ਭਾਰਤੀ ਵਿਲੱਖਣ ਪਛਾਣ ਅਥਾਰਟੀ (ਯੂਆਈਡੀਏਆਈ) ਨੇ ਹੁਣ ਲੋਕਾਂ ਨੂੰ ਆਪਣੇ ਪਰਿਵਾਰ ਦੇ ਮੁਖੀ ਦੀ ਸਹਿਮਤੀ ਨਾਲ ਆਧਾਰ ਕਾਰਡ ਵਿੱਚ ਆਪਣਾ ਪਤਾ ਆਨਲਾਈਨ ਅਪਡੇਟ ਕਰਨ ਦੀ ਆਗਿਆ ਦੇ ਦਿੱਤੀ ਹੈ। ਅਧਿਕਾਰਤ ਬਿਆਨ ਵਿੱਚ ਕਿਹਾ ਗਿਆ ਹੈ ਕਿ ਘਰ ਦੇ ਮੁਖੀ ਦੇ ਨਾਲ ਸਬੰਧ/ਰਿਸ਼ਤੇ ਨੂੰ ਦਰਸਾਉਣ ਵਾਲਾ ਕੋਈ ਵੀ ਦਸਤਾਵੇਜ਼ (ਜਿਵੇਂ ਰਾਸ਼ਨ ਕਾਰਡ, ਨੰਬਰ ਕਾਰਡ, ਵਿਆਹ ਦਾ ਸਰਟੀਫਿਕੇਟ, ਪਾਸਪੋਰਟ ਆਦਿ) ਦਾਖਲ ਕਰਕੇ ਆਪਣਾ ਪਤਾ ਆਨਲਾਈਨ ਅਪਡੇਟ ਕੀਤਾ ਜਾ ਸਕਦਾ ਹੈ।

ਪਤਾ ਅਪਡੇਟ ਕਰਨ ਲਈ ਅਜਿਹੇ ਦਸਤਾਵੇਜ਼ ਦਿਖਾਉਣੇ ਹੋਣਗੇ ਜਿਨ੍ਹਾਂ ’ਤੇ ਮੁਖੀ ਅਤੇ ਉਸ ਵਿਅਕਤੀ ਦੋਵਾਂ ਦੇ ਨਾਂ ਅਤੇ ਸਬੰਧਾਂ ਦਾ ਜ਼ਿਕਰ ਹੋਵੇ। ਇਹ ਪ੍ਰਕਿਰਿਆ ਲਈ ਓਟੀਪੀ (ਵਨ ਟਾਈਮ ਪਾਸਵਰਡ) ਦੀ ਲੋੜ ਹੋਵੇਗੀ। ਬਿਆਨ ਮੁਤਾਬਕ ਰਿਸ਼ਤੇ/ਸਬੰਧ ਨੂੰ ਦਰਸਾਉਂਦਾ ਸਬੂਤ ਨਾ ਹੋਣ ਦੀ ਸੂਰਤ ਵਿੱਚ ਯੂਆਈਡੀਏਆਈ ਵੱਲੋਂ ਆਧਾਰਿਤ ਪ੍ਰੋਫਾਰਮੇ ’ਤੇ ਪਰਿਵਾਰ ਮੁਖੀ ਦੁਆਰਾ ਹਲਫ਼ੀਆ ਬਿਆਨ ਜਮ੍ਹਾਂ ਕਰਵਾਇਆ ਜਾ ਸਕਦਾ ਹੈ।

LEAVE A REPLY

Please enter your comment!
Please enter your name here