Home Blog Page 2007

ਸਿੱਧੂ ਮੂਸੇਵਾਲਾ ਮਾਰਡਰ ਕੇਸ: ਮੁਹਾਲੀ ਪੁਲਿਸ ਨੇ 2 ਗੈਂਗਸਟਰਾਂ ਨੂੰ ਕੀਤਾ ਗ੍ਰਿਫਤਾਰ

0

ਸਿੱਧੂ ਮੂਸੇਵਾਲਾ ਕਤਲ ਕਾਂਡ ਨਾਲ ਜੁੜੀ ਵੱਡੀ ਖਬਰ ਸਾਹਮਣੇ ਆਈ ਹੈ। ਮੁਹਾਲੀ ਪੁਲਿਸ ਦੇ ਡੀਐਸਪੀ ਬਿਕਰਮ ਬਰਾੜ ਨੇ ਮੂਸੇਵਾਲਾ ਕਤਲ ਕੇਸ ਵਿੱਚ ਦੋ ਗੈਂਗਸਟਰ ਬੰਟੀ ਅਤੇ ਗੌਰਵ ਨੂੰ ਗ੍ਰਿਫ਼ਤਾਰ ਕੀਤਾ ਹੈ। ਜਾਣਕਾਰੀ ਅਨੁਸਾਰ ਉਸ ਨੇ ਸਿੱਧੂ ਮੂਸੇਵਾਲਾ ਦੇ ਕਤਲ ਨਾਲ ਜੁੜੇ ਸ਼ਾਰਪ ਸ਼ੂਟਰਾਂ ਨੂੰ ਪਨਾਹ ਦਿੱਤੀ ਸੀ। ਇਨ੍ਹਾਂ ਦੀਆਂ ਤਾਰਾਂ ਲੋੜੀਂਦੇ ਰਜਿੰਦਰ ਛੋਕਰ ਨਾਲ ਸਬੰਧਤ ਦੱਸੀਆਂ ਜਾਂਦੀਆਂ ਹਨ। ਮੁਹਾਲੀ ਪੁਲਿਸ ਨੇ ਇਨ੍ਹਾਂ ਨੂੰ ਬਲੌਂਗੀ ਤੋਂ ਗ੍ਰਿਫ਼ਤਾਰ ਕੀਤਾ ਹੈ।

ਸਿਮਰਨਜੀਤ ਸਿੰਘ ਬੈਂਸ ਦੇ ਭਰਾ ਕਰਮਜੀਤ ਬੈਂਸ ਨੂੰ ਪੁਲਿਸ ਨੇ ਕੀਤਾ ਗ੍ਰਿਫਤਾਰ

0

ਲੁਧਿਆਣਾ ਪੁਲਿਸ ਨੇ ਸਿਮਰਨਜੀਤ ਸਿੰਘ ਬੈਂਸ ਦੇ ਭਰਾ ਕਰਮਜੀਤ ਬੈਂਸ ਨੂੰ ਰੇਪ ਦੇ ਮਾਮਲੇ ਵਿਚ ਗ੍ਰਿਫ਼ਤਾਰ ਕਰ ਲਿਆ ਹੈ। ਕਰਮਜੀਤ ਨੂੰ ਥਾਣਾ ਨੰਬਰ 6 ਵਿੱਚ ਪੁਲਿਸ ਵੱਲੋਂ ਲਿਜਾਇਆ ਗਿਆ ਹੈ। ਕੱਲ੍ਹ ਹੀ ਸੁਪਰੀਮ ਕੋਰਟ ਨੇ ਸਿਮਰਨਜੀਤ ਸਿੰਘ ਬੈਂਸ ਦੀ ਜਮਾਨਤ ਦੀ ਅਰਜੀ ਖ਼ਾਰਿਜ ਕੀਤੀ ਸੀ, ਹੁਣ ਤੱਕ ਸਿਮਰਨਜੀਤ ਸਿੰਘ ਬੈਂਸ ਭਗੌੜਾ ਹੈ।

ਸੂਤਰਾਂ ਅਨੁਸਾਰ ਸਿਮਰਜੀਤ ਬੈਂਸ ਨੂੰ ਵੀ ਜਲਦ ਗ੍ਰਿਫਤਾਰ ਕੀਤਾ ਜਾ ਸਕਦਾ ਹੈ। ਦੱਸ ਦੇਈਏ ਕਿ ਇਸ ਮਾਮਲੇ ਵਿੱਚ ਸਿਮਰਜੀਤ ਬੈਂਸ ਸਮੇਤ 6 ਹੋਰਾਂ ਨੂੰ ਵੀ ਭਗੌੜਾ ਐਲਾਨਿਆ ਜਾ ਚੁੱਕਾ ਹੈ। ਬੈਂਸ ਦੇ ਭਰਾ ਕਰਮਜੀਤ ਸਿੰਘ, ਬਲਜਿੰਦਰ ਕੌਰ, ਜਸਬੀਰ ਕੌਰ ਉਰਫ਼ ਭਾਬੀ, ਸੁਖਚੈਨ ਸਿੰਘ, ਭਰਾ ਪਰਮਜੀਤ ਸਿੰਘ ਪੰਮਾ, ਪ੍ਰਦੀਪ ਕੁਮਾਰ ਅਤੇ ਪੀਏ ਗੋਗੀ ਸ਼ਰਮਾ ਖ਼ਿਲਾਫ਼ ਵੀ ਕੇਸ ਦਰਜ ਕੀਤਾ ਗਿਆ ਹੈ।

ਈਰਾਨ ‘ਚ 6.1 ਤੀਬਰਤਾ ਨਾਲ ਆਇਆ ਭੂਚਾਲ, 5 ਲੋਕਾਂ ਦੀ ਹੋਈ ਮੌਤ, 44 ਹੋਏ ਜ਼ਖ਼ਮੀ

0

ਦੱਖਣੀ ਈਰਾਨ ‘ਚ ਸ਼ਨੀਵਾਰ ਨੂੰ 6.3 ਤੀਬਰਤਾ ਨਾਲ ਆਏ ਭੂਚਾਲ ਕਾਰਨ ਪੰਜ ਲੋਕਾਂ ਦੀ ਮੌਤ ਹੋ ਗਈ ਅਤੇ 44 ਹੋਰ ਜ਼ਖਮੀ ਹੋ ਗਏ। ਮੀਡੀਆ ਰਿਪੋਰਟ ਅਨੁਸਾਰ ਭੂਚਾਲ ਦਾ ਕੇਂਦਰ ਰਾਜਧਾਨੀ ਤੋਂ ਕਰੀਬ 1,000 ਕਿਲੋਮੀਟਰ ਦੱਖਣ ਵਿਚ ਸਯੇਹ ਖੋਸ਼ ਪਿੰਡ ਵਿਚ ਸੀ। ਪਿੰਡ ਦੇ ਨੇੜੇ ਬਚਾਅ ਟੀਮਾਂ ਤਾਇਨਾਤ ਕਰ ਦਿੱਤੀਆਂ ਗਈਆਂ ਹਨ। ਹਰਮੋਜ਼ਗਨ ਸੂਬੇ ਦੇ ਇਸ ਪਿੰਡ ਵਿੱਚ ਕਰੀਬ 300 ਲੋਕ ਰਹਿੰਦੇ ਹਨ।

ਭੂਚਾਲ ਦੇ ਝਟਕੇ ਖੇਤਰ ਵਿੱਚ ਤੜਕੇ ਵੀ ਮਹਿਸੂਸ ਕੀਤੇ ਗਏ, ਜਿਸ ਨਾਲ ਕਈ ਇਮਾਰਤਾਂ ਅਤੇ ਬੁਨਿਆਦੀ ਢਾਂਚੇ ਨੂੰ ਨੁਕਸਾਨ ਪਹੁੰਚਿਆ।ਮੀਡੀਆ ਰਿਪੋਰਟ ਅਨੁਸਾਰ ਕਈ ਗੁਆਂਢੀ ਦੇਸ਼ਾਂ ਵਿੱਚ ਵੀ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਹਾਲ ਹੀ ਦੇ ਹਫ਼ਤਿਆਂ ਵਿੱਚ ਇਸ ਖੇਤਰ ਵਿੱਚ ਭੂਚਾਲ ਦੇ ਕਈ ਝਟਕੇ ਮਹਿਸੂਸ ਕੀਤੇ ਗਏ ਹਨ। ਇਸ ਤੋਂ ਪਹਿਲਾਂ ਨਵੰਬਰ ਵਿੱਚ 6.4 ਅਤੇ 6.3 ਦੀ ਤੀਬਰਤਾ ਵਾਲੇ ਭੂਚਾਲ ਕਾਰਨ ਇੱਕ ਵਿਅਕਤੀ ਦੀ ਮੌਤ ਹੋ ਗਈ ਸੀ।

ਮਣੀਪੁਰ ‘ਚ ਜ਼ਮੀਨ ਖਿੱਸਕਣ ਕਾਰਨ ਹੁਣ ਤੱਕ 24 ਲੋਕਾਂ ਦੀ ਹੋਈ ਮੌਤ, 38 ਅਜੇ ਵੀ ਲਾਪਤਾ

0

ਮਣੀਪੁਰ ਦੇ ਨੋਨੀ ਜ਼ਿਲ੍ਹੇ ‘ਚ ਇਕ ਰੇਲਵੇ ਨਿਰਮਾਣ ਸਥਾਨ ‘ਤੇ ਜ਼ਮੀਨ ਖਿੱਸਕਣ ਕਾਰਨ ਮਰਨ ਵਾਲਿਆਂ ਦੀ ਗਿਣਤੀ ਸ਼ਨੀਵਾਰ ਨੂੰ ਵੱਧ ਕੇ 24 ਹੋ ਗਈ ਜਦੋਂ ਕਿ 38 ਹਾਲੇ ਵੀ ਲਾਪਤਾ ਹੈ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਅਧਿਕਾਰੀਆਂ ਅਨੁਸਾਰ ਤਲਾਸ਼ ਅਤੇ ਬਚਾਅ ਮੁਹਿੰਮ ਤੇਜ਼ ਕਰਨ ਲਈ ਟੁਪੁਲ ‘ਚ ਹਾਦਸੇ ਵਾਲੀ ਜਗ੍ਹਾ ਬਚਾਅ ਕਰਮੀਆਂ ਦੇ ਹੋਰ ਦਲਾਂ ਨੂੰ ਤਾਇਨਾਤ ਕੀਤਾ ਗਿਆ ਹੈ। ਰੱਖਿਆ ਮੰਤਰਾਲਾ ਦੇ ਇਕ ਬੁਲਾਰੇ ਨੇ ਗੁਹਾਟੀ ‘ਚ ਦੱਸਿਆ ਕਿ ਹਾਦਸੇ ਵਾਲੀ ਜਗ੍ਹਾ ‘ਤੇ ਫ਼ੌਜ, ਆਸਾਮ ਰਾਈਫ਼ਲਜ਼, ਪ੍ਰਾਦੇਸ਼ਿਕ (ਟੈਰੀਟੋਰੀਅਲ) ਸੈਨਾ, ਰਾਜ ਆਫ਼ਤ ਰਿਸਪਾਂਸ ਫ਼ੋਰਸ (ਐੱਸ.ਡੀ.ਆਰ.ਐੱਫ.) ਅਤੇ ਰਾਸ਼ਟਰੀ ਆਫ਼ਤ ਰਿਸਪਾਂਸ ਫ਼ੋਰਸ (ਐੱਨ.ਡੀ.ਆਰ.ਐੱਫ.) ਦੀਆਂ ਟੀਮਾਂ ਵਲੋਂ ਤਲਾਸ਼ੀ ਮੁਹਿੰਮ ਚਲਾਈ ਜਾ ਰਹੀ ਹੈ।

ਬੁਲਾਰੇ ਨੇ ਕਿਹਾ,”ਵਾਲ ਰਡਾਰ ਦਾ ਸਫ਼ਲਤਾਪੂਰਵਕ ਉਪਯੋਗ ਕੀਤਾ ਜਾ ਰਿਹਾ ਹੈ ਅਤੇ ਮਦਦ ਲਈ ਇਕ ਖੋਜੀ ਕੁੱਤੇ ਨੂੰ ਤਾਇਨਾਤ ਕੀਤਾ ਜਾ ਰਿਹਾ ਹੈ।” ਉਨ੍ਹਾਂ ਕਿਹਾ ਕਿ ਹੁਣ ਤੱਕ ਸੈਨਾ ਦੇ 13 ਜਵਾਨਾਂ ਅਤੇ 5 ਨਾਗਰਿਕਾਂ ਨੂੰ ਸੁਰੱਖਿਅਤ ਬਚਾਅ ਲਿਆ ਗਿਆ ਹੈ। ਇਸ ਤੋਂ ਇਲਾਵਾ ਪ੍ਰਾਦੇਸ਼ਿਕ ਸੈਨਾ ਦੇ 18 ਜਵਾਨਾਂ ਅਤੇ 6 ਨਾਗਰਿਕਾਂ ਦੀਆਂ ਲਾਸ਼ਾਂ ਬਰਾਮਦ ਕੀਤੀਆਂ ਗਈਆਂ ਹਨ। ਬੁਲਾਰੇ ਨੇ ਕਿਹਾ,”ਲਾਪਤਾ ਹੋਏ ਪ੍ਰਾਦੇਸ਼ਿਕ ਸੈਨਾ ਦੇ 12 ਜਵਾਨਾਂ ਅਤੇ 26 ਨਾਗਰਿਕਾਂ ਦੀ ਭਾਲ ਕੀਤੀ ਜਾ ਰਹੀ ਹੈ।” ਬੁਲਾਰੇ ਅਨੁਸਾਰ, ਇਕ ਜੂਨੀਅਰ ਕਮਿਸ਼ਨਡ ਅਧਿਕਾਰੀ ਸਮੇਤ 14 ਜਵਾਨਾਂ ਦੀਆਂ ਮ੍ਰਿਤਕ ਦੇਹਾਂ ਭਾਰਤੀ ਹਵਾਈ ਫ਼ੌਜ ਦੇ 2 ਜਹਾਜ਼ਾਂ ਅਤੇ ਫ਼ੌਜ ਦੇ ਇਕ ਹੈਲੀਕਾਪਟਰ ਤੋਂ ਉਨ੍ਹਾਂ ਦੇ ਗ੍ਰਹਿ ਨਗਰ ਭੇਜੀਆਂ ਗਈਆਂ ਹਨ। ਇਕ ਜਵਾਨ ਦੀ ਮ੍ਰਿਤਕ ਦੇਹ ਸੜਕ ਮਾਰਗ ਰਾਹੀਂ ਮਣੀਪੁਰ ਦੇ ਕਾਂਗਪੋਕਪੀ ਜ਼ਿਲ੍ਹੇ ‘ਚ ਭੇਜੀ ਗਈ ਹੈ। ਬੁਲਾਰੇ ਨੇ ਦੱਸਿਆ ਕਿ ਮ੍ਰਿਤਕ ਦੇਹਾਂ ਭੇਜਣ ਤੋਂ ਪਹਿਲਾਂ ਇੰਫਾਲ ‘ਚ ਸ਼ਹੀਦ ਜਵਾਨਾਂ ਨੂੰ ਪੂਰਾ ਫ਼ੌਜ ਸਨਮਾਨ ਦਿੱਤਾ ਗਿਆ।

ਜੱਗੀ ਜੌਹਲ ਨੂੰ ਮਨਮਾਨੇ ਢੰਗ ਨਾਲ ਭਾਰਤ ‘ਚ ਕੀਤਾ ਨਜ਼ਰਬੰਦ : ਬੌਰਿਸ ਜੌਹਨਸਨ

0

ਬਰਤਾਨੀਆ ਦੇ ਪ੍ਰਧਾਨ ਮੰਤਰੀ ਬੋਰਿਸ ਜੌਹਨਸਨ ਨੇ ਭਾਰਤੀ ਜੇਲ੍ਹ ਵਿੱਚ ਬੰਦ ਇੱਕ ਬ੍ਰਿਟਿਸ਼-ਸਿੱਖ ਕਾਰਕੁਨ ਦੀ ਨਜ਼ਰਬੰਦੀ ਨੂੰ ‘ਮਨਮਾਨੀ’ ਕਰਾਰ ਦਿੱਤਾ ਹੈ। ਜਗਤਾਰ ਸਿੰਘ ਜੌਹਲ 2017 ਤੋਂ ਭਾਰਤੀ ਜੇਲ੍ਹ ਵਿੱਚ ਬੰਦ ਹੈ। ਉਸ ‘ਤੇ ਹਿੰਦੂ ਨੇਤਾਵਾਂ ਦੀ ਟਾਰਗੇਟ ਕਿਲਿੰਗ ‘ਚ ਸ਼ਾਮਲ ਹੋਣ ਦਾ ਦੋਸ਼ ਹੈ। ਬੋਰਿਸ ਜੌਹਨਸਨ ਨੇ ਪਹਿਲੀ ਵਾਰ ਲੇਬਰ ਨੇਤਾ ਸਰ ਕੀਰ ਸਟਾਰਮਰ ਨੂੰ ਲਿਖੀ ਚਿੱਠੀ ਵਿੱਚ ਇਸ ਸ਼ਬਦ ਦੀ ਵਰਤੋਂ ਕੀਤੀ। ਜੌਹਲ ਦਾ ਪਰਿਵਾਰ ਇਸ ਨੂੰ ਵੱਡੀ ਕਾਮਯਾਬੀ ਵਜੋਂ ਦੇਖ ਰਿਹਾ ਹੈ।

ਦੱਸ ਦਈਏ ਕਿ ਜਗਤਾਰ ਸਿੰਘ ਜੌਹਲ ਉਰਫ ਜੱਗੀ ਜੌਹਲ ਨੂੰ ਪੰਜਾਬ ਪੁਲਿਸ ਨੇ 4 ਨਵੰਬਰ 2017 ਨੂੰ ਜਲੰਧਰ ਤੋਂ ਗ੍ਰਿਫਤਾਰ ਕੀਤਾ ਸੀ। ਉਸ ’ਤੇ ਆਰਐਸਐਸ ਆਗੂ ਬ੍ਰਿਗੇਡੀਅਰ (ਸੇਵਾਮੁਕਤ) ਜਗਦੀਸ਼ ਗਗਨੇਜਾ ਸਮੇਤ ਕਈ ਆਗੂਆਂ ਦੀ ਟਾਰਗੇਟ ਕਿਲਿੰਗ ਵਿੱਚ ਸ਼ਾਮਲ ਹੋਣ ਦਾ ਦੋਸ਼ ਸੀ। ਫਿਲਹਾਲ ਉਹ ਦਿੱਲੀ ਦੀ ਤਿਹਾੜ ਜੇਲ ‘ਚ ਬੰਦ ਹੈ ਅਤੇ ਉਸ ‘ਤੇ ਕਿਸੇ ਵੀ ਦੋਸ਼ ‘ਚ ਮੁਕੱਦਮਾ ਨਹੀਂ ਚਲਾਇਆ ਗਿਆ ਹੈ। ਕੌਮੀ ਜਾਂਚ ਏਜੰਸੀ (ਐਨਆਈਏ) ਜੌਹਲ ਖ਼ਿਲਾਫ਼ ਅੱਠ ਮਾਮਲਿਆਂ ਦੀ ਜਾਂਚ ਕਰ ਰਹੀ ਹੈ।

ਮੀਡੀਆ ਰਿਪੋਰਟਾਂ ‘ਚ ਬੋਰਿਸ ਜੌਹਨਸਨ ਦੇ ਪੱਤਰ ਵਿੱਚ ਜੌਹਲ ਨੂੰ ਇੱਕ ਬ੍ਰਿਟਿਸ਼ ਨਾਗਰਿਕ ਦੱਸਿਆ ਗਿਆ ਹੈ ਜੋ ਪਿਛਲੇ ਸਾਢੇ ਚਾਰ ਸਾਲਾਂ ਤੋਂ “ਮਨਮਾਨੇ ਢੰਗ ਨਾਲ” ਭਾਰਤ ਵਿੱਚ ਹੈ। ਜੌਹਨਸਨ ਨੇ ਕਿਹਾ ਕਿ ਬ੍ਰਿਟੇਨ ਦੇ ਮੰਤਰੀਆਂ ਅਤੇ ਅਧਿਕਾਰੀਆਂ ਨੇ ਲਗਭਗ 100 ਮੌਕਿਆਂ ‘ਤੇ ਜੌਹਲ ਦੇ ਮਾਮਲੇ ਬਾਰੇ ਸਿੱਧੇ ਤੌਰ ‘ਤੇ ਭਾਰਤ ਸਰਕਾਰ ਕੋਲ ਚਿੰਤਾ ਜ਼ਾਹਰ ਕੀਤੀ ਹੈ।

ਮੁੱਖ ਮੰਤਰੀ ਭਗਵੰਤ ਮਾਨ ਨੇ ਸਿੱਖ ਆਗੂਆਂ ਨੂੰ ਸੌਪੀ ਬਰਗਾੜੀ ਬੇਅਦਬੀ ਕੇਸ ਦੀ ਜਾਂਚ ਰਿਪੋਰਟ

0

ਬਰਗਾੜੀ ਬੇਅਦਬੀ ਕੇਸ ਨਾਲ ਜੁੜੀ ਵੱਡੀ ਖਬਰ ਸਾਹਮਣੇ ਆਈ ਹੈ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਬਰਗਾੜੀ ਬੇਅਦਬੀ ਮਾਮਲਿਆਂ ਦੀ ਅੰਤਿਮ ਜਾਂਚ ਰਿਪੋਰਟ ਸਿੱਖ ਆਗੂਆਂ ਨੂੰ ਸੌਪ ਦਿੱਤੀ ਹੈ। ਦੱਸ ਦਈਏ ਕਿ 12 ਅਕਤੂਬਰ 2015 ਨੂੰ ਬਰਗਾੜੀ ਬੇਅਦਬੀ ਘਟਨਾ ਵਾਪਰੀ ਸੀ। ਬਰਗਾੜੀ ਪਿੰਡ ‘ਚੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅੰਗ ਮਿਲੇ ਸਨ। ਇਸ ਦੌਰਾਨ ਪੁਲਿਸ ਵਲੋਂ ਚਲਾਈ ਗੋਲੀ ਨਾਲ 2 ਸਿੱਖਾਂ ਦੀ ਮੌਤ ਵੀ ਹੋ ਗਈ ਸੀ।

ਕੇਂਦਰੀ ਮੰਤਰੀ ਸੋਮਪ੍ਰਕਾਸ਼ ਦੀ ਕੀਤੀ ਗਈ ਰੇਕੀ, ਮੁਹਾਲੀ ਸਥਿਤ ਘਰ ਦਾ ਮਿਲਿਆ ਨਕਸ਼ਾ

0

ਪੰਜਾਬ ‘ਚ ਕੇਂਦਰੀ ਮੰਤਰੀ ਸੋਮ ਪ੍ਰਕਾਸ਼ ਦੀ ਰੇਕੀ ਕੀਤੇ ਜਾਣ ਦੀ ਖਬਰ ਸਾਹਮਣੇ ਆਈ ਹੈ। ਜਾਣਕਾਰੀ ਅਨੁਸਾਰ ਉਨ੍ਹਾਂ ਦੇ ਘਰ ਦੇ ਕੋਲੋਂ ਇੱਕ ਨਕਸ਼ਾ ਮਿਲਿਆ ਹੈ, ਜੋ ਉਨ੍ਹਾਂ ਦੇ ਘਰ ਦਾ ਹੈ। ਜਿਸ ‘ਚ ਉਨ੍ਹਾਂ ਦੇ ਘਰ ਦਾ ਪੂਰਾ ਖਾਕਾ ਤਿਆਰ ਕੀਤਾ ਗਿਆ ਹੈ। ਇਸ ਨਕਸ਼ੇ ‘ਚ ਇਹ ਵੀ ਜ਼ਿਕਰ ਕੀਤਾ ਗਿਆ ਹੈ ਕਿ ਉਨ੍ਹਾਂ ਦੇ ਸੁਰੱਖਿਆ ਕਰਮੀ ਕਿੱਥੇ ਰਹਿੰਦੇ ਹਨ। ਜਾਣਕਾਰੀ ਅਨੁਸਾਰ ਇਹ ਨਕਸ਼ਾ ਉਨ੍ਹਾਂ ਦੇ ਘਰ ਦੇ ਨਜ਼ਦੀਕ ਪਾਰਕ ‘ਚੋਂ ਮਿਲਿਆ ਹੈ।

ਕੇਂਦਰੀ ਮੰਤਰੀ ਨੇ ਤੁਰੰਤ ਇਸਦੀ ਜਾਣਕਾਰੀ ਪੰਜਾਬ ਡੀਜੀਪੀ ਨੂੰ ਦੇ ਦਿੱਤੀ ਹੈ। ਜਿਸਤੋਂ ਬਾਅਦ ਇਸਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਕੇਂਦਰੀ ਮੰਤਰੀ ਨੇ ਕਿਹਾ ਕਿ ਇਹ ਨਕਸ਼ਾ ਇੱਕ ਮਹਿਲਾ ਨੇ ਉਨ੍ਹਾਂ ਦੇ ਸੁਰੱਖਿਆ ਕਰਮੀ ਨੂੰ ਦਿੱਤਾ। ਉਨ੍ਹਾਂ ਨੇ ਪੂਰਾ ਮਾਮਲਾ ਪੁਲਿਸ ਨੂੰ ਦੱਸ ਦਿੱਤਾ ਹੈ।

ਕੇਂਦਰੀ ਵਣਜ ਅਤੇ ਉਦਯੋਗ ਮੰਤਰੀ ਸੋਮਪ੍ਰਕਾਸ਼ ਦਾ ਮੁਹਾਲੀ ਦੇ ਸੈਕਟਰ 71 ਵਿੱਚ ਮਕਾਨ ਹੈ। ਬੇਅੰਤ ਕੌਰ ਨਾਂ ਦੀ ਔਰਤ ਨੇ ਇਹ ਨਕਸ਼ਾ ਸੁਰੱਖਿਆ ਗਾਰਡ ਨੂੰ ਦਿੱਤਾ। ਬੇਅੰਤ ਕੌਰ ਨੇ ਪੁਲਿਸ ਨੂੰ ਦੱਸਿਆ ਕਿ ਉਹ ਫਾਜ਼ਿਲਕਾ ਦੀ ਰਹਿਣ ਵਾਲੀ ਹੈ। ਉਹ ਪੇਇੰਗ ਗੈਸਟ ਵਜੋਂ ਮੰਤਰੀ ਦੇ ਘਰ ਦੇ ਨੇੜੇ ਰਹਿ ਰਹੀ ਹੈ। ਬੇਅੰਤ ਕੌਰ ਨੇ ਪੁਲਿਸ ਨੂੰ ਦੱਸਿਆ ਕਿ ਉਹ ਕਾਰਗਿਲ ਪਾਰਕ ਵਿੱਚ ਸੈਰ ਕਰਨ ਗਈ ਸੀ। ਫਿਰ ਇਹ ਸ਼ੱਕੀ ਕਾਗਜ਼ ਸਾਹਮਣੇ ਆਇਆ। ਉਸ ਨੇ ਖੋਲ੍ਹ ਕੇ ਦੇਖਿਆ ਤਾਂ ਮੰਤਰੀ ਦੇ ਘਰ ਵਰਗਾ ਨਕਸ਼ਾ ਸੀ। ਇਸ ਨੂੰ ਦੇਖਦੇ ਹੋਏ ਉਨ੍ਹਾਂ ਨੇ ਇਹ ਕਾਗਜ਼ ਮੰਤਰੀ ਦੇ ਘਰ ਦੇ ਬਾਹਰ ਤਾਇਨਾਤ ਸੁਰੱਖਿਆ ਕਰਮਚਾਰੀਆਂ ਨੂੰ ਸੌਂਪ ਦਿੱਤਾ। ਮੁਹਾਲੀ ਪੁਲਿਸ ਦੇ ਡੀਐਸਪੀ ਸੁਖਨਾਜ਼ ਸਿੰਘ ਨੇ ਦੱਸਿਆ ਕਿ ਪੂਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

ਐਮੀ ਵਿਰਕ ਦੀ ਨਵੀਂ ਫਿਲਮ ‘ਬਾਜਰੇ ਦਾ ਸਿੱਟਾ’ ਦਾ ਗੀਤ ‘SurmeDani’ ਹੋਇਆ ਰਿਲੀਜ਼

0

ਐਮੀ ਵਿਰਕ ਦੀ ਨਵੀਂ ਫਿਲਮ ‘ਬਾਜਰੇ ਦਾ ਸਿੱਟਾ’ ਦਾ ਇੱਕ ਹੋਰ ਗੀਤ ਰਿਲੀਜ਼ ਹੋ ਗਿਆ ਹੈ। ਫਿਲਮ ਦਾ ਗੀਤ ‘Surme Dani’ ਰਿਲੀਜ਼ ਹੋ ਗਿਆ ਹੈ। ਇਸ ਤੋਂ ਪਹਿਲਾਂ ‘ਬਾਜਰੇ ਦਾ ਸਿੱਟਾ’ ਟਾਈਟਲ ਸੌਗ ਰਿਲੀਜ਼ ਹੋਇਆ ਸੀ। ਦੋਵੇਂ ਹੀ ਗੀਤ ਸਰੋਤਿਆਂ ਵਲੋਂ ਬਹੁਤ ਹੀ ਪਸੰਦ ਕੀਤੇ ਜਾ ਰਹੇ ਹਨ। ਐਮੀ ਵਿਰਕ ਅਤੇ ਤਾਨੀਆ ਪਾਲੀਵੁੱਡ ਦੀਆਂ ਪਿਆਰੀਆਂ ਜੋੜੀਆਂ ਵਿੱਚੋਂ ਇੱਕ ਹੈ। ਇਸ ਫਿਲਮ ‘ਚ ਐਮੀ ਵਿਰਕ ਤੇ ਤਾਨੀਆ ਦੀ ਅਦਾਕਾਰੀ ਦੇਖਣ ਵਾਲੀ ਹੋਵੇਗੀ।

“SurmeDani ਵਰਗਾ ਹੈ ਮੇਰਾ ਮਾਹੀ, ‘ਤੇ ਹੋਰ ਮੈਨੂੰ ਕੀ ਚਾਹੀਦਾ” Ammy Virk ਦੀ ਫਿਲਮ “Bajre Da Sitta” ਦਾ ਦੂਸਰਾ ਗੀਤ ਹੋਇਆ ਰਿਲੀਜ਼

‘ਸੁਫਨਾ’ ਵਿਚ ਉਨ੍ਹਾਂ ਦੀ ਕੈਮਿਸਟਰੀ ਨੇ ਲੱਖਾਂ ਦਿਲਾਂ ਨੂੰ ਆਪਣਾ ਦੀਵਾਨਾ ਬਣਾਇਆ। ਖਾਸ ਗੱਲ ਇਹ ਹੈ ਕਿ ਇੱਕ ਵਾਰ ਫਿਰ ਤੋਂ ਇਹ ਜੋੜੀ ਪਰਦੇ ਉੱਪਰ ਨਜ਼ਰ ਆਵੇਗੀ। ਦਰਅਸਲ ਇਹ ਜੋੜੀ ਫਿਲਮ ‘ਬਾਜਰੇ ਦਾ ਸਿੱਟਾ’ (Bajre Da Sitta) ਵਿੱਚ ਫਿਰ ਨਜ਼ਰ ਆਵੇਗੀ।

ਐਮੀ ਵਿਰਕ ਅਤੇ ਤਾਨੀਆ ਇੱਕ ਖੂਬਸੂਰਤ ਕਹਾਣੀ ਲੈ ਕੇ ਆ ਰਹੇ ਹਨ। ਇਹ ਫਿਲਮ 70-80 ਦੇ ਦਹਾਕੇ ‘ਤੇ ਆਧਾਰਿਤ ਹੈ। ਇਹ ਕਹਾਣੀ ਇੱਕ ਸੁਪਨੇ ਦੇ ਟੁੱਟਣ ਦੀ ਹੈ। ਜਦੋਂ ਕਿਸੇ ਦਾ ਸੁਪਨਾ ਟੁੱਟਦਾ ਹੈ ਤਾਂ ਬਹੁਤ ਦੁੱਖ ਹੁੰਦਾ ਹੈ।

 

ਟ੍ਰੇਲਰ ਦੋ ਭੈਣਾਂ ਤਾਨੀਆ ਅਤੇ ਨੂਰ ਚਾਹਲ ਦੀ ਕਹਾਣੀ ਨੂੰ ਦਰਸਾਉਂਦਾ ਹੈ, ਜਿਨ੍ਹਾਂ ਦੀ ਖੂਬਸੂਰਤ ਆਵਾਜ਼ ਇੱਕ ਸੰਗੀਤ ਲੇਬਲ ਦੇ ਮਾਲਕ ਨੂੰ ਆਕਰਸ਼ਿਤ ਕਰਦੀ ਹੈ। ਉਹ ਉਨ੍ਹਾਂ ਦੇ ਪਰਿਵਾਰ ਨੂੰ ਬੇਨਤੀ ਕਰਦਾ ਹੈ ਕਿ ਉਹ ਦੋਵਾਂ ਨੂੰ ਗੀਤ ਰਿਕਾਰਡ ਕਰਨ ਦੇਣ।

 

ਉਨ੍ਹਾਂ ਦਾ ਪਰਿਵਾਰ ਮੰਨਦਾ ਹੈ, ਪਰ ਉਸ ਸਮੇਂ ਲੋਕਾਂ ਦੀ ਸੋਚ ਇੰਨੀ ਅਗਾਂਹਵਧੂ ਨਹੀਂ ਸੀ। ਉਹ ਕੁੜੀਆਂ ਦੇ ਗੀਤਾਂ ਨੂੰ ਗਲਤ ਸਮਝਦਾ ਸੀ। ਇਸ ਤੋਂ ਬਾਅਦ ਹਰ ਕੋਈ ਉਸ ਦੇ ਪਰਿਵਾਰ ਦੀ ਆਲੋਚਨਾ ਸ਼ੁਰੂ ਕਰ ਦਿੰਦਾ ਹੈ। ਇਸ ਦੌਰਾਨ ਐਮੀ ਵਿਰਕ ਦੀ ਐਂਟਰੀ ਹੁੰਦੀ ਹੈ ਅਤੇ ਉਸ ਦਾ ਵਿਆਹ ਤਾਨੀਆ ਨਾਲ ਹੋ ਜਾਂਦਾ ਹੈ। ਐਮੀ ਨਾਲ ਵਿਆਹ ਹੋਣ ਤੋਂ ਬਾਅਦ ਤਾਨੀਆ ਦਾ ਗਾਉਣ ਦਾ ਸੁਪਨਾ ਵੀ ਹੱਥੋਂ ਨਿਕਲ ਗਿਆ। ਐਮੀ ਫੈਸਲਾ ਕਰਦਾ ਹੈ ਕਿ ਉਸਦੀ ਪਤਨੀ ਗੀਤ ਨਹੀਂ ਗਾਉਗੀ। ਇੰਨਾ ਹੀ ਨਹੀਂ ਉਹ ਉਨ੍ਹਾਂ ਨੂੰ ਘਰ ‘ਚ ਵੀ ਗਾਉਣ ਤੋਂ ਇਨਕਾਰ ਕਰਦਾ ਹੈ। ਜੱਸ ਅਗਰਵਾਲ ਦੁਆਰਾ ਲਿਖੀ ਅਤੇ ਨਿਰਦੇਸ਼ਿਤ ਕੀਤੀ ਇਹ ਫਿਲਮ 15 ਜੁਲਾਈ 2022 ਨੂੰ ਰਿਲੀਜ਼ ਹੋਵੇਗੀ।

CM ਭਗਵੰਤ ਮਾਨ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਸਿਰਜਣਾ ਦਿਵਸ ਮੌਕੇ ਸੰਗਤਾਂ ਨੂੰ ਦਿੱਤੀ ਵਧਾਈ

0

ਮੁੱਖ ਮੰਤਰੀ ਭਗਵੰਤ ਮਾਨ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਸਿਰਜਣਾ ਦਿਵਸ ਮੌਕੇ ਸਮੂਹ ਸੰਗਤਾਂ ਨੂੰ ਲੱਖ-ਲੱਖ ਵਧਾਈਆਂ ਦਿੱਤੀਆਂ ਹਨ।

ਉਨ੍ਹਾਂ ਨੇ ਟਵੀਟ ‘ਚ ਲਿਖਿਆ ਕਿ ਮੀਰੀ-ਪੀਰੀ ਦੇ ਪ੍ਰਤੀਕ, ਸਿੱਖ ਕੌਮ ਦੇ ਸਰਵ-ਉੱਚ ਅਸਥਾਨ, ਜ਼ੁਲਮ ਖ਼ਿਲਾਫ਼ ਵਿੱਢੀਆਂ ਜੰਗਾਂ ਅਤੇ ਸੰਘਰਸ਼ਾਂ ‘ਚ ਸਮੁੱਚੀ ਕੌਮ ਨੂੰ ਪ੍ਰੇਰਨਾ, ਉਤਸ਼ਾਹ ਅਤੇ ਅਗਵਾਈ ਦੇਣ ਵਾਲੇ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਸਿਰਜਣਾ ਦਿਵਸ ਮੌਕੇ ਸਮੂਹ ਸੰਗਤਾਂ ਨੂੰ ਲੱਖ-ਲੱਖ ਵਧਾਈਆਂ।