Home Blog Page 2032

ਏਅਰਟੈੱਲ ਦਾ ਪ੍ਰੀਪੇਡ ਤੇ ਪੋਸਟਪੇਡ ਗਾਹਕਾਂ ਨੂੰ ਤੋਹਫਾ, ਪੇਸ਼ ਕੀਤਾ Jio ਵਰਗਾ ਫੀਚਰ

0

ਭਾਰਤੀ ਏਅਰਟੈੱਲ ਨੇ ਆਖਰਕਾਰ ਆਪਣੇ ਗਾਹਕਾਂ ਲਈ ਸਮਾਰਟ ਮਿਸਡ ਕਾਲ ਅਲਰਟ ਫੀਚਰ ਪੇਸ਼ ਕੀਤਾ ਹੈ। ਰਿਲਾਇੰਸ ਜੀਓ ਯੂਜ਼ਰਸ ਇਸ ਫੀਚਰ ਨੂੰ ਲੰਬੇ ਸਮੇਂ ਤੋਂ ਇਸਤੇਮਾਲ ਕਰ ਰਹੇ ਹਨ। ਟੈਲੀਕਾਮ ਕੰਪਨੀ ਦਾ ਇਹ ਫੀਚਰ ਕਾਫੀ ਫਾਇਦੇਮੰਦ ਹੈ। ਪਰ ਹੁਣ ਏਅਰਟੈੱਲ ਦੇ ਗਾਹਕ ਵੀ ਇਸ ਫੀਚਰ ਦਾ ਫਾਇਦਾ ਉਠਾ ਸਕਣਗੇ। ਕਈ ਗਾਹਕ ਏਅਰਟੈੱਲ ਤੋਂ ਲਗਾਤਾਰ ਸਮਾਰਟ ਮਿਸਡ ਕਾਲ ਫੀਚਰ ਦੀ ਮੰਗ ਕਰ ਰਹੇ ਸਨ, ਜਿਸ ਨੂੰ ਹੁਣ ਏਅਰਟੈੱਲ ਨੇ ਪੂਰਾ ਕਰ ਦਿੱਤਾ ਹੈ।

ਸਮਾਰਟ ਮਿਸਡ ਕਾਲ ਫੀਚਰ ਕੀ ਹੈ

ਏਅਰਟੈੱਲ ਦੇ ਇਸ ਨਵੇਂ ਫੀਚਰ ਨਾਲ ਯੂਜ਼ਰਜ਼ ਨੂੰ ਮਿਸਡ ਕਾਲ ਦੀ ਜਾਣਕਾਰੀ ਮਿਲੇਗੀ। ਇਹ ਫੋਨ ‘ਚ ਦਿਖਾਈ ਦੇਣ ਵਾਲੀ ਆਮ ਮਿਸ ਕਾਲ ਤੋਂ ਵੱਖ ਹੋਵੇਗੀ। ਇਹ ਵਿਸ਼ੇਸ਼ਤਾ ਉਦੋਂ ਕੰਮ ਕਰਦੀ ਹੈ ਜਦੋਂ ਤੁਹਾਡਾ ਫ਼ੋਨ ਬੰਦ ਹੁੰਦਾ ਹੈ, ਏਅਰਪਲੇਨ ਮੋਡ ਵਿੱਚ ਅਤੇ ਨੈੱਟਵਰਕ ਖੇਤਰ ਤੋਂ ਬਾਹਰ ਹੁੰਦਾ ਹੈ। ਹੁਣ ਜਦੋਂ ਇਸ ਦੌਰਾਨ ਤੁਹਾਡੀ ਕੋਈ ਵੀ ਕਾਲ ਆਉਂਦੀ ਹੈ, ਤਾਂ ਇਹ ਤੁਹਾਡੇ ਫੋਨ ਦੀ ਮਿਸ ਕਾਲ ਲਿਸਟ ਵਿੱਚ ਦਿਖਾਈ ਨਹੀਂ ਦਿੰਦੀ। ਪਰ ਇਸ ਫੀਚਰ ਨਾਲ ਤੁਹਾਨੂੰ ਪਤਾ ਲੱਗ ਜਾਂਦਾ ਹੈ ਕਿ ਇਸ ਦੌਰਾਨ ਤੁਹਾਨੂੰ ਕਿਹੜੇ-ਕਿਹੜੇ ਲੋਕਾਂ ਨੇ ਕਾਲ ਕੀਤੀ ਹੈ।

ਧਿਆਨ ਯੋਗ ਹੈ ਕਿ ਰਿਲਾਇੰਸ ਜੀਓ ਆਪਣੇ ਗਾਹਕਾਂ ਨੂੰ ਇਹ ਸਹੂਲਤ ਪਹਿਲਾਂ ਹੀ ਦੇ ਰਹੀ ਹੈ। Jio ਆਪਣੇ ਸਾਰੇ ਉਪਭੋਗਤਾਵਾਂ ਨੂੰ SMS ਭੇਜ ਕੇ ਮਿਸਡ ਕਾਲ ਅਲਰਟ ਦਿੰਦਾ ਹੈ। ਇਸ ਲਈ, ਏਅਰਟੈੱਲ ਦੀ ਇਹ ਨਵੀਂ ਵਿਸ਼ੇਸ਼ਤਾ ਜੀਓ ਦੇ ਉਪਭੋਗਤਾਵਾਂ ਨੂੰ ਦਿਲਚਸਪੀ ਨਹੀਂ ਦੇਵੇਗੀ ਕਿਉਂਕਿ ਉਹ ਪਹਿਲਾਂ ਹੀ ਇਸ ਸਹੂਲਤ ਦਾ ਲਾਭ ਲੈ ਰਹੇ ਹਨ।

ਇਸਦੇ ਲਈ ਤੁਹਾਨੂੰ ਏਅਰਟੈੱਲ ਥੈਂਕਸ ਐਪ ‘ਤੇ ਜਾਣਾ ਹੋਵੇਗਾ। ਇੱਥੇ ਤੁਹਾਨੂੰ ਮਿਸਡ ਕਾਲ ਅਲਰਟ ਸੈਕਸ਼ਨ ਮਿਲੇਗਾ। ਇਸ ਸੈਕਸ਼ਨ ‘ਤੇ ਤੁਸੀਂ ਆਪਣੀ ਮਿਸਡ ਕਾਲ ਦੇ ਵੇਰਵੇ ਦੇਖੋਗੇ। ਇਹ ਨਵਾਂ ਫੀਚਰ ਏਅਰਟੈੱਲ ਦੇ ਪੋਸਟਪੇਡ ਅਤੇ ਪ੍ਰੀਪੇਡ ਗਾਹਕਾਂ ਲਈ ਉਪਲਬਧ ਹੋਵੇਗਾ। ਇਸ ਫੀਚਰ ਨਾਲ ਹੁਣ ਏਅਰਟੈੱਲ ਦੇ ਗਾਹਕ ਵੀ ਆਪਣੀਆਂ ਸਾਰੀਆਂ ਮਿਸਡ ਕਾਲਾਂ ਬਾਰੇ ਜਾਣਕਾਰੀ ਹਾਸਲ ਕਰ ਸਕਣਗੇ।

‘ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ’ਤੇ ਪੰਜਾਬ ਦਾ ਸੰਵਿਧਾਨਕ, ਜ਼ਜਬਾਤੀ ਤੇ ਇਤਿਹਾਸਕ ਹੱਕ: ਮਲਵਿੰਦਰ ਸਿੰਘ ਕੰਗ

0

‘ਪੰਜਾਬ ਯੂਨੀਵਰਸਿਟੀ ਚੰਡੀਗੜ੍ਹ’ ਪੰਜਾਬ ਦੀ ਵਿਰਾਸਤ ਹੈ ਅਤੇ ਭਗਵੰਤ ਮਾਨ ਸਰਕਾਰ ਇਸ ਵਿਰਾਸਤ ‘ਤੇ ਕਿਸੇ ਵੀ ਕੀਮਤ ’ਤੇ ਕਬਜ਼ਾ ਨਹੀਂ ਹੋਣ ਦੇਵੇਗੀ। ਮੋਦੀ ਸਰਕਾਰ ਵੱਲੋਂ ਪੰਜਾਬ ਦੀਆਂ ਵਿਰਾਸਤੀ ਸਿੱਖਿਆ ਸੰਸਥਾਵਾਂ ’ਤੇ ਕਬਜਾ ਕਰਨ ਦੀ ਸੋਚ ਖ਼ਿਲਾਫ਼ ਆਮ ਆਦਮੀ ਪਾਰਟੀ (ਆਪ) ਸੜਕ ਤੋਂ ਲੈ ਕੇ ਸੰਸਦ ਤੱਕ ਸੰਘਰਸ਼ ਕਰੇਗੀ।’ ਇਹ ਪ੍ਰਗਟਾਵਾ ਕਰਦਿਆ ‘ਆਪ’ ਦੇ ਪ੍ਰਮੁੱਖ ਬੁਲਾਰੇ ਮਲਵਿੰਦਰ ਸਿੰਘ ਕੰਗ ਨੇ ਭਾਰਤੀ ਜਨਤਾ ਪਾਰਟੀ (ਭਾਜਪਾ) ਦੀ ਮੋਦੀ ਸਰਕਾਰ ’ਤੇ ਪੰਜਾਬ ਦੇ ਸਾਧਨਾਂ ਅਤੇ ਵਿਰਾਸਤੀ ਸੰਸਥਾਵਾਂ ’ਤੇ ਕਬਜ਼ੇ ਕਰਨ ਦੋਸ਼ ਲਾਇਆ ਹੈ।

ਐਤਵਾਰ ਨੂੰ ਪਾਰਟੀ ਮੁੱਖ ਦਫ਼ਤਰ ਤੋਂ ਜਾਰੀ ਬਿਆਨ ਰਾਹੀਂ ਮਲਵਿੰਦਰ ਸਿੰਘ ਕੰਗ ਨੇ ਮੋਦੀ ਸਰਕਾਰ ਵੱਲੋਂ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਪੰਜਾਬ ਕੋਲੋਂ ਖੋਹਣ ਲਈ ਕੀਤੇ ਜਾ ਰਹੇ ਯਤਨਾਂ ਦੀ ਸਖ਼ਤ ਨਿਖੇਧੀ ਕਰਦਿਆਂ ਕਿਹਾ, ‘‘ਪੰਜਾਬ ਯੂਨੀਵਰਸਿਟੀ (ਪੀ.ਯੂ) ’ਤੇ ਪੰਜਾਬ ਸੂਬੇ ਦਾ ਸੰਵਿਧਾਨਕ, ਜ਼ਜਬਾਤੀ ਅਤੇ ਇਤਿਹਾਸਕ ਹੱਕ ਹੈ। ਇਹ ਸਾਡੀ ਸ਼ਾਨਦਾਰ ਅਤੇ ਗੌਰਵਮਈ ਵਿਰਾਸਤ ਹੈ। ਪੀ. ਯੂ ਨੇ ਖੋਜ, ਖੇਡਾਂ, ਵਿਦਿਅਕ ਅਤੇ ਰਾਜਨੀਤਿਕ ਖੇਤਰਾਂ ’ਚ ਮਾਰਕੇਬਾਜ ਉਪਲੱਬਧੀਆਂ ਪ੍ਰਾਪਤ ਕੀਤੀਆਂ ਹਨ। ਪੰਜਾਬ ਦੀਆਂ ਵਿਰਾਸਤਾਂ ਅਤੇ ਹੱਕਾਂ ਦੀ ਰੱਖਿਆ ਬਾਰੇ ਆਮ ਆਦਮੀ ਪਾਰਟੀ ਕੋਈ ਸਮਝੌਤਾ ਨਹੀਂ ਕਰੇਗੀ।’’

ਕੰਗ ਨੇ ਅੱਗੇ ਕਿਹਾ ਕਿ ਪੰਜਾਬ ਯੂਨੀਵਰਸਿਟੀ ਸਾਂਝੇ ਤੇ ਮਹਾਂਪੰਜਾਬ ਦੀ ਵਿਰਾਸਤ ਹੈ ਅਤੇ ਇਸ ਸੰਸਥਾ ਨੇ ਵਿਸ਼ਵ ਪੱਧਰ ’ਤੇ ਨਾਮਣਾ ਖੱਟਿਆ ਹੈ। ਦੇਸ਼ ਦੀ ਵੰਡ ਤੋਂ ਬਾਅਦ ਪੰਜਾਬ ਦੀ ਇਸ ਵਿਰਾਸਤ ਨੂੰ ਕਾਇਮ ਰੱਖਦਿਆਂ ਪਹਿਲਾਂ ਸ਼ਿਮਲੇ ਅਤੇ ਫਿਰ ਚੜ੍ਹਦੇ ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ’ਚ ਸਥਾਪਤ ਕੀਤਾ ਗਿਆ ਸੀ। ਇਸ ਲਈ ਪੰਜਾਬ ਯੂਨੀਵਰਸਿਟੀ ਉਤੇ ਕੇਵਲ ਤੇ ਕੇਵਲ ਪੰਜਾਬ ਦਾ ਹੱਕ ਹੈ ਅਤੇ ਕੋਈ ਵੀ ਕੇਂਦਰ ਸਰਕਾਰ ਇਸ ਵਿਰਾਸਤ ਨੂੰ ਪੰਜਾਬ ਤੋਂ ਖੋਹ ਨਹੀਂ ਸਕਦੀ।

‘ਆਪ’ ਆਗੂ ਨੇ ਸੱਤਾਧਾਰੀ ਭਾਰਤੀ ਜਨਤਾ ਪਾਰਟੀ (ਭਾਜਪਾ) ਸਮੇਤ ਕਾਂਗਰਸ ਅਤੇ ਸ਼੍ਰੋਮਣੀ ਅਕਾਲੀ ਦਲ ਬਾਦਲ ’ਤੇ ਪੰਜਾਬ ਦੇ ਹੱਕਾਂ ’ਤੇ ਡਾਕੇ ਮਾਰਨ ਅਤੇ ਵਿਰਾਸਤਾਂ ਨੂੰ ਬਰਬਾਦ ਕਰਨ ਦਾ ਦੋਸ਼ ਲਾਉਂਦਿਆਂ ਕਿਹਾ ਕਿ ਪੰਜਾਬ ’ਤੇ ਲੰਮਾਂ ਸਮਾਂ ਰਾਜ ਕਰਨ ਵਾਲੀਆਂ ਇਨਾਂ ਪਾਰਟੀਆਂ ਨੇ ਸੂਬੇ ਦੀਆਂ ਸਾਰੀਆਂ ਮਹਾਨ ਯੂਨੀਵਰਸਿਟੀਆਂ ਨੂੰ ਬਰਬਾਦ ਕਰ ਦਿੱਤਾ ਹੈ। ਜਾਣਬੁੱਝ ਕੇ ਆਰਥਿਕ ਤੌਰ ’ਤੇ ਕਮਜ਼ੋਰ ਕੀਤੀ ਗਈ ਪੰਜਾਬ ਯੂਨੀਵਰਸਿਟੀ ’ਤੇ ਹੁਣ ਮੋਦੀ ਸਰਕਾਰ ਇੱਕ ਸਾਜਿਸ ਤਹਿਤ ਕਬਜਾ ਕਰਨਾ ਚਾਹੁੰਦੀ ਹੈ, ਤਾਂ ਜੋ ਪੰਜਾਬ ਦੀ ਵਿਲੱਖਣਤਾ ਅਤੇ ਚੜ੍ਹਦੀ ਕਲਾ ਦੇ ਜ਼ਜਬੇ ਨੂੰ ਖ਼ਤਮ ਕੀਤਾ ਜਾ ਸਕੇ।

ਮਲਵਿੰਦਰ ਸਿੰਘ ਕੰਗ ਨੇ ਪੰਜਾਬ ਯੂਨੀਵਰਸਿਟੀ ਦੀ ਰੱਖਿਆ ਅਤੇ ਹੋਂਦ ਬਚਾਉਣ ਪ੍ਰਤੀ ਆਮ ਆਦਮੀ ਪਾਰਟੀ ਅਤੇ ਭਗਵੰਤ ਮਾਨ ਸਰਕਾਰ ਦੀ ਵਚਨਬੱਧਤਾ ਨੂੰ ਦੁਹਰਾਉਂਦਿਆਂ ਕਿਹਾ ਕਿ ਕਿਸੇ ਵੀ ਕੀਮਤ ’ਤੇ ਪੰਜਾਬ ਯੂਨੀਵਰਸਿਟੀ ’ਤੇ ਮੋਦੀ ਸਰਕਾਰ ਨੂੰ ਕਬਜਾ ਨਹੀਂ ਕਰਨ ਦਿੱਤਾ ਜਾਵੇਗਾ।

ਗਾਇਕ ਕੁਲਵਿੰਦਰ ਬਿੱਲਾ ਦੀ ਫਿਲਮ ‘ਟੈਲੀਵਿਜ਼ਨ’ 24 ਜੂਨ 2022 ਨੂੰ ਹੋਵੇਗੀ ਰਿਲੀਜ਼

0

ਪੰਜਾਬੀ ਗਾਇਕ ਤੇ ਅਦਾਕਾਰ ਕੁਲਵਿੰਦਰ ਬਿੱਲਾ ਜੋ ਪੰਜਾਬੀ ਭਾਸ਼ਾ ਦੇ ਸੰਗੀਤ ਅਤੇ ਫਿਲਮਾਂ ਨਾਲ ਜੁੜੇ ਹੋਏ ਹਨ। ਉਨ੍ਹਾਂ ਨੇ ਪੰਜਾਬੀ ਇੰਡਸਟਰੀ ਲਈ ਜਿੱਥੇ ਪੰਜਾਬੀ ਗੀਤ ਗਾਏ ਹਨ, ਉੱਥੇ ਹੀ ਉਨ੍ਹਾਂ ਨੇ ਬਹੁਤ ਸਾਰੀਆਂ ਫਿਲਮਾਂ ‘ਚ ਅਦਾਕਾਰੀ ਕਰਕੇ ਦਰਸ਼ਕਾਂ ‘ਚ ਆਪਣੀ ਇੱਕ ਵੱਖਰੀ ਪਹਿਚਾਣ ਬਣਾ ਲਈ ਹੈ। ਹੁਣ ਉਹ ਇੱਕ ਹੋਰ ਨਵੀਂ ਪੰਜਾਬੀ ਫਿਲਮ ਲੈ ਕੇ ਆ ਰਹੇ ਹਨ। ਉਨ੍ਹਾਂ ਦੀ ਨਵੀਂ ਫਿਲਮ ਬਹੁਤ ਜਲਦ ਰਿਲੀਜ਼ ਹੋਣ ਜਾ ਰਹੀ ਹੈ।

ਪੰਜਾਬੀ ਗਾਇਕ-ਅਦਾਕਾਰ ਕੁਲਵਿੰਦਰ ਬਿੱਲਾ ਦੀ ਸਭ ਤੋਂ ਜ਼ਿਆਦਾ ਉਡੀਕੀ ਜਾ ਰਹੀ ਫਿਲਮ ‘ਟੈਲੀਵਿਜ਼ਨ’ ਜੂਨ ਮਹੀਨੇ ‘ਚ ਹੀ ਰਿਲੀਜ਼ ਹੋਣ ਜਾ ਰਹੀ ਹੈ। ਉਨ੍ਹਾਂ ਦੀ ਨਵੀਂ ਪੰਜਾਬੀ ਫਿਲਮ ‘ਟੈਲੀਵਿਜ਼ਨ’ 24 ਜੂਨ 2022 ਨੂੰ ਰਿਲੀਜ਼ ਹੋਣ ਜਾ ਰਹੀ ਹੈ। ਉਨ੍ਹਾਂ ਨੇ ਆਪਣੇ ਗਾਇਕੀ ਕੈਰੀਅਰ ਦੀ ਸ਼ੁਰੂਆਤ ਐਲਬਮਾਂ “ਕੋਈ ਖਾਸ” ਅਤੇ “ਪੰਜਾਬ” ਨਾਲ ਕੀਤੀ ਸੀ ਜਦੋਂ ਕਿ ਉਨ੍ਹਾਂ ਦੀ ਅਦਾਕਾਰੀ ਦੀ ਸ਼ੁਰੂਆਤ 2018 ਵਿੱਚ ਸੂਬੇਦਾਰ ਜੋਗਿੰਦਰ ਸਿੰਘ ਨਾਲ ਹੋਈ ਸੀ।

ਫਿਲਮ ‘ਟੈਲੀਵਿਜ਼ਨ’ ‘ਚ ਉਨ੍ਹਾਂ ਦੇ ਨਾਲ ਅਦਾਕਾਰਾ ਮੈਂਡੀ ਤੱਖਰ ਵੀ ਹੋਣਗੇ। ਕੁਲਵਿੰਦਰ ਬਿੱਲਾ ਅਤੇ ਮੈਂਡੀ ਤੱਖਰ ਦੇ ਨਾਲ ਫਿਲਮ ਵਿੱਚ ਹਾਰਬੀ ਸੰਘਾ, ਗੁਰਪ੍ਰੀਤ ਘੁੱਗੀ, ਪ੍ਰਿੰਸ ਕੰਵਲ ਜੀਤ ਸਿੰਘ ਅਤੇ ਬੀਐਨ ਸ਼ਰਮਾ ਆਦਿ ਅਹਿਮ ਭੂਮਿਕਾਵਾਂ ਵਿੱਚ ਨਜ਼ਰ ਆਉਣਗੇ। ਮੈਂਡੀ ਤੱਖਰ, ਗੁਰਪ੍ਰੀਤ ਘੁੱਗੀ, ਬੀ.ਐਨ. ਸ਼ਰਮਾ, ਬਨਿੰਦਰਜੀਤ ਸਿੰਘ, ਅਤੇ ਗੁਰਪ੍ਰੀਤ ਭੰਗੂ ਵਰਗੇ ਵੱਡੇ ਕਲਾਕਾਰ ਹਾਸਿਆਂ ਦੇ ਠਹਾਕੇ ਲਗਵਾਉਂਦੇ ਨਜ਼ਰ ਆਉਣ ਵਾਲੇ ਹਨ। ਫਿਲਮ ਦੀ ਕਹਾਣੀ ਮਨੀ ਮਨਜਿੰਦਰ ਸਿੰਘ ਨੇ ਲਿਖੀ ਹੈ ਅਤੇ ਡਾਇਲਾਗ ਰਾਜੂ ਵਰਮਾ ਨੇ ਲਿਖੇ ਹਨ। ਇਸ ਫਿਲਮ ਦੇ ਗਾਇਕ ਅਲੀ ਬਰਦਰਜ਼ ਹਨ। ਇਸ ਫਿਲਮ ਦਾ ਤਾਜ ਵਲੋਂ ਨਿਰਦੇਸ਼ਨ ਕੀਤਾ ਗਿਆ ਹੈ। ਇਸ ਫਿਲਮ ਦੇ ਪ੍ਰੋਡਿਊਸਰ ਸੁਮੀਤ ਸਿੰਘ ਤੇ ਪੁਸ਼ਪਿੰਦਰ ਕੌਰ ਹਨ।

ਪੰਜਾਬੀ ਫਿਲਮ LOVER ਦਾ Trailer ਕੱਲ੍ਹ ਹੋਵੇਗਾ Release

0

ਪੰਜਾਬੀ ਫਿਲਮ ‘Lover’ ਦਾ ਟ੍ਰੇਲਰ ਕੱਲ੍ਹ ਰਿਲੀਜ਼ ਹੋਣ ਜਾ ਰਿਹਾ ਹੈ। ਪੰਜਾਬੀ ਫਿਲਮ ‘ਲਵਰ’ ਦਾ ਦਰਸ਼ਕ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। ਗੁਰੀ ਅਤੇ ਰੌਣਕ ਜੋਸ਼ੀ ਦੀ ਆਉਣ ਵਾਲੀ ਫਿਲਮ ‘ਲਵਰ’ ਨੇ ਦੁਨੀਆਂ ਭਰ ਵਿੱਚ ਹਲਚਲ ਮਚਾ ਦਿੱਤੀ ਹੈ। ਪੰਜਾਬੀ ਫਿਲਮ ਇੰਡਸਟਰੀ ਦੇ ਮਸ਼ਹੂਰ ਗਾਇਕ ਅਤੇ ਅਦਾਕਾਰ ਗੁਰੀ ਦੀ ਫਿਲਮ ਲਵਰ 1 ਜੁਲਾਈ 2022 ਨੂੰ ਸਿਨੇਮਾਘਰਾਂ ਵਿੱਚ ਰਿਲੀਜ਼ ਹੋਣ ਜਾ ਰਹੀ ਹੈ। ਖਾਸ ਗੱਲ ਇਹ ਹੈ ਕਿ ਆਪਣੀ ਇਸ ਫਿਲਮ ਵਿੱਚ ਗੁਰੀ ਇੱਕ ਵੱਖਰੇ ਅੰਦਾਜ਼ ਵਿੱਚ ਨਜ਼ਰ ਆਉਂਣਗੇ। ਫਿਲਮ ‘ਲਵਰ’ ਨੇ ਰਿਲੀਜ਼ ਹੋਣ ਤੋਂ ਪਹਿਲਾਂ ਹੀ ਆਪਣੇ ਪ੍ਰਸ਼ੰਸਕਾਂ ‘ਚ ਆਪਣੇ ਪਿਆਰ ਦੀ ਇੱਕ ਤਸਵੀਰ ਬਣਾ ਦਿੱਤੀ ਹੈ। ਫਿਲਮ ‘ਲਵਰ’ ਗੀਤ MP3 ਦੀ ਪੇਸ਼ਕਾਰੀ ਹੈ, ਇਸ ਫਿਲਮ ਦੇ ਨਿਰਮਾਤਾ ਕੇ.ਵੀ. ਢਿੱਲੋਂ ਅਤੇ ਪਰਵਰ ਨਿਸ਼ਾਨ ਸਿੰਘ ਹਨ। ਜਿਸ ਨੂੰ ਦਿਲਸ਼ੇਰ ਸਿੰਘ ਤੇ ਖੁਸ਼ਪਾਲ ਸਿੰਘ ਦੁਆਰਾ ਨਿਰਦੇਸ਼ਿਤ ਕੀਤਾ ਗਿਆ ਹੈ। ਫਿਲਮ ਦੀ ਕਹਾਣੀ ਤਾਜ ਦੁਆਰਾ ਲਿਖੀ ਗਈ ਹੈ

ਇਸ ਪ੍ਰੇਮ ਕਹਾਣੀ ਦੇ ਮੁੱਖ ਪਾਤਰ ਲਾਲੀ ਅਤੇ ਹੀਰ, ਜਿਵੇਂ ਕਿ ਗੁਰੀ ਅਤੇ ਰੌਣਕ ਨੇ ਦੱਸਿਆ ਹੈ ਕਿ ਇੱਕ ਪ੍ਰੇਮ ਕਹਾਣੀ ਕਿੰਨੀ ਡੂੰਗੀ ਅਤੇ ਅਟੁੱਟ ਹੋ ਸਕਦੀ ਹੈ। ਜਿਵੇਂ ਕਿ ਪੋਸਟਰ ਅਤੇ ਟੀਜ਼ਰ ਵਿੱਚ ਦੇਖਿਆ ਗਿਆ ਹੈ, ਗੁਰੀ ਨੇ ਆਪਣੇ ‘ਪਿਆਰ’ਚ ਪਾਗਲ’ ਪਾਤਰ ਨਾਲ ਦਰਸ਼ਕਾਂ ਨੂੰ ਹੈਰਾਨ ਕਰ ਦਿੱਤਾ ਹੈ, ਇੱਕ ਪ੍ਰੇਮੀ ਜੋ ਪਿਆਰ ਵਿੱਚ ਪੂਰੀ ਤਰ੍ਹਾਂ ਗ੍ਰਸਤ ਹੈ। ਇਸ ਤੋਂ ਇਲਾਵਾ ਫਿਲਮ ‘ਚ ਦੋਵਾਂ ਦੀ ਕੈਮਿਸਟਰੀ ਨੇ ਪਹਿਲਾਂ ਹੀ ਦਰਸ਼ਕਾਂ ਨੂੰ ਹੈਰਾਨ ਕਰ ਦਿੱਤਾ ਹੈ। ਕਹਾਣੀ ਨਾ ਸਿਰਫ਼ ਉਨ੍ਹਾਂ ਦੀ ਪ੍ਰੇਮ ਕਹਾਣੀ ਦੇ ਆਲੇ-ਦੁਆਲੇ ਘੁੰਮਦੀ ਹੈ, ਸਗੋਂ ਉਨ੍ਹਾਂ ਦੇ ਦਿਲਾਂ ਦੀ ਸ਼ੁੱਧਤਾ ਅਤੇ ਪਵਿੱਤਰਤਾ ਨੂੰ ਵੀ ਦਰਸਾਉਂਦੀ ਹੈ।

ਫਿਲਮ ਦੇ ਪਾਤਰਾਂ ਬਾਰੇ ਗੱਲ ਕਰਦਿਆਂ ਨਿਰਦੇਸ਼ਕ ਦਿਲਸ਼ੇਰ ਸਿੰਘ ਅਤੇ ਖੁਸ਼ਪਾਲ ਸਿੰਘ ਕਹਿੰਦੇ ਹਨ, “ਪਾਤਰਾਂ ਵਿੱਚ ਭਾਵਨਾਵਾਂ ਦੀ ਡੂੰਘਾਈ ਹੀ ਕਹਾਣੀ ਦੀ ਜੜ੍ਹ ਹੈ ਜੋ ਇਸ ਕਹਾਣੀ ਨੂੰ ਇੰਨੀ ਖਾਸ ਬਣਾਉਂਦੀ ਹੈ, ਅਤੇ ਇਸ ਨੂੰ ਇੰਨੀ ਸੰਪੂਰਨਤਾ ਨਾਲ ਲਿਆਉਣਾ ਸਾਡਾ ਉਦੇਸ਼ ਸੀ। ਪਰ ਸਭ ਤੋਂ ਵੱਡਾ ਹਿੱਸਾ ਉਨ੍ਹਾਂ ਅਦਾਕਾਰਾਂ ਦਾ ਹੈ ਜਿਹਨਾਂ ਨੇ ਇਨ੍ਹਾਂ ਪਾਤਰਾਂ ਦੇ ਦਰਦ ਅਤੇ ਹਨ ਏ ਪਿਆਰ ਦੇ ਨਸ਼ੇ ਨੂੰ ਮਹਿਸੂਸ ਕੀਤਾ ਅਤੇ ਉਨ੍ਹਾਂ ਨੂੰ ਬਹੁਤ ਵਧੀਆ ਢੰਗ ਨਾਲ ਨਿਭਾਇਆ।

ਆਪਣੇ ਪ੍ਰੇਮੀ ਕਿਰਦਾਰ ਨੂੰ ਮਿਲੀ ਪ੍ਰਸ਼ੰਸਾ ਦਾ ਜਸ਼ਨ ਮਨਾਉਂਦੇ ਹੋਏ, ਗੁਰੀ ਕਹਿੰਦਾ ਹੈ, “ਸਭ ਤੋਂ ਪਹਿਲਾਂ ਮੈਂ ਫਿਲਮ ਦੇ ਨਿਰਮਾਤਾਵਾਂ ਦਾ ਧੰਨਵਾਦੀ ਹਾਂ ਜਿਨ੍ਹਾਂ ਨੇ ਮੇਰੇ ‘ਤੇ ਵਿਸ਼ਵਾਸ ਕੀਤਾ ਅਤੇ ਮੈਨੂੰ ਲਾਲੀ ਦਾ ਕਿਰਦਾਰ ਨਿਭਾਉਣ ਲਈ ਚੁਣਿਆ, ਅਤੇ ਦੂਸਰਾ, ਦਰਸ਼ਕਾਂ ਦਾ ਜਿਨ੍ਹਾਂ ਨੇ ਮੈਨੂੰ ਇੰਨਾ ਪਿਆਰ ਦਿੱਤਾ, ਜਿਵੇਂ ਕਿ ਉਨ੍ਹਾਂ ਨੇ ਹਮੇਸ਼ਾ ਮੇਰੇ ਗੀਤਾਂ ਅਤੇ ਪਿਛਲੀਆਂ ਫਿਲਮਾਂ ਦੀ ਸ਼ਲਾਘਾ ਕੀਤੀ ਹੈ, ਮੈਨੂੰ ਉਮੀਦ ਹੈ ਕਿ ਉਹ ਇਸ ਫਿਲਮ ਨੂੰ ਵੀ ਪਸੰਦ ਕਰਨਗੇ।”

ਫਿਲਮ ਦੀ ਮੁੱਖ ਅਭਿਨੇਤਰੀ ਰੌਣਕ ਜੋਸ਼ੀ ਨੇ ਵੀ ਆਪਣਾ ਧੰਨਵਾਦ ਸਾਂਝਾ ਕਰਦਿਆਂ ਕਿਹਾ “ਇਹ ਮੇਰੀ ਪਹਿਲੀ ਫਿਲਮ ਹੈ ਅਤੇ ਅਜਿਹੇ ਨਾਮੀ ਕਲਾਕਾਰਾਂ ਨਾਲ ਇਹ ਇੱਕ ਸੁਪਨਾ ਸਾਕਾਰ ਹੋਣ ਵਰਗਾ ਹੈ। ਹਰ ਕੋਈ ਮੇਰੇ ਨਾਲ ਨਿਮਰ ਸੀ, ਮੈਨੂੰ ਹਰ ਮੋੜ ਤੇ ਕੁੱਛ ਨਾ ਕੁੱਛ ਸਿਖਾਂ ਨੂੰ ਮਿਲਦਾ ਰਿਹਾ। ਮੈਨੂੰ ਉਮੀਦ ਹੈ ਕਿ ਦਰਸ਼ਕ ਫਿਲਮ ਨੂੰ ਪਸੰਦ ਕਰਨਗੇ ਅਤੇ ਮੈਨੂੰ ਆਪਣਾ ਪਿਆਰ ਵੀ ਦੇਣਗੇ।”

ਇਸ ‘ਚ ਅਦਾਕਾਰ ਤੇ ਅਦਾਕਾਰਾ ਲਾਲੀ ਤੇ ਹੀਰ ਦੇ ਰੂਪ ‘ਚ ਭੂਮਿਕਾ ਅਦਾ ਕਰ ਰਹੇ ਹਨ। ਲਵਰ ਇੱਕ ਸਕੂਲ ਬੁਆਏ ਦੀ ਕਹਾਣੀ ਹੈ ਜੋ ਫਿਲਮ ‘ਚ ਲਾਲੀ ਨਾਂ ਨਾਲ ਭੂਮਿਕਾ ਨਿਭਾ ਰਿਹਾ ਹੈ। ਲਾਲੀ ਸਕੂਲ ‘ਚ ਪੜ੍ਹਨ ਵਾਲੀ ਇੱਕ ਲੜਕੀ ਹੀਰ ਦੇ ਪਿਆਰ ‘ਚ ਪੈ ਜਾਂਦਾ ਹੈ। ਕਹਾਣੀ ‘ਚ ਉਸ ਸਮੇਂ ਟਵੀਸਟ ਪੈਦਾ ਹੁੰਦਾ ਹੈ ਜਦੋਂ ਹੀਰ ਲਾਲੀ ਨਾਲੋਂ ਅਲੱਗ ਹੋ ਜਾਂਦੀ ਹੈ।

ਫਿਲਮ ‘ਰੰਜ’ ਸਿਨੇਮਾ ਘਰਾਂ ‘ਚ ਹੋ ਚੁੱਕੀ ਰਿਲੀਜ਼

0

ਪੈੱਟ ਪ੍ਰੋਜੈਕਟ ਫਿਲਮਸ ਦੇ ਬੈਨਰ ਹੇਠ ਬਣੀ ਪੰਜਾਬੀ ਫਿਲਮ ‘ਰੰਜ’ ਫਿਲਮ ਆਧੁਨਿਕ ਯੁੱਗ ਵਿੱਚ ਔਕੜਾਂ ਦਾ ਸਾਹਮਣਾ ਕਰਦੇ ਹੋਏ ਇੱਕ ਮੁੰਡੇ ਦੀ ਕਹਾਣੀ ਰਿਲੀਜ਼ ਹੋ ਚੁੱਕੀ ਹੈ। ਦੱਸ ਦਈਏ ਕਿ ਜਦੋਂ ਫਿਲਮ ਦਾ ਪ੍ਰੀਮੀਅਰ ਕੀਤਾ ਗਿਆ ਸੀ ਤਾਂ ਉਸ ਸਮੇਂ ਫਿਲਮ ਦੀ ਪ੍ਰਮੋਸ਼ਨ ਲਈ ਆਦੇਸ਼ ਸਿੱਧੂ, ਏਕਤਾ ਸੋਢੀ, ਕ੍ਰਿਤੀ ਵੀ ਸ਼ਰਮਾ, ਕੁਲਜੀਤ ਸਿੰਘ, ਅਤੇ ਇਸਦੇ ਨਿਰਦੇਸ਼ਕ ਸੁਨੀਤ ਸਿਨਹਾ ਸਮੇਤ ਮੌਜੂਦ ਸੀ।

ਫਿਲਮ ਆਦੇਸ਼ ਸਿੱਧੂ ਅਤੇ ਸੁਨੀਤ ਸਿਨਹਾ ਦੁਆਰਾ ਨਿਰਮਿਤ ਅਤੇ ਜਿਸਦਾ ਨਿਰਦੇਸ਼ਨ ਸੁਨੀਤ ਸਿਨਹਾ ਦੁਆਰਾ ਕੀਤਾ ਗਿਆ ਹੈ। ਫਿਲਮ ਦੇ ਸਿਤਾਰੇ- ਆਦੇਸ਼ ਸਿੱਧੂ (ਮੁੱਖ ਭੂਮਿਕਾ ਵਿੱਚ) ਦੇ ਨਾਲ-ਨਾਲ ਏਕਤਾ ਸੋਢੀ, ਕੁਲਜੀਤ ਸਿੰਘ ਵੀ ਮੁੱਖ ਭੂਮਿਕਾ ‘ਚ ਸਾਨੂੰ ਦਿਖਾਈ ਦੇਣਗੇ, ਇਹਨਾਂ ਤੋਂ ਇਲਾਵਾ ਵੀਕੇ ਸ਼ਰਮਾ, ਮਧੂ ਸਾਗਰ, ਕ੍ਰਿਤੀ ਵੀ. ਸ਼ਰਮਾ, ਸੁਕੁਮਾਰ ਟੁੱਡੂ, ਰਾਕੇਸ਼ ਸਿੰਘ, ਨੂਤਨ ਸੂਰਿਆ, ਰਾਜੂ ਕੁਮਾਰ, ਅਸ਼ੋਕ ਤਿਵਾੜੀ ਅਤੇ ਰਾਹੁਲ ਨਿਗਮ ਸਹਾਇਕ ਭੂਮਿਕਾਵਾਂ ਵਿੱਚ ਨਜ਼ਰ ਆਉਂਦੇ ਹਨ।

ਰੰਜ’ ਅੰਗਰੇਜ਼ੀ ਸਿਰਲੇਖ ‘ਸਲੋ ਬਰਨ’ ਇੱਕ ਨੌਜਵਾਨ ਲੜਕੇ, ਅਮਨਪ੍ਰੀਤ ਦੇ ਗੁੱਸੇ ਭਰੇ ਵਿਚਾਰਾਂ ਅਤੇ ਉਸਦੇ ਹੋਰ ਸ਼ਹਿਰ ਵਿੱਚ ਅਸੁਰੱਖਿਆ ਨੂੰ ਦਰਸਾਉਂਦਾ ਹੈ| ਉਹ ਆਦਮੀ ਜੋ ਸ਼ਹਿਰ ਵਿੱਚ ਆਪਣੇ ਆਪ ਨੂੰ ਅਲੱਗ ਮਹਿਸੂਸ ਕਰਦਾ ਹੈ, ਅਤੇ ਜਿਸ ਨੂੰ ਸ਼ਹਿਰ ਵਿੱਚ ਆਪਣੇ ਆਪ ਉੱਤੇ ਹਿੰਸਾ ਕਰਨ ਦਾ ਪਾਤਰ ਬਣਾ ਲਿਆ ਜਾਂਦਾ ਹੈ।

ਫਿਲਮ ਦੇ ਰਿਲੀਜ਼ ਹੋਣ ਤੇ ਸੁਨੀਤ ਸਿਨਹਾ ਨੇ ਕਿਹਾ, “ਇਸ ਫਿਲਮ ਦੀ ਕਹਾਣੀ ਸਭ ਤੋਂ ਵਿਲੱਖਣ ਹੈ ਜੋ ਦਰਸ਼ਾਉਂਦੀ ਹੈ ਕਿ ਕਿਵੇਂ ਇੱਕ ਮੁੰਡਾ ਜੋ ਆਪਣਾ ਪਿੰਡ ਛੱਡ ਕੰਮ ਦੀ ਭਾਲ ਲਈ ਬਾਹਰ ਜਾਂਦਾ ਹੈ ਅਤੇ ਜਿਸਨੂੰ ਆਪਣੀ ਜਿੰਦਗੀ ਵਿੱਚ ਬਹੁਤ ਸਾਰੀਆਂ ਮੁਸ਼ਕਿਲ ਦਾ ਸਾਮ੍ਹਣਾ ਕਰਨਾ ਪੈਂਦਾ ਹੈ ਅਤੇ ਜਿੰਦਗੀ ਦੀ ਅਸਲ ਸਚਾਈ ਦਾ ਪਤਾ ਲੱਗਦਾ ਹੈ। ਸਾਨੂੰ ਉਮੀਦ ਹੈ ਕਿ ਦਰਸ਼ਕ ਇਸ ਫਿਲਮ ਦੀ ਕਹਾਣੀ ਬੇਹੱਦ ਪਸੰਦ ਕਰਨਗੇ।

ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਦੀ ਵਿਗੜੀ ਤਬੀਅਤ, ਹਸਪਤਾਲ ‘ਚ ਕਰਵਾਇਆ ਭਰਤੀ

0
Sonia Gandhi will not appear before the ED today

ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਦੀ ਸਿਹਤ ਵਿਗੜ ਗਈ ਹੈ। ਕੋਰੋਨਾ ਵਾਇਰਸ ਸਬੰਧੀ ਦਿੱਕਤਾਂ ਕਾਰਨ ਉਨ੍ਹਾਂ ਨੂੰ ਇਲਾਜ ਲਈ ਦਿੱਲੀ ਦੇ ਗੰਗਾ ਰਾਮ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ ਹੈ। ਦੱਸ ਦੇਈਏ ਕਿ ਹਾਲ ਹੀ ’ਚ ਸੋਨੀਆ ਗਾਂਧੀ ਨੂੰ ਕੋਰੋਨਾ ਹੋਇਆ ਸੀ, ਜਿਸ ਤੋਂ ਬਾਅਦ ਸੋਨੀਆ ਗਾਂਧੀ ਨੇ ਖੁਦ ਨੂੰ ਘਰ ’ਚ ਇਕਾਂਤਵਾਸ ਕੀਤਾ ਸੀ।

ਰਣਦੀਪ ਸਿੰਘ ਸੁਰਜੇਵਾਲਾ ਨੇ ਸੋਨੀਆ ਦੀ ਸਿਹਤ ਸਬੰਧੀ ਜਾਣਕਾਰੀ ਦਿੰਦੇ ਹੋਏ ਟਵੀਟ ਕੀਤਾ, ‘‘ਕਾਂਗਰਸ ਦੀ ਅੰਤਰਿਮ ਪ੍ਰਧਾਨ ਸੋਨੀਆ ਗਾਂਧੀ ਨੂੰ ਕੋਵਿਡ 19 (ਕੋਰੋਨਾ) ਸਬੰਧੀ ਦਿੱਕਤਾਂ ਦੇ ਚੱਲਦੇ ਅੱਜ ਗੰਗਾ ਰਾਮ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ ਹੈ। ਉਨ੍ਹਾਂ ਦੀ ਹਾਲਤ ਸਥਿਰ ਹੈ ਅਤੇ ਨਿਗਰਾਨੀ ਲਈ ਹਸਪਤਾਲ ’ਚ ਰੱਖਿਆ ਜਾਵੇਗਾ। ਉਨ੍ਹਾਂ ਨੇ ਕਿਹਾ ਅਸੀਂ ਕਾਂਗਰਸ ਦੇ ਲੋਕਾਂ ਦੇ ਨਾਲ-ਨਾਲ ਸਾਰੇ ਸ਼ੁਭਚਿੰਤਕਾਂ ਦੀ ਚਿੰਤਾ ਅਤੇ ਸ਼ੁਭ ਇੱਛਾਵਾਂ ਲਈ ਧੰਨਵਾਦ ਕਰਦੇ ਹਾਂ।’’

 

Isudan Gadhvi ਨੂੰ ਆਮ ਆਦਮੀ ਪਾਰਟੀ ਦਾ ਰਾਸ਼ਟਰੀ ਸੰਯੁਕਤ ਜਨਰਲ ਸਕੱਤਰ ਕੀਤਾ ਨਿਯੁਕਤ

0

ਆਮ ਆਦਮੀ ਪਾਰਟੀ ਵਲੋਂ ਗੁਜਰਾਤ ਦੇ ਨੇਤਾ Isudan Gadhvi ਨੂੰ ਪਾਰਟੀ ਦਾ ਰਾਸ਼ਟਰੀ ਸੰਯੁਕਤ ਜਨਰਲ ਸਕੱਤਰ ਨਿਯੁਕਤ ਕੀਤਾ ਗਿਆ ਹੈ। ਇਸ ਦੇ ਨਾਲ ਹੀ Indranil Rajguru ਨੂੰ ਰਾਸ਼ਟਰੀ ਸੰਯੁਕਤ ਸਕੱਤਰ ਨਿਯੁਕਤ ਕੀਤਾ ਗਿਆ ਹੈ।

ਥਾਣੇਦਾਰ ਨੇ ਲਾਇਨਮੈਨ ਦਾ ਕੱਟਿਆ ਚਲਾਨ, ਲਾਇਨਮੈਨ ਨੇ ਫਿਰ ਪੁਲਿਸ ਚੌਂਕੀ ਦਾ ਬਿਜਲੀ ਕੁਨੈਕਸ਼ਨ ਦਿੱਤਾ ਕੱਟ

0

ਉੱਤਰ ਪ੍ਰਦੇਸ਼ ਦੇ ਬਰੇਲੀ ਵਿੱਚ ਇੱਕ ਅਜੀਬ ਮਾਮਲਾ ਸਾਹਮਣੇ ਆਇਆ ਹੈ। ਇੱਥੇ ਥਾਣੇਦਾਰ ਨੇ ਬਿਜਲੀ ਵਿਭਾਗ ਦੇ ਲਾਈਨਮੈਨ ਦੇ ਬਾਈਕ ਦਾ ਚਲਾਨ ਕੱਟ ਦਿੱਤਾ, ਜਿਸ ‘ਤੇ ਗੁੱਸੇ ‘ਚ ਆਏ ਲਾਈਨਮੈਨ ਨੇ ਪੁਲਿਸ ਚੌਕੀ ਦੀ ਬਿਜਲੀ ਕੱਟ ਦਿੱਤੀ ਅਤੇ ਬਿਜਲੀ ਦੀ ਕੇਬਲ ਵੀ ਆਪਣੇ ਨਾਲ ਲੈ ਗਏ। ਇਸ ਤੋਂ ਬਾਅਦ ਚੈੱਕ ਪੋਸਟ ਹਨੇਰੇ ਵਿੱਚ ਡੁੱਬੀ ਦੇਖ ਕੇ ਪੁਲਿਸ ਅਧਿਕਾਰੀ ਨੇ ਅਧਿਕਾਰੀਆਂ ਨੂੰ ਸੂਚਿਤ ਕੀਤਾ ਬਿਜਲੀ ਨਾ ਹੋਣ ਕਾਰਨ ਪੁਲਿਸ ਮੁਲਾਜ਼ਮਾਂ ਨੂੰ ਹਨੇਰੇ ਵਿੱਚ ਰਾਤ ਕੱਟਣੀ ਪਈ।ਜਿਸ ਤੋਂ ਬਾਅਦ ਸੀਨੀਅਰ ਅਧਿਕਾਰੀਆਂ ਨੇ ਪੂਰੇ ਮਾਮਲੇ ਦੀ ਜਾਂਚ ਦੇ ਹੁਕਮ ਦਿੱਤੇ ਹਨ।ਮਾਮਲਾ ਸਾਹਮਣੇ ਆਉਣ ਤੋਂ ਬਾਅਦ ਇਲਾਕੇ ‘ਚ ਚਰਚਾ ਛਿੜ ਗਈ ਹੈ।

ਘਟਨਾ ਸਿਰੌਲੀ ਥਾਣਾ ਖੇਤਰ ਦੀ ਹਰਦਾਸਪੁਰ ਪੁਲਿਸ ਚੌਕੀ ਦੀ ਹੈ। ਦਰਅਸਲ ਚੌਕੀ ਇੰਚਾਰਜ ਵਾਹਨਾਂ ਦੀ ਚੈਕਿੰਗ ਕਰ ਰਹੇ ਸਨ। ਇਸ ਦੌਰਾਨ ਬਰਸਰ ਸਬ-ਸਟੇਸ਼ਨ ਦਾ ਲਾਈਨਮੈਨ ਭਗਵਾਨ ਸਵਰੂਪ ਬਾਈਕ ‘ਤੇ ਆ ਰਿਹਾ ਸੀ। ਜਾਣਕਾਰੀ ਅਨੁਸਾਰ ਥਾਣੇਦਾਰ ਮੋਦੀ ਸਿੰਘ ਨੇ ਲਾਈਨਮੈਨ ਨੂੰ ਰੋਕ ਕੇ ਬਾਈਕ ਦੇ ਕਾਗਜ਼ਾਤ ਦਿਖਾਉਣ ਲਈ ਕਿਹਾ। ਲਾਈਨਮੈਨ ਨੇ ਪੁਲਿਸ ਵਾਲੇ ਨੂੰ ਕਿਹਾ, ‘‘ਸਰ, ਇਸ ਵੇਲੇ ਮੋਟਰਸਾਈਕਲ ਦਾ ਕੋਈ ਕਾਗਜ਼ ਨਹੀਂ ਹੈ। ਮੈਂ ਘਰੋਂ ਲਿਆ ਕੇ ਦਿਖਾਵਾਂਗਾ।” ਪਰ ਮੋਦੀ ਸਿੰਘ ਨਹੀਂ ਮੰਨੇ ਅਤੇ ਉਨ੍ਹਾਂ ਨੇ ਭਗਵਾਨ ਸਵਰੂਪ ਦੀ ਬਾਈਕ ਦਾ 500 ਰੁਪਏ ਦਾ ਚਲਾਨ ਕੱਟ ਦਿੱਤਾ।

ਇਸ ਤੋਂ ਲਾਈਨਮੈਨ ਇੰਨਾ ਨਾਰਾਜ਼ ਹੋ ਗਿਆ ਕਿ ਉਸ ਨੇ ਬਿਜਲੀ ਵਿਭਾਗ ਦੇ ਹੋਰ ਮੁਲਾਜ਼ਮਾਂ ਨੂੰ ਬੁਲਾ ਕੇ ਪੁਲਿਸ ਚੌਕੀ ਦੀ ਬਿਜਲੀ ਕੱਟ ਦਿੱਤੀ। ਪੁਲਿਸ ਮੁਲਾਜ਼ਮਾਂ ਨੇ ਲਾਈਨਮੈਨ ਨੂੰ ਸਮਝਾਉਣਾ ਸ਼ੁਰੂ ਕਰ ਦਿੱਤਾ ਪਰ ਉਸ ਨੇ ਚੌਕੀ ਦਾ ਬਿਜਲੀ ਕੁਨੈਕਸ਼ਨ ਨਹੀਂ ਜੋੜਿਆ। ਲਾਈਨਮੈਨ ਅਨੁਸਾਰ ਹਰਦਾਸਪੁਰ ਪੁਲਿਸ ਚੌਕੀ ਵਿੱਚ ਬਿਨਾਂ ਮੀਟਰ ਤੋਂ ਬਿਜਲੀ ਦੀ ਵਰਤੋਂ ਕੀਤੀ ਜਾ ਰਹੀ ਸੀ। ਇਸ ਲਈ ਪੁਲਿਸ ਚੌਕੀ ਦੀ ਲਾਈਨ ਕੱਟ ਦਿੱਤੀ ਅਤੇ ਤਾਰ ਹਟਾ ਦਿੱਤੀ। ਬਿਜਲੀ ਵਿਭਾਗ ਦੇ ਡਿਵੀਜ਼ਨਲ ਚੀਫ਼ ਇੰਜੀਨੀਅਰ ਸੰਜੇ ਜੈਨ ਦਾ ਕਹਿਣਾ ਹੈ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਜਾਂਚ ਰਿਪੋਰਟ ਆਉਣ ਤੋਂ ਬਾਅਦ ਹੀ ਕੋਈ ਅਗਲੀ ਕਾਰਵਾਈ ਕੀਤੀ ਜਾਵੇਗੀ।

ਸੋਨੀਆ ਗਾਂਧੀ ਤੇ ਰਾਹੁਲ ਨੂੰ ED ਵਲੋਂ ਭੇਜੇ ਨੋਟਿਸ ਖਿਲਾਫ ਕਾਂਗਰਸ ਵਲੋਂ ਪ੍ਰੈਸ ਕਾਨਫਰੰਸ

0

ਈਡੀ ਨੇ ਨੈਸ਼ਨਲ ਹੈਰਾਲਡ ਮਾਮਲੇ ਵਿੱਚ ਸੋਨੀਆ ਗਾਂਧੀ ਤੇ ਰਾਹੁਲ ਗਾਂਧੀ ਨੂੰ ਕਈ ਵਾਰ ਸੰਮਨ ਭੇਜੇ ਹਨ। ਕਾਂਗਰਸ ਇਸ ਮੁੱਦੇ ‘ਤੇ ਅੱਜ ਦੇਸ਼ ਭਰ ‘ਚ ਪ੍ਰੈੱਸ ਕਾਨਫਰੰਸ ਕਰਨ ਜਾ ਰਹੀ ਹੈ। ਇਸ ਤੋਂ ਇਲਾਵਾ ਕਾਂਗਰਸ ਨੇ ਵੀ ਇਸ ਸਬੰਧੀ ਕਈ ਤਿਆਰੀਆਂ ਕਰ ਲਈਆਂ ਹਨ, ਜਿਸ ਵਿੱਚ ਈਡੀ ਦਫ਼ਤਰ ਤੱਕ ਰੋਸ ਪ੍ਰਦਰਸ਼ਨ ਅਤੇ ਮਾਰਚ ਵੀ ਸ਼ਾਮਲ ਹੈ। ਵੱਖ-ਵੱਖ ਰਾਜਾਂ ਵਿੱਚ ਪਾਰਟੀ ਦੇ ਸਾਰੇ ਆਗੂਆਂ ਨੂੰ ਪ੍ਰੈਸ ਕਾਨਫਰੰਸਾਂ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ।

Sonia Gandhi will not appear before the ED todayਕਾਂਗਰਸ ਨੇਤਾ ਸਚਿਨ ਪਾਇਲਟ ਈਡੀ ਸੰਮਨ ਨੂੰ ਲੈ ਕੇ ਪ੍ਰੈੱਸ ਕਾਨਫਰੰਸ ‘ਚ ਲਖਨਊ ‘ਚ ਹੋਣਗੇ। ਉਨ੍ਹਾਂ ਤੋਂ ਇਲਾਵਾ ਰਾਏਪੁਰ ਵਿੱਚ ਵਿਵੇਕ ਤਨਖਾ, ਸ਼ਿਮਲਾ ਵਿੱਚ ਸੰਜੇ ਨਿਰੂਪਮ, ਚੰਡੀਗੜ੍ਹ ਵਿੱਚ ਰਣਜੀਤ ਰੰਜਨ, ਅਹਿਮਦਾਬਾਦ ਵਿੱਚ ਪਵਨ ਖੇੜਾ, ਦੇਹਰਾਦੂਨ ਵਿੱਚ ਅਲਕਾ ਲਾਂਬਾ, ਪਟਨਾ ਵਿੱਚ ਨਾਸਿਰ ਹੁਸੈਨ, ਗੋਆ ਵਿੱਚ ਮਧੂ ਗੌੜ ਸ਼ਾਮਿਲ ਹਨ।

ਇਸ ਤੋਂ ਇਲਾਵਾ ਕਾਂਗਰਸ ਸੋਮਵਾਰ ਨੂੰ ਦੇਸ਼ ਭਰ ‘ਚ ਪ੍ਰਦਰਸ਼ਨ ਵੀ ਕਰੇਗੀ। ਇਹ ਈਡੀ ਦੀ ਕਾਰਵਾਈ ਖ਼ਿਲਾਫ਼ ਪ੍ਰਦਰਸ਼ਨ ਹੋਵੇਗਾ। ਇਸ ਦੇ ਨਾਲ ਹੀ ਦਿੱਲੀ ਵਿੱਚ ਪਾਰਟੀ ਦੇ ਸਾਰੇ ਸੀਨੀਅਰ ਆਗੂ ਸਾਂਸਦ ਰਾਹੁਲ ਗਾਂਧੀ ਦੇ ਨਾਲ ਈਡੀ ਦਫ਼ਤਰ ਵੱਲ ਮਾਰਚ ਕਰਨਗੇ। ਰਾਜ ਸਭਾ ਮੈਂਬਰ ਡਾ. ਸਈਦ ਨਸੀਰ ਹੁਸੈਨ 2 ਵਜੇ ਸੂਬਾ ਕਾਂਗਰਸ ਹੈੱਡਕੁਆਰਟਰ ਸਦਾਕਤ ਆਸ਼ਰਮ ਪਟਨਾ ਵਿੱਚ ਪੀ.ਸੀ. ਸਚਿਨ ਪਾਇਲਟ ਦੁਪਹਿਰ 3 ਵਜੇ 10-ਮਾਲ ਐਵੇਨਿਊ ਸਥਿਤ ਪਾਰਟੀ ਦਫਤਰ ‘ਚ ਪੀ.ਸੀ. ਕਰਨਗੇ।

ਈਡੀ ਨੇ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੂੰ ਇੱਕ ਤਾਜ਼ਾ ਸੰਮਨ ਜਾਰੀ ਕਰਕੇ ਨੈਸ਼ਨਲ ਹੈਰਾਲਡ ਮਨੀ ਲਾਂਡਰਿੰਗ ਮਾਮਲੇ ਵਿੱਚ 23 ਜੂਨ ਨੂੰ ਪੁੱਛਗਿੱਛ ਲਈ ਹਾਜ਼ਰ ਹੋਣ ਲਈ ਕਿਹਾ ਹੈ। ਸੋਨੀਆ ਨੂੰ ਪਹਿਲਾਂ 8 ਜੂਨ ਨੂੰ ਪੇਸ਼ ਹੋਣ ਲਈ ਕਿਹਾ ਗਿਆ ਸੀ, ਪਰ ਕਿਉਂਕਿ ਉਹ ਕੋਰੋਨਵਾਇਰਸ ਨਾਲ ਸੰਕਰਮਿਤ ਸੀ, ਉਸਨੇ ਆਪਣੀ ਪੇਸ਼ੀ ਲਈ ਈਡੀ ਤੋਂ ਨਵੀਂ ਤਾਰੀਖ ਦੀ ਮੰਗ ਕੀਤੀ ਸੀ। ਇਸ ਮਾਮਲੇ ‘ਚ ਸੋਨੀਆ ਦੇ ਬੇਟੇ ਅਤੇ ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਤੋਂ ਵੀ 13 ਜੂਨ ਨੂੰ ਪੁੱਛਗਿੱਛ ਕੀਤੀ ਜਾ ਸਕਦੀ ਹੈ। ਰਾਹੁਲ ਨੂੰ ਪਹਿਲਾਂ 2 ਜੂਨ ਨੂੰ ਪੁੱਛਗਿੱਛ ਲਈ ਬੁਲਾਇਆ ਗਿਆ ਸੀ, ਪਰ ਵਿਦੇਸ਼ ਦੌਰੇ ‘ਤੇ ਹੋਣ ਕਾਰਨ ਉਸ ਨੇ ਨਵੀਂ ਤਰੀਕ ਮੰਗੀ ਸੀ। ਈਡੀ ਨੇ ਉਸ ਨੂੰ 13 ਜੂਨ ਨੂੰ ਤਲਬ ਕੀਤਾ ਹੈ।

ਸਾਬਕਾ CM ਪ੍ਰਕਾਸ਼ ਬਾਦਲ ਦੀ ਫਿਰ ਵਿਗੜੀ ਸਿਹਤ

0
Former cm parkash singh badals health deteriorated admitted in pgi

ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਸਿਹਤ ਇੱਕ ਵਾਰ ਫਿਰ ਵਿਗੜ ਗਈ ਹੈ। ਜਿਸ ਤੋਂ ਬਾਅਦ ਉਨ੍ਹਾਂ ਨੂੰ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ।

ਦੱਸ ਦੇਈਏ ਕਿ ਕੁਝ ਦਿਨ ਪਹਿਲਾਂ ਵੀ ਛਾਤੀ ‘ਚ ਦਰਦ ਹੋਣ ਕਾਰਨ ਉਨ੍ਹਾਂ ਨੂੰ ਪੀ.ਜੀ.ਆਈ. ਚ ਦਾਖਲ ਕਰਵਾਇਆ ਗਿਆ ਸੀ। ਹਾਲਾਂਕਿ ਉਦੋਂ ਡਾਕਟਰਾਂ ਨੇ ਉਨ੍ਹਾਂ ਦੀ ਹਾਲਤ ਸਥਿਰ ਦੱਸੀ ਸੀ ਪਰ ਹੁਣ ਖਬਰਾਂ ਆ ਰਹੀਆਂ ਹਨ ਕਿ ਉਨ੍ਹਾਂ ਦੀ ਸਿਹਤ ਇਕ ਵਾਰ ਫਿਰ ਵਿਗੜ ਗਈ ਹੈ।

ਸ਼੍ਰੋਮਣੀ ਅਕਾਲੀ ਦਲ ਦੇ ਸੁਪਰੀਮੋ ਪ੍ਰਕਾਸ਼ ਸਿੰਘ ਬਾਦਲ ਨੂੰ ਇਸ ਸਾਲ ਜਨਵਰੀ ਵਿੱਚ ਕਰੋਨਾ ਹੋਇਆ ਸੀ। ਕੋਵਿਡ ਪਾਜ਼ੇਟਿਵ ਪਾਏ ਜਾਣ ਤੋਂ ਬਾਅਦ ਉਨ੍ਹਾਂ ਨੂੰ ਲੁਧਿਆਣਾ ਦੇ ਡੀਐਮਸੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ। ਇਸ ਤੋਂ ਬਾਅਦ ਬਿਮਾਰ ਹੋਣ ‘ਤੇ ਉਨ੍ਹਾਂ ਦੀ ਮੁਹਾਲੀ ਦੇ ਇੱਕ ਨਿੱਜੀ ਹਸਪਤਾਲ ਵਿੱਚ ਸਿਹਤ ਜਾਂਚ ਕਰਵਾਈ ਗਈ ਸੀ।

ਪ੍ਰਕਾਸ਼ ਸਿੰਘ ਬਾਦਲ 5 ਵਾਰ ਪੰਜਾਬ ਦੇ ਮੁੱਖ ਮੰਤਰੀ ਰਹਿ ਚੁੱਕੇ ਹਨ। 1977 ਵਿੱਚ ਉਹ ਪਹਿਲੀ ਵਾਰ ਮੁੱਖ ਮੰਤਰੀ ਬਣੇ। ਉਸ ਸਮੇਂ ਉਨ੍ਹਾਂ ਦੀ ਉਮਰ 43 ਸਾਲ ਸੀ।ਇਸ ਤੋਂ ਬਾਅਦ ਉਹ 1977, 1997, 2007 ਅਤੇ 2012 ਵਿੱਚ ਪੰਜਾਬ ਦੇ ਮੁੱਖ ਮੰਤਰੀ ਰਹੇ। ਪ੍ਰਕਾਸ਼ ਸਿੰਘ ਬਾਦਲ ਸਭ ਤੋਂ ਲੰਬਾ ਸਮਾਂ ਪੰਜਾਬ ਦੇ ਮੁੱਖ ਮੰਤਰੀ ਰਹੇ ਹਨ।