Home Blog Page 2028

ਕਰਨਵੀਰ ਬੋਹਰਾ ਸਮੇਤ 6 ਲੋਕਾਂ ‘ਤੇ ਕੇਸ ਹੋਇਆ ਦਰਜ, ਜਾਣੋ ਪੂਰਾ ਮਾਮਲਾ

0

ਟੀਵੀ ਇੰਡਸਟਰੀ ਦੇ ਮਸ਼ਹੂਰ ਐਕਟਰ ਕਰਨਵੀਰ ਬੋਹਰਾ ਤੇ ਉਨ੍ਹਾਂ ਦੀ ਪਤਨੀ ਤਜਿੰਦਰ ਸਿੱਧੂ ਯਾਨੀ ਟੀਜੇ ਸਿੱਧੂ ਖਿਲਾਫ ਧੋਖਾਧੜੀ ਦਾ ਮਾਮਲਾ ਦਰਜ ਕੀਤਾ ਗਿਆ ਹੈ। ਜਾਣਕਾਰੀ ਅਨੁਸਾਰ ਅਦਾਕਾਰ ਨੇ 40 ਸਾਲਾ ਔਰਤ ਤੋਂ 1.99 ਕਰੋੜ ਰੁਪਏ ਲਏ ਸਨ ਅਤੇ 2.5 ਫੀਸਦੀ ਵਿਆਜ ‘ਤੇ ਪੈਸੇ ਵਾਪਸ ਕਰਨ ਦਾ ਵਾਅਦਾ ਕੀਤਾ ਸੀ ਪਰ ਅਦਾਕਾਰ ਨੇ ਹੁਣ ਤੱਕ ਸਿਰਫ 1 ਕਰੋੜ ਰੁਪਏ ਤੋਂ ਵੱਧ ਦੀ ਰਕਮ ਵਾਪਸ ਕੀਤੀ ਹੈ।

ਇਸ ਦੌਰਾਨ ਔਰਤ ਨੇ ਦੋਸ਼ ਲਾਇਆ ਹੈ ਕਿ ਜਦੋਂ ਉਸ ਨੇ ਰਕਮ ਮੰਗੀ ਤਾਂ ਬੋਹਰਾ ਅਤੇ ਉਸ ਦੀ ਪਤਨੀ ਤਜਿੰਦਰ ਸਿੱਧੂ ਨੇ ਸਹੀ ਜਵਾਬ ਨਹੀਂ ਦਿੱਤਾ ਅਤੇ ਉਸ ਨੂੰ ਗੋਲੀ ਮਾਰਨ ਦੀ ਧਮਕੀ ਦਿੱਤੀ। ਜਿਸ ਤੋਂ ਬਾਅਦ ਅਦਾਕਾਰ ਮਨੋਜ ਬੋਹਰਾ ਉਰਫ ਕਰਨਵੀਰ ਬੋਹਰਾ ਸਮੇਤ 6 ਲੋਕਾਂ ਖਿਲਾਫ ਧੋਖਾਧੜੀ ਦੇ ਦੋਸ਼ ‘ਚ ਐੱਫ.ਆਈ.ਆਰ. ਦਰਜ ਕਰ ਲਈ ਹੈ। ਓਸ਼ੀਵਾਰਾ ਪੁਲਸ ਸਟੇਸ਼ਨ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਉਹ ਜਲਦ ਹੀ ਸਾਰੇ ਦੋਸ਼ੀਆਂ ਦੇ ਬਿਆਨ ਦਰਜ ਕਰਨਗੇ।

ਬੋਹਰਾ ਨੇ ਹਾਲ ਹੀ ‘ਚ ਕੰਗਨਾ ਰਣੌਤ ਦੇ ਰਿਐਲਿਟੀ ਸ਼ੋਅ ਲਾਕਅੱਪ ‘ਚ ਖੁਲਾਸਾ ਕੀਤਾ ਸੀ ਕਿ ਉਹ ਸਿਰ ਤੋਂ ਪੈਰਾਂ ਤੱਕ ਕਰਜ਼ੇ ‘ਚ ਡੁੱਬੇ ਹੋਏ ਹਨ। ਉਨ੍ਹਾਂ ਨੇ ਇਹ ਵੀ ਕਬੂਲ ਕੀਤਾ ਸੀ ਕਿ ਉਨ੍ਹਾਂ ਦੇ ਖਿਲਾਫ ਕਈ ਮਾਮਲੇ ਪੈਂਡਿੰਗ ਹਨ। ਕਰਨਵੀਰ ਬੋਹਰਾ ਨੇ ਰੋਂਦੇ ਹੋਏ ਦੱਸਿਆ ਕਿ ‘ਮੈਂ ਕਰਜ਼ਾਈ ਹਾਂ। ਮੈਂ ਪੂਰੀ ਤਰ੍ਹਾਂ ਗੁਆਚ ਗਿਆ ਹਾਂ। ਮੈਂ ਬਹੁਤ ਸਾਰੇ ਲੋਕਾਂ ਦੇ ਪੈਸੇ ਵਾਪਸ ਨਹੀਂ ਕਰ ਸਕਿਆ ਹਾਂ। ਜਿਸ ਕਾਰਨ ਮੇਰੇ ਖਿਲਾਫ 3-4 ਕੇਸ ਚੱਲ ਰਹੇ ਹਨ।

1990 ‘ਚ ਬਤੌਰ ਚਾਈਲਡ ਆਰਟਿਸਟ ਫਿਲਮ ਤੇਜਾ ਰਾਹੀਂ ਐਕਟਿੰਗ ਦੀ ਦੁਨੀਆ ‘ਚ ਕਦਮ ਰੱਖਣ ਵਾਲੇ ਕਰਨਵੀਰ ਬੋਹਰਾ ‘ਦਿਲ ਸੇ ਦੀ ਦੁਆ’, ਕਿਉਂਕਿ ਸਾਸ ਭੀ ਕਭੀ ਬਹੁ ਥੀ, ਕਸੌਟੀ ਜ਼ਿੰਦਗੀ ਕੀ,ਕੁਸੁਮ ਵਰਗੇ ਸੀਰੀਅਲਾਂ ‘ਚ ਨਜ਼ਰ ਆ ਚੁੱਕੇ ਹਨ।

CM ਭਗਵੰਤ ਮਾਨ ਤੇ ਕੇਜਰੀਵਾਲ ਨੇ ਪੰਜਾਬ ਤੋਂ ਦਿੱਲੀ ਹਵਾਈ ਅੱਡੇ ਲਈ ਵੋਲਵੇ ਬੱਸ ਸੇਵਾ ਕੀਤੀ ਸ਼ੁਰੂ

0

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਦਿੱਲੀ ਦੇ ਮੁੱਖ ਮੰਤਰੀ ਤੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਅੱਜ ਜਲੰਧਰ ਪਹੁੰਚੇ ਹਨ। ਇਸ ਦੌਰਾਨ ਅਰਵਿੰਦ ਕੇਜਰੀਵਾਲ ਅਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬ ਸਰਕਾਰ ਦੀਆਂ ਵਾਲਵੋ ਬੱਸਾਂ ਨੂੰ ਹਰੀ ਝੰਡੀ ਵਿਖਾ ਕੇ ਦਿੱਲੀ ਏਅਰਪੋਰਟ ਲਈ ਰਵਾਨਾ ਕੀਤਾ। ਕੇਜਰੀਵਾਲ ਅਤੇ ਭਗਵੰਤ ਮਾਨ ਦੀ ਜਲੰਧਰ ਫੇਰੀ ਨੂੰ ਲੈ ਕੇ ਪੰਜਾਬ ਪੁਲਿਸ ਵੱਲੋਂ ਸੁਰੱਖਿਆ ਦੇ ਪੁਖ਼ਤਾ ਪ੍ਰਬੰਧ ਕੀਤੇ ਗਏ ਹਨ।

ਉਨ੍ਹਾਂ ਦੇ ਨਾਲ ਪੰਜਾਬ ਦੇ ਟਰਾਂਸਪੋਰਟ ਮੰਤਰੀ ਲਾਲਜੀਤ ਭੁੱਲਰ ਵੀ ਸ਼ਾਮਲ ਹੋਏ। ਉਨ੍ਹਾਂ ਦੇ ਦੌਰੇ ਨੂੰ ਵੇਖਦੇ ਹੋਏ ਇਲਾਕੇ ’ਚ ਦਿਹਾਤੀ  ਪੁਲਿਸ ਵੱਲੋਂ ਸੁਰੱਖਿਆ ਦੇ ਵਿਆਪਕ ਪ੍ਰਬੰਧ ਕੀਤੇ ਗਏ ਹਨ, ਉੱਥੇ ਹੀ ਦੂਜੇ ਪਾਸੇ ਸ਼ਹਿਰੀ ਖੇਤਰ ‘ਚ ਪ੍ਰੋਗਰਾਮ ਹੋਣ ਕਾਰਨ ਸੁਰੱਖਿਆ ਮਜ਼ਬੂਤ ਕੀਤੀ ਗਈ ਹੈ।

ਕੇਂਦਰੀ ਮੰਤਰੀ ਮੰਡਲ ਨੇ ਦੇਸ਼ ‘ਚ 5ਜੀ ਸਪੈਕਟਰਮ ਦੀ ਨਿਲਾਮੀ ਨੂੰ ਦਿੱਤੀ ਮਨਜ਼ੂਰੀ

0

ਕੇਂਦਰੀ ਮੰਤਰੀ ਮੰਡਲ ਨੇ ਦੇਸ਼ ਵਿੱਚ 5ਜੀ ਸਪੈਕਟਰਮ ਦੀ ਨਿਲਾਮੀ ਨੂੰ ਮਨਜ਼ੂਰੀ ਦੇ ਦਿੱਤੀ ਹੈ। ਦੱਸ ਦਈਏ ਕਿ ਦੂਰਸੰਚਾਰ ਮੰਤਰਾਲੇ ਦੇ ਪ੍ਰਸਤਾਵ ਮੁਤਾਬਕ ਅਗਲੇ 20 ਸਾਲਾਂ ਲਈ 72 ਗੀਗਾਹਰਟਜ਼ ਦੇ ਸਪੈਕਟਰਮ ਦੀ ਨਿਲਾਮੀ ਕੀਤੀ ਜਾਵੇਗੀ। ਨਿਲਾਮੀ ਵਿੱਚ ਸਫਲ ਹੋਣ ਵਾਲੀ ਕੰਪਨੀ ਇਸ ਦੇ ਜ਼ਰੀਏ 5ਜੀ ਸੇਵਾ ਪ੍ਰਦਾਨ ਕਰ ਸਕੇਗੀ।

ਇਹ ਮੌਜੂਦਾ 4ਜੀ ਸੇਵਾ ਨਾਲੋਂ 10 ਗੁਣਾ ਤੇਜ਼ ਹੋਵੇਗੀ। ਹਾਲਾਂਕਿ ਦੇਸ਼ ‘ਚ 5ਜੀ ਸੇਵਾ ਸ਼ੁਰੂ ਕਰਨ ਦੀ ਤਰੀਕ ਅਜੇ ਤੈਅ ਨਹੀਂ ਹੋਈ ਹੈ ਪਰ ਸਰਕਾਰ ਦੇ ਹੁਕਮਾਂ ਮੁਤਾਬਕ ਜੋ ਵੀ ਕੰਪਨੀ ਸਪੈਕਟਰਮ ਖਰੀਦਦੀ ਹੈ ਉਸ ਕੰਪਨੀ ਨੂੰ 6 ਮਹੀਨੇ ਤੋਂ 1 ਸਾਲ ਦੇ ਅੰਦਰ ਸੇਵਾ ਸ਼ੁਰੂ ਕਰਨੀ ਹੋਵੇਗੀ। ਕਈ ਟੈਲੀਕਾਮ ਆਪਰੇਟਰਾਂ ਨੇ ਆਪਣੀਆਂ ਤਿਆਰੀਆਂ ਪੂਰੀਆਂ ਕਰ ਲਈਆਂ ਹਨ, ਇਸ ਲਈ ਉਹ ਸਪੈਕਟ੍ਰਮ ਖਰੀਦਣ ਦੇ 3 ਤੋਂ 6 ਮਹੀਨਿਆਂ ਦੇ ਅੰਦਰ ਸੇਵਾ ਸ਼ੁਰੂ ਕਰ ਸਕਦੇ ਹਨ।

Sunil Chhetri ਦੁਨੀਆ ਦੇ ਪਹਿਲੇ ਪੰਜ ਟਾਪ ਸਕੋਰਰਾਂ ‘ਚ ਸ਼ਾਮਲ

0

ਸੁਨੀਲ ਛੇਤਰੀ ਇੱਕ ਭਾਰਤੀ ਪੇਸ਼ੇਵਰ ਫੁੱਟਬਾਲਰ ਹੈ, ਦੱਸ ਦਈਏ ਕਿ ਸੁਨੀਲ ਛੇਤਰੀ ਪਹਿਲੇ ਪੰਜ ਟਾਪ ਸਕੋਰਰਾਂ ਵਿੱਚ ਸ਼ਾਮਲ ਕੀਤੇ ਗਏ ਹਨ। ਹਾਂਗਕਾਂਗ ਖਿਲਾਫ ਭਾਰਤੀ ਫੁੱਟਬਾਲ ਦੀ 4-0 ਦੀ ਜਿੱਤ ਵਿੱਚ ਜਿੱਥੇ ਭਾਰਤ ਨੇ ਏਸ਼ੀਅਨ ਕੱਪ ਕੁਆਲੀਫਾਈ ਕਰ ਲਿਆ। ਉਥੇ ਸੁਨੀਲ ਛੇਤਰੀ ਦੇ ਇਕ ਗੋਲ ਨੇ ਉਸ ਨੂੰ ਦੁਨੀਆਂ ਦੇ ਪਹਿਲੇ ਪੰਜ ਟਾਪ ਸਕੋਰਰਾਂ ਵਿੱਚ ਸ਼ਾਮਲ ਕਰ ਦਿੱਤਾ ਹੈ।

ਭਾਰਤੀ ਪੁਰਸ਼ ਫੁੱਟਬਾਲ ਟੀਮ ਦੇ ਕਪਤਾਨ ਸੁਨੀਲ ਛੇਤਰੀ ਨੇ ਅੰਤਰਰਾਸ਼ਟਰੀ ਫੁੱਟਬਾਲ ਇਤਿਹਾਸ ‘ਚ ਸੰਯੁਕਤ 5ਵੇਂ ਸਭ ਤੋਂ ਵੱਧ ਗੋਲ ਕਰਨ ਵਾਲੇ ਖਿਡਾਰੀ ਬਣ ਗਏ ਹਨ। ਸੁਨੀਲ ਛੇਤਰੀ ਨੇ ਮੰਗਲਵਾਰ 14 ਜੂਨ 2022 ਨੂੰ ਹਾਂਗਕਾਂਗ ਦੇ ਖਿਲਾਫ ਏਸ਼ੀਆਈ ਕੁਆਲੀਫਾਇਰ ਮੁਕਾਬਲੇ ‘ਚ ਇਹ ਉਪਲੱਬਧੀ ਹਾਸਿਲ ਕੀਤੀ। ਉਨ੍ਹਾਂ ਨੇ ਉਸ ਮੈਚ ‘ਚ ਆਪਣਾ 84 ਵਾਂ ਗੋਲ ਕੀਤਾ।

Neeraj Chopra ਨੇ ਬਣਾਇਆ ਨਵਾਂ ਰਾਸ਼ਟਰੀ ਰਿਕਾਰਡ, ਤੋੜਿਆ ਟੋਕੀਓ ਓਲੰਪਿਕ ਦਾ ਰਿਕਾਰਡ

0

ਟੋਕੀਓ ਓਲੰਪਿਕ ਦੇ ਸੋਨ ਤਗ਼ਮਾ ਜੇਤੂ ਜੈਵਲਿਨ ਥ੍ਰੋਅਰ ਨੀਰਜ ਚੋਪੜਾ ਨੇ ਮੰਗਲਵਾਰ ਨੂੰ ਫਿਨਲੈਂਡ ਵਿੱਚ ਪਾਵੋ ਨੂਰਮੀ ਖੇਡਾਂ ਵਿੱਚ 89.30 ਮੀਟਰ ਦੇ ਆਪਣੇ ਸਰਵੋਤਮ ਥਰੋਅ ਨਾਲ ਚਾਂਦੀ ਦਾ ਤਗ਼ਮਾ ਜਿੱਤਣ ਦਾ ਆਪਣਾ ਕੌਮੀ ਰਿਕਾਰਡ ਬਣਾਇਆ। ਇਸ ਤੋਂ ਪਹਿਲਾਂ ਨੀਰਜ ਨੇ ਟੋਕੀਓ ਓਲੰਪਿਕ ਦੌਰਾਨ 87.58 ਮੀਟਰ ਦੀ ਥਰੋਅ ਨਾਲ ਰਾਸ਼ਟਰੀ ਰਿਕਾਰਡ ਬਣਾਇਆ ਸੀ। ਇਸ ਥਰੋਅ ਦੇ ਦਮ ‘ਤੇ ਹੀ ਉਸ ਨੇ ਟੋਕੀਓ ‘ਚ ਇਤਿਹਾਸਕ ਸੋਨ ਤਮਗਾ ਜਿੱਤਿਆ।

10 ਮਹੀਨਿਆਂ ਬਾਅਦ ਨੀਰਜ ਦਾ ਇਹ ਪਹਿਲਾ ਟੂਰਨਾਮੈਂਟ ਸੀ ਅਤੇ ਉਸਨੇ ਆਪਣੀ ਦੂਜੀ ਕੋਸ਼ਿਸ਼ ਵਿੱਚ 89.30 ਥਰੋਅ ਕੀਤਾ, ਜੋ ਉਸਦਾ ਨਿੱਜੀ ਸਰਵੋਤਮ ਥਰੋਅ ਬਣ ਗਿਆ। ਉਸ ਨੇ ਪਹਿਲੀ ਕੋਸ਼ਿਸ਼ ਵਿੱਚ 86.92 ਮੀਟਰ ਸੁੱਟਿਆ ਸੀ, ਜਦੋਂ ਕਿ ਉਸ ਦੀ ਤੀਜੀ, ਚੌਥੀ ਅਤੇ ਪੰਜਵੀਂ ਕੋਸ਼ਿਸ਼ ਨੂੰ ਅਯੋਗ ਕਰਾਰ ਦਿੱਤਾ ਗਿਆ ਸੀ। ਨੀਰਜ ਨੇ ਆਪਣੀ ਆਖਰੀ ਕੋਸ਼ਿਸ਼ ਵਿੱਚ 85.85 ਮੀਟਰ ਦੀ ਥਰੋਅ ਨਾਲ ਸਮਾਪਤ ਕੀਤਾ। ਨੀਰਜ ਨੇ ਭਾਵੇਂ ਆਪਣਾ ਹੀ ਰਾਸ਼ਟਰੀ ਰਿਕਾਰਡ ਤੋੜਿਆ ਹੋਵੇ ਪਰ ਫਿਨਲੈਂਡ ਦੇ ਓਲੀਵੀਅਰ ਹੈਲੈਂਡਰ ਤੋਂ ਬਾਅਦ ਦੂਜੇ ਸਥਾਨ ‘ਤੇ ਰਿਹਾ, ਜਿਸ ਨੂੰ ਚਾਂਦੀ ਦੇ ਤਗਮੇ ਨਾਲ ਸੰਤੁਸ਼ਟ ਹੋਣਾ ਪਿਆ।

ਓਲੰਪਿਕ ਚੈਂਪੀਅਨ ਮੋਨਿਕਾ ਪੁਇਗ ਨੇ ਲਿਆ ਸੰਨਿਆਸ
ਨੀਰਜ ਚੋਪੜਾ ਦਾ ਪਹਿਲਾਂ ਰਾਸ਼ਟਰੀ ਰਿਕਾਰਡ 88.07 ਮੀਟਰ ਸੀ, ਜੋ ਉਸ ਨੇ ਪਿਛਲੇ ਸਾਲ ਮਾਰਚ ਵਿੱਚ ਪਟਿਆਲਾ ਵਿੱਚ ਬਣਾਇਆ ਸੀ। ਉਸਨੇ 7 ਅਗਸਤ, 2021 ਨੂੰ 87.58 ਮੀਟਰ ਥਰੋਅ ਨਾਲ ਟੋਕੀਓ ਓਲੰਪਿਕ ਸੋਨ ਤਮਗਾ ਜਿੱਤਿਆ।
ਨੀਰਜ ਚੋਪੜਾ ਦਾ ਪਹਿਲਾਂ ਰਾਸ਼ਟਰੀ ਰਿਕਾਰਡ 88.07 ਮੀਟਰ ਸੀ, ਜੋ ਉਸ ਨੇ ਪਿਛਲੇ ਸਾਲ ਮਾਰਚ ਵਿੱਚ ਪਟਿਆਲਾ ਵਿੱਚ ਬਣਾਇਆ ਸੀ। ਉਸਨੇ 7 ਅਗਸਤ, 2021 ਨੂੰ 87.58 ਮੀਟਰ ਥਰੋਅ ਨਾਲ ਟੋਕੀਓ ਓਲੰਪਿਕ ਸੋਨ ਤਮਗਾ ਜਿੱਤਿਆ।

ਪਾਵੋ ਨੂਰਮੀ ਗਰਮੀਆਂ ਵਿੱਚ ਫਿਨਲੈਂਡ ਦਾ ਚੋਟੀ ਦਾ ਟਰੈਕ ਅਤੇ ਫੀਲਡ ਮੁਕਾਬਲਾ ਹੈ। ਪਾਵੋ ਨੂਰਮੀ ਖੇਡਾਂ ਦੇ ਮੁਕਾਬਲੇ 1957 ਤੋਂ ਹਰ ਸਾਲ ਕਰਵਾਏ ਜਾਂਦੇ ਹਨ।ਪਾਵੋ ਨੂਰਮੀ ਖੇਡਾਂ ਦਾ ਨਾਂ ਮਸ਼ਹੂਰ ਫਿਨਲੈਂਡ ਦੇ ਮੱਧ ਅਤੇ ਲੰਬੀ ਦੂਰੀ ਦੇ ਦੌੜਾਕ ਦੇ ਨਾਂ ‘ਤੇ ਰੱਖਿਆ ਗਿਆ ਹੈ। ਇਹ ਇਕ ਵਿਸ਼ਵ ਅਥਲੈਟਿਕਸ ਕਾਂਟੀਨੈਂਟਲ ਟੂਰ ਗੋਲਡ ਸੀਰੀਜ਼ ਈਵੈਂਟ ਹੈ, ਜੋ ਡਾਇਮੰਡ ਲੀਗ ਮੀਟਿੰਗਾਂ ਤੋਂ ਬਾਹਰ ਸਭ ਤੋਂ ਵੱਕਾਰੀ ਮੁਕਾਬਲਿਆਂ ਵਿੱਚੋਂ ਇਕ ਹੈ।

ਨੈਸ਼ਨਲ ਹੈਰਾਲਡ ਮਾਮਲੇ ‘ਚ ED ਰਾਹੁਲ ਗਾਂਧੀ ਤੋਂ ਅੱਜ ਫਿਰ ਤੋਂ ਕਰੇਗੀ ਪੁੱਛਗਿੱਛ

0

ਨੈਸ਼ਨਲ ਹੈਰਾਲਡ ਮਾਮਲੇ ‘ਚ ਰਾਹੁਲ ਗਾਂਧੀ ਤੋਂ ਅੱਜ ED ਵਲੋਂ ਫਿਰ ਪੁੱਛਗਿੱਛ ਕੀਤੀ ਜਾਵੇਗੀ। ਈਡੀ ਨੇ ਉਸ ਨੂੰ ਅੱਜ ਫਿਰ ਬੁਲਾਇਆ ਹੈ। ਰਾਹੁਲ ਗਾਂਧੀ ਤੋਂ ਪਿਛਲੇ ਦੋ ਦਿਨਾਂ ‘ਚ ਕਰੀਬ 18 ਘੰਟੇ ਪੁੱਛਗਿੱਛ ਕੀਤੀ ਗਈ, ਜਿਸ ‘ਚ ਉਨ੍ਹਾਂ ਨੇ ਕਈ ਸਵਾਲਾਂ ਦੇ ਜਵਾਬ ਦਿੱਤੇ।ਰਾਹੁਲ ਗਾਂਧੀ ਨੂੰ ਈਡੀ ਦੇ ਨੋਟਿਸ ਖ਼ਿਲਾਫ਼ ਕਾਂਗਰਸ ਲਗਾਤਾਰ ਆਵਾਜ਼ ਉਠਾ ਰਹੀ ਹੈ। ਕਾਂਗਰਸ ਨੇ ਦੋਵੇਂ ਦਿਨ ਰਾਹੁਲ ਦੇ ਸਮਰਥਨ ‘ਚ ਪ੍ਰਦਰਸ਼ਨ ਕੀਤਾ। ਇਸ ਦੌਰਾਨ ਸੈਂਕੜੇ ਕਾਰਕੁਨਾਂ ਨੂੰ ਹਿਰਾਸਤ ਵਿੱਚ ਵੀ ਲਿਆ ਗਿਆ।

ਅਖਿਲੇਸ਼ ਯਾਦਵ ਨੇ ED ‘ਤੇ ਨਿਸ਼ਾਨਾ ਸਾਧਦਿਆਂ ਲਿਖਿਆ ਕਿ ED ਦਾ ਮਤਲਬ ਹੁਣ ‘ਐਗਜ਼ਾਮੀਨੇਸ਼ਨ ਇਨ ਡੈਮੋਕਰੇਸੀ’ ਹੋ ਗਿਆ ਹੈ। ਸਿਆਸਤ ਵਿੱਚ ਵਿਰੋਧੀ ਧਿਰ ਨੂੰ ਇਹ ਪ੍ਰੀਖਿਆ ਪਾਸ ਕਰਨੀ ਪੈਂਦੀ ਹੈ। ਉਨ੍ਹਾਂ ਨੇ ਕਿਹਾ ਕਿ ਜਦੋਂ ਸਰਕਾਰ ਖੁਦ ਫੇਲ੍ਹ ਹੋ ਜਾਂਦੀ ਹੈ ਤਾਂ ਉਸ ਸਮੇਂ ਇਸ ਪ੍ਰੀਖਿਆ ਦਾ ਐਲਾਨ ਕਰਦੀ ਹੈ। ਜਿਨ੍ਹਾਂ ਦੀ ਤਿਆਰੀ ਚੰਗੀ ਹੈ, ਉਹ ਨਾ ਤਾਂ ਲਿਖਤੀ-ਪੜ੍ਹਨ ਦੇ ਇਮਤਿਹਾਨ ਤੋਂ ਡਰਦੇ ਹਨ, ਨਾ ਜ਼ੁਬਾਨੀ… ਅਤੇ ਕਦੇ ਵੀ ਡਰਨਾ ਨਹੀਂ ਚਾਹੀਦਾ।

ਕਾਂਗਰਸ ਦੇ ਕਈ ਸੰਸਦ ਮੈਂਬਰਾਂ ਨੂੰ ਅੱਜ ਏ.ਆਈ.ਸੀ.ਸੀ ਹੈੱਡਕੁਆਰਟਰ ਯਾਨੀ ਕਾਂਗਰਸ ਹੈੱਡਕੁਆਰਟਰ ਜਾਣ ਤੋਂ ਪੁਲਿਸ ਨੇ ਰੋਕ ਦਿੱਤਾ ਹੈ। ਹੁਣ ਉਹ ਸੰਸਦ ਜਾ ਕੇ ਗਾਂਧੀ ਦੇ ਬੁੱਤ ਨੇੜੇ ਪ੍ਰਦਰਸ਼ਨ ਕਰਨਗੇ।

ਬੋਰਵੈੱਲ ‘ਚ ਡਿੱਗੇ ਰਾਹੁਲ ਨੇ 105 ਘੰਟਿਆਂ ਤੱਕ ਕੀਤਾ ਮੌਤ ਦਾ ਸਾਹਮਣਾ, ਅੰਤ ਜਿੱਤ ਹੀ ਲਈ ਜ਼ਿੰਦਗੀ ਦੀ ਜੰਗ

0

ਛੱਤੀਸਗੜ੍ਹ ਦੇ ਜੰਜਗੀਰ-ਚੰਪਾ ਜ਼ਿਲੇ ‘ਚ ਬੋਰਵੈੱਲ ‘ਚ ਫਸੇ ਰਾਹੁਲ ਨੂੰ ਮੰਗਲਵਾਰ ਦੇਰ ਰਾਤ 105 ਘੰਟਿਆਂ ਦੇ ਬਚਾਅ ਕਾਰਜ ਤੋਂ ਬਾਅਦ ਬਚਾ ਲਿਆ ਗਿਆ। ਫਿਲਹਾਲ ਰਾਹੁਲ ਨੂੰ ਸੁਰੰਗ ਤੋਂ ਬਾਹਰ ਕੱਢ ਕੇ ਐਂਬੂਲੈਂਸ ਤੱਕ ਪਹੁੰਚਾਇਆ ਗਿਆ। ਉਸ ਤੋਂ ਬਾਅਦ ਗ੍ਰੀਨ ਕੋਰੀਡੋਰ ਬਣਾ ਕੇ ਬਿਲਾਸਪੁਰ ਦੇ ਅਪੋਲੋ ਹਸਪਤਾਲ ਭੇਜਿਆ ਗਿਆ। ਰਾਹੁਲ ਨੂੰ ਸੁਰੰਗ ‘ਚੋਂ ਬਾਹਰ ਕੱਢਦੇ ਸਮੇਂ ਉਸ ਦੀਆਂ ਅੱਖਾਂ ਖੁੱਲ੍ਹੀਆਂ ਦਿਖਾਈ ਦਿੱਤੀਆਂ।

ਛੱਤੀਸਗੜ੍ਹ ਦੇ ਸੀਐਮ ਭੁਪੇਸ਼ ਬਘੇਲ ਨੇ ਰਾਤ ਕਰੀਬ 11:50 ਵਜੇ ਇਸ ਬਾਰੇ ਇੱਕ ਟਵੀਟ ਕੀਤਾ। ਇਸ ‘ਚ ਉਨ੍ਹਾਂ ਲਿਖਿਆ ਹੈ ਕਿ “ਮੰਨਿਆ ਕਿ ਚੁਣੌਤੀ ਵੱਡੀ ਸੀ, ਪਰ ਸਾਡੀ ਟੀਮ ਕਿਹੜਾ ਸ਼ਾਂਤ ਖੜ੍ਹੀ ਸੀ। ਜੇਕਰ ਰਸਤੇ ਚਟਾਨੀ ਸਨ ਤਾਂ ਸਾਡੇ ਇਰਾਦੇ ਫੌਲਾਦੀ ਸਨ। ਸਾਰਿਆਂ ਦੀਆਂ ਦੁਆਵਾਂ ਅਤੇ ਬਚਾਅ ਟੀਮ ਦੇ ਅਣਥੱਕ, ਸਮਰਪਿਤ ਯਤਨਾਂ ਨਾਲ ਰਾਹੁਲ ਸਾਹੂ ਨੂੰ ਸੁੱਰਖਿਅਤ ਬਾਹਰ ਕੱਢਿਆ ਗਿਆ। ਸਾਡੀ ਇੱਛਾ ਹੈ ਕਿ ਉਹ ਜਲਦੀ ਤੋਂ ਜਲਦੀ ਠੀਕ ਹੋ ਜਾਵੇ।”

ਛੱਤੀਸਗੜ੍ਹ ਦੇ ਮੁੱਖ ਮੰਤਰੀ ਦਫ਼ਤਰ ਵੱਲੋਂ ਦਿੱਤੀ ਗਈ ਜਾਣਕਾਰੀ ਮੁਤਾਬਕ ਰਾਹੁਲ ਦੀ ਹਾਲਤ ਅਜੇ ਸਥਿਰ ਹੈ। ਐਂਬੂਲੈਂਸ ਦੇ ਡਾਕਟਰ ਨੇ ਦੱਸਿਆ ਕਿ ਮੁੱਢਲੀ ਜਾਂਚ ਵਿੱਚ ਬੀ.ਪੀ., ਸ਼ੂਗਰ, ਦਿਲ ਦੀ ਧੜਕਨ ਨਾਰਮਲ ਹੈ ਅਤੇ ਫੇਫੜੇ ਵੀ ਸਾਫ਼ ਹਨ। ਰਾਤ ਕਰੀਬ ਤਿੰਨ ਵਜੇ, ਸੀਐਮਓ ਛੱਤੀਸਗੜ੍ਹ ਦੁਆਰਾ ਇੱਕ ਟਵੀਟ ਵਿੱਚ ਕਿਹਾ ਗਿਆ ਕਿ “ਰਾਹੁਲ ਕੁਸ਼ਲ ਹੱਥਾਂ ਵਿੱਚ ਪਹੁੰਚ ਗਏ ਹਨ। ਕੁਝ ਸਮਾਂ ਪਹਿਲਾਂ ਐਂਬੂਲੈਂਸ ਉਸ ਨੂੰ ਬਿਲਾਸਪੁਰ ਜ਼ਿਲ੍ਹੇ ਦੇ ਅਪੋਲੋ ਹਸਪਤਾਲ ਲੈ ਗਈ ਹੈ। ਫਿਲਹਾਲ ਉਨ੍ਹਾਂ ਨੂੰ ਮਾਹਿਰ ਡਾਕਟਰਾਂ ਦੀ ਟੀਮ ਦੀ ਨਿਗਰਾਨੀ ਹੇਠ ਆਈਸੀਯੂ ਵਿੱਚ ਰੱਖਿਆ ਗਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਰਾਹੁਲ ਸਾਹੂ ਦਾ ਪਹਿਲਾ ਮੈਡੀਕਲ ਬੁਲੇਟਿਨ ਬੁੱਧਵਾਰ ਸਵੇਰੇ 10 ਵਜੇ ਤੋਂ ਬਾਅਦ ਜਾਰੀ ਕੀਤਾ ਜਾ ਸਕਦਾ ਹੈ। ਬਿਲਾਸਪੁਰ ਅਪੋਲੋ ਦੇ ਲੋਕ ਸੰਪਰਕ ਅਧਿਕਾਰੀ ਦੇਵੇਸ਼ ਗੋਪਾਲ ਮੁਤਾਬਕ ਰਾਹੁਲ ਆਈਸੀਯੂ ਵਿੱਚ ਦਾਖ਼ਲ ਹਨ। ਰਾਹੁਲ ਦੀ ਹਾਲਤ ਹੁਣ ਠੀਕ ਹੈ।

ਜੰਜਗੀਰ ਕਲੈਕਟਰ ਜਿਤੇਂਦਰ ਸ਼ੁਕਲਾ ਨੇ ਦੱਸਿਆ ਕਿ ਰਾਹੁਲ ਦੇ ਨਾਲ ਬੋਰਵੈੱਲ ‘ਚ ਸੱਪ ਅਤੇ ਡੱਡੂ ਵੀ ਸਨ। ਇਸ ਦਾ ਕਾਰਨ ਰਾਹੁਲ ਨੂੰ ਲੈ ਕੇ ਚਿੰਤਾ ਸੀ। ਇਸ ਤੋਂ ਪਹਿਲਾਂ ਰਾਤ ਕਰੀਬ 10 ਵਜੇ ਛੱਤੀਸਗੜ੍ਹ ਦੇ ਸੀਐਮਓ ਨੇ ਆਪਣੇ ਇੱਕ ਟਵੀਟ ਵਿੱਚ ਦੱਸਿਆ ਸੀ ਕਿ ਚੱਟਾਨਾਂ ਨੂੰ ਹਟਾਉਣ ਤੋਂ ਬਾਅਦ ਬਚਾਅ ਟੀਮ ਹੁਣ ਬੋਰਵੈੱਲ ਤੱਕ ਪਹੁੰਚ ਗਈ ਹੈ ਅਤੇ ਰਾਹੁਲ ਨਜ਼ਰ ਆ ਰਹੇ ਹਨ। ਬਚਾਅ ਕਾਰਜ ਪਿਛਲੇ 4 ਦਿਨਾਂ ਤੋਂ ਚੱਲ ਰਿਹਾ ਸੀ। ਨੈਸ਼ਨਲ ਡਿਜ਼ਾਸਟਰ ਰਿਸਪਾਂਸ ਫੋਰਸ (ਐੱਨ.ਡੀ.ਆਰ.ਐੱਫ.), ਫੌਜ ਅਤੇ ਪੁਲਿਸ ਵਾਲਿਆਂ ਸਮੇਤ ਬਚਾਅ ਟੀਮਾਂ ਨੇ ਬੱਚੇ ਤੱਕ ਪਹੁੰਚਣ ਲਈ ਸਮਾਨਾਂਤਰ ਟੋਏ ਰਾਹੀਂ ਸੁਰੰਗ ਬਣਾਈ ਸੀ। NDRF, ਫੌਜ, ਸਥਾਨਕ ਪੁਲਿਸ ਅਤੇ ਪ੍ਰਸ਼ਾਸਨ ਦੇ ਅਧਿਕਾਰੀਆਂ ਸਮੇਤ 500 ਤੋਂ ਵੱਧ ਕਰਮਚਾਰੀ ਸ਼ੁੱਕਰਵਾਰ ਸ਼ਾਮ ਤੋਂ ਇੱਕ ਵਿਆਪਕ ਬਚਾਅ ਕਾਰਜ ਵਿੱਚ ਲੱਗੇ ਹੋਏ ਹਨ। ਰਾਹੁਲ ਸਾਹੂ ਸ਼ੁੱਕਰਵਾਰ ਦੁਪਹਿਰ ਕਰੀਬ 2 ਵਜੇ ਮਲਖਰੌਦਾ ਵਿਕਾਸ ਬਲਾਕ ਦੇ ਪਿਹਰੀਦ ਪਿੰਡ ‘ਚ ਆਪਣੇ ਘਰ ਦੇ ਪਿੱਛੇ 68 ਫੁੱਟ ਡੂੰਘੇ ਬੋਰਵੈੱਲ ‘ਚ ਡਿੱਗ ਗਿਆ ਸੀ।

ਉੱਤਰਾਖੰਡ ਆਮ ਆਦਮੀ ਪਾਰਟੀ ਦੇ ਪ੍ਰਧਾਨ ਦੀਪਕ ਬਾਲੀ BJP ‘ਚ ਹੋਏ ਸ਼ਾਮਿਲ

0

ਉੱਤਰਾਖੰਡ: ਆਮ ਆਦਮੀ ਪਾਰਟੀ (ਆਪ) ਦੇ ਸੂਬਾ ਪ੍ਰਧਾਨ ਦੀਪਕ ਬਾਲੀ, ਜਿਨ੍ਹਾਂ ਨੇ ਇੱਕ ਦਿਨ ਪਹਿਲਾਂ ਹੀ ਪਾਰਟੀ ਤੋਂ ਅਸਤੀਫਾ ਦੇ ਦਿੱਤਾ ਸੀ, ਉਹ ਮੰਗਲਵਾਰ ਨੂੰ ਦੇਹਰਾਦੂਨ ਸਥਿਤ ਭਾਜਪਾ ਦਫ਼ਤਰ ਵਿੱਚ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਦੀ ਮੌਜੂਦਗੀ ‘ਚ ਭਾਰਤੀ ਜਨਤਾ ਪਾਰਟੀ ਵਿੱਚ ਸ਼ਾਮਲ ਹੋ ਗਏ।

ਦੱਸ ਦਈਏ ਕਿ ਉੱਤਰਾਖੰਡ ਆਮ ਆਦਮੀ ਪਾਰਟੀ (ਆਪ) ਦੇ ਮੁਖੀ ਦੀਪਕ ਬਾਲੀ ਨੇ ਸੋਮਵਾਰ ਨੂੰ ਆਪਣੇ ਅਹੁਦੇ ਅਤੇ ਪਾਰਟੀ ਦੀ ਮੈਂਬਰਸ਼ਿਪ ਤੋਂ ਅਸਤੀਫਾ ਦੇ ਦਿੱਤਾ ਹੈ।

ਭਾਜਪਾ ਵਿੱਚ ਉਨ੍ਹਾਂ ਦਾ ਸਵਾਗਤ ਕਰਦੇ ਹੋਏ ਪੁਸ਼ਕਰ ਸਿੰਘ ਧਾਮੀ ਨੇ ਟਵੀਟ ਕੀਤਾ, “ਭਾਜਪਾ ਦੀ ਕਾਰਜਸ਼ੈਲੀ ਤੋਂ ਪ੍ਰਭਾਵਿਤ ਹੋ ਕੇ, ਆਮ ਆਦਮੀ ਪਾਰਟੀ ਦੇ ਸਾਬਕਾ ਸੂਬਾ ਪ੍ਰਧਾਨ ਸ਼੍ਰੀ ਦੀਪਕ ਬਾਲੀ ਜੀ ਦਾ ਅੱਜ ਭਾਰਤੀ ਜਨਤਾ ਪਾਰਟੀ ਵਿੱਚ ਸ਼ਾਮਲ ਹੋਣ ਲਈ ਮੈਂ ਸਵਾਗਤ ਕਰਦਾ ਹਾਂ ਅਤੇ ਵਧਾਈ ਦਿੰਦਾ ਹਾਂ।”

CM ਭਗਵੰਤ ਮਾਨ ਨੇ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਦੀ ਦਿੱਤੀ ਵਧਾਈ

0

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਦੀ ਵਧਾਈ ਦਿੱਤੀ ਹੈ। ਉਨ੍ਹਾਂ ਨੇ ਟਵੀਟ ਕਰਕੇ ਲਿਖਿਆ ਹੈ ਕਿ ਮੀਰੀ-ਪੀਰੀ ਦੇ ਮਾਲਕ ਛੇਵੇਂ ਪਾਤਸ਼ਾਹ ਧੰਨ-ਧੰਨ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਦੀਆਂ ਸਮੂਹ ਸੰਗਤਾਂ ਨੂੰ ਲੱਖ-ਲੱਖ ਵਧਾਈਆਂ।

ਗੁਰੂ ਸਾਹਿਬ ਦੇ ਦਰਸਾਏ ਮਾਰਗ ‘ਤੇ ਚਲਦਿਆਂ ਸਾਨੂੰ ਸਾਰਿਆਂ ਨੂੰ ਜੀਵਨ ਵਿੱਚ ਅਧਿਆਤਮਿਕਤਾ ਦੇ ਨਾਲ-ਨਾਲ ਰਾਜਨੀਤਿਕ ਤੌਰ ‘ਤੇ ਖ਼ੁਦ ਨੂੰ ਸੁਚੇਤ ਹੋਣਾ ਚਾਹੀਦਾ ਹੈ।

AGTF ਵਲੋਂ ਲਾਰੈਂਸ ਬਿਸ਼ਨੋਈ ਤੋਂ ਪੁੱਛਗਿੱਛ ਜਾਰੀ

0

ਗੈਂਗਸਟਰ ਲਾਰੈਂਸ ਬਿਸ਼ਨੋਈ ਜਿਸਨੂੰ ਕੱਲ੍ਹ ਪਟਿਆਲਾ ਹਾਊਸ ਕੋਰਟ ਨੇ 1 ਦਿਨ ਦੇ ਰਿਮਾਂਡ ‘ਤੇ ਪੰਜਾਬ ਪੁਲਿਸ ਹਵਾਲੇ ਕਰ ਦਿੱਤਾ ਸੀ।ਉਸ ਨੂੰ ਸਵੇਰੇ 4:40 ਵਜੇ ਮਾਨਸਾ ਕੋਰਟ ‘ਚ ਪੇਸ਼ ਕੀਤਾ ਗਿਆ ਸੀ। ਮਾਨਸਾ ਦੀ ਅਦਾਲਤ ਨੇ ਤਿਹਾੜ ਜੇਲ੍ਹ ਤੋਂ ਪੰਜਾਬ ਲਿਆਂਦੇ ਗੈਂਗਸਟਰ ਲਾਰੈਂਸ ਬਿਸ਼ਨੋਈ ਦਾ 7 ਦਿਨ ਦਾ ਪੁਲਿਸ ਰਿਮਾਂਡ ਦਿੱਤਾ ਹੈ। ਪੁਲਿਸ ਹੁਣ ਲਾਰੇਂਸ ਤੋਂ ਸਿੱਧੂ ਮੂਸੇਵਾਲਾ ਦੇ ਕਤਲ ਸਬੰਧੀ ਪੁੱਛਗਿੱਛ ਕਰੇਗੀ।

ਇਸ ਤੋਂ ਬਾਅਦ ਹੁਣ ਪੰਜਾਬ ਪੁਲਿਸ ਨੇ ਗੈਂਗਸਟਰ ਲਾਰੈਂਸ ਬਿਸ਼ਨੋਈ ਨੂੰ ਭਾਰੀ ਸੁਰੱਖਿਆ ਵਿਚਕਾਰ ਮਾਨਸਾ ਤੋਂ ਖਰੜ ਲਿਆਂਦਾ ਹੈ। ਜਾਣਕਾਰੀ ਲਈ ਦੱਸ ਦੇਈਏ ਕਿ ਇੱਥੇ ਦੋ ਦਰਜਨ ਵਾਹਨਾਂ ਦੇ ਨਾਲ-ਨਾਲ ਪੁਲਿਸ ਮੁਲਾਜ਼ਮ ਲਾਰੈਂਸ ਦੀ ਸੁਰੱਖਿਆ ਵਿੱਚ ਲੱਗੇ ਹੋਏ ਹਨ। ਪੁਲਿਸ ਨੇ ਬੁਲੇਟ ਪਰੂਫ਼ ਗੱਡੀ ਵਿੱਚ ਬਿਠਾ ਕੇ ਲਾਰੈਂਸ ਨੂੰ ਖਰੜ ਲਿਆਂਦਾ।

ਜਾਣਕਾਰੀ ਲਈ ਦੱਸ ਦੇਈਏ ਕਿ ATGF ਲਾਰੈਂਸ ਬਿਸ਼ਨੋਈ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਇਸ ਤੋਂ ਪਹਿਲਾਂ ਦੇਰ ਰਾਤ ਲਾਰੈਂਸ ਬਿਸ਼ਨੋਈ ਦਾ ਮੈਡਿਕਲ ਕਰਵਾਇਆ ਗਿਆ। ਖਬਰਾਂ ਮੁਤਾਬਿਕ ਲਾਰੈਂਸ ਤੋਂ 50 ਤੋਂ ਵੱਧ ਸਵਾਲ ਕੀਤੇ ਜਾਣਗੇ। ਹਾਲਾਂਕਿ ਲਾਰੈਂਸ ਨੇ ਪਹਿਲਾ ਹੀ ਇਸ ਬਾਰੇ ਆਪਣੀ ਗੱਲ ਸਾਹਮਣੇ ਰੱਖ ਦਿੱਤੀ ਸੀ ਕਿ ਉਸਦਾ ਇਸ ਕਤਲ ਵਿੱਚ ਹੱਥ ਨਹੀਂ ਸੀ। ਲਾਰੈਂਸ ਬਿਸ਼ਨੋਈ ਖਰੜ ਦੇ ਸੀਆਈਏ ਸਟਾਫ ਲਿਆਂਦਾ ਗਿਆ।

ਲਾਰੈਂਸ ਬਿਸ਼ਨੋਈ ਨੂੰ ਖਰੜ ਦੇ ਸੀਆਈਏ ਸਟਾਫ ਲੈ ਕੇ ਲਿਆਂਦਾ ਗਿਆ ਹੈ। ਦੋ ਹੋਰ ਗੈਂਗਸਟਰ ਵੀ ਬਿਸ਼ਨੋਈ ਦੇ ਨਾਲ ਅੰਦਰ ਹਨ। ਲਾਰੈਂਸ ਤੇ ਸਿੱਧੂ ਮੂਸੇਵਾਲਾ ਕਤਲਕਾਂਡ ਵਿੱਚ ਹਥਿਆਂਰ ਸਪਲਾਈ ਕਰਵਾਉਣ ਦਾ ਇਲਜ਼ਾਮ ਹੈ। ਇਸਦੇ ਨਾਲ ਹੀ ਉਹ ਗੈਰ ਕਾਨੂੰਨੀ ਹਥਿਆਰ ਸਪਲਾਈ ਕਰਵਾਉਂਦਾ ਸੀ ਜਿਸ ਨੂੰ ਲੈ ਕੇ ਉਸ ਤੇ ਸ਼ਿਕੰਜਾ ਕੱਸਿਆ ਗਿਆ। ਲਾਰੈਂਸ ਦੀ ਸੁਰਖਿਆ ਨੂੰ ਦੇਖਦੇ ਹੋਏ ਸਖਤ ਇਤਜ਼ਾਮ ਕੀਤੇ ਗਏ ਹਨ। ਜਾਣਕਾਰੀ ਮੁਤਾਬਿਕ ਮਾਸਟਰ ਮਾਈਂਡ ਲਾਰੈਂਸ ਬਿਸ਼ਨੋਈ ਤੇ 36 ਕੇਸ ਦਰਜ ਹਨ। ਪੰਜਾਬ ਦੀ ਗੱਲ ਕਰੀਏ ਤਾਂ ਉਸ ਉੱਪਰ ਪੰਜਾਬ ‘ਚ 20 ਮਾਮਲੇ ਦਰਜ ਹਨ।

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਇਸ ਮਾਮਲੇ ਉੱਪਰ ਆਪਣੀ ਪੂਰੀ ਨਜ਼ਰ ਰੱਖ ਰਹੇ ਹਨ। ਉਨ੍ਹਾਂ ਨੇ ਪੁਲਿਸ ਨੂੰ ਕਹਿ ਦਿੱਤਾ ਹੈ ਕਿ ਇਸ ਮਾਮਲੇ ਦੀ ਵਧੀਆ ਤਰੀਕੇ ਨਾਲ ਜਾਂਚ ਕੀਤੀ ਜਾਵੇ ਤਾਂ ਜੋਂ ਬਾਅਦ ਵਿੱਚ ਪੰਜਾਬ ਵਿੱਚ ਅਜਿਹੀ ਸਥਿਤੀ ਨਾ ਦੇਖਣੀ ਪਵੇ। ਸੀਐਮ ਦਾ ਇਹ ਵੀ ਕਹਿਣਾ ਹੈ ਕਿ ਲਾਰੈਂਸ ਤੋਂ ਪੁੱਛਗਿੱਛ ਸਖਤੀ ਨਾਲ ਕੀਤੀ ਜਾਵੇ।