਸੀਂ ਕਰਨ ਜਾ ਰਹੇ ਹਾਂ, ਅਧਿਆਪਕਾਂ ਨੂੰ ਸਰਕਾਰੀ ਖ਼ਰਚੇ ਤੇ ਵਿਦੇਸ਼ਾਂ ਵਿੱਚ ਭੇਜ ਕੇ ਉਥੋਂ ਦੇ ਸਿੱਖਿਆ ਸਿਸਟਮ ਨੂੰ ਸਮਝਣ ਅਤੇ ਸਿੱਖਿਆ ਵਿੱਚ ਕਿੰਝ ਹੋਰ ਵਧੀਆ ਸੁਧਾਰ ਕੀਤਾ ਜਾ ਸਕਦਾ ਹੈ, ਇਹ ਜਾਣਕਾਰੀ ਅਧਿਆਪਕ ਵਿਦੇਸ਼ਾਂ ਤੋਂ ਹਾਸਲ ਕਰਨਗੇ।

ਆਪਣੇ ਸੰਬੋਧਨ ਦੇ ਵਿੱਚ ਭਗਵੰਤ ਮਾਨ ਨੇ ਇਹ ਵੀ ਆਖਿਆ ਕਿ ਸਾਰੇ ਅਧਿਆਪਕਾਂ, ਪ੍ਰਿੰਸੀਪਲਾਂ ਨੂੰ ਖੁੱਲ ਕੇ ਆਪਣੇ ਆਈਡੀਏ ਤੇ ਸੁਝਾਅ ਦੇਣ ਇਹਨਾਂ ਸਾਰਿਆਂ ਦੇ ਸਹਿਯੋਗ ਨਾਲ ਸਿੱਖਿਆ ਕ੍ਰਾਂਤੀ ਲਿਆਵਾਂਗੇ।

ਕ੍ਰਿਕਟਰ ਯੁਵਰਾਜ ਸਿੰਘ ਤੇ ਉਨ੍ਹਾਂ ਦੀ ਪਤਨੀ ਨੇ ਆਪਣੇ ਬੇਟੇ ਨਾਲ ਸੋਸ਼ਲ ਮੀਡੀਆ ‘ਤੇ ਤਸਵੀਰ ਕੀਤੀ ਸਾਂਝੀ

0

ਸਾਬਕਾ ਭਾਰਤੀ ਕ੍ਰਿਕਟਰ ਯੁਵਰਾਜ ਸਿੰਘ ਤੇ ਉਨ੍ਹਾਂ ਦੀ ਪਤਨੀ ਹੇਜ਼ਲ ਨੇ ਆਪਣੇ ਬੇਟੇ ਨਾਲ ਸੋਸ਼ਲ ਮੀਡੀਆ ‘ਤੇ ਤਸਵੀਰ ਸਾਂਝੀ ਕੀਤੀ ਹਨ। ਇਸ ਜੋੜੀ ਨੇ ਜਨਵਰੀ ‘ਚ ਆਪਣੇ ਬੇਟੇ ਦਾ ਸਵਾਗਤ ਕੀਤਾ ਸੀ ਹੁਣ ਉਨ੍ਹਾਂ ਨੇ ਆਪਣੇ ਬੇਟੇ ਦੀ ਤਸਵੀਰ ਸਾਂਝੀ ਕੀਤੀ ਹੈ।

ਚੱਕਰਵਾਤ ਅਸਾਨੀ ਨੇ ਫੜੀ ਰਫ਼ਤਾਰ, IMD ਨੇ ਇਨ੍ਹਾਂ ਰਾਜਾਂ ‘ਚ ਮੀਂਹ ਪੈਣ ਦੀ ਦਿੱਤੀ ਚਿਤਾਵਨੀ, ਕਈ ਉਡਾਣਾਂ ਵੀ ਹੋਈਆਂ ਰੱਦ

0

ਚੱਕਰਵਾਤ ਅਸਾਨੀ ਅੱਜ ਪੱਛਮੀ ਬੰਗਾਲ ਅਤੇ ਉੜੀਸਾ ਦੇ ਤੱਟਵਰਤੀ ਖੇਤਰਾਂ ਵਿੱਚ ਆਪਣਾ ਪ੍ਰਭਾਵ ਦਿਖਾਏਗਾ। ਮੌਸਮ ਵਿਭਾਗ ਅਨੁਸਾਰ ਬੰਗਾਲ ਅਤੇ ਉੜੀਸਾ ਦੇ ਸਮੁੰਦਰੀ ਖੇਤਰਾਂ ਵਿੱਚ 90 ਤੋਂ 125 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਤੇਜ਼ ਹਵਾਵਾਂ ਚੱਲ ਸਕਦੀਆਂ ਹਨ। ਇਸ ਦੌਰਾਨ ਕਈ ਥਾਵਾਂ ‘ਤੇ ਮੀਂਹ ਵੀ ਪਵੇਗਾ। ਤੂਫਾਨ ਦਾ ਅਸਰ ਬਿਹਾਰ, ਝਾਰਖੰਡ, ਛੱਤੀਸਗੜ੍ਹ ‘ਚ ਵੀ ਰਹੇਗਾ। 11 ਤੋਂ 13 ਮਈ ਤੱਕ ਇੱਥੇ ਮੀਂਹ ਪੈਣ ਦੇ ਨਾਲ-ਨਾਲ ਤੇਜ਼ ਹਵਾਵਾਂ ਵੀ ਚੱਲਣਗੀਆਂ।

ਇਸ ਦੌਰਾਨ ਖਰਾਬ ਮੌਸਮ ਕਾਰਨ ਮੰਗਲਵਾਰ ਨੂੰ ਆਂਧਰਾ ਪ੍ਰਦੇਸ਼ ਦੇ ਵਿਸ਼ਾਖਾਪਟਨਮ ਹਵਾਈ ਅੱਡੇ ਤੋਂ 23 ਉਡਾਣਾਂ ਦੀ ਉਡਾਣ ਅਤੇ ਲੈਂਡਿੰਗ ਰੱਦ ਕਰ ਦਿੱਤੀ ਗਈ ਹੈ। ਇਸ ਦੇ ਨਾਲ ਹੀ ਚੇਨਈ ਹਵਾਈ ਅੱਡੇ ਨੇ ਵੀ 10 ਉਡਾਣਾਂ ਰੱਦ ਕਰ ਦਿੱਤੀਆਂ ਹਨ। ਇਨ੍ਹਾਂ ਵਿੱਚ ਹੈਦਰਾਬਾਦ, ਵਿਸ਼ਾਖਾਪਟਨਮ, ਜੈਪੁਰ ਅਤੇ ਮੁੰਬਈ ਲਈ ਉਡਾਣਾਂ ਸ਼ਾਮਲ ਹਨ।

ਮੌਸਮ ਵਿਗਿਆਨ ਕੇਂਦਰ ਭੁਵਨੇਸ਼ਵਰ ਨੇ ਦੱਸਿਆ ਕਿ ਚੱਕਰਵਾਤੀ ਤੂਫਾਨ ਆਸਨੀ ਪਿਛਲੇ 6 ਘੰਟਿਆਂ ਦੌਰਾਨ 12 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਪੱਛਮ-ਉੱਤਰ-ਪੱਛਮੀ ਦਿਸ਼ਾ ਵੱਲ ਵਧਿਆ। ਇਹ ਵਰਤਮਾਨ ਵਿੱਚ ਪੁਰੀ ਤੋਂ ਲਗਭਗ 590 ਕਿਲੋਮੀਟਰ ਦੱਖਣ-ਪੱਛਮ ਅਤੇ ਗੋਪਾਲਪੁਰ, ਓਡੀਸ਼ਾ ਤੋਂ ਲਗਭਗ 510 ਕਿਲੋਮੀਟਰ ਦੱਖਣ-ਪੱਛਮ ਵਿੱਚ ਹੈ।

ਚੱਕਰਵਾਤੀ ਤੂਫਾਨ ਆਸਨੀ 10 ਮਈ ਦੀ ਰਾਤ ਤਕ ਉੱਤਰ-ਪੱਛਮੀ ਦਿਸ਼ਾ ਵੱਲ ਵਧਦਾ ਰਹੇਗਾ। ਇਸ ਤੋਂ ਬਾਅਦ ਇਹ ਉੜੀਸਾ ਤੱਟ ਤੋਂ ਉੱਤਰ-ਪੂਰਬ ਵੱਲ ਉੱਤਰ-ਪੱਛਮੀ ਬੰਗਾਲ ਦੀ ਖਾੜੀ ਵੱਲ ਮੁੜੇਗਾ। ਅਗਲੇ 24 ਘੰਟਿਆਂ ਵਿੱਚ ਇਸ ਦੇ ਕਮਜ਼ੋਰ ਹੋਣ ਦੀ ਸੰਭਾਵਨਾ ਹੈ।

ਦੱਖਣ-ਪੂਰਬੀ ਬੰਗਾਲ ਦੀ ਖਾੜੀ ਤੋਂ ਉੱਠਿਆ ਆਸਨੀ ਚੱਕਰਵਾਤ ਅਗਲੇ 24 ਘੰਟਿਆਂ ਵਿੱਚ ਉੜੀਸਾ ਤੱਟ ਤਕ ਪਹੁੰਚ ਜਾਵੇਗਾ। ਮੌਸਮ ਵਿਭਾਗ ਦੇ ਅਨੁਸਾਰ, ਓਡੀਸ਼ਾ ਤੋਂ ਇਲਾਵਾ ਆਂਧਰਾ ਪ੍ਰਦੇਸ਼, ਝਾਰਖੰਡ, ਬਿਹਾਰ, ਬੰਗਾਲ, ਛੱਤੀਸਗੜ੍ਹ ਅਤੇ ਹੋਰ ਰਾਜਾਂ ਵਿੱਚ ਚੱਕਰਵਾਤ ਦਾ ਪ੍ਰਭਾਵ ਦਿਖਾਈ ਦੇਵੇਗਾ। ਓਡੀਸ਼ਾ ਦੇ ਵਿਸ਼ੇਸ਼ ਰਾਹਤ ਕਮਿਸ਼ਨਰ ਪੀਕੇ ਜੇਨਾ ਨੇ ਕਿਹਾ ਕਿ ਚੱਕਰਵਾਤ ਅਸਾਨੀ ਇਸ ਸਮੇਂ ਦੱਖਣ ਪੂਰਬੀ ਅੰਡੇਮਾਨ ਵਿੱਚ ਸਥਿਤ ਹੈ।