Home Blog Page 2008

ਸਪਾਈਸਜੈੱਟ ਦੇ ਜਹਾਜ਼ ਦੀ ਕਾਰਵਾਈ ਐਮਰਜੈਂਸੀ ਲੈਂਡਿੰਗ, ਜਾਣੋ ਵਜ੍ਹਾ

0

ਦਿੱਲੀ ਤੋਂ ਜਬਲਪੁਰ ਆ ਰਹੇ ਇਕ ਜਹਾਜ਼ ਦੀ ਐਮਰਜੈਂਸੀ ਲੈਂਡਿੰਗ ਕਰਵਾਈ ਗਈ। ਸਪਾਈਸ ਜੈੱਟ ਦੇ ਇਸ ਜਹਾਜ਼ ਵਿਚ ਧੁੰਆਂ ਨਿਕਲਦਾ ਦਿਖਣ ਤੋਂ ਬਾਅਦ ਐਮਰਜੈਂਸੀ ਲੈਂਡਿੰਗ ਕਰਵਾਈ ਗਈ। 5000 ਫੁੱਟ ਤੋਂ ਲੰਘਦੇ ਕੈਬਿਨ ‘ਚ ਧੂੰਆਂ ਦੇਖ ਕੇ ਜਹਾਜ਼ ਦੀ ਐਮਰਜੈਂਸੀ ਲੈਂਡਿੰਗ ਕਰਵਾਈ ਗਈ ਹੈ।

ਅੱਜ ਸਵੇਰੇ ਦਿੱਲੀ ਹਵਾਈ ਅੱਡੇ ‘ਤੇ ਸੁਰੱਖਿਅਤ ਲੈਂਡਿੰਗ ਕਰਵਾਈ ਗਈ। ਧੂੰਆਂ ਦੇਖ ਕੇ ਘਬਰਾ ਗਏ ਯਾਤਰੀਆਂ ਨੇ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ। ਐਮਰਜੈਂਸੀ ਲੈਂਡਿੰਗ ਤੋਂ ਬਾਅਦ ਜਹਾਜ਼ ਨੂ ਖਾਲੀ ਕਰਵਾਇਆ ਗਿਆ। ਸਾਰੇ ਯਾਤਰੀ ਸੁਰੱਖਿਅਤ ਦੱਸੇ ਜਾ ਰਹੇ ਹਨ।

 

ਅੰਮ੍ਰਿਤਸਰ ਜ਼ਿਲ੍ਹੇ ‘ਚ ਹੋਇਆ ਵੱਡਾ ਫੇਰਬਦਲ,1139 ਪੁਲਿਸ ਮੁਲਾਜ਼ਮਾਂ ਦਾ ਕੀਤਾ ਤਬਾਦਲਾ

0

ਅੰਮ੍ਰਿਤਸਰ ਜ਼ਿਲ੍ਹੇ ‘ਚ ਵੱਡਾ ਫੇਰਬਦਲ ਕੀਤਾ ਗਿਆ ਹੈ। ਪੁਲਿਸ ਕਮਿਸ਼ਨਰ ਆਈਪੀਐਸ ਅਰੁਣਪਾਲ ਸਿੰਘ ਨੇ ਰਾਤ 1 ਵਜੇ ਹੁਕਮ ਜਾਰੀ ਕਰਕੇ ਸਮੁੱਚੇ ਕਮਿਸ਼ਨਰੇਟ ਦੇ ਪੁਲਿਸ ਮੁਲਾਜ਼ਮਾਂ ਦੀਆਂ ਬਦਲੀਆਂ ਕਰ ਦਿੱਤੀਆਂ। ਕਮਿਸ਼ਨਰ ਨੇ ਜ਼ਿਲ੍ਹੇ ਦੇ 1139 ਸਬ ਇੰਸਪੈਕਟਰਾਂ, ਏਐਸਆਈ, ਹੈੱਡ ਕਾਂਸਟੇਬਲਾਂ ਅਤੇ ਕਾਂਸਟੇਬਲਾਂ ਦੇ ਤਬਾਦਲੇ ਕੀਤੇ ਹਨ।

ਪੁਲਿਸ ਕਮਿਸ਼ਨਰ ਦਾ ਇਹ ਕਦਮ ਅਹਿਮ ਮੰਨਿਆ ਜਾ ਰਿਹਾ ਹੈ ਕਿਉਂਕਿ ਪਿਛਲੇ ਸਮੇਂ ਤੋਂ ਜ਼ਿਲ੍ਹੇ ਵਿੱਚ ਕਾਨੂੰਨ ਵਿਵਸਥਾ ਵਿਗੜ ਰਹੀ ਸੀ। ਕਤਲ, ਲੁੱਟ-ਖੋਹ ਅਤੇ ਚੋਰੀਆਂ ਵਰਗੀਆਂ ਘਟਨਾਵਾਂ ਲਗਾਤਾਰ ਵਧ ਰਹੀਆਂ ਹਨ। ਇਸ ਲਈ ਸਮੁੱਚੇ ਕਮਿਸ਼ਨਰੇਟ ਦੀ ਪੁਲਿਸ ਵਿੱਚ ਇੱਕੋ ਰਾਤ ਵਿੱਚ ਫੇਰਬਦਲ ਕਰਨ ਦਾ ਫੈਸਲਾ ਲਿਆ ਗਿਆ ਹੈ, ਜਿਸ ਨੂੰ ਤੁਰੰਤ ਪ੍ਰਭਾਵ ਨਾਲ ਲਾਗੂ ਵੀ ਕਰ ਦਿੱਤਾ ਗਿਆ ਹੈ।

ਲੰਬੇ ਸਮੇਂ ਤੋਂ ਇੱਕ ਹੀ ਥਾਣੇ ਵਿੱਚ ਤਾਇਨਾਤ ਕਈ ਮੁਲਾਜ਼ਮ ਬਦਲ ਗਏ

ਜ਼ਿਆਦਾਤਰ ਉਨ੍ਹਾਂ ਸਬ-ਇੰਸਪੈਕਟਰਾਂ, ਏ.ਐੱਸ.ਆਈ., ਹੈੱਡ ਕਾਂਸਟੇਬਲਾਂ ਅਤੇ ਕਾਂਸਟੇਬਲਾਂ ਦੇ ਤਬਾਦਲੇ ਕੀਤੇ ਗਏ ਹਨ, ਜੋ ਲੰਬੇ ਸਮੇਂ ਤੋਂ ਇੱਕੋ ਥਾਣੇ ਵਿੱਚ ਤਾਇਨਾਤ ਸਨ। ਇਨ੍ਹਾਂ ਵਿੱਚ ਵਿਸ਼ੇਸ਼ ਤੌਰ ’ਤੇ ਸਾਰੇ ਥਾਣਿਆਂ ਦੇ ਮੁਨਸ਼ੀ ਸ਼ਾਮਲ ਹਨ। ਜਿਨ੍ਹਾਂ ਪੁਲਿਸ ਮੁਲਾਜ਼ਮਾਂ ਦਾ ਆਉਟਪੁੱਟ ਬਹੁਤ ਖ਼ਰਾਬ ਸੀ, ਉਨ੍ਹਾਂ ਦਾ ਵੀ ਤਬਾਦਲਾ ਕਰ ਦਿੱਤਾ ਗਿਆ ਹੈ।

DGP ਵੀਕੇ ਭਾਵਰਾ ਦੀ ਕੇਂਦਰੀ ਡੈਪੂਟੇਸ਼ਨ ਦੀ ਮੰਗ ਨੂੰ ਮਿਲੀ ਮਨਜ਼ੂਰੀ, ਗੌਰਵ ਯਾਦਵ ਜਾਂ ਹਰਪ੍ਰੀਤ ਸਿੱਧੂ ਨੂੰ ਮਿਲ ਸਕਦਾ ਹੈ ਚਾਰਜ

0

ਪੰਜਾਬ ਨੂੰ ਜਲਦੀ ਹੀ ਨਵਾਂ ਪੁਲਿਸ ਡਾਇਰੈਕਟਰ ਜਨਰਲ (ਡੀਜੀਪੀ) ਮਿਲੇਗਾ। ਮੌਜੂਦਾ ਡੀਜੀਪੀ ਵੀਕੇ ਭਾਵਰਾ ਕੇਂਦਰ ‘ਚ ਜਾਣਗੇ। ਉਨ੍ਹਾਂ ਦੀ ਕੇਂਦਰੀ ਡੈਪੂਟੇਸ਼ਨ ਦੀ ਮੰਗ ਨੂੰ ਪੰਜਾਬ ਦੀ ਆਮ ਆਦਮੀ ਪਾਰਟੀ (ਆਪ) ਸਰਕਾਰ ਨੇ ਪ੍ਰਵਾਨ ਕਰ ਲਿਆ ਹੈ। ਭਾਵਰਾ ਨੇ 2 ਮਹੀਨੇ ਦੀ ਛੁੱਟੀ ਲਈ ਅਰਜ਼ੀ ਦਿੱਤੀ ਹੈ। ਉਹ 5 ਜੁਲਾਈ ਤੋਂ ਛੁੱਟੀ ‘ਤੇ ਚਲੇ ਜਾਣਗੇ। ਇਸ ਤੋਂ ਬਾਅਦ ਗੌਰਵ ਯਾਦਵ ਜਾਂ ਹਰਪ੍ਰੀਤ ਸਿੱਧੂ ਨੂੰ ਕਾਰਜਕਾਰੀ ਡੀਜੀਪੀ ਦਾ ਚਾਰਜ ਦਿੱਤਾ ਜਾ ਸਕਦਾ ਹੈ। ਇਸ ਦੌੜ ਵਿੱਚ ਡੀਜੀਪੀ ਸ਼ਰਦ ਸੱਤਿਆ ਚੌਹਾਨ ਅਤੇ ਸੰਜੀਵ ਕਾਲੜਾ ਦੇ ਨਾਂ ਵੀ ਚਰਚਾ ਵਿੱਚ ਹਨ। ਇਹ ਚਾਰ ਨਾਂ ਪੰਜਾਬ ਦੇ ਨਵੇਂ ਡੀਜੀਪੀ ਦੀ ਦੌੜ ਵਿੱਚ ਵੀ ਹਨ।

ਪੰਜਾਬ ਦੀ ‘ਆਪ’ ਸਰਕਾਰ ਡੀਜੀਪੀ ਵੀਕੇ ਭਾਵਰਾ ਤੋਂ ਨਾਖੁਸ਼ ਹੈ। ਜਿਸ ਦਾ ਵੱਡਾ ਕਾਰਨ ਸੂਬੇ ਵਿੱਚ ਪੈਦਾ ਹੋਈ ਕਾਨੂੰਨ ਵਿਵਸਥਾ ਦੀ ਸਥਿਤੀ ਹੈ। ਪਹਿਲਾਂ ਪੰਜਾਬ ਪੁਲਿਸ ਦੇ ਮੋਹਾਲੀ ਸਥਿਤ ਇੰਟੈਲੀਜੈਂਸ ਵਿੰਗ ਹੈੱਡਕੁਆਰਟਰ ‘ਤੇ ਰਾਕੇਟ ਹਮਲਾ ਹੋਇਆ ਸੀ। ਪੁਲਿਸ ਅਜੇ ਤੱਕ ਰਾਕੇਟ ਸੁੱਟਣ ਵਾਲਿਆਂ ਨੂੰ ਫੜਨ ਵਿੱਚ ਕਾਮਯਾਬ ਨਹੀਂ ਹੋ ਸਕੀ ਹੈ। ਫਿਰ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦਾ ਕਤਲ ਕਰ ਦਿੱਤਾ ਗਿਆ। ਇਸ ਵਿੱਚ ਪੰਜਾਬ ਪੁਲਿਸ ਦੀ ਨਾਕਾਮੀ ਸੀ। ਕਤਲ ਤੋਂ ਇੱਕ ਦਿਨ ਪਹਿਲਾਂ ਮੂਸੇਵਾਲਾ ਦੀ ਸੁਰੱਖਿਆ ਘਟਾ ਦਿੱਤੀ ਗਈ ਸੀ। ਸੂਬੇ ਵਿੱਚ ਵਾਪਰ ਰਹੀਆਂ ਘਟਨਾਵਾਂ ਨੂੰ ਰੋਕਣ ਵਿੱਚ ਵੀ ਪੁਲਿਸ ਨਾਕਾਮ ਸਾਬਤ ਹੋਈ ਹੈ।

ਕੱਚੇ / ਠੇਕੇ ਵਾਲੇ ਕਰਮਚਾਰੀਆਂ ਨੂੰ ਪੱਕੇ ਕਰਨ ਲਈ ਇੱਕ ਮਹੀਨੇ ‘ਚ ਰਿਪੋਰਟ ਦੇਵੇਗੀ ਕੈਬਨਿਟ-ਸਬ-ਕਮੇਟੀ, ਨੋਟੀਫਿਕੇਸ਼ਨ ਹੋਇਆ ਜਾਰੀ

0

ਪੰਜਾਬ ਸਰਕਾਰ ਵੱਲੋਂ ਕੱਚੇ / ਠੇਕੇ ਵਾਲੇ ਕਰਮਚਾਰੀਆਂ ਨੂੰ ਪੱਕੇ ਕਰਨ ਲਈ ਕੈਬਨਿਟ ਕਮੇਟੀ ਬਣਾਉਣ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਐਲਾਨ ਬਾਰੇ ਰਸਮੀ ਨੋਟੀਫ਼ਿਕੇਸ਼ਨ ਜਾਰੀ ਕਰ ਦਿੱਤਾ ਗਿਆ ਹੈ। ਹਾਲਾਂਕਿ ਸਰਕਾਰੀ ਬਿਆਨ ਵਿਚ “ਕੈਬਨਿਟ ਕਮੇਟੀ ” ਸ਼ਬਦ ਵਰਤਿਆ ਗਿਆ ਸੀ ਪਰ ਨੋਟੀਫ਼ਿਕੇਸ਼ਨ ਵਿਚ ਕੈਬਨਿਟ ਸਬ-ਕਮੇਟੀ ” ਸ਼ਬਦ ਵਰਤਿਆ ਗਿਆ ਹੈ।

ਇਸ ਮੁਤਾਬਿਕ ਪੱਕੇ ਕਰਮਚਾਰੀਆਂ ਵਿਚ ਹਰ ਸ਼੍ਰੇਣੀ ਦੇ ਕੱਚੇ ਕਰਮਚਾਰੀ ਵਿਚਾਰੇ ਜਾਣਗੇ ਇਨ੍ਹਾਂ ਵਿਚ ਐਡਹਾਕ , ਠੇਕੇ ਵਾਲੇ , ਵਰਕਚਾਰਜ ਅਤੇ ਡੇਲੀ ਵੇਜ ਵਾਲੇ ਵੀ ਸ਼ਾਮਲ ਹਨ। ਇਸ ਕਮੇਟੀ ਨੂੰ ਇਕ ਮਹੀਨੇ ਵਿਚ ਰਿਪੋਰਟ ਦੇਣ ਲਈ ਕਿਹਾ ਗਿਆ ਹੈ।

 

South Korea ‘ਚ ਹੋਈ ਭਾਰੀ ਬਾਰਿਸ਼, 3 ਲੋਕਾਂ ਦੀ ਮੌਤ

0

ਦੱਖਣੀ ਕੋਰੀਆ ਵਿੱਚ ਇਸ ਹਫ਼ਤੇ ਭਾਰੀ ਮੀਂਹ ਕਾਰਨ ਘੱਟੋ-ਘੱਟ ਤਿੰਨ ਲੋਕਾਂ ਦੀ ਮੌਤ ਹੋ ਗਈ ਹੈ ਅਤੇ ਘਰਾਂ ਅਤੇ ਖੇਤਾਂ ਵਿੱਚ ਪਾਣੀ ਭਰ ਗਿਆ ਹੈ। ਅਧਿਕਾਰੀਆਂ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ। ਮੀਡੀਆ ਰਿਪੋਰਟਾਂ ਅਨੁਸਾਰ ਕੇਂਦਰੀ ਸ਼ਹਿਰ ਗੋਂਗਜੂ ਵਿੱਚ ਵੀਰਵਾਰ ਨੂੰ ਘਰ ਦੀ ਛੱਤ ਡਿੱਗਣ ਨਾਲ ਇੱਕ ਵਿਅਕਤੀ ਦੀ ਮੌਤ ਹੋ ਗਈ, ਜਦੋਂ ਕਿ ਸਿਓਲ ਦੇ ਦੱਖਣ ਵਿੱਚ, ਯੋਂਗਿਨ ਵਿੱਚ ਇੱਕ ਅਪਾਰਟਮੈਂਟ ਦੀ ਉਸਾਰੀ ਵਾਲੀ ਥਾਂ ‘ਤੇ ਭਾਰੀ ਮੀਂਹ ਨਾਲ ਪਾਣੀ ਖੜ੍ਹਾ ਹੋ ਗਿਆ । ਦਿਨ ਇੱਕ ਉਸਾਰੀ ਮਜ਼ਦੂਰ ਦੇ ਤਲਾਬ ਵਿੱਚ ਡੁੱਬ ਗਿਆ

ਤੀਜੀ ਮੌਤ ਦੇ ਹਾਲਾਤਾਂ ਦਾ ਤੁਰੰਤ ਪਤਾ ਨਹੀਂ ਲੱਗਾ। ਸਰਕਾਰੀ ਅਧਿਕਾਰੀਆਂ ਮੁਤਾਬਕ ਦੇਸ਼ ਭਰ ਵਿੱਚ 2,900 ਹੈਕਟੇਅਰ ਤੋਂ ਵੱਧ ਖੇਤੀ ਵਾਲੀ ਜ਼ਮੀਨ ਭਾਰੀ ਮੀਂਹ ਕਾਰਨ ਡੁੱਬ ਗਈ ਹੈ। ਮੌਸਮੀ ਮੀਂਹ ਨੇ ਕਈ ਦਰੱਖਤ ਗਿਰਾ ਦਿੱਤੇ ਅਤੇ 190 ਤੋਂ ਵੱਧ ਸੰਪਤੀਆਂ ਅਤੇ ਕਾਰਾਂ ਡੁੱਬ ਗਈਆਂ, ਜਿਸ ਨਾਲ ਵਸਨੀਕਾਂ ਨੂੰ ਖਾਲੀ ਕਰਨ ਲਈ ਮਜਬੂਰ ਹੋਣਾ ਪਿਆ। ਪੁਲਾਂ ਅਤੇ ਬੰਨ੍ਹਾਂ ਨੂੰ ਵੀ ਨੁਕਸਾਨ ਪਹੁੰਚਿਆ ਹੈ।

ਸਲਾਨਾ ਮਾਨਸੂਨ ਸੀਜ਼ਨ ਵਿੱਚ ਤਿੰਨ ਦਿਨ ਭਾਰੀ ਬਾਰਿਸ਼ ਹੋਈ, ਜੋ ਦੇਸ਼ ਦੇ ਕੇਂਦਰੀ ਖੇਤਰ ਵਿੱਚ ਸਭ ਤੋਂ ਕਠਿਨ ਹੈ, ਇੱਕਲੇ ਗਯੋਂਗਗੀ ਸੂਬੇ ਵਿੱਚ ਔਸਤਨ 270.4 ਮਿਲੀਮੀਟਰ ਬਾਰਿਸ਼ ਦਰਜ ਕੀਤੀ ਗਈ।

ENG v IND 5th Test : ਟੀਮ ਇੰਡੀਆ ਦੀ ਡਿੱਗੀ ਦੂਜੀ ਵਿਕਟ, ਚੇਤੇਸ਼ਵਰ ਪੁਜਾਰਾ ਹੋਏ ਆਊਟ

0

ਭਾਰਤ ਤੇ ਇੰਗਲੈਂਡ ਦਰਮਿਆਨ ਪੰਜ ਟੈਸਟ ਮੈਚਾਂ ਦੀ ਸੀਰੀਜ਼ ਦਾ ਆਖ਼ਰੀ ਮੁਕਾਬਲਾ ਅੱਜ ਬਰਮਿੰਘਮ ਦੇ ਐਜਬੈਸਟਨ ਸਟੇਡੀਅਮ ‘ਚ ਖੇਡਿਆ ਜਾ ਰਿਹਾ ਹੈ। ਇੰਗਲੈਂਡ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫ਼ੈਸਲਾ ਕੀਤਾ। ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਭਾਰਤ ਨੂੰ ਪਹਿਲਾ ਝਟਕਾ ਉਦੋਂ ਲੱਗਾ ਜਦੋਂ ਉਸ ਦਾ ਸਲਾਮੀ ਬੱਲੇਬਾਜ਼ ਸ਼ੁਭਮਨ ਗਿੱਲ 17 ਦੌੜਾਂ ਦੇ ਨਿੱਜੀ ਸਕੋਰ ‘ਤੇ ਆਊਟ ਹੋਇਆ। ਸ਼ੁਭਮਨ ਜੇਮਸ ਐਂਡਰਸਨ ਦੀ ਗੇਂਦ ‘ਤੇ ਜ਼ੈਕ ਕ੍ਰਾਊਲੀ ਨੂੰ ਕੈਚ ਦੇ ਕੇ ਆਊਟ ਹੋਏ।

ਟੀਮ ਇੰਡੀਆ ਦੀ ਦੂਜੀ ਵਿਕਟ ਚੇਤੇਸ਼ਵਰ ਪੁਜਾਰਾ ਦੇ ਤੌਰ ‘ਤੇ ਡਿੱਗੀ। ਚੇਤੇਸ਼ਵਰ 13 ਦੌੜਾਂ ਦੇ ਨਿੱਜੀ ਸਕੋਰ ‘ਤੇ ਜੇਮਸ ਐਂਡਰਸਨ ਦੀ ਗੇਂਦ ‘ਤੇ ਜ਼ੈਕ ਕ੍ਰਾਊਲੀ ਵਲੋਂ ਕੈਚ ਆਊਟ ਹੋਏ। ਖ਼ਬਰ ਲਿਖੇ ਜਾਣ ਸਮੇਂ ਤਕ ਭਾਰਤ ਨੇ 2 ਵਿਕਟਾਂ ਦੇ ਨੁਕਸਾਨ ‘ਤੇ 53 ਦੌੜਾਂ ਬਣਾ ਲਈਆਂ ਸਨ। ਭਾਰਤੀ ਕ੍ਰਿਕਟ ਟੀਮ ਦੀਆਂ ਨਜ਼ਰਾਂ ਨਵੇਂ ਕਪਤਾਨ ਅਤੇ ਨਵੇਂ ਕੋਚ ਦੀ ਅਗਵਾਈ ’ਚ ਇੰਗਲੈਂਡ ਖਿਲਾਫ ਸੀਰੀਜ਼ ਜਿੱਤਣ ’ਤੇ ਹੋਣਗੀਆਂ, ਜਦੋਂਕਿ ਇੰਗਲੈਂਡ ਦਾ ਟੀਚਾ ਇਸ ਮੈਚ ਨੂੰ ਜਿੱਤ ਕੇ ਸੀਰੀਜ਼ ਡਰਾਅ ਕਰਨ ਦਾ ਹੋਵੇਗਾ।

ਪਿਛਲੇ ਸਾਲ 5 ਮੈਚਾਂ ਦੀ ਸੀਰੀਜ਼ ’ਚ 4 ਟੈਸਟ ਖੇਡੇ ਸਨ ਅਤੇ ਕੋਰੋਨਾ ਕਾਰਨ 5ਵਾਂ ਟੈਸਟ ਨਹੀਂ ਹੋਇਆ ਸੀ। ਉਥੇ 5ਵਾਂ ਟੈਸਟ ਇਕ ਸਾਲ ਬਾਅਦ ਜਾ ਕੇ ਹੁਣ ਖੇਡਿਆ ਜਾ ਰਿਹਾ ਹੈ। ਭਾਰਤੀ ਟੀਮ 4 ’ਚੋਂ 2 ਟੈਸਟ ਜਿੱਤ ਕੇ ਸੀਰੀਜ਼ ’ਚ 2-1 ਨਾਲ ਅੱਗੇ ਹੈ। ਸੀਰੀਜ਼ ਜਿੱਤਣ ਲਈ ਉਸ ਨੂੰ ਇਹ ਮੈਚ ਜਿੱਤਣਾ ਜਾਂ ਡਰਾਅ ਕਰਨਾ ਹੈ।

ਹਾਲਾਂਕਿ ਪਿਛਲੇ ਸਾਲ ਵਾਂਗ ਇਸ ਸਾਲ ਵੀ ਭਾਰਤ ਅਤੇ ਇੰਗਲੈਂਡ ਦੋਵੇਂ ਟੀਮਾਂ ਕੋਰੋਨਾ ਨਾਲ ਜੂਝ ਰਹੀਆਂ ਹਨ ਪਰ ਹੁਣ ਹਾਲਾਤ ਬਦਲ ਚੁੱਕੇ ਹਨ ਅਤੇ ਹੁਣ ਟੈਸਟ ਰੱਦ ਜਾਂ ਮੁਅੱਤਲ ਹੋਣ ਵਰਗੀ ਕੋਈ ਗੱਲ ਨਹੀਂ ਹੈ। ਹਾਲ ਹੀ ’ਚ ਖਤਮ ਹੋਈ ਇੰਗਲੈਂਡ-ਨਿਊਜ਼ੀਲੈਂਡ ਸੀਰੀਜ਼ ਦੌਰਾਨ ਵੀ ਦੋਵਾਂ ਟੀਮਾਂ ਦੇ ਕੁਝ ਖਿਡਾਰੀ ਕੋਰੋਨਾ ਪਾਜ਼ੇਟਿਵ ਹੋਏ ਪਰ ਸੀਰੀਜ਼ ਜਾਰੀ ਰੱਖਣ ’ਤੇ ਕੋਈ ਸਵਾਲ ਨਹੀਂ ਉਠਿਆ। ਇਸੇ ਤਰ੍ਹਾਂ ਇਹ ਟੈਸਟ ਮੈਚ ਵੀ ਤੈਅ ਸਮੇਂ ਅਨੁਸਾਰ ਹੋਵੇਗਾ। ।

ਮਾਨ ਸਰਕਾਰ ਨੇ ਰੇਤੇ ਦੀ ਗ਼ੈਰ-ਕਾਨੂੰਨੀ ਮਾਈਨਿੰਗ ਵਿਰੁੱਧ 150 ਤੋਂ ਵੱਧ ਕੇਸ ਕੀਤੇ ਦਰਜ

0

ਭਗਵੰਤ ਮਾਨ ਦੀ ਸਰਕਾਰ ਗੈਰ ਕਾਨੂੰਨੀ ਮਾਈਨਿੰਗ ਨੂੰ ਰੋਕਣ ਲਈ ਹਰ ਸੰਭਵ ਕੋਸ਼ਿਸ ਕਰ ਰਹੀ ਹੈ। ਇਸ ਲਈ ਬਹੁਤ ਸਾਰੇ ਕੇਸ ਵੀ ਦਰਜ ਕੀਤੇ ਗਏ ਹਨ। ਰੇਤੇ ਦੀ ਗ਼ੈਰ-ਕਾਨੂੰਨੀ ਮਾਇਨਿੰਗ ਨੂੰ ਲੈ ਕੇ ਪੰਜਾਬ ਦੀ ਹਰ ਸਰਕਾਰ ਵਿਵਾਦਾਂ ਦਾਂ ਹਿੱਸਾ ਰਹੀ ਹੈ ਪਰ ਮੌਜੂਦਾ ਸਰਕਾਰ ਗ਼ੈਰ-ਕਾਨੂੰਨੀ ਮਾਈਨਿੰਗ ਦੇ ਜਾਲ ਨੂੰ ਕੱਟਣ ਦਾ ਦਾਅਵਾ ਕਰ ਰਹੀ ਹੈ। ਜਿਸਦੇ ਤਹਿਤ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਆਪਣੇ ਹੁਣ ਤੱਕ ਦੇ ਕਾਰਜਕਾਲ ਦੌਰਾਨ 158 ਮਾਮਲੇ ਅਣ-ਅਧਿਕਾਰੀ ਤੌਰ ‘ਤੇ ਰੇਤੇ ਦੀਆਂ ਖੱਡਾਂ ਦੇ ਕੇਸ ਦਰਜ ਕੀਤੇ ਹਨ।

ਜਾਣਕਾਰੀ ਮੁਤਾਬਿਕ ਗ਼ੈਰ ਕਾਨੂੰਨੀ ਮਾਇਨਿੰਗ ਦੇ ਮਾਮਲੇ ਵਿੱਚ ਵਿਭਾਗ ਵੱਲੋਂ ਪੁਲਿਸ ਅਧਿਕਾਰੀਆਂ ਨਾਲ ਤਾਲਮੇਲ ਕਰਕੇ ਨੇੜਲੇ ਪੁਲਿਸ ਸਟੇਸ਼ਨ ‘ਚ ਐੱਫ. ਆਈ. ਆਰ ਦਰਜ ਕਰਵਾਈ ਜਾਂਦੀ ਹੈ ਮਿਤੀ 10 ਮਾਰਚ 2022 ਤੋਂ 27 ਜੂਨ 2022 ਤੱਕ 158 ਰੇਤੇ ਦੀ ਗ਼ੈਰ-ਕਾਨੂੰਨੀ ਮਾਈਨਿੰਗ ਦੇ ਕੇਸ ਪਾਏ ਗਏ ਹਨ ਅਤੇ 96 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ।

ਦੱਸ ਦੇਈਏ ਕਿ ਗ਼ੈਰ ਕਾਨੂੰਨੀ ਮਾਈਨਿੰਗ ਖਿਲਾਫ਼ ਇਹ ਮਾਮਲੇ ਅੰਮ੍ਰਿਤਸਰ, ਫਰੀਦਕੋਟ, ਫਾਜ਼ਿਲਕਾ, ਫਿਰੋਜ਼ਪੁਰ, ਗੁਰਦਾਸਪੁਰ, ਹੁਸ਼ਿਆਰਪੁਰ, ਕਪੂਰਥਲਾ, ਲੁਧਿਆਣਾ, ਮੋਗਾ, ਮੋਹਾਲੀ, ਰੋਪੜ, ਐਸ. ਬੀ. ਐਸ ਨਗਰ ਅਤੇ ਤਰਨ ਤਾਰਨ ਜ਼ਿਲ੍ਹੀਆਂ ‘ਚ ਦਰਜ ਕੀਤੇ ਗਏ ਹਨ। ਗ਼ੈਰ ਕਾਨੂੰਨੀ ਮਾਇਨਿੰਗ ਕਰਨ ਵਾਲਿਆਂ ਵਿਰੁੱਧ 353,186,34,120-ਬੀ,323 ਆਈ. ਪੀ. ਸੀ. ਮਾਇਨਜ਼ ਅਤੇ ਮਿਨਰਲ (ਡਿਵੇਲਪਮੈਂਟ ਅਤੇ ਰੈਗੂਲੇਸ਼ਨ) ਐਕਟ 1957 ਦੀ ਧਾਰਾ 4 ਅਤੇ 21(1) ਅਤੇ ਆਈ. ਪੀ. ਸੀ ਦੀ ਧਾਰਾ 379 ਤਹਿਤ ਸਬੰਧਤ ਪੁਲਿਸ ਸਟੇਸ਼ਨ ‘ਚ ਐੱਫ. ਆਈ. ਆਰ ਦਰਜ ਕਰਵਾਈਆਂ ਗਈਆਂ ਹਨ।

ਗਾਇਕ ਗੁਰੀ ਦੀ ਫਿਲਮ ‘ਲਵਰ’ ਸਿਨੇਮਾ ਘਰਾਂ ‘ਚ ਹੋਈ ਰਿਲੀਜ਼

0

ਗੁਰੀ ਦੀ ਫਿਲਮ ‘ਲਵਰ’ ਅੱਜ ਸਿਨੇਮਾ ਘਰਾਂ ‘ਚ ਰਿਲੀਜ਼ ਹੋ ਗਈ ਹੈ। ਫਿਲਮ ਦੀ ਕਹਾਣੀ ਤਾਜ ਦੁਆਰਾ ਲਿਖੀ ਗਈ ਹੈ ਜੋ ਦਿਲਸ਼ੇਰ ਸਿੰਘ ਤੇ ਖੁਸ਼ਪਾਲ ਸਿੰਘ ਦੁਆਰਾ ਸਹਿ-ਨਿਰਦੇਸ਼ਿਤ ਕੀਤੀ ਗਈ ਹੈ। ਫਿਲਮ ਨੂੰ ਕੇਵੀ ਢਿੱਲੋਂ ਅਤੇ ਪਰਵਰ ਨਿਸ਼ਾਨ ਸਿੰਘ ਦੁਆਰਾ ਨਿਰਮਾਣ ਕੀਤਾ ਗਿਆ ਹੈ। ਫਿਲਮ ਵਿੱਚ ਗੁਰੀ ਅਤੇ ਰੌਣਕ ਦੇ ਨਾਲ-ਨਾਲ, ਯਸ਼ਪਾਲ ਸ਼ਰਮਾ, ਅਵਤਾਰ ਗਿੱਲ, ਰੁਪਿੰਦਰ ਰੂਪੀ, ਕਰਨ ਸੰਧਾਵਾਲੀਆ, ਰਾਜ ਧਾਲੀਵਾਲ, ਰਾਹੁਲ ਜੇਤਲੀ, ਹਰਸਿਮਰਨ ਓਬਰਾਏ, ਹਰਮਨਦੀਪ, ਅਵਰ ਬਰਾੜ ਅਤੇ ਚੰਦਨ ਗਿੱਲ ਦੇ ਨਾਲ ਇੱਕ ਬਹੁਤ ਹੀ ਪ੍ਰਤਿਭਾਸ਼ਾਲੀ ਸਟਾਰ ਕਾਸਟ ਵੀ ਸ਼ਾਮਲ ਹੈ।

ਜੱਸ ਮਾਣਕ ਦੀ ਸੁਰੀਲੀ ਆਵਾਜ਼ ‘ਚ ਬੱਬੂ ਦੇ ਲਿਖੇ ਹੋਏ ਫਿਲਮ ਦੇ ਪਹਿਲੇ ਗੀਤ ‘ਪਿਆਰ ਕਰਦਾ’ ਦਰਸ਼ਕਾਂ ਨੂੰ ਮੁੜ ਪਿਆਰ ਵਿਚ ਪਾਇਆ ਹੈ। ਇਹ ਟ੍ਰੈਕ ਟਰੇਜਿਕ ਰੋਮਾਂਟਿਕ ਥੀਮ ‘ਤੇ ਅਧਾਰਤ ਹੈ ਜਿੱਥੇ ਗੁਰੀ ਦੀ ਆਕਰਸ਼ਿਤ ਦਿੱਖ ਦੀ ਦਰਸ਼ਕਾਂ ਦੁਆਰਾ ਪ੍ਰਸ਼ੰਸਾ ਕੀਤੀ ਗਈ ਹੈ। ਸ਼ੈਰੀ ਨੇਕਸਸ ਦੁਆਰਾ ‘ਪਿਆਰ ਕਰਦਾ’ ਗੀਤ ਨੂੰ ਸੁਰੀਲੀਆ ਧੁਨਾਂ ਦਿੱਤੀਆਂ ਗਈਆਂ ਹਨ।

ਕਹਾਣੀ ਦਾ ਸਕ੍ਰੀਨਪਲੇਅ ਗੁਰਿੰਦਰ ਡਿੰਪੀ ਦੁਆਰਾ ਅਤੇ ਸੰਗੀਤ ਦੇ ਬੋਲ MP3 ਦੁਆਰਾ ਦਿੱਤਾ ਗਿਆ ਹੈ। ਇਸ ‘ਚ ਅਦਾਕਾਰ ਤੇ ਅਦਾਕਾਰਾ ਲਾਲੀ ਤੇ ਹੀਰ ਦੇ ਰੂਪ ‘ਚ ਭੂਮਿਕਾ ਨਿਭਾਉਂਦੇ ਨਜ਼ਰ ਆਉਣਗੇ।

ਮਨੀ ਲਾਂਡਰਿੰਗ ਮਾਮਲੇ ‘ਚ ਫਸੇ ਭੁਪਿੰਦਰ ਸਿੰਘ ਹਨੀ ਨੂੰ ਹਾਈਕੋਰਟ ਤੋਂ ਮਿਲੀ ਰਾਹਤ

0

ਭੁਪਿੰਦਰ ਸਿੰਘ ਹਨੀ ਨੂੰ ਹਾਈਕੋਰਟ ਤੋਂ ਵੱਡੀ ਰਾਹਤ ਮਿਲੀ ਹੈ। ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਭਾਣਜੇ ਭੁਪਿੰਦਰ ਸਿੰਘ ਹਨੀ ਨੂੰ ਮਨੀ ਲਾਂਡਰਿੰਗ ਮਾਮਲੇ ‘ਚ ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਵੱਡੀ ਰਾਹਤ ਦਿੱਤੀ ਹੈ। ਹਾਈਕੋਰਟ ਨੇ ਹਨੀ ਨੂੰ ਰੈਗੂਲਰ ਜ਼ਮਾਨਤ ਦੇ ਦਿੱਤੀ ਹੈ। ਹਨੀ ਨੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ‘ਚ ਪਟੀਸ਼ਨ ਦਾਇਰ ਕਰ ਕੇ ਨਿਯਮਤ ਜ਼ਮਾਨਤ ਦੀ ਮੰਗ ਕੀਤੀ ਸੀ। ਵੀਰਵਾਰ ਨੂੰ ਜਸਟਿਸ ਅਰਵਿੰਦ ਸਾਂਗਵਾਨ ਨੇ ਹਨੀ ਐਂਡ ਇਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਵੱਲੋਂ ਪੇਸ਼ ਹੋਏ ਸੀਨੀਅਰ ਵਕੀਲ ਬਿਪਿਨ ਘਈ ਦਾ ਪੱਖ ਸੁਣਨ ਤੋਂ ਬਾਅਦ ਭੁਪਿੰਦਰ ਸਿੰਘ ਹਨੀ ਨੇ ਦਾਇਰ ਇਸ ਜ਼ਮਾਨਤ ਪਟੀਸ਼ਨ ‘ਤੇ ਆਪਣਾ ਫੈਸਲਾ ਸੁਰੱਖਿਅਤ ਰੱਖ ਲਿਆ ਸੀ।

ਦੱਸ ਦੇਈਏ ਕਿ ਗੈਰ-ਕਾਨੂੰਨੀ ਮਾਈਨਿੰਗ ਮਾਮਲੇ ‘ਚ 2018 ‘ਚ ਦਰਜ ਹੋਏ ਇਕ ਕੇਸ ‘ਚ ਈਡੀ ਨੇ ਭੁਪਿੰਦਰ ਸਿੰਘ ਹਨੀ ਖਿਲਾਫ਼ ਪਿਛਲੇ ਸਾਲ 30 ਨਵੰਬਰ ਨੂੰ ਕੇਸ ਦਰਜ ਕੀਤਾ ਸੀ। ਮਾਮਲੇ ਦੀ ਦੋ ਮਹੀਨਿਆਂ ਤੋਂ ਵੱਧ ਜਾਂਚ ਤੋਂ ਬਾਅਦ ਜਦੋਂ ਈਡੀ ਨੇ ਛਾਪੇਮਾਰੀ ਕੀਤੀ ਤਾਂ 10 ਕਰੋੜ ਰੁਪਏ ਸਮੇਤ ਕਈ ਹੋਰ ਦਸਤਾਵੇਜ਼ ਜ਼ਬਤ ਕਰ ਲਏ ਗਏ। ਇਸ ਤੋਂ ਬਾਅਦ ਈਡੀ ਨੇ 3 ਫਰਵਰੀ ਨੂੰ ਭੁਪਿੰਦਰ ਸਿੰਘ ਹਨੀ ਨੂੰ ਗ੍ਰਿਫਤਾਰ ਕਰ ਲਿਆ ਸੀ।

ਪ੍ਰਤਾਪ ਬਾਜਵਾ ਨੇ ਪੰਜਾਬ ਕਾਂਗਰਸ ਵਿਧਾਇਕ ਦਲ ਦੇ ਅਹੁਦੇਦਾਰਾਂ ਦਾ ਕੀਤਾ ਐਲਾਨ

0

ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ 7 ਮਈ ਨੂੰ ਹੋਈ ਮੀਟਿੰਗ ਦੌਰਾਨ ਪੰਜਾਬ ਕਾਂਗਰਸ ਵਿਧਾਇਕ ਦਲ ਦੇ ਮੈਂਬਰਾਂ ਵੱਲੋਂ ਦਿੱਤੇ ਅਧਿਕਾਰਾਂ ਦੇ ਆਧਾਰ ‘ਤੇ ਸਾਲ 2022-23 ਲਈ ਪੰਜਾਬ ਕਾਂਗਰਸ ਵਿਧਾਇਕ ਦਲ ਦੇ ਹੇਠਲੇ ਅਹੁਦੇਦਾਰਾਂ ਦੀ ਨਾਮਜ਼ਦਗੀ ਕੀਤੀ ਹੈ।

ਜਿਸ ਵਿਚ ਵਿਧਾਇਕ ਸੁਖਜਿੰਦਰ ਸਿੰਘ ਰੰਧਾਵਾ ਨੂੰ ਜਨਰਲ ਸਕੱਤਰ, ਵਿਧਾਇਕ ਹਰਦੇਵ ਸਿੰਘ ਲਾਡੀ ਨੂੰ ਸਕੱਤਰ, ਵਿਧਾਇਕ ਅਵਤਾਰ ਸਿੰਘ ਜੂਨੀਅਰ ਨੂੰ ਖਜਾਨਚੀ, ਬਰਿੰਦਰ ਮੀਤ ਸਿੰਘ ਪਾਹੜਾ ( Chief Whips) ਵਿਧਾਇਕ ਵਿਕਰਮਜੀਤ ਸਿੰਘ ਚੌਧਰੀ ਨੂੰ (Whips) ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ (Whips) ਵਿਧਾਇਕ ਨਰੇਸ਼ ਪੁਰੀ ਅਤੇ ਵਿਧਾਇਕ ਸੁਖਵਿੰਦਰ ਸਿੰਘ ਕੋਟਲੀ ਨੂੰ (Whips) ਬਣਾਇਆ ਗਿਆ ਹੈ।