Home Blog Page 2065

ਪੰਜਾਬ ਸਰਕਾਰ ਦੀ ਸਖ਼ਤੀ ਤੋਂ ਬਾਅਦ ਨਾਭਾ ਜੇਲ੍ਹ ‘ਚੋਂ ਮੋਬਾਇਲ ਫੋਨ ਹੋਏ ਬਰਾਮਦ

0

ਪੰਜਾਬ ‘ਚ ਆਮ ਆਦਮੀ ਪਾਰਟੀ ਦੀ ਸਰਕਾਰ ਲਗਾਤਾਰ ਐਕਸ਼ਨ ਪ੍ਰਕਿਰਿਆ ‘ਚ ਹੈ। ਮਾਨ ਸਰਕਾਰ ਦੇ ਵੱਲੋਂ ਜੇਲ੍ਹਾਂ ‘ਚ ਸੁਧਾਰ ਕਰਨ ਦਾ ਜੋ ਬੀੜਾ ਚੁੱਕਿਆ ਹੈ, ਉਹਨੂੰ ਲਗਾਤਾਰ ਬੂਰ ਪੈਂਦਾ ਹੋਇਆ ਨਜ਼ਰ ਆ ਰਿਹਾ ਹੈ।

ਸਰਕਾਰ ਦੀ ਸਖ਼ਤੀ ਤੋਂ ਬਾਅਦ ਨਾਭਾ ਜੇਲ੍ਹ ਦੇ ਅੰਦਰ ਪੁਲਿਸ ਦੇ ਵੱਲੋਂ ਸਰਚ ਅਭਿਆਨ ਚਲਾਇਆ ਗਿਆ। ਦੱਸਿਆ ਜਾ ਰਿਹਾ ਹੈ ਕਿ ਨਾਭਾ ਜੇਲ੍ਹ ਵਿਚੋਂ 9 ਮੋਬਾਇਲ ਫੋਨ ਬਰਾਮਦ ਹੋਏ ਹਨ।

ਇਸ ਤੋਂ ਇਲਾਵਾ ਨਸ਼ੀਲੀ ਗੋਲੀਆਂ ਅਤੇ ਕੈਪਸੂਲ ਬਰਾਮਦ ਕੀਤੇ ਗਏ ਹਨ।

CM ਮਾਨ ਦੇ ਜੱਦੀ ਪਿੰਡ ਤੋਂ ਹੋਈ ਝੋਨੇ ਦੀ ਸਿੱਧੀ ਬਿਜਾਈ ਦੀ ਸ਼ੁਰੂਆਤ

0

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਜੱਦੀ ਪਿੰਡ ਸਤੌਜ ਵਿਖੇ ਪੰਜਾਬ ਖੇਤੀਬਾੜੀ ਯੂਨੀਵਰਸਟੀ ਲੁਧਿਆਣਾ ਵੱਲੋਂ ਆਈ ਵਿਸ਼ੇਸ਼ ਟੀਮ ਵੱਲੋਂ ਮੁੱਖ ਮੰਤਰੀ ਦੇ ਮਾਤਾ ਹਰਪਾਲ ਕੌਰ ਦੀ ਹਾਜ਼ਰੀ ਵਿਚ ਝੋਨੇ ਦੀ ਸਿੱਧੀ ਬਿਜਾਈ ਸ਼ੁਰੂ ਕੀਤੀ ਗਈ। ਮਾਤਾ ਹਰਪਾਲ ਕੌਰ ਨੇ ਗੱਲਬਾਤ ਕਰਦਿਆਂ ਕਿਹਾ ਕਿ ਉਨ੍ਹਾਂ ਦੇ ਪੁੱਤਰ ਵੱਲੋਂ ਝੋਨੇ ਦੀ ਸਿੱਧੀ ਬਿਜਾਈ ਪਿੰਡ ਸਤੌਜ ਤੋਂ ਸ਼ੁਰੂ ਕਰਨ ਦਾ ਜੋ ਫੈਸਲਾ ਲਿਆ ਹੈ, ਉਸ ਦੀ ਸਰਾਹਨਾ ਕਰਦੇ ਹਨ ਕਿਉਂਕਿ ਭਗਵੰਤ ਹਮੇਸ਼ਾ ਪਿੰਡ ਨਾਲ ਜੁੜਿਆ ਰਿਹਾ ਹੈ ਤੇ ਜੁੜਿਆ ਰਹੇਗਾ।

ਪੀ.ਏ.ਯੂ. ਦੇ ਡਾ. ਜਸਵਿੰਦਰਪਾਲ ਸਿੰਘ ਗਰੇਵਾਲ ਜੇਡੀਏ ਇਨਪੁਟਸ (ਖਾਦਾਂ), ਡਾ. ਮੱਖਣ ਸਿੰਘ ਭੁੱਲਰ ਅਤੇ ਡਾ. ਜਸਬੀਰ ਸਿੰਘ ਗਿੱਲ ਨੇ ਦੱਸਿਆ ਕਿ ਪਿਛਲੇ ਸਾਲ 6 ਲੱਖ ਹੈਕਟੇਅਰ ਰਕਬੇ ’ਤੇ ਝੋਨੇ ਦੀ ਸਿੱਧੀ ਬਿਜਾਈ ਕੀਤੀ ਗਈ ਸੀ ਜਦਕਿ ਇਸ ਵਾਰ 12 ਲੱਖ ਹੈਕਟੇਅਰ ’ਤੇ ਬਿਜਾਈ ਕੀਤੇ ਜਾਣ ਦਾ ਅਨੁਮਾਨ ਹੈ। ਝੋਨੇ ਦੀ ਸਿੱਧੀ ਬਿਜਾਈ ਵਾਸਤੇ 2677 ਡੀਐਸਆਰ ਮਸ਼ੀਨਾਂ ਦਾ ਪ੍ਰਬੰਧ ਕੀਤਾ ਗਿਆ ਹੈ ਜਦਕਿ 154 ਡੀਐਸਆਰ ਮਸ਼ੀਨਾਂ ਜ਼ਿਲ੍ਹਾ ਸੰਗਰੂਰ ਵਾਸਤੇ ਦਿੱਤੀਆਂ ਗਈਆਂ ਹਨ। ਪਿੰਡ ਸਤੌਜ ਵਿਖੇ ਬਿਜਾਈ ਕਰਨ ਵਾਸਤੇ ਪੀਏਯੂ ਵੱਲੋਂ ਲੱਕੀ ਸੀਡਰ ਡੀਐਸਆਰ ਮਸ਼ੀਨ ਅਤੇ ਇੱਕ ਡੀਐਸਆਰ ਮਸ਼ੀਨ ਸਮੇਤ ਟਰੈਕਟਰ ਜਗਤਜੀਤ ਗਰੁੱਪ ਚੀਮਾ ਮੰਡੀ ਵੱਲੋਂ ਦਿੱਤੀ ਗਈ ਹੈ।

ਇਸ ਮੌਕੇ ਨਰਿੰਦਰਪਾਲ ਸਿੰਘ ਏਡੀਓ, ਦਮਨਪ੍ਰੀਤ ਸਿੰਘ ਏਡੀਓ, ਸਰਪੰਚ ਚਰਨਾ ਸਿੰਘ, ਨੰਬਰਦਾਰ ਗੁਰਜੀਤ ਸਿੰਘ ਤੇ ਵੱਡੀ ਗਿਣਤੀ ਵਿਚ ਪਿੰਡ ਸਤੌਜ ਵਾਸੀ ਮੌਜੂਦ ਸਨ।

 

ਬੁੱਧ ਪੂਰਨਿਮਾ ਦੇ ਵਿਸ਼ੇਸ਼ ਮੌਕੇ ‘ਤੇ PM ਮੋਦੀ ਪਹੁੰਚੇ ਨੇਪਾਲ, ਕਈ ਮਹੱਤਵਪੂਰਨ ਪ੍ਰਾਜੈਕਟਾਂ ਦਾ ਕਰ ਸਕਦੇ ਹਨ ਐਲਾਨ

0

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਨੇਪਾਲ ਦੌਰੇ ‘ਤੇ ਹਨ। ਉਹ ਨੇਪਾਲ ਪਹੁੰਚ ਗਏ ਹਨ। ਉਹ ਗੌਤਮ ਬੁੱਧ ਦੇ ਜਨਮ ਸਥਾਨ ਲੁੰਬਿਨੀ ਦਾ ਦੌਰਾ ਕਰਨਗੇ। ਇਸ ਦੇ ਨਾਲ ਨੇਪਾਲ ਦੇ ਪ੍ਰਧਾਨ ਮੰਤਰੀ ਸ਼ੇਰ ਬਹਾਦੁਰ ਦੇਉਬਾ ਨਾਲ ਵੀ ਮੁਲਾਕਾਤ ਕਰਨਗੇ। ਪ੍ਰਧਾਨ ਮੰਤਰੀ ਮੋਦੀ ਬੁੱਧ ਪੂਰਨਿਮਾ ਦੇ ਮੌਕੇ ‘ਤੇ ਬੁੱਧ ਕਲਚਰ ਐਂਡ ਹੈਰੀਟੇਜ ਸੈਂਟਰ ਦਾ ਨੀਂਹ ਪੱਥਰ ਰੱਖਣ ਲਈ ਆਯੋਜਿਤ ਸਮਾਰੋਹ ‘ਚ ਹਿੱਸਾ ਲੈਣਗੇ।

ਤੈਅ ਪ੍ਰੋਗਰਾਮ ਮੁਤਾਬਕ ਪ੍ਰਧਾਨ ਮੰਤਰੀ ਮੋਦੀ ਵਿਸ਼ਵ ਵਿਰਾਸਤੀ ਸਥਾਨ ਲੁੰਬਿਨੀ ਵਿਖੇ ਬੁੱਧ ਜਯੰਤੀ ਪ੍ਰੋਗਰਾਮ ‘ਚ ਸ਼ਿਰਕਤ ਕਰਨਗੇ। ਇਸ ਦੌਰਾਨ ਉਹ ਬੁੱਧ ਸਰਕਟ ਭਾਈਵਾਲੀ ਅਤੇ ਮਹੱਤਵਪੂਰਨ ਪ੍ਰਾਜੈਕਟਾਂ ਦਾ ਐਲਾਨ ਕਰ ਸਕਦੇ ਹਨ। ਪ੍ਰਸਤਾਵਿਤ ਯੋਜਨਾ ਤਹਿਤ ਭਾਰਤ ਦੀ ਮਦਦ ਨਾਲ ਕੁਸ਼ੀਨਗਰ ਅਤੇ ਲੁੰਬਿਨੀ ਵਿਚਕਾਰ ਰੇਲਵੇ ਲਾਈਨ ਵਿਛਾਈ ਜਾਣੀ ਹੈ। ਨਾਲ ਹੀ ਭਾਰਤੀ ਬੋਧੀ ਸਥਾਨਾਂ ਨੂੰ ਕਪਿਲਵਾਸਤੂ ਅਤੇ ਲੁੰਬਿਨੀ ਨਾਲ ਸੜਕ ਮਾਰਗ ਨਾਲ ਜੋੜਿਆ ਜਾਣਾ ਹੈ। ਇਨ੍ਹਾਂ ਪ੍ਰਾਜੈਕਟਾਂ ‘ਤੇ ਭਾਰਤ ਅਤੇ ਨੇਪਾਲ ਵਿਚਾਲੇ ਗੱਲਬਾਤ ਚੱਲ ਰਹੀ ਹੈ।

ਪ੍ਰਧਾਨ ਮੰਤਰੀ ਮੋਦੀ ਭਗਵਾਨ ਬੁੱਧ ਦੀ ਜਨਮ ਭੂਮੀ ਲੁੰਬਿਨੀ ਤੋਂ ਦੁਨੀਆ ਨੂੰ ਸ਼ਾਂਤੀ ਦਾ ਸੰਦੇਸ਼ ਦੇਣਗੇ। ਇਸ ਮੌਕੇ ਪ੍ਰਧਾਨ ਮੰਤਰੀ ਬੋਧੀ ਤੀਰਥ ਸਥਾਨਾਂ ਨੂੰ ਰੇਲ ਅਤੇ ਸੜਕ ਰਾਹੀਂ ਜੋੜਨ ਦੀ ਯੋਜਨਾ ਦਾ ਐਲਾਨ ਕਰ ਸਕਦੇ ਹਨ। ਭਾਰਤ ਦੇ ਪ੍ਰਧਾਨ ਮੰਤਰੀ ਦੀ ਨੇਪਾਲ ਯਾਤਰਾ ਨੂੰ ਦੋਵਾਂ ਦੇਸ਼ਾਂ ਦੇ ਸਬੰਧਾਂ ਨੂੰ ਹੋਰ ਗੂੜ੍ਹਾ ਕਰਨ ਦੀ ਦਿਸ਼ਾ ‘ਚ ਬਹੁਤ ਮਹੱਤਵਪੂਰਨ ਮੰਨਿਆ ਜਾ ਰਿਹਾ ਹੈ। ਪ੍ਰਧਾਨ ਮੰਤਰੀ ਮੋਦੀ ਕਰੀਬ ਚਾਰ ਸਾਲ ਬਾਅਦ ਨੇਪਾਲ ਦੌਰਾ ਕਰ ਰਹੇ ਹਨ।

 

ਅਸਾਮ ‘ਚ ਹੜ੍ਹ ਕਾਰਨ 7 ਜ਼ਿਲ੍ਹਿਆਂ ਦੇ ਲੋਕ ਹੋਏ ਪ੍ਰਭਾਵਿਤ, 3 ਲੋਕਾਂ ਦੀ ਮੌਤ

0

ਅਸਾਮ ‘ਚ ਭਾਰੀ ਮੀਂਹ ਕਾਰਨ ਉਥੋਂ ਦੇ ਲੋਕਾਂ ਨੂੰ ਭਾਰੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਕ ਅਧਿਕਾਰਤ ਬਿਆਨ ਅਨੁਸਾਰ ਉੱਤਰ-ਪੂਰਬੀ ਰਾਜ ਅਸਾਮ ਵਿੱਚ ਹੜ੍ਹਾਂ ਕਾਰਨ ਸੱਤ ਜ਼ਿਲ੍ਹਿਆਂ ਵਿੱਚ ਕਰੀਬ 57,000 ਲੋਕਾਂ ਦੀ ਜ਼ਿੰਦਗੀ ਪ੍ਰਭਾਵਿਤ ਹੋਈ ਹੈ। ਅੰਕੜਿਆਂ ਤੋਂ ਇਹ ਵੀ ਪਤਾ ਚੱਲਦਾ ਹੈ ਕਿ 15 ਮਾਲ ਡਵੀਜ਼ਨਾਂ ਦੇ ਕਰੀਬ 222 ਪਿੰਡ ਹੜ੍ਹਾਂ ਦੀ ਇਸ ਲਹਿਰ ਨਾਲ ਪ੍ਰਭਾਵਿਤ ਹੋਏ ਹਨ ਅਤੇ ਲਗਪਗ 10321.44 ਹੈਕਟੇਅਰ ਵਾਹੀਯੋਗ ਜ਼ਮੀਨ ਹੜ੍ਹ ਦੇ ਪਾਣੀ ਵਿੱਚ ਡੁੱਬ ਗਈ ਹੈ।ਅਸਾਮ ਵਿੱਚ ਇਸ ਕੁਦਰਤੀ ਆਫ਼ਤ ਦੌਰਾਨ ਇਕ ਬੱਚੇ ਸਮੇਤ ਤਿੰਨ ਲੋਕਾਂ ਦੀ ਮੌਤ ਹੋ ਗਈ। ਹੜ੍ਹ ਕਾਰਨ ਇਨਸਾਨਾਂ ਤੋਂ ਇਲਾਵਾ 1,434 ਜਾਨਵਰ ਵੀ ਪ੍ਰਭਾਵਿਤ ਹੋਏ ਹਨ ਤੇ ਹੁਣ ਤਕ ਕੁੱਲ 202 ਘਰ ਨੁਕਸਾਨੇ ਗਏ ਹਨ।

ਸੈਨਾ, ਅਰਧ ਸੈਨਿਕ ਬਲਾਂ, ਐਸਡੀਆਰਐਫ, ਫਾਇਰ ਅਤੇ ਐਮਰਜੈਂਸੀ ਸੇਵਾਵਾਂ ਦੁਆਰਾ ਰਾਜ ਦੇ ਹੜ੍ਹ ਪ੍ਰਭਾਵਿਤ ਖੇਤਰਾਂ ਵਿੱਚ ਬਚਾਅ ਅਤੇ ਰਾਹਤ ਕਾਰਜ ਕੀਤੇ ਗਏ। ਹੋਜਈ, ਲਖੀਮਪੁਰ ਅਤੇ ਨਗਾਓਂ ਜ਼ਿਲ੍ਹਿਆਂ ਵਿੱਚ ਕਈ ਸੜਕਾਂ, ਪੁਲ ਅਤੇ ਸਿੰਚਾਈ ਨਹਿਰਾਂ ਨੂੰ ਨੁਕਸਾਨ ਪਹੁੰਚਿਆ ਹੈ। ਹੜ੍ਹ ਕਾਰਨ ਕਈ ਥਾਵਾਂ ‘ਤੇ ਜ਼ਮੀਨ ਖਿਸਕਣ ਦੀਆਂ ਘਟਨਾਵਾਂ ਵੀ ਵਾਪਰ ਰਹੀਆਂ ਹਨ। ਸ਼ਨਿਚਰਵਾਰ ਨੂੰ ਦੀਮਾ ਹਸਾਓ ਜ਼ਿਲ੍ਹੇ ਦੇ 12 ਪਿੰਡਾਂ ਵਿੱਚ ਜ਼ਮੀਨ ਖਿਸਕਣ ਦੀ ਘਟਨਾ ਵਾਪਰੀ। ਭਾਰੀ ਢਿੱਗਾਂ ਡਿੱਗਣ ਤੇ ਪਾਣੀ ਭਰਨ ਕਾਰਨ ਪਹਾੜੀ ਖੇਤਰ ਵਿੱਚ ਰੇਲ ਪਟੜੀਆਂ, ਪੁਲਾਂ ਤੇ ਸੜਕੀ ਸੰਚਾਰ ਨੂੰ ਭਾਰੀ ਨੁਕਸਾਨ ਪਹੁੰਚਿਆ ਹੈ।

ਰੇਲਵੇ ਨੇ ਹਵਾਈ ਸੈਨਾ, ਨੈਸ਼ਨਲ ਡਿਜ਼ਾਸਟਰ ਰਿਸਪਾਂਸ ਫੋਰਸ (ਐਨਡੀਆਰਐਫ) ਅਸਾਮ ਰਾਈਫਲਜ਼ ਤੇ ਸਥਾਨਕ ਲੋਕਾਂ ਦੀ ਮਦਦ ਨਾਲ ਵੱਡੇ ਪੱਧਰ ‘ਤੇ ਨਿਕਾਸੀ ਮੁਹਿੰਮ ਸ਼ੁਰੂ ਕੀਤੀ ਹੈ। ਇੱਕ ਬਿਆਨ ਵਿੱਚ ਰੇਲਵੇ ਨੇ ਕਿਹਾ ਕਿ ਡਿਟੋਕਚੇਰਾ ਸਟੇਸ਼ਨ ‘ਤੇ ਫਸੇ ਲਗਪਗ 1,245 ਰੇਲ ਯਾਤਰੀਆਂ ਨੂੰ ਬਦਰਪੁਰ ਅਤੇ ਸਿਲਚਰ ਲਿਆਂਦਾ ਗਿਆ ਹੈ ਅਤੇ ਭਾਰਤੀ ਹਵਾਈ ਸੈਨਾ ਦੁਆਰਾ 119 ਯਾਤਰੀਆਂ ਨੂੰ ਸਿਲਚਰ ਪਹੁੰਚਾਇਆ ਗਿਆ ਹੈ। ਦੱਸ ਦਈਏ ਕਿ ਫਸੇ ਹੋਏ ਯਾਤਰੀਆਂ ਨੂੰ ਬਚਾਉਣ ਦੀ ਕੋਸ਼ਿਸ਼ ਵਿੱਚ, ਰੇਲਵੇ ਹਰ ਯਾਤਰੀ ਲਈ ਸਫਾਈ ਅਤੇ ਮੈਡੀਕਲ ਸੁਵਿਧਾਵਾਂ ਨੂੰ ਯਕੀਨੀ ਬਣਾ ਰਿਹਾ ਹੈ।

 

ਪੰਜਾਬੀ ਸਿੱਖ ਨੌਜਵਾਨ ਨੂੰ ਅਮਰੀਕਾ ‘ਚ ਮਿਲਿਆ ਢਾਈ ਲੱਖ ਡਾਲਰ ਦਾ ਇਨਾਮ, ਜਾਣੋ ਕਿਉਂ ?

0

ਅਮਰੀਕਾ ਦੇ ਵਿੱਚ ਇੱਕ ਪੰਜਾਬੀ ਸਿੱਖ ਨੌਜਵਾਨ ਨੂੰ ਇੱਕ ਵੱਡੀ ਰਕਮ ਇਨਾਮ ਵਜੋਂ ਮਿਲੀ ਹੈ। ਜਾਣਕਾਰੀ ਅਨੁਸਾਰ ਸਥਾਨਿਕ ਜੈਕਾਰਾ ਮੂਵਮੈਂਟ ਸੰਸਥਾ ਦੇ ਮੋਢੀ ਮੈਂਬਰਾਂ ਚੋ ਇੱਕ ਹੋਣਹਾਰ ਪੰਜਾਬੀ ਚੋਬਰ ਨੈਂਣਦੀਪ ਸਿੰਘ ਚੰਨ ਨੂੰ ਕਮਿਉਂਨਟੀ ਲਈ ਕੀਤੇ ਚੰਗੇ ਕਾਰਜਾਂ ਕਰਕੇ ਜੇਮਜ਼ ਅਰਵਾਈਨ ਫਾਊਡੇਸ਼ਨ ਨੇ ਢਾਈ ਲੱਖ ਅਮੈਰਕਿਨ ਡਾਲਰ ਦਾ ਇਨਾਮ ਗਰਾਂਟ ਦੇ ਰੂਪ ਵਿੱਚ ਦਿੱਤਾ ਹੈ। ਜੈਕਾਰਾ ਮੂਵਮੈਂਟ ਸੰਨ 2000 ਵਿੱਚ ਹੋਂਦ ਵਿੱਚ ਆਈ ਸੀ ਅਤੇ ਓਦੋਂ ਤੋ ਲੈਕੇ ਅਮਰੀਕਾ ਦੇ ਵੱਖੋ ਵੱਖ ਸ਼ਹਿਰਾਂ ਵਿੱਚ ਪੰਜਾਬੀ ਬੱਚਿਆ ਨੂੰ ਸਾਡੇ ਧਰਮ, ਵਿਰਸੇ, ਐਜੂਕੇਸ਼ਨ ਸਬੰਧੀ ਜਾਗਰੂਕ ਕਰਦੀ ਆ ਰਹੀ ਹੈ।

ਜੈਕਾਰਾ ਮੂਵਮੈਂਟ ਸੰਸਥਾ ਨੇ ਚੰਗੇ ਲੀਡਰ ਵੀ ਪੈਦਾ ਕੀਤੇ ਹਨ। ਨੈਂਣਦੀਪ ਸਿੰਘ ਚੰਨ ਜਿਹੜੇ ਕਿ ਫਰਿਜ਼ਨੋ ਸਕੂਲ ਬੋਰਡ ਦੇ ਟਰੱਸਟੀ ਵੀ ਹਨ। ਉਹਨਾਂ ਅਤੇ ਜੈਕਾਰਾ ਮੂਵਮੈਂਟ ਦੇ ਬਾਕੀ ਸਾਥੀਆ ਦੀ ਮਿਹਨਤ ਸਦਕਾ ਫਰਿਜ਼ਨੋ ਦਾ ਸ਼ਹੀਦ ਜਸਵੰਤ ਸਿੰਘ ਖਾਲੜਾ ਪਾਰਕ ਬਣਾਇਆ ਗਿਆ ਸੀ। ਨੈਂਣਦੀਪ ਸਿੰਘ ਚੰਨ ਦੀ ਮਿਹਨਤ ਸਦਕਾ ਇਸ ਪਾਰਕ ਨੂੰ ਖ਼ੂਬਸੂਰਤ ਬਣਾਉਣ ਦਾ ਕੰਮ ਲਗਾਤਾਰ ਜਾਰੀ ਹੈ।

ਪਿਛਲੇ ਹਫ਼ਤੇ ਪਾਰਕ ਦੀ ਕੰਧ ਤੇ ਸ਼ਹੀਦ ਜਸਵੰਤ ਸਿੰਘ ਖਾਲੜਾ ਦੀ ਤਸਵੀਰ ਹੋਰ ਨਾਮਵਰ ਸ਼ਖ਼ਸੀਅਤਾਂ ਦੇ ਵਿਚਕਾਰ ਬਣਾਈ ਗਈ। ਇਨ੍ਹਾਂ ਸਾਰੇ ਕੰਮਾਂ ਕਰਕੇ ਨੈਂਣਦੀਪ ਸਿੰਘ ਚੰਨ ਦੀ ਹਰ ਪਾਸੇ ਚਰਚਾ ਹੈ। ਅਤੇ ਹਰਕੋਈ ਨੈਂਣਦੀਪ ਸਿੰਘ ਚੰਨ ਦੀ ਤਰੀਫ਼ ਕਰ ਰਿਹਾ ਹੈ। ਪੰਜਾਬੀ ਕਮਿਉਂਨਟੀ ਨੈਂਣਦੀਪ ਸਿੰਘ ਚੰਨ ਵਿੱਚੋਂ ਫਰਿਜ਼ਨੋ ਦੇ ਵੱਡੇ ਪੰਜਾਬੀ ਲੀਡਰ ਦੀ ਝਲਕ ਦੇਖ ਰਹੀ ਹੈ ।

ਅੱਜ CM ਮਾਨ ਲਾਉਣਗੇ ਜਨਤਾ ਦਰਬਾਰ, ਆਮ ਜਨਤਾ ਦੀਆਂ ਸਮੱਸਿਆਵਾਂ ਜਾਣਗੀਆਂ ਸੁਣੀਆਂ

0

ਪੰਜਾਬ ‘ਚ ਆਪ ਸਰਕਾਰ ਦੇ ਅੱਜ ਦੋ ਮਹੀਨੇ ਪੂਰੇ ਹੋ ਗਏ ਹਨ। ਇਸ ਮੌਕੇ ਮੁੱਖ ਮੰਤਰੀ ਭਗਵੰਤ ਮਾਨ ਅੱਜ ਪੰਜਾਬ ਭਵਨ ਵਿਖੇ 11 ਵਜੇ ਜਨਤਾ ਦਰਬਾਰ ਲਾਉਣਗੇ। ਇਸ ਮੌਕੇ ਉੱਚ ਅਧਿਕਾਰੀ ਅਤੇ ਮੰਤਰੀ ਵੀ ਮੌਜੂਦ ਰਹਿਣਗੇ। ਆਮ ਜਨਤਾ ਦੀ ਸਮੱਸਿਆਵਾਂ ਸੁਣੀਆਂ ਜਾਣਗੀਆਂ ਅਤੇ ਉਨ੍ਹਾਂ ਨੂੰ ਮੌਕੇ ’ਤੇ ਹੱਲ ਕਰਨ ਦੀ ਕੋਸ਼ਿਸ਼ ਕੀਤੀ ਜਾਵੇਗੀ।

ਇਸ ਲੋਕ ਦਰਬਾਰ ਵਿੱਚ ਜਿਥੇ ਮੌਕੇ ਤੇ ਵੱਖ ਵੱਖ ਵਿਭਾਗਾਂ ਦੇ ਅਧਿਕਾਰੀ ਮੌਜੂਦ ਰਹਿਣਗੇ ਅਤੇ ਨਾਲ ਹੀ ਕਿਹਾ ਜਾ ਰਿਹਾ ਕਿ ਮੌਕੇ ਤੇ ਹੀ ਲੋਕਾਂ ਦੇ ਮਸਲਿਆਂ ਦਾ ਹੱਲ ਕਰਨ ਦੀ ਕੋਸਿਸ਼ ਵੀ ਕਰਨਗੇ।

ਦੱਸਣਾ ਬਣਦਾ ਹੈ ਕਿ ਆਪ ਸਰਕਾਰ ਦਾ ਇਹ ਪਹਿਲਾਂ ਸੂਬਾ ਪੱਧਰੀ ਲੋਕ ਦਰਬਾਰ ਹੈ, ਜਿਸ ਵਿੱਚ ਸੀਐਮ ਮਾਨ ਖ਼ੁਦ ਆਮ ਲੋਕਾਂ ਦੀਆਂ ਮੁਸ਼ਕਲਾਂ ਸੁਨਣ ਪਹੁੰਚ ਰਹੇ ਹਨ।

ਭਾਰਤ ਦੀ ਬੈਡਮਿੰਟਨ ਟੀਮ ਨੇ ਰਚਿਆ ਇਤਿਹਾਸ, ਪਹਿਲੀ ਵਾਰ ਜਿੱਤਿਆ ਥਾਮਸ ਕੱਪ, PM ਮੋਦੀ ਨੇ ਦਿੱਤੀ ਵਧਾਈ

0

ਥਾਮਸ ਕੱਪ ਬੈਡਮਿੰਟਨ ਟੂਰਨਾਮੈਂਟ ਵਿੱਚ ਟੀਮ ਇੰਡੀਆ ਨੇ ਇਤਿਹਾਸ ਰਚ ਦਿੱਤਾ ਹੈ। ਟੀਮ ਨੇ ਫਾਈਨਲ ਵਿੱਚ ਜਿੱਤ ਦਰਜ ਕਰਕੇ ਪਹਿਲੀ ਵਾਰ ਸੋਨ ਤਗ਼ਮਾ ਜਿੱਤਿਆ। ਭਾਰਤ ਨੇ ਇੰਡੋਨੇਸ਼ੀਆ ਖ਼ਿਲਾਫ਼ ਮੈਚ ਵਿੱਚ 3-0 ਦੀ ਅਜੇਤੂ ਬੜ੍ਹਤ ਬਣਾ ਲਈ ਹੈ। ਉਸਨੇ 14 ਸਾਲ ਦੀ ਡਿਫੈਂਡਿੰਗ ਚੈਂਪੀਅਨ ਨੂੰ ਹਰਾਇਆ। ਪਹਿਲੇ ਮੈਚ ਵਿੱਚ ਲਕਸ਼ਯ ਸੇਨ ਨੇ ਐਂਥਨੀ ਸਿਨਿਸੁਕਾ ਨੂੰ 8-21, 21-17, 21-16 ਨਾਲ ਹਰਾਇਆ। ਦੂਜੇ ਮੈਚ ਵਿੱਚ ਸਾਤਵਿਕਸਾਈਰਾਜ ਰੈਂਕੀਰੈੱਡੀ ਅਤੇ ਚਿਰਾਗ ਸ਼ੈਟੀ ਦੀ ਡਬਲਜ਼ ਜੋੜੀ ਨੇ 18-21, 23-21, 21-19 ਨਾਲ ਜਿੱਤ ਦਰਜ ਕੀਤੀ। ਤੀਜਾ ਮੈਚ ਸਿੰਗਲਜ਼ ਵਿੱਚ ਕਿਦਾਂਬੀ ਸ੍ਰੀਕਾਂਤ ਅਤੇ ਜੋਨਾਥਨ ਕ੍ਰਿਸਟੀ ਵਿਚਾਲੇ ਖੇਡਿਆ ਗਿਆ। ਜਿਸ ਵਿੱਚ ਕਿਦਾਂਬੀ ਨੇ ਕ੍ਰਿਸਟੀ ਨੂੰ 21-15, 23-21 ਨਾਲ ਹਰਾਇਆ। ਟੀਮ ਇੰਡੀਆ ਨੇ ਮਲੇਸ਼ੀਆ ਅਤੇ ਡੈਨਮਾਰਕ ਨੂੰ ਹਰਾ ਕੇ ਪਹਿਲੀ ਵਾਰ ਫਾਈਨਲ ਵਿੱਚ ਥਾਂ ਬਣਾਈ ਹੈ। ਭਾਰਤੀ ਟੀਮ ਵਿੱਚ ਮੱਧ ਪ੍ਰਦੇਸ਼ ਦੇ ਧਾਰ ਦਾ ਪ੍ਰਿਯਾਂਸ਼ੂ ਰਾਜਾਵਤ ਵੀ ਸ਼ਾਮਲ ਹੈ।

ਖੇਡ ਮੰਤਰਾਲੇ ਨੇ ਥਾਮਸ ਕੱਪ ਜੇਤੂ ਟੀਮ ਨੂੰ 1 ਕਰੋੜ ਰੁਪਏ ਦੇਣ ਦਾ ਐਲਾਨ ਕੀਤਾ ਹੈ। ਇਸ ਦੇ ਨਾਲ ਹੀ ਪੀਐਮ ਮੋਦੀ ਨੇ ਵੀ ਜੇਤੂ ਟੀਮ ਨੂੰ ਵਧਾਈ ਦਿੱਤੀ। ਉਨ੍ਹਾਂ ਨੇ ਟਵੀਟ ਕਰਕੇ ਲਿਖਿਆ ਕਿ ਪੂਰਾ ਦੇਸ਼ ਭਾਰਤ ਦੇ ਥਾਮਸ ਕੱਪ ਜਿੱਤਣ ਨੂੰ ਲੈ ਕੇ ਉਤਸ਼ਾਹਿਤ ਹੈ। ਸਾਡੀ ਕੁਸ਼ਲ ਟੀਮ ਨੂੰ ਵਧਾਈ ਅਤੇ ਉਨ੍ਹਾਂ ਦੇ ਭਵਿੱਖ ਦੇ ਯਤਨਾਂ ਲਈ ਸ਼ੁਭਕਾਮਨਾਵਾਂ। ਇਹ ਜਿੱਤ ਆਉਣ ਵਾਲੇ ਖਿਡਾਰੀਆਂ ਨੂੰ ਪ੍ਰੇਰਿਤ ਕਰੇਗੀ।

CM ਭਗਵੰਤ ਮਾਨ ਨੇ ਪਾਕਿਸਤਾਨ ’ਚ ਹੋਏ ਦੋ ਸਿੱਖਾਂ ਦੇ ਕਤਲ ਦੀ ਕੀਤੀ ਸਖ਼ਤ ਨਿੰਦਾ, ਵਿਦੇਸ਼ ਮੰਤਰੀ ਨੂੰ ਕੀਤੀ ਇਹ ਅਪੀਲ

0

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਪਾਕਿਸਤਾਨ ਦੇ ਪੇਸ਼ਾਵਰ ’ਚ ਦੋ ਸਿੱਖ ਦੁਕਾਨਦਾਰਾਂ ਰਣਜੀਤ ਸਿੰਘ ਅਤੇ ਕੁਲਜੀਤ ਸਿੰਘ ਨੂੰ ਗੋਲੀਆਂ ਮਾਰ ਕੇ ਕਤਲ ਕੀਤੇ ਜਾਣ ਦੀ ਘਟਨਾ ‘ਤੇ ਡੂੰਘਾ ਦੁੱਖ ਪ੍ਰਗਟ ਕੀਤਾ ਹੈ। ਮਾਨ ਨੇ ਕਿਹਾ ਕੇ ਪਾਕਿਸਤਾਨ ਦੇ ਪੇਸ਼ਾਵਰ ‘ਚ 2 ਸਿੱਖ ਨੌਜਵਾਨ ਵੀਰਾਂ ਦੀ ਬੇਰਹਿਮੀ ਨਾਲ ਕਤਲ ਦੀ ਘਟਨਾ ਬੜੀ ਮੰਦਭਾਗੀ ਹੈ।

ਉਨ੍ਹਾਂ ਨੇ ਕਿਹਾ ਕਿ “ਮੈਂ ਸਾਡੇ ਵਿਦੇਸ਼ ਮੰਤਰੀ ਨੂੰ ਬੇਨਤੀ ਕਰਦਾ ਹਾਂ ਕਿ ਉਹ ਪਾਕਿਸਤਾਨ ‘ਚ ਰਹਿ ਰਹੇ ਘੱਟ ਗਿਣਤੀ ਹਿੰਦੂ ਅਤੇ ਸਿੱਖਾਂ ਦੀ ਸੁਰੱਖਿਆ ਲਈ ਪਾਕਿਸਤਾਨ ਸਰਕਾਰ ਨਾਲ ਗੱਲਬਾਤ ਕਰ ਹਿੰਦੂ ਤੇ ਸਿੱਖ ਪਰਿਵਾਰਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਏ।

ਤ੍ਰਿਪੁਰਾ ਦੇ ਨਵੇਂ ਮੁੱਖ ਮੰਤਰੀ ਮਾਣਿਕ ਸਾਹਾ ਨੂੰ PM ਮੋਦੀ ਨੇ ਦਿੱਤੀ ਵਧਾਈ

0

ਮਾਣਿਕ ਸਾਹਾ ਨੇ ਤ੍ਰਿਪੁਰਾ ਦੇ ਨਵੇਂ ਮੁੱਖ ਮੰਤਰੀ ਦੇ ਤੌਰ ’ਤੇ ਅੱਜ ਸਹੁੰ ਚੁੱਕੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਉਨ੍ਹਾਂ ਨੂੰ ਤ੍ਰਿਪੁਰਾ ਦੇ ਨਵੇਂ ਮੁੱਖ ਮੰਤਰੀ ਬਣਨ ‘ਤੇ ਵਧਾਈ ਦਿੱਤੀ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਭਰੋਸਾ ਜਤਾਇਆ ਕਿ ਸਾਹਾ ਸੂਬੇ ਦੀ ਵਿਕਾਸ ਯਾਤਰਾ ਵਿਚ ਹੋਰ ਨਵੇਂ ਯਤਨ ਕਰਨਗੇ।ਦੱਸ ਦੇਈਏ ਕਿ ਸਾਹਾ ਨੇ ਐਤਵਾਰ ਯਾਨੀ ਕਿ ਅੱਜ ਸਵੇਰੇ ਮੁੱਖ ਮੰਤਰੀ ਅਹੁਦੇ ਦੀ ਸਹੁੰ ਚੁੱਕੀ। ਰਾਜਪਾਲ ਐੱਸ. ਐੱਨ. ਆਰੀਆ ਨੇ ਅਗਰਤਲਾ ਸਥਿਤ ਰਾਜਭਵਨ ’ਚ ਉਨ੍ਹਾਂ ਨੂੰ ਨਵੇਂ ਮੁੱਖ ਮੰਤਰੀ ਵਜੋਂ ਸਹੁੰ ਚੁਕਾਈ।

ਪ੍ਰਧਾਨ ਮੰਤਰੀ ਮੋਦੀ ਨੇ ਟਵੀਟ ਕੀਤਾ, ‘‘ਤ੍ਰਿਪੁਰਾ ਦੇ ਮੁੱਖ ਮੰਤਰੀ ਦੇ ਤੌਰ ’ਤੇ ਸਹੁੰ ਚੁੱਕਣ ’ਤੇ ਡਾ. ਮਾਣਿਕ ਨੂੰ ਵਧਾਈ। ਉਨ੍ਹਾਂ ਦੇ ਲਾਭਦਾਇਕ ਕਾਰਜਕਾਲ ਲਈ ਸ਼ੁੱਭਕਾਮਨਾਵਾਂ। ਮੈਨੂੰ ਭਰੋਸਾ ਹੈ ਕਿ ਉਹ ਤ੍ਰਿਪੁਰਾ ਦੀ ਵਿਕਾਸ ਯਾਤਰਾ ’ਚ ਨਵੇਂ ਬਦਲ ਜੋੜਨਗੇ, ਜਿਸ ਦੀ ਸ਼ੁਰੂਆਤ ਸਾਲ 2018 ’ਚ ਹੋਈ ਸੀ।

ਨੌਜਵਾਨਾਂ ਲਈ ਸੁਨਹਿਰੀ ਮੌਕਾ! ਰੇਲਵੇ ਵਿਭਾਗ ‘ਚ ਨਿਕਲੀਆਂ ਨੌਕਰੀਆਂ, ਜਲਦ ਕਰੋ ਅਪਲਾਈ

0

ਰੇਲਵੇ ਵਿੱਚ ਨੌਕਰੀਆਂ ਦੀ ਭਾਲ ਕਰਨ ਵਾਲੇ ਉਮੀਦਵਾਰਾਂ ਲਈ ਬਹੁਤ ਚੰਗੀ ਖ਼ਬਰ ਹੈ। ਰੇਲਵੇ ਵਿਭਾਗ ਵਲੋਂ ਨੌਕਰੀਆਂ ਕੱਢੀਆਂ ਗਈਆਂ ਹਨ। SECR ਨਾਗਪੁਰ ਡਿਵੀਜ਼ਨ ਨੇ ਟਰੇਡ ਅਪ੍ਰੈਂਟਿਸ ਦੀਆਂ ਅਸਾਮੀਆਂ ਲਈ ਅਰਜ਼ੀਆਂ ਮੰਗੀਆਂ ਹਨ। ਜਿਸ ਲਈ ਰੇਲਵੇ ਵੱਲੋਂ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਗਿਆ ਹੈ। ਇਸ ਲਈ ਚਾਹਵਾਨ ਉਮੀਦਵਾਰ ਇਸ ਨੌਕਰੀ ਲਈ ਅਪਲਾਈ ਕਰ ਸਕਦੇ ਹਨ। ਅਰਜ਼ੀ ਦੀ ਆਖਰੀ ਮਿਤੀ 3 ਜੂਨ 2022 ਰੱਖੀ ਗਈ ਹੈ। ਅਰਜ਼ੀ ਦੀ ਪ੍ਰਕਿਰਿਆ ਆਨਲਾਈਨ ਰਾਹੀਂ ਵੀ ਕੀਤੀ ਜਾ ਸਕਦੀ ਹੈ

ਸਾਊਥ ਈਸਟ ਸੈਂਟਰਲ ਰੇਲਵੇ ਨਾਗਪੁਰ ਡਿਵੀਜ਼ਨ ਟਰੇਡ ਅਪ੍ਰੈਂਟਿਸ ਦੀਆਂ 1044 ਅਸਾਮੀਆਂ ਲਈ ਅਰਜ਼ੀਆਂ ਮੰਗ ਰਿਹਾ ਹੈ। ਨਾਗਪੁਰ ਡਿਵੀਜ਼ਨ ਲਈ 980 ਅਤੇ ਮੋਤੀਬਾਗ ਵਰਕਸ਼ਾਪ ਨਾਗਪੁਰ ਲਈ 64 ਅਸਾਮੀਆਂ ਹਨ। ਅਪਲਾਈ ਕਰਨ ਦੀ ਆਖ਼ਰੀ ਤਰੀਕ 3 ਜੂਨ ਹੈ ਪਰ ਰੇਲਵੇ ਵੱਲੋਂ ਕਿਹਾ ਗਿਆ ਹੈ ਕਿ ਇਸ ਦਾ ਇੰਤਜ਼ਾਰ ਕੀਤੇ ਬਿਨਾਂ ਸਮੇਂ ਤੋਂ ਪਹਿਲਾਂ ਅਪਲਾਈ ਕਰੋ।

ਬਿਨੈ-ਪੱਤਰ ਦੀ ਪ੍ਰਕਿਰਿਆ ਪੂਰੀ ਹੋਣ ਤੋਂ ਬਾਅਦ ਮੈਰਿਟ ਸੂਚੀ ਦੇ ਆਧਾਰ ‘ਤੇ ਉਮੀਦਵਾਰਾਂ ਦੀ ਚੋਣ ਕੀਤੀ ਜਾਵੇਗੀ। ਜਾਣਕਾਰੀ ਅਨੁਸਾਰ ਅਹੁਦਿਆਂ ਲਈ ਜ਼ਰੂਰੀ ਯੋਗਤਾ 10ਵੀਂ ਪਾਸ ਹੋਣੀ ਚਾਹੀਦੀ ਹੈ। ਇਸ ਦੇ ਨਾਲ ਹੀ ਜਿਨ੍ਹਾਂ ਉਮੀਦਵਾਰਾਂ ਨੇ ਆਈ.ਟੀ.ਆਈ ਸਿਖਲਾਈ ਪੂਰੀ ਕੀਤੀ ਹੈ, ਉਹ ਅਪਲਾਈ ਕਰ ਸਕਦੇ ਹਨ। ਇਸ ਦੇ ਨਾਲ ਹੀ ਜਿਹੜੇ ਨੋਟੀਫਾਈਡ ਕੋਡ ਵਿੱਚ ਨੈਸ਼ਨਲ ਕੌਂਸਲ ਫਾਰ ਵੋਕੇਸ਼ਨਲ ਟਰੇਨਿੰਗ ਦੁਆਰਾ ਰਾਸ਼ਟਰੀ ਵਪਾਰ ਸਰਟੀਫਿਕੇਟ ਲਈ ਯੋਗ ਹਨ, ਉਨ੍ਹਾਂ ਨੂੰ ਅਪਲਾਈ ਕਰਨਾ ਚਾਹੀਦਾ ਹੈ।

ਇਸ ਲਈ ਉਮਰ ਹੱਦ 15 ਤੋਂ 24 ਸਾਲ ਰੱਖੀ ਗਈ ਹੈ। ਉਮੀਦਵਾਰਾਂ ਦੀ ਚੋਣ ਮੈਰਿਟ ਦੇ ਆਧਾਰ ‘ਤੇ ਕੀਤੀ ਜਾਵੇਗੀ। ਨਾਲ ਹੀ ਇਹ ਵੀ ਦੱਸਿਆ ਗਿਆ ਹੈ ਕਿ ਭਰਤੀ ਨਾਲ ਜੁੜੀ ਕਿਸੇ ਵੀ ਜਾਣਕਾਰੀ ਲਈ ਤੁਸੀਂ ਅਧਿਕਾਰਤ ਵੈੱਬਸਾਈਟ ‘ਤੇ ਜਾ ਸਕਦੇ ਹੋ।