Home Blog Page 2064

ਕਿਹੜੇ ਜ਼ਿਲ੍ਹੇ ਦਾ ਹੈ ਇਹ ਜੇ.ਈ? ਫੜ੍ਹਿਆ ਗਿਆ ਗਰੋਹ ਦੇ ਨਾਲ, ਸਕੀਮ ਹੋ ਗਈ ਫੇਲ੍ਹ

0

ਫ਼ਤਹਿਗੜ੍ਹ ਸਾਹਿਬ ਪੁਲਿਸ ਨੇ ਡਾਕੇ ਮਾਰਨ ਵਾਲੇ ਇੱਕ ਗਿਰੋਹ ਦਾ ਪਰਦਾਫਾਸ਼ ਕੀਤਾ। ਜਿਸ ਦੇ ਛੇ ਮੈਂਬਰਾਂ ਨੂੰ ਨਜਾਇਜ਼ ਅਸਲੇ ਸਮੇਤ ਕਾਬੂ ਕੀਤਾ ਗਿਆ। ਹੈਰਾਨੀ ਦੀ ਗੱਲ ਇਹ ਹੈ ਕਿ ਇਹਨਾਂ ਮੈਂਬਰਾਂ ‘ਚ ਪੰਚਾਇਤੀ ਮਹਿਕਮੇ ਦਾ ਮੌਜੂਦਾ ਸਕੱਤਰ ਵੀ ਸ਼ਾਮਲ ਹੈ, ਜਿਸ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਆਪਣੇ ਮਹਿਕਮੇ ਦੇ ਹੀ ਇੱਕ ਜੇ.ਈ ਦੇ ਘਰ ਡਾਕਾ ਮਾਰਨ ਦੀ ਵਿਉਂਤ ਬਣਾਈ ਸੀ। ਇਸ ਦੇ ਨਾਲ ਹੀ ਪੁਲਿਸ ਨੇ ਸਬੰਧਿਤ ਜੇ.ਈ ਦੇ ਘਰੋਂ 42 ਲੱਖ 61 ਹਜਾਰ ਰੁਪਏ ਵੀ ਬਰਾਮਦ ਕੀਤੇ, ਜਿਸ ਦੀ ਜਾਂਚ ਆਮਦਨ ਕਰ ਵਿਭਾਗ ਨੂੰ ਸੌਂਪੀ ਗਈ ਹੈ।

ਫ਼ਤਹਿਗੜ੍ਹ ਸਾਹਿਬ ਦੀ ਐਸਐਸਪੀ ਰਵਜੋਤ ਕੌਰ ਗਰੇਵਾਲ ਨੇ ਦੱਸਿਆ ਕਿ 12 ਮਈ ਨੂੰ ਸੀਆਈਏ ਸਟਾਫ ਦੀ ਟੀਮ ਨੇ ਲੁੱਟਾਂ ਖੋਹਾਂ ਕਰਨ ਵਾਲੇ 6 ਵਿਅਕਤੀਆਂ ਨੂੰ ਨਜਾਇਜ਼ ਅਸਲੇ ਸਣੇ ਕਾਬੂ ਕੀਤਾ ਸੀ। ਇਹਨਾਂ ਕੋਲੋਂ 32 ਬੋਰ ਦਾ ਇੱਕ ਦੇਸੀ ਪਿਸਤੌਲ, 32 ਬੋਰ ਦਾ ਇੱਕ ਦੇਸੀ ਰਿਵਾਲਵਰ, 315 ਬੋਰ ਦੇ ਤਿੰਨ ਦੇਸੀ ਕੱਟੇ ਬਰਾਮਦ ਹੋਏ ਸੀ। ਜਾਂਚ ਦੌਰਾਨ ਸਾਹਮਣੇ ਆਇਆ ਸੀ ਕਿ ਪਿੰਡ ਨਲੀਨੀ ਦਾ ਰਹਿਣ ਵਾਲਾ ਬਹਾਦਰ ਸਿੰਘ ਪੰਚਾਇਤੀ ਮਹਿਕਮੇ ਦਾ ਮੌਜੂਦਾ ਸਕੱਤਰ ਹੈ ਜਿਸ ਦੀ ਡਿਉਟੀ ਫਤਹਿਗੜ੍ਹ ਸਾਹਿਬ ਦੇ ਬਲਾਕ ਖੇੜਾ ‘ਚ ਸੀ। ਬਹਾਦਰ ਸਿੰਘ ਕੋਲ ਵੀ ਨਜਾਇਜ਼ ਅਸਲਾ ਸੀ। ਬਹਾਦਰ ਸਿੰਘ ਨੇ ਬਨੂੜ ਰਹਿੰਦੇ ਆਪਣੇ ਮਹਿਕਮੇ ਦੇ ਜੇਈ ਲੋਕੇਸ਼ ਥੰਮਨ ਦੇ ਘਰ ਡਾਕਾ ਮਾਰਨ ਦੀ ਯੋਜਨਾ ਆਪਂਣੇ ਸਾਥੀਆਂ ਸਮੇਤ ਬਣਾਈ ਸੀ। ਬਹਾਦਰ ਸਿੰਘ ਨੂੰ ਇਹ ਗੱਲ ਪਤਾ ਸੀ ਕਿ ਜੇ.ਈ ਦੇ ਘਰ ਭਾਰੀ ਮਾਤਰਾ ‘ਚ ਨਕਦੀ ਪਈ ਹੈ। ਜਦੋਂ ਪੁਲਿਸ ਦੇ ਸਾਹਮਣੇ ਇਹ ਗੱਲ ਆਈ ਤਾਂ ਪੁਲਿਸ ਨੇ ਸਰਚ ਵਾਰੰਟ ਲੈ ਕੇ ਜੇਈ ਦੇ ਬਨੂੜ ਸਥਿਤ ਘਰ ਦੀ ਤਲਾਸ਼ੀ ਲਈ ਇਸ ਘਰ ‘ਚੋਂ 42 ਲੱਖ 61 ਹਜਾਰ ਰੁਪਏ ਬਰਾਮਦ ਹੋਏ। ਨਕਦੀ ਬਰਾਮਦਗੀ ਦਾ ਮਾਮਲਾ ਆਮਦਨ ਕਰ ਵਿਭਾਗ ਨੂੰ ਸੌਂਪਿਆ ਗਿਆ ਅਤੇ ਬਾਕੀ ਦੇ ਆਪਰਾਧਿਕ ਮਾਮਲੇ ਦੀ ਜਾਂਚ ਫਤਹਿਗੜ੍ਹ ਸਾਹਿਬ ਪੁਲਿਸ ਕਰ ਰਹੀ ਹੈ।

ਪੱਤਰਕਾਰ : ਦੀਪਕ ਸੂਦ (ਫ਼ਤਹਿਗੜ੍ਹ ਸਾਹਿਬ)

CM ਮਾਨ ਨੇ ਤਰਸ ਦੇ ਆਧਾਰ ‘ਤੇ 57 ਵਿਅਕਤੀਆਂ ਨੂੰ ਨਿਯੁਕਤੀ ਪੱਤਰ ਸੌਂਪੇ

0

ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਸਥਾਨਕ ਸਰਕਾਰਾਂ ਅਤੇ ਪੁਲਿਸ ਵਿਭਾਗਾਂ ਵਿੱਚ ਤਰਸ ਦੇ ਆਧਾਰ ‘ਤੇ ਨਿਯੁਕਤ ਹੋਏ 57 ਵਿਅਕਤੀਆਂ ਨੂੰ ਨਿਯੁਕਤੀ ਪੱਤਰ ਸੌਂਪੇ।

ਇੱਥੇ ਪੰਜਾਬ ਭਵਨ ਵਿਖੇ ਤਰਸ ਦੇ ਆਧਾਰ ‘ਤੇ ਨੌਕਰੀਆਂ ਲਈ ਨਿਯੁਕਤੀ ਪੱਤਰ ਸੌਂਪਦਿਆਂ ਮੁੱਖ ਮੰਤਰੀ ਨੇ ਉਨ੍ਹਾਂ ਦੇ ਕਰੀਅਰ ਦੀ ਸਫਲਤਾ ਅਤੇ ਬਿਹਤਰ ਭਵਿੱਖ ਦੀ ਕਾਮਨਾ ਕੀਤੀ। ਉਨ੍ਹਾਂ ਦੱਸਿਆ ਕਿ ਇਨ੍ਹਾਂ 57 ਨਿਯੁਕਤੀਆਂ ਵਿੱਚੋਂ 50 ਸਥਾਨਕ ਸਰਕਾਰਾਂ ਵਿਭਾਗ ਨਾਲ ਜਦਕਿ 7 ਪੁਲਿਸ ਵਿਭਾਗ ਨਾਲ ਸਬੰਧਤ ਹਨ। ਭਗਵੰਤ ਮਾਨ ਨੇ ਕਿਹਾ ਕਿ ਅੱਜ ਨਿਯੁਕਤ ਹੋਏ ਨੌਜਵਾਨਾਂ ਨੂੰ ਰੋਟੀ-ਰੋਜ਼ੀ ਕਮਾਉਣ ਵਾਲੇ ਪਰਿਵਾਰਕ ਜੀਅ ਦੇ ਗੁਜ਼ਰਨ ਤੋਂ ਬਾਅਦ ਕਈ ਔਕੜਾਂ ਵਿੱਚੋਂ ਲੰਘਣਾ ਪਿਆ।

ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਦੇ ਨਜ਼ਦੀਕੀਆਂ ਦਾ ਤੁਰ ਜਾਣਾ ਨਾ ਪੂਰਿਆ ਜਾਣ ਵਾਲਾ ਘਾਟਾ ਹੈ ਅਤੇ ਇਸ ਦੀ ਪੂਰਤੀ ਨਹੀਂ ਕੀਤੀ ਜਾ ਸਕਦੀ। ਹਾਲਾਂਕਿ, ਭਗਵੰਤ ਮਾਨ ਨੇ ਕਿਹਾ ਕਿ ਇਹ ਨਿਯੁਕਤੀਆਂ ਇਨ੍ਹਾਂ ਪਰਿਵਾਰਾਂ ਦੇ ਦੁੱਖ ਘਟਾਉਣ ਵਿੱਚ ਸਹਾਈ ਹੋਣ ਦੇ ਨਾਲ ਨਾਲ ਉਨ੍ਹਾਂ ਨੂੰ ਮਾਣ-ਇੱਜ਼ਤ ਅਤੇ ਸਨਮਾਨਜਨਕ ਢੰਗ ਨਾਲ ਜੀਵਨ ਬਸਰ ਕਰਨ ਵਿੱਚ ਮਦਦਗਾਰ ਸਾਬਤ ਹੋਣਗੀਆਂ। ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਨੇ ਪਹਿਲਾਂ ਹੀ ਸਾਰੇ ਵਿਭਾਗਾਂ ਨੂੰ ਤਰਸ ਦੇ ਆਧਾਰ ‘ਤੇ ਨਿਯੁਕਤੀਆਂ ਲਈ ਅਸਾਮੀਆਂ ਭਰਨ ਦੀ ਪ੍ਰਕਿਰਿਆ ਨੂੰ ਤੇਜ਼ ਕਰਨ ਲਈ ਕਿਹਾ ਹੈ।

ਕਸ਼ਮੀਰੀ ਪੰਡਿਤਾਂ ਦੀ ਸੁਰੱਖਿਆ ਦੀ ਵਿਵਸਥਾ ਕਰੇ ਕੇਂਦਰ ਸਰਕਾਰ: ਅਰਵਿੰਦ ਕੇਜਰੀਵਾਲ

0

ਰਾਹੁਲ ਭੱਟ ਦੇ ਕਤਲ ਮਾਮਲੇ ‘ਚ ਅੱਜ ‘ਆਪ’ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਕਸ਼ਮੀਰੀ ਪੰਡਿਤਾਂ ਦੀ ਸੁਰੱਖਿਆ ਨੂੰ ਲੈ ਕੇ    ਵੀਡੀਓ ਜਾਰੀ ਕੀਤੀ ਹੈ

ਇਸ ਦੌਰਾਨ ਉਨ੍ਹਾਂ ਕਿਹਾ ਕਿ ਕੁਝ ਦਿਨ ਪਹਿਲਾਂ ਇਕ ਕਸ਼ਮੀਰੀ ਪੰਡਿਤ ਦਾ ਉਨ੍ਹਾਂ ਦੇ ਦਫ਼ਤਰ ‘ਚ ਕਤਲ ਕਰ ਦਿੱਤਾ ਗਿਆ ਸੀ। ਦੇਸ਼ ਚਿੰਤਤ ਹੈ। ਕਸ਼ਮੀਰੀ ਪੰਡਿਤ ਹਾਲੇ ਤੱਕ ਕਸ਼ਮੀਰ ‘ਚ ਸੁਰੱਖਿਅਤ ਨਹੀਂ ਹਨ। ਉਨ੍ਹਾਂ ‘ਚੋਂ ਕਈਆਂ ਨੂੰ ਪੀ.ਐੱਮ. ਪੈਕੇਜ ਦੇ ਅਧੀਨ ਕਸ਼ਮੀਰ ਭੇਜਿਆ ਗਿਆ ਸੀ। ਇਸ ਘਟਨਾ ਦੇ ਬਾਅਦ ਤੋਂ ਸਾਰੇ ਕਸ਼ਮੀਰੀ ਪੰਡਿਤ ਡਰੇ ਹੋਏ ਹਨ।

ਕੇਜਰੀਵਾਲ ਨੇ ਕਿਹਾ ਕਿ ਕਸ਼ਮੀਰੀ ਪੰਡਿਤਾਂ ਨੇ ਗੁੱਸਾ ਜ਼ਾਹਰ ਕਰਨ ਲਈ ਵਿਰੋਧ ਕੀਤਾ ਪਰ ਉਨ੍ਹਾਂ ਨੂੰ ਰੋਕਣ ਲਈ ਲਾਠੀਚਾਰਜ ਕੀਤਾ ਗਿਆ। ਇੰਨਾ ਹੀ ਨਹੀਂ ਉਨ੍ਹਾਂ ਨੂੰ ਘਰਾਂ ‘ਚ ਬੰਦ ਕਰ ਦਿੱਤਾ ਗਿਆ। ਇਹ ਰਾਜਨੀਤੀ ਦਾ ਸਮਾਂ ਨਹੀਂ ਹੈ। ਉਹ ਸੁਰੱਖਿਅਤ ਮਹਿਸੂਸ ਕਰਨਾ ਚਾਹੁੰਦੇ ਹਨ। ਜੇਕਰ ਉਨ੍ਹਾਂ ਨੂੰ ਸੁਰੱਖਿਆ ਨਹੀਂ ਮਿਲੇਗੀ ਤਾਂ ਬਾਕੀ ਲੋਕ ਆਪਣੇ ਘਰਾਂ ਨੂੰ ਕਿਵੇਂ ਪਰਤਣਗੇ। ਮੈਂ ਕੇਂਦਰ ਤੋਂ ਉਨ੍ਹਾਂ ਦੀ ਸੁਰੱਖਿਆ ਦੀ ਅਪੀਲ ਕਰਦਾ ਹਾਂ।

ਸ਼੍ਰੀਲੰਕਾ ‘ਚ ਰਾਸ਼ਟਰਪਤੀ ਨੇ ਨਾਈਟ ਕਰਫਿਊ ਲਗਾਉਣ ਦਾ ਕੀਤਾ ਐਲਾਨ

0

ਆਰਥਿਕ ਸੰਕਟ ਨਾਲ ਜੂਝ ਰਹੇ ਸ਼੍ਰੀਲੰਕਾ ਵਿਚ ਰਾਸ਼ਟਰਪਤੀ ਗੋਟਬਾਇਆ ਰਾਜਪਕਸ਼ੇ ਨੇ ਨਾਈਟ ਕਰਫਿਊ ਲਗਾਉਣ ਦਾ ਐਲਾਨ ਕੀਤਾ ਹੈ। ਇਹ ਅੱਜ ਰਾਤ 8 ਵਜੇ ਤੋਂ ਮੰਗਲਵਾਰ ਸਵੇਰ 5 ਵਜੇ ਤੱਕ ਯਾਨੀ 9 ਘੰਟੇ ਤੱਕ ਲਾਗੂ ਰਹੇਗਾ। ਇਸ ਦੌਰਾਨ ਸਾਰਾ ਕੁਝ ਬੰਦ ਰਹੇਗਾ। ਇਹ ਫੈਸਲਾ ਉਦੋਂ ਲਿਆ ਗਿਆ ਹੈ ਜਦੋਂ ਸ਼੍ਰੀਲੰਕਾ ਆਰਥਿਕ ਸੰਗਟ ਦੇ ਨਾਲ ਮੌਸਮ ਦੀ ਮਾਰ ਵੀ ਝੱਲ ਰਿਹਾ ਹੈ। ਆਪਦਾ ਪ੍ਰਬੰਧਨ ਕੇਂਦਰ ਨੇ ਦੱਸਿਆ ਕਿ ਐਤਵਾਰ ਨੂੰ ਦੇਸ਼ ਵਿਚ ਭਾਰੀ ਮੀਂਹ ਕਾਰਨ 600 ਤੋਂ ਵੱਧ ਪਰਿਵਾਰ ਲੈਂਡਸਲਾਈਡ ਤੇ ਹੜ੍ਹ ਤੋਂ ਪ੍ਰਭਾਵਿਤ ਹੋਏ ਹਨ।

ਸ਼੍ਰੀਲੰਕਾ ਵਿਚ ਹਰ ਦਿਨ ਕੁਝ ਨਾ ਕੁਝ ਨਵਾਂ ਹੋ ਰਿਹਾ ਹੈ। ਪਿਛਲੇ ਦਿਨੀਂ ਪ੍ਰਧਾਨ ਮੰਤਰੀ ਮਹਿੰਦਾ ਰਾਜਪਕਸ਼ੇ ਨੂੰ ਹਟਾ ਕੇ ਰਾਸ਼ਟਰਪਤੀ ਗੋਟਬਾਇਆ ਰਾਜਪਕਸ਼ੇ ਨੇ ਰਾਨਿਲ ਵਿਕਰਮਸਿੰਘੇ ਨੂੰ ਨਵਾਂ ਪ੍ਰਧਾਨ ਮੰਤਰੀ ਬਣਾਇਆ ਸੀ। ਹੁਣ ਨਵੇਂ ਪ੍ਰਧਾਨ ਮੰਤਰੀ ਵਿਕਰਮਸਿੰਘੇ ਉਨ੍ਹਾਂ ਅੰਦੋਲਨਕਾਰੀਆਂ ਦੇ ਸਮਰਥਨ ਵਿਚ ਉਤਰ ਗਏ ਹਨ, ਜੋ ਸ਼੍ਰੀਲੰਕਾ ਦੇ ਆਰਥਿਕ ਸੰਕਟ ਲਈ ਰਾਸ਼ਟਰਪਤੀ ਗੋਟਬਾਇਆ ਰਾਜਪਕਸ਼ੇ ਨੂੰ ਜ਼ਿੰਮੇਵਾਰ ਮੰਨ ਕੇ ਉਨ੍ਹਾਂ ਦਾ ਅਸਤੀਫਾ ਮੰਗ ਰਹੇ ਹਨ।

ਪੁਲਿਸ ਨੇ 9 ਮਈ ਨੂੰ ਹੋਈ ਹਿੰਸਾ ਦੇ ਮਾਮਲੇ ਵਿਚ 200 ਤੋਂ ਵੱਧ ਨੂੰ ਗ੍ਰਿਫਤਾਰ ਕੀਤਾ ਗਿਆ। ਇਸ ਮਾਮਲੇ ਵਿਚ ਵਾਹਨ ਤੇ ਜਾਇਦਾਦ ਦੇ ਨੁਕਸਾਨ ਦੇ ਲਗਭਗ 707 ਮਾਮਲੇ ਦਰਜ ਕੀਤੇ ਗਏ।

ਸ਼੍ਰੀਲੰਕਾ ਵਿਚ ਵਿਰੋਧੀ ਧਿਰ ਦੇ ਸਾਂਸਦ ਹਰਸ਼ਾ ਡੀ ਸਿਲਵਾ ਨੇ ਦੇਸ਼ ਦੀ ਮੌਜੂਦਾ ਸਥਿਤੀ ਨੂੰ ਭਾਰਤ ਵਿਚ 1991 ਵਿਚ ਛਾਏ ਆਰਥਿਕ ਸੰਕਟ ਦੇ ਬਰਾਬਰ ਦੱਸਿਆ ਹੈ। ਉਨ੍ਹਾਂ ਕਿਹਾ ਕਿ ਸ਼੍ਰੀਲੰਕਾ ਇਸ ਸੰਕਟ ਤੋਂ ਬਾਹਰ ਨਿਕਲ ਜਾਵੇਗਾ ਅਤੇ ਅਜਿਹਾ ਉਦੋਂ ਹੋਵੇਗਾ ਜਦੋਂ ਉਥੋਂ ਦੇ ਸਿਆਸੀ ਦਲ ਇਕੱਠੇ ਖੜ੍ਹੇ ਹੋਣ।

ਉਨ੍ਹਾਂ ਕਿਹਾ ਕਿ ਉਸ ਸਮੇਂ ਭਾਰਤੀ ਰਾਜਨੀਤਕ ਦਲ ਇਕਜੁੱਟ ਸਨ ਜਿਸ ਦੀ ਵਜ੍ਹਾ ਨਾਲ ਉਹ ਸੰਕਟ ਤੋਂ ਬਾਹਰ ਆ ਗਏ। ਸ਼੍ਰੀਲੰਕਾ ਵਿਚ ਵੀ ਅਜਿਹਾ ਉਦੋਂ ਹੀ ਹੋਵੇਗਾ, ਜਦੋਂ ਉਥੋਂ ਦੇ ਸਿਆਸੀ ਦਲ ਇਕੱਠੇ ਖੜ੍ਹੇ ਹੋਣਗੇ। ਜੇਕਰ ਪਾਰਟੀਆਂ ਵੱਖ ਹੋ ਜਾਂਦੀਆਂ ਹਨ ਤਾਂ ਯੋਜਨਾ ਅਸਫਲ ਹੋ ਜਾਂਦੀ ਹੈ। ਉਥੋਂ ਦੇ ਰਾਸ਼ਟਰਪਤੀ ਨੂੰ ਸਿਆਸੀ ਦਲਾਂ ਨੂੰ ਇਕੱਠੇ ਆਉਣ ਲਈ ਤਿਆਰ ਕਰਨਾ ਹੋਵੇਗਾ।

ਬੰਦੀ ਸਿੰਘਾਂ ਦੀ ਰਿਹਾਈ ਸਬੰਧੀ ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਸਾਂਝੀ ਕਮੇਟੀ ਕੀਤੀ ਗਠਤ

0

ਦੇਸ਼ ਦੀਆਂ ਵੱਖ-ਵੱਖ ਜੇਲ੍ਹਾਂ ’ਚ ਪਿਛਲੇ ਲੰਮੇ ਅਰਸੇ ਤੋਂ ਨਜ਼ਰਬੰਦ ਸਿੰਘਾਂ ਦੀ ਰਿਹਾਈ ਸਬੰਧੀ ਸਾਂਝੇ ਪੰਥਕ ਯਤਨਾਂ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਇਕ 9 ਮੈਂਬਰੀ ਕਮੇਟੀ ਦਾ ਗਠਨ ਕੀਤਾ ਹੈ। ਇਸ ਕਮੇਟੀ ਵਿਚ ਵੱਖ-ਵੱਖ ਪੰਥਕ ਆਗੂ ਮੈਂਬਰ ਲਏ ਗਏ ਹਨ। ਸ੍ਰੀ ਅਕਾਲ ਤਖ਼ਤ ਸਾਹਿਬ ਦੇ ਆਦੇਸ਼ ’ਤੇ ਲੰਘੀ 11 ਮਈ ਨੂੰ ਸ਼੍ਰੋਮਣੀ ਕਮੇਟੀ ਵੱਲੋਂ ਇਤਿਹਾਸਕ ਤੇਜਾ ਸਿੰਘ ਸਮੁੰਦਰੀ ਹਾਲ ਵਿਖੇ ਪੰਥਕ ਇਕੱਠ ਸੱਦਿਆ ਗਿਆ ਸੀ, ਜਿਸ ਦੌਰਾਨ ਸਰਬਸੰਮਤੀ ਨਾਲ ਸਾਂਝੀ ਕਮੇਟੀ ਸਥਾਪਤ ਕਰਨ ਦੇ ਅਧਿਕਾਰ ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੂੰ ਸੌਂਪੇ ਗਏ ਸਨ। ਇਸੇ ਤਹਿਤ ਉਨ੍ਹਾਂ ਨੇ ਇਸ ਸਾਂਝੀ ਕਮੇਟੀ ਦਾ ਐਲਾਨ ਕੀਤਾ ਹੈ।

ਐਡਵੋਕੇਟ ਧਾਮੀ ਵੱਲੋਂ ਬਣਾਈ ਗਈ ਇਸ 9 ਮੈਂਬਰੀ ਕਮੇਟੀ ਵਿਚ ਉਨ੍ਹਾਂ (ਸ਼੍ਰੋਮਣੀ ਕਮੇਟੀ ਪ੍ਰਧਾਨ) ਤੋਂ ਇਲਾਵਾ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸ. ਸਿਮਰਨਜੀਤ ਸਿੰਘ ਮਾਨ, ਸੰਤ ਸਮਾਜ ਵੱਲੋਂ ਦਮਦਮੀ ਟਕਸਾਲ ਦੇ ਮੁਖੀ ਬਾਬਾ ਹਰਨਾਮ ਸਿੰਘ ਖਾਲਸਾ, ਨਿਹੰਗ ਸਿੰਘ ਜਥੇਬੰਦੀਆਂ ’ਚੋਂ ਤਰਨਾ ਦਲ ਹਰੀਆਂ ਵੇਲਾਂ ਦੇ ਮੁਖੀ ਬਾਬਾ ਨਿਹਾਲ ਸਿੰਘ, ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ. ਹਰਮੀਤ ਸਿੰਘ ਕਾਲਕਾ, ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਪ੍ਰਧਾਨ ਸ. ਪਰਮਜੀਤ ਸਿੰਘ ਸਰਨਾ, ਦਿੱਲੀ ਕਮੇਟੀ ਦੇ ਸਾਬਕਾ ਪ੍ਰਧਾਨ ਸ. ਮਨਜੀਤ ਸਿੰਘ ਜੀਕੇ ਅਤੇ ਸਿੱਖ ਪ੍ਰਚਾਰਕ ਬਾਬਾ ਬਲਜੀਤ ਸਿੰਘ ਦਾਦੂਵਾਲ ਸ਼ਾਮਲ ਕੀਤੇ ਗਏ ਹਨ।

ਇਸੇ ਦੌਰਾਨ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਦੱਸਿਆ ਕਿ ਬੰਦੀ ਸਿੰਘਾਂ ਦੀ ਰਿਹਾਈ ਲਈ ਸਾਂਝੇ ਕੌਮੀ ਯਤਨਾਂ ਸਬੰਧੀ ਫਿਲਹਾਲ 9 ਮੈਂਬਰੀ ਕਮੇਟੀ ਬਣਾਈ ਗਈ ਹੈ, ਜੋ ਬੰਦੀ ਸਿੰਘਾਂ ਦੀ ਰਿਹਾਈ ਸਬੰਧੀ ਯਤਨਸ਼ੀਲ ਸੰਸਥਾਵਾਂ ਅਤੇ ਸ਼ਖ਼ਸੀਅਤਾਂ ਦੇ ਸਹਿਯੋਗ ਨਾਲ ਕਾਰਜ ਕਰੇਗੀ। ਉਨ੍ਹਾਂ ਕਿਹਾ ਕਿ ਇਸ ਦੌਰਾਨ ਸਿੱਖ ਜਥੇਬੰਦੀਆਂ ਤੋਂ ਮਿਲੇ ਸੁਝਾਵਾਂ ਦਾ ਵੀ ਸਤਿਕਾਰ ਕੀਤਾ ਜਾਵੇਗਾ ਅਤੇ ਲੋੜ ਅਨੁਸਾਰ ਕਮੇਟੀ ਦਾ ਵਿਸਥਾਰ ਵੀ ਕੀਤਾ ਜਾ ਸਕਦਾ ਹੈ। ਉਨ੍ਹਾਂ ਦੱਸਿਆ ਕਿ ਬਣਾਈ ਗਈ ਇਸ ਕਮੇਟੀ ਦੀ ਪਹਿਲੀ ਇਕੱਤਰਤਾ 19 ਮਈ ਨੂੰ ਅੰਮ੍ਰਿਤਸਰ ਵਿਖੇ ਬੁਲਾਈ ਗਈ ਹੈ, ਜੋ ਸ਼੍ਰੋਮਣੀ ਕਮੇਟੀ ਦਫ਼ਤਰ ਸਥਿਤ ਮੀਟਿੰਗ ਹਾਲ ਵਿਚ ਦੁਪਹਿਰ 12:00 ਵਜੇ ਹੋਵੇਗੀ।

ਕੈਨੇਡਾ ‘ਚ ਪੰਜਾਬ ਦੇ ਨੌਜਵਾਨ ਦੀ ਡੁੱਬਣ ਨਾਲ ਹੋਈ ਮੌਤ

0

ਕੈਨੇਡਾ ਦੇ ਓਨਟਾਰੀਓ ਦੇ ਬਰੈਂਪਟਨ ‘ਚ ਇੱਕ ਪੰਜਾਬੀ ਨੌਜਵਾਨ ਨਾਲ ਹਾਦਸਾ ਵਾਪਰ ਗਿਆ ਹੈ। ਜਾਣਕਾਰੀ ਅਨੁਸਾਰ ਪੰਜਾਬ ਦੇ ਮੋਗਾ ਜ਼ਿਲ੍ਹੇ ਦੇ ਪਿੰਡ ਬੱਧਨੀ ਕਲਾਂ ਦੇ ਇਕ ਨੌਜਵਾਨ ਦੀ ਕੈਨੇਡਾ ਦੇ ਓਨਟਾਰੀਓ ਦੇ ਬਰੈਂਪਟਨ ਦੇ ਐਲਡੋਰਾਡੋ ਪਾਰਕ ਵਿਖੇ ਕ੍ਰੈਡਿਟ ਵੈਲੀ ‘ਚ ਡੁੱਬਣ ਕਾਰਨ ਮੌਤ ਹੋ ਗਈ।

ਮ੍ਰਿਤਕ ਦੀ ਪਹਿਚਾਨ ਨਵਕਿਰਨ ਸਿੰਘ (20) ਵਜੋਂ ਹੋਈ ਹੈ। ਨਵਕਿਰਨ ਸਿੰਘ ਕੈਨੇਡਾ ਪੜ੍ਹਨ ਗਿਆ ਸੀ।

ਕਾਮੇਡੀਅਨ ਭਾਰਤੀ ਸਿੰਘ ਨੇ ਮੰਗੀ ਮੁਆਫੀ, ਦਾੜ੍ਹੀ ਮੁੱਛਾਂ ਨੂੰ ਲੈ ਕੇ ਕੀਤੀ ਸੀ ਵਿਵਾਦਤ ਟਿੱਪਣੀ

0

ਕਾਮੇਡੀਅਨ ਭਾਰਤੀ ਸਿੰਘ ਪਿਛਲੇ ਕੁਝ ਦਿਨਾਂ ਤੋਂ ਵਿਵਾਦਾਂ ’ਚ ਘਿਰੀ ਹੋਈ ਹੈ। ਭਾਰਤੀ ਸਿੰਘ ਦੀ ਇਕ ਵੀਡੀਓ ਵਾਇਰਲ ਹੋ ਰਹੀ ਹੈ, ਜਿਸ ’ਚ ਉਹ ਦਾੜ੍ਹੀ-ਮੁੱਛਾਂ ਨੂੰ ਲੈ ਕੇ ਟਿੱਪਣੀ ਕਰ ਰਹੀ ਹੈ। ਪਰ ਹੁਣ ਭਾਰਤੀ ਸਿੰਘ ਨੇ ਇਸ ਵਿਵਾਦ ’ਤੇ ਖ਼ੁਦ ਇਕ ਵੀਡੀਓ ਸਾਂਝੀ ਕੀਤੀ ਹੈ ਤੇ ਮੁਆਫ਼ੀ ਮੰਗੀ ਹੈ। ਭਾਰਤੀ ਸਿੰਘ ਵੀਡੀਓ ’ਚ ਕਹਿੰਦੀ ਹੈ, ‘‘ਪਿਛਲੇ 1-2 ਦਿਨਾਂ ਤੋਂ ਇਕ ਵੀਡੀਓ ਕਾਫੀ ਵਾਇਰਲ ਹੋ ਰਹੀ ਹੈ। ਮੈਨੂੰ ਭੇਜੀ ਵੀ ਗਈ ਹੈ ਕਿ ਤੁਸੀਂ ਦਾੜ੍ਹੀ-ਮੁੱਛਾਂ ਬਾਰੇ ਮਜ਼ਾਕ ਉਡਾਇਆ ਹੈ। ਮੈਂ ਉਹ ਵੀਡੀਓ ਵਾਰ-ਵਾਰ ਵੇਖ ਰਹੀ ਹਾਂ ਪਿਛਲੇ 2 ਦਿਨਾਂ ਤੋਂ।

ਇਸ ਦੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਮੈਂ ਤੁਹਾਨੂੰ ਵੀ ਬੇਨਤੀ ਕਰਾਂਗੀ ਕਿ ਤੁਸੀਂ ਵੀ ਉਹ ਵੀਡੀਓ ਦੇਖੋ। ਮੈਂ ਕਿਤੇ ਵੀ ਕਿਸੇ ਧਰਮ ਜਾਂ ਜਾਤ ਬਾਰੇ ਨਹੀਂ ਬੋਲਿਆ ਕਿ ਇਸ ਧਰਮ ਦੇ ਲੋਕ ਇਹ ਦਾੜ੍ਹੀ ਰੱਖਦੇ ਹਨ ਤੇ ਇਹ ਮੁਸ਼ਕਿਲ ਹੁੰਦੀ ਹੈ। ਮੈਂ ਨਾ ਹੀ ਕਿਸੇ ਪੰਜਾਬੀ ਬਾਰੇ ਬੋਲਿਆ ਕਿ ਦਾੜ੍ਹੀ-ਮੁੱਛਾਂ ਨਾਲ ਕੀ ਮੁਸ਼ਕਿਲ ਹੁੰਦੀ ਹੈ। ਮੈਂ ਤਾਂ ਆਪਣੀ ਸਹੇਲੀ ਨਾਲ ਕਾਮੇਡੀ ਕਰ ਰਹੀ ਸੀ। ਭਾਰਤੀ ਸਿੰਘ ਅੱਗੇ ਕਹਿੰਦੀ ਹੈ, ‘‘ਦਾੜ੍ਹੀ-ਮੁੱਛਾਂ ਤਾਂ ਅੱਜਕਲ ਹਰ ਕੋਈ ਰੱਖਦਾ ਹੈ ਪਰ ਜੇਕਰ ਮੇਰੇ ਸ਼ਬਦਾਂ ਨਾਲ ਕਿਸੇ ਵੀ ਧਰਮ-ਜਾਤ ਦੇ ਲੋਕ ਨਾਰਾਜ਼ ਹੋਏ ਹਨ ਤਾਂ ਮੈਂ ਹੱਥ ਜੋੜ ਕੇ ਮੁਆਫ਼ੀ ਮੰਗਦੀ ਹਾਂ। ਮੈਂ ਖ਼ੁਦ ਪੰਜਾਬੀ ਹਾਂ, ਅੰਮ੍ਰਿਤਸਰ ਪੈਦਾ ਹੋਈ ਹਾਂ ਮੈਂ ਪੰਜਾਬ ਦਾ ਪੂਰਾ ਮਾਣ ਰੱਖਾਂਗੀ ਤੇ ਮੈਨੂੰ ਮਾਣ ਹੈ ਕਿ ਮੈਂ ਪੰਜਾਬੀ ਹਾਂ।

 

CM ਭਗਵੰਤ ਮਾਨ ਨੇ ‘ਛੋਟਾ ਘੱਲੂਘਾਰਾ’ ਦੇ ਸਮੂਹ ਸ਼ਹੀਦਾਂ ਨੂੰ ਕੀਤਾ ਕੋਟਿ-ਕੋਟਿ ਪ੍ਰਣਾਮ

0

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ‘ਛੋਟਾ ਘੱਲੂਘਾਰਾ’ ਦੌਰਾਨ ਸ਼ਹੀਦ ਹੋਏ ਅਣਗਿਣਤ ਸ਼ਹੀਦਾਂ ਨੂੰ ਪ੍ਰਣਾਮ ਕੀਤਾ ਹੈ। ਉਨ੍ਹਾਂ ਨੇ ਟਵੀਟ ਕਰਦਿਆਂ ਲਿਖਿਆ ਹੈ ਕਿ 1746 ਈ. ਦੌਰਾਨ ਗੁਰਦਾਸਪੁਰ ਨੇੜੇ ਕਾਹਨੂੰਵਾਨ ਛੰਭ ਵਿਖੇ ਸਿੱਖਾਂ ਅਤੇ ਮੁਗਲਾਂ ਦਰਮਿਆਨ ਹੋਈ ਲੜਾਈ ਦੌਰਾਨ ਵਾਪਰੇ ਖ਼ੂਨੀ ਦੁਖਾਂਤ ਨੂੰ ਸਿੱਖ ਇਤਿਹਾਸ ਵਿੱਚ ‘ਛੋਟਾ ਘੱਲੂਘਾਰਾ’ ਵਜੋਂ ਯਾਦ ਕਰਦੇ ਹਾਂ।

ਜੰਗ ਦੌਰਾਨ ਸ਼ਹੀਦ ਹੋਏ ਅਣਗਿਣਤ ਸ਼ਹੀਦਾਂ ਦੀਆਂ ਲਾਸਾਨੀ ਕੁਰਬਾਨੀਆਂ ਨੂੰ ਕੋਟਿ-ਕੋਟਿ ਪ੍ਰਣਾਮ ਕਰਦੇ ਹਾਂ।

ਕੈਨੇਡਾ ਦੇ ਓਂਟਾਰੀਓ ਸੂਬੇ ਦੀਆਂ ਵਿਧਾਨ ਸਭਾ ਚੋਣਾਂ ‘ਚ ਜਾਣੋ ਕਿੰਨੇ ਪੰਜਾਬੀ ਉਮੀਦਵਾਰ ਹੋਣਗੇ ਚੋਣ ਮੈਦਾਨ ‘ਚ

0

ਕੈਨੇਡਾ ਦੇ ਓਂਟਾਰੀਓ ਸੂਬੇ ਦੀਆਂ ਵਿਧਾਨ ਸਭਾ ਚੋਣਾਂ ਨਜ਼ਦੀਕ ਆ ਰਹੀਆਂ ਹਨ। ਇਨ੍ਹਾਂ ਚੋਣਾਂ ‘ਚ ਇਸ ਵਾਰ ਪੰਜਾਬੀ ਮੂਲ ਦੇ 20 ਉਮੀਦਵਾਰ ਮੈਦਾਨ ’ਚ ਹਨ। ਜਾਣਕਾਰੀ ਅਨੁਸਾਰ 2 ਜੂਨ ਨੂੰ ਸਾਰੇ 124 ਹਲਕਿਆਂ ’ਚ ਵੋਟਾਂ ਪੈਣੀਆਂ ਹਨ। ਦੇਸ਼ ਦੀਆਂ ਤਿੰਨੇ ਵੱਡੀਆਂ ਸਿਆਸੀ ਪਾਰਟੀਆਂ – ਲਿਬਰਲ, ਨੈਸ਼ਨਲ ਡੈਮੋਕ੍ਰੈਟਿਕ ਪਾਰਟੀ (ਐੱਨਡੀਪੀ) ਅਤੇ ਪ੍ਰੋਗਰੈਸਿਵ ਕਨਜ਼ਰਵੇਟਿਵ ਪਾਰਟੀ (ਪੀਸੀ) ਨੇ ਪੰਜਾਬੀਆਂ ਨੂੰ ਬਣਦੀ ਤੇ ਵਾਜਬ ਨੁਮਾਇੰਦਗੀ ਦਿੱਤੀ ਹੈ।

ਲਿਬਰਲ ਤੇ ਕਨਜ਼ਰਵੇਟਿਵ ਪਾਰਟੀ ਨੇ ਛੇ-ਛੇ ਪੰਜਾਬੀ ਉਮੀਦਵਾਰ ਮੈਦਾਨ ’ਚ ਉਤਾਰੇ ਹਨ। ਉੱਧਰ ਨਿਊ ਡੈਮੋਕ੍ਰੈਟਿਕ ਪਾਰਟੀ ਨੇ ਪੰਜ, ਗ੍ਰੀਨ ਪਾਰਟੀ ਨੇ ਦੋ ਪੰਜਾਬੀ ਉਮੀਦਵਾਰ ਖੜ੍ਹੇ ਕੀਤੇ ਹਨ। ਇਕ ਪੰਜਾਬੀ ਆਜ਼ਾਦ ਉਮੀਦਵਾਰ ਵਜੋਂ ਵੀ ਚੋਣ ਲੜ ਰਿਹਾ ਹੈ।

ਪ੍ਰੋਗਰੈਸਿਵ ਕਨਜ਼ਰਵੇਟਿਵ ਪਾਰਟੀ ਨੇ ਬਰੈਂਪਟਨ ਸਾਊਥ ਤੋਂ ਪ੍ਰਭਮੀਤ ਸਰਕਾਰੀਆ, ਬਰੈਂਪਟਨ ਈਸਟ ਤੋਂ ਹਰਦੀਪ ਗਰੇਵਾਲ, ਬਰੈਂਪਟਨ ਵੈਸਟ ਤੋਂ ਅਮਰਜੋਤ ਸੰਧੂ ਅਤੇ ਮਿਸੀਸਾਗਾ ਮਾਲਟਨ ਤੋਂ ਦੀਪਕ ਆਨੰਦ ਨੂੰ ਮਿਲਟਨ ਤੋਂ ਪਰਮ ਗਿੱਲ ਨੂੰ ਉਮੀਦਵਾਰ ਬਣਾਇਆ ਹੈ। ਇੰਝ ਹੀ ਲਿਬਰਲ ਪਾਰਟੀ ਨੇ ਬਰੈਂਪਟਨ ਈਸਟ ਤੋਂ ਜੰਨਤ ਗਰੇਵਾਲ, ਬਰੈਂਪਟਨ ਨਾਰਥ ਤੋਂ ਹਰਿੰਦਰ ਮੱਲ੍ਹੀ, ਬਰੈਂਪਟਨ ਵੈਸਟ ਤੋਂ ਰਿੰਮੀ ਝੱਜ, ਮਿਸੀਸਾਗਾ ਮਾਲਟਨ ਤੋਂ ਅਮਨ ਗਿੱਲ, ਬਰੈਂਟਫੋਰਡ ਬ੍ਰਾਂਟ ਤੋਂ ਰੂਬੀ ਤੂਰ ਅਤੇ ਐਸੈਕਸ ਤੋਂ ਮਨਪ੍ਰੀਤ ਬਰਾਡ਼ ਨੂੰ ਮੈਦਾਨ ਵਿਚ ਉਤਾਰਿਆ ਹੈ। ਐਨਡੀਪੀ ਨੇ ਬਰੈਂਪਟਨ ਸੈਂਟਰ ਤੋਂ ਸਾਰਾ ਸਿੰਘ,ਬਰੈਂਪਟਨ ਈਸਟ ਤੋਂ ਗੁਰਰਤਨ ਸਿੰਘ, ਬਰੈਂਪਟਨ ਨਾਰਥ ਤੋਂ ਸੰਦੀਪ ਸਿੰਘ, ਬਰੈਂਪਟਨ ਵੈਸਟ ਤੋਂ ਨਵਜੋਤ ਕੌਰ ਅਤੇ ਥੌਰਨਹਿਲ ਤੋਂ ਜਸਲੀਨ ਕੰਬੋਜ ਨੂੰ ਉਮੀਦਵਾਰ ਬਣਾਇਆ ਹੈ।

ਗ੍ਰੀਨ ਪਾਰਟੀ ਨੇ ਬਰੈਂਪਟਨ ਨਾਰਥ ਤੋਂ ਅਨੀਪ ਢੱਡੇ ਅਤੇ ਡਰਹਮ ਤੋਂ ਮਿੰਨੀ ਬੱਤਰਾ ਨੂੰ ਮੈਦਾਨ ਵਿੱਚ ਉਤਾਰਿਆ ਹੈ, ਜਦੋਂ ਕਿ ਓਂਟਾਰੀਓ ਪਾਰਟੀ ਵੱਲੋਂ ਮਨਜੋਤ ਸੇਖੋਂ ਨੂੰ ਉਮੀਦਵਾਰ ਬਣਾਇਆ ਗਿਆ ਹੈ।

ਸ਼੍ਰੋਮਣੀ ਕਮੇਟੀ ਨੇ ਕਮੇਡੀਅਨ ਭਾਰਤੀ ਸਿੰਘ ਦੇ ਖਿਲਾਫ ਸ਼ਿਕਾਇਤ ਕਰਵਾਈ ਦਰਜ

0

ਕਮੇਡੀਅਨ ਭਾਰਤੀ ਸਿੰਘ ਵਲੋਂ ਸਿੱਖੀ ਸਰੂਪ ਨੂੰ ਲੈ ਕੇ ਇੱਕ ਟੀ.ਵੀ ਸ਼ੋਅ ਦੌਰਾਨ ਟਿੱਪਣੀ ਕੀਤੀ ਗਈ ਸੀ। ਜਿਸ ਲਈ ਸਿੱਖ ਭਾਈਚਾਰੇ ‘ਚ ਰੋਸ ਹੈ। ਇਸ ਲਈ ਨੂੰ ਲੈ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਭਾਰਤੀ ਸਿੰਘ ਦੀ ਗ੍ਰਿਫਤਾਰੀ ਦੀ ਮੰਗ ਕੀਤੀ ਗਈ ਹੈ। ਸ਼੍ਰੋਮਣੀ ਕਮੇਟੀ ਵਲੋਂ ਭਾਰਤੀ ਸਿੰਘ ਦੇ ਖਿਲਾਫ ਸ਼ਿਕਾਇਤ ਦਰਜ ਕਰਵਾਈ ਗਈ ਹੈ। ਸ਼੍ਰੋਮਣੀ ਕਮੇਟੀ ਮੈਂਬਰ ਗੁਰਚਰਨ ਸਿੰਘ ਗਰੇਵਾਲ ਨੇ ਕਿਹਾ ਕਿ ਭਾਰਤੀ ਸਿੰਘ ਨੂੰ ਸਿੱਖੀ ਸਰੂਪ ਦੇ ਖਿਲਾਫ ਕੀਤੀ ਟਿੱਪਣੀ ਨੂੰ ਲੈ ਕੇ ਗ੍ਰਿਫਤਾਰ ਕਰਨਾ ਚਾਹੀਦਾ ਹੈ।