Home Blog Page 2048

ਭਾਰਤੀ ਕਿਸਾਨ ਯੂਨੀਅਨ ਦੇ ਆਗੂ ਰਾਕੇਸ਼ ਟਿਕੈਤ ‘ਤੇ ਹੋਇਆ ਹਮਲਾ, ਮੂੰਹ ‘ਤੇ ਸੁੱਟੀ ਕਾਲੀ ਸਿਆਹੀ

0
Attack on Rakesh TikaIt

ਕਰਨਾਟਕ ਦੀ ਰਾਜਧਾਨੀ ਬੈਂਗਲੁਰੂ ‘ਚ ਕਿਸਾਨ ਆਗੂ ਰਾਕੇਸ਼ ਟਿਕੈਤ ‘ਤੇ ਸਿਆਹੀ ਨਾਲ ਹਮਲਾ ਹੋਇਆ ਹੈ। ਇੱਕ ਪ੍ਰੈੱਸ ਕਾਨਫਰੰਸ ਦੌਰਾਨ ਧੱਕਾ ਮੁੱਕੀ ਤੋਂ ਬਾਅਦ ਇਸ ਘਟਨਾ ਨੂੰ ਅੰਜਾਮ ਦਿੱਤਾ ਗਿਆ। ਇਸ ਘਟਨਾ ਦੀ ਵੀਡਿਓ ਸੋਸ਼ਲ ਮੀਡੀਆ ‘ਤੇ ਕਾਫੀ ਵਾਇਰਲ ਹੋ ਰਹੀ ਹੈ।

ਉੱਥੇ ਮੌਜੂਦ ਲੋਕਾਂ ਅਨੁਸਾਰ ਪ੍ਰੈਸ ਕਾਨਫਰੰਸ ‘ਚ ਜਦੋਂ ਪੱਤਰਕਾਰਾਂ ਵਲੋਂ ਇਹ ਸਵਾਲ ਪੁੱਛਿਆ ਗਿਆ ਕਿ ਕਿਸਾਨ ਆਗੂ ਚੰਦਰਸੇਖਰ ਬਾਰੇ ਤੁਹਾਡਾ ਕੀ ਕਹਿਣਾ ਹੈ ਤਾਂ ਜਦੋਂ ਰਾਕੇਸ਼ ਟਿਕੈਤ ਨੇ ਕਿਹਾ ਕਿ ਉਨ੍ਹਾਂ ਨੂੰ ਉਸ ਨਾਲ ਕੋਈ ਲੈਣਾ ਦੇਣਾ ਨਹੀਂ ਹੈ ਤਾਂ ਉੱਥੇ ਮੌਜੂਦ ਉਨ੍ਹਾਂ ਦੇ ਸਮਰੱਥਕਾਂ ਨੇ ਟਿਕੈਤ ‘ਤੇ ਹਮਲਾ ਕਰ ਦਿੱਤਾ। ਚੰਦਰਸੇਖਰ ਦੇ ਸਮਰੱਥਕਾਂ ਵਲੋਂ ਉਨ੍ਹਾਂ ‘ਤੇ ਸਿਆਹੀ ਸੁੱਟੀ ਗਈ।

ਖੁਦ ‘ਤੇ ਕਾਲੀ ਸਿਆਹੀ ਸੁੱਟਣ ਦੇ ਮਾਮਲੇ ‘ਚ ਬੀਕੇਯੂ ਆਗੂ ਰਾਕੇਸ਼ ਟਿਕੈਤ ਨੇ ਕਿਹਾ ਕਿ ਸਥਾਨਕ ਪੁਲਿਸ ਵੱਲੋਂ ਇੱਥੇ ਕੋਈ ਸੁਰੱਖਿਆ ਮੁਹੱਈਆ ਨਹੀਂ ਕਰਵਾਈ ਗਈ। ਉਨ੍ਹਾਂ ਦੋਸ਼ ਲਾਇਆ ਕਿ ਇਹ ਸਭ ਕੁਝ ਸਰਕਾਰ ਦੀ ਮਿਲੀਭੁਗਤ ਨਾਲ ਹੋਇਆ ਹੈ।

ਸਿੱਧੂ ਮੂਸੇਵਾਲਾ ਦੇ ਕਤਲ ਮਾਮਲੇ ‘ਚ ਸੁਖਬੀਰ ਬਾਦਲ ਨੇ ਪੰਜਾਬ ਸਰਕਾਰ ਦਾ ਕੀਤਾ ਘਿਰਾਓ

0
Sidhu Musewala Murder Case Sukhbir Badal besieged the Punjab government

ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਮਾਮਲੇ ‘ਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ। ਉਨਾਂ ਨੇ ਪੰਜਾਬ ਦੇ ਰਾਜਪਾਲ ਨਾਲ ਅੱਜ ਮੁਲਾਕਾਤ ਕੀਤੀ ਤੇ ਕਿਹਾ ਕਿ ਨਿਯਮਾਂ ਨੂੰ ਛਿੱਕੇ ਟੰਗ ਕੇ ਸੁਰੱਖਿਆ ਸੰਬੰਧੀ ਗੁਪਤ ਜਾਣਕਾਰੀਆਂ ਜਨਤਕ ਕਰਨ ਅਤੇ ਪ੍ਰਸਿੱਧ ਗਾਇਕ ਸਿੱਧੂ ਮੂਸੇ ਵਾਲਾ ਦੇ ਕਤਲ ਸੰਬੰਧੀ ਠੋਸ ਕਦਮ ਚੁੱਕਣ ਲਈ ਮਾਣਯੋਗ ਰਾਜਪਾਲ ਪੰਜਾਬ ਨੂੰ ਮੰਗ ਪੱਤਰ ਦਿੱਤਾ। ਨਾਜ਼ੁਕ ਬਣੇ ਹਾਲਾਤਾਂ ਦੇ ਮੱਦੇਨਜ਼ਰ ਅਸੀਂ ਉਹਨਾਂ ਨੂੰ ਆਮ ਆਦਮੀ ਪਾਰਟੀ ਵਾਲੀ ਨਿਕੰਮੀ ਪੰਜਾਬ ਸਰਕਾਰ ਨੂੰ ਬਰਖ਼ਾਸਤ ਕਰਨ ਦੀ ਅਪੀਲ ਕੀਤੀ ਹੈ।

Sidhu Musewala Murder Case Sukhbir Badal besieged the Punjab governmentਸੁਖਬੀਰ ਬਾਦਲ ਨੇ ਕਿਹਾ ਕਿ ਆਧੁਨਿਕ ਹਥਿਆਰ ਏ. ਕੇ.-94 ਨਾਲ ਸਿੱਧੂ ਮੂਸੇਵਾਲਾ ਦਾ ਕਤਲ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੀ ਜਨਤਾ ਨੂੰ ਹੁਣ ਭਗਵੰਤ ਮਾਨ ਸਰਕਾਰ ‘ਤੇ ਕੋਈ ਭਰੋਸਾ ਨਹੀਂ ਰਿਹਾ। ਉਨ੍ਹਾਂ ਕਿਹਾ ਕਿ ਸਰਕਾਰ ਨੇ ਅਕਾਲ ਤਖਤ ਦੇ ਜੱਥੇਦਾਰ ਦੀ ਸੁਰੱਖਿਆ ਘਟਾ ਦਿੱਤੀ ਅਤੇ ਫਿਰ ਇਸ ਨੂੰ ਆਪਣੀ ਝੂਠੀ ਚੌਧਰ ਵਾਸਤੇ ਜਨਤਕ ਵੀ ਕਰ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਪੰਜਾਬ ‘ਚ ਇੰਨੀਆਂ ਵੱਡੀਆਂ ਘਟਨਾਵਾਂ ਹੋ ਰਹੀਆਂ ਹਨ ਪਰ ਸਰਕਾਰ ਹਰ ਪੱਧਰ ‘ਤੇ ਫੇਲ੍ਹ ਸਾਬਿਤ ਹੋ ਰਹੀ ਹੈ।

ਉਨ੍ਹਾਂ ਕਿਹਾ ਕਿ ਸਾਰੇ ਫ਼ੈਸਲੇ ਦਿੱਲੀ ਤੋਂ ਅਰਵਿੰਦ ਕੇਜਰੀਵਾਲ ਵੱਲੋਂ ਲਏ ਜਾ ਰਹੇ ਹਨ। ਸੁਖਬੀਰ ਨੇ ਕਿਹਾ ਕਿ ਪੰਜਾਬ ਪੁਲਸ ਨੂੰ ਇਹ ਹੀ ਨਹੀਂ ਪਤਾ ਲੱਗ ਰਿਹਾ ਕਿ ਉਨ੍ਹਾਂ ਨੇ ਭਗਵੰਤ ਮਾਨ ਨੂੰ ਰਿਪੋਰਟ ਕਰਨਾ ਹੈ ਜਾਂ ਫਿਰ ਅਰਵਿੰਦ ਕੇਜਰੀਵਾਲ ਨੂੰ। ਉਨ੍ਹਾਂ ਕਿਹਾ ਕਿ ਅੱਜ ਉਹ ਪੰਜਾਬ ਦੇ ਹਾਲਾਤ ਨੂੰ ਲੈ ਕੇ ਰਾਜਪਾਲ ਨਾਲ ਮੁਲਾਕਾਤ ਕਰਕੇ ਆਏ ਹਨ। ਉਨ੍ਹਾਂ ਕਿਹਾ ਕਿ ਸਿੱਧੂ ਮੂਸੇਵਾਲਾ ਦੇ ਕਤਲ ਮਾਮਲੇ ਦੀ NIA ਤੋਂ ਜਾਂਚ ਹੋਣੀ ਚਾਹੀਦੀ ਹੈ ਅਤੇ ਪੰਜਾਬ ਸਰਕਾਰ ਨੂੰ ਡਿਸਮਿਸ ਕੀਤਾ ਜਾਣਾ ਚਾਹੀਦਾ ਹੈ।

ਉਨ੍ਹਾਂ ਕਿਹਾ ਕਿ ਭਗਵੰਤ ਮਾਨ ਇਕ ਦਿਨ ਤਾਂ ਕੀ, ਇਕ ਘੰਟਾ ਵੀ ਮੁੱਖ ਮੰਤਰੀ ਰਹਿਣ ਦੇ ਕਾਬਲ ਨਹੀਂ ਹਨ। ਉਨ੍ਹਾਂ ਕਿਹਾ ਕਿ ਸਰਕਾਰ ਦੀਆਂ ਨੀਤੀਆਂ ਕਾਰਨ ਗਲਤ ਅਨਸਰਾਂ ਨੂੰ ਪੰਜਾਬ ਪੁਲਸ ਦਾ ਕੋਈ ਡਰ ਨਹੀਂ ਰਿਹਾ ਹੈ।

 

Nepal Plane Crash: ਤਾਰਾ ਏਅਰ ਜਹਾਜ਼ ਹੋਇਆ ਕਰੈਸ਼, 22 ‘ਚੋਂ 14 ਲੋਕਾਂ ਦੀਆਂ ਲਾਸ਼ਾਂ ਹੋਈਆ ਬਰਾਮਦ

0
Nepal Plane Crash

ਬੀਤੇ ਦਿਨੀ ਨੇਪਾਲ ‘ਚ ਇੱਕ ਜਹਾਜ਼ ਲਾਪਤਾ ਹੋ ਗਿਆ ਸੀ। ਜਿਸ ਤੋਂ ਬਾਅਦ ਉਸ ਜਹਾਜ਼ ਦੀ ਭਾਲ ਕੀਤੀ ਜਾ ਰਹੀ ਸੀ।ਨੇਪਾਲ ਦੀ ਫੌਜ ਨੇ ਅੱਜ ਉਸ ਥਾਂ ਦਾ ਪਤਾ ਲਗਾਇਆ ਜਿੱਥੇ ਐਤਵਾਰ ਨੂੰ ਨੇਪਾਲੀ ਪ੍ਰਾਈਵੇਟ ਏਅਰਲਾਈਨਜ਼ ਦਾ ਜਹਾਜ਼ ਹਾਦਸਾਗ੍ਰਸਤ ਹੋਇਆ ਸੀ। ਨੇਪਾਲੀ ਫੌਜ ਮੁਤਾਬਕ 14 ਲੋਕਾਂ ਦੀਆਂ ਲਾਸ਼ਾਂ ਬਰਾਮਦ ਕਰ ਲਈਆਂ ਗਈਆਂ ਹਨ। ਤਾਰਾ ਏਅਰ ਦਾ 9 NAET ਟਵਿਨ-ਇੰਜਣ ਵਾਲਾ ਜਹਾਜ਼, ਚਾਰ ਭਾਰਤੀਆਂ ਸਮੇਤ 22 ਲੋਕਾਂ ਨੂੰ ਲੈ ਕੇ ਜਾ ਰਿਹਾ ਸੀ, ਐਤਵਾਰ ਸਵੇਰੇ ਪਹਾੜੀ ਜ਼ਿਲ੍ਹੇ ਵਿੱਚ ਲਾਪਤਾ ਹੋਣ ਦੇ ਕੁਝ ਘੰਟਿਆਂ ਬਾਅਦ ਮਸਤਾਂਗ ਜ਼ਿਲ੍ਹੇ ਦੇ ਪਿੰਡ ਕੋਵਾਂਗ ਵਿੱਚ ਹਾਦਸਾਗ੍ਰਸਤ ਹੋ ਗਿਆ। 19 ਸੀਟਾਂ ਵਾਲੇ ਇਸ ਜਹਾਜ਼ ਵਿੱਚ 4 ਭਾਰਤੀ, 3 ਵਿਦੇਸ਼ੀ ਅਤੇ 13 ਨੇਪਾਲੀ ਨਾਗਰਿਕ ਸਵਾਰ ਸਨ।

ਫੌਜ ਦੇ ਬੁਲਾਰੇ ਨਾਰਾਇਣ ਸਿਲਵਾਲ ਨੇ ਦੱਸਿਆ ਕਿ ਸਥਾਨਕ ਲੋਕਾਂ ਵੱਲੋਂ ਨੇਪਾਲ ਫੌਜ ਨੂੰ ਦਿੱਤੀ ਗਈ ਸੂਚਨਾ ਮੁਤਾਬਕ ਤਾਰਾ ਏਅਰ ਦਾ ਜਹਾਜ਼ ਜ਼ਮੀਨ ਖਿਸਕਣ ਕਾਰਨ ਲਮਚੇ ਨਦੀ ਦੇ ਮੂੰਹ ‘ਤੇ ਹਾਦਸਾਗ੍ਰਸਤ ਹੋ ਗਿਆ। ਨੇਪਾਲ ਦੀ ਫੌਜ ਨੂੰ ਖਰਾਬ ਮੌਸਮ ਕਾਰਨ ਬਚਾਅ ਕਰਨਾ ਮੁਸ਼ਕਲ ਹੋ ਰਿਹਾ ਸੀ। ਮੁਤਾਬਕ ਫੌਜ ਦੇ ਅਧਿਕਾਰੀਆਂ ਨੇ ਦੂਰੋਂ ਧੂੰਆਂ ਉੱਠਦਾ ਦੇਖਿਆ, ਜਿਸ ਤੋਂ ਬਾਅਦ ਜਹਾਜ਼ ਦਾ ਪਤਾ ਲਗਾਇਆ ਗਿਆ।

ਤਾਰਾ ਏਅਰ ਦੇ ਇੱਕ ਜਹਾਜ਼ ਨੇ ਐਤਵਾਰ ਸਵੇਰੇ ਨੇਪਾਲ ਵਿੱਚ ਉਡਾਣ ਭਰੀ। ਹਵਾਈ ਅੱਡੇ ਦੇ ਅਧਿਕਾਰੀਆਂ ਮੁਤਾਬਕ ਤਾਰਾ ਏਅਰ ਦੇ ਡਬਲ ਇੰਜਣ ਵਾਲੇ ਜਹਾਜ਼ ਨੇ ਸਵੇਰੇ ਪੋਖਰਾ ਤੋਂ ਜੋਮਸੋਮ ਲਈ ਉਡਾਣ ਭਰੀ। ਜਹਾਜ਼ ਨਾਲ ਆਖਰੀ ਸੰਪਰਕ ਸਵੇਰੇ 9:55 ‘ਤੇ ਹੋਇਆ ਸੀ। ਅਧਿਕਾਰੀਆਂ ਨੇ ਦੱਸਿਆ ਕਿ ਜਹਾਜ਼ ਸਿਰਫ 15 ਮਿੰਟ ਦੀ ਉਡਾਣ ਲਈ ਸੀ ਅਤੇ ਇਸ ਵਿਚ 22 ਯਾਤਰੀ ਸਵਾਰ ਸਨ। ਜਹਾਜ਼ ਦੇ 5 ਘੰਟੇ ਬਾਅਦ ਵੀ ਕੋਈ ਸੁਰਾਗ ਨਾ ਮਿਲਣ ਕਾਰਨ ਹਾਦਸਾਗ੍ਰਸਤ ਹੋਣ ਦਾ ਖਦਸ਼ਾ ਜਤਾਇਆ ਜਾ ਰਿਹਾ ਸੀ।

ਸ਼੍ਰੋਮਣੀ ਅਕਾਲੀ ਦਲ ਦਾ ਵਫਦ ਅੱਜ ਰਾਜਪਾਲ ਨਾਲ ਕਰੇਗਾ ਮੁਲਾਕਾਤ

0
Shiromani Akali Dal core committee Meeting will be held today

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਦੀ ਅਗਵਾਈ ‘ਚ ਸ਼੍ਰੋਮਣੀ ਅਕਾਲੀ ਦਲ ਦਾ ਵਫਦ ਸੂਬੇ ‘ਚ ਅਮਨ ਕਾਨੂੰਨ ਦੀ ਵਿਗੜ ਰਹੀ ਵਿਵਸਥਾ ਦੇ ਮੁੱਦੇ ਨੂੰ ਲੈ ਕੇ ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪ੍ਰੋਹਿਤ ਨਾਲ ਮੁਲਾਕਾਤ ਕਰੇਗਾ। ਸੀਨੀਅਰ ਆਗੂ ਐੱਸ.ਬੀ.ਐੱਸ ਭੂੰਦੜ, ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਤੇ ਡਾ. ਦਲਜੀਤ ਸਿੰਘ ਚੀਮਾ ਇਸ ਵਫਦ ‘ਚ ਸ਼ਾਮਿਲ ਹੋਣਗੇ।

ਸਿੱਧੂ ਮੂਸੇਵਾਲਾ ਦੇ ਕਤਲ ਮਾਮਲੇ ‘ਚ CM ਭਗਵੰਤ ਮਾਨ ਨੇ DGP ਵਲੋਂ ਦਿੱਤੇ ਬਿਆਨ ‘ਤੇ ਮੰਗਿਆ ਸਪੱਸ਼ਟੀਕਰਨ

0

ਸਿੱਧੂ ਮੂਸੇਵਾਲਾ ਕਤਲਕਾਂਡ ਨਾਲ ਜੁੜੀ ਅਹਿਮ ਜਾਣਕਾਰੀ ਸਾਹਮਣੇ ਆਈ ਹੈ। ਬੀਤੇ ਦਿਨੀ ਸਿੱਧੂ ਮੂਸੇਵਾਲਾ ਦਾ ਕਤਲ ਹੋ ਗਿਆ ਸੀ।ਉਨ੍ਹਾਂ ਦੇ ਪਿਤਾ ਵਲੋਂ ਮੁੱਖ ਮੰਤਰੀ ਭਗਵੰਤ ਮਾਨ ਨੂੰ ਇੱਕ ਚਿੱਠੀ ਲਿਖੀ ਗਈ ਸੀ ਤੇ ਉਨ੍ਹਾਂ ਨੇ ਆਪਣੇ ਪੁੱਤਰ ਦੇ ਕਤਲ ਦੀ ਜਾਂਚ ਕਰਵਾਉਣ ਦੀ ਮੰਗ ਕੀਤੀ ਸੀ। ਇਸਦੇ ਨਾਲ ਹੀ ਉਨ੍ਹਾਂ ਨੇ ਲਿਖਿਆ ਸੀ ਕਿ ਪੰਜਾਬ ਦੇ ਡੀਜੀਪੀ ਜਨਤਕ ਤੌਰ ‘ਤੇ ਆਪਣੇ ਵਲੋਂ ਦਿੱਤੇ ਬਿਆਨ ‘ਤੇ ਮੁਆਫੀ ਮੰਗਣ ਤੇ ਉਨ੍ਹਾਂ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਚਿੱਠੀ ਲਿਖ ਕੇ ਇਨਸਾਫ ਦੀ ਮੰਗ ਕੀਤੀ ਸੀ।

ਇਸ ਦੇ ਨਾਲ ਹੀ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਮੁੱਖ ਮੰਤਰੀ ਭਗਵੰਤ ਮਾਨ ਨੇ ਸੁਰੱਖਿਆ ਘਟਾਉਣ ਦੇ ਮਾਮਲੇ ‘ਚ ਵੀ ਜਾਂਚ ਦੇ ਹੁਕਮ ਦਿੱਤੇ ਹਨ। ਇਸ ਦੇ ਨਾਲ ਹੀ ਉਨ੍ਹਾਂ ਨੇ ਡੀਜੀਪੀ ਪੰਜਾਬ ਤੋਂ ਗੈਂਗਵਾਰ ਵਾਲੇ ਬਿਆਨ ‘ਤੇ ਸਪੱਸ਼ਟੀਕਰਨ ਮੰਗਿਆ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਕਿਸੇ ਵੀ ਦੋਸ਼ੀ ਨੂੰ ਬਖਸ਼ਿਆ ਨਹੀਂ ਜਾਵੇਗਾ। ਮੁੱਖ ਮੰਤਰੀ ਭਗਵੰਤ ਮਾਨ ਨੇ ਹਾਈਕੋਰਟ ਦੇ ਸਿਟਿੰਗ ਜੱਜ ਤੋਂ ਜਾਂਚ ਕਰਵਾਉਣ ਦੀ ਗੱਲ ਕਹੀ ਹੈ।

ਮਾਮਲੇ ਦੀ ਪੜਤਾਲ ਲਈ ਪੰਜਾਬ ਪੁਲਿਸ ਦਿੱਲੀ ਜਾਵੇਗੀ। ਇਸ ਤੋਂ ਇਲਾਵਾ ਤਿਹਾੜ ਤੇ ਰੋਹਿਨੀ ਜੇਲ੍ਹ ‘ਚ ਬੰਦ ਗੈਂਗਸਟਰਾਂ ਤੋਂ ਵੀ ਪੁੱਛਗਿੱਛ ਕੀਤੀ ਜਾਵੇਗੀ।

ਗਾਇਕ ਸਿੱਧੂ ਮੂਸੇਵਾਲਾ ਦੇ ਪਿਤਾ ਨੇ CM ਭਗਵੰਤ ਮਾਨ ਨੂੰ ਚਿੱਠੀ ਲਿਖਕੇ ਮੰਗਿਆ ਇਨਸਾਫ

0
Sidhu moosewala name should not be used for political purposes family appeals

ਬੀਤੇ ਦਿਨੀ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦਾ ਕਤਲ ਹੋ ਗਿਆ ਹੈ। ਗਾਇਕ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਚਿੱਠੀ ਲਿਖਕੇ ਇਨਸਾਫ ਦੇਣ ਦੀ ਮੰਗ ਕੀਤੀ ਹੈ।

ਉਨ੍ਹਾਂ ਨੇ ਲਿਖਿਆ ਹੈ ਕਿ ਤੁਹਾਡੀ ਸਰਕਾਰ ਦੀਆਂ ਨਾਕਾਮੀਆਂ ਕਰਕੇ ਮੇਰਾ ਪੁੱਤ ਸ਼ੁਭਦੀਪ ਸਿੰਘ ਸਾਡੇ ਤੋਂ ਹਮੇਸ਼ਾ ਲਈ ਦੂਰ ਚਲਾ ਗਿਆ ਹੈ।ਇਸ ਦੇ ਨਾਲ ਹੀ ਉਨ੍ਹਾਂ ਨੇ ਲਿਖਿਆ ਹੈ ਕਿ ਸ਼ੁਭਦੀਪ ਦੀ ਮਾਂ ਮੈਨੂੰ ਪੁੱਛਦੀ ਹੈ ਕਿ ਮੇਰਾ ਪੁੱਤ ਕਿੱਥੇ ਹੈ ਅਤੇ ਕਦੋਂ ਵਾਪਸ ਆਵੇਗਾ।ਮੈਂ ਉਸਨੂੰ ਕਿ ਜਵਾਬ ਦੇਵਾਂ।

ਉਨ੍ਹਾਂ ਨੇ ਲਿਖਿਆ ਹੈ ਕਿ ਮੈਂ ਆਸ ਕਰਦਾ ਹਾਂ ਕਿ ਮੈਨੂੰ ਇਨਸਾਫ ਮਿਲੇਗਾ। ਮੇਰੇ ਪਰਿਵਾਰ ਨੂੰ ਇਨਸਾਫ ਦਿਵਾਉਣ ਲਈ ਮੇਰੀ ਬੇਨਤੀ ਹੈ ਕਿ ਇਸ ਕੇਸ ਦੀ ਇਨਕੁਆਰੀ ਹਾਈਕੋਰਟ ਦੇ ਸਿਟਿੰਗ ਜੱਜ ਤੋਂ ਕਰਵਾਈ ਜਾਵੇ। ਇਸਦੇ ਨਾਲ ਹੀ ਉਨ੍ਹਾਂ ਨੇ ਲਿਖਿਆ ਹੈ ਕਿ ਪੰਜਾਬ ਸਰਕਾਰ ਇਸ ਇਨਕੁਆਰੀ ‘ਚ ਸੀਬੀਆਈ ਤੇ ਐੱਨਆਈਏ ਦੇ ਸਹਿਯੋਗ ਨੂੰ ਯਕੀਨੀ ਬਣਾਵੇ। ਇਸਦੇ ਨਾਲ ਹੀ ਉਨ੍ਹਾਂ ਨੇ ਲਿਖਿਆ ਹੈ ਕਿ ਮੇਰੇ ਪੁੱਤਰ ਨੇ ਆਪਣੀ ਮਿਹਨਤ ਨਾਲ ਪੰਜਾਬ ਦਾ ਨਾਂ ਰੋਸ਼ਨ ਕੀਤਾ ਹੈ ਪਰ ਪੰਜਾਬ DGP ਨੇ ਮੇਰੇ ਪੁੱਤਰ ਦੀ ਮੌਤ ਨੂੰ ਗੈਂਗਵਾਰ ਨਾਲ ਜੋੜ ਕੇ ਪੇਸ਼ ਕੀਤਾ ਗਿਆ ਹੈ। ਇਸ ਲਈ ਪੰਜਾਬ DGP ਜਨਤਕ ਤੌਰ ‘ਤੇ ਇਸ ਲਈ ਮੁਆਫੀ ਮੰਗਣ ਤੇ ਮੈਂ ਇਨਸਾਫ ਦੀ ਉਮੀਦ ਕਰਦਾ ਹਾਂ।

ਗਾਇਕ ਮਨਕੀਰਤ ਔਲਖ ਨੂੰ ਜਾਨ ਤੋਂ ਮਾਰਨ ਦੀ ਮਿਲੀ ਧਮਕੀ

0
Singer Mankirt Aulakh receives death threats

ਬੀਤੇ ਦਿਨੀ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦਾ ਕਤਲ ਹੋ ਗਿਆ ਹੈ। ਹੁਣ ਇੱਕ ਹੋਰ ਪੰਜਾਬੀ ਗਾਇਕ ਮਨਕੀਰਤ ਔਲਖ ਨੂੰ ਧਮਕੀ ਮਿਲੀ ਹੈ। ਮਨਕੀਰਤ ਔਲਖ ਨੂੰ ਗੌਂਡਰ ਐਂਡ ਬਰਦਰਜ਼ ਵਲੋਂ ਸੋਸ਼ਲ ਮੀਡੀਆ ਰਾਹੀਂ ਜਾਨ ਤੋਂ ਮਾਰਨ ਦੀ ਧਮਕੀ ਦਿੱਤੀ ਗਈ ਹੈ।

ਉਨ੍ਹਾਂ ਨੇ ਸੋਸ਼ਲ ਮੀਡੀਆ ‘ਤੇ ਪੋਸਟ ਪਾ ਕੇ ਲਿਖਿਆ ਹੈ ਕਿ ਜੋ ਵੀ ਸਿੱਧੂ ਮੂਸੇਵਾਲਾ ਨਾਲ ਹੋਇਆ ਹੈ ਬਹੁਤ ਹੀ ਸ਼ਰਮਨਾਕ ਹੋਇਆ ਹੈ।ਇਸ ਦੇ ਨਾਲ ਹੀ ਇਹ ਵੀ ਲਿਖਿਆ ਹੈ ਕਿ ਲਾਰੈਂਸ ਬਿਸ਼ਨੋਈ ਤੇ ਗੋਲਡੀ ਬਰਾੜ ਜੋ ਜ਼ਿੰਮੇਵਾਰੀ ਲੈ ਰਹੇ ਹਨ ਇਹ ਕਤਲ ਸਿਰਫ ਪੈਸੇ ਪਿੱਛੇ ਹੋਇਆ ਹੈ। ਇਸ ਦੇ ਨਾਲ ਹੀ ਇਹ ਵੀ ਦੋਸ਼ ਲਗਾਇਆ ਗਿਆ ਹੈ ਕਿ ਇਹ ਕਤਲ ਕਰਵਾਉਣ ਵਾਲਾ ਹੋਰ ਕੋਈ ਨਹੀਂ ਬਲਕਿ ਮਨਕਿਰਤ ਔਲਖ ਹੈ। ਇਸ ਦੇ ਨਾਲ ਹੀ ਲਿਖਿਆ ਹੈ ਕਿ ਜਿੰਨੇ ਵੀ ਸਿੰਗਰ ਹਨ ਉਨ੍ਹਾਂ ਦੀ ਪਰਸਨਲ ਜਾਣਕਾਰੀ ਲਾਰੈਂਸ ਬਿਸ਼ਨੋਈ ਤੇ ਗੋਲਡੀ ਬਰਾੜ ਨਾਲ ਸ਼ੇਅਰ ਕੀਤੀ ਜਾਂਦੀ ਹੈ। ਮਨਕੀਰਤ ਔਲਖ ਦੀ ਸੁਰੱਖਿਆ ਵਾਪਸ ਨਹੀਂ ਲਈ ਕਿਉਂ? ਗੱਲ ਸੋਚਣ ਵਾਲੀ ਹੈ, ਸ਼ਰਮ ਕਰੋ ਕੁਝ ਪੈਸਿਆਂ ਪਿੱਛੇ ਹੀਰੇ ਵਰਗਾ ਮਾਂ ਦਾ ਪੁੱਤ ਖੋਹ ਲਿਆ।’’

ਪੋਸਟ ’ਚ ਅੱਗੇ ਲਿਖਿਆ ਹੈ, ‘‘ਬਾਕੀ ਤੂੰ ਹੁਣ ਇੰਤਜ਼ਾਰ ਕਰ, ਤੇਰੇ ਬਾਹਰ ਰਹਿੰਦੇ ਗੋਲਡੀ ਦਾ ਤੇ ਤੇਰਾ ਇੰਤਜ਼ਾਮ ਪੱਕਾ ਕਰਨਾ, ਇਹੋ ਜਿਹਾ ਕਿੱਲ ਠੋਕਾਂਗੇ ਤੇਰੀਆਂ ਫੱਟੀਆਂ ’ਚ, ਮੁੜ ਕੇ ਕਿਸੇ ਨੇ ਇਹ ਹਰਕਤ ਕਰਨ ਲੱਗਿਆਂ 100 ਵਾਰ ਸੋਚਣਾ। ਬਾਕੀ ਸਾਡੀ ਬੇਨਤੀ ਹੈ ਜਾਂਚ ਜ਼ਰੂਰ ਹੋਵੇ, ਜੇ ਅਸੀਂ ਕੀਤੀ ਫਿਰ ਸਭ ਨੂੰ ਪਤਾ ਕੀ ਹੋਣਾ। ਸਾਡਾ ਨਿੱਜੀ ਕੋਈ ਸਬੰਧ ਨਹੀਂ ਹੈ ਸਿੱਧੂ ਨਾਲ, ਬਸ ਇਕ ਮਾਂ ਦਾ ਪੁੱਤ ਗਿਆ, ਇਸ ਚੀਜ਼ ਦਾ ਦੁੱਖ ਹੈ।’’

ਪੋਸਟ ਦੀ ਅਖੀਰ ’ਚ ਲਿਖਿਆ ਹੈ, ‘‘ਬਾਕੀ ਇਹ ਜਿਹੜੀ ਘਟੀਆ ਗੱਲ ਆਖੀ ਹੈ ਇਨ੍ਹਾਂ ਨੇ, ਉਸ ਦਾ ਸਾਡੇ ਗਰੁੱਪ ਨਾਲ ਕੋਈ ਸਬੰਧ ਨਹੀਂ ਸੀ ਤੇ ਇਹ ਸਭ ਝੂਠ ਹੈ। ਬਾਕੀ ਇਨ੍ਹਾਂ ਦਾ ਪੁਰਾਣਾ ਪੇਸ਼ਾ ਕਤਲ ਕਰਕੇ ਆਪਣੇ ਮਾਰੇ ਹੋਏ ਬੰਦਿਆਂ ਦਾ ਵੀ ਇਸਤੇਮਾਲ ਕਰਨਾ, ਜਿਹੜੇ ਇਹ ਅੰਕਿਤ ਭਾਡੂ ਦੇ ਐਨਕਾਊਂਟਰ ’ਚ ਹੱਥ ਸੀ ਗੁਰਲਾਲ ਬਰਾੜ ਦਾ ਨੁਕਸਾਨ ਕਰਾਇਆ ਬਹੁਤ ਘਟੀਆ ਬੰਦੇ, ਪੈਸੇ ਪਿੱਛੇ ਤਾਂ ਆਪਣੀ ਮਾਂ ਨੂੰ ਵੀ ਕਰ ਦੇਣ, ਕੋਈ ਨਾ ਬਾਕੀ ਜਲਦੀ ਮੁਲਾਕਾਤ ਹੋਵੇਗੀ।’’

ਅੱਜ ਹੋਵੇਗੀ ਪੰਜਾਬ ਕੈਬਨਿਟ ਦੀ ਅਹਿਮ ਮੀਟਿੰਗ

0
Punjab Cabinet next meeting will be held on June 7

ਅੱਜ ਪੰਜਾਬ ਕੈਬਨਿਟ ਦੀ ਅਹਿਮ ਮੀਟਿੰਗ ਹੋਣ ਜਾ ਰਹੀ ਹੈ। ਇਹ ਮੀਟਿੰਗ ਸਵੇਰੇ 11:30 ਵਜੇ ਹੋਵੇਗੀ। ਇਹ ਮੀਟਿੰਗ ਪੰਜਾਬ ਸਿਵਲ ਸਕੱਤਰੇਤ-1 ਚੰਡੀਗੜ੍ਹ ਵਿਖੇ ਹੋਵੇਗੀ। ਇਹ ਮੀਟਿੰਗ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ‘ਚ ਹੋਵੇਗੀ।

ਸਿੱਧੂ ਮੂਸੇਵਾਲਾ ਦੇ ਪਰਿਵਾਰ ਨੇ ਪੋਸਟਮਾਰਟਮ ਕਰਵਾਉਣ ਤੋਂ ਕੀਤਾ ਇਨਕਾਰ, ਜਾਣੋ ਕਿਉਂ

0
Congress leaders support Moosewala father candidate Sangrur

ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦਾ ਬੀਤੇ ਦਿਨੀ ਕਤਲ ਹੋ ਗਿਆ ਸੀ। ਉਨ੍ਹਾਂ ਦੇ ਕਤਲਕਾਂਡ ਨਾਲ ਜੁੜੀ ਅਹਿਮ ਜਾਣਕਾਰੀ ਸਾਹਮਣੇ ਆਈ ਹੈ। ਪੁਲਿਸ ਵਲੋਂ FIR ਦਰਜ ਕਰ ਲਈ ਗਈ ਹੈ। ਇਹ FIR ਸਿੱਧੂ ਮੂਸੇਵਾਲਾ ਦਾ ਪਿਤਾ ਦੇ ਬਿਆਨਾਂ ਦੇ ਅਧਾਰ ‘ਤੇ ਦਰਜ ਕੀਤੀ ਗਈ ਹੈ। ਜਾਣਕਾਰੀ ਅਨੁਸਾਰ ਧਾਰਾ 302,307,341,148 ਧਾਰਾ 149 ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ।

ਇਸ ਦੇ ਨਾਲ ਹੀ ਇਹ ਵੀ ਜਾਣਕਾਰੀ ਸਾਹਮਣੇ ਆ ਰਹੀ ਹੈ ਕਿ ਅੱਜ ਸਿੱਧੂ ਮੂਸੇਵਾਲਾ ਦਾ ਪੋਸਟਮਾਰਟਮ ਕੀਤਾ ਜਾਣਾ ਸੀ ਪਰ ਤਾਜ਼ਾ ਜਾਣਕਾਰੀ ਅਨੁਸਾਰ ਸਿੱਧੂ ਦੇ ਪਰਿਵਾਰ ਨੇ ਪੋਸਟਮਾਰਟਮ ਕਰਵਾਉਣ ਤੋਂ ਇਨਕਾਰ ਕਰ ਦਿੱਤਾ ਹੈ। ਉਨ੍ਹਾਂ ਨੇ NIA ਤੋਂ ਜਾਂਚ ਕਰਵਾਉਣ ਦੀ ਮੰਗ ਕੀਤੀ ਹੈ। ਮਾਨਸਾ ਸਿਵਲ ਹਸਪਤਾਲ ਦੇ ਬਾਹਰ ਸਿੱਧੂ ਦੇ ਸਮਰੱਥਕ ਭਾਰੀ ਗਿਣਤੀ ‘ਚ ਇੱਕਠੇ ਹੋਏ ਹਨ। ਉਹਨ੍ਹਾਂ ਵਲੋਂ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ।

ਸਾਬਕਾ ਮੁੱਖ ਮੰਤਰੀ ਚੰਨੀ ਨੇ ਸਿੱਧੂ ਮੂਸੇਵਾਲਾ ਦੇ ਕਤਲ ‘ਤੇ ਦੁੱਖ ਕੀਤਾ ਪ੍ਰਗਟ

0
Fomer CM Channi Expressed grief murder of Sidhu Musewala

ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦਾ ਕਤਲ ਹੋ ਗਿਆ ਹੈ। ਇਸ ਮੰਦਭਾਗੀ ਘਟਨਾ ‘ਤੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਚੰਨੀ ਨੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਟਵੀਟ ਕਰਕੇ ਕਿਹਾ ਹੈ ਕਿ ਸਿੱਧੂ ਮੂਸੇਵਾਲਾ ਦੇ ਦਰਦਨਾਕ ਕਤਲ ਦਾ ਮੈਨੂੰ ਬਹੁਤ ਗਹਿਰਾ ਦੁੱਖ ਹੋਇਆ ਹੈ। ਸਿੱਧੂ ਮੂਸੇਵਾਲਾ ਨੇ ਸਾਰੀ ਦੁਨੀਆ ਵਿੱਚ ਪੰਜਾਬੀ ਮਾਂ ਬੋਲੀ ਦਾ ਮਾਣ ਵਧਾਇਆ। ਉਹ ਮੇਰੇ ਲਈ ਕੋਈ ਗਾਇਕ ਜਾਂ ਲੀਡਰ ਨਹੀਂ ਸਗੋਂ ਇੱਕ ਭਰਾ ਅਤੇ ਮੇਰਾ ਦੋਸਤ ਸੀ।ਇਸ ਦੇ ਨਾਲ ਹੀ ਉਨ੍ਹਾਂ ਨੇ ਲਿਖਿਆ ਹੈ ਕਿ ਪੰਜਾਬ ਨੇ ਇਹ ਬਦਲਾਵ ਨਹੀਂ ਸੀ ਚਾਹਿਆ ਜਿਹੜਾ ਅੱਜ ਸਾਨੂੰ ਦੇਖਣਾ ਪੈ ਗਿਆ।