ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵਾਰਾਣਸੀ ਨੂੰ ਅੱਜ ਦੋ ਤੋਹਫੇ ਦਿੱਤੇ ਹਨ। ਪਹਿਲਾ ਤੋਹਫਾ ਗੰਗਾ ਵਿਲਾਸ ਕਰੂਜ਼ ਅਤੇ ਦੂਜਾ 5 ਸਟਾਰ ਟੈਂਟ ਸਿਟੀ ਹੈ। ਪ੍ਰਧਾਨ ਮੰਤਰੀ ਮੋਦੀ ਨੇ ਇਨ੍ਹਾਂ ਦਾ ਵਰਚੁਅਲ ਉਦਘਾਟਨ ਕੀਤਾ। ਇਸ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਅੱਜ ਕਾਸ਼ੀ ਤੋਂ ਡਿਬਰੂਗੜ੍ਹ ਵਿਚਾਲੇ ਦੁਨੀਆ ਦੀ ਸਭ ਤੋਂ ਲੰਬੀ ਨਦੀ ਜਲ ਯਾਤਰਾ ਗੰਗਾ ਵਿਲਾਸ ਕਰੂਜ਼ ਦਾ ਸ਼ੁੱਭ ਆਰੰਭ ਹੋਇਆ ਹੈ। ਇਸ ਨਾਲ ਪੂਰਬੀ ਭਾਰਤ ਦੇ ਕਈ ਸੈਰ-ਸਪਾਟਾ ਸਥਾਨ ਵਿਸ਼ਵ ਸੈਰ-ਸਪਾਟਾ ਨਕਸ਼ੇ ‘ਚ ਹੋਰ ਪ੍ਰਮੁੱਖਤਾ ਨਾਲ ਆਉਣ ਵਾਲੇ ਹਨ। ਇਸ ਦੌਰਾਨ ਇਹ 3200 ਕਿਲੋਮੀਟਰ ਦਾ ਸਫਰ ਤੈਅ ਕਰੇਗੀ। ਇਹ ਵਾਰਾਣਸੀ ਤੋਂ ਅਸਮ ਦੇ ਡਿਬਰੂਗੜ੍ਹ ਤੱਕ ਜਾਵੇਗੀ।

ਪੀਐੱਮ ਮੋਦੀ ਨੇ ਗੰਗਾ ਵਿਲਾਸ ਕਰੂਜ਼ ਨੂੰ ਵਰਚੁਅਲੀ ਹਰੀ ਝੰਡੀ ਦਿਖਾ ਕੇ ਵਾਰਾਣਸੀ ਦੇ ਰਵਿਦਾਸ ਘਾਟ ਤੋਂ ਰਵਾਨਾ ਕਰ ਦਿੱਤਾ ਹੈ। 51 ਦਿਨ ਦੀ ਯਾਤਰਾ ਵਿੱਚ ਕਰੂਜ਼ 50 ਥਾਵਾਾਂ ਤੋਂ ਹੋ ਕੇ ਲੰਘੇਗਾ, ਜਿਸ ਵਿੱਚ ਸੈਲਾਨੀਆਂ ਨੂੰ ਨਾ ਸਿਰਫ਼ ਗੰਗਾ ਦੇ ਕਿਨਾਰੇ ਦਿਖਣਗੇ, ਬਲਕਿ ਇੱਥੋਂ ਦੀ ਸੰਸਕ੍ਰਿਤੀ ਦੀ ਝਲਕ ਵੀ ਦੇਖਣ ਨੂੰ ਮਿਲੇਗੀ। ਗੰਗਾ ਵਿਲਾਸ ਕਰੂਜ਼ ਦਾ ਉਦਘਾਟਨ ਕਰਦੇ ਹੋਏ ਪੀਐੱਮ ਮੋਦੀ ਨੇ ਕਿਹਾ ਕਿ ਗੰਗਾ ਜੀ ਸਾਡੇ ਲਈ ਜਲ ਦਾ ਸਰੋਤ ਨਹੀਂ ਹਨ ਬਲਕਿ ਪ੍ਰਾਚੀਨ ਕਾਲ ਤੋਂ ਮਹਾਨ ਭਾਰਤ ਭੂਮੀ ਦੀ ਤਪਸਿਆ ਦੀ ਗਵਾਹ ਹੈ। ਭਾਰਤ ਦੀ ਸਥਿਤੀ ਜਿਸ ਤਰ੍ਹਾਂ ਦੀ ਮਰਜ਼ੀ ਹੋਵੇ, ਮਾਂ ਗੰਗੇ ਨੇ ਹਮੇਸ਼ਾਂ ਕੋਟਿ-ਕੋਟਿ ਭਾਰਤੀਆਂ ਨੂੰ ਪ੍ਰੇਰਿਤ ਕੀਤਾ ਹੈ।

ਇਸ ਤੋਂ ਅੱਗੇ ਪੀਐੱਮ ਮੋਦੀ ਨੇ ਕਿਹਾ ਕਿ ਇਹ ਯਾਤਰਾ ਬਹੁਤ ਹੀ ਮਹੱਤਵਪੂਰਨ ਹੋਵੇਗੀ। ਇਹ ਕਰੂਜ਼ 25 ਅਲੱਗ-ਅਲੱਗ ਨਦੀਆਂ ਜਾਂ ਧਾਰਾਵਾਂ ਤੋਂ ਲੰਘੇਗੀ, ਜੋ ਲੋਕ ਭਾਰਤ ਦੇ ਖਾਣ-ਪੀਣ ਵਾਲੀਆਂ ਚੀਜ਼ਾਂ ਦਾ ਅਨੁਭਵ ਲੈਣਾ ਚਾਹੁੰਦੇ ਹਨ ਉਨ੍ਹਾਂ ਲਈ ਚੰਗਾ ਮੌਕਾ ਹੈ। ਭਾਰਤ ਦੀ ਵਿਰਾਸਤ ਤੇ ਆਧੁਨਿਕਤਾ ਦਾ ਅਦਭੁਤ ਸੰਗਮ ਇਸ ਯਾਤਰਾ ਵਿੱਚ ਦੇਖਣ ਨੂੰ ਮਿਲੇਗਾ। ਇਸ ਕਰੂਜ਼ ਦੇ ਖੇਤਰਾਂ ਵਿੱਚ ਨੌਜਵਾਨਾਂ ਨੂੰ ਰੁਜ਼ਗਾਰ ਦਾ ਮੌਕਾ ਮਿਲੇਗਾ। ਇਹ ਕਰੂਜ਼ ਯਾਤਰਾ ਵਿਦੇਸ਼ੀ ਸੈਲਾਨੀਆਂ ਦੇ ਲਈ ਖਿੱਚ ਦਾ ਕੇਂਦਰ ਹੋਵੇਗਾ।

ਇਹ ਵੀ ਪੜ੍ਹੋ: ਫਿਲਮ ‘ਪਾਨ ਸਿੰਘ ਤੋਮਰ’ ਦੇ ਲੇਖਕ ਸੰਜੇ ਚੌਹਾਨ ਦਾ ਹੋਇਆ ਦਿਹਾਂਤ

ਪੀਐੱਮ ਮੋਦੀ ਨੇ ਕਿਹਾ ਕਿ ਇਹ ਕਰੂਜ਼ ਜਿੱਥੋਂ ਗੁਜਰੇਗਾ, ਉੱਥੇ ਵਿਕਾਸ ਦੀ ਨਵੀਂ ਲਾਈਨ ਤਿਆਰ ਕਰੇਗਾ। ਕਰੂਜ਼ ਟੂਰਿਜ਼ਮ ਦੇ ਲਈ ਅਜੇਹੀ ਹੀ ਵਿਵਸਥਾ ਦੇਸ਼ ਦੇ ਅਲੱਗ ਜਲ ਮਾਰਗਾਂ ਵਿੱਚ ਤਿਆਰ ਕਰ ਰਹੇ ਹਨ। ਲੰਬੇ ਰੀਵਰ ਕਰੂਜ਼ ਤੋਂ ਇਲਾਵਾ ਛੋਟੇ ਕਰੂਜ਼ ਨੂੰ ਵਧਾਵਾ ਦੇ ਰਹੇ ਹਨ। ਕਾਸ਼ੀ ਵਿੱਚ ਵੀ ਇਸ ਪ੍ਰਕਾਰ ਦੀਆ ਵਿਵਸਥਾ ਚੱਲ ਰਹੀ ਹੈ।

ਦੱਸ ਦੇਈਏ ਕਿਗੰਗਾ ਵਿਲਾਸ ਕਰੂਜ਼ ਵਿੱਚ ਜਿਮ, ਸਪਾ ਸੈਂਟਰ, ਲੇਕਚਰ ਹਾਊਸ, ਲਾਇਬ੍ਰੇਰੀ ਹੈ। 40 ਕ੍ਰੂ ਮੈਂਬਰ ਵੀ ਕਰੂਜ਼ ਵਿੱਚ ਸਵਾਰ ਲੋਕਾਂ ਨੂੰ ਸਾਰੀਆਂ ਸੁਵਿਧਾਵਾਂ ਮੁਹੱਈਆ ਕਰਵਾਉਣ ਦੇ ਲਈ ਰਹਿਣਗੇ। ਗੰਗਾ ਵਿਲਾਸ ਕਰੂਜ਼ ਵਿੱਚ 31 ਯਾਤਰੀਆਂ ਨੂੰ ਫਾਈਵ ਸਟਾਰ ਹੋਟਲ ਤੋਂ ਜ਼ਿਆਦਾ ਸੁਵਿਧਾਵਾਂ ਮਿਲਣਗੀਆਂ। ਇਸ ਜਹਾਜ਼ ਨੂੰ ਖਾਸ ਕਰ ਵਾਰਾਣਸੀ ਤੇ ਗੰਗਾ ਬੈਲਟ ਦੇ ਧਾਰਮਿਕ ਸਥਾਨ ‘ਤੇ ਧਿਆਨ ਕੇਂਦਰਿਤ ਕਰਨ ਦੇ ਨਾਲ ਡਿਜ਼ਾਇਨ ਕੀਤਾ ਗਿਆ ਹੈ।

ਟੈਂਟ ਸਿਟੀ ਤੋਂ ਗੰਗਾ ਆਰਤੀ ਦਾ ਖੂਬਸੂਰਤ ਨਜ਼ਾਰਾ ਦੇਖਣ ਨੂੰ ਮਿਲੇਗਾ।
ਟੈਂਟ ਸਿਟੀ ਦਾ ਡਿਜ਼ਾਈਨ ਕਾਸ਼ੀ ਦੇ ਮੰਦਰਾਂ ਦੇ ਸਿਖਰ ਵਰਗਾ ਦਿਖਾਈ ਦੇਵੇਗਾ। ਹਰ ਰੋਜ਼ ਸੂਰਜ ਚੜ੍ਹਨ ਵੇਲੇ ਘੰਟੀਆਂ ਅਤੇ ਘੰਟੀਆਂ ਦੀ ਆਵਾਜ਼ ਨਾਲ ਗੰਗਾ ਆਰਤੀ ਹੋਵੇਗੀ ਅਤੇ ਸਵੇਰ ਦੀ ਸ਼ੁਰੂਆਤ ਲਾਈਵ ਰਾਗਾਂ ਨਾਲ ਹੋਵੇਗੀ। ਬਨਾਰਸ ਘਰਾਣੇ ਦੀ ਸ਼ਹਿਨਾਈ, ਸਾਰੰਗੀ, ਸਿਤਾਰ, ਸੰਤੂਰ, ਤਬਲੇ ਦੇ ਨਾਲ ਜੁਗਲਬੰਦੀ ਇੱਥੇ ਸੁਣਾਈ ਦੇਵੇਗੀ। ਟੈਂਟ ਸਿਟੀ ਵਿੱਚ ਚੰਦਨ, ਗੁਲਾਬ ਅਤੇ ਲੈਵੈਂਡਰ ਦੀ ਖੁਸ਼ਬੂ ਫੈਲੇਗੀ।