Home Blog Page 2026

ਸਾਬਕਾ ਕਾਂਗਰਸੀ MLA ਨਾਜਾਇਜ਼ ਮਾਈਨਿੰਗ ਦੇ ਕੇਸ ‘ਚ ਗ੍ਰਿਫਤਾਰ

0

ਪੰਜਾਬ ਪੁਲਿਸ ਨੇ ਸਾਬਕਾ ਕਾਂਗਰਸੀ MLA ਜੋਗਿੰਦਰ ਪਾਲ ਭੋਆ ਨੂੰ ਨਾਜਾਇਜ਼ ਮਾਈਨਿੰਗ ਦੇ ਕੇਸ ਵਿੱਚ ਗ੍ਰਿਫਤਾਰ ਕਰ ਲਿਆ ਹੈ। ਪਠਾਨਕੋਟ ਦੀ ਤਾਰਾਗੜ੍ਹ ਪੁਲਿਸ ਚੌਕੀ ਵਿੱਚ ਕੁਝ ਦਿਨ ਪਹਿਲਾਂ ਰੇਤ ਦੀ ਨਾਜਾਇਜ਼ ਮਾਈਨਿੰਗ ਦਾ ਮਾਮਲਾ ਦਰਜ ਕੀਤਾ ਸੀ। ਪੁਲਿਸ ਨੇ ਨਾਜਾਇਜ਼ ਮਾਈਨਿੰਗ ਖਿਲਾਫ ਕਾਰਵਾਈ ਕਰਦਿਆਂ ਇੱਕ ਮਸ਼ੀਨ, ਟਿੱਪਰ ਅਤੇ ਟਰੈਕਟਰ ਟਰਾਲੀ ਬਰਾਮਦ ਕੀਤੀ ਸੀ। ਇਸ ਮਾਮਲੇ ਦੀ ਜਾਂਚ ਤੋਂ ਬਾਅਦ ਹੁਣ ਜੋਗਿੰਦਰ ਪਾਲ ਭੋਆ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ।

 

ਐਲੋਨ ਮਸਕ ਨੇ ਟਵਿੱਟਰ ਕਰਮਚਾਰੀਆਂ ਨਾਲ ਕੀਤੀ ਵਰਚੁਅਲ ਮੀਟਿੰਗ, ਟਵਿੱਟਰ ਦੇ ਖਰਚੇ ਨੂੰ ਘੱਟ ਕਰਨ ਲਈ ਕਹੀ ਇਹ ਗੱਲ

0

ਟਵਿੱਟਰ ਦੇ ਕਰਮਚਾਰੀਆਂ ਨਾਲ ਐਲੋਨ ਮਸਕ ਨੇ ਬੀਤੇ ਦਿਨੀ ਇੱਕ ਵਰਚੁਅਲ ਮੀਟਿੰਗ ਕੀਤੀ। ਟਵਿੱਟਰ ਡੀਲ ਤੋਂ ਬਾਅਦ ਉਨ੍ਹਾਂ ਨੇ ਪਹਿਲੀ ਵਾਰ ਕਰਮਚਾਰੀਆਂ ਨਾਲ ਗੱਲ ਕੀਤੀ। ਮੀਟਿੰਗ ‘ਚ ਗੱਲ ਕਰਦੇ ਹੋਏ ਐਲੋਨ ਮਸਕ ਨੇ ਕਿਹਾ ਕਿ ਕੰਪਨੀ ਨੂੰ ਆਰਥਿਕ ਰੂਪ ‘ਚ ਮਜ਼ਬੂਤ ਹੋਣਾ ਪਵੇਗਾ।

ਇਸ ਦੇ ਨਾਲ ਹੀ ਉਨ੍ਹਾਂ ਨੇ ਖਰਚ ਨੂੰ ਘੱਟ ਕਰਨ ਦੀ ਗੱਲ ਵੀ ਕਹੀ। ਦੱਸ ਦਈਏ ਕਿ ਟੇਸਲਾ ਦੇ ਸੀਈਓ ਨੇ ਇਸ ਮੀਟਿੰਗ ‘ਚ ਛਾਂਟਨੀ ਦੇ ਸੰਕੇਤ ਵੀ ਦਿੱਤੇ। ਜੇਕਰ ਟਵਿੱਟਰ ਡੀਲ ਫਾਈਨਲ ਹੁੰਦੀ ਹੈ ਤਾਂ ਕੰਪਨੀ ‘ਚ ਛਾਂਟਨੀ ਦੇਖਣ ਨੂੰ ਮਿਲ ਸਕਦੀ ਹੈ। ਫਿਲਹਾਲ ਐਲੋਨ ਮਸਕ ਨੇ ਇਸ ਡੀਲ ਨੂੰ ਹੋਲਡ ‘ਤੇ ਰੱਖਿਆ ਹੈ। ਟਵਿੱਟਰ ਨੂੰ ਟਿਕਟਾਕ ਤੇ ਵੀਚੈਟ ਬਣਾਉਣਾ ਚਾਹੁੰਦੇ ਹਨ?

ਉਨ੍ਹਾਂ ਨੇ ਟਵਿੱਟਰ ਨੂੰ ਇੱਕ ਅਰਬ ਉਪਭੋਗਤਾ ਦੇ ਮਾਈਲਸਟੋਨ ਤੱਕ ਪਹੁੰਚਾਉਣ ਦੀ ਵੀ ਗੱਲ ਕਹੀ ਹੈ। ਉਨ੍ਹਾਂ ਨੇ ਕਿਹਾ ਕਿ ਟਵਿੱਟਰ ਨੂੰ ਕਾਫੀ ਹੱਦ ਤੱਕ ਟਿਕਟਾਕ ਤੇ ਵੀਚੈਟ ਵਰਗਾ ਹੋਣਾ ਪਵੇਗਾ। ਉਦੋਂ ਹੀ ਉਹ ਇੱਕ ਅਰਬ ਉਪਭੋਗਤਾਵਾਂ ਤੱਕ ਪਹੁੰਚ ਸਕਣਗੇ। ਉਨ੍ਹਾਂ ਨੇ ਇਹ ਜਾਣਕਾਰੀ ਟਵਿੱਟਰ ਦੇ ਯੂਜ਼ਰਸ ਬੇਸ ਨੂੰ ਵਧਾਉਣ ਦੇ ਸਵਾਲ ‘ਤੇ ਦਿੱਤੀ।

ਜੈ ਸ਼ਾਹ ਦਾ ਵੱਡਾ ਐਲਾਨ, 9 ਸਾਲ ਬਾਅਦ ਹੋਵੇਗੀ ACC Women’s T20 ਚੈਂਪੀਅਨਸ਼ਿਪ

0

ਏਸ਼ੀਅਨ ਕ੍ਰਿਕਟ ਕੌਂਸਲ (ਏ. ਸੀ. ਸੀ.) 9 ਸਾਲ ਬਾਅਦ ਮਹਿਲਾ ਟੀ-20 ਚੈਂਪੀਅਨਸ਼ਿਪ ਦਾ ਆਯੋਜਨ ਕਰਨ ਜਾ ਰਹੀ ਹੈ। ਏ.ਸੀ.ਸੀ ਚੇਅਰਮੈਨ ਜੈ ਸ਼ਾਹ ਨੇ ਇਹ ਜਾਣਕਾਰੀ ਦਿੱਤੀ। ਸ਼ਾਹ ਨੇ ਟਵੀਟ ਕਰਕੇ ਕਿਹਾ, ‘ਮੈਨੂੰ ਮਲੇਸ਼ੀਆ ‘ਚ ਏ.ਸੀ.ਸੀ. ਮਹਿਲਾ ਟੀ-20 ਚੈਂਪੀਅਨਸ਼ਿਪ ਦੇ ਆਯੋਜਨ ਦੀ ਘੋਸ਼ਣਾ ਕਰਕੇ ਖੁਸ਼ੀ ਹੋ ਰਹੀ ਹੈ। ਮੁਕਾਬਲੇ ਵਿੱਚ ਭਾਗ ਲੈਣ ਵਾਲੀਆਂ 10 ਟੀਮਾਂ ਨੂੰ ਵਧਾਈ। ਅਸੀਂ ਇੱਕ ਦੂਜੇ ਦੇ ਖਿਲਾਫ ਖੇਡ ਰਹੇ ਹਾਂ, ਪਰ ਅਸੀਂ ਇੱਕ ਹਾਂ। ਸਰਬੋਤਮ ਟੀਮ ਦੀ ਜਿੱਤ ਹੋਵੇ। ਸ਼ੁੱਕਰਵਾਰ 17 ਜੂਨ ਤੋਂ ਸ਼ੁਰੂ ਹੋਣ ਵਾਲੀ ਮਹਿਲਾ ਟੀ-20 ਚੈਂਪੀਅਨਸ਼ਿਪ ਦੀ ਮੇਜ਼ਬਾਨੀ ਮਲੇਸ਼ੀਆ ਕ੍ਰਿਕਟ ਸੰਘ ਕਰੇਗੀ।

ਰਣਜੀਤ ਬਾਵਾ ਤੇ ਤਰਸੇਮ ਜੱਸੜ ਦੀ ਫ਼ਿਲਮ ‘ਖਾਓ ਪੀਓ ਐਸ਼ ਕਰੋ’ ਦਾ ਟ੍ਰੇਲਰ ਹੋਇਆ ਰਿਲੀਜ਼

0

ਪੰਜਾਬੀ ਗਾਇਕ ਤੇ ਅਦਾਕਾਰ ਰਣਜੀਤ ਬਾਵਾ ਅਤੇ ਤਰਸੇਮ ਜੱਸੜ ਦੇ ਪ੍ਰਸ਼ੰਸਕਾਂ ਦਾ ਇੰਤਜ਼ਾਰ ਖ਼ਤਮ ਹੋ ਗਿਆ ਹੈ। ਪੰਜਾਬੀ ਫ਼ਿਲਮ ‘ਖਾਓ ਪੀਓ ਐਸ਼ ਕਰੋ’ ਦਾ ਟ੍ਰੇਲਰ ਰਿਲੀਜ਼ ਹੋ ਗਿਆ ਹੈ। ਦੱਸ ਦੇਈਏ ਕਿ ਰਣਜੀਤ ਬਾਵਾ ਅਤੇ ਤਰਸੇਮ ਜੱਸੜ ਦੀ ਪੰਜਾਬੀ ਫ਼ਿਲਮ ਨੂੰ ‘ਖਾਓ ਪੀਓ ਐਸ਼ ਕਰੋ’ 1 ਜੁਲਾਈ ਤੋਂ ਦੁਨੀਆ ਭਰ ’ਚ ਰਿਲੀਜ਼ ਹੋਣ ਜਾ ਰਹੀ ਹੈ। ਇਸ ਪੰਜਾਬੀ ਫ਼ਿਲਮ ’ਚ ਗਾਇਕ ਅਤੇ ਅਦਾਕਾਰ ਰਣਜੀਤ ਬਾਵਾ ਤੇ ਤਰਸੇਮ ਜੱਸੜ ਇਕੱਠੇ ਨਜ਼ਰ ਆਉਣਗੇ। ਦੋਵਾਂ ਦੀ ਮਜ਼ੇਦਾਰ ਕੇਮਿਸਟਰੀ ਨੂੰ ਦੇਖਣ ਲਈ ਪ੍ਰਸ਼ੰਸਕ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ।

ਇਹ ਇਕ ਪਰਿਵਾਰਕ ਅਤੇ ਕਾਮੇਡੀ ਫਿਲਮ ਹੈ, ਜਿਸ ਨੂੰ ਬਜ਼ੁਰਗਾਂ ਤੋਂ ਲੈ ਕੇ ਬੱਚਿਆਂ ਤੱਕ ਹਰ ਵਰਗ ਦੇ ਲੋਕ ਦੇਖ ਸਕਦੇ ਹਨ, ਜੋ ਲੋਕਾਂ ਦਾ ਭਰਪੂਰ ਮਨੋਰੰਜਨ ਕਰੇਗੀ।  ਇਸ ਪੰਜਾਬੀ ਫ਼ਿਲਮ ਦਾ ਨਿਰਦੇਸ਼ਨ ਸ਼ਿਤਿਜ ਚੌਧਰੀ ਨੇ ਕੀਤਾ ਹੈ। ਇਸ ’ਚ ਅਦਾਕਾਰ ਰਣਜੀਤ ਬਾਵਾ ਅਤੇ ਤਰਸੇਮ ਜੱਸੜ ਮੁੱਖ ਭੂਮਿਕਾਵਾਂ ’ਚ ਨਜ਼ਰ ਆਉਣਗੇ।

ਇਸ ਦੇ ਨਾਲ ਗੁਰਬਾਜ਼ ਸਿੰਘ, ਜੈਸਮੀਨ ਬਾਜਵਾ, ਪ੍ਰਭ ਗਰੇਵਾਲ, ਅਦਿਤੀ ਆਰੀਆ ਅਤੇ ਹਰਦੀਪ ਗਿੱਲ ਵੀ ਨਜ਼ਰ ਆਉਣਗੇ। ਫ਼ਿਲਮ ਨੂੰ ਬ੍ਰਦਰਹੁੱਡ ਪ੍ਰੋਡਕਸ਼ਨ ਹਰਸਿਮਰਨ ਸਿੰਘ ਗੌਰਵ ਬੱਬਰ ਨੇ ਪ੍ਰੋਡਿਊਸ ਕੀਤਾ ਹੈ। ਇਸ ਦਾ ਸੰਗੀਤ ਜੈਮ ਟੂਨਸ ਪੰਜਾਬੀ ਨੇ ਦਿੱਤਾ ਹੈ।

ਦੱਸ ਦਈਏ ਰਣਜੀਤ ਬਾਵਾ ਅਤੇ ਤਰਸੇਮ ਜੱਸੜ, ਦੋਵੇਂ ਹੀ ਪੰਜਾਬੀ ਮਿਊਜ਼ਿਕ ਜਗਤ ਦੇ ਨਾਮੀ ਗਾਇਕ ਹਨ। ਦੋਵਾਂ ਨੇ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਕਈ ਹਿੱਟ ਗੀਤ ਦਿੱਤੇ ਹਨ। ਤਰਸੇਮ ਜੱਸੜ ਇਸੇ ਸਾਲ ਗਲਵੱਕੜੀ ਫ਼ਿਲਮ ਚ ਨਜ਼ਰ ਆਏ ਸਨ। ਇਸ ਫ਼ਿਲਮ ਨੂੰ ਦਰਸ਼ਕਾਂ ਵੱਲੋਂ ਭਰਵਾਂ ਹੁੰਗਾਰਾ ਮਿਲਿਆ ਸੀ। ਰਣਜੀਤ ਬਾਵਾ ਨੇ ਫਿਲਮ ‘ਖਾਓ ਪੀਓ ਐਸ਼ ਕਰੋ’ ਦੀ ਰਿਲੀਜ਼ ਡੇਟ ਬਾਰੇ ਐਲਾਨ ਕਰਦੇ ਸਮੇਂ ਲਿਖਿਆ ਸੀ ਕਿ ਜ਼ਿੰਦਗੀ ਬਹੁਤ ਛੋਟੀ ਅਤੇ ਇਸਨੂੰ ਹੱਸ ਖੇਡ ਕੇ ਖਾ ਪੀ ਕੇ ਇਨਜੋਏ ਕਰਨਾ ਚਾਹਿਦਾ ਹੈ।

23 ਜੂਨ ਨੂੰ ਪੰਜਾਬ ਦੇ 3 ਜ਼ਿਲ੍ਹਿਆਂ ‘ਚ ਰਹੇਗੀ ਸਰਕਾਰੀ ਛੁੱਟੀ

0

ਪੰਜਾਬ ਸਰਕਾਰ ਨੇ ਸੰਗਰੂਰ ਲੋਕ ਸਭਾ ਸੀਟ ਲਈ ਹੋਣ ਜਾ ਰਹੀ ਚੋਣ ਦੇ ਕਾਰਨ ਸੰਗਰੂਰ, ਬਰਨਾਲਾ ਅਤੇ ਜ਼ਿਲ੍ਹਾ ਮਾਲੇਰਕੋਟਲਾ ਦੇ 105-ਮਾਲੇਰਕੋਟਲਾ ਵਿਧਾਨ ਸਭਾ ਹਲਕੇ ਵਿਚ ਸਥਿਤ ਸਰਕਾਰੀ ਦਫ਼ਤਰਾਂ, ਬੋਰਡਾਂ/ਕਾਰਪੋਰੇਸ਼ਨਾਂ ਅਤੇ ਸਰਕਾਰੀ ਵਿੱਦਿਅਕ ਅਦਾਰਿਆਂ ਵਿੱਚ 23 ਜੂਨ ਨੂੰ ਸਥਾਨਕ ਛੁੱਟੀ ਘੋਸ਼ਿਤ ਕੀਤੀ ਹੈ।

ਪੰਜਾਬ ਸਰਾਕਰ ਵਲੋਂ ਇਸ ਸਬੰਧੀ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਹੈ ਜਿਸ ਦੇ ਅਨੁਸਾਰ ਜੇਕਰ ਕੋਈ ਸਰਕਾਰੀ ਅਧਿਕਾਰੀ/ਕਰਮਚਾਰੀ ਜ਼ਿਲ੍ਹਾ ਸੰਗਰੂਰ, ਬਰਨਾਲਾ ਅਤੇ ਜ਼ਿਲ੍ਹਾ ਮਾਲੇਰਕੋਟਲਾ ਦੇ 105-ਮਾਲੇਰਕੋਟਲਾ ਵਿਧਾਨ ਸਭਾ ਹਲਕੇ ਦਾ ਵੋਟਰ ਹੈ ਅਤੇ ਪੰਜਾਬ ਰਾਜ ਦੇ ਸਰਕਾਰੀ ਦਫ਼ਤਰਾਂ, ਬੋਰਡਾਂ/ਕਾਰਪੋਰੇਸ਼ਨਾਂ ਅਤੇ ਸਰਕਾਰੀ ਵਿੱਦਿਅਕ ਅਦਾਰਿਆਂ ਵਿੱਚ ਕੰਮ ਕਰਦਾ ਹੈ ਤਾਂ ਵੋਟ ਪਾਉਣ ਲਈ ਆਪਣਾ ਵੋਟਰ ਕਾਰਡ ਪੇਸ਼ ਕਰਕੇ ਸਬੰਧਤ ਅਥਾਰਟੀ ਤੋਂ ਮਿਤੀ 23 ਜੂਨ, 2022 (ਵੀਰਵਾਰ) ਦੀ ਵਿਸੇਸ਼ ਛੁੱਟੀ ਲੈ ਸਕਦਾ ਹੈ। ਇਹ ਛੁੱਟੀ ਅਧਿਕਾਰੀ/ਕਰਮਚਾਰੀਆਂ ਦੇ ਛੁੱਟੀਆਂ ਦੇ ਖਾਤੇ ਵਿੱਚੋਂ ਨਹੀਂ ਕੱਟੀ ਜਾਵੇਗੀ।

ਇਸ ਦੇ ਨਾਲ ਹੀ ਜ਼ਿਲ੍ਹਾ ਸੰਗਰੂਰ, ਬਰਨਾਲਾ ਅਤੇ ਜ਼ਿਲ੍ਹਾ ਮਾਲੇਰਕੋਟਲਾ ਦੇ 105-ਮਾਲੇਰਕੋਟਲਾ ਵਿਧਾਨ ਸਭਾ ਹਲਕੇ ਵਿਚ ਲੋਕ ਪ੍ਰਤੀਨਿਧਤਾ ਐਕਟ, 1951 ਦੀ ਧਾਰਾ 135-ਬੀ ਦੀ ਉਪ ਧਾਰਾ 1 ਦੀ ਪ੍ਰੋਵੀਜਨ ਅਨੁਸਾਰ ਮਿਤੀ 23 ਜੂਨ, 2022 (ਵੀਰਵਾਰ) ਦੀ ਅਦਾਇਗੀ ਛੁੱਟੀ (ਕਿਸੇ ਕਾਰੋਬਾਰ, ਵਪਾਰ, ਉਦਯੋਗਿਕ ਇਕਾਈ ਜਾਂ ਕਿਸੇ ਹੋਰ ਅਦਾਰੇ ਵਿੱਚ ਕੰਮ ਕਰਨ ਵਾਲੇ ਸਾਰੇ ਵਿਅਕਤੀਆਂ ਦੇ ਸਬੰਧ ਵਿੱਚ) ਘੋਸ਼ਿਤ ਕੀਤੀ ਗਈ ਹੈ।

ਅਗਨੀਪਥ ਯੋਜਨਾ ਦੇਸ਼ ਦੇ ਨੌਜਵਾਨਾਂ ਨਾਲ ਧੋਖਾ: CM ਭਗਵੰਤ ਮਾਨ

0

ਕੇਂਦਰ ਸਰਕਾਰ ਦੁਆਰਾ ਫੌਜ ਚ ਭਰਤੀ ਦੇ ਨਾਮ ਹੇਠ ਲਿਆਂਦੀ ਗਈ ਅਗਨੀਪਥ ਯੋਜਨਾ ਦਾ ਜਿਥੇ ਪੂਰੇ ਦੇਸ਼ ਵਿੱਚ ਵਿਰੋਧ ਹੋ ਰਿਹਾ ਹੈ, ਉਥੇ ਹੀ ਇਸ ਤੇ ਹੁਣ ਸਿਆਸਤ ਵੀ ਗਰਮਾ ਗਈ ਹੈ। ਪੰਜਾਬ ਦੇ ਸੀਐਮ ਭਗਵੰਤ ਮਾਨ ਨੇ ਕੇਂਦਰ ਦੀ ਅਗਨੀਪਥ ਯੋਜਨਾ ਦਾ ਵਿਰੋਧ ਕਰਦਿਆਂ ਹੋਇਆ ਅਗਨੀਪਥ ਯੋਜਨਾ ਨੂੰ ਦੇਸ਼ ਦੇ ਨੌਜਵਾਨਾਂ ਨਾਲ ਧੋਖਾ ਕਰਾਰ ਕਰ ਦਿੱਤਾ ਹੈ।

ਸੀਐਮ ਭਗਵੰਤ ਮਾਨ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ‘ਤੇ ਲਿਖਿਆ ਕਿ 2 ਸਾਲ ਫੌਜ ‘ਚ ਭਰਤੀ ‘ਤੇ ਰੋਕ ਲਗਾਉਣ ਤੋਂ ਬਾਅਦ ਕੇਂਦਰ ਦਾ ਨਵਾਂ ਫਰਮਾਨ ਕਿ 4 ਸਾਲ ਫੌਜ ‘ਚ ਰਹੋ..ਬਾਅਦ ‘ਚ ਪੈਨਸ਼ਨ ਵੀ ਨਾ ਮਿਲੇ..ਇਹ ਫੌਜ ਦਾ ਵੀ ਅਪਮਾਨ ਹੈ..ਦੇਸ਼ ਦੇ ਨੌਜਵਾਨਾਂ ਨਾਲ ਵੀ ਧੋਖਾ ਹੈ..ਦੇਸ਼ ਭਰ ਦੇ ਨੌਜਵਾਨਾਂ ਦਾ ਇਹ ਗੁੱਸਾ..ਬਿਨਾਂ ਸੋਚੇ ਸਮਝੇ ਲਏ ਗਏ ਫ਼ੈਸਲੇ ਦਾ ਨਤੀਜਾ ਹੈ..ਫ਼ੈਸਲਾ ਤੁਰੰਤ ਵਾਪਸ ਲੈਣ ਦੀ ਮੰਗ ਕਰਦੇ ਹਾਂ….

ਅਗਨੀਪਥ ਯੋਜਨਾ :ਹਰਿਆਣਾ ਦੇ ਗੁਰੂਗ੍ਰਾਮ ‘ਚ ਧਾਰਾ 144 ਹੋਈ ਲਾਗੂ

0

ਅਗਨੀਪਥ ਯੋਜਨਾ ਦਾ ਨੌਜਵਾਨਾਂ ਵਲੋਂ ਵਿਰੋਧ ਕੀਤਾ ਜਾ ਰਿਹਾ ਹੈ। ਅਗਨੀਪਥ ਯੋਜਨਾ ਤਹਿਤ ਫੌਜੀਆਂ ਦੀ ਭਰਤੀ ਨੂੰ ਲੈ ਕੇ ਕੁਝ ਸੂਬਿਆਂ ਵਿਚ ਹੰਗਾਮਾ ਮਚਿਆ ਹੋਇਆ ਹੈ। ਯੂਪੀ ਅਤੇ ਬਿਹਾਰ ਵਿੱਚ ਪ੍ਰਦਰਸ਼ਨਕਾਰੀਆਂ ਨੇ ਰੇਲ ਗੱਡੀਆਂ ਨੂੰ ਅੱਗ ਲਗਾ ਦਿੱਤੀ। ਕਈ ਥਾਵਾਂ ‘ਤੇ ਰੇਲਵੇ ਟਰੈਕ ਅਤੇ ਸੜਕਾਂ ਜਾਮ ਕਰ ਦਿੱਤੀਆਂ ਗਈਆਂ। ਹਰਿਆਣਾ ਦੇ ਨਾਰਨੌਲ ਵਿੱਚ ਵੀ ਨੌਜਵਾਨਾਂ ਨੇ ਸੜਕ ਜਾਮ ਕਰ ਦਿੱਤੀ ਹੈ। ਇਸ ਲਈ ਇਸ ਵਿਰੋਧ ਪ੍ਰਦਰਸ਼ਨ ਦੇ ਚੱਲਦਿਆਂ ਹਰਿਆਣਾ ਦੇ ਗੁਰੂਗ੍ਰਾਮ ‘ਚ ਧਾਰਾ 144 ਲਾਗੂ ਹੋ ਗਈ ਹੈ। ਇਸ ਸੰਬੰਧੀ ਆਦੇਸ਼ ਜਾਰੀ ਕਰ ਦਿੱਤੇ ਗਏ ਹਨ।

‘ਅਗਨੀਪਥ ਯੋਜਨਾ’ ‘ਤੇ ਰਾਹੁਲ ਗਾਂਧੀ ਨੇ ਕੇਂਦਰ ਸਰਕਾਰ ਦਾ ਕੀਤਾ ਘਿਰਾਓ

0

ਫੌਜ ‘ਚ ਭਰਤੀ ਦੀ ਨਵੀਂ ਯੋਜਨਾ ‘ਅਗਨੀਪਥ ਯੋਜਨਾ’ ਦਾ ਵਿਰੋਧ ਸ਼ੁੱਕਰਵਾਰ ਨੂੰ ਵੀ ਜਾਰੀ ਹੈ। ਅਗਨੀਪਥ ਸਕੀਮ ਦਾ ਵਿਰੋਧ ਕਰ ਰਹੇ ਵਿਖਾਵਾਕਾਰੀਆਂ ਨੇ ਅੱਜ ਸਵੇਰੇ ਉੱਤਰ ਪ੍ਰਦੇਸ਼ (ਯੂ ਪੀ) ਤੇ ਬਿਹਾਰ ਵਿਚ ਦੋ ਰੇਲ ਗੱਡੀਆਂ ਨੁੰ ਅੱਗ ਲਗਾ ਦਿੱਤੀ। ਅੱਜ ਵਿਰੋਧ ਪ੍ਰਦਰਸ਼ਨਾਂ ਦਾ ਤੀਜਾ ਦਿਨ ਹੈ। ਕੇਂਦਰ ਸਰਕਾਰ ਦੀ ਇਸ ਨਵੀਂ ਯੋਜਨਾ ਦਾ ਸਿਆਸੀ ਪਾਰਟੀਆਂ ਨੇ ਵੀ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ ਹੈ। ਰਾਹੁਲ ਗਾਂਧੀ ਨੇ ਕਈ ਰਾਜਾਂ ਵਿੱਚ ਪ੍ਰਦਰਸ਼ਨਾਂ ਦਰਮਿਆਨ ਕੇਂਦਰ ਸਰਕਾਰ ਨੂੰ ਘੇਰਿਆ ਹੈ। ਉਨ੍ਹਾਂ ਨੇ ਆਪਣੇ ਟਵੀਟ ਵਿੱਚ ਕਿਹਾ

ਅਗਨੀਪਥ – ਨੌਜਵਾਨਾਂ ਨੇ ਨਕਾਰਿਆ

ਖੇਤੀਬਾੜੀ ਕਾਨੂੰਨ ਨੂੰ – ਕਿਸਾਨਾਂ ਨੇ ਨਕਾਰਿਆ

ਨੋਟਬੰਦੀ ਨੂੰ – ਅਰਥ ਸ਼ਾਸਤਰੀਆਂ ਨੇ ਨਕਾਰਿਆ

ਜੀਐਸਟੀ ਨੂੰ – ਵਪਾਰੀਆਂ ਨੇ ਨਕਾਰ ਦਿੱਤਾ

ਦੇਸ਼ ਦੇ ਲੋਕ ਕੀ ਚਾਹੁੰਦੇ ਹਨ, ਪ੍ਰਧਾਨ ਮੰਤਰੀ ਇਹ ਗੱਲ ਨਹੀਂ ਸਮਝਦੇ ਕਿਉਂਕਿ ਉਨ੍ਹਾਂ ਨੂੰ ਆਪਣੇ ਮਿੱਤਰਾਂ ਦੀ ਆਵਾਜ਼ ਤੋਂ ਇਲਾਵਾ ਹੋਰ ਕੁੱਝ ਨਹੀਂ ਸੁਣਦਾ।

ਅਗਨੀਪਥ ਯੋਜਨਾ ਤਹਿਤ ਫੌਜੀਆਂ ਦੀ ਭਰਤੀ ਨੂੰ ਲੈ ਕੇ ਕੁਝ ਸੂਬਿਆਂ ਵਿਚ ਹੰਗਾਮਾ ਮਚਿਆ ਹੋਇਆ ਹੈ। ਇਸ ਯੋਜਨਾ ਨੂੰ ਕੈਬਨਿਟ ਕਮੇਟੀ ਨੇ ਮਨਜ਼ੂਰੀ ਦੇ ਦਿੱਤੀ ਹੈ ਅਤੇ ਹੁਣ ਇਸ ਯੋਜਨਾ ਤਹਿਤ ਭਰਤੀ ਹੋਣ ਵਾਲੇ ਫੌਜੀਆਂ ਨੂੰ ਅਗਨੀਵੀਰ ਕਿਹਾ ਜਾਵੇਗਾ। ਇਸ ਯੋਜਨਾ ਬਾਰੇ ਕਈ ਤਰ੍ਹਾਂ ਦੀਆਂ ਗੱਲਾਂ ਕੀਤੀਆਂ ਜਾ ਰਹੀਆਂ ਹਨ। ਇੱਥੋਂ ਤਕ ਕਿ ਸਾਬਕਾ ਫੌਜੀ ਅਧਿਕਾਰੀਆਂ ਦੇ ਵੀ ਇਸ ’ਤੇ ਪ੍ਰਤੀਕਰਮ ਆਉਣ ਲੱਗੇ ਹਨ। ਕਈ ਸਾਬਕਾ ਫ਼ੌਜੀ ਅਫਸਰਾਂ ਨੇ ਇਸ ਯੋਜਨਾ ਨੂੰ ਫੌਜ ਲਈ ਲਾਹੇਵੰਦ ਨਹੀਂ ਦੱਸਿਆ। ਯੋਜਨਾ ਬਾਰੇ ਲੋਕਾਂ ਦੇ ਮਨਾਂ ਵਿਚ ਕਈ ਤਰ੍ਹਾਂ ਦੇ ਖਦਸ਼ੇ ਹਨ ਪਰ ਸਰਕਾਰ ਦਾ ਦਾਅਵਾ ਹੈ ਕਿ ਇਹ ਯੋਜਨਾ ਪਰਖ ਤੋਂ ਬਾਅਦ ਹੀ ਲਾਗੂ ਕੀਤੀ ਗਈ ਹੈ।

ਨਵੀਂ ਪ੍ਰਣਾਲੀ ਸਿਰਫ ਅਫਸਰ ਰੈਂਕ ਤੋਂ ਹੇਠਲੇ ਕਰਮਚਾਰੀਆਂ ਲਈ ਹੈ, ਜੋ ਫੌਜ ਵਿਚ ਕਮਿਸ਼ਨਡ ਅਫਸਰ ਵਜੋਂ ਸ਼ਾਮਲ ਨਹੀਂ ਹੁੰਦੇ। ਅਗਨੀਪਥ ਯੋਜਨਾ ਤਹਿਤ 17.5 ਸਾਲ ਤੋਂ 21 ਸਾਲ ਦੀ ਉਮਰ ਦੇ ਉਮੀਦਵਾਰ ਅਪਲਾਈ ਕਰਨ ਦੇ ਯੋਗ ਹੋਣਗੇ। ਭਰਤੀ ਦੇ ਨਿਯਮ ਪਹਿਲਾਂ ਵਾਲੇ ਹੀ ਰਹਿਣਗੇ ਅਤੇ ਸਾਲ ਵਿਚ 2 ਵਾਰ ਭਰਤੀ ਰੈਲੀਆਂ ਰਾਹੀਂ ਭਰਤੀ ਕੀਤੀ ਜਾਵੇਗੀ। ਇਸ ਸਾਲ 46000 ਅਗਨੀ ਵੀਰ ਭਰਤੀ ਕੀਤੇ ਜਾਣੇ ਹਨ।

ਇਸ ਦੇ ਨਾਲ ਹੀ ਦੱਸ ਦਈਏ ਕਿ ਅਗਨੀਪਥ ਯੋਜਨਾ ‘ਤੇ ਹੰਗਾਮੇ ਦੌਰਾਨ ਫ਼ੌਜ ਮੁਖੀ ਜਨਰਲ ਮਨੋਜ ਪਾਂਡ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਜਲਦ ਹੀ ਭਰਤੀ ਪ੍ਰਕਿਰਿਆ ਸ਼ੁਰੂ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ 2022 ‘ਚ ਅਗਨੀਪਥ ਯੋਜਨਾ ਤਹਿਤ ਉਮਰ ਹੱਦ ਨੂੰ 21 ਤੋਂ ਵਧਾ ਕੇ 23 ਸਾਲ ਕਰਨ ਦਾ ਸਰਕਾਰ ਦਾ ਫ਼ੈਸਲਾ ਉਨ੍ਹਾਂ ਨੌਜਵਾਨਾਂ ਨੂੰ ਅਵਸਰ ਮੁਹੱਈਆ ਕਰਵਾਏਗਾ ਜੋ ਸੈਨਾ ‘ਚ ਸ਼ਾਮਲ ਹੋਣ ਦੀ ਤਿਆਰੀ ਕਰ ਰਹੇ ਸਨ, ਪਰ ਪਿਛਲੇ ਦੋ ਸਾਲ ਤੋਂ ਕੋਰੋਨਾ ਮਹਾਮਾਰੀ ਕਾਰਨ ਅਜਿਹਾ ਨਹੀਂ ਕਰ ਸਕੇ। ਉੱਥੇ ਹੀ ਏਅਰ ਚੀਫ ਮਾਰਸ਼ਲ ਵੀਆਰ ਚੌਧਰੀ ਨੇ ਕਿਹਾ ਕਿ ਅਗਲੇ ਸ਼ੁੱਕਰਵਾਰ ਯਾਨੀ 24 ਜੂਨ ਨੂੰ ਭਰਤੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਜਾਵੇਗੀ।

 

ਪੰਜਾਬ ਸਰਕਾਰ ਨੇ ਪੇਂਡੂ ਸੱਥਾਂ ਲਈ ਲਿਆ ਅਹਿਮ ਫੈਸਲਾ

0

ਭਗਵੰਤ ਮਾਨ ਦੀ ਸਰਕਾਰ ਨੇ ਪਿੰਡਾਂ ਦੀਆਂ ਸੱਥਾਂ ਬਾਰੇ ਅਹਿਮ ਫੈਸਲਾ ਲਿਆ ਹੈ। ‘ਆਪ’ ਸਰਕਾਰ ਸੱਥ ਕਲਚਰ ਬਹਾਲ ਕਰਨ ਲਈ ਪਿੰਡਾਂ ਵਿੱਚ ਆਧੁਨਿਕ ਸੱਥਾਂ ਦਾ ਨਿਰਮਾਣ ਕਰੇਗੀ। ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਨੇ ਮੁੱਢਲੇ ਪੜਾਅ ’ਤੇ ਪਾਇਲਟ ਪ੍ਰਾਜੈਕਟ ਵਜੋਂ ਹਰ ਬਲਾਕ ਵਿੱਚ 10-10 ਆਧੁਨਿਕ ਸੱਥਾਂ ਬਣਾਉਣ ਦਾ ਟੀਚਾ ਰੱਖਿਆ ਹੈ ਜਿਸ ਨੂੰ ਤੇਜ਼ੀ ਨਾਲ ਨੇਪਰੇ ਚਾੜ੍ਹਿਆ ਜਾਵੇਗਾ।

ਜਾਣਕਾਰੀ ਅਨੁਸਾਰ ਸੱਥਾਂ ਦੀ ਉਸਾਰੀ ਲਈ ਮਗਨਰੇਗਾ, ਵਿੱਤ ਕਮਿਸ਼ਨ ਦੇ ਫੰਡ ਤੇ ਪੰਚਾਇਤੀ ਫੰਡਾਂ ਦੀ ਵਰਤੋਂ ਕੀਤੀ ਜਾਣੀ ਹੈ। ਹਰ ਇੱਕ ਸੱਥ ਦੀ ਉਸਾਰੀ ’ਤੇ ਅੰਦਾਜ਼ਨ 8.70 ਲੱਖ ਰੁਪਏ ਖਰਚ ਆਉਣਗੇ। ਪੰਜਾਬ ਸਰਕਾਰ ਦਾ ਤਰਕ ਹੈ ਕਿ ਪਿੰਡਾਂ ਵਿਚ ਸੱਥ ਕਲਚਰ ਘੱਟ ਰਿਹਾ ਹੈ ਤੇ ਸ਼ਹਿਰੀ ਜੀਵਨ ਜਾਂਚ ਨੇ ਪੇਂਡੂ ਸੱਥਾਂ ਦੀ ਰੌਣਕ ਨੂੰ ਖੋਰਾ ਲਾਇਆ ਹੈ, ਇਸੇ ਕਰਕੇ ਹੀ ਪਿੰਡਾਂ ਵਿਚ ਸਾਂਝੀਆਂ ਥਾਵਾਂ ’ਤੇ ਛਾਂਦਾਰ ਦਰੱਖਤਾਂ ਦੀ ਗਿਣਤੀ ਘੱਟਦੀ ਜਾ ਰਹੀ ਹੈ।

ਕੁਲਤਾਰ ਸਿੰਘ ਸੰਧਵਾਂ ਨੇ ਵੀ ਇਸ ਸੰਬੰਧੀ ਪੋਸਟ ਪਾ ਲੇ ਜਾਣਕਾਰੀ ਸਾਂਝੀ ਕੀਤੀ ਹੈ। ਉਨ੍ਹਾਂ ਨੇ ਲਿਖਿਆ ਹੈ ਕਿ ਪੰਜਾਬ ਸਰਕਾਰ ਵੱਲੋਂ ਪਿੰਡਾਂ ਚ ਘਟ ਰਹੇ ਸੱਥ ਕਲਚਰ ਅਤੇ ਭਾਈਚਾਰਕ ਸਾਂਝ ਨੂੰ ਹੁਲਾਰਾ ਦੇਣ ਲਈ ਪੇਂਡੂ ਸੱਥਾਂ ਬਣਾਉਣ ਦਾ ਪ੍ਰੋਜੈਕਟ ਤਿਆਰ ਕੀਤਾ ਹੈ, ਇੱਕ ਸੱਥ ਦੀ ਉਸਾਰੀ ਤੇ ਲਗਪਗ 8:70 ਲੱਖ ਖਰਚ ਆਉਣਗੇ, ਚਾਹਵਾਨ ਪੰਚਾਇਤਾਂ 24 ਜੂਨ ਤੱਕ ਮਤਾ ਪਾ ਕੇ ਦੇ ਸਕਦੀਆਂ ਹਨ।

ਸਰਕਾਰ ਨੇ ਪੇਂਡੂ ਸੱਥਾਂ ਲਈ ਬੁਨਿਆਦੀ ਢਾਂਚਾ ਮੁਹੱਈਆ ਕਰਾਉਣ ਲਈ ਇਹ ਸਕੀਮ ਘੜੀ ਗਈ ਹੈ। ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਇਸ ਸਕੀਮ ਨੂੰ ਹਰੀ ਝੰਡੀ ਦੇ ਦਿੱਤੀ ਹੈ। ਇਨ੍ਹਾਂ ਆਧੁਨਿਕ ਸੱਥਾਂ ਦੇ ਨਿਰਮਾਣ ਲਈ 24 ਜੂਨ ਤੱਕ ਸਬੰਧਤ ਪੰਚਾਇਤਾਂ ਨੂੰ ਮਤੇ ਪਾਉਣ ਦਾ ਕੰਮ ਮੁਕੰਮਲ ਕਰਨ ਲਈ ਕਿਹਾ ਗਿਆ ਹੈ।

ਆਧੁਨਿਕ ਸੱਥਾਂ ਦੀ ਉਸਾਰੀ ਲਈ ਤਕਨੀਕੀ ਤੇ ਪ੍ਰਬੰਧਕੀ ਪ੍ਰਵਾਨਗੀ ਦਾ ਕੰਮ ਵੀ 1 ਜੁਲਾਈ ਤੱਕ ਮੁਕੰਮਲ ਕੀਤਾ ਜਾਣਾ ਹੈ। ਮਹਿਕਮੇ ਵੱਲੋਂ ਆਧੁਨਿਕ ਸੱਥ ਦਾ ਡਿਜ਼ਾਈਨ ਤਿਆਰ ਕੀਤਾ ਗਿਆ ਹੈ ਜਿਸ ਮੁਤਾਬਕ ਆਧੁਨਿਕ ਸੱਥਾਂ ਹਰ ਮੌਸਮ ਦੇ ਅਨੁਕੂਲ ਹੋਣਗੀਆਂ। ਇਨ੍ਹਾਂ ਸੱਥਾਂ ਦੇ ਨਿਰਮਾਣ ਲਈ ਜਗ੍ਹਾ ਪੰਚਾਇਤ ਵੱਲੋਂ ਦਿੱਤੀ ਜਾਵੇਗੀ। ਹਰ ਆਧੁਨਿਕ ਸੱਥ ਵਿਚ ਬੈਂਚ, ਟੇਬਲ ਕੁਰਸੀਆਂ ਤੇ ਪੱਖੇ ਆਦਿ ਲਗਾਏ ਜਾਣਗੇ ਹਨ, ਕੁਝ ਖਰਚਾ ਪਿੰਡ ’ਚੋਂ ਪੈਸਾ ਇਕੱਠਾ ਕਰਕੇ ਕੀਤਾ ਜਾਣਾ ਹੈ।

ਪੰਜਾਬ ਸਰਕਾਰ ਨੇ ਵਿੱਤ ਵਿਭਾਗ ਦੇ 60 ਅਧਿਕਾਰੀਆਂ ਦੇ ਕੀਤੇ ਤਬਾਦਲੇ

0

ਪੰਜਾਬ ‘ਚ ਤਬਾਦਲਿਆਂ ਦਾ ਸਿਲਸਿਲਾ ਜਾਰੀ ਹੈ। ਪੰਜਾਬ ਸਰਕਾਰ ਵੱਲੋਂ ਵਿੱਤ ਵਿਭਾਗ ’ਚ SAS ਅਧਿਕਾਰੀਆਂ ਦੀਆਂ ਬਦਲੀਆਂ ਕੀਤੀਆਂ ਗਈਆਂ ਹਨ। ਵਿੱਤ ਵਿਭਾਗ ਦੇ 60 ਐੱਸ ਏ ਐੱਸ ਕਾਡਰ ਦੇ ਅਫ਼ਸਰ ਬਦਲ ਦਿੱਤੇ ਗਏ ਹਨ। ਬਦਲੇ ਗਏ ਅਫ਼ਸਰਾਂ ਵਿਚ ਡਿਪਟੀ ਕੰਟਰੋਲਰ ਤੇ ਵਧੀਕ ਡਾਇਰੈਕਟਰ ਵੀ ਸ਼ਾਮਲ ਹਨ।